ਤਾਜਾ ਖ਼ਬਰਾਂ


ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜ਼ਵਾਨ ਦੀ ਮੌਤ
. . .  33 minutes ago
ਬੰਗਾ, 26 ਮਈ (ਗੁਰਜਿੰਦਰ ਸਿੰਘ ਗੁਰੂ) - ਬੰਗਾ-ਮੁਕੰਦਪੁਰ ਸੜਕ ਤੇ ਪੈਂਦੇ ਪਿੰਡ ਗੁਣਾਚੋਰ ਵਿਖੇ ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਨੌਜਵਾਨ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਸੋਹਣ ਲਾਲ ਵਾਸੀ...
ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ
. . .  about 1 hour ago
ਜੰਡਿਆਲਾ ਮੰਜਕੀ, 26 ਮਈ (ਸੁਰਜੀਤ ਸਿੰਘ ਜੰਡਿਆਲਾ)- ਨਜ਼ਦੀਕੀ ਪਿੰਡ ਸਰਹਾਲੀ 'ਚ ਪਰਵਾਸੀ ਮਜ਼ਦੂਰ ਦੀ ਇੱਕ ਤਿੰਨ ਸਾਲਾਂ ਬਾਲੜੀ ਨਾਲ ਜਬਰ ਜਨਾਹ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ, ਕਿਸੇ ਕਿਸਾਨ ਦੇ ਖੇਤਾਂ 'ਚ ਕੰਮ ਕਰਦੇ ....
ਸੀ.ਬੀ.ਆਈ. ਵੱਲੋਂ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
. . .  about 2 hours ago
ਨਵੀਂ ਦਿੱਲੀ, 26 ਮਈ- ਆਈ.ਪੀ.ਐੱਸ.ਅਧਿਕਾਰੀ ਅਤੇ ਕੋਲਕਾਤਾ ਦੇ ਸਾਬਕਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਖ਼ਿਲਾਫ਼ ਸੀ.ਬੀ.ਆਈ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਬਾਅਦ, ਰਾਜੀਵ ਕੁਮਾਰ ਦੇ ਵਿਦੇਸ਼ ਜਾਣ ਤੋਂ ਪਹਿਲਾਂ ਸਾਰੀਆਂ ਏਅਰਪੋਰਟ ....
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ ਅਗਨੀਕਾਂਡ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
. . .  about 2 hours ago
ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕੀਤਾ ਸ਼ੁਰੂ
. . .  about 2 hours ago
ਭਾਜਪਾ ਵਿਧਾਇਕ ਦੀ ਹੱਤਿਆ ਦਾ ਦੋਸ਼ੀ ਨਕਸਲੀ ਮੁੱਠਭੇੜ 'ਚ ਢੇਰ
. . .  about 2 hours ago
ਨਵੀਂ ਦਿੱਲੀ, 26 ਮਈ- ਛੱਤੀਸਗੜ੍ਹ ਦੇ ਬਸਤਰ 'ਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ 'ਚ ਇਕ ਨਕਸਲੀ ਦੇ ਮਾਰੇ ਜਾਣ ਦੀ ਖ਼ਬਰ ਮਿਲੀ ਹੈ। ਮਾਰੇ ਗਏ ਨਕਸਲੀ ਨੂੰ ਭਾਜਪਾ ਵਿਧਾਇਕ ਭੀਮਾ ਮੰਡਵੀ ਦੀ ਹੱਤਿਆ 'ਚ ਵੀ ਦੋਸ਼ੀ ਦੱਸਿਆ ਜਾ ਰਿਹਾ ਹੈ। ਇਸ ਸੰਬੰਧੀ ...
ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਵੱਲੋਂ ਖੇਡੇਗਾ ਦਾਤੇਵਾਸ ਦਾ ਨੌਜਵਾਨ
. . .  about 2 hours ago
ਬੁਢਲਾਡਾ, 26 ਮਈ (ਸਵਰਨ ਸਿੰਘ ਰਾਹੀ)- ਪਿੰਡ ਦਾਤੇਵਾਸ ਦਾ ਗੁਰਸਿੱਖ ਨੌਜਵਾਨ ਭਾਰਤੀ ਫੁੱਟਬਾਲ ਟੀਮ ਵੱਲੋਂ ਸਪੇਨ ਵਿਖੇ ਹੋਣ 'ਵਿਸ਼ਵ ਫੁੱਟਬਾਲ ਚੈਂਪੀਅਨਸ਼ਿਪ' ਚ ਭਾਗ ਲਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖਿਡਾਰੀ ਦੇ ਨਜ਼ਦੀਕੀ ਰਿਸ਼ਤੇਦਾਰ ਡਾ. ਦਰਸ਼ਨ ....
ਪੁਲਿਸ ਨੇ ਚੋਰੀ ਦੇ ਮੋਬਾਈਲਾਂ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 3 hours ago
ਖਮਾਣੋਂ, 26 ਮਈ (ਮਨਮੋਹਣ ਸਿੰਘ ਕਲੇਰ) - ਸਥਾਨਕ ਪੁਲਸ ਵੱਲੋਂ ਦੋ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਨੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਿਲਾਸਪੁਰ ਰੋਡ 'ਤੇ ਨਾਕੇਬੰਦੀ ਦੌਰਾਨ ਕੁਲਵਿੰਦਰ ਸਿੰਘ ਪੁੱਤਰ ਸੋਹਣ ...
ਗੁਜਰਾਤ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  about 3 hours ago
ਗਾਂਧੀ ਨਗਰ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ ਜਿੱਥੇ ਨੇਤਾਵਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਵਿਜੈ ਰੁਪਾਨੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪੂਰੀ ਗੁਜਰਾਤ ਕੈਬਨਿਟ ਨੇ ਉਨ੍ਹਾਂ ਦਾ ....
ਪਿੰਡ ਨੌਸ਼ਹਿਰਾ ਢਾਲਾ ਨਜ਼ਦੀਕ ਭਾਰਤ-ਪਾਕਿ ਬਾਰਡਰ ਤੋਂ ਡੇਢ ਕਿੱਲੋ ਹੈਰੋਇਨ ਬਰਾਮਦ
. . .  about 3 hours ago
ਸਰਾਏਂ ਅਮਾਨਤ ਖਾਂ, 26 ਮਈ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਮਹਿੰਦਰਾ ਚੌਂਕੀ ਵਿਖੇ ਬੀ.ਐੱਸ.ਐੱਫ. ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਤਕਰੀਬਨ ਡੇਢ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ .....
ਉੱਤਰ ਪ੍ਰਦੇਸ਼: ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ 2 ਗ੍ਰਿਫ਼ਤਾਰ
. . .  about 3 hours ago
ਲਖਨਊ, 26 ਮਈ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਇਕ ਪਰਿਵਾਰ ਦੇ ਤਿੰਨ ਬੱਚਿਆਂ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਬੱਚਿਆਂ ਨੂੰ ਗੋਲੀਆਂ ਮਾਰ ਦਿੱਤੀਆਂ...
30 ਮਈ ਨੂੰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਲੈਣਗੇ ਹਲਫ਼
. . .  about 4 hours ago
ਨਵੀਂ ਦਿੱਲੀ, 26 ਮਈ- 30 ਮਈ ਨੂੰ ਨਰਿੰਦਰ ਮੋਦੀ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਦੱਸ ਦੇਈਏ ਕਿ ਇਸੇ ਦਿਨ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ ਵੀ .....
ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਦਿੱਤੀ ਜਿੱਤ ਦੀ ਵਧਾਈ
. . .  about 4 hours ago
ਨਵੀਂ ਦਿੱਲੀ, 26 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਫੋਨ ਕੀਤਾ ਅਤੇ ਲੋਕ ਸਭਾ ਚੋਣਾਂ 'ਚ ਜਿੱਤ ਦੀ ਵਧਾਈ ਵੀ ਦਿੱਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਕਿਹਾ ਗਿਆ ਹੈ ਕਿ...
ਆਈ.ਐਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕੇਗੀ ਸ੍ਰੀਲੰਕਾ ਸਰਕਾਰ
. . .  1 minute ago
ਕੋਲੰਬੋ, 26 ਮਈ- ਸ੍ਰੀਲੰਕਾ ਸਰਕਾਰ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਲਿਆ ਹੈ। ਸ੍ਰੀਲੰਕਾ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਦੇ ਲਈ ਕਾਨੂੰਨ ਅਤੇ ਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਆਪਣੀ ....
ਸੰਗਰੂਰ ਤੋਂ ਭਾਜਪਾ ਦੇ ਵਫ਼ਦ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 5 hours ago
ਸੰਗਰੂਰ, 26 ਮਈ (ਧੀਰਜ ਪਸ਼ੋਰੀਆ)- ਸੰਗਰੂਰ ਤੋਂ ਭਾਜਪਾ ਦਾ ਇੱਕ ਵਫ਼ਦ, ਜਿਸ 'ਚ ਭਾਜਪਾ ਕਿਸਾਨ ਮੋਰਚੇ ਦੇ ਕੇਂਦਰੀ ਆਗੂ ਸਤਵੰਤ ਸਿੰਘ ਪੂਨੀਆ ਅਤੇ ਮਹਿਲਾ ਮੋਰਚਾ ਦੇ ਸੀਨੀਅਰ ਆਗੂ ਪ੍ਰਿੰਸੀਪਲ ਮੰਜੁਲਾ ਸ਼ਰਮਾ ਸ਼ਾਮਲ ਸਨ, ਨੇ ਅੱਜ ਰਾਜਧਾਨੀ ਦਿੱਲੀ...
ਇਕ ਜੂਨ ਤੋਂ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ, ਤਿਆਰੀਆਂ ਜਾਰੀ
. . .  about 5 hours ago
ਜਿੱਤ ਦਾ ਜਸ਼ਨ ਮਨਾਉਣ ਅੱਜ ਗੁਜਰਾਤ ਪਹੁੰਚਣਗੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ
. . .  about 5 hours ago
ਓਡੀਸ਼ਾ : ਰਾਜਪਾਲ ਨੇ ਨਵੀਨ ਪਟਨਾਇਕ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ
. . .  about 6 hours ago
ਕਿਸ਼ਤੀਆਂ 'ਚ ਦਿਖਾਈ ਦਿੱਤੇ ਆਈ. ਐੱਸ. ਦੇ 15 ਅੱਤਵਾਦੀ, ਹਾਈ ਅਲਰਟ 'ਤੇ ਕੇਰਲ ਤੱਟ
. . .  about 6 hours ago
ਪਿਉ ਨੇ ਗਲਾ ਵੱਢ ਕੇ ਮੌਤ ਦੇ ਘਾਟ ਉਤਾਰੇ ਆਪਣੇ ਪੁੱਤਰ, ਫਿਰ ਲਿਆ ਫਾਹਾ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550

ਸੰਪਾਦਕੀ

ਭ੍ਰਿਸ਼ਟ ਵਿਵਸਥਾ ਸਾਹਮਣੇ ਹਾਰਦੀ ਜਾ ਰਹੀ ਹੈ ਨੌਜਵਾਨ ਪੀੜ੍ਹੀ

ਦੇਸ਼ ਦੇ ਸਾਰੇ ਨੇਤਾ ਖ਼ਾਸ ਕਰ ਮੌਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਨੇਤਾ ਵਾਰ-ਵਾਰ ਦੇਸ਼ ਅਤੇ ਦੁਨੀਆ ਨੂੰ ਯਾਦ ਕਰਵਾਉਂਦੇ ਹਨ ਕਿ ਭਾਰਤ ਨੌਜਵਾਨ ਦੇਸ਼ ਹੈ ਭਾਵ ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੌਜਵਾਨ ਹੈ ਅਤੇ ਇਸ ਨੌਜਵਾਨ ਸ਼ਕਤੀ ਦੇ ਬਲ 'ਤੇ ਭਾਰਤ ...

ਪੂਰੀ ਖ਼ਬਰ »

ਸਬਜ਼ੀਆਂ 'ਤੇ ਦੂਸ਼ਿਤ ਪਾਣੀ ਦੀ ਵਰਤੋਂ ਨੂੰ ਰੋਕਿਆ ਜਾਵੇ

ਭੋਜਨ ਸਰੀਰ ਲਈ ਅਤਿਅੰਤ ਜ਼ਰੂਰੀ ਹੈ। ਭੋਜਨ ਤੋਂ ਸਾਨੂੰ ਸਰੀਰਕ ਬਣਤਰ ਅਤੇ ਕਿਰਿਆਵਾਂ ਲਈ ਊਰਜਾ ਪ੍ਰਾਪਤ ਹੁੰਦੀ ਹੈ। ਸਾਡੇ ਸਰੀਰ ਲਈ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਖੰਡ, ਫੈਟ, ਵਿਟਾਮਿਨਜ਼ ਅਤੇ ਖਣਿਜ ਪਦਾਰਥ ਸਾਨੂੰ ਭੋਜਨ ਤੋਂ ਹੀ ਪ੍ਰਾਪਤ ਹੁੰਦੇ ਹਨ। ਅਜਿਹਾ ਭੋਜਨ ਜਿਸ ਵਿਚ ਇਹ ਸਾਰੇ ਤੱਤ ਲੋੜੀਂਦੀ ਮਾਤਰਾ ਵਿਚ ਮੌਜੂਦ ਹੋਣ, ਸੰਤੁਲਿਤ ਭੋਜਨ ਅਖਵਾਉਂਦਾ ਹੈ। ਸੰਤੁਲਿਤ ਭੋਜਨ ਸਾਨੂੰ ਵੱਖ-ਵੱਖ ਵਸਤਾਂ ਜਿਵੇਂ ਅਨਾਜ, ਫਲ, ਦਾਲਾਂ, ਸਬਜ਼ੀਆਂ, ਦੁੱਧ, ਦਹੀਂ, ਪਨੀਰ, ਮੀਟ ਆਦਿ ਤੋਂ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਪਾਣੀ ਦੀ ਭਰਪੂਰ ਮਾਤਰਾ ਵੀ ਸਰੀਰ ਲਈ ਬਹੁਤ ਜ਼ਰੂਰੀ ਹੈ। ਜੇਕਰ ਭੋਜਨ ਵਿਚ ਉਪਰੋਕਤ ਤੱਤਾਂ ਵਿਚੋਂ ਕਿਸੇ ਵੀ ਤੱਤ ਦੀ ਕਮੀ ਹੋ ਜਾਵੇ ਤਾਂ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਅਤੇ ਸਰੀਰਕ ਕਮਜ਼ੋਰੀ ਆ ਜਾਂਦੀ ਹੈ।
ਸਾਡੇ ਦੇਸ਼ ਦੀ ਜ਼ਿਆਦਾਤਰ ਜਨ ਸੰਖਿਆ ਸ਼ਾਕਾਹਾਰੀ ਹੋਣ ਕਾਰਨ ਸਬਜ਼ੀਆਂ ਦਾ ਰੋਜ਼ਾਨਾ ਅਤੇ ਭਰਪੂਰ ਮਾਤਰਾ ਵਿਚ ਸੇਵਨ ਹੋਰ ਵੀ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਵਿਚ ਲੋੜੀਂਦੇ ਤੱਤਾਂ ਦੀ ਮੌਜੂਦਗੀ ਦੇ ਨਾਲ-ਨਾਲ ਕੁਝ ਅਜਿਹੇ ਤੱਤਾਂ ਦੀ ਮਿਕਦਾਰ ਜ਼ਿਆਦਾ ਜਾਂ ਘੱਟ ਹੁੰਦੀ ਹੈ, ਜੋ ਕਿ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਸਬਜ਼ੀਆਂ ਵਿਚ ਫਲਾਂ ਤੇ ਦਾਲਾਂ ਦੇ ਮੁਕਾਬਲੇ ਚਰਬੀ ਅਤੇ ਖੰਡ ਦੀ ਮਾਤਰਾ ਬਹੁਤ ਹੀ ਘੱਟ ਹੁੰਦੀ ਹੈ, ਜੋ ਕਿ ਸਰੀਰਕ ਮੋਟਾਪੇ ਨੂੰ ਘਟਾਉਣ ਅਤੇ ਮੋਟਾਪੇ ਨਾਲ ਸਬੰਧਿਤ ਰੋਗਾਂ ਤੋਂ ਨਿਜਾਤ ਦਿਵਾਉਂਦੀਆਂ ਹਨ। ਇਸੇ ਤਰ੍ਹਾਂ ਇਨ੍ਹਾਂ ਵਿਚ ਐਂਟੀਆਕਸੀਡੈਂਟ ਅਤੇ ਰੇਸ਼ੇ ਦੀ ਭਰਪੂਰ ਮਾਤਰਾ ਸਾਡੀ ਪਾਚਨ ਕਿਰਿਆ ਦੇ ਸਹੀ ਢੰਗ ਨਾਲ ਸੰਚਾਲਨ ਕਰਨ ਅਤੇ ਕਬਜ਼ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਅੱਜਕਲ੍ਹ ਹਰੇਕ ਵਰਗ ਦਾ ਨਾਗਰਿਕ ਪਹਿਲਾਂ ਨਾਲੋਂ ਆਪਣੀ ਸਿਹਤ ਪ੍ਰਤੀ ਜ਼ਿਆਦਾ ਜਾਗਰੂਕ ਹੈ। ਡਾਕਟਰ ਅਤੇ ਖੁਰਾਕ ਮਾਹਿਰ ਚੰਗੀ ਸਿਹਤ ਲਈ ਸਬਜ਼ੀਆਂ ਦੀ ਕੱਚੇ ਰੂਪ (ਸਲਾਦ) ਦੇ ਤੌਰ 'ਤੇ ਵਰਤੋਂ ਦੀ ਸਿਫ਼ਾਰਸ਼ ਕਰਦੇ ਹਨ। ਇਹੀ ਕਾਰਨ ਹੈ ਕਿ ਸਬਜ਼ੀਆਂ ਦੇ ਉਤਪਾਦਨ ਅਤੇ ਖਪਤ ਵਿਚ ਦਿਨੋ-ਦਿਨ ਭਾਰੀ ਵਾਧਾ ਹੋ ਰਿਹਾ ਹੈ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਸਬਜ਼ੀਆਂ ਛੋਟੇ ਅਤੇ ਵੱਡੇ ਸ਼ਹਿਰਾਂ ਦੇ ਆਸ-ਪਾਸ ਹੀ ਉਗਾਈਆਂ ਜਾਂਦੀਆਂ ਹਨ। ਇਸ ਦਾ ਮੁੱਖ ਕਾਰਨ ਮੰਡੀ ਦਾ ਨੇੜੇ ਹੋਣ ਕਰਕੇ ਢੋਆ-ਢੁਆਈ ਅਤੇ ਭੰਡਾਰੀਕਰਨ ਦੇ ਖਰਚ ਤੋਂ ਬਚਣਾ ਹੈ। ਦੂਸਰਾ ਮੁੱਖ ਕਾਰਨ ਇਹ ਹੈ ਕਿ ਸੀਵਰੇਜ ਅਤੇ ਫੈਕਟਰੀਆਂ ਵਿਚੋਂ ਨਿਕਲਣ ਵਾਲੇ ਫਾਲਤੂ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਂਦੀ ਹੈ, ਕਿਉਂਕਿ ਇਹ ਪਾਣੀ ਸਾਰਾ ਸਾਲ ਮੁਫ਼ਤ ਮਿਲਦਾ ਰਹਿੰਦਾ ਹੈ ਅਤੇ ਛੋਟਾ ਕਿਸਾਨ ਟਿਊਬਵੈੱਲ ਅਤੇ ਬਿਜਲੀ ਦੇ ਖ਼ਰਚ ਤੋਂ ਬਚ ਜਾਂਦਾ ਹੈ। ਪਰ ਸੀਵਰੇਜ ਅਤੇ ਫੈਕਟਰੀਆਂ ਦੀ ਰਹਿੰਦ-ਖੂੰਹਦ ਵਾਲੇ ਦੂਸ਼ਿਤ ਪਾਣੀ ਵਿਚ ਕੁਝ ਲਾਹੇਵੰਦ ਅਤੇ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਘੁਲੇ ਹੋਏ ਹੁੰਦੇ ਹਨ। ਜ਼ਰੂਰੀ ਤੱਤ ਜਿਵੇਂ ਨਾਈਟਰੋਜਨ, ਪੋਟਾਸ਼ ਆਦਿ ਸਬਜ਼ੀਆਂ ਲਈ ਖਾਦ ਦਾ ਕੰਮ ਕਰਦੇ ਹਨ, ਜਿਸ ਕਾਰਨ ਮਹਿੰਗੀ ਰਸਾਇਣਕ ਖਾਦ ਪਾਉਣ ਦੀ ਲੋੜ ਨਹੀਂ ਰਹਿੰਦੀ। ਪਰ ਇਸ ਵਿਚ ਬਹੁਤ ਸਾਰੀਆਂ ਜ਼ਹਿਰੀਲੀਆਂ ਧਾਤਾਂ ਜਿਵੇਂ ਆਰਸੈਨਿਕ, ਲੈੱਡ, ਪਾਰਾ, ਕੈਡਮੀਅਮ, ਨਿਕਲ, ਬੈਕਟੀਰੀਆ, ਵਿਸ਼ਾਣੂ ਅਤੇ ਬਿਮਾਰੀ ਫੈਲਾਉਣ ਵਾਲੇ ਕਿਰਮਾਂ ਦੇ ਅੰਡਿਆਂ ਦੀ ਮੌਜੂਦਗੀ ਬਹੁਤ ਹਾਨੀਕਾਰਕ ਹੈ। ਕਿਉਂਕਿ ਦੂਸ਼ਿਤ ਪਾਣੀ ਦੀ ਸਿੰਚਾਈ ਦੁਆਰਾ ਇਹ ਸਬਜ਼ੀਆਂ ਦੇ ਬਾਹਰੀ ਅਤੇ ਅੰਦਰੂਨੀ ਭਾਗਾਂ ਵਿਚ ਦਾਖ਼ਲ ਹੋ ਜਾਂਦੇ ਹਨ ਅਤੇ ਸਬਜ਼ੀਆਂ ਰਾਹੀਂ ਮਨੁੱਖੀ ਸਰੀਰ ਵਿਚ ਦਾਖ਼ਲ ਹੋ ਕੇ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਕਾਰਨ ਬਣਦੇ ਹਨ। ਉਦਾਹਰਨ ਦੇ ਤੌਰ 'ਤੇ ਹੁਣੇ-ਹੁਣੇ ਸਿਸਟੋਸਰਕੋਸਿਸ ਨਾਂਅ ਦੀ ਇਕ ਭਿਆਨਕ ਬਿਮਾਰੀ ਦਾ ਪਤਾ ਲੱਗਿਆ ਹੈ। ਇਸ ਵਿਚ ਚਪਟੇ ਕਿਰਮ ਦੇ ਅੰਡੇ ਦੂਸ਼ਿਤ ਪਾਣੀ ਰਾਹੀਂ ਸਿੰਜੀ ਗਈ ਪੱਤਾ ਗੋਭੀ ਰਾਹੀਂ ਮਨੁੱਖੀ ਸਰੀਰ ਵਿਚ ਦਾਖ਼ਲ ਹੁੰਦੇ ਹਨ ਅਤੇ ਖੂਨ ਦੇ ਗੇੜ ਰਾਹੀਂ ਇਹ ਅੰਡੇ ਦਿਮਾਗ ਵਿਚ ਪਨਪਣ ਲਗਦੇ ਹਨ ਤਾਂ ਮਨੁੱਖ ਪੀੜ ਨਾਲ ਵਿਆਕੁਲ ਹੋ ਜਾਂਦਾ ਹੈ ਅਤੇ ਜੇਕਰ ਸਹੀ ਸਮੇਂ 'ਤੇ ਡਾਕਟਰੀ ਸਹਾਇਤਾ ਨਾ ਮਿਲੇ ਤਾਂ ਕੁਝ ਹੀ ਘੰਟਿਆਂ ਵਿਚ ਮੌਤ ਹੋ ਸਕਦੀ ਹੈ। ਇਸ ਕਰਕੇ ਦੂਸ਼ਿਤ ਪਾਣੀ ਤੇ ਨਾਲਿਆਂ ਦੇ ਪਾਣੀ ਨਾਲ ਸਿੰਜੀਆਂ ਗਈਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਰਿੰਨ ਪਕਾ ਕੇ ਖਾਣਾ ਚਾਹੀਦਾ ਹੈ। ਕੱਚੇ ਰੂਪ (ਸਲਾਦ) ਦੇ ਤੌਰ 'ਤੇ ਇਨ੍ਹਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਰਨ ਨਾਲ ਅਸੀਂ ਜੀਵਾਣੂਆਂ, ਵਿਸ਼ਾਣੂਆਂ ਅਤੇ ਕਿਰਮਾਂ ਦੇ ਅੰਡਿਆਂ ਤੋਂ ਹੋਣ ਵਾਲੇ ਰੋਗ ਜਿਵੇਂ ਪੇਚਿਸ, ਡਾਇਰੀਆ ਆਦਿ ਤੋਂ ਤਾਂ ਕੁਝ ਹੱਦ ਤੱਕ ਬਚਾਅ ਕਰ ਸਕਦੇ ਹਾਂ ਪਰ ਹਾਨੀਕਾਰਕ ਭਾਰੀਆਂ ਧਾਤਾਂ ਤੋਂ ਬਚਾਅ ਦਾ ਕੋਈ ਹੱਲ ਨਹੀਂ, ਕਿਉਂਕਿ ਇਹ ਭਾਰੀਆਂ ਧਾਤਾਂ ਪਾਣੀ ਰਾਹੀਂ ਸਬਜ਼ੀਆਂ ਦੇ ਅੰਦਰੂਨੀ ਭਾਗਾਂ ਵਿਚ ਜਮ੍ਹਾਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਵੱਖ ਕਰਨ ਦਾ ਕੋਈ ਵੀ ਤਰੀਕਾ ਨਹੀਂ। ਇਹ ਮਨੁੱਖ ਦੀ ਮਾਨਸਿਕ ਸਿਹਤ 'ਤੇ ਬਹੁਤ ਮਾਰੂ ਅਸਰ ਪਾਉਂਦੀਆਂ ਹਨ। ਸੋ, ਸਬਜ਼ੀਆਂ ਦੁਆਰਾ ਮਨੁੱਖੀ ਸਿਹਤ ਉੱਤੇ ਪੈਂਦੇ ਬੁਰੇ ਪ੍ਰਭਾਵ ਅਤੇ ਇਨ੍ਹਾਂ ਤੋਂ ਬਚਾਓ ਬਾਰੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਪ੍ਰਦੂਸ਼ਣ ਦੀ ਰੋਕਥਾਮ ਲਈ ਬਣਾਏ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਫੈਕਟਰੀਆਂ ਅਜਿਹੇ ਜ਼ਹਿਰੀਲੇ ਤੱਤਾਂ ਨੂੰ ਵੱਖ ਕਰਕੇ ਹੀ ਫਾਲਤੂ ਪਾਣੀ ਨਾਲਿਆਂ ਵਿਚ ਸੁੱਟਣ ਅਤੇ ਦੂਸ਼ਿਤ ਪਾਣੀ ਵਿਚ ਜ਼ਹਿਰੀਲੇ ਤੱਤਾਂ ਨੂੰ ਵੱਖ ਕਰਨ ਲਈ ਟਰੀਟਮੈਂਟ ਪਲਾਂਟ ਲਾਉਣ। ਅੱਜ ਦੇ ਸਮੇਂ ਦੀ ਇਹ ਮੁੱਖ ਲੋੜ ਹੈ ਤਾਂ ਜੋ ਫਾਲਤੂ ਪਾਣੀ ਮੁੜ ਵਰਤੋਂ ਵਿਚ ਲਿਆਂਦਾ ਜਾ ਸਕੇ। ਅਜਿਹਾ ਕਰਨ ਨਾਲ ਰਾਜ ਵਿਚ ਜ਼ਮੀਨ ਹੇਠਲੇ ਪਾਣੀ ਦੀ ਦਿਨੋ-ਦਿਨ ਘਟ ਰਹੀ ਪੱਧਰ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵੀ ਕੀਤੀ ਜਾ ਸਕਦੀ ਹੈ।


-13-36, 435, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ।
ਮੋ: 98785-15474.


ਖ਼ਬਰ ਸ਼ੇਅਰ ਕਰੋ

ਅਜੇ ਵੀ ਲਾਭਕਾਰੀ ਨਹੀਂ ਹਨ ਫ਼ਸਲਾਂ ਦੇ ਸਮਰਥਨ ਮੁੱਲ

ਖੇਤੀਬਾੜੀ ਨੀਤੀ ਵਿਚ ਤਬਦੀਲੀ ਦੀ ਲੋੜ

3 ਅਕਤੂਬਰ, 2018 ਨੂੰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਸਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਵਿਚ ਹਾੜ੍ਹੀ ਦੀ ਮੁੱਖ ਜਿਣਸ ਕਣਕ ਦੀ ਘੱਟੋ-ਘੱਟ ਸਮਰਥਨ ਕੀਮਤ ਵਿਚ 105 ਰੁਪਏ, ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਮੋਹਨ ਭਾਗਵਤ ਦੀ ਸਰਗਰਮੀ

ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਜਲੰਧਰ ਵਿਚ ਹਨ, ਜਿਥੇ ਉਨ੍ਹਾਂ ਨੇ ਵੱਡੀ ਹੱਦ ਤੱਕ ਆਪਣੀਆਂ ਸਰਗਰਮੀਆਂ ਇਸ ਖਿੱਤੇ ਦੇ ਆਰ.ਐਸ.ਐਸ. ਦੇ ਅਧਿਕਾਰੀਆਂ, ਵਰਕਰਾਂ ਨਾਲ ਲੰਮੀਆਂ ਮੁਲਾਕਾਤਾਂ ਤੱਕ ਸੀਮਤ ਰੱਖੀਆਂ ਹਨ। ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX