ਤਾਜਾ ਖ਼ਬਰਾਂ


ਇੰਗਲਿਸ਼ ਚੈਨਲ ਨੂੰ 4 ਵਾਰ ਪਾਰ ਕਰਨ ਵਾਲੀ ਪਹਿਲੀ ਮਹਿਲਾ ਬਣੀ ਸਾਰਾ ਥਾਮਸ
. . .  1 day ago
ਲੰਡਨ ,17 ਸਤੰਬਰ - ਕੈਂਸਰ ਨੂੰ ਮਾਤ ਦੇਣ ਦੇ ਬਾਅਦ 37 ਸਾਲਾ ਅਮਰੀਕੀ ਮਹਿਲਾ ਸਾਰਾ ਥਾਮਸ ਨੇ ਇਤਿਹਾਸ ਰਚਦਿਆਂ 54 ਘੰਟੇ ਬਿਨਾਂ ਰੁਕੇ ਤੈਰ ਕੇ ਇੰਗਲਿਸ਼ ਚੈਨਲ 4 ਵਾਰ ਪਾਰ ਕੀਤਾ ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ ਕੱਲ੍ਹ
. . .  1 day ago
ਮੋਹਾਲੀ, 17 ਸਤੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਦੂਸਰਾ ਟੀ-20 ਮੈਚ 18 ਸਤੰਬਰ ਨੂੰ ਮੋਹਾਲੀ ਵਿਖੇ ਹੋਵੇਗਾ। ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ।
ਸਾਉਦੀ ਅਰਬ ਦਾ ਤੇਲ ਉਤਪਾਦਨ 2-3 ਹਫ਼ਤਿਆਂ 'ਚ ਹੋ ਜਾਵੇਗਾ ਆਨਲਾਈਨ - ਸੂਤਰ
. . .  1 day ago
ਰਿਆਦ, 17 ਸਤੰਬਰ - ਸੂਤਰਾਂ ਦਾ ਕਹਿਣਾ ਹੈ ਕਿ ਸਾਉਦੀ ਅਰਬ ਦਾ ਤੇਲ ਦਾ ਉਤਪਾਦਨ ਅਗਲੇ 2-3 ਹਫ਼ਤਿਆਂ 'ਚ ਆਨ ਲਾਈਨ ਹੋ...
ਜੰਮੂ-ਕਸ਼ਮੀਰ ਦੇ ਡੀ.ਜੀ.ਪੀ. ਨੇ ਕਿਸ਼ਤਵਾੜ ਦਾ ਕੀਤਾ ਦੌਰਾ
. . .  1 day ago
ਸ੍ਰੀਨਗਰ, 17 ਸਤੰਬਰ- ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਅੱਜ ਮਾਰਵਾਹ ਅਤੇ ਕਿਸ਼ਤਵਾੜ ਦਾ ਦੌਰਾ...
ਅਦਾਲਤ ਨੇ ਡੀ.ਕੇ. ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  1 day ago
ਨਵੀਂ ਦਿੱਲੀ, 17 ਸਤੰਬਰ- ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸੀ ਨੇਤਾ ਡੀ. ਕੇ ਸ਼ਿਵ ਕੁਮਾਰ ਨੂੰ 1 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜਣ ਦਾ ਫ਼ੈਸਲਾ...
ਨਾਕੇਬੰਦੀ ਦੌਰਾਨ ਦੋ ਵਿਅਕਤੀ ਇਕ ਕਿੱਲੋ ਹੈਰੋਇਨ ਸਮੇਤ ਕਾਬੂ
. . .  1 day ago
ਲੁਧਿਆਣਾ, 17 ਸਤੰਬਰ- ਐੱਸ.ਟੀ.ਐਫ ਲੁਧਿਆਣਾ ਰੇਂਜ ਨੇ ਇਕ ਕਿੱਲੋ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਾਮਦ ਕੀਤੀ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ...
15 ਲਗਜ਼ਰੀ ਗੱਡੀਆਂ ਸਮੇਤ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ,17 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਲਗਜ਼ਰੀ ਗੱਡੀਆਂ ਦੇ ਅੰਤਰਰਾਜੀ ਚੋਰ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਤਿੰਨ ਮੈਂਬਰਾਂ
ਇਕ ਦਿਨ ਮਕਬੂਜ਼ਾ ਕਸ਼ਮੀਰ 'ਤੇ ਹੋਵੇਗਾ ਭਾਰਤ ਦਾ ਕਬਜ਼ਾ- ਵਿਦੇਸ਼ ਮੰਤਰੀ ਐੱਸ.ਸ਼ੰਕਰ
. . .  1 day ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮਕਬੂਜ਼ਾ ਕਸ਼ਮੀਰ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ 'ਤੇ ਇਕ ਦਿਨ ਭਾਰਤ ਦਾ ਕਬਜ਼ਾ ਹੋ...
ਕੋਲਕਾਤਾ ਦੀ ਵਿਸ਼ੇਸ਼ ਅਦਾਲਤ 'ਚ ਪਹੁੰਚੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ
. . .  1 day ago
ਨਵੀਂ ਦਿੱਲੀ, 17 ਸਤੰਬਰ- ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ 'ਚ ਪਹੁੰਚੇ ਹਨ। ਦੱਸ ਦੇਈਏ ਕਿ ਅੱਜ 10 ਵਜੇ ਉਨ੍ਹਾਂ ਨੂੰ ਸੀ.ਬੀ.ਆਈ....
ਪੁਲਿਸ ਨੇ ਛਾਪੇਮਾਰੀ ਕਰਦਿਆਂ ਇੱਕ ਦੁਕਾਨ 'ਚੋਂ ਭਾਰੀ ਮਾਤਰਾ ਬਰਾਮਦ ਕੀਤੇ ਪਟਾਕੇ
. . .  1 day ago
ਜਲੰਧਰ, 17 ਸਤੰਬਰ- ਥਾਣਾ ਡਿਵੀਜ਼ਨ ਨੰ 4 ਦੀ ਪੁਲਿਸ ਨੇ ਸ਼ੇਖ਼ਾ ਬਾਜ਼ਾਰ 'ਚ ਸਥਿਤ ਇੱਕ ਪਤੰਗਾਂ ਵਾਲੀ ਦੁਕਾਨ 'ਤੇ ਛਾਪੇਮਾਰੀ ਕੀਤੀ...
ਤਰਨਤਾਰਨ ਧਮਾਕਾ : 5 ਦਿਨਾਂ ਦੇ ਰਿਮਾਂਡ 'ਤੇ ਭੇਜੇ ਗਏ ਦੋਸ਼ੀ
. . .  1 day ago
ਤਰਨਤਾਰਨ, 17 ਸਤੰਬਰ- ਤਰਨਤਾਰਨ ਬੰਬ ਧਮਾਕੇ ਦੇ 7 ਦੋਸ਼ੀਆਂ ਨੂੰ ਅੱਜ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 5 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਉੱਥੇ ਹੀ ਹੁਣ ਤੱਕ ਦੀ ਜਾਂਚ 'ਚ...
ਅਫ਼ਗ਼ਾਨਿਸਤਾਨ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 24
. . .  1 day ago
ਕਾਬੁਲ, 17 ਸਤੰਬਰ- ਅਫ਼ਗ਼ਾਨਿਸਤਾਨ 'ਚ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ...
ਵਿਦੇਸ਼ ਮੰਤਰੀ ਦੇ ਤੌਰ 'ਤੇ ਜੈਸ਼ੰਕਰ ਦੇ 100 ਦਿਨ ਪੂਰੇ, ਕਿਹਾ- ਹੁਣ ਦੁਨੀਆ ਗੰਭੀਰਤਾ ਨਾਲ ਸੁਣਦੀ ਹੈ ਭਾਰਤ ਦੀ ਆਵਾਜ਼
. . .  1 day ago
ਨਵੀਂ ਦਿੱਲੀ, 17 ਸਤੰਬਰ- ਵਿਦੇਸ਼ ਮੰਤਰੀ ਦੇ ਤੌਰ 'ਤੇ ਐੱਸ. ਜੈਸ਼ੰਕਰ ਦੇ 100 ਦਿਨ ਪੂਰੇ ਹੋ ਗਏ ਹਨ। ਇਸ ਮੌਕੇ ਜੈਸ਼ੰਕਰ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੇ ਮੰਤਰਾਲੇ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ...
ਰਾਜੀਵ ਕੁਮਾਰ ਦਾ ਪਤਾ ਲਗਾਉਣ ਦੇ ਲਈ ਸੀ.ਬੀ.ਆਈ ਇੱਕ ਵਿਸ਼ੇਸ਼ ਟੀਮ ਦਾ ਕਰ ਰਹੀ ਹੈ ਗਠਨ
. . .  1 day ago
ਨਵੀਂ ਦਿੱਲੀ, 17 ਸਤੰਬਰ- ਕੇਂਦਰੀ ਜਾਂਚ ਬਿਉਰੋ ਕੋਲਕਾਤਾ ਨੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਥਾਨ ਅਤੇ ਠਿਕਾਣਿਆਂ ਦਾ ਪਤਾ ਲਗਾਉਣ ...
ਪੰਜਾਬ ਦੀਵਾਲੀ ਬੰਪਰ ਖ਼ੁਸ਼ੀਆਂ ਕਰੇਗਾ ਦੁੱਗਣੀਆਂ, 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ
. . .  1 day ago
ਚੰਡੀਗੜ੍ਹ, 17 ਸਤੰਬਰ- ਪੰਜਾਬ ਲਾਟਰੀਜ਼ ਵਿਭਾਗ ਵਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜਿਹੜਾ ਕਿ ਸਾਲ ਦਾ ਸਭ ਤੋਂ ਵੱਡਾ ਬੰਪਰ ਹੈ। ਇਸ ਬੰਪਰ ਦਾ ਪਹਿਲਾ ਇਨਾਮ ਕਰੋੜ ਦਾ ਰੁਪਏ...
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13.21 ਲੱਖ ਵਿਦਿਆਰਥੀਆਂ ਨੇ ਦਿੱਤੀ ਆਮ ਗਿਆਨ ਦੀ ਪ੍ਰੀਖਿਆ
. . .  1 day ago
ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਂ ਦੇ ਪੈਰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਧੜੰਮ ਕਰ ਕੇ ਡਿੱਗਿਆ ਸੈਂਸੈਕਸ
. . .  1 day ago
ਅਫ਼ਗ਼ਾਨਿਸਤਾਨ 'ਚ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਰੈਲੀ ਅਤੇ ਅਮਰੀਕੀ ਅੰਬੈਸੀ ਨੇੜੇ ਹੋਏ ਧਮਾਕੇ, ਕਈ ਲੋਕਾਂ ਦੀ ਮੌਤ
. . .  1 day ago
ਮਕਾਨ ਮਾਲਕ ਵੱਲੋਂ ਕਿਰਾਏ 'ਤੇ ਰਹਿੰਦੀ ਔਰਤ ਅਤੇ ਉਸ ਦੀ ਬੱਚੀ ਦੀ ਹੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਬਠਿੰਡਾ /ਮਾਨਸਾ

ਬਠਿੰਡਾ ਜ਼ਿਲ੍ਹੇ ਵਿਚ ਬੇਮੌਸਮੀ ਬਾਰਿਸ਼ ਕਾਰਨ ਕਈ ਥਾੲੀਂ ਫ਼ਸਲਾਂ ਦਾ ਭਾਰੀ ਨੁਕਸਾਨ

ਕੰਵਲਜੀਤ ਸਿੰਘ ਸਿੱਧੂ
ਬਠਿੰਡਾ, 24 ਸਤੰਬਰ-ਪੰਜਾਬ ਅਤੇ ਹਰਿਆਣਾ ਵਿਚ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਫ਼ਸਲਾਂ ਦੇ ਵੱਡੇ ਨੁਕਸਾਨ ਹੋਣ ਦੀ ਸੂਚਨਾ ਹੈ | ਮੀਂਹ ਕਾਰਨ ਬਠਿੰਡਾ ਜ਼ਿਲੇ੍ਹ ਦੇ ਵੱਖ-ਵੱਖ ਖੇਤਰਾਂ ਵਿਚ ਦਰਜਨ ਦੇ ਕਰੀਬ ਮਕਾਨਾਂ ਦੀਆਂ ਛੱਤਾਂ ਡਿਗਣ, ਤਲਵੰਡੀ ਸਾਬੋ ਬਲਾਕ ਵਿਚ 2 ਰਜਬਾਹਿਆਂ ਦੇ ਟੁੱਟਣ ਕਾਰਨ ਸੈਂਕੜੇ ਏਕੜ ਫ਼ਸਲਾਂ ਦੇ ਜਲ ਮਗਨ ਹੋਣ ਕਾਰਨ ਹੋਏ ਭਾਰੀ ਨੁਕਸਾਨ ਦੀਆਂ ਰਿਪੋਰਟਾਂ ਹਨ | ਮਾਲਵੇ ਖੇਤਰ ਵਿਚ ਲੰਘੇ 36 ਘੰਟਿਆਂ ਦੌਰਾਨ ਲਗਾਤਾਰ ਹੋਈ ਬੇਮੌਸਮੀ ਬਰਸਾਤ ਨੇ ਪੱਕਣ ਵੱਲ ਵਧ ਰਹੀ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਕੀਤਾ ਹੈ | ਉੱਧਰ ਕਈ ਇਲਾਕਿਆਂ ਵਿਚ ਜ਼ਮੀਨਾਂ ਵਿਚ ਪਾਣੀ ਜਮਾਂ ਹੋ ਗਿਆ ਹੈ | ਬਠਿੰਡਾ ਦੇ ਤਲਵੰਡੀ ਸਾਬੋ ਬਲਾਕ ਵਿਚ ਬੀਤੇ ਕੱਲ੍ਹ 2 ਰਜਬਾਹਿਆਂ ਜਗ੍ਹਾ ਰਾਮ ਤੀਰਥ ਅਤੇ ਸੰਦੋਹਾ ਬਰਾਂਚ ਦੇ ਟੁੱਟਣ ਕਾਰਨ ਇਸ ਦੇ ਆਸ-ਪਾਸ 400 ਏਕੜ ਤੋਂ ਵੱਧ ਰਕਬੇ ਤੋਂ ਵੱਧ ਵਿਚ ਖੜ੍ਹੀਆਂ ਝੋਨੇ ਤੇ ਨਰਮੇ ਦੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ | ਬਾਲਿਆਂਵਾਲੀ ਖੇਤਰ ਲਹਿਰਾ ਮੁਹੱਬਤ ਅਤੇ ਬਠਿੰਡਾ ਦਿਹਾਤੀ ਇਲਾਕੇ ਵਿਚ ਸਥਿਤ ਅੱਧਾ ਦਰਜਨ ਤੋਂ ਵੱਧ ਮਕਾਨਾਂ ਦੀਆਂ ਛੱਤਾਂ ਡਿਗਣ, ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ਵਿਚ ਮੱਖਣ ਸਿੰਘ ਦੇ ਘਰ ਦੀ ਛੱਤ ਡਿਗਣ ਨਾਲ ਵੱਡੇ ਨੁਕਸਾਨ ਦੀ ਰਿਪੋਰਟ ਹੈ | ਲਗਾਤਾਰ 36 ਘੰਟੇ ਪਈ ਵਰਖਾ ਕਾਰਨ ਕਈ ਥਾੲੀਂ ਨਰਮੇ ਦੀ ਫ਼ਸਲ ਦੇ ਡਿਗਣ ਦੀ ਸੂਚਨਾ ਹੈ | ਮੌਸਮ ਵਿਭਾਗ ਦੀ ਅਗਲੇ 24 ਘੰਟੇ ਹੋਰ ਭਾਰੀ ਵਰਖਾ ਦੀ ਭਵਿੱਖਬਾਣੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ, ਕਿਉਂਕਿ ਅਨੁਕੂਲ ਮੌਸਮ ਕਾਰਨ ਹੁਣ ਤੱਕ ਖੇਤੀ ਮਾਹਿਰਾਂ ਵਲੋਂ ਨਰਮੇ ਦੀ ਬੰਪਰ ਫ਼ਸਲ ਦੀਆਂ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਸਨ, ਜੋ ਮੌਸਮ ਦੇ ਬਦਲ ਚੁੱਕੇ ਮਿਜਾਜ਼ ਨੂੰ ਦੇਖਦਿਆਂ ਸਿਰੇ ਚੜ੍ਹਨ ਦੇ ਆਸਾਰ ਮੱਧਮ ਪੈਣ ਲੱਗੇ ਹਨ | ਉੱਧਰ ਕਈ ਥਾਂਵਾਂ 'ਤੇ ਖੇਤਾਂ ਵਿਚ ਪਾਣੀ ਭਰ ਗਿਆ ਹੈ, ਜਿਸ ਨੂੰ ਕੱਢਣ ਲਈ ਅੱਜ ਸਵੇਰੇ ਤੋਂ ਹੀ ਕਿਸਾਨ ਓਹੜ-ਪੋਹੜ ਕਰਨ ਲੱਗੇ ਹੋਏ ਹਨ | ਉੱਧਰ ਇਸ ਵੇਲੇ ਨਰਮਾ ਪੱਟੀ ਵਿਚ ਨਰਮੇ ਦੀ ਫ਼ਸਲ ਦੀ ਚੱਲ ਰਹੀ ਪਹਿਲੀ ਚੁਗਾਈ ਦਾ ਕੰਮ ਵਰਖਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਖੇਤਾਂ ਵਿਚ ਪਾਣੀ ਭਰਨ ਕਰਕੇ ਚੁਗਾਈ ਲਈ ਨਰਮਾ ਪੱਟੀ ਵਿਚ ਮਜ਼ਦੂਰੀ ਲਈ ਪੁੱਜੇ ਚੁਗਾਵਿਆਂ ਨੂੰ ਵਿਹਲੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ | ਇਸ ਸਬੰਧੀ ਚੁਗਾਵਿਆਂ ਦੇ ਮੁਨਸ਼ੀ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਚੁਗਾਈ ਬੰਦ ਹੋਣ ਕਰਕੇ ਉਨ੍ਹਾਂ ਨੂੰ ਵਿਹਲੇ ਬੈਠ ਕੇ ਪੱਲਿਓਾ 2 ਡੰਗ ਦੀ ਰੋਟੀ ਦਾ ਜੁਗਾੜ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਚੁਗਾਈ ਦਾ ਕੰਮ ਪਿਛਲੇ 3 ਦਿਨਾਂ ਤੋਂ ਬੰਦ ਸੀ ਅਤੇ ਅਗਲੇ 4-5 ਦਿਨ ਹੋਰ ਇੰਝ ਹੀ ਬੰਦ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ, ਜ਼ਿਲ੍ਹੇ ਦੇ ਰਾਮਪੁਰਾ ਫੂਲ ਸਮੇਂ ਉਨ੍ਹਾਂ ਇਲਾਕਿਆਂ ਜਿਥੇ ਆਲੂ ਦੀ ਫ਼ਸਲ ਵਧੇਰੇ ਬੀਜੀ ਜਾਂਦੀ ਹੈ, ਵਿਖੇ ਵੀ ਜਿਥੇ ਆਲੂ ਦੀ ਅਗੇਤੀ ਬਿਜਾਈ ਕੀਤੀ ਗਈ ਹੈ, ਦੇ ਨੁਕਸਾਨ ਦੀ ਸੂਚਨਾ ਹੈ ਕਿਉਂਕਿ ਪਾਣੀ ਦੀ ਨਿਕਾਸੀ ਰੁਕਣ ਕਰਕੇ ਬੀਜ ਦੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ | ਖੇਤੀ ਮਾਹਿਰਾਂ ਅਨੁਸਾਰ ਉਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੈ, ਜਿਥੇ ਪਾਣੀ ਦੀ ਨਿਕਾਸੀ ਦੇ ਯੋਗ ਸਾਧਨ ਨਹੀਂ ਹਨ | ਜਦੋਂ ਕਿ ਰੇਤਲੀਆਂ ਜ਼ਮੀਨਾਂ ਵਿਚ ਹੁਣ ਤੱਕ ਪਈ ਵਰਖਾ ਨੂੰ ਨੁਕਸਾਨ ਪੱਖ ਤੋਂ ਨਹੀਂ ਦੇਖਿਆ ਜਾ ਸਕਦਾ |
ਸੇਖੂ ਤੇ ਤਰਖਾਣਾਵਾਲਾ ਪਿੰਡ ਦੇ ਵਿਚਕਾਰ ਕੱਸੀ 'ਚ ਪਾੜ ਪੈਣ ਨਾਲ 305 ਏਕੜ ਝੋਨੇ ਅਤੇ ਨਰਮੇ ਦੀ ਫ਼ਸਲ ਬਰਬਾਦ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਨੇੜਲੇ ਪਿੰਡ ਸੇਖੂ ਅਤੇ ਤਰਖਾਣਵਾਲਾ ਦੇ ਵਿਚਕਾਰ ਕੱਸੀ ਵਿਚ ਕਰੀਬ 10 ਫੁੱਟ ਚੌੜਾ ਪਾੜ ਪੈਣ ਨਾਲ 30/35 ਏਕੜ ਨਰਮੇਂ ਅਤੇ ਝੋਨੇ ਦੀ ਫ਼ਸਲ ਪਾਣੀ ਭਰਨ ਨਾਲ ਬਰਬਾਦ ਹੋ ਗਈ | ਪੀੜਤ ਕਿਸਾਨਾਂ ਮਨਜੀਤ ਸਿੰਘ ਪੰਚ, ਬਲਦੇਵ ਸਿੰਘ, ਬਲਜੀਤ ਸਿੰਘ, ਦਰਸ਼ਨ ਸਿੰਘ, ਗੰਡਾ ਸਿੰਘ ਵਾਸੀਆਨ ਤਰਖਾਣਵਾਲਾ ਨੇ ਦੱਸਿਆ ਕਿ ਕੱਸੀ ਵਿਚ ਪਾੜ ਪੈਣ ਨਾਲ ਉਨ੍ਹਾਂ ਦੀ ਨਰਮੇਂ ਅਤੇ ਝੋਨੇ ਦੀ 30/35 ਏਕੜ ਜ਼ਮੀਨ ਵਿਚ ਤਿਆਰ ਖੜੀ ਫ਼ਸਲ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਜਿਸ ਨਾਲ ਫ਼ਸਲ ਬਰਬਾਦ ਹੋ ਗਈ | ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਨੂੰ ਪਾੜ ਦੀ ਸੂਚਨਾ ਦੇਣ ਤੇ ਪਿੱਛੋਂ ਪਾਣੀ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਪਾੜ ਪੂਰ ਦਿੱਤਾ ਗਿਆ ਹੈ | ਉਨ੍ਹਾਂ ਫ਼ਸਲ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਹੈ |
ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀਆਂ ਨਹੀਂ ਘਟ ਰਹੀਆਂ ਮੁਸ਼ਕਿਲਾਂ
ਲਹਿਰਾ ਮੁਹੱਬਤ, (ਭੀਮ ਸੈਨ ਹਦਵਾਰੀਆ)-ਇਕ ਦਿਨ ਪਹਿਲਾਂ ਦਿਨ ਤੇ ਰਾਤ ਭਰ ਪਏ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ | ਲਹਿਰਾ ਮੁਹੱਬਤ ਦੀ ਬਾਲਿਆਂਵਾਲੀ ਿਲੰਕ ਸੜਕ 'ਤੇ ਵਸਦੇ ਗ਼ਰੀਬ ਮਜ਼ਦੂਰ ਤਾਰ ਸਿੰਘ ਪੁੱਤਰ ਦਿਆਲ ਸਿੰਘ ਦੇ ਨਵੇਂ ਪੱਕੇ ਮਕਾਨ ਦੀਆਂ ਨੀਂਹਾਂ ਵਿਚ ਪਾਣੀ ਭਰਨ ਕਰਕੇ ਦੋ ਕਮਰਿਆਂ ਦੀਆਂ ਕੰਧਾਂ ਤਰੇੜੀਆਂ ਗਈਆਂ | ਚਿੰਤਾ ਵਿਚ ਡੁੱਬੇ ਪਰਿਵਾਰਕ ਮੈਂਬਰਾਂ ਨੇ ਦੁਖੀ ਮਨ ਨਾਲ ਕਿਹਾ ਕਿ ਕੰਧਾਂ ਦੀਆਂ ਤਰੇੜਾਂ ਦਾ ਕੋਈ ਹੱਲ ਨਹੀਂ ਸੁੱਝ ਰਿਹਾ | ਲੋਨ ਲੈ ਕੇ ਬਣਾਇਆ ਮਕਾਨ ਬਚਾਉਣਾ ਮੁਸ਼ਕਿਲ ਹੋ ਗਿਆ ਹੈ | ਇਸੇ ਸੜਕ 'ਤੇ ਮਜ਼ਦੂਰੀ ਦਾ ਕੰਮ ਕਰਦੇ ਜਸਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਦੇ ਘਰ ਦੀ ਵਰਾਂਡੇ ਦੀ ਕੰਧ ਡਿੱਗਣ ਕਰਕੇ ਉਸ ਦੀ ਸੂਣ ਵਾਲੀ ਬੱਕਰੀ (ਕੀਮਤ ਕਰੀਬ 15 ਹਜ਼ਾਰ ਰੁਪਏ) ਥੱਲੇ ਦਬ ਕੇ ਮਰ ਗਈ | ਜਸਵਿੰਦਰ ਸਿੰਘ ਦਾ ਹੋਰ ਸਮਾਨ ਵੀ ਨੁਕਸਾਨਿਆ ਗਿਆ | ਮੀਂਹ ਦੇ ਕਹਿਰ ਤੋਂ ਪੀੜਤ ਲੋਕਾਂ ਨੇ ਮੌਕਾ ਦੇਖਣ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤੇ ਜਾਣ ਦੀ ਸਰਕਾਰ ਨੂੰ ਗੁਹਾਰ ਲਗਾਈ ਹੈ | ਇਸ ਤੋਂ ਇਲਾਵਾ ਪੀੜਤ ਕੋਲਡ ਸਟੋਰ ਦੇ ਨੇੜੇ ਜਲ-ਘਰ ਦੀ ਇੱਕ ਸਾਈਡ ਵਾਲੀ ਕੰਧ ਅਤੇ ਰੇਲਵੇ ਫਾਟਕ ਨੇੜੇ ਸਰਕਾਰੀ ਐਲੀਮੈਂਟਰੀ ਸਕੂਲ (ਬਰਾਂਚ ਲਾਲ ਸਿੰਘ ਬਸਤੀ) ਦੀ ਚਾਰਦੀਵਾਰੀ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਨਾਲ ਡਿਗ ਗਈਆਂ | ਜਲ-ਘਰ ਦੇ ਨਾਲ ਅਗਲੇ ਘਰਾਂ ਨੂੰ ਜਾਂਦੇ ਕੱਚੇ ਰਸਤੇ 'ਚ ਪਾੜ ਪੈਣ ਕਰਕੇ ਲਾਂਘਾ ਬੰਦ ਹੋ ਗਿਆ | ਗੁਰਜੰਟ ਸਿੰਘ ਫ਼ੌਜੀ ਨੇ ਦੱਸਿਆ ਕਿ ਉਸ ਦੇ ਬਿਮਾਰ ਪਿਤਾ ਨੂੰ ਇਲਾਜ ਲਈ ਹਸਪਤਾਲ ਲਿਜਾਣ ਸਮੇਂ ਖ਼ਰਾਬ ਹੋਏ ਲਾਂਘੇ ਵਿਚ ਘਾਰੇ ਬਣੇ ਹੋਏ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਈ | ਖੇਤਾਂ ਵਿਚ ਪਾਣੀ ਭਰਿਆ ਅਤੇ ਰਸਤਾ ਖ਼ਰਾਬ ਹੋਣ ਕਰਕੇ ਉੱਥੋਂ ਲੰਘਣ 'ਚ ਮਿੰਟਾਂ ਦੀ ਬਜਾਏ ਘੰਟਾ ਲੱਗ ਗਿਆ |
ਲਗਾਤਾਰ ਪੈ ਰਹੀ ਮੋਹਲੇਧਾਰ ਬਾਰਸ਼ ਨੇ ਡੇਗੀਆਂ ਕੰਧਾਂ
ਮੌੜ ਮੰਡੀ, (ਲਖਵਿੰਦਰ ਸਿੰਘ ਮੌੜ)-ਕਲ੍ਹ ਬਾਅਦ ਦੁਪਹਿਰ ਤੋਂ ਤਕਰੀਬਨ ਸਾਰਾ ਦਿਨ ਮੋਹਲੇਧਾਰ ਬਾਰਸ਼ ਪੈਣ ਨਾਲ ਕੱਚੇ ਘਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਅੱਜ ਪਿੰਡ ਮੌੜ ਕਲਾਂ ਦਾ ਦੌਰਾ ਕਰਨ ਪਤਾ ਚੱਲਿਆ ਕਿ ਲਗਾਤਾਰ ਵਰ੍ਹ ਰਹੀ ਮੋਹਲੇਧਾਰ ਬਾਰਸ਼ ਨੇ ਕੱਚੇ ਘਰਾਂ ਦੇ ਬਾਸ਼ਿੰਦਿਆਂ ਨੂੰ ਔਖੀ ਘੜੀ ਵਿਚ ਪਾ ਦਿੱਤਾ ਹੈ | ਸਥਾਨਕ ਆਸਾ ਪੱਤੀ ਦੇ ਵਸਨੀਕ ਜਸਬੀਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਆਪਣੇ ਘਰ ਮੁੱਖ ਡਿੱਗੀ ਪਈ ਮੁੱਖ ਦੀਵਾਰ ਦਿਖਾਉਂਦਿਆਂ ਕਿਹਾ ਕਿ ਜੇ ਕਰ ਸੀਵਰੇਜ ਦਾ ਪਾਣੀ ਸਹੀ ਢੰਗ ਨਾਲ ਨਿਕਲਦਾ ਹੁੰਦਾ ਤਾਂ ਇਸ ਮੁਹੱਲੇ ਵਿਚਲੇ ਘਰਾਂ ਵਿਚ ਪਾਣੀ ਨਾ ਵੜਦਾ ਅਤੇ ਨਾ ਹੀ ਕੋਈ ਨੁਕਸਾਨ ਹੁੰਦਾ | ਇਸ ਮੁਹੱਲੇ ਵਾਸੀਆਂ ਨੇ ਕਿਹਾ ਕਿ ਘਟੀਆ ਸੀਵਰੇਜ ਪ੍ਰਣਾਲੀ ਕਾਰਨ ਘਰਾਂ ਦਾ ਦੂਸ਼ਿਤ ਪਾਣੀ ਰਹਾਇਸ਼ੀ ਕਮਰਿਆਂ ਤੱਕ ਪ੍ਰਵੇਸ਼ ਕਰ ਜਾਂਦਾ ਹੈ ਅਤੇ ਜਿਸ ਨਾਲ ਮੱਖੀ-ਮੱਛਰ ਪੈਦਾ ਹੋ ਜਾਣ ਕਾਰਨ ਡੇਂਗੂ ਜਾਂ ਮਲੇਰੀਆ ਵਰਗੇ ਭਿਆਨਕ ਰੋਗ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਇਸ ਘਟੀਆ ਸੀਵਰੇਜ ਸਿਸਟਮ ਨੇ ਪਿਛਲੀ ਸਰਕਾਰ ਦੇ ਵਿਕਾਸ ਦੀ ਪੋਲ ਵੀ ਖ਼ੋਲ ਦਿੱਤੀ ਹੈ |
ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਰਮੇ ਤੇ ਝੋਨੇ ਦੀਆਂ ਫ਼ਸਲਾਂ ਨੁਕਸਾਨੀਆਂ
ਭਾਗੀਵਾਂਦਰ, (ਮਹਿੰਦਰ ਸਿੰਘ ਰੂਪ)-ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਰਮੇ ਤੇ ਝੋਨੇ ਦੀ ਖੜ੍ਹੀ ਫ਼ਸਲ ਕਾਫ਼ੀ ਪ੍ਰਭਾਵਿਤ ਹੋਈ ਹੈ | ਜਿਥੇ ਖਿੜ੍ਹੇ ਹੋਏ ਨਰਮੇ ਦਾ ਇਸ ਮੀਂਹ ਕਾਰਨ ਕਾਫ਼ੀ ਨੁਕਸਾਨ ਹੋ ਰਿਹਾ ਹੈ ਉੱਥੇ ਨਰਮੇ ਦੇ ਟੀਂਡੇ ਵੀ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ ਜਿਸ ਕਰਕੇ ਨਰਮੇ ਦਾ ਝਾੜ ਉਮੀਦ ਨਾਲੋਂ ਕਾਫ਼ੀ ਘੱਟ ਹੋਣ ਦੀ ਸੰਭਾਵਨਾ ਹੈ | ਦੂਸਰੀ ਮਾਰ ਕਿਸਾਨਾਂ ਨੂੰ ਖੜ੍ਹੀ ਝੋਨੇ ਦੀ ਫ਼ਸਲ ਤੇਜ਼ ਹਵਾਵਾਂ ਤੇ ਮੀਂਹ ਕਾਰਨ ਧਰਤੀ ਤੇ ਵਿਛਣ ਕਾਰਨ ਪੈ ਰਹੀ ਹੈ | ਇਲਾਕੇ ਭਰ ਦੇ ਸਮੂਹ ਕਿਸਾਨਾਂ ਦੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਬਰਸਾਤ ਨੂੰ ਕੁਦਰਤੀ ਆਫ਼ਤ ਐਲਾਨ ਕੇ ਕਿਸਾਨਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਪੂਰਨ ਭਰਭਾਈ ਕੀਤੀ ਜਾਵੇ |
ਮੀਂਹ ਨੇ ਮਚਾਈ ਤਬਾਹੀ ਕਈ ਗਲੀਆਂ ਅਤੇ ਸੜਕਾਂ ਵਿਚ ਸੀਵਰੇਜ ਧਸੇ
ਰਾਮਾਂ ਮੰਡੀ, (ਤਰਸੇਮ ਸਿੰਗਲਾ)-ਲਗਾਤਾਰ ਦੋ ਦਿਨ ਪਏ ਮੂਸਲਾਧਾਰ ਮੀਂਹ ਨੇ ਸ਼ਹਿਰ ਅੰਦਰ ਤਬਾਹੀ ਮਚਾ ਦਿੱਤੀ | ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਨਾਲ ਸੀਵਰੇਜ ਬੰਦ ਹੋ ਜਾਣ ਕਾਰਨ ਕਈ ਗਲੀਆਂ ਅਤੇ ਸੜਕਾਂ ਵਿਚ ਸੀਵਰੇਜ ਧਸ ਗਏ ਜਿਸ ਨਾਲ ਦੁਰਘਟਨਾ ਦਾ ਖ਼ਤਰਾ ਬਣਿਆ ਹੋਇਆ ਹੈ | ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕੰਮ ਕਰਵਾਉਣ ਤੋਂ ਬਾਅਦ ਉਨ੍ਹਾਂ ਦੀ ਸਹੀ ਜਾਂਚ ਨਹੀਂ ਕਰਵਾਈ ਜਾਂਦੀ ਜਿਸ ਕਾਰਨ ਹੀ ਉਕਤ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ | ਉਨ੍ਹਾਂ ਮੰਗ ਕੀਤੀ ਕਿ ਜਗ੍ਹਾ-ਜਗ੍ਹਾ ਤੋਂ ਧਸ ਚੁੱਕੇ ਸੀਵਰੇਜ ਦੀ ਜਾਂਚ ਕਰਵਾ ਕੇ ਮੁਰੰਮਤ ਕਰਵਾਈ ਜਾਵੇ |
ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਘੱਟ ਮਜ਼ਦੂਰਾਂ ਦਾ ਵੱਧ
ਸੰਗਤ ਮੰਡੀ, (ਅੰਮਿ੍ਤਪਾਲ ਸ਼ਰਮਾ)-ਪਿੰਡ ਸੰਗਤ ਕਲਾਂ ਦੇ ਬਜ਼ੁਰਗ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਅਜੇ ਤੱਕ ਕੋਈ ਨੁਕਸਾਨ ਨਹੀਂ ਪਹੁੰਚਿਆ ਪ੍ਰੰਤੂ ਪਿੰਡ ਝੱਖੜ ਵਾਲਾ ਦੇ ਨਰਮਾ ਚੁਗਣ ਆਏ ਮਜ਼ਦੂਰ ਇੰਦਰਜੀਤ ਸਿੰਘ, ਪਿੰਦਰ ਸਿੰਘ, ਵੀਰ ਸਿੰਘ, ਰਾਮ ਸਿੰਘ ਅਤੇ ਅੰਗਰੇਜ਼ ਸਿੰਘ ਦਾ ਪਰਿਵਾਰ ਮੀਂਹ ਕਾਰਨ ਵਿਹਲਾ ਬੈਠਾ ਆਪਣੇ ਪੱਲਿਉਂ ਖਰਚਾ ਖਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਰੇਕ ਪਰਿਵਾਰ ਦੋ ਤੋਂ ਢਾਈ ਕੁਇੰਟਲ ਨਰਮੇ ਦੀ ਰੋਜ਼ਾਨਾ ਚੁਗਾਈ ਕਰ ਲੈਂਦਾ ਸੀ ਪ੍ਰੰਤੂ ਮੀਂਹ ਕਾਰਨ ਉਹ ਪਿਛਲੇ ਤਿੰਨ ਦਿਨਾਂ ਤੋਂ ਵਿਹਲੇ ਬੈਠੇ ਹਨ |


ਖ਼ਬਰ ਸ਼ੇਅਰ ਕਰੋ

ਵਿਕਟੋਰੀਆ ਕਰਾਸ ਤੇ ਮਹਾਵੀਰ ਚੱਕਰ ਜੇਤੂ ਸ਼ਹੀਦ ਜਮਾਂਦਾਰ ਨੰਦ ਸਿੰਘ ਦੇ ਜਨਮ ਦਿਨ ਮੌਕੇ ਨਵਾਂ ਚੌਕ ਲੋਕ ਅਰਪਨ

ਬਠਿੰਡਾ, 24 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਵਿਕਟੋਰੀਆ ਕਰਾਸ ਅਤੇ ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਜਮਾਾਦਾਰ ਨੰਦ ਸਿੰਘ ਦੇ ਅੱਜ 24 ਸਤੰਬਰ ਨੂੰ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪੋ੍ਰਗਰਾਮ ਨਵਨਿਰਮਤ ਚੌਾਕ ਵਿਖੇ ਕਰਵਾਇਆ ਗਿਆ | ਬੀਤੇ 2 ਦਿਨਾਂ ਤੋਂ ਪੈ ਰਹੀ ...

ਪੂਰੀ ਖ਼ਬਰ »

ਬੱਚੇ ਨਾਲ ਬਦਫੈਲੀ ਕਰਨ ਵਾਲੇ ਵਿਅਕਤੀ 'ਤੇ ਮਾਮਲਾ ਦਰਜ

ਸੀਂਗੋ ਮੰਡੀ, 24 ਸਤੰਬਰ (ਲੱਕਵਿੰਦਰ ਸ਼ਰਮਾ)-ਪਿੰਡ ਬਹਿਮਣ ਕੌਰ ਸਿੰਘ 'ਚ ਇਕ ਬੱਚੇ ਨਾਲ ਅਸ਼ਲੀਲ ਹਰਕਤਾਂ (ਬਦਫੈਲੀ) ਕਰਨ ਦਾ ਮਾਮਲਾ ਸਾਹਮਣਾ ਆਇਆ ਹੈ ਜਿਸ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਅਕਤੀ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ | ਪੀੜਤ ...

ਪੂਰੀ ਖ਼ਬਰ »

ਚੋਣਾਂ 'ਚੋਂ ਹਾਰਿਆ ਨਹੀਂ ਅਕਾਲੀ ਦਲ ਸਗੋਂ ਹੋਰ ਹੌਸਲੇ ਬੁਲੰਦ ਹੋਏ ਨੇ-ਸੁਖਬੀਰ ਸਿੰਘ ਬਾਦਲ

ਲਹਿਰਾ ਮੁਹੱਬਤ, 24 ਸਤੰਬਰ (ਸੁਖਪਾਲ ਸਿੰਘ ਸੁੱਖੀ)-ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਕਾਲੀ ਵਰਕਰਾਂ ਦਾ ਹੌਸਲਾ ਵਧਾਉਣ ਲਈ ਨਥਾਣਾ ਬਲਾਕ ਦੇ ...

ਪੂਰੀ ਖ਼ਬਰ »

ਆਰਥਿਕ ਤੰਗੀ ਦੇ ਕਾਰਨ ਗ਼ਰੀਬ ਅਪਾਹਜ ਮਜ਼ਦੂਰ ਵਲੋਂ ਖ਼ੁਦਕੁਸ਼ੀ

ਗੋਨਿਆਣਾ, 24 ਸਤੰਬਰ (ਬਰਾੜ ਆਰ. ਸਿੰਘ)-ਥਾਣਾ ਨੇਂਹੀਆਂ ਵਾਲਾ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਦੇ ਇਕ 38 ਸਾਲਾ ਗ਼ਰੀਬ ਅਪਾਹਜ ਮਜ਼ਦੂਰ ਵੱਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ | ਪ੍ਰਾਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ...

ਪੂਰੀ ਖ਼ਬਰ »

ਭਰੇ ਬਾਜ਼ਾਰ ਦੁਕਾਨਦਾਰ 'ਤੇ ਕਾਤਲਾਨਾ ਹਮਲਾ ਕਰਦਿਆਂ ਚਲਾਈ ਗੋਲੀ

ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)-ਅੱਜ ਸਵੇਰੇ ਸਥਾਨਕ ਗਿੱਲਾਂ ਵਾਲਾ ਖੂਹ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਖੂਹ ਤੇ ਬਣੀ ਮਾਰਕੀਟ ਵਿਚ ਕਿਤਾਬਾਂ ਦੀ ਦੁਕਾਨ ਕਰਦੇ ਮੱਲ ਸਿੰਘ ਨਾਮੀ ਵਿਅਕਤੀ ਤੇ ਸਿੱਧੀ ਗੋਲੀ ਚਲਾ ...

ਪੂਰੀ ਖ਼ਬਰ »

29 ਪੇਟੀਆਂ ਹਰਿਆਣਵੀਂ ਸ਼ਰਾਬ ਸਣੇ ਦੋ ਗਿ੍ਫ਼ਤਾਰ-4 ਦੀ ਭਾਲ ਜਾਰੀ

ਬਠਿੰਡਾ, 24 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਸੀ. ਆਈ. ਏ. ਸਟਾਫ਼-2 ਵਲੋਂ ਬਾਦਲ ਰੋਡ ਬਠਿੰਡਾ 'ਤੇ ਬਣੇ ਪੁਲ ਹੇਠੋਂ ਇਕ ਹੌਾਡਾ ਸਿਟੀ ਕਾਰ ਸਵਾਰ ਦੋ ਵਿਅਕਤੀਆਂ ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 29 ਪੇਟੀਆਂ ...

ਪੂਰੀ ਖ਼ਬਰ »

ਲੰਬੀ ਅਤੇ ਪਟਿਆਲਾ ਰੈਲੀ ਕੈਪਟਨ ਤੇ ਸੁਖਬੀਰ ਦੀ ਮਿਲੀਭੁਗਤ ਦਾ ਨਤੀਜਾ-ਭੱਲਾ

ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸੋਨੀ)-ਆਉਣ ਵਾਲੀ 7 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਵਿਖੇ ਪੋਲ ਖੋਲ੍ਹ ਰੈਲੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਉਸੇ ਦਿਨ ਲੰਬੀ ਵਿਖੇ ਲਲਕਾਰ ਰੈਲੀ ਦੋਹਾਂ ਆਗੂਆਂ ਦੀ ਮਿਲੀ-ਭੁਗਤ ਦਾ ਪ੍ਰਤੱਖ ਸਬੂਤ ਹੈ, ਕਿਉਂਕਿ 7 ...

ਪੂਰੀ ਖ਼ਬਰ »

ਵਰਧਮਾਨ ਚੌਕੀ ਦੀ ਪੁਲਿਸ ਵਲੋਂ ਚਿੱਟੇ ਸਣੇ ਇਕ ਕਾਬੂ

ਬਠਿੰਡਾ, 24 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਥਾਣਾ ਕੈਨਾਲ ਕਲੋਨੀ ਅਧੀਨ ਪੈਂਦੀ ਵਰਧਮਾਨ ਚੌਕੀ ਦੀ ਪੁਲਿਸ ਨੇ ਸਥਾਨਕ ਡੱਬਵਾਲੀ ਰੋਡ 'ਤੇ ਰੇਸ਼ਮ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਢਿੱਲੋਂ ਕਲੋਨੀ ਬਠਿੰਡਾ ਨੂੰ 20 ਗ੍ਰਾਮ ਹੈਰੋਇਨ (ਚਿੱਟਾ) ਸਣੇ ਕਾਬੂ ...

ਪੂਰੀ ਖ਼ਬਰ »

ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਪਤੀ-ਪਤਨੀ ਤੇ ਦੋ ਬੱਚੇ ਜ਼ਖ਼ਮੀ

ਤਲਵੰਡੀ ਸਾਬੋ/ ਸੀਂਗੋ ਮੰਡੀ, 24 ਸਤੰਬਰ (ਰਾਜੂ/ਰਾਹੀ/ਸ਼ਰਮਾ)-ਸਥਾਨਕ ਨਗਰ ਦੇ ਮਾਈਸਰ ਮੁਹੱਲੇ ਵਿਚ ਬੀਤੇ ਦਿਨ ਆਏ ਤੇਜ਼ ਮੀਂਹ ਦੇ ਕਾਰਨ ਇਕ ਗ਼ਰੀਬ ਮਜ਼ਦੂਰ ਦੇ ਕਮਰੇ ਦੀ ਛੱਡ ਡਿੱਗਣ ਕਰਕੇ ਮਜ਼ਦੂਰ, ਉਸ ਦੀ ਪਤਨੀ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ...

ਪੂਰੀ ਖ਼ਬਰ »

ਕਾਂਗਰਸੀ ਆਗੂ ਨੰੂ ਗਹਿਰਾ ਸਦਮਾ ਕੈਨੇਡਾ ਵਿੱਚ ਭਾਣਜੇ ਦੀ ਮੌਤ

ਰਾਮਪੁਰਾ ਫੂਲ, 24 ਸਤੰਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਜਵਾਹਰ ਨਗਰ ਵਿਖੇ ਰਹਿ ਰਹੇ ਕਾਂਗਰਸੀ ਆਗੂ ਗੁਰਮੇਲ ਸਿੰਘ ਪੰਚਾਇਤ ਮੈਂਬਰ ਨੰੂ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਸ ਨੂੰ ਕੈਨੇਡਾ ਰਹਿੰਦੇ ਆਪਣੇ ਭਾਣਜੇ ਦੀ ਮੌਤ ਦੀ ਖ਼ਬਰ ਮਿਲੀ | ਗੁਰਮੇਲ ਸਿੰਘ ਨੇ ...

ਪੂਰੀ ਖ਼ਬਰ »

ਮਾਸਟਰ ਮਾਈਾਡ ਸਕੂਲ ਦੇ ਪਹਿਲਵਾਨਾਂ ਵਲੋਂ ਜ਼ਿਲ੍ਹਾ ਪੱਧਰੀ ਕੁਸ਼ਤੀ ਚੈਂਪੀਅਨਸ਼ਿਪ 'ਤੇ ਕਬਜ਼ਾ

ਰਾਮਾਂ ਮੰਡੀ, 24 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)-ਬੀਤੇ ਦਿਨੀਂ ਸਪੋਰਟਸ ਸਕੂਲ ਘੁੱਦਾ ਵਿਖੇ ਸਮਾਪਤ ਹੋਇਆਂ ਜ਼ਿਲ੍ਹਾ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਨੇੜਲੇ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਾਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪਹਿਲਵਾਨਾਂ ਨੇ ...

ਪੂਰੀ ਖ਼ਬਰ »

ਐਸ. ਐਸ. ਡੀ. ਕਾਲਜ ਵਿਚ 'ਸਵੱਛਤਾ ਹੀ ਸੇਵਾ ਹੈ' ਦੇ ਨਾਅਰੇ ਹੇਠ ਮਨਾਇਆ ਐਨ.ਐਸ.ਐਸ. ਦਿਵਸ

ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਵਲੋਂ ਪ੍ਰੋਗਰਾਮ ਅਫ਼ਸਰ ਡਾ. ਊਸ਼ਾ ਸ਼ਰਮਾ ਅਤੇ ਡਾ. ਸਿਮਰਜੀਤ ਕੌਰ ਦੀ ਅਗਵਾਈ ਵਿਚ ਕਾਲਜ ਵਿਖੇ 'ਸਵੱਛਤਾ ਹੀ ਸੇਵਾ ਹੈ' ਦੇ ਨਾਅਰੇ ਹੇਠ ਐਨ.ਐਸ.ਐਸ. ਦਿਵਸ ...

ਪੂਰੀ ਖ਼ਬਰ »

ਸਰਾਏ ਰੋਹਿਲਾ ਦੇ ਠਹਿਰਾਓ ਲਈ 30 ਸਤੰਬਰ ਨੰੂ ਕੀਤਾ ਜਾਵੇਗਾ ਰੇਲ ਗੱਡੀਆਂ ਦਾ ਘਿਰਾਓ: ਸੁਨੀਲ ਬਿੱਟਾ

ਰਾਮਪੁਰਾ ਫੂਲ, 24 ਸਤੰਬਰ (ਗੁਰਮੇਲ ਸਿੰਘ ਵਿਰਦੀ)- ਸਰਾਏ ਰੋਹਿਲਾ ਐਕਸਪ੍ਰੈਸ ਦਾ ਠਹਿਰਾਅ ਰਾਮਪੁਰਾ ਫੂਲ ਸਟੇਸ਼ਨ ਤੇ 30 ਸਤੰਬਰ ਤੋ ਪਹਿਲਾਂ ਨਾ ਹੋਇਆ ਤਾਂ ਆਉਣ ਵਾਲੀ 30 ਸਤੰਬਰ ਨੂੰ ਮੁੜ ਤੋ ਬਠਿੰਡਾ-ਅੰਬਾਲਾ ਰੂਟ 'ਤੇ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦਾ ਘਿਰਾਉ ...

ਪੂਰੀ ਖ਼ਬਰ »

ਬਠਿੰਡਾ-ਗੰਗਾਨਗਰ ਰੇਲਵੇ ਲਾਈਨ 'ਤੇ ਬਹਿਮਣ ਦੀਵਾਨਾ ਨੇੜੇ ਬਣਿਆ ਫਾਟਕ ਬੰਦ ਕਰਨ ਵਿਰੁੱਧ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ

ਬੱਲੂਆਣਾ, 24 ਸਤੰਬਰ (ਗੁਰਨੈਬ ਸਾਜਨ)-ਬਠਿੰਡਾ ਤੋਂ ਗੰਗਾਨਗਰ ਨੂੰ ਮਿਲਾਉਂਦੀ ਰੇਲਵੇ ਲਾਈਨ ਬਹਿਮਣ ਦੀਵਾਨਾ ਉਪਰ ਲੰਬੇ ਸਮੇਂ ਤੋਂ ਰੇਲਵੇ ਫਾਟਕ ਬਣਿਆ ਹੋਇਆ ਹੈ ਜੋ ਮੁਰੱਬੇਬੰਦੀ ਵੇਲੇ ਬਣਿਆ ਸੀ ਪਰ ਪਿਛਲੇ ਹਫਤੇ ਰੇਲਵੇ ਵਿਭਾਗ ਨੇ ਇਹ ਖੇਤਾਂ ਨੂੰ ਮੁੱਖ ...

ਪੂਰੀ ਖ਼ਬਰ »

ਅਕਾਲੀ ਆਗੂਆਂ ਨੇ ਮੀਂਹ ਨਾਲ ਨੁਕਸਾਨੀਆਂ ਫ਼ਸਲਾਂ ਲਈ ਕੀਤੀ ਮੁਆਵਜ਼ੇ ਦੀ ਮੰਗ

ਤਲਵੰਡੀ ਸਾਬੋ, 24 ਸਤੰਬਰ (ਰਣਜੀਤ ਸਿੰਘ ਰਾਜੂ)-ਅੱਜ ਇੱਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਭਾਗ ਸਿੰਘ ਕਾਕਾ, ਸੁਖਬੀਰ ਸਿੰਘ ਚੱਠਾ, ਬਾਬੂ ਸਿੰਘ ਮਾਨ, ਅਵਤਾਰ ਮੈਨੂੰਆਣਾ, ਬਿੰਦਰ ਸਰਪੰਚ ਪੱਕਾ, ਕੁਲਦੀਪ ਭੁੱਖਿਆਂਵਾਲੀ, ਬਲਵੰਤ ...

ਪੂਰੀ ਖ਼ਬਰ »

5178 ਅਧਿਆਪਕਾਂ ਵਲੋਂ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਫੁੱਟਪਾਥ 'ਤੇ ਭੁੱਖ ਹੜਤਾਲ

ਬਠਿੰਡਾ, 24 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ 5178 ਮਾਸਟਰ ਕਾਡਰ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਅਧਿਆਪਕਾਂ ਨੇ ਸਿਰਾਂ 'ਤੇ ਕਾਲੀਆਂ ਪੱਟੀਆਂ ਬੰਨ੍ਹਦਿਆਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਫੱੁਟਪਾਥ 'ਤੇ ਬੈਠ ਕੇ ਦਿਨ ਭਰ ਭੁੱਖ ਹੜਤਾਲ ...

ਪੂਰੀ ਖ਼ਬਰ »

ਸਵਾ 2 ਲੱਖ ਰੁਪਏ ਦੀ ਅਫ਼ੀਮ ਸਣੇ ਦੋ ਸਕੇ ਭਰਾ ਗਿ੍ਫ਼ਤਾਰ

ਬਠਿੰਡਾ, 24 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਪੁਲਿਸ ਨੇ ਪਿੰਡ ਜੱਸੀ ਬਾਗ ਵਾਲੀ ਅੱਡੇ ਨੇੜਿਓ ਦੋ ਸਕੇ ਭਰਾਵਾਂ ਨੂੰ ਸਵਾ ਦੋ ਲੱਖ ਰੁਪਏ ਦੀ ਅਫ਼ੀਮ ਸਣੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 1 ਹੌਾਡਾ ਸਿਟੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਹਾਰੇ ਉਮੀਦਵਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ-ਮਲੂਕਾ

ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)-ਕਾਂਗਰਸ ਨੇ ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਅੰਦਰ ਆਪਣੀ ਲੋਕਪ੍ਰੀਆ ਦੇਖਣ ਦੀ ਬਜਾਇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜ਼ਬਰਦਸਤੀ ਹਰਾਕੇ ਦੇਸ਼ ਦੇ ਕਾਨੂੰਨ ਅਤੇ ਲੋਕਤੰਤਰ ...

ਪੂਰੀ ਖ਼ਬਰ »

ਕਾਟਨ ਜਿੰਨਰ ਐਸੋਸੀਏਸ਼ਨ ਨੇ 300 ਰੁਪਏ ਪ੍ਰਤੀ ਕਿੱਲੋਵਾਟ ਦੇ ਫਿਕਸ ਚਾਰਜ ਖਿਲਾਫ਼ ਖੋਲਿ੍ਹਆ ਮੋਰਚਾ

ਬਠਿੰਡਾ, 24 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਵਿਖੇ ਕਾਟਨ ਜਿੰਨਰ ਐਸੋਸੀਏਸ਼ਨ ਵਲੋਂ ਇੰਡਸਟਰੀ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਵਿਸ਼ੇਸ਼ ਇਕੱਤਰਤਾ ਕੀਤੀ ਗਈ | ਜਿਸ ਵਿਚ ਬਿਜਲੀ ਬੋਰਡ ਦੇ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ਼ ਮਹਿਮਾਨ ਵਜੋਂ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਬੱਸ ਪਲਟਣ ਨਾਲ 11ਵੀਂ ਜਮਾਤ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਬਾਲਿਆਂਵਾਲੀ, 24 ਸਤੰਬਰ (ਕੁਲਦੀਪ ਮਤਵਾਲਾ)-ਨੇੜਲੇ ਪਿੰਡ ਸੂਚ ਵਿਖੇ ਡਿੱਖ ਰੋਡ 'ਤੇ ਬੱਸ ਪਲਟਨ ਕਾਰਨ ਇਕ ਨੌਜਵਾਨ ਵਿਅਕਤੀ ਦੀ ਮੌਤ ਹੋਣ ਅਤੇ 5 ਹੋਰ ਸਕੂਲੀ ਵਿਦਿਆਰਥਣਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਾਨ ਬੱਸ ਸਰਵਿਸ ਜੋ ਕਿ ...

ਪੂਰੀ ਖ਼ਬਰ »

ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤੇ

ਭਗਤਾ ਭਾਈਕਾ, 24 ਸਤੰਬਰ (ਸੁਖਪਾਲ ਸਿੰਘ ਸੋਨੀ)-ਪਿਛਲੇ ਦੋ ਤਿੰਨ ਦਿਨ ਤੋਂ ਹੋ ਰਹੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ | ਬਰਸਾਤ ਹੋਣ ਨਾਲ ਝੋਨੇ ਦਾ ਝਾੜ ਘੱਟ ਨਿਕਲਣ ਦੀ ਵੀ ਸ਼ੱਕਾ ਪਾਈ ਜਾ ਰਹੀ ਹੈ | ਇਸ ਸਬੰਧੀ ਕਿਸਾਨ ਬਿੰਦਰ ਸਿੰਘ ਨੰਬਰਦਾਰ, ਹਰਦੇਵ ...

ਪੂਰੀ ਖ਼ਬਰ »

ਬਾਰਿਸ਼ ਪੈਣ ਨਾਲ ਮਕਾਨ ਡਿੱਗਿਆ ਤਿੰਨ ਜ਼ਖ਼ਮੀ

ਮਹਿਮਾ ਸਰਜਾ, 24 ਸਤੰਬਰ (ਰਾਮਜੀਤ ਸ਼ਰਮਾ)-ਬੀਤੀ ਸਵੇਰ 3 ਵਜੇ ਦੇ ਕਰੀਬ ਬਾਰਸ਼ ਪੈਣ ਨਾਲ ਇਕ ਗਰੀਬ ਪਰਿਵਾਰ ਦਾ ਕਮਰਾ ਡਿੱਗਣ ਨਾਲ ਘਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਗੋਨਿਆਣਾ ਮੰਡੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ¢ ਜਾਣਕਾਰੀ ...

ਪੂਰੀ ਖ਼ਬਰ »

ਸ਼ਹੀਦ ਕੁਲਦੀਪ ਸਿੰਘ ਦੀ ਯਾਦ 'ਚ ਪਿੰਡ ਕੌਰੇਆਣਾ ਵਿਖੇ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਸ਼ੁਰੂ

ਸੀਂਗੋ ਮੰਡੀ, 24 ਸਤੰਬਰ (ਪਿ੍ੰਸ ਸੌਰਭ ਗਰਗ)-ਪਿੰਡ ਕੌਰੇਆਣਾ ਦੇ ਸ਼ਹੀਦ ਕੁਲਦੀਪ ਸਿੰਘ ਬਰਾੜ ਦੀ ਯਾਦ ਵਿਚ ਸ਼ਹੀਦ ਕੁਲਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਪਿੰਡ ਕੌਰੇਆਣਾ ਵਿਖੇ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੀਤਾ ਗਿਆ | ਪਹਿਲੇ ਦਿਨੀਂ ਇਸ ਟੂਰਨਾਮੈਂਟ ਦਾ ਉਦਘਾਟਨ ...

ਪੂਰੀ ਖ਼ਬਰ »

ਗੋਨਿਆਣਾ ਖੇਤਰ 'ਚ ਭਾਰੀ ਬਾਰਿਸ਼

ਗੋਨਿਆਣਾ, 24 ਸਤੰਬਰ (ਬਰਾੜ ਆਰ. ਸਿੰਘ)-ਗੋਨਿਆਣਾ ਦੇ ਆਲੇ ਦੁਆਲੇ ਪਿੰਡਾਂ ਵਿਚ ਪਿਛਲੇ 3 ਦਿਨਾਂ ਤੋਂ ਹੋਈ ਭਾਰੀ ਬਾਰਸ਼ ਕਾਰਨ ਆਮ ਲੋਕਾਂ ਨੇ ਤਾਂ ਭਾਵੇਂ ਰਾਹਤ ਮਹਿਸੂਸ ਕੀਤੀ ਹੋਵੇ ਪਰ ਪੰਜਾਬ ਦੇ ਬਹੁ-ਗਿਣਤੀ ਝੋਨਾ ਜਾਂ ਨਰਮਾ ਉਤਪਾਦਕਾਂ ਲਈ ਲਗਾਤਾਰ ਹੋ ਰਹੀ ਬਾਰਸ਼ ...

ਪੂਰੀ ਖ਼ਬਰ »

ਪ੍ਰੋ: ਹਰਜੀਤ ਕੌਰ ਨੇ 'ਮਿਸਿਜ਼ ਪੰਜਾਬ' ਮੁਕਾਬਲੇ 'ਚ ਟਾਪ-10 ਦੇ ਨਾਲ ਹੀ ਮਿਸਿਜ਼ ਐਕਟਿਵ ਦਾ ਿਖ਼ਤਾਬ ਜਿੱਤਿਆ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਨਾਨਕ ਕਾਲਜ ਬੁਢਲਾਡਾ ਦੇ ਫ਼ੈਸ਼ਨ ਟੈਕਨਾਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਹਰਜੀਤ ਕੌਰ ਨੇ 'ਮਿਸਿਜ਼ ਪੰਜਾਬ' ਮੁਕਾਬਲੇ 'ਚ ਟਾਪ-10 'ਚ 6ਵਾਂ ਸਥਾਨ ਹਾਸਲ ਕਰਨ ਦੇ ਨਾਲ ਹੀ ਮਿਸਿਜ਼ ਐਕਟਿਵ ਪੰਜਾਬ ਦਾ ਸਬ ਟਾਈਟਲ ਵੀ ...

ਪੂਰੀ ਖ਼ਬਰ »

— ਕੁਦਰਤ ਤੇ ਗ਼ਰੀਬ ਦੀ ਦੁਸ਼ਮਣੀ — ਮੀਂਹ ਨਾਲ ਗ਼ਰੀਬ ਟੱਪਰੀਵਾਸਾਂ ਦੀਆਂ ਝੁੱਗੀਆਂ ਪਾਣੀ 'ਚ ਡੁੱਬੀਆਂ

ਰਾਮਾਂ ਮੰਡੀ, 24 ਸਤੰਬਰ (ਤਰਸੇਮ ਸਿੰਗਲਾ)-ਲਗਾਤਾਰ ਦੋ ਦਿਨ ਪਏ ਮੋਹਲੇਧਾਰ ਮੀਂਹ ਨਾਲ ਸਰਕਾਰੀ ਬਾਗ਼ ਵਿਖੇ ਜਲਘਰ ਦੇ ਨੇੜੇ ਪਿਛਲੇ ਕਰੀਬ 30 ਸਾਲਾਂ ਤੋਂ ਖੁੱਲੇ੍ਹ ਆਸਮਾਨ ਥੱਲੇ ਝੁੱਗੀਆਂ ਬਣਾ ਰਹਿ ਰਹੇ ਗ਼ਰੀਬ ਟੱਪਰੀਵਾਸਾਂ ਦੀਆਂ ਝੁੱਗੀਆਂ ਪਾਣੀ ਵਿਚ ਡੁੱਬ ਗਈਆਂ ...

ਪੂਰੀ ਖ਼ਬਰ »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮੇਨ ਸੁਰਖਪੀਰ ਰੋਡ ਦੇ ਕੰਮਾਂ ਦਾ ਉਦਘਾਟਨ

ਬਠਿੰਡਾ, 24 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਿਛਲੇ 10-12 ਸਾਲਾਂ ਤੋਂ ਲਟਕ ਰਹੀ ਤਕਰੀਬਨ 40 ਗਲੀਆਂ ਨੂੰ ਜੋੜਨ ਵਾਲੀ ਮੇਨ ਸੁਰਖਪੀਰ ਰੋਡ ਦਾ ਸ਼ੁੱਭ ਆਰੰਭ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਵਿਚ ...

ਪੂਰੀ ਖ਼ਬਰ »

ਪੰਜਾਬ ਦਾ ਮਾਹੌਲ ਅੱਛਾ ਹੋਣ ਕਾਰਨ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਦਿੱਤਾ ਵੱਡਾ ਫ਼ਤਵਾ- ਗੁਰਪ੍ਰੀਤ ਸਿੰਘ ਕਾਂਗੜ

ਸੰਗਤ ਮੰਡੀ, 24 ਸਤੰਬਰ (ਸ਼ਾਮ ਸੁੰਦਰ ਜੋਸ਼ੀ)-ਕਰਜ਼ਾ ਮਾਫ਼ੀ, ਚੰਗੇ ਬੀਜ, ਚੰਗੇ ਪੈਸਟੀਸਾਈਡ ਮਿਲਣ, ਗੁੰਡਾਗਰਦੀ ਰਾਜ ਦਾ ਅੰਤ ਹੋਣ ਅਤੇ ਨਸ਼ਿਆਂ ਦੀ ਪਾਈਪ ਲਾਇਨ ਟੁੱਟਣ ਕਾਰਨ ਪੰਜਾਬ ਦਾ ਮਾਹੌਲ ਅੱਛਾ ਹੋਇਆ ਹੈ ਅਤੇ ਪੰਜਾਬ ਦੇ ਲੋਕ ਖ਼ੁਸ਼ ਹਨ | ਇਸ ਲਈ ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਰਾਮਾਂ 'ਚ ਤੇਜ਼ ਮੀਂਹ ਪੈਣ ਨਾਲ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਰਾਮਾਂ ਮੰਡੀ, 24 ਸਤੰਬਰ (ਅਮਰਜੀਤ ਸਿੰਘ ਲਹਿਰੀ)- ਨਜ਼ਦੀਕੀ ਪਿੰਡ ਰਾਮਾਂ ਵਿਖੇ ਤੇਜ਼ ਮੀਂਹ ਪੈਣ ਕਾਰਨ ਪਿੰਡ ਦੇ ਗ਼ਰੀਬ ਪਰਿਵਾਰ ਦੇ ਮਕਾਨ ਛੱਤ ਡਿਗ ਗਈ ਅਤੇ ਇੱਕ ਪਰਿਵਾਰ ਦੇ ਘਰ ਦੀ ਕੰਧ ਡਿਗ ਪਈ | ਪਿੰਡ ਕੌਾਸਲਰ ਸਰਬਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਤੇਜ਼ ਮੀਂਹ ...

ਪੂਰੀ ਖ਼ਬਰ »

ਬੇਮੌਸਮੀ ਬਾਰਿਸ਼ ਕਾਰਨ ਨਰਮੇ ਅਤੇ ਝੋਨੇ ਦੀ ਫ਼ਸਲ ਦਾ ਨੁਕਸਾਨ

ਬੱਲੂਆਣਾ, 24 ਸਤੰਬਰ (ਗੁਰਨੈਬ ਸਾਜਨ)-ਪਿਛਲੇ ਦੋ ਦਿਨਾਂ ਤੋਂ ਅੱਸੂ ਦੇ ਮਹੀਨੇ 'ਚ ਰੁੱਕ-ਰੁੱਕ ਕੇ ਦਿਨ ਰਾਤ ਪੈ ਰਹੀ ਬਾਰਸ਼ ਕਾਰਨ ਜਿੱਥੇ ਨਰਮੇ ਦੀ ਫ਼ਸਲ ਦੀ ਫੁੱਲ ਗੁੱਡੀ ਡਿੱਗਣ ਅਤੇ ਚੁਗਣ ਵਾਲੇ ਨਰਮੇ ਦਾ ਨੁਕਸਾਨ ਹੋਇਆ ਹੈ ਉੱਥੇ ਬਾਸਮਤੀ ਝੋਨੇ ਦੀ ਫ਼ਸਲ ਵੀ ਧਰਤੀ ...

ਪੂਰੀ ਖ਼ਬਰ »

ਤੇਜ਼ ਮੀਂਹ ਨੇ ਕਈ ਗ਼ਰੀਬ ਘਰਾਂ ਦੇ ਆਸ਼ਿਆਨੇ ਕੀਤੇ ਢਹਿ-ਢੇਰੀ

ਬਾਲਿਆਂਵਾਲੀ, 24 ਸਤੰਬਰ (ਕੁਲਦੀਪ ਮਤਵਾਲਾ)-ਪਿਛਲੇ 2 ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਦੇ ਕਾਰਨ ਬਾਲਿਆਂਵਾਲੀ ਵਿਖੇ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਕਈ ਗ਼ਰੀਬ ਪਰਿਵਾਰ ਸਿਰ ਦੀ ਛੱਤ ਤੋਂ ਵਾਂਝੇ ਹੋ ਗਏ ਹਨ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰੁਕ ਰੁਕ ਕੇ ਪੈ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਐਸ.ਐਸ.ਏ./ਰਮਸਾ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਦੀ ਤਜਵੀਜ਼

ਬਠਿੰਡਾ, 24 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਸਰਕਾਰ ਵਲੋਂ ਐਸ.ਐਸ.ਏ./ਰਮਸਾ ਤਹਿਤ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀਆਂ ਲਗਭਗ 75 ਫ਼ੀਸਦੀ ਤਨਖ਼ਾਹਾਂ ਵਿਚ ਕਟੋਤੀ ਕਰਨ ਦੀ ਤਿਆਰ ਕੀਤੀ ਗਈ ਤਜਵੀਜ਼ 'ਤੇ 27 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਸਹੀ ...

ਪੂਰੀ ਖ਼ਬਰ »

ਸੈਂਟਰਲ ਕੋਆਪੇ੍ਰਟਿਵ ਬੈਂਕ ਅਧਿਕਾਰੀਆਂ ਤੇ ਚਹੇਤਿਆਂ ਨੂੰ ਇਜਲਾਸ 'ਚ ਸੱਦ ਕੇ ਖ਼ਰਚੇ ਪਾਸ ਕਰਵਾਉਣ ਦਾ ਦੋਸ਼

ਬਠਿੰਡਾ, 24 ਸਤੰਬਰ (ਸੁਖਵਿੰਦਰ ਸਿੰਘ ਸੁੱਖਾ)-ਸੈਂਟਰਲ ਕੋਆਪ੍ਰੇਟਿਵ ਬੈਂਕ ਬਠਿੰਡਾ ਅੱਜ ਕਰਵਾਇਆ ਗਿਆ ਆਮ ਇਜਲਾਸ ਉਸ ਵੇਲੇ ਵਿਵਾਦਾਂ ਦੀ ਭੇਟ ਚੜ੍ਹ ਗਿਆ, ਜਦੋਂ ਬੈਂਕ ਅਧਿਕਾਰੀਆਂ ਨੇ ਆਪਣੇ ਚਹੇਤਿਆਂ ਤੋਂ ਬਿਨਾਂ ਬਾਕੀ ਨੁਮਾਇੰਦਿਆਂ ਨੂੰ ਇਜਲਾਸ ਵਿਚ ਸ਼ਾਮਿਲ ...

ਪੂਰੀ ਖ਼ਬਰ »

ਬੇਟੀਆਂ ਨੂੰ ਮੁੰਡਿਆਂ ਦੇ ਬਰਾਬਰ ਹੱਕ ਤੇ ਮਾਤਾ-ਪਿਤਾ ਦੀ ਮਮਤਾ ਦਿਵਾਉਣ ਲਈ ਸਮਾਜਕ ਸੋਚ ਨੂੰ ਸੁਧਾਰਨਾ ਹੈ ਮਕਸਦ- ਡੀ. ਸੀ. ਪਰਨੀਤ ਭਾਰਦਵਾਜ

ਬਠਿੰਡਾ, 24 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਅੱਜ ਮੇਰੀ ਬੇਟੀ ਮੇਰੀ ਸ਼ਾਨ ਦਿਵਸ ਮੌਕੇ ਸੋਸ਼ਲ ਮੀਡੀਆ 'ਤੇ ਚਲਾਈ ਗਈ ਮੁਹਿੰਮ 'ਮੇਰੀ ਬੇਟੀ ਮੇਰੀ ਸ਼ਾਨ' ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਤਹਿਤ ਸੈਂਕੜੇ ਲੋਕਾਂ ਨੇ ਆਪਣੀਆਂ ...

ਪੂਰੀ ਖ਼ਬਰ »

ਜੇਠੂਕੇ ਲਾਗੇ ਲਸਾੜਾ ਡਰੇਨ 'ਚ ਆਏ ਬੇਅਥਾਹ ਪਾਣੀ ਕਾਰਨ ਸੈਂਕੜੇ ਏਕੜ ਫ਼ਸਲ 'ਚ ਪਾਣੀ ਭਰਿਆ

ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿੰਡ ਜੇਠੂਕੇ ਲਾਗਿਓਾ ਗੁਜ਼ਰਦੀ ਲਸਾੜਾ ਡਰੇਨ 'ਚ ਆਏ ਬੇਅਥਾਹ ਪਾਣੀ ਅਤੇ ਸਫ਼ਾਈ ਦੀ ਘਾਟ ਕਾਰਨ ਲਾਗਲੇ ਖੇਤਾਂ 'ਚ ਖੜ੍ਹੇ ਝੋਨੇ ਦੀ ਫ਼ਸਲ, ਸਬਜ਼ੀਆਂ, ਹਰੇ-ਚਾਰੇ ਦੀ ਫ਼ਸਲ 'ਚ ਵੱਡੀ ਮਾਤਰਾ 'ਚ ਪਾਣੀ ਭਰਨ ਕਾਰਨ ਲਾਗਲੇ ਖੇਤਾਂ ...

ਪੂਰੀ ਖ਼ਬਰ »

ਬਰਸਾਤ ਕਾਰਨ ਪਿੱਥੋ 'ਚ 1 ਘਰ ਦਾ ਬਰਾਂਡਾ ਅਤੇ 2 ਘਰਾਂ ਦੀ ਚਾਰਦੀਵਾਰੀ ਡਿੱਗੀ

ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦੋ ਦਿਨਾਂ ਤੋਂ ਖੇਤਰ ਦੇ ਪਿੰਡਾਂ 'ਚ ਹੋਈ ਭਰਵੀਂ ਬਰਸਾਤ ਕਾਰਨ ਨੇੜਲੇ ਪਿੰਡ ਪਿੱਥੋ ਵਿਖੇ 3 ਮਕਾਨਾਾ ਨੰੂ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਹੈ ਪ੍ਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ | ਪਿੰਡ ਵਾਸੀਆਂ ...

ਪੂਰੀ ਖ਼ਬਰ »

ਬਰਸਾਤੀ ਪਾਣੀ ਨਾਲ ਸਬ ਤਹਿਸੀਲ ਬਾਲਿਆਂਵਾਲੀ ਦੇ ਦਫ਼ਤਰਾਂ ਨੇ ਛੱਪੜ ਦਾ ਰੂਪ ਧਾਰਿਆ

ਬਾਲਿਆਂਵਾਲੀ, 24 ਸਤੰਬਰ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਨੂੰ ਸਬ ਤਹਿਸੀਲ ਬਣਿਆਂ 7 ਸਾਲ ਦੇ ਕਰੀਬ ਹੋ ਗਏ ਪਰ ਹਾਲੇ ਤੱਕ ਸਬ ਤਹਿਸੀਲ ਲਈ ਪੱਕੀ ਇਮਾਰਤ ਨਾ ਬਣ ਸਕੀ ਪਰ ਲਾਰਿਆਂ-ਲੱਪਿਆਂ ਦੀ ਸਿਆਸਤ 'ਚ ਦੀ ਭੇਟ ਚੜ੍ਹੀ ਉਕਤ ਤਹਿਸੀਲ ਦਾ ਕੰਮ ਕਮਿਊਨਿਟੀ ਹੈਲਥ ਵਿਭਾਗ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੋਸਤਾਨ ਪਾਰਟੀ ਵਲੋਂ ਤੇਲ ਦੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ

ਭੁੱਚੋ ਮੰਡੀ 24 ਸਤੰਬਰ (ਬਲਵਿੰਦਰ ਸਿੰਘ ਸੇਠੀ)-ਅੱਜ ਬਾਅਦ ਦੁਪਹਿਰ ਨੂੰ ਭੁੱਚੋ ਮੰਡੀ ਬੱਸ ਸਟੈਂਡ ਦੇ ਨਜ਼ਦੀਕ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦੀ ਇਕਾਈ ਭੁੱਚੋ ਮੰਡੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ...

ਪੂਰੀ ਖ਼ਬਰ »

ਵਿਕਟੋਰੀਆ ਕਰਾਸ ਪਰਮਵੀਰ ਚੱਕਰ ਪ੍ਰਾਪਤ ਸ਼ਹੀਦ ਨਾਇਬ ਸੂਬੇਦਾਰ ਨੰਦ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਸ਼ਹੀਦ ਨੂੰ ਸਮਰਪਿਤ ਚੌਾਕ ਵਿਖੇ ਪੁੱਜਣ ਦੇ ਭਾਵੁਕ ਹੋਇਆ ਮਾਹੌਲ

ਕੰਵਲਜੀਤ ਸਿੰਘ ਸਿੱਧੂ ਬਠਿੰਡਾ, 24 ਸਤੰਬਰ- ਦੇਸ਼ ਦੇ ਸਰਵੋਤਮ ਫ਼ੌਜੀ ਸਨਮਾਨ ਵਿਕਟੋਰੀਆ ਕਰਾਸ ਅਤੇ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਾਇਬ ਸੂਬੇਦਾਰ ਨੰਦ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਬਠਿੰਡਾ ਵਿਖੇ ਉਨ੍ਹਾਂ ਦੇ ਸਮਾਰਕ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੱਝ ਦੀ ਮੌਤ

ਸੀਂਗੋ ਮੰਡੀ, 24 ਸਤੰਬਰ (ਪਿ੍ੰਸ ਸੌਰਭ ਗਰਗ)-ਪਿੰਡ ਮਲਕਾਣਾ ਵਿਖੇ ਕਰੰਟ ਲੱਗਣ ਨਾਲ ਮੱਝ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਪਿੰਡ ਵਾਸੀ ਦਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਿਸਾਨ ਕਰਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਲਕਾਣਾ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੀ ਮੱਝ ਦੀ ਅਚਾਨਕ ਮੌਤ

ਭੁੱਚੋ ਮੰਡੀ, 24 ਸਤੰਬਰ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਵਿਖੇ ਬੀਤੀ ਰਾਤ ਇਕ ਗ਼ਰੀਬ ਪਰਿਵਾਰ ਦੀ ਸੱਜਰ ਮੱਝ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਸਦਮੇ ਵਿਚ ਹੈ | ਪੀੜਤ ਪਰਿਵਾਰ ਦੇ ਮੁਖੀ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਨੇ ਦੱਸਿਆ ਸਵੇਰੇ ਜਦ ਅਸੀਂ ਉੱਠੇ ਤਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX