ਤਾਜਾ ਖ਼ਬਰਾਂ


ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ
. . .  4 minutes ago
ਨਵੀਂ ਦਿੱਲੀ, 22 ਮਾਰਚ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪਾਕਿਸਤਾਨ ਕੌਮੀ ਦਿਵਸ 'ਤੇ ਕਿਸੇ ਵੀ ਭਾਰਤੀ ਪ੍ਰਤੀਨਿਧੀ ਨੂੰ ਨਹੀਂ ਭੇਜਿਆ ਜਾਵੇਗਾ। ਕੁਮਾਰ ਨੇ ਕਿਹਾ ਕਿ ਪਾਕਿਸਤਾਨ ਕੌਮੀ ਦਿਵਸ 'ਤੇ ਪਾਕਿਸਤਾਨ ਹਾਈਕਮਿਸ਼ਨ ਨੇ ਹੁਰੀਅਤ ਪ੍ਰਤੀਨਿਧੀ ਨੂੰ .....
ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ
. . .  16 minutes ago
ਨਵੀਂ ਦਿੱਲੀ, 22 ਮਾਰਚ- ਲੋਕ ਸਭਾ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਹੁਣ ਇਸ ਕੜੀ 'ਚ ਸ਼ਿਵ ਸੈਨਾ ਦਾ ਨਾਂਅ ਵੀ ਜੁੜ ਗਿਆ ਹੈ। ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਲਈ ਆਪਣੇ 21 ਉਮੀਦਵਾਰਾਂ ......
ਸੁਰਜੇਵਾਲ ਨੇ ਬੀ.ਐੱਸ. ਯੇਦੀਯੁਰਪਾ 'ਤੇ ਭਾਜਪਾ ਨੂੰ 1800 ਕਰੋੜ ਰੁਪਏ ਦੇਣ ਦਾ ਲਗਾਇਆ ਦੋਸ਼
. . .  26 minutes ago
ਨਵੀਂ ਦਿੱਲੀ, 22 ਮਾਰਚ- ਦਿੱਲੀ 'ਚ ਕਾਂਗਰਸ ਦੇ ਮੁੱਖ ਦਫ਼ਤਰ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਕਿਹਾ ਕਿ ਜਦੋਂ ਕਰਨਾਟਕ 'ਚ ਯੇਦੀਯੁਰੱਪਾ ਸਰਕਾਰ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਭਾਜਪਾ ਨੂੰ 1800 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ....
ਕਿਸਾਨ ਯੂਨੀਅਨ ਵੱਲੋਂ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 1 hour ago
ਤਪਾ ਮੰਡੀ, 22 ਮਾਰਚ (ਵਿਜੈ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਸੱਦੇ 'ਤੇ ਬਲਾਕ ਸ਼ਹਿਣਾ ਦੇ ਕਿਸਾਨਾਂ ਨੇ ਐੱਸ.ਡੀ.ਐਮ. ਦਫ਼ਤਰ ਵਿਖੇ ਕੈਪਟਨ ਖ਼ਿਲਾਫ਼ ਕਰਜ਼ਾ ਮੁਆਫ਼ੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ .....
ਈ.ਡੀ ਨੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ 'ਤੇ ਲਗਾਇਆ ਲੱਖਾਂ ਦਾ ਜੁਰਮਾਨਾ
. . .  about 1 hour ago
ਨਵੀਂ ਦਿੱਲੀ, 22 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ 'ਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ (10,000 ਅਮਰੀਕੀ ਡਾਲਰ) ਰੱਖਣ'ਤੇ 14.40 ਲੱਖ ਰੁਪਏ ਦਾ ਜੁਰਮਾਨਾ ....
ਈ.ਡੀ. ਨੇ ਜ਼ਾਕਿਰ ਨਾਇਕ ਦੀ ਮਦਦ ਕਰਨ ਵਾਲੇ ਨਜਮੁੱਦੀਨ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਮਾਰਚ- ਈ.ਡੀ. ਨੇ ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਮਨੀ ਲਾਂਡਰਿੰਗ ਅਤੇ ਫ਼ੰਡ ਟਰਾਂਸਫ਼ਰ ਕਰਨ 'ਚ ਮਦਦ ਕਰਨ ਦੇ ਦੋਸ਼ 'ਚ ਨਜਮੁੱਦੀਨ ਸਾਥਕ ਨੂੰ ਗ੍ਰਿਫ਼ਤਾਰ ....
ਬਸਪਾ ਵੱਲੋਂ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 22 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਮਾਜਵਾਦੀ ਪਾਰਟੀ-ਬਸਪਾ ਗੱਠਜੋੜ ਦੇ ਤਹਿਤ 38 ਸੀਟਾਂ'ਤੇ ਚੋਣ ਲੜ ਰਹੀ ਹੈ। ਬਸਪਾ .....
ਅਲਬਾਨੀਆ 'ਚ ਗ੍ਰਿਫ਼ਤਾਰ 5 ਹਜ਼ਾਰ ਕਰੋੜ ਦੇ ਘੋਟਾਲੇ ਦਾ ਦੋਸ਼ੀ ਹਿਤੇਸ਼ ਪਟੇਲ
. . .  about 2 hours ago
ਨਵੀਂ ਦਿੱਲੀ, 22 ਮਾਰਚ- ਈ.ਡੀ. ਨੇ ਸਟਰਲਿੰਗ ਬਾਇਓ ਟੇਕ ਦੇ 5000 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਹਿਤੇਸ਼ ਦੇ ਖ਼ਿਲਾਫ਼ 11 ਮਾਰਚ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ .....
ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ
. . .  about 2 hours ago
ਚੰਡੀਗੜ੍ਹ, 22 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਇਸ 'ਚ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ, ਸ. ਰਵਿੰਦਰ .....
ਪ੍ਰਵਾਸੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  about 2 hours ago
ਜ਼ੀਰਕਪੁਰ 22 ਮਾਰਚ (ਅਵਤਾਰ ਸਿੰਘ)- ਜ਼ੀਰਕਪੁਰ ਦੇ ਕਿਸ਼ਨਪੁਰਾ ਖੇਤਰ ਵਿਚ ਇੱਕ ਕਰੀਬ 30 ਸਾਲਾ ਪ੍ਰਵਾਸੀ ਨੌਜਵਾਨ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਅਨੁਸਾਰ, ਮ੍ਰਿਤਕ ਮਨੋਜ ਕੁਮਾਰ ਸੋਫੀਆ ਨਾਮਕ .....
ਚੀਨ : ਕੈਮੀਕਲ ਪਲਾਂਟ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 3 hours ago
ਬੀਜਿੰਗ, 22 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ 'ਚ ਬੀਤੇ ਦਿਨੀਂ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 47 ਹੋ ਗਈ ਹੈ ਜਦਕਿ 90 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ਮੌਕੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਦੁੱਖ ਦਾ ਪ੍ਰਗਟਾਵਾ .....
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਗ੍ਰਿਫ਼ਤਾਰ
. . .  about 3 hours ago
ਰਿਓ ਡੀ ਜਨੇਰੀਓ , 22 ਮਾਰਚ- ਬ੍ਰਾਜੀਲ ਦੇ ਸਾਬਕਾ ਰਾਸ਼ਟਰਪਤੀ ਮਾਈਕਲ ਮਾਈਕਲ ਤੇਮੇਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਦੇ ਅਨੁਸਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤੇਮੇਰ ਨੂੰ ਸਾਓ ਪਾਉਲੋ ਤੋਂ ਗ੍ਰਿਫ਼ਤਾਰ....
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 3 hours ago
ਆਕਲੈਂਡ, 22 ਮਾਰਚ (ਹਰਮਨਪ੍ਰੀਤ ਸਿੰਘ ਸੈਣੀ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸੋਸ਼ਲ ਮੀਡੀਆ ਦੇ ਟਵਿਟਰ 'ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਧਮਕੀ ਜੈਸਿੰਡਾ ਆਰਡਨ ਅਤੇ ਨਿਊਜ਼ੀਲੈਂਡ .....
ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕ੍ਰਿਕਟਰ ਗੌਤਮ ਗੰਭੀਰ
. . .  about 4 hours ago
ਨਵੀਂ ਦਿੱਲੀ, 22 ਮਾਰਚ- ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀ ਸ਼ੰਕਰ ਦੀ ਮੌਜੂਦਗੀ 'ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਸ਼ਾਮਲ ਹੋ ....
ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦਿੱਲੀ ਤੋਂ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 22 ਮਾਰਚ- ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਦਿੱਲੀ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੱਜਾਦ ਖਾਨ ਨੂੰ ਗ੍ਰਿਫ਼ਤਾਰ ਕੀਤਾ .....
ਕ੍ਰਿਕਟਰ ਗੌਤਮ ਗੰਭੀਰ ਅੱਜ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ
. . .  about 4 hours ago
ਹੋਲੀ ਮੌਕੇ ਹੋਈ ਲੜਾਈ 'ਚ ਇਕ ਨੌਜਵਾਨ ਦੀ ਮੌਤ
. . .  about 5 hours ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ
. . .  about 5 hours ago
ਹੁੰਦੇ ਰਹਿੰਦੇ ਹਨ ਪੁਲਵਾਮਾ ਵਰਗੇ ਹਮਲੇ - ਸੈਮ ਪਿਤਰੋਦਾ
. . .  about 5 hours ago
ਸ਼ੋਪੀਆਂ ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਫਰੀਦਕੋਟ / ਮੁਕਤਸਰ

ਆੜ੍ਹਤੀਆਂ ਨੇ ਝੋਨੇ ਦੀ ਨਮੀ 20 ਫ਼ੀਸਦੀ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਸੜਕ 'ਤੇ ਲਗਾਇਆ ਧਰਨਾ

ਕੋਟਕਪੂਰਾ, 11 ਅਕਤੂਬਰ (ਮੇਘਰਾਜ)- ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਨੇ ਅੱਜ ਝੋਨੇ ਦੀ ਨਮੀ 17 ਤੋਂ 20 ਫ਼ੀਸਦੀ ਕਰਨ, ਸ਼ੈਲਰ ਅਲਾਟ ਕਰਨ, ਸਾਰੀਆਂ ਖਰੀਦ ਏਜੰਸੀਆਂ ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਅਤੇ ਝੋਨੇ ਦੀ ਲਿਫ਼ਟਿੰਗ ਤੇਜ਼ ਕਰਨ ਸਬੰਧੀ ਅੱਜ ਸਵੇਰੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਪਰਾਲੀ ਪ੍ਰਬੰਧਨ ਲਈ ਖੋਲ੍ਹੇ ਗਏ ਹਨ 23 ਕਸਟਮਰ ਹਾਈਰਿੰਗ ਸੈਂਟਰ-ਡੀ. ਸੀ

ਫ਼ਰੀਦਕੋੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਇਸ ਨੂੰ ਮਿੱਟੀ ਵਿਚ ਮਿਲਾ ਕੇ ਧਰਤੀ ਨੂੰ ਹੋੋਰ ਉਪਜਾਊ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ 10 'ਤੇ ਮੁਕੱਦਮਾ ਦਰਜ

ਕੋਟਕਪੂਰਾ, 11 ਅਕਤੂਬਰ (ਮੇਘਰਾਜ)- ਥਾਣਾ ਸਿਟੀ ਕੋਟਕਪੂਰਾ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ 10 ਵਿਅਕਤੀਆਂ 'ਤੇ ਪਰਚਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੂਟਾ ਸਿੰਘ ਪੁੱਤਰ ਬਚਨ ਸਿੰਘ ਵਾਸੀ ਪੇ੍ਰਮ ਨਗਰ ...

ਪੂਰੀ ਖ਼ਬਰ »

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਮਾਰੀ 5.70 ਲੱਖ ਰੁਪਏ ਦੀ ਠੱਗੀ, 2 ਵਿਰੁੱਧ ਪਰਚਾ ਦਰਜ

ਕੋਟਕਪੂਰਾ, 11 ਅਕਤੂਬਰ (ਮੇਘਰਾਜ)- ਥਾਣਾ ਸਿਟੀ ਕੋਟਕਪੂਰਾ ਵਿਖੇ ਕੈਨੇਡਾ ਭੇਜਣ ਦਾ ਝਾਂਸਾ ਦੇ 5.70 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਦੋ ਜਣਿਆਂ 'ਤੇ ਪਰਚਾ ਦਰਜ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕੋਠੇ ਗੱਜਣ ਸਿੰਘ ਵਾਲਾ ...

ਪੂਰੀ ਖ਼ਬਰ »

ਸਾਂਝੀਆਂ ਮੰਗਾਂ ਨਾ ਮੰਨਣ ਕਾਰਨ ਖਫ਼ਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ–ਪੱਤਰ

ਫ਼ਰੀਦਕੋਟ, 11 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਵਲੋਂ ਸਮੂਹ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਸਾਂਝੀਆਂ ਮੰਗਾਂ ਨਾ ਮੰਨਣ ਕਾਰਨ ਸਮੂਹ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ, ਜਿਸ ਕਰਕੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਮਿ੍ਤਕ ਕਿਸਾਨ ਆਗੂ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ

ਕੋਟਕਪੂਰਾ, 11 ਅਕਤੂਬਰ (ਮੇਘਰਾਜ)-ਪੰਜਾਬ ਕਿਸਾਨ ਯੂਨੀਅਨ (ਕੁਲ ਹਿੰਦ ਕਿਸਾਨ ਸਭਾ) ਵਲੋਂ ਬੀਤੀ 9 ਅਕਤੂਬਰ ਨੂੰ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਗਾਏ ਗਏ ਧਰਨੇ ਦੌਰਾਨ ਜੈਤੋ ਬਲਾਕ ਦੇ ਪ੍ਰਧਾਨ ਦਵਿੰਦਰ ਸਿੰਘ ਰੋਮਾਣਾ (48) ਦੀ ਮੌਤ ਹੋ ਜਾਣ ਦੇ ਮਾਮਲੇ ਨੂੰ ਲੈ ਕੇ ...

ਪੂਰੀ ਖ਼ਬਰ »

ਵਿਸ਼ੇਸ਼ ਜਾਂਚ ਟੀਮ ਵਲੋਂ ਕੋਲਡ ਸਟੋਰਾਂ 'ਤੇ ਛਾਪੇਮਾਰੀ

ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)- ਸਿਹਤ ਵਿਭਾਗ ਨੇ ਬਾਗ਼ਬਾਨੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਨੇ ਜ਼ਿਲ੍ਹੇ ਦੇ ਕੋਲਡ ਸਟੋਰਾਂ 'ਚ ਛਾਪੇਮਾਰੀ ਕਰਕੇ ਪਏ ਸਾਮਾਨ ਦੀ ਜਾਂਚ ਕੀਤੀ | ਅਸਿਸਟੈਂਟ ਫੂਡ ਕਮਿਸ਼ਨਰ ਡਾ. ਅਮਿਤ ਜੋਸ਼ੀ, ...

ਪੂਰੀ ਖ਼ਬਰ »

ਚਹਿਲ ਦੀ ਸੁਸਾਇਟੀ 'ਚੋਂ 100 ਬੋਰੀਆਂ ਡੀ. ਏ. ਪੀ. ਖਾਦ ਚੋਰੀ

ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)- ਹਲਕਾ ਕੋਟਕਪੂਰਾ ਦੇ ਪਿੰਡ ਚਹਿਲ ਦੀ ਸਹਿਕਾਰੀ ਸਭਾ 'ਚ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਕਮਰੇ ਦਾ ਜਿੰਦਰਾ ਤੋੜ ਕੇ ਸਟੋਰ 'ਚ ਪਈਆਂ 100 ਦੇ ਕਰੀਬ ਡੀ. ਏ. ਪੀ. ਖ਼ਾਦ ਦੀਆਂ ਬੋਰੀਆਂ ਚੋਰੀ ਕਰ ਲਈਆਂ, ਜਿਸ ਕਾਰਨ ...

ਪੂਰੀ ਖ਼ਬਰ »

ਡਾ. ਸਤਿੰਦਰਪਾਲ ਸਿੰਘ ਨੈਸ਼ਨਲ ਇੰਡੀਅਨ ਫਰੀਡਮ ਫਾਈਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਣੇ

ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)- ਨੈਸ਼ਨਲ ਇੰਡੀਅਨ ਫਰੀਡਮ ਫਾਈਟਰ ਅਤੇ ਸ਼ਹੀਦ ਪਰਿਵਾਰ ਐਸੋਸੀਏਸ਼ਨ ਜੋ ਕੇ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ, ਵਲੋਂ ਡਾ. ਸਤਿੰਦਰਪਾਲ ਸਿੰਘ ਚੇਅਰਮੈਨ ਸ਼ੇਖ ਫ਼ਰੀਦ ਆਈ. ਟੀ. ਆਈ. ਕੋਟਕਪੂਰਾ ਨੂੰ ਸੂਬੇ ਦਾ ਪ੍ਰਧਾਨ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਦੰਦਾਂ ਦਾ ਪੰਦ੍ਹਰਵਾੜਾ ਜਾਰੀ

ਕੋਟਕਪੂਰਾ, 11 ਅਕਤੂਬਰ (ਮੋਹਰ ਸਿੰਘ ਗਿੱਲ)- ਬਾਬਾ ਦਿਆਲ ਸਿੰਘ ਸਰਕਾਰੀ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਦੰਦਾਂ ਦੇ ਮਾਹਿਰ ਅਤੇ ਸਿਵਲ ਹਸਪਤਾਲ ਕੋਟਕਪੂਰਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਧੀਰ ਦੀ ਅਗਵਾਈ 'ਚ ਮਨਾਇਆ ਜਾ ਰਿਹਾ ਦੰਦਾਂ ਦਾ ਪੰਦਰਵਾੜਾ 7ਵੇਂ ...

ਪੂਰੀ ਖ਼ਬਰ »

ਪੀ. ਐੱਸ. ਯੂ. ਵਲੋਂ ਵਿਦਿਆਰਥੀਆਂ 'ਤੇ ਹੋਏ ਹਮਲੇ ਿਖ਼ਲਾਫ਼ ਰੋਸ ਰੈਲੀ

ਫ਼ਰੀਦਕੋਟ, 11 ਅਕਤੂਬਰ (ਸਰਬਜੀਤ ਸਿੰਘ)- ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਅੱਜ ਸੂਬਾ ਪੱਧਰੀ ਸੱਦੇ ਤਹਿਤ ਇੱਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਹੋਏ ਹਮਲੇ ਿਖ਼ਲਾਫ਼ ਰੋਸ ...

ਪੂਰੀ ਖ਼ਬਰ »

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਖਾਲ਼ੀ ਖ਼ਜ਼ਾਨਾ ਭਰਨ ਦਾ ਅਨੋਖਾ ਉਪਰਾਲਾ

ਫ਼ਰੀਦਕੋਟ, 11 ਅਕਤੂਬਰ (ਸਰਬਜੀਤ ਸਿੰਘ)- ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੀ ਬੈਠਕ ਆਗੂ ਪੰਕਜ ਕੁਮਾਰ ਅਤੇ ਨਛੱਤਰ ਭਾਣਾ ਦੀ ਅਗਵਾਈ ਵਿਚ ਹੋਈ, ਜਿਸ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਮੁਲਾਜ਼ਮ ਵਿਰੋਧੀ ਸਰਕਾਰ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਪਲਟਣ ਦੇ ਰੋਸ ਵਜੋਂ ਇਹ ਮੁਲਾਜ਼ਮ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਸੂਬੇ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਸੁਵਿਧਾ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇਗਾ ਅਤੇ ਪੰਜਾਬ ਵਿਚ ਮੁਲਾਜ਼ਮਾਂ ਨੂੰ ਜੋ ਬਹੁਤ ਹੀ ਘੱਟ ਤਨਖਾਹਾਂ ਮਿਲ ਰਹੀਆਂ ਹਨ, ਉਸ ਰੀਤ ਨੂੰ ਬੰਦ ਕੀਤਾ ਜਾਵੇਗਾ ਪਰ ਹੁਣ ਕੈਪਟਨ ਸਰਕਾਰ ਵਲੋਂ ਇਸ ਦੇ ਉਲਟ ਹੀ ਫ਼ੈਸਲੇ ਲਏ ਜਾ ਰਹੇ ਹਨ | ਮੁਲਾਜ਼ਮਾਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਹੈ ਮੁਲਾਜ਼ਮਾਂ ਨਾਲ ਬੀਤੇ 18 ਮਹੀਨਿਆਂ ਦੌਰਾਨ ਮੁੱਖ ਮੰਤਰੀ ਪੰਜਾਬ ਵਲੋਂ ਇਕ ਵੀ ਮੀਟਿੰਗ ਤੱਕ ਨਹੀਂ ਕੀਤੀ ਗਈ | ਹੈਰਾਨੀ ਦੀ ਗੱਲ ਹੈ ਕਿ ਬੀਤੇ ਸਮੇਂ ਮੁੱਖ ਮੰਤਰੀ ਪੰਜਾਬ ਵਲੋਂ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਟਿਊਬਵੈੱਲ ਦੀ ਬਿਜਲੀ 'ਤੇ ਮਿਲਦੀ ਸਬਸਿਡੀ ਛੱਡ ਦੇਣ ਅਤੇ ਇਨਕਮ ਟੈਕਸ ਖੁਦ ਭਰਨ ਪਰ ਇਕ ਦੋ ਵਿਧਾਇਕਾਂ ਤੋਂ ਇਲਾਵਾ ਇਹ ਕਿਸੇ ਨੇ ਨਹੀਂ ਕੀਤਾ | ਜਦਕਿ ਕਾਂਗਰਸ ਦਾ ਹਰ ਇਕ ਵਿਧਾਇਕ ਤੇ ਮੰਤਰੀ ਅਮੀਰ ਘਰਾਣਿਆਂ 'ਚ ਹਨ ਤੇ ਪੈਸੇ ਦੀ ਕੋਈ ਕਮੀ ਨਹੀਂ ਹੈ, ਫਿਰ ਵੀ ਸਰਕਾਰੀ ਪੈਸੇ 'ਤੇ ਹੀ ਐਸ਼ ਕੀਤੀ ਜਾ ਰਹੀ ਅਤੇ ਇਸ ਦੇ ਉਲਟ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਸਰਕਾਰ ਡਾਕਾ ਮਾਰ ਰਹੀ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ 2400 ਰੁਪਏ ਸਾਲਾਨਾ ਵਾਧੂ ਟੈਕਸ ਮੁਲਾਜ਼ਮਾਂ 'ਤੇ ਥੋਪ ਦਿੱਤਾ ਗਿਆ ਹੈ ਅਤੇ ਸੂਬੇ ਵਿਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਦੇ ਘਰ ਉਜ਼ਾੜ ਕੇ 45,000 ਤਨਖਾਹ ਲੈ ਰਹੇ ਕੱਚੇ ਅਧਿਆਪਕਾਂ ਨੂੰ ਹੁਣ 15,000 ਲੈਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ | ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਦਾ ਇਹ ਬਹਾਨਾ ਬਣਾ ਰਹੀ ਹੈ ਕਿ ਸਾਡੇ ਕੋਲ ਫੰਡ ਮੌਜੂਦ ਨਹੀਂ ਹੈ ਅਤੇ ਖ਼ਜ਼ਾਨਾ ਖਾਲੀ ਹੈ ਪਰ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਅਤੇ ਓ. ਐੱਸ. ਡੀ. ਦੇ ਭੱਤੇ ਵਧਾਏ ਜਾ ਰਹੇ ਹਨ ਅਤੇ ਗੈਰ-ਜ਼ਰੂਰੀ ਰੈਲੀਆਂ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਇਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਮੁਲਾਜ਼ਮ ਮਾਰੂ ਨੀਤੀ ਦੀ ਨਿਖੇਧੀ ਕਰਦੇ ਹੋਏ ਵਿਰੋਧ ਕਰਦੇ ਹਨ ਤੇ ਇਸ ਦਾ ਜਵਾਬ ਲੈਣ ਲਈ 13 ਅਕਤੂਬਰ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਘਰ ਖਜ਼ਾਨਾ ਭਰਨ ਲਈ ਆਪਣੇ ਘਰ ਦੇ ਬਰਤਨ, ਪਰਾਤਾਂ, ਥਾਲੀਆਂ, ਗਿਲਾਸ, ਪੱਖੇ ਟਿਊਬਾਂ, ਘਰਾਂ ਵਿਚ ਬਚਿਆ ਰਾਸ਼ਨ ਆਦਿ ਮਨਪ੍ਰੀਤ ਸਿੰਘ ਬਾਦਲ ਨੂੰ ਉਨ੍ਹਾਂ ਦੇ ਘਰ ਵਿਖੇ ਦੇ ਕੇ ਆਉਣਗੇ ਤਾਂ ਜੋ ਉਨ੍ਹਾਂ ਦਾ ਖਜ਼ਾਨਾ ਰਾਸ਼ਨ ਨਾਲ ਤਾਂ ਭਰਿਆ ਜਾ ਸਕੇ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX