ਤਾਜਾ ਖ਼ਬਰਾਂ


ਅੰਮ੍ਰਿਤਸਰ 'ਚ ਵੱਡਾ ਹਾਦਸਾ, ਟਰੇਨ ਹੇਠ ਆਉਣ ਨਾਲ 60 ਤੋਂ ਵੱਧ ਮੌਤਾਂ
. . .  40 minutes ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਦੁਸਹਿਰਾ ਉਤਸਵ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ...
ਰਬੜ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  55 minutes ago
ਜਲੰਧਰ, 19 ਅਕਤੂਬਰ - ਜਲੰਧਰ ਦੇ ਲੰਮਾ ਪਿੰਡ-ਜੰਡੂਸਿੰਘਾ ਮਾਰਗ 'ਤੇ ਇੱਕ ਰਬੜ ਫ਼ੈਕਟਰੀ ਨੂੰ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਜਿਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ...
ਦੇਸ਼ ਭਰ 'ਚ ਧੂਮ ਧਾਮ ਨਾਲ ਮਨਾਇਆ ਗਿਆ ਦੁਸਹਿਰਾ ਉਤਸਵ
. . .  1 minute ago
ਨਵੀਂ ਦਿੱਲੀ, 19 ਅਕਤੂਬਰ - ਦੇਸ਼ ਭਰ ਵਿਚ ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਜਿੱਥੇ ਸ੍ਰੀਰਾਮ ਚੰਦਰ ਜੀ ਦੇ ਜੀਵਨ ਕਾਲ...
ਮਹਿਲਾਵਾਂ ਨੂੰ ਲੈ ਕੇ ਪਾਕਿਸਤਾਨ ਵੱਲੋਂ ਨਵਾਂ ਫ਼ਰਮਾਨ ਜਾਰੀ
. . .  about 1 hour ago
ਇਸਲਾਮਾਬਾਦ, 19 ਅਕਤੂਬਰ - ਪੰਜਾਬ ਸਿਵਲ ਸਕੱਤਰੇਤ ਨੇ ਪੰਜਾਬ(ਪਾਕਿਸਤਾਨ) ਦੇ ਲਾਹੌਰ ਸੂਬੇ 'ਚ ਇਹ ਹੁਕਮ ਜਾਰੀ ਕੀਤਾ ਹੈ ਕਿ ਮਹਿਲਾਵਾਂ ਨੂੰ ਬਿਨਾਂ ਦੁਪੱਟੇ ਦੇ ਸਰਕਾਰੀ ਇਮਾਰਤਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਹ ਫ਼ਰਮਾਨ ਪੰਜਾਬ ਦੇ ਪ੍ਰਾਇਮਰੀ ਅਤੇ...
23 ਨਵੰਬਰ ਤੱਕ ਪੁਲਿਸ ਰਿਮਾਂਡ 'ਤੇ ਬਾਦਲ ਦੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ
. . .  about 2 hours ago
ਪਟਿਆਲਾ, 19 ਅਕਤੂਬਰ (ਆਤਿਸ਼ ਗੁਪਤਾ) - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ 'ਚ ਸ਼ਾਮਿਲ ਜਰਮਨ ਸਿੰਘ ਨੂੰ ਸੀ.ਆਈ.ਏ. ਸਟਾਫ਼ ਪਟਿਆਲਾ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਕੇ ਸਮਾਣਾ ਦੀ ਅਦਾਲਤ 'ਚ ਪੇਸ਼ ਕੀਤਾ.....
ਖੈਰੜ 'ਚ ਸ਼ੱਕੀ ਪੰਜ ਮੁਸਲਮਾਨ ਨੌਜਵਾਨ ਲੋਕਾਂ ਵੱਲੋਂ ਕਾਬੂ ਕਰਕੇ ਕੀਤੇ ਗਏ ਪੁਲਿਸ ਹਵਾਲੇ
. . .  about 2 hours ago
ਕੋਟ ਫ਼ਤੂਹੀ (ਅਵਤਾਰ ਸਿੰਘ ਅਟਵਾਲ) - ਪਿੰਡਾਂ 'ਚ ਲੁੱਟ-ਖੋਹ ਦੀਆ ਚੱਲ ਰਹੀਆਂ ਅਫ਼ਵਾਹਾਂ ਤਹਿਤ ਬਾਅਦ ਦੁਪਹਿਰ ਪਿੰਡ 'ਚ ਪੰਜ ਮੁਸਲਮਾਨ ਨੌਜਵਾਨ ਗੱਡੀ 'ਚ ਆਏ ਤੇ ਪਿੰਡ 'ਚ ਘਰ-ਘਰ 'ਚ 350 ਰੁਪਏ ਦਾ ਇੱਕ ਕੂਪਨ ਵੇਚਦੇ ਸਨ ਜੋ ਮੌਕੇ ਉੱਪਰ ਸਕਰੈਚ ਕਰਨ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਮੌਤਾਂ, 12 ਜ਼ਖਮੀ
. . .  about 2 hours ago
ਭੋਪਾਲ, 19 ਅਕਤੂਬਰ -ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਇਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 12 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮੌਕੇ....
ਕੱਲ੍ਹ ਤੇਲੰਗਾਨਾ ਜਾਣਗੇ ਰਾਹੁਲ ਗਾਂਧੀ
. . .  about 3 hours ago
ਹੈਦਰਾਬਾਦ, 19 ਅਕਤੂਬਰ- 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਤੇਲੰਗਾਨਾ ਜਾਣਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਸ਼੍ਰਵਣ ਦਾਸੋਜੂ ਨੇ ਦੱਸਿਆ ਕਿ ਰਾਹੁਲ ਆਦਿਲਾਬਾਦ ਜ਼ਿਲ੍ਹੇ ਦੇ...
ਸ੍ਰੀ ਮੁਕਤਸਰ ਸਾਹਿਬ: ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਪਿੰਡ ਖਿੜਕੀਆਂ ਵਾਲਾ ਵਿਖੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੁਆਰਾ ਸਾਹਿਬ ਦੇ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ....
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਦੇ ਇਕ ਧੜੇ ਨੇ ਦੁਸਹਿਰਾ ਕਾਲੇ ਦਿਵਸ ਵਜੋਂ ਮਨਾਇਆ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲੇ 'ਚ ਅਜੇ ਤੱਕ ਇਨਸਾਫ਼ ਨਾ ਮਿਲਣ ਕਰ ਕੇ ਸ਼ੋਕ ਵਜੋਂ ਕਾਂਗਰਸ ਪਾਰਟੀ ਦੇ ਇਕ ਧੜੇ ਨੇ....
ਦੁਸਹਿਰੇ ਮੌਕੇ ਸ਼ਾਮ 5 ਤੋਂ ਰਾਤ 8 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਹੁਕਮ ਜਾਰੀ
. . .  about 4 hours ago
ਗੁਰਦਾਸਪੁਰ, 19 ਅਕਤੂਬਰ (ਆਰਿਫ਼)- ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਵੱਲੋਂ ਅੱਜ ਦੁਸਹਿਰੇ ਦੇ ਮੌਕੇ 'ਤੇ ਜ਼ਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਪਟਾਕੇ...
ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਜੰਮੂ-ਕਸ਼ਮੀਰ 'ਚ ਬੀ. ਐੱਸ. ਐੱਫ. ਕੈਂਪ 'ਚ ਕੀਤੀ ਸ਼ਾਸਤਰ ਪੂਜਾ
. . .  about 4 hours ago
ਸ੍ਰੀਨਗਰ, 19 ਅਕਤੂਬਰ- ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਦੁਸਹਿਰੇ ਮੌਕੇ ਅੱਜ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਹੁਮਹਾਮਾ 'ਚ ਬੀ. ਐੱਸ. ਐੱਫ. ਦੇ ਕੈਂਪ 'ਚ ਸ਼ਾਸਤਰ ਪੂਜਾ...
ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਓਵਰ ਡੋਜ਼ ਕਾਰਨ ਹੋਈ ਮੌਤ
. . .  about 4 hours ago
ਜ਼ੀਰਾ 19 ਅਕਤੂਬਰ (ਜਗਤਾਰ ਸਿੰਘ ਮਨੇਸ) - ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਕਾਬੂ ਪਾ ਲੈ ਜਾਣ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਪੰਜਾਬ ਵਿਚ ਰੋਜ਼ਾਨਾ ਕਿਤੇ ਨਾ ਕਿਤੇ ਨਸ਼ੇ ਦੀ ਓਵਰ ਡੋਜ਼ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਰਕਾਰ ਦੇ ਇਨ੍ਹਾਂ....
ਭਾਈ ਲੌਂਗੋਵਾਲ ਨੇ 22 ਅਕਤੂਬਰ ਨੂੰ ਸੱਦੀ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਬਾਅਦ ਅਤੇ ਨਵਾਂ ਜਥੇਦਾਰ ਨਿਯੁਕਤ ਕਰਨ ਸੰਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ....
ਜੰਮੂ-ਕਸ਼ਮੀਰ 'ਚ ਦੋ ਅੱਤਵਾਦੀ ਢੇਰ
. . .  about 5 hours ago
ਸ੍ਰੀਨਗਰ, 19 ਅਕਤੂਬਰ-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਅੱਜ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅੱਤਵਾਦੀ ਕਾਰ 'ਚ ਸਵਾਰ ਸਨ ਅਤੇ ਕਰਾਲਹਾਰ 'ਚ ਜਦੋਂ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ...
ਅਦਾਲਤ ਨੇ ਖ਼ਾਰਜ ਕੀਤੀ ਆਸ਼ੀਸ਼ ਪਾਂਡੇ ਦੀ ਜ਼ਮਾਨਤ ਪਟੀਸ਼ਨ
. . .  about 5 hours ago
ਸੀਤਾਰਮਨ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਸ ਮੈਟਿਸ ਨਾਲ ਕੀਤੀ ਮੁਲਾਕਾਤ
. . .  about 5 hours ago
ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨੀਲ ਵਿਕਰਮਾਸਿੰਘੇ ਨੇ ਕਈ ਕਾਂਗਰਸ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 6 hours ago
ਟਰੇਨ ਹੇਠਾਂ ਆਉਣ ਕਾਰਨ ਇਕ ਵਿਅਕਤੀ ਦੀ ਮੌਤ
. . .  about 6 hours ago
ਐਨ.ਡੀ. ਤਿਵਾਰੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਾਂਗਰਸ ਦੇ ਕਈ ਨੇਤਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਸੰਪਾਦਕੀ

ਮੋਹਨ ਭਾਗਵਤ ਦੀ ਸਰਗਰਮੀ

ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਜਲੰਧਰ ਵਿਚ ਹਨ, ਜਿਥੇ ਉਨ੍ਹਾਂ ਨੇ ਵੱਡੀ ਹੱਦ ਤੱਕ ਆਪਣੀਆਂ ਸਰਗਰਮੀਆਂ ਇਸ ਖਿੱਤੇ ਦੇ ਆਰ.ਐਸ.ਐਸ. ਦੇ ਅਧਿਕਾਰੀਆਂ, ਵਰਕਰਾਂ ਨਾਲ ਲੰਮੀਆਂ ਮੁਲਾਕਾਤਾਂ ਤੱਕ ਸੀਮਤ ਰੱਖੀਆਂ ਹਨ। ਬਿਨਾਂ ਸ਼ੱਕ ਮੋਹਨ ਭਾਗਵਤ ਨੇ ਆਪਣੇ ਸੰਗਠਨ ਸਬੰਧੀ ਖੁੱਲ੍ਹ ਕੇ ਵਿਚਾਰ ਰੱਖੇ ਅਤੇ ਇਸ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦਾ ਯਤਨ ਵੀ ਕੀਤਾ। ਆਰ.ਐਸ.ਐਸ. ਇਕ ਬਹੁਤ ਵੱਡਾ ਸੰਗਠਨ ਹੈ ਜਿਸ ਦੇ ਦੇਸ਼ ਭਰ ਵਿਚ 60,000 ਦੇ ਕਰੀਬ ਸ਼ਾਖਾਵਾਂ ਹਨ ਅਤੇ ਇਸ ਸੰਗਠਨ ਦੇ ਲੱਖਾਂ ਹੀ ਸੋਇਮ ਸੇਵਕ ਹਨ। ਇਸ ਨੂੰ ਸੱਜੇ ਪੱਖੀ ਵਿਚਾਰਾਧਾਰਾ ਅਤੇ ਹਿੰਦੂ ਧਰਮ ਨਾਲ ਜੋੜਿਆ ਜਾਂਦਾ ਹੈ।
ਭਾਰਤੀ ਜਨਤਾ ਪਾਰਟੀ ਇਸ ਸੰਗਠਨ ਤੋਂ ਹਮੇਸ਼ਾ ਪ੍ਰਭਾਵਿਤ ਰਹੀ ਹੈ ਅਤੇ ਇਸ ਦੇ ਬਹੁਤੇ ਮੈਂਬਰ ਇਸ ਸੰਗਠਨ ਤੋਂ ਹੀ ਸਿੱਖਿਆ ਪ੍ਰਾਪਤ ਕਰਕੇ ਆਉਂਦੇ ਰਹੇ ਹਨ। ਇਸ ਲਈ ਇਸ ਦਾ ਪ੍ਰਭਾਵ ਇਕ ਕੱਟੜ ਹਿੰਦੂ ਸੰਗਠਨ ਵਜੋਂ ਬਣਿਆ ਹੋਇਆ ਹੈ। ਪਰ ਪਿਛਲੇ ਕੁਝ ਸਮੇਂ ਤੋਂ ਮੋਹਨ ਭਾਗਵਤ ਨੇ ਇਸ ਪ੍ਰਭਾਵ ਨੂੰ ਬਦਲਣ ਦੀ ਆਪਣੇ ਵਲੋਂ ਪ੍ਰਗਟਾਏ ਵਿਚਾਰਾਂ ਨਾਲ ਕੋਸ਼ਿਸ਼ ਕੀਤੀ ਹੈ। ਮਹਾਰਾਸ਼ਟਰ ਪ੍ਰਾਂਤ ਦੇ ਨਾਗਪੁਰ ਸ਼ਹਿਰ ਵਿਚ ਇਸ ਸੰਗਠਨ ਦਾ ਮੁੱਖ ਦਫ਼ਤਰ ਹੈ। ਕਿਉਂਕਿ ਇਥੇ ਹੀ ਇਸ ਸੰਗਠਨ ਦੀ ਸਥਾਪਨਾ ਕਰਨ ਵਾਲੇ ਹੇਡਗੇਵਾਰ ਰਹਿੰਦੇ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਇਸ ਨੂੰ ਮਜ਼ਬੂਤ ਕਰਨ 'ਤੇ ਲਗਾ ਦਿੱਤਾ ਸੀ। ਬਾਅਦ ਵਿਚ ਇਸ ਦੇ ਦੂਸਰੇ ਮੁਖੀ ਗੁਰੂ ਗੋਲਵਲਕਰ ਦੀ ਪੁਸਤਕ 'ਬੰਚ ਆਫ ਥਾਟ' ਵਿਚ ਮੁਸਲਮਾਨਾਂ ਪ੍ਰਤੀ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨਾਲ ਇਹ ਪ੍ਰਭਾਵ ਦ੍ਰਿੜ੍ਹ ਹੋਇਆ ਸੀ ਕਿ ਇਹ ਸੰਗਠਨ ਮੁਸਲਿਮ ਸਮਾਜ ਦੇ ਵਿਰੁੱਧ ਹੈ ਪਰ ਮੋਹਨ ਭਾਗਵਤ ਨੇ ਇਨ੍ਹਾਂ ਸਾਰੇ ਪ੍ਰਭਾਵਾਂ ਪ੍ਰਤੀ ਖੁੱਲ੍ਹ ਕੇ ਲਗਾਤਾਰ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨਾਗਪੁਰ ਵਿਚ ਹਰ ਪਾਰਟੀ ਨਾਲ ਸਬੰਧ ਰੱਖਣ ਵਾਲੇ ਮੁਖੀਆਂ ਨੂੰ ਉਥੇ ਆ ਕੇ ਆਪਣੇ ਵਿਚਾਰ ਰੱਖਣ ਅਤੇ ਸੰਗਠਨ ਦੇ ਵਿਚਾਰ ਸੁਣਨ ਦਾ ਸੱਦਾ ਵੀ ਦਿੱਤਾ ਸੀ। ਉਨ੍ਹਾਂ ਦੇ ਇਸ ਸੱਦੇ ਨੂੰ ਸਾਬਕਾ ਰਾਸ਼ਟਰਪਤੀ ਅਤੇ ਕਾਂਗਰਸ ਨਾਲ ਸਬੰਧਿਤ ਰਹੇ ਬੁੱਧੀਜੀਵੀ ਆਗੂ ਪ੍ਰਣਾਬ ਮੁਖਰਜੀ ਨੇ ਕਬੂਲ ਵੀ ਕੀਤਾ ਸੀ ਅਤੇ ਉਥੇ ਜਾ ਕੇ ਉਨ੍ਹਾਂ ਕੌਮਪ੍ਰਸਤੀ ਅਤੇ ਰਾਸ਼ਟਰਵਾਦ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਇਸੇ ਹੀ ਕੜੀ ਵਿਚ ਪਿਛਲੇ ਦਿਨੀਂ ਦਿੱਲੀ ਵਿਚ ਸੰਘ ਵਲੋਂ ਤਿੰਨ ਦਿਨਾ ਸੰਮੇਲਨ ਰੱਖਿਆ ਗਿਆ ਸੀ ਜਿਸ ਦਾ ਵਿਸ਼ਾ 'ਭਵਿੱਖ ਦਾ ਭਾਰਤ' ਸੀ। ਇਸ ਵਿਚ ਵੀ ਉਨ੍ਹਾਂ ਨੇ ਹਰ ਕਿਸਮ ਦੇ ਬੁੱਧੀਜੀਵੀਆਂ ਨੂੰ ਆਉਣ ਦਾ ਸੱਦਾ ਦਿੱਤਾ ਸੀ। ਤਿੰਨ ਦਿਨਾ ਦੇ ਇਸ ਸੰਮੇਲਨ ਵਿਚ ਜਿਸ ਤਰ੍ਹਾਂ ਦੇ ਵਿਚਾਰ ਮੋਹਨ ਭਾਗਵਤ ਨੇ ਪ੍ਰਗਟ ਕੀਤੇ, ਉਹ ਵੱਡੀ ਹੱਦ ਤੱਕ ਹੈਰਾਨ ਕਰਨ ਵਾਲੇ ਸਨ। ਉਨ੍ਹਾਂ ਨੇ ਹਿੰਦੂਤਵ ਨੂੰ ਭਾਰਤੀਅਤਾ ਨਾਲ ਜੋੜਿਆ ਅਤੇ ਇਹ ਕਿਹਾ ਕਿ ਹਿੰਦੂਤਵ ਦੀ ਵਿਚਾਰਧਾਰਾ ਭਾਰਤੀ ਸੰਵਿਧਾਨ ਨਾਲ ਵੱਡੀ ਹੱਦ ਤੱਕ ਮੇਲ ਖਾਂਦੀ ਹੈ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਹਿੱਸਾ ਲੈਣ ਵਾਲੀਆਂ ਸਾਰੀਆਂ ਪਾਰਟੀਆਂ ਅਤੇ ਸੰਗਠਨਾਂ ਦੀ ਪ੍ਰਸੰਸਾ ਕਰਦਿਆਂ ਕਾਂਗਰਸ ਦੀ ਆਜ਼ਾਦੀ ਦੀ ਲੜਾਈ ਵਿਚ ਦੇਣ ਨੂੰ ਵੀ ਸਰਾਹਿਆ। ਉਨ੍ਹਾਂ ਸਪੱਸ਼ਟ ਰੂਪ ਵਿਚ ਇਹ ਕਿਹਾ ਕਿ ਦੇਸ਼ ਵਿਚ ਭਾਈਚਾਰਕ ਸਾਂਝ ਹਰ ਹੀਲੇ ਬਣੀ ਰਹਿਣੀ ਚਾਹੀਦੀ ਹੈ ਕਿਉਂਕਿ ਦੇਸ਼ ਦੀ ਵਿਭਿੰਨਤਾ ਵਿਚ ਹੀ ਏਕਤਾ ਹੈ।
ਇਸ ਵਿਚ ਦੂਸਰਿਆਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਜੀਓ ਅਤੇ ਜਿਊਣ ਦੀ ਭਾਵਨਾ ਨੂੰ ਮੁੱਖ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂ ਸਮਾਜ ਜੋੜਨ ਦਾ ਕੰਮ ਕਰ ਸਕਦਾ ਹੈ। ਇਹ ਕਿਸੇ ਹੋਰ ਵਿਚਾਰਧਾਰਾ ਜਾਂ ਸੰਗਠਨ ਦੇ ਖਿਲਾਫ਼ ਨਹੀਂ ਹੈ ਅਤੇ ਇਹ ਵੀ ਕਿ ਸੰਘ ਦੀ ਵਿਚਾਰਧਾਰਾ ਤੱਕ ਸੀਮਤ ਹੋਣਾ ਜ਼ਰੂਰੀ ਨਹੀਂ ਹੈ, ਸਗੋਂ ਦੇਸ਼ ਅਤੇ ਸਮਾਜ ਦੀ ਸੇਵਾ ਅਹਿਮ ਮੰਨੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਗਠਨ ਅਨੁਸ਼ਾਸਤ ਹੈ ਅਤੇ ਫ਼ੈਸਲੇ ਸਮੂਹਿਕ ਪ੍ਰਤੀਨਿਧਤਾ ਦੀ ਭਾਵਨਾ ਨਾਲ ਹੀ ਲਏ ਜਾਂਦੇ ਹਨ। ਚਾਹੇ ਉਨ੍ਹਾਂ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦੀ ਗੱਲ ਕਹੀ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਕੰਮ ਨੂੰ ਸਭ ਦੀ ਸਹਿਮਤੀ ਨਾਲ ਹੀ ਸਿਰੇ ਚੜ੍ਹਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ 'ਹਿੰਦੂ' ਜਾਂ 'ਹਿੰਦੂਤਵ' ਸ਼ਬਦ ਦੀ ਬਜਾਏ 'ਭਾਰਤੀ' ਸ਼ਬਦ ਦਾ ਇਸਤੇਮਾਲ ਕੀਤਾ ਜਾਏ ਤਾਂ ਵੀ ਉਨ੍ਹਾਂ ਨੂੰ ਇਸ 'ਤੇ ਇਤਰਾਜ਼ ਨਹੀਂ ਹੈ। ਦੇਸ਼ ਨੂੰ ਦਰਪੇਸ਼ ਸਮਾਜਿਕ ਸਮੱਸਿਆਵਾਂ ਸਬੰਧੀ ਵੀ ਉਨ੍ਹਾਂ ਦੇ ਵਿਚਾਰ ਪਹਿਲਾਂ ਨਾਲੋਂ ਉਦਾਰਵਾਦੀ ਪ੍ਰਭਾਵ ਵਾਲੇ ਨਜ਼ਰ ਆਏ। ਚਾਹੇ ਇਸ ਗੱਲ ਦਾ ਭਾਗਵਤ ਕੋਲ ਕੋਈ ਵਜ਼ਨਦਾਰ ਜਵਾਬ ਨਹੀਂ ਸੀ ਕਿ ਭਾਜਪਾ ਵਿਚ ਬਹੁਤੇ ਸੰਘ ਪਰਿਵਾਰ ਨਾਲ ਜੁੜੇ ਲੋਕ ਹੀ ਕਿਉਂ ਸ਼ਾਮਿਲ ਹੁੰਦੇ ਹਨ? ਪਰ ਭਾਗਵਤ ਨੇ ਇਹ ਸਪੱਸ਼ਟ ਜ਼ਰੂਰ ਕੀਤਾ ਕਿ ਆਰ.ਐਸ.ਐਸ. ਨਾਲ ਸਬੰਧ ਰੱਖਣ ਵਾਲਾ ਕੋਈ ਵੀ ਸੇਵਕ ਕਿਸੇ ਵੀ ਸਿਆਸੀ ਪਾਰਟੀ ਵਿਚ ਸ਼ਾਮਿਲ ਹੋ ਸਕਦਾ ਹੈ। ਇਸ 'ਤੇ ਸੰਗਠਨ ਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਸਮੇਂ ਦੇ ਬੀਤਣ ਨਾਲ ਇਸ ਸੰਸਥਾ ਦੀ ਵਿਚਾਰਧਾਰਾ ਵਿਚ ਵੱਡੀ ਤਬਦੀਲੀ ਆਈ ਜਾਪਦੀ ਹੈ, ਜੇਕਰ ਇਹ ਸੰਗਠਨ ਆਉਣ ਵਾਲੇ ਸਮੇਂ ਵਿਚ ਅਮਲੀ ਰੂਪ ਵਿਚ ਵੀ ਉਦਾਰਵਾਦੀ ਪਹੁੰਚ ਨਾਲ ਵਿਚਰਦਾ ਹੈ ਤਾਂ ਅਸੀਂ ਇਸ ਨੂੰ ਦੇਸ਼ ਦੀ ਭਾਈਚਾਰਕ ਸਾਂਝ ਦੇ ਹਿਤ ਵਿਚ ਸਮਝਾਂਗੇ।
ਪਿਛਲੇ ਦਿਨੀਂ ਗਊ ਰੱਖਿਆ ਦੇ ਨਾਂਅ 'ਤੇ ਵੱਖ-ਵੱਖ ਥਾਵਾਂ 'ਤੇ ਕੁਝ ਹਿੰਦੂਤਵੀ ਸੰਗਠਨਾਂ ਵਲੋਂ ਹਿੰਸਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ। ਸੰਘ ਮੁਖੀ ਦਾ ਇਸ ਸਬੰਧੀ ਵਿਚਾਰ ਹੈ ਕਿ ਗਊ ਰੱਖਣ ਵਾਲੇ ਵਿਅਕਤੀ ਨੂੰ ਉਸ ਦੀ ਜੀਵਨ ਦੇ ਅਖੀਰ ਤੱਕ ਸੇਵਾ ਕਰਨੀ ਚਾਹੀਦੀ ਹੈ ਅਤੇ ਇਹ ਵੀ ਕਿ ਗਊ ਰੱਖਿਆ ਦੇ ਨਾਂਅ 'ਤੇ ਭੀੜਤੰਤਰ ਵਲੋਂ ਲੋਕਾਂ 'ਤੇ ਕੀਤੀ ਕੀਤੀ ਜਾਣ ਵਾਲੀ ਹਿੰਸਾ ਨਿੰਦਣਯੋਗ ਹੈ। ਸੰਘ ਵਿਚ ਇਸ ਸਬੰਧੀ ਆਈ ਚੇਤਨਾ ਦੇਸ਼ ਦੇ ਭਵਿੱਖ ਲਈ ਇਸ ਲਈ ਚੰਗੀ ਮੰਨੀ ਜਾ ਸਕਦੀ ਹੈ ਕਿਉਂਕਿ ਸੰਵਿਧਾਨ ਅਨੁਸਾਰ ਭਾਰਤ ਵਿਭਿੰਨਤਾਵਾਂ ਵਾਲਾ ਦੇਸ਼ ਹੈ। ਇਸ ਵਿਚ ਹਰ ਤਰ੍ਹਾਂ ਦੇ ਵਿਚਾਰ ਨੂੰ ਵਿਗਸਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਕਿਉਂਕਿ ਦੇਸ਼ ਦੀ ਅਨੇਕਤਾ ਵਿਚ ਏਕਤਾ ਹੀ ਇਸ ਦੇ ਵਿਕਾਸ ਅਤੇ ਮਜ਼ਬੂਤੀ ਦਾ ਆਧਾਰ ਬਣ ਸਕੇਗੀ।


-ਬਰਜਿੰਦਰ ਸਿੰਘ ਹਮਦਰਦ


ਖ਼ਬਰ ਸ਼ੇਅਰ ਕਰੋ

ਅਜੇ ਵੀ ਲਾਭਕਾਰੀ ਨਹੀਂ ਹਨ ਫ਼ਸਲਾਂ ਦੇ ਸਮਰਥਨ ਮੁੱਲ

ਖੇਤੀਬਾੜੀ ਨੀਤੀ ਵਿਚ ਤਬਦੀਲੀ ਦੀ ਲੋੜ

3 ਅਕਤੂਬਰ, 2018 ਨੂੰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਸਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਵਿਚ ਹਾੜ੍ਹੀ ਦੀ ਮੁੱਖ ਜਿਣਸ ਕਣਕ ਦੀ ਘੱਟੋ-ਘੱਟ ਸਮਰਥਨ ਕੀਮਤ ਵਿਚ 105 ਰੁਪਏ, ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਸਬਜ਼ੀਆਂ 'ਤੇ ਦੂਸ਼ਿਤ ਪਾਣੀ ਦੀ ਵਰਤੋਂ ਨੂੰ ਰੋਕਿਆ ਜਾਵੇ

ਭੋਜਨ ਸਰੀਰ ਲਈ ਅਤਿਅੰਤ ਜ਼ਰੂਰੀ ਹੈ। ਭੋਜਨ ਤੋਂ ਸਾਨੂੰ ਸਰੀਰਕ ਬਣਤਰ ਅਤੇ ਕਿਰਿਆਵਾਂ ਲਈ ਊਰਜਾ ਪ੍ਰਾਪਤ ਹੁੰਦੀ ਹੈ। ਸਾਡੇ ਸਰੀਰ ਲਈ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਖੰਡ, ਫੈਟ, ਵਿਟਾਮਿਨਜ਼ ਅਤੇ ਖਣਿਜ ਪਦਾਰਥ ਸਾਨੂੰ ਭੋਜਨ ਤੋਂ ਹੀ ਪ੍ਰਾਪਤ ...

ਪੂਰੀ ਖ਼ਬਰ »

ਭ੍ਰਿਸ਼ਟ ਵਿਵਸਥਾ ਸਾਹਮਣੇ ਹਾਰਦੀ ਜਾ ਰਹੀ ਹੈ ਨੌਜਵਾਨ ਪੀੜ੍ਹੀ

ਦੇਸ਼ ਦੇ ਸਾਰੇ ਨੇਤਾ ਖ਼ਾਸ ਕਰ ਮੌਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਨੇਤਾ ਵਾਰ-ਵਾਰ ਦੇਸ਼ ਅਤੇ ਦੁਨੀਆ ਨੂੰ ਯਾਦ ਕਰਵਾਉਂਦੇ ਹਨ ਕਿ ਭਾਰਤ ਨੌਜਵਾਨ ਦੇਸ਼ ਹੈ ਭਾਵ ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੌਜਵਾਨ ਹੈ ਅਤੇ ਇਸ ਨੌਜਵਾਨ ਸ਼ਕਤੀ ਦੇ ਬਲ 'ਤੇ ਭਾਰਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX