ਤਾਜਾ ਖ਼ਬਰਾਂ


ਕਾਂਗਰਸ ਦੇ ਵਾਅਦੇ 'ਤੇ ਟਿੱਪਣੀ ਕਰਕੇ ਨੀਤੀ ਆਯੋਗ ਦੇ ਉੱਪ ਮੁਖੀ ਫਸੇ
. . .  16 minutes ago
ਨਵੀਂ ਦਿੱਲੀ, 27 ਮਾਰਚ - ਕਾਂਗਰਸ ਵਲੋਂ ਐਲਾਨੀ ਘੱਟੋ ਘੱਟ ਆਮਦਨ ਗਾਰੰਟੀ ਯੋਜਨਾ ਦੇ ਚੋਣਾਵੀ ਵਾਅਦੇ 'ਤੇ ਨੀਤੀ ਆਯੋਗ ਦੇ ਉੱਪ ਮੁਖੀ ਰਾਜੀਵ ਕੁਮਾਰ ਨੇ ਟਵੀਟਰ 'ਤੇ ਟਿੱਪਣੀ ਕੀਤੀ। ਜਿਸ ਦਾ ਚੋਣ ਕਮਿਸ਼ਨ ਵਲੋਂ ਨੋਟਿਸ ਲਿਆ ਗਿਆ ਤੇ ਇਸ ਬਾਰੇ ਜਵਾਬ ਤਲਬ ਕੀਤਾ ਹੈ। ਨੀਤੀ ਆਯੋਗ ਦੇ ਉੱਪ ਮੁਖੀ...
ਗੋਆ 'ਚ ਹੋਈ ਵੱਡੀ ਸਿਆਸੀ ਹਲਚਲ, ਦੋ ਵਿਧਾਇਕ ਭਾਜਪਾ 'ਚ ਸ਼ਾਮਲ
. . .  53 minutes ago
ਪਣਜੀ, 27 ਮਾਰਚ - ਗੋਆ ਵਿਚ ਦੇਰ ਰਾਤ ਵੱਡੀ ਸਿਆਸੀ ਹਲਚਲ ਹੋਈ। ਸੂਬੇ 'ਚ ਮੰਗਲਵਾਰ ਰਾਤ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮ.ਜੀ.ਪੀ.) ਦੇ ਦੋ ਵਿਧਾਇਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। 40 ਮੈਂਬਰੀ ਵਿਧਾਨ ਸਭਾ 'ਚ ਹੁਣ ਭਾਜਪਾ ਦੇ 14 ਵਿਧਾਇਕ ਹੋ ਗਏ...
ਅੱਜ ਦਾ ਵਿਚਾਰ
. . .  about 1 hour ago
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਕੈਪਟੀਲਸ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਦਿੱਲੀ ਕੈਪੀਟਲਸ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 148 ਦੌੜਾਂ ਦਾ ਟੀਚਾ
. . .  1 day ago
ਰਿਜ਼ਰਵ ਬੈਂਕ ਵੱਲੋਂ ਪੰਜਾਬ ਨੈਸ਼ਨਲ ਬੈਂਕ ਨੂੰ ਜੁਰਮਾਨਾ
. . .  1 day ago
ਨਵੀਂ ਦਿੱਲੀ, 26 ਮਾਰਚ - ਰਿਜ਼ਰਵ ਬੈਂਕ ਨੇ ਰੈਗੂਲੇਟਰੀ ਪਾਲਣਾ ਵਿਚ ਕਮੀਆਂ ਲਈ ਪੰਜਾਬ ਨੈਸ਼ਨਲ ਬੈਂਕ ਨੂੰ ਜੁਰਮਾਨਾ ਲਗਾਇਆ...
ਡੇਹਲੋਂ 'ਚ ਗੈਂਗਸਟਰਾਂ ਨੇ ਪੁਲਿਸ 'ਤੇ ਚਲਾਈ ਗੋਲੀ
. . .  1 day ago
ਡੇਹਲੋਂ, 26 ਮਾਰਚ (ਅੰਮ੍ਰਿਤਪਾਲ ਸਿੰਘ ਕੈਲੇ) - ਡੇਹਲੋਂ ਕਸਬੇ ਦੇ ਮੁੱਖ ਚੌਂਕ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਗੈਂਗਸਟਰਾਂ ਦੇ ਗਰੁੱਪ ਦਾ ਪਿੱਛਾ ਕਰਦੇ ਸਮੇਂ ਗੈਂਗਸਟਰਾਂ ਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ, ਇਸ ਦੌਰਾਨ...
ਆਈ.ਪੀ.ਐੱਲ 2019 : ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟਾਸ ਜਿੱਤ ਕੇ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
'ਸ਼ਬਦ ਗੁਰੂ ਯਾਤਰਾ' ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਪੁੱਜਣ 'ਤੇ ਸੰਗਤਾਂ ਵਲੋਂ ਨਿੱਘਾ ਸਵਾਗਤ
. . .  1 day ago
ਬੰਗਾ, 26 ਮਾਰਚ (ਗੁਰਜਿੰਦਰ ਸਿੰਘ ਗੁਰੂ)- ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ .....
ਸਮਾਜਵਾਦੀ ਪਾਰਟੀ ਵੱਲੋਂ 3 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 26 ਮਾਰਚ- ਲੋਕ ਸਭਾ ਚੋਣਾਂ ਨੂੰ ਲੈ ਕੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਨੇ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 3 ਉਮੀਦਵਾਰਾਂ ਦੇ ਨਾਂਅ ਸ਼ਾਮਲ....
ਪਟਿਆਲਾ ਪੁਲਿਸ ਵੱਲੋਂ 1 ਕੁਇੰਟਲ 65 ਕਿਲੋ ਚਾਂਦੀ ਬਰਾਮਦ
. . .  1 day ago
ਪਟਿਆਲਾ, 26 ਮਾਰਚ (ਅਮਨਦੀਪ ਸਿੰਘ)- ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਵਾਰਤਾ ਦੌਰਾਨ ਦਸਿਆ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਪਟਿਆਲਾ ਅੰਦਰ ਸਖ਼ਤ ਨਾਕਾਬੰਦੀ ਚਲਦੀ ਆ ਰਹੀ ਹੈ ਜਿਸ ਦੌਰਾਨ ਸਦਰ ਰਾਜਪੁਰਾ ਪੁਲਿਸ .....
ਭਾਜਪਾ ਨੇ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
. . .  1 day ago
ਲਖਨਊ, 26 ਮਾਰਚ- ਲੋਕ ਸਭਾ ਚੋਣਾਂ 2019 ਦੇ ਲਈ ਭਾਰਤੀ ਜਨਤਾ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਲਈ29 ਉਮੀਦਵਾਰਾਂ ਅਤੇ ਪੱਛਮੀ ਬੰਗਾਲ ਦੇ ਲਈ 10 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ
ਦੇਸ਼ ਦਾ ਪ੍ਰਧਾਨ ਮੰਤਰੀ ਅਜਿਹਾ ਹੋਣਾ ਚਾਹੀਦੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲਾਂ 'ਚ ਡਰ ਬੈਠ ਜਾਏ- ਅਮਿਤ
. . .  1 day ago
ਲਖਨਊ, 26 ਮਾਰਚ- ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਇੱਕ ਅਜਿਹਾ ਪ੍ਰਧਾਨ ਮੰਤਰੀ ਚਾਹੀਦਾ ਹੈ, ਜਿਸ ਦੇ ਸਹੁੰ ਚੁੱਕਦਿਆਂ ਹੀ ਦੁਸ਼ਮਣਾਂ ਦੇ ਦਿਲ 'ਚ ਡਰ ਬੈਠ ਜਾਏ। ਏਅਰ ਸਟ੍ਰਾਈਕ ...
ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਨੌਜਵਾਨ ਦਾ ਕੀਤਾ ਕਤਲ
. . .  1 day ago
ਖਡੂਰ ਸਾਹਿਬ 26 ਮਾਰਚ (ਮਾਨ ਸਿੰਘ, ਰਸ਼ਪਾਲ ਸਿੰਘ ਕੁਲਾਰ)- ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਏਕਲਗੱਡਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦੇਣ ਸੰਬੰਧੀ ਖ਼ਬਰ ਮਿਲੀ ਹੈ ਮੌਕੇ ਤੇ ਜਾਣਕਾਰੀ ਦਿੰਦੇ .....
ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਦਮ ਘੁਟਣ ਕਾਰਨ ਛੇ ਮਜ਼ਦੂਰਾਂ ਦੀ ਮੌਤ
. . .  1 day ago
ਚੇਨਈ, 26 ਮਾਰਚ- ਤਾਮਿਲਨਾਡੂ ਦੇ ਕਾਂਚੀਪੁਰਮ ਜ਼ਿਲ੍ਹੇ 'ਚ ਅੱਜ ਇੱਕ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਗਏ 6 ਮਜ਼ਦੂਰਾਂ ਦੀ ਦਮ ਘੁਟਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਮਜ਼ਦੂਰ ਜ਼ਿਲ੍ਹੇ ਦੇ ਸ਼੍ਰੀਪੇਰੰਬਦੂਰ ਇਲਾਕੇ 'ਚ ਇੱਕ ਸੈਪਟਿਕ ਟੈਂਕ ਦੀ...
ਨਵਾਜ਼ ਸ਼ਰੀਫ਼ ਦੀ ਜ਼ਮਾਨਤ ਮਨਜ਼ੂਰੀ ਦਾ ਇਮਰਾਨ ਖ਼ਾਨ ਨੇ ਕੀਤਾ ਸਵਾਗਤ
. . .  1 day ago
ਸਪਾ, ਬਸਪਾ ਅਤੇ ਆਰ. ਐੱਲ. ਡੀ. ਦੇ ਗਠਜੋੜ 'ਚ ਸ਼ਾਮਲ ਹੋਏ ਦੋ ਹੋਰ ਦਲ
. . .  1 day ago
ਅਫ਼ਗ਼ਾਨਿਸਤਾਨ 'ਚ ਮੋਰਟਾਰ ਹਮਲੇ 'ਚ ਇੱਕ ਨਾਗਰਿਕ ਦੀ ਮੌਤ, 5 ਜ਼ਖਮੀ
. . .  1 day ago
ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਲਈ ਕਾਨੂੰਨ ਬਣਾ ਕੇ ਪਾਰਟੀਆਂ ਨੂੰ ਪਾਬੰਦ ਕੀਤਾ ਜਾਵੇ- ਬਾਦਲ
. . .  1 day ago
ਮਹਾਨ ਨਗਰ ਕੀਰਤਨ ਦਾ ਪਿੰਡ ਰਾਮੇਆਣਾ (ਜੈਤੋ) ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਜਾਵੇਗਾ : ਜਥੇਦਾਰ ਸੁਖਦੇਵ ਸਿੰਘ ਬਾਠ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਕੁਦਰਤ ਦੇ ਹਰ ਹੁਕਮ ਦੀ ਪਾਲਣਾ ਕਰਨੀ ਹੀ ਪੈਂਦੀ ਹੈ। -ਬੇਕਨ

ਮਾਨਸਾ

ਬੇ-ਮੌਸਮੀ ਬਰਸਾਤ ਨੇ ਮਾਨਸਾ ਜ਼ਿਲ੍ਹੇ 'ਚ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਝੰਬਿਆ

ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 24 ਸਤੰਬਰ -ਪਿਛਲੇ 3 ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਨੇ ਜਿੱਥੇ ਜ਼ਿਲ੍ਹੇ 'ਚ ਨਰਮੇ ਅਤੇ ਝੋਨੇ ਫ਼ਸਲ ਨੂੰ ਝੰਬ ਦਿੱਤਾ ਹੈ ਉੱਥੇ ਹਰੇ ਚਾਰੇ ਨੂੰ ਵੀ ਪ੍ਰਭਾਵਿਤ ਕੀਤਾ ਹੈ | ਬੇ-ਮੌਸਮੀ ਬਾਰਿਸ਼ ਤੇ ਅਸਮਾਨੀ ਚੜ੍ਹੇ ਬੱਦਲਾਂ ਨੇ ਕਿਸਾਨ ਗਹਿਰੀ ਚਿੰਤਾ 'ਚ ਗੁਜ਼ਰ ਰਹੇ ਹਨ | ਹਾਸਲ ਹੋਈ ਜਾਣਕਾਰੀ ਅਨੁਸਾਰ ਹੁਣ ਤੱਕ ਨਰਮੇ ਦਾ 35 ਅਤੇ ਝੋਨੇ ਦੀ ਫ਼ਸਲ ਦਾ 25 ਫ਼ੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ | ਬਾਰਿਸ਼ ਕਾਰਨ ਰਜਵਾਹਿਆਂ ਤੇ ਨਹਿਰਾਂ 'ਚ ਪਾਣੀ ਦਾ ਵਹਾਅ ਵਧ ਗਿਆ ਹੈ | ਮੂਸਾ ਰਜਵਾਹੇ 'ਚ ਬੱਪੀਆਣਾ, ਜਵਾਹਰਕੇ, ਕੋਟ ਲੱਲੂ, ਚਕੇਰੀਆਂ ਦੇ ਖੇਤਾਂ 'ਚ ਪਏ ਪਾੜ ਨੇ ਸੈਂਕੜੇ ਏਕੜ ਫ਼ਸਲ ਨੂੰ ਵੱਡੀ ਮਾਰ ਮਾਰੀ ਹੈ | ਪਿੰਡ ਬੱਪੀਆਣਾ 'ਚ 500 ਏਕੜ ਤੋਂ ਵਧੇਰੇ ਫ਼ਸਲ 'ਚ ਪਾਣੀ ਭਰਨ ਦਾ ਸਮਾਚਾਰ ਹੈ | ਭਾਵੇਂ ਇਸ ਰਜਵਾਹੇ ਦਾ ਪਾਣੀ ਨਹਿਰੀ ਵਿਭਾਗ ਵਲੋਂ ਘਟਵਾ ਦਿੱਤਾ ਗਿਆ ਹੈ ਪਰ ਅੱਜ ਦੇਰ ਸ਼ਾਮ ਵੀ ਪਾਣੀ ਦਾ ਵਗਣਾ ਜਾਰੀ ਸੀ | ਪਾਣੀ ਕਾਲੋਨੀ ਦੇ ਘਰਾਂ ਤੋਂ ਇਲਾਵਾ ਸਕੂਲ ਦੇ ਗਰਾਊਾਡ 'ਚ ਦਾਖਲ ਹੋ ਗਿਆ ਹੈ | ਪਿੰਡ ਬਹਿਣੀਵਾਲ ਕੋਲ ਵੀ ਰਜਵਾਹੇ 'ਚ ਪਏ ਪਾੜ ਕਾਰਨ ਕਾਫ਼ੀ ਏਕੜ ਫ਼ਸਲ 'ਚ ਪਾਣੀ ਭਰ ਗਿਆ | ਕਿਸਾਨਾਂ ਦਾ ਕਹਿਣਾ ਹੈ ਕਿ ਖਿੜੇ ਨਰਮੇ ਦਾ ਨੁਕਸਾਨ ਹੋਣ ਦੇ ਨਾਲ ਵੀ ਟੀਂਡਿਆਂ ਨੂੰ ਵੀ ਮੀਂਹ ਨੇ ਤੋੜ ਦਿੱਤਾ ਹੈ ਅਤੇ ਦੋਧਿਆਂ 'ਤੇ ਆਈ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋਇਆ ਹੈ | ਕਾਫ਼ੀ ਪਿੰਡਾਂ 'ਚ ਨੀਵੇਂ ਥਾਵਾਂ 'ਤੇ ਮੀਂਹ ਦਾ ਪਾਣੀ ਭਰ ਗਿਆ ਹੈ | ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਗੁਰਦਿੱਤਾ ਸਿੰਘ ਸਿੱਧੂ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਜ਼ਿਲ੍ਹੇ 'ਚ 1 ਲੱਖ 25 ਹਜ਼ਾਰ ਹੈਕਟੇਅਰ 'ਚ ਝੋਨਾ ਅਤੇ 50 ਹਜ਼ਾਰ ਹੈਕਟੇਅਰ ਰਕਬੇ 'ਚ ਨਰਮੇ ਦੀ ਬਿਜਾਂਦ ਹੋਈ ਹੈ | ਉਨ੍ਹਾਂ ਦੱਸਿਆ ਕਿ 80 ਪ੍ਰਤੀਸ਼ਤ ਝੋਨਾ ਪੂਸਾ-44, ਪੀ. ਆਰ.-116 ਹੇਠ ਹੈ, ਜੋ ਦੇਰ ਨਾਲ ਪੱਕਦਾ ਹੈ, ਨੂੰ ਹਾਲ ਦੀ ਘੜੀ ਕੋਈ ਨੁਕਸਾਨ ਨਹੀਂ | ਇਸੇ ਤਰ੍ਹਾਂ ਨਰਮੇ ਦੀ ਫ਼ਸਲ ਵੀ ਕੋਈ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ | ਉਨ੍ਹਾਂ ਕਿਹਾ ਕਿ ਅਗਲੇ ਦਿਨਾਂ 'ਚ ਮੌਸਮ ਸਾਫ਼ ਰਿਹਾ ਤਾਂ ਜ਼ਿਲ੍ਹੇ 'ਚ ਭਰਵੀਂ ਫ਼ਸਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਉੱਧਰ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜ਼ਾ ਅਦਾ ਕੀਤਾ ਜਾਵੇ |
ਮੀਂਹ ਅਤੇ ਤੇਜ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ
ਭੀਖੀ ਤੋਂ ਬਲਦੇਵ ਸਿੰਘ ਸਿੱਧੂ ਅਨੁਸਾਰ- ਰੁਕ ਰੁਕ ਕੇ ਪੈ ਰਹੇ ਮੀਂਹ ਨੇ ਅਤੇ ਚੱਲ ਰਹੀਆਂ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤ ਰੱਖੇ ਹਨ | ਕਿਸਾਨ ਕਰਮ ਸਿੰਘ ਭੀਖੀ ਅਤੇ ਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਜੀਰੀ ਦਾ ਦਾਣਾ ਬਦਰੰਗ ਹੋਵੇਗਾ ਅਤੇ ਜਿਸ ਜੀਰੀ ਦੇ ਦਾਣੇ ਬਣੇ ਹੋਏ ਸਨ ਉਹ ਵਜ਼ਨ ਨਾਲ ਹੇਠਾਂ ਜ਼ਮੀਨ 'ਤੇ ਵਿਛ ਗਈ ਹੈ, ਜਿਸ ਨੂੰ ਕਟਾਈ ਸਮੇਂ ਬਹੁਤ ਮੁਸ਼ਕਿਲ ਆਵੇਗੀ ਅਤੇ ਜੀਰੀ ਵੇਚਣ ਵੇਲੇ ਵੀ ਦਾਣਿਆਂ 'ਚ ਨਮੀ ਦੀ ਮਾਤਰਾ ਵਧ ਜਾਵੇਗੀ | ਕਿਸਾਨ ਹਰਦੀਪ ਸਿੰਘ ਭੀਖੀ ਅਤੇ ਬਲਕਾਰ ਸਿੰਘ ਅਤਲਾ ਖ਼ੁਰਦ ਨੇ ਦੱਸਿਆ ਕਿ ਨਰਮੇ ਦਾ ਵੀ ਇਸ ਮੀਂਹ ਨੇ ਭਾਰੀ ਨੁਕਸਾਨ ਕੀਤਾ ਹੈ ਉਨ੍ਹਾਂ ਦੱਸਿਆ ਕਿ ਜੋ ਨਰਮਾ ਖਿੜਿਆ ਹੋਇਆ ਸੀ ਉਸ ਦੀ ਰੂੰ ਗਿੱਲੀ ਹੋ ਕੇ ਖ਼ਰਾਬ ਹੋ ਗਈ ਹੈ ਅਤੇ ਟੀਂਡਿਆਂ ਦੇ ਭਾਰ ਨਾਲ ਨਰਮੇ ਡਿੱਗਣ ਕਰ ਕੇ ਟੀਂਡੇ ਗਲ ਜਾਣਗੇ |
ਖੰਭਾ ਤੇ ਟਰਾਂਸਫ਼ਾਰਮਰ ਅਚਾਨਕ ਟੁੱਟ ਕੇ ਸੜਕ 'ਤੇ ਡਿੱਗਿਆ
ਪਿੰਡ ਸਮਾਉਂ ਤੋਂ ਖੀਵਾ ਕਲਾਂ ਨੂੰ ਜਾਂਦੀ ਸੜਕ 'ਤੇ ਲੱਗਾ ਬਿਜਲੀ ਦਾ ਖੰਭਾ ਤੇ ਟਰਾਂਸਫ਼ਾਰਮਰ ਮੀਂਹ ਕਾਰਨ ਅਚਾਨਕ ਡਿਗ ਪਏ | ਪਿੰਡ ਦੇ ਵਸਨੀਕ ਸੁਖਜੀਤ ਸਿੰਘ ਸਮਾਉਂ ਨੇ ਦੱਸਿਆ ਕਿ ਇਹ ਖੰਭਾ ਤੇ ਟਰਾਂਸਫ਼ਾਰਮਰ 22 ਸਤੰਬਰ ਨੂੰ ਹੀ ਲਗਾਏ ਸਨ | ਉਨ੍ਹਾਂ ਦੱਸਿਆ ਕਿ ਇਸ ਖੰਭੇ ਦੇ ਪੱਕੇ ਪ੍ਰਬੰਧ ਕਰਨ ਲਈ ਪਾਵਰਕਾਮ ਦੇ ਅਧਿਕਾਰੀਆਂ ਦੇ ਕਈ ਵਾਰ ਧਿਆਨ 'ਚ ਲਿਆਂਦਾ ਜਾ ਚੁੱਕਾ ਹੈ ਪ੍ਰੰਤੂ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸੜਕ ਉੱਪਰ ਆਵਾਜਾਈ ਬਹੁਤ ਰਹਿੰਦੀ ਹੈ ਪ੍ਰੰਤੂ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬੱਚਤ ਰਹਿ ਗਈ |
ਖਿੜੇ ਨਰਮੇ ਦੇ ਟੀਂਡੇ ਅਤੇ ਫੁੱਲ ਡਿੱਗੇ
ਝੁਨੀਰ ਤੋਂ ਸੁਰਜੀਤ ਵਸ਼ਿਸ਼ਟ ਅਨੁਸਾਰ- ਇਲਾਕਾ ਝੁਨੀਰ ਦੇ ਪਿੰਡਾਂ ਵਿਚ ਭਾਰੀ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਖਿੜਿਆ ਨਰਮਾ, ਪੱਕੇ ਟੀਂਡੇ ਅਤੇ ਫੁੱਲ ਧੜਾ-ਧੜ ਡਿਗ ਰਹੇ ਹਨ ਉੱਥੇ ਕਾਫੀ ਲੰਮੇ ਆਕਾਰ ਵਾਲੇ ਨਰਮੇ ਦੇ ਬੂਟੇ ਵੀ ਡਿਗ ਗਏ ਹਨ | ਨਰਮਾ ਉਤਪਾਦਕ ਗੁਰਮੇਲ ਸਿੰਘ ਬਹਿਣੀਵਾਲ, ਸੁਖਜੀਤ ਸਿੰਘ, ਜਗਸੀਰ ਸਿੰਘ, ਤਰਸੇਮ ਸਿੰਘ ਸਿੱਧੂ, ਗੁਰਜੀਤ ਸਿੰਘ ਸੁਰਜੀਤ ਸਿੰਘ ਸਿੱਧੂ ਅਤੇ ਮਲੂਕ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ 5-6 ਸਾਲਾਂ ਬਾਅਦ ਇਸ ਵਾਰ ਨਰਮੇ ਦੀ ਚੰਗੀ ਫ਼ਸਲ ਹੋਈ ਹੈ, ਜਿਸ ਨੂੰ ਵੇਖ ਕੇ ਕਿਸਾਨ ਭਾਰੀ ਉਮੀਦਾਂ ਲਾ ਬੈਠੇ ਸਨ ਪ੍ਰੰਤੂ ਬੇਮੌਸਮੀ ਭਾਰੀ ਮੀਂਹ ਨੇ ਕਿਸਾਨਾਂ ਦੇ ਸੁਨਹਿਰੀ ਸੁਪਨੇ ਮਿੱਟੀ ਵਿਚ ਮਿਲਾ ਦਿੱਤੇ ਹਨ |
ਬਾਰਿਸ਼ ਨੇ ਫ਼ਸਲ ਦਾ ਕੀਤਾ ਨੁਕਸਾਨ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਭਰਵੀਂ ਬਾਰਿਸ਼ ਅਤੇ ਤੇਜ ਹਵਾ ਨੇ ਨਰਮੇ ਦੀ ਫ਼ਸਲ ਤਾਂ ਤਬਾਹ ਕਰ ਦਿੱਤੀ ਅਤੇ ਨਾਲ ਹੀ ਝੋਨੇ ਦੀ ਪੱਕੀ ਫ਼ਸਲ ਵੀ ਧਰਤੀ 'ਤੇ ਵਿਛਣ ਕਾਰਨ ਪਾਣੀ ਵਿਚ ਡੁੱਬ ਗਈ ਹੈ ਕਿਉਂਕਿ ਇਹ ਫ਼ਸਲ ਕਿਸੇ ਤਰ੍ਹਾਂ ਵੀ ਵਾਢੀ ਦੇ ਯੋਗ ਨਹੀ ਰਹੀ | ਪਿੰਡ ਕਿਸ਼ਨਗੜ੍ਹ ਦੇ ਕਿਸਾਨ ਰਮਨਦੀਪ ਉਰਫ਼ ਰਿੰਪੀ ਬਾਵਾ ਨੇ ਦੱਸਿਆ ਕਿ ਉਸ ਦੀ 11 ਏਕੜ ਝੋਨੇ ਦੀ ਫ਼ਸਲ ਵਿਚੋਂ 5 ਏਕੜ ਫ਼ਸਲ ਜੋ ਕਿ ਉਸ ਨੇ ਸ਼ਿਫ਼ਟ ਗੋਲਡ ਦੀ ਕਾਸ਼ਤ ਕੀਤੀ ਸੀ ਅਤੇ ਉਹ ਅਗੇਤੀ ਵਾਢੀ ਲਈ ਇਸ ਹਫ਼ਤੇ ਤਿਆਰ ਸੀ ਪ੍ਰੰਤੂ ਹੁਣ ਪੂਰੀ ਧਰਤੀ 'ਤੇ ਵਿਛ ਗਈ ਹੈ ਅਤੇ ਉਸ ਵਿਚ ਇਕ ਇਕ ਫੁੱਟ ਪਾਣੀ ਖੜ੍ਹਾ ਹੈ | ਨਿਕਾਸੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ | ਇਸੇ ਤਰ੍ਹਾਂ ਪਿੰਡ ਬਖਸ਼ੀਵਾਲਾ ਵਿਖੇ ਸਬਜ਼ੀ ਕਾਸ਼ਤਕਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਇਸ ਸਮੇਂ 3 ਏਕੜ ਦੇ ਕਰੀਬ ਸਬਜ਼ੀ ਦੀ ਫ਼ਸਲ ਸੀ ਅਤੇ ਹੁਣ ਪਾਣੀ ਵਿਚ ਡੁੱਬਣ ਕਾਰਨ ਉਹ ਵੀ ਖ਼ਤਮ ਹੋ ਗਈ ਹੈ | ਬਰੇਟਾ ਦੇ ਕਿਸਾਨ ਰਮੇਸ਼ ਸ਼ਰਮਾ ਨੇ ਦੱਸਿਆ ਕਿ ਉਸ ਦੀ ਨਰਮੇ ਦੀ 2 ਏਕੜ ਫ਼ਸਲ ਜੋ ਖਿੜ ਕੇ ਚੁਗਾਈ ਲਈ ਤਿਆਰ ਸੀ, ਵੀ ਹੁਣ ਪਾਣੀ ਵਿਚ ਡੁੱਬ ਚੁੱਕੀ ਹੈ | ਇਸੇ ਤਰ੍ਹਾਂ ਹੋਰ ਪਿੰਡਾਂ ਵਿਚ ਵੀ ਅਗੇਤੇ ਝੋਨੇ ਅਤੇ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ |
ਬਾਰਿਸ਼ ਕਾਰਨ ਡਿੱਗੀ ਮਕਾਨ ਦੀ ਛੱਤ
ਬਰੇਟਾ ਦੇ ਵਾਰਡ ਨੰਬਰ 6 ਵਿਖੇ ਬੀਤੀ ਰਾਤ ਹੋਈ ਬਾਰਿਸ਼ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਦਾ ਜਾਣਕਾਰੀ ਮਿਲੀ ਹੈ | ਗਮਦੂਰ ਸਿੰਘ ਜੋ ਕਿ ਰਾਜ ਮਿਸਤਰੀ ਵਜੋਂ ਕੰਮ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਉਸ ਨੇ ਦੱਸਿਆ ਕਿ ਬੀਤੀ ਰਾਤ ਹੋਈ ਬਾਰਿਸ਼ ਕਾਰਨ ਸਵੇਰ ਸਮੇਂ ਉਸ ਦੇ ਮਕਾਨ ਦੀ ਛੱਤ ਡਿਗ ਪਈ ਹੈ | ਉਸ ਨੇ ਦੱਸਿਆ ਕਿ ਛੱਤ ਡਿੱਗਣ ਸਮੇਂ ਮੇਰਾ ਪਰਿਵਾਰ ਦੂਸਰੇ ਕਮਰੇ ਵਿਚ ਬੈਠਾ ਸੀ, ਜਿਸ ਕਾਰਨ ਉਸ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪ੍ਰੰਤੂ ਘਰ ਵਿਚ ਪਏ ਜਿਵੇਂ ਕਿ ਬੈੱਡ ਅਤੇ ਹੋਰ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ | ਗਮਦੂਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਵੀ ਘਰ ਬਣਾਉਣ ਲਈ ਅਪਲਾਈ ਕੀਤਾ ਹੋਇਆ ਹੈ ਪਰ ਅਜੇ ਤੱਕ ਉਸ ਨੂੰ ਇਸ ਯੋਜਨਾ ਤਹਿਤ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ |
ਘੱਗਰ ਦਰਿਆ ਦੇ ਚਾਂਦਪੁਰਾ ਬੰਨ੍ਹ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਚੌਕਸ- ਚੌਕੀ ਇੰਚਾਰਜ
ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ ਦੇ ਪਾਣੀ ਦੇ ਪੱਧਰ 'ਤੇ ਪੁਲਿਸ ਵਲੋਂ ਪੂਰੀ ਨਿਗਾਹ ਰੱਖੀ ਜਾ ਰਹੀ ਹੈ | ਇਸ ਦਰਿਆ 'ਤੇ ਸਥਿਤ ਚਾਾਦਪੁਰਾ ਬੰਨ੍ਹ ਪੂਰੀ ਤਰ੍ਹਾਂ ਮਜ਼ਬੂਤ ਹੈ | ਕੁੱਲਰੀਆਂ ਪੁਲਿਸ ਚੌਕੀ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਕਤ ਘੱਗਰ ਦਰਿਆ ਵਿਚ ਪਾਣੀ ਸਵਾ 3 ਫੁੱਟ ਚੱਲ ਰਿਹਾ ਹੈ ਜੋ ਕਿ ਪਿਛਲੇ ਦਿਨ ਨਾਲੋਂ ਇਕ ਫੁੱਟ ਵਧਿਆ ਹੈ ਪਰ ਇਲਾਕਾ ਵਾਸੀਆਂ ਨੂੰ ਘਬਰਾਉਣ ਵਾਲੀ ਕੋਈ ਗੱਲ ਨਹੀਂ | ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਾਲੇ ਪਾਸੇ 7 ਕਿੱਲੋਮੀਟਰ ਵਾਲੇ ਬੰਨ੍ਹ ਦੀ ਪੁਲਿਸ ਨਿਗਰਾਨੀ ਕਰ ਰਹੀ ਹੈ ਅਤੇ ਬੰਨ੍ਹ 'ਤੇ ਪੁਲਿਸ ਤਾਇਨਾਤ ਕੀਤੀ ਹੋਈ ਹੈ |
ਮੀਂਹ ਨਾਲ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ
ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਇਸ ਖੇਤਰ ਅੰਦਰ ਪਿਛਲੇ ਦੋ ਦਿਨਾਂ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਕਾਰਨ ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਉੱਥੇ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਪੁੱਜਿਆ ਹੈ | ਸ਼ਹਿਰ ਅੰਦਰ ਕਈ ਮਕਾਨਾਂ 'ਚ ਤਰੇੜਾਂ ਆ ਜਾਣ ਤੋਂ ਇਲਾਵਾ ਸ਼ਹਿਰ ਦੀ ਗੁਰੂ ਨਾਨਕ ਕਾਲੋਨੀ ਬੋਹਾ ਰੋਡ ਵਿਖੇ ਇਕ ਮਜ਼ਦੂਰ ਸ਼ਾਮ ਲਾਲ ਦੇ ਘਰ ਦੀ ਛੱਤ ਡਿੱਗਣ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਤਹਿਸ ਨਹਿਸ ਹੋ ਗਿਆ | ਉਨ੍ਹਾਂ ਦੱਸਿਆਂ ਰਾਤ ਸਮੇਂ ਡਿੱਗੀ ਇਸ ਛੱਤ ਸਮੇਂ ਪਰਿਵਾਰਕ ਮੈਂਬਰ ਬਾਹਰ ਵਰਾਂਡੇ ਵਿਚ ਸੁੱਤੇ ਹੋਏ ਸਨ, ਜਿਸ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਵਾਰਡ ਕੌਾਸਲਰ ਕੇਵਲ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਗਰੀਬ ਪਰਿਵਾਰਾਂ ਦੇ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ | ਇਸੇ ਤਰ੍ਹਾਂ ਇਕ ਹੋਰ ਵਿਅਕਤੀ ਡਾਡੂ ਪੁੱਤਰ ਬੰਸੀ ਲਾਲ ਦੇ ਮਕਾਨ 'ਚ ਤਰੇੜਾਂ ਆ ਗਈਆਂ |


ਖ਼ਬਰ ਸ਼ੇਅਰ ਕਰੋ

ਪਰਮਜੀਤ ਕੌਰ ਉੱਭਾ ਪ੍ਰਧਾਨ ਚੁਣੀ

ਮਾਨਸਾ, 24 ਸਤੰਬਰ (ਵਿ.ਪ੍ਰਤੀ.)-ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਦੀ ਅਗਵਾਈ 'ਚ ਪੰਜਾਬ ਖੇਤ ਮਜ਼ਦੂਰ ਸਭਾ ਉੱਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਪਰਮਜੀਤ ਕੌਰ ਪ੍ਰਧਾਨ, ਮੱਖਣ ਸਿੰਘ ਮੀਤ ਪ੍ਰਧਾਨ, ਮਨਪ੍ਰੀਤ ਕੌਰ ਸਕੱਤਰ, ਰਾਜਵੀਰ ਕੌਰ ਮੀਤ ...

ਪੂਰੀ ਖ਼ਬਰ »

154 ਬੋਤਲਾਂ ਸ਼ਰਾਬ, 6 ਕਿੱਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ

ਮਾਨਸਾ, 24 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੁਲਿਸ ਨੇ ਵੱਖ ਵੱਖ ਵਿਅਕਤੀਆਂ ਕੋਲੋਂ 154 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਮਿੱਠੂ ਸਿੰਘ ਵਾਸੀ ਕੋਟਲੀ ਕਲਾਂ ਕੋਲੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ...

ਪੂਰੀ ਖ਼ਬਰ »

ਸਰਦੂਲਗੜ੍ਹ ਦੇ ਰੋੜਕੀ ਮਾਈਨਰ ਵਿਚ ਪਿਆ ਪਾੜ

ਸਰਦੂਲਗੜ੍ਹ, 24 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸ਼ਹਿਰ ਦੇ ਬੇਅੰਤ ਨਗਰ ਸਾਹਮਣੇ ਖੇਤਾਂ 'ਚੋਂ ਲੰਘਦੀ ਰੋੜਕੀ ਮਾਈਨਰ 'ਚ ਪਾਣੀ ਦਾ ਵਹਾਅ ਵਧ ਜਾਣ ਨਾਲ ਪਾੜ ਪੈ ਗਿਆ | ਮੌਕੇ 'ਤੇ ਹਾਜ਼ਰ ਕਿਸਾਨ ਗੁਰਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ...

ਪੂਰੀ ਖ਼ਬਰ »

ਸੀਵਰੇਜ ਬੋਰਡ ਵਲੋਂ ਪੱਟੇ ਖੂਹ ਕਾਰਨ ਵਾਪਰ ਸਕਦੈ ਹਾਦਸਾ

ਸਰਦੂਲਗੜ੍ਹ, 24 ਸਤੰਬਰ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੀ ਵਾਰਡ ਨੰਬਰ 4 ਵਿਚ ਸੇਂਟ ਮੀਰਾ ਸਕੂਲ ਅਤੇ ਸਵੀਟ ਬਲੋਸਮ ਸਕੂਲ ਨੂੰ ਮਿਲਾਉਣ ਵਾਲੀ ਗਲੀ ਦੇ ਕੋਰਨਰ ਤੇ ਗਲੀ ਵਿਚਾਲੇ ਸੀਵਰੇਜ ਬੋਰਡ ਵਲੋਂ ਜੇ.ਸੀ.ਬੀ ਨਾਲ 12 ਫੁੱਟ ਲੰਬੇ ਅਤੇ 8-10 ਫੁੱਟ ਡੂੰਘੇ ਪੱਟੇ ਖੂਹ ਜਿਡੇ ...

ਪੂਰੀ ਖ਼ਬਰ »

ਸ਼ਿਵ ਸ਼ਕਤੀ ਕਾਲਜ ਭੀਖੀ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 24 ਸਤੰਬਰ (ਨਿ. ਪ. ਪ.)-ਸਥਾਨਕ ਸ਼ਿਵ ਸ਼ਕਤੀ ਕਾਲਜ ਆਫ਼ ਐਜੂਕੇਸ਼ਨ ਦਾ ਬੀ. ਐੱਡ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਰਾਜ ਕੁਮਾਰ ਮਹਿਤਾ ਨੇ ਦੱਸਿਆ ਕਿ ਇਸ ਪ੍ਰੀਖਿਆ 'ਚੋਂ ਵਿਦਿਆਰਥਣ ਇੰਦਰਜੀਤ ਕੌਰ ਅਤੇ ਨੈਨ ...

ਪੂਰੀ ਖ਼ਬਰ »

ਅੰਤਰ-ਕਾਲਜ ਟੇਬਲ ਟੈਨਿਸ ਪ੍ਰਤੀਯੋਗਤਾ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਤੀਜੀ ਵਾਰ ਚੈਂਪੀਅਨ ਬਣੀ

ਬੁਢਲਾਡਾ, 24 ਸਤੰਬਰ (ਸਵਰਨ ਸਿੰਘ ਰਾਹੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਖ਼ਾਲਸਾ ਕਾਲਜ ਜ਼ੀਰਕਪੁਰ ਵਿਖੇ ਕਰਵਾਈ ਗਈ ਅੰਤਰ-ਕਾਲਜ ਟੇਬਲ ਟੈਨਿਸ ਪ੍ਰਤੀਯੋਗਤਾ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਲਗਾਤਾਰ ਤੀਸਰੀ ਵਾਰ ਇਹ ਚੈਂਪੀਅਨਸ਼ਿਪ ਟਰਾਫ਼ੀ ...

ਪੂਰੀ ਖ਼ਬਰ »

ਮਾਈ ਭਾਗੋ ਸੰਸਥਾ ਰੱਲਾ 'ਚ ਲੇਖ ਰਚਨਾ ਮੁਕਾਬਲੇ ਕਰਵਾਏ

ਜੋਗਾ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪਿ੍ੰਸੀਪਲ ਸੁਰਿੰਦਰ ਕੌਰ ਟੀਨਾ ਦੀ ਅਗਵਾਈ 'ਚ ਅੰਤਰ ਕਲਾਸ ਲੇਖ ਰਚਨਾ ਮੁਕਾਬਲੇ ਕਰਵਾਏ ਗਏ | ਪੰਜਾਬੀ ਲੈਕਚਰਾਰ ਸੁਖਪਾਲ ਕੌਰ ਨੇ ਦੱਸਿਆ ਕਿ ਨੌਵੀਂ ਜਮਾਤ ਤੋਂ ਲੈ ਕੇ 12ਵੀਂ ...

ਪੂਰੀ ਖ਼ਬਰ »

ਸਾਡੇ ਮਨਾਂ ਵਿਚ ਭਰੀ ਗੰਦਗੀ ਦੀ ਸਫ਼ਾਈ ਕਰਨ ਦੀ ਲੋੜ ਹੈ- ਸਾਧਵੀ ਸਮਰੱਥ ਸ੍ਰੀ

ਸਰਦੂਲਗੜ੍ਹ, 24 ਸਤੰਬਰ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੀ ਪੁਰਾਣਾ ਬਾਜ਼ਾਰ ਜੈਨ ਸਭਾ ਵਿਚ ਅੱਜ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਮਹਾ ਸਾਧਵੀ ਸਮਰੱਥ ਸ੍ਰੀ ਨੇ ਕਿਹਾ ਕਿ ਮਨੁੱਖ ਨੂੰ ਸਰੀਰ ਦੀ ਸਫ਼ਾਈ ਦੇ ਨਾਲ ਮਨ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਨ ਦੀ ...

ਪੂਰੀ ਖ਼ਬਰ »

ਵਿਆਹਾਂ ਦੇ ਫ਼ਜ਼ੂਲ ਖ਼ਰਚ ਤੇ ਕਿਸਾਨ ਤ੍ਰਾਸਦੀ ਦੀ ਕਹਾਣੀ ਲਘੂ ਫ਼ਿਲਮ 'ਵਡਿਆਈ'

ਬੁਢਲਾਡਾ, 24 ਸਤੰਬਰ (ਰਾਹੀ)-ਯੂਨੀਕ ਆਰਟ ਪ੍ਰੋਡਕਸ਼ਨ ਬੁਢਲਾਡਾ ਦੇ ਕਲਾਕਾਰਾਂ ਵਲੋਂ ਪਿਛਲੇ ਦਿਨੀਂ ਯੂ-ਟਿਊਬ 'ਤੇ ਜਾਰੀ ਕੀਤੀ ਲਘੂ ਫ਼ਿਲਮ 'ਵਡਿਆਈ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜਾਣਕਾਰੀ ਦਿੰਦਿਆਂ ਇਸ ਫਿਲਮ ਦੇ ਨਿਰਦੇਸ਼ਕ ਸਤਨਾਮ ...

ਪੂਰੀ ਖ਼ਬਰ »

ਗੱਲਾ ਮਜ਼ਦੂਰਾਂ ਨੇ ਮੰਗਾਂ ਸਬੰਧੀ ਮਾਰਕੀਟ ਕਮੇਟੀ ਸਕੱਤਰ ਨੂੰ ਮੰਗ ਪੱਤਰ ਦਿੱਤਾ

ਬੁਢਲਾਡਾ, 24 ਸਤੰਬਰ (ਸਵਰਨ ਸਿੰਘ ਰਾਹੀ)-ਅੱਜ ਇੱਥੇ ਗੱਲਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਮਜ਼ਦੂਰੀ ਦੇ ਵਾਧੇ ਦੀ ਮੰਗ ਨੂੰ ਲੈ ਕੇ ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਬੁਢਲਾਡਾ ਸਕੱਤਰ ਜੈ ਸਿੰਘ ...

ਪੂਰੀ ਖ਼ਬਰ »

ਭੁੱਲਰ ਕੋਠੇ 'ਚ ਬਾਬਾ ਫਰੀਦ ਕਾਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ

ਜੋਗਾ, 24 ਸਤੰਬਰ (ਪ. ਪ.)-ਨੇੜਲੇ ਪਿੰਡ ਭੁੱਲਰ ਕੋਠੇ ਵਿਖੇ ਬਾਬਾ ਫਰੀਦ ਕਾਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ | ਸਕੂਲ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਸਕੂਲ ਇਮਾਰਤ ਦੀ ਨੀਂਹ ਰੱਖਣ ਦੀ ਰਸਮ ਮੁੱਖ ...

ਪੂਰੀ ਖ਼ਬਰ »

ਭਗਵਤੀ ਕਾਲਜ ਆਫ਼ ਐਜੂਕੇਸ਼ਨ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 24 ਸਤੰਬਰ (ਨਿ. ਪ. ਪ.)-ਭਗਵਤੀ ਕਾਲਜ ਆਫ਼ ਐਜੂਕੇਸ਼ਨ (ਫ਼ਾਰ ਗਰਲਜ਼) ਭੀਖੀ ਦਾ ਬੀ. ਐੱਡ. ਸਮੈਸਟਰ ਚੌਥਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਕਾਲਜ ਦੇ ਸਕੱਤਰ ਰਾਜ ਕੁਮਾਰ ਮਹਿਤਾ ਨੇ ਦੱਸਿਆ ਕਿ ਸੈਸ਼ਨ 2017-18 ਦੀ ਬੀ. ਐੱਡ ਦੀ ਪ੍ਰੀਖਿਆ 'ਚੋਂ ...

ਪੂਰੀ ਖ਼ਬਰ »

ਮੀਰਪੁਰ ਕਲਾਂ ਦੇ ਜ਼ਿਲ੍ਹਾ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ

ਸਰਦੂਲਗੜ੍ਹ, 24 ਸਤੰਬਰ (ਜ਼ੈਲਦਾਰ)-ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਪਿੰ੍ਰਸੀਪਲ ਪ੍ਰਮੋਦ ਗੁਪਤਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ...

ਪੂਰੀ ਖ਼ਬਰ »

ਲੱਖਾ ਸਿਧਾਣਾ ਸਮੇਤ ਹੋਰਾਂ 'ਤੇ ਦਰਜ ਮੁਕੱਦਮੇ ਰੱਦ ਕਰਵਾਉਣ ਅਤੇ ਪਿ੍ੰਸੀਪਲ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ. ਜੀ. ਐਸ. ਆਦਰਸ਼ ਸਕੂਲ ਸਾਹਨੇਵਾਲੀ ਦੀ ਪਿ੍ੰਸੀਪਲ ਨੂੰ ਬਰਖ਼ਾਸਤ ਕਰਨ ਅਤੇ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਸਮੇਤ 40 ਹੋਰ ਵਿਅਕਤੀਆਂ ਿਖ਼ਲਾਫ਼ ਦਰਜ ਮੁਕੱਦਮੇ ਰੱਦ ਕਰਵਾਉਣ ਦੀ ਮੰਗ ਨੂੰ ਲੈ ...

ਪੂਰੀ ਖ਼ਬਰ »

ਪਿੰਡ ਘੁੰਮਣ ਕਲਾਂ ਦੇ ਇੱਕ ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

ਮਾਨਸਾ, 24 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪਿੰਡ ਘੁੰਮਣ ਕਲਾਂ ਦੇ ਇਕ ਵਿਅਕਤੀ ਨੇ ਸਵੇਰੇ 9 ਵਜੇ ਦੇ ਨਜ਼ਦੀਕ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਇਸ ਤੋਂ ਪਹਿਲਾਂ ਉਸ ਨੇ ਆਪਣੇ ਘਰ 'ਚ ਇਕਲੌਤੇ ਪੁੱਤਰ ਨੂੰ ਗਲ ਘੋਟ ਕੇ ਮਾਰ ਦਿੱਤਾ | ਰੇਲਵੇ ਪੁਲਿਸ ਚੌਾਕੀ ...

ਪੂਰੀ ਖ਼ਬਰ »

ਸੋਲਰ ਪੈਨਲ ਸਕੀਮ ਦਾ ਵੱਧ ਤੋਂ ਵੱਧ ਲੋਕ ਫ਼ਾਇਦਾ ਉਠਾਉਣ-ਢਿੱਲੋਂ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੋਲਰ ਪੈਨਲ ਸਕੀਮ ਦਾ ਵੱਧ ਤੋਂ ਵੱਧ ਲੋਕ ਫ਼ਾਇਦਾ ਲੈਣ ਕਿਉਂਕਿ ਇਸ ਸਕੀਮ ਤਹਿਤ ਘਰੇਲੂ ਸੂਰਜੀ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਅਤੇ ਪੰਜਾਬ ਸਰਕਾਰ ਵਲੋਂ ਇਸ ਸਕੀਮ ਤਹਿਤ ਵਿਸ਼ੇਸ਼ ਸਬਸਿਡੀ ਵੀ ਦਿੱਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਤੀਜਾ ਕਵੀਸ਼ਰ ਬਲਵੀਰ ਚੰਦ ਯਾਦਗਾਰੀ ਐਵਾਰਡ ਬਿ੍ਜ ਲਾਲ ਧੌਲਾ ਨੂੰ ਦਿੱਤਾ

ਜੋਗਾ, 24 ਸਤੰਬਰ (ਬਲਜੀਤ ਸਿੰਘ ਅਕਲੀਆ)-ਪਿੰਡ ਭੁਪਾਲ ਕਲਾਂ ਦੇ ਸਮੂਹ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੁਪਾਲ ਕਲਾਂ ਦੇ ਸਹਿਯੋਗ ਨਾਲ ਪਿੰਡ ਵਿਚ ਸਵ. ਬਲਵੀਰ ਚੰਦ ਕਵੀਸ਼ਰ ਨੂੰ ਸਮਰਪਿਤ ਤੀਜਾ ਬਲਵੀਰ ਚੰਦ ਯਾਦਗਾਰੀ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ...

ਪੂਰੀ ਖ਼ਬਰ »

ਪੱਤਰਕਾਰ ਤਰਸੇਮ ਸਿੰਗਲਾ ਨੂੰ ਸਦਮਾ

ਰਾਮਾਂ ਮੰਡੀ, 24 ਸਤੰਬਰ (ਨਿ.ਪ.ਪ)-ਸਥਾਨਕ ਪੱਤਰਕਾਰ ਅਤੇ ਪ੍ਰੈਸ ਕਲੱਬਜ਼ ਫੈਡਰੇਸ਼ਨ ਰਾਮਾਂ ਇਕਾਈ ਦੇ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੂੰ ਉਨ੍ਹਾਂ ਦੇ ਇਕਲੌਤੇ ਫੁਫੇਰੇ ਭਾਈ ਰਾਮ ਰੱਖ ਗੋਇਲ (71) ਰਿਟਾ.ਕਿਯੂਸੀਏਐਮ (ਐਫ.ਸੀ.ਆਈ.) ਵਾਸੀ ਅਬੋਹਰ ਪੁੱਤਰ ਸਵ.ਮਾਧੋ ਰਾਮ ਗੋਇਲ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੱਝ ਦੀ ਮੌਤ

ਸੀਂਗੋ ਮੰਡੀ, 24 ਸਤੰਬਰ (ਪਿ੍ੰਸ ਸੌਰਭ ਗਰਗ)-ਪਿੰਡ ਮਲਕਾਣਾ ਵਿਖੇ ਕਰੰਟ ਲੱਗਣ ਨਾਲ ਮੱਝ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਪਿੰਡ ਵਾਸੀ ਦਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਿਸਾਨ ਕਰਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਲਕਾਣਾ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੀ ਮੱਝ ਦੀ ਅਚਾਨਕ ਮੌਤ

ਭੁੱਚੋ ਮੰਡੀ, 24 ਸਤੰਬਰ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਵਿਖੇ ਬੀਤੀ ਰਾਤ ਇਕ ਗ਼ਰੀਬ ਪਰਿਵਾਰ ਦੀ ਸੱਜਰ ਮੱਝ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਸਦਮੇ ਵਿਚ ਹੈ | ਪੀੜਤ ਪਰਿਵਾਰ ਦੇ ਮੁਖੀ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਨੇ ਦੱਸਿਆ ਸਵੇਰੇ ਜਦ ਅਸੀਂ ਉੱਠੇ ਤਾਂ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੋਸਤਾਨ ਪਾਰਟੀ ਵਲੋਂ ਤੇਲ ਦੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ

ਭੁੱਚੋ ਮੰਡੀ 24 ਸਤੰਬਰ (ਬਲਵਿੰਦਰ ਸਿੰਘ ਸੇਠੀ)-ਅੱਜ ਬਾਅਦ ਦੁਪਹਿਰ ਨੂੰ ਭੁੱਚੋ ਮੰਡੀ ਬੱਸ ਸਟੈਂਡ ਦੇ ਨਜ਼ਦੀਕ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦੀ ਇਕਾਈ ਭੁੱਚੋ ਮੰਡੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ...

ਪੂਰੀ ਖ਼ਬਰ »

ਬਰਸਾਤ ਕਾਰਨ ਪਿੱਥੋ 'ਚ 1 ਘਰ ਦਾ ਬਰਾਂਡਾ ਅਤੇ 2 ਘਰਾਂ ਦੀ ਚਾਰ ਦਿਵਾਰੀ ਡਿੱਗੀ

ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦੋ ਦਿਨਾਂ ਤੋਂ ਖੇਤਰ ਦੇ ਪਿੰਡਾਂ 'ਚ ਹੋਈ ਭਰਵੀਂ ਬਰਸਾਤ ਕਾਰਨ ਨੇੜਲੇ ਪਿੰਡ ਪਿੱਥੋ ਵਿਖੇ 3 ਮਕਾਨਾਾ ਨੰੂ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਹੈ ਪ੍ਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ | ਪਿੰਡ ਵਾਸੀਆਂ ...

ਪੂਰੀ ਖ਼ਬਰ »

ਦਲਿਤ ਆਗੂ ਵਲੋਂ ਕਾਂਗਰਸ ਸਰਕਾਰ 'ਤੇ ਬੁਰੀ ਪਿਰਤ ਪਾਉਣ ਦਾ ਦੋਸ਼

ਨਥਾਣਾ, 24 ਸਤੰਬਰ (ਗੁਰਦਰਸ਼ਨ ਲੁੱਧੜ)-ਅਕਾਲੀ ਦਲ ਨਾਲ ਸਬੰਧਿਤ ਬੁੱਧੀਜੀਵੀ ਦਲਿਤ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪੰਜਾਬ ਦੀ ਸਤ੍ਹਾ 'ਤੇ ਕਾਬਜ਼ ਕਾਂਗਰਸ ਸਰਕਾਰ ਨੂੰ ਵਿਰੋਧੀ ਧਿਰਾਂ ਦਾ ਸਹਿਯੋਗ ਲੈ ਕੇ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX