ਤਾਜਾ ਖ਼ਬਰਾਂ


ਆਈ ਪੀ ਐੱਲ 2020 : ਰਾਜਸਥਾਨ ਰਾਇਲਸ ਨੇ ਪੰਜਾਬ ਨੂੰ ਹਰਾਇਆ
. . .  1 day ago
ਹੁਸ਼ਿਆਰਪੁਰ ਟਾਂਡਾ ਰੋਡ ‘ਤੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖ਼ਮੀ
. . .  1 day ago
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ )- ਅੱਜ ਬੀਤੀ ਦੇਰ ਸ਼ਾਮ ਹੁਸ਼ਿਆਰਪੁਰ ਟਾਂਡਾ ਰੋਡ ‘ਤੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਜਿਸ ਨੂੰ ਤੁਰੰਤ ਸਿਵਲ ...
ਆਈ ਪੀ ਐੱਲ 2020 : ਰਾਜਸਥਾਨ ਰਾਇਲਸ ਨੂੰ 55 ਗੇਂਦਾਂ ਵਿਚ 8.18 ਪ੍ਰਤੀ ਓਵਰ ਦੀ ਔਸਤ ਨਾਲ 75 ਦੌੜਾਂ ਦੀ ਲੋੜ
. . .  1 day ago
ਆਈ ਪੀ ਐੱਲ 2020 : ਪੰਜਾਬ ਨੇ ਰਾਜਸਥਾਨ ਨੂੰ ਦਿੱਤਾ 186 ਦੌੜਾਂ ਦਾ ਟੀਚਾ
. . .  1 day ago
ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਹਵਾ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਸਥਾਪਤ ਆਰਡੀਨੈਂਸ ਦਾ ਸਖਤ ਵਿਰੋਧ
. . .  1 day ago
ਨਵੀਂ ਦਿੱਲੀ, 30 ਅਕਤੂਬਰ -ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਕੇਂਦਰ ਵੱਲੋਂ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਪ੍ਰਬੰਧ ਖੇਤਰਾਂ ‘ਚ 28 ਅਕਤੂਬਰ, 2020 ਨੂੰ ਹਵਾ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਸਥਾਪਤ ਕੀਤੇ ...
ਆਈ ਪੀ ਐੱਲ 2020 : ਰਾਜਸਥਾਨ ਰਾਇਲਸ ਨੇ ਜਿੱਤਿਆ ਟਾਸ , ਕਿੰਗਜ਼ ਇਲੈਵਨ ਪੰਜਾਬ ਦੀ ਪਹਿਲਾਂ ਬੱਲੇਬਾਜ਼ੀ
. . .  1 day ago
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਲਾਂਘਾ ਖੋਲ੍ਹਣ ਦੇ ਮਾਮਲੇ 'ਚ ਭੂਮਿਕਾ ਨਿਭਾਉਣ ਨਰਿੰਦਰ ਮੋਦੀ - ਸੁਖਬੀਰ
. . .  1 day ago
ਚੰਡੀਗੜ੍ਹ , 30 ਅਕਤੂਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮੈਂ ਬੇਨਤੀ ਕੀਤੀ ਹੈ ਕਿ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ...
ਲੁਧਿਆਣਾ 'ਚ ਕੋਰੋਨਾ ਕਾਰਨ 5 ਮਰੀਜ਼ਾਂ ਦੀ ਮੌਤ, 76 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 30 ਅਕਤੂਬਰ (ਸਲੇਮਪੁਰੀ)- ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ ਅੱਜ 5 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ...
ਅੰਮ੍ਰਿਤਸਰ 'ਚ ਕੋਰੋਨਾ ਦੇ 39 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਮਰੀਜ਼ਾਂ ਨੇ ਤੋੜਿਆ ਦਮ
. . .  1 day ago
ਅੰਮ੍ਰਿਤਸਰ, 30 ਅਕਤੂਬਰ (ਰੇਸ਼ਮ ਸਿੰਘ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 39 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲੇ ਵਧ ਕੇ 11863 ਹੋ ਗਏ ...
ਜ਼ਿਲ੍ਹਾ ਮੋਗਾ 'ਚ ਕੋਰੋਨਾ ਕਾਰਨ 65 ਸਾਲਾ ਔਰਤ ਦੀ ਮੌਤ, 6 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 30 ਅਕਤੂਬਰ (ਗੁਰਤੇਜ ਸਿੰਘ ਬੱਬੀ)- ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ 65 ਸਾਲਾ ਔਰਤ ਦੀ ਮੌਤ ਹੋ ਗਈ, ਜਿਸ ਤੋਂ ਮੋਗਾ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਕੇ 79 ਹੋ ਗਈ ਹੈ। ਉੱਥੇ ਹੀ ਜ਼ਿਲ੍ਹੇ 'ਚ ਅੱਜ ਕੋਰੋਨਾ ਦੇ 6 ਹੋਰ ਨਵੇਂ ਮਾਮਲੇ ...
ਪੰਜਾਬ ਸਰਕਾਰ ਨੇ ਬੱਸ ਓਪਰੇਟਰਾਂ ਲਈ ਟੈਕਸ ਛੋਟ ਦੀ ਮਿਆਦ 31 ਦਸੰਬਰ ਤੱਕ ਵਧਾਈ
. . .  1 day ago
ਚੰਡੀਗੜ੍ਹ, 30 ਅਕਤੂਬਰ- ਪੰਜਾਬ ਸਰਕਾਰ ਨੇ ਅੱਜ ਸੂਬੇ 'ਚ ਬੱਸ ਓਪਰੇਟਰਾਂ ਲਈ 100 ਫ਼ੀਸਦੀ ਟੈਕਸ ਛੋਟ ਦੀ ਮਿਆਦ 31 ਦਸੰਬਰ ਤੱਕ ਲਈ ਵਧਾ ਦਿੱਤਾ ਹੈ। ਇਸ ਦੇ ਨਾਲ ਹੀ...
ਹਾਈਕੋਰਟ ਨੇ 31 ਅਕਤੂਬਰ ਤੋਂ ਲੈ ਕੇ 27 ਨਵੰਬਰ ਤੱਕ ਦੇ ਕੇਸਾਂ ਦੀ ਸੁਣਵਾਈ ਵਧਾ ਕੇ ਫਰਵਰੀ ਅਤੇ ਮਾਰਚ 2021 ਤੱਕ ਕੀਤੀ
. . .  1 day ago
ਫ਼ਿਰੋਜ਼ਪੁਰ, 30 ਅਕਤੂਬਰ (ਰਾਕੇਸ਼ ਚਾਵਲਾ, ਕਾਨੂੰਨੀ ਪ੍ਰਤੀਨਿਧੀ)- ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜੱਜਾਂ, ਵਕੀਲਾਂ, ਸਟਾਫ਼ ਅਤੇ ਪ੍ਰਾਰਥੀਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ...
ਮਜੀਠਾ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ
. . .  1 day ago
ਮਜੀਠਾ (ਅੰਮ੍ਰਿਤਸਰ), 30 ਅਕਤੂਬਰ (ਮਨਿੰਦਰ ਸਿੰਘ ਸੋਖੀ)- ਮਜੀਠਾ-ਸੋਹੀਆਂ ਸੜਕ 'ਤੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਮਜੀਠਾ ਦੇ ਨਾਲ ਲੱਗਦੇ ਗੁੱਜਰਾਂ ਦੇ ਇਕ ਡੇਰੇ ਨੂੰ ਲੱਗੀ ਭਿਆਨਕ ਅੱਗ ਲੱਗ ਗਈ...
ਹੁਸ਼ਿਆਰਪੁਰ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਮਰੀਜ਼ ਦੀ ਮੌਤ
. . .  1 day ago
ਹੁਸ਼ਿਆਰਪੁਰ, 30 ਅਕਤੂਬਰ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 6163 ਹੋ ਗਈ ਹੈ, ਜਦਕਿ 1 ਮਰੀਜ਼ ਦੀ ਮੌਤ...
ਜੈਤੋ : ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਰਹੇਗਾ ਜਾਰੀ
. . .  1 day ago
ਜੈਤੋ, 30 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ...
ਪ੍ਰਦੂਸ਼ਣ ਨੂੰ ਲੈ ਜਾਰੀ ਆਰਡੀਨੈਂਸ ਨੂੰ ਵਾਪਸ ਲੈਣ ਅਤੇ ਆਰ. ਡੀ. ਐਫ. ਦੀ ਰਾਸ਼ੀ ਨੂੰ ਜਾਰੀ ਕਰਨ ਸਬੰਧੀ 'ਆਪ' ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
. . .  1 day ago
ਚੰਡੀਗੜ੍ਹ, 30 ਅਕਤੂਬਰ (ਸੁਰਿੰਦਰਪਾਲ ਸਿੰਘ)- ਆਮ ਆਦਮੀ ਪਾਰਟੀ ਦੇ ਇਕ ਵਫ਼ਦ ਵਲੋਂ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਣ ਤੋਂ...
ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀ ਵਿਚਾਲੇ ਹੋਈ ਹਿੰਸਕ ਟਕਰਾਅ ਨੂੰ ਲੈ ਕੇ ਭਾਈ ਲੌਂਗੋਵਾਲ ਨੇ ਕੈਪਟਨ ਨੂੰ ਸੌਂਪਿਆ ਮੰਗ ਪੱਤਰ
. . .  1 day ago
ਚੰਡੀਗੜ੍ਹ, 30 ਅਕਤੂਬਰ (ਸੁਰਿੰਦਰਪਾਲ ਸਿੰਘ)- ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ 'ਚ ਜਿਸ ਤਰ੍ਹਾਂ ਤਲਵਾਰਾਂ ਚੱਲੀਆਂ ਸਨ ਅਤੇ ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਹਿੰਸਕ ਟਕਰਾਅ ਹੋਇਆ ਸੀ, ਉਸ...
ਕੇਵੜੀਆ 'ਚ ਪ੍ਰਧਾਨ ਮੰਤਰੀ ਮੋਦੀ ਵਲੋਂ ਜੰਗਲ ਸਫਾਰੀ ਦਾ ਉਦਘਾਟਨ
. . .  1 day ago
ਨਰਮਦਾ, 30 ਅਕਤੂਬਰ- ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਰਮਦਾ ਜ਼ਿਲ੍ਹੇ 'ਚ ਸਥਿਤ ਕੇਵੜੀਆ 'ਚ ਜੰਗਲ ਸਫਾਰੀ ਦੇ ਨਾਂ ਨਾਲ ਪ੍ਰਸਿੱਧ...
ਨਿਕਿਤਾ ਹੱਤਿਆਕਾਂਡ : ਫਾਸਟ ਟਰੈਕ ਕੋਰਟ ਬਣਾ ਕੇ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਸਖ਼ਤ ਸਜ਼ਾ- ਖੱਟਰ
. . .  1 day ago
ਨਵੀਂ ਦਿੱਲੀ, 30 ਅਕਤੂਬਰ- ਬੱਲਭਗੜ੍ਹ 'ਚ ਹੋਏ ਨਿਕਿਤਾ ਤੋਮਰ ਹੱਤਿਆਕਾਂਡ ਮਾਮਲੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲ 'ਚ ਬਖ਼ਸ਼ਿਆਂ ਨਹੀਂ ਜਾਵੇਗਾ...
ਪੰਜਾਬ ਸਰਕਾਰ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਿਚਾਲੇ ਅੰਮ੍ਰਿਤਸਰ 'ਚ ਮੀਟਿੰਗ ਸ਼ੁਰੂ
. . .  1 day ago
ਅੰਮ੍ਰਿਤਸਰ, 30 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਰਕਾਰ ਵਲੋਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨਾਲ ਕੀਤੀ ਜਾ ਰਹੀ ਗੱਲਬਾਤ ਦੇ ਤਹਿਤ ਅੱਜ ਅੰਮ੍ਰਿਤਸਰ ਸਰਕਟ ਵਿਖੇ ਪੰਜਾਬ ਸਰਕਾਰ...
ਪਠਾਨਕੋਟ 'ਚ ਕੋਰੋਨਾ ਦੇ 16 ਨਵੇਂ ਮਾਮਲੇ ਆਏ ਸਾਹਮਣੇ, 2 ਹੋਰ ਮਰੀਜ਼ਾਂ ਦੀ ਮੌਤ
. . .  1 day ago
ਪਠਾਨਕੋਟ, 30 ਅਕਤੂਬਰ (ਆਰ. ਸਿੰਘ)- ਸਿਹਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪਠਾਨਕੋਟ 'ਚ ਅੱਜ 16 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐਸ. ਐਮ. ਓ. ਪਠਾਨਕੋਟ ਡਾਕਟਰ...
ਫ਼ਤਹਿਗੜ੍ਹ ਸਾਹਿਬ 'ਚ ਸਰਕਾਰੀ ਸਕੂਲ ਦੀ ਕੰਧ 'ਤੇ ਲਿਖੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ
. . .  1 day ago
ਸੰਘੋਲ (ਫ਼ਤਹਿਗੜ੍ਹ ਸਾਹਿਬ), 30 ਅਕਤੂਬਰ (ਗੁਰਨਾਮ ਸਿੰਘ ਚੀਨਾ)- ਨਜ਼ਦੀਕੀ ਪਿੰਡ ਸਿੱਧੂਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਚਾਰਦੀਵਾਰੀ ਦੀ ਕੰਧ 'ਤੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ...
ਦਿੜ੍ਹਬਾ ਨੇੜੇ ਰਿਲਾਇੰਸ ਪੰਪ ਤੂਰਬਨਜਾਰਾ ਅੱਗੇ ਕਿਸਾਨਾਂ ਦਾ ਧਰਨਾ 30ਵੇਂ ਦਿਨ ਵੀ ਜਾਰੀ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ), 30 ਅਕਤੂਬਰ (ਹਰਬੰਸ ਸਿੰਘ ਛਾਜਲੀ)- 30ਵੇਂ ਦਿਨ ਵੀ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਵਲੋਂ ਰਿਲਾਇੰਸ ਪੰਪ...
ਕਿਸਾਨ ਜਥੇਬੰਦੀਆਂ ਆਰ. ਐਸ. ਐਸ. ਅਤੇ ਭਾਜਪਾ ਦੀ ਭਲਕੇ ਹੋਣ ਵਾਲੀ ਬੈਠਕ ਦਾ ਕਰਨਗੀਆਂ ਤਿੱਖਾ ਵਿਰੋਧ
. . .  1 day ago
ਸੰਗਰੂਰ, 30 ਅਕਤੂਬਰ (ਧੀਰਜ ਪਸ਼ੋਰੀਆ)- ਰੇਲਵੇ ਸਟੇਸ਼ਨ ਸੰਗਰੂਰ 'ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ 'ਚ ਅੱਜ ਜਦੋਂ ਆਗੂਆਂ ਨੂੰ ਪਤਾ ਲੱਗਿਆ ਕਿ ਭਲਕੇ ਭਾਜਪਾ ਅਤੇ ਆਰ. ਐਸ. ਐਸ. ਦੀ ਸੰਗਰੂਰ ਵਿਖੇ...
ਸੰਗਰੂਰ 'ਚ ਹਜ਼ਾਰਾਂ ਕਿਸਾਨਾਂ ਨੇ ਘੇਰੀ ਸਿੱਖਿਆ ਮੰਤਰੀ ਸਿੰਗਲਾ ਦੀ ਕੋਠੀ
. . .  1 day ago
ਸੰਗਰੂਰ, 30 ਅਕਤੂਬਰ (ਦਮਨਜੀਤ ਸਿੰਘ)- ਪਿਛਲੇ ਨੌਂ ਦਿਨਾਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਸੰਗਰੂਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਘੇਰ ਕੇ ਬੈਠੇ ਹਜ਼ਾਰਾਂ ਕਿਸਾਨਾਂ ਨੇ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 14 ਕੱਤਕ ਸੰਮਤ 552
ਿਵਚਾਰ ਪ੍ਰਵਾਹ: ਅਸਲੀ ਜਮਹੂਰੀਅਤ ਉਹੀ ਹੁੰਦੀ ਹੈ, ਜਿਹੜੀ ਲੋਕਾਂ ਦੀ ਹੋਵੇ, ਲੋਕਾਂ ਦੁਆਰਾ ਹੋਵੇ, ਲੋਕਾਂ ਵਾਸਤੇ ਹੋਵੇ। -ਇਬਰਾਹਿਮ ਲਿੰਕਨ

ਪਹਿਲਾ ਸਫ਼ਾ

ਪ੍ਰਦੂਸ਼ਣ ਫੈਲਾਉਣ 'ਤੇ ਲੱਗੇਗਾ 1 ਕਰੋੜ ਦਾ ਜੁਰਮਾਨਾ ਤੇ ਹੋਵੇਗੀ 5 ਸਾਲ ਦੀ ਜੇਲ੍ਹ

• ਕੇਂਦਰ ਨੇ ਲਿਆਂਦਾ ਨਵਾਂ ਕਾਨੂੰਨ • ਸੁਪਰੀਮ ਕੋਰਟ 'ਚ ਸੁਣਵਾਈ ਤੋਂ ਪਹਿਲਾਂ ਹੀ ਰਾਸ਼ਟਰਪਤੀ ਨੇ ਦਿੱਤੀ ਆਰਡੀਨੈਂਸ ਨੂੰ ਮਨਜ਼ੂਰੀ • ਸਰਕਾਰ ਵਲੋਂ ਗਠਿਤ ਕਮਿਸ਼ਨ 'ਚ ਹੋਵੇਗੀ ਪੰਜਾਬ ਦੀ ਵੀ ਨੁਮਾਇੰਦਗੀ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 29 ਅਕਤੂਬਰ -ਦਿੱਲੀ ਅਤੇ ਨਾਲ ਲਗਦੇ ਇਲਾਕਿਆਂ 'ਚ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਇਕ ਆਰਡੀਨੈਂਸ ਰਾਹੀਂ ਨਵਾਂ ਕਾਨੂੰਨ ਫੌਰੀ ਪ੍ਰਭਾਵ ਤੋਂ ਲਾਗੂ ਕਰ ਦਿੱਤਾ ਹੈ, ਜਿਸ ਦੀ ਉਲੰਘਣਾ ਕਰਨ ਵਾਲੇ ਨੂੰ 5 ਸਾਲ ਦੀ ਜੇਲ੍ਹ ਅਤੇ 1 ਕਰੋੜ ਰੁਪਏ ਤੱਕ ਦਾ ਜੁਰਮਾਨਾ ਜਾਂ ਫਿਰ ਦੋਹਾਂ ਦੀ ਵਿਵਸਥਾ ਕੀਤੀ ਗਈ ਹੈ | ਕੇਂਦਰ ਸਰਕਾਰ ਵਲੋਂ ਲਿਆਂਦੇ ਇਸ ਆਰਡੀਨੈਂਸ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵੀ ਮਿਲ ਗਈ ਹੈ | ਰਾਸ਼ਟਰਪਤੀ ਦੀ ਇਹ ਮਨਜ਼ੂਰੀ ਸੁਪਰੀਮ ਕੋਰਟ 'ਚ ਇਸ ਮਾਮਲੇ 'ਚ ਹੋਣ ਵਾਲੀ ਸੁਣਵਾਈ ਤੋਂ ਐਨ ਪਹਿਲਾਂ ਦਿੱਤੀ ਗਈ | ਆਰਡੀਨੈਂਸ ਮੁਤਾਬਿਕ ਦਿੱਲੀ ਦੇ ਨਾਲ ਲਗਦੇ ਇਲਾਕਿਆਂ 'ਚ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਨੂੰ ਸ਼ਾਮਿਲ ਕੀਤਾ ਗਿਆ ਹੈ, ਇੱਥੇ ਵੀ ਨਵੇਂ ਕਾਨੂੰਨ ਦੀਆਂ ਵਿਵਸਥਾਵਾਂ ਲਾਗੂ ਹੋਣਗੀਆਂ | ਇਸ ਆਰਡੀਨੈਂਸ ਮੁਤਾਬਿਕ ਹਵਾ ਦੇ ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਇਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ | ਕੇਂਦਰ ਸਰਕਾਰ ਦੀ ਦੇਖ-ਰੇਖ 'ਚ ਬਣੇ ਇਸ ਕਮਿਸ਼ਨ 'ਚ ਕੁੱਲ 20 ਮੈਂਬਰ ਹੋਣਗੇ, ਜਿਨ੍ਹਾਂ 'ਚੋਂ ਇਕ-ਇਕ ਮੈਂਬਰ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਹੋਣਗੇ | ਜ਼ਿਕਰਯੋਗ ਹੈ ਕਿ ਦਿੱਲੀ ਦੀ ਹਵਾ 'ਚ ਪ੍ਰਦੂਸ਼ਣ ਦੇ ਵਾਧੇ ਲਈ ਜ਼ਿਆਦਾਤਰ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ | ਸਰਦੀਆਂ ਦੀ ਸ਼ੁਰੂਆਤ ਅਤੇ ਦੀਵਾਲੀ ਦੇ ਤਿਉਹਾਰ ਦੇ ਆਸ-ਪਾਸ ਹਵਾ ਦੀ ਗੁਣਵੱਤਾ 'ਚ ਪ੍ਰਦਸ਼ਣ ਦਾ ਪੱਧਰ ਕਾਫ਼ੀ ਵਧ ਜਾਂਦਾ ਹੈ, ਜਿਸ ਲਈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ 'ਚ ਝੋਨੇ ਦੀ ਕਟਾਈ ਤੋਂ ਬਾਅਦ ਸਾੜੀ ਜਾਂਦੀ ਪਰਾਲੀ ਨੂੰ ਵੱਡਾ ਕਾਰਨ ਮੰਨਿਆ ਜਾਂਦਾ ਹੈ | ਇਸੇ ਕਾਰਨ ਹੀ ਦਿੱਲੀ ਤੋਂ ਇਲਾਵਾ ਕਮਿਸ਼ਨ 'ਚ ਇਨ੍ਹਾਂ 4 ਸੂਬਿਆਂ ਦੇ ਨੁਮਾਇੰਦੇ ਵੀ ਰੱਖੇ ਗਏ ਹਨ | ਕਮਿਸ਼ਨ 'ਚ ਇਸਰੋ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨੁਮਾਇੰਦੇ ਵੀ ਹੋਣਗੇ | ਇਸ ਕਮਿਸ਼ਨ ਦਾ ਪ੍ਰਧਾਨ ਉਹ ਹੋਵੇਗਾ ਜੋ ਕੇਂਦਰ ਸਰਕਾਰ 'ਚ ਸਕੱਤਰ ਜਾਂ ਸੂਬੇ 'ਚ ਮੁੱਖ ਸਕੱਤਰ ਦੇ ਅਹੁਦੇ 'ਤੇ ਰਹਿ ਚੁੱਕਾ ਹੋਵੇਗਾ | ਪ੍ਰਧਾਨ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੀ ਜਾਵੇਗੀ, ਜਿਸ ਦਾ ਕਾਰਜਕਾਲ 3 ਸਾਲ ਦਾ ਹੋਵੇਗਾ | ਜੇਕਰ ਪ੍ਰਧਾਨ ਨੂੰ ਭਿ੍ਸ਼ਟਾਚਾਰ ਜਾਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਹਟਾਉਣ ਦਾ ਅਧਿਕਾਰ ਵੀ ਕੇਂਦਰ ਸਰਕਾਰ ਕੋਲ ਹੋਵੇਗਾ | ਇਸ ਕਮਿਸ਼ਨ 'ਚ ਕੇਂਦਰ ਸਰਕਾਰ ਦੇ ਸਕੱਤਰ ਪੱਧਰ ਦਾ ਅਧਿਕਾਰੀ ਕੋਆਰਡੀਨੇਟਰ ਹੋਵੇਗਾ | ਇਸ ਆਰਡੀਨੈਂਸ ਨੂੰ ਦਿੱਲੀ-ਐੱਨ.ਸੀ.ਆਰ. ਅਤੇ ਨਾਲ ਦੇ ਇਲਾਕਿਆਂ 'ਚ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਬਾਰੇ ਕਮਿਸ਼ਨ ਲਈ ਆਰਡੀਨੈਂਸ 2020 ਕਿਹਾ ਜਾਵੇਗਾ | ਇਹ ਕਮਿਸ਼ਨ ਆਪਣੇ ਕੰਮ ਅਤੇ ਰਿਪੋਰਟ ਦੀ ਜਾਣਕਾਰੀ ਸੰਸਦ ਸਾਹਮਣੇ ਪੇਸ਼ ਕਰੇਗਾ | ਇੱਥੇ ਜ਼ਿਕਰਯੋਗ ਹੈ ਕਿ ਕਮਿਸ਼ਨ ਦੇ ਆਉਣ ਤੋਂ ਬਾਅਦ ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ ਦੇ ਨਾਲ-ਨਾਲ ਬਾਕੀ ਕਮੇਟੀਆਂ, ਟਾਸਕ ਫੋਰਸ, ਅਦਾਲਤ ਵਲੋਂ ਬਣਾਈਆਂ ਕਮੇਟੀਆਂ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਜ਼ਿਕਰਯੋਗ ਹੈ ਕਿ ਈ.ਪੀ.ਸੀ.ਏ. ਦਾ ਗਠਨ ਸੁਪਰੀਮ ਕੋਰਟ ਵਲੋਂ ਪ੍ਰਦੂਸ਼ਣ ਮਾਮਲਿਆਂ ਨੂੰ ਨਜਿੱਠਣ ਵਾਲੀ ਸੰਸਥਾ ਵਜੋਂ ਕੀਤਾ ਗਿਆ ਸੀ | ਸਿਰਫ਼ ਕਮਿਸ਼ਨ ਹੀ ਹਵਾ ਦੇ ਪ੍ਰਦੂਸ਼ਣ ਬਾਰੇ ਆਦੇਸ਼ ਅਤੇ ਸੋਧਾਂ ਜਾਰੀ ਕਰੇਗਾ ਅਤੇ ਕੋਈ ਵੀ ਦੂਜੀ ਕਮੇਟੀ ਜਾਂ ਅਥਾਰਟੀ ਉਸ ਦੇ ਆਦੇਸ਼ 'ਚ ਦਖ਼ਲਅੰਦਾਜ਼ੀ ਨਹੀਂ ਕਰ ਸਕਦੀ | ਕਮਿਸ਼ਨ ਦਾ ਸਦਰਮੁਕਾਮ ਦਿੱਲੀ ਹੋਵੇਗਾ | ਕਮਿਸ਼ਨ ਵਲੋਂ ਬਣਾਏ ਨੇਮ-ਕਾਨੂੰਨਾਂ ਨੂੰ 30 ਦਿਨਾਂ ਦੇ ਅੰਦਰ ਜਾਂ ਫੌਰਨ ਸੰਸਦ ਅੰਦਰ ਪੇਸ਼ ਕੀਤਾ ਜਾਵੇਗਾ | ਕਮਿਸ਼ਨ ਕੋਲ ਕਿਤੇ ਵੀ ਜਾ ਕੇ ਫੈਕਟਰੀ ਜਾਂ ਕਾਰੋਬਾਰਾਂ ਦੀ ਜਾਂਚ ਕਰਨ ਦਾ ਅਧਿਕਾਰ ਹੋਵੇਗਾ | ਕਮਿਸ਼ਨ ਦੇ ਅੰਦਰ 3 ਉੱਪ ਕਮੇਟੀਆਂ ਵੀ ਹੋਣਗੀਆਂ, ਜੋ ਕਿ ਹਵਾ ਪ੍ਰਦੂਸ਼ਣ ਦੀ ਨਜ਼ਰਸਾਨੀ ਵਾਤਾਵਰਨ ਕਾਨੂੰਨ ਨਾਲ ਸਬੰਧਿਤ ਮਾਮਲਿਆਂ ਦੀ ਦੇਖ-ਰੇਖ ਕਰਨ ਤੋਂ ਇਲਾਵਾ ਖੋਜ ਅਤੇ ਨਵੀਂ ਤਕਨੀਕ ਈਜ਼ਾਦ ਕਰਨ ਵੱਲ ਵੀ ਧਿਆਨ ਦੇਵੇਗਾ | ਕਮਿਸ਼ਨ ਦੇ ਆਦੇਸ਼ ਨੂੰ ਸਿਰਫ਼ ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨ.ਜੀ.ਟੀ.) 'ਚ ਹੀ ਚੁਣੌਤੀ ਦਿੱਤੀ ਜਾ ਸਕਦੀ ਹੈ |
ਪ੍ਰਦੂਸ਼ਣ ਨਾਲ ਨਜਿੱਠਣ ਲਈ ਆਰਡੀਨੈਂਸ ਲੈ ਕੇ ਆਏ ਹਾਂ-ਕੇਂਦਰ
ਕੇਂਦਰ ਨੇ ਸੁਪਰੀਮ ਕੋਰਟ 'ਚ ਵੀਰਵਾਰ ਨੂੰ ਹੋਈ ਸੁਣਵਾਈ 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਹ (ਕੇਂਦਰ) ਆਰਡੀਨੈਂਸ ਲੈ ਕੇ ਆਇਆ ਹੈ ਜਿਸ ਨੂੰ ਲਾਗੂ ਕਰ ਦਿੱਤਾ ਗਿਆ ਹੈ | ਚੀਫ਼ ਜਸਟਿਸ ਐੱਸ.ਏ.ਬੋਬੜੇ, ਜਸਟਿਸ ਏ.ਐੱਸ.ਬੋਪੇਨਾ ਅਤੇ ਵੀ. ਰਾਮਾਸੁਬਰਾਮਨੀਅਮ ਦੇ 3 ਮੈਂਬਰੀ ਬੈਂਚ ਨੇ ਕੇਂਦਰ ਵਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਕਿਹਾ ਕਿ ਪਟੀਸ਼ਨਰਾਂ ਵਲੋਂ ਪ੍ਰਦੂਸ਼ਣ ਦਿੱਲੀ ਦੇ ਨਾਲ ਲੱਗਦੇ ਸੂਬਿਆਂ 'ਚ ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਨੂੰ ਲੈ ਕੇ ਪ੍ਰਗਟਾਏ ਸਰੋਕਾਰਾਂ ਦੇ ਮਾਮਲੇ 'ਚ ਕੋਈ ਵੀ ਆਦੇਸ਼ ਦੇਣ ਤੋਂ ਪਹਿਲਾਂ ਅਦਾਲਤ ਇਸ ਆਰਡੀਨੈਂਸ ਦੀ ਘੋਖ ਕਰੇਗੀ | ਬੈਂਚ ਨੇ ਕਿਹਾ ਕਿ ਪਟੀਸ਼ਨਰ ਇਸ ਆਰਡੀਨੈਂਸ ਨੂੰ ਨਜ਼ਰ ਮਾਰਨਾ ਚਾਹੁਣਗੇ | ਸਰਬਉੱਚ ਅਦਾਲਤ ਅਗਲੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ |

'ਹਮਨੇ ਹਿੰਦੋਸਤਾਨ ਕੋ ਘੁਸ ਕੇ ਮਾਰਾ'-ਫ਼ਵਾਦ ਚੌਧਰੀ

ਪਾਕਿ ਮੰਤਰੀ ਨੇ ਪੁਲਵਾਮਾ ਹਮਲੇ 'ਚ ਆਪਣੇ ਦੇਸ਼ ਦੀ ਸ਼ਮੂਲੀਅਤ ਕਬੂਲੀ • ਇਮਰਾਨ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ
ਇਸਲਾਮਾਬਾਦ, 29 ਅਕਤੂਬਰ (ਪੀ.ਟੀ.ਆਈ.)-ਇਕ ਸਨਸਨੀਖੇਜ ਕਬੂਲਨਾਮੇ 'ਚ ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਵੀਰਵਾਰ ਨੂੰ ਇਹ ਗੱਲ ਕਬੂਲ ਕੀਤੀ ਕਿ 2019 'ਚ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਲਈ ਪਾਕਿਸਤਾਨ ਜ਼ਿੰਮੇਵਾਰ ਸੀ | ਇਸ ਹਮਲੇ 'ਚ ਭਾਰਤ ਦੇ 40 ਸੈਨਿਕ ਸ਼ਹੀਦ ਹੋ ਗਏ ਸਨ ਤੇ ਦੋਵੇਂ ਦੇਸ਼ ਜੰਗ ਦੀ ਕਗਾਰ 'ਤੇ ਪਹੁੰਚ ਗਏ ਸੀ | ਪਾਕਿਸਤਾਨ ਦੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਕੌਮੀ ਅਸੈਂਬਲੀ 'ਚ ਚਰਚਾ ਦੌਰਾਨ ਕਿਹਾ ਕਿ 'ਹਮਨੇ ਹਿੰਦੋਸਤਾਨ ਕੋ ਘੁਸ ਕੇ ਮਾਰਾ' | ਫ਼ਵਾਦ ਨੇ ਕਿਹਾ ਕਿ ਪੁਲਵਾਮਾ 'ਚ ਸਾਡੀ ਕਾਮਯਾਬੀ ਇਮਰਾਨ ਖ਼ਾਨ ਦੀ ਅਗਵਾਈ 'ਚ ਇਸ ਦੇਸ਼ ਦੀ ਕਾਮਯਾਬੀ ਹੈ | ਤੁਸੀਂ ਤੇ ਅਸੀਂ ਸਾਰੇ ਉਸ ਕਾਮਯਾਬੀ ਦੇ ਹਿੱਸੇ ਹਾਂ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨੇੜਲੇ ਸਹਿਯੋਗੀ ਫ਼ਵਾਦ ਚੌਧਰੀ ਦਾ ਇਹ ਬਿਆਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐਮ.ਐਲ.-ਐਨ) ਦੇ ਆਗੂ ਅੱਯਾਜ਼ ਸਾਦਿਕ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਆਇਆ ਹੈ, ਜਿਸ 'ਚ ਸਾਦਿਕ ਨੇ ਕਿਹਾ ਸੀ ਕਿ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਅਹਿਮ ਬੈਠਕ 'ਚ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਸੀ, ਜਿਸ ਨੂੰ ਪਾਕਿਸਤਾਨੀ ਸੈਨਾ ਨੇ 27 ਫਰਵਰੀ 2019 ਨੂੰ ਫੜ ਲਿਆ ਸੀ | ਸਾਦਿਕ ਨੇ ਉੱਚ ਪੱਧਰੀ ਬੈਠਕ, ਜਿਸ 'ਚ ਪਾਕਿ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੀ ਸ਼ਾਮਿਲ ਸਨ, ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰੀ ਕੁਰੈਸ਼ੀ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਮੱਥਾ ਪਸੀਨੇ ਨਾਲ ਭਿੱਜਿਆ ਸੀ, ਨੇ ਕਿਹਾ ਸੀ ਕਿ 'ਅੱਲਾਹ ਦੇ ਵਾਸਤੇ ਅਭਿਨੰਦਨ ਨੂੰ ਹੁਣ ਵਾਪਸ ਜਾਣ ਦਿਓ ਕਿਉਂਕਿ ਭਾਰਤ ਰਾਤ 9 ਵਜੇ ਪਾਕਿਸਤਾਨ 'ਤੇ ਹਮਲਾ ਕਰ ਰਿਹਾ ਹੈ' | ਸਾਦਿਕ ਨੇ ਕਿਹਾ ਕਿ ਭਾਰਤ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ ਸੀ ਬਲਕਿ ਉਹ ਸਿਰਫ਼ ਭਾਰਤ ਅੱਗੇ ਗੋਡੇ ਟੇਕਣਾ ਅਤੇ ਅਭਿਨੰਦਨ ਨੂੰ ਵਾਪਸ ਭੇਜਣਾ ਚਾਹੁੰਦੇ ਸਨ | ਫ਼ਵਾਦ ਚੌਧਰੀ, ਜੋ ਪੁਲਵਾਮਾ ਹਮਲੇ ਸਮੇਂ ਸੂਚਨਾ ਤੇ ਪ੍ਰਸਾਰਣ ਮੰਤਰੀ ਸਨ ਨੇ ਸਾਦਿਕ ਦੇ ਇਸ ਬਿਆਨ ਦੀ ਨਿੰਦਾ ਕਰਦਿਆਂ ਇਸ ਨੂੰ ਅਣਉੱਚਿਤ ਕਰਾਰ ਦਿੱਤਾ |

ਪੰਜਾਬ 'ਚ ਰੇਲ ਸੇਵਾ ਅਜੇ ਵੀ ਬੰਦ-ਰੇਲਵੇ

ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਰੇਲਵੇ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ 'ਚ ਖੇਤੀ ਕਾਨੂੰਨਾਂ ਕਾਰਨ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਪੰਜਾਬ ਵਿਚ ਰੇਲ ਆਵਾਜਾਈ ਅਜੇ ਵੀ ਬੰਦ ਹੈ | ਉੱਤਰੀ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਕਿਹਾ ਕਿ ਸੂਬੇ ਵਿਚ ਰੇਲ ਸੇਵਾ ਅਜੇ ਬਹਾਲ ਨਹੀਂ ਕੀਤੀ ਗਈ | ਉਸ ਨੇ ਕਿਹਾ ਕਿ ਕੁਝ ਅਖ਼ਬਾਰਾਂ ਵਿਚ ਪੰਜਾਬ ਵਿਚ ਰੇਲ ਸੇਵਾ ਬਹਾਲ ਹੋਣ ਬਾਰੇ ਖ਼ਬਰਾਂ ਛਪੀਆਂ ਹਨ ਪਰ ਇਸ 'ਚ ਕੋਈ ਸਚਾਈ ਨਹੀਂ ਅਤੇ ਅਜੇ ਤੱਕ ਸੂਬੇ 'ਚ ਰੇਲ ਸੇਵਾ ਬਹਾਲ ਨਹੀਂ ਕੀਤੀ ਗਈ | ਦੀਪਕ ਕੁਮਾਰ ਨੇ ਦੱਸਿਆ ਕਿ ਇਹ ਖ਼ਬਰ 22 ਅਕਤੂਬਰ ਨੂੰ ਜਾਰੀ ਕੀਤੀ ਗਈ ਐਨ.ਆਰ. ਪ੍ਰੈੱਸ ਰਿਲੀਜ਼ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਮਾਲ ਗੱਡੀਆਂ ਦੀ ਸੇਵਾ ਇਕ ਦਿਨ ਲਈ ਫਿਰ ਸ਼ੁਰੂ ਕੀਤੀ ਗਈ ਸੀ ਅਤੇ ਜਿਸ ਤੋਂ ਬਾਅਦ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਨੂੰ ਫਿਰ ਰੋਕ ਦਿੱਤਾ ਗਿਆ ਸੀ |

ਕੁਲਗਾਮ 'ਚ ਅੱਤਵਾਦੀਆਂ ਵਲੋਂ 3 ਭਾਜਪਾ ਵਰਕਰਾਂ ਦੀ ਹੱਤਿਆ

ਸ੍ਰੀਨਗਰ, 29 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਭਾਜਪਾ ਦੇ ਯੂਵਾ ਜਰਨਲ ਸਮੇਤ 3 ਵਰਕਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਜਾਣਕਾਰੀ ਮੁਤਾਬਿਕ ਅੱਤਵਾਦੀਆਂ ਨੇ ਕਾਜ਼ੀਗੁੰਡ ਦੇ ਯਾਰ ਖੁਸ਼ੀਪੋਰਾ (ਦੇਵਸਰ) ਇਲਾਕੇ 'ਚ ਵੀਰਵਾਰ ਦੇਰ ਸ਼ਾਮ ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਫਿਦਾ ਹੁਸੈਨ ਯਤੂ ਅਤੇ ਉਸ ਦੇ 2 ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ | ਫਿਦਾ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਉਸ ਦੇ 2 ਸਾਥੀਆਂ ਓਮਰ ਹਜਾਮ ਅਤੇ ਹਾਰੂਨ ਰਸ਼ੀਦ ਨੂੰ ਗੰਭੀਰ ਹਾਲਤ 'ਚ ਐਮਰਜੈਂਸੀ ਹਸਪਤਾਲ ਕਾਜ਼ੀਗੁੰਡ ਲੈ ਜਾਇਆ ਗਿਆ | ਜਿਥੇ ਉਹ ਜ਼ਖਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਏ | ਗੈਰ ਸਰਕਾਰੀ ਸੂਤਰਾਂ ਅਨੁਸਾਰ 'ਦੀ ਰਿਜਸਟੰਾਟ ਫਰੰਟ ' (ਟੀ ਆਰ ਐਫ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਭਵਿੱਖ 'ਚ ਅਜਿਹੇ ਹਮਲੇ ਜਾਰੀ ਰੱਖਣ ਦੀ ਚਿਤਾਵਨੀ ਦਿੱਤੀ ਹੈ |

ਕੈਪਟਨ ਵਲੋਂ 4 ਨੂੰ ਰਾਸ਼ਟਰਪਤੀ ਨਾਲ ਮੁਲਾਕਾਤ ਲਈ ਸਮੂਹ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚੱਲਣ ਦੀ ਅਪੀਲ

ਚੰਡੀਗੜ੍ਹ, 29 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮੂਹ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਕੇਂਦਰ ਸਰਕਾਰ ਦੇ ਘਾਤਕ ਖੇਤੀ ਕਾਨੂੰਨਾਂ ਨੂੰ ਅਸਰਹੀਣ ਬਣਾਉਣ ਲਈ ਸੂਬੇ ਦੀ ਵਿਧਾਨ ਸਭਾ ਵਲੋਂ ਪਾਸ ਕੀਤੇ ਖੇਤੀ ਸੋਧ ਕਾਨੂੰਨਾਂ ਨੂੰ ਛੇਤੀ ਸਹਿਮਤੀ ਲਈ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਮਿਲਣ ਅਤੇ ਯਾਦ ਪੱਤਰ ਦੇਣ ਲਈ ਉਨ੍ਹਾਂ ਨਾਲ ਚੱਲਣ ਦੀ ਅਪੀਲ ਕੀਤੀ ਹੈ | ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪ੍ਰੈੱਸ ਬਿਆਨ ਰਾਹੀਂ ਸਮੂਹ ਵਿਧਾਇਕਾਂ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਖੜ੍ਹੇ ਹੋਣ ਅਤੇ ਪਾਰਟੀ ਲੀਹਾਂ ਤੋਂ ਉੱਪਰ ਉਠਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਹਿੱਤਾਂ ਨੂੰ ਲਿਤਾੜਿਆ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਹਿਫਾਜ਼ਤ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ ਅਤੇ ਹਾਲ ਹੀ 'ਚ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ ਸੋਧ ਬਿੱਲ ਇਸ ਦਾ ਪ੍ਰਤੱਖ ਤੌਰ 'ਤੇ ਪ੍ਰਗਟਾਵਾ ਕਰਦੇ ਹਨ | ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਰਾਸ਼ਟਰਪਤੀ ਪਾਸੋਂ ਸਮਾਂ ਮੰਗ ਚੁੱਕੇ ਹਨ | ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਜਾਣ ਵਾਲੀਆਂ ਮਾਲ ਗੱਡੀਆਂ ਰੋਕਣ ਅਤੇ ਪੇਂਡੂ ਵਿਕਾਸ ਫੰਡ ਨੂੰ ਰੋਕ ਲੈਣ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ ਜੋ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਅਹਿਮ ਹੈ ਅਤੇ ਇਸ ਕਦਮ ਤੋਂ ਵਿੱਤੀ ਅਤੇ ਆਰਥਿਕ ਨਾਕਾਬੰਦੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ |
ਕੇਂਦਰ ਸਰਕਾਰ ਦਾ ਪੇਂਡੂ ਵਿਕਾਸ ਫ਼ੰਡ ਰੋਕਣ ਬਾਰੇ ਫ਼ੈਸਲਾ ਮੰਦਭਾਗਾ
ਪੰਜਾਬ ਦੇ ਦਿਹਾਤੀ ਵਿਕਾਸ ਫ਼ੰਡ (ਆਰ.ਡੀ.ਐਫ.) ਨੂੰ ਰੋਕ ਲੈਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਫ਼ੈਸਲੇ 'ਤੇ ਮੁੜ ਗ਼ੌਰ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਕਦਮ ਨਾਲ ਸੂਬੇ ਵਿਚ ਪੇਂਡੂ ਵਿਕਾਸ ਕਾਰਜਾਂ 'ਤੇ ਮਾਰੂ ਪ੍ਰਭਾਵ ਪਵੇਗਾ | ਕੇਂਦਰ ਸਰਕਾਰ ਦੇ ਇਸ ਫ਼ੈਸਲੇ 'ਤੇ ਸਵਾਲ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਰ.ਡੀ.ਐਫ. ਜਾਰੀ ਨਾ ਕਰਨ ਦੀ ਅਜਿਹੀ ਕੋਈ ਰਵਾਇਤ ਨਹੀਂ ਹੈ ਜੋ ਪਿਛਲੇ ਫ਼ੰਡਾਂ ਦੀ ਵਰਤੋਂ ਦੀ ਪੜਤਾਲ ਦੌਰਾਨ ਸੂਬੇ ਦਾ ਬਕਾਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਲੀ ਜਾ ਕੇ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਨੂੰ ਮਿਲਣ ਲਈ ਆਖਿਆ ਹੈ ਕਿਉਂ ਜੋ ਇਸ ਕਦਮ ਨੇ ਸੂਬੇ ਨੂੰ ਦਰਪੇਸ਼ ਵਿੱਤੀ ਸੰਕਟ ਦਰਮਿਆਨ ਹੋਰ ਸੱਟ ਮਾਰੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਫ਼ੰਡਾਂ ਦੀ ਵਰਤੋਂ ਬਾਰੇ ਕੇਂਦਰ ਸਰਕਾਰ ਵਲੋਂ ਮੰਗੇ ਗਏ ਵੇਰਵੇ ਸੌਾਪੇਗੀ ਜਿਵੇਂ ਕਿ ਬੀਤੇ ਸਮੇਂ ਵਿਚ ਵੀ ਕੀਤਾ ਜਾਂਦਾ ਰਿਹਾ ਹੈ | ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਭਾਰਤ ਸਰਕਾਰ ਵਲੋਂ ਵਰਤੇ ਗਏ ਫ਼ੰਡਾਂ ਦੀ ਪੜਤਾਲ ਕੀਤੀ ਜਾਣੀ ਹੋਵੇ ਪਰ ਜਿੱਥੋਂ ਤੱਕ ਆਰ.ਡੀ.ਐਫ. ਜਾਰੀ ਨਾ ਕਰਨ ਦਾ ਸਬੰਧ ਹੈ, ਅਜਿਹਾ ਪਹਿਲੀ ਵਾਰ ਹੋਇਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਉਤੇ ਵਿਵਾਦ ਅਤੇ ਸੰਕਟ ਦਰਮਿਆਨ 1000 ਕਰੋੜ ਰੁਪਏ ਤੋਂ ਵੱਧ ਰਾਸ਼ੀ ਦੇ ਰੂਪ ਵਿਚ ਆਰ.ਡੀ.ਐਫ. ਦੀ ਅਦਾਇਗੀ ਪੰਜਾਬ ਨੂੰ ਜਾਰੀ ਨਾ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੇ ਸਮੇਂ ਉਤੇ ਵੱਖ-ਵੱਖ ਪਾਸਿਆਂ ਤੋਂ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਫ਼ੈਸਲਾ ਲੈਣ ਦਾ ਸਮਾਂ ਸ਼ੱਕੀ ਹੈ ਅਤੇ ਇਹ ਕਦਮ ਸੰਦੇਹਜਨਕ ਇਰਾਦੇ ਵੱਲ ਇਸ਼ਾਰਾ ਕਰਦਾ ਹੈ |

ਬੀ.ਕੇ.ਯੂ. (ਏਕਤਾ ਉਗਰਾਹਾਂ) ਵਲੋਂ ਨਿੱਜੀ ਥਰਮਲਾਂ ਦੇ ਘਿਰਾਓ ਜਾਰੀ ਰੱਖਣ ਦਾ ਐਲਾਨ

ਚੰਡੀਗੜ੍ਹ, 29 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਦੇ ਸਮੂਹ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨਾਲ ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜਿਸ ਦੌਰਾਨ ਬਣਾਂਵਾਲੀ ਤੇ ਰਾਜਪੁਰਾ ਥਰਮਲਾਂ ਦੇ ਕੀਤੇ ਘਿਰਾਓ ਖ਼ਤਮ ਕਰਨ ਦੀ ਅਪੀਲ ਨੂੰ ਕਿਸਾਨ ਆਗੂਆਂ ਨੇ ਰੱਦ ਕਰਦਿਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਜਪਾ ਆਗੂਆਂ ਦੇ ਘਿਰਾਓ ਤੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਨੂੰ ਠੱਪ ਕਰਨ ਦੇ ਸ਼ੁਰੂ ਕੀਤੇ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ | ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਰਾਜਪੁਰਾ ਤੇ ਬਣਾਂਵਾਲੀ ਵਿਖੇ ਲਾਰਸਨ ਐਾਡ ਟੂਬਰੋ ਤੇ ਵੇਦਾਂਤਾ ਕੰਪਨੀ ਦੇ ਥਰਮਲਾਂ ਨੂੰ ਠੱਪ ਕਰਨ ਲਈ ਕਈ ਦਿਨਾਂ ਤੋਂ ਇਨ੍ਹਾਂ ਥਰਮਲਾਂ 'ਚ ਦਾਖ਼ਲ ਹੁੰਦੀਆਂ ਵਿਸ਼ੇਸ਼ ਲਾਈਨਾਂ 'ਤੇ ਧਰਨੇ ਦਿੱਤੇ ਹੋਏ ਹਨ | ਜਿਸ ਦੇ ਚਲਦੇ ਤਿੰਨ ਮੰਤਰੀਆਂ ਸ. ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਜਸਵਿੰਦਰ ਸਿੰਘ ਲੌਾਗੋਵਾਲ, ਰੂਪ ਸਿੰਘ ਛੰਨਾ ਤੇ ਮਨਜੀਤ ਸਿੰਘ ਨਿਆਲ ਨਾਲ ਥਰਮਲਾਂ ਦੇ ਘਿਰਾਓ ਖ਼ਤਮ ਕਰਾਉਣ ਲਈ ਮੀਟਿੰਗ ਕੀਤੀ ਗਈ | ਕਿਸਾਨ ਆਗੂ ਕੋਕਰੀ ਕਲਾਂ ਨੇ ਦੱਸਿਆ ਕਿ ਸਰਕਾਰ ਦੁਆਰਾ ਥਰਮਲਾਂ ਦੇ ਘਿਰਾਓ ਖ਼ਤਮ ਕਰਨ ਦੀ ਮੰਗ ਉਨ੍ਹਾਂ ਵਲੋਂ ਰੱਦ ਕਰ ਦਿੱਤੀ ਗਈ ਪਰ ਮੰਤਰੀਆਂ ਵਲੋਂ ਸਰਕਾਰ ਦੀ ਇਸ ਮੰਗ ਨੂੰ ਮੁੜ ਵਿਚਾਰਨ ਦੀ ਅਪੀਲ ਕੀਤੀ ਗਈ | ਕਿਸਾਨ ਆਗੂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਇਸ ਅਪੀਲ ਨੂੰ ਸੂਬਾ ਮੀਟਿੰਗ 'ਚ ਵਿਚਾਰਨ ਦੀ ਹਾਮੀ ਭਰੀ ਹੈ ਪਰ ਇਸ ਫ਼ੈਸਲੇ 'ਚ ਬਦਲਾਅ ਆਉਣ ਦੀ ਗੁੰਜਾਇਸ਼ ਨਹੀਂ ਜਿਸ ਬਾਰੇ ਉਨ੍ਹਾਂ ਸਰਕਾਰੀ ਧਿਰ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭੜਕਾਹਟ 'ਚ ਆ ਕੇ ਮਾਲ ਗੱਡੀਆਂ ਤੇ ਦਿਹਾਤੀ ਵਿਕਾਸ ਫ਼ੰਡ ਰੋਕਣ ਰਾਹੀਂ ਪੰਜਾਬ ਦੀ ਨਾਕਾਬੰਦੀ ਕਰਨ ਤੇ ਉੱਤਰ ਆਈ ਹੈ | ਉਨ੍ਹਾਂ ਐਲਾਨ ਕੀਤਾ ਕਿ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਸਮੇਂ ਉਨ੍ਹਾਂ ਦੀ ਜਥੇਬੰਦੀ ਆਪਣੇ ਆਜ਼ਾਦ ਐਕਸ਼ਨ ਰਾਹੀਂ ਭਰਵਾਂ ਯੋਗਦਾਨ ਪਾਵੇਗੀ | ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ | ਮੀਟਿੰਗ ਮਗਰੋਂ ਸ. ਰੰਧਾਵਾ ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਰੇਲਵੇ ਟਰੈਕ ਨਹੀਂ, ਬਲਕਿ ਨਿੱਜੀ ਥਰਮਲ ਪਲਾਂਟਾਂ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਮਾਲ ਗੱਡੀਆਂ ਨਹੀਂ ਆਉਂਦੀਆਂ ਤਾਂ ਪੰਜਾਬ ਦਾ ਨਹੀਂ, ਬਲਕਿ ਦੇਸ਼ ਦਾ ਨੁਕਸਾਨ ਹੈ |

ਭਾਰਤ ਦੇ ਹਮਲੇ ਦੇ ਖ਼ੌਫ਼ ਕਾਰਨ ਛੱਡਿਆ ਸੀ ਅਭਿਨੰਦਨ-ਸਾਦਿਕ ਵਲੋਂ ਪਾਕਿ ਸੰਸਦ 'ਚ ਖ਼ੁਲਾਸਾ

• ਵਿਦੇਸ਼ ਮੰਤਰੀ ਨੇ ਕੱਢੇ ਸੀ ਹਾੜੇ੍ਹ • ਕੰਬਦਾ ਸੀ ਫ਼ੌਜ ਮੁਖੀ ਬਾਜਵਾ
ਸੁਰਿੰਦਰ ਕੋਛੜ

ਅੰਮਿ੍ਤਸਰ, 29 ਅਕਤੂਬਰ -ਪਿਛਲੇ ਸਾਲ ਪਾਕਿਸਤਾਨ 'ਚ ਹੋਏ ਭਾਰਤੀ ਹਵਾਈ ਹਮਲੇ ਦੌਰਾਨ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਪਾਕਿ ਫ਼ੌਜ ਨੇ ਹਿਰਾਸਤ 'ਚ ਲੈਣ ਤੋਂ ਤਿੰਨ ਦਿਨਾਂ ਬਾਅਦ ਹੀ ਭਾਰਤ ਦੇ ਸਪੁਰਦ ਕਰ ਦਿੱਤਾ ਸੀ | ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ ਨੇਤਾ ਅੱਯਾਜ਼ ਸਾਦਿਕ ਨੇ ਲੰਘੇ ਦਿਨ ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਕਿਹਾ ਕਿ ਭਾਰਤੀ ਵਿੰਗ ਕਮਾਂਡਰ ਦੀ ਗਿ੍ਫ਼ਤਾਰੀ ਤੋਂ ਬਾਅਦ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਮਹੱਤਵਪੂਰਨ ਬੈਠਕ 'ਚ ਕਿਹਾ ਸੀ ਕਿ ਜੇਕਰ ਅਸੀਂ ਅਭਿਨੰਦਨ ਨੂੰ ਨਹੀਂ ਛੱਡਦੇ ਤਾਂ ਭਾਰਤ ਰਾਤ 9 ਵਜੇ ਤੱਕ ਹਮਲਾ ਕਰ ਦੇਵੇਗਾ | ਸਦੀਕ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਦੱਸਿਆ ਕਿ ਕੁਰੈਸ਼ੀ ਨੇ ਇਸ ਮੁੱਦੇ 'ਤੇ ਪਾਕਿਸਤਾਨ ਪੀਪਲਜ਼ ਪਾਰਟੀ, ਪੀ. ਐਮ. ਐਲ.-ਐਨ. ਅਤੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਣੇ ਹੋਰ ਨੇਤਾਵਾਂ ਨਾਲ ਬੈਠਕ ਕੀਤੀ ਸੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯਾਦ ਹੈ ਕਿ ਬੈਠਕ ਦੌਰਾਨ ਫ਼ੌਜ ਮੁਖੀ ਜਨਰਲ ਬਾਜਵਾ ਕਮਰੇ 'ਚ ਆਏ ਤਾਂ ਉਸ ਸਮੇਂ ਉਨ੍ਹਾਂ ਦੇ ਪੈਰ ਕੰਬ ਰਹੇ ਸਨ ਅਤੇ ਉਨ੍ਹਾਂ ਨੂੰ ਪਸੀਨਾ ਆ ਰਿਹਾ ਸੀ | ਅੱਯਾਜ਼ ਸਾਦਿਕ ਦੇ ਅਨੁਸਾਰ ਇਮਰਾਨ ਖਾਨ ਨੇ ਬੈਠਕ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ | ਵਿਦੇਸ਼ ਮੰਤਰੀ ਨੇ ਬੈਠਕ 'ਚ ਫ਼ੌਜ ਮੁਖੀ ਨੂੰ ਕਿਹਾ ਸੀ-'ਅੱਲਾਹ ਦੇ ਵਾਸਤੇ ਅਭਿਨੰਦਨ ਨੂੰ ਜਾਣ ਦਿਓ, ਨਹੀਂ ਤਾਂ ਭਾਰਤ ਹਮਲਾ ਕਰ ਦੇਵੇਗਾ |' ਦੱਸਣਯੋਗ ਹੈ ਕਿ ਪਿਛਲੇ ਸਾਲ 27 ਫਰਵਰੀ ਨੂੰ ਕੰਟਰੋਲ ਰੇਖਾ ਨੇੜੇ ਪਾਕਿਸਤਾਨੀ ਹਵਾਈ ਸੈਨਾ ਵਿਰੁੱਧ ਕਾਰਵਾਈ 'ਚ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਦਾ ਮਿਗ-21 ਹਾਦਸਾਗ੍ਰਸਤ ਹੋ ਗਿਆ ਸੀ | ਉਨ੍ਹ•ਾਂ ਨੇ ਪੈਰਾਸ਼ੂਟ ਰਾਹੀਂ ਉੱਤਰ ਕੇ ਆਪਣੀ ਜਾਨ ਬਚਾਈ, ਪਰ ਉਹ ਪਾਕਿਸਤਾਨੀ ਧਰਤੀ 'ਤੇ ਉੱਤਰ ਗਏ | ਜਿਸ ਦੇ ਬਾਅਦ ਪਾਕਿ ਫ਼ੌਜ ਨੇ ਉਨ੍ਹ•ਾਂ ਨੂੰ ਹਿਰਾਸਤ 'ਚ ਲੈ ਲਿਆ | ਫਿਰ ਭਾਰਤ ਦੇ ਦਬਾਅ ਦੇ ਚੱਲਦਿਆਂ ਅਭਿਨੰਦਨ ਨੂੰ ਇਕ ਮਾਰਚ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤੀ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ ਸੀ |

ਅਸੀਂ ਪਾਕਿ ਦੀ ਫਾਰਵਰਡ ਪੋਸਟ ਦਾ ਸਫ਼ਾਇਆ ਕਰਨ ਲਈ ਤਿਆਰ ਸੀ-ਧਨੋਆ

ਸਾਬਕਾ ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਬੀ. ਐਸ. ਧਨੋਆ ਨੇ ਕਿਹਾ ਕਿ ਮੈਂ ਅਭਿਨੰਦਨ ਦੇ ਪਿਤਾ ਨੂੰ ਕਿਹਾ ਸੀ ਕਿ ਅਸੀਂ ਨਿਸਚਿਤ ਹੀ ਉਸ ਨੂੰ ਵਾਪਸ ਲੈ ਆਵਾਂਗੇ | ਉਹ (ਪਾਕਿ ਸੰਸਦ ਮੈਂਬਰ) ਅਜਿਹਾ ਇਸ ਲਈ ਕਹਿ ਰਹੇ ਹਨ ਕਿਉਂਕਿ ਸਾਡੀ ਫ਼ੌਜ ਹਮਲਾਵਰ ਸੀ | ਅਸੀਂ ...

ਪੂਰੀ ਖ਼ਬਰ »

ਫਰਾਂਸ 'ਚ ਚਰਚ ਦੇ ਬਾਹਰ ਅੱਤਵਾਦੀ ਹਮਲਾ-3 ਦੀ ਮੌਤ

ਪੈਰਿਸ, 29 ਅਕਤੂਬਰ (ਏਜੰਸੀਆਂ)-ਫਰਾਂਸ ਦੇ ਨੀਸ ਸ਼ਹਿਰ 'ਚ ਚਰਚ ਦੇ ਬਾਹਰ ਅੱਤਵਾਦੀ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ | ਫਰਾਂਸੀਸੀ ਪੁਲਿਸ ਅਨੁਸਾਰ ਦੱਖਣੀ ਫਰਾਂਸ ਦੇ ਨੀਸ ਸ਼ਹਿਰ 'ਚ ਕੁਝ ਲੋਕਾਂ 'ਤੇ ਇਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ | ਹਮਲੇ 'ਚ 3 ਵਿਅਕਤੀਆਂ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਨੇ ਝੋਨੇ ਲਈ ਨਕਦ ਕਰਜ਼ਾ ਹੱਦ ਦੀ ਮਿਆਦ ਨਵੰਬਰ ਤੱਕ ਵਧਾਈ

ਚੰਡੀਗੜ੍ਹ, 29 ਅਕਤੂਬਰ (ਅਜੀਤ ਬਿਊਰੋ)-ਭਾਰਤੀ ਰਿਜ਼ਰਵ ਬੈਂਕ ਨੇੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਪੰਜਾਬ ਵਾਸਤੇ ਨਕਦ ਕਰਜ਼ਾ ਹੱਦ (ਸੀ. ਸੀ.ਐਲ.) ਦੀ ਮਿਆਦ ਨਵੰਬਰ 2020 ਤੱਕ ਵਧਾ ਦਿੱਤੀ ਹੈ | ਰਿਜ਼ਰਵ ਬੈਂਕ ਨੇ 5331.79 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀ. ਸੀ. ਐਲ) ...

ਪੂਰੀ ਖ਼ਬਰ »

ਅੱਤਵਾਦੀ ਫੰਡਿੰਗ ਮਾਮਲਾ

ਐਨ.ਆਈ.ਏ. ਵਲੋਂ ਸ੍ਰੀਨਗਰ ਤੇ ਦਿੱਲੀ 'ਚ ਛਾਪੇਮਾਰੀ

ਸ੍ਰੀਨਗਰ, 29 ਅਕਤੂਬਰ (ਮਨਜੀਤ ਸਿੰਘ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਕਸ਼ਮੀਰ ਅਤੇ ਦਿੱਲੀ 'ਚ 10 ਜਗ੍ਹਾ 'ਤੇ ਛਾਪੇ ਮਾਰੇ। ਜਾਂਚ ਏਜੰਸੀ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫਰ ਉਲ ਇਸਲਾਮ ਖ਼ਾਨ ਦੇ ਟਿਕਾਣਿਆਂ 'ਤੇ ਵੀ ...

ਪੂਰੀ ਖ਼ਬਰ »

ਹੁਣ 100 ਫ਼ੀਸਦੀ ਅਨਾਜ ਦੀ ਭਰਾਈ ਪਟਸਨ ਦੀਆਂ ਬੋਰੀਆਂ 'ਚ ਲਾਜ਼ਮੀ

• ਈਥਾਨੋਲ ਦੀ ਕੀਮਤ 'ਚ 3.34 ਰੁਪਏ ਪ੍ਰਤੀ ਲੀਟਰ ਦਾ ਵਾਧਾ • ਕੇਂਦਰੀ ਮੰਤਰੀ ਮੰਡਲ ਦੇ ਅਹਿਮ ਫ਼ੈਸਲੇ ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਪਟਸਨ ਉਦਯੋਗ ਦੀ ਮਦਦ ਲਈ ਸਰਕਾਰ ਨੇ ਅਨਾਜ ਦੀ 100 ਫ਼ੀਸਦੀ ਭਰਾਈ ਅਤੇ ਖੰਡ ਦੀ 20 ਫ਼ੀਸਦੀ ਪੈਕਿੰਗ ਪਟਸਨ ਦੀਆਂ ਬੋਰੀਆਂ 'ਚ ਕੀਤੇ ...

ਪੂਰੀ ਖ਼ਬਰ »

ਮੁੰਗੇਰ 'ਚ ਭੜਕੇ ਲੋਕਾਂ ਵਲੋਂ ਐਸ.ਪੀ. ਦਫ਼ਤਰ 'ਚ ਭੰਨਤੋੜ, ਥਾਣੇ 'ਤੇ ਹਮਲਾ

ਮੁੰਗੇਰ (ਬਿਹਾਰ), 29 ਅਕਤੂਬਰ (ਏਜੰਸੀ)- ਬਿਹਾਰ ਦੇ ਮੁੰਗੇਰ 'ਚ ਦੁਸਹਿਰੇ ਮੌਕੇ ਮਾਂ ਦੁਰਗਾ ਦੀ ਮੂਰਤੀ ਜਲਪ੍ਰਵਾਹ ਕਰਨ ਮੌਕੇ ਪੁਲਿਸ ਤੇ ਸਥਾਨਕ ਲੋਕਾਂ ਦੇ ਵਿਚਕਾਰ ਹਿੰਸਕ ਝੜਪ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ | ਇਸ ਸਬੰਧੀ ਵੀਰਵਾਰ ਨੂੰ ਲੋਕਾਂ ਦਾ ਗੁੱਸਾ ਭੜਕ ...

ਪੂਰੀ ਖ਼ਬਰ »

ਪੁਲਿਸ ਅੱਗੇ ਦਿੱਤਾ ਇਕਬਾਲੀਆ ਬਿਆਨ ਸਬੂਤ ਨਹੀਂ ਮੰਨਿਆ ਜਾਵੇਗਾ-ਸੁਪਰੀਮ ਕੋਰਟ

ਨਵੀਂ ਦਿੱਲੀ, 29 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਮਲੇ 'ਚ ਅਹਿਮ ਫ਼ੈਸਲਾ ਸੁਣਾਉਦਿਆਂ ਕਿਹਾ ਕਿ ਐੱਨ.ਡੀ.ਪੀ.ਐੱਸ. ਕਾਨੂੰਨ ਤਹਿਤ ਕਿਸੇ ਪੁਲਿਸ ਅਧਿਕਾਰੀ ਸਾਹਮਣੇ ਮੁਲਜ਼ਮ ਵਲੋਂ ਦਿੱਤੇ ਬਿਆਨ ਨੂੰ ਸਬੂਤ ਨਹੀਂ ਮੰਨਿਆ ...

ਪੂਰੀ ਖ਼ਬਰ »

ਮਾਇਆਵਤੀ ਨੇ 7 ਬਾਗ਼ੀ ਵਿਧਾਇਕ ਕੀਤੇ ਮੁਅੱਤਲ

ਲਖਨਊ, 29 ਅਕਤੂਬਰ (ਏਜੰਸੀ)-ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ 7 ਬਾਗੀ ਵਿਧਾਇਕਾਂ ਨੂੰ ਪਾਰਟੀ 'ਚੋੋਂ ਮੁਅੱਤਲ ਕਰਦਿਆਂ ਸਮਾਜਵਾਦੀ ਪਾਰਟੀ (ਸਪਾ) 'ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਗਾਇਆ | ਉਨ੍ਹਾਂ ਕਿਹਾ ਕਿ 1995 ਦੇ ਗੈਸਟ ਹਾਊਸ ਕਾਂਢ ...

ਪੂਰੀ ਖ਼ਬਰ »

'ਉਹ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ'

ਪਟਨਾ ਤੋਂ ਅਨਿਲ ਜੈਨ ਬਿਹਾਰ ਚੋਣਾਂ ਦੇ ਪਹਿਲੇ ਪੜਾਅ ਤੋਂ ਬਾਅਦ ਦੂਸਰੇ ਪੜਾਅ ਨੂੰ ਲੈ ਕੇ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ | ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਸਭਾ ਦੌਰਾਨ ਮਹਾਂ ਗਠਜੋੜ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ...

ਪੂਰੀ ਖ਼ਬਰ »

ਕੇਂਦਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ, ਇਥੋਂ ਦੇ ਸੋਮੇ ਤੇ ਜ਼ਮੀਨ ਚਾਹੀਦੀ ਹੈ-ਮਹਿਬੂਬਾ ਮੁਫਤੀ

ਸ੍ਰੀਨਗਰ, 29 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀ.ਡੀ.ਪੀ. ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਹੈ ਕਿ ਕੇਂਦਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਕੋਈ ਪਿਆਰ ਨਹੀਂ ਹੈ, ਉਨ੍ਹਾਂ ਨੂੰ ਕੇਵਲ ਇਥੋਂ ਦੇ ਸੋਮੇ ਤੇ ਜ਼ਮੀਨ ਚਾਹੀਦੀ ਹੈ ...

ਪੂਰੀ ਖ਼ਬਰ »

ਇਮਰਾਨ ਖ਼ਾਨ ਨੂੰ ਸਾਊਦੀ ਅਰਬ ਤੇ ਈਰਾਨ ਵਲੋਂ ਵੱਡਾ ਝਟਕਾ

ਅੰਮਿ੍ਤਸਰ, 29 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਸੱਤਾ 'ਚ ਆਉਣ ਦੇ ਬਾਅਦ ਤੋਂ ਹੀ ਮੁਸਲਿਮ ਦੇਸ਼ਾਂ ਦੀ ਤਾਕਤ 'ਤੇ ਛਾਲਾਂ ਮਾਰ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸ਼ੀਆ ਅਤੇ ਸੁੰਨੀ ਦੋਵਾਂ ਧੜਿਆਂ ਵਲੋਂ ਕਸ਼ਮੀਰ ਮੁੱਦੇ 'ਤੇ ਵੱਡਾ ਝਟਕਾ ਲੱਗਾ ਹੈ | ਸਾਊਦੀ ...

ਪੂਰੀ ਖ਼ਬਰ »

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਦਿਹਾਂਤ

ਅਹਿਮਦਾਬਾਦ, 29 ਅਕਤੂਬਰ (ਏਜੰਸੀਆਂ)-ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਅੱਜ ਦਿਹਾਂਤ ਹੋ ਗਿਆ | ਉਹ 92 ਸਾਲ ਦੇ ਸਨ | ਉਨ੍ਹਾਂ ਨੂੰ ਅੱਜ ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਅਹਿਮਦਾਬਾਦ ਦੇ ਸਟਰਿਲੰਗ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਦਮ ਤੋੜ ...

ਪੂਰੀ ਖ਼ਬਰ »

ਕਾਰਾਂ ਛੱਡ ਕੇ ਸਾਈਕਲ ਚਲਾਉਣ ਦਾ ਸਮਾਂ ਆ ਗਿਆ-ਸੁਪਰੀਮ ਕੋਰਟ

ਨਵੀਂ ਦਿੱਲੀ, 29 ਅਕਤੂਬਰ (ਏਜੰਸੀ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਗੁਆਂਢੀ ਰਾਜਾਂ 'ਚ ਪਰਾਲੀ ਸਾੜਨ ਕਾਰਨ ਦਿੱਲੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿਚ ਪ੍ਰਦੂਸ਼ਣ ਨਾਲ ਜੁੜੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਖੂਬਸੂਰਤ ਕਾਰਾਂ ਦੀ ਵਰਤੋਂ ਬੰਦ ਕਰਕੇ ਸਾਈਕਲ ...

ਪੂਰੀ ਖ਼ਬਰ »

ਸਾਡਾ ਟਕਰਾਅ ਮੋਦੀ, ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਨਾਲ

ਬੀ.ਕੇ.ਯੂ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਸਿੱਧਾ ਟਕਰਾਅ ਪੰਜਾਬ ਸਰਕਾਰ ਨਾਲ ਨਹੀਂ ਹੈ ਸਗੋਂ ਸਾਡੀ ਟੱਕਰ ਮੋਦੀ, ਭਾਜਪਾ ਅਤੇ ਕਾਰਪੋਰੇਟ ਘਰਾਣਿਆਂ ਨਾਲ ਹੈ ਅਤੇ ਅਸੀਂ ਆਉਂਦੀ ਪੰਜ ਨਵੰਬਰ ਨੂੰ ਮੋਦੀ ਅਤੇ ਭਾਜਪਾ ਦੇ ਹੰਕਾਰ ਨੂੰ ਚਕਨਾਚੂਰ ਕਰਕੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX