ਤਾਜਾ ਖ਼ਬਰਾਂ


ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰ ਸਰਕਾਰ ਨੇ ਸੂਬਾ ਸਰਕਾਰ/ਸਰਕਾਰੀ ਸਹਾਇਤਾ ਪ੍ਰਾਪਤ ਡਿਗਰੀ ਪੱਧਰ ਦੇ ਤਕਨੀਕੀ ਅਦਾਰਿਆਂ ਦੇ ਅਧਿਆਪਕਾਂ ਅਤੇ ਹੋਰ ਅਕਾਦਮਿਕ ਸਟਾਫ਼...
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 15 ਜਨਵਰੀ - ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਵਿਦਿਅਕ...
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  1 day ago
ਨੈਰੋਬੀ, 15 ਜਨਵਰੀ - ਕੀਨੀਆ ਦੇ ਨੈਰੋਬੀ 'ਚ ਧਮਾਕਾ ਅਤੇ ਭਾਰੀ ਗੋਲੀਬਾਰੀ ਹੋਣ ਦੀ ਖ਼ਬਰ...
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  1 day ago
ਜੈਤੋ, 15 ਜਨਵਰੀ (ਗੁਰਚਰਨ ਸਿੰਘ ਗਾਬੜੀਆ) - ਅੱਜ ਦੁਪਹਿਰ ਦੋ ਵਿਅਕਤੀਆਂ ਨੇ ਸਟੇਟ ਬੈਂਕ ਦੇ ਏ.ਟੀ.ਐਮ 'ਚੋਂ ਪੈਸੇ ਕਢਵਾਏ ਤਾਂ ਇੱਕ ਵਿਅਕਤੀ ਦੇ 2 ਹਜ਼ਾਰ ਦੇ 3 ਨੋਟਾਂ...
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  1 day ago
ਪੰਚਕੂਲਾ, 15 ਜਨਵਰੀ - ਪੱਤਰਕਾਰ ਛਤਰਪਤੀ ਹੱਤਿਆਕਾਂਡ ਮਾਮਲੇ 'ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀ ਨੂੰ ਸਜ਼ਾ ਸੁਣਾਏ ਜਾਣ ਦੇ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ...
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਰਾਂਚੀ, 15 ਜਨਵਰੀ - ਝਾਰਖੰਡ ਸਰਕਾਰ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਤੇ ਵਿਦਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵੇਂਕਰਨ...
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਅਹਿਮਦਾਬਾਦ, 15 ਜਨਵਰੀ - ਗੁਜਰਾਤ ਦੇ ਨੰਦੁਰਬਰ ਜ਼ਿਲੇ 'ਚ ਇੱਕ ਕਿਸ਼ਤੀ ਦੇ ਨਰਮਦਾ ਨਦੀ 'ਚ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ...
ਕੈਪਟਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ, ਕਰਤਾਰਪੁਰ ਲਾਂਘੇ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ
. . .  1 day ago
ਚੰਡੀਗੜ੍ਹ, 15 ਜਨਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ...
ਪੰਜਾਬ ਵਿਚ ਕਈ ਥਾਵਾਂ 'ਤੇ ਮਨਾਇਆ ਗਿਆ ਮਾਇਆਵਤੀ ਦਾ ਜਨਮ ਦਿਨ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਬਸਪਾ ਸੁਪਰੀਮੋ ਮਾਇਆਵਤੀ ਦਾ 63ਵਾਂ ਜਨਮ ਦਿਨ ਅੱਜ ਪੰਜਾਬ ਵਿਚ ਥਾਂ ਥਾਂ 'ਤੇ ਜਨ ਕਲਿਆਣ ਦਿਵਸ ਵਜੋ ਮਨਾਇਆ ਗਿਆ। ਇਸ ਸਬੰਧੀ...
ਅਧਿਆਪਕਾਂ ਆਗੂਆਂ ਦੀ ਮੁਅੱਤਲੀ ਦੀਆਂ ਫੂਕੀਆਂ ਕਾਪੀਆਂ
. . .  1 day ago
ਸੰਗਰੂਰ, 15 ਜਨਵਰੀ (ਧੀਰਜ ਪਿਸ਼ੋਰੀਆ) - ਸਿੱਖਿਆ ਵਿਭਾਗ ਵੱਲੋਂ ਸਾਂਝਾ ਅਧਿਆਪਕ ਮੋਰਚਾ ਦੇ 5 ਆਗੂਆਂ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਕਾਫੀ ਭੜਕ ਗਿਆ...
ਕਰਨਾਟਕ 'ਚ ਸੰਕਟ 'ਚ ਘਿਰੀ ਕੁਮਾਰਸਵਾਮੀ ਦੀ ਸਰਕਾਰ, ਆਜ਼ਾਦ ਵਿਧਾਇਕਾਂ ਨੇ ਵਾਪਸ ਲਿਆ ਸਮਰਥਨ
. . .  1 day ago
ਨਵੀਂ ਦਿੱਲੀ, 15 ਜਨਵਰੀ- ਕਰਨਾਟਕ 'ਚ ਐੱਚ. ਡੀ. ਕੁਮਾਰਸਵਾਮੀ ਸਰਕਾਰ 'ਤੇ ਸੰਕਟ ਛਾ ਗਿਆ ਗਿਆ। ਦੋ ਆਜ਼ਾਦ ਵਿਧਾਇਕਾਂ ਨੇ ਸਰਕਾਰ 'ਚੋਂ ਸਮਰਥਨ ਵਾਪਸ ਲੈ ਲਿਆ ਹੈ। ਦੋਹਾਂ ਵਿਧਾਇਕਾਂ ਨੇ ਸਮਰਥਨ ਵਾਪਸੀ ਦੀ ਚਿੱਠੀ ਰਾਜਪਾਲ ਨੂੰ ਸੌਂਪ ਦਿੱਤੀ ਹੈ। ਇਸ...
ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਲੜੀ 1-1 'ਤੇ ਬਰਾਬਰ
. . .  1 day ago
ਐਡੀਲੇਡ, 15 ਜਨਵਰੀ - ਭਾਰਤ ਨੇ ਐਡੀਲੇਡ ਵਿਖੇ ਦੂਸਰੇ ਇੱਕ ਦਿਨਾਂ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਆਸਟ੍ਰੇਲੀਆ...
ਧੋਨੀ ਦਾ ਅਲੋਚਕਾਂ ਨੂੰ ਜਵਾਬ, 55 ਦੌੜਾਂ ਬਣਾ ਕੇ ਰਹੇ ਨਾਬਾਦ
. . .  1 day ago
ਭਾਰਤ-ਆਸਟ੍ਰੇਲੀਆ ਦੂਸਰਾ ਇੱਕਦਿਨਾਂ ਮੈਚ : ਭਾਰਤ ਦੀ 6 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਆਖਿਰੀ ਓਵਰ 'ਚ ਭਾਰਤ ਨੂੰ ਜਿੱਤਣ ਲਈ 7 ਦੌੜਾਂ ਦੀ ਲੋੜ
. . .  1 day ago
ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ 'ਚ ਕੱਢਿਆ ਵਿਸ਼ਾਲ ਮੁਹੱਲਾ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 12 ਗੇਂਦਾਂ 'ਚ 16 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 18 ਗੇਂਦਾਂ 'ਚ 25 ਦੌੜਾਂ ਦੀ ਲੋੜ
. . .  1 day ago
ਭਾਰਤ-ਆਸਟ੍ਰੇਲੀਆ ਮੈਚ : ਭਾਰਤ ਨੂੰ ਜਿੱਤਣ ਲਈ 24 ਗੇਂਦਾਂ 'ਚ 34 ਦੌੜਾਂ ਦੀ ਲੋੜ
. . .  1 day ago
ਜੰਮੂ-ਕਸ਼ਮੀਰ : ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਸਹਾਇਕ ਕਮਾਂਡੈਂਟ ਸ਼ਹੀਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਸੰਪਾਦਕੀ

ਭ੍ਰਿਸ਼ਟ ਵਿਵਸਥਾ ਸਾਹਮਣੇ ਹਾਰਦੀ ਜਾ ਰਹੀ ਹੈ ਨੌਜਵਾਨ ਪੀੜ੍ਹੀ

ਦੇਸ਼ ਦੇ ਸਾਰੇ ਨੇਤਾ ਖ਼ਾਸ ਕਰ ਮੌਜੂਦਾ ਸਰਕਾਰ ਦੇ ਪ੍ਰਧਾਨ ਮੰਤਰੀ ਅਤੇ ਹੋਰ ਸੀਨੀਅਰ ਨੇਤਾ ਵਾਰ-ਵਾਰ ਦੇਸ਼ ਅਤੇ ਦੁਨੀਆ ਨੂੰ ਯਾਦ ਕਰਵਾਉਂਦੇ ਹਨ ਕਿ ਭਾਰਤ ਨੌਜਵਾਨ ਦੇਸ਼ ਹੈ ਭਾਵ ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੌਜਵਾਨ ਹੈ ਅਤੇ ਇਸ ਨੌਜਵਾਨ ਸ਼ਕਤੀ ਦੇ ਬਲ 'ਤੇ ਭਾਰਤ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਭਾਰਤ ਦੀ ਆਬਾਦੀ ਵਿਚ ਨੌਜਵਾਨ ਜ਼ਿਆਦਾ ਹਨ। ਇਹ ਵੀ ਸੱਚ ਹੈ ਕਿ ਜਿਸ ਪਾਸੇ ਨੌਜਵਾਨ ਚਲਦੇ ਹਨ, ਉਸ ਪਾਸੇ ਹੀ ਜ਼ਮਾਨਾ ਚਲਦਾ ਹੈ। ਇਤਿਹਾਸ ਗਵਾਹ ਹੈ ਕਿ ਆਜ਼ਾਦੀ ਅੰਦੋਲਨ ਵਿਚ ਦੇਸ਼ ਦੇ ਨੌਜਵਾਨਾਂ ਨੇ ਜਿਹੜੇ ਅਦਭੁੱਤ ਕਾਰਨਾਮੇ ਕੀਤੇ, ਹੱਸਦੇ-ਹੱਸਦੇ ਫਾਂਸੀ ਲੱਗ ਗਏ, ਆਪਣੀ ਹਿੰਮਤ ਨਾਲ ਬਰਤਾਨਵੀ ਸਾਮਰਾਜ ਦੀ ਛਾਤੀ 'ਤੇ ਉਨ੍ਹਾਂ ਦੀ ਰਾਜਧਾਨੀ ਵਿਚ ਜਾ ਕੇ ਜੋ ਘਾਤਕ ਸੱਟਾਂ ਮਾਰੀਆਂ ਉਨ੍ਹਾਂ ਨੂੰ ਭਾਰਤ ਵਾਸੀ ਤਾਂ ਕਦੇ ਭੁਲਾ ਨਹੀਂ ਸਕਦੇ ਅਤੇ ਜਿਹੜੇ ਸਾਡੇ ਦੇਸ਼ ਨੂੰ ਗੁਲਾਮ ਬਣਾ ਕੇ ਸਾਰਾ ਧਨ ਲੁੱਟ ਰਹੇ ਸਨ, ਉਨ੍ਹਾਂ ਦੀਆਂ ਵੀ ਕਈ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ। ਪਰ ਇਕ ਸੱਚਾਈ ਹੋਰ ਵੀ ਹੈ। ਇਹ ਸਹੀ ਹੈ ਕਿ ਸਾਡੀ ਆਬਾਦੀ ਵਿਚ ਵਧੇਰੇ ਨੌਜਵਾਨ ਹਨ ਪਰ ਜਿਸ ਮਾਨਸਿਕ ਦਬਾਅ ਅਤੇ ਅਧੂਰੇ ਸੁਪਨਿਆਂ ਦੀ ਹਾਲਤ ਵਿਚ ਉਹ ਜਿਊ ਰਹੇ ਹਨ, ਉਹ ਕਿੰਨੀ ਘਾਤਕ ਹੋ ਸਕਦੀ ਹੈ? ਇਸ ਵੱਲ ਸਾਡੇ ਨੇਤਾਵਾਂ ਦਾ ਕੋਈ ਧਿਆਨ ਨਹੀਂ ਹੈ। ਨੌਜਵਾਨਾਂ ਦੀ ਗੱਲ ਕਰਨ ਵਾਲਿਆਂ ਨੂੰ ਸਿਰਫ ਆਪਣੇ ਧੀਆਂ-ਪੁੱਤਰ ਹੀ ਦਿਖਾਈ ਦਿੰਦੇ ਹਨ। ਗ਼ਰੀਬ ਅਤੇ ਦਲਿਤ ਦੀ ਦੁਹਾਈ ਦੇ ਕੇ ਜਨਤਾ ਦੇ ਵੋਟ ਇਕੱਠੇ ਕਰ ਸੱਤਾ ਦੇ ਸਿਖ਼ਰਾਂ 'ਤੇ ਪਹੁੰਚਣ ਵਾਲੇ ਸਾਰਾ ਜਨ ਕਲਿਆਣ ਆਪਣਾ ਅਤੇ ਆਪਣਿਆਂ ਦਾ ਹੀ ਕਰਦੇ ਹਨ। ਅਜਿਹਾ ਲਗਦਾ ਹੈ ਕਿ ਇਨ੍ਹਾਂ ਕੋਲ ਕੋਈ ਦੂਰ-ਦ੍ਰਿਸ਼ਟੀ ਹੈ ਹੀ ਨਹੀਂ। ਜਦੋਂ ਵੀ ਸੱਤਾ ਦੀਆਂ ਰਿਉੜੀਆਂ ਵੰਡਣ ਦਾ ਮੌਕਾ ਮਿਲਦਾ ਹੈ, ਆਪਣਿਆਂ ਨੂੰ ਹੀ ਵੰਡਦੇ ਹਨ।
ਅਜੇ ਕੁਝ ਦਿਨ ਪਹਿਲਾਂ ਇਕ ਟੀ.ਵੀ. ਚੈਨਲ ਵਿਚ ਇਕ ਨੌਜਵਾਨ ਦੀ ਖ਼ੁਦਕੁਸ਼ੀ ਦੀ ਦਰਦ ਭਰੀ ਕਹਾਣੀ ਵਿਖਾਈ ਗਈ, ਜਿਹੜਾ ਸਾਲ 2016 ਵਿਚ ਭਾਰਤ ਸਰਕਾਰ ਦੀ ਇਕ ਸੇਵਾ ਵਿਚ ਇੰਸਪੈਕਟਰ ਵਜੋਂ ਚੁਣਿਆ ਤਾਂ ਗਿਆ ਪਰ ਦੋ ਸਾਲ ਤੱਕ ਨਿਯੁਕਤੀ ਪੱਤਰ ਨਾ ਮਿਲਣ ਤੋਂ ਦੁਖੀ ਹੋ ਕੇ ਆਖ਼ਰ ਉਹ ਮੌਤ ਦੀ ਗੋਦ ਵਿਚ ਹੀ ਸੌਂ ਗਿਆ। ਪੂਰਾ ਦਿਨ ਦੇਸ਼ ਦੇ ਵੱਖ-ਵੱਖ ਟੀ.ਵੀ. ਚੈਨਲ ਕਦੇ ਰਾਫੇਲ ਦੇ ਘੁਟਾਲੇ ਦੀ ਚਰਚਾ ਕਰਦੇ ਹਨ ਅਤੇ ਜਵਾਬ ਵਿਚ ਅਗਸਤਾ ਜਾਂ ਵਾਡਰਾ 'ਤੇ ਦੋਸ਼ ਲਗਦੇ ਹਨ। ਵੱਡੇ-ਵੱਡੇ ਨੇਤਾ ਆਪਣੀ ਹਿੰਮਤ ਦਿਖਾਉਣ ਲਈ ਇਨ੍ਹਾਂ ਚੈਨਲਾਂ 'ਤੇ ਆਪਣੀ ਤਾਰੀਫ਼ ਅਤੇ ਦੂਸਰਿਆਂ ਦੇ ਦੋਸ਼ ਕੱਢਣ ਵਿਚ ਹੀ ਰੁੱਝੇ ਰਹਿੰਦੇ ਹਨ। ਪਰ ਜਿਹੜੀ ਨੌਜਵਾਨ ਸ਼ਕਤੀ ਦਾ ਨਾਂਅ ਲੈ ਕੇ ਇਹ ਵਾਰ-ਵਾਰ ਭਾਸ਼ਣ ਕਰਦੇ ਹਨ, ਉਹ ਦੇਸ਼ ਦੇ ਨੌਜਵਾਨ ਬੇਟੇ-ਬੇਟੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਇਸ ਵੱਲ ਕੋਈ ਧਿਆਨ ਨਹੀਂ ਦਿੰਦਾ। ਕੋਈ ਇਹ ਨਹੀਂ ਸੋਚਦਾ ਕਿ ਆਖ਼ਰ ਦੇਸ਼ ਵਿਚ ਅਜਿਹੇ ਹਾਲਾਤ ਕਿਉਂ ਬਣ ਗਏ ਕਿ ਵੱਡੀ ਗਿਣਤੀ ਵਿਚ ਨੌਜਵਾਨ ਦੇਸ਼ ਤੋਂ ਬਾਹਰ ਜਾ ਕੇ ਰੁਜ਼ਗਾਰ ਪ੍ਰਾਪਤ ਕਰਨ ਲਈ ਤਤਪਰ ਹਨ। ਵੱਡਾ ਸੱਚ ਇਹ ਹੈ ਕਿ ਵਿਅਕਤੀ ਆਪਣਾ ਘਰ ਉਦੋਂ ਹੀ ਛੱਡਣ ਲਈ ਤਿਆਰ ਹੁੰਦਾ ਹੈ, ਜਦੋਂ ਪੂਰੀ ਤਰ੍ਹਾਂ ਆਪਣਿਆਂ ਤੋਂ ਨਿਰਾਸ਼ ਹੋ ਜਾਵੇ। ਕਿਸੇ ਵੀ ਤਰ੍ਹਾਂ ਸਟੱਡੀ ਵੀਜ਼ਾ ਜਾਂ ਵਰਕ ਵੀਜ਼ਾ ਪ੍ਰਾਪਤ ਕਰ ਲੈਣਾ ਅੱਜ ਦੇ ਬਹੁ-ਗਿਣਤੀ ਨੌਜਵਾਨਾਂ ਦਾ ਇਕ ਟੀਚਾ ਬਣ ਗਿਆ ਹੈ।
ਕੀ ਇਹ ਸੱਚ ਨਹੀਂ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਬੇਕਾਰੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਨਾਲ ਭਰਪੂਰ ਵਿਵਸਥਾ ਨਾਲ ਲੜਦੇ-ਲੜਦੇ ਲਗਪਗ ਹਾਰ ਚੁੱਕੀ ਹੈ। ਸੰਭਾਵਿਤ ਹੈ ਕਿ ਕੋਈ ਵੀ ਨੇਤਾ ਖ਼ਾਸ ਕਰ ਜਿਹੜੇ ਸੱਤਾ ਵਿਚ ਬੈਠੇ ਹਨ, ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੋਣਗੇ। ਪਿਛਲੇ ਦਿਨੀਂ ਮੈਂ ਦੋ ਹਫ਼ਤਿਆਂ ਲਈ ਅਮਰੀਕਾ ਵਿਚ ਸਵਾਮੀ ਵਿਵੇਕਾਨੰਦ ਦੀ ਕਰਮ ਭੂਮੀ ਦੇ ਦਰਸ਼ਨ ਕਰਨ ਲਈ ਪਹੁੰਚੀ। ਉਥੋਂ ਵਾਪਸ ਆਉਂਦੇ ਸਮੇਂ ਅਮਰੀਕਾ ਵਿਚ ਵਸੇ ਕੁਝ ਭਾਰਤੀਆਂ ਨੇ ਮੈਨੂੰ ਪੁੱਛਿਆ ਕਿ ਤੁਹਾਨੂੰ ਅਮਰੀਕਾ ਕਿਹੋ ਜਿਹਾ ਲੱਗਾ? ਮੈਂ ਜਿਵੇਂ ਹੀ ਇਹ ਕਿਹਾ ਕਿ ਇਥੇ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਲਗਪਗ ਨਹੀਂ ਹੈ ਤਾਂ ਉਨ੍ਹਾਂ ਨੇ ਮੇਰੇ ਸ਼ਬਦ ਫੜ ਲਏ ਅਤੇ ਕਿਹਾ ਕਿ ਇਥੇ ਭ੍ਰਿਸ਼ਟਾਚਾਰ ਬਿਲਕੁਲ ਵੀ ਨਹੀਂ ਹੈ। ਉਸੇ ਸਮੇਂ ਇਕ ਸਵਾਲ ਮੇਰੇ ਸਾਹਮਣੇ ਆਇਆ ਕਿ, ਕੀ ਇਹੋ ਗੱਲ ਮੈਂ ਆਪਣੇ ਦੇਸ਼ ਲਈ ਕਹਿ ਸਕਦੀ ਹਾਂ? ਅੱਜ ਸਾਡੇ ਦੇਸ਼ ਦੇ ਬੱਚੇ ਇਹੀ ਕਹਿ ਰਹੇ ਹਨ ਕਿ ਭਾਰਤ ਦੇ ਭ੍ਰਿਸ਼ਟ ਤੰਤਰ ਤੋਂ ਉਹ ਹਾਰ ਗਏ ਹਨ। ਪੜ੍ਹਨ ਲਈ, ਨੌਕਰੀ ਲਈ, ਤਰੱਕੀ ਲਈ ਸਿੱਧਾ ਰਸਤਾ ਇਥੇ ਨਹੀਂ ਬਚਿਆ। ਸੱਚਾਈ ਇਹ ਹੈ ਕਿ ਦੇਸ਼ ਦੇ ਯੋਗ, ਉੱਚ ਸਿੱਖਿਆ ਡਾਕਟਰ, ਇੰਜੀਨੀਅਰ ਅਤੇ ਹੋਰ ਵਿਦਵਾਨ ਦੁਨੀਆ ਦੇ ਦੂਜੇ ਦੇਸ਼ਾਂ ਵਿਚ ਜਾ ਕੇ ਮਾਣ-ਸਨਮਾਨ ਪ੍ਰਾਪਤ ਕਰ ਰਹੇ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੀ ਬ੍ਰੇਨ ਡ੍ਰੇਨ ਭਾਵ ਪੜ੍ਹੇ-ਲਿਖੇ ਨੌਜਵਾਨਾਂ ਦੇ ਦੇਸ਼ ਛੱਡਣ ਦੀ ਗੱਲ ਨੂੰ ਇਕ ਸੁੰਦਰ ਜਿਹਾ ਸ਼ਬਦ ਬ੍ਰੇਨ ਗੇਨ ਹੀ ਕਹਿ ਦਿੱਤਾ। ਮੈਂ ਸਮਝ ਨਹੀਂ ਸਕੀ ਕਿ ਉਨ੍ਹਾਂ ਦੇਸ਼ਾਂ ਦੀ ਤਰੱਕੀ ਵਿਚ ਭਾਰਤੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਨੂੰ ਕਿਹੜਾ ਲਾਭ ਮੰਨ ਲਿਆ? ਦੁਨੀਆ ਭਰ ਦੇ ਹਸਪਤਾਲਾਂ ਵਿਚ ਸਾਡੇ ਡਾਕਟਰ ਨਾਂਅ ਅਤੇ ਧਨ ਕਮਾ ਰਹੇ ਹਨ ਪਰ ਸਾਡੇ ਦੇਸ਼ ਵਿਚ ਡਾਕਟਰਾਂ ਦੀ ਵੱਡੀ ਕਮੀ ਹੈ। ਕਦੇ ਸਰਕਾਰ ਨੇ ਸੋਚਿਆ ਹੈ ਕਿ ਜਵਾਨੀ ਦੇ ਸ਼ੁਰੂਆਤੀ ਦਿਨਾਂ ਵਿਚ ਜਦੋਂ ਘਰ ਵਸਾਉਣ ਅਤੇ ਬਣਾਉਣ ਦੇ ਦਿਨ ਹੁੰਦੇ ਹਨ, ਜਦੋਂ ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਹਰ ਨਵੇਂ ਮਾਤਾ-ਪਿਤਾ 'ਤੇ ਹੁੰਦੀ ਹੈ, ਅਜਿਹੇ ਸਮੇਂ ਵਿਚ 10-15 ਹਜ਼ਾਰ ਰੁਪਏ ਦੀ ਨੌਕਰੀ ਨਾਲ ਇਹ ਨੌਜਵਾਨ ਕਿਵੇਂ ਦੇਸ਼ ਦੀ ਸ਼ਕਤੀ ਬਣ ਸਕਣਗੇ? ਇਹ ਤਾਂ ਪਿਸ ਰਹੇ ਹਨ। ਪ੍ਰਾਈਵੇਟ ਨੌਕਰੀ ਅਤੇ ਨਿੱਜੀ ਦੁਕਾਨਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਥਿਤੀ ਤਾਂ ਹੋਰ ਵੀ ਬੁਰੀ ਹੈ।
ਅਸਲੀਅਤ ਇਹ ਵੀ ਹੈ ਕਿ ਅਮਰੀਕਾ ਜਿਹੇ ਦੇਸ਼ ਦੀਆਂ ਜੇਲ੍ਹਾਂ ਵਿਚ ਸਾਡੇ ਹਜ਼ਾਰਾਂ ਨੌਜਵਾਨ ਬੰਦ ਹਨ। 2013 ਵਿਚ ਇਰਾਕ ਵਿਚ ਮਜ਼ਦੂਰੀ ਕਰਨ ਗਏ ਭਾਰਤ ਦੇ 40 ਬੇਟੇ ਰੋਟੀ ਕਮਾਉਣ ਦੇ ਸਥਾਨ 'ਤੇ ਕੰਕਾਰ ਬਣ ਕੇ ਰਹਿ ਗਏ। ਹੋਰ ਕਈ ਦੇਸ਼ਾਂ ਵਿਚ ਵੀ ਸਾਡੇ ਨੌਜਵਾਨ ਕਈ ਤਰ੍ਹਾਂ ਦੇ ਕਸ਼ਟ ਸਹਿ ਰਹੇ ਹਨ। ਚੰਗਾ ਹੋਵੇਗਾ ਕਿ ਜੇਕਰ ਸਾਡੀ ਸਰਕਾਰ ਨੌਜਵਾਨ ਸ਼ਕਤੀ 'ਤੇ ਭਾਸ਼ਣ ਦੇਣ ਦੀ ਥਾਂ ਇਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਜੀਵਨ ਦੇਵੇ। ਯਾਦ ਰੱਖਣਾ ਹੋਵੇਗਾ ਕਿ ਭੁੱਖਾ ਢਿੱਡ ਹੀ ਕ੍ਰਾਂਤੀ ਕਰਦਾ ਹੈ। ਕੀ ਸਰਕਾਰ ਇਹ ਭੁੱਲ ਗਈ ਹੈ ਕਿ ਜਦੋਂ ਸਵਾਮੀ ਵਿਵੇਕਾਨੰਦ ਵਿਸ਼ਵ ਧਰਮ ਸੰਸਦ ਵਿਚ ਹਿੱਸਾ ਲੈਣ ਗਏ ਸਨ ਤਾਂ ਉਨ੍ਹਾਂ ਨੇ ਭਾਰਤੀ ਨੌਜਵਾਨ ਸ਼ਕਤੀ ਦਾ ਝੰਡਾ ਦੁਨੀਆ ਵਿਚ ਲਹਿਰਾਇਆ ਸੀ। ਅੱਜ ਸਾਡੇ ਦੇਸ਼ ਵਿਚ ਹੀ ਕਰੋੜਾਂ ਲੋਕ ਅੱਧ ਭੁੱਖੇ ਜ਼ਿੰਦਗੀ ਕੱਟ ਰਹੇ ਹਨ। ਉਨ੍ਹਾਂ ਦੇ ਮੋਢੇ ਠੇਕਿਆਂ ਦੀ ਨੌਕਰੀ ਜਾਂ ਇਹ ਕਿਹਾ ਜਾਵੇ ਕਿ ਰੋਟੀ ਦੀ ਗੁਲਾਮੀ ਕਰਦਿਆਂ ਟੁੱਟ ਰਹੇ ਹਨ। ਪੁਲਿਸ ਦੀਆਂ ਲਾਠੀਆਂ ਅਤੇ ਸਰਕਾਰੀ ਤੰਤਰ ਦੇ ਹੇਠਾਂ ਉਹ ਪਿਸ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਹੀ 9 ਕਰੋੜ ਬੱਚੇ ਕਦੇ ਸਕੂਲ ਨਹੀਂ ਗਏ ਅਤੇ ਕਰੀਬ 20 ਕਰੋੜ ਲੋਕ ਰਾਤ ਨੂੰ ਭੁੱਖੇ ਪੇਟ ਸੌਂਦੇ ਹਨ। ਹਨੇਰੇ ਭਵਿੱਖ ਕਾਰਨ ਨਸ਼ੇ ਵਿਚ ਗ੍ਰਸਤ ਨਵੀਂ ਪੀੜ੍ਹੀ ਅਤੇ ਇਸ ਤਕਲੀਫ਼ ਤੋਂ ਦੁਖੀ ਉਨ੍ਹਾਂ ਦੇ ਮਾਤਾ-ਪਿਤਾ ਵੀ ਅਸੰਤੋਸ਼ ਭਰਿਆ ਜੀਵਨ ਜੀਅ ਰਹੇ ਹਨ। ਚਿੰਤਾ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਵੇਂ ਦੇਸ਼ ਦੇ ਨੌਜਵਾਨਾਂ ਨੂੰ ਅਜਿਹੀ ਵਿਵਸਥਾ ਦੇ ਸਕਦੇ ਹਾਂ, ਜਿਥੇ ਸਾਰੇ ਆਪਣੀ ਯੋਗਤਾ ਅਨੁਸਾਰ ਅਹੁਦੇ ਪ੍ਰਾਪਤ ਕਰ ਸਕਣ। ਪਰ ਹੁਣ ਤਾਂ ਅਜਿਹਾ ਲਗਦਾ ਹੈ ਕਿ ਸਰਕਾਰਾਂ ਦੇ ਅੱਗੇ ਰੋਣਾ ਮੱਝ ਦੇ ਅੱਗੇ ਬੀਨ ਵਜਾਉਣ ਜਿਹਾ ਹੈ। ਇਹ ਸਰਕਾਰਾਂ ਅੱਜ ਦੀਆਂ ਹਨ ਜਾਂ ਕੱਲ੍ਹ ਦੀਆਂ, ਇਸ ਵਿਚ ਕੋਈ ਖ਼ਾਸ ਫ਼ਰਕ ਨਹੀਂ।


-ਸਾਬਕਾ ਕੈਬਨਿਟ ਮੰਤਰੀ, ਪੰਜਾਬ।


ਖ਼ਬਰ ਸ਼ੇਅਰ ਕਰੋ

ਸਬਜ਼ੀਆਂ 'ਤੇ ਦੂਸ਼ਿਤ ਪਾਣੀ ਦੀ ਵਰਤੋਂ ਨੂੰ ਰੋਕਿਆ ਜਾਵੇ

ਭੋਜਨ ਸਰੀਰ ਲਈ ਅਤਿਅੰਤ ਜ਼ਰੂਰੀ ਹੈ। ਭੋਜਨ ਤੋਂ ਸਾਨੂੰ ਸਰੀਰਕ ਬਣਤਰ ਅਤੇ ਕਿਰਿਆਵਾਂ ਲਈ ਊਰਜਾ ਪ੍ਰਾਪਤ ਹੁੰਦੀ ਹੈ। ਸਾਡੇ ਸਰੀਰ ਲਈ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਹਾਈਡਰੇਟਸ, ਖੰਡ, ਫੈਟ, ਵਿਟਾਮਿਨਜ਼ ਅਤੇ ਖਣਿਜ ਪਦਾਰਥ ਸਾਨੂੰ ਭੋਜਨ ਤੋਂ ਹੀ ਪ੍ਰਾਪਤ ...

ਪੂਰੀ ਖ਼ਬਰ »

ਅਜੇ ਵੀ ਲਾਭਕਾਰੀ ਨਹੀਂ ਹਨ ਫ਼ਸਲਾਂ ਦੇ ਸਮਰਥਨ ਮੁੱਲ

ਖੇਤੀਬਾੜੀ ਨੀਤੀ ਵਿਚ ਤਬਦੀਲੀ ਦੀ ਲੋੜ

3 ਅਕਤੂਬਰ, 2018 ਨੂੰ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਸਲਿਆਂ ਬਾਰੇ ਕੈਬਨਿਟ ਕਮੇਟੀ ਦੀ ਹੋਈ ਮੀਟਿੰਗ ਵਿਚ ਹਾੜ੍ਹੀ ਦੀ ਮੁੱਖ ਜਿਣਸ ਕਣਕ ਦੀ ਘੱਟੋ-ਘੱਟ ਸਮਰਥਨ ਕੀਮਤ ਵਿਚ 105 ਰੁਪਏ, ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ...

ਪੂਰੀ ਖ਼ਬਰ »

ਮੋਹਨ ਭਾਗਵਤ ਦੀ ਸਰਗਰਮੀ

ਪਿਛਲੇ ਕੁਝ ਦਿਨਾਂ ਤੋਂ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਮੁਖੀ ਮੋਹਨ ਭਾਗਵਤ ਜਲੰਧਰ ਵਿਚ ਹਨ, ਜਿਥੇ ਉਨ੍ਹਾਂ ਨੇ ਵੱਡੀ ਹੱਦ ਤੱਕ ਆਪਣੀਆਂ ਸਰਗਰਮੀਆਂ ਇਸ ਖਿੱਤੇ ਦੇ ਆਰ.ਐਸ.ਐਸ. ਦੇ ਅਧਿਕਾਰੀਆਂ, ਵਰਕਰਾਂ ਨਾਲ ਲੰਮੀਆਂ ਮੁਲਾਕਾਤਾਂ ਤੱਕ ਸੀਮਤ ਰੱਖੀਆਂ ਹਨ। ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX