ਤਾਜਾ ਖ਼ਬਰਾਂ


ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  16 minutes ago
ਕੋਟਲੀ ਸੂਰਤ ਮੱਲ੍ਹੀ, 19 ਨਵੰਬਰ (ਕੁਲਦੀਪ ਸਿੰਘ ਨਾਗਰਾ) - ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਢਿਲਵਾਂ 'ਚ ਬੀਤੀ ਰਾਤ ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆਂ ਜਾ ਰਿਹਾ ਹੈ ਕਿ ਬੀਤੀ ਰਾਤ 9 ਵਜੇ ਕਰੀਬ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਰੋਟੀ...
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  37 minutes ago
ਨਵੀਂ ਦਿੱਲੀ, 19 ਨਵੰਬਰ - ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਨ ਮੌਕੇ ਕਾਂਗਰਸ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਰਧਾਂਜਲੀ ਭੇਟ...
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  55 minutes ago
ਨਵੀਂ ਦਿੱਲੀ, 19 ਨਵੰਬਰ - ਦਿੱਲੀ-ਐਨ.ਸੀ.ਆਰ. ਵਿਚ ਮੰਗਲਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ ਪਰੰਤੂ ਅਜੇ ਵੀ ਆਮ ਨਾਲੋਂ ਖ਼ਰਾਬ ਵਿਚਕਾਰ ਬਣਿਆ ਹੋਇਆ ਹੈ। ਦਿੱਲੀ ਵਿਚ ਏਅਰ ਕੁਆਲਿਟੀ ਇੰਡੈੱਕਸ 218 ਰਿਹਾ ਜੋ ਕਿ ਖ਼ਰਾਬ ਸ਼੍ਰੇਣੀ ਵਿਚ...
ਅੱਜ ਦਾ ਵਿਚਾਰ
. . .  about 1 hour ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  1 day ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  1 day ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  1 day ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  1 day ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 day ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 day ago
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  1 day ago
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  1 day ago
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550

ਮੋਗਾ

ਮੇਰਾ ਸੁਖਦੇਵ ਸਿੰਘ ਖ਼ਾਲਸਾ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ, ਪ੍ਰੋ: ਵਲਟੋਹਾ ਨੇ ਮੇਰਾ ਅਕਸ ਖ਼ਰਾਬ ਕੀਤਾ-ਭਾਈ ਖ਼ਾਲਸਾ ਪੰਜਗਰਾਈਾ

ਸਮਾਲਸਰ, 10 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਾਣੀਕੇ ਤੇ ਹੋਰ ਆਗੂਆਂ ਦੀ ਹਾਜ਼ਰੀ 'ਚ ਪੈੱ੍ਰਸ ਕਾਨਫ਼ਰੰਸ ਕਰਕੇ ਭਾਈ ਸੁਖਦੇਵ ਸਿੰਘ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਾਂ ਵਲੋਂ ਧਰਨਾ ਤੇ ਰੋਸ ਰੈਲੀ

ਮੋਗਾ, 10 ਅਕਤੂਬਰ (ਸ਼ਿੰਦਰ ਸਿੰਘ ਭੁਪਾਲ/ਜਸਪਾਲ ਸਿੰਘ ਬੱਬੀ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੱਦੇ 'ਤੇ ਮੋਗਾ ਦੇ ਨੇਚਰ ਪਾਰਕ 'ਚ ਵੱਖ-ਵੱਖ ਪੈਨਸ਼ਨਰਜ਼ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਅਗਵਾਈ 'ਚ ਇਕ ਵਿਸ਼ਾਲ ਧਰਨਾ ਦਿੱਤਾ ਗਿਆ ਉਪਰੰਤ ਸ਼ਹਿਰ ...

ਪੂਰੀ ਖ਼ਬਰ »

ਜ਼ਿਲ੍ਹੇ ਦੀਆਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਨਿਰਵਿਘਨ ਜਾਰੀ-ਡੀ. ਸੀ.

ਮੋਗਾ, 10 ਅਕਤੂਬਰ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ)-ਜ਼ਿਲ੍ਹੇ ਦੀਆਂ ਮੰਡੀਆਂ 'ਚੋਂ ਖ਼ਰੀਦ ਕੀਤੇ ਗਏ ਝੋਨੇ ਦੀ ਚੁਕਾਈ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਦੌਰਾਨ ਮੰਡੀਆਂ 'ਚ ਝੋਨੇ ਦੀ ਫ਼ਸਲ ਤੇਜ਼ੀ ਨਾਲ ਆਉਣ ਕਾਰਨ ਕਿਸਾਨਾਂ ਨੂੰ ਕਿਸੇ ...

ਪੂਰੀ ਖ਼ਬਰ »

ਸੀ.ਬੀ.ਐਸ.ਈ. ਨਾਰਥ ਜ਼ੋਨ ਕਬੱਡੀ ਟੂਰਨਾਮੈਂਟ 'ਚ ਡੀ.ਏ.ਵੀ. ਸਕੂਲ ਨੇ ਮਾਰੀਆਂ ਮੱਲਾਂ

ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਸੀ.ਬੀ.ਐਸ.ਈ. ਕਲੱਸਟਰ ਮੁਤਾਬਿਕ ਜੰਮੂ ਵਿਖੇ ਹੋਈ 16ਵੀਂ ਕਬੱਡੀ ਚੈਂਪੀਅਨਸ਼ਿਪ 'ਚ ਭਾਗ ਲੈਂਦਿਆਂ ਡੀ.ਏ.ਵੀ., ਕੇ.ਆਰ.ਬੀ. ਸਕੂਲ ਕੋਟ ਈਸੇ ਖਾਂ ਦੀਆਂ ਕਬੱਡੀ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਦੀ ਮੀਟਿੰਗ

ਮੋਗਾ, 10 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੋਗਾ ਦੀ ਮੀਟਿੰਗ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਘਰ ਦੇ ਰੈਸਟ ਹਾਊਸ ਮੋਗਾ ਵਿਖੇ ਹੋਈ | ਇਸ ਦੌਰਾਨ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਪਾਵਰਕਾਮ ਦੇ ਸੀ.ਐਮ.ਡੀ. ਅਤੇ ...

ਪੂਰੀ ਖ਼ਬਰ »

ਵੇਅਰ ਹਾਊਸ ਦੇ ਗੁਦਾਮਾਂ 'ਚੋਂ ਚੌਕੀਦਾਰਾਂ ਨੂੰ ਦਰੱਖਤ ਨਾਲ ਬੰਨ੍ਹ ਕੇ 485 ਕਣਕ ਦੇ ਗੱਟੇ ਚੋਰੀ

ਨਿਹਾਲ ਸਿੰਘ ਵਾਲਾ, 10 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਬੀਤੀ ਰਾਤ ਮੰਡੀ ਨਿਹਾਲ ਸਿੰਘ ਵਾਲਾ ਵਿਖੇ 25-30 ਅਣਪਛਾਤੇ ਚੋਰਾਂ ਨੇ ਪੰਜਾਬ ਸਟੇਟ ਵੇਅਰ ਹਾਊਸ ਦੇ ਗੁਦਾਮਾਂ ਵਿਚ ਦਾਖਲ ਹੋ ਕੇ ਇੱਥੇ 4 ਚੌਕੀਦਾਰਾਂ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਕਣਕ ਦੇ ਗੱਟੇ ਟਰੱਕ ...

ਪੂਰੀ ਖ਼ਬਰ »

ਝੋਨੇ 'ਚ ਵੱਧ ਨਮੀ ਵਾਲੀਆਂ ਟਰਾਲੀਆਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵਾਪਸ ਕੀਤੀਆਂ

ਨਿਹਾਲ ਸਿੰਘ ਵਾਲਾ, 10 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਐਸ.ਡੀ.ਐਮ. ਸਵਰਨਜੀਤ ਕੌਰ ਸੋਢੀ ਵਲੋਂ ਦਾਣਾ ਮੰਡੀਆਂ 'ਚ ਝੋਨਾ ਸਾਫ਼-ਸੁਥਰਾ ਅਤੇ ਸੁੱਕਾ ਲਿਆਉਣ ਦੀਆਂ ਦਿੱਤੀਆਂ ਗਈਆਂ ਵਿਸ਼ੇਸ਼ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ...

ਪੂਰੀ ਖ਼ਬਰ »

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਲਗਾਇਆ ਧਰਨਾ

ਮੋਗਾ, 10 ਅਕਤੂਬਰ (ਜਸਪਾਲ ਸਿੰਘ ਬੱਬੀ/ਗੁਰਤੇਜ ਸਿੰਘ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅੱਗੇ ਸਬਸਿਡੀ ਖ਼ਤਮ ਕਰਨ ਵਿਰੁੱਧ ਐਕਸੀਅਨ ਦਫ਼ਤਰ ਬਿਜਲੀ ਬੋਰਡ ਮੋਗਾ ਅੱਗੇ ਰੋਸ ਧਰਨਾ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਗਰੀਬ ਦਿਹਾੜੀਦਾਰ ਮਜ਼ਦੂਰਾਂ ਦੇ ਹਜ਼ਾਰਾਂ ...

ਪੂਰੀ ਖ਼ਬਰ »

-ਮਾਮਲਾ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ 'ਤੇ ਹਮਲੇ ਦਾ- ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਰਵ ਭਾਰਤ ਨੌਜਵਾਨ ਸਭਾ ਤੇ ਟਰੇਡ ਯੂਨੀਅਨ ਮੋਗਾ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਉੱਪਰ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਅੱਜ ਮੋਗਾ ਦੇ ਮੇਨ ਚੌਕ 'ਚ ਰੋਸ ਪ੍ਰਦਰਸ਼ਨ ...

ਪੂਰੀ ਖ਼ਬਰ »

ਕਿਸ਼ਨਪੁਰਾ ਕਲਾਂ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਵਿਧਾਇਕ ਲੋਹਗੜ੍ਹ ਨੇ ਸ਼ੁਰੂ ਕਰਵਾਈ

ਕਿਸ਼ਨਪੁਰਾ ਕਲਾਂ, 10 ਅਕਤੂਬਰ (ਅਮੋਲਕ ਸਿੰਘ ਕਲਸੀ)-ਅੱਜ ਕਸਬਾ ਕਿਸ਼ਨਪੁਰਾ ਕਲਾਂ ਦੀ ਅਨਾਜ ਮੰਡੀ 'ਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਹਰਜਿੰਦਰ ਸਿੰਘ ਜਿੰਦੂ ਦੀ ਦੁਕਾਨ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਦੀ ਸੜਕ ਹਾਦਸੇ 'ਚ ਮੌਤ ਟਰੱਕ ਨੇ ਲਿਆ ਲਪੇਟ 'ਚ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਬੀਤੀ ਦੇਰ ਸ਼ਾਮ ਹੋਏ ਇਕ ਸੜਕ ਹਾਦਸੇ 'ਚ ਇਕ ਸਹਾਇਕ ਥਾਣੇਦਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ ਉਮਰ 48 ਸਾਲ ਪੁੱਤਰ ਠਾਕੁਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੋਗਾ ਜੋ ਕਿ ...

ਪੂਰੀ ਖ਼ਬਰ »

ਮੋਗਾ-ਕੋਟ ਈਸੇ ਖਾਂ-ਮਖੂ ਮਾਰਗ ਦੀ ਬਦਤਰ ਹਾਲਤ ਦਾ ਕਦੋਂ ਹੋਵੇਗਾ ਹੱਲ..?

ਕੋਟ ਈਸੇ ਖਾਂ, 10 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਮੋਗਾ-ਕੋਟ ਈਸੇ ਖਾਂ-ਮਖੂ ਮਾਰਗ ਦੇ ਪਿਛਲੇ ਕੁੱਝ ਸਾਲਾਂ ਤੋਂ ਨਵੀਨੀਕਰਨ ਨਾ ਹੋਣ ਕਾਰਨ ਸੜਕ ਦੀ ਲਗਾਤਾਰ ਖ਼ਰਾਬ ਹੁੰਦੀ ਹਾਲਤ ਕਾਰਨ ਹੁੰਦੇ ਹਾਦਸੇ 'ਤੇ ਪ੍ਰੇਸ਼ਾਨੀਆਂ ਬਰਕਰਾਰ ਹਨ | ਇਸੇ ਦੇ ...

ਪੂਰੀ ਖ਼ਬਰ »

ਭਗਤ ਨਾਮਦੇਵ ਦੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਸਬੰਧ 'ਚ ਇਸ਼ਤਿਹਾਰ ਜਾਰੀ

ਧਰਮਕੋਟ, 10 ਅਕਤੂਬਰ (ਪਰਮਜੀਤ ਸਿੰਘ)-ਆਲ ਇੰਡੀਆ ਕਸ਼ੱਤਰੀਆਂ ਟਾਂਕ ਪ੍ਰਤੀਨਿਧ ਸਭਾ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ੋ੍ਰਮਣੀ ਭਗਤ ਬਾਬਾ ਨਾਮਦੇਵ ਦਾ 748ਵਾਂ ਰਾਜ ਪੱਧਰੀ ਆਗਮਨ ਪੁਰਬ ਬਾਬਾ ਨਾਮਦੇਵ ਭਵਨ ਮੋਗਾ ਰੋਡ ਕੋਟਕਪੂਰਾ ਵਿਖੇ ਮਨਾਇਆ ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਤੇ ਭੰਡਾਰਾ ਕਰਵਾਇਆ

ਬਿਲਾਸਪੁਰ, 10 ਅਕਤੂਬਰ (ਸੁਰਜੀਤ ਸਿੰਘ ਗਾਹਲਾ)-ਮਾਤਾ ਸਤੀ ਜੀ ਬਾਬਾ ਕੁੱਸਾ ਰਾਮ ਜੀ ਜਾਗਰਣ ਕਮੇਟੀ ਨਿਹਾਲ ਸਿੰਘ ਵਾਲਾ, ਬੱਧਨੀ ਕਲਾਂ ਤੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਬੰਧਿਤ ਮੰਦਰ ਕੁੱਸਾ ਵਿਖੇ ਮਹਾਂ ਮਾਈ ਦਾ ਸਾਲਾਨਾ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ ...

ਪੂਰੀ ਖ਼ਬਰ »

ਸੁਭਾਸ਼ ਉੱਪਲ ਬਣੇ ਲੋਕ ਇਨਸਾਫ਼ ਪਾਰਟੀ ਦੇ ਸ਼ਹਿਰੀ ਮੀਤ ਪ੍ਰਧਾਨ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੂਰੇ ਪੰਜਾਬ ਭਰ 'ਚ ਹੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਮੋਗਾ ਵਿਖੇ ਪਾਰਟੀ ਦੇ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਬਾਘਾ ਪੁਰਾਣਾ, 10 ਅਕਤੂਬਰ (ਬਲਰਾਜ ਸਿੰਗਲਾ)-ਆਈਲਟਸ ਸੰਸਥਾ ਇੰਗਲਿਸ਼ ਸਟੂਡੀਓ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਵਲੋਂ ਵਿਦਿਆਰਥਣ ਰਮਨਪਾਲ ਕੌਰ ਪੁੱਤਰੀ ਬਲਤੇਜ ਸਿੰਘ ਵਾਸੀ ਨਾਥੇਵਾਲਾ ਦਾ ਕੋਨਸਟੋਰਾ ਕਾਲਜ ਕੈਨੇਡਾ ਦਾ ਸਟੱਡੀ ...

ਪੂਰੀ ਖ਼ਬਰ »

ਡੀ.ਐਮ. ਕਾਲਜ ਮੋਗਾ ਵਿਖੇ ਹਾਕੀ ਸਿਖਲਾਈ ਕੈਂਪ ਸਮਾਪਤ

ਮੋਗਾ, 10 ਅਕਤੂਬਰ (ਜਸਪਾਲ ਸਿੰਘ ਬੱਬੀ)-ਡੀ.ਐਮ. ਕਾਲਜ ਹਾਕੀ ਮੈਦਾਨ ਮੋਗਾ ਵਿਖੇ ਡਾਕਟਰ ਮਥਰਾ ਦਾਸ ਹਾਕੀ ਕਲੱਬ ਅਤੇ ਇੰਗਲੈਂਡ ਨਿਵਾਸੀ ਮਨਜੀਤ ਸਿੰਘ ਬਾਠ ਅਤੇ ਪ੍ਰਵਾਸੀ ਭਾਰਤੀਆ ਦੇ ਸਹਿਯੋਗ ਨਾਲ ਪਿਛਲੇ ਕਰੀਬ 9 ਸਾਲ ਤੋਂ ਵੈਟਰਨ ਹਾਕੀ ਖਿਡਾਰੀ ਤੇ ਨਾਮਵਰ ਕੋਚ ...

ਪੂਰੀ ਖ਼ਬਰ »

ਪਿੰਡ ਕਪੂਰੇ ਵਿਖੇ ਕਾਂਗਰਸੀ ਪਾਰਟੀ ਦੀ ਚੋਣਾਂ ਉਪਰੰਤ ਮੀਟਿੰਗ

ਮੋਗਾ, 10 ਅਕਤੂਬਰ (ਅਮਰਜੀਤ ਸਿੰਘ ਸੰਧੂ)-ਹਲਕਾ ਧਰਮਕੋਟ ਵਿਚ ਹੋਈ ਕਾਂਗਰਸ ਪਾਰਟੀ ਦੀ ਹੰੂਝਾ ਫੇਰ ਜਿੱਤ ਤੋਂ ਬਾਅਦ ਪਿੰਡ ਕਪੂਰੇ ਵਿਚ ਮੈਡਮ ਪਰਮਜੀਤ ਕੌਰ ਕਪੂਰੇ ਕੌਮੀ ਜਰਨਲ ਸਕੱਤਰ ਕਾਂਗਰਸ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਮੀਟਿੰਗ 'ਚ ਕੋਟ ਈਸੇ ਖਾਂ, ਕਪੂਰੇ ...

ਪੂਰੀ ਖ਼ਬਰ »

ਕੈਂਸਰ ਪੀੜਤ ਦੀ ਮਾਲੀ ਮਦਦ ਕੀਤੀ

ਮੋਗਾ, 10 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)-ਸਵਰਗ ਵਾਸੀ ਡਾ. ਰਵਿੰਦਰ ਸਿੰਘ ਗਾਬੜੀਆ ਵਲੋਂ ਸਥਾਪਿਤ ਐਾਟੀ ਕੈਂਸਰ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਦਫ਼ਤਰ ਗਾਬੜੀਆ ਕਲੀਨਿਕ ਅੰਮਿ੍ਤਸਰ ਰੋਡ ਮੋਗਾ ਵਿਖੇ ਮੁੱਖ ਸੇਵਾਦਾਰ ਭਾਈ ਅਜੀਤ ਸਿੰਘ ਗਾਬੜੀਆ ਦੀ ...

ਪੂਰੀ ਖ਼ਬਰ »

ਸੁਭਾਸ਼ ਉੱਪਲ ਬਣੇ ਲੋਕ ਇਨਸਾਫ਼ ਪਾਰਟੀ ਦੇ ਸ਼ਹਿਰੀ ਮੀਤ ਪ੍ਰਧਾਨ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪੂਰੇ ਪੰਜਾਬ ਭਰ 'ਚ ਹੀ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚੱਲਦਿਆਂ ਅੱਜ ਮੋਗਾ ਵਿਖੇ ਪਾਰਟੀ ਦੇ ...

ਪੂਰੀ ਖ਼ਬਰ »

ਵਿਧਾਇਕ ਲੋਹਗੜ੍ਹ ਨੇ ਟਰੱਕ ਆਪ੍ਰੇਟਰਾਂ ਨੂੰ ਚੈੱਕ ਦਿਤੇ

ਧਰਮਕੋਟ, 10 ਅਕਤੂਬਰ (ਹਰਮਨਦੀਪ ਸਿੰਘ)-ਆਜ਼ਾਦ ਟਰੱਕ ਯੂਨੀਅਨ ਧਰਮਕੋਟ ਵਿਖੇ ਯੂਨੀਅਨ ਵਲੋਂ ਸੀਜ਼ਨ ਦੀ ਸ਼ੁਰੂਆਤ ਮੌਕੇ ਅਕਾਲ ਪੁਰਖ ਦਾ ਓਟ ਆਸਰਾ ਲੈਣ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ...

ਪੂਰੀ ਖ਼ਬਰ »

ਅਜੀਤਵਾਲ ਦਾਣਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ

ਅਜੀਤਵਾਲ, 10 ਅਕਤੂਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਕਿਸਾਨ ਮੰਡੀਆਂ 'ਚ ਸੁੱਕਾ ਝੋਨਾ ਹੀ ਲਿਆਉਣ, ਮੰਡੀਆਂ ਦੇ ਦਰਵਾਜ਼ੇ 'ਤੇ 17 ਫੀਸਦੀ ਨਮੀ ਵਾਲੇ ਝੋਨੇ ਦੀ ਟਰਾਲੀ ਹੀ ਅੰਦਰ ਜਾਵੇਗੀ ਤੇ ਕਿਸੇ ਵੀ ਆੜ੍ਹਤੀ ਨੂੰ ਮੰਡੀ ਦੇ ਫੜ੍ਹ 'ਚ ਗਿੱਲਾ ਝੋਨਾ ਖਿਲਾਰਨ ਨਹੀਂ ਦਿੱਤਾ ...

ਪੂਰੀ ਖ਼ਬਰ »

ਪਸ਼ੂਆਂ ਦੇ ਝੁੰਡ ਨਵੇਂ ਲਗਾਏ ਦਰੱਖਤਾਂ ਅਤੇ ਰਸਤਿਆਂ ਨੂੰ ਕਰ ਰਹੇ ਹਨ ਬਰਬਾਦ

ਬਾਘਾ ਪੁਰਾਣਾ, 10 ਅਕਤੂਬਰ (ਬਲਰਾਜ ਸਿੰਗਲਾ)-ਸਰਕਾਰ ਵਲੋਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ ਜਾ ਰਹੇ ਹਨ ਪਰ ਲਾਗਲੇ ਸੂਬਿਆਂ ਤੋਂ ਪਸ਼ੂਆਂ ਦੇ ਝੁੰਡ ਲੈ ਕੇ ਫਿਰਦੇ ਚਰਵਾਹੇ ਲਵਾਏ ਹੋਏ ਦਰੱਖਤਾਂ ਨੂੰ ਤਹਿਸ-ਨਹਿਸ ...

ਪੂਰੀ ਖ਼ਬਰ »

ਵਿਦਿਆਰਥੀਆਂ ਲਈ ਬਿਨਾਂ ਆਈਲਟਸ ਤੋਂ ਆਸਟ੍ਰੇਲੀਆ ਜਾਣ ਦਾ ਸੁਨਹਿਰੀ ਮੌਕਾ-ਗੁਰਪ੍ਰੀਤ ਸਿੰਘ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਏਾਜਲਸ ਇੰਟਰਨੈਸ਼ਨਲ ਆਈਲਟਸ ਸੰਸਥਾ ਨੇ ਪਰਮਿੰਦਰ ਕੌਰ ਪਤਨੀ ਤਰਸੇਮ ਸਿੰਘ ਨਿਵਾਸੀ ਘੱਲ ਕਲਾਂ ਜਿਸ ਦੁਆਰਾ ਬੈਚਲਰ ਆਫ਼ ਨਰਸਿੰਗ 2016 ਵਿਚ ਪਾਸ ਕੀਤੀ ਗਈ ਅਤੇ ਪਰਮਿੰਦਰ ਕੌਰ ਦਾ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ਼ ਐਡੀਲੈਂਡ ਦਾ ...

ਪੂਰੀ ਖ਼ਬਰ »

ਕਿਸਾਨਾਂ ਨੂੰ ਫ਼ਸਲ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ-ਲੋਹਗੜ੍ਹ

ਧਰਮਕੋਟ, 10 ਅਕਤੂਬਰ (ਪਰਮਜੀਤ ਸਿੰਘ)-ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਤਰ੍ਹਾਂ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਲੋਂ ਦਾਣਾ ਮੰਡੀ ਧਰਮਕੋਟ ਵਿਖੇ ਝੋਨੇ ਦੀ ਖ਼ਰੀਦ ਸਮੇਂ ...

ਪੂਰੀ ਖ਼ਬਰ »

ਗੋ ਗਲੋਬਲ ਮੋਗਾ ਨੇ ਲਗਾਇਆ ਕੈਨੇਡਾ ਦਾ ਵੀਜ਼ਾ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਗੋ ਗਲੋਬਲ ਮੋਗਾ ਨੇ ਪਰਮਿੰਦਰ ਸਿੰਘ ਜ਼ਿਲ੍ਹਾ ਮੋਗਾ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ | ਗੋ ਗਲੋਬਲ ਕੰਸਲਟੈਂਟਸ ਜੋ ਕਿ ਨਜ਼ਦੀਕ ਨੇੜੇ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ | ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ...

ਪੂਰੀ ਖ਼ਬਰ »

ਹਰਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਹਰਜੀਤ ਸਿੰਘ ਸੇਵਾ ਮੁਕਤ ਹੈੱਡ ਟੀਚਰ ਨਮਿਤ ਰੱਖੇ ਗਏ ਪਾਠ ਦਾ ਭੋਗ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਪਾਇਆ ਗਿਆ | ਇਸ ਮੌਕੇ ਪੁੱਜੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ...

ਪੂਰੀ ਖ਼ਬਰ »

ਨੰੂਹ ਤੋਂ ਤੰਗ ਸੱਸ ਨੇ ਪੀਤੀ ਜ਼ਹਿਰੀਲੀ ਦਵਾਈ

ਮੋਗਾ, 10 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)-ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਕੋਟ ਕਰੋੜ ਕਲਾਂ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਥਾਣਾ ਕੋਟ ਈਸੇ ਖਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਮਾਤਾ ਜੋਗਿੰਦਰ ਕੌਰ (65) ਵਾਸੀ ਰਾਮਗੜ੍ਹ ਨੂੰ ਉਸ ਦੀ ਨੰੂਹ ਗੁਰਜੀਤ ਕੌਰ ...

ਪੂਰੀ ਖ਼ਬਰ »

ਮਹਾਰਾਜਾ ਅਗਰਸੈਨ ਨੇ ਲੋਕ ਹਿਤੈਸ਼ੀ ਰਾਜ ਦੀ ਨੀਂਹ ਰੱਖੀ-ਵਿਨੋਦ ਬਾਂਸਲ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਅੱਜ ਮੋਗਾ ਵਿਖੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਦੀ ਅਗਵਾਈ 'ਚ ਅਗਰਵਾਲ ਸਮਾਜ ਨੇ ਅਗਰਸੈਨ ਜੈਅੰਤੀ ਮੌਕੇ ਇਕ ਸਮਾਗਮ ਕਰਵਾਇਆ | ਇਸ ਮੌਕੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਤੋਂ ਇਲਾਵਾ ਡਾ: ਅਜੇ ਕਾਂਸਲ ਜ਼ਿਲ੍ਹਾ ...

ਪੂਰੀ ਖ਼ਬਰ »

ਸਾਂਝ ਕੇਂਦਰਾਂ ਵਲੋਂ ਸਤੰਬਰ 'ਚ 6,810 ਸੁਵਿਧਾਵਾਂ ਦਿੱਤੀਆਂ-ਐਸ.ਐਸ.ਪੀ. ਗੁਲਨੀਤ ਸਿੰਘ

ਮੋਗਾ, 10 ਅਕਤੂਬਰ (ਜਸਪਾਲ ਸਿੰਘ ਬੱਬੀ)-ਦਫ਼ਤਰ ਸੀਨੀਅਰ ਪੁਲਿਸ ਕਪਤਾਨ ਮੋਗਾ ਵਿਖੇ ਜ਼ਿਲ੍ਹਾ ਸਾਂਝ ਕੇਂਦਰ ਮੋਗਾ ਦੀ ਮੀਟਿੰਗ ਗੁਲਨੀਤ ਸਿੰਘ ਖੁਰਾਣਾ ਆਈ.ਪੀ..ਐਸ. ਸੀਨੀਅਰ ਕਪਤਾਨ ਪੁਲਿਸ ਮੋਗਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਜ਼ੀਰ ਸਿੰਘ ਐਸ.ਪੀ ਇਨਵੈਸਟੀਗੇਸ਼ਨ, ਸਤਪਾਲ ਸਿੰਘ ਡੀ.ਐਸ.ਪੀ, ਇੰਸਪੈਕਟਰ ਹਰਮੇਸ਼ ਲਾਲ ਸਮੇਤ ਜ਼ਿਲ੍ਹਾ ਸਾਂਝ ਕੇਂਦਰ ਮੋਗਾ ਦੇ ਅਧੀਨ ਸਾਰੇ ਸਾਂਝ ਕੇਂਦਰਾਂ ਦੇ ਇੰਚਾਰਜ ਅਤੇ ਸਾਂਝ ਕੇਂਦਰਾਂ ਦੇ ਕਮੇਟੀ ਮੈਂਬਰਾਂ ਨੇ ਭਾਗ ਲਿਆ | ਇਸ ਮੌਕੇ ਨਵ-ਨਿਯੁਕਤ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਮੋਗਾ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਾਂਝ ਕੇਂਦਰਾਂ ਵਲੋਂ ਸਤੰਬਰ 2018 ਵਿਚ 6,810 ਸੁਵਿਧਾਵਾਂ ਦਿੱਤੀਆਂ | ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕ ਬਿਨਾਂ ਕਿਸੇ ਡਰ-ਭੈਅ ਤੋਂ ਸਾਂਝ ਕੇਂਦਰਾਂ ਵਿਚ ਜਾ ਕੇ ਆਪਣੀਆਂ ਸੁਵਿਧਾਵਾਂ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਅਗਰ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਡੇ ਹਲਕਾ ਜੀ.ਓ ਅਫ਼ਸਰਾਂ ਨਾਲ ਸੰਪਰਕ ਕਰ ਸਕਦੇ ਹਨ | ਇਸ ਮੀਟਿੰਗ ਵਿਚ ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਮੋਗਾ, ਵਜ਼ੀਰ ਸਿੰਘ ਐਸ.ਪੀ. ਇਨਵੈਸਟੀਗੇਸ਼ਨ ਮੋਗਾ, ਸਤਪਾਲ ਸਿੰਘ ਡੀ.ਐਸ.ਪੀ. ਹੈੱਡਕੁਆਟਰ ਮੋਗਾ, ਇੰਸਪੈਕਟਰ ਹਰਮੇਸ਼ ਲਾਲ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਮੋਗਾ, ਐਸ.ਆਈ. ਹਰਜੀਤ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ, ਅੰਗਰੇਜ਼ ਕੌਰ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਧਰਮਕੋਟ, ਏ.ਐਸ.ਆਈ. ਜਸਵੀਰ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਬਾਘਾ ਪੁਰਾਣਾ, ਏ.ਐਸ.ਆਈ ਸੁਖਮੰਦਰ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਨਿਹਾਲ ਸਿੰਘ ਵਾਲਾ, ਰੀਡਰ ਐਸ.ਪੀ. (ਐਚ) ਏ.ਐਸ.ਆਈ


ਖ਼ਬਰ ਸ਼ੇਅਰ ਕਰੋ

ਐਸ.ਐਫ.ਸੀ. ਸਕੂਲ ਵਿਖੇ ਮਹਾਰਾਜ ਅਗਰਸੈਨ ਜੈਅੰਤੀ ਮਨਾਈ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ)-ਐਸ.ਐਫ.ਸੀ. ਕਾਨਵੈਂਟ ਸਕੂਲ ਵਿਖੇ ਅੱਜ ਮਹਾਰਾਜ ਅਗਰਸੈਨ ਜੈਅੰਤੀ ਮਨਾਈ ਗਈ¢ ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪੁੱਜੇ ਸਕੂਲ ਨਿਰਦੇਸ਼ਕ ਅਭਿਸ਼ੇਕ ਜਿੰਦਲ ਅਤੇ ਮੈਡਮ ਸ਼ੀਨਮ ਜਿੰਦਲ ਨੇ ਮਹਾਰਾਜ ...

ਪੂਰੀ ਖ਼ਬਰ »

ਰਾਜਿੰਦਰਾ ਪਬਲਿਕ ਸਕੂਲ 'ਚ ਵਿਸ਼ਵ ਡਾਕ ਦਿਵਸ ਮਨਾਇਆ

ਮੋਗਾ, 10 ਅਕਤੂਬਰ (ਗੁਰਤੇਜ ਸਿੰਘ/ਜਸਪਾਲ ਸਿੰਘ ਬੱਬੀ)-ਰਾਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਵਿਸ਼ਵ ਡਾਕ ਦਿਵਸ ਮਨਾਇਆ ਗਿਆ | ਸਕੂਲ ਚੇਅਰਮੈਨ ਵਾਸੂ ਸ਼ਰਮਾ ਅਤੇ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਦਿਵਸ ਨੂੰ ਮਨਾਉਣ ਦਾ ...

ਪੂਰੀ ਖ਼ਬਰ »

ਪਿੰਡ ਸਲੀਣਾ ਦੀ 862 ਕਨਾਲ 16 ਮਰਲੇ ਜ਼ਮੀਨੀ ਜਗ੍ਹਾ ਦੀ ਸੁਣਵਾਈ 23 ਨੂੰ

ਮਾਮਲਾ ਜ਼ਮੀਨ 'ਤੇ ਕਬਜ਼ਾ ਧਾਰੀਆਂ ਦਾ ਮੋਗਾ, 10 ਅਕਤੂਬਰ (ਗੁਰਤੇਜ ਸਿੰਘ)-ਪੁਰਾਤਨ ਸਮੇਂ ਵਿਚ ਮੋਗਾ ਜ਼ਿਲ੍ਹੇ ਦੀ ਮਸ਼ਹੂਰ ਵਪਾਰਕ ਮੰਡੀ ਵਜੋਂ ਜਾਣਿਆ ਜਾਂਦਾ ਪਿੰਡ ਸਲੀਣਾ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੀ ਸਾਂਝੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਹਮੇਸ਼ਾ ਹੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX