ਤਾਜਾ ਖ਼ਬਰਾਂ


ਪੁਲਵਾਮਾ ਹਮਲਾ : ਯੂਥ ਅਕਾਲੀ ਦਲ ਵੱਲੋਂ ਪਟਿਆਲਾ 'ਚ ਸਿੱਧੂ ਅਤੇ ਪਾਕਿ ਫ਼ੌਜ ਮੁਖੀ ਦੇ ਫੂਕੇ ਗਏ ਪੁਤਲੇ
. . .  7 minutes ago
ਪਟਿਆਲਾ, 16 ਫਰਵਰੀ (ਅਮਨਦੀਪ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 42 ਜਵਾਨਾਂ ਦੇ ਰੋਸ ਵਜੋਂ ਪੂਰੇ ਦੇਸ਼ 'ਚ ਲਗਾਤਾਰ ਪਾਕਿਸਤਾਨ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਪਾਕਿਸਤਾਨ.....
ਸ੍ਰੀ ਮੁਕਤਸਰ ਸਾਹਿਬ: ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 3 ਜ਼ਖਮੀ
. . .  20 minutes ago
ਸ੍ਰੀ ਮੁਕਤਸਰ ਸਾਹਿਬ, 16 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)- ਅੱਜ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ 'ਤੇ ਪਿੰਡ ਭੁੱਲਰ ਵਿਖੇ ਦੋ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਜਣੇ ਜ਼ਖ਼ਮੀ ਹੋਏ ਹਨ। ਇਕ ਕਾਰ ....
ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਤਰਨਤਾਰਨ ਤੋਂ ਪਿੰਡ ਗੰਡੀ ਵਿੰਡ ਧੱਤਲ ਲਈ ਹੋਈ ਰਵਾਨਾ
. . .  32 minutes ago
ਤਰਨਤਾਰਨ, 16 ਫਰਵਰੀ (ਹਰਿੰਦਰ ਸਿੰਘ)- ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਤਰਨਤਾਰਨ ਦੇ ਪਿੰਡ ਗੰਡੀ ਵਿੰਡ ਧੱਤਲ ਨਿਵਾਸੀ ਸ਼ਹੀਦ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਸਸਕਾਰ ਲਈ ਤਰਨਤਾਰਨ ....
ਸਰਕਾਰੀ ਸਨਮਾਨਾਂ ਨਾਲ ਸ਼ਹੀਦ ਜੈਮਲ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਦਾਈ
. . .  2 minutes ago
ਕੋਟ ਈਸੇ ਖਾਂ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਮੋਗਾ ਜ਼ਿਲ੍ਹੇ ਦੇ ਕਸਬੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖੁਰਦ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ...
ਵਿਦੇਸ਼ ਮੰਤਰਾਲੇ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  43 minutes ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ....
ਪੁਰਾਣੀ ਰੰਜਸ਼ ਦੇ ਚੱਲਦਿਆਂ ਦਿਨ ਦਿਹਾੜੇ ਨੌਜਵਾਨ 'ਤੇ ਚਲੀ ਗੋਲੀ
. . .  53 minutes ago
ਰਾਜਾਸਾਂਸੀ, 16 ਫਰਵਰੀ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਪੁਰਾਣੀ ਰੰਜਸ਼ ਤਹਿਤ ਨੌਜਵਾਨ ਹਰਿੰਦਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਆਂਢ ਰਹਿੰਦੇ ਨੌਜਵਾਨ ਜੈ ਦੀਪ ਸਿੰਘ ਲੜਕੇ 'ਤੇ ਅੱਜ ਸਵੇਰੇ ਗੋਲੀਆਂ ਮਾਰਨ ਦੀ...
ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਦਿੱਤੀ ਗਈ ਸ਼ਰਧਾਂਜਲੀ
. . .  about 1 hour ago
ਲੁਧਿਆਣਾ,16 ਫ਼ਰਵਰੀ (ਪੁਨੀਤ ਬਾਵਾ)-ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਲੁਧਿਆਣਾ ਦੇ ਵਿਕਾਸ ਲਈ 570 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਤੋਂ ਪਹਿਲਾਂ ਸਿੱਧੂ, ਕੈਬਨਿਟ ਮੰਤਰੀ ਭਾਰਤ ਭੂਸ਼ਨ....
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਪੁਲਵਾਮਾ ਹਮਲੇ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
. . .  about 1 hour ago
ਅੰਮ੍ਰਿਤਸਰ, 16 ਫਰਵਰੀ (ਜੱਸ)- ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਿਤ ਆਗੂਆਂ ਵੱਲੋਂ ਪੁਲਵਾਮਾ 'ਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਪਾਕਿਸਤਾਨ ਵਿਰੁੱਧ ਰੋਸ ਪ੍ਰਗਟ ਕਰਨ ਹਿਤ ਸਥਾਨਕ ਥਾਣਾ ਬੀ ਡਿਵੀਜ਼ਨ ਨੇੜੇ ਰੋਸ .....
ਪੁਲਵਾਮਾ ਹਮਲੇ 'ਤੇ ਸੰਸਦ ਭਵਨ 'ਚ ਚੱਲ ਰਹੀ ਹੈ ਸਰਵ ਪਾਰਟੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੀ ਸਰਵ ਪਾਰਟੀ ਬੈਠਕ ਸੰਸਦ 'ਚ ਸ਼ੁਰੂ ਹੋ ਗਈ ਹੈ। ਸੰਸਦ ਭਵਨ 'ਚ ਚੱਲ ਰਹੀ ਇਸ ਬੈਠਕ 'ਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ....
ਪਿੰਡ ਰੌਲ਼ੀ ਵਿਖੇ ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ਹੀਦ ਕੁਲਵਿੰਦਰ ਸਿੰਘ ਦਾ ਅੰਤਿਮ ਸਸਕਾਰ
. . .  about 2 hours ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦਾ ਨੂਰਪੁਰਦੇ ਸ਼ਮਸ਼ਾਨ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ.....
ਨਵਜੋਤ ਸਿੱਧੂ ਦੀ ਆਮਦ ਤੋਂ ਪਹਿਲਾਂ ਨੌਜਵਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 16 ਫ਼ਰਵਰੀ (ਪੁਨੀਤ ਬਾਵਾ)- ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲੁਧਿਆਣਾ ਆਮਦ ਤੋਂ ਪਹਿਲਾਂ ਨੌਜਵਾਨਾਂ ਨੇ ਹੱਥਾਂ 'ਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ....
ਸ਼ਹੀਦ ਜੈਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਸੁਖਬੀਰ ਬਾਦਲ
. . .  about 2 hours ago
ਕੋਟ ਈਸੇ ਖਾਂ, 16 ਫਰਵਰੀ (ਗੁਰਮੀਤ ਸਿੰਘ ਖਾਲਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜੈਮਲ ਸਿੰਘ ਦੇ ਅੰਤਿਮ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਪਿੰਡ .....
ਸ਼ਹੀਦ ਮਨਿੰਦਰ ਸਿੰਘ ਦੀ ਮ੍ਰਿਤਕ ਦੇਹ ਦੀਨਾਨਗਰ ਪਹੁੰਚੀ, 12 ਵਜੇ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਦੀਨਾਨਗਰ 16 ਫਰਵਰੀ (ਸੰਧੂ/ਸੋਢੀ/ਸ਼ਰਮਾ)- ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਆਵੰਤੀਪੁਰਾ ਖੇਤਰ 'ਚ ਬੀਤੇ ਦਿਨੀਂ ਅੱਤਵਾਦੀਆਂ ਵੱਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ ਦੀਨਾਨਗਰ ਦੇ ਆਰੀਆ ਨਗਰ ਦੇ ਨਿਵਾਸੀ ਸੀ.ਆਰ.ਪੀ.ਐਫ. ਦੀ 75 ਬਟਾਲੀਅਨ....
ਪਿੰਡ ਰੌਲ਼ੀ ਪਹੁੰਚੀ ਸ਼ਹੀਦ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ
. . .  about 2 hours ago
ਨੂਰਪੁਰ ਬੇਦੀ, 16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਰੂਪ ਨਗਰ ਜ਼ਿਲ੍ਹਾ ਦੇ ਜਵਾਨ ਕੁਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਰੌਲ਼ੀ ਵਿਕੇ ਪਹੁੰਚੀ ਹੈ ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ .....
ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ, ਯਾਤਰੀ ਪਰੇਸ਼ਾਨ
. . .  about 2 hours ago
ਰਾਜਾਸਾਂਸੀ, 16 ਫਰਵਰੀ (ਹੇਰ, ਖੀਵਾ)- ਅੰਮ੍ਰਿਤਸਰ ਦੇ ਹਵਾਈ ਅੱਡਾ ਰੋਡ 'ਤੇ ਚੌਕ ਮੀਰਾ ਕੋਟ ਦੇ ਆਸ-ਪਾਸ ਆਬਾਦੀ ਦੇ ਵਸਨੀਕਾਂ ਵੱਲੋਂ ਸੜਕਾਂ ਨਾ ਬਣਨ ਦੇ ਰੋਸ ਵਜੋਂ ਹਵਾਈ ਅੱਡਾ ਰੋਡ 'ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ .....
ਪੁਲਵਾਮਾ ਅੱਤਵਾਦੀ ਹਮਲਾ : ਪਿੰਡ ਗਲੋਟੀ ਖ਼ੁਰਦ ਪਹੁੰਚੀ ਸ਼ਹੀਦ ਜੈਮਲ ਸਿੰਘ ਦੀ ਮ੍ਰਿਤਕ ਦੇਹ
. . .  about 2 hours ago
ਜੈਤੋ ਸ਼ਹਿਰ ਦੇ ਲੋਕਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਦਿੱਲੀ ਪਹੁੰਚੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ
. . .  about 4 hours ago
ਅਮਰੀਕਾ 'ਚ ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ, ਪੰਜ ਪੁਲਿਸ ਕਰਮਚਾਰੀ ਜ਼ਖ਼ਮੀ
. . .  about 4 hours ago
ਪੁਲਵਾਮਾ ਅੱਤਵਾਦੀ ਹਮਲਾ : ਅੱਜ ਹੋਵੇਗਾ ਸ਼ਹੀਦ ਸੁਖਜਿੰਦਰ ਦਾ ਅੰਤਿਮ ਸਸਕਾਰ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 8 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਦਿੱਲੀ

ਪੰਜਾਬੀ ਸਿੱਖ ਸੰਮੇਲਨ ਨੇ ਪਾਰਟੀਆਂ ਦੀ ਨੀਂਦ ਉਡਾਈ

ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-ਅਨਾਜ ਮੰਡੀ 'ਚ ਪੰਜਾਬੀ ਸਿੱਖ ਸੰਮੇਲਨ 'ਚ ਜੁਟੀ ਭੀੜ ਨੇ ਹਰਿਆਣਾ ਦੀਆਂ ਰਾਜਨੀਤਕ ਪਾਰਟੀਆਂ ਦੀ ਨੀਂਦ ਉੱਡਾ ਦਿੱਤੀ ਹੈ | ਵਰ੍ਹਦੇ ਮੀਂਹ 'ਚ ਹੋਏ ਭਾਰੀ ਇੱਕਠ ਨੇ ਹਰਿਆਣਾ 'ਚ ਆਪਣੇ ਰਾਜੀਤਕ ਹੱਕ ਲੈਣ ਲਈ ਹਰਿਆਣਾ ਦੇ ...

ਪੂਰੀ ਖ਼ਬਰ »

ਹਵਨ ਯੱਗ ਕਰ ਕੇ ਸ਼ਹੀਦਾਂ ਨੂੰ ਨਿਵਾਇਆ ਸ਼ੀਸ਼

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸ਼ਹੀਦੀ ਦਿਵਸ 'ਤੇ ਵਾਤਸਲਿਆ ਵਾਟੀਕਾ ਵਿਚ ਹਵਨ ਯੱਗ ਕੀਤਾ ਗਿਆ | ਹਵਨ ਯੱਗ ਵਿਚ ਅਹੂਤੀਆਂ ਦੇ ਜ਼ਰੀਏ ਵੀਰ ਸ਼ਹੀਦਾਂ ਨੂੰ ਸ਼ੀਸ਼ ਨਿਵਾਇਆ | ਵਾਤਸਲਿਆ ਵਾਟੀਕਾ ਦੇ ਸੰਚਾਲਕ ਸਵਾਮੀ ਹਰਿਓਮ ਪਰਿਵਰਾਜਕ ਨੇ ...

ਪੂਰੀ ਖ਼ਬਰ »

ਪਛੜਿਆਂ ਨੂੰ ਪਲਾਸਟਿਕ ਪਲੇਟ ਦੀ ਤਰ੍ਹਾਂ ਇਸਤੇਮਾਲ ਕੀਤਾ ਕਾਂਗਰਸ ਅਤੇ ਇਨੈਲੋ ਨੇ-ਰਾਜ ਕੁਮਾਰ ਸੈਣੀ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਲੋਕਤੰਤਰ ਸੁਰੱਖਿਆ ਪਾਰਟੀ ਦੇ ਸੁਪਰੀਮੋ ਅਤੇ ਸਾਂਸਦ ਰਾਜ ਕੁਮਾਰ ਸੈਣੀ ਨੇ ਕਿਹਾ ਕਿ ਕਾਂਗਰਸ ਅਤੇ ਇਨੈਲੋ ਨੇ ਪਛੜਾ ਵਰਗ ਨੂੰ ਪਲਾਸਟਿਕ ਪਲੇਟ ਦੀ ਤਰ੍ਹਾਂ ਇਸਤੇਮਾਲ ਕੀਤਾ ਹੈ | ਇਸ ਲਈ ਅੱਜ ਇਨ੍ਹਾਂ ...

ਪੂਰੀ ਖ਼ਬਰ »

ਦਰਜਨਾਂ ਅਪਾਹਜਾਂ ਨੂੰ ਵੰਡੇ ਟ੍ਰਾਈਸਾਈਕਲ, 2 ਪਰਿਵਾਰਾਂ ਨੂੰ ਮਿਲੀ ਛੱਤ

ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-ਖੂਨਦਾਨ ਪ੍ਰਤੀ ਫੈਲੀ ਗਲਤਫ਼ਹਿਮੀਆਂ ਨੂੰ ਦੂਰ ਕਰਦੇ ਹੋਏ ਇਸ ਨੂੰ ਲੋਕ ਲਹਿਰ ਬਣਾਉਣਾ ਜਰੂਰੀ ਹੈ, ਤਾਂ ਜੋ ਵੱਧ ਤੋਂ ਵੰਧ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ | ਇਸ ਮੰਤਵ ਨਾਲ ਐਤਵਾਰ ਨੂੰ ਡੇਰਾ ਸਿਰਸਾ ਵਿਖੇ ਡੇਰਾ ਮੁਖੀ ਦੇ ...

ਪੂਰੀ ਖ਼ਬਰ »

ਆਵਾਰਾ ਪਸ਼ੂ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਭਰਮਾਰ ਹੈ | ਪਰ ਪ੍ਰਸ਼ਾਸਨ ਸਿਰਫ ਖੋਖਲੇ ਦਾਅਵੇ ਕਰਨ 'ਤੇ ਲੱਗਾ ਹੋਇਆ ਹੈ | ਪ੍ਰਸ਼ਾਸਨ ਵਾਰ-ਵਾਰ ਦਾਅਵੇ ਕਰਦਾ ਹੈ ਕਿ ਛੇਤੀ ਹੀ ਇਨ੍ਹਾਂ ਪਸ਼ੂ ਮਾਲਕਾਂ ਿਖ਼ਲਾਫ਼ ਕਾਰਵਾਈ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਭਤੀਜਾ ਪੁੱਜਿਆ ਖਾਦੀ ਗ੍ਰਾਮਉਦਯੋਗ ਸੰਘ

ਕੁਰੂਕਸ਼ੇਤਰ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਭਤੀਜੇ ਅਭੈ ਸਿੰਘ ਸੰਧੂ ਦਾ ਧਰਮ ਨਗਰੀ ਕੁਰੂਕਸ਼ੇਤਰ 'ਚ ਭਰਵਾਂ ਸਵਾਗਤ ਕੀਤਾ ਗਿਆ | ਸ਼ਹੀਦ ਭਗਤ ਸਿੰਘ ਦਾ ਭਤੀਜਾ ਆਪਣੀ ਧਰਮ ਪਤਨੀ ਨਾਲ ਇਕ ...

ਪੂਰੀ ਖ਼ਬਰ »

ਕੌਮੀ ਲੋਕ ਨਾਚ ਮੇਲੇ 'ਚ ਵੱਖ-ਵੱਖ ਰਾਜਾਂ ਦੇ 170 ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ

ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਂਦਿਆਂ ਫ਼ਰੀਦਕੋਟ ਸਭਿਆਚਾਰਕ ਸੁਸਾਇਟੀ ਵਲੋਂ ਲੰਘੀ ਰਾਤ ਦਰਗਾਰ ਗੰਜ ਕੰਪਲੈਕਸ ਵਿਖੇ ਕਰਵਾਏ ਗਏ ਕੌਮੀ ਲੋਕ ਨਾਚ ਮੇਲੇ 'ਚ ਭਾਰਤ ਦੇ ...

ਪੂਰੀ ਖ਼ਬਰ »

ਲਾਈਟ ਐਾਡ ਸਾਊਾਡ ਸ਼ੋਅ 'ਚ ਭਾਈ ਘਨੱਈਆ ਜੀ ਦੇ ਜੀਵਨ ਇਤਿਹਾਸ ਦਾ ਕੀਤਾ ਮੰਚਨ

ਕੁਰੂਕਸ਼ੇਤਰ/ਸ਼ਾਹਾਬਾਦ, 23 ਸਤੰਬਰ (ਜਸਬੀਰ ਸਿੰਘ ਦੁੱਗਲ)-ਭਾਈ ਘਨਈਆ ਜੀ ਜੋਤੀ ਜੋਤ ਤ੍ਰੈਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਭਾਈ ਘਨੱਈਆ ਜੀ ਲਾਈਟ ਐਾਡ ਸਾਊਾਡ ਸ਼ੋਅ ਦਾ ਮੰਚਨ ਕੀਤਾ ਗਿਆ | ਸਤਲੁਜ ਸੀਨੀਅਰ ਸੈਕੰਡਰੀ ਸਕੂਲ ਸ਼ਾਹਾਬਾਦ ਵਿਚ ਹੋਏ ਇਸ ਨਾਟਕ ਮੰਚਨ 'ਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੇਵਕ ਭਾਈ ਘਨੱਈਆ ਜੀ ਦੇ ਜੀਵਨ ਇਤਿਹਾਸ ਨੂੰ ਦਰਸ਼ਾਇਆ ਗਿਆ | ਸੇਵਾ ਪੰਥੀ ਅੱਡਨਸ਼ਾਹੀ ਸਭਾ ਦੇ ਪ੍ਰਧਾਨ ਅਤੇ ਤ੍ਰੈਸ਼ਤਾਬਦੀ ਸਮਾਗਮ ਦੇ ਚੇਅਰਮੈਨ ਮਹੰਤ ਕਰਮਜੀਤ ਸਿੰਘ ਦੇ ਮਾਰਗਦਰਸ਼ਨ 'ਚ ਇਹ ਨਾਟਕ ਕਰਵਾਇਆ ਗਿਆ | ਤਾਲ ਗੁਰੂ ਪ੍ਰੋਡਕਸ਼ਨ ਵਲੋਂ ਲੇਖਕ ਅਤੇ ਨਿਰਦੇਸ਼ਕ ਤਲਵਿੰਦਰ ਸਿੰਘ ਵਲੋਂ ਇਸ ਨਾਟਕ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਦਰਸ਼ਕ ਪੁੱਜੇ | ਨਾਟਕ ਵਿਚ ਵਿਖਾਇਆ ਗਿਆ ਕਿ ਭਾਈ ਘਨੱਈਆ ਜੀ ਜੋ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇਕ ਛੋਟੇ ਜਿਹੇ ਪਿੰਡ 'ਚ ਜਨਮ ਲੈਂਦੇ ਹਨ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦੇ ਹਨ, ਪਰ ਬਚਪਨ ਤੋਂ ਹੀ ਉਹ ਸੇਵਾ ਭਾਵਨਾ ਨੂੰ ਮਹੱਤਵ ਦਿੰਦੇ ਸਨ | ਉਨ੍ਹਾਂ ਨੇ ਧਨ ਦੌਲਤ ਦਾ ਮੋਹ ਤਿਆਗਦੇ ਹੋਏ ਆਪਣੇ ਜੀਵਨ ਦਾ ਆਦਰਸ਼ ਕੇਵਲ ਗ਼ਰੀਬ ਅਤੇ ਲੋੜਵੰਦ ਦੀ ਸੇਵਾ ਕਰਨਾ ਹੀ ਬਣਾ ਲਿਆ | ਬਾਅਦ ਵਿਚ ਉਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਦੇ ਦਰਬਾਰ ਵਿਚ ਚਲੇ ਗਏ ਅਤੇ ਗੁਰੂ ਜੀ ਦੇ ਆਸ਼ੀਰਵਾਦ ਨਾਲ ਉਨ੍ਹਾਂ ਦੇ ਘੋੜਿਆਂ ਦੇ ਤਬੇਲੇ ਵਿਚ ਸੇਵਾ ਕਰਨ ਲੱਗੇ | ਸ੍ਰੀ ਗੁਰੂ ਤੇਗ ਬਹਾਦੁਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਭਾਈ ਘਨੱਈਆ ਜੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਪਰਕ ਵਿਚ ਆਏ | ਦਸ਼ਮ ਪਿਤਾ ਜੀ ਨੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖ ਕੇ ਉਨ੍ਹਾਂ ਦੀ ਪਿੱਠ ਥਾਪੀ ਸੀ | ਨਾਟਕ 'ਚ ਗੁਰੂ ਸਾਹਿਬ ਦੇ ਇਤਿਹਾਸ 'ਤੇ ਵੀ ਚਾਨਣਾ ਪਾਇਆ ਗਿਆ | ਪ੍ਰੋਗਰਾਮ 'ਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਿਸੰਗ ਸਭਾ, ਨੌਜਵਾਨ ਸੇਵਕ ਸਭਾ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਸ਼ਹੀਦ ਬਾਬਾ ਦੀਪ ਸਿੰਘ ਸਭਾ ਰਾਏ ਮਾਜਰਾ, ਬਾਬਾ ਬੰਦਾ ਸਿਘ ਬਹਾਦਰ ਸੇਵਕ ਸਭਾ, ਨਿਸ਼ਕਾਮ ਸੇਵਕ ਸਭਾ ਅਤੇ ਸ਼ਹਿਰ ਦੀਆਂ ਹੋਰ ਸਭਾਵਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ | ਨਾਟਕ ਦੇ ਕਲਾਕਾਰਾਂ ਨੂੰ ਯਾਦਗਾਰ ਨਿਸ਼ਾਨੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਮੰਚ ਦਾ ਸੰਚਾਲਨ ਗੁਰਸ਼ਰਣ ਸਿੰਘ ਪਰਵਾਨਾ ਨੇ ਬਖੂਬੀ ਕੀਤਾ | ਇਸ ਦੌਰਾਨ ਬਲਬੀਰ ਸਿੰਘ ਮਿੱਕੀ, ਗੁਰਜੋਤ ਸਿੰਘ ਅਤੇ ਉੱਘੇ ਕਵੀ ਗੁਰਸ਼ਰਣ ਸਿੰਘ ਪਰਵਾਨਾ ਨੇ ਆਪਣੀ ਕਵਿਤਾਵਾਂ ਸੁਣਾਈਆਂ | ਸਮਾਗਮ 'ਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਲੋਚਨ ਸਿੰਘ ਹਾਂਡਾ, ਭਗਵੰਤ ਸਿੰਘ, ਜਗਦੇਵ ਸਿੰਘ ਗਾਬਾ, ਕੁਲਬੀਰ ਸਿੰਘ, ਪਲਵਿੰਦਰ ਸਿੰਘ, ਇੰਦਰਜੀਤ ਸਿੰਘ, ਮੁਖਤਿਆਰ ਸਿੰਘ, ਹਰਜੀਤ ਸਿੰਘ ਹਰਮਨ, ਸਤਨਾਮ ਸਿੰਘ, ਅੰਮਿ੍ਤਪਾਲ ਸਿੰਘ, ਅਰਵਿੰਦਰਪਾਲ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਮੇਤ ਸੰਗਤ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਹਥਿਆਰਬੰਦ ਲੁਟੇਰਿਆਂ ਨੇ ਹਨੂਮਾਨਗੜ੍ਹ ਟਾਊਨ ਦੇ ਵਪਾਰੀ ਕੋਲੋਂ 33 ਲੱਖ ਲੁੱਟੇ

ਏਲਨਾਬਾਦ, 23 ਸਤੰਬਰ (ਜਗਤਾਰ ਸਮਾਲਸਰ)-ਏਲਨਾਬਾਦ ਨਾਲ ਲਗਦੇ ਰਾਜਸਥਾਨ ਦੇ ਹਨੂਮਾਨਗੜ੍ਹ ਟਾਊਨ ਇਲਾਕੇ 'ਚ ਪਿਛਲੀ ਰਾਤ ਕੁਝ ਹਥਿਆਰਬੰਦ ਲੁਟੇਰੇ ਇਕ ਵਪਾਰੀ ਕੋਲੋਂ ਕਰੀਬ 33 ਲੱਖ ਰੁਪਏ ਦੀ ਨਕਦ ਰਾਸ਼ੀ ਲੁੱਟ ਕੇ ਫ਼ਰਾਰ ਹੋ ਗਏ | ਹਨੂਮਾਨਗੜ੍ਹ ਟਾਊਨ ਦੇ ਡੀ.ਐਸ.ਪੀ. ...

ਪੂਰੀ ਖ਼ਬਰ »

ਪਹਾੜਾਂ 'ਚ ਹੋ ਰਹੀ ਬਾਰਿਸ਼ ਕਾਰਨ ਭਾਖੜਾ ਤੇ ਪੌਾਗ ਡੈਮ ਦੀਆਂ ਝੀਲਾਂ 'ਚ ਪਾਣੀ ਦੀ ਆਮਦ ਵਧੀ

ਪਟਿਆਲਾ, 23 ਸਤੰਬਰ (ਜਸਪਾਲ ਸਿੰਘ ਢਿੱਲੋਂ)-ਪੂਰੇ ਉੱਤਰੀ ਭਾਰਤ 'ਚ ਇਸ ਵੇਲੇ ਕਈ ਖੇਤਰਾਂ 'ਚ ਭਰਵੀਂ ਤੇ ਕਈ ਖੇਤਰਾਂ 'ਚ ਦਰਮਿਆਨੀ ਬਾਰਿਸ਼ ਹੋ ਰਹੀ ਹੈ ਜੋ ਕਿ ਡੈਮਾਂ ਦੀਆਂ ਝੀਲਾਂ ਲਈ ਰਾਹਤ ਵਾਲੀ ਗੱਲ ਹੈ | ਪਿਛਲੇ ਸਮੇਂ ਦੌਰਾਨ ਇਨ੍ਹਾਂ ਡੈਮਾਂ ਦੀਆਂ ਝੀਲਾਂ ਦਾ ਪਾਣੀ ...

ਪੂਰੀ ਖ਼ਬਰ »

ਦੁਬਈ 'ਚ ਰਬਾਬ ਦੀ ਧੋਖਾਧੜੀ ਦੇ ਸ਼ਿਕਾਰ ਨੌਜਵਾਨ ਨੇ ਭਾਰਤ ਸਰਕਾਰ ਤੋਂ ਮੰਗੀ ਮਦਦ

ਜਲੰਧਰ, 23 ਸਤੰਬਰ (ਜਸਪਾਲ ਸਿੰਘ)-ਅੱਜ ਤੋਂ ਕੋਈ 9 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ 'ਚ ਦੁਬਈ ਗਏ ਚੰਡੀਗੜ੍ਹ ਨਿਵਾਸੀ ਨੌਜਵਾਨ ਪੁਸ਼ਪ ਕੁਮਾਰ ਸ਼ਰਮਾ ਦੇ ਸੁਪਨਿਆਂ ਨੂੰ ਉਸ ਵੇਲੇ ਗ੍ਰਹਿਣ ਲੱਗ ਗਿਆ ਜਦੋਂ ਦੁਬਈ ਦੇ ਇਕ ਰਬਾਬ ਨੇ ਧੋਖਾਧੜੀ ਨਾਲ ਉਸ ਦੇ ਕਾਰੋਬਾਰ 'ਤੇ ...

ਪੂਰੀ ਖ਼ਬਰ »

ਸਿਰਸਾ 'ਚ ਦੂਜੇ ਦਿਨ ਵੀ ਪਿਆ ਭਾਰੀ ਮੀਂਹ

ਸਿਰਸਾ, 23 ਸਤੰਬਰ (ਭੁਪਿੰਦਰ ਪੰਨੀਵਾਲੀਆ)-ਇਲਾਕੇ 'ਚ ਦੂਜੇ ਦਿਨ ਵੀ ਭਰਵਾਂ ਮੀਂਹ ਪਿਆ ਜਿਸ ਨਾਲ ਝੋਨੇ ਤੇ ਨਰਮੇ ਦੀ ਫ਼ਸਲ ਨੂੰ ਨੁਕਸਾਨ ਪੁੱਜਾ ਹੈ | ਝੋਨੇ ਦੀ ਫ਼ਸਲ ਤੇਜ ਹਵਾ ਨਾਲ ਕਈ ਥਾਈਾ ਧਰਤੀ 'ਤੇ ਵਿੱਛ ਗਈ ਹੈ | ਧਰਤੀ 'ਤੇ ਵਿੱਛੀ ਝੋਨੇ ਦੀ ਫ਼ਸਲ ਦਾ ਝਾੜ ਤੇ ਮਿਆਰ ...

ਪੂਰੀ ਖ਼ਬਰ »

ਪੰਜਾਬ ਐਵੇਨਿਊ ਵਿਖੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਬੱਚਾ

ਚੁਗਿੱਟੀ/ਜੰਡੂਸਿੰਘਾ, 23 ਸਤੰਬਰ (ਨਰਿੰਦਰ ਲਾਗੂ)-ਕੋਟ ਰਾਮਦਾਸ ਨਾਲ ਲੱਗਦੇ ਮੁਹੱਲਾ ਪੰਜਾਬ ਐਵੇਨਿਊ ਵਿਖੇ ਬੀਤੇ ਕੱਲ੍ਹ ਖੇਡਦੇ ਸਮੇਂ ਹਾਈਵੋਲਟੇਜ਼ ਤਾਰਾਂ ਨਾਲ ਲਟਕਦੀ ਚਾਈਨਾਂ ਡੋਰ ਦੀ ਲਪੇਟ 'ਚ ਆਏ ਇਕ 6 ਸਾਲਾ ਬੱਚੇ ਦੀ ਅੱਜ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ...

ਪੂਰੀ ਖ਼ਬਰ »

ਬਜ਼ੁਰਗ ਜੋੜੇ ਦੀ ਕੁੱਟਮਾਰ ਮਾਮਲੇ 'ਚ ਆਟੋ ਚਾਲਕ ਗਿ੍ਫ਼ਤਾਰ, ਸਾਥੀ ਫ਼ਰਾਰ

ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)- ਬੱਸ ਅੱਡੇ ਤੋਂ ਮਾਡਲ ਹਾਊਸ ਲਈ ਆਟੋ ਕਰਕੇ ਜਾ ਰਹੇ ਇਕ ਬਜ਼ੁਰਗ ਜੋੜੇ ਨੂੰ ਆਟੋ ਚਾਲਕ ਅਤੇ ਉਸ ਦੇ ਸਾਥੀ ਨੇ ਪਹਿਲਾਂ ਕੁੱਟਿਆ ਅਤੇ ਫਿਰ ਉਨ੍ਹਾਂ ਕੋਲੋਂ 2 ਹਜ਼ਾਰ ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ | ਆਟੋ ਚਾਲਕ ਨੂੰ ਬੱਸ ਅੱਡਾ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ

ਟੋਹਾਣਾ, 23 ਸਤੰਬਰ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਦਈਅੜ ਦੇ 2 ਨੌਜਵਾਨਾਂ ਹਰੀਓੁਮ ਤੇ ਸਰਵਣ ਨੂੰ ਸਿਰਸਾ ਪੁਲਿਸ ਨੇ ਮੋਟਰਸਾਈਕਲ ਚੋਰੀ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਹੈ | ਫਤਿਹਾਬਾਦ ਪੁਲਿਸ ਬੁਲਾਰੇ ਨੇ ਦੱਸਿਆ ਕਿ ਸਿਰਸਾ ਪੁਲਿਸ ...

ਪੂਰੀ ਖ਼ਬਰ »

75 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਗਿ੍੍ਰਫ਼ਤਾਰ, 3 ਫ਼ਰਾਰ

ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ) - ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 75 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ 3 ਹੋਰ ਸਾਥੀ ਫ਼ਰਾਰ ਦੱਸੇ ਜਾ ਰਹੇ ਹਨ | ਗਿ੍ਫ਼ਤਾਰ ਵਿਅਕਤੀ ਦੀ ਪਹਿਚਾਣ ਮੋਹਿਤ ਕੁਮਾਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਉਤਸਵ 'ਤੇ ਵਿਸ਼ਾਲ ਸ਼ੋਭਾ ਯਾਤਰਾ 23 ਅਕਤੂਬਰ ਨੂੰ -ਖੋਸਲਾ

ਜਲੰਧਰ, 23 ਸਤੰਬਰ (ਅ.ਬ.)- ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ 24 ਅਕਤੂਬਰ ਨੂੰ ਪੂਰੇ ਵਿਸ਼ਵ ਭਰ ਵਿਚ ਮਨਾਇਆ ਜਾ ਰਿਹਾ ਹੈ, ਇਸੇ ਸਬੰਧੀ ਸਿਟੀ ਵਾਲਮੀਕਿ ਸਭਾ ਵਲੋਂ ਸਥਾਨਕ ਸਰਕਟ ਹਾਊਸ 'ਚ ਸਭਾ ਦੇ ਪ੍ਰਧਾਨ ਅੰਮਿ੍ਤ ਖੋਸਲਾ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ, ਜਿਸ 'ਚ ਸਭਾ ਦੇ ...

ਪੂਰੀ ਖ਼ਬਰ »

ਸੀ.ਆਈ.ਡੀ. ਮੁਲਾਜ਼ਮ ਦਾ ਮੋਟਰਸਾਈਕਲ ਚੋਰੀ

ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)-ਬੀ.ਐੱਮ.ਸੀ. ਚੌਕ ਨੇੜੇ ਇਕ ਅਦਾਰੇ 'ਚ ਆਪਣੇ ਨਿੱਜੀ ਕੰਮ ਆਏ ਸੀ.ਆਈ.ਡੀ. ਮੁਲਾਜ਼ਮ ਦਾ ਮੋਟਰਸਾਈਕਲ ਕਿਸੇ ਨੇ ਚੋਰੀ ਕਰ ਲਿਆ | ਚੋਰੀ ਦੀ ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ | ਮਨਜਿੰਦਰ ਸਿੰਘ ਪੁੱਤਰ ...

ਪੂਰੀ ਖ਼ਬਰ »

ਫਰੈਂਕੋ ਿਖ਼ਲਾਫ਼ ਪ੍ਰਦਰਸ਼ਨ 'ਚ ਹਿੱਸਾ ਲੈਣ ਵਾਲੀ ਨਨ ਨੂੰ ਚਰਚ ਦੀ ਡਿਊਟੀ ਤੋਂ ਕੀਤਾ ਦੂਰ

ਵਾਇਆਨਾਦ, 23 ਸਤੰਬਰ (ਪੀ. ਟੀ. ਆਈ.)-ਨਨ ਜਬਰ ਜਨਾਹ ਮਾਮਲੇ 'ਚ ਸਾਇਰੋ ਮਾਲਾਬਾਰ ਕੈਥੋਲਿਕ ਚਰਚ ਨਾਲ ਸਬੰਧਿਤ ਇਕ ਨਨ ਨੇ ਦੋਸ਼ ਲਗਾਇਆ ਹੈ ਕਿ ਜਬਰ ਜਨਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫਰੈਂਕੋ ਮੁਲੱਕਲ ਦੀ ਗਿ੍ਫ਼ਤਾਰੀ ਲਈ ਨਨਾਂ ਵਲੋਂ ਕੀਤੇ ਗਏ ਪ੍ਰਦਰਸ਼ਨ 'ਚ ਹਿੱਸਾ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX