ਤਾਜਾ ਖ਼ਬਰਾਂ


ਪਹਿਲੇ ਰਾਊਂਡ ਵਿਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਂਵਲਾ ਅੱਗੇ
. . .  6 minutes ago
ਜਲਾਲਾਬਾਦ 24,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਵਿੱਚ ਹੋ ਰਹੀਆਂ ਚਾਰ ਵਿਧਾਨ ਸਭਾ ਜ਼ਿਮਨੀ ਚੋਣਾਂ ਤਹਿਤ ਅੱਜ ਜਲਾਲਾਬਾਦ ਵਿਖੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ । ਇਨ੍ਹਾਂ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ...
ਫਗਵਾੜਾ ਜ਼ਿਮਨੀ ਚੋਣ : ਪਹਿਲੇ ਰਾਊਂਡ 'ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 1274 ਵੋਟਾਂ ਨਾਲ ਅੱਗੇ
. . .  10 minutes ago
ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਣਾਂ 'ਚ ਮਹਾਰਾਸ਼ਟਰ ਭਾਜਪਾ ਨੂੰ ਬੜ੍ਹਤ
. . .  20 minutes ago
ਸੁਲਤਾਨਪੁਰ ਲੋਧੀ 'ਚ ਟੈਂਟ ਸਿਟੀ ਨੰ. 1 ਨੂੰ ਲੱਗੀ ਅੱਗ
. . .  22 minutes ago
ਸੁਲਤਾਨਪੁਰ ਲੋਧੀ, 24 ਅਕਤੂਬਰ (ਹੈਪੀ, ਲਾਡੀ, ਥਿੰਦ) - 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਲੈ ਕੇ ਬਣਾਏ ਗਏ ਤਿੰਨ ਟੈਂਟ ਸਿਟੀ ਵਿਚੋਂ ਟੈਂਟ ਸਿਟੀ ਨੰਬਰ 1 ਨੇੜੇ ਪੁੱਡਾ ਕਾਲੋਨੀ, ਪਰਮਜੀਤਪੁਰ ਰੋਡ ਵਿਖੇ ਦਰਮਿਆਨੀ ਰਾਤ 1 ਵਜੇ ਤੋਂ ਬਾਅਦ...
ਫਗਵਾੜਾ 'ਚ ਵੋਟਾਂ ਦੀ ਗਿਣਤੀ ਜਲਦ ਹੋਵੇਗੀ ਸ਼ੁਰੂ
. . .  35 minutes ago
ਫਗਵਾੜਾ, 24 ਅਕਤੂਬਰ (ਕਿੰਨੜਾ,ਵਾਲੀਆ) - ਫਗਵਾੜਾ ਵਿਖੇ ਗਿਣਤੀ ਸਬੰਧੀ ਮਸ਼ੀਨਾਂ ਹਾਲ ਵਿਚ ਪਹੁੰਚਾਈਆਂ ਗਈਆਂ। ਵੋਟਾਂ ਦੀ ਗਿਣਤੀ ਜਲਦ ਸ਼ੁਰੂ ਹੋਣ ਵਾਲੀ...
ਸ਼ੁਰੂਆਤ 'ਚ ਮਹਾਰਾਸ਼ਟਰ 'ਚ ਭਾਜਪਾ ਤੇ ਹਰਿਆਣਾ 'ਚ ਕਾਂਗਰਸ ਦੇ ਪੱਖ 'ਚ ਰੁਝਾਣ
. . .  45 minutes ago
ਪੰਜਾਬ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਆਰੰਭ
. . .  48 minutes ago
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  54 minutes ago
ਨਵੀਂ ਦਿੱਲੀ, 24 ਅਕਤੂਬਰ - ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ...
ਫਗਵਾੜਾ ਵਿਖੇ ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਲਾਏ ਗਏ ਸਪੈਸ਼ਲ ਅਬਜ਼ਰਵਰ
. . .  58 minutes ago
ਫਗਵਾੜਾ, 24 ਅਕਤੂਬਰ (ਹਰੀਪਾਲ ਸਿੰਘ) - ਫਗਵਾੜਾ ਵਿਖੇ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਸਪੈਸ਼ਲ ਅਬਜ਼ਰਵਰ ਅਜੇ ਵੀ...
ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਹੜਤਾਲ ਖ਼ਤਮ
. . .  about 1 hour ago
ਢਾਕਾ, 24 ਅਕਤੂਬਰ - ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ 11 ਸੂਤਰੀ ਮੰਗਾਂ ਮੰਨੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ...
ਰਾਸ਼ਟਰਪਤੀ ਵਿਦੇਸ਼ ਯਾਤਰਾ ਕਰ ਕੇ ਵਾਪਸ ਪਰਤੇ ਦੇਸ਼
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਫਿਲਪੀਨਜ਼ ਅਤੇ ਜਪਾਨ ਦੀ 7 ਦਿਨਾਂ ਯਾਤਰਾ ਤੋਂ ਬਾਅਦ ਅੱਜ ਵਾਪਸ ਦੇਸ਼ ਪਰਤ ਆਏ...
ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਦੇ ਮਹਾਰਾਸ਼ਟਰ ਚੋਣਾਂ ਦੇ ਨਤੀਜੇ ਅੱਜ ਹੋਣਗੇ ਘੋਸ਼ਿਤ
. . .  about 1 hour ago
ਚੰਡੀਗੜ੍ਹ/ਨਵੀਂ ਦਿੱਲੀ, 24 ਅਕਤੂਬਰ - ਪੰਜਾਬ ਦੇ 4 ਵਿਧਾਨ ਸਭਾ ਹਲ਼ਕਿਆ ਮੁਕੇਰੀਆਂ, ਫਗਵਾੜਾ, ਦਾਖਾ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ, ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਜਾਣਗੇ। ਭਾਰੀ ਸੁਰੱਖਿਆ ਹੇਠ ਵੋਟਾਂ ਦੀ...
ਅੱਜ ਦਾ ਵਿਚਾਰ
. . .  about 2 hours ago
ਅੱਜ ਦਾ ਵਿਚਾਰ
ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 9 ਅੱਸੂ ਸੰਮਤ 550

ਮਾਨਸਾ

ਬੇ-ਮੌਸਮੀ ਬਰਸਾਤ ਨੇ ਮਾਨਸਾ ਜ਼ਿਲ੍ਹੇ 'ਚ ਨਰਮੇ ਤੇ ਝੋਨੇ ਦੀ ਫ਼ਸਲ ਨੂੰ ਝੰਬਿਆ

ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 24 ਸਤੰਬਰ -ਪਿਛਲੇ 3 ਦਿਨਾਂ ਤੋਂ ਰੁਕ-ਰੁਕ ਪੈ ਰਹੇ ਮੀਂਹ ਨੇ ਜਿੱਥੇ ਜ਼ਿਲ੍ਹੇ 'ਚ ਨਰਮੇ ਅਤੇ ਝੋਨੇ ਫ਼ਸਲ ਨੂੰ ਝੰਬ ਦਿੱਤਾ ਹੈ ਉੱਥੇ ਹਰੇ ਚਾਰੇ ਨੂੰ ਵੀ ਪ੍ਰਭਾਵਿਤ ਕੀਤਾ ਹੈ | ਬੇ-ਮੌਸਮੀ ਬਾਰਿਸ਼ ਤੇ ...

ਪੂਰੀ ਖ਼ਬਰ »

ਪਰਮਜੀਤ ਕੌਰ ਉੱਭਾ ਪ੍ਰਧਾਨ ਚੁਣੀ

ਮਾਨਸਾ, 24 ਸਤੰਬਰ (ਵਿ.ਪ੍ਰਤੀ.)-ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਦੀ ਅਗਵਾਈ 'ਚ ਪੰਜਾਬ ਖੇਤ ਮਜ਼ਦੂਰ ਸਭਾ ਉੱਭਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਪਰਮਜੀਤ ਕੌਰ ਪ੍ਰਧਾਨ, ਮੱਖਣ ਸਿੰਘ ਮੀਤ ਪ੍ਰਧਾਨ, ਮਨਪ੍ਰੀਤ ਕੌਰ ਸਕੱਤਰ, ਰਾਜਵੀਰ ਕੌਰ ਮੀਤ ...

ਪੂਰੀ ਖ਼ਬਰ »

154 ਬੋਤਲਾਂ ਸ਼ਰਾਬ, 6 ਕਿੱਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ

ਮਾਨਸਾ, 24 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪੁਲਿਸ ਨੇ ਵੱਖ ਵੱਖ ਵਿਅਕਤੀਆਂ ਕੋਲੋਂ 154 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਮਿੱਠੂ ਸਿੰਘ ਵਾਸੀ ਕੋਟਲੀ ਕਲਾਂ ਕੋਲੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ...

ਪੂਰੀ ਖ਼ਬਰ »

ਸਰਦੂਲਗੜ੍ਹ ਦੇ ਰੋੜਕੀ ਮਾਈਨਰ ਵਿਚ ਪਿਆ ਪਾੜ

ਸਰਦੂਲਗੜ੍ਹ, 24 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)-ਸਥਾਨਕ ਸ਼ਹਿਰ ਦੇ ਬੇਅੰਤ ਨਗਰ ਸਾਹਮਣੇ ਖੇਤਾਂ 'ਚੋਂ ਲੰਘਦੀ ਰੋੜਕੀ ਮਾਈਨਰ 'ਚ ਪਾਣੀ ਦਾ ਵਹਾਅ ਵਧ ਜਾਣ ਨਾਲ ਪਾੜ ਪੈ ਗਿਆ | ਮੌਕੇ 'ਤੇ ਹਾਜ਼ਰ ਕਿਸਾਨ ਗੁਰਜੀਤ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ, ਰਵਿੰਦਰ ਕੁਮਾਰ, ...

ਪੂਰੀ ਖ਼ਬਰ »

ਸੀਵਰੇਜ ਬੋਰਡ ਵਲੋਂ ਪੱਟੇ ਖੂਹ ਕਾਰਨ ਵਾਪਰ ਸਕਦੈ ਹਾਦਸਾ

ਸਰਦੂਲਗੜ੍ਹ, 24 ਸਤੰਬਰ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੀ ਵਾਰਡ ਨੰਬਰ 4 ਵਿਚ ਸੇਂਟ ਮੀਰਾ ਸਕੂਲ ਅਤੇ ਸਵੀਟ ਬਲੋਸਮ ਸਕੂਲ ਨੂੰ ਮਿਲਾਉਣ ਵਾਲੀ ਗਲੀ ਦੇ ਕੋਰਨਰ ਤੇ ਗਲੀ ਵਿਚਾਲੇ ਸੀਵਰੇਜ ਬੋਰਡ ਵਲੋਂ ਜੇ.ਸੀ.ਬੀ ਨਾਲ 12 ਫੁੱਟ ਲੰਬੇ ਅਤੇ 8-10 ਫੁੱਟ ਡੂੰਘੇ ਪੱਟੇ ਖੂਹ ਜਿਡੇ ...

ਪੂਰੀ ਖ਼ਬਰ »

ਸ਼ਿਵ ਸ਼ਕਤੀ ਕਾਲਜ ਭੀਖੀ ਦਾ ਬੀ. ਐੱਡ. ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 24 ਸਤੰਬਰ (ਨਿ. ਪ. ਪ.)-ਸਥਾਨਕ ਸ਼ਿਵ ਸ਼ਕਤੀ ਕਾਲਜ ਆਫ਼ ਐਜੂਕੇਸ਼ਨ ਦਾ ਬੀ. ਐੱਡ ਦੇ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਰਾਜ ਕੁਮਾਰ ਮਹਿਤਾ ਨੇ ਦੱਸਿਆ ਕਿ ਇਸ ਪ੍ਰੀਖਿਆ 'ਚੋਂ ਵਿਦਿਆਰਥਣ ਇੰਦਰਜੀਤ ਕੌਰ ਅਤੇ ਨੈਨ ...

ਪੂਰੀ ਖ਼ਬਰ »

ਅੰਤਰ-ਕਾਲਜ ਟੇਬਲ ਟੈਨਿਸ ਪ੍ਰਤੀਯੋਗਤਾ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਤੀਜੀ ਵਾਰ ਚੈਂਪੀਅਨ ਬਣੀ

ਬੁਢਲਾਡਾ, 24 ਸਤੰਬਰ (ਸਵਰਨ ਸਿੰਘ ਰਾਹੀ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਖ਼ਾਲਸਾ ਕਾਲਜ ਜ਼ੀਰਕਪੁਰ ਵਿਖੇ ਕਰਵਾਈ ਗਈ ਅੰਤਰ-ਕਾਲਜ ਟੇਬਲ ਟੈਨਿਸ ਪ੍ਰਤੀਯੋਗਤਾ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਨੇ ਲਗਾਤਾਰ ਤੀਸਰੀ ਵਾਰ ਇਹ ਚੈਂਪੀਅਨਸ਼ਿਪ ਟਰਾਫ਼ੀ ...

ਪੂਰੀ ਖ਼ਬਰ »

ਮਾਈ ਭਾਗੋ ਸੰਸਥਾ ਰੱਲਾ 'ਚ ਲੇਖ ਰਚਨਾ ਮੁਕਾਬਲੇ ਕਰਵਾਏ

ਜੋਗਾ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਮਾਈ ਭਾਗੋ ਸੀਨੀਅਰ ਸੈਕੰਡਰੀ ਸਕੂਲ ਰੱਲਾ ਵਿਖੇ ਪਿ੍ੰਸੀਪਲ ਸੁਰਿੰਦਰ ਕੌਰ ਟੀਨਾ ਦੀ ਅਗਵਾਈ 'ਚ ਅੰਤਰ ਕਲਾਸ ਲੇਖ ਰਚਨਾ ਮੁਕਾਬਲੇ ਕਰਵਾਏ ਗਏ | ਪੰਜਾਬੀ ਲੈਕਚਰਾਰ ਸੁਖਪਾਲ ਕੌਰ ਨੇ ਦੱਸਿਆ ਕਿ ਨੌਵੀਂ ਜਮਾਤ ਤੋਂ ਲੈ ਕੇ 12ਵੀਂ ...

ਪੂਰੀ ਖ਼ਬਰ »

ਸਾਡੇ ਮਨਾਂ ਵਿਚ ਭਰੀ ਗੰਦਗੀ ਦੀ ਸਫ਼ਾਈ ਕਰਨ ਦੀ ਲੋੜ ਹੈ- ਸਾਧਵੀ ਸਮਰੱਥ ਸ੍ਰੀ

ਸਰਦੂਲਗੜ੍ਹ, 24 ਸਤੰਬਰ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੀ ਪੁਰਾਣਾ ਬਾਜ਼ਾਰ ਜੈਨ ਸਭਾ ਵਿਚ ਅੱਜ ਧਰਮ ਸਭਾ ਨੂੰ ਸੰਬੋਧਨ ਕਰਦਿਆਂ ਮਹਾ ਸਾਧਵੀ ਸਮਰੱਥ ਸ੍ਰੀ ਨੇ ਕਿਹਾ ਕਿ ਮਨੁੱਖ ਨੂੰ ਸਰੀਰ ਦੀ ਸਫ਼ਾਈ ਦੇ ਨਾਲ ਮਨ ਦੀ ਸਫ਼ਾਈ ਵੀ ਕਰਨੀ ਚਾਹੀਦੀ ਹੈ ਕਿਉਂਕਿ ਮਨ ਦੀ ...

ਪੂਰੀ ਖ਼ਬਰ »

ਵਿਆਹਾਂ ਦੇ ਫ਼ਜ਼ੂਲ ਖ਼ਰਚ ਤੇ ਕਿਸਾਨ ਤ੍ਰਾਸਦੀ ਦੀ ਕਹਾਣੀ ਲਘੂ ਫ਼ਿਲਮ 'ਵਡਿਆਈ'

ਬੁਢਲਾਡਾ, 24 ਸਤੰਬਰ (ਰਾਹੀ)-ਯੂਨੀਕ ਆਰਟ ਪ੍ਰੋਡਕਸ਼ਨ ਬੁਢਲਾਡਾ ਦੇ ਕਲਾਕਾਰਾਂ ਵਲੋਂ ਪਿਛਲੇ ਦਿਨੀਂ ਯੂ-ਟਿਊਬ 'ਤੇ ਜਾਰੀ ਕੀਤੀ ਲਘੂ ਫ਼ਿਲਮ 'ਵਡਿਆਈ' ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਜਾਣਕਾਰੀ ਦਿੰਦਿਆਂ ਇਸ ਫਿਲਮ ਦੇ ਨਿਰਦੇਸ਼ਕ ਸਤਨਾਮ ...

ਪੂਰੀ ਖ਼ਬਰ »

ਗੱਲਾ ਮਜ਼ਦੂਰਾਂ ਨੇ ਮੰਗਾਂ ਸਬੰਧੀ ਮਾਰਕੀਟ ਕਮੇਟੀ ਸਕੱਤਰ ਨੂੰ ਮੰਗ ਪੱਤਰ ਦਿੱਤਾ

ਬੁਢਲਾਡਾ, 24 ਸਤੰਬਰ (ਸਵਰਨ ਸਿੰਘ ਰਾਹੀ)-ਅੱਜ ਇੱਥੇ ਗੱਲਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਅਤੇ ਮਜ਼ਦੂਰੀ ਦੇ ਵਾਧੇ ਦੀ ਮੰਗ ਨੂੰ ਲੈ ਕੇ ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਪ੍ਰਧਾਨ ਸੱਤਪਾਲ ਸਿੰਘ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਬੁਢਲਾਡਾ ਸਕੱਤਰ ਜੈ ਸਿੰਘ ...

ਪੂਰੀ ਖ਼ਬਰ »

ਭੁੱਲਰ ਕੋਠੇ 'ਚ ਬਾਬਾ ਫਰੀਦ ਕਾਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ

ਜੋਗਾ, 24 ਸਤੰਬਰ (ਪ. ਪ.)-ਨੇੜਲੇ ਪਿੰਡ ਭੁੱਲਰ ਕੋਠੇ ਵਿਖੇ ਬਾਬਾ ਫਰੀਦ ਕਾਨਵੈਂਟ ਸਕੂਲ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ ਗਈ | ਸਕੂਲ ਪ੍ਰਬੰਧਕ ਕਮੇਟੀ ਵਲੋਂ ਧਾਰਮਿਕ ਸਮਾਗਮ ਕਰਵਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਉਪਰੰਤ ਸਕੂਲ ਇਮਾਰਤ ਦੀ ਨੀਂਹ ਰੱਖਣ ਦੀ ਰਸਮ ਮੁੱਖ ...

ਪੂਰੀ ਖ਼ਬਰ »

ਭਗਵਤੀ ਕਾਲਜ ਆਫ਼ ਐਜੂਕੇਸ਼ਨ ਭੀਖੀ ਦਾ ਨਤੀਜਾ ਸ਼ਾਨਦਾਰ ਰਿਹਾ

ਭੀਖੀ, 24 ਸਤੰਬਰ (ਨਿ. ਪ. ਪ.)-ਭਗਵਤੀ ਕਾਲਜ ਆਫ਼ ਐਜੂਕੇਸ਼ਨ (ਫ਼ਾਰ ਗਰਲਜ਼) ਭੀਖੀ ਦਾ ਬੀ. ਐੱਡ. ਸਮੈਸਟਰ ਚੌਥਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਕਾਲਜ ਦੇ ਸਕੱਤਰ ਰਾਜ ਕੁਮਾਰ ਮਹਿਤਾ ਨੇ ਦੱਸਿਆ ਕਿ ਸੈਸ਼ਨ 2017-18 ਦੀ ਬੀ. ਐੱਡ ਦੀ ਪ੍ਰੀਖਿਆ 'ਚੋਂ ਕਾਲਜ ਵਿਦਿਆਰਥਣ ਦਿੱਵਿਆ ਰਾਣੀ ਨੇ 75 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਗੁਰਮੀਤ ਕੌਰ 74 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਅਤੇ ਰਿੰਪੀ ਰਾਣੀ 73 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਕਾਲਜ ਚੋਂ ਤੀਜੇ ਸਥਾਨ'ਤੇ ਰਹੀ | ਕਾਲਜ ਦੇ ਚੇਅਰਮੈਨ ਸੋਮ ਨਾਥ ਮਹਿਤਾ ਨੇ ਕਿਹਾ ਕਿ ਵਿਦਿਆਰਥਣਾਂ ਦੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਕਾਲਜ ਸਟਾਫ਼ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥਣਾਂ ਨੇ ਸਿਰਫ਼ ਕਾਲਜ ਦਾ ਹੀ ਨਹੀਂ ਬਲਕਿ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥਣਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ |


ਖ਼ਬਰ ਸ਼ੇਅਰ ਕਰੋ

ਮੀਰਪੁਰ ਕਲਾਂ ਦੇ ਜ਼ਿਲ੍ਹਾ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ

ਸਰਦੂਲਗੜ੍ਹ, 24 ਸਤੰਬਰ (ਜ਼ੈਲਦਾਰ)-ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ | ਪਿੰ੍ਰਸੀਪਲ ਪ੍ਰਮੋਦ ਗੁਪਤਾ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ...

ਪੂਰੀ ਖ਼ਬਰ »

ਲੱਖਾ ਸਿਧਾਣਾ ਸਮੇਤ ਹੋਰਾਂ 'ਤੇ ਦਰਜ ਮੁਕੱਦਮੇ ਰੱਦ ਕਰਵਾਉਣ ਅਤੇ ਪਿ੍ੰਸੀਪਲ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ. ਜੀ. ਐਸ. ਆਦਰਸ਼ ਸਕੂਲ ਸਾਹਨੇਵਾਲੀ ਦੀ ਪਿ੍ੰਸੀਪਲ ਨੂੰ ਬਰਖ਼ਾਸਤ ਕਰਨ ਅਤੇ ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਸਮੇਤ 40 ਹੋਰ ਵਿਅਕਤੀਆਂ ਿਖ਼ਲਾਫ਼ ਦਰਜ ਮੁਕੱਦਮੇ ਰੱਦ ਕਰਵਾਉਣ ਦੀ ਮੰਗ ਨੂੰ ਲੈ ...

ਪੂਰੀ ਖ਼ਬਰ »

ਪਿੰਡ ਘੁੰਮਣ ਕਲਾਂ ਦੇ ਇੱਕ ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ

ਮਾਨਸਾ, 24 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਪਿੰਡ ਘੁੰਮਣ ਕਲਾਂ ਦੇ ਇਕ ਵਿਅਕਤੀ ਨੇ ਸਵੇਰੇ 9 ਵਜੇ ਦੇ ਨਜ਼ਦੀਕ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ | ਇਸ ਤੋਂ ਪਹਿਲਾਂ ਉਸ ਨੇ ਆਪਣੇ ਘਰ 'ਚ ਇਕਲੌਤੇ ਪੁੱਤਰ ਨੂੰ ਗਲ ਘੋਟ ਕੇ ਮਾਰ ਦਿੱਤਾ | ਰੇਲਵੇ ਪੁਲਿਸ ਚੌਾਕੀ ...

ਪੂਰੀ ਖ਼ਬਰ »

ਸੋਲਰ ਪੈਨਲ ਸਕੀਮ ਦਾ ਵੱਧ ਤੋਂ ਵੱਧ ਲੋਕ ਫ਼ਾਇਦਾ ਉਠਾਉਣ-ਢਿੱਲੋਂ

ਮਾਨਸਾ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੋਲਰ ਪੈਨਲ ਸਕੀਮ ਦਾ ਵੱਧ ਤੋਂ ਵੱਧ ਲੋਕ ਫ਼ਾਇਦਾ ਲੈਣ ਕਿਉਂਕਿ ਇਸ ਸਕੀਮ ਤਹਿਤ ਘਰੇਲੂ ਸੂਰਜੀ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਅਤੇ ਪੰਜਾਬ ਸਰਕਾਰ ਵਲੋਂ ਇਸ ਸਕੀਮ ਤਹਿਤ ਵਿਸ਼ੇਸ਼ ਸਬਸਿਡੀ ਵੀ ਦਿੱਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਤੀਜਾ ਕਵੀਸ਼ਰ ਬਲਵੀਰ ਚੰਦ ਯਾਦਗਾਰੀ ਐਵਾਰਡ ਬਿ੍ਜ ਲਾਲ ਧੌਲਾ ਨੂੰ ਦਿੱਤਾ

ਜੋਗਾ, 24 ਸਤੰਬਰ (ਬਲਜੀਤ ਸਿੰਘ ਅਕਲੀਆ)-ਪਿੰਡ ਭੁਪਾਲ ਕਲਾਂ ਦੇ ਸਮੂਹ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਯੂਥ ਕਲੱਬ ਭੁਪਾਲ ਕਲਾਂ ਦੇ ਸਹਿਯੋਗ ਨਾਲ ਪਿੰਡ ਵਿਚ ਸਵ. ਬਲਵੀਰ ਚੰਦ ਕਵੀਸ਼ਰ ਨੂੰ ਸਮਰਪਿਤ ਤੀਜਾ ਬਲਵੀਰ ਚੰਦ ਯਾਦਗਾਰੀ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ...

ਪੂਰੀ ਖ਼ਬਰ »

ਪੱਤਰਕਾਰ ਤਰਸੇਮ ਸਿੰਗਲਾ ਨੂੰ ਸਦਮਾ

ਰਾਮਾਂ ਮੰਡੀ, 24 ਸਤੰਬਰ (ਨਿ.ਪ.ਪ)-ਸਥਾਨਕ ਪੱਤਰਕਾਰ ਅਤੇ ਪ੍ਰੈਸ ਕਲੱਬਜ਼ ਫੈਡਰੇਸ਼ਨ ਰਾਮਾਂ ਇਕਾਈ ਦੇ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੂੰ ਉਨ੍ਹਾਂ ਦੇ ਇਕਲੌਤੇ ਫੁਫੇਰੇ ਭਾਈ ਰਾਮ ਰੱਖ ਗੋਇਲ (71) ਰਿਟਾ.ਕਿਯੂਸੀਏਐਮ (ਐਫ.ਸੀ.ਆਈ.) ਵਾਸੀ ਅਬੋਹਰ ਪੁੱਤਰ ਸਵ.ਮਾਧੋ ਰਾਮ ਗੋਇਲ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਮੱਝ ਦੀ ਮੌਤ

ਸੀਂਗੋ ਮੰਡੀ, 24 ਸਤੰਬਰ (ਪਿ੍ੰਸ ਸੌਰਭ ਗਰਗ)-ਪਿੰਡ ਮਲਕਾਣਾ ਵਿਖੇ ਕਰੰਟ ਲੱਗਣ ਨਾਲ ਮੱਝ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਪਿੰਡ ਵਾਸੀ ਦਵਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਿਸਾਨ ਕਰਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਲਕਾਣਾ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰ ਦੀ ਮੱਝ ਦੀ ਅਚਾਨਕ ਮੌਤ

ਭੁੱਚੋ ਮੰਡੀ, 24 ਸਤੰਬਰ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਕਲਾਂ ਵਿਖੇ ਬੀਤੀ ਰਾਤ ਇਕ ਗ਼ਰੀਬ ਪਰਿਵਾਰ ਦੀ ਸੱਜਰ ਮੱਝ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਸਦਮੇ ਵਿਚ ਹੈ | ਪੀੜਤ ਪਰਿਵਾਰ ਦੇ ਮੁਖੀ ਰਾਜੂ ਸਿੰਘ ਪੁੱਤਰ ਬਾਬੂ ਸਿੰਘ ਨੇ ਦੱਸਿਆ ਸਵੇਰੇ ਜਦ ਅਸੀਂ ਉੱਠੇ ਤਾਂ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦੋਸਤਾਨ ਪਾਰਟੀ ਵਲੋਂ ਤੇਲ ਦੀਆਂ ਕੀਮਤਾਂ ਵਿਰੁੱਧ ਰੋਸ ਪ੍ਰਦਰਸ਼ਨ

ਭੁੱਚੋ ਮੰਡੀ 24 ਸਤੰਬਰ (ਬਲਵਿੰਦਰ ਸਿੰਘ ਸੇਠੀ)-ਅੱਜ ਬਾਅਦ ਦੁਪਹਿਰ ਨੂੰ ਭੁੱਚੋ ਮੰਡੀ ਬੱਸ ਸਟੈਂਡ ਦੇ ਨਜ਼ਦੀਕ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦੀ ਇਕਾਈ ਭੁੱਚੋ ਮੰਡੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੇਂਦਰ 'ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ...

ਪੂਰੀ ਖ਼ਬਰ »

ਬਰਸਾਤ ਕਾਰਨ ਪਿੱਥੋ 'ਚ 1 ਘਰ ਦਾ ਬਰਾਂਡਾ ਅਤੇ 2 ਘਰਾਂ ਦੀ ਚਾਰ ਦਿਵਾਰੀ ਡਿੱਗੀ

ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ)-ਪਿਛਲੇ ਦੋ ਦਿਨਾਂ ਤੋਂ ਖੇਤਰ ਦੇ ਪਿੰਡਾਂ 'ਚ ਹੋਈ ਭਰਵੀਂ ਬਰਸਾਤ ਕਾਰਨ ਨੇੜਲੇ ਪਿੰਡ ਪਿੱਥੋ ਵਿਖੇ 3 ਮਕਾਨਾਾ ਨੰੂ ਕਾਫ਼ੀ ਨੁਕਸਾਨ ਹੋਣ ਦੀ ਖ਼ਬਰ ਹੈ ਪ੍ਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ | ਪਿੰਡ ਵਾਸੀਆਂ ...

ਪੂਰੀ ਖ਼ਬਰ »

ਦਲਿਤ ਆਗੂ ਵਲੋਂ ਕਾਂਗਰਸ ਸਰਕਾਰ 'ਤੇ ਬੁਰੀ ਪਿਰਤ ਪਾਉਣ ਦਾ ਦੋਸ਼

ਨਥਾਣਾ, 24 ਸਤੰਬਰ (ਗੁਰਦਰਸ਼ਨ ਲੁੱਧੜ)-ਅਕਾਲੀ ਦਲ ਨਾਲ ਸਬੰਧਿਤ ਬੁੱਧੀਜੀਵੀ ਦਲਿਤ ਆਗੂ ਡਾ: ਹਰਜਿੰਦਰ ਸਿੰਘ ਜੱਖੂ ਨੇ ਕਿਹਾ ਕਿ ਪੰਜਾਬ ਦੀ ਸਤ੍ਹਾ 'ਤੇ ਕਾਬਜ਼ ਕਾਂਗਰਸ ਸਰਕਾਰ ਨੂੰ ਵਿਰੋਧੀ ਧਿਰਾਂ ਦਾ ਸਹਿਯੋਗ ਲੈ ਕੇ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX