ਤਾਜਾ ਖ਼ਬਰਾਂ


ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਅੱਜ ਦੁਪਹਿਰ ਦੋ ਵਿਅਕਤੀਆਂ ਨੇ ਸਟੇਟ ਬੈਂਕ ਦੇ ਏ.ਟੀ.ਐਮ 'ਚੋਂ ਪੈਸੇ ਕਢਵਾਏ ਤਾਂ ਇੱਕ ਵਿਅਕਤੀ ਦੇ 2 ਹਜ਼ਾਰ ਦੇ 3 ਨੋਟਾਂ...
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਪੰਚਕੂਲਾ, 15 ਜਨਵਰੀ - ਪੱਤਰਕਾਰ ਛਤਰਪਤੀ ਹੱਤਿਆਕਾਂਡ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ...
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਰਾਂਚੀ, 15 ਜਨਵਰੀ - ਝਾਰਖੰਡ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵੇਂਕਰਨ...
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਅਹਿਮਦਾਬਾਦ, 15 ਜਨਵਰੀ - ਗੁਜਰਾਤ ਦੇ ਨੰਦੁਰਬਰ ਜ਼ਿਲੇ 'ਚ ਇੱਕ ਕਿਸ਼ਤੀ ਦੇ ਨਰਮਦਾ ਨਦੀ 'ਚ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ...
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ...
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਬਸਪਾ ਸੁਪਰੀਮੋ ਮਾਇਆਵਤੀ ਦਾ 63ਵਾਂ ਜਨਮ ਦਿਨ ਅੱਜ ਪੰਜਾਬ ਵਿਚ ਥਾਂ ਥਾਂ 'ਤੇ ਜਨ ਕਲਿਆਣ ਦਿਵਸ ਵਜੋ ਮਨਾਇਆ ਗਿਆ। ਇਸ ਸਬੰਧੀ...
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਕਾਫੀ ਭੜਕ ਗਿਆ...
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  1 day ago
ਨਵੀਂ ਦਿੱਲੀ, 15 ਜਨਵਰੀ- ਕਰਨਾਟਕ 'ਚ ਐੱਚ. ਡੀ. ਕੁਮਾਰਸਵਾਮੀ ਸਰਕਾਰ 'ਤੇ ਸੰਕਟ ਛਾ ਗਿਆ ਗਿਆ। ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ 'ਚੋਂ ਸਮਰਥਨ ਵਾਪਸ ਲੈ ਲਿਆ ਹੈ। ਦੋਹਾਂ ਵਿਧਾਇਕਾਂ ਨੇ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਇਸ...
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  1 day ago
ਐਡੀਲੇਡ, 15 ਜਨਵਰੀ - ਭਾਰਤ ਨੇ ਐਡੀਲੇਡ ਵਿਖੇ ਦੂਸਰੇ ਇੱਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਆਸਟ੍ਰੇਲੀਆ...
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 24 ਗੇਂਦਾਂ 'ਚ 34 ਦੌੜਾਂ ਦੀ ਲੋੜ
. . .  1 day ago
ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਜੈਸ਼-ਏ-ਮੁਹੰਮਦ ਨਾਲ ਸਬੰਧਿਤ 3 ਵਿਦਿਆਰਥੀ ਜਲੰਧਰ ਤੋਂ ਗਿ੍ਫ਼ਤਾਰ

• ਏ. ਕੇ.-47, ਪਿਸਤੌਲ, ਇਕ ਕਿੱਲੋ ਧਮਾਕਾਖੇਜ਼ ਸਮੱਗਰੀ ਬਰਾਮਦ • ਇਕ ਨੌਜਵਾਨ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਐੱਮ.ਐੱਸ. ਲੋਹੀਆ ਜਲੰਧਰ, 10 ਅਕਤੂਬਰ-ਜਲੰਧਰ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ...

ਪੂਰੀ ਖ਼ਬਰ »

ਅਲ-ਕਾਇਦਾ ਨਾਲ ਸਬੰਧਿਤ ਹੈ ਜ਼ਾਕਿਰ ਮੂਸਾ

ਜ਼ਾਕਿਰ ਮੂਸਾ ਉਰਫ਼ ਜ਼ਾਕਿਰ ਰਾਸ਼ਿਦ ਭੱਟ ਪੁੱਤਰ ਅਬਦੁਲ ਰਸ਼ੀਦ ਭੱਟ ਵਾਸੀ ਤਰਾਲ, ਜੰਮੂ-ਕਸ਼ਮੀਰ ਜੋ ਕਿ ਅੱਤਵਾਦੀ ਸੰਗਠਨ ਅਲਕਾਇਦਾ ਦਾ ਸਰਗਨਾ ਹੈ ਅਤੇ ਮਾਰੇ ਗਏ ਖ਼ਤਰਨਾਕ ਅੱਤਵਾਦੀ ਬੁਰਹਾਨ ਵਾਨੀ ਦਾ ਸਾਥੀ ਵੀ ਰਿਹਾ ਹੈ | ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ 2 ਸਾਬਕਾ ਮੰਤਰੀਆਂ ਸਮੇਤ 19 ਨੂੰ ਮੌਤ ਦੀ ਸਜ਼ਾ

• ਖ਼ਾਲਿਦਾ ਜ਼ਿਆ ਦੇ ਬੇਟੇ ਸਮੇਤ 19 ਨੂੰ ਉਮਰ ਕੈਦ
• ਮਾਮਲਾ 2004 'ਚ ਹੋਏ ਗ੍ਰਨੇਡ ਹਮਲੇ ਦਾ

ਢਾਕਾ (ਬੰਗਲਾਦੇਸ਼), 10 ਅਕਤੂਬਰ (ਪੀ.ਟੀ.ਆਈ.)-ਬੰਗਲਾਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਦੇ ਜੱਜ ਸ਼ਾਹਿਦ ਨੁਰੂਦੀਨ ਵਲੋਂ 2004 'ਚ ਗ੍ਰਨੇਡ ਨਾਲ ਹੋਏ ਹਮਲੇ ਦੇ ਮਾਮਲੇ 'ਚ ਅੱਜ ਸਾਬਕਾ ਜੂਨੀਅਰ ਗ੍ਰਹਿ ਮੰਤਰੀ ਲੁਤਫ਼ੂਜ਼ਾਮਨ ਬਾਬਰ, ਸਾਬਕਾ ਡਿਪਟੀ ਸਿੱਖਿਆ ਮੰਤਰੀ ਅਬਦੁਸ ਸਾਲਮ ਪਿੰਟੂ ਤੇ ਕਈ ਹੋਰ ਸਾਬਕਾ ਫ਼ੌਜ ਦੇ ਇੰਟੈਲੀਜੈਂਸ ਅਧਿਕਾਰੀਆਂ ਸਮੇਤ 19 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਜੱਜ ਨੇ ਦੱਸਿਆ ਕਿ ਮੌਤ ਦੀ ਸਜ਼ਾ ਵਾਲੇ ਜਾਨ ਨਿਕਲਣ ਤੱਕ ਲਟਕਦੇ ਰਹਿਣਗੇ | ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੇ ਬੇਟੇ ਤਾਰੀਕ ਰਹਿਮਾਨ ਸਮੇਤ 19 ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ | ਇਸ ਹਮਲੇ 'ਚ 24 ਲੋਕਾਂ ਦੀ ਮੌਤ ਹੋ ਗਈ ਸੀ ਤੇ ਉਸ ਸਮੇਂ ਦੀ ਵਿਰੋਧੀ ਧਿਰ ਦੀ ਨੇਤਾ ਸ਼ੇਖ਼ ਹਸੀਨਾ ਸਮੇਤ 500 ਲੋਕ ਜ਼ਖ਼ਮੀ ਹੋਏ ਸਨ | ਇਹ ਹਮਲਾ 21 ਅਗਸਤ, 2004 ਨੂੰ ਅਵਾਮੀ ਲੀਗ ਦੀ ਰੈਲੀ 'ਚ ਸ਼ੇਖ਼ ਹਸੀਨਾ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ ਜੋ ਹੁਣ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹੈ | ਇਸ ਹਮਲੇ 'ਚ ਉਸ ਦਾ ਬਚਾਅ ਤਾਂ ਹੋ ਗਿਆ ਸੀ, ਪਰ ਉਸ ਦੀ ਅੱਧੀ ਸੁਣਨ ਸ਼ਕਤੀ ਜਾਂਦੀ ਰਹੀ ਸੀ, ਜਦ ਕਿ ਉਸ ਦੀ ਪਾਰਟੀ ਦੀ ਮਹਿਲਾ ਫ਼ਰੰਟ ਦੀ ਮੁਖੀ ਤੇ ਸਾਬਕਾ ਰਾਸ਼ਟਰਪਤੀ ਜ਼ਿਲੂਰ ਰਹਿਮਾਨ ਦੀ ਪਤਨੀ ਇਵੀ ਰਹਿਮਾਨ ਦੀ ਮੌਤ ਹੋ ਗਈ ਸੀ | ਦੱਸਣਯੋਗ ਹੈ ਕਿ ਉਮਰ ਕੈਦ ਸਜ਼ਾਯਾਫ਼ਤਾ ਤੇ ਬੀ.ਐਨ.ਪੀ. ਦੇ ਸੀਨੀਅਰ ਉਪ ਪ੍ਰਧਾਨ ਰਹਿਮਾਨ ਨੂੰ ਅਦਾਲਤ ਨੇ ਭਗੌੜਾ ਐਲਾਨਿਆ ਹੋਇਆ ਹੈ ਤੇ ਉਹ ਇਸ ਸਮੇਂ ਲੰਡਨ ਦੇ ਇਗਜ਼ਾਈਲ ਵਿਖੇ ਰਹਿ ਰਿਹਾ ਹੈ | ਗ੍ਰਹਿ ਮੰਤਰੀ ਅਸਾਦੂਜ਼ਾਮਨ ਖ਼ਾਨ ਕਮਲ ਨੇ ਕਿਹਾ ਕਿ ਭਗੌੜੇ ਦੋਸ਼ੀਆਂ ਨੂੰ ਵਾਪਸ ਲਿਆਉਣ ਲਈ ਕਦਮ ਉਠਾਏ ਜਾ ਰਹੇ ਹਨ |


ਖ਼ਬਰ ਸ਼ੇਅਰ ਕਰੋ

ਚੀਨ ਦਾ ਜ਼ਿਆਦਾ ਦਖ਼ਲ ਪਾਕਿਸਤਾਨ ਦੇ ਅਰਥਚਾਰੇ ਲਈ ਤਬਾਹਕੁੰਨ

ਇਸਲਾਮਾਬਾਦ, 10 ਅਕਤੂਬਰ (ਏਜੰਸੀ)-ਕੌਮਾਂਤਰੀ ਮੁਦਰਾ ਕੋਸ਼ (ਆਈ. ਐਮ. ਐਫ਼.) ਦੇ ਮੁਖੀ ਅਰਥ ਸ਼ਾਸਤਰੀ ਮੌਰਿਸ ਓਬਸਟਫ਼ੇਲਡ ਨੇ ਕਿਹਾ ਕਿ ਪਾਕਿਸਤਾਨ ਅਰਥਚਾਰੇ 'ਚ ਚੀਨ ਦਾ ਵਧ ਰਿਹਾ ਦਖ਼ਲ ਉਸ ਦੀ ਆਰਥਿਕਤਾ ਲਈ ਤਬਾਹਕੁੰਨ ਹੋ ਸਕਦਾ ਹੈ | ਆਈ. ਐਮ. ਐਫ਼. ਦਾ ਇਹ ਬਿਆਨ ਉਸ ਸਮੇਂ ...

ਪੂਰੀ ਖ਼ਬਰ »

ਲੁਧਿਆਣਾ 'ਚ ਹੌਜ਼ਰੀ 'ਚ ਅੱਗ ਲੱਗਣ ਨਾਲ 4 ਮੌਤਾਂ

ਸ਼ਟਰ ਨੂੰ ਤਾਲਾ ਲੱਗਾ ਹੋਣ ਕਰਕੇ ਨਹੀਂ ਨਿਕਲ ਸਕੇ ਬਾਹਰ ਲੁਧਿਆਣਾ, 10 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਕਲਿਆਣ ਨਗਰ ਸਥਿਤ ਇਕ ਹੌਜ਼ਰੀ ਫੈਕਟਰੀ 'ਚ ਬੁੱਧਵਾਰ ਤੜਕੇ ਕਰੀਬ 4 ਵਜੇ ਅੱਗ ਲੱਗ ਜਾਣ ਕਾਰਨ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਇਮਾਰਤ, ਸਾਮਾਨ ...

ਪੂਰੀ ਖ਼ਬਰ »

ਫੈਕਟਰੀ ਮਾਲਕ ਗਿ੍ਫ਼ਤਾਰ

ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਲਿਆਣ ਨਗਰ 'ਚ ਅੱਜ ਤੜਕੇ ਕਾਲੜਾ ਨਿਟਵਿਅਰ 'ਚ ਲੱਗੀ ਅੱਗ ਕਾਰਨ ਸਾਹ ਘੁੱਟਣ ਕਾਰਨ ਹੋਈ 4 ਵਰਕਰਾਂ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਫੈਕਟਰੀ ਮਾਲਕ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ...

ਪੂਰੀ ਖ਼ਬਰ »

ਫ਼ਰੱਕਾ ਐਕਸਪ੍ਰੈਸ ਦੇ 6 ਡੱਬੇ ਲੀਹੋਂ ਲੱਥੇ-5 ਮੌਤਾਂ

ਮਿ੍ਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਐਲਾਨ ਰਾਏਬਰੇਲੀ (ਯੂ. ਪੀ.), 10 ਅਕਤੂਬਰ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਨੇੜੇ ਅੱਜ ਸਵੇਰੇ ਨਿਊ ਫ਼ਰੱਕਾ ਐਕਸਪ੍ਰੈਸ ਦੇ 6 ਡੱਬੇ ਪਟੜੀ ਤੋਂ ਲੱਥ ਜਾਣ ਨਾਲ 2 ਬੱਚਿਆਂ ਸਮੇਤ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ...

ਪੂਰੀ ਖ਼ਬਰ »

ਖ਼ਾਲਸਾ ਰਾਜ ਸਮੇਂ ਦੀਆਂ ਵਸਤਾਂ ਦੀ ਨਿਲਾਮੀ 23 ਨੂੰ ਲੰਡਨ 'ਚ

ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ਤੀਰਾਂ ਦਾ ਭੱਥਾ, ਤਰਕਸ਼ ਅਤੇ ਮਹਾਰਾਣੀ ਜਿੰਦ ਕੌਰ ਦਾ ਹਾਰ ਵੀ ਹੋਵੇਗਾ ਸ਼ਾਮਿਲ ਲੰਡਨ, 10 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ ਰਾਫ਼ੇਲ ਦੀ ਖ਼ਰੀਦ ਪ੍ਰਕਿਰਿਆ ਬਾਰੇ ਕੇਂਦਰ ਤੋਂ ਮੰਗੀ ਜਾਣਕਾਰੀ

ਨਵੀਂ ਦਿੱਲੀ, 10 ਅਕਤੂਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਮੁੱਦੇ 'ਤੇ ਮਚੇ ਸਿਆਸੀ ਹੜਕੰਪ ਦਰਮਿਆਨ ਸੁਪਰੀਮ ਕੋਰਟ ਨੇ ਕੇਂਦਰ ਨੂੰ ਰਾਫ਼ੇਲ ਸੌਦੇ ਬਾਰੇ 29 ਅਕਤੂਬਰ ਤੱਕ ਇਕ ਸੀਲਬੰਦ ਲਿਫ਼ਾਫ਼ੇ 'ਚ ਪੂਰੀ ਜਾਣਕਾਰੀ ਦੇਣ ਨੂੰ ਕਿਹਾ ਹੈ | ਸਰਬਉੱਚ ਅਦਾਲਤ ਨੇ ਇਹ ਵੀ ਸਪੱਸ਼ਟ ...

ਪੂਰੀ ਖ਼ਬਰ »

ਵਾਹਗਾ ਤੋਂ ਭਾਰਤ ਆਉਣ ਵਾਲੀ ਮਾਲ ਗੱਡੀ 'ਚੋਂ 18 ਪੈਕਟ ਹੈਰੋਇਨ ਬਰਾਮਦ

ਅਟਾਰੀ, 10 ਅਕਤੂਬਰ (ਰੁਪਿੰਦਰਜੀਤ ਸਿੰਘ ਭਕਨਾ)-ਪਾਕਿਸਤਾਨ-ਭਾਰਤ ਅੰਤਰਰਾਸ਼ਟਰੀ ਰੇਲ ਲਾਇਨ 'ਤੇ ਸਥਿਤ ਪਾਕਿਸਤਾਨੀ ਰੇਲਵੇ ਸਟੇਸ਼ਨ ਵਾਹਗਾ ਵਿਚ ਪਾਕਿਸਤਾਨ ਕਸਟਮ ਵਲੋਂ ਅਚਾਨਕ ਤਲਾਸ਼ੀ ਅਪ੍ਰੇਸ਼ਨ ਕਰਦਿਆਂ ਭਾਰਤ ਆਉਣ ਵਾਲੀ ਮਾਲ ਗੱਡੀ 'ਚੋਂ ਲਗਭਗ 18 ਪੈਕਟ ...

ਪੂਰੀ ਖ਼ਬਰ »

ਰੇਲਵੇ ਕਰਮਚਾਰੀਆਂ ਨੂੰ ਮਿਲੇਗਾ 78 ਦਿਨਾਂ ਦਾ ਬੋਨਸ

ਬੰਦ ਹੋਣਗੀਆਂ ਘਾਟੇ 'ਚ ਚੱਲ ਰਹੀਆਂ ਤਿੰਨ ਸਰਕਾਰੀ ਕੰਪਨੀਆਂ ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਇਸ ਵਾਰ ਤਿਉਹਾਰਾਂ ਦੇ ਸੀਜ਼ਨ 'ਤੇ ਸਰਕਾਰ ਨੇ ਰੇਲਵੇ ਦੇ 11.91 ਲੱਖ ਗ਼ੈਰ-ਗਜ਼ਟਿਡ ਕਰਮਚਾਰੀਆਂ ਨੂੰ 78 ਦਿਨ ਦੇ ਵੇਤਨ ਦੇ ਬਰਾਬਰ ਉਤਪਾਦਕਤਾ ਆਧਾਰਿਤ ਬੋਨਸ ਦੇਣ ਦਾ ...

ਪੂਰੀ ਖ਼ਬਰ »

ਪਤੰਗ ਉਡਾਉਣ ਤੋਂ ਮਨ੍ਹਾਂ ਕਰਨ 'ਤੇ ਮਾਤਾ-ਪਿਤਾ ਤੇ ਭੈਣ ਦੀ ਹੱਤਿਆ

ਨਵੀਂ ਦਿੱਲੀ, 10 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦੱਖਣੀ-ਪੱਛਮੀ ਦਿੱਲੀ ਦੇ ਕਿਸ਼ਨਗੜ੍ਹ ਇਲਾਕੇ 'ਚ 19 ਸਾਲ ਦੇ ਇਕ ਲੜਕੇ ਨੇ ਪਤੰਗ ਉਡਾਉਣ ਤੋਂ ਮਨ੍ਹਾਂ ਕਰਨ 'ਤੇ ਆਪਣੇ ਪਰਿਵਾਰ ਦੇ 3 ਜੀਆਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਿਸ 'ਚ ਉਸ ਦੇ ਮਾਤਾ ਪਿਤਾ ਤੇ ਭੈਣ ...

ਪੂਰੀ ਖ਼ਬਰ »

ਨਿਗਮ ਚੋਣਾਂ ਦੇ ਦੂਜੇ ਪੜਾਅ ਦੌਰਾਨ ਜੰਮੂ 'ਚ 79 ਫ਼ੀਸਦੀ ਨਾਲ ਭਾਰੀ ਤੇ ਕਸ਼ਮੀਰ 'ਚ ਬਹੁਤ ਘੱਟ ਮਤਦਾਨ

ਕਸ਼ਮੀਰ 'ਚ 166 ਵਾਰਡਾਂ 'ਚੋਂ ਸਿਰਫ਼ 35 ਵਾਰਡਾਂ 'ਚ ਹੋਈ ਵੋਟਿੰਗ ਸ੍ਰੀਨਗਰ, 10 ਅਕਤੂਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੀਆਂ ਸ਼ਹਿਰੀ ਸਥਾਨਕ ਨਿਗਮ ਚੋਣਾਂ ਦੇ ਦੂਜੇ ਪੜਾਅ ਦੌਰਾਨ ਪਹਿਲੇ ਪੜਾਅ ਵਾਂਗ ਜੰਮੂ ਖੇਤਰ ਦੇ ਇਲਾਕਿਆਂ 'ਚ ਭਾਰੀ ਵੋਟਿੰਗ ਹੋਈ, ਪਰ ਕਸ਼ਮੀਰ ...

ਪੂਰੀ ਖ਼ਬਰ »

ਬੇਹੱਦ ਖ਼ਤਰਨਾਕ ਹੋਇਆ 'ਤਿਤਲੀ' ਤੂਫ਼ਾਨ ਅੱਜ ਓਡੀਸ਼ਾ ਤੱਟ ਨਾਲ ਟਕਰਾਏਗਾ

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਬੰਗਾਲ ਦੀ ਖਾੜੀ 'ਤੇ ਬਣੇ ਦਬਾਅ ਦੇ ਕਾਰਨ ਆਏ ਚੱਕਰਵਰਤੀ ਤੂਫ਼ਾਨ 'ਤਿਤਲੀ' ਨੇ ਬੇਹੱਦ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ | ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਤੂਫ਼ਾਨ ਕਾਰਨ 145 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ...

ਪੂਰੀ ਖ਼ਬਰ »

ਦਿੱਲੀ ਦੇ ਮੰਤਰੀ ਗਹਿਲੋਤ ਨਾਲ ਜੁੜੇ 16 ਟਿਕਾਣਿਆਂ 'ਤੇ ਆਮਦਨ ਕਰ ਵਿਭਾਗ ਦਾ ਛਾਪਾ

ਨੀਰਵ ਮੋਦੀ ਤੇ ਮਾਲਿਆ ਨਾਲ ਦੋਸਤੀ ਅਤੇ ਸਾਡੇ 'ਤੇ ਛਾਪਾ-ਕੇਜਰੀਵਾਲ ਨਵੀਂ ਦਿੱਲੀ, 10 ਅਕਤੂਬਰ (ਜਗਤਾਰ ਸਿੰਘ)- ਆਮਦਨ ਕਰ ਵਿਭਾਗ ਨੇ ਅੱਜ ਬੁੱਧਵਾਰ ਸਵੇਰੇ ਦਿੱਲੀ ਸਰਕਾਰ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਦੇ ਕਈ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ | ...

ਪੂਰੀ ਖ਼ਬਰ »

ਭਾਰਤ ਨੂੰ 'ਕਾਟਸਾ' ਪਾਬੰਦੀਆਂ ਸਬੰਧੀ ਮੇਰੇ ਫ਼ੈਸਲੇ ਬਾਰੇ ਜਲਦ ਪਤਾ ਲੱਗ ਜਾਵੇਗਾ-ਟਰੰਪ

4 ਨਵੰਬਰ ਤੋਂ ਬਾਅਦ ਈਰਾਨ ਤੋਂ ਤੇਲ ਖ਼ਰੀਦਣ ਵਾਲਿਆਂ ਦਾ ਧਿਆਨ ਰੱਖਿਆ ਜਾਵੇਗਾ ਵਾਸ਼ਿੰਗਟਨ, 10 ਅਕਤੂਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਵਲੋਂ ਰੂਸ ਨਾਲ ਐਸ-400 ਰੱਖਿਆ ਪ੍ਰਣਾਲੀ ਸਬੰਧੀ ਸਮਝੌਤਾ ਕੀਤੇ ਜਾਣ ਦੇ ਬਾਅਦ 'ਕਾਟਸਾ' ...

ਪੂਰੀ ਖ਼ਬਰ »

ਲੈਫ: ਜਨਰਲ ਅਸੀਮ ਮੁਨੀਰ ਆਈ. ਐਸ. ਆਈ. ਦੇ ਨਵੇਂ ਮੁਖੀ ਨਿਯੁਕਤ

ਅੰਮਿ੍ਤਸਰ, 10 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਜ ਇੰਟਲੈਜੈਂਸ (ਆਈ. ਐਸ. ਆਈ.) ਦੇ ਮੁਖੀ ਲੈਫ: ਜਨਰਲ ਨਵੀਦ ਮੁਖ਼ਤਾਰ ਦੇ ਸੇਵਾ ਮੁਕਤ ਹੋਣ ਉਪਰੰਤ ਅੱਜ ਉਨ੍ਹਾਂ ਦੀ ਜਗ੍ਹਾ ਲੈਫ: ਜਨਰਲ ਅਸੀਮ ਮੁਨੀਰ ਨੂੰ ਪਾਕਿ ਖ਼ੁਫ਼ੀਆ ਏਜੰਸੀ ...

ਪੂਰੀ ਖ਼ਬਰ »

ਈ. ਡੀ. ਨੂੰ ਮਾਲਿਆ ਦੀਆਂ ਜਾਇਦਾਦਾਂ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਏ ਰੱਖਣ ਦਾ ਆਦੇਸ਼

ਨਵੀਂ ਦਿੱਲੀ, 10 ਅਕਤੂਬਰ (ਪੀ. ਟੀ. ਆਈ.)-ਹਵਾਲਾ ਿਖ਼ਲਾਫ਼ ਅਪੀਲਕਰਤਾ ਟਿ੍ਬਿਊਨਲ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਆਦੇਸ਼ ਦਿੱਤਾ ਹੈ ਕਿ ਉਹ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨਾਲ ਸਬੰਧਿਤ ਜਾਇਦਾਦਾਂ 'ਤੇ ਸਥਿਤੀ ਨੂੰ 26 ਨਵੰਬਰ ਤੱਕ ਜਿਉਂ ਦੀ ...

ਪੂਰੀ ਖ਼ਬਰ »

ਨਵਾਜ਼ ਸ਼ਰੀਫ਼, ਬੇਟੀ ਤੇ ਜਵਾਈ ਵਲੋਂ ਵਿਦੇਸ਼ ਯਾਤਰਾ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ

ਇਸਲਾਮਾਬਾਦ, 10 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਗ੍ਰਹਿ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਅਤੇ ਜਵਾਈ ਦਾ ਨਾਂਅ ਦੇਸ਼ ਤੋਂ ਬਾਹਰ ਨਾ ਜਾ ਸਕਣ ਵਾਲਿਆਂ ਦੀ ਸੂਚੀ (ਨੋ ...

ਪੂਰੀ ਖ਼ਬਰ »

ਤੁਸ਼ਾਰ ਮਹਿਤਾ ਭਾਰਤ ਦੇ ਸਾਲਿਸਟਰ ਜਨਰਲ ਨਿਯੁਕਤ

ਨਵੀਂ ਦਿੱਲੀ, 10 ਅਕਤੂਬਰ (ਏਜੰਸੀ)-ਕੇਂਦਰ ਸਰਕਾਰ ਵਲੋਂ ਅੱਜ ਸੀਨੀਅਰ ਵਕੀਲ ਤੁਸ਼ਾਰ ਮਹਿਤਾ ਨੂੰ ਭਾਰਤ ਦਾ ਸਾਲਿਸਟਰ ਜਨਰਲ ਨਿਯੁਕਤ ਕੀਤਾ ਗਿਆ ਹੈ | ਇਹ ਅਹੁਦਾ ਪਿਛਲੇ ਸਾਲ ਅਕਤੂਬਰ 'ਚ ਰਣਜੀਤ ਕੁਮਾਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਦਾ ਖ਼ਾਲੀ ਪਿਆ ਸੀ | ਕਾਨੂੰਨ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਅਮਰਪਾਲੀ ਗਰੁੱਪ ਦੀਆਂ 9 ਸੰਪਤੀਆਂ ਸੀਲ ਕਰਨ ਦਾ ਆਦੇਸ਼

ਨਵੀਂ ਦਿੱਲੀ, 10 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅਮਰਪਾਲੀ ਗਰੁੱਪ ਵਲੋਂ ਤਕਰੀਬਨ 40 ਹਜ਼ਾਰ ਨਿਵੇਸ਼ਕਾਂ ਅਤੇ ਖ਼ਰੀਦਦਾਰਾਂ ਦੀ ਫਸੀ ਰਕਮ ਦੇ ਮਾਮਲੇ 'ਚ ਵੱਡਾ ਫ਼ੈਸਲਾ ਦਿੰਦਿਆਂ ਗਰੁੱਪ ਦੀਆਂ 9 ਸੰਪਤੀਆਂ ਨੂੰ ਸੀਲ ਕਰਨ ਦਾ ਨਿਰਦੇਸ਼ ਦਿੱਤਾ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX