ਤਾਜਾ ਖ਼ਬਰਾਂ


ਥਾਣਾ ਸੰਦੌੜ ਦਾ ਏ.ਐਸ.ਆਈ 23,500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ
. . .  49 minutes ago
ਸੰਦੌੜ ( ਸੰਗਰੂਰ ) ,14 ਅਗਸਤ ( ਜਸਵੀਰ ਸਿੰਘ ਜੱਸੀ , ਗੁਰਪ੍ਰੀਤ ਸਿੰਘ ਚੀਮਾ)- ਥਾਣਾ ਸੰਦੌੜ ਦੇ ਏ .ਐਸ .ਆਈ ਅਨਾਇਤ ਖਾਂ ਨੂੰ ਪਿੰਡ ਧੰਨੋ ਦੇ ਇੱਕ ਵਿਅਕਤੀ ਤੋਂ 23500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ...
ਕੋਰੋਨਾ ਨਾਲ ਜ਼ਿਲ੍ਹੇ ’ਚ ਚਾਰ ਹੋਰ ਮੌਤਾਂ ,130 ਵਿਅਕਤੀ ਦੀ ਹੋਰ ਆਏ ਵਾਇਰਸ ਦੀ ਲਪੇਟ ’ਚ
. . .  about 1 hour ago
ਪਟਿਆਲਾ ,14 ਅਗਸਤ (ਮਨਦੀਪ ਸਿੰਘ ਖਰੋੜ, ਰਣਜੀਤ ਸਿੰਘ) - ਜ਼ਿਲ੍ਹੇ ’ਚ ਕੋਰੋਨਾ ਨਾਲ ਚਾਰ ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਦੁੱਖਦਾਈ ਘਟਨਾ ਨਾਲ ਜ਼ਿਲ੍ਹੇ ’ਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 67 ਹੋ ...
ਫ਼ਾਜ਼ਿਲਕਾ ਜ਼ਿਲ੍ਹੇ ‘ਚ ਕੋਰੋਨਾ ਦੇ 22 ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਫਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ‘ਚ ਅੱਜ 22 ਹੋਰ ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਅੱਜ ਕੁੱਲ 22 ਨਵੇਂ ਕਰੋਨਾ ਪਾਜੀਟਿਵ ਕੇਸ ਆਏ ਹਨ ਜਿਨਾਂ ਨੂੰ ਮਿਲਾ ਕੇ ਕੁੱਲ ਐਕਟਿਵ...
ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ, ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ - ਕੈਪਟਨ
. . .  about 1 hour ago
ਕਿਸਾਨਾਂ ਤੋਂ ਮੁਫ਼ਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਜਾਵੇਗੀ, ਟਿਊਬਵੈੱਲਾਂ ਨੂੰ ਮੁਫ਼ਤ ਬਿਜਲੀ ਜਾਰੀ ਰਹੇਗੀ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਦੋਸ਼ੀਆਂ ਨੂੰ ਛੱਡਿਆ ਨਹੀਂ ਜਾਵੇਗਾ - ਕੈਪਟਨ
. . .  1 minute ago
ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ - ਜਲੰਧਰ, ਪਟਿਆਲਾ ਤੇ ਲੁਧਿਆਣਾ 'ਚ ਹੋਵੇਗੀ ਸਖਤੀ - ਕੈਪਟਨ
. . .  about 2 hours ago
ਪੰਜਾਬ ਦੇ ਵੱਡੇ ਸ਼ਹਿਰਾਂ 'ਚ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ...
ਪੰਜਾਬ 'ਚ ਰੋਜ਼ਾਨਾ ਆ ਰਹੇ ਹਨ ਕੋਵਿਡ19 ਦੇ ਕਰੀਬ 1000 ਕੇਸ, ਹਰ ਕਿਸੇ ਨੂੰ ਕਰਾਉਣੀ ਚਾਹੀਦੀ ਹੈ ਜਾਂਚ - ਕੈਪਟਨ
. . .  about 2 hours ago
ਮਾਨਸਾ 'ਚ 5 ਹੋਰ ਕੋਰੋਨਾ ਦੀ ਪੁਸ਼ਟੀ ਹੋਈ
. . .  about 2 hours ago
ਮਾਨਸਾ, 14 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲੇ 'ਚ ਅੱਜ 5 ਹੋਰ ਕੋਰੋਨਾ ਦੀ ਪੁਸ਼ਟੀ ਹੋਈ ਹੈ। ਪੀੜਤ ਪਾਏ ਗਏ ਵਿਅਕਤੀਆਂ 'ਚ 2 ਕਰਮਚਾਰੀ ਥਾਣਾ ਜੋਗਾ ਤੇ ਇਕ ਝੁਨੀਰ ਨਾਲ ਸਬੰਧਿਤ ਹੈ ਅਤੇ ਮਾਨਸਾ ਨੇੜਲੇ ਪਿੰਡਾਂ ਦੇ ਹਨ। ਸਿਹਤ ਅਧਿਕਾਰੀਆਂ ਵਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ...
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15ਵੇਂ ਐਡੀਸ਼ਨ ਤਹਿਤ ਲਾਈਵ ਹੋ ਕੇ ਅਹਿਮ ਮੁੱਦਿਆਂ 'ਤੇ ਕਰ ਰਹੇ ਹਨ ਗੱਲ, ਲੋਕਾਂ ਦੇ ਸਵਾਲਾਂ ਦੇ ਦੇਣਗੇ ਜਵਾਬ
. . .  about 2 hours ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 15ਵੇਂ ਐਡੀਸ਼ਨ ਤਹਿਤ ਲਾਈਵ ਹੋ ਕੇ ਅਹਿਮ...
ਬੀਬੀ ਸਵਿੰਦਰ ਕੌਰ ਬੋਪਾਰਾਏ ਕਾਂਗਰਸ ਮਹਿਲਾ ਵਿੰਗ ਪੰਜਾਬ ਦੇ ਵਰਕਿੰਗ ਪ੍ਰਧਾਨ ਨਿਯੁਕਤ
. . .  about 2 hours ago
ਛੇਹਰਟਾ (ਅੰਮ੍ਰਿਤਸਰ), 14 ਅਗਸਤ (ਵਡਾਲੀ) - ਪਿਛਲੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿਚ ਬੇਦਾਗ਼ ਸੇਵਾ ਨਿਭਾ ਰਹੇ ਬੀਬੀ ਸਵਿੰਦਰ ਕੌਰ ਬੋਪਾਰਾਏ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਮਹਿਲਾ ਵਿੰਗ ਦਾ ਵਰਕਿੰਗ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦੀ...
ਰਾਸ਼ਟਰਪਤੀ ਨੇ ਦੇਸ਼ ਨੂੰ ਕੀਤਾ ਸੰਬੋਧਨ, ਅਸ਼ਾਂਤੀ ਪੈਦਾ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ ਜਵਾਬ
. . .  about 2 hours ago
ਨਵੀਂ ਦਿੱਲੀ, 14 ਅਗਸਤ - ਆਜ਼ਾਦੀ ਦਿਵਸ ਦੇ ਮੌਕੇ 'ਤੇ ਸ਼ੁਕਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਕਾਰਨ ਆਜ਼ਾਦੀ ਦਿਵਸ ਦੇ ਉਤਸਵਾਂ ਵਿਚ ਹਮੇਸ਼ਾ ਵਾਂਗ ਧੂਮ ਧਾਮ ਨਹੀਂ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਚੀਨ ਨੂੰ ਵੀ ਸੰਦੇਸ਼ ਦਿੰਦੇ...
ਐਕਸਾਈਜ਼ ਤੇ ਪੁਲਿਸ ਵਿਭਾਗ ਵੱਲੋਂ ਪਿੰਡ ਗੁਮਾਨਪੁਰਾ ਤੋਂ ਸਾਂਝੇ ਆਪ੍ਰੇਸ਼ਨ ਦੌਰਾਨ ਕਰੀਬ ਦੋ ਹਜ਼ਾਰ ਲੀਟਰ ਨਾਜਾਇਜ਼ ਲਾਹਣ ਫੜੀ
. . .  about 3 hours ago
ਛੇਹਰਟਾ (ਅੰਮ੍ਰਿਤਸਰ), 14 ਅਗਸਤ (ਵਡਾਲੀ) - ਬੀਤੇ ਦਿਨੀਂ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਤੋਂ ਵੱਧ ਮੌਤਾਂ ਹੋਣ ਕਾਰਨ ਸੂਬੇ ਵਿਚ ਹਾਹਾਕਾਰ ਮੱਚੀ ਹੋਈ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਪੁਲਿਸ ਤੇ ਐਕਸਾਈਜ਼ ਵਿਭਾਗ ਨੂੰ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਜਿਸ...
ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅਜਨਾਲਾ 'ਚ ਜ਼ਬਰਦਸਤ ਰੋਸ ਮੁਜ਼ਾਹਰਾ
. . .  about 3 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ (ਕੋਵਿਡ 19) ਦੌਰਾਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮੂਹਰਲੀ ਕਤਾਰ ਵਿੱਚ ਰਹਿ ਕੇ ਡਿਊਟੀ ਨਿਭਾਅ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਅੱਜ ਸਿਵਲ ਹਸਪਤਾਲ ਅਜਨਾਲਾ ਵਿਖੇ ਜਿਲ੍ਹਾ ਲੁਧਿਆਣਾਂ...
20 ਤੱਕ ਗਰੀਬਾਂ ਨੂੰ ਸਰਕਾਰੀ ਕਣਕ ਨਾ ਦੇਣ ਤੇ ਅਮਰਜੀਤ ਰਾਜੇਆਣਾ ਬੈਠਣਗੇ ਭੁੱਖ ਭੜਤਾਲ 'ਤੇ
. . .  about 3 hours ago
ਬਾਘਾ ਪੁਰਾਣਾ 14 ਅਗਸਤ (ਬਲਰਾਜ ਸਿੰਗਲਾ)ਆੜਤੀਆ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਣਾ ਵੱਲੋਂ ਗਰੀਬ,ਲੋੜਵੰਦ ਪਰਿਵਾਰਾਂ ਨੂੰ ਸਬੰਧਿਤ ਵਿਭਾਗ ਵੱਲੋਂ ਕਣਕ ਨਾ ਮੁਹੱਈਆ ਕਰਾਉਣ ਅਤੇ ਜੱਥੇਬੰਦੀਆਂ,ਸਮਾਜ ਸੇਵੀਆਂ ਵੱਲੋਂ ਸਿਵਲ ਪ੍ਰਸ਼ਾਸ਼ਨ ਦੇ ਦਫਤਰ ਅੱਗੇ...
ਅਰਬਨ ਅਸਟੇਟ ਕਾਲੋਨੀ ਰਾਮ ਤੀਰਥ ਰੋਡ ਦੀ ਕੰਧ ਢਾਉਣ ਦੇ ਮਸਲੇ 'ਤੇ ਹੋਈ ਤਿੱਖੀ ਤਕਰਾਰਬਾਜੀ
. . .  about 3 hours ago
ਰਾਮ ਤੀਰਥ (ਅੰਮ੍ਰਿਤਸਰ), 14 ਅਗਸਤ (ਧਰਵਿੰਦਰ ਸਿੰਘ ਔਲਖ) - ਅਰਬਨ ਅਸਟੇਟ ਕਾਲੋਨੀ ਰਾਮ ਤੀਰਥ ਰੋਡ ਦੇ ਵਾਸੀਆਂ ਨੇ ਕੁੱਝ ਵਿਅਕਤੀਆਂ 'ਤੇ ਗੁੰਡਾਗਰਦੀ ਕਰਨ ਅਤੇ ਕਾਲੋਨੀ ਦੀ ਕੰਧ ਢਾਹ ਕੇ ਨਜਾਇਜ਼ ਰਸਤਾ ਬਣਾਉਣ ਦੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਲੋਨੀ ਵਾਸੀਆਂ...
ਅਸ਼ੋਕ ਗਹਿਲੋਤ ਸਰਕਾਰ ਨੇ ਹਾਸਲ ਕੀਤਾ ਭਰੋਸਗੀ ਮਤਾ
. . .  about 3 hours ago
ਜੈਪੁਰ, 14 ਅਗਸਤ - ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਵਿਧਾਨ ਸਭਾ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਇਸ ਦੇ ਨਾਲ ਹੀ ਸਦਨ ਦੀ ਕਾਰਵਾਈ 21 ਅਗਸਤ ਲਈ ਮੁਲਤਵੀ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਭਾਜਪਾ 'ਤੇ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਸ ਵਕਤ...
ਆਜ਼ਾਦੀ ਦਿਵਸ ਦੇ ਮੱਦੇਨਜ਼ਰ ਰਾਸ਼ਟਰਪਤੀ ਦੇਸ਼ ਨੂੰ ਕਰ ਰਹੇ ਹਨ ਸੰਬੋਧਨ
. . .  about 3 hours ago
ਗਰਭਵਤੀ ਔਰਤ ਨੂੰ ਹੋਇਆ ਕੋਰੋਨਾ
. . .  about 3 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲ ਵੰਝਾਂਵਾਲਾ ਦੀ ਰਹਿਣ ਵਾਲੀ ਇੱਕ ਗਰਭਵਤੀ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸਨੂੰ ਇਲਾਜ਼ ਲਈ ਸਿਹਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਭੇਹ ਦਿੱਤਾ ਹੈ।ਸਿਹਤ ਵਿਭਾਗ ਤੋਂ ਪ੍ਰਾਪਤ...
ਕਪੂਰਥਲਾ ਵਿਚ ਕੋਰੋਨਾ ਦੇ 25 ਮਾਮਲੇ ਆਏ ਸਾਹਮਣੇ,ਇਕ ਪੁਲਿਸ ਕਰਮਚਾਰੀ ਦੀ ਮੌਤ, ਬੇਗੋਵਾਲ 'ਚ 5 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  about 3 hours ago
ਕਪੂਰਥਲਾ/ਬੇਗੋਵਾਲ, 14 ਅਗਸਤ (ਅਮਰਜੀਤ ਸਿੰਘ ਸਡਾਨਾ/ਸੁਖਜਿੰਦਰ ਸਿੰਘ) - ਜ਼ਿਲ੍ਹੇ ਵਿਚ ਕੋਰੋਨਾ ਦੇ ਅੱਜ 25 ਮਾਮਲੇ ਸਾਹਮਣੇ ਆਏ ਹਨ, ਜਦ ਕਿ ਕਪੂਰਥਲਾ ਨੇੜਲੇ ਪਿੰਡ ਦੇ ਵਸਨੀਕ ਇਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਹੈ। ਅੱਜ ਦੇ ਕੋਰੋਨਾ ਪਾਜ਼ੀਟਿਵ ਕੇਸਾਂ ਵਿਚ 11 ਕਪੂਰਥਲਾ ਤੋਂ, 7 ਬੇਗੋਵਾਲ...
ਅਮਲੋਹ ਵਿਖੇ 8 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਅਮਲੋਹ , 14 ਅਗਸਤ (ਰਿਸ਼ੂ ਗੋਇਲ) - ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਬਲਾਕ ਅਮਲੋਹ ਦੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਬਲਾਕ ਅਮਲੋਹ ਵਿੱਚ 8 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਕਾਰਨ ਸ਼ਹਿਰ ...
ਪਠਾਨਕੋਟ ਵਿਚ ਕੋਰੋਨਾ ਦੇ 21 ਮਾਮਲੇ ਆਏ ਸਾਹਮਣੇ 1 ਕੋਰੋਨਾ ਮਰੀਜ਼ ਦੀ ਹੋਈ ਮੌਤ
. . .  about 4 hours ago
ਪਠਾਨਕੋਟ, 14 ਅਗਸਤ (ਸੰਧੂ) - ਪਠਾਨਕੋਟ ਵਿੱਚ ਕੋਰੋਨਾ ਦੇ 21 ਮਾਮਲੇ ਆਏ ਸਾਹਮਣੇ ਆਏ ਹਨ ਅਤੇ 1 ਕੋਰੋਨਾ ਮਰੀਜ਼ ਦੀ ਹੋਈ ਮੌਤ ਹੋ ਗਈ ਹੈ ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਪਠਾਨਕੋਟ ਦੀ ਹਾਊਸਿੰਗ ਬੋਰਡ ਕਾਲੋਨੀ ਦੀ 60 ਸਾਲਾ ਕੋਰੋਨਾ ਪਾਜ਼ੀਟਿਵ...
ਲੁਧਿਆਣਾ ਵਿਚ ਕੋਰੋਨਾ ਨਾਲ 9 ਮਰੀਜ਼ਾਂ ਦੀ ਮੌਤ
. . .  about 4 hours ago
ਲੁਧਿਆਣਾ, 14 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 9 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਵਿਚ 7 ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ ਜਦਕਿ...
ਜ਼ਿਲੇ ’ਚ 20 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 1 ਦੀ ਮੌਤ
. . .  about 4 hours ago
ਹੁਸ਼ਿਆਰਪੁਰ, 14 ਅਗਸਤ (ਬਲਜਿੰਦਰਪਾਲ ਸਿੰਘ)-ਜ਼ਿਲੇ ’ਚ 20 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 784 ਹੋ ਗਈ ਹੈ ਅਤੇ 1 ਹੋਰ ਮਰੀਜ਼ ਦੀ ਮੌਤ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 23 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਦਰਿਆ ਸਤਲੁਜ 'ਚ ਡੁੱਬਣ ਕਾਰਨ ਚਾਰ ਮਾਸੂਮ ਲੜਕੀਆਂ ਦੀ ਮੌਤ
. . .  about 4 hours ago
ਸਿਧਵਾਂ ਬੇਟ, 14 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਅੱਜ ਬਾਅਦ ਦੁਪਹਿਰ ਜ਼ਿਲ੍ਹਾ ਲੁਧਿਆਣਾ ਸਥਿਤ ਸਿਧਵਾਂ ਬੇਟ ਲਾਗਲੇ ਪਿੰਡ ਗੋਰਸੀਆ ਕਾਦਰ ਬਖਸ਼ ਦੀ ਬਸਤੀ ਚੰਡੀਗੜ੍ਹ ਛੰਨਾਂ ਦੀਆਂ ਚਾਰ ਮਾਸੂਮ ਲੜਕੀਆਂ ਦਰਿਆ ਸਤਲੁਜ ਵਿਚ ਡੁੱਬ ਕੇ ਮੌਤ ਦੇ ਮੂੰਹ ਜਾ ਪਈਆਂ। ਚਾਰਾਂ ਦੀ ਉਮਰ 7 ਤੋਂ 10...
ਪਠਾਨਕੋਟ ਦੇ 9 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 4 hours ago
ਪਠਾਨਕੋਟ, 14 ਅਗਸਤ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ 9 ਹੋਰ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 125 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ, ਜਿਨ੍ਹਾਂ ਵਿਚੋਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 30 ਸਾਵਣ ਸੰਮਤ 552
ਿਵਚਾਰ ਪ੍ਰਵਾਹ: ਪਿਛਲੀਆਂ ਗ਼ਲਤੀਆਂ 'ਤੇ ਨਾ ਝੂਰੋ, ਅੱਗੇ ਵਧੋ, ਬੀਤੇ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਭਵਿੱਖ ਅਜੇ ਤੁਹਾਡੇ ਹੱਥਾਂ ਵਿਚ ਹੈ। -ਹਿਊਵਾਈਟ

ਪਹਿਲਾ ਸਫ਼ਾ

ਪ੍ਰਧਾਨ ਮੰਤਰੀ ਵਲੋਂ ਨਵੇਂ ਟੈਕਸ ਸੁਧਾਰਾਂ ਦੀ ਸ਼ੁਰੂਆਤ

* ਟੈਕਸ ਅਧਿਕਾਰੀਆਂ ਨੂੰ ਕਰਦਾਤਾ ਦੇ ਸਨਮਾਨ ਦਾ ਰੱਖਣਾ ਹੋਵੇਗਾ ਧਿਆਨ-ਮੋਦੀ
* ਬਿਨਾਂ ਸੰਪਰਕ ਮੁਲਾਂਕਣ ਅਤੇ ਟੈਕਸਪੇਅਰ ਚਾਰਟਰ ਲਾਗੂ * 25 ਸਤੰਬਰ ਤੋਂ ਲਾਗੂ ਹੋਵੇਗੀ ਬਿਨਾਂ ਸੰਪਰਕ ਅਪੀਲ

ਨਵੀਂ ਦਿੱਲੀ, 13 ਅਗਸਤ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕਤਾ ਦੀ ਮੁੜ ਸੁਰਜੀਤੀ 'ਚ ਟੈਕਸ ਭਰਨ ਵਾਲਿਆਂ ਦੀ ਅਹਿਮੀਅਤ ਨੂੰ ਉਲੀਕਦਿਆਂ ਅਤੇ ਵਿਵਸਥਾ ਪਾਲਣ ਨੂੰ ਸੁਖਾਲਾ ਬਣਾਉਣ ਲਈ ਇਕ ਨਵੀਂ ਪਾਰਦਰਸ਼ੀ ਟੈਕਸ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ। ਮੋਦੀ ਨੇ ਇਮਾਨਦਾਰ ਟੈਕਸ ਭਰਨ ਵਾਲਿਆਂ ਦਾ ਸਨਮਾਨ ਕਰਨ ਲਈ ਪਾਰਦਰਸ਼ੀ ਟੈਕਸ ਸਿਲਸਿਲੇ ਬਾਰੇ ਇਕ ਮੰਚ ਦੀ ਸ਼ੁਰੂਆਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਇਸ ਮੰਚ ਰਾਹੀਂ 3 ਵੱਡੇ ਟੈਕਸ ਸੁਧਾਰਾਂ ਦਾ ਐਲਾਨ ਕਰਦਿਆਂ ਕਰ ਅਦਾ ਕਰਨ ਵਾਲਿਆਂ ਨੂੰ ਬਿਨਾਂ ਸੰਪਰਕ ਮੁਲਾਂਕਣ (ਫੇਸਲੈੱਸ ਅਸੈਸਮੈਂਟ) ਟੈਕਸਪੇਅਰ ਚਾਰਟਰ ਅਤੇ ਬਿਨਾਂ ਸੰਪਰਕ ਅਪੀਲ ਦੀ ਸੁਵਿਧਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਇਨ੍ਹਾਂ ਸੁਧਾਰਾਂ ਤੋਂ ਬਿਨਾਂ ਸੰਪਰਕ ਮੁਲਾਂਕਣ ਅਤੇ ਟੈਕਸਪੇਅਰ ਚਾਰਟਰ ਵੀਰਵਾਰ ਤੋਂ ਹੀ ਲਾਗੂ ਹੋ ਗਏ ਹਨ ਜਦਕਿ ਬਿਨਾਂ ਸੰਪਰਕ ਦੀ ਅਪੀਲ ਦੀ ਵਿਵਸਥਾ 25 ਸਤੰਬਰ ਭਾਵ ਦੀਨਦਿਆਲ ਉਪਾਧਿਆਏ ਦੇ ਜਨਮ ਦਿਵਸ ਵਾਲੇ ਦਿਨ ਤੋਂ ਲਾਗੂ ਹੋਵੇਗੀ।
ਟੈਕਸ ਚਾਰਟਰ ਲਾਗੂ ਕਰਨ ਵਾਲਾ ਤੀਜਾ ਮੁਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ-ਵਲੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਨਵੇਂ ਟੈਕਸ ਸਿਲਸਿਲੇ ਬਾਰੇ ਮੰਚ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਤੋਂ ਟੈਕਸ ਚਾਰਟਰ ਲਾਗੂ ਹੋਇਆ। ਅਮਰੀਕਾ ਅਤੇ ਕੈਨੇਡਾ ਤੋਂ ਬਾਅਦ ਟੈਕਸ ਚਾਰਟਰ ਲਾਗੂ ਕਰਨ ਵਾਲਾ ਭਾਰਤ ਤੀਜਾ ਦੇਸ਼ ਹਣ ਗਿਆ। ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਇਜਲਾਸ ਦੌਰਾਨ ਦਿੱਤੇ ਭਾਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸਿੱਧੇ ਟੈਕਸਾਂ ਬਾਰੇ ਕੇਂਦਰੀ ਮੰਤਰੀ ਛੇਤੀ ਹੀ ਟੈਕਸ ਭਰਨ ਵਾਲਿਆਂ ਲਈ ਟੈਕਸ ਚਾਰਟਰ ਲੈ ਕੇ ਆਵੇਗਾ। ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਭਾਸ਼ਨ 'ਚ ਚਾਰਟਰ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਹੁਣ ਆਮਦਨ ਟੈਕਸ ਵਿਭਾਗ ਨੂੰ ਕਰ ਦੇਣ ਵਾਲਿਆਂ ਦੇ ਸਨਮਾਨ ਦਾ ਧਿਆਨ ਰੱਖਣਾ ਹੋਵੇਗਾ। ਵਿਭਾਗ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬਿਨਾਂ ਕਿਸੇ ਆਧਾਰ 'ਤੇ ਸ਼ੱਕ ਨਹੀਂ ਕਰ ਸਕਦਾ। ਇਸ ਦਸਤਾਵੇਜ਼ ਦਾ ਮਕਸਦ ਟੈਕਸ ਭਰਨ ਵਾਲਿਆਂ ਦੀਆਂ ਦਿੱਕਤਾਂ ਘੱਟ ਕਰਨਾ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਛੇਤੀ ਨਿਪਟਾਰਾ ਕਰਨਾ ਹੈ। ਅਮਰੀਕਾ ਅਤੇ ਕੈਨੇਡਾ 'ਚ ਇਨ੍ਹਾਂ ਟੈਕਸ ਚਾਰਟਰ ਰਾਹੀਂ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਟੈਕਸ ਭਰਨ ਵਾਲਿਆਂ ਦੇ ਹੱਕ, ਮਨੁੱਖੀ ਹੱਕ ਹਨ।
15 ਅਗਸਤ ਤੋਂ ਟੈਕਸ ਭਰਨ ਦਾ ਸੰਕਲਪ ਲਓ-ਮੋਦੀ-ਪ੍ਰਧਾਨ ਮੰਤਰੀ ਨੇ ਸਰਕਾਰ ਵਲੋਂ ਲਏ ਸੁਧਾਰਾਂ ਬਾਰੇ ਬੋਲਦਿਆਂ ਕਿਹਾ ਕਿ ਨੀਤੀ ਆਧਾਰਿਤ ਸ਼ਾਸਨ, ਆਮ ਲੋਕਾਂ ਦਾ ਇਮਾਨਦਾਰੀ 'ਤੇ ਭਰੋਸਾ, ਸਰਕਾਰੀ ਪ੍ਰਣਾਲੀ 'ਚ ਮਨੁੱਖੀ ਦਖ਼ਲਅੰਦਾਜ਼ੀ ਘੱਟ ਕਰਕੇ ਤਕਨੀਕ ਦੇ ਇਸਤੇਮਾਲ 'ਚ ਵਾਧਾ ਅਤੇ ਸਰਕਾਰੀ ਮਸ਼ੀਨਰੀ 'ਚ ਬਿਹਤਰ ਕਾਰਜਕੁਸ਼ਲਤਾ ਅਤੇ ਸੰਵੇਦਨਸ਼ੀਲਤਾ ਜਿਹੇ ਮਾਨਕਾਂ ਦਾ ਸਨਮਾਨ ਜਿਹੇ ਕਾਰਨਾਂ ਕਾਰਨ ਹੀ ਸਰਕਾਰ ਇਹ ਬਦਲਾਅ ਲਿਆ ਸਕੀ ਹੈ। ਮੋਦੀ ਨੇ ਪਿਛਲੀਆਂ ਸਰਕਾਰਾਂ 'ਤੇ ਤਨਜ਼ ਕਰਦਿਆਂ ਕਿਹਾ ਕਿ ਇਕ ਦੌਰ ਸੀ ਜਦ ਸੁਧਾਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਸਨ ਅਤੇ ਦਬਾਅ 'ਚ ਲਏ ਫ਼ੈਸਲਿਆਂ ਨੂੰ ਵੀ ਸੁਧਾਰ ਕਹਿ ਦਿੱਤਾ ਜਾਂਦਾ ਸੀ ਪਰ ਹੁਣ ਸੋਚ ਅਤੇ ਪਹੁੰਚ ਬਦਲ ਗਈ ਹੈ। ਮੋਦੀ ਨੇ 1500 ਤੋਂ ਵੱਧ ਕਾਨੂੰਨਾਂ ਨੂੰ ਖ਼ਤਮ ਕਰਨ, ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵਧਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਜੋਕੀ ਸਰਕਾਰ ਟੁਕੜਿਆਂ 'ਚ ਨਹੀਂ ਸਗੋਂ ਵਿਆਪਕ ਪਹੁੰਚ ਨਾਲ ਸੁਧਾਰਾਂ ਦੇ ਪੱਖ 'ਚ ਹੈ ਤਾਂ ਜੋ ਕੀਤਾ ਗਿਆ ਇਕ ਸੁਧਾਰ, ਅਗਲੇ ਕੀਤੇ ਜਾਣ ਵਾਲੇ ਸੁਧਾਰ ਦਾ ਆਧਾਰ ਬਣੇ। ਮੋਦੀ ਨੇ ਅਸਿੱਧੇ ਤੌਰ 'ਤੇ ਮੁੜ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਗੱਠਜੋੜ ਦੀ ਵਿਵਸਥਾ ਨੇ ਇਮਾਨਦਾਰੀ ਨਾਲ ਵਪਾਰ ਕਰਨ ਵਾਲਿਆਂ ਨੂੰ ਅਤੇ ਨੌਜਵਾਨ ਸ਼ਕਤੀ ਦੀਆਂ ਉਮੀਦਾਂ ਨੂੰ ਮਧੋਲਣ ਦਾ ਕੰਮ ਕੀਤਾ। ਪ੍ਰਧਾਨ ਮੰਤਰੀ ਨੇ ਕੰਮਾਂ ਦੇ ਸੌਖੇ ਹੋਣ ਕਾਰਨ ਆਏ ਬਦਲਾਅ ਬਾਰੇ ਬੋਲਦਿਆਂ ਕਿਹਾ ਕਿ 2012-13 'ਚ ਜਿੰਨੀਆਂ ਰਿਟਰਨਾਂ ਫਾਈਲ ਹੋਈਆਂ ਉਨ੍ਹਾਂ 'ਚੋਂ 0.94 ਫ਼ੀਸਦੀ ਦੀ ਛਾਣਬੀਣ ਕੀਤੀ ਜਾਂਦੀ ਸੀ ਪਰ 2018-19 'ਚ ਇਸ 'ਚ ਚਾਰ ਗੁਣਾ ਕਮੀ ਹੋਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ 6-7 ਸਾਲਾਂ 'ਚ ਟੈਕਸ ਭਰਣ ਵਾਲਿਆਂ ਦੀ ਤਦਾਦ 'ਚ ਤਕਰੀਬਨ ਢਾਈ ਕਰੋੜ ਲੋਕਾਂ ਦਾ ਵਾਧਾ ਹੋਇਆ ਪਰ 130 ਕਰੋੜ ਦੀ ਅਬਾਦੀ ਵਾਲੇ ਦੇਸ਼ 'ਚ ਇਸ ਗਿਣਤੀ ਨੂੰ ਨਾਕਾਫ਼ੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਅਪੀਲ ਕਰਦਿਆਂ ਕਿਹਾ ਕਿ ਜੋ ਟੈਕਸ ਦੇਣ ਦੇ ਸਮਰਥ ਹੈ ਪਰ ਅਜੇ ਟੈਕਸ ਦਾਇਰੇ 'ਚ ਨਹੀਂ ਹਨ ਉਹ 15 ਅਗਸਤ ਤੋਂ ਟੈਕਸ ਭਰਨ ਦਾ ਸੰਕਲਪ ਲੈਣ।
ਬਿਨਾਂ ਸੰਪਰਕ ਨਾਲ ਮੁਲਾਂਕਣ-ਮੋਦੀ ਨੇ ਨਵੇਂ ਸਿਲਸਿਲੇ ਰਾਹੀਂ ਬਿਨਾਂ ਸੰਪਰਕ ਨਾਲ ਮੁਲਾਂਕਣ ਕਰਨ ਨੂੰ ਅਹਿਮ ਕਦਮ ਦੱਸਦਿਆਂ ਕਿਹਾ ਕਿ ਇਸ ਨਾਲ ਕੰਪਿਊਟਰ ਰਾਹੀਂ ਦੇਸ਼ ਭਰ ਦੇ ਕਿਸੇ ਵੀ ਅਧਿਕਾਰੀ ਨੂੰ ਟੈਕਸ ਮਾਮਲਾ ਦੇ ਦਿੱਤਾ ਜਾਵੇਗਾ ਤਾਂ ਜੋ ਆਮਦਨ ਟੈਕਸ ਅਧਿਕਾਰੀ ਬਿਨਾਂ ਕਾਰਨ ਟੈਕਸ ਭਰਨ ਵਾਲਿਆਂ ਨੂੰ ਪ੍ਰੇਸ਼ਾਨ ਨਾ ਕਰ ਸਕਣ ਹਾਲਾਂਕਿ ਗੰਭੀਰ ਧੋਖਾਧੜੀ, ਟੈਕਸ ਚੋਰੀ, ਸੰਵੇਦਨਸ਼ੀਲ ਅਤੇ ਜਾਂਚ ਵਾਲੇ ਮਾਮਲਿਆਂ, ਅੰਤਰਰਾਸ਼ਟਰੀ ਟੈਕਸ, ਕਾਲਾ ਧਨ ਕਾਨੂੰਨ ਅਤੇ ਬੇਨਾਮੀ ਸੰਪਤੀ ਦੇ ਮਾਮਲੇ 'ਚ ਇਹ ਸੁਵਿਧਾ ਨਹੀਂ ਰੱਖੀ।
ਬਿਨਾਂ ਸੰਪਰਕ ਦੇ ਅਪੀਲ-ਮੁਲਾਂਕਣ ਤੋਂ ਇਲਾਵਾ ਟੈਕਸ ਭਰਨ ਵਾਲਾ ਬਿਨਾਂ ਸੰਪਰਕ ਦੇ ਭਾਵ ਬਿਨਾਂ ਆਹਮੋ-ਸਾਹਮਣੇ ਹੋਏ ਅਪੀਲ ਵੀ ਕਰ ਸਕਦਾ ਹੈ। ਇਹ ਸੁਵਿਧਾ 25 ਸਤੰਬਰ ਤੋਂ ਲਾਗੂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਿਹਰੇ ਰਹਿਤ ਟੈਕਸ ਪ੍ਰਣਾਲੀ ਨਾਲ ਟੈਕਸ ਦਾਤਾ ਨੂੰ ਨਿਰਪੱਖਤਾ ਅਤੇ ਤਰਕਸੰਗਤ ਵਤੀਰੇ ਦਾ ਭਰੋਸਾ ਹੋਵੇਗਾ।
ਟੈਕਸਪੇਅਰ ਚਾਰਟਰ-ਇਸ ਦਾ ਮਕਸਦ ਟੈਕਸ ਦੇਣ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨਾ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਾ ਹੈ। ਤਾਂ ਜੋ ਇਮਾਨਦਾਰ ਟੈਕਸ ਅਦਾ ਕਰਨ ਵਾਲਿਆਂ ਨੂੰ ਸਨਮਾਨ ਮਿਲੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦ ਹੱਲ ਹੋ ਜਾਵੇ।

ਭਾਰਤ 'ਚ ਲਾਂਚ ਹੋਈ ਕੋਰੋਨਾ ਮਰੀਜ਼ਾਂ ਲਈ ਸਭ ਤੋਂ ਸਸਤੀ ਦਵਾਈ

ਨਵੀਂ ਦਿੱਲੀ, 13 ਅਗਸਤ (ਏਜੰਸੀ) - ਦਵਾਈਆਂ ਦੀ ਕੰਪਨੀ ਜ਼ਾਇਡਸ ਕੈਡਿਲਾ ਨੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਰੈਮਡੇਸਵਿਰ ਨੂੰ ਬ੍ਰਾਂਡ ਨਾਂਅ ਰੈਮਡੇਕ ਤਹਿਤ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਹੈ। ਜ਼ਾਇਡਸ ਕੈਡਿਲਾ ਨੇ ਦੱਸਿਆ ਕਿ ਰੈਮਡੇਕ ਭਾਰਤ 'ਚ ਸਭ ਤੋਂ ਸਸਤਾ ਰੈਮਡੇਸਵਿਰ ਬ੍ਰਾਂਡ ਹੈ, ਜਿਸ ਦੀ ਕੀਮਤ 2800 ਰੁਪਏ ਪ੍ਰਤੀ 100 ਮਿਲੀਗ੍ਰਾਮ (ਐਮ.ਜੀ.) ਸ਼ੀਸ਼ੀ ਰੱਖੀ ਗਈ ਹੈ। ਜ਼ਾਇਡਸ ਕੈਡਿਲਾ ਨੇ ਦੱਸਿਆ ਕਿ ਇਹ ਦਵਾਈ ਉਨ੍ਹਾਂ ਦੇ ਵੰਡ ਨੈੱਟਵਰਕ ਜ਼ਰੀਏ ਪੂਰੇ ਦੇਸ਼ 'ਚ ਉਪਲਬਧ ਹੋਵੇਗੀ, ਇਹ ਸਰਕਾਰੀ ਅਤੇ ਨਿੱਜੀ ਹਸਪਤਾਲਾਂ 'ਚ ਮਿਲੇਗੀ। ਕੈਡਿਲਾ ਹੈਲਥਕੇਅਰ ਦੇ ਪ੍ਰਬੰਧ ਨਿਰਦੇਸ਼ਕ ਡਾ. ਸ਼ਰਵਿਲ ਪਟੇਲ ਨੇ ਕਿਹਾ ਕਿ ਰੈਮਡੇਕ ਸਭ ਤੋਂ ਸਸਤੀ ਦਵਾਈ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕੋਰੋਨਾ ਦੇ ਇਲਾਜ 'ਚ ਵੱਧ ਤੋਂ ਵੱਧ ਮਰੀਜ਼ਾਂ ਤੱਕ ਇਹ ਦਵਾਈ ਪਹੁੰਚ ਸਕੇ। ਇਸ ਦਵਾਈ ਲਈ ਕਿਰਿਆਸ਼ੀਲ ਔਸ਼ਧੀ ਨਿਰਮਾਣ ਸਬੰਧੀ ਸਮੱਗਰੀ ਦਾ ਨਿਰਮਾਣ ਕੰਪਨੀ ਦੀ ਗੁਜਰਾਤ ਸਥਿਤ ਇਕਾਈ 'ਚ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਜ਼ਾਇਡਸ ਕੈਡਿਲਾ ਦੀ ਵੈਕਸੀਨ ਜ਼ਾਇਕੋਵ-ਡੀ ਫਿਲਹਾਲ ਕਲੀਨਿਕਲ ਟ੍ਰਾਇਲਾਂ ਦੇ ਦੂਸਰੇ ਪੜਾਅ 'ਚ ਹੈ। ਕਾਬਲੇਗੌਰ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਹਸਪਤਾਲਾਂ 'ਚ ਕਲੀਨਿਕਲ ਟ੍ਰਾਇਲ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਰੈਮਡੇਸਵਿਰ ਕੋਰੋਨਾ ਦੇ ਲੱਛਣ ਦੀ ਮਿਆਦ ਨੂੰ 15 ਦਿਨਾਂ ਤੋਂ ਘਟਾ ਕੇ 11 ਦਿਨ ਕਰ ਸਕਦਾ ਹੈ, ਇਸ ਕਾਰਨ ਰੈਮਡੇਸਵਿਰ ਦੀ ਮੰਗ ਵਧ ਗਈ ਹੈ। ਹਾਲਾਂਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਕੋਈ ਪ੍ਰਭਾਵੀ ਇਲਾਜ ਨਹੀਂ ਹੈ ਪਰ ਕਿਸੇ ਵੀ ਦਵਾਈ ਦੀ ਗ਼ੈਰਮੌਜੂਦਗੀ 'ਚ ਡਾਕਟਰ ਭਾਰਤ 'ਚ ਕੋਰੋਨਾ ਦੇ ਮਰੀਜ਼ਾਂ ਲਈ ਇਹ ਦਵਾਈ ਲਿਖ ਰਹੇ ਹਨ। ਰੈਮਡੇਸਵਿਰ ਨੂੰ ਅਮਰੀਕਾ ਦੀ ਕੰਪਨੀ ਨੇ ਬਣਾਇਆ ਹੈ। ਅਮਰੀਕਾ 'ਚ ਸਥਿਤ ਗਿਲਇਏਡ ਸਾਇੰਸਿਜ਼ ਨੇ ਅਸਲ 'ਚ ਇਬੋਲਾ ਦੇ ਇਲਾਜ ਲਈ ਰੈਮਡੇਸਵਿਰ ਬਣਾਈ ਸੀ। ਹੁਣ ਇਸਨੇ ਭਾਰਤ ਦੀ ਸਿਪਲਾ, ਜੂਬੀਲਇਏਂਟ ਲਾਈਫ, ਹਿਟੇਰੋ ਡਰੱਗਜ਼ ਅਤੇ ਮਾਈਲਾਨ ਨੂੰ ਭਾਰਤ 'ਚ ਦਵਾਈ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਗਹਿਲੋਤ ਤੇ ਪਾਇਲਟ 'ਚ ਹੋਈ ਸੁਲ੍ਹਾ-ਕਾਂਗਰਸੀ ਆਗੂਆਂ ਨੇ ਕਿਹਾ 'ਆਲ ਇਜ਼ ਵੈੱਲ'

ਜੈਪੁਰ, 13 ਅਗਸਤ (ਏਜੰਸੀ)-ਗਹਿਲੋਤ ਤੇ ਪਾਇਲਟ 'ਚ ਸੁਲਹ ਹੋਣ ਤੋਂ ਬਾਅਦ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 14 ਅਗਸਤ ਨੂੰ ਹੋਵੇਗਾ। ਜਿਸ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਹੋਈ ਜਿਸ ਵਿਚ ਕੇ. ਸੀ. ਵੇਣੂਗੋਪਾਲ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਮੁਲਾਕਾਤ ਹੋਈ। ਦੋਵੇਂ ਨੇਤਾ ਇਕ-ਦੂਜੇ ਨੂੰ ਹੱਥ ਮਿਲਾ ਕੇ ਮੁਸਕਰਾਏ ਜਿਸ ਦੇ ਨਾਲ ਹੀ ਉਨ੍ਹਾਂ ਸਮੇਤ 18 ਹੋਰ ਬਾਗ਼ੀ ਵਿਧਾਇਕਾਂ ਦੀ ਪਾਰਟੀ ਵਿਚ ਵਾਪਸੀ ਹੋਈ। ਇਸ ਬੈਠਕ ਤੋਂ ਬਾਅਦ ਕਾਂਗਰਸ ਨੇ ਐਲਾਨ ਕੀਤਾ ਕਿ ਕੱਲ੍ਹ ਵਿਧਾਨ ਸਭਾ ਇਜਲਾਸ ਦੌਰਾਨ ਵਿਸ਼ਵਾਸ ਮਤਾ ਲਿਆਵੇਗੀ। ਪਾਇਲਟ ਇਸ ਬੈਠਕ ਲਈ ਮੁੱਖ ਮੰਤਰੀ ਗਹਿਲੋਤ ਦੀ ਰਿਹਾਇਸ਼ ਵਿਖੇ ਪਹੁੰਚੇ ਸਨ ਜਿੱਥੇ ਗਹਿਲੋਤ ਖ਼ਿਲਾਫ਼ ਬਾਗ਼ੀ ਤੇਵਰ ਅਪਣਾਉਣ ਵਾਲੇ ਹੋਰ ਵਿਧਾਇਕ ਵੀ ਪਹੁੰਚੇ ਸਨ। ਵੇਣੂਗੋਪਾਲ ਤੋਂ ਇਲਾਵਾ ਅਵਿਨਾਸ਼ ਪਾਂਡੇ, ਰਣਦੀਪ ਸੂਰਜੇਵਾਲਾ, ਅਜੇ ਮਾਕਨ ਅਤੇ ਗੋਵਿੰਦ ਸਿੰਘ ਦੋਤਾਸਰਾ ਵਿਚ ਇਸ ਮੀਟਿੰਗ ਵਿਚ ਹਾਜ਼ਰ ਸਨ।
ਭਾਜਪਾ ਵਲੋਂ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ
ਉਧਰ ਦੂਜੇ ਪਾਸੇ ਭਾਜਪਾ ਨੇ ਅੱਜ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਭਾਜਪਾ ਗਹਿਲੋਤ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਵੇਗੀ। ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਇਹ ਐਲਾਨ ਕੀਤਾ। ਕਟਾਰੀਆ ਨੇ ਕਿਹਾ ਕਿ ਸਹਿਯੋਗੀ ਦਲਾਂ ਨਾਲ ਕੱਲ੍ਹ ਵਿਧਾਨ ਸਭਾ 'ਚ ਬੇਭਰੋਸਗੀ ਮਤਾ ਲਿਆਂਦਾ ਜਾਵੇਗਾ, ਹਾਲਾਂਕਿ ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਗਹਿਲੋਤ ਸਰਕਾਰ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਬਸਪਾ ਤੋਂ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ 6 ਵਿਧਾਇਕ ਵਿਧਾਨ ਸਭਾ ਇਜਲਾਸ ਵਿਚ ਹਿੱਸਾ ਲੈ ਸਕਣਗੇ। ਸੁਪਰੀਮ ਕੋਰਟ ਨੇ ਫ਼ਿਲਹਾਲ ਬਸਪਾ ਵਿਧਾਇਕਾਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਦੇ ਸਪੀਕਰ ਦੇ ਆਦੇਸ਼ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਪੰਜਾਬ 'ਚ ਕੋਰੋਨਾ ਨਾਲ 38 ਹੋਰ ਮੌਤਾਂ

ਚੰਡੀਗੜ੍ਹ, 13 ਅਗਸਤ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਅਨੁਸਾਰ ਅੱਜ ਸੂਬੇ ਵਿਚ ਵੱਖ-ਵੱਖ ਥਾਵਾਂ ਤੋਂ ਜਿਥੇ ਦੇਰ ਸ਼ਾਮ ਤੱਕ 1053 ਨਵੇਂ ਮਾਮਲੇ ਸਾਹਮਣੇ ਆਏ ਹਨ, ਉਥੇ 38 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਅੱਜ ਹੋਈਆਂ 38 ਮੌਤਾਂ 'ਚੋਂ 13 ਜ਼ਿਲ੍ਹਾ ਲੁਧਿਆਣਾ, 4 ਜਲੰਧਰ, 5 ਐਸ.ਏ.ਐਸ ਨਗਰ, 3 ਪਟਿਆਲਾ, 4 ਅੰਮ੍ਰਿਤਸਰ, ਗੁਰਦਾਸਪੁਰ, 3 ਸੰਗਰੂਰ, 1 ਹੁਸ਼ਿਆਰਪੁਰ, 3 ਕਪੂਰਥਲਾ ਤੇ 2 ਬਠਿੰਡਾ ਨਾਲ ਸਬੰਧਿਤ ਹਨ । ਦੂਜੇ ਪਾਸੇ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 627 ਹੋਰ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਵੀ ਸੂਚਨਾ ਹੈ। ਅੱਜ ਆਏ 1053 ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 186, ਅੰਮ੍ਰਿਤਸਰ ਤੋਂ 60, ਹੁਸ਼ਿਆਰਪੁਰ ਤੋਂ 5, ਐਸ.ਏ.ਐਸ ਨਗਰ ਤੋਂ 67, ਜਲੰਧਰ ਤੋਂ 150, ਮੋਗਾ ਤੋਂ 20, ਕਪੂਰਥਲਾ ਤੋਂ 15, ਫ਼ਿਰੋਜ਼ਪੁਰ ਤੋਂ 70, ਸੰਗਰੂਰ ਤੋਂ 2, ਫ਼ਾਜ਼ਿਲਕਾ ਤੋਂ 8, ਬਠਿੰਡਾ ਤੋਂ 89, ਫਤਹਿਗੜ੍ਹ ਸਾਹਿਬ ਤੋਂ 35, ਰੋਪੜ ਤੋਂ 12, ਮੁਕਤਸਰ ਤੋਂ 20, ਬਰਨਾਲਾ ਤੋਂ 11, ਐਸ.ਬੀ.ਐਸ. ਨਗਰ ਤੋਂ 14 , ਤਰਨ ਤਾਰਨ ਤੋਂ 6, ਪਟਿਆਲਾ ਤੋਂ 155, ਫ਼ਰੀਦਕੋਟ ਤੋਂ 36, ਪਠਾਨਕੋਟ ਤੋਂ 49 ਅਤੇ ਗੁਰਦਾਸਪੁਰ ਤੋਂ 34 ਮਰੀਜ਼ ਸ਼ਾਮਿਲ ਹਨ ।ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿਚ 723357 ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਦਕਿ ਸੂਬੇ 'ਚ 9391 ਐਕਟਿਵ ਮਾਮਲੇ ਹਨ। ਅੱਜ ਆਈ.ਸੀ.ਯੂ. 'ਚ 7 ਮਰੀਜ਼ ਤੇ ਵੈਂਟੀਲੇਟਰ 'ਤੇ 14 ਮਰੀਜ਼ਾਂ ਨੂੰ ਰੱਖਿਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ ਕੁੱਲ 18281 ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਲੁਧਿਆਣਾ 'ਚ 13 ਮੌਤਾਂ, 186 ਨਵੇਂ ਮਾਮਲੇ
ਲੁਧਿਆਣਾ, (ਸਲੇਮਪੁਰੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ 13 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਜਦੋਂ ਕਿ 186 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲਿਆਂ 'ਚ 181 ਮਰੀਜ਼ ਲੁਧਿਆਣਾ ਨਾਲ, ਜਦਕਿ 5 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਤੇ ਸੂਬਿਆਂ ਨਾਲ ਸਬੰਧਿਤ ਹਨ ।ਕੋਰੋਨਾ ਤੋਂ ਜ਼ਿੰਦਗੀ ਹਾਰਨ ਵਾਲੇ 13 ਮਰੀਜ਼ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ।
ਜਲੰਧਰ 'ਚ 4 ਮੌਤਾਂ, 150 ਨਵੇਂ ਮਾਮਲੇ
ਜਲੰਧਰ, (ਐੱਮ. ਐੱਸ. ਲੋਹੀਆ)- ਜਲੰਧਰ 'ਚ ਅੱਜ 4 ਹੋਰ ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ, ਜਦੋਂਕਿ 150 ਨਵੇਂ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ ਹੈ।
ਮੁਹਾਲੀ 'ਚ 5 ਮੌਤਾਂ, 67 ਨਵੇਂ ਮਾਮਲੇ
ਐੱਸ. ਏ. ਐੱਸ. ਨਗਰ, (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਵਾਇਰਸ ਦੇ 67 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਮੁਹਾਲੀ ਦੇ ਵਸਨੀਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਅੱਜ 84 ਮਰੀਜ਼ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ।

ਫਰੈਂਕੋ ਮੁਲੱਕਲ ਖ਼ਿਲਾਫ਼ ਦੋਸ਼ ਤੈਅ

ਕੋਟਾਯਮ (ਕੇਰਲ), 13 ਅਗਸਤ (ਏਜੰਸੀ)-ਇੱਥੋਂ ਦੀ ਇਕ ਅਦਾਲਤ ਨੇ ਕੇਰਲ ਦੀ ਨਨ ਨਾਲ ਜਬਰ ਜਨਾਹ ਮਾਮਲੇ ਵਿਚ ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਹਨ। ਵਧੀਕ ਸੈਸ਼ਨ ਜੱਜ ਨੇ ਮੁਲੱਕਲ ਖ਼ਿਲਾਫ਼ ਕੇਸ ਨੂੰ ਵਾਚਿਆ ਅਤੇ ਉਸ ਖ਼ਿਲਾਫ਼ ਜਬਰ ਜਨਾਹ ਦੀ ਧਾਰਾ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਜਿਸ ਦੌਰਾਨ ਫਰੈਂਕੋ ਮੁਲੱਕਲ ਵੀ ਅਦਾਲਤ 'ਚ ਮੌਜੂਦ ਸੀ। ਕਾਰਵਾਈ ਦੌਰਾਨ ਉਸ ਵਲੋਂ ਆਪਣੇ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਨਕਾਰਿਆ ਗਿਆ। ਅਦਾਲਤ ਨੇ ਪੀੜਤਾ ਦੀ ਜਾਂਚ ਕਰਵਾਉਣ ਲਈ ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ 'ਤੇ ਪਾ ਦਿੱਤੀ। ਮੁਲੱਕਲ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 342, 377, 376 (ਸੀ) (ਏ), 376 (2) (ਕੇ) ਅਤੇ 506 ਧਾਰਾ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਬਿਸ਼ਪ ਨੂੰ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦਿੱਤੀ ਗਈ ਸੀ ਤੇ ਉਸ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਹਾਜ਼ਰ ਰਹਿਣ ਦਾ ਹੁਕਮ ਦਿੱਤਾ ਗਿਆ ਸੀ।

ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 24 ਲੱਖ ਤੋਂ ਟੱਪੀ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਅੱਜ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 24 ਲੱਖ ਤੋਂ ਪਾਰ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਮਰੀਜ਼ਾਂ ਦਾ ਪਤਾ ਲਗਾਉਣ ਲਈ ਰਿਕਾਰਡ 8 ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ, ਜਿਸ ਨਾਲ ਭਾਰਤ 'ਚ ਹੁਣ ਤੱਕ 2,68,45,688 ਟੈਸਟ ਕੀਤੇ ਜਾ ਚੁੱਕੇ ਹਨ। ਪ੍ਰਤੀ 10 ਲੱਖ 'ਤੇ ਟੈਸਟਾਂ 'ਚ 19453 ਦਾ ਤੇਜ਼ ਵਾਧਾ ਦੇਖਿਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਨੂੰ ਰਿਕਾਰਡ 8,30,391 ਨਮੂਨਿਆਂ ਦਾ ਟੈਸਟ ਕੀਤਾ ਗਿਆ। ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 69,612 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਮਾਮਲਿਆਂ ਦੀ ਕੁਲ ਗਿਣਤੀ 24,56,073 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ 1010 ਮੌਤਾਂ ਹੋਈਆਂ, ਜਿਸ ਨਾਲ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 48078 ਹੋ ਗਈ ਹੈ। ਹੁਣ ਤੱਕ 17,42,063 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।

ਬਾਜਵਾ-ਕੈਪਟਨ ਮਤਭੇਦ ਮਿਟਾਉਣ ਲਈ ਪਾਰਟੀ ਹਾਈਕਮਾਨ ਅੱਗੇ ਆਵੇ-ਅਸ਼ਵਨੀ ਕੁਮਾਰ

ਨਵੀਂ ਦਿੱਲੀ, 13 ਅਗਸਤ (ਉਪਮਾ ਡਾਗਾ ਪਾਰਥ)-ਮੱਧ ਪ੍ਰਦੇਸ਼, ਰਾਜਸਥਾਨ ਤੋਂ ਬਾਅਦ ਪੰਜਾਬ 'ਚ ਉੱਭਰਦੀ ਧੜੇਬੰਦੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈਕਮਾਨ ਨੂੰ ਲੋਕਤੰਤਰਿਕ ਲੀਡਰਸ਼ਿਪ ਦਾ ਵਿਖਾਲਾ ਕਰਦਿਆਂ ਮਾਮਲਾ ਸੁਲਝਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਾਬਕਾ ਕਾਨੂੰਨ ਮੰਤਰੀ ਨੇ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਸਮੇਂ 'ਤੇ ਜਦੋਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਸਿਰਫ 2 ਸਾਲ ਰਹਿ ਗਏ ਹਨ ਤਾਂ ਹਰ ਵਰਕਰ ਨੂੰ ਪਾਰਟੀ ਦੀ ਏਕਤਾ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਹਰ ਮੈਂਬਰ ਪਾਰਟੀ ਲਈ ਬਹੁਮੁੱਲੇ ਅਸਾਸੇ ਵਾਂਗ ਹੈ ਤਾਂ ਮੁਅੱਤਲੀ ਅਤੇ ਬਰਖ਼ਾਸਤਗੀ ਨੂੰ ਆਖ਼ਰੀ ਬਦਲ ਵਜੋਂ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਦੋਹਾਂ ਧਿਰਾਂ 'ਚ ਸੰਤੁਲਨ ਬਣਾਉਣ ਦੀ ਹਮਾਇਤ ਕਰਦਿਆਂ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੇ ਨੂੰ ਬਗ਼ਾਵਤ ਨਹੀਂ ਮੰਨਿਆ ਜਾਣਾ ਚਾਹੀਦਾ, ਨਾਲ ਹੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪਾਰਟੀ ਵਰਕਰਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਵਿਵਾਦ ਵੱਡਾ ਹੋਣ ਤੋਂ ਪਹਿਲਾਂ ਹੀ ਸਮਾਂ ਰਹਿੰਦੇ ਕੋਈ ਕਾਰਵਾਈ ਕੀਤੀ ਜਾ ਸਕੇ।

ਪਾਕਿ ਫ਼ੌਜ ਮੁਖੀ ਬਾਜਵਾ ਮੁਆਫ਼ੀ ਮੰਗਣ ਜਾਣਗੇ ਸਾਊਦੀ ਅਰਬ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਬਿਆਨਾਂ ਤੋਂ ਭੜਕੇ ਸਾਊਦੀ ਅਰਬ ਨੂੰ ਮਨਾਉਣ ਲਈ ਪਾਕਿ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਾਊਦੀ ਅਰਬ ਦਾ ਦੌਰਾ ਕਰਨ ਜਾ ਰਹੇ ਹਨ। ਬਾਜਵਾ ਦੇ ਦੌਰੇ ਬਾਰੇ ਅਜੇ ...

ਪੂਰੀ ਖ਼ਬਰ »

ਪ੍ਰਣਾਬ ਮੁਖਰਜੀ ਦੀ ਹਾਲਤ 'ਚ ਹਲਕਾ ਸੁਧਾਰ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ (84) ਦੀ ਹਾਲਤ 'ਚ ਅੱਜ ਹਲਕਾ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੇ ਬੇਟੇ ਅਭਿਜੀਤ ਮੁਖਰਜੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜਦੋਂ ਕਿ ਇਸ ਤੋਂ ਪਹਿਲਾਂ ਸ੍ਰੀ ਮੁਖਰਜੀ ਦਾ ਇਲਾਜ਼ ਕਰ ਰਹੇ ...

ਪੂਰੀ ਖ਼ਬਰ »

63 ਮੂਨਜ਼ ਦੀ ਸ਼ਿਕਾਇਤ 'ਚ ਚਿਦੰਬਰਮ ਤੇ ਹੋਰਾਂ ਖ਼ਿਲਾਫ਼ ਕੋਈ ਤੱਥ ਨਹੀਂ ਮਿਲਿਆ- ਸੀ.ਬੀ.ਆਈ.

ਮੁੰਬਈ, 13 ਅਗਸਤ (ਏਜੰਸੀ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਵੀਰਵਾਰ ਨੂੰ ਮੁੰਬਈ ਹਾਈ ਕੋਰਟ ਨੂੰ ਦੱਸਿਆ ਕਿ 63 ਮੂਨਜ਼ ਟੈਕਨਾਲੋਜੀਜ਼ ਕੰਪਨੀ ਵਲੋਂ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਤੇ 2 ਹੋਰਾਂ ਖ਼ਿਲਾਫ਼ ਲਗਾਏ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਤੱਥ (ਸਮੱਗਰੀ) ਨਹੀਂ ...

ਪੂਰੀ ਖ਼ਬਰ »

ਮੋਦੀ ਬਣੇ ਸਭ ਤੋਂ ਵੱਧ ਲੰਬੇ ਸਮੇਂ ਤੱਕ ਸੱਤਾ 'ਚ ਰਹਿਣ ਵਾਲੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵ. ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਲੰਬੇ ਸਮੇਂ ਤੱਕ ਸੱਤਾ 'ਚ ਬਣੇ ਰਹਿਣ ਵਾਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਕਾਇਮ ਕੀਤਾ ਹੈ। ਹੁਣ ...

ਪੂਰੀ ਖ਼ਬਰ »

ਸੀ.ਬੀ.ਐਸ.ਈ. 12ਵੀਂ ਦੀ ਕਾਰਗੁਜ਼ਾਰੀ 'ਚ ਸੁਧਾਰ ਲਈ ਪ੍ਰੀਖਿਆ ਸਤੰਬਰ 'ਚ

ਨਵੀਂ ਦਿੱਲੀ, 13 ਅਗਸਤ (ਏਜੰਸੀ)- ਸੀ. ਬੀ. ਐੱਸ. ਈ. ਨੇ ਅੱਜ ਕਿਹਾ ਕਿ 12ਵੀਂ ਜਮਾਤ ਦੀ ਪ੍ਰੀਖਿਆ 'ਚ ਸੁਧਾਰ ਲਈ 'ਆਪਸ਼ਨਲ' ਪ੍ਰੀਖਿਆ ਸਤੰਬਰ 'ਚ ਲਏ ਜਾਣ ਦਾ ਪ੍ਰਸਤਾਵ ਹੈ। ਸੀ. ਬੀ. ਐੱਸ. ਈ. ਦੇ ਕੰਟਰੋਲਰ ਪ੍ਰੀਖਿਆਵਾਂ ਸਾਨਿਅਮ ਭਾਰਦਵਾਜ ਨੇ ਦੱਸਿਆ ਕਿ 12ਵੀਂ ਦਾ ਨਤੀਜਾ ...

ਪੂਰੀ ਖ਼ਬਰ »

ਰੀਆ ਚੱਕਰਵਰਤੀ ਅਤੇ ਬਿਹਾਰ ਸਰਕਾਰ ਨੇ ਸੁਪਰੀਮ ਕੋਰਟ 'ਚ ਦਾਇਰ ਕੀਤਾ ਜਵਾਬ

ਨਵੀਂ ਦਿੱਲੀ, 13 ਅਗਸਤ (ਜਗਤਾਰ ਸਿੰਘ)-ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਅਤੇ ਬਿਹਾਰ ਸਰਕਾਰ ਨੇ ਚੱਕਰਵਰਤੀ ਦੀ ਪਟੀਸ਼ਨ 'ਤੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਲਿਖਤੀ ਜਵਾਬ ਦਾਇਰ ਕੀਤਾ। ਰੀਆ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਅਗਲੇ 2-3 ਦਿਨਾਂ 'ਚ ਪੰਜਾਬ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ 'ਚ ਹੋਵੇਗੀ ਭਾਰੀ ਬਾਰਿਸ਼

ਨਵੀਂ ਦਿੱਲੀ, 13 ਅਗਸਤ (ਏਜੰਸੀ)- ਭਾਰਤੀ ਮੌਸਮ ਵਿਭਾਗ ਵਲੋਂ ਵੀਰਵਾਰ ਤੋਂ ਅਗਲੇ 2-3 ਦਿਨਾਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਵਲੋਂ ਦੱਸਿਆ ਗਿਆ ਹੈ ਕਿ ਉੱਤਰੀ ਓਡੀਸ਼ਾ ...

ਪੂਰੀ ਖ਼ਬਰ »

ਹਿਮਾਚਲ ਤੇ ਉੱਤਰਾਖੰਡ ਨੇ ਖੋਲ੍ਹੇ ਸੈਲਾਨੀਆਂ ਲਈ ਦਰਵਾਜ਼ੇ

ਨਵੀਂ ਦਿੱਲੀ, 13 ਅਗਸਤ (ਏਜੰਸੀ)-ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਪਹਾੜੀ ਵਾਦੀਆਂ ਨੇ ਸੈਲਾਨੀਆਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਦੋਵੇਂ ਰਾਜਾਂ 'ਚ ਯਾਤਰਾ ਦੌਰਾਨ ਆਪਣੇ ਫ਼ੋਨ 'ਚ ਅਰੋਗਿਆ ਸੇਤੂ ਐਪ ਰੱਖਣਾ ਜ਼ਰੂਰੀ ਹੈ। ਹਿਮਾਚਲ ਜਾਣ ਤੋਂ 5 ਦਿਨ ਪਹਿਲਾਂ ਹੋਟਲ ...

ਪੂਰੀ ਖ਼ਬਰ »

ਰਾਮ ਮੰਦਰ ਟਰੱਸਟ ਦੇ ਮੁਖੀ ਮਹੰਤ ਨ੍ਰਿਤਿਆਗੋਪਾਲ ਦਾਸ ਨੂੰ ਹੋਇਆ ਕੋਰੋਨਾ

ਲਖਨਊ, 13 ਅਗਸਤ (ਏਜੰਸੀ)-ਸ੍ਰੀਰਾਮ ਜਨਮਭੂਮੀ ਤੀਰਥ ਟਰੱਸਟ ਅਤੇ ਸ੍ਰੀਕ੍ਰਿਸ਼ਨ ਜਨਮ ਭੂਮੀ ਨਿਆਸ ਦੇ ਮੁਖੀ ਮਹੰਤ ਨ੍ਰਿਤਿਆਗੋਪਾਲ ਦਾਸ (80) ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਮਹੰਤ ਨ੍ਰਿਤਿਆਗੋਪਾਲ ਦਾਸ ਦੀ ਵੀਰਵਾਰ ਸਵੇਰੇ ਅਚਾਨਕ ਹਾਲਤ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX