ਤਾਜਾ ਖ਼ਬਰਾਂ


ਸ਼ਿਵ ਸੈਨਾ ਦੀਆਂ ਮੰਗਾਂ ਸਾਨੂੰ ਮਨਜ਼ੂਰ ਨਹੀਂ - ਅਮਿਤ ਸ਼ਾਹ
. . .  11 minutes ago
ਨਵੀਂ ਦਿੱਲੀ, 13 ਅਕਤੂਬਰ - ਸ਼ਿਵ ਸੈਨਾ ਨਾਲ ਮਹਾਰਾਸ਼ਟਰ 'ਚ ਗੱਠਜੋੜ ਟੁੱਟਣ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ...
ਅਕਤੂਬਰ ਮਹੀਨੇ 'ਚ 4.62 ਫ਼ੀਸਦੀ 'ਤੇ ਹੈ ਪਰਚੂਨ ਮਹਿੰਗਾਈ
. . .  22 minutes ago
ਨਵੀਂ ਦਿੱਲੀ, 13 ਅਕਤੂਬਰ - ਭਾਰਤ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ 'ਚ ਪਰਚੂਨ ਮਹਿੰਗਾਈ ਦਰ 4.62 ਫ਼ੀਸਦੀ...
ਸਕੂਲਾਂ 'ਚ ਕੰਮ ਕਰ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਉੱਪਰ ਪੱਤਰਕਾਰੀ ਕਰਨ ਤੇ ਰੋਕ
. . .  30 minutes ago
ਐੱਸ. ਏ. ਐੱਸ. ਨਗਰ,੧੩ ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਕਿਸੇ ਅਧਿਕਾਰੀ ਤੋਂ ਪ੍ਰਵਾਨਗੀ ਲੈ ਕੇ ਪੱਤਰਕਾਰੀ ਕਰ ਰਹੇ ਸਰਕਾਰੀ ਸਕੂਲਾਂ ਦੇ ਕਈ ਅਧਿਆਪਕਾਂ ਤੇ ਕਰਮਚਾਰੀਆਂ ਉੱਪਰ ਪ੍ਰਕਾਸ਼ਨ ਜਾਂ ਇਲੈੱਕਟ੍ਰਾਨਿਕ ਮੀਡੀਆ ਦੇ ਸੰਪਾਦਨ ਜਾਂ...
ਕਿਸਾਨ ਆਗੂ ਨੂੰ ਆਇਆ ਧਮਕੀ ਭਰਿਆ ਪੱਤਰ
. . .  about 1 hour ago
ਬਠਿੰਡਾ, 13 ਨਵੰਬਰ (ਨਾਇਬ ਸਿੱਧੂ) - ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਧਮਕੀ ਦਿੱਤੀ ਗਈ ਹੈ ਕਿ ਉਹ ਕਿਸਾਨਾਂ ਪੱਖੀ ਸਰਗਰਮੀਆਂ ਬੰਦ...
ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
. . .  about 1 hour ago
ਗੁਰੂਹਰਸਹਾਏ, 13 ਨਵੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਪਿੰਡੀ 'ਚ ਅੱਜ ਇੱਕ 34 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਜੇ. ਐੱਨ. ਯੂ. : ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਅੱਗੇ ਝੁਕੀ ਸਰਕਾਰ, ਘੱਟ ਕੀਤੀ ਵਧੀ ਹੋਈ ਫ਼ੀਸ
. . .  about 1 hour ago
ਨਵੀਂ ਦਿੱਲੀ, 13 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਵਿਦਿਆਰਥੀਆਂ ਦੇ ਵਿਰੋਧ-ਪ੍ਰਦਰਸ਼ਨ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਅਖੀਰ ਫ਼ੀਸ 'ਚ ਵਾਧੇ ਦੇ ਫ਼ੈਸਲੇ ਨੂੰ...
ਪ੍ਰਿੰਸ ਚਾਰਲਸ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 minute ago
ਨਵੀਂ ਦਿੱਲੀ, 13 ਨਵੰਬਰ- ਭਾਰਤ ਦੇ ਦੌਰੇ 'ਤੇ ਆਏ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਅੱਜ ਰਾਸ਼ਟਰਪਤੀ ਰਾਮਨਾਥ...
ਜਗਰਾਉਂ 'ਚ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
. . .  about 2 hours ago
ਲੁਧਿਆਣਾ, 13 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਪੁਲਿਸ ਨੇ ਬੀਤੇ ਦਿਨੀਂ ਜਗਰਾਉਂ ਦੇ ਥਾਣਾ ਸੁਧਾਰ ਖੇਤਰ 'ਚ ਸਟੇਟ ਬੈਂਕ ਆਫ਼ ਇੰਡੀਆ ਦੇ ਏ. ਟੀ. ਐੱਮ. ਨੂੰ ਪੁੱਟ ਕੇ ਲਿਜਾਣ ਵਾਲੇ ਇੱਕ ਗਿਰੋਹ...
ਅਦਾਲਤ ਨੇ ਚਿਦੰਬਰਮ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾਈ
. . .  about 2 hours ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਦਿੱਲੀ ਦੀ ਰਾਉਜ ਅਵੈਨਿਊ ਅਦਾਲਤ ਨੇ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਦੀ ਫ਼ੀਸ ਸ਼੍ਰੋਮਣੀ ਕਮੇਟੀ ਦੇਵੇ- ਕੈਪਟਨ
. . .  about 2 hours ago
ਚੰਡੀਗੜ੍ਹ, 13 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ, ਘੱਟੋ-ਘੱਟ ਪੀਲੇ ਕਾਰਡ ਧਾਰਕਾਂ ਦੀ 20 ਡਾਲਰ ਦੀ...
ਤਰਾਲ 'ਚ ਅੱਤਵਾਦੀਆਂ ਨੇ ਆਮ ਨਾਗਰਿਕ ਨੂੰ ਮਾਰੀ ਗੋਲੀ
. . .  about 3 hours ago
ਸ੍ਰੀਨਗਰ, 13 ਨਵੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਪੈਂਦੇ ਤਰਾਲ ਇਲਾਕੇ 'ਚ ਅੱਤਵਾਦੀਆਂ ਵਲੋਂ ਇੱਕ ਆਮ ਨਾਗਰਿਕ ਨੂੰ ਗੋਲੀ ਮਾਰਨ ਦੀ ਖ਼ਬਰ ਮਿਲੀ ਹੈ। ਕਸ਼ਮੀਰ ਜ਼ੋਨ ਪੁਲਿਸ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ ਚਿਦੰਬਰਮ ਦੀ ਪੇਸ਼ੀ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਕੁਝ ਦੇਰ 'ਚ ਦਿੱਲੀ ਦੀ ਇੱਕ ਅਦਾਲਤ 'ਚ...
ਜੇਕਰ ਲੋੜ ਪਈ ਤਾਂ ਦਿੱਲੀ 'ਚ ਵਧਾਇਆ ਜਾ ਸਕਦਾ ਹੈ ਔਡ-ਈਵਨ-ਕੇਜਰੀਵਾਲ
. . .  about 2 hours ago
ਨਵੀਂ ਦਿੱਲੀ, 13 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਹੈ ਕਿ ਦਿੱਲੀ 'ਚ 15 ਨਵੰਬਰ ਤੱਕ ਚੱਲਣ ਵਾਲੇ ਔਡ-ਈਵਨ ਨਿਯਮ ਨੂੰ ਵਧਾਇਆ ਜਾ ਸਕਦਾ...
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਿੰਸ ਚਾਰਲਸ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਅੱਜ ਦਿੱਲੀ ਸਥਿਤ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ...
ਹੁਣ ਆਰ. ਟੀ. ਆਈ. ਦੇ ਘੇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  about 3 hours ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਹੁਣ ਭਾਰਤ ਦੇ ਚੀਫ਼ ਜਸਟਿਸ ਦਾ ਦਫ਼ਤਰ ਵੀ ਸੂਚਨਾ ਦੇ ਅਧਿਕਾਰ ਭਾਵ ਕਿ ਆਰ. ਟੀ. ਆਈ. ਦੇ ਤਹਿਤ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਹੁਣ ਆਰ. ਟੀ. ਆਈ. ਦੇ ਦਾਇਰੇ 'ਚ ਆਏਗਾ ਚੀਫ਼ ਜਸਟਿਸ ਦਾ ਦਫ਼ਤਰ
. . .  about 4 hours ago
ਲਤਾ ਦੀਦੀ ਦੀ ਸਿਹਤ 'ਚ ਹੋ ਰਿਹਾ ਹੈ ਸੁਧਾਰ- ਪਰਿਵਾਰ
. . .  about 4 hours ago
ਬ੍ਰਾਜ਼ੀਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 4 hours ago
ਸ਼ਰਦ ਪਵਾਰ ਨੂੰ ਥੱਪੜ ਮਾਰਨ ਵਾਲੇ ਅਰਵਿੰਦਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 minute ago
ਕੁਲਭੂਸ਼ਨ ਜਾਧਵ ਲਈ ਆਪਣੇ ਆਰਮੀ ਐਕਟ 'ਚ ਸੋਧ ਕਰੇਗਾ ਪਾਕਿਸਤਾਨ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਪੰਜਾਬ / ਜਨਰਲ

ਬੇਮੌਸਮੀ ਝੜੀ ਕਾਰਨ ਨਰਮੇ ਦਾ 35 ਅਤੇ ਝੋਨੇ ਦਾ 25 ਪ੍ਰਤੀਸ਼ਤ ਨੁਕਸਾਨ

ਮਾਨਸਾ, 24 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਅੱਸੂ ਮਹੀਨੇ ਦੀ ਬੇਮੌਸਮੀ ਝੜੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ ਹੈ | ਲਗਾਤਾਰ ਪੈ ਰਹੇ ਮੀਂਹ ਕਾਰਨ ਜਿੱਥੇ ਮਾਨਸਾ ਜ਼ਿਲ੍ਹੇ 'ਚ ਨਰਮੇ ਦਾ 35 ਤੋਂ 40 ਪ੍ਰਤੀਸ਼ਤ ...

ਪੂਰੀ ਖ਼ਬਰ »

ਕਾਰ ਡਰੇਨ 'ਚ ਡਿੱਗਣ ਕਾਰਨ ਪਿਉ-ਪੁੱਤਰ ਦੀ ਮੌਤ

ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ)-ਬੀਤੇ ਕੱਲ੍ਹ ਹੋਈ ਭਰਵੀਂ ਬਰਸਾਤ ਨੇ ਪਿਉ-ਪੁੱਤਰ ਦੀ ਜਾਨ ਲੈ ਲਈ ਹੈ | ਵੇਰਵੇ ਅਨੁਸਾਰ ਰਣਜੀਤਪੁਰਾ, ਗੰਗਾ ਬਿਲਡਿੰਗ ਅੰਮਿ੍ਤਸਰ ਦਾ ਵਾਸੀ ਧੀਰਜ ਸੈਣੀ (43) ਆਪਣੇ ਇਕਲੌਤੇ ਪੁੱਤਰ ਅੰਸ਼ ਸੈਣੀ (12) ਨੂੰ ਨਾਲ ਲੈ ਕੇ ਪਿੰਡ ...

ਪੂਰੀ ਖ਼ਬਰ »

ਨਸ਼ਾ ਕਰਨ ਤੋਂ ਰੋਕਣ 'ਤੇ ਪਿਤਾ ਵਲੋਂ ਪੁੱਤਰ ਦੀ ਹੱਤਿਆ

ਮੌੜ ਮੰਡੀ, 24 ਸਤੰਬਰ (ਗੁਰਜੀਤ ਸਿੰਘ ਕਮਾਲੂ)-ਇੱਥੋਂ ਦੇ ਨੇੜੇ ਪੈਂਦੇ ਇਕ ਪਿੰਡ 'ਚ ਪੁੱਤਰ ਵਲੋਂ ਪਿਤਾ ਨੂੰ ਨਸ਼ਾ ਕਰਨ ਤੋਂ ਵਰਜਣ 'ਤੇ ਗੁੱਸੇ ਹੋਏ ਪਿਉ ਵਲੋਂ ਆਪਣੇ ਨਾਬਾਲਗ ਪੁੱਤਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਬਾਅਦ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲੈਣ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ 'ਤੇ ਇੱਕੋ ਵੈਟ ਦਰ ਕਰਨ ਦਾ ਮਾਮਲਾ

ਪੰਜਾਬ, ਹਰਿਆਣਾ, ਯੂ.ਪੀ., ਹਿਮਾਚਲ ਤੇ ਦਿੱਲੀ ਦੇ ਵਿੱਤ ਮੰਤਰੀਆਂ ਦੀ ਕਾਨਫਰੰਸ ਅੱਜ

ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਸਾਰੇ ਉੱਤਰੀ ਭਾਰਤ 'ਚ ਹਰ ਚੀਜ਼ ਵਿਸ਼ੇਸ਼ ਤੌਰ 'ਤੇ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਤੇ ਵੈਟ ਦੀ ਦਰ ਇਕੋ ਜਿਹੀ ਲਾਗੂ ਕਰਨ ਦੇ ਮਾਮਲੇ 'ਤੇ ਵਿਚਾਰ ਕਰਨ ਲਈ 25 ਸਤੰਬਰ ਨੂੰ ਇੱਥੇ ਪੰਜਾਬ, ਹਰਿਆਣਾ, ...

ਪੂਰੀ ਖ਼ਬਰ »

ਘਰਿੰਡਾ 'ਚ ਅਕਾਸ਼ਵਾਣੀ ਦੇ 20 ਕਿੱਲੋਵਾਟ ਐਫ.ਐਮ. ਟਰਾਂਸਮੀਟਰ ਦਾ ਸਾਂਪਲਾ ਵਲੋਂ ਉਦਘਾਟਨ

ਅਟਾਰੀ, 24 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ)-ਲੰਬੇ ਸਮੇਂ ਦੀ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਦਿਆਂ ਆਕਾਸ਼ਵਾਣੀ ਵਲੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਘਰਿੰਡਾ ਵਿਖੇ 20 ਕਿੱਲੋਵਾਟ ਐਫ. ਐਮ. ਟਰਾਂਸਮੀਟਰ ਸਥਾਪਿਤ ਕੀਤਾ ਗਿਆ, ਜਿਸ ਦਾ ਉਦਘਾਟਨ ਕੇਂਦਰੀ ਸਮਾਜਿਕ ...

ਪੂਰੀ ਖ਼ਬਰ »

ਢੱਡਰੀਆਂ ਵਾਲਿਆਂ 'ਤੇ ਹਮਲੇ ਦੀ ਸੁਣਵਾਈ 11 ਅਕਤੂਬਰ ਤੱਕ ਮੁਲਤਵੀ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ਦੀ ਸੁਣਵਾਈ ਅਦਾਲਤ ਵਲੋਂ 11 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਸੁਣਵਾਈ ਮਾਨਯੋਗ ਜੱਜ ਜੇ. ...

ਪੂਰੀ ਖ਼ਬਰ »

ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਰੀ ਦੇਣ ਦੇ ਰਾਹ 'ਚ ਕੰਪਨੀਆਂ ਦੀ ਮੱਠੀ ਸਪਲਾਈ ਬਣੀ ਅੜਿੱਕਾ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸੂਬਾ ਸਰਕਾਰ ਵਲੋਂ ਪੰਜਾਬ ਅੰਦਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦੇ ਮਕਸਦ ਨਾਲ ਵੱਖ-ਵੱਖ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ 'ਤੇ ਦੇਣ ਦੀ ਸ਼ੁਰੂਆਤ ਕੀਤੀ ਸੀ ਪਰ ਕਿਸਾਨਾਂ ਨੂੰ ਮਸ਼ੀਨਰੀ ਦੇਣ ਦੇ ਰਾਹ 'ਚ ...

ਪੂਰੀ ਖ਼ਬਰ »

30 ਸਤੰਬਰ ਤੱਕ ਟੀਚੇ ਅਨੁਸਾਰ ਲਾਭਪਾਤਰੀਆਂ ਨੂੰ ਮਸ਼ੀਨਰੀ ਪਹੰੁਚਾਵਾਂਗੇ-ਪੰਨੂੰ

ਮਿਸ਼ਨ ਤੰਦਰੁਸਤ ਪੰਜਾਬ ਦੇ ਨਿਰਦੇਸ਼ਕ ਤੇ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਰਕਾਰ ਤੇ ਵੱਖ-ਵੱਖ ਵਿਭਾਗਾਂ ਵਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਮਸ਼ੀਨਰੀ ...

ਪੂਰੀ ਖ਼ਬਰ »

ਦੋ ਦਰਜਨ ਦੇ ਕਰੀਬ ਸਰਕਾਰੀ ਕਾਲਜ ਰੈਗੂਲਰ ਪਿ੍ੰਸੀਪਲਾਂ ਤੋਂ ਸੱਖਣੇ

ਮਾਨਸਾ, 24 ਸਤੰਬਰ (ਰਵਿੰਦਰ ਸਿੰਘ ਰਵੀ)-ਪੰਜਾਬ ਦੇ 48 ਸਰਕਾਰੀ ਕਾਲਜਾਂ 'ਚ ਦੋ ਦਰਜਨ ਦੇ ਕਰੀਬ ਕਾਲਜ ਰੈਗੂਲਰ ਪਿ੍ੰਸੀਪਲਾਂ ਤੋਂ ਸੱਖਣੇ ਹੋਣ ਕਾਰਨ ਸਾਰਾ ਪ੍ਰਬੰਧਕੀ ਕੰਮਕਾਜ ਠੱਪ ਹੋ ਚੁੱਕਾ ਹੈ | ਦੱਸਣਾ ਬਣਦਾ ਹੈ ਕਿ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਨਹਿਰੂ ...

ਪੂਰੀ ਖ਼ਬਰ »

ਜੁਝਾਰੂ ਵਰਕਰਾਂ ਦੀ ਸਖ਼ਤ ਮਿਹਨਤ ਨਾਲ ਮਿਲੀ ਹੂੰਝਾ ਫੇਰ ਜਿੱਤ-ਵਿਧਾਇਕ ਬਰਾੜ

ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਦੀਆਂ ਚੋਣਾਂ 'ਚ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਪਾਰਟੀ ਨੂੰ ਮਿਲੀ ਹੰੁਝਾ ਫੇਰ ਜਿੱਤ ਨੂੰ ਲੈ ਕੇ ਅੱਜ ਇੱਥੇ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ 'ਚ ...

ਪੂਰੀ ਖ਼ਬਰ »

ਰੇਲਵੇ ਵਿਭਾਗ ਵਲੋਂ ਭਾਰੀ ਬਾਰਿਸ਼ ਦੇ ਮੱਦੇਨਜ਼ਰ ਕਈ ਰੇਲ ਗੱਡੀਆਂ ਰੱਦ

ਫ਼ਿਰੋਜ਼ਪੁਰ, 24 ਸਤੰਬਰ (ਪਰਮਿੰਦਰ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹਿਮਾਚਲ, ਉੱਤਰਾਖੰਡ ਦੇ ਨਾਲ-ਨਾਲ ਪੰਜਾਬ 'ਚ ਵੀ ਪੈ ਰਹੀ ਮੂਸਲਾਧਾਰ ਬਰਸਾਤ ਦੇ ਚਲਦੇ ਜਿੱਥੇ ਪੰਜਾਬ ਸਰਕਾਰ ਵਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਸਥਿਤੀ ਨਾਲ ਨਜਿੱਠਣ ਲਈ ਫ਼ੌਜ ਨੂੰ ਪੂਰੀ ...

ਪੂਰੀ ਖ਼ਬਰ »

'ਪਟਿਆਲਾ ਪੈੱਗ' ਦੇ ਪੁਆੜਿਆਂ ਨੇ ਸੈਲਾਨੀਆਂ ਦੀਆਂ ਮੁਸ਼ਕਿਲਾਂ ਵਧਾਈਆਂ

ਪਿੰਡ ਬੀਹੜੂ ਦੀ ਪੰਚਾਇਤ ਨੇ 'ਗੋਬਿੰਦ ਸਾਗਰ' ਕੰਢਿਓਾ ਦੁਕਾਨਾਂ ਚੁਕਵਾਈਆਂ

ਨੰਗਲ, 24 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਡੈਮ ਦੀ 65 ਵਰਗ ਮੀਲ ਖੇਤਰ ਵਿਚ ਫੈਲੀ ਗੋਬਿੰਦ ਸਾਗਰ ਝੀਲ ਕੰਢੇ ਬੈਠ ਕੇ ਪਿਕਨਿਕ ਮਨਾਉਣਾ, ਨਹਾਉਣਾ, ਪਟਿਆਲਾ ਪੈੱਗ ਲਾਉਣਾ ਮੁਸ਼ਕਿਲ ਹੋ ਗਿਆ ਹੈ | ਪਿੰਡ ਬੀਹੜੂ ਦੀ ਪੰਚਾਇਤ ਨੇ ਤਾਂ ਝੀਲ ਕੰਢਿਓਾ ਦੁਕਾਨਾਂ ਹੀ ...

ਪੂਰੀ ਖ਼ਬਰ »

ਡੀਜ਼ਲ ਕੀਮਤਾਂ 'ਚ ਭਾਰੀ ਵਾਧੇ ਨੇ ਕੰਗਾਲੀ ਵੱਲ ਧੱਕਿਆ ਟਰੱਕਾਂ ਦਾ ਧੰਦਾ

ਫ਼ਾਜ਼ਿਲਕਾ, 24 ਸਤੰਬਰ (ਅਮਰਜੀਤ ਸ਼ਰਮਾ)-ਵਧਦੀਆਂ ਡੀਜ਼ਲ ਕੀਮਤਾਂ ਨੇ ਟਰੱਕ ਅਪਰੇਟਰਾਂ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ | ਪੰਜਾਬ 'ਚ 90 ਹਜ਼ਾਰ ਟਰੱਕ ਅਪਰੇਟਰਾਂ ਦਾ ਗੁਜ਼ਾਰਾ ਕਿਰਾਏ ਭਾੜੇ ਤੋਂ ਹੀ ਚਲਦਾ ਹੈ ਪਰ ਅਸਮਾਨ ਛੂੰਹਦੀਆਂ ਡੀਜ਼ਲ ਦੀਆਂ ਕੀਮਤਾਂ ਨੇ ...

ਪੂਰੀ ਖ਼ਬਰ »

ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਚਾਰ ਸਾਲ ਦੀ ਸਜ਼ਾ

ਰੂਪਨਗਰ, 24 ਸਤੰਬਰ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਰੂਪਨਗਰ ਦੇ ਵਧੀਕ ਚੀਫ਼ ਜੁਡੀਸ਼ੀਅਲ ਮਜਿਸਟਰੇਟ ਮਦਨ ਲਾਲ ਦੀ ਅਦਾਲਤ ਨੇ ਅੱਜ ਸ਼ਿਵ ਸੈਨਾ (ਹਿੰਦ) ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਚਾਰ ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਕਰੇਗਾ ਖਤਨਾ ਪ੍ਰਥਾ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)-ਮੁਸਲਿਮ ਭਾਈਚਾਰੇ ਦੇ ਦਾਊਦੀ ਬੋਹਰਾ ਸਮਾਜ 'ਚ ਨਾਬਾਲਗ ਲੜਕੀਆਂ ਦੀ ਖਤਨਾ ਪ੍ਰਥਾ ਦੇ ਿਖ਼ਲਾਫ਼ ਦਾਖ਼ਲ ਪਟੀਸ਼ਨ ਨੂੰ ਸੁਪਰੀਮ ਕੋਰਟ ਵਲੋਂ 5 ਜੱਜਾਂ ਦੀ ਸੰਵਿਧਾਨਕ ਬੈਂਚ ਕੋਲ ਭੇਜ ਦਿੱਤਾ ਗਿਆ ਹੈ | ਚੀਫ਼ ਜਸਟਿਸ ਦੀਪਕ ...

ਪੂਰੀ ਖ਼ਬਰ »

ਦੇਸ਼ ਦਾ 'ਚੌਾਕੀਦਾਰ' ਚੋਰੀ ਕਰ ਗਿਆ-ਰਾਹੁਲ

ਅਮੇਠੀ, 24 ਸਤੰਬਰ (ਏਜੰਸੀ)-ਦੋ ਦਿਨਾ ਦੌਰੇ 'ਤੇ ਇੱਥੇ ਆਪਣੇ ਸੰਸਦੀ ਖੇਤਰ ਵਿਚ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਮਾਮਲੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਬਣਾਇਆ¢ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫੇਲ ਸੌਦੇ ਦੀ ...

ਪੂਰੀ ਖ਼ਬਰ »

ਪੰਚਾਇਤ ਚੋਣਾਂ 'ਚ ਵੋਟਾਂ ਦੀ ਗਿਣਤੀ ਬਲਾਕ ਪੱਧਰ 'ਤੇ ਕਰਵਾਏ ਜਾਣ ਦਾ ਮੁੱਦਾ

ਵੱਡੀ ਗਿਣਤੀ ਮੁਲਾਜ਼ਮਾਂ ਨੇ ਪੰਜਾਬ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ

ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)-ਪੰਜਾਬ ਦੇ ਪਿੰਡਾਂ 'ਚ ਵੱਧ ਰਹੀ ਧੜੇਬੰਦੀ ਤੇ ਆ ਰਹੀਆਂ ਪੰਚਾਇਤ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੇ ਪੰਜਾਬ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆ ਰਹੀਆਂ ਪੰਚਾਇਤੀ ...

ਪੂਰੀ ਖ਼ਬਰ »

ਇਬਰਾਹਿਮ ਮੁਹੰਮਦ ਸੋਲੀਹ ਮਾਲਦੀਵ ਦੇ ਰਾਸ਼ਟਰਪਤੀ ਚੁਣੇ

ਕੋਲੰਬੋ, 24 ਸਤੰਬਰ (ਏਜੰਸੀ)- ਮਾਲਦੀਵ ਦੀਆਂ ਰਾਸ਼ਟਰਪਤੀ ਚੋਣਾਂ 'ਚ ਵਿਰੋਧੀ ਧਿਰ ਦੇ ਨੇਤਾ ਇਬਰਾਹਿਮ ਮੁਹੰਮਦ ਸੋਲਿਹ ਨੇ ਜਿੱਤ ਹਾਸਲ ਕਰ ਲਈ ਹੈ | ਇਬਰਾਹਿਮ ਮੁਹੰਮਦ ਸੋਲਿਹ ਦੀ ਜਿੱਤ ਰਾਸ਼ਟਰਪਤੀ ਅਬਦੁੱਲ੍ਹਾ ਯਮੀਨ ਦੀ ਹਾਰ ਲਈ ਹੈਰਾਨੀਜਨਕ ਹੈ ਕਿਉਂਕਿ ਐਗਜ਼ਿਟ ...

ਪੂਰੀ ਖ਼ਬਰ »

ਝਾਰਖੰਡ 'ਚ ਨਵ-ਜਨਮੀ ਬੱਚੀ ਬਣੀ 'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' ਯੋਜਨਾ ਦੀ ਪਹਿਲੀ ਲਾਭਪਾਤਰੀ

ਜਮਸ਼ੇਦਪੁਰ, 24 ਸਤੰਬਰ (ਪੀ.ਟੀ.ਆਈ.)-ਰਾਂਚੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 'ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ' (ਪੀ.ਐਮ.ਜੇ.ਏ.ਵਾਈ.) ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਝਾਰਖੰਡ ਵਿਖੇ ਇਕ ਹਸਪਤਾਲ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਪੂਨਮ ਮਹਾਤੋ ਇਸ ਸਕੀਮ ...

ਪੂਰੀ ਖ਼ਬਰ »

ਇਹ ਲਾਵਾਰਿਸ ਬੱਚੀ ਕਿਸ ਦੀ ਹੈ

ਜਲੰਧਰ, 24 ਸਤੰਬਰ (ਅ. ਬ.)-ਇਹ ਲਾਵਾਰਿਸ ਬੱਚੀ ਜਿਸ ਦੀ ਉਮਰ ਲਗਪਗ 01 ਮਹੀਨੇ ਦੀ ਹੈ, ਨੂੰ ਸੀ. ਡਬਲਿਊ. ਸੀ., ਗੁਰਦਾਸਪੁਰ ਨੇ 15.9.2018 ਨੂੰ ਨਾਰੀ ਨਿਕੇਤਨ ਵਿਚ ਦਾਖ਼ਲ ਕਰਵਾਇਆ ਹੈ | ਅਗਰ ਇਹ ਬੱਚੀ ਜਿਸ ਦੀ ਹੈ, ਉਹ ਨਾਰੀ ਨਿਕੇਤਨ, ਜਲੰਧਰ ਆ ਕੇ ਮਿਲੇ ਜਾਂ ਸੰਪਰਕ ਕਰੇ : 0181-4617009, ...

ਪੂਰੀ ਖ਼ਬਰ »

ਸਰਕਾਰ ਨੇ ਰਿਟਰਨ ਭਰਨ ਤੇ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਦੀ ਸਮਾਂ ਸੀਮਾ 15 ਤੱਕ ਵਧਾਈ

ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਸਰਕਾਰ ਨੇ ਵਿੱਤੀ ਵਰ੍ਹੇ 2017-18 ਲਈ ਆਮਦਨ ਕਰ ਰਿਟਰਨ (ਆਈ. ਟੀ. ਆਰ.) ਭਰਨ ਤੇ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਲਈ ਸਮਾਂ ਸੀਮਾ 15 ਅਕਤੂਬਰ ਤੱਕ ਵਧਾ ਦਿੱਤੀ ਹੈ | ਦਰਅਸਲ ਜਿਨ੍ਹਾਂ ਕਰਦਾਤਾਵਾਂ ਦੇ ਖ਼ਾਤਿਆਂ ਦੀ ਆਡਟਿੰਗ ਹੁਣ ਤੱਕ ਨਹੀਂ ਹੋਈ ...

ਪੂਰੀ ਖ਼ਬਰ »

ਭਾਰਤ ਵਲੋਂ ਗੱਲਬਾਤ ਨਾ ਕਰਨ ਦੇ ਬਾਵਜੂਦ ਪਾਕਿ ਸ਼ਾਂਤੀ ਲਈ ਕੋਸ਼ਿਸ਼ਾਂ ਜਾਰੀ ਰੱਖੇਗਾ-ਕੁਰੈਸ਼ੀ

ਵਾਸ਼ਿੰਗਟਨ, 24 ਸਤੰਬਰ (ਏਜੰਸੀ)-ਭਾਰਤ ਤੇ ਪਾਕਿਸਤਾਨ ਵਿਚਾਲੇ ਵਿਦੇਸ਼ ਮੰਤਰੀ ਪੱਧਰ ਦੀ ਗੱਲਬਾਤ ਰੱਦ ਹੋਣ ਦੇ ਕੁਝ ਦਿਨ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਦੀ ਪਾਕਿਸਤਾਨ ਨਾਲ ਗੱਲਬਾਤ ਨਾ ਕਰਨ ਦੀ ਇੱਛਾ ...

ਪੂਰੀ ਖ਼ਬਰ »

ਈ. ਡੀ. ਨੇ ਬੈਂਕਾਂ ਦਾ ਕਰਜ਼ਾ ਮੋੜਨ ਤੋਂ ਰੋਕਿਆ- ਮਾਲਿਆ

ਮੁੰਬਈ, 24 ਸਤੰਬਰ 2018 (ਏਜੰਸੀ)-ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਕਹਿਣਾ ਹੈ ਕਿ ਉਹ ਬੈਂਕਾਂ ਦਾ ਕਰਜ਼ਾ ਵਾਪਿਸ ਕਰਨਾ ਚਾਹੁੰਦਾ ਸੀ ਪਰ ਈ. ਡੀ. ਨੇ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕ ਦਿੱਤਾ | ਇਸ ਸਮੇਂ ਮਾਲਿਆ ਯੂ. ਕੇ. 'ਚ ਹੈ ਅਤੇ ਉਸ 'ਤੇ 9 ਹਜ਼ਾਰ ਕਰੋੜ ਦੀ ...

ਪੂਰੀ ਖ਼ਬਰ »

ਪਾਕਿ ਨੂੰ ਧਮਕੀ ਦੇਣ ਦੀ ਭੁੱਲ ਨਾ ਕਰੇ ਭਾਰਤ-ਇਮਰਾਨ ਖ਼ਾਨ

ਅੰਮਿ੍ਤਸਰ, 24 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕਸਦਿਆਂ ਬੀਤੇ ਦਿਨੀਂ ਕੀਤੇ ਟਵੀਟ ਦੇ ਬਾਅਦ ਅੱਜ ਇਕ ਵਾਰ ਫਿਰ ਆਪਣੀ ਬੌਖਲਾਹਟ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ...

ਪੂਰੀ ਖ਼ਬਰ »

ਚੇਅਰਮੈਨੀਆਂ ਤੇ ਡਾਇਰੈਕਟਰੀਆਂ ਦੀ ਆਸ ਲਾਉਣ ਵਾਲੇ ਆਪਣੀ ਹੀ ਸਰਕਾਰ ਦੇ ਰਾਜ 'ਚ ਮਾਯੂਸ

ਵਰਸੋਲਾ, 24 ਸਤੰਬਰ (ਵਰਿੰਦਰ ਸਹੋਤਾ)-ਪੰਜਾਬ ਅੰਦਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸੱਤਾ 'ਚ ਆਈ ਕਾਂਗਰਸ ਦੀ ਸਰਕਾਰ ਨੂੰ ਬਣਿਆ ਕਰੀਬ ਦੋ ਸਾਲ ਦਾ ਸਮਾਂ ਹੋਣ ਵਾਲਾ ਹੈ | ਇਸ ਸਮੇਂ ਦੌਰਾਨ ਸਿਰਫ਼ ਸਰਕਾਰ 'ਚ ਬਣੇ ਮੰਤਰੀ ਤੇ ਵਿਧਾਇਕ ਹੀ ਸੱਤਾ ਦਾ ਅਨੰਦ ਮਾਣ ਰਹੇ ਹਨ ਜਦੋਂ ...

ਪੂਰੀ ਖ਼ਬਰ »

ਰਾਫ਼ੇਲ ਨੂੰ ਲੈ ਕੇ ਕਾਂਗਰਸ ਦੀ ਵੀਡੀਓ ਜੰਗ

ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਮੁੱਦੇ 'ਤੇ ਕੇਂਦਰ ਦੀ ਘੇਰਾਬੰਦੀ ਕਰ ਰਹੀ ਕਾਂਗਰਸ ਨੇ ਅੱਜ ਇਕ ਤੋਂ ਬਾਅਦ ਇਕ ਵੀਡੀਓ ਜਾਰੀ ਕੀਤੇ | ਜਿਨ੍ਹਾਂ 'ਚ ਸੌਦਾ ਹੋਣ ਤੋਂ 17 ਦਿਨ ਪਹਿਲਾਂ ਤੱਕ ਹਿੰਦੋਸਤਾਨ ਐਰਾਸਾਟਿਕ ਲਿਮਟਿਡ(ਐਚ.ਏ.ਐਲ.) ਦੇ ਨਾਂਅ ਲੱਗੀ ...

ਪੂਰੀ ਖ਼ਬਰ »

ਚੇਅਰਮੈਨ ਹਾਕਮ ਸਿੰਘ ਜਵੰਧਾ ਨਮਿਤ ਪਾਠ ਦਾ ਭੋਗ 28 ਨੂੰ

ਸੰਗਰੂਰ, 24 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਹਾਕਮ ਸਿੰਘ ਜਵੰਧਾ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ 28 ...

ਪੂਰੀ ਖ਼ਬਰ »

ਸੁਪਰੀਮ ਕੋਰਟ ਦਾ ਸੰਵਿਧਾਨਕ ਬੈਂਚ ਕਰੇਗਾ ਖਤਨਾ ਪ੍ਰਥਾ ਮਾਮਲੇ ਦੀ ਸੁਣਵਾਈ

ਨਵੀਂ ਦਿੱਲੀ, 24 ਸਤੰਬਰ (ਜਗਤਾਰ ਸਿੰਘ)-ਮੁਸਲਿਮ ਭਾਈਚਾਰੇ ਦੇ ਦਾਊਦੀ ਬੋਹਰਾ ਸਮਾਜ 'ਚ ਨਾਬਾਲਗ ਲੜਕੀਆਂ ਦੀ ਖਤਨਾ ਪ੍ਰਥਾ ਦੇ ਿਖ਼ਲਾਫ਼ ਦਾਖ਼ਲ ਪਟੀਸ਼ਨ ਨੂੰ ਸੁਪਰੀਮ ਕੋਰਟ ਵਲੋਂ 5 ਜੱਜਾਂ ਦੀ ਸੰਵਿਧਾਨਕ ਬੈਂਚ ਕੋਲ ਭੇਜ ਦਿੱਤਾ ਗਿਆ ਹੈ | ਚੀਫ਼ ਜਸਟਿਸ ਦੀਪਕ ...

ਪੂਰੀ ਖ਼ਬਰ »

'ਆਪ' ਵਲੋਂ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਮੁਲਤਵੀ

ਚੰਡੀਗੜ੍ਹ, 24 ਸਤੰਬਰ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ 25 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਸਰਕਾਰੀ ਕੋਠੀ ਘੇਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ¢ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਵਿਧਾਇਕ ਅਮਨ ...

ਪੂਰੀ ਖ਼ਬਰ »

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਧਾਨਗੀ ਤੇ ਅਹੁਦੇਦਾਰਾਂ ਦੀ ਚੋਣ 7 ਨੂੰ

ਚੰਡੀਗੜ੍ਹ, 24 ਸਤੰਬਰ (ਐਨ.ਐਸ. ਪਰਵਾਨਾ)-ਐਸ.ਜੀ.ਪੀ.ਸੀ. ਅੰਮਿ੍ਤਸਰ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਅਨੁਸਾਰ ਤਖ਼ਤ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਦੇ ਨਵੇਂ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ 7 ਅਕਤੂਬਰ ਨੂੰ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਉਸੇ ਦਿਨ ਮੈਂ ...

ਪੂਰੀ ਖ਼ਬਰ »

'ਬੈਨੇਲੀ' ਕੰਪਨੀ ਵਲੋਂ 'ਅਦਿਸ਼ਵਰ ਆਟੋ ਰਾਈਡ ਇੰਡੀਆ ਮਹਾਂਵੀਰ ਗਰੁੱਪ' ਨਾਲ ਰਣਨੀਤਕ ਭਾਈਵਾਲੀ ਦਾ ਐਲਾਨ

ਜਲੰਧਰ, 24 ਸਤੰਬਰ (ਅ.ਬ.)- ਉੱਚ-ਕੋਟੀ ਦੁਪਹੀਆ ਵਾਹਨਾਂ ਦੇ ਬਾਜ਼ਾਰ 'ਚ ਵਿਸ਼ਵ ਭਰ 'ਚ ਮੋਹਰੀ 'ਬੈਨੇਲੀ' ਕੰਪਨੀ ਵਲੋਂ ਹਾਲ ਹੀ 'ਚ ਦੇਸ਼ ਦੇ ਮੋਹਰੀ ਵਾਹਨ ਡੀਲਰਾਂ 'ਚੋਂ ਇਕ 'ਅਦਿਸ਼ਵਰ ਆਟੋ ਰਾਈਡ ਇੰਡੀਆ-ਮਹਾਵੀਰ ਗਰੁੱਪ' ਨਾਲ ਰਣਨੀਤਿਕ ਸਾਂਝੇਦਾਰੀ ਦਾ ਐਲਾਨ ਕੀਤਾ ਗਿਆ ...

ਪੂਰੀ ਖ਼ਬਰ »

ਉਧਾਨ ਆਭਾ ਐਕਸਪੈੱ੍ਰਸ ਅੱਜ ਤੋਂ ਮੁੜ ਚੱਲੇਗੀ

ਅਬੋਹਰ, 24 ਸਤੰਬਰ (ਸੁਖਜਿੰਦਰ ਸਿੰਘ ਢਿੱਲੋਂ)-ਕੁਝ ਕਾਰਨਾਂ ਕਰਕੇ ਰੇਲਵੇ ਵਲੋਂ ਬੰਦ ਕੀਤੀ ਗੰਗਾਨਗਰ ਤੋਂ ਹਾਵੜਾ ਜਾਣ ਵਾਲੀ ਉਧਾਨ ਆਭਾ ਐਕਸਪੈੱ੍ਰਸ ਗੱਡੀ ਕਈ ਦਿਨਾਂ ਬਾਅਦ ਮੁੜ ਅੱਜ ਤੋਂ ਲਾਈਨ 'ਤੇ ਦੌੜੇਗੀ | ਜਾਣਕਾਰੀ ਅਨੁਸਾਰ ਰੇਲਵੇ ਨੇ 12 ਸਤੰਬਰ ਤੋਂ 24 ਸਤੰਬਰ ...

ਪੂਰੀ ਖ਼ਬਰ »

ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੇ ਪਿਤਾ ਕਾਮਰੇਡ ਅਰਜਨ ਸਿੰਘ ਭੱਟੀ ਦੀ ਬਰਸੀ ਅੱਜ

ਮਲੋਟ, 24 ਸਤੰਬਰ (ਗੁਰਮੀਤ ਸਿੰਘ ਮੱਕੜ)-ਵਿਧਾਇਕ ਤੇ ਡਿਪਟੀ ਸਪੀਕਰ ਵਿਧਾਨ ਸਭਾ ਅਜਾਇਬ ਸਿੰਘ ਭੱਟੀ ਦੇ ਪਿਤਾ ਸਵ: ਕਾਮਰੇਡ ਅਰਜਨ ਸਿੰਘ ਭੱਟੀ ਦੀ 40ਵੀਂ ਬਰਸੀ 25 ਸਤੰਬਰ ਨੂੰ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਫ਼ੇਸ-1 ਬਠਿੰਡਾ ਵਿਖੇ ਮਨਾਈ ਜਾ ਰਹੀ ਹੈ | ...

ਪੂਰੀ ਖ਼ਬਰ »

ਵੈਟਰਨਰੀ ਡਾਕਟਰਾਂ ਵਲੋਂ ਸੂਬਾ ਪੱਧਰੀ ਧਰਨਾ ਕੱਲ੍ਹ

ਬਟਾਲਾ, 24 ਸਤੰਬਰ (ਕਾਹਲੋਂ)-ਪੰਜਾਬ ਸਟੇਟ ਵੈਟਰਨਰੀ ਐਸੋਸੀਏਸ਼ਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੇ ਮਸਲਿਆਂ ਸਬੰਧੀ 26 ਸਤੰਬਰ ਨੂੰ (ਕੰਮ ਚਲਾਊ) ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਫ਼ਤਰ ਸੈਕਟਰ-68 ਨੇੜੇ ਆਰਮੀ ਲਾਅ ਕਾਲਜ ਲਾਈਵ ਸਟਾਕ ...

ਪੂਰੀ ਖ਼ਬਰ »

30 ਦੀ ਥਾਂ 15 ਅਕਤੂਬਰ ਤੱਕ ਭਰਿਆ ਜਾ ਸਕੇਗਾ ਆਮਦਨ ਕਰ

ਲੁਧਿਆਣਾ, 24 ਸਤੰਬਰ (ਪੁਨੀਤ ਬਾਵਾ)-ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਸ (ਸੀ.ਬੀ.ਡੀ.ਏ.) ਨੇ ਅੱਜ ਆਮਦਨ ਕਰ ਦਾਤਾਵਾਂ ਨੂੰ ਰਾਹਤ ਦਿੰਦਿਆਂ ਸਾਲ 2017-2018 ਦੀ ਆਮਦਨ ਕਰ ਰਿਟਰਨ ਭਰਨ ਤੇ ਆਡਿਟ ਰਿਪੋਰਟ ਜਮ੍ਹਾਂ ਕਰਵਾਉਣ ਲਈ ਤਰੀਕ ਵਿਚ ਵਾਧਾ ਕਰਦਿਆਂ 30 ਸਤੰਬਰ ਤੋਂ 15 ...

ਪੂਰੀ ਖ਼ਬਰ »

ਗੁ: ਸ੍ਰੀ ਬਾਉਲੀ ਸਾਹਿਬ ਵਿਖੇ ਭਾਈ ਲੌ ਾਗੋਵਾਲ ਵਲੋਂ ਵੱਖ-ਵੱਖ ਕਾਰਜਾਂ ਦਾ ਉਦਘਾਟਨ

ਗੋਇੰਦਵਾਲ ਸਾਹਿਬ, 24 ਸਤੰਬਰ (ਵਰਿੰਦਰ ਸਿੰਘ ਰੰਧਾਵਾ)-ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਵੇਂ ਤਿਆਰ ਕੀਤੇ ...

ਪੂਰੀ ਖ਼ਬਰ »

ਗੁਰਨਾਮ ਸਿੰਘ ਨੂੰ ਮਿਲਿਆ ਕਈ ਸਾਲ ਪੁਰਾਣੇ ਗੋਡੇ ਅਤੇ ਗਠੀਆ ਰੋਗ ਤੋਂ ਛੁਟਕਾਰਾ

ਜਲੰਧਰ, 24 ਸਤੰਬਰ (ਅਜੀਤ ਬਿਊਰੋ)-ਗੁਰਨਾਮ ਸਿੰਘ ਜਿਨ੍ਹਾਂ ਦੀ ਉਮਰ 42 ਸਾਲ ਹੈ ਜੋ ਕਈ ਸਾਲਾਂ ਤੋਂ ਗੋਡੇ ਤੇ ਗੱਠੀਆ ਰੋਗ ਤੋਂ ਪ੍ਰੇਸ਼ਾਨ ਸਨ | ਉਨ੍ਹਾਂ ਦਾ ਕਹਿਣਾ ਹੈ ਕਿ ਸਾਰਾ ਦਿਨ ਉਨ੍ਹਾਂ ਦੇ ਜੋੜਾਂ 'ਚ ਦਰਦ ਰਹਿੰਦਾ ਸੀ | ਗੋਡਿਆਂ 'ਚ ਦਰਦ ਰਹਿਣ ਕਰਕੇ ਉਹ ਚੱਲ ਫਿਰ ...

ਪੂਰੀ ਖ਼ਬਰ »

ਅਕਾਲੀ ਦਲ ਨੇ ਧਾਂਦਲੀਆਂ, ਜ਼ਿਆਦਤੀਆਂ ਤੇ ਝੂਠੇ ਦਰਜ ਕੇਸਾਂ ਦੇ ਵੇਰਵੇ ਇਕੱਠੇ ਕਰਨੇ ਸ਼ੁਰੂ ਕੀਤੇ-ਚੀਮਾ

ਚੰਡੀਗੜ੍ਹ, 24 ਸਤੰਬਰ (ਅਜੀਤ ਬਿਊਰੋ)-ਅਕਾਲੀ ਦਲ ਨੇ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੱਡੇ ਪੱਧਰ 'ਤੇ ਹੋਈਆਂ ਧਾਂਦਲੀਆਂ ਤੇ ਜ਼ਿਆਦਤੀਆਂ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਪਾਰਟੀ ਦੀ ਕੱਲ੍ਹ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਲਏ ਫ਼ੈਸਲੇ ਅਨੁਸਾਰ ...

ਪੂਰੀ ਖ਼ਬਰ »

ਗੋਆ 'ਚ ਮਨੋਹਰ ਪਾਰੀਕਰ ਮੰਤਰੀ-ਮੰਡਲ ਤੋਂ 2 ਬਿਮਾਰ ਮੰਤਰੀ ਹਟਾਏ, ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

ਪਣਜੀ, 24 ਸਤੰਬਰ (ਏਜੰਸੀ)- ਗੋਆ 'ਚ ਮੁੱਖ ਮੰਤਰੀ ਦਫ਼ਤਰ ਵਲੋਂ ਅੱਜ ਮਨੋਹਰ ਪਾਰੀਕਰ ਮੰਤਰੀ-ਮੰਡਲ ਤੋਂ 2 ਬਿਮਾਰ ਮੰਤਰੀਆਂ ਨੂੰ ਹਟਾਉਣ ਦੀ ਸੂਚਨਾ ਦਿੱਤੇ ਜਾਣ ਬਾਅਦ ਅੱਜ ਸ਼ਾਮ ਸੂਬੇ ਦੀ ਗਵਰਨਰ ਮਰੀਦੁਲਾ ਸਿਨਹਾ ਨੇ ਰਾਜ ਭਵਨ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਭਾਜਪਾ ...

ਪੂਰੀ ਖ਼ਬਰ »

ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ 'ਤੇ ਲਾਈ ਮੋਹਰ-ਜੋਸਨ

ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਜਲਾਲਾਬਾਦ ਵਿਧਾਨ ਸਭਾ ਹਲਕੇ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ 'ਤੇ ਪੰਜਾਬ ਦ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਕਰਾਰ ...

ਪੂਰੀ ਖ਼ਬਰ »

ਹੋਲਾਂਦੇ ਦੀ ਟਿੱਪਣੀ ਨਾਲ ਵਿਗੜ ਸਕਦੇ ਹਨ ਭਾਰਤ ਨਾਲ ਸਬੰਧ- ਫਰਾਂਸ

ਨਵੀਂ ਦਿੱਲੀ, 24 ਸਤੰਬਰ (ਏਜੰਸੀ)-ਫਰਾਂਸ ਦੇ ਸਾਬਕਾ ਰਾਸ਼ਟਰਪਤੀ ਹੋਲਾਂਦੇ ਵਲੋਂ ਰਾਫ਼ੇਲ ਸੌਦੇ ਪ੍ਰਤੀ ਕੀਤੀ ਗਈ ਟਿੱਪਣੀ ਲਈ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਹੋਲਾਂਦੇ ਿਖ਼ਲਾਫ਼ ਵਰਤੀ ਗਈ ਸਖ਼ਤ ਸ਼ਬਦਾਵਲੀ ਤੋਂ ਬਾਅਦ ਅੱਜ ਫਰਾਂਸ ਸਰਕਾਰ ਵਲੋਂ ਕਿਹਾ ...

ਪੂਰੀ ਖ਼ਬਰ »

ਤੀਹਰੇ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਉਣ ਵਾਲੇ ਕਾਨੂੰਨ ਨੂੰ ਚੁਣੌਤੀ

ਮੁੰਬਈ, 24 ਸਤੰਬਰ (ਪੀ. ਟੀ. ਆਈ.)-ਇਕ ਸਾਬਕਾ ਮਿਊਾਸਪਲ ਕੌਾਸਲਰ (ਐਮ. ਸੀ.), ਇਕ ਐਨ. ਜੀ. ਓ. ਅਤੇ ਇਕ ਵਕੀਲ ਵਲੋਂ ਸਾਂਝੇ ਤੌਰ 'ਤੇ ਬੰਬੇ ਹਾਈਕੋਰਟ 'ਚ ਤੀਹਰੇ ਤਲਾਕ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਉਣ ਵਾਲੇ ਕਾਨੂੰਨ ਨੂੰ ਚਣੌਤੀ ਦੇ ਕੇ ਇਸ 'ਤੇ ਅਸਥਾਈ ਰੋਕ ਲਗਾਉਣ ਦੀ ਮੰਗ ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ 'ਚ ਵਾਰ-ਵਾਰ ਕਸ਼ਮੀਰ ਮੁੱਦਾ ਚੁੱਕਣ ਨਾਲ ਕੁਝ ਨਹੀਂ ਹੋਣਾ-ਭਾਰਤ

ਨਿਊਯਾਰਕ, 24 ਸਤੰਬਰ (ਏਜੰਸੀ)-ਸੰਯੁਕਤ ਰਾਸ਼ਟਰ ਦਾ ਉੱਚ ਪੱਧਰੀ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਇਸ ਮੰਚ ਦਾ ਇਸਤੇਮਾਲ ਕਸ਼ਮੀਰ ਮੁੱਦੇ ਨੂੰ ਚੁੱਕਣ ਲਈ ਕਰੇਗਾ¢ ਇਸ ਸਬੰਧੀ ਭਾਰਤ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ...

ਪੂਰੀ ਖ਼ਬਰ »

ਇਮਰਾਨ ਖ਼ਾਨ ਨੂੰ ਅਯੋਗ ਕਰਾਰ ਦੇਣ ਵਾਲੀ ਪਟੀਸ਼ਨ ਖਾਰਜ

ਇਸਲਾਮਾਬਾਦ, 24 ਸਤੰਬਰ (ਏਜੰਸੀ)-ਪਾਕਿਸਤਾਨ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ ਆਯੋਗ ਠਹਿਰਾਉਣ ਲਈ ਦਾਇਰ ਕੀਤੀ ਪਟੀਸ਼ਨ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤਾ¢ ਮੁੱਖ ਜੱਜ ਮਿਆਂ ਸਾਦਿਕ ਨਿਸਾਰ ਦੀ ਅਗਵਾਈ ...

ਪੂਰੀ ਖ਼ਬਰ »

ਬੈਂਕ ਧੋਖਾਧੜੀ ਮਾਮਲੇ 'ਚ ਈ. ਡੀ. ਵਲੋਂ 5.10 ਕਰੋੜ ਦੀ ਜਾਇਦਾਦ ਜ਼ਬਤ

ਬੈਂਗਲੁਰੂ, 24 ਸਤੰਬਰ (ਏਜੰਸੀ)-ਇੰਡੀਅਨ ਓਵਰਸੀਜ਼ ਅਤੇ ਕਰਨਾਟਕ ਪੇਂਡੂ ਢਾਂਚਾ ਵਿਕਾਸ ਕਾਰਪੋਰੇਸ਼ਨ (ਕੇ. ਆਰ. ਆਈ. ਡੀ. ਐਲ.) ਨਾਲ ਧੋਖਾਧੜੀ ਦੇ ਮਾਮਲੇ 'ਚ ਈ. ਡੀ. ਵਲੋਂ 5.10 ਕਰੋੜ ਦੀ ਕੀਮਤ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ | ਕਰਨਾਟਕ ਪੁਲਿਸ ਵਲੋਂ ਦਰਜ ਕੀਤੀ ...

ਪੂਰੀ ਖ਼ਬਰ »

ਸਾਰੇ ਦੇਸ਼ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋਣ- ਟਰੰਪ

ਸੰਯੁਕਤ ਰਾਸ਼ਟਰ, 24 ਸਤੰਬਰ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਭ ਦੇਸ਼ਾਂ ਦੇ ਨੇਤਾਵਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਖ਼ਾਤਮੇ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਨਸ਼ਿਆਂ ਦੀ ਹਰ ਤਰ੍ਹਾਂ ਦੀ ਤਸਕਰੀ ਨੂੰ ਰੋਕੇ ਜਾਣ ਦੀ ...

ਪੂਰੀ ਖ਼ਬਰ »

ਬਾਰਿਸ਼ ਨੇ ਮਚਾਈ ਤਬਾਹੀ ਫ਼ਸਲਾਂ ਬਰਬਾਦ, ਕਿਸਾਨ ਤੇ ਆੜ੍ਹਤੀ ਪੇ੍ਰੇਸ਼ਾਨ

ਗੂਹਲਾ ਚੀਕਾ, 24 ਸਤੰਬਰ (ਓ.ਪੀ. ਸੈਣੀ)-ਇੱਥੇ ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ | ਭਾਰੀ ਬਾਰਿਸ਼ ਨੇ ਇੱਥੇ ਤਬਾਹੀ ਮਚਾ ਦਿੱਤੀ ਹੈ | ਫ਼ਸਲਾਂ ਬਰਬਾਦ ਹੋ ਗਈਆਂ ਹਨ | ਕਿਸਾਨ ਤੇ ਆੜ੍ਹਤੀ ਪੇ੍ਰਸ਼ਾਨ ਹੋ ਗਏ ਹਨ | ਦਾਣਾ ਮੰਡੀ ...

ਪੂਰੀ ਖ਼ਬਰ »

ਸ੍ਰੀ ਸ਼ਿਆਮ ਸੰਕੀਰਤਨ ਭਗਤੀ 'ਚ ਮਸਤ ਹੋ ਕੇ ਸ਼ਰਧਾਲੂਆਂ ਨੇ ਕੀਤਾ ਗੁਣਗਾਨ

ਕੁਰੂਕਸ਼ੇਤਰ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਸਮਿਤੀ ਥਾਨੇਸਰ ਵਲੋਂ ਸ੍ਰੀ ਮਹੇਸ਼ਵਰ ਹਨੁਮਾਨ ਮੰਦਿਰ ਸੈਕਟਰ-13 'ਚ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਅਤੇ ਭੰਡਾਰਾ ਦਿੱਤਾ ਗਿਆ | ਅਨਿਲ ਗਗਨੇਜਾ ਪਰਿਵਾਰ ਨੇ ਸ਼ਿਆਮ ਜੀ ਦੀ ਪੂਜਾ ਕੀਤੀ | ਵੱਡੀ ਗਿਣਤੀ ਵਿਚ ਪੁੱਜੇ ਸ਼ਰਧਾਲੂਆ ਨੇ ਹਾਜ਼ਰੀ ਲਗਾਈ | ਸਮਿਤੀ ਦੇ ਪ੍ਰਧਾਨ ਸੁਭਾਸ਼ ਸੁਖੀਜਾ ਅਤੇ ਸਾਰੇ ਮੈਂਬਰਾਂ ਨੇ ਸਹਿਯੋਗੀਆਂ ਨੂੰ ਸ੍ਰੀ ਸ਼ਿਆਮ ਜੀ ਦਾ ਸਵਰੂਪ ਦਿੱਤਾ | ਇਸ ਦੌਰਾਨ ਪਾਣੀਪਤ ਤੋਂ ਪੂਨਮ ਦੀਦੀ ਅਤੇ ਗਾਇਕਾ ਦੀਪਾ ਤਿਆਗੀ ਨੇ ਖਾਟੂ ਸ਼ਿਆਮ ਜੀ ਦੇ ਭਜਨਾਂ ਨਾਲ ਸਮਾਂ ਬੰਨਿ੍ਹਆ | ਪੂਨਮ ਦੀਦੀ ਨੇ ਕਿਹਾ ਕਿ ਕਲਿਯੁਗ ਵਿਚ ਸ੍ਰੀ ਖਾਟੂ ਸ਼ਿਆਮ ਜੀ ਹਾਰੇ ਦੇ ਸਹਾਰੇ ਹਨ | ਇਨ੍ਹਾਂ ਦੇ ਦਰਬਾਰ ਤੋਂ ਅੱਜ ਤੱਕ ਕੋਈ ਨਿਰਾਸ਼ ਨਹੀਂ ਆਇਆ ਹੈ | ਧਰਮ ਦੀ ਰੱਖਿਆ ਲਈ ਉਨ੍ਹਾਂ ਮਹਾਂਭਾਰਤ ਦੀ ਲੜਾਈ ਵਿਚ ਆਪਣਾ ਸ਼ੀਸ਼ ਦਾਨ ਵਿਚ ਦਿੱਤਾ ਸੀ | ਸਾਨੂੰ ਵੀ ਸ੍ਰੀ ਸ਼ਿਆਮ ਜੀ ਦੇ ਵਿਖਾਏ ਰਾਹ 'ਤੇ ਚੱਲ ਕੇ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ | ਇਸ ਮੌਕੇ 'ਤੇ ਪੰਡਿਤ ਪਵਨ ਭਾਰਦਵਾਜ, ਓਮ ਪ੍ਰਕਾਸ਼ ਖੁਰਾਨਾ, ਪ੍ਰਧਾਨ ਸੁਭਾਸ਼ ਸੁਖੀਜਾ, ਅਟਲ ਸ਼ਰਮਾ, ਦਿਨੇਸ਼ ਕੱਕੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾ ਸ਼ਰਧਾਲੂਆਂ ਨੇ ਹਿੱਸਾ ਲਿਆ |


ਖ਼ਬਰ ਸ਼ੇਅਰ ਕਰੋ

ਪਾਣੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

ਨੀਲੋਖੇੜੀ, 24 ਸਤੰਬਰ (ਆਹੂਜਾ)-ਸ਼ਹਿਰ 'ਚ ਪਾਣੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਦੁੱਖੀ ਹਨ ਤੇ ਉਨ੍ਹਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ | ਜਦਕਿ ਇਸ ਬਾਰੇ ਮੌਨਸੂਨ ਤੋਂ ਪਹਿਲਾਂ ਸ਼ਹਿਰ ਦੇ ਲੋਕਾਂ, ਖ਼ਾਸ ਕਰਕੇ ਪੋਲਟਰੀ ਏਰੀਆ ਦੇ ਲੋਕਾਂ ਨੇ ਇਸ ਲਹੀ ...

ਪੂਰੀ ਖ਼ਬਰ »

ਕੱਚੇ ਮਕਾਨ ਦੀ ਛੱਤ ਡਿੱਗੀ, ਇਕ ਦੀ ਮੌਤ

ਕੁਰੂਕਸ਼ੇਤਰ/ਸ਼ਾਹਾਬਾਦ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਮੁਹਲੇਧਾਰ ਬਾਰਿਸ਼ ਕਾਰਨ ਪਿੰਡ ਸ਼ਰੀਫਗੜ੍ਹ 'ਚ ਕੱਚੇ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਹਰਦੇਵ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ...

ਪੂਰੀ ਖ਼ਬਰ »

ਰਾਜ ਮੰਤਰੀ ਵਲੋਂ ਖਾਨਪੁਰ ਜਾਟਾਨ ਦੇ ਵਿਕਾਸ ਲਈ 40 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਕੁਰੂਕਸ਼ੇਤਰ/ਸ਼ਾਹਾਬਾਦ, 24 ਸਤੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਸੂਬੇ ਦੇ ਸਮਾਜਿਕ ਨਿਆਂ ਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਪਿੰਡ ਖਾਨਪੁਰ ਜਾਟਾਨ 'ਚ 27 ਲੱਖ ਰੁਪਏ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਨੂੰ ਸਮਰਪਤ ...

ਪੂਰੀ ਖ਼ਬਰ »

ਪ੍ਰਤੱਖ ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਇਨਸੋ ਨੇ ਕੇ.ਯੂ. 'ਚ ਭਰੀ ਹੁੰਕਾਰ

ਥਾਨੇਸਰ, 24 ਸਤੰਬਰ (ਅਜੀਤ ਬਿਊਰੋ)-ਪ੍ਰਤੱਖ ਵਿਦਿਆਰਥੀ ਸੰਘ ਚੋਣਾਂ ਕਰਵਾਉਣ ਨੂੰ ਲੈ ਕੇ ਇਨਸੋ ਕੌਮੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਹੁੰਕਾਰ ਭਰੀ | ਨਾਨ ਟੀਚਿੰਗ ਕਲੱਬ 'ਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦਿਗਵਿਜੈ ਸਿੰਘ ...

ਪੂਰੀ ਖ਼ਬਰ »

ਐਸ.ਆਰ.ਐਮ. ਗਲੋਬਲ 'ਚ ਫਰੈਸ਼ਰ 2018 ਰੂਬਰੂ ਸਮਾਗਮ

ਨਾਰਾਇਣਗੜ੍ਹ, 24 ਸਤੰਬਰ (ਪੀ.ਸਿੰਘ)-ਐਸ.ਆਰ.ਐਮ. ਗਲੋਬਰ ਗਰੁੱਪ ਆਫ਼ ਪ੍ਰੋਫੈਸ਼ਨਲ ਇੰਸਟੀਚਿਊਟ 'ਚ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ 2018 ਰੂਬਰੂ ਕਰਵਾਈ ਗਈ | ਫਰੈਸ਼ਰ ਪਾਰਟੀ 2018 ਦੂਜਾ ਸਾਲ ਦੇ ਵਿਦਿਆਰਥੀਆਂ ਵਲੋਂ ਪਹਿਲੇ ਸਾਲ ਦੇ ਵਿਦਿਆਰਥੀਆ ਨੂੰ ...

ਪੂਰੀ ਖ਼ਬਰ »

25 ਦੀ ਬਜਾਏ 7 ਨੂੰ ਹੋਵੇਗੀ ਇਨਾੈਲੋ ਦੀ ਸਨਮਾਨ ਦਿਵਸ ਰੈਲੀ

ਟੋਹਾਣਾ, 24 ਸਤੰਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਸੂਬੇ 'ਚ ਹੋਈ ਬੇਮੌਸ਼ਮੀ ਬਾਰਸਿ. ਦੇ ਚਲਦੇ ਇੰਡੀਅਨ ਨੇਸ਼ਨਲ ਲੋਕਦਲ ਪਾਰਟੀ ਵਲੋਂ 25 ਸਤੰਬਰ ਨੂੰ ਗੋਹਾਣਾ 'ਚ ਹੋਣ ਵਾਲੀ ਸਨਮਾਨ ਰੈਲੀ ਹੱਦ ਕਰ ਦਿੱਤੀ ਗਈ ਹੈ | ਇਥੇ ਦੱਸਣਯੋਗ ਹੈ ਕਿ ਪਾਨੀਪਤ ਹਾਈਵੇ ਤੇ ਖਾਨਪੂਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX