ਤਾਜਾ ਖ਼ਬਰਾਂ


ਸੁਖਬੀਰ ਅਤੇ ਬੀਬਾ ਹਰਸਿਮਰਤ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
. . .  22 minutes ago
ਅੰਮ੍ਰਿਤਸਰ, 27 ਜਨਵਰੀ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ...
ਦਿੱਗਜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਦੀ ਹੈਲੀਕਾਪਟਰ ਹਾਦਸੇ 'ਚ ਮੌਤ
. . .  38 minutes ago
ਕੈਲੇਫੋਰਨੀਆ, 27 ਜਨਵਰੀ- ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐੱਨ. ਬੀ. ਏ.) ਦੇ ਸਾਬਕਾ ਦਿੱਗਜ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਨ੍ਹਾਂ ਦੀ ਧੀ ਸਣੇ 9 ਲੋਕਾਂ ਦੀ ਅਮਰੀਕਾ ਦੇ ਕਾਲਬਸਸ ਇਲਾਕੇ 'ਚ ਵਾਪਰੇ ਹੈਲੀਕਾਪਟਰ...
ਚੋਰਾਂ ਨੇ ਬੈਂਕ ਦੀ ਕੰਧ ਪਾੜ ਕੇ ਕੀਤੀ ਚੋਰੀ
. . .  about 1 hour ago
ਬੰਡਾਲਾ, 27 ਜਨਵਰੀ (ਅੰਗਰੇਜ਼ ਸਿੰਘ ਹੁੰਦਲ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਬੰਡਾਲਾ 'ਚ ਸਥਿਤ ਕੋਆਪ੍ਰੇਟਿਵ ਬੈਂਕ 'ਚ ਬੀਤੀ ਰਾਤ ਚੋਰਾਂ ਨੇ ਕੰਧ ਪਾੜ ਕੇ ਚੋਰੀ ਕਰ ਲਈ। ਚੋਰਾਂ ਵਲੋਂ ਬੈਂਕ 'ਚੋਂ ਕਿੰਨੀ ਰਕਮ...
ਹਜ਼ਾਰਾਂ ਕਿਸਾਨ ਅੱਜ ਕਰਨਗੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਘਿਰਾਓ
. . .  about 1 hour ago
ਸੰਗਰੂਰ, 27 ਜਨਵਰੀ (ਧੀਰਜ ਪਸ਼ੋਰੀਆ)- ਪਰਾਲੀ ਨੂੰ ਅੱਗ ਲਗਾਏ ਜਾਣ ਦੇ ਸੰਬੰਧ 'ਚ ਵੱਡੀ ਗਿਣਤੀ....
ਜੈਪੁਰ 'ਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਮਰੀਜ਼
. . .  about 2 hours ago
ਜੈਪੁਰ, 27 ਜਨਵਰੀ- ਕੋਰੋਨਾ ਵਾਇਰਸ ਕਾਰਣ ਹੁਣ ਤੱਕ ਚੀਨ 'ਚ ਅੱਧਾ ਦਰਜਨ ਤੋਂ ਵੱਧ ਮਰੀਜ਼ਾਂ ਦੀ ਮੌਤ ...
ਜ਼ਿਲ੍ਹਾ ਸੰਗਰੂਰ 'ਚ ਆਮ ਵਾਂਗ ਖੁੱਲ੍ਹਣਗੇ ਸਕੂਲ
. . .  about 2 hours ago
ਸੰਗਰੂਰ, 27 ਜਨਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਸਾਰੇ ਸਰਕਾਰੀ ਸਕੂਲ ਅੱਜ ਆਮ ਵਾਂਗ ....
ਅੱਜ ਦਾ ਵਿਚਾਰ
. . .  about 3 hours ago
ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 9 hours ago
ਮਹਿਲ ਕਲਾਂ, 26 ਜਨਵਰੀ (ਤਰਸੇਮ ਸਿੰਘ ਚੰਨਣਵਾਲ ) - ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ...
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਕੁੱਪ ਕਲਾਂ, 26 ਜਨਵਰੀ (ਕੁਲਦੀਪ ਸਿੰਘ ਲਵਲੀ/ਮਨਜਿੰਦਰ ਸਿੰਘ ਸਰੌਦ) ਅੱਜ ਮਲੇਰਕੋਟਲਾ-ਲੁਧਿਆਣਾ ਮਾਰਗ ਤੇ ਪਿੰਡ ਭੋਗੀਵਾਲ ਨੇੜੇ ਗੰਨੇ ਨਾਲ ਲੱਦੀ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ...
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਲੋਹਟਬੱਦੀ, 26 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦਵਾਰਾ ਈਸ਼ਰਸਰ ਸਾਹਿਬ ਪਿੰਡ ਲੋਹਟਬੱਦੀ ਨੇੜੇ ਕਲਿਆਣ ਪੁਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ, 50 ਸਾਲ ਅੱਜ ਆਪਣਾ ਪੰਜ ਭੌਤਿਕ...
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਸੰਪਾਦਕੀ

ਐਸ-400 ਮਿਜ਼ਾਈਲ ਸਮਝੌਤਾ

ਭਾਰਤ-ਰੂਸ ਰਵਾਇਤੀ ਮਿੱਤਰਤਾ ਬਹਾਲ ਕਰਨ ਵੱਲ ਵੱਡਾ ਕਦਮ

ਹੁਣੇ-ਹੁਣੇ ਭਾਰਤ ਅਤੇ ਰੂਸ ਨੇ ਐਸ-400 ਟਰਾਲਿੰਫ ਮਿਜ਼ਾਈਲ ਸਮਝੌਤਾ, ਜੋ ਕਿ 5.43 ਅਰਬ ਡਾਲਰ (39,000 ਕਰੋੜ ਰੁਪਏ) ਦਾ ਹੈ, 'ਤੇ ਦਸਤਖ਼ਤ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਪੁਤਿਨ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਭਾਰਤ ਆਏ। ਇਹ ਮਿਜ਼ਾਈਲ ਤਕਨੀਕ ਸੰਸਾਰ ਵਿਚੋਂ ਸਭ ਤੋਂ ਵਧੀਆ ਸਮਝੀ ...

ਪੂਰੀ ਖ਼ਬਰ »

ਆਜ਼ਾਦ ਮੀਡੀਆ ਬਿਨਾਂ ਲੋਕਤੰਤਰ ਦਾ ਜੀਵਤ ਰਹਿਣਾ ਮੁਸ਼ਕਿਲ

ਭਾਰਤ ਵਿਚ ਇਸ ਵੇਲੇ ਜਿਵੇਂ ਦਾ ਸਿਆਸੀ ਦ੍ਰਿਸ਼ ਬਣਿਆ ਹੋਇਆ ਹੈ, ਉਸ ਦੌਰਾਨ ਮੀਡੀਆ ਨੂੰ ਰੈਫ਼ਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਹੜਾ ਜਿਥੇ ਜਿੰਨਾ ਗ਼ਲਤ ਹੈ, ਉਸ ਅਨੁਸਾਰ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਅਤੇ ਦਰਸ਼ਕਾਂ/ਵੋਟਰਾਂ ਦੀ ਅਗਵਾਈ ਕੀਤੀ ਜਾਵੇ। ...

ਪੂਰੀ ਖ਼ਬਰ »

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ

ਚੋਣ ਕਮਿਸ਼ਨ ਵਲੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਜਿਨ੍ਹਾਂ ਦਾ ਮਾਣ-ਸਨਮਾਨ ਦਾਅ 'ਤੇ ਲੱਗਿਆ ਹੋਇਆ ਹੈ। ਮਿਜ਼ੋਰਮ ਵਿਚ ਕਾਂਗਰਸ ਦੀ ਸਰਕਾਰ ਹੈ ਤੇ ਤੇਲੰਗਾਨਾ ਵਿਚ ਖੇਤਰੀ ਪਾਰਟੀ ਤੇਲੰਗਾਨਾ ਰਾਸ਼ਟਰੀ ਸਮਿਤੀ ਦੀ ਸਰਕਾਰ ਹੈ। ਉਥੇ ਕੇਂਦਰ ਦੀ ਭਾਜਪਾ ਸਰਕਾਰ ਨਾਲੋਂ ਅਲੱਗ ਹੁੰਦਿਆਂ ਹੀ ਤੇਲੰਗਾਨਾ ਵਿਚ ਵਿਧਾਨ ਸਭਾ ਸਮੇਂ ਤੋਂ ਪਹਿਲਾਂ ਹੀ ਭੰਗ ਹੋ ਗਈ ਸੀ, ਜਿਥੇ ਹੁਣ ਚੋਣਾਂ ਹੋਣ ਜਾ ਰਹੀਆਂ ਹਨ।
ਕੇਂਦਰ ਵਿਚ ਮੌਜੂਦਾ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਹੈ, ਜੋ ਲੋਕ ਸਭਾ ਦੀਆਂ ਆਉਣ ਵਾਲੀਆਂ 2019 ਦੀਆਂ ਆਮ ਚੋਣਾਂ ਵਿਚ ਸੱਤਾ 'ਚ ਆਉਣ ਦੀ ਉਮੀਦਾਂ ਲਗਾਈ ਬੈਠੀ ਹੈ। ਇਸ ਤਰ੍ਹਾਂ ਦੀਆਂ ਉਮੀਦ ਦੇ ਸੰਦਰਭ ਵਿਚ ਵਿਸ਼ੇਸ਼ ਤੌਰ 'ਤੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਹੁਤ ਮਹੱਤਵਪੂਰਨ ਹਨ, ਜਿਥੇ ਭਾਜਪਾ ਦੀ ਵਾਪਸੀ ਜ਼ਰੂਰੀ ਹੈ। ਪਰ ਇਨ੍ਹਾਂ ਸੂਬਿਆਂ ਵਿਚ ਬਹੁਮਤ ਮੌਜੂਦਾ ਸਰਕਾਰ ਵਿਰੁੱਧ ਨਜ਼ਰ ਆ ਰਿਹਾ ਹੈ। ਵਿਸ਼ੇਸ਼ ਤੌਰ 'ਤੇ ਰਾਜਸਥਾਨ ਵਿਚ ਹੁਣ ਹਾਲ ਹੀ ਵਿਚ ਰਾਜਸਥਾਨ ਸੂਬਾ ਆਵਾਜਾਈ ਨਿਗਮ ਦੇ ਕਰਮਚਾਰੀਆਂ ਦੇ ਨਾਲ ਸੂਬਾ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਅੰਦੋਲਨ ਕਰ ਰਹੇ ਹਨ, ਜਿਸ ਦਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਤਾਂ ਕੋਈ ਹੱਲ ਨਹੀਂ ਨਿਕਲ ਸਕਿਆ, ਹੁਣ ਤਾਂ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ। ਇਸ ਤਰ੍ਹਾਂ ਲੋਕਾਂ ਦੇ ਗੁੱਸੇ ਦਾ ਚੋਣਾਂ 'ਤੇ ਉਲਟ ਅਸਰ ਪੈਣਾ ਸੁਭਾਵਿਕ ਹੈ। ਦੂਸਰੇ ਪਾਸੇ ਹਾਲ ਹੀ ਵਿਚ ਰਾਜਸਥਾਨ ਸੂਬੇ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਚੋਣਾਂ ਸਬੰਧੀ ਪਾਰਟੀ ਵਿਚ ਵਧੀ ਅੰਦਰੂਨੀ ਹਲਚਲ ਤੋਂ ਉਭਰੇ ਜਾਤੀ ਸਮੀਕਰਨ ਵੀ ਭਾਜਪਾ ਨੂੰ ਸੂਬੇ ਵਿਚ ਨੁਕਸਾਨ ਪਹੁੰਚਾ ਸਕਦੇ ਹਨ। ਭਾਜਪਾ ਦੇ ਹੀ ਸੀਨੀਅਰ ਆਗੂ ਘਣਸ਼ਿਆਮ ਤਿਵਾੜੀ ਦੇ ਪੂਰੇ ਕਾਰਜਕਾਲ ਤੱਕ ਰਹੇ ਵਿਰੋਧੀ ਸੁਰਾਂ ਤੋਂ ਵੀ ਚੋਣਾਂ ਵਿਚ ਭਾਜਪਾ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸੂਬਿਆਂ ਵਿਚ ਲਗਾਤਾਰ ਭਾਜਪਾ ਦੇ ਸਰਕਾਰ ਵਿਚ ਬਣੇ ਰਹਿਣ ਦੇ ਕਾਰਨ ਸਥਾਪਤੀ ਵਿਰੋਧੀ ਲਹਿਰ ਦਾ ਵੱਡਾ ਅਸਰ ਵੇਖਿਆ ਜਾ ਸਕਦਾ ਹੈ। ਮਿਜ਼ੋਰਮ ਅਤੇ ਤੇਲੰਗਾਨਾ ਵਿਚ ਭਾਜਪਾ ਦੀ ਸਰਕਾਰ ਗਠਿਤ ਹੋ ਸਕੇ, ਅਜਿਹੀ ਦੂਰ-ਦੂਰ ਤੱਕ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਇਸ ਤਰ੍ਹਾਂ ਦੇ ਹਾਲਾਤ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਪਹਿਲਾਂ ਹੀ ਮਹਿਸੂਸ ਹੋ ਗਏ ਸਨ, ਜਿਸ ਨੂੰ ਢਕਣ ਲਈ ਚੋਣਾਂ ਵਿਚ ਘਟ ਖਰਚ ਕੀਤੇ ਜਾਣ ਦੀ ਆੜ ਵਿਚ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲੋਕ ਸਭਾ ਚੋਣਾਂ ਦੇ ਨਾਲ ਕਰਵਾਏ ਜਾਣ ਲਈ ਕਾਨੂੰਨ ਕਮਿਸ਼ਨ ਦੇ ਕੋਲ ਭਰਪੂਰ ਕੋਸ਼ਿਸ਼ ਕੀਤੀ ਪਰ ਮੁੱਖ ਚੋਣ ਕਮਿਸ਼ਨਰ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਨੂੰ ਮੌਜੂਦਾ ਸਮੇਂ ਵਿਚ ਨਾ ਕੀਤੇ ਜਾਣ ਦੇ ਫੈਸਲੇ ਦੇ ਨਾਲ ਹੀ ਇਨ੍ਹਾਂ ਯਤਨਾਂ ਨੂੰ ਧੱਕਾ ਲੱਗਾ। ਇਸ ਯਤਨ ਦੇ ਅਸਫ਼ਲ ਹੋਣ ਤੋਂ ਬਾਅਦ ਵੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੋਸ਼ਿਸ਼ ਨਹੀਂ ਛੱਡੀ ਅਤੇ ਭਾਜਪਾ ਸ਼ਾਸਤ ਤਿੰਨ ਸੂਬਿਆਂ ਦੀਆਂ ਸਰਕਾਰਾਂ ਨੂੰ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਵਿਚ ਲਿਆਉਣ ਦੀ ਦਿਸ਼ਾ ਵਿਚ ਆਮ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਆਪਣੇ ਕਾਰਜ ਕਾਲ ਵਿਚ ਕੀਤੇ ਗਏ ਵਿਕਾਸ ਕੰਮਾਂ ਨੂੰ ਹਰ ਇਕ ਤੱਕ ਪਹੁੰਚਾਏ ਜਾਣ ਦੀ ਪ੍ਰਕਿਰਿਆ ਲਾਗੂ ਕੀਤੇ ਜਾਣ ਦੇ ਦਿਸ਼ਾ-ਨਿਰਦੇਸ਼ ਦਿੱਤੇ। ਇਨ੍ਹਾਂ ਤਿੰਨਾਂ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਵਲੋਂ ਆਮ ਲੋਕਾਂ ਦਾ ਵਿਸ਼ਵਾਸ ਹਾਸਿਲ ਕਰਨ ਲਈ ਕਈ ਲਾਭਕਾਰੀ ਯੋਜਨਾਵਾਂ ਦਾ ਪਟਾਰਾ ਵੀ ਖੋਲ੍ਹ ਦਿੱਤਾ ਗਿਆ ਹੈ ਪਰ ਚੋਣਾਂ ਵਿਚ ਉਸ ਨੂੰ ਇਸ ਦਾ ਕਿੰਨਾ ਕੁ ਲਾਭ ਮਿਲ ਸਕੇਗਾ, ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਨ੍ਹਾਂ ਸੂਬਿਆਂ ਵਿਚ ਬਹੁਮਤ ਭਾਜਪਾ ਦੇ ਵਿਰੁੱਧ ਹੀ ਨਜ਼ਰ ਆ ਰਿਹਾ ਹੈ, ਜਿਥੇ ਪਹਿਲਾਂ ਦੀ ਤਰ੍ਹਾਂ ਮੋਦੀ ਲਹਿਰ ਦਾ ਵੀ ਕੋਈ ਬਹੁਤਾ ਅਸਰ ਨਹੀਂ ਹੈ। ਆਪਣੇ ਕੰਮ ਦੇ ਬਲ 'ਤੇ ਨਹੀਂ ਮੋਦੀ ਦੇ ਨਾਂਅ 'ਤੇ ਹੀ ਅੱਜ ਵੀ ਭਾਜਪਾ ਸੱਤਾ ਵਿਚ ਆਪਣੀ ਵਾਪਸੀ ਦੀ ਉਮੀਦ ਕਰ ਰਹੀ ਹੈ ਪਰ ਅਜਿਹਾ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਿਹਾ।
ਇਨ੍ਹਾਂ ਪੰਜਾਂ ਸੂਬਿਆਂ ਵਿਚੋਂ ਵਿਸ਼ੇਸ਼ ਤੌਰ 'ਤੇ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਚ ਕਾਂਗਰਸ ਦੀ ਸਰਕਾਰ ਬਣਦੀ ਤਾਂ ਦਿਖਾਈ ਦੇ ਰਹੀ ਹੈ, ਪਰ ਕਾਂਗਰਸ ਲਈ ਵੀ ਇਨ੍ਹਾਂ ਸੂਬਿਆਂ ਵਿਚ ਸੱਤਾ ਵਿਚ ਆਉਣਾ ਆਸਾਨ ਨਹੀਂ ਹੈ। ਇਥੇ ਚੋਣਾਂ ਵਿਚ ਗਠਜੋੜ ਵਾਲੇ ਰਾਜਨੀਤਕ ਦਲਾਂ ਦੇ ਆਪਸੀ ਤਾਲਮੇਲ ਨਾ ਹੋ ਸਕਣ ਦੇ ਕਾਰਨ ਵਿਰੋਧੀ ਤੇਵਰ ਬਣੇ ਹੋਏ ਹਨ, ਜਿਸ ਦਾ ਉਲਟ ਪ੍ਰਭਾਵ ਕਾਂਗਰਸ 'ਤੇ ਪੈ ਸਕਦਾ ਹੈ। ਉਂਜ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਹੀ ਹੈ। ਜਿਥੇ ਰਾਜਸਥਾਨ ਵਿਚ ਸਰਕਾਰ ਬਦਲਦੀ ਰਹੀ ਹੈ, ਉਥੇ ਹੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਦੀ ਸਰਕਾਰ ਲਗਾਤਾਰ ਤੀਸਰੀ ਵਾਰ ਬਣੀ ਹੋਈ ਹੈ। ਇਨ੍ਹਾਂ ਸੂਬਿਆਂ ਵਿਚ ਕਾਂਗਰਸ ਦੇ ਨਾਲ ਖੜ੍ਹੇ ਹੋਣ ਵਾਲੇ ਪ੍ਰਮੁੱਖ ਰਾਜਨੀਤਕ ਦਲ ਬਸਪਾ ਅਤੇ ਸਪਾ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ। ਇਹ ਦੋਵੇਂ ਪਾਰਟੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਮਹੱਤਵਪੂਰਨ ਭੂਮਿਕਾ ਤਾਂ ਨਿਭਾਅ ਸਕਦੀਆਂ ਹਨ ਪਰ ਹੋਰਾਂ ਸੂਬਿਆਂ ਲਈ ਓਨੀਆਂ ਪ੍ਰਭਾਵੀ ਨਹੀਂ ਬਣ ਸਕਦੀਆਂ। ਇਹੀ ਕਾਰਨ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਨਾਲ ਇਨ੍ਹਾਂ ਦਾ ਤਾਲਮੇਲ ਨਹੀਂ ਬਣ ਰਿਹਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਇਨ੍ਹਾਂ ਦੇ ਵਿਰੋਧੀ ਤੇਵਰ ਕਾਂਗਰਸ ਨੂੰ ਨੁਕਸਾਨ ਤਾਂ ਪਹੁੰਚਾ ਸਕਦੇ ਹਨ, ਪਰ ਬਹੁਤ ਜ਼ਿਆਦਾ ਨਹੀਂ।
ਮੱਧ ਪ੍ਰਦੇਸ਼ ਵਿਚ ਬਸਪਾ ਦੇ ਨਾਲ ਕਾਂਗਰਸ ਦੇ ਕਾਰਜਕਾਲ ਵਿਚ ਮੁੱਖ ਮੰਤਰੀ ਰਹਿ ਚੁੱਕੇ ਅਜੀਤ ਯੋਗੀ ਦੇ ਹੋਏ ਤਾਲਮੇਲ ਨਾਲ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਮਿਜ਼ੋਰਮ ਵਿਚ ਕਾਂਗਰਸ ਨੂੰ ਉਥੋਂ ਦੀ ਖੇਤਰੀ ਪਾਰਟੀ ਮਿਜ਼ੋਰਮ ਫਰੰਟ ਤੋਂ ਖ਼ਤਰਾ ਹੋ ਸਕਦਾ ਹੈ। ਤੇਲੰਗਾਨਾ ਵਿਚ ਖੇਤਰੀ ਪਾਰਟੀ ਟੀ.ਆਰ.ਐਸ. ਦਾ ਪ੍ਰਭਾਵ ਬਣਿਆ ਰਹਿ ਸਕਦਾ ਹੈ। ਫਿਰ ਵੀ ਇਸ ਸੂਬੇ ਵਿਚ ਤੇਲਗੂ ਦੇਸਮ ਪਾਰਟੀ ਤੋਂ ਖ਼ਤਰਾ ਬਣਿਆ ਹੋਇਆ ਹੈ। ਇਸ ਤਰ੍ਹਾਂ ਦੇ ਹਾਲਾਤ ਵਿਚ ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਜਿਥੇ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਢੰਗ ਨਾਲ ਸੱਤਾ ਵਿਚ ਪਹੁੰਚਣ ਦੀਆਂ ਭਰਪੂਰ ਕੋਸ਼ਿਸ਼ਾਂ ਵਿਚ ਲੱਗੀਆਂ ਹੋਈਆਂ ਹਨ।
ਇਨ੍ਹਾਂ ਪੰਜਾਂ ਸੂਬਿਆਂ ਦੀਆਂ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਜਿਥੇ ਰੁੱਸਿਆਂ ਨੂੰ ਮਨਾਉਣ ਦੇ ਨਾਲ-ਨਾਲ ਘੋਸ਼ਣਾ-ਪੱਤਰਾਂ ਦੇ ਰਾਹੀਂ ਆਮ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਇਸ ਵਾਰ ਵੀ ਚੋਣਾਂ ਵਿਚ ਦਾਗ਼ੀ ਪ੍ਰਤੀਨਿਧੀ ਆਹਮੋ-ਸਾਹਮਣੇ ਹੋਣਗੇ। ਟਿਕਟਾਂ ਦੀ ਵੰਡ ਨੂੰ ਲੈ ਕੇ ਰਾਜਨੀਤਕ ਦਲਾਂ ਦੇ ਉਮੀਦਵਾਰ ਵੀ ਆਹਮੋ-ਸਾਹਮਣੇ ਹੋਣਗੇ। ਇਸ ਤਰ੍ਹਾਂ ਦੇ ਧਰੁਵੀਕਰਨ ਵਿਚਕਾਰ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਚੋਣਾਂ ਕਾਫ਼ੀ ਰੁਮਾਂਚਿਕ ਹੋ ਸਕਦੀਆਂ ਹਨ, ਜਿਥੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੀ ਸਥਿਤੀ ਉਭਰਦੀ ਦਿਖਾਈ ਨਹੀਂ ਦੇ ਰਹੀ ਹੈ। ਇਸ ਤਰ੍ਹਾਂ ਦੇ ਉਭਰਦੇ ਹਾਲਾਤ ਵਿਚ ਕਿਹੜੇ ਸੂਬੇ ਵਿਚ ਕਿਸ ਦੀ ਸਰਕਾਰ ਬਣੇਗੀ, ਹੁਣ ਤੋਂ ਇਹ ਕਹਿਣਾ ਮੁਸ਼ਕਿਲ ਹੈ। (ਸੰਵਾਦ)

 


ਖ਼ਬਰ ਸ਼ੇਅਰ ਕਰੋ

ਵਧ ਰਿਹਾ ਭ੍ਰਿਸ਼ਟਾਚਾਰ

ਦੇਸ਼ ਵਿਚ ਇਕ ਜਾਂ ਦੋ ਸਾਲ ਦੇ ਵਕਫ਼ੇ ਬਾਅਦ ਭ੍ਰਿਸ਼ਟਾਚਾਰ ਵਿਚ ਬੇਹਤਾਸ਼ਾ ਵਾਧਾ ਹੋ ਜਾਂਦਾ ਹੈ। ਮੌਜੂਦਾ ਨਰਿੰਦਰ ਮੋਦੀ ਸਰਕਾਰ ਦੇ ਗਠਨ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪਿੱਛੇ ਮੁੱਖ ਤੌਰ 'ਤੇ ਕੁਝ ਅਜਿਹੇ ਜੁਮਲੇ ਹੀ ਸਨ, ਜਿਹੜੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX