ਤਾਜਾ ਖ਼ਬਰਾਂ


ਯੂਨਿਟ ਪਰਤੇ ਫ਼ੌਜੀ ਵੀਰ ਦੇ ਲਾਪਤਾ ਹੋਣ ਨਾਲ ਇਲਾਕੇ ਵਿਚ ਹਾਹਾਕਾਰ
. . .  1 day ago
ਦਸੂਹਾ ,19 ਜੁਲਾਈ (ਕੌਸ਼ਲ)- ਦਸੂਹਾ ਦੇ ਪਿੰਡ ਗੰਗਾ ਚੱਕ ਵਿਖੇ ਇੱਕ ਫ਼ੌਜੀ ਨੌਜਵਾਨ ਜਿਸ ਦਾ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਫ਼ੌਜੀ ਗੁਰਪ੍ਰੀਤ ਸਿੰਘ ਜੋ ਕਿ ਆਗਰਾ ਵਿਚ ...
ਬਾਬਾ ਰਾਜਨ ਸਿੰਘ ਉਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ
. . .  1 day ago
ਲੋਪੋਕੇ, 19 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਜਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਪੁਲਸ ਥਾਣਾ ਲੋਪੋਕੇ ਵਿਖੇ ਖ਼ਾਲਸਾ ਸੰਘਰਸ਼ ਜਥੇਬੰਦੀ ਦੇ ਮੁਖੀ ਬਾਬਾ ਰਾਜਨ ਸਿੰਘ ਉਪਰ ਰੰਜਸ਼ ਤਹਿਤ ਗੋਲੀਆਂ ਚਲਾਉਣ ਵਾਲੇ ਹਰਜਿੰਦਰ ਸਿੰਘ ਤੇ ਗੁਰਸੇਵਕ ਸਿੰਘ ਖ਼ਿਲਾਫ਼...
ਮੋਹਨ ਲਾਲ ਸੂਦ ਨੇ ਸੰਭਾਲਿਆ ਅਹੁਦਾ
. . .  1 day ago
ਬੰਗਾ, 19 ਜੁਲਾਈ (ਜਸਵੀਰ ਸਿੰਘ ਨੂਰਪੁਰ) - ਮੋਹਨ ਲਾਲ ਸੂਦ ਨੇ ਐੱਸ.ਸੀ. ਬੀ.ਸੀ. ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ...
ਕੁੱਝ ਵਿਧਾਇਕਾ ਦਾ ਸੁਰੱਖਿਆ ਕਾਰਨਾਂ ਕਰ ਕੇ ਸਦਨ 'ਚ ਨਾ ਆਉਣ ਦਾ ਬਹਾਨਾ ਝੂਠਾ- ਸਪੀਕਰ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਸਪੀਕਰ ਕਿਹਾ ਕਿ ਉਹ ਸੁਪਰੀਮ ਕੋਰਟ, ਸਦਨ ਅਤੇ ਸਭ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਕਿਸੀ ਵਿਧਾਇਕ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਦੇ ਲਈ ਚਿੱਠੀ ਨਹੀਂ ਲਿਖੀ ਅਤੇ ਨਾ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ। ਉਨ੍ਹਾਂ ...
ਅਧਿਆਪਕ ਦਾ ਬੈਗ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਬਾਘਾਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਅਦ ਦੁਪਹਿਰ ਕਰੀਬ 2:10 ਵਜੇ ਜੈਨ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੀ ਅਧਿਆਪਕ ਪ੍ਰੇਮ ਲਤਾ ਆਪਣੇ ਸਥਾਨਕ ਪੁਰਾਣੇ ਡਾਕਖ਼ਾਨੇ ਵਾਰੇ ਘਰ ਪਰਤ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ...
ਜਬਰ ਜਨਾਹ ਮਾਮਲੇ 'ਚ ਅਦਿੱਤਿਆ ਪੰਚੋਲੀ ਨੂੰ ਮਿਲੀ ਅੰਤਰਿਮ ਰਾਹਤ
. . .  1 day ago
ਨਵੀਂ ਦਿੱਲੀ, 19 ਜੁਲਾਈ- ਬਾਲੀਵੁੱਡ ਅਦਾਕਾਰ ਅਦਿੱਤਿਆ ਪੰਚੋਲੀ 'ਤੇ ਇਕ ਅਦਾਕਾਰਾਂ ਨੇ ਜਬਰ ਜਨਾਹ ਦੇ ਦੋਸ਼ ਲਗਾਉਂਦੇ ਹੋਏ ਐਫ.ਆਈ.ਆਰ ਦਰਜ ਕਰਵਾਈ ਸੀ। ਇਸ ਮਾਮਲੇ 'ਚ ਮੁੰਬਈ ਦੀ ਇਕ ਅਦਾਲਤ ਨੇ ਇਸ ਮਾਮਲੇ 'ਚ ਅਦਿੱਤਿਆ ਪੰਚੋਲੀ...
ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕਲਮਛੋੜ ਹੜਤਾਲ ਸ਼ੁਰੂ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਅਰੁਣ ਆਹੂਜਾ)- ਜ਼ਿਲ੍ਹੇ ਦੇ ਪਿੰਡ ਚੋਲਟੀ ਖੇੜੀ ਵਿਖੇ ਸ਼ਾਮਲਾਤ ਦੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਦਫ਼ਤਰੀ ਕਰਮਚਾਰੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਸੁਪਰਡੈਂਟ, ਪੰਚਾਇਤ ਅਫ਼ਸਰ...
ਕੁਮਾਰਸਵਾਮੀ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
. . .  1 day ago
ਬੈਂਗਲੁਰੂ, 19 ਜੁਲਾਈ- ਕਾਂਗਰਸ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਵੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਕੁਮਾਰਸਵਾਮੀ ਨੇ ਰਾਜਪਾਲ ਦੀ ਉਸ ਚਿੱਠੀ ਨੂੰ ਚੁਨੌਤੀ ਦਿੱਤੀ ਹੈ ਜਿਸ 'ਚ ਉਨ੍ਹਾਂ ਨੂੰ 19 ਜੁਲਾਈ ਦੁਪਹਿਰ 1:30 ਵਜੇ ...
ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਹੋਈ ਮੌਤ
. . .  1 day ago
ਪਟਨਾ, 19 ਜੁਲਾਈ- ਬਿਹਾਰ ਦੇ ਨਵਾਦਾ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 13 ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ 'ਚ ਕਈ ਬੱਚੇ ਵੀ ਸ਼ਾਮਲ ਹਨ। ਜਦ ਬਿਜਲੀ ਡਿੱਗੀ ਜਦ ਬੱਚੇ ਮੈਦਾਨ 'ਚ ਖੇਡ ਰਹੇ...
ਆਈ. ਸੀ. ਸੀ. ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ
. . .  1 day ago
ਲੰਡਨ, 19 ਜੁਲਾਈ- ਦਿੱਗਜ ਭਾਰਤੀ ਕ੍ਰਿਕਟਰ ਅਤੇ ਰਿਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਨੂੰ ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈ. ਸੀ. ਸੀ.) ਦੇ 'ਹਾਲ ਆਫ਼ ਫੇਮ' 'ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼...
ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨੂੰ ਕਰੋੜਾਂ ਦਾ ਹੋਇਆ ਨੁਕਸਾਨ
. . .  1 day ago
ਕਰਾਚੀ, 19 ਜੁਲਾਈ- ਭਾਰਤ ਵੱਲੋਂ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ਦੇ ਬਾਅਦ ਹਵਾਈ ਖੇਤਰ ਬੰਦ ਕਰਨ ਨਾਲ ਪਾਕਿਸਤਾਨ ਨਾਗਰਿਕ ਹਵਾਬਾਜ਼ੀ ਅਥਾਰਿਟੀ (ਸੀ.ਐਸ.ਐਸ) ਨੂੰ 850 ਕਰੋੜ ਦਾ ਨੁਕਸਾਨ ਹੋਇਆ ਹੈ। ਪਾਕਿਸਤਾਨ ਦੇ ਹਵਾਬਾਜ਼ੀ ਮੰਤਰੀ ਗ਼ੁਲਾਮ ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸੂਬੇ 'ਚ ਚਿੱਟੇ ਦਾ ਨਸ਼ਾ ਰੋਜ਼ਾਨਾ ਹੀ ਨੌਜਵਾਨਾਂ ਨੂੰ ਮੌਤ ਦਾ ਸ਼ਿਕਾਰ ਬਣਾ ਰਿਹਾ ਹੈ। ਇਸੇ ਦੇ ਓਵਰਡੋਜ਼ ਕਾਰਨ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ...
ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ 21 ਜੁਲਾਈ ਨੂੰ ਹੋਵੇਗੀ ਚੋਣ ਕਮੇਟੀ ਦੀ ਬੈਠਕ
. . .  1 day ago
ਮੁੰਬਈ, 19 ਜੁਲਾਈ- ਵੈਸਟ ਇੰਡੀਜ਼ ਦੇ ਆਗਾਮੀ ਦੌਰੇ ਲਈ ਚੋਣ ਕਮੇਟੀ ਦੀ ਬੈਠਕ 21 ਜੁਲਾਈ ਨੂੰ ....
ਟੈਂਕਰ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਮੌਤਾਂ
. . .  1 day ago
ਬੈਂਗਲੁਰੂ, 19 ਜੁਲਾਈ- ਕਰਨਾਟਕ ਦੇ ਮੰਗਲੁਰੂ 'ਚ ਟੋਲ ਪਲਾਜ਼ਾ ਨੇੜੇ ਐਲ.ਪੀ.ਜੀ. ਟੈਂਕਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ ...
ਅਵਾਰਾ ਕੁੱਤਿਆਂ ਨੇ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ
. . .  1 day ago
ਭੋਗਪੁਰ, 19 ਜੁਲਾਈ (ਕੁਲਦੀਪ ਸਿੰਘ ਪਾਬਲਾ)- ਬੀਤੀ ਰਾਤ ਭੋਗਪੁਰ ਸ਼ਹਿਰ ਦੇ ਵਾਰਡ ਨੰਬਰ 4 ਦੇ ਰੂਪ ਨਗਰ ਮੁਹੱਲਾ ਦੇ ਵਸਨੀਕ ਇੱਕ ਪ੍ਰਵਾਸੀ ਮਜ਼ਦੂਰ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਮ੍ਰਿਤਕ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਬਾਬੂ ਦੇ ਰੂਪ 'ਚ...
ਸਫ਼ਾਈ ਸੇਵਕਾਂ ਨੇ ਕੈਪਟਨ ਖ਼ਿਲਾਫ਼ ਮੀਂਹ ਦੇ ਖੜ੍ਹੇ ਪਾਣੀ 'ਚ ਕੀਤਾ ਰੋਸ ਪ੍ਰਦਰਸ਼ਨ
. . .  1 day ago
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਮਨਤਾਰ ਬਰਾੜ ਅਤੇ ਉਮਰਾਨੰਗਲ ਫ਼ਰੀਦਕੋਟ ਅਦਾਲਤ 'ਚ ਪੇਸ਼
. . .  1 day ago
ਅੱਜ ਸ਼ਾਮ 6 ਵਜੇ ਤੱਕ ਬਹੁਮਤ ਸਾਬਤ ਕਰਨ ਕੁਮਾਰਸਵਾਮੀ- ਰਾਜਪਾਲ
. . .  1 day ago
ਬਾਦਸ਼ਾਹਪੁਰ ਨੇੜੇ ਘੱਗਰ ਦਰਿਆ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ
. . .  1 day ago
ਨਜਾਇਜ਼ ਸ਼ਰਾਬ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਸੰਪਾਦਕੀ

ਐਸ-400 ਮਿਜ਼ਾਈਲ ਸਮਝੌਤਾ

ਭਾਰਤ-ਰੂਸ ਰਵਾਇਤੀ ਮਿੱਤਰਤਾ ਬਹਾਲ ਕਰਨ ਵੱਲ ਵੱਡਾ ਕਦਮ

ਹੁਣੇ-ਹੁਣੇ ਭਾਰਤ ਅਤੇ ਰੂਸ ਨੇ ਐਸ-400 ਟਰਾਲਿੰਫ ਮਿਜ਼ਾਈਲ ਸਮਝੌਤਾ, ਜੋ ਕਿ 5.43 ਅਰਬ ਡਾਲਰ (39,000 ਕਰੋੜ ਰੁਪਏ) ਦਾ ਹੈ, 'ਤੇ ਦਸਤਖ਼ਤ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਪੁਤਿਨ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਭਾਰਤ ਆਏ। ਇਹ ਮਿਜ਼ਾਈਲ ਤਕਨੀਕ ਸੰਸਾਰ ਵਿਚੋਂ ਸਭ ਤੋਂ ਵਧੀਆ ਸਮਝੀ ...

ਪੂਰੀ ਖ਼ਬਰ »

ਆਜ਼ਾਦ ਮੀਡੀਆ ਬਿਨਾਂ ਲੋਕਤੰਤਰ ਦਾ ਜੀਵਤ ਰਹਿਣਾ ਮੁਸ਼ਕਿਲ

ਭਾਰਤ ਵਿਚ ਇਸ ਵੇਲੇ ਜਿਵੇਂ ਦਾ ਸਿਆਸੀ ਦ੍ਰਿਸ਼ ਬਣਿਆ ਹੋਇਆ ਹੈ, ਉਸ ਦੌਰਾਨ ਮੀਡੀਆ ਨੂੰ ਰੈਫ਼ਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਹੜਾ ਜਿਥੇ ਜਿੰਨਾ ਗ਼ਲਤ ਹੈ, ਉਸ ਅਨੁਸਾਰ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਅਤੇ ਦਰਸ਼ਕਾਂ/ਵੋਟਰਾਂ ਦੀ ਅਗਵਾਈ ਕੀਤੀ ਜਾਵੇ। ...

ਪੂਰੀ ਖ਼ਬਰ »

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ

ਚੋਣ ਕਮਿਸ਼ਨ ਵਲੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ...

ਪੂਰੀ ਖ਼ਬਰ »

ਵਧ ਰਿਹਾ ਭ੍ਰਿਸ਼ਟਾਚਾਰ

ਦੇਸ਼ ਵਿਚ ਇਕ ਜਾਂ ਦੋ ਸਾਲ ਦੇ ਵਕਫ਼ੇ ਬਾਅਦ ਭ੍ਰਿਸ਼ਟਾਚਾਰ ਵਿਚ ਬੇਹਤਾਸ਼ਾ ਵਾਧਾ ਹੋ ਜਾਂਦਾ ਹੈ। ਮੌਜੂਦਾ ਨਰਿੰਦਰ ਮੋਦੀ ਸਰਕਾਰ ਦੇ ਗਠਨ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪਿੱਛੇ ਮੁੱਖ ਤੌਰ 'ਤੇ ਕੁਝ ਅਜਿਹੇ ਜੁਮਲੇ ਹੀ ਸਨ, ਜਿਹੜੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਚਲਾਏ ਗਏ ਸਨ। ਖ਼ਾਸ ਤੌਰ 'ਤੇ ਬੋਫੋਰਸ ਤੋਪਾਂ ਦੇ ਦੱਬੇ ਹੋਏ ਮੁਰਦੇ ਨੂੰ ਭਾਜਪਾ ਅਤੇ ਕੌਮੀ ਜਮਹੂਰੀ ਗਠਜੋੜ ਦੇ ਨੇਤਾਵਾਂ ਨੇ ਜ਼ੋਰ-ਸ਼ੋਰ ਨਾਲ ਪੁੱਟਿਆ ਸੀ। ਜਿਸ ਵਿਸ਼ਵਾਸ ਅਤੇ ਦ੍ਰਿੜ੍ਹਤਾ ਨਾਲ ਦੇਸ਼ ਦੇ ਪ੍ਰਸ਼ਾਸਨ ਅਤੇ ਰਾਜਨੀਤੀ 'ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕੀਤੇ ਜਾਣ ਦੇ ਵਾਅਦੇ ਅਤੇ ਦਾਅਵੇ ਕੀਤੇ ਜਾਂਦੇ ਰਹੇ ਹਨ, ਉਨ੍ਹਾਂ ਤੋਂ ਕਿਤੇ ਨਾ ਕਿਤੇ ਕਿਸੇ ਪੱਧਰ 'ਤੇ ਆਮ ਲੋਕ ਇਹ ਮੰਨਣ ਲੱਗੇ ਸਨ ਕਿ ਸ਼ਾਇਦ ਸੱਚਮੁੱਚ ਹੀ ਦੇਸ਼ ਵਿਚ ਅੱਛੇ ਦਿਨ ਆ ਜਾਣਗੇ। ਇਹ ਵੀ ਆਸ ਬੱਝੀ ਸੀ ਕਿ ਕਾਂਗਰਸ ਅਤੇ ਸਾਂਝੇ ਪ੍ਰਗਤੀਸ਼ੀਲ ਗਠਜੋੜ ਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬੋਫੋਰਸ ਦੇ ਨਾਲ ਕੋਲਾ ਘੁਟਾਲਾ ਅਤੇ 2-ਜੀ ਟੈਲੀਕਾਮ ਘੁਟਾਲੇ ਤਹਿਤ ਜਿਹੜਾ ਭ੍ਰਿਸ਼ਟਾਚਾਰ ਪੈਦਾ ਹੋਇਆ ਸੀ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ, ਉਸ ਦੀ ਕੁਝ ਤਾਂ ਭਰਪਾਈ ਜ਼ਰੂਰ ਕਰੇਗੀ।
ਪਰ ਜਿਵੇਂ-ਜਿਵੇਂ ਸਮਾਂ ਲੰਘਦਾ ਗਿਆ, ਉਮੀਦਾਂ ਅਤੇ ਇਛਾਵਾਂ ਦੀ ਰੋਸ਼ਨੀ ਧੁੰਦਲੀ ਪੈਂਦੀ ਗਈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਜਿੰਨੀਆਂ ਵੀ ਯੋਜਨਾਵਾਂ ਬਣੀਆਂ ਜਾਂ ਐਲਾਨ ਕੀਤੇ ਗਏ, ਉਹ ਕਾਂਗਰਸ ਮੁਕਤ ਭਾਰਤ ਬਣਾਉਣ ਦੇ ਰੌਲੇ ਹੇਠ ਦੱਬਦੀਆਂ ਚਲੀਆਂ ਗਈਆਂ। ਲਿਹਾਜ਼ਾ ਪਰਦੇ ਦੇ ਪਿੱਛੇ ਉਪਜਦੇ ਨਵੇਂ ਭ੍ਰਿਸ਼ਟਾਚਾਰ ਦੇ ਵਾਵਰੋਲੇ ਦੇਸ਼ ਦੀ ਰਾਜਨੀਤੀ ਅਤੇ ਪ੍ਰਸ਼ਾਸਨਿਕ ਤੰਤਰ ਦੇ ਆਕਾਸ਼ 'ਤੇ ਤੇਜ਼ੀ ਨਾਲ ਵਿਕਸਤ ਹੁੰਦੇ ਚਲੇ ਗਏ। ਅੱਜ ਸਥਿਤੀ ਇਹ ਹੈ ਕਿ ਕੱਲ੍ਹ ਜਿਸ ਜਾਹੋ-ਜਲਾਲ ਨਾਲ ਰਾਜਗ ਅਤੇ ਭਾਜਪਾ ਦੇ ਆਗੂ ਕਾਂਗਰਸ ਦੀਆਂ ਧੱਜੀਆਂ ਉਡਾਉਂਦੇ ਅੱਗੇ ਵਧਦੇ ਜਾਂਦੇ ਸਨ, ਅੱਜ ਉਸੇ ਜੋਸ਼ ਨਾਲ ਕਾਂਗਰਸੀ ਨੇਤਾ ਰਾਫੇਲ ਜਹਾਜ਼ਾਂ ਦੀ ਖਰੀਦ ਵਿਚ ਹੋਏ ਘੁਟਾਲੇ ਦੇ ਦੋਸ਼ ਇਸ ਭ੍ਰਿਸ਼ਟਾਚਾਰ ਮੁਕਤ ਸਰਕਾਰ 'ਤੇ ਜ਼ੋਰ-ਸ਼ੋਰ ਨਾਲ ਲਗਾ ਰਹੇ ਹਨ। ਕਾਂਗਰਸ ਦੀ ਅਗਵਾਈ ਵਾਲੀ ਗਠਜੋੜ ਦੀ ਸਰਕਾਰ ਸਮੇਂ ਜਦੋਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਥੋੜ੍ਹੇ ਜਿਹੇ ਵੀ ਵਧਦੇ ਸਨ ਤਾਂ ਭਾਜਪਾ ਦੀ ਅਗਵਾਈ ਵਾਲੀਆਂ ਵਿਰੋਧੀ ਪਾਰਟੀਆਂ ਰੌਲਾ ਪਾ-ਪਾ ਜ਼ਮੀਨ-ਅਸਮਾਨ ਇਕ ਕਰ ਦਿੰਦੀਆਂ ਸਨ। ਪਰ ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਨਿਰੰਤਰ ਜਾਰੀ ਹੈ। ਬਿਨਾਂ ਸ਼ੱਕ ਇਸ ਵਾਧੇ ਦੇ ਪਿੱਛੇ ਸਰਕਾਰ ਦੀ ਮਨਸ਼ਾ ਵੱਧ ਤੋਂ ਵੱਧ ਮਾਲੀਆ ਜਮ੍ਹਾਂ ਕਰ ਲੈਣਾ ਹੀ ਹੁੰਦੀ ਹੈ। ਦੇਸ਼ ਵਿਚ ਪਿਛਲੇ ਸਾਲ ਦੇ ਮੁਕਾਬਲੇ ਭ੍ਰਿਸ਼ਟਾਚਾਰ ਵਧਿਆ ਹੈ, ਇਸ ਦਾ ਨਤੀਜਾ ਲੰਦਨ ਦੀ ਇਕ ਏਜੰਸੀ ਵੱਲੋਂ ਕੀਤੇ ਗਏ ਸਰਵੇਖਣ ਦੀ ਰਿਪੋਰਟ ਤੋਂ ਵੀ ਮਿਲ ਜਾਂਦਾ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਦੇਸ਼ ਪਿਛਲੇ ਸਾਲ ਨਾਲੋਂ ਹੇਠਾਂ ਗਿਆ ਹੈ। ਇਸ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ ਰਿਸ਼ਵਤ ਲੈਣ-ਦੇਣ ਵਾਲਿਆਂ ਦੀ ਗਿਣਤੀ 45 ਫ਼ੀਸਦੀ ਤੋਂ ਵਧ ਕੇ 56 ਫ਼ੀਸਦੀ ਹੋ ਗਈ ਹੈ।
ਦੇਸ਼ ਵਿਚ ਪਿਛਲੇ ਕੁਝ ਦਹਾਕਿਆਂ ਤੋਂ ਵਧੇ ਭ੍ਰਿਸ਼ਟਾਚਾਰ ਦਾ ਇਕ ਹੋਰ ਵੱਡਾ ਚਿਹਰਾ ਸਨਅਤੀ ਘਰਾਣਿਆਂ ਦੇ ਨਾਲ ਸੱਤਾ ਵਿਵਸਥਾ ਦੀ ਮਿਲੀਭੁਗਤ ਕਾਰਨ ਵੀ ਉਪਜਿਆ ਹੈ। ਸੁਭਾਵਿਕ ਹੈ ਕਿ ਵੱਡੇ ਸਨਅਤੀ ਅਤੇ ਵਪਾਰਕ ਘਰਾਣੇ ਜਦੋਂ ਰਾਜਨੀਤਕ ਪਾਰਟੀਆਂ ਨਾਲ ਸਹਿਯੋਗ ਕਰਦੇ ਹਨ ਤਾਂ ਉਹ ਇਸ ਦੇ ਬਦਲੇ ਸਰਕਾਰੀ ਸਹੂਲਤਾਂ ਵੀ ਮਾਣਦੇ ਹਨ। ਇਸ ਨਾਲ ਉਪਜਦਾ ਹੈ ਭ੍ਰਿਸ਼ਟਾਚਾਰ ਜਿਸ ਨਾਲ ਦੇਸ਼ ਵਿਚ ਮਹਿੰਗਾਈ ਵਧਦੀ ਹੈ ਅਤੇ ਮਹਿੰਗਾਈ ਨਾਲ ਦੇਸ਼ ਅਤੇ ਸਮਾਜ ਦਾ ਪੂਰਾ ਢਾਂਚਾ ਲੜਖੜਾਉਣ ਲਗਦਾ ਹੈ। ਪਿਛਲੇ ਕੁਝ ਸਮੇਂ ਤੋਂ ਕੁਝ ਵਪਾਰਕ ਘਰਾਣਿਆਂ ਵਲੋਂ ਬੈਂਕਾਂ ਤੋਂ ਭਾਰੀ ਕਰਜ਼ ਲੈ ਕੇ ਮੁੱਕਰ ਜਾਣ ਜਾਂ ਦੇਸ਼ ਤੋਂ ਬਾਹਰ ਭੱਜ ਜਾਣ ਦੀ ਜਿਹੜੀ ਲੁੱਟ ਮਚੀ ਹੈ, ਇਸ ਨੇ ਦੇਸ਼ ਵਿਚ ਇਕ ਨਵੀਂ ਕਿਸਮ ਦੇ ਭ੍ਰਿਸ਼ਟਾਚਾਰ ਨੂੰ ਜਨਮ ਦਿੱਤਾ ਹੈ। ਛੋਟੀਆਂ-ਛੋਟੀਆਂ ਖਾਮੀਆਂ ਦੇ ਨਾਂਅ 'ਤੇ ਆਮ ਆਦਮੀ ਦੇ ਖਾਤਿਆਂ 'ਚੋਂ ਜਬਰੀ ਕਟੌਤੀ ਕਰ ਲੈਣ ਵਾਲੇ ਬੈਂਕਾਂ ਦੇ ਅਧਿਕਾਰੀ ਇਨ੍ਹਾਂ ਵੱਡੇ ਲੋਟੂਆਂ ਨਾਲ ਨਿਪਟਣ 'ਚ ਨਾਕਾਮ ਰਹਿੰਦੇ ਹਨ।
ਦੇਸ਼ ਵਿਚ ਅਗਲੇ ਸਾਲ ਫਿਰ ਆਮ ਚੋਣਾਂ ਹੋਣ ਵਾਲੀਆਂ ਹਨ। ਬਿਨਾਂ ਸ਼ੱਕ ਫਿਰ ਚੋਣ ਮੈਦਾਨ ਵਿਚ ਰਾਜਨੀਤਕ ਪਾਰਟੀਆਂ ਆਹਮੋ-ਸਾਹਮਣੇ ਹੋਣਗੀਆਂ। ਫਿਰ ਉਹੀ ਨਾਅਰੇ, ਜੁਮਲੇ ਚੁੱਕੇ ਜਾਣਗੇ, ਜਿਹੜੇ ਪਿਛਲੇ 5 ਸਾਲਾਂ ਤੋਂ ਉਠਾਏ ਜਾਂਦੇ ਰਹੇ ਸਨ। ਹੁਣ ਤੱਕ ਤਾਂ ਅਨੁਭਵ ਦੱਸਦਾ ਹੈ ਕਿ ਰਾਜਨੀਤਕ ਦਲ ਕੋਈ ਵੀ ਹੋਵੇ, ਸੱਤਾ ਹਾਸਿਲ ਕਰਨ ਤੋਂ ਬਾਅਦ ਉਹ ਉਸੇ ਰੰਗ ਵਿਚ ਰੰਗਿਆ ਜਾਂਦਾ ਹੈ, ਜਿਸ ਦੀ ਆਲੋਚਨਾ ਉਹ ਪਿਛਲੇ ਕਈ ਸਾਲਾਂ ਤੋਂ ਕਰ ਰਿਹਾ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਇਨ੍ਹਾਂ ਜ਼ਖ਼ਮਾਂ 'ਤੇ ਕਿਸੇ ਨਾ ਕਿਸੇ ਨੂੰ ਤਾਂ ਮਰ੍ਹਮ ਲਗਾਉਣੀ ਹੀ ਹੋਵੇਗੀ ਅਤੇ ਇਹ ਮਰ੍ਹਮ ਲਗਾਉਣ ਵਾਲਾ ਹੱਥ ਉਹੀ ਚਲਾ ਸਕਦਾ ਹੈ, ਜਿਸ ਦੀ ਸੱਚਮੁੱਚ 56 ਇੰਚ ਦੀ ਛਾਤੀ ਹੋਵੇ। ਇਹ ਮਰ੍ਹਮ ਕਦੋਂ ਲਗਦੀ ਹੈ, ਇਹ ਅਜੇ ਦੇਖਣ ਵਾਲੀ ਗੱਲ ਹੈ। *


ਖ਼ਬਰ ਸ਼ੇਅਰ ਕਰੋ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX