ਤਾਜਾ ਖ਼ਬਰਾਂ


ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਨਵੀਂ ਦਿੱਲੀ, 17 ਨਵੰਬਰ - ਇਬਰਾਹੀਮ ਮੁਹੰਮਦ ਸੋਲਿਹ ਨੇ ਅੱਜ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਚੁੱਕਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ....
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਤਲਵੰਡੀ ਸਾਬੋ/ ਸੀਗੋ ਮੰਡੀ 17 ਨਵੰਬਰ (ਲਕਵਿੰਦਰ ਸ਼ਰਮਾ) - ਸਬ ਡਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਨੰਗਲਾ ਹਰਿਆਣਾ ਦੀ ਸਰਹੱਦ ਅਤੇ ਜ਼ਿਲ੍ਹਾ ਮਾਨਸਾ ਨਾਲ ਲਗਦੇ ਪਿੰਡ 'ਚ ਨਹਿਰੀ ਪਾਣੀ ਦੀ ਕਮੀ ਕਰ ਕੇ ਜ਼ਮੀਨ ਬੰਜਰ ਹੋ ਰਹੀ ਹੈ । ਇਸ ਕਾਰਨ ਕਿਸਾਨ ਪ੍ਰੇਸ਼ਾਨ....
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)- ਟਾਂਡਾ ਨੇੜੇ ਇਕ ਰੇਲਵੇ ਟਰੈਕ ਟੁੱਟਣ ਕਾਰਨ ਅਚਾਨਕ ਸਨਸਨੀ ਫੈਲ ਗਈ। ਰਾਹਤ ਭਰੀ ਗੱਲ ਇਹ ਰਹੀ ਕਿ ਰੇਲਵੇ ਟਰੈਕ ਉੱਪਰ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਅੱਜ ਇਸ ਰੇਲਵੇ ਟਰੈਕ ਤੋਂ ਆਵਾਜਾਈ ਬੰਦ ਰਹੀ। ....
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਸਿੱਟ' ਤੋਂ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਲਿਖਤੀ ਤੌਰ 'ਤੇ ਅਪੀਲ ਕੀਤੀ ਗਈ ਹੈ। ਇਸ ਬਾਰੇ 'ਅਜੀਤ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸੂਬੇ 'ਚ ਸੀ.ਬੀ.ਆਈ. ਨੂੰ ਆਮ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੀ ਕੇਂਦਰੀ ਲੀਡਰਾਂ ਵੱਲੋਂ ਸਾਰੇ ਕਾਂਗਰਸ ....
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਸ਼ਿਕਾਗੋ, 17 ਨਵੰਬਰ- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ ਜਦਕਿ ਇਕ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਬੂਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨਿਆ ਵੱਲੋਂ ਮਿਲੀ ਜਾਣਕਾਰੀ ਅਨੁਸਾਰ...
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  1 day ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਸ 'ਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਖ਼ਿਲਾਫ਼ ਹਾਲ ਹੀ 'ਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਮਾਨਵੇਂਦਰ ....
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲੇ ਪਹੁੰਚੇ....
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  1 day ago
ਕਾਬੁਲ, 17 ਨਵੰਬਰ - ਅਫ਼ਗ਼ਾਨਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਵੱਲੋਂ ਚਲਾਈ ਮੁਹਿੰਮ 'ਚ 70 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ ਜਦਕਿ 15 ਹੋਰ ਜ਼ਖਮੀ ਹੋਏ...
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ 'ਤੇ ਪਲਟ ਵਾਰ ਕਰਦਿਆਂ ਕਾਂਗਰਸ ਨੇਤਾ ਕਪਿਲ ਸਿਬੱਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ...
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  1 day ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

'ਭੀੜਤੰਤਰ ਤੇ ਗਊ ਰੱਖਿਆ ਦੇ ਨਾਂਅ 'ਤੇ ਹੋਣ ਵਾਲੀ ਹਿੰਸਾ ਨੂੰ ਰੋਕਣ ਦੇ ਆਦੇਸ਼ ਦੀ ਪਾਲਣਾ ਕਰਨ ਰਾਜ'

ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)-ਭੀੜਤੰਤਰ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਸਖ਼ਤੀ ਵਿਖਾਉਂਦੇ ਹੋਏ 8 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਜਵਾਬ ਮੰਗਿਆ ਹੈ। ਸਰਬ ਉੱਚ ਅਦਾਲਤ ਨੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਸੂਬਿਆਂ ਨੇ ਹਾਲੇ ...

ਪੂਰੀ ਖ਼ਬਰ »

ਰਾਫ਼ੇਲ ਸੌਦੇ 'ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਵਿਜੀਲੈਂਸ ਕਮਿਸ਼ਨਰ ਨੂੰ ਮਿਲਿਆ ਕਾਂਗਰਸੀ ਵਫ਼ਦ

ਨਵੀ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਲੜਾਕੂ ਜਹਾਜਾਂ ਦੇ ਸੌਦੇ 'ਚ ਘੁਟਾਲੇ ਦੇ ਸਬੰਧ 'ਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂਆਂ ਦਾ ਕਿ ਵਫ਼ਦ ਅੱਜ ਕੇਂਦਰੀ ਵਿਜੀਲੈਂਸ ਕਮਿਸ਼ਨਰ (ਸੀ.ਵੀ.ਸੀ.) ਨੂੰ ਮਿਲਿਆ। ਵਫ਼ਦ ਨੇ ...

ਪੂਰੀ ਖ਼ਬਰ »

ਐਨ.ਆਰ.ਆਈ. ਲਾੜਿਆਂ ਸਬੰਧੀ ਦਿੱਲੀ ਹਾਈਕੋਰਟ ਵਲੋਂ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 24 ਸਤੰਬਰ 2018 (ਅਜੀਤ ਬਿਊਰੋ)-ਐਨ. ਆਰ. ਆਈ. ਲਾੜਿਆਂ ਵਲੋਂ ਛੱਡੀਆਂ ਲੜਕੀਆਂ ਅਤੇ ਭਵਿੱਖ 'ਚ ਐਨ. ਆਰ. ਆਈ. ਲਾੜਿਆਂ ਨਾਲ ਵਿਆਹ ਦੀ ਉਮੀਦ ਲਗਾਈ ਬੈਠੀਆਂ ਲੜਕੀਆਂ ਲਈ ਅੱਜ ਇਕ ਉਮੀਦ ਦੀ ਕਿਰਨ ਜਾਗੀ ਹੈ। ਦਿੱਲੀ ਕਮੇਟੀ ਵਲੋਂ ਦਿੱਲੀ ਹਾਈ ਕੋਰਟ 'ਚ ਇਸ ਸਬੰਧੀ ...

ਪੂਰੀ ਖ਼ਬਰ »

ਮੁੰਬਈ 'ਚ ਪੈਟਰੋਲ 90 ਤੋਂ ਪਾਰ

ਨਵੀਂ ਦਿੱਲੀ, 24 ਸਤੰਬਰ (ਪੀ.ਟੀ.ਆਈ.)- ਮੁੰਬਈ 'ਚ ਪੈਟਰੋਲ ਦੀ ਕੀਮਤ 90 ਦੇ ਅੰਕੜੇ ਨੂੰ ਪਾਰ ਕਰਦਿਆਂ ਹੁਣ 90.08 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਕੀਮਤ ਹੈ। ਸਰਕਾਰੀ ਮਾਲਕੀ ਵਾਲੀਆਂ ਤੇਲ ਫ਼ਰਮਾਂ ਦੀ ਨੋਟੀਫ਼ਿਕੇਸ਼ਨ ਅਨੁਸਾਰ ਪੈਟਰੋਲ ਦੀ ਕੀਮਤ ...

ਪੂਰੀ ਖ਼ਬਰ »

ਮੈਂ ਭਾਰਤ ਨਾਲ ਪਿਆਰ ਕਰਦਾ ਹਾਂ, ਮੋਦੀ ਮੇਰੇ ਮਿੱਤਰ-ਟਰੰਪ

ਸੰਯੁਕਤ ਰਾਸ਼ਟਰ, 24 ਸਤੰਬਰ (ਏਜੰਸੀ)-'ਮੈਂ ਭਾਰਤ ਨਾਲ ਪਿਆਰ ਕਰਦਾ ਹਾਂ ਅਤੇ ਮੇਰੇ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰੇ ਵਲੋਂ ਸ਼ੁੱਭਕਾਮਨਵਾਂ ਦਿਓ'। ਇਹ ਸ਼ਬਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਸਿੱਕਮ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ

* ਹਵਾਈ ਚੱਪਲ ਪਹਿਨਣ ਵਾਲਿਆਂ ਦਾ ਹਵਾਈ ਯਾਤਰਾ ਦਾ ਸੁਪਨਾ ਹੋ ਰਿਹੈ ਪੂਰਾ-ਮੋਦੀ * ਗੰਗਟੋਕ ਜਾ ਕੇ ਫੋਟੋਗ੍ਰਾਫ਼ਰ ਬਣੇ ਮੋਦੀ

ਪਾਕਯੌਂਗ (ਸਿੱਕਮ), 24 ਸਤੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪਾਕਯੌਂਗ 'ਚ ਬਣਾਏ ਗਏ ਸਿੱਕਮ ਦੇ ਪਹਿਲੇ ਹਵਾਈ ਅੱਡੇ ਨੂੰ ਦੇਸ਼ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਵਿਕਾਸ ਕਾਰਜਾਂ ਦੀ ਰਫ਼ਤਾਰ ਬਹੁਤ ਹੌਲੀ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਉੱਤਰ ਪੂਰਬ ਨੂੰ ਭਾਰਤੀ ਵਿਕਾਸ ਦਾ ਇੰਜਣ ਬਣਾਉਣ ਲਈ ਵਚਨਬੱਧ ਹੈ। ਮੋਦੀ ਨੇ ਕਿਹਾ ਕਿ ਇਸ ਹਵਾਈ ਅੱਡੇ ਦੇ ਉਦਘਾਟਨ ਦੇ ਨਾਲ ਹੀ ਦੇਸ਼ 'ਚ 100 ਹਵਾਈ ਅੱਡੇ ਚਾਲੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ 2014 ਤੱਕ ਦੇਸ਼ 'ਚ ਸਿਰਫ਼ 65 ਹਵਾਈ ਅੱਡੇ ਸਨ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਅਸੀਂ 35 ਹਵਾਈ ਅੱਡੇ ਬਣਾਏ ਹਨ। ਹਵਾਈ ਅੱਡੇ ਦਾ ਉਦਘਾਟਨ ਕਰਨ ਉਪਰੰਤ ਮੋਦੀ ਨੇ ਕਿਹਾ ਕਿ ਪਹਿਲਾਂ ਹਰੇਕ ਸਾਲ ਇਕ ਹਵਾਈ ਅੱਡੇ ਦੀ ਔਸਤ ਸੀ ਪਰ ਹੁਣ ਹਰੇਕ ਸਾਲ ਇਹ ਔਸਤ 9 ਹਵਾਈ ਅੱਡੇ ਹੈ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ 'ਚ ਦੇਸ਼ ਕੋਲ 400 ਜਹਾਜ਼ ਸਨ ਪਰ ਇਕ ਸਾਲ 'ਚ ਵੱਖ-ਵੱਖ ਏਅਰਲਾਈਨਾਂ ਵਲੋਂ 1000 ਨਵੇਂ ਜਹਾਜ਼ਾਂ ਦੇ ਆਦੇਸ਼ ਦਿੱਤੇ ਗਏ ਹਨ। ਇਸੇ ਤੋਂ ਪਤਾ ਲੱਗਦਾ ਹੈ ਕਿ ਹਵਾਈ ਚੱਪਲ ਪਾਉਣ ਵਾਲੇ ਆਮ ਲੋਕਾਂ ਨੂੰ ਹਵਾਈ ਯਾਤਰਾ ਕਰਾਉਣ ਦਾ ਸਾਡਾ ਸੁਪਨਾ ਕਿੰਨੀ ਤੇਜ਼ੀ ਨਾਲ ਪੂਰਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਵਾ ਤੇ ਰੇਲ ਸੰਪਰਕ ਵਧਾਉਣ, ਉੱਤਰੀ ਪੂਰਬ ਦੇ ਪਛੜੇ ਇਲਾਕਿਆਂ 'ਚ ਬਿਜਲੀ ਪਹੁੰਚਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਕਮ 'ਚ ਬਣੇ ਗ੍ਰੀਨਫ਼ੀਲਡ ਹਵਾਈ ਅੱਡੇ ਨਾਲ ਸੈਰ-ਸਪਾਟਾ ਵਧੇਗਾ ਅਤੇ ਸੂਬੇ 'ਚ ਹੋਰ ਆਰਥਿਕ ਸਰਗਰਮੀਆਂ 'ਚ ਵੀ ਵਾਧਾ ਹੋਵੇਗਾ। ਇਹ ਹਵਾਈ ਅੱਡਾ 4 ਅਕਤੂਬਰ ਤੋਂ ਅਧਿਕਾਰਕ ਤੌਰ 'ਤੇ ਚਾਲੂ ਹੋ ਜਾਵੇਗਾ। ਪਹਿਲਾਂ ਸ਼ੁਰੂਆਤੀ ਉਡਾਣਾਂ ਕੋਲਕਾਤਾ ਤੇ ਗੁਹਾਟੀ ਤੱਕ ਚੱਲਣਗੀਆਂ ਅਤੇ ਬਾਅਦ 'ਚ ਇਨ੍ਹਾਂ ਨੂੰ ਦੇਸ਼ ਦੇ ਹੋਰਨਾਂ ਹਿੱਸਿਆਂ ਨਾਲ ਜੋੜ ਦਿੱਤਾ ਜਾਵੇਗਾ। ਰਾਜਧਾਨੀ ਗੰਗਟੋਕ ਤੋਂ 33 ਕਿਲੋਮੀਟਰ ਦੂਰ ਬਣੇ ਇਸ ਹਵਾਈ ਅੱਡੇ ਦਾ ਨੀਂਹ ਪੱਥਰ 2009 'ਚ ਰੱਖਿਆ ਗਿਆ ਸੀ। ਇਸ ਤਰ੍ਹਾਂ ਸਿੱਕਮ ਵਾਸੀਆਂ ਦਾ ਹਵਾਈ ਅੱਡੇ ਦਾ ਸੁਪਨਾ 9 ਸਾਲਾਂ ਬਾਅਦ ਪੂਰਾ ਹੋਇਆ। ਭਾਰਤ-ਚੀਨ ਸਰਹੱਦ ਤੋਂ 60 ਕਿਲੋਮੀਟਰ ਦੂਰ ਇਹ ਹਵਾਈ ਅੱਡਾ 201 ਏਕੜ 'ਚ ਫ਼ੈਲਿਆ ਹੋਇਆ ਹੈ ਅਤੇ ਇਹ ਸਮੁੰਦਰੀ ਪੱਧਰ ਤੋਂ 4500 ਫੁੱਟ ਦੀ ਉਚਾਈ 'ਤੇ ਹੈ। ਸੂਬੇ 'ਚ ਜੈਵਿਕ ਖੇਤੀ 'ਤੇ ਬੋਲਦਿਆਂ ਮੋਦੀ ਨੇ ਕਿਹਾ ਕਿ ਇਸ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਉੱਤਰ ਪੂਰਬ 'ਚ ਮਿਸ਼ਨ ਔਰਗੈਨਿਕ ਵੈਲਿਯੂ ਡਿਵੈਲਪਮੈਂਟ ਚਲਾਇਆ ਹੈ। ਇਸ ਯੋਜਨਾ ਲਈ ਕਰੀਬ 400 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।
ਸਿੱਕਮ ਜਾਂਦਿਆਂ ਪ੍ਰਧਾਨ ਮੰਤਰੀ ਨੇ ਕੈਮਰੇ 'ਚ ਕੈਦ ਕੀਤੇ ਕੁਦਰਤੀ ਦ੍ਰਿਸ਼
ਸਿੱਕਮ ਜਾਂਦਿਆਂ ਪ੍ਰਧਾਨ ਮੰਤਰੀ ਉੱਥੋਂ ਦੇ ਕੁਦਰਤੀ ਦ੍ਰਿਸ਼ਾਂ ਨੂੰ ਵੇਖ ਕੇ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਖ਼ੁਦ ਕੈਮਰੇ ਨਾਲ ਇਨ੍ਹਾਂ ਮਨਮੋਹਕ ਕੁਦਰਤੀ ਦ੍ਰਿਸ਼ਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਬਾਅਦ 'ਚ ਉਨ੍ਹਾਂ ਨੂੰ ਸੋਸ਼ਲ ਸਾਈਟ ਟਵਿੱਟਰ 'ਤੇ ਸਾਂਝੀਆਂ ਕੀਤਾ। ਉਨ੍ਹਾਂ ਨੇ ਟਵਿੱਟਰ 'ਤੇ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਇਨ੍ਹਾਂ ਸ਼ਾਨਦਾਰ ਕੁਦਰਤੀ ਨਜ਼ਾਰਿਆਂ ਦੀ ਖੂਬ ਪ੍ਰਸੰਸਾ ਕੀਤੀ।


ਖ਼ਬਰ ਸ਼ੇਅਰ ਕਰੋ

ਸੁਸ਼ਮਾ ਵਲੋਂ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਮੁਲਾਕਾਤਾਂ

ਵਪਾਰ ਤੇ ਨਿਵੇਸ਼ ਸਮੇਤ ਕਈ ਮੁੱਦਿਆਂ 'ਤੇ ਕੀਤੀ ਚਰਚਾ

ਸੰਯੁਕਤ ਰਾਸ਼ਟਰ, 24 ਸਤੰਬਰ (ਪੀ. ਟੀ. ਆਈ.)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਮੁਲਾਕਾਤਾਂ ਕਰਦਿਆਂ ਵਪਾਰ, ਨਿਵੇਸ਼ ਅਤੇ ਸਮਰੱਥਾ ਨਿਰਮਾਣ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇੱਥੇ ਸੰਯੁਕਤ ਰਾਸ਼ਟਰ ਜਨਰਲ ...

ਪੂਰੀ ਖ਼ਬਰ »

ਫਰੈਂਕੋ ਮੁਲੱਕਲ ਨੂੰ 6 ਅਕਤੂਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

ਕੋਟਾਯਮ (ਕੇਰਲ), 24 ਸਤੰਬਰ (ਏਜੰਸੀ)-ਰੋਮਨ ਕੈਥੋਲਿਕ ਬਿਸ਼ਪ ਫਰੈਂਕੋ ਮੁਲੱਕਲ ਜਿਨ੍ਹਾਂ ਨੂੰ ਬੀਤੇ ਦਿਨੀਂ ਇਕ ਨੱਨ ਨਾਲ ਜਬਰ ਜਨਾਹ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਅੱਜ ਅਦਾਲਤ ਨੇ 2 ਦਿਨ ਦੀ ਪੁਲਿਸ ਹਿਰਾਸਤ ਖ਼ਤਮ ਹੋਣ ਬਾਅਦ 6 ਅਕਤੂਬਰ ਤੱਕ 12 ਦਿਨਾਂ ...

ਪੂਰੀ ਖ਼ਬਰ »

ਰਿਵਾੜੀ ਜਬਰ ਜਨਾਹ-ਦੋਸ਼ੀਆਂ ਨੂੰ 4 ਦਿਨਾ ਪੁਲਿਸ ਹਿਰਾਸਤ 'ਚ ਭੇਜਿਆ

ਚੰਡੀਗੜ੍ਹ, 24 ਸਤੰਬਰ (ਏਜੰਸੀ)- ਹਰਿਆਣਾ ਦੀ ਇਕ ਅਦਾਲਤ ਨੇ 19 ਸਾਲਾ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਦੇ ਦੋਵਾਂ ਮੁੱਖ ਦੋਸ਼ੀਆਂ ਨੂੰ ਚਾਰ ਦਿਨ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਹਰਿਆਣਾ ਪੁਲਿਸ ਦੀ ਐਸ.ਆਈ.ਟੀ. ਨੇ ਐਤਵਾਰ ਨੂੰ ਦੋ ਮੁੱਖ ਦੋਸ਼ੀਆਂ ਪੰਕਜ ...

ਪੂਰੀ ਖ਼ਬਰ »

ਮੁੰਬਈ ਹਮਲਿਆਂ 'ਚ ਪਾਕਿ ਦਾ ਹੱਥ ਹੋਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਫਸੇ ਨਵਾਜ਼ ਸ਼ਰੀਫ਼

8 ਅਕਤੂਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ

ਅੰਮ੍ਰਿਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਸ਼ਾਹਿਦ ਖਾਕਾਨ ਅੱਬਾਸੀ ਵਲੋਂ 26/11 ਦੇ ਮੁੰਬਈ ਹਮਲਿਆਂ 'ਚ ਸਿੱਧੇ ਤੌਰ 'ਤੇ ਪਾਕਿਸਤਾਨ ਦਾ ਹੱਥ ਹੋਣ ਸਬੰਧੀ ਦਿੱਤੇ ਬਿਆਨ ਖ਼ਿਲਾਫ਼ ਦਰਜ ਕੇਸ ਨੂੰ ਲੈ ਕੇ ਅੱਜ ਲਾਹੌਰ ...

ਪੂਰੀ ਖ਼ਬਰ »

ਸ਼ਹੀਦ ਸੰਦੀਪ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਨਾਲ ਸਬੰਧਿਤ

ਨਿੱਕੇ ਘੁੰਮਣ, 24 ਸਤਬੰਰ (ਸਤਬੀਰ ਸਿੰਘ ਘੁੰਮਣ, ਗੁਰਵਿੰਦਰ ਸਿੰਘ ਰੰਧਾਵਾ)-ਦੇਸ਼ ਦੀ ਰੱਖਿਆ ਕਰਦਿਆਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਫ਼ੌਜੀ ਜਵਾਨ ਲਾਂਸ ਨਾਇਕ ਸੰਦੀਪ ਸਿੰਘ (32) ਪੁੱਤਰ ਜਗਦੇਵ ਸਿੰਘ ਸ੍ਰੀਨਗਰ ਵਿਖੇ ਅੱਤਵਾਦੀਆਂ ਨਾਲ ਹੋਏ ...

ਪੂਰੀ ਖ਼ਬਰ »

ਕਸ਼ਮੀਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ 5 ਅੱਤਵਾਦੀ ਹਲਾਕ, ਜਵਾਨ ਸ਼ਹੀਦ

ਮਨਜੀਤ ਸਿੰਘ ਸ੍ਰੀਨਗਰ, 24 ਸਤੰਬਰ -ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ 'ਚ ਕੰਟਰੋਲ ਰੇਖਾ 'ਤੇ ਫੌਜ ਨੇ ਸਨਿਚਰਵਾਰ ਤੋਂ ਜਾਰੀ ਘੁਪਸੈਠ ਵਿਰੋਧੀ ਆਪਰੇਸ਼ਨ ਦੌਰਾਨ 3 ਹੋਰ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ ਜਦਕਿ ਇਸ ਦੌਰਾਨ ਫੌਜ ਦਾ ਇਕ ਜਵਾਨ ਵੀ ...

ਪੂਰੀ ਖ਼ਬਰ »

ਮਕਾਨਾਂ ਦੀਆਂ ਛੱਤਾਂ ਡਿੱਗਣ ਨਾਲ ਦੋ ਬੱਚਿਆਂ ਸਮੇਤ 3 ਮੌਤਾਂ, 12 ਜ਼ਖ਼ਮੀ

ਕਪੂਰਥਲਾ, ਸੁਭਾਨਪੁਰ 24 ਸਤੰਬਰ (ਅਮਰਜੀਤ ਸਿੰਘ ਸਡਾਨਾ, ਕੰਵਰ ਬਰਜਿੰਦਰ ਸਿੰਘ ਜੱਜ)-ਬੀਤੇ ਦੋ ਦਿਨਾਂ ਤੋਂ ਹੋ ਰਹੀ ਤੇਜ਼ ਬਰਸਾਤ ਕਾਰਨ ਕਪੂਰਥਲਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ 8 ਮਕਾਨਾਂ ਦੀਆਂ ਛੱਤਾਂ ਢਹਿ ਗਈਆਂ, ਜਿਸ ਕਾਰਨ 2 ਮਾਸੂਮ ਬੱਚਿਆਂ ਸਮੇਤ ਇਕ ...

ਪੂਰੀ ਖ਼ਬਰ »

ਹਿਮਾਚਲ 'ਚ ਮੀਂਹ ਦਾ ਕਹਿਰ-8 ਮੌਤਾਂ

* ਕੁੱਲੂ-ਮਨਾਲੀ, ਚੰਡੀਗੜ੍ਹ-ਮਨਾਲੀ ਸਮੇਤ ਕਈ ਰਾਜਮਾਰਗ ਬੰਦ * 1200 ਸਕੂਲੀ ਬੱਚੇ ਫਸੇ * ਪੰਡੋਹ ਤੇ ਚਮੇਰਾ ਡੈਮ ਦਾ ਪਾਣੀ ਛੱਡਿਆ

- ਅਜੀਤ ਬਿਊਰੋ - ਸ਼ਿਮਲਾ, 24 ਸਤੰਬਰ -ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਬਾਰਿਸ਼ ਕਾਰਨ ਕਾਂਗੜਾ ਤੇ ਕੁੱਲੂ 'ਚ ਹੜ੍ਹਾਂ ਕਾਰਨ 2 ਮੌਤਾਂ ਸਮੇਤ ਸੂਬੇ 'ਚ 8 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕੁੱਲੂ ...

ਪੂਰੀ ਖ਼ਬਰ »

ਪੰਜਾਬ 'ਚ ਹੜ੍ਹ ਵਰਗੇ ਹਾਲਾਤ-ਰੈੱਡ ਅਲਰਟ ਜਾਰੀ, ਫ਼ੌਜ ਨੂੰ ਕੀਤਾ ਚੌਕਸ

* ਵਿੱਦਿਅਕ ਅਦਾਰਿਆਂ 'ਚ ਅੱਜ ਛੁੱਟੀ ਦਾ ਐਲਾਨ * ਲਗਾਤਾਰ ਮੀਂਹ ਕਾਰਨ ਜਨ-ਜੀਵਨ ਠੱਪ, ਝੋਨਾ, ਕਮਾਦ, ਆਲੂ, ਨਰਮਾ ਆਦਿ ਫ਼ਸਲਾਂ ਦਾ ਭਾਰੀ ਨੁਕਸਾਨ

ਹਰਕਵਲਜੀਤ ਸਿੰਘ, ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 24 ਸਤੰਬਰ -ਪੰਜਾਬ 'ਚ ਪਿਛਲੇ 36 ਘੰਟਿਆਂ ਤੋਂ ਪੈ ਰਹੀ ਬਾਰਿਸ਼ ਕਾਰਨ ਸੂਬੇ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਗੁਆਂਢੀ ਸੂਬਿਆਂ 'ਚ ਵੀ ਬਾਰਿਸ਼ ਹੋਣ ਕਾਰਨ ਡੈਮਾਂ 'ਚੋਂ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX