ਤਾਜਾ ਖ਼ਬਰਾਂ


ਗਹਿਲੋਤ ਤੇ ਪਾਈਲਟ ਦਿੱਲੀ ਲਈ ਰਵਾਨਾ
. . .  9 minutes ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਛੱਤੀਸਗੜ੍ਹ, ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਦੇ ਨਾਮਾਂ ਦਾ ਐਲਾਨ ਕਰਨਗੇ। ਸਚਿਨ ਪਾਈਲਟ ਤੇ ਅਸ਼ੋਕ ਗਹਿਲੋਤ ਤੇ ਹੋਰ ਨੇਤਾ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ। ਜਿਸ ਲਈ ਇਹ ਸਚਿਨ...
ਕਪਿਲ ਦੇ ਵਿਆਹ 'ਚ ਉੱਘੇ ਕਲਾਕਾਰਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ
. . .  33 minutes ago
ਜਲੰਧਰ/ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਅਜਨਾਲਾ, ਚਿਰਾਗ ਸ਼ਰਮਾ) - ਉੱਘੇ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਵਿਆਹ ਸਮਾਗਮ 'ਚ ਪੰਜਾਬ ਦੇ ਉਘੇ ਕਲਾਕਾਰਾਂ ਨੇ ਹਾਜ਼ਰੀ ਲਗਵਾਈ। ਜਿਨ੍ਹਾਂ ਵਿਚ ਗੁਰਦਾਸ ਮਾਨ, ਸਰਦੂਲ ਸਿਕੰਦਰ, ਜਸਬੀਰ ਜੱਸੀ, ਲਖਵਿੰਦਰ ਵਡਾਲੀ...
ਅੱਜ ਦਾ ਵਿਚਾਰ
. . .  49 minutes ago
ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 25 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਹੋਰਾਂ ਦੀਆਂ ਗ਼ਲਤੀਆਂ ਦੀ ਆਲੋਚਨਾ ਜ਼ਰੂਰ ਕੀਤੀ ਜਾਵੇ ਪਰ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਹੈ। -ਜਵਾਹਰ ਲਾਲ ਨਹਿਰੂ

ਰਾਸ਼ਟਰੀ-ਅੰਤਰਰਾਸ਼ਟਰੀ

ਆਸਟ੍ਰੇਲੀਆ 'ਚ ਪੰਜਾਬੀ ਨੂੰ ਅਦਾਲਤ ਵਲੋਂ ਜੇਲ੍ਹ ਦੀ ਸਜ਼ਾ ਤੋਂ ਰਾਹਤ

ਮੈਲਬੌਰਨ, 10 ਅਕਤੂਬਰ (ਸਰਤਾਜ ਸਿੰਘ ਧੌਲ)-ਪੰਜਾਬੀ ਆਦਮੀ ਨੂੰ ਇਥੇ ਹੋਏ ਕਾਰ ਹਾਦਸੇ 'ਚ ਦੋਸ਼ੀ ਪਾਇਆ ਗਿਆ ਸੀ ਪਰ ਅਦਾਲਤ ਨੇ ਉਸ ਦੇ ਨੇਕ ਨੀਤੀ 'ਤੇ ਚੱਲਦਿਆਂ ਜੇਲ੍ਹ ਭੇਜਣ ਤੋਂ ਇਨਕਾਰ ਕੀਤਾ ਹੈ | ਸੁਖਵੰਤ ਸਿੰਘ ਸੋਢੀ ਜਿਸ ਦਾ ਪਿਛਲੇ ਸਾਲ 8 ਅਕਤੂਬਰ, 2017 ਨੂੰ ਜਦੋਂ ...

ਪੂਰੀ ਖ਼ਬਰ »

ਦਿਲੀਪ ਕੁਮਾਰ ਦੀ ਸਿਹਤ 'ਚ ਸੁਧਾਰ, ਅੱਜ ਮਿਲ ਸਕਦੀ ਹੈ ਛੁੱਟੀ

ਮੁੰਬਈ, 10 ਅਕਤੂਬਰ (ਏਜੰਸੀ)-ਬਾਲੀਵੁੱਡ ਮਸ਼ਹੂਰ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ¢ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਪਹਿਲਾਂ ਦੇ ਮੁਕਾਬਲੇ ਬਿਹਤਰ ਦੱਸੀ ਹੈ¢ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਸਭ ...

ਪੂਰੀ ਖ਼ਬਰ »

ਸਾਊਥਾਲ 'ਚ ਚੱਲੀ ਗੋਲੀ

ਲੰਡਨ, 10 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਵਿਚ ਕੱਲ੍ਹ ਰਾਤੀਂ ਗੋਲੀ ਚੱਲਣ ਦੀ ਘਟਨਾ ਵਾਪਰੀ | ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸਾਊਥਾਲ ਦੇ ਬਰਾਡਵੇਅ 'ਤੇ ਇਕ ਵਾਲ ਕੱਟਣ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਬਰਾਡਵੇਅ ਦੇ ਅੋਬੋਟਸ ...

ਪੂਰੀ ਖ਼ਬਰ »

ਭਾਰਤੀ ਵਿਦਿਆਰਥੀ ਪਰਥ ਹਵਾਈ ਅੱਡੇ 'ਤੇ ਗਿ੍ਫ਼ਤਾਰ

ਸਿਡਨੀ, 10 ਅਕਤੂਬਰ (ਹਰਕੀਰਤ ਸਿੰਘ ਸੰਧਰ)-21 ਸਾਲਾ ਭਾਰਤੀ ਮੂਲ ਦੇ ਇਕ ਵਿਦਿਆਰਥੀ ਨੂੰ ਪਰਥ ਹਵਾਈ ਅੱਡੇ 'ਤੇ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਆਸਟ੍ਰੇਲੀਅਨ ਬਾਰਡਰ ਫੋਰਸ ਵਲੋਂ ਜਦੋਂ ਇਸ ਦਾ ਮੋਬਾਈਲ ਫੋਨ ਚੈੱਕ ਕੀਤਾ ਤਾਂ ਉਸ ਵਿਚੋਂ ਬੱਚਿਆਂ ਨਾਲ ...

ਪੂਰੀ ਖ਼ਬਰ »

ਕੀਨੀਆ 'ਚ ਬੱਸ ਹਾਦਸਾ-51 ਮੌਤਾਂ

ਨੈਰੋਬੀ, 10 ਅਕਤੂਬਰ (ਏਜੰਸੀ)-ਪੱਛਮੀ ਕੀਨੀਆ ਵਿਚ ਬੁੱਧਵਾਰ ਨੂੰ ਇਕ ਬੱਸ ਹਾਦਸੇ ਵਿਚ 51 ਲੋਕਾਂ ਦੀ ਮੌਤ ਹੋ ਗਈ | ਇਸ ਸਬੰਧੀ ਸਾਰੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ | ਪੁਲਿਸ ਅਨੁਸਾਰ ਬੱਸ ਨੈਰੋਬੀ ਤੋਂ ਪੱਛਮੀ ਸ਼ਹਿਰ ਕਾਕਾਮੇਗਾ ਜਾ ਰਹੀ ਸੀ ਅਤੇ ਬੱਸ ਵਿਚ 52 ਯਾਤਰੀ ...

ਪੂਰੀ ਖ਼ਬਰ »

ਸਭ ਤੋਂ ਖ਼ਤਰਨਾਕ ਤੂਫ਼ਾਨ ਵਿਚ ਤਬਦੀਲ ਹੋਇਆ 'ਮਾਈਕਲ'

ਵਾਸ਼ਿੰਗਟਨ, 10 ਅਕਤੂਬਰ (ਏਜੰਸੀ)-ਅਮਰੀਕਾ ਵਿਚ ਫਲੋਰਿਡਾ ਦੇ ਖਾੜੀ ਤੱਟ ਵੱਲ ਵਧ ਰਿਹਾ ਤੂਫ਼ਾਨ 'ਮਾਈਕਲ' ਸ਼੍ਰੇਣੀ-ਚਾਰ 'ਵਧੇਰੇ ਖ਼ਤਰਨਾਕ' ਤੂਫ਼ਾਨ ਵਿਚ ਤਬਦੀਲ ਹੋ ਗਿਆ ਹੈ¢ ਰਾਸ਼ਟਰੀ ਤੂਫ਼ਾਨ ਕੇਂਦਰ ਨੇ ਬੁੱਧਵਾਰ ਨੂੰ ਦੱਸਿਆ ਕਿ ਤੂਫ਼ਾਨ 210 ਕਿਲੋਮੀਟਰ ਪ੍ਰਤੀ ...

ਪੂਰੀ ਖ਼ਬਰ »

ਸੈਕਰਾਮੈਂਟੋ ਅੰਤਰਰਾਸ਼ਟਰੀ ਕਬੱਡੀ ਕੱਪ ਦੌਰਾਨ ਖਿਡਾਰੀਆਂ ਦਾ ਸਨਮਾਨ

ਸੈਕਰਾਮੈਂਟੋ, ਕੈਲੀਫੋਰਨੀਆ, 10 ਅਕਤੂਬਰ (ਹੁਸਨ ਲੜੋਆ ਬੰਗਾ)-ਦੁਨੀਆ ਵਿਚ ਹੁਣ ਕਬੱਡੀ ਖੇਡ ਲਈ ਸਭ ਤੋਂ ਵੱਧ ਇਨਾਮਾਂ ਵਾਲੇ ਟੂਰਨਾਮੈਂਟਾਂ ਵਿਚ ਸੈਕਰਾਮੈਂਟੋ ਨੇ ਆਪਣਾ ਨਾਂਅ ਸ਼ੁਮਾਰ ਕਰ ਲਿਆ ਹੈ | ਕਬੱਡੀ ਖਿਡਾਰੀਆਂ ਨੂੰ ਇਸ ਅੰਤਰਰਾਸ਼ਟਰੀ ਕਬੱਡੀ ਕੱਪ ਵਿਚ 12 ...

ਪੂਰੀ ਖ਼ਬਰ »

ਸਾਊਥਾਲ ਦੇ ਡੌਰਮਰਸ ਵੈਲਜ਼ ਵਾਰਡ ਦੀ ਜ਼ਿਮਨੀ ਚੋਣ 8 ਨਵੰਬਰ ਨੂੰ

ਲੰਡਨ, 10 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਦੇ ਡੌਰਮਰਸ ਵੈਲਜ਼ ਵਾਰਡ ਦੀ ਕੌਾਸਲਰ ਸੀਟ ਜੋ ਬੀਤੇ ਦਿਨੀਂ ਸਾਬਕਾ ਮੇਅਰ ਅਤੇ ਕੌਾਸਲਰ ਤੇਜ ਰਾਮ ਬਾਘਾ ਦੀ ਮੌਤ ਤੋਂ ਬਾਅਦ ਖ਼ਾਲੀ ਹੋ ਗਈ ਸੀ, ਲਈ ਜ਼ਿਮਨੀ ਚੋਣ 8 ਨਵੰਬਰ ਨੂੰ ਹੋ ਰਹੀ ਹੈ, ਜਿਸ ਲਈ ਲੇਬਰ ...

ਪੂਰੀ ਖ਼ਬਰ »

ਇਟਲੀ 'ਚ ਹਿੰਦੂ ਤੇ ਇਸਾਈ ਧਰਮ ਦੇ ਨੁਮਾਇੰਦਿਆਂ ਵਲੋਂ ਇਕੱਤਰਤਾ

ਵੀਨਸ (ਇਟਲੀ) 10 ਅਕਤੂਬਰ (ਹਰਦੀਪ ਸਿੰਘ ਕੰਗ)-ਇਟਲੀ 'ਚ ਵਸਦੇ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਇਟਾਲੀਅਨ ਚਰਚ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਚੈਂਸਾ ਨੇੜਲੇ ਸ਼ਹਿਰ ਵਿਲਾਜੋ ਦੀ ਜਰਦੀਨੋ ਦੇ ਗਿਰਜਾਘਰ ਦੇ ਹਾਲ 'ਚ ਕੀਤੀ ਸਾਂਝੀ ਇਕੱਤਰਤਾ ਦੌਰਾਨ ਹਿੰਦੂ ਧਾਰਮਿਕ ...

ਪੂਰੀ ਖ਼ਬਰ »

ਗੁਰ: ਸਰਬੱਤ ਖ਼ਾਲਸਾ 'ਚ ਸਜਾਏ ਧਾਰਮਿਕ ਦੀਵਾਨ

ਐਡੀਲੇਡ, 10 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਗੁਰਦੁਆਰਾ ਸਰਬੱਤ ਖ਼ਾਲਸਾ ਵਿਖੇ ਪ੍ਰਧਾਨ ਭੁਪਿੰਦਰ ਸਿੰਘ ਤੱਖਰ ਤੇ ਸੰਗਤ ਦੇ ਸਹਿਯੋਗ ਨਾਲ ਸਜਾਏ ਧਾਰਮਿਕ ਦੀਵਾਨ 'ਚ ਵੱਡੀ ਗਿਣਤੀ 'ਚ ਸੰਗਤ ਨੇ ਹਾਜ਼ਰੀ ਭਰੀ | ਉੱਘੇ ਪ੍ਰਚਾਰਕ ਗਿਆਨੀ ਸਤਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਵਿਚ ਵਾਸ਼ਿੰਗਟਨ ਵਿਧਾਨ ਸਭਾ ਲਈ ਉਮੀਦਵਾਰ ਮਾਈਕ ਸਨਮਾਨਿਤ

ਸਿਆਟਲ, 10 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-ਸਹਾਇਕ ਅਟਾਰਨੀ ਜਨਰਲ ਵਜੋਂ ਸੇਵਾ ਨਿਭਾਅ ਰਹੇ ਮਾਈਕ-ਵਾਸ਼ਿੰਗਟਨ ਵਿਧਾਨ ਸਭਾ ਦੀਆਂ ਚੋਣਾਂ ਲਈ ਜ਼ਿਲ੍ਹਾ 30 ਦੇ ਉਮੀਦਵਾਰ ਨੂੰ ਗੁਰਦੁਆਰਾ ਸਿੰਘ ਸਭਾ ਵਿਚ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਅਤੇ ਲੋੜੀਂਦੀ ਮਦਦ ...

ਪੂਰੀ ਖ਼ਬਰ »

ਭਾਰਤੀ ਪਿਛੋਕੜ ਦੇ ਦੇਵ ਸ਼ਰਮਾ ਸਾਬਕਾ ਪ੍ਰਧਾਨ ਮੰਤਰੀ ਦੀ ਸੀਟ ਤੋਂ ਚੋਣ ਲੜਨਗੇ

ਸਿਡਨੀ/ਐਡੀਲੇਡ, 10 ਅਕਤੂਬਰ (ਹਰਕੀਰਤ ਸਿੰਘ ਸੰਧਰ, ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਹਲਕੇ ਵੈਨਟਵਰਥ ਤੋਂ ਭਾਰਤੀ ਪਿਛੋਕੜ ਦੇ ਦੇਵ ਸ਼ਰਮਾ ਮੈਦਾਨ ਵਿਚ ਨਿੱਤਰੇ ਹਨ | ਦੇਵ ਸ਼ਰਮਾ ਨੂੰ ਲਿਬਰਲ ਪਾਰਟੀ ਵਲੋਂ ਉਪ ਚੋਣ ਲਈ ਚੁਣਿਆ ਹੈ | 20 ...

ਪੂਰੀ ਖ਼ਬਰ »

ਇਟਲੀ ਵਿਚ ਪੰਜਾਬਣਾਂ ਵਲੋਂ ਗਿੱਧੇ ਦੀ ਪੇਸ਼ਕਾਰੀ

ਮਿਲਾਨ(ਇਟਲੀ) 10 ਅਕਤੂਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਪੰਜਾਬੀ ਮੁਟਿਆਰਾਂ ਵਲੋਂ ਸੱਭਿਆਚਾਰ ਦੀ ਬਾਤ ਪਾਉਂਦਿਆਂ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸਬੂਤ ਇਟਲੀ ਦੇ ਸ਼ਹਿਰ ਫੌਜਾ ਵਿਖੇ ਪੇਸ਼ ਕੀਤਾ | ਜਿੱਥੇ ਕਿ ਪੰਜਾਬਣ ਕਮਲਜੀਤ ਕੌਰ, ਮਨਜੀਤ ਕੌਰ, ਰਾਜਵਿੰਦਰ ਕੌਰ, ਰਾਜਨਦੀਪ ਕੌਰ, ਸੁਨੀਤਾ ਰਾਣੀ, ਰਣਜੀਤ ਕੌਰ, ਮਨਜੀਤ ਕੌਰ, ਮੀਨਾ ਭਾਟੀਆ ਵਲੋਂ ਸਿਰਫ਼ ਔਰਤਾਂ ਲਈ ਹੀ ਇਕ ਅਜਿਹਾ ਪ੍ਰਗੋਰਾਮ ਉਲੀਕਿਆ ਗਿਆ ਸੀ ਜਿਸ ਵਿਚ ਪੰਜਾਬੀ ਸੂਟਾਂ ਵਿਚ ਸਜ ਧੱਜ ਕੇ ਆਈਆਂ ਪੰਜਾਬਣਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਪਾ ਕੇ ਬੱਲੇ-ਬੱਲੇ ਕਰਵਾਈ | ਪ੍ਰੋਗਰਾਮ ਵਿਚ ਫੁੱਲਕਾਰੀ, ਚਰਖ਼ਾ ,ਪੱਖੀਆਂ, ਗਾਗਰਾ, ਛੱਜ ਵਿਸ਼ੇਸ਼ ਖਿੱਚ ਦਾ ਕੇਂਦਰ ਸਨ | ਇਸ ਮੌਕੇ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਕਦੇ ਵੀ ਵਿਦੇਸ਼ਾਂ ਵਿਚ ਰਹਿੰਦਿਆਂ ਵੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਲੋਕ-ਨਾਚ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ | ਪ੍ਰਗੋਰਾਮ ਵਿਚ ਪਹੁੰਚੇ ਦਰਸ਼ਕਾਂ ਨੇ ਪੰਜਾਬੀ ਸੰਗੀਤ ਤੋਂ ਇਲਾਵਾ ਪੰਜਾਬੀ ਖਾਣਿਆਂ ਦਾ ਵੀ ਖੂਬ ਆਨੰਦ ਮਾਣਿਆ |


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX