ਤਾਜਾ ਖ਼ਬਰਾਂ


ਪਾਕਿਸਤਾਨ ਕੌਮੀ ਦਿਵਸ 'ਚ ਸ਼ਾਮਲ ਨਹੀਂ ਹੋਵੇਗਾ ਭਾਰਤ
. . .  6 minutes ago
ਨਵੀਂ ਦਿੱਲੀ, 22 ਮਾਰਚ- ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਪਾਕਿਸਤਾਨ ਕੌਮੀ ਦਿਵਸ 'ਤੇ ਕਿਸੇ ਵੀ ਭਾਰਤੀ ਪ੍ਰਤੀਨਿਧੀ ਨੂੰ ਨਹੀਂ ਭੇਜਿਆ ਜਾਵੇਗਾ। ਕੁਮਾਰ ਨੇ ਕਿਹਾ ਕਿ ਪਾਕਿਸਤਾਨ ਕੌਮੀ ਦਿਵਸ 'ਤੇ ਪਾਕਿਸਤਾਨ ਹਾਈਕਮਿਸ਼ਨ ਨੇ ਹੁਰੀਅਤ ਪ੍ਰਤੀਨਿਧੀ ਨੂੰ .....
ਲੋਕ ਸਭਾ ਚੋਣਾਂ ਦੇ ਲਈ ਸ਼ਿਵ ਸੈਨਾ ਵੱਲੋਂ 21 ਉਮੀਦਵਾਰਾਂ ਦੀ ਸੂਚੀ ਜਾਰੀ
. . .  18 minutes ago
ਨਵੀਂ ਦਿੱਲੀ, 22 ਮਾਰਚ- ਲੋਕ ਸਭਾ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਰਹੀ ਹੈ। ਹੁਣ ਇਸ ਕੜੀ 'ਚ ਸ਼ਿਵ ਸੈਨਾ ਦਾ ਨਾਂਅ ਵੀ ਜੁੜ ਗਿਆ ਹੈ। ਸ਼ਿਵ ਸੈਨਾ ਨੇ ਮਹਾਰਾਸ਼ਟਰ ਦੇ ਲਈ ਆਪਣੇ 21 ਉਮੀਦਵਾਰਾਂ ......
ਸੁਰਜੇਵਾਲ ਨੇ ਬੀ.ਐੱਸ. ਯੇਦੀਯੁਰਪਾ 'ਤੇ ਭਾਜਪਾ ਨੂੰ 1800 ਕਰੋੜ ਰੁਪਏ ਦੇਣ ਦਾ ਲਗਾਇਆ ਦੋਸ਼
. . .  28 minutes ago
ਨਵੀਂ ਦਿੱਲੀ, 22 ਮਾਰਚ- ਦਿੱਲੀ 'ਚ ਕਾਂਗਰਸ ਦੇ ਮੁੱਖ ਦਫ਼ਤਰ 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਕਿਹਾ ਕਿ ਜਦੋਂ ਕਰਨਾਟਕ 'ਚ ਯੇਦੀਯੁਰੱਪਾ ਸਰਕਾਰ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਭਾਜਪਾ ਨੂੰ 1800 ਕਰੋੜ ਰੁਪਏ ਦਿੱਤੇ ਸਨ। ਉਨ੍ਹਾਂ ....
ਕਿਸਾਨ ਯੂਨੀਅਨ ਵੱਲੋਂ ਕਰਜ਼ਾ ਮੁਆਫ਼ੀ ਨੂੰ ਲੈ ਕੇ ਕੈਪਟਨ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 1 hour ago
ਤਪਾ ਮੰਡੀ, 22 ਮਾਰਚ (ਵਿਜੈ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਦੇ ਸੱਦੇ 'ਤੇ ਬਲਾਕ ਸ਼ਹਿਣਾ ਦੇ ਕਿਸਾਨਾਂ ਨੇ ਐੱਸ.ਡੀ.ਐਮ. ਦਫ਼ਤਰ ਵਿਖੇ ਕੈਪਟਨ ਖ਼ਿਲਾਫ਼ ਕਰਜ਼ਾ ਮੁਆਫ਼ੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ .....
ਈ.ਡੀ ਨੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ 'ਤੇ ਲਗਾਇਆ ਲੱਖਾਂ ਦਾ ਜੁਰਮਾਨਾ
. . .  about 1 hour ago
ਨਵੀਂ ਦਿੱਲੀ, 22 ਮਾਰਚ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸੱਯਦ ਅਲੀ ਸ਼ਾਹ ਗਿਲਾਨੀ 'ਤੇ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ (10,000 ਅਮਰੀਕੀ ਡਾਲਰ) ਰੱਖਣ'ਤੇ 14.40 ਲੱਖ ਰੁਪਏ ਦਾ ਜੁਰਮਾਨਾ ....
ਈ.ਡੀ. ਨੇ ਜ਼ਾਕਿਰ ਨਾਇਕ ਦੀ ਮਦਦ ਕਰਨ ਵਾਲੇ ਨਜਮੁੱਦੀਨ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 22 ਮਾਰਚ- ਈ.ਡੀ. ਨੇ ਵਿਵਾਦਿਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਮਨੀ ਲਾਂਡਰਿੰਗ ਅਤੇ ਫ਼ੰਡ ਟਰਾਂਸਫ਼ਰ ਕਰਨ 'ਚ ਮਦਦ ਕਰਨ ਦੇ ਦੋਸ਼ 'ਚ ਨਜਮੁੱਦੀਨ ਸਾਥਕ ਨੂੰ ਗ੍ਰਿਫ਼ਤਾਰ ....
ਬਸਪਾ ਵੱਲੋਂ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
. . .  about 1 hour ago
ਨਵੀਂ ਦਿੱਲੀ, 22 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਮਾਜਵਾਦੀ ਪਾਰਟੀ-ਬਸਪਾ ਗੱਠਜੋੜ ਦੇ ਤਹਿਤ 38 ਸੀਟਾਂ'ਤੇ ਚੋਣ ਲੜ ਰਹੀ ਹੈ। ਬਸਪਾ .....
ਅਲਬਾਨੀਆ 'ਚ ਗ੍ਰਿਫ਼ਤਾਰ 5 ਹਜ਼ਾਰ ਕਰੋੜ ਦੇ ਘੋਟਾਲੇ ਦਾ ਦੋਸ਼ੀ ਹਿਤੇਸ਼ ਪਟੇਲ
. . .  about 2 hours ago
ਨਵੀਂ ਦਿੱਲੀ, 22 ਮਾਰਚ- ਈ.ਡੀ. ਨੇ ਸਟਰਲਿੰਗ ਬਾਇਓ ਟੇਕ ਦੇ 5000 ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਦੋਸ਼ੀ ਅਤੇ ਭਗੌੜੇ ਕਾਰੋਬਾਰੀ ਹਿਤੇਸ਼ ਪਟੇਲ ਨੂੰ ਅਲਬਾਨੀਆ ਤੋਂ ਗ੍ਰਿਫ਼ਤਾਰ ਕੀਤਾ ਹੈ। ਹਿਤੇਸ਼ ਦੇ ਖ਼ਿਲਾਫ਼ 11 ਮਾਰਚ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ .....
ਸੁਖਬੀਰ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ
. . .  about 2 hours ago
ਚੰਡੀਗੜ੍ਹ, 22 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਵਾਧਾ ਕਰਦਿਆਂ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੂੰ ਇਸ 'ਚ ਸ਼ਾਮਲ ਕੀਤਾ ਹੈ। ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ, ਸ. ਰਵਿੰਦਰ .....
ਪ੍ਰਵਾਸੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ
. . .  about 2 hours ago
ਜ਼ੀਰਕਪੁਰ 22 ਮਾਰਚ (ਅਵਤਾਰ ਸਿੰਘ)- ਜ਼ੀਰਕਪੁਰ ਦੇ ਕਿਸ਼ਨਪੁਰਾ ਖੇਤਰ ਵਿਚ ਇੱਕ ਕਰੀਬ 30 ਸਾਲਾ ਪ੍ਰਵਾਸੀ ਨੌਜਵਾਨ ਦਾ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਿਸ ਅਨੁਸਾਰ, ਮ੍ਰਿਤਕ ਮਨੋਜ ਕੁਮਾਰ ਸੋਫੀਆ ਨਾਮਕ .....
ਚੀਨ : ਕੈਮੀਕਲ ਪਲਾਂਟ 'ਚ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  about 3 hours ago
ਬੀਜਿੰਗ, 22 ਮਾਰਚ - ਚੀਨ ਵਿਖੇ ਇੱਕ ਕੈਮੀਕਲ ਪਲਾਂਟ 'ਚ ਬੀਤੇ ਦਿਨੀਂ ਹੋਏ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 47 ਹੋ ਗਈ ਹੈ ਜਦਕਿ 90 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਸ ਮੌਕੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਦੁੱਖ ਦਾ ਪ੍ਰਗਟਾਵਾ .....
ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਗ੍ਰਿਫ਼ਤਾਰ
. . .  about 3 hours ago
ਰਿਓ ਡੀ ਜਨੇਰੀਓ , 22 ਮਾਰਚ- ਬ੍ਰਾਜੀਲ ਦੇ ਸਾਬਕਾ ਰਾਸ਼ਟਰਪਤੀ ਮਾਈਕਲ ਮਾਈਕਲ ਤੇਮੇਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਮੀਡੀਆ ਦੇ ਅਨੁਸਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤੇਮੇਰ ਨੂੰ ਸਾਓ ਪਾਉਲੋ ਤੋਂ ਗ੍ਰਿਫ਼ਤਾਰ....
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  about 3 hours ago
ਆਕਲੈਂਡ, 22 ਮਾਰਚ (ਹਰਮਨਪ੍ਰੀਤ ਸਿੰਘ ਸੈਣੀ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਸੋਸ਼ਲ ਮੀਡੀਆ ਦੇ ਟਵਿਟਰ 'ਤੇ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਧਮਕੀ ਜੈਸਿੰਡਾ ਆਰਡਨ ਅਤੇ ਨਿਊਜ਼ੀਲੈਂਡ .....
ਭਾਜਪਾ 'ਚ ਸ਼ਾਮਲ ਹੋਏ ਸਾਬਕਾ ਕ੍ਰਿਕਟਰ ਗੌਤਮ ਗੰਭੀਰ
. . .  about 4 hours ago
ਨਵੀਂ ਦਿੱਲੀ, 22 ਮਾਰਚ- ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀ ਸ਼ੰਕਰ ਦੀ ਮੌਜੂਦਗੀ 'ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਭਾਜਪਾ 'ਚ ਸ਼ਾਮਲ ਹੋ ....
ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦਿੱਲੀ ਤੋਂ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 22 ਮਾਰਚ- ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਦਿੱਲੀ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੱਜਾਦ ਖਾਨ ਨੂੰ ਗ੍ਰਿਫ਼ਤਾਰ ਕੀਤਾ .....
ਕ੍ਰਿਕਟਰ ਗੌਤਮ ਗੰਭੀਰ ਅੱਜ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ
. . .  about 4 hours ago
ਹੋਲੀ ਮੌਕੇ ਹੋਈ ਲੜਾਈ 'ਚ ਇਕ ਨੌਜਵਾਨ ਦੀ ਮੌਤ
. . .  about 5 hours ago
ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ
. . .  about 5 hours ago
ਹੁੰਦੇ ਰਹਿੰਦੇ ਹਨ ਪੁਲਵਾਮਾ ਵਰਗੇ ਹਮਲੇ - ਸੈਮ ਪਿਤਰੋਦਾ
. . .  about 5 hours ago
ਸ਼ੋਪੀਆਂ ਮੁੱਠਭੇੜ 'ਚ ਇਕ ਅੱਤਵਾਦੀ ਢੇਰ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 26 ਅੱਸੂ ਸੰਮਤ 550
ਵਿਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਸੰਗਰੂਰ

ਮੰਗਾਂ ਨੂੰ ਲੈ ਕੇ ਪੈਨਸ਼ਨਰ ਜਥੇਬੰਦੀ ਨੇ ਦਿੱਤਾ ਧਰਨਾ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਫਰੰਟ ਜ਼ਿਲ੍ਹਾ ਸੰਗਰੂਰ ਦੇ ਝੰਡੇ ਹੇਠਾਂ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਰਵ ਸ੍ਰੀ ਪ੍ਰਧਾਨ ਅਰਜਨ ਸਿੰਘ, ਭੁਪਿੰਦਰ ਸਿੰਘ (ਸੁਨਾਮ), ਜਸਵੰਤ ਸਿੰਘ (ਮਾਲੇਰਕੋਟਲਾ), ਖਜਾਨ ਚੰਦ (ਅਹਿਮਦਗੜ੍ਹ) ਅਤੇ ਅਜਮੇਰ ਸਿੰਘ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੀ ਅਗਵਾਈ ਹੇਠ ਸੈਂਕੜੇ ਪੈਨਸ਼ਨਰਾਂ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਵਿਸ਼ਾਲ ਰੈਲੀ ਉਪਰੰਤ ਬਾਜ਼ਾਰ ਵਿਚ ਸਰਕਾਰ ਵਿਰੁੱਧ ਰੋਸ ਮੁਜਾਹਾਰਾ ਕੀਤਾ ਗਿਆ | ਸਰਕਾਰ ਦੀ ਮੰਗਾਂ ਪ੍ਰਤੀ ਬੇਰੁਖੀ, ਲਾਪਰਵਾਹੀ ਅਤੇ ਅਣਦੇਖੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਸ਼ਾਹਕੋਟ ਦੀ ਚੋਣ ਸਮੇਂ ਪੰਜਾਬ ਪੈਨਸ਼ਨਰਜ਼ ਜੁਆਇੰਟ ਫ਼ਰੰਟ ਨਾਲ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਪ੍ਰਮੁੱਖ ਸਕੱਤਰ ਵਿੱਤ
ਵਲੋਂ 24 ਮਈ 2018 ਨੰੂ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਬਣੀ ਸਹਿਮਤੀ ਨੰੂ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਰ ਕੇ ਪੈਨਸ਼ਨਰਾਂ ਨੰੂ ਮਜ਼ਬੂਰਨ ਹੱਕ ਸੱਚ ਦੀ ਲੜਾਈ ਕਰਨੀ ਪੈ ਰਹੀ ਹੈ | ਜਥੇਬੰਦੀ ਵੱਲੋਂ ਮੰਤਰੀਆਂ, ਐਮ.ਐਲ.ਏ. ਅਤੇ ਉੱਚ ਅਧਿਕਾਰੀਆਂ ਨੰੂ ਦਿੱਤੇ ਮੰਗ ਪੱਤਰ ਰੱਦੀ ਦੀ ਟੋਕਰੀ ਵਿਚ ਚਲੇ ਗਏ ਹਨ | ਬੁਲਾਰਿਆਂ ਸਰਪ੍ਰਸਤ ਜਗਦੀਸ਼ ਸ਼ਰਮਾ, ਹਰਬੰਸ ਸਿੰਘ ਮਹਿਮੀ, ਖੁਜਾਨ ਚੰਦ, ਬਲਬੀਰ ਸਿੰਘ ਰਤਨ, ਸ੍ਰੀ ਰਾਮ ਗਰਗ, ਸ਼ਿਵ ਕੁਮਾਰ ਸ਼ਰਮਾ, ਭਜਨ ਸਿੰਘ, ਦਰਸ਼ਨ ਸਿੰਘ ਨੌਰਥ ਨੇ ਰੈਲੀ ਨੰੂ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਆਖਦੇ ਹਨ ਕਿ ਬਜਟ ਦਾ 70 ਪ੍ਰਤੀਸ਼ਤ ਹਿੱਸਾ ਮੁਲਾਜਮਾਂ/ਪੈਨਸ਼ਨਰਾਂ 'ਤੇ ਖਰਚ ਹੋ ਜਾਂਦਾ ਹੈ | ਇਸ ਕਰ ਕੇ ਖਜਾਨਾ ਖਾਲੀ ਹੈ | ਖਜਾਨੇ ਖਾਲੀ ਦੇ ਨਾਂਅ ਹੇਠਾਂ ਪੈਨਸ਼ਨਰਾਂ ਨੰੂ ਖੂਬ ਦਰੜਿਆ ਜਾ ਰਿਹਾ ਹੈ | ਜਦੋਂਕਿ ਮੰਤਰੀਆਂ/ਐਮ.ਐਲ.ਏ. ਅਤੇ ਬੋਰਡ ਦੇ ਚੇਅਰਮੈਨਾਂ ਆਦਿ ਖਜਾਨੇ ਨੰੂ ਰਗੜੇ ਲਾਈ ਜਾ ਰਹੇ ਹਨ | ਜਿਸ ਕਰ ਕੇ ਖਜਾਨਾ ਖਾਲੀ ਹੁੰਦਾ ਹੈ ਕਿਉਂਕਿ ਇਨ੍ਹਾਂ ਲਈ ਲਗਜਰੀ ਗੱਡੀਆਂ ਅਤੇ ਤਨਖ਼ਾਹ/ਭੱਤਿਆਂ ਵਿਚ ਦੁੱਗਣਾ ਵਾਧਾ ਇੱਥੋਂ ਤੱਕ ਕਿ ਇਨਕਮ ਟੈਕਸ ਵੀ ਸਰਕਾਰੀ ਖ਼ਜਾਨੇ ਵਿਚ ਭਰਿਆ ਜਾਂਦਾ ਹੈ | ਪੁਰਾਣੇ ਐਮ.ਐਲ.ਏ. ਮੰਤਰੀ ਅਤੇ ਮੁੱਖ ਮੰਤਰੀ ਸਮੇਤ ਲੱਖਾਂ ਰੁਪਏ ਪੈਨਸ਼ਨਾਂ ਲੈਂਦੇ ਹਨ | ਜਗਰੂਪ ਸਿੰਘ ਭੁੱਲਰ, ਜੀਤ ਸਿੰਘ ਬੰਗਾਂ, ਤਰਨ ਸਿੰਘ ਨੇ ਦੱਸਿਆ ਕਿ ਦੇਸ਼ ਦੇ 16 ਰਾਜਾਂ ਨੰੂ ਜਨਵਰੀ 16 ਤੋਂ ਆਪਣੇ ਮੁਲਾਜਮਾਂ ਲਈ ਨਵਾਂ ਤਨਖ਼ਾਹ ਕਮਿਸ਼ਨ ਲਾਗੂ ਕਰ ਦਿੱਤਾ ਹੈ | ਪੰਜਾਬ ਦੇ ਤਨਖ਼ਾਹ ਕਮਿਸ਼ਨ ਨੰੂ ਬਰੇਕਾਂ ਲੱਗੀਆਂ ਹਨ | ਡੀ.ਏ. ਦਾ 22 ਮਹੀਨੇ ਦਾ ਬਕਾਇਆ ਜਨਵਰੀ 17 ਤੋਂ ਜੁਲਾਈ 18 ਤੱਕ 4 ਡੀ.ਏ. ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਕਰੋੜਾਂ ਰੁਪਏ ਦੇ ਮੈਡੀਕਲ ਬਿਲ ਸਰਕਾਰ ਦੇ ਦਫ਼ਤਰਾਂ ਵਿਚ ਸ਼ਿੰਗਾਰ ਬਣੇ ਪਏ ਹਨ | ਮੈਡੀਕਲ ਭੱਤਾ 500 ਤੋਂ ਹੀ ਅਟਕਿਆਂ ਪਿਆ ਹੈ | ਅਦਾਲਤਾਂ ਦੇ ਫ਼ੈਸਲੇ ਲਾਗੂ ਨਹੀਂ ਕੀਤੇ ਜਾ ਰਹੇ, ਸਫ਼ਰੀ ਭੱਤੇ ਦੇ ਬਕਾਏ ਨਹੀਂ ਦਿੱਤੇ ਜਾ ਰਹੇ, ਵਿਧਵਾ/ਤਲਾਕਸ਼ੁਦਾ ਬੀਬੀਆਂ ਦੀ ਪੈਨਸ਼ਨ ਬਹਾਲ ਨਹੀਂ ਕੀਤੀ ਗਈ, 5ਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਲਮਕ ਰਹੀਆਂ ਹਨ, ਕਰੌਨਿਕ ਬਿਮਾਰੀਆਂ ਵਾਲੇ ਬਜ਼ੁਰਗ ਇਲਾਜ ਵਜੋਂ ਸੱਖਣੇ ਹਨ, ਜੇਕਰ ਮੰਗਾਂ ਨਾਲ ਮੰਨੀਆਂ ਗਈਆਂ ਤਾਂ ਅੱਜ ਦੀ ਰੈਲੀ ਉਪਰੰਤ ਜੁਆਇੰਟ ਫ਼ਰੰਟ ਪੰਜਾਬ ਦੇ ਫ਼ੈਸਲੇ ਅਨੁਸਾਰ ਸੰਘਰਸ਼ ਅਗਲੇ ਪੜਾਅ ਵਿਚ ਦਾਖ਼ਲ ਹੋ ਜਾਵੇਗਾ, ਜਿਸ ਅਨੁਸਾਰ 10 ਨਵੰਬਰ ਨੰੂ ਬਠਿੰਡਾ ਵਿਖੇ ਵਿੱਤ ਮੰਤਰੀ ਦੇ ਹਲਕੇ ਵਿਚ 26 ਨਵੰਬਰ ਨੰੂ ਜਲੰਧਰ ਅਤੇ 10 ਦਸੰਬਰ ਨੰੂ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਵੱਲ ਪੰਜਾਬ ਦੇ ਹਜ਼ਾਰਾਂ ਪੈਨਸ਼ਨਰ ਰੋਸ ਮਾਰਚ ਕਰਨਗੇ | ਰੈਲੀ/ਮੁਜਾਹਰੇ ਉਪਰੰਤ ਪੈਨਸ਼ਨਰਾਂ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਸੰਗਰੂਰ ਰਾਹੀਂ ਮੰਗ ਪੱਤਰ ਦਿੱਤਾ ਗਿਆ | ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਬਾਲ ਕਿਸ਼ਨ ਚੌਹਾਨ, ਹਰਬੰਸ ਲਾਲ ਜਿੰਦਲ, ਬਿ੍ਜ ਲਾਲ, ਪਵਨ ਕੁਮਾਰ, ਸਤਨਾਮ ਬਾਜਵਾ, ਰਾਮ ਲਾਲ ਸ਼ਰਮਾ, ਕਰਨੈਲ ਸਿੰਘ, ਜੀਤ ਸਿੰਘ ਬੰਗਾ, ਬਿੱਕਰ ਸਿੰਘ, ਨਾਨਕ ਸਿੰਘ, ਅਮਰ ਦਾਸ, ਬਲਵਿੰਦਰ ਸਿੰਘ, ਅਜੈਬ ਸਿੰਘ, ਲਾਭ ਸਿੰਘ, ਸੁਖਵਿੰਦਰ ਸਿੰਘ, ਗੁਲਜਾਰ ਖਾਂ, ਚਰਨ ਸਿੰਘ, ਮੰਗਲ ਰਾਣਾ, ਪ੍ਰਸ਼ੋਤਮ ਸ਼ਰਮਾ ਆਦਿ ਸ਼ਾਮਿਲ ਸਨ |
<br/>


ਖ਼ਬਰ ਸ਼ੇਅਰ ਕਰੋ

ਪਰਾਲੀ ਸਾੜਨ ਤੋਂ ਰੋਕਣ ਲਈ ਕੇਂਦਰ ਸਰਕਾਰ ਦੇ ਦਾਅਵੇ ਖੋਖਲੇ - ਕੇਜਰੀਵਾਲ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਫੂਕਣ ਕਾਰਨ ਹੁੰਦੇ ਖ਼ਤਰਨਾਕ ਪ੍ਰਦੂਸ਼ਨ ਦੇ ਮੁੱਦੇ ਨੰੂ ਲੈ ...

ਪੂਰੀ ਖ਼ਬਰ »

28 ਨੂੰ ਪਟਿਆਲਾ ਵਿਖੇ ਹੋਵੇਗਾ ਰੋਸ ਭਰਪੂਰ ਪ੍ਰਦਰਸ਼ਨ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਮੁਲਾਜ਼ਮ ਫ਼ਰੰਟ ਪੰਜਾਬ ਦੇ ਮੁੱਖ ਸਲਾਹਕਾਰ ਪੂਰਨ ਸਿੰਘ ਖਾਈ ਅਤੇ ਸੂਬਾ ਮੀਤ ਪ੍ਰਧਾਨ ਰਾਮ ਚੰਦਰ ਸਿੰਘ ਖਾਈ ਨੇ ਦੱਸਿਆ ਕਿ ਪੰਜਾਬ ਸਰਕਾਰ ਵਿਰੁੱਧ ਅੱਜ ਸਾਰੇ ਵਰਗਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ...

ਪੂਰੀ ਖ਼ਬਰ »

ਅਨਾਜ ਮੰਡੀ ਲੌਾਗੋਵਾਲ ਵਿਖੇ ਝੋਨੇ ਦੀ ਨਮੀ ਦੀ ਚੈਕਿੰਗ ਸ਼ੁਰੂ

ਲੌਾਗੋਵਾਲ, 11 ਅਕਤੂਬਰ (ਸ.ਸ. ਖੰਨਾ) - ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਅਨਾਜ ਮੰਡੀ ਲੌਾਗੋਵਾਲ ਵਿਖੇ ਝੋਨੇ ਦੀ ਨਮੀ ਦੀ ਚੈਕਿੰਗ ਵੀ ਸ਼ੁਰੂ ਹੋ ਗਈ ਹੈ | ਜਿਹੜੇ ਕਿਸਾਨ ਵੱਧ ਨਮੀ ਵਾਲਾ ਝੋਨਾ ਕੱਟ ਕੇ ਮੰਡੀ ਵਿਚ ਲਿਆ ਰਹੇ ਹਨ, ਉਨ੍ਹਾਂ ਦਾ ਝੋਨਾ ਮੰਡੀ ਬੋਰਡ ...

ਪੂਰੀ ਖ਼ਬਰ »

ਮਾਤਾ ਸ਼ੁਭਲਤਾ ਨੂੰ ਸ਼ਰਧਾਜਲੀਆਂ ਭੇਟ

ਮੂਣਕ, 11 ਅਕਤੂਬਰ Ð(ਕੇਵਲ ਸਿੰਗਲਾ)-ਮੂਣਕ ਤਾੋ ਅਜੀਤ ਦੇ ਪੱਤਰਕਾਰ ਵਰਿੰਦਰ ਭਾਰਦਵਾਜ ਅਸ਼ੋਕ ਸ਼ਰਮਾ ਦੀ ਮਾਤਾ ਸ੍ਰੀਮਤੀ ਸ਼ੁਭਲਤਾ ਨਮਿੱਤ ਸ਼ਰਧਾਂਜਲੀ ਸਮਾਰੋਹ ਸਥਾਨਕ ਅਗਰਵਾਲ ਧਰਮਸਾਲਾ ਵਿਖੇ ਹੋਇਆ, ਜਿੱਥੇ ਵੱਖ ਵੱਖ ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਵੱਲੋ ...

ਪੂਰੀ ਖ਼ਬਰ »

ਕੰਗਣਵਾਲ ਕਬੱਡੀ ਕੱਪ 'ਤੇ 16 ਨੂੰ ਭਿੜਨਗੀਆਂ ਚੋਟੀ ਦੀਆਂ ਟੀਮਾਂ

ਸੰਦੌੜ, ਅਹਿਮਦਗੜ੍ਹ, 11 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ, ਰਣਧੀਰ ਸਿੰਘ ਮਹੋਲੀ)-ਦੀਪ ਸਪੋਰਟਸ ਐਾਡ ਵੈੱਲਫੇਅਰ ਕਲੱਬ ਕੰਗਣਵਾਲ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਸਵ. ਪਹਿਲਵਾਨ ਹਰਦੇਵ ਸਿੰਘ ਦੀਪ ਦੀ ਯਾਦ ਵਿਚ ਛੇਵਾਂ ਸ਼ਾਨਦਾਰ ਕਬੱਡੀ ਕੱਪ ਮਿਤੀ 16 ਅਕਤੂਬਰ ...

ਪੂਰੀ ਖ਼ਬਰ »

ਸੁਨਾਮ ਮੰਡੀ 'ਚ ਝੋਨੇ ਦੀ ਆਮਦ ਦੀ ਮੱਠੀ ਰਫ਼ਤਾਰ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਭੁੱਲਰ, ਧਾਲੀਵਾਲ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਸਰਕਾਰੀ ਖ਼ਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਖ਼ਰੀਦ ਏਜੰਸੀਆਂ ਵੱਲੋਂ ਝੋਨੇ ਦੀ ਖ਼ਰੀਦ ਸ਼ੁਰੂ ਵੀ ਕਰ ਦਿੱਤੀ ਗਈ ਹੈ ਪਰ ਪਿਛਲੇ ਸਾਲ ...

ਪੂਰੀ ਖ਼ਬਰ »

ਓਸਿਸ ਸਕੂਲ ਦੀ ਫੁੱਟਬਾਲ ਟੀਮ ਨੇ ਕਾਤਰੋਂ ਜ਼ੋਨ ਦੀ ਟੀਮ ਨੂੰ ਮਾਤ ਦਿੱਤੀ

ਮਲੇਰਕੋਟਲਾ, 11 ਅਕਤੂਬਰ (ਹਨੀਫ਼ ਥਿੰਦ) - ਸਥਾਨਕ ਅਲਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੇਰਕੋਟਲਾ ਦੇ ਮੈਦਾਨ ਵਿਖੇ ਕਰਵਾਏ ਗਏ ਅੰਡਰ-14 ਵਰਗ (ਲੜਕੇ) ਜ਼ਿਲ੍ਹਾ ਪੱਧਰੀ ਸਖ਼ਤ ਮੁਕਾਬਲਿਆਂ ਵਿਚ ਓਸਿਸ ਪਬਲਿਕ ਸਕੂਲ ਮਲੇਰਕੋਟਲਾ ਦੀ ਫੁੱਟਬਾਲ ਟੀਮ ਨੇ ਕਾਤਰੋਂ ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਸਮਾਜਿਕ ਕੁਰੀਤੀਆਂ ਿਖ਼ਲਾਫ਼ ਬੀੜਾ ਚੁੱਕਣ ਦਾ ਫ਼ੈਸਲਾ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਭੁੱਲਰ, ਧਾਲੀਵਾਲ, ਸੱਗੂ)-ਰੋਟਰੀ ਕਲੱਬ ਸੁਨਾਮ (ਸਿਟੀ) ਦੀ ਇਕ ਅਹਿਮ ਮੀਟਿੰਗ ਕਲੱਬ ਪ੍ਰਧਾਨ ਰਵਿੰਦਰ ਬਾਂਸਲ (ਸੋਨੀ ਭੁਟਾਲੀਆ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕਲੱਬ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਸਮਾਜਸੇਵੀ ਕੰਮਾਂ ਬਾਰੇ ...

ਪੂਰੀ ਖ਼ਬਰ »

ਚੀਮਾ ਵਲੋਂ ਸਿੱਖਿਆ ਦੇ ਕੀਤੇ ਜਾ ਰਹੇ ਨਿੱਜੀਕਰਨ ਦੀ ਨਿੰਦਾ

ਸੰਗਰੂਰ, 11 ਅਕਤੂਬਰ (ਧੀਰਜ ਪਸੌਰੀਆ)-ਪੰਜਾਬ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਨੰੂ ਐਨ.ਜੀ.ਓ. ਦੇ ਨਾਂਅ 'ਤੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੇ ਜਾਣ ਦੀ ਨਿੰਦਾ ਕਰਦਿਆਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ...

ਪੂਰੀ ਖ਼ਬਰ »

ਪੈਨਸ਼ਨਰਾਂ ਦੇ ਦਿੱਤਾ ਮੰਗ-ਪੱਤਰ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੀ ਜਾ ਰਹੀ ਬੇਇਨਸਾਫ਼ੀ ਅਤੇ ਧੱਕੇਸ਼ਾਹੀ ਦੇ ਵਿਰੁੱਧ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਸਰਕਾਰ ਨੂੰ ਸਬਕ ਸਿਖਾਇਆ ...

ਪੂਰੀ ਖ਼ਬਰ »

ਕੈਂਸਰ ਰੋਕੋ ਜਾਗਰੂਕਤਾ ਰੈਲੀ ਕੀਤੀ

ਸੰਗਰੂਰ, 11 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਅਕਾਲ ਡਿਗਰੀ ਕਾਲਜ ਫਾਰ ਵੁਮੈਨ ਦੀਆਂ ਐਨ.ਸੀ.ਸੀ., ਐਨ.ਐਸ.ਐਸ. ਅਤੇ ਯੂਥ ਕਲੱਬ ਦੀਆਂ ਵਿਦਿਆਰਥਣਾਂ ਨੇ ਪਿ੍ੰਸੀਪਲ ਸੁਖਮੀਨ ਕੌਰ ਸਿੱਧੂ ਦੀ ਅਗਵਾਈ ਹੇਠ ਸਾਰੇ ਸ਼ਹਿਰ ਵਿਚ ਕੈਂਸਰ ਰੋਕ ਜਾਗਰੂਕਤਾ ਰੈਲੀ ਕੱਢੀ | ...

ਪੂਰੀ ਖ਼ਬਰ »

ਸੰਦੌੜ ਸੈਂਟਰ ਨੇ ਓਵਰਆਲ ਟਰਾਫ਼ੀ ਜਿੱਤੀ

ਸੰਦੌੜ, 11 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਸਰਕਾਰੀ ਪ੍ਰਾਇਮਰੀ ਸਕੂਲ ਕਸਬਾ ਭੁਰਾਲ ਵਿਖੇ ਸੈਂਟਰ ਹੈੱਡਟੀਚਰ ਮੈਡਮ ਸੁਖਬੀਰ ਕੌਰ ਦੀ ਅਗਵਾਈ ਹੇਠ ਕਰਵਾਈਆਂ ਬਲਾਕ ਪੱਧਰੀ ਖੇਡਾਂ ਵਿਚ ਸੰਦੌੜ ਸੈਂਟਰ ਨੇ ਓਵਰਆਲ ਟਰਾਫ਼ੀ ਨੂੰ ਆਪਣੇ ਨਾਮ ਕੀਤਾ | ਖੇਡਾਂ ਵਿਚ ਮੁੱਖ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਭਵਾਨੀਗੜ੍ਹ, 11 ਅਕਤੂਬਰ (ਜਰਨੈਲ ਸਿੰਘ ਮਾਝੀ) - ਨੰਬਰਦਾਰ ਯੂਨੀਅਨ ਸਬ-ਡਵੀਜਨ ਦੀ ਇਕ ਮੀਟਿੰਗ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਤੇਜਾ ਸਿੰਘ ਕਾਕੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰਾ ਨੰੂ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ | ਤੇਜਾ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ 13 ਦੀ ਰੈਲੀ ਸਬੰਧੀ ਮੀਟਿੰਗਾਂ

ਕੁੱਪ ਕਲਾਂ, 11 ਅਕਤੂਬਰ (ਰਵਿੰਦਰ ਸਿੰਘ ਬਿੰਦਰਾ -ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਝੋਨੇ ਦੀ ਪਰਾਲੀ ਦੇ ਮੁੱਦੇ ਨੂੰ ਲੈ ਕੇ 13 ਅਕਤੂਬਰ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਪੰਜਾਬ ਪੱਧਰੀ ਰੈਲੀ ਲਈ ਪਿੰਡਾਂ ਅੰਦਰ ਕਿਸਾਨਾਂ ਨੂੰ ਲਾਮਬੰਦ ਕਰਨ ਲਈ ...

ਪੂਰੀ ਖ਼ਬਰ »

ਜੀਰੀ ਦੀ ਖ਼ਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ - ਐੱਸ. ਡੀ. ਐਮ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਰੁਪਿੰਦਰ ਸਿੰਘ ਸੱਗੂ) - ਐੱਸ.ਡੀ.ਐਮ. ਸੁਨਾਮ ਅਤੇ ਸਥਾਨਕ ਮਾਰਕੀਟ ਕਮੇਟੀ ਦੇ ਪ੍ਰਬੰਧਕ ਸ੍ਰੀਮਤੀ ਮਨਜੀਤ ਕੌਰ ਨੇ ਆਪਣੇ ਦਫ਼ਤਰ ਵਿਖੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੀਰੀ ਦੀ ਖ਼ਰੀਦ ਨੂੰ ਲੈ ਕੇ ਸਥਾਨਕ ਅਨਾਜ ਮੰਡੀ ...

ਪੂਰੀ ਖ਼ਬਰ »

ਕਿਸਾਨ ਮੁਕਤੀ ਮੋਰਚਾ ਦੀ ਹੋਈ ਜਿੱਤ

ਮੂਲੋਵਾਲ, 11 ਅਕਤੂਬਰ (ਰਤਨ ਭੰਡਾਰੀ) - ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਕਿਰਪਾਲ ਸਿੰਘ ਨੇ ਦੱਸਿਆ ਕਿ ਧੂਰੀ ਬਰਨਾਲਾ ਸੜਕ ਦੀ ਤਰਸਯੋਗ ਹਾਲਤ ਨੰੂ ਦੇਖਦੇ ਹੋਏ ਲੋਕਾਂ ਦੇ ਸਹਿਯੋਗ ਨਾਲ ਧਰਨਾ ਦੇਣ ਲਈ ਐਸ.ਡੀ.ਐਮ. ਨੰੂ ਮੰਗ ਪੱਤਰ ਦਿੱਤਾ ਗਿਆ ਸੀ ਅਤੇ 8 ਅਕਤੂਬਰ ਨੰੂ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਾਉਣ ਲਈ ਕੀਤਾ ਏਕਤਾ ਦਾ ਪ੍ਰਗਟਾਵਾ

ਘਰਾਚੋਂ, 11 ਅਕਤੂਬਰ (ਘੁਮਾਣ) - ਪਿੰਡ ਕਪਿਆਲ ਵਿਖੇ ਭਾਕਿਯੂ ਰਾਜੇਵਾਲ,ਡਕੌਦਾ ਗਰੁੱਪ ,ਮਾਤਾ ਕਿਸ਼ਨ ਕੌਰ ਗੁਰਦੁਆਰਾ ਕਮੇਟੀ, ਮੁਸ਼ਤਰਕਾ ਮਾਲਕੀਅਤ, ਗਰਾਮ ਪੰਚਾਇਤ, ਕਲੱਬ ਅਤੇ ਪਿੰਡ ਵਾਸੀਆਂ ਨੇ ਮਿਲ ਕੇ 25 ਮੈਂਬਰੀ ਦੇਖ ਰੇਖ ਕਮੇਟੀ ਬਣਾਈ ਹੈ ਜੋ ਕਿ ਪਰਾਲੀ ਨੂੰ ਅੱਗ ...

ਪੂਰੀ ਖ਼ਬਰ »

ਸੈਂਕੜੇ ਅਧਿਆਪਕਾਂ ਨੇ ਸਿੰਗਲਾ ਦੇ ਘਰ ਵੱਲ ਕੀਤਾ ਮੋਮਬੱਤੀ ਮਾਰਚ

ਸੰਗਰੂਰ, 11 ਅਕਤੂਬਰ (ਧੀਰਜ ਪਸੌਰੀਆ) - ਪੰਜਾਬ ਕੈਬਿਨਟ ਵੱਲੋਂ ਠੇਕਾ ਆਧਾਰਿਤ ਐੱਸ. ਐੱਸ. ਏ / ਰਮਸਾ ਅਧਿਆਪਕਾਂ / ਆਦਰਸ਼ / ਮਾਡਲ ਸਕੂਲ ਅਧਿਆਪਕਾਂ ਦੀਆਂ ਮੌਜੂਦਾ ਤਨਖ਼ਾਹਾਂ 'ਤੇ 65%ਤੋਂ 75% ਤੱਕ ਕਟੌਤੀ ਕਰਨ ਦੇ ਗੈਰ ਸੰਵਿਧਾਨਿਕ ਫ਼ੈਸਲੇ ਦੇ ਰੋਸ ਵਜੋਂ ਸਾਂਝਾ ਅਧਿਆਪਕ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ 'ਚੋਂ ਬਰੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਦੀਪਕ ਅਰੋੜਾ ਅਤੇ ਹੋਰਨਾਂ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਕਬੱਡੀ ਕੱਪ ਪੂਹਲਾ ਦੀ ਟੀਮ ਨੇ ਜਿੱਤਿਆ

ਧਰਮਗੜ੍ਹ, 11 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸੰਤ ਬਾਬਾ ਬੱਗਾ ਸਿੰਘ ਯੂਥ ਸਪੋਰਟਸ ਕਲੱਬ ਹੀਰੋ ਖੁਰਦ ਵਲੋਂ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5ਵਾਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿਚ 85 ਕਿੱਲੋ, 62 ਕਿੱਲੋ ਅਤੇ ਹੋਰ ਭਾਰ ਵਰਗਾਂ ਦੇ ਕਬੱਡੀ ...

ਪੂਰੀ ਖ਼ਬਰ »

ਅੰਗਹੀਣਾਂ ਦੇ ਮੁਫ਼ਤ ਕੈਂਪ ਲਈ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ

ਅਹਿਮਦਗੜ੍ਹ, 11 ਅਕਤੂਬਰ (ਰਣਧੀਰ ਸਿੰਘ ਮਹੋਲੀ) - ਸਮਾਜ ਸੇਵੀਂ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਵੈਲਫ਼ੇਅਰ ਵਲੋਂ ਕਨਫੈਡਰੇਸ਼ਨ ਫ਼ਾਰ ਚੈਲੇਂਜਡ ਪਰਸਨਜ਼ ਦੀ ਪੰਜਾਬ ਇਕਾਈ ਦੇ ਸਹਿਯੋਗ ਨਾਲ ਅੰਗਹੀਣਾਂ ਲਈ ਰਜਿਸਟ੍ਰੇਸ਼ਨ ਗਾਂਧੀ ਸਕੂਲ ਅਹਿਮਦਗੜ੍ਹ ਵਿਖੇ ਕੀਤੀ ਗਈ | ...

ਪੂਰੀ ਖ਼ਬਰ »

ਨਤੀਜਾ ਸ਼ਾਨਦਾਰ ਰਿਹਾ

ਅਹਿਮਦਗੜ੍ਹ, 11 ਅਕਤੂਬਰ (ਸੋਢੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿਛਲੇ ਦਿਨੀਂ ਐਲਾਨੇ ਗਏ ਬੀ. ਕਾਮ (ਭਾਗ ਦੂਜਾ) ਦੇ ਨਤੀਜੇ ਵਿਚ ਸਥਾਨਕ ਵਿਕਟੋਰੀਆਾਂ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ | ਪ੍ਰਾਪਤ ਜਾਣਕਾਰੀ ਅਨੁਸਾਰ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ...

ਪੂਰੀ ਖ਼ਬਰ »

ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਵਿਖੇ ਮਰਨ ਵਰਤ ਤੇ ਬੈਠੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ...

ਪੂਰੀ ਖ਼ਬਰ »

ਮੁਫ਼ਤ ਬੱਸ ਪਾਸ ਦੇ 50 ਲਾਭਪਾਤਰੀਆਂ ਨੂੰ ਕਾਪੀਆਂ ਵੰਡੀਆਂ

ਦਿੜ੍ਹਬਾ ਮੰਡੀ, 11 ਅਕਤੂਬਰ (ਹਰਬੰਸ ਸਿੰਘ ਛਾਜਲੀ) - ਕਾਂਗਰਸ ਸਰਕਾਰ ਲੋੜਵੰਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਵਚਨਬੰਦ ਹੈ | ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲੋਕਾਂ ਨੂੰ ਕੋਈ ਮੁਸ਼ਕਿਲ ਵੀ ਨਹੀਂ ਆਉਣ ਦਿੱਤੀ ਜਾ ਰਹੀ | ਇਹ ਵਿਚਾਰ ...

ਪੂਰੀ ਖ਼ਬਰ »

ਪੈਨਸ਼ਨਰ ਸੜਕਾਂ 'ਤੇ ਉੱਤਰਨ ਲਈ ਮਜਬੂਰ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਧਾਲੀਵਾਲ, ਭੁੱਲਰ, ਸੱਗੂ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਇੱਕ ਮੀਟਿੰਗ ਹਜ਼ੂਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ...

ਪੂਰੀ ਖ਼ਬਰ »

ਪੈਨਸ਼ਨਰ ਸਾਥੀਆਂ ਦਾ ਜਨਮ ਦਿਨ ਮਨਾਇਆ

ਸੰਗਰੂਰ, 11 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਪੈਨਸ਼ਨਰਜ਼ ਸੰਗੀਤ ਕਲਾ ਅਤੇ ਸਮਾਜ ਸੇਵਾ ਮੰਚ ਸੰਗਰੂਰ ਦੁਆਰਾ ਆਪਣੇ ਦੋ ਪੈਨਸ਼ਨਰ ਸਾਥੀਆਂ ਸ਼੍ਰੀ ਜੈਰਾਮ ਸਿੰਘ ਅਤੇ ਸ਼੍ਰੀ ਹਰਚਰਨ ਸਿੰਘ ਦਾ ਜਨਮ ਦਿਨ ਖ਼ਜ਼ਾਨਾ ਬਿਲਡਿੰਗ ਕੰਪਲੈਕਸ ਦੇ ਪੈਨਸ਼ਨਰਜ਼ ਹਾਲ ਵਿਚ ...

ਪੂਰੀ ਖ਼ਬਰ »

ਯੂਥ ਫ਼ੈਸਟੀਵਲ 'ਚ ਸ਼ਾਨਦਾਰ ਪ੍ਰਦਰਸ਼ਨ

ਲਹਿਰਾਗਾਗਾ, 11 ਅਕਤੂਬਰ (ਸੂਰਜ ਭਾਨ ਗੋਇਲ) - ਗੁਰੂ ਤੇਗ਼ ਬਹਾਦਰ ਕਾਲਜ ਆਫ਼ ਐਜੂਕੇਸ਼ਨ ਲਹਿਲ ਖ਼ੁਰਦ (ਸੰਗਰੂਰ) ਦੀਆਂ ਵਿਦਿਆਰਥਣਾਂ ਨੇ ਇੰਟਰ ਕਾਲਜ ਯੂਥ ਫ਼ੈਸਟੀਵਲ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਦੇ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਝੁਨੇਰ ਨੇ 13 ਤਗਮੇ ਜਿੱਤੇ

ਸੰਦੌੜ, 11 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ) - ਬੀਤੇ ਦਿਨੀਂ ਸਾਈ ਸਟੇਡੀਅਮ ਮਸਤੂਆਣਾ ਸਾਹਿਬ ਵਿਖੇ ਹੋਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਝੁਨੇਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦੇ ਹੋਏ ਜ਼ਿਲੇ੍ਹ ਭਰ ਵਿਚ ...

ਪੂਰੀ ਖ਼ਬਰ »

ਪਿ੍ੰਸੀਪਲ ਰਿਹਾਨਾ ਨਕਵੀ ਸਨਮਾਨਿਤ

ਮਲੇਰਕੋਟਲਾ, 11 ਅਕਤੂਬਰ (ਹਨੀਫ਼ ਥਿੰਦ) - ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਕੈਂਪਸ 'ਚ ਪਿ੍ੰਸੀਪਲਾਂ ਦਾ ਪਹਿਲਾ ਕੌਮੀ ਸੰਮੇਲਨ ਕਰਵਾਇਆ ਗਿਆ | ਜਿਸ ਵਿਚ ਪੰਜਾਬ, ਗੁਜਰਾਤ, ਹੈਦਰਾਬਾਦ, ਝਾਰਖੰਡ, ਬਿਹਾਰ, ਪੂਣੇ ਆਦਿ ਕਈ ਸੂਬਿਆਂ ਤੋਂ 290 ਦੇ ਕਰੀਬ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਮੂਣਕ, 11 ਅਕਤੂਬਰ Ð(ਕੇਵਲ ਸਿੰਗਲਾ)-ਬੀਤੀ ਰਾਤ ਮੂਣਕ ਦੇਹਲਾ ਸੀਹਾਂ ਸੜਕ 'ਤੇ ਮੋਟਰਸਾਇਕਲ ਅਤੇ ਟਰਾਲੇ ਵਿੱਚ ਟੱਕਰ ਹੋਣ 'ਤੇ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਪਤਾ ਚੱਲਿਆ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘÐ ਵਾਸੀ ਦੇਹਲਾ ਸ਼ੀਹਾਂ ਮੋਟਰਸਾਇਕਲ 'ਤੇ ...

ਪੂਰੀ ਖ਼ਬਰ »

ਪੈਟਰੋਲ ਦਾ ਕਾਲਾ ਧੰਦਾ ਕਰਦੇ ਆਏ ਪੁਲਿਸ ਅੜਿੱਕੇ

ਘਰਾਚੋਂ, 11 ਅਕਤੂਬਰ (ਘੁਮਾਣ) - ਸੁਨਾਮ ਪਟਿਆਲ ਸੜਕ 'ਤੇ ਢਾਬੇ ਦੀ ਆੜ ਵਿਚ ਪੈਟਰੋਲ ਦਾ ਕਾਲਾ ਧੰਦਾ ਕਰਨ ਵਾਲੇ ਆਏ ਪੁਲਿਸ ਅੜਿੱਕੇ | ਬੀਤੀ ਰਾਤ ਪਿੰਡ ਨਾਗਰਾ ਦੇ ਬੱਸ ਸਟੈਂਡ ਦੇ ਨੇੜੇ ਸਰਦਾਰ ਢਾਬਾ ਚਲਾ ਰਹੇ ਬਿਹਾਰ ਦੇ ਰਹਿਣ ਵਾਲੇ ਭਈਏ ਨੂੰ ਪੈਟਰੋਲ ਸਮੇਤ ਕਾਬੂ ...

ਪੂਰੀ ਖ਼ਬਰ »

ਪਰਾਲੀ ਦੀ ਸਮੱਸਿਆ ਨੂੰ ਲੈ ਕੇ ਪਿੰਡਾਂ ਵਿਚ ਕੀਤਾ ਪ੍ਰਚਾਰ

ਜਖੇਪਲ, 11 ਅਕਤੂਬਰ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਵਲੋਂ ਜਖੇਪਲ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ | ਰੈਲੀਆਂ ਨੂੰ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਬਲਾਕ ਸੁਨਾਮ ਦੇ ਪ੍ਰਧਾਨ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਲਿਆ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਖਨੌਰੀ, 11 ਅਕਤੂਬਰ (ਰਾਜੇ ਕੁਮਾਰ) - ਉਪ ਮੰਡਲ ਮੈਜਿਸਟਰੇਟ ਮੂਨਕ ਸੂਬਾ ਸਿੰਘ ਵੱਲੋਂ ਅਨਾਜ ਮੰਡੀ ਖਨੌਰੀ ਵਿਖੇ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਾਣਾ ਮੰਡੀ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਮੰਡੀ ਵਿੱਚ ਝੋਨੇ ਦੀ ਫਲ ਵੇਚਣ ਆਏ ਕਿਸਾਨਾਂ ਦੀਆਂ ...

ਪੂਰੀ ਖ਼ਬਰ »

ਸਟੂਡੈਂਟਸ ਯੂਨੀਅਨ ਵਲੋਂ ਰੋਸ ਰੈਲੀ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਭੁੱਲਰ, ਧਾਲੀਵਾਲ) - ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਲੋਂ ਸੂਬਾ ਜਥੇਬੰਦੀ ਦੇ ਸੱਦੇ 'ਤੇ ਵਿਦਿਆਰਥੀ ਆਗੂ ਲਖਵਿੰਦਰ ਸਿੰਘ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਊਧਮ ਸਿੰਘ ਵਾਲਾ ਵਿਖੇ ਪੰਜਾਬੀ ...

ਪੂਰੀ ਖ਼ਬਰ »

ਪਿੰਡ ਖ਼ੁਰਦ ਤੋਂ ਦੁੱਲਮਾਂ ਨੂੰ ਜਾਣ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ

ਸੰਦੌੜ, 11 ਅਕਤੂਬਰ (ਜਗਪਾਲ ਸਿੰਘ ਸੰਧੂ)-ਸਰਕਲ ਸੰਦੌੜ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅਧੀਨ ਆਉਂਦੇ ਪਿੰਡ ਖ਼ੁਰਦ ਤੋਂ ਦੁਲਮਾਂ ਨੂੰ ਜਾਣ ਵਾਲੀ 18 ਫੁੱਟੀ ਸੜਕ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ...

ਪੂਰੀ ਖ਼ਬਰ »

ਹਰਿਆਣਾ ਸ਼ਰਾਬ ਤੇ ਭੁੱਕੀ ਸਮੇਤ ਪੁਲਿਸ ਅੜਿੱਕੇ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਹਰਿਆਣਾ ਵਿਚੋਂ ਸ਼ਰਾਬ ਲਿਆ ਕੇ ਪੰਜਾਬ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਨੇ ਵੱਡੇ ਪੱਧਰ 'ਤੇ ਸ਼ਿਕੰਜਾ ਕਸ ਦਿੱਤਾ ਹੈ | ਥਾਣਾ ਲਹਿਰਾਗਾਗਾ ਦੇ ਮੁਖੀ ਡਾ.ਜਗਬੀਰ ਸਿੰਘ ਨੇ ...

ਪੂਰੀ ਖ਼ਬਰ »

ਹਰਮਨ ਬਾਜਵਾ ਨੇ ਕੀਤਾ ਚੀਮਾ ਦੀ ਅਨਾਜ ਮੰਡੀ ਦਾ ਦੌਰਾ

ਚੀਮਾ ਮੰਡੀ, 11 ਅਕਤੂਬਰ (ਜਗਰਾਜ ਮਾਨ) - ਸੀਨੀਅਰ ਕਾਂਗਰਸੀ ਆਗੂ ਹਰਮਨ ਬਾਜਵਾ ਨੇ ਚੀਮਾ ਦੀ ਅਨਾਜ ਮੰਡੀ ਦਾ ਦੌਰਾ ਕਰਨ ਮੌਕੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਸ ਦੇ ਹੱਲ ਦਾ ਵੀ ਭਰੋਸਾ ਦਿੱਤਾ | ਇਸ ਮੌਕੇ ਸੈਕਟਰੀ ਮਾਰਕਿਟ ਕਮੇਟੀ ਚੀਮਾ ਜਸਵੀਰ ਸਿੰਘ, ...

ਪੂਰੀ ਖ਼ਬਰ »

ਕਤਲ ਦੇ ਦੋਸ਼ਾਂ 'ਚੋਂ ਮਿ੍ਤਕਾ ਦਾ ਪਤੀ ਬਰੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਪਤਨੀ ਦੇ ਕਤਲ ਦੇ ਦੋਸ਼ਾਂ ਵਿਚੋਂ ਪਤੀ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਗੁਰਤੇਜ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਧੂਰੀ ਵਿਖੇ 7 ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਤਨਖ਼ਾਹਾਂ 'ਚ ਕਟੌਤੀ ਸਰਾਸਰ ਧੱਕਾ-ਢੀਂਡਸਾ

ਲਹਿਰਾਗਾਗਾ, 11 ਅਕਤੂਬਰ (ਸੂਰਜ ਭਾਨ ਗੋਇਲ)-ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਜਦੋਂ 42 ਤੋਂ ਪੰਜਾਹ ਹਜ਼ਾਰ ਤੱਕ ਤਨਖ਼ਾਹ ਲੈ ਰਹੇ ਅਧਿਆਪਕਾਂ ਨੂੰ ਪੰਦਰਾਂ ਹਜ਼ਾਰ ਤੱਕ ਵਾਪਸ ਕੀਤਾ ਗਿਆ ਹੋਵੇ ਇਹ ਸਰਾਸਰ ਧੱਕਾ ਹੈ | ਉਕਤ ਸ਼ਬਦ ਪੰਜਾਬ ਦੇ ...

ਪੂਰੀ ਖ਼ਬਰ »

ਸਕੂਲ 'ਚ ਸਮਾਗਮ ਕਰਵਾਇਆ

ਮਲੇਰਕੋਟਲਾ, 11 ਅਕਤੂਬਰ (ਹਨੀਫ਼ ਥਿੰਦ) - ਅਲੀ ਪਬਲਿਕ ਸਕੂਲ ਪਿੰਡ ਬਿੰਜੋਕੀ ਕਲਾਂ ਵਿਖੇ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ | ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਕੂਲ ਪਿ੍ੰਸੀਪਲ ਜਨਾਬ ਇਮਰਾਨ ਫ਼ਾਰੂਕੀ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਜਿੱਥੇ ਦੁਨਿਆਵੀ ...

ਪੂਰੀ ਖ਼ਬਰ »

ਚੂਰਾ ਪੋਸਤ ਦੀ ਤਸਕਰੀ ਦੇ ਦੋਸ਼ਾਂ ਵਿਚੋਂ ਬਰੀ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਗੌਰਵ ਕਾਲੀਆ ਦੀ ਅਦਾਲਤ ਨੇ ਚੂਰਾ ਪੋਸਤ ਦੀ ਤਸ਼ਕਰੀ ਦੇ ਦੋਸ਼ਾਂ ਵਿਚੋਂ ਇਕ ਵਿਅਕਤੀ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ...

ਪੂਰੀ ਖ਼ਬਰ »

ਨੌਜਵਾਨ ਆਪਣਾ ਧਿਆਨ ਸਮਾਜ ਸੇਵੀ ਕਾਰਜਾਂ ਵਾਲੇ ਪਾਸੇ ਲਗਾਉਣ-ਵਿਧਾਇਕ ਮੀਤ ਹੇਅਰ

ਧਰਮਗੜ੍ਹ, 11 ਅਕਤੂਬਰ (ਗੁਰਜੀਤ ਸਿੰਘ ਚਹਿਲ) - ਅਜੋਕੀ ਨੌਜਵਾਨ ਪੀੜੀ ਦਿਨ ਪ੍ਰਤੀ ਦਿਨ ਨਸ਼ਿਆਂ ਅਤੇ ਹੋਰ ਭੈੜੀਆਂ ਕੁਰਹਿਤਾਂ ਵਿਚ ਧਸਦੀ ਜਾ ਰਹੀ ਹੈ ਜਿਸ ਦੇ ਲਈ ਲੋੜ ਹੈ ਕਿ ਨੌਜਵਾਨ ਵਰਗ ਦਾ ਧਿਆਨ ਸਮਾਜ ਸੇਵੀ ਅਤੇ ਧਾਰਮਿਕ ਕਾਰਜਾਂ ਵਾਲੇ ਪਾਸੇ ਲਗਾਉਣ ਲਈ ਉਨ੍ਹਾਂ ...

ਪੂਰੀ ਖ਼ਬਰ »

ਵਿਦਿਆਰਥੀਆਂ 'ਤੇ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਦਾ ਐਲਾਨ

ਲੌਾਗੋਵਾਲ, 11 ਅਕਤੂਬਰ (ਵਿਨੋਦ)-ਵਿਦਿਆਰਥੀ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਲਾਏ ਧਰਨੇ ਦੌਰਾਨ ਵਿਦਿਆਰਥੀਆਂ 'ਤੇ ਕੀਤੇ ਗਏ ਹਮਲੇ ਦੇ ਵਿਰੋਧ 'ਚ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਲੌਾਗੋਵਾਲ, ਧੂਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX