ਤਾਜਾ ਖ਼ਬਰਾਂ


ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਬੱਚੀਵਿੰਡ, 21 ਅਕਤੂਬਰ (ਬਲਦੇਵ ਸਿੰਘ ਕੰਬੋ/ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਸੈਕਟਰ ਅਧੀਨ ਆਉਂਦੇ ਅੰਤਰਰਾਸ਼ਟਰੀ ਸਰਹੱਦ ਦੇ ਨਜ਼ਦੀਕ ਪੈਂਦੇ ਪਿੰਡ ਕੱਕੜ ਵਿਖੇ ...
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਜੈਤੋ, 21 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪੰਜਾਬ ਸਟੂਡੈਂਟ ਡਿਵੈਲਪਮੈਂਟ ਐਸੋਸੀਏਸ਼ਨ, ਵਿਦਿਆਰਥੀਆਂ (ਯੂਨੀਵਰਸਿਟੀ ਕਾਲਜ ਜੈਤੋ) ਅਤੇ ਨੌਜਵਾਨ ਭਾਰਤ ਸਭਾ....
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਜਲਾਲਾਬਾਦ 21,ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਵਿਖੇ ਹੋ ਰਹੀ ਵਿਧਾਨ ਸਭਾ ਚੌਣਾਂ ਦੌਰਾਨ ਸ਼ਾਮ ਨੂੰ ਹੋਏ ਇੱਕ ਅਕਾਲੀ-ਕਾਂਗਰਸੀ ਝਗੜੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਅਕਾਲੀ ਉਮੀਦਵਾਰ ਡਾ. ਰਾਜ ਸਿੰਘ ...
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਠਾਨਕੋਟ 21 ਅਕਤੂਬਰ (ਸੰਧੂ) - ਵਿੱਤ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਿੰਨ ਫ਼ੀਸਦੀ ਡੀ.ਏ ਦੇਣ ਸਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ...
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਭਾਰਤ- ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਬੀ.ਓ.ਪੀ ਮੋਹਰ ਸੋਨਾ ਦੇ ਨੇੜਿਉਂ ਬੀ.ਐੱਸ.ਐਫ ਦੀ 96 ਬਟਾਲੀਅਨ ਦੇ ਜਵਾਨਾਂ ਨੇ ਦੋ ਪਲਾਸਟਿਕ ਦੀ ਬੋਤਲਾਂ 'ਚ ਹੈਰੋਇਨ ਬਰਾਮਦ ਕੀਤੀ ਹੈ। ਇਸ ਸੰਬੰਧੀ ਬੀ.ਐੱਸ.ਐਫ. ਦੇ ...
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਅਹੂਜਾ)- ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ ਦੌਰਾਨ ਇੱਕ ਅਕਾਲੀ ਵਰਕਰ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ...
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 21 ਅਕਤੂਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਬੀ.ਐੱਸ ਲਾਡੀ)- ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਜੋਏ ਘਰਟੇ, ਹਾਈ ਕਮਿਸ਼ਨ ਮਾਈਕਲ ਨੋਰਟੋ ਅੱਜ ਇਤਿਹਾਸਿਕ ਗੁਰਦੁਆਰਾ ...
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਕੌਹਰੀਆਂ, 21 ਅਕਤੂਬਰ(ਮਾਲਵਿੰਦਰ ਸਿੰਘ ਸਿੱਧੂ)- ਮਾਲਵਾ ਪੱਟੀ 'ਚ ਝੋਨੇ ਅਤੇ ਬਾਸਮਤੀ ਦੀ ਕਟਾਈ ਜੋਰਾ 'ਤੇ ਹੈ। ਕਿਸਾਨਾਂ ਨੇ ਖਾਲੀ ਹੋਏ ਖੇਤਾਂ 'ਚ ਕਣਕ ਅਗੇਤੀਆਂ ...
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

30 ਬੈੱਡਾਂ ਵਾਲੇ ਸੀ. ਐਚ. ਸੀ. ਬੀਣੇਵਾਲ ਦੇ ਸਾਰੇ ਡਾਕਟਰ ਡੈਪੂਟੇਸ਼ਨ 'ਤੇ

ਬੀਣੇਵਾਲ, 10 ਅਕਤੂਬਰ (ਬੈਜ ਚੌਧਰੀ)- ਬੀਤ ਇਲਾਕੇ ਦੇ 37 ਪਿੰਡਾਂ ਦੀ ਕਰੀਬ 52 ਹਜ਼ਾਰ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਨਾਂਅ 'ਤੇ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 30 ਬੈੱਡ ਦਾ ਆਲੀਸ਼ਾਨ ਕਮਿਊਨਿਟੀ ਹੈਲਥ ਸੈਂਟਰ (ਹਸਪਤਾਲ) ਬੀਣੇਵਾਲ (ਝੁੰਗੀਆਂ) ਦੇ ਸਾਰੇ ਡਾਕਟਰਾਂ ਦੀ ਡੈਪੂਟੇਸ਼ਨ 'ਤੇ ਕੀਤੀਆਂ ਬਦਲੀਆਂ ਕਾਰਨ ਲੋਕਾਂ ਦੀਆਂ ਸਿਹਤ ਸੇਵਾਵਾਂ ਰੱਬ ਆਸਰੇ ਹਨ | ਇਸ ਹਸਪਤਾਲ ਵਿਚ ਡਾਕਟਰਾਂ ਦੀਆਂ ਐਸ.ਐਮ.ਓ. ਸਣੇ 7 ਪੋਸਟਾਂ ਹਨ | ਐਸ.ਐਮ.ਓ. ਦੀ ਬਦਲੀ ਅਗਸਤ ਵਿਚ ਹੋ ਗਈ ਜਿਸ ਕਾਰਨ ਸੀਟ ਖ਼ਾਲੀ ਹੈ | ਬਾਕੀ 6 ਡਾਕਟਰ ਤਾਂ ਹਨ, ਪਰ ਸਾਰਿਆਂ ਦੀ ਬਦਲੀ ਡੈਪੂਟੇਸ਼ਨ 'ਤੇ ਹੋਰ ਹਸਪਤਾਲਾਂ ਵਿਚ ਕੀਤੀ ਹੋਈ ਹੈ ਜਿਸ ਕਾਰਨ ਮੌਕੇ 'ਤੇ ਇਕ ਵੀ ਡਾਕਟਰ ਨਹੀਂ ਹੁੰਦਾ | ਲੋਕਾਂ ਨੂੰ ਨੀਮ ਹਕੀਮਾਂ ਤੋਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਤੋਂ ਜ਼ਾਹਿਰ ਹੈ ਕਿ ਸਿਹਤ ਵਿਭਾਗ ਤੇ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਪਿਛੜੇ ਇਲਾਕੇ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ | ਜੇ ਇਸ ਹਸਪਤਾਲ ਦੀ ਗਲ ਕਰੀਏ ਤਾਂ ਇਮਾਰਤ ਨੂੰ ਛੱਡ ਸਭ ਕੁੱਝ ਡੈਪੂਟੇਸ਼ਨ 'ਤੇ ਹੀ ਲਗਦਾ ਹੈ | ਇਥੇ ਨਿਯੁਕਤ ਡਾ: ਬਲਜਿੰਦਰ ਕੁਮਾਰ ਲੰਬੀ ਛੁੱਟੀ 'ਤੇ ਹਨ | ਡਾ: ਮਾਨਵੀ ਸ਼ਰਮਾ, ਡਾ: ਪੂਨਮ ਕਾਲੀਆ ਤੇ ਡਾ: ਰਾਹੁਲ ਰਾਏ ਦੀ ਬਦਲੀ ਡੈਪੂਟੇਸ਼ਨ 'ਤੇ ਗੜ੍ਹਸ਼ੰਕਰ ਕੀਤੀ ਹੋਈ ਹੈ, ਡਾ: ਨੀਲਮ ਦੀ ਬਦਲੀ ਵੀ ਡੈਪੂਟੇਸ਼ਨ 'ਤੇ ਰੂਰਲ ਹਸਪਤਾਲ ਬਿੰਜੋ ਕੀਤੀ ਹੋਈ ਹੈ ਤੇ ਬਾਕੀ ਬਚਦੀ ਇਕ ਡਾ: ਰਣਵੀਰ ਕੌਰ (ਗਾਇਨੀ) ਦੀ ਮਹੀਨੇ ਵਿਚ ਇਕ ਹਫ਼ਤਾ ਐਮਰਜੈਂਸੀ ਡਿਊਟੀ ਸਿਵਲ ਹਸਪਤਾਲ ਹੁਸ਼ਿਆਰਪੁਰ ਲਗਾਈ ਹੋਈ ਹੈ, ਜੋ ਕਿ ਰਾਤ ਦੀ ਡਿਊਟੀ 'ਤੇ ਹੋਣ ਕਾਰਨ ਅਗਲੇ ਦਿਨ ਰੈਸਟ 'ਤੇ ਹੁੰਦੀ ਹੈ ਤੇ ਦੋ ਹਫ਼ਤੇ ਬੀਣੇਵਾਲ ਨਹੀਂ ਆ ਸਕਦੇ, ਕੁੱਲ ਮਿਲਾ ਕੇ ਮਹੀਨੇ 'ਚ 10 ਦਿਨ ਹੀ ਡਿਊਟੀ 'ਤੇ ਬੀਣੇਵਾਲ ਆਉਂਦੇ ਹਨ | ਸਟਾਫ਼ ਨਰਸਾਂ ਦੀਆਂ 10 'ਚੋਂ 9 ਸੀਟਾਂ ਖਾਲ੍ਹੀ ਹਨ | ਡਰਾਈਵਰ, ਡਾਟਾ ਐਾਟਰੀ ਆਪ੍ਰੇਟਰ, ਸਟੈਨੋ ਦੀਆਂ ਸੀਟਾਂ ਖ਼ਾਲ੍ਹੀ ਹਨ ਤੇ ਐਾਬੂਲੈਂਸ ਵੀ ਨਹੀਂ ਹੈ | ਤੀਹ ਬੈੱਡ ਦਾ ਆਲੀਸ਼ਾਨ ਹਸਪਤਾਲ ਹੋਣ ਦੇ ਬਾਵਜੂਦ ਇਥੇ ਇੰਨਡੋਰ ਸੁਵਿਧਾਵਾਂ ਵੀ ਨਹੀਂ ਹਨ | 2 ਵਜੇ ਤੋਂ ਬਾਅਦ ਤਾਂ ਹਸਪਤਾਲ ਸੰੁਨਸਾਨ ਹੋ ਜਾਂਦਾ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਰੇਨੂੰ ਸੂਦ ਨਾਲ ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫ਼ੋਨ ਚੁੱਕਣ ਦੀ ਖੇਚਲ ਨਹੀਂ ਕੀਤੀ | ਲੋਕਾਂ ਨੇ ਡੀ. ਸੀ. ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਡਾਕਟਰਾਂ ਦਾ ਡੈਪੂਟੇਸ਼ਨ ਰੱਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ |


ਖ਼ਬਰ ਸ਼ੇਅਰ ਕਰੋ

ਰੋਡਵੇਜ਼ ਤੇ ਪਨਬੱਸ ਕਾਮਿਆਂ ਨੇ ਮੰਤਰੀ ਦਾ ਪੁਤਲਾ ਫੂਕਿਆ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡੀਪੂ ਸਾਹਮਣੇ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਦਾ ਪੁਤਲਾ ...

ਪੂਰੀ ਖ਼ਬਰ »

ਟਰੱਕ ਚਾਲਕ ਨੂੰ ਲੁੱਟ-ਖੋਹ ਕਰਕੇ ਗੋਲੀ ਮਾਰੀ

ਚੱਬੇਵਾਲ, 10 ਅਕਤੂਬਰ (ਸਖ਼ੀਆ, ਪੱਟੀ)- ਲੰਘੀ ਰਾਤ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਅੱਡਾ ਚੱਗਰਾਂ ਨਜ਼ਦੀਕ ਅਣਪਛਾਤੇ ਲੁਟੇਰਿਆਂ ਵਲੋਂ ਇਕ ਟਰੱਕ ਚਾਲਕ ਦੀ ਲੁੱਟ-ਖੋਹ ਕਰਨ ਮਗਰੋਂ ਜਾਂਦੇ ਸਮੇ ਉਸ ਦੇ ਪੱਟ 'ਚ ਗੋਲੀ ਮਾਰ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈ | ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਐਕਟਿਵਾ ਸਵਾਰ ਵਿਦਿਆਰਥੀ ਦੀ ਮੌਤ

ਚੱਬੇਵਾਲ, 10 ਅਕਤੂਬਰ (ਸਖ਼ੀਆ)- ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਨੰਗਲ ਸ਼ਹੀਦਾਂ ਟੋਲ ਪਲਾਜੇ ਨਜ਼ਦੀਕ ਇਕ ਐਕਟਿਵਾ ਸਵਾਰ ਵਿਦਿਆਰਥੀ ਦੀ ਟਰਾਲੇ ਨਾਲ ਟਕਰਾਉਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਬੋਹਣ ਵਾਸੀ ਇਸ਼ਪ੍ਰੀਤ ਸਿੰਘ ਪੁੱਤਰ ਬਲਵੰਤ ...

ਪੂਰੀ ਖ਼ਬਰ »

ਡਾ: ਰਾਜ ਵਲੋਂ 'ਮੰਡੀ 'ਚ ਮੰਜੀ' ਮੁਹਿੰਮ ਦੀ ਸ਼ੁਰੂਆਤ

ਚੱਬੇਵਾਲ, 10 ਅਕਤੂਬਰ (ਸਖ਼ੀਆ, ਰਾਜਾ ਸਿੰਘ ਪੱਟੀ)- ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਨਬਜ਼ ਫੜਦਿਆਂ ਡਾ: ਰਾਜ ਕੁਮਾਰ ਵਿਧਾਇਕ ਚੱਬੇਵਾਲ ਵਲੋਂ ਜਿਆਣ (ਚੱਬੇਵਾਲ) ਮੰਡੀ 'ਚ ਝੋਨੇ ਦੀ ਖ਼ਰੀਦ ਮੌਕੇ 'ਮੰਡੀ 'ਚ ਮੰਜੀ' ਮੁਹਿੰਮ ਦੀ ਇਕ ਵਾਰ ਫਿਰ ਸ਼ੁਰੂਆਤ ਕੀਤੀ ਗਈ | ਡਾ: ...

ਪੂਰੀ ਖ਼ਬਰ »

ਪਿੰਡ ਅੱਜੋਵਾਲ ਵਿਖੇ 10 ਲੱਖ ਦੇ ਗਹਿਣੇ ਚੋਰੀ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)- ਸੇਵਾ ਮੁਕਤ ਖੇਡ ਵਿਭਾਗ ਦੇ ਸਹਾਇਕ ਨਿਰਦੇਸ਼ਕ ਦੇ ਘਰ 'ਚੋਂ 10 ਲੱਖ ਰੁਪਏ ਦੇ ਸੋਨੇ ਤੇ ਹੀਰਿਆਂ ਦੇ ਗਹਿਣੇ ਚੋਰੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਅੱਜੋਵਾਲ ਦੇ ਵਾਸੀ ਸੇਵਾ ਮੁਕਤ ਸਹਾਇਕ ਨਿਰਦੇਸ਼ਕ ...

ਪੂਰੀ ਖ਼ਬਰ »

ਸ੍ਰੀ ਕ੍ਰਿਸ਼ਨ ਲੀਲ੍ਹਾ ਕਮੇਟੀ ਨੇ ਝੰਡੇ ਦੀ ਰਸਮ ਨਿਭਾਈ

ਗੜ੍ਹਸ਼ੰਕਰ, 10 ਅਕਤੂਬਰ (ਧਾਲੀਵਾਲ)- ਸ੍ਰੀ ਕਿ੍ਸ਼ਨ ਲੀਲਾ ਕਮੇਟੀ ਵਲੋਂ ਕ੍ਰਿਸ਼ਨ ਲੀਲ੍ਹਾ ਗਰਾਉਂਡ ਗੜ੍ਹਸ਼ੰਕਰ ਵਿਖੇ 19 ਨਵੰਬਰ ਤੋਂ 23 ਨਵੰਬਰ ਤੱਕ ਮਨਾਏ ਜਾ ਰਹੇ ਕ੍ਰਿਸ਼ਨ ਲੀਲ੍ਹਾ ਮੇਲੇ ਸਬੰਧੀ ਝੰਡੇ ਦੀ ਰਸਮ ਨਿਭਾਈ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਰਾਜਿੰਦਰ ...

ਪੂਰੀ ਖ਼ਬਰ »

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਭੋਜਨ ਬਣਾਉਣ ਦੇ ਮੁਕਾਬਲੇ

ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਬਿਨਾਂ ਅੱਗ ਭੋਜਨ ਬਣਾਉਣ ਦੇ ਮੁਕਾਬਲੇ ਰਮਿੰਦਰ ਦੀ ਨਿਗਰਾਨੀ ਹੇਠ ਕਰਵਾਏ ਗਏ ਜਿਸ 'ਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਬਹੁਤ ਹੀ ਸੁਆਦੀ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੂੰ ਮਿਲਿਆ 'ਇਨੋਵੇਟਿਵ 2018' ਪੁਰਸਕਾਰ

ਦਸੂਹਾ, 10 ਅਕਤੂਬਰ (ਭੁੱਲਰ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਨੂੰ ਆਈ. ਡੀ. ਏ. ਵਲੋਂ ਇਨੋਵੇਟਿਵ ਐਵਾਰਡ 2018 ਨਾਲ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਸੰਸਥਾ ਆਈ. ਡੀ. ਏ. ਹਰ ਸਾਲ ਵੱਖ-ਵੱਖ ਰਾਜਾਂ ਦੇ ਸਰਬੋਤਮ ਸਕੂਲਾਂ ਨੂੰ ਵੱਖ-ਵੱਖ ਮਾਪਦੰਡਾਂ ਦੇ ਆਧਾਰ 'ਤੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦਸੂਹਾ ਨੂੰ ਮਿਲਿਆ 'ਨੈਸ਼ਨਲ ਕੁਆਲਟੀ ਸਰਟੀਫਿਕੇਟ'

ਦਸੂਹਾ, 10 ਅਕਤੂਬਰ (ਭੁੱਲਰ)- ਭਾਰਤ ਸਰਕਾਰ ਵਲੋਂ ਸਿਵਲ ਹਸਪਤਾਲ ਦਸੂਹਾ ਨੂੰ 'ਨੈਸ਼ਨਲ ਕੁਆਲਿਟੀ ਸਰਟੀਫਿਕੇਟ' ਦੇ ਨਾਲ ਹਸਪਤਾਲ ਦਾ ਨਾਂਅ ਦੇਸ਼ ਭਰ ਵਿਚ ਰੋਸ਼ਨ ਹੋਇਆ ਹੈ | ਇਹ ਸਰਟੀਫਿਕੇਟ ਮਨਿਸਟਰੀ ਆਫ਼ ਹੈਲਥ ਐਾਡ ਫੈਮਲੀ ਵੈੱਲਫੇਅਰ ਨਵੀਂ ਦਿੱਲੀ ਦੀ ਟੀਮ ਵਲੋਂ ...

ਪੂਰੀ ਖ਼ਬਰ »

ਕੁਲਵਿੰਦਰ ਸਿੰਘ ਡੀ. ਏ .ਵੀ. ਕਾਲਜ ਵਿਦਿਆਰਥੀ ਵਿੰਗ ਦਸੂਹਾ ਦੇ ਪ੍ਰਧਾਨ ਨਿਯੁਕਤ

ਦਸੂਹਾ, 10 ਅਕਤੂਬਰ (ਭੁੱਲਰ)- ਡੀ. ਏ. ਵੀ. ਕਾਲਜ ਦਸੂਹਾ ਦੀ ਵਿਦਿਆਰਥੀ ਜਥੇਬੰਦੀ ਦਾ ਸਰਬਸੰਮਤੀ ਨਾਲ ਐਲਾਨ ਕੀਤਾ ਗਿਆ ਜਿਸ ਦੌਰਾਨ ਕੁਲਵਿੰਦਰ ਸਿੰਘ ਨੋਨੀ ਲਾਹੌਰੀਆ ਨੂੰ ਕਾਲਜ ਵਿਦਿਆਰਥੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਅਮਨ ਧਨੋਆ ਨੂੰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਭਾਜਪਾ ਵਲੋਂ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦਾ ਸਨਮਾਨ

ਮੁਕੇਰੀਆਂ, 10 ਅਕਤੂਬਰ (ਸਰਵਜੀਤ ਸਿੰਘ)- ਭਾਜਪਾ ਦਫ਼ਤਰ ਮੁਕੇਰੀਆਂ ਵਿਖੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ ਹੇਠ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਤੇ ਸੰਜੀਵ ...

ਪੂਰੀ ਖ਼ਬਰ »

ਚਿੱਟ ਫੰਡ ਕੰਪਨੀ ਦੀ ਠੱਗੀ ਦਾ ਸ਼ਿਕਾਰ ਲੋਕਾਂ ਵਲੋਂ ਥਾਣਾ ਤਲਵਾੜਾ ਦਾ ਘਿਰਾਓ 13 ਨੂੰ

ਤਲਵਾੜਾ, 10 ਅਕਤੂਬਰ (ਸੁਰੇਸ਼ ਕੁਮਾਰ)- ਕੰਢੀ ਖੇਤਰ 'ਚ ਰਾਸ਼ੀ ਦੁੱਗਣੀ ਕਰਨ ਦੇ ਨਾਂਅ 'ਤੇ ਠੱਗੀ ਦਾ ਸ਼ਿਕਾਰ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਤਲਵਾੜਾ ਪੁਲਿਸ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਕਰਨ ਿਖ਼ਲਾਫ਼ 13 ਅਕਤੂਬਰ ਨੂੰ ਤਲਵਾੜਾ ਥਾਣੇ ਦਾ ਘਿਰਾਓ ਕਰਨ ਦਾ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਵਲੋਂ ਰੋਸ ਰੈਲੀ

ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)- ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਵਲੋਂ ਕਮੇਟੀ ਘਰ ਮੁਕੇਰੀਆਂ ਵਿਖੇ ਰੈਲੀ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਨਰਿੰਦਰ ਸਿੰਘ ਗੋਲੀ, ਪਿ੍ੰ: ਹਰਿੰਦਰ ਸਿੰਘ ਰੰਧਾਵਾ, ਪਿ੍ੰ: ਜਸਵੰਤ ਸਿੰਘ ਕਲਸੀ, ਬਿ੍ਜ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਵਿਅਕਤੀ ਲਾਪਤਾ

ਹਰਿਆਣਾ, 10 ਅਕਤੂਬਰ (ਹਰਮੇਲ ਸਿੰਘ ਖੱਖ)- ਪਿੰਡ ਕੋਠੇ ਜੱਟਾਂ (ਹੁਸ਼ਿਆਰਪੁਰ) ਤੋਂ ਇਕ ਵਿਅਕਤੀ 27 ਸਤੰਬਰ ਤੋਂ ਘਰੋਂ ਚਲਾ ਗਿਆ, ਜਿਸ ਦੀ 13 ਦਿਨਾਂ ਬਾਅਦ ਵੀ ਕੋਈ ਜਾਣਕਾਰੀ ਨਹੀਂ ਮਿਲੀ | ਉਕਤ ਵਿਅਕਤੀ ਦੀ ਪਤਨੀ ਨੀਰਾ ਨੇ ਦੱਸਿਆ ਕਿ ਉਸ ਦੇ ਪਤੀ ਕਮਲਜੀਤ ਸਿੰਘ 27 ਸਤੰਬਰ ...

ਪੂਰੀ ਖ਼ਬਰ »

ਅਕਾਲੀ ਦਲ ਮੁਕੇਰੀਆਂ ਵਲੋਂ ਬੀਬੀ ਗੁਰਦੀਪ ਕੌਰ ਦਾ ਸਨਮਾਨ

ਮੁਕੇਰੀਆਂ, 10 ਅਕਤੂਬਰ (ਸਰਵਜੀਤ ਸਿੰਘ)- ਹਲਕਾ ਮੁਕੇਰੀਆਂ ਦੇ ਨੌਸ਼ਹਿਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸੰਮਤੀ ਚੋਣ ਜਿੱਤੀ ਬੀਬੀ ਗੁਰਦੀਪ ਕੌਰ ਨੌਸ਼ਹਿਰਾ ਪੱਤਣ ਦਾ ਸ਼੍ਰੋਮਣੀ ਅਕਾਲੀ ਦਲ ਦੇ ਮੁਕੇਰੀਆਂ ਦਫ਼ਤਰ ਵਿਖੇ ਸਰਕਲ ਪ੍ਰਧਾਨ ਜਥੇਦਾਰ ...

ਪੂਰੀ ਖ਼ਬਰ »

ਕੋਟਫ਼ਤੂਹੀ 'ਚ ਰਾਮ ਲੀਲ੍ਹਾ ਸ਼ੁਰੂ

ਕੋਟ ਫ਼ਤੂਹੀ, 10 ਅਕਤੂਬਰ (ਅਟਵਾਲ)- ਇਸ ਇਲਾਕੇ ਦੀ ਸਭ ਤੋਂ ਪ੍ਰਾਚੀਨ ਰਾਮ ਲੀਲ੍ਹਾ ਸਥਾਨਕ ਦੁਸਹਿਰਾ ਕਮੇਟੀ ਵਲੋਂ ਪੂਰੇ ਰਹੁ ਰੀਤਾਂ ਨਾਲ ਸ਼ੁਰੂ ਕੀਤੀ ਗਈ | ਇਸ ਮੌਕੇ ਪਰਮਜੀਤ ਸਿੰਘ ਰੱਕੜ, ਨੰਬਰਦਾਰ ਰਾਮ ਸਰੂਪ, ਸੰਦੀਪ ਸ਼ਰਮਾ, ਵਿਜੈ ਬਾਬਾ, ਕਮਲਜੀਤ ਸਿੰਘ ਮਾਣਕੂ, ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸਮਾਪਤ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਖੇਡ ਅਫ਼ਸਰ ਵਲੋਂ ਆਊਟਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਕਰਵਾਏ ਗਏ, ਜਿਸ ਦੀ ਸਮਾਪਤੀ ਮੌਕੇ ਟਾਂਡਾ ...

ਪੂਰੀ ਖ਼ਬਰ »

ਇਨੋਵੇਟਿਵ ਜੂਨੀਅਰ ਸਕੂਲ ਵਿਖੇ ਕੁਇਜ਼ ਮੁਕਾਬਲੇ

ਟਾਂਡਾ ਉੜਮੁੜ, 10 ਅਕਤੂਬਰ (ਗੁਰਾਇਆ)- ਇਨੋਵੇਟਿਵ ਜੂਨੀਅਰ ਸਕੂਲ ਉੜਮੁੜ ਵਿਖੇ ਪਿ੍ੰਸੀਪਲ ਜਸਵਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਅੰਤਰ ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਰਾਜਨ ਨੇ ਬੱਚਿਆ ਤੋਂ ਗਿਆਨ, ...

ਪੂਰੀ ਖ਼ਬਰ »

ਕੁਲਾਰ ਹਸਪਤਾਲ 'ਚ ਹੁਣ ਅਮਰੀਕੀ ਮੋਟਾਪੇ ਦਾ ਆਪ੍ਰੇਸ਼ਨ ਕਰਵਾਉਣ ਲਈ ਆਇਆ ਕਰਨਗੇ

ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੋਟਾਪਾ/ਸ਼ੂਗਰ ਦੇ ਮਰੀਜ਼ਾਂ ਦੇ ਇਲਾਜ 'ਚ ਬੇਹੱਦ ਸਫ਼ਲਤਾਪੂਰਵਕ ਆਪੇ੍ਰਸ਼ਨਾਂ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਡਾਇਰੈਕਟਰ ਤੇ ਇੰਟਰਨੈਸ਼ਨਲ ਬੈਰੀਐਟਿਕ ...

ਪੂਰੀ ਖ਼ਬਰ »

ਪੂਰੀਆਂ ਤਨਖਾਹਾਂ 'ਤੇ ਰੈਗੂਲਰ ਹੋਣ ਤੱਕ ਜਾਰੀ ਰਹੇਗਾ ਸੰਘਰਸ਼- ਚੌਧਰੀ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)- ਪੰਜਾਬ ਸਰਕਾਰ ਵਲੋਂ ਕੈਬਨਿਟ ਮੀਟਿੰਗ 'ਚ ਲਏ ਗਏ ਫ਼ੈਸਲੇ ਅਨੁਸਾਰ ਐਸ.ਐਸ.ਏ./ਰਮਸਾ ਅਧਿਆਪਕਾਂ ਦੀਆਂ ਮੌਜੂਦਾ ਤਨਖਾਹਾਂ 'ਚ 65 ਫੀਸਦੀ ਦੀ ਕਟੌਤੀ ਕਰਨ ਦੇ ਗੈਰ ਸੰਵਿਧਾਨਕ ਫੈਸਲੇ ਿਖ਼ਲਾਫ਼ ਅਤੇ ਪੂਰੀਆਂ ਤਨਖਾਹਾਂ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਸਾਈਕਲ ਸਵਾਰ ਜ਼ਖ਼ਮੀ

ਚੱਬੇਵਾਲ, 10 ਅਕਤੂਬਰ (ਰਾਜਾ ਸਿੰਘ ਪੱਟੀ)- ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਸਾਈਕਲ ਸਵਾਰ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਬਾਲ ਰੂਪ ਪੁੱਤਰ ਗਿਆਨ ਚੰਦ ਵਾਸੀ ਚੱਗਰਾਂ ਜੋ ਅੱਡਾ ਚੱਗਰਾਂ 'ਚ ਬਣੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਵਲੋਂ ਕਿਸਾਨ ਜਾਗਰੂਕਤਾ ਕੈਂਪ

ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ)- ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਅਤੇ ਮਾਣਯੋਗ ਸਕੱਤਰ ਖੇਤੀਬਾੜੀ ਦੀ ਯੋਗ ਅਗਵਾਈ ਅਧੀਨ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਹੀ ਪ੍ਰਬੰਧਨ ਦੇ ਸਬੰਧ ਵਿਚ ਕਿਸਾਨਾਂ/ਕੁਆਰਡੀਨੇਟਰ/ਨੋਡਲ ਅਫ਼ਸਰ ਦਾ ਸਾਂਝੇ ਤੌਰ 'ਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਬੁੱਲ੍ਹੋਵਾਲ, 10 ਅਕਤੂਬਰ (ਜਸਵੰਤ ਸਿੰਘ, ਰਵਿੰਦਰਪਾਲ ਸਿੰਘ)- ਬੁੱਲ੍ਹੋਵਾਲ ਪੁਲਿਸ ਨੇ ਸੜਕ ਹਾਦਸੇ ਵਿਚ ਹੋਈ ਮੌਤ ਦੇ ਸਬੰਧ 'ਚ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਮਦਨ ਸਿੰਘ ਪੁੱਤਰ ਬਿਸ਼ਨ ਦਾਸ ਵਾਸੀ ਸ਼ੇਰਪੁਰ ...

ਪੂਰੀ ਖ਼ਬਰ »

ਕੋਹੇਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਵਿਖੇ ਮੁਕਾਬਲੇ

ਭੰਗਾਲਾ, 10 ਅਕਤੂਬਰ (ਸਰਵਜੀਤ ਸਿੰਘ)- ਮਾਨਸਰ-ਹਾਜੀਪੁਰ ਰੋਡ 'ਤੇ ਸਥਿਤ ਕੋਹੇਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਬਲਾਕ ਮੁਕੇਰੀਆਂ ਵਿਖੇ ਪਹਿਲੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਆਪਣੇ ...

ਪੂਰੀ ਖ਼ਬਰ »

5 ਮਹੀਨਿਆਂ ਤੋਂ ਆਂਗਣਵਾੜੀ ਸੈਂਟਰਾਂ 'ਚ ਬੱਚਿਆਂ ਨੂੰ ਨਹੀਂ ਮਿਲ ਰਿਹਾ ਭੋਜਨ-ਧੀਮਾਨ

ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਸੰਦੀਪ ਸਿੰਘ ਨੇ ਆਂਗਣਵਾੜੀ ਸੈਂਟਰ ਨੰਦਣ 'ਚ ਦਾਖਲ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ...

ਪੂਰੀ ਖ਼ਬਰ »

ਲਾਂਬੜਾ 'ਚ ਕੀਰਤਨ ਦਰਬਾਰ 20 ਨੂੰ

ਬੁੱਲ੍ਹੋਵਾਲ, 10 ਅਕਤੂਬਰ (ਜਸਵੰਤ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਪਿੰਡ ਲਾਂਬੜਾ ਵਿਖੇ 20 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਦੁਪਹਿਰ 2 ਵਜੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਰਾਤ ...

ਪੂਰੀ ਖ਼ਬਰ »

ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਰੋਸ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਪੈਂਸ਼ਨਰਜ਼ ਜੁਆਇੰਟ ਫਰੰਟ ਪੰਜਾਬ ਵਲੋਂ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਲ ਲਈ ਉਲੀਕੇ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਸੂਬੇ ਦੇ ਸਾਰੇ ਜ਼ਿਲ੍ਹਾ ...

ਪੂਰੀ ਖ਼ਬਰ »

5 ਦੁਕਾਨਾਂ 'ਚੋਂ 2 ਲੱਖ ਦਾ ਸਾਮਾਨ ਚੋਰੀ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)- ਅਣਪਛਾਤੇ ਚੋਰਾਂ ਵਲੋਂ 5 ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਸਾਮਾਨ ਚੋਰੀ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਤਾਜੋਵਾਲ ਦੇ ਵਾਸੀ ਮਦਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਉਸ ਦੀ ਤੇ ਉਸ ਦੇ ...

ਪੂਰੀ ਖ਼ਬਰ »

ਡੈਪੋ ਮੁਹਿੰਮ ਤਹਿਤ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਕੈਂਪ

ਘੋਗਰਾ, 10 ਅਕਤੂਬਰ (ਆਰ. ਐੱਸ. ਸਲਾਰੀਆ)- ਪੰਜਾਬ ਸਰਕਾਰ ਚਲਾਈ ਗਈ ਡੈਪੋ ਮੁਹਿੰਮ ਤਹਿਤ ਪਿੰਡ ਘੋਗਰਾ ਵਿਖੇ ਐਸ. ਡੀ. ਐਮ. ਹਰਚਰਨ ਸਿੰਘ ਦਸੂਹਾ ਦੀ ਰਹਿਨੁਮਾਈ ਹੇਠ ਨਸ਼ਿਆਂ ਨੂੰ ਰੋਕਣ ਲਈ ਜਾਗਰੂਕ ਕੈਂਪ ਲਗਾਇਆ ਗਿਆ | ਐਸ. ਡੀ. ਐਮ. ਹਰਚਰਨ ਸਿੰਘ ਦਸੂਹਾ ਨੇ ਲੋਕਾਂ ਨੂੰ ...

ਪੂਰੀ ਖ਼ਬਰ »

ਕੌਾਸਲਰ ਸੰਘਾ ਦੀ ਵਿਦੇਸ਼ ਉਡਾਰੀ ਤੋਂ ਵਾਰਡ ਵਾਸੀ ਨਿਰਾਸ਼

ਗੜ੍ਹਸ਼ੰਕਰ, 10 ਅਕਤੂਬਰ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ ਦੇ ਸਭ ਤੋਂ ਜ਼ਿਆਦਾ ਵੋਟਾਂ ਵਾਲੇ ਵਾਰਡ ਨੰਬਰ 5 ਦੇ ਵਸਨੀਕ ਵਾਰਡ ਵਿਚੋਂ ਕੌਾਸਲਰ ਦੇ ਗ਼ਾਇਬ ਹੋਣ ਤੋਂ ਪ੍ਰੇਸ਼ਾਨ ਹਨ | ਨਗਰ ਕੌਾਸਲ ਚੋਣਾਂ ਦੌਰਾਨ ਆਮ ਲੋਕਾਂ ਦੇ ਮਸਲਿਆਂ ਦੀ ਗੱਲ ਕਰਦਿਆਂ ਵਾਰਡ ਵਾਸੀਆਂ ...

ਪੂਰੀ ਖ਼ਬਰ »

ਕੁੱਟਮਾਰ ਕਰ ਕੇ ਨਕਦੀ ਖੋਹਣ ਦੇ ਦੋਸ਼ 'ਚ 4 ਨਾਮਜ਼ਦ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)- ਕੁੱਟਮਾਰ ਕਰਕੇ ਨਕਦੀ ਖੋਹਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਚਾਰ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸੁਖੀਆਬਾਦ ਦੇ ਵਾਸੀ ਨਵਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੁਹੱਲਾ ਛੱਤਾ ...

ਪੂਰੀ ਖ਼ਬਰ »

ਮੀਲਵਾਂ ਵਿਖੇ ਸੜਕ ਦੀ ਸਫ਼ਾਈ ਕਰ ਰਹੀਆਂ ਮਜ਼ਦੂਰ ਔਰਤਾਂ ਨੂੰ ਕਾਰ ਨੇ ਦਰੜਿਆ

ਮੁਕੇਰੀਆਂ, 10 ਅਕਤੂਬਰ (ਰਾਮਗੜ੍ਹੀਆ, ਸਰਵਜੀਤ ਸਿੰਘ)- ਜਲੰਧਰ-ਪਠਾਨਕੋਟ ਕੌਮੀ ਮਾਰਗ 'ਤੇ ਮੁਕੇਰੀਆਂ ਨਜ਼ਦੀਕ ਪੈਂਦੇ ਹਿਮਾਚਲ ਪ੍ਰਦੇਸ਼ ਦੇ ਕਸਬਾ ਮੀਲਵਾਂ ਵਿਖੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦੋਂਕਿ ਦੋ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ | ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗੜ੍ਹਸ਼ੰਕਰ ਨੇ ਸਮਾਜ ਸੇਵਾ ਸਬੰਧੀ ਮੈਗਾ ਪ੍ਰਾਜੈਕਟ ਲਗਾਇਆ

ਗੜ੍ਹਸ਼ੰਕਰ, 10 ਅਕਤੂਬਰ (ਧਾਲੀਵਾਲ)-ਲਾਇਨਜ਼ ਕਲੱਬ ਗੜ੍ਹਸ਼ੰਕਰ ਵਲੋਂ ਸਰਕਾਰੀ ਮਿਡਲ ਸਕੂਲ ਪਿੰਡ ਸਤਨੌਰ ਵਿਖੇ ਸਮਾਜ ਸੇਵਾ ਸਬੰਧੀ ਮੈਗਾ ਪ੍ਰੋਜੈਕਟ ਲਗਾਇਆ ਗਿਆ ਜਿਸ ਦਾ ਉਦਘਾਟਨ ਲਾਇਨ ਪਰਮਜੀਤ ਸਿੰਘ ਚਾਵਲਾ ਪਾਸਟ ਡਿਸਟਿ੍ਕਟ ਗਵਰਨਰ ਵਲੋਂ ਕੀਤਾ ਗਿਆ | ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਤਹਿਤ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ

ਗੜ੍ਹਦੀਵਾਲਾ, 10 ਅਕਤੂਬਰ (ਚੱਗਰ/ਗੋਂਦਪੁਰ)-ਨਗਰ ਕੌਸ਼ਲ ਗੜ੍ਹਦੀਵਾਲਾ ਵਲੋਂ ਸਵੱਛ ਭਾਰਤ ਅਭਿਆਨ ਅਧੀਨ ਦਫਤਰ ਨਗਰ ਕੌਾਸਲ ਵਿਖੇ ਵਿਦਿਆਰਥੀਆ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜ੍ਹੇ ਉਤਸ਼ਾਹ ਨਾਲ ...

ਪੂਰੀ ਖ਼ਬਰ »

ਡਾਇਰੀਆ ਤੋਂ ਬਚਾਅ ਲਈ ਲੋਕਾਂ ਨੂੰ ਦਵਾਈਆਂ ਵੰਡੀਆਂ

ਹਰਿਆਣਾ, 10 ਅਕਤੂਬਰ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਵਿਖੇ ਫੈਲੇ ਡਾਇਰੀਆ ਦੇ ਮੱਦੇਨਜ਼ਰ ਗੁਰਸਿੱਖ ਫੈਮਿਲੀ ਕਲੱਬ ਵਲੋਂ ਮੁਫ਼ਤ ਕੈਂਪ ਲਗਾ ਕੇ ਕਸਬਾ ਵਾਸੀਆਂ ਹੈਜ਼ਾ, ਡਾਇਰੀਆ, ਡੇਂਗੂ ਤੋਂ ਬਚਾਅ ਲਈ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਡਾ: ...

ਪੂਰੀ ਖ਼ਬਰ »

ਡੇਰਾ ਸੰਤ ਗੰਗਾ ਰਾਮ 'ਚ ਬਰਸੀ ਮੌਕੇ ਸਮਾਗਮ ਕਰਵਾਇਆ

ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਡੇਰਾ ਸੰਤ ਗੰਗਾ ਰਾਮ ਰਹੀਮਪੁਰ ਵਿਖੇ ਸੰਤ ਗੰਗਾ ਰਾਮ, ਸੰਤ ਅਮਰ ਦਾਸ ਅਤੇ ਸੰਤ ਰਾਮ ਸ਼ਰਨ ਦੀ ਬਰਸੀ ਮੌਕੇ ਸਾਲਾਨਾ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਭਾਈ ਪਰਮਜੀਤ ਸਿੰਘ ਕੂਪੁਰ ਵਾਲਿਆਂ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਰੱਸਾਕਸ਼ੀ ਮੁਕਾਬਲਿਆਂ ਵਿਚ ਦਸੂਹਾ ਦੇ ਵਿਦਿਆਰਥੀ ਜੇਤੂ ਰਹੇ

ਦਸੂਹਾ, 10 ਅਕਤੂਬਰ (ਭੁੱਲਰ)- ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਵਿਚ ਰੱਸਾਕਸ਼ੀ ਦੇ ਮੁਕਾਬਲਿਆਂ ਵਿਚ ਬਲਾਕ ਦਸੂਹਾ ਦੇ ਵਿਦਿਆਰਥੀ ਪਹਿਲੇ ਸਥਾਨ 'ਤੇ ਰਹੇ | ਇਸ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਰੱਸਾਕਸ਼ੀ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਵਿਖੇ ਗਾਂਧੀ ਜੈਅੰਤੀ ਮਨਾਈ

ਦਸੂਹਾ, 10 ਅਕਤੂਬਰ (ਭੁੱਲਰ)- ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਐਨ. ਐਸ. ਐਸ. ਵਿਭਾਗ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਦਾ 150ਵਾਂ ਜਨਮ ਦਿਵਸ ਮਨਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਪਿ੍ੰਸੀਪਲ ਡਾ: ਅਮਰਦੀਪ ਗੁਪਤਾ ...

ਪੂਰੀ ਖ਼ਬਰ »

ਰੜਾ 'ਚ ਸੰਤ ਹੀਰਾ ਸਿੰਘ ਦੀ ਬਰਸੀ ਮਨਾਈ

ਮਿਆਣੀ, 10 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਗੁਰਦੁਆਰਾ ਨਿਰਮਲ ਆਸ਼ਰਮ ਰੜਾ ਵਿਖੇ ਸੰਤ ਬਾਬਾ ਹੀਰਾ ਸਿੰਘ ਦੀ ਬਰਸੀ ਬਾਬਾ ਲਖਵੀਰ ਸਿੰਘ ਲੱਖੀ ਦੇ ਦੇਖ-ਰੇਖ ਵਿਚ ਸ਼ਰਧਾ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਤ ਬਾਬਾ ਤੇਜਾ ਸਿੰਘ ਖੁੱਡੇ ...

ਪੂਰੀ ਖ਼ਬਰ »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

ਮਾਹਿਲਪੁਰ, 10 ਅਕਤੂਬਰ (ਰਜਿੰਦਰ ਸਿੰਘ)-ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਪ੍ਰਧਾਨ ਦਵਿੰਦਰ ਸਿੰਘ ਬਾਹੋਵਾਲ ਦੀ ਅਗਵਾਈ 'ਚ ਮਾਹਿਲਪੁਰ ਵਿਖੇ ਹੋਈ ਜਿਸ 'ਚ ਮੈਂਬਰ ਅਤੇ ਕਰਮਚਾਰੀਆਂ ਨੇ ਭਾਗ ਲਿਆ | ਇਸ ਮੀਟਿੰਗ 'ਚ ਵੱਖ ਵੱਖ ਮਹਿਕਮੇ ਦੇ ਕੰਮ ਕਰ ਰਹੇ ਮੁਲਾਜ਼ਮਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦਸੂਹਾ ਵਿਖੇ ਪੰਦ੍ਹਰਵਾੜੇ ਦੌਰਾਨ 671 ਮਰੀਜ਼ਾਂ ਦਾ ਚੈੱਕਅਪ

ਦਸੂਹਾ, 10 ਅਕਤੂਬਰ (ਭੁੱਲਰ)- ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਰੇਨੂੰ ਸੂਦ ਅਤੇ ਡਾਕਟਰ ਕੇ.ਐੱਸ. ਜਾਖੂ ਜ਼ਿਲ੍ਹਾ ਡੈਂਟਲ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਰਜੇਸ਼ ਕੁਮਾਰ ਬੱਗਾ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਐਸ. ਡੀ. ਓ. ਜਸਵੀਰ ਸਿੰਘ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ ਵਜੋਂ ਅਹੁਦਾ ਸੰਭਾਲਿਆ

ਹਾਜੀਪੁਰ, 10 ਅਕਤੂਬਰ (ਰਣਜੀਤ ਸਿੰਘ)- ਪੀ.ਐਸ.ਪੀ.ਸੀ.ਐਲ. ਉਪ ਮੰਡਲ ਦਫ਼ਤਰ ਹਾਜੀਪੁਰ 'ਚ ਐਸ.ਡੀ.ਓ. ਜਸਵੀਰ ਸਿੰਘ ਨੂੰ ਮਹਿਕਮੇ ਵਲੋਂ ਪਦ-ਉਨਤ ਕਰਕੇ ਸਹਾਇਕ ਕਾਰਜਕਾਰੀ ਇੰਜੀਨੀਅਰ ਬਣਾ ਦਿੱਤਾ ਗਿਆ | ਉਪ ਮੰਡਲ ਦਫ਼ਤਰ ਹਾਜੀਪੁਰ 'ਚ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ | ...

ਪੂਰੀ ਖ਼ਬਰ »

ਪੰਜਾਬ ਦੀ ਸਕੂਲੀ ਸਿੱਖਿਆ ਦੀ ਦਸ਼ਾ ਅਤੇ ਦਿਸ਼ਾ 'ਤੇ ਵਿਚਾਰ ਗੋਸ਼ਟੀ ਕਰਵਾਈ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)- ਦਿ੍ਸ਼ਟੀ ਦਾ ਵਿਜ਼ਨ ਮੰਚ ਹੁਸ਼ਿਆਰਪੁਰ ਵਲੋਂ 'ਪੰਜਾਬ ਦੀ ਸਕੂਲੀ ਸਿੱਖਿਆ ਦੀ ਦਸ਼ਾ ਅਤੇ ਦਿਸ਼ਾ' ਵਿਸ਼ੇ 'ਤੇ ਇਕ ਵਿਚਾਰ ਗੋਸ਼ਟੀ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਈ ਗਈ | ਸਕੂਲ਼ ਦੇ ਡਾਇਰਟੈਕਟਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX