ਪਰਮਜੀਤ ਸਿੰਘ
ਧਰਮਕੋਟ, 24 ਸਤੰਬਰ-ਸਮੁੱਚੇ ਪੰਜਾਬ ਅੰਦਰ ਪਿਛਲੇ ਦੋ-ਤਿੰਨ ਦਿਨਾਂ ਤੋਂ ਹੋ ਰਹੀ ਬੇਮੌਸਮੀ ਬਾਰਸ਼ ਕਾਰਨ ਜਿੱਥੇ ਲੋਕਾ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਕਿਸਾਨਾਂ ਦੇ ਵੀ ਬੇਮੌਸਮੀ ਬਾਰਸ਼ ਨੂੰ ਲੈ ਕੇ ਸਾਹ ਸੂਤੇ ਪਏ ਹਨ | ਇਸ ਬੇ-ਮੌਸਮੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਵਲੋਂ ਭੇਜੀ ਗਈ ਜਾਗਰੂਕਤਾ ਵੈਨ ਰਾਹੀਂ ਸਿਹਤ ਬਲਾਕ ਡਰੋਲੀ ਭਾਈ ਦੀਆਂ ਟੀਮਾਂ ਵਲੋਂ ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ...
ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਪਿਛਲੇ ਦੋ ਦਿਨ ਤੋਂ ਡਰੇਨ ਦੇ ਓਵਰਫ਼ਲੋ ਹੋਣ ਕਾਰਨ ਰਾਸ਼ਟਰੀ ਮਾਰਗ ਨੰਬਰ 71 'ਤੇ ਪਿੰਡ ਹਿੰਮਤਪੁਰਾ ਵਿਖੇ ਡਰੇਨ ਦਾ ਆਰਜ਼ੀ ਪੁਲ ਕਲ ਤੇਜ ਰਫ਼ਤਾਰ ਪਾਣੀ ਦੀ ਭੇਟ ਚੜ੍ਹ ਗਿਆ ਸੀ ਜਿਸ ਕਾਰਨ ਅੱਜ ਦੂਸਰੇ ਦਿਨ ਵੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਹੁਣੇ-ਹੁਣੇ ਜਕਾਰਤਾ ਵਿਖੇ ਹੋਈਆਂ ਏਸ਼ੀਅਨ ਖੇਡਾਂ ਵਿਚ ਸ਼ਾਟਪੁੱਟ ਈਵੈਂਟ ਵਿਚ ਖੇਡਦਿਆਂ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦੋ ਜੰਮਪਲ ਤਜਿੰਦਰਪਾਲ ਸਿੰਘ ਤੂਰ ਨੇ ਸੋਨ ਤਗਮਾ ਜਿੱਤ ਕੇ ਜਿੱਥੇ ਭਾਰਤ ਦਾ ...
ਮੋਗਾ, 24 ਸਤੰਬਰ (ਗੁਰਤੇਜ ਸਿੰਘ)-ਬੀਤੇ ਦਿਨ ਇਕ 25 ਸਾਲ ਵਿਆਹੁਤਾ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਸਵਿੰਦਰ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਪੱਤੋ ਹੀਰਾ ਸਿੰਘ ਨੇ ਦੱਸਿਆ ਕਿ ਉਸ ਦੀ ਪੁੱਤਰੀ ਮਨਪ੍ਰੀਤ ਕੌਰ ਦਾ ਵਿਆਹ 6 ਫਰਵਰੀ 2018 ਨੂੰ ...
ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ
ਮੋਗਾ, 24 ਸਤੰਬਰ-ਬੀਤੇ ਦਿਨ ਤੋਂ ਪੈ ਰਹੀ ਬੇਮੌਸਮੀ ਬਾਰਸ਼ ਨੇ ਜਿੱਥੇ ਕਿਸਾਨਾਂ ਨੂੰ ਚਿੰਤਾ ਦੇ ਆਲਮ ਵਿਚ ਪਾਇਆ ਹੋਇਆ ਹੈ ਉੱਥੇ ਇਸ ਬਾਰਸ਼ ਨਾਲ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ | ਇਸ ਬਾਰਸ਼ ਨਾਲ ਨਗਰ-ਨਿਗਮ ਦੇ ਮਾੜੇ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਆ ਗਈ ਹੈ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਸਾਰਾ ਸ਼ਹਿਰ ਜਲ-ਥਲ ਹੋਇਆ ਪਿਆ ਹੈ ਅਤੇ ਪੂਰੇ ਸ਼ਹਿਰ ਨੇ ਨਰਕ ਦਾ ਰੂਪ ਧਾਰਿਆ ਹੋਇਆ ਹੈ ਅਤੇ ਕੋਈ ਵੀ ਗਲੀ ਅਜਿਹੀ ਨਹੀਂ ਜਿੱਥੇ ਪਾਣੀ ਨਾ ਖੜ੍ਹਾ ਹੋਵੇ ਅਤੇ ਸ਼ਹਿਰ ਵਾਸੀ ਅਤੇ ਰਾਹਗੀਰ ਬੜੀ ਮੁਸ਼ਕਿਲ ਨਾਲ ਆਪਣੇ ਵਾਹਨ ਜਾਂ ਪੈਦਲ ਚੱਲਦੇ ਹਨ | ਸ਼ਹਿਰ ਅੰਦਰ ਬਣ ਰਹੇ ਚਾਰ ਮਾਰਗੀ ਰਸਤੇ ਅਤੇ ਪੁਲਾਂ ਦੇ ਅਧੂਰੇ ਕੰਮ ਨੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਹੋਰ ਵੀ ਵੱਡੀ ਮੁਸ਼ਕਿਲ ਵਿਚ ਧੱਕਿਆ ਹੋਇਆ ਹੈ ਅਤੇ ਪੁਲਿਸ ਵਲੋਂ ਨਾ ਕੰਟਰੋਲ ਕਰ ਸਕਣ ਕਾਰਨ ਟਰੈਫ਼ਿਕ ਦਾ ਜਾਮ ਵੀ ਵੱਡੀ ਪੱਧਰ 'ਤੇ ਲੱਗਾ ਹੋਣ ਕਾਰਨ ਲੋਕ ਇਸ ਦੀ ਸਮੱਸਿਆ ਤੋਂ ਵੀ ਬਚਦੇ ਨਜ਼ਰ ਨਹੀਂ ਆ ਰਹੇ ਅਤੇ ਕੰਪਨੀ ਵਲੋਂ ਸਰਵਿਸ ਲਾਈਨਾਂ ਨਾ ਦਿੱਤੀਆਂ ਜਾਣ ਕਾਰਨ ਸੜਕਾਂ ਅੰਦਰ ਪੰਜ-ਪੰਜ ਫੁੱਟ ਦੇ ਪਏ ਖੱਡਿਆਂ ਵਿਚ ਗੱਡੀਆਂ ਧਸੀਆਂ ਆਮ ਦੇਖੀਆਂ ਗਈਆਂ | ਕੁੱਲ ਮਿਲਾ ਕੇ ਸੂਰਤ-ਏ-ਹਾਲ ਮੋਗਾ ਸ਼ਹਿਰ ਦੇ ਵਾਸੀ ਕੁੰਭੀ ਨਰਕ ਦਾ ਜੀਵਨ ਹੰਢਾ ਰਹੇ ਹਨ | ਦੂਸਰੇ ਪਾਸੇ ਇਸ ਬੇਮੌਸਮੀ ਪਈ ਬਾਰਸ਼ ਨੇ ਕਿਸਾਨਾਂ ਨੂੰ ਵੀ ਚਿੰਤਾ ਦੇ ਆਲਮ ਵਿਚ ਪਾਇਆ ਹੋਇਆ ਹੈ ਕਿਉਂਕਿ ਝੋਨੇ ਦੀ ਫ਼ਸਲ ਪੱਕਿਆ ਹੋਣ ਦੇ ਕੰਢੇ ਖੜ੍ਹੀ ਸੀ ਪਰ ਆਈ ਇਸ ਬੇਮੌਸਮੀ ਬਾਰਸ਼ ਨੇ ਖੜ੍ਹੇ ਝੋਨੇ ਦੀ ਫ਼ਸਲ ਵੀ ਸੁੱਟ ਦਿੱਤੀ ਜਿਸ ਨਾਲ ਝੋਨੇ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ | ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਸਬਜ਼ੀਆਂ ਦੇ ਚੜੇ ਭਾਅ ਅਸਮਾਨੀ ਹੋਣ ਕਰ ਕੇ ਗ਼ਰੀਬ ਲੋਕਾਂ ਦੀਆਂ ਰਸੋਈਆਂ ਦੇ ਚੁੱਲ੍ਹੇ ਠੰਢੇ ਹੋ ਗਏ ਸਨ ਪਰ ਹੁਣ ਇਸ ਬਾਰਸ਼ ਨਾਲ ਸਬਜ਼ੀਆਂ ਵੀ ਮੀਂਹ ਦੀ ਭੇਟ ਚੜ੍ਹ ਗਈਆਂ ਹਨ ਅਤੇ ਆਉਣ ਵਾਲੇ ਕੁੱਝ ਦਿਨਾਂ ਵਿਚ ਸਬਜ਼ੀ ਦੇ ਭਾਅ ਦੁੱਗਣੇ ਆਸਾਰ ਵਿਚ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਕੁੱਲ ਮਿਲਾ ਕੇ ਇਸ ਬੇਮੌਸਮੀ ਬਾਰਸ਼ ਨਾਲ ਲੋਕ ਆਪਣੇ ਘਰਾਂ ਵਿਚ ਰਹਿਣ ਲਈ ਮਜਬੂਰ ਹੋਏ ਪਏ ਹਨ ਅਤੇ ਨਗਰ-ਨਿਗਮ ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਅਹਿਮ ਸਵਾਲੀਆ ਨਿਸ਼ਾਨ ਉੱਠ ਰਹੇ ਹਨ | ਜਿੱਥੇ ਸੂਬੇ ਦੇ ਹੋਰ ਜ਼ਿਲਿ੍ਹਆਂ ਵਿਚ ਮੌਸਮ ਵਿਭਾਗ ਨੇ ਵੱਡੀ ਚਿਤਾਵਨੀ ਦਿੱਤੀ ਹੈ ਉੱਥੇ ਜ਼ਿਲ੍ਹਾ ਮੋਗਾ ਅੰਦਰ ਵੀ ਛਾਏ ਤੇਜ਼ ਬੱਦਲ ਕਿਸੇ ਗਹਿਰੇ ਸੰਕਟ ਦਾ ਪ੍ਰਤੀਕ ਹਨ |
ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ ਰਾਤ ਇਕ ਕਰਜਾਈ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਮੁਤਾਬਿਕ ਸੁਰਿੰਦਰ ਕੁਮਾਰ ਉਮਰ 36 ਸਾਲ ਪੁੱਤਰ ਬਲਵੀਰ ਚੰਦ ਵਾਸੀ ਨਿਗਾਹਾ ਰੋਡ ਮੋਗਾ ਜੋ ਕਿ ਪਿੰਡਾਂ ਵਿਚ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਏਟਕ ਵਲੋਂ ਦੁੱਨੇਕੇ ਬਲਾਕ-2 ਵਿਖੇ ਸਰਕਾਰ ਦਾ ਪੁਤਲਾ ਫੂਕਣ ਦੇ ਨਾਲ-ਨਾਲ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਕੇਂਦਰ ਸਰਕਾਰ ਦੀ ਨੀਤੀ ਬਾਰੇ ਆਗੂ ਗੁਰਚਰਨ ...
ਮੋਗਾ, 24 ਸਤੰਬਰ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਬਲਬੀਰ ਸਿੰਘ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਤੱਤਾਂ ਿਖ਼ਲਾਫ਼ ਕਾਰਵਾਈ ਕਰਨ ਲਈ ਸੰਧੂਆਂ ਵਾਲਾ ਰੋਡ ਮੋਗਾ ਕੋਲ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਆਮ ਵਾਂਗ ਗਸ਼ਤ ਕਰ ਰਹੀ ...
ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਇਕ ਔਰਤ ਨਾਲ ਕਥਿਤ ਛੇੜਛਾੜ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ 'ਚ ਇਕ ਵਿਅਕਤੀ 'ਤੇ ਮਾਮਲਾ ਦਰਜ਼ ਕੀਤਾ ਹੈ | ਪੁਲਿਸ ਸੂਤਰਾਂ ਅਨੁਸਾਰ ਕਰਮਜੀਤ ...
ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਮੁਤਾਬਿਕ ਗੁਰਤੇਜ ਸਿੰਘ ਉਮਰ 32 ਸਾਲ ਪੁੱਤਰ ਸਾਧੂ ਸਿੰਘ ਵਾਸੀ ਖਾਈ ਜੋ ਕਿ ਦੋ ...
ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ)-ਬਲਾਕ ਸੰਮਤੀ ਕਿਸ਼ਨਪੁਰਾ ਕਲਾਂ ਤੋਂ ਆਜ਼ਾਦ ਉਮੀਦਵਾਰ ਇੰਦਰਜੀਤ ਸਿੰਘ ਸ਼ਾਹ ਸਪੁੱਤਰ ਸਾਬਕਾ ਸਰਪੰਚ ਬੀਬੀ ਬਲਵਿੰਦਰ ਕੌਰ ਸ਼ਾਹ 300 ਤੋਂ ਵਧੇਰੇ ਵੋਟਾਂ ਨਾਲ ਜੇਤੂ ਰਹੇ | ਉਨ੍ਹਾਂ ਨੇ ਇਸ ਜਿੱਤ ਲਈ ਸਮੁੱਚੇ ਪਿੰਡ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਮਾਪੇ-ਅਧਿਆਪਕ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ | ਜਿਸ 'ਚ ਕਈ ਗੱਲਾਂ 'ਤੇ ਵਿਚਾਰ-ਵਟਾਂਦਰਾ ਹੋਇਆ | ਮੀਟਿੰਗ 'ਚ ਦੋ ਨਵੇਂ ਮਾਪਿਆਂ ਨੂੰ ਲਿਆ ਗਿਆ ਜਿਨ੍ਹਾਂ'ਚ ਵਰੁਣ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)- ਫਿਲਫੌਟ ਸੰਸਥਾ ਆਪਣੇ ਬਿਹਤਰੀਨ ਨਤੀਜਿਆਂ ਸਦਕਾ ਸੁਰਖ਼ੀਆਂ 'ਚ ਹੈ ਤੇ ਇਸ ਸੰਸਥਾ ਨੂੰ ਆਈ. ਡੀ. ਪੀ. ਵਲੋਂ ਪੂਰੇ ਉਤਰੀ ਭਾਰਤ ਵਿਚ ਨੰਬਰ ਇਕ ਸੰਸਥਾ ਦੇ ਅਵਾਰਡ ਨਾਲ ਕਈ ਵਾਰ ਨਿਵਾਜਿਆ ਜਾ ਚੁੱਕਾ ਹੈ¢ ਇਸ ਸੰਸਥਾ ਦੀ ਵਿਸ਼ੇਸ਼ਤਾ ...
ਅਜੀਤਵਾਲ, 24 ਸਤੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਢੁੱਡੀਕੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਬਲਵੰਤ ਕੌਰ ਦੌਧਰ ਵਲੋਂ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨੂੰ 6 ਹਜ਼ਾਰ ਤੋਂ ਵੱਧ ਦੇ ਫ਼ਰਕ ਨਾਲ ਹਰਾਉਣ 'ਤੇ ਸਾਰੇ ਵੋਟਰਾਂ ਦਾ ਧੰਨਵਾਦ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਬੈਟਰ ਫ਼ਿਊਚਰ ਆਈਲਟਸ ਤੇ ਇਮੀਗਰੇਸ਼ਨ ਸੰਸਥਾ ਜੋ ਕਿ ਮਾਲਵੇ ਦੀ ਪ੍ਰਸਿੱਧ ਸੰਸਥਾ ਹੈ | ਇਸ ਸੰਸਥਾ ਦੇ ਐਮ.ਡੀ. ਇੰਜੀਨੀਅਰ ਅਰਸ਼ਦੀਪ ਸਿੰਘ ਹਠੂਰ ਤੇ ਡਾਇਰੈਕਟਰ ਰਾਜਵੀਰ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਦੇ ਤਜਰਬੇਕਾਰ ਤੇ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸਿਵਲ ਲਾਈਨ ਮੋਗਾ ਸਥਿਤ ਮਾਲਵਾ ਖੇਤਰ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਵਲੋਂ ਦਿਨੋਂ ਦਿਨ ਨੌਜਵਾਨਾਂ ਦੇ ਵਧੀਆ ਤਰੀਕਿਆਂ ਨਾਲ ਵੀਜ਼ਾ ਅਪਲਾਈ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ | ਸੰਸਥਾ ਵਲੋਂ ਕਿਰਨਦੀਪ ...
ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲੈਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਵਾਲੀ ਮੋਗਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਲੂ ਬਰਡ ਵਲੋਂ ਕੈਨੇਡਾ ਤੇ ਅਮਰੀਕਾ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਸਹੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਲੋਕ ਇਨਸਾਫ਼ ਪਾਰਟੀ ਨੂੰ ਮਜ਼ਬੂਤ ਕਰਨ ਤਹਿਤ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਅੱਜ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ ਸਮਾਧ ਭਾਈ ਅਤੇ ਸ਼ਹਿਰੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਸਗੋਂ ਇਸ ਨੂੰ ਆਪਣੇ ਖੇਤਾਂ 'ਚ ਹੀ ਮਿਲਾਉਣ | ...
ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-1 ਅਕਤੂਬਰ ਨੂੰ ਮੋਗਾ ਜ਼ਿਲ੍ਹੇ ਦੇ ਵੱਡੀ ਗਿਣਤੀ |ਚ ਕਿਸਾਨ ਆਪਣੀਆਂ ਮੰਗਾਂ ਮਨਾਉਣ ਲਈ ਦਿੱਲੀ ਪਾਰਲੀਮੈਂਟ ਵਿਖੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਹੋਈ ਮੁਨਕਰ ਸਰਕਾਰ ਿਖ਼ਲਾਫ਼ ਰੋਸ ਧਰਨਾ ਦੇਣਗੇ | ਇਹ ਜਾਣਕਾਰੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਆਈਲਟਸ, ਸਟੂਡੈਂਟ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਨਾਮਵਰ ਸੰਸਥਾ ਮੈਕਰੋ ਗਲੋਬਲ ਮੋਗਾ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ...
ਅਬੋਹਰ, 24 ਸਤੰਬਰ (ਕੁਲਦੀਪ ਸਿੰਘ ਸੰਧੂ)-ਸਥਾਨਕ ਨਵੀਂ ਆਬਾਦੀ ਦੀ ਗਲੀ ਨੰਬਰ 17 'ਚ ਇਕ ਬਿਜਲੀ ਦੇ ਖੰਭੇ 'ਚ ਅਚਾਨਕ ਕਰੰਟ ਆ ਜਾਣ ਕਰਕੇ ਦੋ ਗਾਵਾਂ ਦੀ ਮੌਤ ਹੋ ਗਈ | ਇਸ ਸਬੰਧੀ ਉੱਥੇ ਮੌਜੂਦ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਬਿਜਲੀ ਕਰਮਚਾਰੀਆਂ ਦੀ ਲਾਪਰਵਾਹੀ ਦਾ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਨਰਸਰੀ ਕਲਾਸ ਦੇ ਬੱਚਿਆਂ ਦੇ ਫ਼ੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਮੁਕਾਬਲੇ ਦਾ ਆਗਾਜ਼ ਸਕੂਲ ਦੇ ਚੇਅਰਮੈਨ ...
ਨਿਹਾਲ ਸਿੰਘ ਵਾਲਾ, 24 ਸਤੰਬਰ (ਜਗਸੀਰ ਸਿੰਘ ਲੁਹਾਰਾ)-ਹਾਲ ਹੀ ਵਿਚ ਆਏ ਬਲਾਕ ਸੰਮਤੀ ਦੇ ਨਤੀਜਿਆਂ ਮੁਤਾਬਿਕ ਨਿਹਾਲ ਸਿੰਘ ਵਾਲਾ ਅੰਦਰ ਆਪ ਪਾਰਟੀ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਨ 'ਚ ਸਫਲ ਰਹੀ ਹੈ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਜ਼ੋਨ ਕੋਕਰੀ ਫੂਲਾ ...
ਠੱਠੀ ਭਾਈ, 24 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ/ਸੇਖਾ ਮੇਹਰ ਸਿੰਘ ਵਾਲਾ ਤੇ ਠੱਠੀ ਭਾਈ ਦੀ ਹੱਦ 'ਤੇ ਸਥਿਤ ਬਾਬਾ ਰੁੱਖੜ ਦਾਸ ਜੀ ਦੇ ਸਥਾਨ 'ਤੇ ਸਾਲਾਨਾ ਭੰਡਾਰਾ ਤੇ ਬਾਬਾ ਰੁੱਖੜ ਦਾਸ ਯਾਦਗਾਰੀ ਸੱਭਿਆਚਾਰਕ ਜੋੜ ਮੇਲਾ ਬਾਬਾ ਰੁੱਖੜ ਦਾਸ ਪ੍ਰਬੰਧਕ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਮੋਗਾ-ਧਰਮਕੋਟ ਰੋਡ 'ਤੇ ਸਥਿਤ ਐਸ.ਐਫ.ਸੀ. ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਵਿਚ ਧਰਮਕੋਟ ਜ਼ੋਨ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਜਲਾਲਾਬਾਦ ਪੁਰਬੀ ਵਿਖੇ ਹੋਏ ਅਥਲੈਟਿਕ ਮੁਕਾਬਲਿਆਂ ਦੌਰਾਨ ...
ਨੱਥੂਵਾਲਾ ਗਰਬੀ, 24 ਸਤੰਬਰ (ਸਾਧੂ ਰਾਮ ਲੰਗੇਆਣਾ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਵਿਖੇ ਸਤਨਾਮ ਸਰਬ ਕਲਿਆਣ ਟਰੱਸਟ ਮੋਗੇ ਦੇ ਇੰਚਾਰਜ ਹਰਦੀਪ ਸਿੰਘ ਦੀ ਰਹਿਨੁਮਾਈ ਹੇਠ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ...
ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ 'ਚ ਜੇਤੂ ਰਹਿਣ ਵਾਲੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਵਲੋਂ ਦਿੱਤੇ ਆਦੇਸ਼ਾਂ ਮੁਤਾਬਿਕ ਪ੍ਰਮਾਣ ਪੱਤਰ ਦਿੱਤੇ ਜਾ ਰਹੇ ਹਨ | ਇਸ ਪ੍ਰਕਿਰਿਆ ਦੇ ਤਹਿਤ ਅੱਜ ਸਥਾਨਕ ...
ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਸਰਕਲ ਕੋਟ ਈਸੇ ਖਾਂ ਦੇ ਪ੍ਰਧਾਨ ਰਹੇ ਮਹਿਲ ਸਿੰਘ ਦਾਤੇਵਾਲ ਅਤੇ ਯੂਥ ਸ਼ਹਿਰੀ ਪ੍ਰਧਾਨ ਰਹੇ ਗੁਰਪ੍ਰੀਤ ਸਿੰਘ ਕੋਟ ਈਸੇ ਖਾਂ ਵਲੋਂ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ...
ਕੋਟ ਈਸੇ ਖਾਂ, 24 ਸਤੰਬਰ (ਨਿਰਮਲ ਸਿੰਘ ਕਾਲੜਾ)-ਪ੍ਰਧਾਨ ਮੰਤਰੀ ਯੋਜਨਾ ਤਹਿਤ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਦੇ ਕਮਾਂਡਿੰਗ ਆਫ਼ੀਸਰ ਐਮ.ਐਸ.ਚਾਹਲ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਦੇ ਕੈਂਡਿਟਸ ਵਲੋਂ ਸਵੱਛਤਾ ਅਭਿਆਨ ਨੂੰ ਮੁੱਖ ...
ਕੋਟ ਈਸੇ ਖਾਂ, 24 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਪਾਥਵੇਅਜ਼ ਗਲੋਬਲ ਸਕੂਲ ਵਿਖੇ ਬੇਟੀ ਦਿਵਸ ਨੂੰ ਸਮਰਪਿਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਸਮਾਗਮ ਦੌਰਾਨ ਬੱਚਿਆਂ ਨੇ ਬੇਟੀਆਂ ਨਾਲ ਸਬੰਧਿਤ ...
ਅਜੀਤਵਾਲ, 24 ਸਤੰਬਰ (ਹਰਦੇਵ ਸਿੰਘ ਮਾਨ)-ਐਮ. ਐਲ. ਐਮ. ਗਰੁੱਪ ਆਫ਼ ਕਾਲਜ ਕਿਲੀ ਚਾਹਲ ਵਿਚ ਪੰਕਜ ਪਾਇਨੀਅਰ ਇਮੀਗ੍ਰੇਸ਼ਨ ਦੇ ਡਾ. ਰਵੀ ਗਰਗ ਚੇਅਰਮੈਨ ਤੇ ਮਿਸਟਰ ਪੰਕਜ ਵਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ | ਸੰਸਥਾ ਦੇ ਅਧਿਕਾਰੀਆਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ...
ਸਮਾਲਸਰ, 24 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਸੀਨੀਅਰ ਅਕਾਲੀ ਆਗੂ ਕਾਕਾ ਹਰਨਿੰਦਰ ਸਿੰਘ ਬਰਾੜ ਸਮਾਲਸਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਬਲਵਿੰਦਰ ਸਿੰਘ ਬਰਾੜ ਸਪੁੱਤਰ ਹਾਕਮ ਸਿੰਘ ਬਰਾੜ ਸਮਾਲਸਰ (ਮੋਗਾ) ਅਚਾਨਕ ਅਕਾਲ ਚਲਾਣਾ ਕਰ ਗਏ | ਉਹ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹੇ ਦੇ ਸਮੂਹ ਬੈਂਕ ਅਧਿਕਾਰੀ ਗਰੀਬ ਤੇ ਕਮਜ਼ੋਰ ਵਰਗ ਦੇ ਲੋਕਾਂ ਨੰੂ ਆਸਾਨ ਵਿਆਜ਼ ਦਰਾਂ 'ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਨੂੰ ਤਰਜੀਹ ਦੇਣ, ਤਾਂ ਜੋ ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਅਪਣਾ ਕੇ ਆਪਣਾ ਜੀਵਨ ...
ਲੱਖੋ ਕੇ ਬਹਿਰਾਮ, 24 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ 'ਤੇ ਹਲਕਾ ਵਿਧਾਇਕ ਤੇ ਖੇਡ ਮੰਤਰੀ ਵਲੋਂ ਆਪਣੇ ਅਸਰ-ਰਸੂਖ਼ ਤੇ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਅੱਗੇ ...
ਜਲਾਲਾਬਾਦ, 24 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਲਾਗਲੇ ਪਿੰਡ ਚੱਕ ਅਰਾਈਆਂਵਾਲਾ ਉਰਫ ਫ਼ਲੀਆਂ ਵਾਲਾ ਵਿਖੇ ਬੀਤੀ ਰਾਤ ਨੂੰ ਆਏ ਮੀਂਹ ਦੇ ਕਹਿਰ ਨਾਲ ਇਕ ਗ਼ਰੀਬ ਪਰਿਵਾਰ ਦਾ ਕੱਚਾ ਕਮਰਾ ਢਹਿ ਢੇਰੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਾਵਿਤ ਰੇਸ਼ਮ ਸਿੰਘ ...
ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਇਕ ਸਰਕਾਰੀ ਅਧਿਆਪਕਾ ਦੀ ਗਿ੍ਫ਼ਤਾਰੀ 'ਤੇ ਰੋਕ ਲਗਾਉਂਦੇ ਹੋਏ ਅੰਤਿ੍ਮ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ ਹੈ | ਉਕਤ ਮਹਿਲਾ ਉੱਪਰ ਵਿਦੇਸ਼ ਭੇਜਣ ਦੇ ਨਾਂਅ 'ਤੇ ਮਿਲੀਭੁਗਤ ਕਰਕੇ 25 ਲੱਖ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਦੇਸ਼ ਭਗਤ ਕਾਲਜ ਮੋਗਾ ਵਿਖੇ 25-26 ਅਕਤੂਬਰ ਨੂੰ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਯੁਵਕ ਮੇਲਾ ਹੋ ਰਿਹਾ ਹੈ | ਇਸ ਦਾ ਫ਼ੈਸਲਾ ਵਾਈਸ ਚਾਂਸਲਰ ਡਾ: ਮੋਹਨ ਪਾਲ ਸਿੰਘ ਈਸ਼ਰ ਵਲੋਂ ਉੱਚ ਪੱਧਰੀ ਮੀਟਿੰਗ ...
ਕਿਸ਼ਨਪੁਰਾ ਕਲਾਂ, 24 ਸਤੰਬਰ (ਅਮੋਲਕ ਸਿੰਘ ਕਲਸੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਕੋਕਰੀ ਕਲਾਂ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਨੀਟਾ ਵਹਿਣੀ ਵਾਲੀਆਂ 5775 ਵੋਟਾਂ ਦੀ ਵੱਡੀ ਲੀਡ ਨਾਲ ਜੇਤੂ ਰਹੇ | ਇਸ ਮੌਕੇ ਮਨਪ੍ਰੀਤ ਸਿੰਘ ਨੀਟਾ ਵਹਿਣੀ ਵਾਲੀਆਂ ਨੇ ...
ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਬਾਘਾ ਪੁਰਾਣਾ ਪੁਲਿਸ ਵਲੋਂ ਹਰਿਆਣੇ ਦੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਥਾਣਾ ਬਾਘਾ ਪੁਾਰਣਾ ਦੇ ਹੌਲਦਾਰ ਰਾਜਾ ਸਿੰਘ ਸਮੇਤ ਪੁਲਿਸ ਪਾਰਟੀ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੰਬਰ 6 ਤੋਂ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਅਕਾਸ਼ਦੀਪ ਸਿੰਘ ਲਾਲੀ ਨੇ ਅੱਜ ਜ਼ਿਲ੍ਹਾ ਵਧੀਕ ਚੋਣ ਅਫ਼ਸਰ ਕਮ ਏ.ਡੀ.ਸੀ. ਤੋਂ ਆਪਣੇ ਸਮਰਥਕਾਂ ਨਾਲ ਜੇਤੂ ਸਰਟੀਫਿਕੇਟ ਪ੍ਰਾਪਤ ...
ਸਮਾਲਸਰ, 24 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਪੰਜਗਰਾਈਾ ਖ਼ੁਰਦ ਵਿਖੇ ਹੋਏ ਰੰਜਸ਼ ਤਹਿਤ ਹੋਏ ਝਗੜੇ ਕਾਰਨ ਥਾਨਾ ਸਮਾਲਸਰ ਪੁਲਿਸ ਵਲੋਂ ਸੁਰਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪੰਜਗਰਾਈਾ ਖ਼ੁਰਦ, ਮੰਗਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪੰਜਗਰਾਈਾ ...
ਨਿਹਾਲ ਸਿੰਘ ਵਾਲਾ, 24 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਸੰਸਥਾ ਇੰਗਨਾਈਟ ਮਾਈਡਜ਼ ਇੰਸਟੀਚਿਊਟ ਸ੍ਰੀ ਤਖ਼ਤੂਪੁਰਾ ਸਾਹਿਬ ਜੋ ਕਿ ਪਿਛਲੇ 7 ਸਾਲਾ ਤੋਂ ਪੇਂਡੂ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੀ ਹੋਈ ਹੈ | ਇਹ ਸੰਸਥਾ ਬੱਚਿਆਂ ਦੇ ਵਿਦੇਸ਼ ਜਾਣ ...
ਜਲਾਲਾਬਾਦ, 24 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਬੀਤੇ ਕੱਲ੍ਹ ਸਾਰਾ ਦਿਨ ਤੇ ਦੇਰ ਰਾਤ ਤੱਕ ਵਰ੍ਹਦੇ ਰਹੇ ਇਸ ਇਲਾਕੇ 'ਚ ਬਰਸਾਤ ਨਾਲ ਜਲਾਲਾਬਾਦ ਸ਼ਹਿਰ ਦੇ ਵੱਖ ਵੱਖ ਗਲੀ ਮੁਹੱਲਿਆਂ 'ਚ ਬਰਸਾਤ ਦਾ ਪਾਣੀ ਇਕੱਠਾ ਹੋ ਗਿਆ ਤੇ ਕਈ ਥਾਵਾਂ 'ਤੇ ਅੱਜ ਵੀ ਸਾਰਾ ਦਿਨ ਪਾਣੀ ...
ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 24 ਸਤੰਬਰ-ਲਗਾਤਾਰ ਪੈ ਰਹੇ ਬੇਮੌਸਮੀ ਮੀਂਹ ਕਾਰਨ ਪੱਕਣ ਕਿਨਾਰੇ ਖੜ੍ਹੀਆਂ ਝੋਨੇ ਅਤੇ ਬਾਸਮਤੀ ਦੀਆਂ ਨੀਵੇਂ ਖੇਤਾਂ ਵਾਲੀਆਂ ਫ਼ਸਲਾਂ ਪਾਣੀ ਭਰਨ ਨਾਲ ਡਿਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਕੁਝ ਗਰੀਬਾਂ ਦੇ ਕੱਚੇ ਘਰਾਂ ਨੂੰ ਵੀ ...
ਤਲਵੰਡੀ ਭਾਈ, 24 ਸਤੰਬਰ (ਕੁਲਜਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਜਾਜ)- ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ ਪਿੰਡ ਵਾੜਾ ਜਵਾਹਰ ਸਿੰਘ ਵਾਲਾ ਦੇ ਅਕਾਲੀ ਸਰਪੰਚ ਹਰਭਗਵਾਨ ਸਿੰਘ ਗਿੱਲ ਸਮੇਤ ਚਾਰ ਵਿਅਕਤੀਆਂ ਿਖ਼ਲਾਫ਼ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ | ਇਸ ...
ਬਾਘਾ ਪੁਰਾਣਾ, 24 ਸਤੰਬਰ (ਬਲਰਾਜ ਸਿੰਗਲਾ)-ਸਥਾਨਕ ਕੋਟਕਪੂਰਾ ਸੜਕ ਉੱਪਰਲੇ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਆਈਲਟਸ ਸੰਸਥਾ ਜੋ ਆਧੁਨਿਕ ਸਹੂਲਤਾਂ ਤੇ ਮਿਆਰੀ ਸਿੱਖਿਆ ਦਾ ਸੁਮੇਲ ਇੰਗਲਿਸ਼ ਸਕੂਲ ਬਾਘਾ ਪੁਰਾਣਾ ਸ਼ੁਰੂ ਤੋਂ ਹੀ ਸ਼ਾਨਦਾਰ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਖੋਖਾ ਸੰਚਾਲਕਾਂ ਨੂੰ ਉਨ੍ਹਾਂ ਦੇ ਮਾਲਕਾਨਾ ਹੱਕ ਦਵਾਉਣ ਲਈ ਕੀਤੇ ਪੁਰਜ਼ੋਰ ਯਤਨਾ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ¢ ਅੱਜ ਖੋਖਾ ਸੰਚਾਲਕਾਂ ...
ਫ਼ਾਜ਼ਿਲਕਾ, 24 ਸਤੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ 'ਚ ਜਿੱਥੇ ਅਰਨੀਵਾਲਾ ਖੇਤਰ ਦੇ ਤਕਰੀਬਨ ਜ਼ਿਆਦਾਤਰ ਪਿੰਡਾਂ 'ਚੋਂ ਅਕਾਲੀ ਦਲ ਦੀਆਂ ਵੋਟਾਂ ਘਟੀਆਂ ਹਨ, ਇਸ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਦੇ ਵੱਖ ਵੱਖ ਮੋਰਚਿਆਂ ...
ਮੋਗਾ, 24 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ ਅਤੇ ਰਿਟਰਨਿੰਗ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਸਰਕਾਰੀ ਘਰ ਅੰਦਰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਹਮਲਾ ਕਰਨ ਦੀ ਨੀਅਤ ਨਾਲ ਦਾਖ਼ਲ ਹੋ ਜਾਣ ਦਾ ਸਮਾਚਾਰ ...
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਸਾਬਕਾ ਵਿਦਿਆਰਥੀਆਂ ਦਾ ਸੰਮੇਲਨ ਕਰਵਾਇਆ ਗਿਆ | ਜਿਸ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਆਈ.ਐਸ.ਐਫ. ਸਾਬਕਾ ਵਿਦਿਆਰਥੀ ਸੰਘ ਦੇ ਪ੍ਰਧਾਨ ਡਾ. ਗੁਰਫ਼ਤਿਹ ਸਿੰਘ, ਡਾਇਰੈਕਟਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX