ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  34 minutes ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  49 minutes ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  55 minutes ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  about 1 hour ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  about 2 hours ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  about 2 hours ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  about 2 hours ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  about 3 hours ago
ਹੈਦਰਾਬਾਦ, 19 ਅਕਤੂਬਰ- 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਤੇਲੰਗਾਨਾ ਜਾਣਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ਼੍ਰਵਣ ਦਾਸੋਜੂ ਨੇ ਦੱਸਿਆ ਕਿ ਰਾਹੁਲ ਆਦਿਲਾਬਾਦ ਜ਼ਿਲ੍ਹੇ ਦੇ...
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਖਿੜਕੀਆਂ ਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ....
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਅਜੇ ਤੱਕ ਇਨਸਾਫ਼ ਨਾ ਮਿਲਣ ਕਰ ਕੇ ਸ਼ੋਕ ਵਜੋਂ ਕਾਂਗਰਸ ਪਾਰਟੀ ਦੇ ਇਕ ਧੜੇ ਨੇ....
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  about 4 hours ago
ਗੁਰਦਾਸਪੁਰ, 19 ਅਕਤੂਬਰ (ਆਰਿਫ਼)- ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਅੱਜ ਦੁਸਹਿਰੇ ਦੇ ਮੌਕੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਪਟਾਕੇ...
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  about 4 hours ago
ਸ੍ਰੀਨਗਰ, 19 ਅਕਤੂਬਰ- ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਹੁਮਹਾਮਾ 'ਚ ਬੀ. ਐੱਸ. ਐੱਫ. ਦੇ ਕੈਂਪ 'ਚ ਸ਼ਾਸਤਰ ਪੂਜਾ...
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  about 4 hours ago
ਜ਼ੀਰਾ 19 ਅਕਤੂਬਰ (ਜਗਤਾਰ ਸਿੰਘ ਮਨੇਸ) - ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਕਾਬੂ ਪਾ ਲੈ ਜਾਣ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਵਿਚ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਦੀ ਓਵਰ ਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਰਕਾਰ ਦੇ ਇਨ੍ਹਾਂ....
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਅਤੇ ਨਵਾਂ ਜਥੇਦਾਰ ਨਿਯੁਕਤ ਕਰਨ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ....
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 19 ਅਕਤੂਬਰ-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਅੱਜ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅੱਤਵਾਦੀ ਕਾਰ 'ਚ ਸਵਾਰ ਸਨ ਅਤੇ ਕਰਾਲਹਾਰ 'ਚ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ...
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  about 5 hours ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  about 5 hours ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 6 hours ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 6 hours ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਸੂਬਾ ਸਰਕਾਰ ਿਖ਼ਲਾਫ਼ ਅਰਥੀ ਫੂਕ ਮੁਜ਼ਾਹਰਾ

ਬਟਾਲਾ, 10 ਅਕਤੂਬਰ (ਕਾਹਲੋਂ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਬਟਾਲਾ 'ਚ ਸੂਬਾ ਆਗੂ ਬਲਜੀਤ ਸਿੰਘ, ਸਰਕਲ ਆਗੂ ਸੁਰਜੀਤ ਸਿੰਘ, ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਸਟਰ ਤੇ ਪਰਮਜੀਤ ਸਿੰਘ ਕੋਹਾੜ ਦੀ ਅਗਵਾਈ 'ਚ ਸੂਬਾ ਸਰਕਾਰ ਖਿਲਾਫ਼ ਅਰਥੀ ...

ਪੂਰੀ ਖ਼ਬਰ »

ਔਰਤ ਦੇ ਕੰਨ ਦੀ ਵਾਲੀ ਝਪਟਣ ਵਾਲੇ 2 ਝਪਟਮਾਰ ਕਾਬੂ

ਨਿੱਕੇ ਘੁੰਮਣ, 10 ਅਕਤੂਬਰ (ਸਤਬੀਰ ਸਿੰਘ ਘੁੰਮਣ)-ਕਸਬਾ ਨਿੱਕੇ ਘੁੰਮਣ ਨਜ਼ਦੀਕ ਔਰਤ ਦੇ ਕੰਨ ਦੀ ਵਾਲੀ ਝਪਟ ਕੇ ਫ਼ਰਾਰ ਹੋ ਰਹੇ 2 ਝਪਟਮਾਰਾਂ ਨੂੰ ਕਾਬੂ ਕਰ ਲੈਣ ਦੀ ਖ਼ਬਰ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘੁੰਮਣ ਕਲਾ ਦੇ ਮੁਖੀ ਕੁਲਜਿੰਦਰ ਸਿੰਘ ਸੈਣੀ ਪੁਲਿਸ ...

ਪੂਰੀ ਖ਼ਬਰ »

ਦੋ ਬੱਚਿਆਂ ਦੀ ਮਾਂ 'ਤੇ ਧੋਖੇ ਨਾਲ ਦੂਜਾ ਵਿਆਹ ਕਰਾਉਣ ਦਾ ਦੋਸ਼

ਪੁਰਾਣਾ ਸ਼ਾਲਾ, 10 ਅਕਤੂਬਰ (ਅਸ਼ੋਕ ਸ਼ਰਮਾ)-ਦੁਜੇ ਪਤੀ ਨੇ ਦੋ ਬੱਚਿਆਂ ਦੀ ਮਾਂ 'ਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦਾ ਦੋਸ਼ ਲਗਾਇਆ ਹੈ | ਇਸ ਸਬੰਧੀ ਸਾਹਿਬ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਨਵਾਂ ਪਿੰਡ ਝਾਵਰ ਨੇ ਐਸ.ਐਸ.ਪੀ. ਗੁਰਦਾਸਪੁਰ ਨੰੂ ਦਰਖ਼ਾਸਤ ਦੇਣ ਤੋਂ ...

ਪੂਰੀ ਖ਼ਬਰ »

ਟਾਵਰ ਲੱਗਣ ਦੀ ਐਨ.ਓ.ਸੀ. ਜਾਰੀ ਹੋਈ ਤਾਂ ਕਰਾਂਗੇ ਵੱਡਾ ਸੰਘਰਸ਼-ਮੁਹੱਲਾ ਨਿਵਾਸੀ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਵਾਰਡ ਨੰਬਰ-19 ਵਿਚ ਮੋਬਾਈਲ ਟਾਵਰ ਲਾਉਣ ਦੀਆਂ ਕੋਸ਼ਿਸ਼ਾਂ ਕਾਰਨ ਮੁਹੱਲਾ ਨਿਵਾਸੀ ਕਾਫ਼ੀ ਰੋਹ ਵਿਚ ਆਏ ਦਿਖਾਈ ਦੇ ਰਹੇ ਹਨ | ਭਾਵੇਂ ਕਿ ਨਗਰ ਕੌਾਸਲ ਵਲੋਂ ਇਹ ਟਾਵਰ ਲਗਾਏ ਜਾਣ ਦੀ ਸਬੰਧਿਤ ਵਿਅਕਤੀ ਨੰੂ ਦਿੱਤੀ ਐਨ.ਓ.ਸੀ. ਰੱਦ ਕਰ ...

ਪੂਰੀ ਖ਼ਬਰ »

ਦੀਵਾਲੀ ਤਿਉਹਾਰ ਦੇ ਮੱਦੇਨਜ਼ਰ ਨਿਰਧਾਰਿਤ ਕੀਤੀਆਂ ਥਾਵਾਂ 'ਤੇ ਹੀ ਵੇਚੇ ਜਾ ਸਕਣਗੇ ਪਟਾਕੇ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਭਾਸ਼ ਚੰਦਰ ਵਲੋਂ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਅੰਦਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਦੀਵਾਲੀ ਦੇ ਤਿਉਹਾਰ ਨੂੰ ਮੁੱਖ ...

ਪੂਰੀ ਖ਼ਬਰ »

ਬਾਬਾ ਹਜ਼ਾਰਾ ਸਿੰਘ ਦੀ 15 ਅਕਤੂਬਰ ਨੂੰ ਬਰਸੀ ਸਬੰਧੀ ਸਰਕਾਰੀ ਛੁੱਟੀ ਰੱਦ ਕਰਨ 'ਤੇ ਸੰਗਤਾਂ ਅੰਦਰ ਭਾਰੀ ਰੋਸ-ਬਾਬਾ ਬੁੱਧ ਸਿੰਘ

ਨਿੱਕੇ ਘੁੰਮਣ, 10 ਅਕਤੂਬਰ (ਸਤਬੀਰ ਸਿੰਘ ਘੁੰਮਣ)-ਬੀਤੇ ਦਿਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਦੀ 15 ਅਕਤੂਬਰ ਨੂੰ ਮਨਾਈ ਜਾ ਰਹੀ ਬਰਸੀ ਦੇ ਸੰਬੰਧ ਵਿਚ ਜ਼ਿਲ੍ਹਾ ਪੱਧਰ 'ਤੇ ਛੁੱਟੀ ਘੋਸ਼ਿਤ ਕੀਤੀ ਸੀ ਅਤੇ ਅਚਨਚੇਤ ਦੋ ...

ਪੂਰੀ ਖ਼ਬਰ »

ਅੱਡਾ ਬਰਿਆਰ ਵਿਖੇ ਤੇਜ਼ ਰਫ਼ਤਾਰ ਟਰੱਕ ਨੇ ਵਿਅਕਤੀ ਨੰੂ ਕੁਚਲਿਆ-ਹਾਲਤ ਗੰਭੀਰ

ਗੁਰਦਾਸਪੁਰ, 10 ਅਕਤੂਬਰ (ਸੁਖਵੀਰ ਸਿੰਘ ਸੈਣੀ/ਆਲਮਬੀਰ ਸਿੰਘ)-ਪਿੰਡ ਬਰਿਆਰ ਅੱਡਾ ਨੈਸ਼ਨਲ ਹਾਈਵੇ 'ਤੇ ਦੁਪਹਿਰ ਕਰੀਬ 2 ਵਜੇ ਦੇ ਕਰੀਬ ਸੜਕ ਪਾਰ ਕਰਕੇ ਇਕ ਵਿਅਕਤੀ ਨੰੂ ਇਕ ਤੇਜ਼ ਰਫ਼ਤਾਰ ਟਰੱਕ ਨੇ ਕੁਚਲ ਦਿੱਤਾ | ਜਿਸ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ...

ਪੂਰੀ ਖ਼ਬਰ »

ਨਵਰਾਤਿਆਂ ਦੇ ਤਿਉਹਾਰ ਮੌਕੇ ਸੂਬਾ ਸਰਕਾਰ ਵਲੋਂ ਨਿਊ ਅਰਬਨ ਅਸਟੇਟ ਬਟਾਲਾ ਦੀ ਸ਼ੁਰੂਆਤ

ਬਟਾਲਾ, 10 ਅਕਤੂਬਰ (ਕਾਹਲੋਂ)-ਨਵਰਾਤਿਆਂ ਦੇ ਸ਼ੁਭ ਮੌਕੇ 'ਤੇ ਅੰਮਿ੍ਤਸਰ ਡਿਵੈੱਲਪਮੈਂਟ ਅਥਾਰਟੀ ਵਲੋਂ ਬਟਾਲਾ ਸ਼ਹਿਰ ਵਿਖੇ ਨਵੀਂ ਅਰਬਨ ਅਸਟੇਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਇਸ ਮੌਕੇ ਸੂਬਾ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਮਕਾਨ ਉਸਾਰੀ ਵਿਭਾਗ ਨੇ ਬਟਾਲਾ ਦੀ ...

ਪੂਰੀ ਖ਼ਬਰ »

ਏ. ਟੀ. ਐਮ. ਕਾਰਡ ਦਾ ਪਿੰਨ ਕੋਰਡ ਪੁੱਛ ਕੇ 50 ਹਜ਼ਾਰ ਠੱਗੇ

ਵਡਾਲਾ ਬਾਂਗਰ, 10 ਅਕਤੂਬਰ (ਭੁੰਬਲੀ)-ਅੱਜ ਇੱਥੇ ਪਿੰਡ ਅਠਵਾਲ ਦਾ ਰਹਿਣ ਵਾਲਾ ਜਗੀਰ ਮਸੀਹ ਨੇ ਜੋ ਮਿਸਤਰੀ ਦਾ ਕੰਮ ਕਰਦਾ ਹੈ, ਆਪਣੇ ਨਾਲ ਵੱਜੀ 50,000 ਰੁਪਏ ਦੀ ਠੱਗੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਇਕ ਕੰਪਨੀ ਵਲੋਂ ਉਸ ਨੂੰ ਫ਼ੋਨ ਆਇਆ ਕਿ ...

ਪੂਰੀ ਖ਼ਬਰ »

ਉਤਰਾਂਚਲ ਪ੍ਰਦੇਸ਼ ਦੀ ਤਿਆਰ 24 ਬੋਤਲਾਂ ਸ਼ਰਾਬ ਬਰਾਮਦ

ਬਟਾਲਾ, 10 ਅਕਤੂਬਰ (ਕਾਹਲੋਂ)-ਸਥਾਨਕ ਪੁਲਿਸ ਚੌਾਕੀ ਬੱਸ ਸਟੈਂਡ ਬਟਾਲਾ ਵਲੋਂ ਬਾਹਰੀ ਰਾਜ ਦੀ ਤਿਆਰ ਸ਼ਰਾਬ ਬਰਾਮਦ ਕੀਤੀ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਾਕਾਬੰਦੀ ਦੌਰਾਨ ਬੈਂਕ ...

ਪੂਰੀ ਖ਼ਬਰ »

ਬੇਕਾਬੂ ਮੋਟਰਸਾਈਕਲ ਹੰਸਲੀ ਨਾਲੇ 'ਚ ਡਿੱਗਾ-2 ਜ਼ਖ਼ਮੀ

ਬਟਾਲਾ, 10 ਅਕਤੂਬਰ (ਹਰਦੇਵ ਸਿੰਘ ਸੰਧੂ)-ਸਥਾਨਕ ਜਲੰਧਰ ਰੋਡ 'ਤੇ ਲੰਘਦੇ ਹੰਸਲੀ ਨਾਲੇ ਵਿਚ ਇਕ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗਣ ਕਾਰਨ 2 ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਸਤਿੰਦਰ ...

ਪੂਰੀ ਖ਼ਬਰ »

64ਵੀਆਂ ਪੰਜਾਬ ਜੂਡੋ ਖੇਡਾਂ ਲੜਕੀਆਂ 'ਚੋਂ ਗੁਰਦਾਸਪੁਰ ਨੇ ਜਿੱਤਿਆ ਸੋਨ ਤਗ਼ਮਾ

ਗੁਰਦਾਸਪੁਰ, 10 ਅਕਤੂਬਰ (ਸੁਖਵੀਰ ਸਿੰਘ ਸੈਣੀ)-64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਜੂਡੋ ਲੜਕੀਆਂ ਦੇ 19 ਸਾਲ ਵਰਗ ਮੁਕਾਬਲੇ ਵਿਚੋਂ ਗੁਰਦਾਸਪੁਰ ਨੇ ਸੋਨ ਤਗ਼ਮਾ ਜਿੱਤਿਆ ਹੈ | ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਡਾਇਰੈਕਟਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਖੇਡਾਂ ਦੇ ...

ਪੂਰੀ ਖ਼ਬਰ »

ਕਾਂਗਰਸੀ ਆਗੂ ਸਤਨਾਮ ਸਿੰਘ ਥੇਹ ਗੁਲਾਮ ਨਬੀ ਨੂੰ ਸਦਮਾ-ਬਜ਼ੁਰਗ ਮਾਤਾ ਦਾ ਦਿਹਾਂਤ

ਨੌਸ਼ਹਿਰਾ ਮੱਝਾ ਸਿੰਘ, 10 ਅਕਤੂਬਰ (ਤਰਸੇਮ ਸਿੰਘ ਤਰਾਨਾ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਪਿੰਡ ਥੇਹ ਗੁਲਾਮ ਨਬੀ ਸਤਨਾਮ ਸਿੰਘ ਦੀ ਬਜ਼ੁਰਗ ਮਾਤਾ ਸੰਪੂਰਨ ਕੌਰ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਜਾਣ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਗਹਿਰਾ ਸਦਮਾ ...

ਪੂਰੀ ਖ਼ਬਰ »

ਨੀਲਧਾਰੀ ਸੰਪ੍ਰਦਾਇ ਵਲੋਂ ਸਾਲਾਨਾ ਤਿੰਨ ਦਿਨਾ ਧਾਰਮਿਕ ਸਮਾਗਮ ਸਮਾਪਤ

ਨੌਸ਼ਹਿਰਾ ਮੱਝਾ ਸਿੰਘ, 10 ਅਕਤੂਬਰ (ਤਰਸੇਮ ਸਿੰਘ ਤਰਾਨਾ)-ਨੀਲਧਾਰੀ ਸੰਪਰਦਾਇ ਦੇ ਮੁੱਖ ਅਸਥਾਨ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸੰਪਰਦਾਇ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਾਲਾਨਾ 37ਵਾਂ ਤਿੰਨ ਰੋਜ਼ਾ ਸਾਂਗ ਦਿਵਸ ਮੇਲਾ ਸ਼ਰਧਾਪੂਰਵਕ ...

ਪੂਰੀ ਖ਼ਬਰ »

ਸ੍ਰੀ ਦਸਮੇਸ਼ ਸਕੂਲ ਕਾਦੀਆਂ 'ਚ ਸੰੁਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਬਟਾਲਾ, 10 ਅਕਤੂਬਰ (ਕਾਹਲੋਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋ੍ਰਮਣੀ ਅਕਾਲੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਵਲੋਂ ਚਲਾਈ ਪ੍ਰਚਾਰ ਲਹਿਰ ਤਹਿਤ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ...

ਪੂਰੀ ਖ਼ਬਰ »

ਤੇਲ ਦੀਆਂ ਕੀਮਤਾਂ 'ਚ ਵਾਰ-ਵਾਰ ਵਾਧਾ ਭਾਜਪਾ ਨੰੂ ਲੈ ਡੁੱਬੇਗਾ-ਅਨੂਪ ਸਿੰਘ

ਪੁਰਾਣਾ ਸ਼ਾਲਾ, 10 ਅਕਤੂਬਰ (ਅਸ਼ੋਕ ਸ਼ਰਮਾ)-ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਨੂਪ ਸਿੰਘ ਨੇ ਕੇਂਦਰ ਸਰਕਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇਲ ਦੀਆਂ ਕੀਮਤਾਂ 'ਚ ਵਾਰ-ਵਾਰ ਵਾਧਾ ਕਰਕੇ ਪੰਜਾਬ ਦੇ ਲੋਕਾਂ ਨਾਲ ਕੋਝਾ ...

ਪੂਰੀ ਖ਼ਬਰ »

ਸਰਪੰਚ ਹਰਦੀਪ ਸਿੰਘ ਬਜ਼ੁਰਗਵਾਲ ਨੂੰ ਸਦਮਾ-ਪਿਤਾ ਦਾ ਦਿਹਾਂਤ

ਵਡਾਲਾ ਬਾਂਗਰ, 10 ਅਕਤੂਬਰ (ਭੁੰਬਲੀ)-ਇਸ ਇਲਾਕੇੇ ਦੇ ਨਾਮਵਰ ਸਰਪੰਚ ਹਰਦੀਪ ਸਿੰਘ ਬਜ਼ੁਰਗਵਾਲ ਨੂੰ ਉਸ ਵੇਲੇ ਅਸਹਿ (ਡੂੰਘਾ) ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਸ: ਅਜੀਤ ਸਿੰਘ (85) ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਇਸ ਦੁੱਖ ਦੀ ਘੜੀ ਵਿਚ ...

ਪੂਰੀ ਖ਼ਬਰ »

ਡਿਵਾਈਨ ਵਿੱਲ ਸਕੂਲ ਦੀ ਉਪ ਜੇਤੂ ਕਬੱਡੀ ਟੀਮ ਦਾ ਵਿਸ਼ੇਸ਼ ਸਨਮਾਨ

ਬਟਾਲਾ, 10 ਅਕਤੂਬਰ (ਕਾਹਲੋਂ)-ਡਿਵਾਈਨ ਵਿੱਲ ਪਬਲਿਕ ਸਕੂਲ (ਨੇੜੇ ਅੰਮਿ੍ਤਸਰ ਬਾਈਪਾਸ) ਬਟਾਲਾ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੀ ਉਪ ਜੇਤੂ ਰਹੀ ਕਬੱਡੀ ਟੀਮ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਹੈ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਸ੍ਰੀ ਸਾਈਾ ਪਰਿਵਾਰ ਸੁਸਾਇਟੀ ਵਲੋਂ 17 ਨੰੂ ਕੱਢੀ ਜਾਵੇਗੀ ਯਾਤਰਾ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਸ੍ਰੀ ਸਾਈਾ ਪਰਿਵਾਰ ਸੁਸਾਇਟੀ ਵਲੋਂ ਸਾਈਾ ਬਾਬਾ ਦੀ ਪਾਲਕੀ ਯਾਤਰਾ 18 ਅਕਤੂਬਰ ਨੰੂ ਕੱਢੀ ਜਾਵੇਗੀ | ਇਸ ਸਬੰਧੀ ਸੁਸਾਇਟੀ ਦੇ ਮੈਂਬਰ ਸੰਜੀਵ ਮਹਾਜਨ, ਪ੍ਰਦੀਪ ਮਹਾਜਨ, ਰੋਹਿਤ ਕੁਮਾਰ ਨੇ ਕਿਹਾ ਕਿ ਇਹ ਯਾਤਰਾ ਸ਼ਿਵਾਲਾ ਮੰਦਰ ਤੋਂ ...

ਪੂਰੀ ਖ਼ਬਰ »

ਭਾਗੀਆਂ 'ਚ 4 ਰੋਜ਼ਾ ਗੁਰਮਤਿ ਸਮਾਗਮ 19 ਤੋਂ

ਬਟਾਲਾ, 10 ਅਕਤੂਬਰ (ਕਾਹਲੋਂ)-ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 17ਵਾਂ ਗੁਰਮਤਿ ਸਮਾਗਮ ਗੁਰਦੁਆਰਾ ਭੋਰਾ ਸਾਹਿਬ ਤਪ ਅਸਥਾਨ ਬਾਬਾ ਅਨੰਤ ਰਾਮਜੀ ਭਾਗੀਆਂ ਵਿਖੇ 19 ਤੋਂ 22 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਭਾਰਤ ਡ੍ਰਾਮਾਟਿਕ ਕਲੱਬ ਵਲੋਂ ਸ੍ਰੀ ਰਾਮਲੀਲ੍ਹਾ ਦੀ ਸ਼ੁਰੂਆਤ

ਧਾਰੀਵਾਲ, 10 ਅਕਤੂਬਰ (ਨਿਸ਼ਾਨ ਸਿੰਘ ਕਾਹਲੋਂ)-ਭਾਰਤ ਡ੍ਰਾਮਾਟਿਕ ਕਲੱਬ ਧਾਰੀਵਾਲ ਦੇ ਪ੍ਰਬੰਧਕਾਂ ਵਲੋਂ ਸ੍ਰੀ ਰਾਮ ਲੀਲਾ ਦੀ ਸ਼ੁਰੂਆਤ ਹਵਨ ਯੱਗ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਸਰਵਣ ਕੁਮਾਰ ਨਾਈਟ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਐਸ.ਡੀ.ਓ. (ਸੇਵਾ ਮੁਕਤ) ...

ਪੂਰੀ ਖ਼ਬਰ »

ਨੌਜਵਾਨਾਂ ਦੀ ਮਾਨਸਿਕ ਸਿਹਤ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ - ਡਾ. ਟੋਨੀ

ਬਟਾਲਾ, 10 ਅਕਤੂਬਰ (ਕਾਹਲੋਂ)-ਅਜੋਕੇ ਸਮੇਂ 'ਚ ਸਾਨੂੰ ਨੌਜਵਾਨ ਪੀੜ੍ਹੀ ਦੀ ਮਾਨਸਿਕ ਸਿਹਤ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਦੇਸ਼ ਦਾ ਭਵਿੱਖ ਇਹ ਨੌਜਵਾਨ ਅਜੋਕੇ ਸਮੇਂ 'ਚ ਆਪਣਾ ਵਧੇਰੇ ਸਮਾਂ ਇੰਟਰਨੈੱਟ, ਸਾਈਬਰ ਅਪਰਾਧ, ਧੱਕੇਸ਼ਾਹੀ ਤੇ ਹਿੰਸਕ ...

ਪੂਰੀ ਖ਼ਬਰ »

ਅਕਾਲੀ ਦਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਕੇਂਦਰ ਸਰਕਾਰ 'ਤੇ ਪਾਵੇ ਦਬਾਅ-ਬਿ੍ਗੇਡੀਅਰ ਕਾਹਲੋਂ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਪੰਜਾਬ ਦੇ ਕੁਝ ਵਜ਼ੀਰ ਤਾਂ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਹਨ | ਪਰ ਕੇਂਦਰ ਸਰਕਾਰ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰੁਚੀ ਨਹੀਂ ਦਿਖਾ ਰਹੀ | ਇਨ੍ਹਾਂ ...

ਪੂਰੀ ਖ਼ਬਰ »

ਐਸ.ਡੀ.ਐਮ. ਸ਼ਰਮਾ ਵਲੋਂ ਕਲਾਨੌਰ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਕਲਾਨੌਰ, 10 ਅਕਤੂਬਰ (ਪੁਰੇਵਾਲ)-ਸਾਊਣੀ ਸੀਜਨ ਦੇ ਸਬੰਧ 'ਚ ਕਲਾਨੌਰ ਦੀ ਮੁੱਖ ਅਨਾਜ ਮੰਡੀ 'ਚ ਸਬ ਡਵੀਜ਼ਨਲ ਮੈਜਿਸਟਰੇਟ ਸ੍ਰੀ ਅਸ਼ੋਕ ਕੁਮਾਰ ਸ਼ਰਮਾ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਸ੍ਰੀ ਸ਼ਰਮਾ ਵਲੋਂ ਕਲਾਨੌਰ ਅਨਾਜ ਮੰਡੀ 'ਚ ਝੋਨੇ ਦੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ 'ਘਰ-ਘਰ ਰੁਜ਼ਗਾਰ' ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਵਲੋਂ ਜ਼ਿਲੇ੍ਹ ਅੰਦਰ 'ਘਰ-ਘਰ ਰੁਜ਼ਗਾਰ' ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ | ਜਿਸ ਵਿਚ ਵਿਭਾਗਾਂ ਦੇ ਮੁਖੀ ਹਾਜ਼ਰ ਸਨ | ਇਸ ਮੌਕੇ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੀ ...

ਪੂਰੀ ਖ਼ਬਰ »

ਰੈਵਨਿਊ ਪਟਵਾਰ ਯੂਨੀਅਨ ਨੇ ਤਹਿਸੀਲ ਕੰਪਲੈਕਸ 'ਚ ਸਫ਼ਾਈ ਅਭਿਆਨ ਚਲਾਇਆ

ਬਟਾਲਾ, 10 ਅਕਤੂਬਰ (ਬੁੱਟਰ)-ਦੀ ਰੈਵਨਿਊ ਪਟਵਾਰ ਯੂਨੀਅਨ ਬਟਾਲਾ ਵਲੋਂ ਸਥਾਨਕ ਤਹਿਸੀਲ ਕੰਪਲੈਕਸ ਵਿਖੇ 'ਸਵੱਛ ਭਾਰਤ ਅਭਿਆਨ' ਤਹਿਤ ਐਸ.ਡੀ.ਐਮ. ਸ੍ਰੀ ਰੋਹਿਤ ਗੁਪਤਾ ਦੀ ਅਗਵਾਈ 'ਚ ਸਫ਼ਾਈ ਹਫ਼ਤਾ ਮਨਾਇਆ ਗਿਆ | ਇਸ ਮੁਹਿੰਮ ਵਿਚ ਤਹਿਸੀਲਦਾਰ ਵਰਿਆਮ ਸਿੰਘ ਕਾਹਲੋਂ ਨੇ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਵਲੋਂ ਕਾਨਫ਼ਰੰਸ ਦੀ ਤਿਆਰੀ ਲਈ ਕਿਸਾਨਾਂ ਨਾਲ ਮੀਟਿੰਗ

ਦੋਰਾਂਗਲਾ, 10 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)-ਕਰਜ਼ਾ ਮੁਕਤੀ ਤੇ ਕਿਸਾਨਾਂ ਦੇ ਹੋਰ ਭੱਖਦੇ ਮਸਲਿਆਂ ਸਬੰਧੀ ਕਿਸਾਨਾਂ ਨੰੂ ਲਾਮਬੱਧ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਕਠਿਆਲੀ ਵਿਖੇ ਕੀਤੀ ਜਾ ਰਹੀ ਕਾਨਫ਼ਰੰਸ ਦੀ ਤਿਆਰੀ ਲਈ ਅੱਜ ਪਿੰਡ ਭਾਗੋਕਾਵਾਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਵਲੋਂ ਮੀਟਿੰਗ

ਧਾਰੀਵਾਲ, 10 ਅਕਤੂਬਰ (ਸਵਰਨ ਸਿੰਘ)-ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਵਰਿਆਮ ਮਸੀਹ ਦੀ ਪ੍ਰਧਾਨਗੀ ਹੇਠ ਮਿਲ ਗਰਾਉਂਡ ਧਾਰੀਵਾਲ ਵਿਖੇ ਹੋਈ, ਜਿਸ ਦੌਰਾਨ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਬਿਜਲੀ ...

ਪੂਰੀ ਖ਼ਬਰ »

ਅਕਾਲੀ ਦਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਕੇਂਦਰ ਸਰਕਾਰ 'ਤੇ ਪਾਵੇ ਦਬਾਅ-ਬਿ੍ਗੇਡੀਅਰ ਕਾਹਲੋਂ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਸਾਂਝੀ ਵਾਲਤਾ ਦੇ ਪ੍ਰਤੀਕ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਵਾਉਣ ਲਈ ਪੰਜਾਬ ਦੇ ਕੁਝ ਵਜ਼ੀਰ ਤਾਂ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਹਨ | ਪਰ ਕੇਂਦਰ ਸਰਕਾਰ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਰੁਚੀ ਨਹੀਂ ਦਿਖਾ ਰਹੀ | ਇਨ੍ਹਾਂ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਅਧਿਆਪਕਾਂ ਨੂੰ ਧਮਕੀਆਂ ਦੇਣਾ ਨਿੰਦਾਯੋਗ-ਕੁਲਦੀਪ ਖੰਨਾ

ਗੁਰਦਾਸਪੁਰ, 10 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਐਸ.ਐਸ.ਏ. ਤੇ ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿਚ 65 ਪ੍ਰਤੀਸ਼ਤ ਕਟੌਤੀ ਕਰਕੇ 15 ਹਜ਼ਾਰ ਦੇਣ ਦੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫ਼ਰਮਾਨ ਮਗਰੋਂ ਅਧਿਆਪਕ ਵਰਗ ਅੰਦਰ ਪੰਜਾਬ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਫ਼ਾਈ ਪੰਦ੍ਹਰਵਾੜਾ ਮਨਾਇਆ

ਕਿਲ੍ਹਾ ਲਾਲ ਸਿੰਘ, 10 ਅਕਤੂਬਰ (ਬਲਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਸਫ਼ਾਈ ਪੰਦਰਵਾੜਾ ਤਹਿਤ ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੀ ਪਿ੍ੰ: ਮੈਡਮ ਤਜਿੰਦਰ ਕੌਰ ਦੀ ਅਗਵਾਈ ਹੇਠ ਨੌਵੀਂ ਜਮਾਤ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਆਪਣੀ ਹੀ ਸਰਕਾਰ ਵਲੋਂ ਬਣਾਈ ਰਿਪੋਰਟ ਨੰੂ ਲਾਗੂ ਕਿਉਂ ਨਹੀਂ ਕਰ ਰਹੀ ਕੇਂਦਰ ਸਰਕਾਰ-ਬਿ੍ਗੇਡੀਅਰ ਕਾਹਲੋਂ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਸਾਬਕਾ ਬਿ੍ਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਕ ਰੈਂਕ ਇਕ ਪੈਨਸ਼ਨ ਨਾਂਅ 'ਤੇ ਸਾਬਕਾ ਸੈਨਿਕਾਂ ਨਾਲ ਧੋਖਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਦੋ ਸਾਲ ਬਾਅਦ ਕਾਬੂ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਥਾਣਾ ਤਿੱਬੜ ਪੁਲਿਸ ਨੇ ਨਾਬਾਲਗਾ ਨੰੂ ਵਰਗਲਾ ਕੇ ਘਰੋਂ ਲਿਜਾਣ ਵਾਲੇ ਇਕ ਨੌਜਵਾਨ ਨੰੂ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਥਾਣਾ ਤਿੱਬੜੀ ਦੇ ਸਬ ਇੰਸਪੈਕਟਰ ਓਾਕਾਰ ਸਿੰਘ ਨੇ ਦੱਸਿਆ ਕਿ 14 ਅਕਤੂਬਰ 2016 ਨੰੂ ਪਿੰਡ ਤਿੱਬੜੀ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਧਾਰਮਿਕ ਸਮਾਗਮ

ਧਾਰੀਵਾਲ, 10 ਅਕਤੂਬਰ (ਸਵਰਨ ਸਿੰਘ)-ਸਥਾਨਕ ਗੁਰਦੁਆਰਾ ਸ੍ਰੀ ਨਾਨਕਪੁਰੀ ਨਵੀਂ ਅਬਾਦੀ ਧਾਰੀਵਾਲ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਵਲੋਂ ਆਪਣੀਆਂ ਮੰਗਾਂ ਦੇ ਸਮਰਥਨ 'ਚ ਮਸ਼ਾਲ ਮਾਰਚ

ਦੀਨਾਨਗਰ, 10 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਸਾਂਝਾ ਅਧਿਆਪਕ ਮੋਰਚੇ ਪੰਜਾਬ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦੀਨਾਨਗਰ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਪਿੰਡ ਆਵਾਂਖਾ ਵਿਖੇ ਸਥਿਤ ਨਿਵਾਸ ਸਥਾਨ ਵੱਲ ਦੇਰ ਸ਼ਾਮ ਮਸ਼ਾਲ ਮਾਰਚ ਕੱਢਿਆ ਗਿਆ | ...

ਪੂਰੀ ਖ਼ਬਰ »

ਝੋਨੇ ਦੀ ਆਮਦ ਇਕ ਹਫ਼ਤਾ ਪਛੜੀ-ਸੈਕਟਰੀ ਅਰੁਣਾ ਕੁਮਾਰ

ਪੁਰਾਣਾ ਸ਼ਾਲਾ, 10 ਅਕਤੂਬਰ (ਅਸ਼ੋਕ ਸ਼ਰਮਾ)-ਬੇਟ ਇਲਾਕੇ ਦੀਆਂ ਮੰਡੀਆਂ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ 'ਤੇ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਹਨ | ਜਦੋਂ ਕਿ ਝੋਨੇ ਦੀ ਆਮਦ ਮੀਂਹ ਕਾਰਨ ਇਕ ਹਫ਼ਤਾ ਪੱਛੜੀ ਹੈ | ਇਹ ਜਾਣਕਾਰੀ ਮਾਰਕੀਟ ਕਮੇਟੀ ਦੇ ...

ਪੂਰੀ ਖ਼ਬਰ »

ਸਰਕਾਰੀ ਹੁਕਮਾਂ ਨਾਲ ਕੰਬਾਈਨਾਂ 'ਤੇ ਲੱਗਾ ਐਸ.ਐਮ.ਐਸ. ਹੋਇਆ ਫੇਲ੍ਹ

ਵਡਾਲਾ ਗ੍ਰੰਥੀਆਂ, 10 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ 'ਤੇ ਲਗਾਈ ਰੋਕ ਕਰਕੇ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ, ਇਸ ਮਕਸਦ ਦੇ ਹੱਲ ਲਈ ਕੰਬਾਇਨਾਂ ਉੱਪਰ ਐਸ.ਐਮ.ਐਸ. (ਸਟਰਾ ਮੈਨੇਜਮੈਂਟ ਸਿਸਟਮ) ਲਗਾਉਣਾ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਰੋਸ ਰੈਲੀ

ਗੁਰਦਾਸਪੁਰ, 10 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਵੀਏਸ਼ਨ ਵਲੋਂ ਗੌਰਮਿੰਟ ਪੈਨਸ਼ਨਰ ਜਾਇੰਟ ਫ਼ਰੰਟ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸੈਣੀ, ਰਿਟਾਇਰ ਡੀ.ਐੱਸ.ਪੀ ਕਸ਼ਮੀਰ ਸਿੰਘ, ਸੁਰਿੰਦਰ ਸ਼ਰਮਾ, ਜੋਗਿੰਦਰ ਪਾਲ ...

ਪੂਰੀ ਖ਼ਬਰ »

ਕੋਟਲੀ ਸੂਰਤ ਮੱਲ੍ਹੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਲਈ ਮੰਡੀ ਨਾ ਖੁੱਲਣ ਕਰਕੇ ਇਲਾਕੇ ਦੇ ਕਿਸਾਨ ਡਾਹਢੇ ਪ੍ਰੇਸ਼ਾਨ

ਕੋਟਲੀ ਸੂਰਤ ਮੱਲ੍ਹੀ, 10 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਦਰਜਨਾਂ ਪਿੰਡਾਂ ਦੇ ਕੇਂਦਰ ਬਿੰਦੂ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਅਲਾਟਮੈਂਟ ਹੋਣ ਦੇ ਬਾਵਜੂਦ ਵੀ ਝੋਨੇ ਦੀ ਸਰਕਾਰੀ ਖ਼ਰੀਦ ਕਰਨ ਲਈ ਮੰਡੀ ਨਾ ਖੁੱਲਣ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਭਾਰੀ ...

ਪੂਰੀ ਖ਼ਬਰ »

ਵੱਧ ਫ਼ੀਸ ਮੰਗਣ 'ਤੇ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਅੰਦਰ ਨਾਅਰੇਬਾਜ਼ੀ

ਗੁਰਦਾਸਪੁਰ, 10 ਅਕਤੂਬਰ (ਆਲਮਬੀਰ ਸਿੰਘ/ਸੁਖਵੀਰ ਸਿੰਘ ਸੈਣੀ)-ਸਥਾਨਕ ਸ਼ਹਿਰ ਦੇ ਰੇਲਵੇ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਇਕ ਮਰੀਜ਼ ਕੋਲੋਂ ਵੱਧ ਫ਼ੀਸ ਮੰਗਣ ਅਤੇ ਉਸ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪ੍ਰਗਟ ਸਿੰਘ ਵਾਸੀ ਚੌੜ ...

ਪੂਰੀ ਖ਼ਬਰ »

ਪ੍ਰੇਮ ਪਬਲਿਕ ਸਕੂਲ 'ਚ ਆਰਮੀ ਸਬੰਧੀ ਕਲਾ ਮੁਕਾਬਲੇ ਕਰਵਾਏ

ਬਟਾਲਾ, 10 ਅਕਤੂਬਰ (ਕਾਹਲੋਂ)-ਪ੍ਰੇਮ ਪਬਲਿਕ ਸਕੂਲ, ਕਾਹਨੂੰਵਾਨ ਰੋਡ ਸ਼ਾਂਤੀ ਨਗਰ ਬਟਾਲਾ ਵਿਖੇ ਆਰਮੀ ਸਬੰਧੀ ਕਲਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਛੋਟੇ-ਛੋਟੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਕਿੱਟਾਂ, ਪਰੇਡ ਦੇ ਨਾਲ-ਨਾਲ ਦੇਸ਼ ਭਗਤੀ ਦੇ ਗੀਤ ਗਾਏ | ...

ਪੂਰੀ ਖ਼ਬਰ »

ਕਲਾਨੌਰ 'ਚ ਡੇਂਗੂ ਦਾ ਮਰੀਜ਼ ਮਿਲਣ ਕਾਰਨ ਸਿਹਤ ਵਿਭਾਗ ਹਰਕਤ 'ਚ

ਕਲਾਨੌਰ, 10 ਅਕਤੂਬਰ (ਪੁਰੇਵਾਲ)-ਸਥਾਨਕ ਕਸਬੇ ਦੇ ਇਕ ਨੇੜਲੇ ਪਿੰਡ 'ਚ ਡੇਂਗੂ ਦਾ ਮਰੀਜ਼ ਸਾਹਮਣੇ ਆਉਣ ਕਾਰਨ ਜਿੱਥੇ ਸਿਹਤ ਅਮਲੇ ਵਲੋਂ ਮਰੀਜ਼ ਦੀ ਸ਼ਨਾਖਤ ਕਰਨ ਉਪਰੰਤ ਮਰੀਜ਼ ਅੰਮਿ੍ਤਸਰ 'ਚ ਇਲਾਜ ਕਰਵਾ ਰਿਹਾ ਹੈ, ਉੱ ਥੇ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਹਰਕਤ 'ਚ ...

ਪੂਰੀ ਖ਼ਬਰ »

ਟ੍ਰੈਫਿਕ ਸਮੱਸਿਆ ਵੱਲ ਪੁਲਿਸ ਵਲੋਂ ਧਿਆਨ ਨਾ ਦੇਣ 'ਤੇ ਕਸਬਾ ਵਾਸੀ ਤੇ ਦੁਕਾਨਦਾਰਾਂ 'ਚ ਰੋਸ

ਕਾਹਨੂੰਵਾਨ, 10 ਅਕਤੂਬਰ (ਹਰਜਿੰਦਰ ਸਿੰਘ ਜੱਜ)-ਕਸਬਾ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਚ ਬਣੀ ਰਹਿੰਦੀ ਟ੍ਰੈਫਿਕ ਸਮੱਸਿਆ ਵੱਲ ਥਾਣਾ ਕਾਹਨੂੰਵਾਨ ਦੀ ਪੁਲਿਸ ਵਲੋਂ ਪਿਛਲੇ 6 ਮਹੀਨਿਆਂ ਤੋਂ ਰਤਾ ਜਿੰਨ੍ਹਾ ਵੀ ਧਿਆਨ ਨਾ ਦੇਣ ਕਾਰਨ ਮੇਨ ਬਾਜ਼ਾਰ ਕਾਹਨੂੰਵਾਨ ਦੇ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ

ਬਟਾਲਾ, 10 ਅਕਤੂਬਰ (ਹਰਦੇਵ ਸਿੰਘ ਸੰਧੂ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋ: ਯੂਨਿਟ ਬਟਾਲਾ ਦੀ ਮਹੀਨਾਵਾਰ ਮੀਟਿੰਗ ਸ: ਹਰਜੀਤ ਸਿੰਘ ਬਾਜਵਾ ਕਾਰਜਕਾਰੀ ਪ੍ਰਧਾਨ ਰਿਟਾਇਰਡ ਇੰਸ: ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ ਬਟਾਲਾ ਵਿਚ ਹੋਈ | ਪੈਨਸ਼ਨਰਾਂ ਨੇ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ-ਬਾਪੂ ਪਕੀਵਾਂ

ਕਲਾਨੌਰ, 10 ਅਕਤੂਬਰ (ਪੁਰੇਵਾਲ)-ਪਿਛਲੇ 7 ਦਹਾਕਿਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਨਾਲ ਚਟਾਂਨ ਵਾਂਗ ਖੜੇ ਹੋ ਕੇ ਦਿਨ-ਰਾਤ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਸੰਘਰਸ਼ੀ ਯੋਧਾ ਤੇ ਟਕਸਾਲੀ ਆਗੂ ਸਵਰਨ ਸਿੰਘ ਪਕੀਵਾਂ ਜ਼ਿਲ੍ਹਾ ਸਰਪ੍ਰਸਤ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਕਿੱਲਿਆਂਵਾਲੀ 'ਚ ਹੋਈ ਕਾਂਗਰਸ ਦੀ ਰੈਲੀ ਨੇ ਬਾਦਲ ਪਰਿਵਾਰ ਦੀਆਂ ਜੜ੍ਹਾਂ ਹਿਲਾਈਆਂ -ਕਾਹਲੋਂ

ਵਡਾਲਾ ਬਾਂਗਰ, 10 ਅਕਤੂਬਰ (ਮਨਪ੍ਰੀਤ ਸਿੰਘ ਘੁੰਮਣ)-ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਚੋਣਵੇਂ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਹਲਕੇ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਲੰਬੀ ...

ਪੂਰੀ ਖ਼ਬਰ »

ਜਸ ਨਰਸਿੰਗ ਕਾਲਜ ਸੇਖਵਾਂ 'ਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਸੇਖਵਾਂ, 10 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਜੇ.ਯੂ.ਐਸ.ਐਸ. ਇੰਸਟੀਚਿਊਟ ਆਫ਼ ਨਰਸਿੰਗ ਸੇਖਵਾਂ 'ਚ ਅੱਜ ਵਿਸ਼ਵ ਮਾਨਸਿਕ ਸਿਹਤ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਪਿ੍ੰਸੀਪਲ ਸ੍ਰੀ ਸੁਨੀਲ ਕੁਮਾਰ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ...

ਪੂਰੀ ਖ਼ਬਰ »

ਐਜੂਕੇਸ਼ਨ ਵਰਲਡ ਵਿਖੇ ਟੈੱਟ ਤੇ ਸੀ.ਟੈੱਟ ਦੇ ਬੈਚ ਕੱਲ੍ਹ ਤੋਂ ਸ਼ੁਰੂ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਸਥਾਨਕ ਐਜੂਕੇਸ਼ਨ ਵਰਲਡ ਵਿਖੇ ਟੈੱਟ ਤੇ ਸੀ.ਟੈੱਟ ਦੇ ਬੈਚ 12 ਅਕਤੂਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਸ ਸਬੰਧੀ ਸੈਂਟਰ ਦੇ ਮੈਨੇਜਿੰਗ ਪਾਰਟਨਰ ਅਨੁਜ ਮਹਾਜਨ ਨੇ ਦੱਸਿਆ ਕਿ ਸੀ.ਟੈੱਟ 9 ਦਸੰਬਰ ਤੇ ਪੀ.ਟੈੱਟ ਦੀ ਦਸੰਬਰ ਮਹੀਨੇ ਲਿਆ ...

ਪੂਰੀ ਖ਼ਬਰ »

ਜ਼ੋਨ ਡੇਅਰੀਵਾਲ ਦਰੋਗਾ ਦੇ ਟਕਸਾਲੀ ਆਗੂ ਵਰਕਰ ਸੇਖਵਾਂ ਨਾਲ ਚੱਟਾਨ ਵਾਂਗ ਖੜੇ੍ਹ ਹਨ - ਅਕਾਲੀ ਆਗੂ

ਕਾਹਨੂੰਵਾਨ, 10 ਅਕਤੂਬਰ (ਹਰਜਿੰਦਰ ਸਿੰਘ ਜੱਜ)-ਟਕਸਾਲੀ ਅਕਾਲੀ ਆਗੂ ਤੇ ਡੇਅਰੀਵਾਲ ਦਰੋਗਾ ਜ਼ੋਨ ਦੇ ਪ੍ਰਧਾਨ ਕਰਮ ਸਿੰਘ ਤੇ ਕੈਪਟਨ ਮੰਗਲ ਸਿੰਘ ਡੇਅਰੀਵਾਲ ਦਰੋਗਾ ਨੇ ਆਪਣੇ ਜ਼ੋਨ ਡੇਅਰੀਵਾਲ ਦਰੋਗਾ ਦੇ ਸਾਥੀਆਂ ਸਮੇਤ ਕਿਹਾ ਕਿ ਜਿੰਨੇ ਮਰਜ਼ੀ ਕਾਕੀ ਵਰਗੇ ਦਲ ...

ਪੂਰੀ ਖ਼ਬਰ »

ਪੜ੍ਹਾਈ 'ਚ ਗੈਪ ਵਾਲੇ ਵਿਦਿਆਰਥੀਆਂ ਦੇ ਟੀਮ ਗਲੋਬਲ ਲਗਾ ਰਹੀ ਆਸਟ੍ਰੇਲੀਆ ਦੇ ਸਪਾਊਜ਼ ਵੀਜ਼ੇ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਸਟੱਡੀ ਵੀਜ਼ੇ 'ਤੇ ਵਿਦਿਆਰਥੀਆਂ ਨੰੂ ਵਿਦੇਸ਼ ਭੇਜਣ ਵਾਲੀ ਭਰੋਸੇਮੰਦ ਸੰਸਥਾ ਟੀਮ ਗਲੋਬਲ ਵਲੋਂ ਇਕ ਹੋਰ ਵਿਦਿਆਰਥਣ ਅੰਮਿ੍ਤਪਾਲ ਕੌਰ ਤੇ ਉਸ ਦੇ ਪਤੀ ਰਾਜਬੀਰ ਸਿੰਘ ਵਾਸੀ ਗੁਰਦਾਸਪੁਰ ਦਾ ਆਸਟ੍ਰੇਲੀਆ ਦਾ ਸਪਾਊਜ਼ ਵੀਜ਼ਾ ...

ਪੂਰੀ ਖ਼ਬਰ »

ਬਟਾਲਾ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ 1300 ਕੁਇੰਟਲ

ਬਟਾਲਾ, 10 ਅਕਤੂਬਰ (ਸੁਖਦੇਵ ਸਿੰਘ)-ਸਥਾਨਕ ਦਾਣਾ ਮੰਡੀ 'ਚ ਪੈਡੀ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਹੋ ਗਈ ਹੈ ਅਤੇ ਕਰੀਬ 1300 ਕੁਇੰਟਲ ਪਰਮਲ ਮੰਡੀ 'ਚ ਮੌਜੂਦ ਪੰਜ ਸਰਕਾਰੀ ਏਜੰਸੀਆਂ ਨੇ ਖ਼ਰੀਦ ਕੀਤੀ ਹੈ | ਅੱਜ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ...

ਪੂਰੀ ਖ਼ਬਰ »

ਸੇਂਟ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਸੀ.ਬੀ.ਐਸ.ਈ. ਕਲੱਸਟਰ ਵਾਲੀਬਾਲ ਪ੍ਰਤੀਯੋਗਤਾ 'ਚ ਜਿੱਤਿਆ ਕਾਂਸੀ ਤਗ਼ਮਾ

ਕਾਹਨੂੰਵਾਨ, 10 ਅਕਤੂਬਰ (ਹਰਜਿੰਦਰ ਸਿੰਘ ਜੱਜ)-ਰਾਧਾ ਵਾਟਿਕਾ ਸੀ: ਸੈਕੰ: ਸਕੂਲ ਖੰਨਾ ਵਿਖੇ ਸੀ.ਬੀ.ਐਸ.ਈ. ਬੋਰਡ ਵਲੋਂ ਕਰਵਾਈ ਗਈ 4 ਰੋਜ਼ਾ ਵਾਲੀਬਾਲ ਪ੍ਰਤੀਯੋਗਤਾ ਵਿਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਨਾਮਵਰ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਦੇ ...

ਪੂਰੀ ਖ਼ਬਰ »

64ਵੀਂਆਂ ਪੰਜਾਬ ਸਕੂਲ ਪ੍ਰਾਇਮਰੀ ਖੇਡਾਂ ਸਮਾਪਤ-ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਵੰਡੇ ਇਨਾਮ

ਗੁਰਦਾਸਪੁਰ, 10 ਅਕਤੂਬਰ (ਆਰਿਫ਼)-ਖ਼ਾਲਸਾ ਹਾਈ ਸਕੂਲ ਗੁਰਦਾਸਪੁਰ ਵਿਖੇ 64ਵੀਂਆਂ ਪੰਜਾਬ ਸਕੂਲ ਖੇਡਾਂ ਦੌਰਾਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਵਿਚੋਂ 100 ਮੀਟਰ ਲੜਕੇ ਮੁਕਾਬਲੇ 'ਚੋਂ ਜਗਜੀਤ ਸਿੰਘ ਪਹਿਲੇ, ਕਰਨ ਮਸੀਹ ਦੂਜੇ ਤੇ ਰੋਸ਼ਨਦੀਪ ਤੇ ਵਿਜੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਘਟਾਏ - ਸੁਰੇਸ਼ ਭਾਟੀਆ

ਬਟਾਲਾ, 10 ਅਕਤੂਬਰ (ਕਾਹਲੋਂ)-ਨਗਰ ਸੁਧਾਰ ਟਰੱਸਟ ਬਟਾਲਾ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਸੁਰੇਸ਼ ਭਾਟੀਆ ਨੇ ਤੇਲ ਦੀਆਂ ਕੀਮਤਾਂ ਸਬੰਧੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋ ਕੀਮਤਾਂ ਘਟਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਬੇਆਸਰਾ ਗਰੀਬ ਲੜਕੀ ਨੂੰ ਮਕਾਨ ਬਣਾ ਕੇ ਦਿੱਤਾ

ਊਧਨਵਾਲ, 10 ਅਕਤੂਬਰ (ਪਰਗਟ ਸਿੰਘ)-ਇਥੋਂ ਨਜ਼ਦੀਕੀ ਪਿੰਡ ਧੰਦੋਈ ਦੀ ਬੇਸਹਾਰਾ ਗ਼ਰੀਬ ਲੜਕੀ ਜਿਸ ਦੀ ਉਮਰ ਲਗਪਗ 14-15 ਸਾਲ ਦੀ ਹੈ, ਇਸ ਲੜਕੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉੱਠ ਜਾਣ ਕਾਰਨ ਅਨਾਥ ਹੋ ਗਈ ਹੈ | ਇਸ ਲੜਕੀ ਦੇ ਘਰ ਦੀ ਹਾਲਤ ਬਹੁਤ ਮਾੜੀ ਤੇ ਤਰਸਯੋਗ ਹੋਣ ਕਾਰਨ ...

ਪੂਰੀ ਖ਼ਬਰ »

ਪੋੋਲੀਟੈਕਨਿਕ ਵਿਖੇ ਨਸ਼ਿਆਂ 'ਤੇ ਚੋਟ ਕਰਦੇ ਨੁੱਕੜ ਨਾਟਕ ਖੇਡੇ

ਬਟਾਲਾ, 10 ਅਕਤੂਬਰ (ਕਾਹਲੋਂ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਦੇ ਪਿ੍ੰਸੀਪਲ ਇੰਜੀ: ਅਜੇ ਕੁਮਾਰ ਅਰੋੜਾ ਦੀ ਅਗਵਾਈ 'ਚ ਬੱਡੀ ਗਰੁੱਪ ਅਤੇ ਐਨ.ਐਸ.ਐਸ. ਯੁੂਨਿਟ ਦੇ ਪ੍ਰੋਗਰਾਮ ਅਫ਼ਸਰ ...

ਪੂਰੀ ਖ਼ਬਰ »

ਚੀਮਾਂ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਦੀ ਰਾਜ ਪੱਧਰ 'ਤੇ ਖੇਡਣ ਲਈ ਚੋਣ

ਘੁਮਾਣ, 10 ਅਕਤੂਬਰ (ਬੰਮਰਾਹ)-ਡੇਰਾ ਬਾਬਾ ਨਾਨਕ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਚੀਮਾਂ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਰਥੀਆਂ ਨੇ ਖੂਬ ਮੱਲਾਂ ਮਾਰੀਆਂ ਤੇ ਵੱਖ-ਵੱਖ ਮੁਕਾਬਲਿਆਂ 'ਚੋਂ ਸੋਨ ਤੇ ਚਾਂਦੀ ਦੇ ਤਗ਼ਮੇ ਜਿੱਤੇ | ਇਨ੍ਹਾਂ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੀ 213ਵੀਂ ਅਰਦਾਸ

ਡੇਰਾ ਬਾਬਾ ਨਾਨਕ, 10 ਅਕਤੂਬਰ (ਵਤਨ)-ਅੱਜ ਕਸਬੇ ਦੇ ਨਾਲ ਲਗਦੀ ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ ਤੋਂ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਪਾਕਿਸਤਾਨ ਸਥਿਤ ਅਤੇ ਇਸ ਸਰਹੱਦ ਤੋਂ ਥੋੜੀ ਦੂਰ ਪਹਿਲੀ ...

ਪੂਰੀ ਖ਼ਬਰ »

ਹਲਕੇ ਦਾ ਵਿਕਾਸ ਜੰਗੀ ਪੱਧਰ 'ਤੇ ਹੋਇਆ-ਠੇਕੇਦਾਰ ਸੈਣੀ

ਪੁਰਾਣਾ ਸ਼ਾਲਾ, 10 ਅਕਤੂਬਰ (ਅਸ਼ੋਕ ਸ਼ਰਮਾ)-ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਲਹਿਣਾ ਸਿੰਘ ਸੈਣੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਟ ਇਲਾਕੇ ਦੇ ਵਿਕਾਸ ਲਈ ਬਾਜਵਾ ਪਰਿਵਾਰ ਦੀ ਵੱਡੀ ਦੇਣ ਹੈ | ਉਨ੍ਹਾਂ ਨੇ ਇਲਾਕੇ ਦੀ ਨੁਹਾਰ ਬਦਲਣ ਵਿਚ ਕੋਈ ਵੀ ਕਸਰ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ 71ਵੀਆਂ ਸਕੂਲ ਖੇਡਾਂ ਤਹਿਤ ਹਾਕੀ ਦੇ ਮੁਕਾਬਲੇ ਕਰਵਾਏ

ਹਰਚੋਵਾਲ, 10 ਅਕਤੂਬਰ (ਰਣਜੋਧ ਸਿੰਘ ਭਾਮ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ 71ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਤਹਿਤ ਅੱਜ ਅੰਡਰ 17 ਦੇ ਹਾਕੀ ਦੇ ਮੁਕਾਬਲੇ ਬਾਬਾ ਬੰਦਾ ਸਿੰਘ ਬਹਾਦਰ ਖੇਡ ਸਟੇਡੀਅਮ ਹਰਚੋਵਾਲ ਵਿਖੇ ਕਰਵਾਏ ਗਏ | ਇਨ੍ਹਾਂ ਖੇਡਾਂ ਦਾ ਉਦਘਾਟਨ ਪਿ੍ੰ: ...

ਪੂਰੀ ਖ਼ਬਰ »

ਘੁਮਾਣ ਵਿਖੇ ਸੰਮਤੀ ਮੈਂਬਰ ਸਾਬੀ ਵਲੋਂ ਸਸਤੀ ਕਣਕ ਵੰਡਣ ਦੀ ਸ਼ੁਰੂਆਤ

ਘੁਮਾਣ, 10 ਅਕਤੂਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਸਾਬੀ ਵਲੋਂ ਨਰੇਸ਼ ਕੁਮਾਰ ਟੀਟੂ ਦੇ ਡੀਪੂ ਤੋਂ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਸਸਤੀ ਕਣਕ ਵੰਡਣ ਦੀ ਸ਼ੁਰੂਆਤ ਕੀਤੀ | ਇਸ ਮੌਕੇ ਸਾਬੀ ਨੇ ਕਿਹਾ ਕਿ ਪੰਜਾਬ ...

ਪੂਰੀ ਖ਼ਬਰ »

ਪਿੰਡ ਨੱਥੂ ਖਹਿਰਾ 'ਚ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ ਈ.ਪੋਜ਼ ਮਸ਼ੀਨ ਰਾਹੀਂ ਵੰਡਿਆ

ਊਧਨਵਾਲ, 10 ਅਕਤੂਬਰ (ਪਰਗਟ ਸਿੰਘ)-ਪਿੰਡ ਨੱਥੂ ਖਹਿਰਾ 'ਚ ਸੀਨੀਅਰ ਕਾਂਗਰਸੀ ਆਗੂ ਗੁਰਨਾਮ ਸਿੰਘ ਖਹਿਰਾ ਦੀ ਅਗਵਾਈ ਅਤੇ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਕਮਲਜੀਤ ਸਿੰਘ ਦੀ ਹਾਜ਼ਰੀ ਵਿਚ 200 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਈ. ਪੋਜ਼ ਮਸ਼ੀਨ ਨਾਲ ਸਸਤਾ ਅਨਾਜ ...

ਪੂਰੀ ਖ਼ਬਰ »

ਉਧੀਪੁਰ ਪਿੰਡ 'ਚ ਸਾਬਕਾ ਸਰਪੰਚ ਨੇ ਸਫ਼ਾਈ ਮੁਹਿੰਮ ਕੀਤੀ ਸ਼ੁਰੂ

ਦੀਨਾਨਗਰ, 10 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਦੇ ਪਿੰਡ ਉਧੀਪੁਰ ਵਿਖੇ ਪਿੰਡ ਦੇ ਸਾਬਕਾ ਸਰਪੰਚ ਸਰਦਾਰ ਸਿੰਘ ਐਨ ਆਰ ਆਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਦੀ ਬਿਹਤਰੀ ਲਈ ਹਮੇਸ਼ਾ ਯਤਨ ਕੀਤੇ ਜਾਾਦੇ ਹਨ | ਉਸੇ ਕੜੀ ਤਹਿਤ ਪਿੰਡ 'ਚ ਸਫ਼ਾਈ ਲਈ ...

ਪੂਰੀ ਖ਼ਬਰ »

ਬਾਜਵਾ, ਲਾਡੀ ਦੀ ਅਗਵਾਈ 'ਚ ਸਮੁੱਚੀਆਂ ਪੰਚਾਇਤਾਂ ਕਾਂਗਰਸ ਦੀਆਂ ਬਣਨਗੀਆਂ-ਵਿੱਟੀ, ਵਿੱਠਵਾਂ, ਭਾਮ

ਸ੍ਰੀ ਹਰਿਗੋਬਿੰਦਪੁਰ, 10 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਹਲਕੇ ਦੀਆਂ ਸਮੁੱਚੇ ਪਿੰਡਾਂ ਦੀਆਂ ਪੰਚਾਇਤਾਂ ਕਾਦੀਆਂ ਤੋਂ ਵਿਧਾਇਕ ਸ: ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਦੀ ਅਗਵਾਈ ਹੇਠ ਕਾਂਗਰਸ ਦੀਆਂ ਬਣਨਗੀਆਂ | ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਦਮਦਮਾ ਸਾਹਿਬ 'ਚ ਨਤਮਸਤਕ ਹੋਣ ਪਹੁੰਚੇ ਕਾਂਗਰਸ ਦੇ ਬਲਾਕ ਪ੍ਰਧਾਨ ਭੁਪਿੰਦਰਪਾਲ ਸਿੰਘ ਵਿੱਟੀ ਭਗਤੂਪੁਰ, ਸੰਮਤੀ ਮੈਂਬਰ ਅੰਗਰੇਜ਼ ਸਿੰਘ ਵਿੱਠਵਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਭਾਮ ਨੇ ਕੀਤਾ | ਆਗੂਆਂ ਕਿਹਾ ਕਿ ਜਿਵੇਂ ਸ੍ਰੀ ਹਰਿਗੋਬਿੰਦਪੁਰ ਹਲਕੇ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ 4 ਸੀਟਾਂ ਅਤੇ ਬਲਾਕ ਸੰਮਤੀਆਂ ਦੀਆਂ 34 ਸੀਟਾਂ ਹੀ ਕਾਂਗਰਸ ਪਾਰਟੀ ਨੇ ਜਿੱਤ ਕੇ ਇਕ ਇਤਿਹਾਸਿਕ ਰਿਕਾਰਡ ਕਾਇਮ ਕੀਤਾ ਹੈ | ਇਸੇ ਤਰ੍ਹਾਂ ਹਲਕੇ ਦੇ ਹਰੇਕ ਪਿੰਡ 'ਚ ਕਾਂਗਰਸ ਦੇ ਸਰਪੰਚ, ਪੰਚ ਬਣਨਗੇ ਅਤੇ ਪਿੰਡਾਂ ਵਿਚ ਪਿਛਲੇ 10 ਸਾਲਾਂ ਤੋਂ ਰੁਕਿਆ ਹੋਇਆ ਵਿਕਾਸ ਮੁੜ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਵੇਗਾ | ਇਸ ਮੌਕੇ ਆਗੂਆਂ ਨੇ ਸ: ਬਾਜਵਾ ਅਤੇ ਸ: ਲਾਡੀ ਅਤੇ ਸਮੁੱਚੇ ਹਲਕੇ ਦੇ ਵੋਟਰਾਂ ਦਾ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਮਿਲੀ ਜਿੱਤ ਦੀ ਵਧਾਈ ਦਿੱਤੀ |


ਖ਼ਬਰ ਸ਼ੇਅਰ ਕਰੋ

ਸਮਾਜ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਨਾਮਵਾਰ ਸ਼ਖ਼ਸੀਅਤਾਂ ਸਨਮਾਨਿਤ

ਧਾਰੀਵਾਲ, 10 ਅਕਤੂਬਰ (ਜੇਮਸ ਨਾਹਰ)-ਸਮਾਜ ਵਿਚ ਬੇਹੱਦ ਪ੍ਰਭਾਵਸ਼ਾਲੀ ਸੇਵਾਵਾਂ ਨਿਭਾਉਣ ਬਦਲੇ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਦੇ ਪਿੰ੍ਰਸੀਪਲ ਕੇ.ਕੇ. ਮੈਥੀਊ ਵਲੋਂ 'ਕ੍ਰਿਸ਼ਚਨ ਸਟੂਡੈਂਟਸ ਫੈੱਡਰੇਸ਼ਨ ਆਫ਼ ਇੰਡੀਆਂ ਦੇ ਕੌਮੀ ਪ੍ਰਧਾਨ ਜੋਨ ਪੀਟਰ, ...

ਪੂਰੀ ਖ਼ਬਰ »

ਭਾਈ ਅਗਵਾਨ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵਿਸੇਸ਼ ਸਨਮਾਨ

ਡੇਰਾ ਬਾਬਾ ਨਾਨਕ, 10 ਅਕਤੂਬਰ (ਵਤਨ, ਸ਼ਰਮਾ, ਮਾਂਗਟ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਸਬਾ ਡੇਰਾ ਬਾਬਾ ਨਾਨਕ ਦੇ ਵਿਸ਼ੇਸ਼ ਦੌਰੇ 'ਤੇ ਆਏ, ਜਿੱਥੇ ਉਨ੍ਹਾਂ ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰ ...

ਪੂਰੀ ਖ਼ਬਰ »

ਗੁਰੁ ਨਾਨਕ ਦੇਵ ਸਕੂਲ ਵਿਖੇ ਪਹਿਲਾ ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ

ਕਾਦੀਆਂ, 10 ਅਕਤੂਬਰ (ਮਕਬੂਲ ਅਹਿਮਦ)-ਕੇਸ ਸੰਭਾਲ ਲਹਿਰ ਦੇ ਤਹਿਤ ਅੱਜ ਗੁਰੁਦੁਆਰਾ ਪ੍ਰਬੰਧਕ ਕਮੇਟੀ ਹਲਕਾ ਕਾਦੀਆਾ ਦੇ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਦੀ ਦੇਖ-ਰੇਖ 'ਚ ਸ੍ਰੀ ਗੁਰੁ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ 'ਚ ਧਰਮ ਪ੍ਰਚਾਰ ਸੁਸਾਇਟੀ ਦੇ ...

ਪੂਰੀ ਖ਼ਬਰ »

'ਵਰਲਡ ਚੈਂਪੀਅਨਸ਼ਿਪ' 'ਚ ਸੋਨ ਤਗ਼ਮਾ ਜਿੱਤ ਕੇ ਪਿੰਡ ਆਉਣ 'ਤੇ ਅਨਿਲ ਰਾਜ ਦਾ ਭਰਵਾਂ ਸਵਾਗਤ

ਧਾਰੀਵਾਲ, 10 ਅਕਤੂਬਰ (ਜੇਮਸ ਨਾਹਰ)-ਨਜ਼ਦੀਕ ਪਿੰਡ ਫੱਜੂਪੁਰ ਅਤੇ ਲੇਹਲ ਦੇ ਨੌਜਵਾਨਾਂ ਅਤੇ ਸਬੰਧਿਤ ਪਿੰਡ ਦੇ ਮੁਹਤਬਰ ਪਤਵੰਤਿਆਂ ਵਲੋਂ ਵਰਲਡ ਚੈਂਪੀਅਨਸ਼ਿਪ ਵਿਚ ਸੋਨ ਤਗ਼ਮਾ ਜਿੱਤ ਕੇ ਪਿੰਡ ਆਉਣ 'ਤੇ ਅਨਿਲ ਰਾਜ ਆਸਟ੍ਰੇਲੀਆ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਉਸ ...

ਪੂਰੀ ਖ਼ਬਰ »

ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ 'ਚ ਇਕ ਰੋਜ਼ਾ ਵਰਕਸ਼ਾਪ ਲਗਾਈ

ਦੀਨਾਨਗਰ, 10 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦੇ ਲਾਈਫ਼ ਸਾਇੰਸ ਵਿਭਾਗ ਵਲੋਂ ਪਿ੍ੰਸੀਪਲ ਰਤਨਾ ਸ਼ਰਮਾ ਦੀ ਪ੍ਰਧਾਨਗੀ ਵਿਚ 'ਵਰਮੀਕਪੋਸਿਟਿੰਗ ਰੀਸਾਈਕਲਿੰਗ ਵੇਸਟ ਇੰਟੂ ਵੈਲਥ ਵਿਸ਼ੇ 'ਤੇ ਇਕ ਰੋਜ਼ਾ ਵਰਕਸ਼ਾਪ ਲਗਾਈ | ...

ਪੂਰੀ ਖ਼ਬਰ »

ਬਾਦਲਾਂ ਦੀ ਡੁੱਬਦੀ ਬੇੜੀ 'ਚੋਂ ਲੋਕ ਛਾਲਾਂ ਮਾਰਨ ਲੱਗੇ - ਮੇਜਰ ਤੱਤਲਾ

ਬਟਾਲਾ, 10 ਅਕਤੂਬਰ (ਕਾਹਲੋਂ)-ਪਿਛਲੇ 10ਵਰੇ੍ਹ ਸੂਬੇ ਦੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀ ਸਰਕਾਰ ਦੇ ਆਗੂ ਬਾਦਲਾਂ ਦੀ ਡੁੱਬਦੀ ਬੇੜੀ 'ਚੋਂ ਹੁਣ ਲੋਕ ਛਾਲਾਂ ਮਾਰ ਕੇ ਭੱਜਣ ਲੱਗੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੂਬੇਦਾਰ ਮੇਜਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੇਲ ਦੀਆਂ ਕੀਮਤਾਂ ਘਟਾਏ - ਸੁਰੇਸ਼ ਭਾਟੀਆ

ਬਟਾਲਾ, 10 ਅਕਤੂਬਰ (ਕਾਹਲੋਂ)-ਨਗਰ ਸੁਧਾਰ ਟਰੱਸਟ ਬਟਾਲਾ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਭਾਜਪਾ ਆਗੂ ਐਡਵੋਕੇਟ ਸੁਰੇਸ਼ ਭਾਟੀਆ ਨੇ ਤੇਲ ਦੀਆਂ ਕੀਮਤਾਂ ਸਬੰਧੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋ ਕੀਮਤਾਂ ਘਟਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਏ.ਐਾਡ.ਐਮ. ਇੰਸਟੀਚਿਊਟ ਨੇ ਚਲਾਇਆ ਸਫ਼ਾਈ ਅਭਿਆਨ

ਪਠਾਨਕੋਟ, 10 ਅਕਤੂਬਰ (ਆਰ. ਸਿੰਘ)-ਏ.ਐਾਡ.ਐਮ. ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਤਕਨਾਲੋਜੀ ਪਠਾਨਕੋਟ ਵਿਖੇ ਪ੍ਰਧਾਨ ਮੋਹਿਤ ਮਹਾਜਨ ਤੇ ਉਪ ਪ੍ਰਧਾਨ ਅਕਸ਼ੈ ਮਹਾਜਨ ਦੇ ਨਿਰਦੇਸ਼ਾਂ 'ਤੇ ਡਾਇਰੈਕਟਰ ਡਾ: ਰੇਣੂਕਾ ਮਹਾਜਨ ਅਤੇ ਡਾਇਰੈਕਟਰ ਡਾ: ਅਜੇ ਪਠਾਨੀਆ ਦੀ ਅਗਵਾਈ ...

ਪੂਰੀ ਖ਼ਬਰ »

ਸਨਾਤਨ ਧਰਮ ਪਥ ਪਰਿਸ਼ਦ ਵਲੋਂ ਮੀਟਿੰਗ

ਪਠਾਨਕੋਟ, 10 ਅਕਤੂਬਰ (ਸੰਧੂ)-ਸਨਾਤਨ ਧਰਮ ਪਥ ਪ੍ਰੀਸ਼ਦ ਵਲੋਂ ਆਚਾਰੀਆ ਸਤੀਸ਼ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਸ਼ਾਹਪੁਰ ਚੌਾਕ ਵਿਖੇ ਸਥਿਤ ਮੰਦਿਰ ਲਾਲੀ ਸ਼ਾਹ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਪ੍ਰੀਸ਼ਦ ਦੇ ਸੰਯੋਜਕ ਪੰਡਿਤ ਰਾਕੇਸ਼ ਸ਼ਾਸਤਰੀ ਤੇ ਬ੍ਰਾਹਮਣ ਸਭਾ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪ੍ਰਕਾਸ਼ਿਤ 'ਪਰਾਲੀ ਦਾ ਸੁਚੱਜਾ ਪ੍ਰਬੰਧ' ਕਿਤਾਬਚਾ ਜਾਰੀ

ਪਠਾਨਕੋਟ, 10 ਅਕਤੂਬਰ (ਸੰਧੂ)-ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸ੍ਰੀ ਵੀ.ਐੱਸ. ਸੋਨੀ ਐੱਸ.ਐੱਸ.ਪੀ. ਪਠਾਨਕੋਟ ਨੇ ਸਾਂਝੇ ਤੌਰ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਪ੍ਰਕਾਸ਼ਿਤ 'ਪਰਾਲੀ ਦਾ ਸੁਚੱਜਾ ਪ੍ਰਬੰਧ' ਕਿਤਾਬਚਾ ਜਾਰੀ ਕੀਤਾ ਗਿਆ | ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਦਿਹਾੜਾ ਧੂਮਧਾਮ ਨਾਲ ਮਨਾਇਆ

ਪਠਾਨਕੋਟ, 10 ਅਕਤੂਬਰ (ਆਰ. ਸਿੰਘ)-ਧੰਨ-ਧੰਨ ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਪਠਾਨਕੋਟ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਗੁਰੂ ਘਰ ਦੇ ਕੀਰਤਨੀਏ ਭਾਈ ਸੋਹਣ ...

ਪੂਰੀ ਖ਼ਬਰ »

ਰਾਮਾ ਡਰਾਮਾਟਿਕ ਕਲੱਬ ਤਲਾਬ ਕਾਲੀ ਮਾਤਾ ਮੰਦਰ ਨੇ ਕੀਤਾ ਝੰਡਾ ਪੂਜਨ

ਪਠਾਨਕੋਟ, 10 ਅਕਤੂਬਰ (ਸੰਧੂ)-ਰਾਮਾ ਡਰਾਮਾਟਿਕ ਕਲੱਬ ਤਲਾਬ ਕਾਲੀ ਮਾਤਾ ਮੰਦਰ ਪਠਾਨਕੋਟ ਦੀ ਪ੍ਰਧਾਨ ਰਾਜੀਵ ਮਹਾਜਨ ਅਤੇ ਨਿਰਦੇਸ਼ਕ ਪ੍ਰਦੀਪ ਮਹਿੰਦਰੂ ਦੀ ਪ੍ਰਧਾਨਗੀ ਹੇਠ ਝੰਡਾ ਪੂਜਨ ਸਮਾਗਮ ਹੋਇਆ ਜਿਸ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਵਿਜ ...

ਪੂਰੀ ਖ਼ਬਰ »

ਦੇਸ਼ ਤੇ ਜਨਤਾ ਦੀ ਭਲਾਈ ਲਈ ਫਿਰ ਮੋਦੀ ਸਰਕਾਰ ਬਣਨਾ ਜ਼ਰੂਰੀ-ਸੀਮਾ ਕੁਮਾਰੀ

ਤਾਰਾਗੜ੍ਹ, 10 ਅਕਤੂਬਰ (ਸੋਨੂੰ ਮਹਾਜਨ)-ਭਾਜਪਾ ਆਗੂਆਂ ਦੀ ਮੀਟਿੰਗ ਤਾਰਾਗੜ੍ਹ ਵਿਚ ਮੰਡਲ ਪ੍ਰਧਾਨ ਜਸਵੰਤ ਸਿੰਘ ਭਾਮਾ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ ਸਾਬਕਾ ਵਿਧਾਇਕਾ ਸੀਮਾ ਕੁਮਾਰੀ ਅਤੇ ਸੀਨੀਅਰ ਭਾਜਪਾ ਆਗੂ ਵਿਨੋਦ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ...

ਪੂਰੀ ਖ਼ਬਰ »

ਅਧਿਆਪਕ ਯੂਨੀਅਨ ਨੇ ਸਰਕਾਰ ਵਲੋਂ ਕੀਤੇ ਨੋਟੀਫ਼ਿਕੇਸ਼ਨ ਦੀਆਂ ਸਾੜੀਆਂ ਕਾਪੀਆਂ

ਪਠਾਨਕੋਟ, 10 ਅਕਤੂਬਰ (ਸੰਧੂ/ਆਸ਼ੀਸ਼ ਸ਼ਰਮਾ/ਚੌਹਾਨ)-ਐੱਸ.ਐੱਸ.ਏ. ਰਮਸਾ ਅਧਿਆਪਕ ਯੂਨੀਅਨ ਵਲੋਂ ਅੱਜ ਸਥਾਨਕ ਬਾਲਮੀਕੀ ਚੌਾਕ ਵਿਖੇ ਪੰਜਾਬ ਸਰਕਾਰ ਦੀ ਕੈਬਨਿਟ ਵਲੋਂ 3 ਅਕਤੂਬਰ 2018 ਨੂੰ ਪਾਸ ਕੀਤੇ ਗਏ 15300 ਰੁਪਏ 'ਤੇ ਕੰਮ ਕਰਨ ਸਬੰਧੀ ਬੀਤੇ ਕੱਲ੍ਹ ਹੋਏ ...

ਪੂਰੀ ਖ਼ਬਰ »

15 ਗਰਾਮ ਹੈਰੋਇਨ ਸਮੇਤ ਔਰਤ ਕਾਬੂ

ਪਠਾਨਕੋਟ, 10 ਅਕਤੂਬਰ (ਆਰ. ਸਿੰਘ/ਸੰਧੂ)-ਜ਼ਿਲ੍ਹਾ ਪੁਲਿਸ ਪ੍ਰਮੁੱਖ ਵਿਵੇਕਸ਼ੀਲ ਸੋਨੀ ਵਲੋਂ ਨਸ਼ੇ ਦੇ ਿਖ਼ਲਾਫ਼ ਚਲਾਏ ਗਏ ਅਭਿਆਨ ਤਹਿਤ ਸਪੈਸ਼ਲ ਟਾਸਕ ਫੋਰਸ ਪੁਲਿਸ ਵਿੰਗ ਨੇ ਨਾਕੇ ਦੇ ਦੌਰਾਨ ਇਕ ਔਰਤ ਨੂੰ 15 ਗਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਤਹਿਤ ਮਾਮਲਾ ਦਰਜ

ਸੁਜਾਨਪੁਰ, 10 ਅਕਤੂਬਰ (ਜਗਦੀਪ ਸਿੰਘ)-ਸੁਜਾਨਪੁਰ ਪੁਲਿਸ ਵਲੋਂ ਥਾਣਾ ਮੁਖੀ ਅਸ਼ਵੰਤ ਸਿੰਘ ਦੀ ਅਗਵਾਈ 'ਚ ਮਾਈਨਿੰਗ ਟੀਮ ਨਾਲ ਮਿਲ ਕੇ ਮਾਧੋਪੁਰ ਵਿਖੇ ਇਕ ਕਰੈਸ਼ਰ 'ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਮਾਮਲਾ ਦਰਜ ਕੀਤਾ ਹੈ | ਸੁਜਾਨਪੁਰ ਥਾਣਾ ਮੁਖੀ ਅਸ਼ਵੰਤ ਸਿੰਘ ਨੇ ...

ਪੂਰੀ ਖ਼ਬਰ »

ਹੱਥਕੜੀਆਂ ਲਗਾਉਣ ਦੇ ਮਾਮਲੇ 'ਤੇ ਹੋਈ ਬਹਿਸ

ਪਠਾਨਕੋਟ, 10 ਅਕਤੂਬਰ (ਚੌਹਾਨ)-ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਵਿਚ ਚੱਲ ਰਹੇ ਕਠੂਆ ਜਬਰ ਜਨਾਹ ਤੇ ਕਤਲ ਮਾਮਲੇ 'ਚ ਅੱਜ 88ਵੇਂ ਗਵਾਹ ਵਜੋਂ ਕ੍ਰਾਇਮ ਬਰਾਂਚ ਜੰਮੂ ਦੇ ਹੈੱਡ ਕਾਂਸਟੇਬਲ ਮਨਜੂਰ ਹੁਸੈਨ ਹਾਜ਼ਰ ਹੋਏ | ਉਨ੍ਹਾਂ ਨੇ ਖਤੋਲੀ, ਮੁਜ਼ਫਰਾਬਾਦ ਤੋਂ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਿਖ਼ਲਾਫ਼ ਰੋਸ ਰੈਲੀ

ਪਠਾਨਕੋਟ, 10 ਅਕਤੂਬਰ (ਆਰ. ਸਿੰਘ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਲੇਬਰ ਸ਼ੇਡ ਪਠਾਨਕੋਟ ਵਿਚ ਆਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਰੈਲੀ ਦਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਰਿਟਾਇਰਡ ਇੰਸਪੈਕਟਰ ਪੰਜਾਬ ਪੁਲਿਸ ਦੀ ...

ਪੂਰੀ ਖ਼ਬਰ »

ਜੀ.ਟੀ.ਯੂ. ਜ਼ਿਲ੍ਹਾ ਪਠਾਨਕੋਟ ਵਲੋਂ ਐੱਸ.ਐੱਸ.ਏ ਤੇ ਰਮਸਾ ਅਧਿਆਪਕਾਂ ਨੂੰ ਹਮਾਇਤ

ਪਠਾਨਕੋਟ, 10 ਅਕਤੂਬਰ (ਸੰਧੂ)-ਜੀ.ਟੀ.ਯੂ (ਵਿਗਿਆਨਿਕ) ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰਜੀਤ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਐੱਸ.ਐੱਸ.ਏ. ਤੇ ਰਮਸਾ ਅਧਿਆਪਕਾਂ ਦੀ ਤਨਖ਼ਾਹ ਘੱਟ ਕਰਨ ਕਰਕੇ ਚੱਲ ਰਹੇ ...

ਪੂਰੀ ਖ਼ਬਰ »

ਦਿਨ ਦਿਹਾੜੇ ਔਰਤ ਦਾ ਪਰਸ ਖੋਹ ਕੇ ਲੁਟੇਰਾ ਫ਼ਰਾਰ

ਸਰਨਾ, 10 ਅਕਤੂਬਰ (ਬਲਵੀਰ ਰਾਜ)-ਹਲਕਾ ਭੋਆ ਦੇ ਅੱਡਾ ਕੋਟਲੀ 'ਚ ਬਣੇ ਫਲਾਈ ਓਵਰ ਦੇ ਥੱਲੇ ਇਕ ਅਣਪਛਾਤੇ ਸਕੂਟਰੀ ਸਵਾਰ ਵਲੋਂ ਰਾਹ ਜਾਂਦੀ ਔਰਤ ਦਾ ਪਰਸ ਖੋਹ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਸ਼ਾਮ ਕਰੀਬ 5:15 ਵਜੇ ਇਹ ਲੁੱਟ ਹੋਈ | ਜਾਣਕਾਰੀ ...

ਪੂਰੀ ਖ਼ਬਰ »

ਬਜਰੰਗ ਨਾਟਕ ਕਲੱਬ ਵਲੋਂ ਮੀਟਿੰਗ

ਪਠਾਨਕੋਟ, 10 ਅਕਤੂਬਰ (ਸੰਧੂ)-ਬਜਰੰਗ ਨਾਟਕ ਕਲੱਬ ਮੁਹੱਲਾ ਜੰਦਰੀਆਂ ਵਲੋਂ ਕਲੱਬ ਦੇ ਚੇਅਰਮੈਨ ਨਿਤਿਨ ਲਾਡੀ ਅਤੇ ਨਰੇਸ਼ ਅਰੋੜਾ ਦੀ ਅਗਵਾਈ ਵਿਚ ਮੀਟਿੰਗ ਹੋਈ | ਮੀਟਿੰਗ ਦੌਰਾਨ ਕਲੱਬ ਵਲੋਂ ਕੱਢੀ ਜਾਣ ਵਾਲੀ ਭਗਵਾਨ ਸ੍ਰੀ ਰਾਮ ਬਰਾਤ ਸਬੰਧੀ ਕਾਰਡ ਜਾਰੀ ਕੀਤਾ ਗਿਆ | ...

ਪੂਰੀ ਖ਼ਬਰ »

ਕਰੈਸ਼ਰ ਇੰਡਸਟਰੀ ਨੰੂ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼-ਗਰੋਵਰ

ਪਠਾਨਕੋਟ, 10 ਅਕਤੂਬਰ (ਚੌਹਾਨ)-ਹਜ਼ਾਰਾਂ ਕਰੋੜਾਂ ਦੀ ਲਾਗਤ ਨਾਲ ਜ਼ਿਲ੍ਹਾ ਪਠਾਨਕੋਟ ਦੀ ਇਕੱਲੀ ਇੰਡਸਟਰੀ ਕਰੈਸ਼ਰ ਉਦਯੋਗ ਨੰੂ ਇਕ ਸੋਚੀ ਸਮਝੀ ਚਾਲ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜੇਕਰ ਇਹ ਉਦਯੋਗ ਬੰਦ ਹੋਇਆ ਤਾਂ ਇਸ ਦਾ ਅਸਰ ਕਈ ਲੋਕਾਂ 'ਤੇ ...

ਪੂਰੀ ਖ਼ਬਰ »

ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਰੋਸ ਮਾਰਚ

ਪਠਾਨਕੋਟ, 10 ਅਕਤੂਬਰ (ਚੌਹਾਨ)-ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਜ਼ਿਲ੍ਹਾ ਪਠਾਨਕੋਟ ਵਲੋਂ ਆਪਣੀਆਂ ਮੰਗਾਂ ਨੰੂ ਲੈ ਕੇ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਵੱਡੀ ਗਿਣਤੀ 'ਚ ਸ਼ਿਮਲਾ ਪਹਾੜੀ 'ਤੇ ਇਕੱਠੇ ਹੋਏ ਪੈਨਸ਼ਨਰਾਂ ਵਲੋਂ ਰੋਸ ਮਾਰਚ ਤੇ ਰੈਲੀ ...

ਪੂਰੀ ਖ਼ਬਰ »

ਛੁੱਟੀ ਦੇ ਬਾਵਜੂਦ ਵੀ ਖੁੱਲ੍ਹੇ ਰਹੇ ਜ਼ਿਲ੍ਹੇ ਦੇ ਕਾਲਜ

ਪਠਾਨਕੋਟ, 10 ਅਕਤੂਬਰ (ਆਸ਼ੀਸ਼ ਸ਼ਰਮਾ/ਚੌਹਾਨ)-ਪੰਜਾਬ ਸਰਕਾਰ ਵਲੋਂ ਮਹਾਰਾਜਾ ਅਗਰਸੈਨ ਜੈਅੰਤੀ 'ਤੇ ਨੋਟੀਫਿਕੇਸ਼ਨ ਕਰਕੇ ਛੁੱਟੀ ਦਾ ਐਲਾਨ ਕੀਤਾ ਸੀ | ਪਰ ਜ਼ਿਲ੍ਹੇ ਦੇ ਟੈਕਨੀਕਲ ਕਾਲਜਾਂ ਅਤੇ ਹੋਰ ਕਾਲਜਾਂ ਨੇ ਇਨ੍ਹਾਂ ਹੁਕਮਾਂ ਨੰੂ ਟਿੱਚ ਜਾਣਦੇ ਹੋਏ ਆਪਣੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX