ਤਾਜਾ ਖ਼ਬਰਾਂ


ਪਾਕਿਸਤਾਨ ਨੇ ਭਾਰਤ ਲਈ ਖੋਲ੍ਹਿਆ ਹਵਾਈ ਮਾਰਗ, ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ
. . .  13 minutes ago
ਨਵੀਂ ਦਿੱਲੀ, 16 ਜੁਲਾਈ - ਬਾਲਾਕੋਟ ਏਅਰ ਸਟ੍ਰਾਈਕ ਦੇ 140 ਦਿਨ ਬਾਅਦ ਪਾਕਿਸਤਾਨ ਨੇ ਆਪਣੇ ਏਅਰਸਪੇਸ ਨੂੰ ਮੰਗਲਵਾਰ ਨੂੰ ਖੋਲ੍ਹ ਦਿੱਤਾ ਹੈ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਿਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਏਅਰ ਸਪੇਸ ਨੂੰ ਸਾਰੇ ਪ੍ਰਕਾਰ ਦੇ...
ਅੱਜ ਦਾ ਵਿਚਾਰ
. . .  28 minutes ago
ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਕੈਪਟਨ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਦੇਸ਼ 'ਚ ਪਸਰ ਰਹੇ ਪਾਣੀ ਦੇ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ....
ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਪਾਬੰਦੀ ਕਾਇਮ
. . .  1 day ago
ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ 2017 'ਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ। ਸਰਕਾਰੀ ....
ਮੈਲਬੋਰਨ ਫ਼ਿਲਮ ਫ਼ੈਸਟੀਵਲ ਦੌਰਾਨ ਬਾਦਸ਼ਾਹ ਖ਼ਾਨ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕਰੇਗੀ ਲਾ ਟਰੋਬ ਯੂਨੀਵਰਸਿਟੀ
. . .  1 day ago
ਮੁੰਬਈ, 15 ਜੁਲਾਈ (ਇੰਦਰਮੋਹਨ ਪੰਨੂੰ)- ਗਲੋਬਲ ਆਇਕਨ ਅਤੇ ਕਈ ਐਵਾਰਡ ਜਿੱਤ ਚੁੱਕੇ ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਔਰਤਾਂ ਦੀ ਸਮਾਨਤਾ ਦੇ ਪੈਰੋਕਾਰ ਸ਼ਾਹਰੁਖ਼ ਖ਼ਾਨ ਨੂੰ ਮੈਲਬੋਰਨ ਦੇ ਭਾਰਤੀ ਫ਼ਿਲਮ ਫ਼ੈਸਟੀਵਲ ਦੌਰਾਨ ਲਾ ਟਰੋਬ ਯੂਨੀਵਰਸਿਟੀ...
550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ ਮੋਦੀ- ਕੈਪਟਨ
. . .  1 day ago
ਦਿੱਲੀ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਐੱਨ. ਆਈ. ਏ. (ਸੋਧ) ਬਿੱਲ 2019 ਲੋਕ ਸਭਾ 'ਚ ਹੋਇਆ ਪਾਸ
. . .  1 day ago
ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਦੋ ਜ਼ਖ਼ਮੀ
. . .  1 day ago
ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਏ ਹਮਲੇ ਸੰਬੰਧੀ ਟੱਲੇਵਾਲ ਥਾਣਾ ਦਾ ਘਿਰਾਓ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਸੰਪਾਦਕੀ

ਐਸ-400 ਮਿਜ਼ਾਈਲ ਸਮਝੌਤਾ

ਭਾਰਤ-ਰੂਸ ਰਵਾਇਤੀ ਮਿੱਤਰਤਾ ਬਹਾਲ ਕਰਨ ਵੱਲ ਵੱਡਾ ਕਦਮ

ਹੁਣੇ-ਹੁਣੇ ਭਾਰਤ ਅਤੇ ਰੂਸ ਨੇ ਐਸ-400 ਟਰਾਲਿੰਫ ਮਿਜ਼ਾਈਲ ਸਮਝੌਤਾ, ਜੋ ਕਿ 5.43 ਅਰਬ ਡਾਲਰ (39,000 ਕਰੋੜ ਰੁਪਏ) ਦਾ ਹੈ, 'ਤੇ ਦਸਤਖ਼ਤ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਪੁਤਿਨ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਭਾਰਤ ਆਏ। ਇਹ ਮਿਜ਼ਾਈਲ ਤਕਨੀਕ ਸੰਸਾਰ ਵਿਚੋਂ ਸਭ ਤੋਂ ਵਧੀਆ ਸਮਝੀ ...

ਪੂਰੀ ਖ਼ਬਰ »

ਆਜ਼ਾਦ ਮੀਡੀਆ ਬਿਨਾਂ ਲੋਕਤੰਤਰ ਦਾ ਜੀਵਤ ਰਹਿਣਾ ਮੁਸ਼ਕਿਲ

ਭਾਰਤ ਵਿਚ ਇਸ ਵੇਲੇ ਜਿਵੇਂ ਦਾ ਸਿਆਸੀ ਦ੍ਰਿਸ਼ ਬਣਿਆ ਹੋਇਆ ਹੈ, ਉਸ ਦੌਰਾਨ ਮੀਡੀਆ ਨੂੰ ਰੈਫ਼ਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਹੜਾ ਜਿਥੇ ਜਿੰਨਾ ਗ਼ਲਤ ਹੈ, ਉਸ ਅਨੁਸਾਰ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਅਤੇ ਦਰਸ਼ਕਾਂ/ਵੋਟਰਾਂ ਦੀ ਅਗਵਾਈ ਕੀਤੀ ਜਾਵੇ। ਅਫ਼ਸੋਸ ਕਿ ਅਜਿਹਾ ਨਹੀਂ ਹੋ ਰਿਹਾ ਜਾਂ ਵੱਖ-ਵੱਖ ਧਿਰਾਂ ਵਲੋਂ ਨਹੀਂ ਹੋਣ ਦਿੱਤਾ ਜਾ ਰਿਹਾ।
ਚਾਹੇ ਅਣਚਾਹੇ ਭਾਰਤ ਵਿਚ ਮੀਡੀਆ ਦੀ ਆਜ਼ਾਦੀ ਲਈ ਵੱਡੇ ਖ਼ਤਰੇ ਖੜ੍ਹੇ ਕਰ ਦਿੱਤੇ ਗਏ ਹਨ। ਦੁਨੀਆ ਭਰ ਵਿਚ ਮੀਡੀਆ ਦੀ ਆਜ਼ਾਦੀ ਪੱਖੋਂ ਭਾਰਤ ਦੀ ਸਥਿਤੀ ਬੇਹੱਦ ਖ਼ਰਾਬ ਹੈ। ਬੀਤੇ ਦੋ-ਤਿੰਨ ਸਾਲਾਂ ਦੌਰਾਨ ਭਾਰਤ 133ਵੇਂ ਸਥਾਨ ਤੋਂ 138ਵੇਂ ਸਥਾਨ 'ਤੇ ਖਿਸਕ ਗਿਆ ਹੈ। ਹੱਤਿਆਵਾਂ ਹੋ ਰਹੀਆਂ ਹਨ। ਧਮਕੀਆਂ ਮਿਲ ਰਹੀਆਂ ਹਨ। ਪੱਤਰਕਾਰ, ਐਂਕਰ ਹਟਾਏ ਜਾ ਰਹੇ ਹਨ। ਬਦਲੇ ਜਾ ਰਹੇ ਹਨ। ਚਰਚਿਤ ਟੀ. ਵੀ. ਪ੍ਰੋਗਰਾਮ ਬੰਦ ਹੋ ਰਹੇ ਹਨ। ਮੀਡੀਆ ਅਦਾਰਿਆਂ 'ਤੇ, ਚੈਨਲ ਮਾਲਕਾਂ 'ਤੇ, ਮੀਡੀਆ ਸ਼ਖ਼ਸੀਅਤਾਂ 'ਤੇ ਦਬਾਅ ਵੱਧਦਾ ਜਾ ਰਿਹਾ ਹੈ। ਸੱਚ ਕਹਿਣ, ਬੋਲਣ, ਲਿਖਣ ਤੋਂ ਵਰਜਿਆ ਜਾਣ ਲੱਗਾ ਹੈ। ਦਬਾਅ ਦੀਆਂ ਕਈ ਪਰਤਾਂ ਹਨ। ਕਈ ਪਹਿਲੂ ਹਨ। ਪ੍ਰੈੱਸ ਦੀ ਆਜ਼ਾਦੀ ਦਾ ਇਹ ਵਰਤਮਾਨ ਦ੍ਰਿਸ਼ ਹੈ ਅਤੇ ਇਹ ਦ੍ਰਿਸ਼ ਲੋਕਤੰਤਰ ਲਈ ਮਾਰੂ ਹੈ। ਘਾਤਕ ਹੈ। ਆਜ਼ਾਦ ਮੀਡੀਆ ਸਰਕਾਰਾਂ ਤੇ ਕਾਰਪੋਰੇਟ ਸੈਕਟਰ ਦੇ ਦਬਾਅ ਤੋਂ ਮੁਕਤ ਰਹਿ ਕੇ ਵਿਚਰਦਾ ਹੈ। ਜਦ ਅਜਿਹਾ ਹੁੰਦਾ ਹੈ ਤਾਂ ਸਰਕਾਰਾਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਕਰਨਾ ਪੈਂਦਾ ਹੈ ਅਤੇ ਉਹ ਦੇਸ਼ ਵਾਸੀਆਂ ਨੂੰ ਜਵਾਬਦੇਹ ਹੁੰਦੀਆਂ ਹਨ। ਆਜ਼ਾਦ ਮੀਡੀਆ ਸਰਕਾਰਾਂ ਨੂੰ ਉਨ੍ਹਾਂ ਦੀਆਂ ਨੀਤੀਆਂ, ਜ਼ਿੰਮੇਵਾਰੀਆਂ ਅਤੇ ਸਰਗਰਮੀਆਂ ਪ੍ਰਤੀ ਸੁਚੇਤ ਕਰਦਾ ਹੈ। ਹੁਣ ਤੱਕ ਦੀਆਂ ਖੋਜਾਂ ਨੇ ਸਿੱਧ ਕਰ ਦਿੱਤਾ ਹੈ ਕਿ ਆਜ਼ਾਦ ਮੀਡੀਆ, ਘੱਟ ਭ੍ਰਿਸ਼ਟਾਚਾਰ ਤੇ ਬਿਹਤਰ ਲੋਕ-ਸੇਵਾਵਾਂ ਵਿਚਾਲੇ ਸਪੱਸ਼ਟ ਤੇ ਨੇੜਲਾ ਰਿਸ਼ਤਾ ਹੈ।
ਭਾਰਤ ਵਰਗੇ ਲੋਕਤੰਤਰ ਵਿਚ ਆਜ਼ਾਦ ਅਤੇ ਦਬਾਅ-ਮੁਕਤ ਮੀਡੀਆ ਦੀ ਬੇਹੱਦ ਜ਼ਰੂਰਤ ਹੈ, ਕਿਉਂਕਿ ਆਜ਼ਾਦ ਮੀਡੀਆ ਤੋਂ ਬਿਨਾਂ ਲੋਕਤੰਤਰ ਦਾ ਜੀਵਤ ਰਹਿਣਾ ਕਠਿਨ ਹੈ। ਭਾਰਤ ਵਿਚ ਉਲਾਰ, ਪੱਖਪਾਤੀ ਅਤੇ ਧਿਰ-ਵਿਸ਼ੇਸ਼ ਦੇ ਹਿੱਤਾਂ ਦੀ ਪੂਰਤੀ ਕਰਨ ਵਾਲੇ ਮੀਡੀਆ ਲਈ ਢੁਕਵਾਂ ਮਾਹੌਲ ਪੈਦਾ ਹੋ ਚੁੱਕਾ ਹੈ। ਇਹ ਵੀ ਦੇਸ਼ ਅਤੇ ਲੋਕਤੰਤਰ ਲਈ ਖ਼ਤਰਨਾਕ ਹੈ ਕਿ ਮੀਡੀਆ ਦੇ ਵੱਡੇ ਹਿੱਸੇ 'ਤੇ ਸਰਕਾਰਾਂ ਤੇ ਸਰਕਾਰ ਪੱਖੀ ਧਿਰਾਂ ਦਾ ਕਬਜ਼ਾ ਹੋ ਚੁੱਕਾ ਹੈ। ਖ਼ਬਰ ਦੀ ਸੱਚਾਈ ਤੇ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ। ਅਜਿਹੀ ਸਥਿਤੀ ਦੌਰਾਨ ਜਿਥੇ ਲੋਕ ਬੇਹੱਦ ਚਿੰਤਤ ਹਨ, ਉਥੇ ਉਨ੍ਹਾਂ ਦਾ ਰੋਹ ਤੇ ਰੋਸ ਸਮਝਣ ਤੇ ਸੁਣਨ ਵਾਲਾ ਕੋਈ ਨਹੀਂ ਹੈ।
ਨਿੱਜੀ ਤੌਰ 'ਤੇ ਪੱਤਰਕਾਰ, ਸੰਪਾਦਕ, ਐਂਕਰ ਅਤੇ ਮੀਡੀਆ ਸ਼ਖ਼ਸੀਅਤਾਂ ਮੰਨਦੀਆਂ ਹਨ ਕਿ ਉਨ੍ਹਾਂ ਨੂੰ ਬਹੁਤ ਦਬਾਅ ਅਧੀਨ ਕੰਮ ਕਰਨਾ ਪੈ ਰਿਹਾ ਹੈ। ਜੇਕਰ ਅਜਿਹਾ ਲੰਮਾ ਸਮਾਂ ਜਾਰੀ ਰਹਿੰਦਾ ਹੈ ਤਾਂ ਇਸ ਰੁਝਾਨ ਦੀ ਭਾਰਤੀ ਮੀਡੀਆ, ਲੋਕਤੰਤਰ ਤੇ ਲੋਕਾਂ ਨੂੰ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ। ਸਾਰੀਆਂ ਧਿਰਾਂ ਨੂੰ ਵਿਚਾਰ-ਵਟਾਂਦਰੇ ਅਤੇ ਆਪਸੀ ਸੰਵਾਦ ਉਪਰੰਤ ਮਸਲੇ ਦਾ ਸੁਖਾਵਾਂ ਹੱਲ ਲੱਭਣ ਲਈ ਯਤਨ ਕਰਨੇ ਚਾਹੀਦੇ ਹਨ।
ਭਾਰਤੀ ਟੈਲੀਵਿਜ਼ਨ ਉਦਯੋਗ
ਭਾਰਤ ਵਿਚ ਮੀਡੀਆ ਦੀ ਆਜ਼ਾਦੀ ਬਾਰੇ ਜਾਣਕਾਰੀ ਹਾਸਲ ਕਰਨ ਬਾਅਦ ਆਓ ਵੇਖਦੇ ਹਾਂ ਭਾਰਤ ਵਿਚ ਟੈਲੀਵਿਜ਼ਨ ਉਦਯੋਗ ਦੀ ਸਥਿਤੀ ਕੀ ਹੈ। ਬੀਤੇ ਡੇਢ ਕੁ ਦਹਾਕੇ ਦੌਰਾਨ ਭਾਰਤੀ ਮਨੋਰੰਜਨ ਉਦਯੋਗ ਨੇ ਏਸ਼ੀਆ ਵਿਚ ਸਭ ਤੋਂ ਤੇਜ਼ੀ ਨਾਲ ਆਪਣਾ ਪਹੁੰਚ-ਘੇਰਾ ਵਧਾਇਆ ਹੈ। ਸੈਂਕੜੇ ਨਵੇਂ ਚੈਨਲ ਆਰੰਭ ਹੋਏ ਹਨ ਅਤੇ ਇਸ ਦੀ ਪਹੁੰਚ ਘਰ-ਘਰ ਹੋਈ ਹੈ। ਪੈਸਾ ਪ੍ਰਧਾਨ ਹੋ ਗਿਆ ਹੈ। ਚਮਕ-ਦਮਕ ਨੂੰ ਤਰਜੀਹ ਮਿਲ ਰਹੀ ਹੈ। ਵਿਸ਼ਾ-ਸਮੱਗਰੀ ਤੇ ਮਿਆਰ ਮਰਯਾਦਾ ਮੌਣ ਰੂਪ ਅਖ਼ਤਿਆਰ ਕਰ ਗਏ ਹਨ। ਇਸ਼ਤਿਹਾਰਬਾਜ਼ੀ ਦਾ ਬੋਲਬਾਲਾ ਹੈ। ਭਾਰਤ ਦੁਨੀਆ ਵਿਚ ਤੀਸਰੇ ਸਭ ਤੋਂ ਵੱਡੇ ਟੈਲੀਵਿਜ਼ਨ ਉਦਯੋਗ ਵਾਲਾ ਦੇਸ਼ ਬਣ ਗਿਆ ਹੈ। ਬਾਵਜੂਦ ਇਸ ਦੇ ਕਿ ਦੇਸ਼ ਦੇ 40 ਫ਼ੀਸਦੀ ਘਰਾਂ ਵਿਚ ਅਜੇ ਵੀ ਟੈਲੀਵਿਜ਼ਨ ਕੁਨੈਕਸ਼ਨ ਨਹੀਂ ਹੈ। ਆਮਦਨ ਅਰਬਾਂ ਤੱਕ ਪਹੁੰਚ ਗਈ ਹੈ, ਪਰੰਤੂ ਮਾਣ ਮਰਯਾਦਾ ਤੇ ਮਿਆਰ ਨੂੰ ਲਾਂਭੇ ਧਰ ਦਿੱਤਾ ਗਿਆ ਹੈ। ਦੂਸਰੇ ਪਾਸੇ ਤਕਨੀਕ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ। ਇਹਦੇ ਲਈ ਵਿਸ਼ਾਲ ਬੱਜਟ ਦੀ ਲੋੜ ਪੈਂਦੀ ਹੈ। ਟੈਲੀਵਿਜ਼ਨ ਕੰਪਨੀਆਂ ਅਤੇ ਮੀਡੀਆ ਅਦਾਰਿਆਂ ਨੂੰ ਨਿੱਤ ਨਵੀਂ ਆ ਰਹੀ ਤਕਨੀਕ ਨਾਲ ਕਦਮ ਮੇਚ ਕੇ ਚੱਲਣ ਵਿਚ ਕਈ ਵਾਰ ਮੁਸ਼ਕਿਲ ਆਉਂਦੀ ਹੈ। ਭਾਰਤ ਅਜਿਹਾ ਦੇਸ਼ ਹੈ ਅਤੇ ਭਾਰਤੀਆਂ ਦੀ ਮਾਨਸਿਕਤਾ ਅਜਿਹੀ ਹੈ ਕਿ ਇਹ ਝੱਟਪਟ ਨਵੇਂ ਪਿੱਛੇ ਭੱਜਦੇ ਹਨ। ਜਿਹੜੇ ਚੈਨਲ ਨਵੀਨਤਮ ਤਕਨੀਕ ਅਪਣਾ ਕੇ ਨਹੀਂ ਚੱਲਦੇ, ਦਰਸ਼ਕ ਉਨ੍ਹਾਂ ਨੂੰ ਵੇਖਣਾ ਪਸੰਦ ਨਹੀਂ ਕਰਦੇ।
ਨਵੀਂ ਖੋਜ
ਆਮ ਧਰਨਾ ਹੈ ਕਿ ਟੈਲੀਵਿਜ਼ਨ ਵੇਖਣ ਨਾਲ ਬੰਦਾ ਤਣਾਅ-ਮੁਕਤ ਹੁੰਦਾ ਹੈ, ਹਲਕਾ-ਫੁਲਕਾ ਮਹਿਸੂਸ ਕਰਦਾ ਹੈ ਅਤੇ ਥਕਾਵਟ ਦੂਰ ਹੁੰਦੀ ਹੈ। ਪਰੰਤੂ ਨਵੀਂ ਖੋਜ ਇਸ ਨੂੰ ਗ਼ਲਤ ਸਾਬਤ ਕਰਦੀ ਹੈ। ਦੁਨੀਆ ਭਰ ਵਿਚ ਵੱਖ-ਵੱਖ ਮੁਲਕਾਂ ਦੇ ਲੋਕ 24 ਘੰਟੇ ਦੌਰਾਨ ਜਿੰਨਾ ਟੀ. ਵੀ. ਵੇਖਦੇ ਹਨ, ਉਸ ਦੇ ਆਧਾਰ 'ਤੇ ਵਿਕਸਿਤ ਦੇਸ਼ਾਂ ਵਿਚ ਲਗਾਤਾਰ ਖੋਜ-ਕਾਰਜ ਜਾਰੀ ਹਨ। ਨਵੀਂ ਖੋਜ ਸੰਕੇਤ ਕਰਦੀ ਹੈ ਕਿ ਟੀ. ਵੀ. ਵੇਖਣ ਨਾਲ ਵਿਅਕਤੀ ਖ਼ੁਸ਼ ਹੋਣ ਦੀ ਬਜਾਏ ਪ੍ਰੇਸ਼ਾਨ ਹੋ ਜਾਂਦਾ ਹੈ। ਜਦ ਕੋਈ ਵਿਅਕਤੀ ਟੀ. ਵੀ. ਵੇਖਦਾ ਹੈ ਤਾਂ ਉਸ ਦਾ ਮਨ ਖ਼ੁਸ਼ ਹੁੰਦਾ ਹੈ। ਪਰੰਤੂ ਅਜਿਹਾ ਬੜੇ ਸੀਮਤ ਸਮੇਂ ਲਈ ਵਾਪਰਦਾ ਹੈ। ਦੂਸਰੇ ਪਾਸੇ ਉਹ ਆਪਣੇ ਕੀਮਤੀ ਸਮੇਂ ਨੂੰ ਗਵਾ ਚੁੱਕਾ ਹੁੰਦਾ ਹੈ। ਟੀ. ਵੀ. ਅੰਦਰ ਬੈਠ ਕੇ ਵੇਖਿਆ ਜਾਂਦਾ ਹੈ, ਪਰੰਤੂ ਖੋਜ ਦੱਸਦੀ ਹੈ ਕਿ ਬਾਹਰ, ਖੁੱਲ੍ਹੇ ਵਿਚ, ਕੁਦਰਤ ਦੇ ਨੇੜੇ ਬਿਤਾਇਆ ਸਮਾਂ ਸਾਨੂੰ ਵਧੇਰੇ ਪ੍ਰਸੰਨਤਾ ਦਿੰਦਾ ਹੈ ਅਤੇ ਸਿਹਤ ਲਈ ਕਾਰਗਰ ਸਿੱਧ ਹੁੰਦਾ ਹੈ। ਨਵੀਂ ਖੋਜ ਇਹ ਵੀ ਦੱਸਦੀ ਹੈ ਕਿ ਕਿਸੇ ਨਿਸ਼ਚਤ ਦਿਨ, ਨਿਸ਼ਚਤ ਸਮੇਂ, ਮਨਪਸੰਦ ਸ਼ੋਅ ਵੇਖਣ ਨਾਲ ਸੱਚਮੁੱਚ ਖ਼ੁਸ਼ੀ ਹਾਸਲ ਹੁੰਦੀ ਹੈ। ਇਹ ਖੋਜ 33 ਤੋਂ 83 ਸਾਲ ਦੇ 1668 ਵਿਅਕਤੀਆਂ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।
ਅਖੀਰ ਵਿਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਰੋਜ਼ਾਨਾ ਬਾਗ਼, ਬਗ਼ੀਚੇ ਵਿਚ ਰੁੱਖਾਂ ਦੇ ਅੰਗ-ਸੰਗ ਤੁਰਦੇ, ਉਨ੍ਹਾਂ ਨੂੰ ਨਿਹਾਰਦੇ ਸਮਾਂ ਬਤੀਤ ਕਰਨਾ ਮਨੁੱਖੀ ਤਨ-ਮਨ ਲਈ ਲਾਹੇਵੰਦ ਰਹਿੰਦਾ ਹੈ।


-ਮੋਬਾਈਲ : 94171-53513.
prof_kulbir@yahoo.com

 


ਖ਼ਬਰ ਸ਼ੇਅਰ ਕਰੋ

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ

ਚੋਣ ਕਮਿਸ਼ਨ ਵਲੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ...

ਪੂਰੀ ਖ਼ਬਰ »

ਵਧ ਰਿਹਾ ਭ੍ਰਿਸ਼ਟਾਚਾਰ

ਦੇਸ਼ ਵਿਚ ਇਕ ਜਾਂ ਦੋ ਸਾਲ ਦੇ ਵਕਫ਼ੇ ਬਾਅਦ ਭ੍ਰਿਸ਼ਟਾਚਾਰ ਵਿਚ ਬੇਹਤਾਸ਼ਾ ਵਾਧਾ ਹੋ ਜਾਂਦਾ ਹੈ। ਮੌਜੂਦਾ ਨਰਿੰਦਰ ਮੋਦੀ ਸਰਕਾਰ ਦੇ ਗਠਨ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪਿੱਛੇ ਮੁੱਖ ਤੌਰ 'ਤੇ ਕੁਝ ਅਜਿਹੇ ਜੁਮਲੇ ਹੀ ਸਨ, ਜਿਹੜੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX