ਤਾਜਾ ਖ਼ਬਰਾਂ


ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਲੁਧਿਆਣਾ, 18 ਦਸੰਬਰ (ਪਰਮੇਸ਼ਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਹੈ ਕਿ ਆਗਾਮੀ ਪੰਚਾਇਤ ਚੋਣਾਂ ...
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਗੁਹਾਟੀ, 18 ਦਸੰਬਰ - ਪੰਜ ਰਾਜਾਂ 'ਚ ਚੋਣ ਨਤੀਜਿਆਂ ਤੋਂ ਬਾਅਦ ਕਿਸਾਨਾਂ ਦੀ ਕਰਜ਼ ਮੁਆਫੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਹਵਾ ਮਿਲੀ ਹੈ। ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਤੋਂ ਬਾਅਦ ਹੁਣ ਅਸਾਮ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਅਸਾਮ ਸਰਕਾਰ ਨੇ 600 ਕਰੋੜ...
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  1 day ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  1 day ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  1 day ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  1 day ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  1 day ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  1 day ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  1 day ago
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਖੇਡ ਸੰਸਾਰ

ਪੈਰਾ ਏਸ਼ਿਆਈ ਖੇਡਾਂ

ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਿੱਤਿਆ ਸੋਨ ਤਗਮਾ

ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਹਰਵਿੰਦਰ ਸਿੰਘ

ਜਕਾਰਤਾ, 10 ਅਕਤੂਬਰ (ਏਜੰਸੀ)-ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਇੱਥੇ ਜਾਰੀ ਪੈਰਾ-ਏਸ਼ਿਆਈ ਖੇਡਾਂ 'ਚ ਬੁੱਧਵਾਰ ਨੂੰ ਪੁਰਸ਼ਾਂ ਦੇ ਵਿਅਕਤੀਗਤ ਰਿਕਰਵ ਓਪਨ-ਡਬਲਿਊ-2/ਐਸ.ਟੀ ਮੁਕਾਬਲੇ 'ਚ ਸੋਨ ਤਗਮਾ ਹਾਸਲ ਕੀਤਾ | ਹਰਵਿੰਦਰ ਸਿੰਘ ਨੇ ਇਸ ਮੁਕਾਬਲੇ ਦੇ ਫਾਈਨਲ 'ਚ ਚੀਨ ਦੇ ਝਾਓ ਲਿਕਸੂ ਨੂੰ 6-0 ਨਾਲ ਹਰਾਇਆ | ਇਸ ਮੁਕਾਬਲੇ ਦਾ ਕਾਂਸੀ ਤਗਮਾ ਦੱਖਣੀ ਕੋਰੀਆ ਦੇ ਕਿਮ ਮਿੰਸੂ ਨੂੰ ਮਿਲਿਆ | ਉੱਥੇ ਹੀ ਟਰੈਕ ਅਤੇ ਫੀਲਡ ਖਿਡਾਰੀ ਇਕ ਚਾਂਦੀ ਅਤੇ ਇਕ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ | ਮੋਨੂੰ ਧੰਗਾਸ ਨੇ ਪੁਰਸ਼ ਚੱਕਾ ਸੁੱਟਣ ਮੁਕਾਬਲੇ ਐਫ਼ 11 ਵਰਗ 'ਚ ਚਾਂਦੀ ਤਗਮਾ ਜਿੱਤਿਆ, ਜਦਕਿ ਮੁਹੰਮਦ ਯਾਸਿਰ ਨੇ ਪੁਰਸ਼ ਗੋਲਾ ਸੁੱਟਣ ਦੇ ਐਫ਼ 46 ਵਰਗ 'ਚ ਕਾਂਸੀ ਤਗਮਾ ਹਾਸਲ ਕੀਤਾ | ਹਰਵਿੰਦਰ ਸਿੰਘ ਨੇ ਡਬਲਿਊ 2/ ਐਸ.ਟੀ. ਵਰਗ ਦੇ ਫਾਈਨਲ 'ਚ ਚੀਨ ਦੇ ਝਾਓ ਲਿਕਸੂ ਨੂੰ 6-0 ਨਾਲ ਹਰਾ ਕੇ ਖਿਤਾਬ ਆਪਣੇ ਨਾਂਅ ਕਰਦੇ ਹੋਏ ਸੋਨ ਤਗਮਿਆਂ ਦੀ ਸੰਖਿਆ ਨੂੰ 7 ਕਰ ਦਿੱਤਾ | ਡਬਲਿਊ 2 ਵਰਗ 'ਚ ਅਜਿਹੇ ਖਿਡਾਰੀ ਹੁੰਦੇ ਹਨ ਜਿਹੜੇ ਗੋਡੇ ਦੇ ਹੇਠਾਂ ਦੋਵੇਂ ਪੈਰ ਕੱਟੇ ਹੋਣ ਦੇ ਕਾਰਨ ਖੜੇ ਨਹੀਂ ਹੋ ਸਕਦੇ ਅਤੇ ਉਨ੍ਹਾਂ ਨੂੰ ਵੀਲ ਚੇਅਰ ਦੀ ਜ਼ਰੂਰਤ ਹੁੰਦੀ ਹੈ | ਐਸ.ਟੀ. ਵਰਗ ਦੇ ਤੀਰਅੰਦਾਜ਼ਾਂ 'ਚ ਸੀਮਤ ਵਿਕਲਾਂਗ ਸ਼ਾਮਿਲ ਹੁੰਦੇ ਹਨ ਅਤੇ ਇਹ ਵੀਲ ਚੇਅਰ ਤੋਂ ਬਿਨਾਂ ਵੀ ਨਿਸ਼ਾਨਾ ਲਗਾ ਸਕਦੇ ਹਨ | ਟਰੈਕ ਤੇ ਫੀਲਡ 'ਚ ਮੋਨੂੰ ਨੇ ਆਪਣੀ ਤੀਸਰੀ ਕੋਸ਼ਿਸ਼ 'ਚ 35.89 ਮੀਟਰ ਦੀ ਦੂਰੀ ਤੱਕ ਚੁੱਕਾ ਸੁੱਟ ਕੇ ਚਾਂਦੀ ਤਗਮਾ ਹਾਸਲ ਕੀਤਾ | ਈਰਾਨ ਦੇ ਓਲਾਦ ਮੇਹਦੀ ਨੇ 42.37 ਮੀਟਰ ਦੇ ਨਵੇਂ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ | ਗੋਲਾ ਸੁੱਟਣ 'ਚ ਯਾਸਿਰ ਨੇ 14.22 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਤਗਮਾ ਜਿੱਤਿਆ | ਚੀਨ ਦੇ ਵੇਈ ਇਨਲੋਂਗ (15.67 ਮੀਟਰ) ਨੇ ਖੇਡਾਂ 'ਚ ਨਵੇਂ ਰਿਕਾਰਡ ਦੇ ਨਾਲ ਸੋਨ ਜਦਕਿ ਕਜਾਕਿਸਤਾਨ ਦੇ ਮਾਨਸੁਰਬਾਯੇਵ ਰਾਵਿਲ (14.66 ਮੀਟਰ) ਨੇ ਚਾਂਦੀ ਤਗਮਾ ਹਾਸਲ ਕੀਤਾ |
ਪਟਿਆਲਾ, (ਚਹਿਲ)- ਜਕਾਰਤਾ ਵਿਖੇ ਚੱਲ ਰਹੀਆਂ ਪੈਰਾ-ਏਸ਼ਿਆਈ ਖੇਡਾਂ ਦੇ ਤੀਰ ਅੰਦਾਜ਼ੀ ਮੁਕਾਬਲਿਆਂ 'ਚ ਦੇਸ਼ ਲਈ ਸੋਨ ਤਗਮਾ ਜਿੱਤਣ ਵਾਲਾ ਹਰਵਿੰਦਰ ਸਿੰਘ ਧੰਜੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਆਰਥੀ ਹੈ। ਕੋਚ ਜੀਵਨਜੋਤ ਸਿੰਘ ਤੇਜਾ ਦਾ ਸ਼ਾਗਿਰਦ ਹਰਵਿੰਦਰ ਸਿੰਘ ਪੰਜਾਬੀ 'ਵਰਸਿਟੀ ਵਿਖੇ ਅਰਥ ਸ਼ਾਸਤਰ 'ਚ ਪੀ.ਐਚ-ਡੀ. ਕਰ ਰਿਹਾ ਹੈ। ਪੈਰਾ-ਏਸ਼ਿਆਈ ਖੇਡਾਂ ਦੇ ਤੀਰ-ਅੰਦਾਜ਼ੀ ਮੁਕਾਬਲਿਆਂ 'ਚ ਸੋਨ ਤਗਮਾ ਜਿੱਤਣ ਵਾਲਾ ਧੰਜੂ ਦੇਸ਼ ਦਾ ਪਹਿਲਾ ਤੀਰ-ਅੰਦਾਜ਼ ਹੈ। ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਤੇ ਕੈਂਪਸ ਖੇਡ ਇੰਚਾਰਜ ਡਾ. ਦਲਬੀਰ ਸਿੰਘ ਕਾਲਾ ਅਫ਼ਗਾਨਾਂ ਨੇ ਜੇਤੂ ਤੀਰ-ਅੰਦਾਜ਼ ਤੇ ਉਸ ਦੇ ਕੋਚ ਨੂੰ ਵਧਾਈਆਂ ਦਿੱਤੀਆਂ ਹਨ।


ਖ਼ਬਰ ਸ਼ੇਅਰ ਕਰੋ

ਸੁਲਤਾਨ ਜੌਹਰ ਕੱਪ : ਭਾਰਤ ਨੇ ਮੌਜੂਦਾ ਜੇਤੂ ਆਸਟ੍ਰੇਲੀਆ ਨੂੰ ਹਰਾ ਕੇ ਦਰਜ ਕੀਤੀ ਚੌਥੀ ਜਿੱਤ

ਜੌਹਰ ਬਾਹਰੂ (ਮਲੇਸ਼ੀਆ), 10 ਅਕਤੂਬਰ (ਏਜੰਸੀ)- ਸੁਲਤਾਨ ਜੌਹਰ ਕੱਪ ਟੂਰਨਾਮੈਂਟ 'ਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਜੂਨੀਅਰ ਪੁਰਸ਼ ਟੀਮ ਨੇ ਬੁੱਧਵਾਰ ਨੂੰ ਮੌਜੂਦਾ ਜੇਤੂ ਆਸਟ੍ਰੇਲੀਆ ਨੂੰ ਰੁਮਾਂਚਿਕ ਮੁਕਾਬਲੇ 'ਚ ਮਾਤ ਦਿੱਤੀ | ਇਹ ਭਾਰਤ ...

ਪੂਰੀ ਖ਼ਬਰ »

ਰਾਜ ਪੱਧਰੀ ਸਕੂਲ ਖੇਡਾਂ ਬੇਸਬਾਲ (ਲੜਕੇ) ਸਮਾਪਤ

ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- 64ਵੀਆਂ ਰਾਜ ਪੱਧਰੀ ਸਕੂਲਜ਼ ਖੇਡਾਂ ਬੇਸਬਾਲ ਅੰਡਰ-14 ਸਾਲ (ਲੜਕੇ) ਸਥਾਨਕ ਹੋਲੀ ਹਾਰਟ ਕਾਨਵੈਂਟ ਸਕੂਲ ਵਿਖੇ ਸਮਾਪਤ ਹੋ ਗਈਆਂ ਹਨ | ਸਕੂਲਜ਼ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅਮਰੀਕ ਸਿੰਘ ...

ਪੂਰੀ ਖ਼ਬਰ »

ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰੋਨਾਲਡੋ ਸਰਬੋਤਮ ਫੁੱਟਬਾਲਰ ਦੀ ਹੋੜ 'ਚ

ਪੈਰਿਸ, 10 ਅਕਤੂਬਰ (ਏਜੰਸੀ)-ਪੁਰਤਗਾਲ ਦੇ ਦਿਗਜ ਫੁੱਟਬਾਲਰ ਕ੍ਰਿਸਿਟਯਾਨੋ ਰੋਨਾਲਡੋ ਭਾਵੇਂ ਜਬਰ ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹੋਣ, ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਲੋਕਪਿ੍ਯਤਾ 'ਚ ਕੋਈ ਕਮੀ ਨਹੀਂ ਆਈ | ਉਨ੍ਹਾਂ ਨੂੰ ਇਸ ਵਾਰ ਵੀ ਸਾਲ ਦੇ ਸਰਵੋਤਮ ...

ਪੂਰੀ ਖ਼ਬਰ »

ਪ੍ਰੋ ਕਬੱਡੀ ਲੀਗ 6 : ਯੂ ਮੁਮਬਾ ਦੀ ਪਹਿਲੀ ਜਿੱਤ, ਜੈਪੁਰ ਹਾਰਿਆ

ਚੇਨੈ, 10 ਅਕਤੂਬਰ (ਏਜੰਸੀ)- ਸਿਧਾਰਥ ਦੇਸਾਈ ਦੀ ਬਿਹਤਰ 13 ਅੰਕਾਂ ਦੀ ਮਦਦ ਨਾਲ ਯੂ ਮੁਮਬਾ ਨੇ ਬੁੱਧਵਾਰ ਨੂੰ ਜੈਪੁਰ ਪਿੰਕ ਪੈਂਥਰਜ਼ ਨੂੰ 39-32 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ (ਪੀ.ਕੇ.ਐਲ.) ਦੇ ਸੀਜ਼ਨ-6 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ | ਜ਼ੋਨ ਏ 'ਚ ਜੈਪੁਰ ਨੂੰ ਸੀਜ਼ਨ ਦੇ ...

ਪੂਰੀ ਖ਼ਬਰ »

ਪੈਰਾ-ਏਸ਼ਿਆਈ ਖੇਡਾਂ : ਭਾਰ ਤੋਲਣ 'ਚ ਸੁਧੀਰ ਨੇ ਹਾਸਲ ਕੀਤਾ ਕਾਂਸੀ ਤਗਮਾ

ਜਕਾਰਤਾ, 10 ਅਕਤੂਬਰ (ਏਜੰਸੀ)- ਭਾਰਤੀ ਭਾਰਤੋਲਕ ਸੁਧੀਰ ਨੇ ਪੈਰਾ-ਏਸ਼ਿਆਈ ਖੇਡਾਂ ਦੇ ਭਾਰਤੋਲਣ ਮੁਕਾਬਲੇ 'ਚ ਕਾਂਸੀ ਤਗਮਾ ਹਾਸਲ ਕੀਤਾ | ਸੁਧੀਰ ਨੇ ਪੁਰਸ਼ਾਂ ਦੇ 80 ਕਿੱਲੋਗ੍ਰਾਮ ਵਰਗ 'ਚ ਕਾਂਸੀ ਤਗਮੇ 'ਤੇ ਕਬਜ਼ਾ ਜਮਾਇਆ | ਇਸ ਮੁਕਾਬਲੇ 'ਚ ਸੁਧੀਰ ਨੇ ਤੀਸਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ 23 ਖਿਡਾਰੀਆਂ ਦਾ 15.55 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨ ਅੱਜ

ਚੰਡੀਗੜ੍ਹ, 10 ਅਕਤੂਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਖੇ 11 ਅਕਤੂਬਰ ਨੂੰ ਸਟੇਟ ਐਵਾਰਡ ਅਤੇ ਨਕਦ ਇਨਾਮੀ ਰਾਸ਼ੀ ਨਾਲ ਪੰਜਾਬ ਸਰਕਾਰ ਵਲੋਂ ਰਾਸ਼ਟਰ ਮੰਡਲ ਖੇਡਾਂ ਅਤੇ ਜਕਾਰਤਾ 'ਚ ਹੋਈਆਂ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਪੰਜਾਬੀ ਖਿਡਾਰੀਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

ਯੂਥ ਉਲੰਪਿਕ : ਭਾਰਤੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਤੀਸਰਾ ਮੈਚ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਭਾਰਤੀ ਮਹਿਲਾ ਟੀਮ ਨੇ ਇੱਥੇ ਜਾਰੀ ਯੂਥ ਉਲੰਪਿਕ ਖੇਡਾਂ 'ਚ ਵਾਨੂਆਤੂ ਟੀਮ ਦੇ ਿਖ਼ਲਾਫ਼ 16-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ | ਇਸ ਜਿੱਤ 'ਚ ਮੁਮਤਾਜ਼ ਖਾਨ ਦੀ ਭੂਮਿਕਾ ਅਹਿਮ ਹੈ, ਕਿਉਕਿ ਉਨ੍ਹਾਂ ਨੇ ਵਾਨੂਆਤੂ ਦੇ ਿਖ਼ਲਾਫ਼ ਆਪਣੀ ਲਈ ...

ਪੂਰੀ ਖ਼ਬਰ »

ਯੂਥ ਉਲੰਪਿਕ : ਸੌਰਭ ਚੌਧਰੀ ਨੇ ਹਾਸਲ ਕੀਤਾ ਸੋਨ ਤਗਮਾ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਸੌਰਭ ਚੌਧਰੀ ਨੇ ਯੂਥ ਉਲੰਪਿਕ ਖੇਡਾਂ 'ਚ ਬੁੱਧਵਾਰ ਨੂੰ ਇੱਥੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ 'ਚ ਸੋਨ ਤਗਮਾ ਹਾਸਲ ਕੀਤਾ, ਜਿਸ ਨਾਲ ਭਾਰਤੀ ਨਿਸ਼ਾਨੇਬਾਜ਼ੀ ਟੀਮ ਇਸ ਮੁਕਾਬਲੇ 'ਚ ਹੁਣ ਤੱਕ ਦਾ ਆਪਣਾ ਵਧੀਆ ਪ੍ਰਦਰਸ਼ਨ ਕਰਨ 'ਚ ਸਫਲ ...

ਪੂਰੀ ਖ਼ਬਰ »

ਟੋਕੀਓ ਉਲੰਪਿਕ 2020 : ਆਈ.ਓ.ਸੀ. ਨੇ ਕੀਤਾ ਰਿਫ਼ਊਜੀ ਟੀਮ ਦਾ ਐਲਾਨ

ਬਿਊਨਸ ਆਯਰਸ, 10 ਅਕਤੂਬਰ (ਏਜੰਸੀ)- ਆਈ.ਓ.ਸੀ. (ਅੰਤਰਰਾਸ਼ਟਰੀ ਉਲੰਪਿਕ ਕਮੇਟੀ) ਨੇ 2020 'ਚ ਹੋਣ ਵਾਲੇ ਟੋਕੀਓ ਉਲੰਪਿਕ ਲਈ ਰਿਫਊਜ਼ੀਆਂ ਦੀ ਇਕ ਉਲੰਪਿਕ ਟੀਮ ਦੇ ਗਠਨ ਦਾ ਐਲਾਨ ਕੀਤਾ ਹੈ | ਖ਼ਬਰ ਏਜੰਸੀ ਏਫੇ ਦੀ ਰਿਪੋਰਟ ਅਨੁਸਾਰ ਆਈ.ਓ.ਸੀ. ਦੇ ਪ੍ਰਧਾਨ ਥਾਮਸ ਬਾਕ ਨੇ 133ਵੇਂ ...

ਪੂਰੀ ਖ਼ਬਰ »

ਪੈਰਾ-ਏਸ਼ਿਆਈ ਖੇਡਾਂ

ਕੁਆਰਟਰ ਫਾਈਨਲ 'ਚ ਕਿ੍ਸ਼ਨਾ ਦੀ ਜਿੱਤ, ਜੋਸੇਫ਼ ਹਾਰੇ

ਜਕਾਰਤਾ, 10 ਅਕਤੂਬਰ (ਏਜੰਸੀ)- ਭਾਰਤ ਦੇ ਪੁਰਸ਼ ਬੈਡਮਿੰਟਨ ਖਿਡਾਰੀ ਕ੍ਰਿਸ਼ਣਾ ਨਾਗਰ ਨੇ ਇੱਥੇ ਜਾਰੀ ਪੈਰਾ-ਏਸ਼ਿਆਈ ਖੇਡਾਂ-2018 ਦੇ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ, ਉੱਥੇ ਮਾਰਕ ਜੋਸੇਫ਼ ਧਰਮਾਈ, ਰਾਜਾ ਮਾਗੋਰਟਾ ਨੂੰ ਹਾਰ ਦਾ ਸਾਹਮਣਾ ...

ਪੂਰੀ ਖ਼ਬਰ »

ਹਰਨਾਮ ਸਿੰਘ 'ਖੇਲੋ ਇੰਡੀਆ' ਦੇ ਮੁੱਖ ਭਾਰ ਤੋਲਣ ਕੋਚ ਨਿਯੁਕਤ

ਪਟਿਆਲਾ, 10 ਅਕਤੂਬਰ (ਚਹਿਲ)-2010 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਟੀਮ ਦੇ ਮੁੱਖ ਕੋਚ ਰਹਿ ਚੁੱਕੇ ਅਤੇ ਰਾਸ਼ਟਰਮੰਡਲ ਭਾਰ ਤੋਲਣ ਚੈਂਪੀਅਨਸ਼ਿਪ 1992 ਦੇ ਸੋਨ ਤਗਮਾ ਜੇਤੂ ਕੋਚ ਸ. ਹਰਨਾਮ ਸਿੰਘ ਨੂੰ 'ਖੇਲੋ ਇੰਡੀਆ' ਸਕੀਮ ਤਹਿਤ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX