ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵਲੋਂ ਹਟਾਏ ਜਾਣ ਤੇ ਸਾਬਕਾ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਵਲੋਂ ਸਰਵਿਸ ਤੋਂ ਅਸਤੀਫ਼ਾ ਦੇਣ ਮਗਰੋਂ ਨਿਯੁਕਤੀ ਪੈਨਲ ਵਲੋਂ ਨਵੇਂ ਸੀ.ਬੀ.ਆਈ. ਡਾਇਰੈਕਟਰ ਦੀ ਚੋਣ ਲਈ 24 ਜਨਵਰੀ ਨੂੰ...
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  1 day ago
ਹਿਊਸਟਨ, 16 ਜਨਵਰੀ - ਇਨ੍ਹੀਂ ਦਿਨੀਂ ਅਮਰੀਕਾ ਵਿਚ ਸਰਕਾਰ ਦਾ ਕੰਮਕਾਜ ਅੰਸ਼ਿਕ ਰੂਪ ਨਾਲ ਠੱਪ ਚੱਲ ਰਿਹਾ ਹੈ। ਜੋ ਚੌਥੇ ਹਫ਼ਤੇ 'ਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ 8 ਲੱਖ ਤੋਂ ਵਧੇਰੇ ਸੰਘੀ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੁਲਾਜ਼ਮ ਵਿਹਲੇ ਹੋਣ ਕਾਰਨ ਪ੍ਰਭਾਵਿਤ...
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਵਲੋਂ ਲੋਕ ਹਿੱਤ 'ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿਚ 9 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਰਮਚਾਰੀ ਮੰਤਰਾਲਾ ਵਲੋਂ ਅੱਜ ਨਿਰਦੇਸ਼ ਜਾਰੀ ਕੀਤਾ...
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  1 day ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  1 day ago
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  1 day ago
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਫਰੀਦਕੋਟ / ਮੁਕਤਸਰ

ਜ਼ਿਲ੍ਹਾ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਮੰਗਾਂ ਸਬੰਧੀ ਰੋਸ ਮਾਰਚ

ਫ਼ਰੀਦਕੋਟ, 10 ਅਕਤੂਬਰ (ਸਤੀਸ਼ ਬਾਗ਼ੀ) - ਜ਼ਿਲ੍ਹਾ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਬਲਵੰਤ ਰਾਏ ਗੱਖੜ ਨੇ ਦੱਸਿਆ ਕਿ ਮਹਿੰਦਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਅੱਜ ਆਪਣੀਆਂ ਮੰਗਾਂ ਦੇ ਸਬੰਧ 'ਚ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਦੇ ਦਫ਼ਤਰ ਤੋਂ ਲੈ ਕੇ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੀਤਾ | ਜਿਸ ਦੌਰਾਨ ਪੰਜਾਬ ਸਰਕਾਰ ਦੇ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਨੇ ਅਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਂਅ 'ਤੇ ਤਹਿਸੀਲਦਾਰ ਰਾਮੇਸ਼ ਕੁਮਾਰ ਜੈਨ ਨੂੰ ਪੈਨਸ਼ਨਰਜ਼ਾਂ ਦੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਮੰਗ-ਪੱਤਰ ਦਿੱਤਾ | ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਫ਼ਰੀਦਕੋਟ ਦੇ ਜ਼ੋਨਲ ਪ੍ਰਧਾਨ ਇੰਦਰਜੀਤ ਸਿੰਘ ਖੀਵਾ, ਕੋਟਕਪੂਰਾ ਦੇ ਜ਼ੋਨਲ ਪ੍ਰਧਾਨ ਰਣਜੀਤ ਸਿੰਘ ਕੰਵਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਦੀਸ਼ ਰਾਏ ਅਰੋੜਾ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਨਵਰੀ 2017, ਜੁਲਾਈ 2017, ਜਨਵਰੀ 2018 ਅਤੇ ਜੁਲਾਈ 2018 ਜਾਰੀ ਕੀਤੀਆਂ ਜਾਣ, 22 ਮਹੀਨਿਆਂ ਦਾ ਖੜ੍ਹਾ ਬਕਾਇਆ ਤੁਰੰਤ ਦਿੱਤਾ ਜਾਵੇੇ ਅਤੇ ਮੈਡੀਕਲ ਸਹੂਲਤਾਂ ਦਾ ਨਿਪਟਾਰਾ ਜਲਦੀ ਕੀਤੀ ਜਾਵੇ | ਇਸ ਮੌਕੇ ਪੰਜਾਬ ਪੁਲਿਸ ਪੈਨਸ਼ਨਰਜ਼ ਯੂਨੀਅਨ ਨੇ ਆਗੂ ਹਰਜਿੰਦਰ ਸਿੰਘ ਧਾਲੀਵਾਲ ਸਾਬਕਾ ਡੀ. ਐੱਸ. ਪੀ. ਅਤੇ ਅਧਿਆਪਕ ਯੂਨੀਅਨ ਦੇ ਨੇਤਾ ਅਸ਼ੋਕ ਕੌਸਲ ਨੇ ਮੰਗ ਕੀਤੀ ਕਿ ਪਿਛਲੀ ਕੈਸ਼ਲੈੱਸ ਸਕੀਮ ਜੋ ਬੰਦ ਕੀਤੀ ਗਈ, ਦੀਆਂ ਖਾਮੀਆਂ ਦੂਰ ਕਰਕੇ ਦੁਬਾਰਾ ਲਾਗੂ ਕੀਤਾ ਜਾਵੇ ਅਤੇ ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ | ਇਸ ਮੌਕੇ ਪੀ. ਆਰ. ਟੀ. ਸੀ. ਦੇ ਪ੍ਰਧਾਨ ਜਲੌਰ ਸਿੰਘ ਅਤੇ ਮਨਿਸਟਰੀਅਲ ਸਟਾਫ਼ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਮੰਗ ਕੀਤੀ ਕਿ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕੀਤੀ ਜਾਵੇ ਅਤੇ ਅਤੇ ਉੱਚ ਅਦਾਲਤ ਦੇ ਫ਼ੈਸਲਿਆਂ ਨੂੰ ਜਲਦੀ ਲਾਗੂ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਸਿਵਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਤ ਸਿੰਘ ਅਤੇ ਕਾਰਜਕਾਰਨੀ ਮੈਂਬਰ ਜਗਤਾਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿਚ ਮੰਗ ਕੀਤੀ ਕਿ ਪੈਨਸ਼ਨਰਜ਼ਾਂ ਦੀਆਂ ਸਮੂਹ ਮੰਗਾਂ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਲਾਗੂ ਕੀਤਾ ਜਾਵੇ ਅਤੇ ਜੇਕਰ ਮੰਗਾਂ 'ਤੇ ਕੋਈ ਕਾਰਵਾਈ ਨਹੀ ਕੀਤੀ ਗਈ ਤਾਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਸੱਦੇ 'ਤੇ 10 ਨਵੰਬਰ 2018 ਨੂੰ ਮਾਲਵਾ ਜ਼ੋਨ ਦੀ ਰੈਲੀ ਤੇ ਰੋਸ ਮਾਰਚ ਬਠਿੰਡਾ ਵਿਖੇ 26 ਨਵੰਬਰ 2018 ਨੂੰ ਮਾਝਾ ਅਤੇ ਦੁਆਬਾ ਜ਼ੋਨ ਦੀ ਰੈਲੀ ਤੇ ਰੋਸ ਮਾਰਚ ਜਲੰਧਰ ਵਿਖੇ ਅਤੇ 10 ਦਸੰਬਰ 2018 ਨੂੰ ਸੂਬਾ ਪੱਧਰੀ ਰੋਸ ਰੈਲੀ ਅਤੇ ਰੋਸ ਮਾਰਚ ਪਟਿਆਲਾ ਵਿਖੇ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਡੀ. ਪੀ. ਆਰ. ਓ. ਮਨੋਹਰ ਸਿੰਘ ਧੁੰਨਾ, ਸਰਪ੍ਰਸਤ ਧਰਮਪਾਲ ਸੇਠੀ, ਇੰਜ.ਜੀਤ ਸਿੰਘ, ਬਿਸ਼ਨ ਕੁਮਾਰ ਅਰੋੜਾ, ਸੁਰਿੰਦਰ ਸਿੰਘ ਸੰਧੂ, ਮੁਖਤਿਆਰ ਸਿੰਘ ਵੰਗੜ, ਅਵਿਨਾਸ਼ ਕੁਮਾਰ ਸੇਠੀ, ਦੇਵ ਕ੍ਰਿਸ਼ਨ ਸ਼ਰਮਾ, ਪਿ੍ੰਸੀਪਲ ਸੁਖਦੇਵ ਸਿੰਘ, ਪ੍ਰੋਫ਼ੈਸਰ ਨਿਰਮਲ ਕੌਸ਼ਿਕ, ਪਿ੍ੰਸੀਪਲ ਕ੍ਰਿਸ਼ਨ ਕੁਮਾਰ ਅਤੇ ਪਿ੍ੰਸੀਪਲ ਐੱਨ. ਕੇ. ਗੁਪਤਾ ਤੋਂ ਇਲਾਵਾ ਭਾਰੀ ਗਿਣਤੀ 'ਚ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਅਧਿਆਪਕਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ

ਫ਼ਰੀਦਕੋਟ, 10 ਅਕਤੂਬਰ (ਸਰਬਜੀਤ ਸਿੰਘ)- ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਬੈਨਰ ਹੇਠ ਤਨਖਾਹਾਂ ਘਟਾਏ ਜਾਣ ਦੇ ਵਿਰੁੱਧ ਅਤੇ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਦੁੱਖ ਨਿਵਾਰਨ ਚੌਾਕ ਵਿਚ ਪੱਕੇ ਮੋਰਚੇ ਅਤੇ ਮਰਨ ਵਰਤ 'ਤੇ ਬੈਠੇ 5 ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਸਾਬਕਾ ਸੈਨਿਕਾਂ ਦੀ ਇਕੱਤਰਤਾ 13 ਨੂੰ

ਕੋਟਕਪੂਰਾ, 10 ਅਕਤੂਬਰ (ਮੋਹਰ ਸਿੰਘ ਗਿੱਲ)- ਐਕਸ ਸਰਵਿਸ ਮੈਨ ਵੈੱਲਫੇਅਰ ਸੰਸਥਾ ਦੀ ਮਾਸਿਕ ਮੀਟਿੰਗ 13 ਅਕਤੂਬਰ ਨੂੰ ਸਵੇਰੇ 10 ਵਜੇ ਜਥੇਬੰਦੀ ਦੇ ਦਫ਼ਤਰ ਡੇਰਾ ਬਾਬਾ ਦਰਿਆ ਗਿਰੀ ਵਿਖੇ ਰੱਖੀ ਗਈ ਹੈ, ਜਿਸ 'ਚ ਜ਼ਿਲ੍ਹਾ ਫ਼ਰੀਦਕੋਟ ਦੇ ਸਮੂਹ ਅਹੁਦੇਦਾਰ ਆਪਣੇ ...

ਪੂਰੀ ਖ਼ਬਰ »

ਕੋਟਕਪੂਰਾ-ਜੈਤੋ ਸੜਕ 'ਤੇ ਪਏ ਟੋਇਆਂ 'ਚ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ

ਕੋਟਕਪੂਰਾ, 10 ਅਕਤੂਬਰ (ਮੇਘਰਾਜ)- ਕੋਟਕਪੂਰਾ-ਜੈਤੋ ਸੜਕ 'ਤੇ ਸੂਏ ਦੇ ਪੁਲ ਤੋਂ ਅੱਗੇ ਵਾਰਡ ਨੰਬਰ-17 ਅਧੀਨ ਬਸਤੀ ਲਾਲੇਆਣਾ ਨਜ਼ਦੀਕ ਟੁੱਟ ਚੁੱਕੀ ਹੈ, ਜਿਸ ਕਾਰਨ ਸੜਕ 'ਤੇ ਡੂੰਘੇ-ਡੂੰਘੇ ਖੱਡੇ ਪੈ ਗਏ ਹਨ | ਇਸ ਸੜਕ 'ਤੇ ਟਰੱਕਾਂ, ਬੱਸਾਂ, ਟਰੈਕਟਰ-ਟਰਾਲੀਆਂ, ਕਾਰਾਂ ...

ਪੂਰੀ ਖ਼ਬਰ »

ਪਬਲਿਕ ਹੈਲਥ ਵਿਭਾਗ ਦਾ ਆਦਮ ਨਿਰਾਲਾ, 15 ਦਿਨ ਪਹਿਲਾਂ ਬਣੀ ਸੜਕ ਨੂੰ ਪੁੱਟਿਆ

ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਅਫ਼ਸਰਸ਼ਾਹੀ ਕਿਸ ਕਦਰ ਆਪਣੀ ਲਾਪ੍ਰਵਾਹੀ ਅਤੇ ਅਹੁਦੇ ਦਾ ਦੁਰਉਪਯੋਗ ਕਰਕੇ ਲੋਕਾਂ ਦੇ ਪੈਸਿਆਂ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੀ ਬੜੀ ਬੇਰਹਿਮੀ ਨਾਲ ਹਾਲਤ ਖ਼ਰਾਬ ਕਰ ਰਹੀ ਹੈ | ਫ਼ਰੀਦਕੋਟ ਸ਼ਹਿਰ ਅੰਦਰ ਬੱਸ ਅੱਡੇ ...

ਪੂਰੀ ਖ਼ਬਰ »

ਡੇਂਗੂ ਦਾ ਬਾਜਾਖਾਨਾ 'ਚ ਵਧਿਆ ਕਹਿਰ, ਸ਼ੱਕੀ ਮਰੀਜ਼ਾਂ ਦੀ ਗਿਣਤੀ 'ਚ ਹੋਇਆ ਵਾਧਾ

ਬਾਜਾਖਾਨਾ, 10 ਅਕਤੂਬਰ (ਜਗਦੀਪ ਸਿੰਘ ਗਿੱਲ)- ਕਸਬਾ ਬਾਜਾਖਾਨਾ ਅੰਦਰ ਡੇਂਗੂ ਦੇ ਦਿਨੋ-ਦਿਨ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਇਲਾਕੇ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਹੈ | ਸ਼ੱਕੀ ਮਰੀਜ਼ਾਂ ਦੀ ਵਧੀ ਗਿਣਤੀ ਨੇ ਸਿਹਤ ਵਿਭਾਗ ਭਾਵੇਂ ਚੌਕੰਨਾਂ ਹੋ ਚੁੱਕਾ ਹੈ ਪਰ ਫ਼ਿਰ ਵੀ ...

ਪੂਰੀ ਖ਼ਬਰ »

80 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ

ਜੈਤੋ, 10 ਅਕਤੂਬਰ (ਭੋਲਾ ਸ਼ਰਮਾ)- ਸੀ. ਆਈ. ਏ. ਸਟਾਫ਼ ਜੈਤੋ ਨੇ ਆਪਣੀ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 80 ਬੋਤਲਾਂ ਚੰਡੀਗੜ੍ਹ ਦੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਜਗਦੀਸ਼ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਵਲੋਂ ਸੰਦੀਪ ਥਾਪਰ ਦਾ ਸਨਮਾਨ

ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਬੀਤੇ ਦਿਨੀਂ ਅੰਮਿ੍ਤਸਰ ਵਿਖੇ ਰੱਖੇ ਗਏ ਰਾਜ ਪੱਧਰੀ ਸਮਾਗਮ 'ਚ ਸਿੱਖਿਆ ਦੇ ਖੇਤਰ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰਮੁੱਖ ਐਫੀਲੀਏਟਿਡ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ...

ਪੂਰੀ ਖ਼ਬਰ »

ਪਾਵਰਕਾਮ ਦੇ ਉੱਚ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਪੰਜਗਰਾੲੀਂ ਕਲਾਂ, 10 ਅਕਤੂਬਰ (ਸੁਖਮੰਦਰ ਸਿੰਘ ਬਰਾੜ)- ਸਥਾਨਕ ਗੁਰਦੁਆਰਾ ਗੁਰੂ ਨਾਨਕ ਦੇਵ ਸਦਨ ਵਿਖੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਲੋਂ ਝੋਨੇ ਦੇ ਪਰਾਲੀ ਨਾ ਸਾੜਨ ਦੇ ਮੁੱਦੇ ਨੂੰ ਲੈ ਕੇ ਪਿੰਡ ਦੇ ਕਿਸਾਨਾਂ ਨਾਲ ਮਿਲਣੀ ਕੀਤੀ ਗਈ, ਜਿਸ 'ਚ ਪਾਵਰਕਾਮ ਦੇ ਚੀਫ਼ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਕਾਬੂ

ਫ਼ਰੀਦਕੋਟ, 10 ਅਕਤੂਬਰ (ਸਰਬਜੀਤ ਸਿੰਘ)- ਥਾਣਾ ਸਦਰ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ | ਜਾਣਕਾਰੀ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਮਚਾਕੀ ਕਲਾਂ ਤੋਂ ਜਸਵੀਰ ਸਿੰਘ ਪੁੱਤਰ ਗੁਰਬਚਨ ...

ਪੂਰੀ ਖ਼ਬਰ »

ਸੈਦੇ ਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਕੈਮਰੇ ਲਗਾਏ

ਸਾਦਿਕ, 10 ਅਕਤੂਬਰ (ਆਰ.ਐੱਸ. ਧੁੰਨਾ)- ਪਿੰਡ ਸੈਦੇ ਕੇ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਾਬਾ ਫ਼ਰੀਦ ਵੈੱਲਫ਼ੇਅਰ ਕਮੇਟੀ ਦੇ ਉੱਦਮ ਸਦਕਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ | ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

14 ਨੂੰ ਸਮੂਹ ਸੰਗਤਾਂ ਨੂੰ ਬਰਗਾੜੀ ਵਿਖੇ ਪਹੁੰਚਣ ਦੀ ਅਪੀਲ

ਸਾਦਿਕ, 10 ਅਕਤੂਬਰ (ਆਰ. ਐੱਸ. ਧੁੰਨਾ) - ਸਥਾਨਕ ਗੁਰਦੁਆਰਾ ਸੁਖਮਨੀ ਸਾਹਿਬ ਵਿਖੇ ਭਾਈ ਕਿ੍ਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਅਤੇ ਗੁਰਜੀਤ ਸਿੰਘ ਸਰਾਂਵਾਂ ਦੇ ਸ਼ਹੀਦੀ ਦਿਹਾੜੇ 'ਤੇ ਬਰਗਾੜੀ ਵਿਖੇ ਪਹੁੰਚਣ ਦੀਆਂ ਵਿਚਾਰਾਂ ਕਰਨ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਹਮ ...

ਪੂਰੀ ਖ਼ਬਰ »

ਰਿਸ਼ੀ ਮਾਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

ਪੰਜਗਰਾੲੀਂ ਕਲਾਂ, 10 ਅਕਤੂਬਰ (ਸੁਖਮੰਦਰ ਸਿੰਘ ਬਰਾੜ)- ਵਿਦਿਆਰਥੀਆਂ ਦੇ ਕਿਤਾਬੀ ਗਿਆਨ ਨੂੰ ਹਕੀਕਤ ਰੂਪ 'ਚ ਜਾਣੂੰ ਕਰਵਾਉਣ ਦੇ ਉਦੇਸ਼ ਨਾਲ ਸਕੂਲ ਦੀ ਪਿ੍ੰਸੀਪਲ ਸ਼ਿੰਦਰਪਾਲ ਕੌਰ ਚਹਿਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋ ਦਿਨਾ ਵਿੱਦਿਅਕ ਦੌਰਾ ਕਰਵਾਇਆ ਗਿਆ, ...

ਪੂਰੀ ਖ਼ਬਰ »

ਬਾਬਾ ਪੂਰਨ ਦਾਸ ਮੈਮੋਰੀਅਲ ਸਕੂਲ ਦੇ ਵਿਦਿਆਰਥੀਆਂ ਦੀ (ਕਬੱਡੀ) ਰਾਜ ਪੱਧਰ ਲਈ ਚੋਣ

ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪਿਛਲੇ ਦਿਨੀਂ ਖੇਡ ਪੰਜਾਬ ਮੁਹਿੰਮ ਦੇ ਤਹਿਤ ਸਿੱ ਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦੀਆਂ ਹੋਈਆਂ ਖੇਡਾਂ ਵਿਚੋਂ ਬਾਬਾ ਪੂਰਨ ਦਾਸ ਮੈਮੋਰੀਅਲ ਸਕੂਲ ਚੱਕ ਕਲਿਆਣ ਦੇ 6 ਵਿਦਿਆਰਥੀਆਂ ਕਬੱਡੀ ਖੇਡ ਲਈ ਸਟੇਟ ਪੱਧਰ ...

ਪੂਰੀ ਖ਼ਬਰ »

ਵਿਧਾਇਕ ਸੰਧਵਾਂ ਵਲੋਂ ਸਮੂਹ ਪੰਜਾਬੀਆਂ ਨੂੰ 14 ਨੂੰ ਬਰਗਾੜੀ ਵਿਖੇ ਪਹੰੁਚਣ ਦੀ ਅਪੀਲ

ਕੋਟਕਪੂਰਾ, 10 ਅਕਤੂਬਰ (ਮੇਘਰਾਜ)- ਹਲਕਾ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ 14 ਅਕਤੂਬਰ ਨੂੰ ਬਰਗਾੜੀ ਵਿਖੇ ਹੋ ਰਹੇ ਸ਼ਹੀਦੀ ਸਮਾਗਮ 'ਚ ਸਮੂਹ ਪੰਜਾਬ ਵਾਸੀਆਂ ਨੂੰ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਸਮੁੱਚੀ ਮਾਨਵਤਾ ...

ਪੂਰੀ ਖ਼ਬਰ »

ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕਰਨ ਵਾਲੀ ਜੋੜੀ ਕਾਬੂ

ਫ਼ਰੀਦਕੋਟ, 10 ਅਕਤੂਬਰ (ਸਰਬਜੀਤ ਸਿੰਘ)- ਥਾਣਾ ਸਿਟੀ ਪੁਲਿਸ ਵਲੋਂ ਅਸ਼ਲੀਲ ਵੀਡਿਓ ਬਣਾ ਕੇ ਬਲੈਕਮੇਲ ਕਰਨ ਵਾਲੀ ਜੋੜੀ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਕਾਬੂ ਕੀਤੇ ਗਏ ਰਵਿੰਦਰ ਸਿੰਘ ਉਰਫ ਰਵੀ ...

ਪੂਰੀ ਖ਼ਬਰ »

ਅਗਰਸੈਨ ਜੈਅੰਤੀ ਮੌਕੇ ਖੂਨਦਾਨ ਕੈਂਪ ਲਗਾਇਆ

ਕੋਟਕਪੂਰਾ, 10 ਅਕਤੂਬਰ (ਮੇਘਰਾਜ)- ਮਹਾਰਾਜਾ ਅਗਰਸੈਨ ਜੈਅੰਤੀ ਮੌਕੇ ਅਗਰਵਾਲ ਸਭਾ ਅਤੇ ਯੁਵਾ ਅਗਰਵਾਲ ਸਭਾ ਕੋਟਕਪੂਰਾ ਵਲੋਂ ਸਥਾਨਕ ਅਗਰਵਾਲ ਭਵਨ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ 75 ਵਿਅਕਤੀਆਂ ਨੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਜਿਉਣ ਵਾਲਾ ਤੇ ਔਲਖ ਪਿੰਡ ਨੂੰ ਖੇਤੀਬਾੜੀ ਦੇ ਸੰਦ ਦਿੱਤੇ

ਪੰਜਗਰਾਈ ਕਲਾਂ, 10 ਅਕਤੂਬਰ (ਕੁਲਦੀਪ ਸਿੰਘ ਗੋਂਦਾਰਾ)- ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਦੀ ਸਹੂਲਤ ਲਈ ਕੋਆਪ੍ਰੇਟਿਵ ਸੁਸਾਇਟੀ ਔਲਖ ਤੇ ਜਿਉਣ ਵਾਲਾ ਨੂੰ 80 ਫੀਸਦੀ ਸਬਸਿਟੀ ਰਾਹੀਂ ਨਵੀਂ ਤਕਨੀਕ ਦੇ ਸੰਦ ਦਿੱਤੇ ਗਏ | ਇਸ ਮੌਕੇ ਸੁਸਾਇਟੀ ...

ਪੂਰੀ ਖ਼ਬਰ »

ਦਰਬਾਰ-ਏ-ਖ਼ਾਲਸਾ ਜਥੇਬੰਦੀ ਦੀ ਇਕੱਤਰਤਾ

ਕੋਟਕਪੂਰਾ, 10 ਅਕਤੂਬਰ (ਮੋਹਰ ਸਿੰਘ ਗਿੱਲ)- ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਹੁਰਮਤੀ ਦੇ ਰੋਸ ਵਜੋਂ ਸਥਾਨਕ ਬੱਤੀਆਂ ਵਾਲੇ ਚੌਾਕ 'ਚ ਵਰਤਾਏ ਗਏ ਹਕੂਮਤੀ ਕਹਿਰ ਨੂੰ 'ਲਾਹਨਤ ਦਿਹਾੜੇ' ਵਜੋਂ 14 ਅਕਤੂਬਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ...

ਪੂਰੀ ਖ਼ਬਰ »

ਅਚੀਵਰ ਪੁਆਇੰਟ ਸੈਂਟਰ ਦੇ ਵਿਦਿਆਰਥੀ ਨੇ 8.5 ਬੈਂਡ ਲਏ

ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਅਚੀਵਰ ਪੁਆਇੰਟ ਸੈਂਟਰ ਕੋਟਕਪੂਰਾ ਦੇ ਇਕ ਹੋਰ ਵਿਦਿਆਰਥੀ ਜਗਮੀਤ ਸਿੰਘ ਨੇ ਆਈਲੈਟਸ ਦੀ ਪ੍ਰੀਖਿਆ ਵਿਚ 8.5 ਬੈਂਡ ਪ੍ਰਾਪਤ ਕਰਕੇ ਰਿਕਾਰਡ ਕੀਤਾ ਹੈ | ਸੰਸਥਾ ਦੇ ਡਾਈਰੈਕਟਰ ਬਰਿੰਦਰ ਸਿੰਘ ਨੇ ਦੱਸਿਆ ਕਿ ਅਚੀਵਰ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਦੀ ਜੈਯੰਤੀ ਮਨਾਈ

ਸਾਦਿਕ, 10 ਅਕਤੂਬਰ (ਆਰ. ਐੱਸ. ਧੁੰਨਾ, ਗੁਰਭੇਜ ਸਿੰਘ ਚੌਹਾਨ)- ਐੱਸ. ਬੀ. ਆਰ. ਐੱਸ. ਵਿਦਿਅੱਕ ਸੰਸਥਾਵਾਂ ਘੁੱਦੂਵਾਲਾ ਵਿਖੇ ਮਹਾਰਾਜਾ ਅਗਰਸੈਨ ਜੈਅੰਤੀ ਨਾਲ ਸਬੰਧਿਤ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ |, ਜਿਸ 'ਚ ਐੱਸ. ਬੀ. ਆਰ. ਐੱਸ. ਸਕੂਲ ਅਤੇ ਐੱਸ. ਬੀ. ਆਰ. ਐੱਸ. ਕਾਲਜ ...

ਪੂਰੀ ਖ਼ਬਰ »

ਚੈਨਾ 'ਚ ਦੁੱਧ ਉਤਪਾਦਕ ਜਾਗਰੂਕ ਕੈਂਪ ਲਗਾਇਆ

ਜੈਤੋ, 10 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਪਿੰਡ ਚੈਨਾ ਦੇ ਗੁਰਦੁਆਰਾ ਸਾਹਿਬ ਵਿਖੇ ਦੁੱਧ ਉਤਪਾਦਕ ਜਾਗਰੂਕ ਕੈਂਪ ਲਗਾਇਆ ਗਿਆ | ਕੈਂਪ 'ਚ ਮੁੱਖ ਬਲਾਰੇ ਜਗਪਾਲ ਸਿੰਘ ਬਰਾੜ ਨੇ ਲੋਕਾਂ ਨੂੰ ਨਕਲੀ ...

ਪੂਰੀ ਖ਼ਬਰ »

ਕਿਸਾਨ ਦੀ ਧਰਨੇ ਦੌਰਾਨ ਮੌਤ ਸਬੰਧੀ ਯੂਨੀਅਨ ਨੇ ਮੰਗਿਆ ਇਨਸਾਫ਼

ਕੋਟਕਪੂਰਾ, 10 ਅਕਤੂਬਰ (ਮੋਹਰ ਸਿੰਘ ਗਿੱਲ, ਮੇਘਰਾਜ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਦੇਸ਼ ਦੀਆਂ ਲਗਪਗ 200 ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਭਰ ਦੀਆਂ ਮਾਰਕੀਟ ਕਮੇਟੀਆਂ ਮੂਹਰੇ ਧਰਨੇ ਦੇ ਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਨੂੰ 10 ...

ਪੂਰੀ ਖ਼ਬਰ »

ਅਗਰਵਾਲ ਸਭਾ ਨੇ ਮਹਾਰਾਜਾ ਅਗਰਸੈਨ ਦਾ ਜਨਮ ਦਿਨ ਮਨਾਇਆ

ਜੈਤੋ, 10 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)- ਸ੍ਰੀ ਅਗਵਾਲ ਸਭਾ ਜੈਤੋ ਵਲੋਂ ਮਹਾਰਾਜਾ ਅਗਰਸੈਨ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਅਗਵਾਲ ਸਭਾ ਜੈਤੋ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ 'ਚ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ...

ਪੂਰੀ ਖ਼ਬਰ »

ਮਾਸਟਰ ਵਰਲਡ ਨੇ ਕੈਨੇਡਾ ਦਾ ਵਿਜਟਰ ਵੀਜ਼ਾ ਲਗਵਾਇਆ

ਫ਼ਰੀਦਕੋਟ, 10 ਅਕਤੂਬਰ (ਜਸਵੰਤ ਸਿੰਘ ਪੁਰਬਾ)- ਮਾਸਟਰ ਵਰਲਡ ਸੰਸਥਾ (ਫੋਰਮੈਨ) ਨੇ ਕਿ੍ਸ਼ਨ ਲਾਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਆਸ਼ਾ ਸ਼ਰਮਾ ਵਾਸੀ ਫ਼ਰੀਦਕੋਟ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾਇਆ ਹੈ | ਇਸ ਮੌਕੇ ਕਿ੍ਸ਼ਨ ਲਾਲ ਸ਼ਰਮਾ ਨੇ ਵੀਜ਼ਾ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਜੰਗਲੀ ਜਨ-ਜੀਵਨ ਸਪਤਾਹ ਮਨਾਇਆ

ਫ਼ਰੀਦਕੋਟ, 10 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਗੁਲਮੋਹਰ ਈਕੋ ਕਲੱਬ ਵਲੋਂ ਜੰਗਲੀ ਜਨ-ਜੀਵਨ ਸਪਤਾਹ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਜਿਵੇਂ ਕੁਇਜ਼, ਚਿੱਤਰਕਲਾ ...

ਪੂਰੀ ਖ਼ਬਰ »

'ਬੀੜ' ਨੇ ਸਰਕਾਰੀ ਹਾਈ ਸਕੂਲ ਕੰਮੇਆਣਾ ਵਿਖੇ 34ਵਾਂ ਹਰਬਲ ਗਾਰਡਨ ਬਣਾਇਆ

ਫ਼ਰੀਦਕੋਟ, 10 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਕੂਲਾਾ ਦੇ ਵਾਤਾਵਰਨ ਨੂੰ ਹਰਿਆ-ਭਰਿਆ ਅਤੇ ਸਿਹਤਮੰਦ ਬਣਾਉਣ ਲਈ ਕਾਰਜ ਕਰ ਰਹੀ ਬਰਡਜ਼ ਇਨਵਾਇਰਨਮੈਂਟ ਐਾਡ ਅਰਥ ਰਿਵਾਈਵਿੰਗ ਹੈਂਡ ਸੁਸਾਇਟੀ 'ਬੀੜ' ਦੁਆਰਾ ਸ਼ੁਰੂ ਕੀਤੀ ਹਰਬਲ ਗਾਰਡਨ ਬਣਾਉਣ ਦੀ ਮੁਹਿੰਮ ਤਹਿਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX