ਤਾਜਾ ਖ਼ਬਰਾਂ


ਬਾਬਰੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਦਿੱਤਾ ਹੁਕਮ
. . .  22 minutes ago
ਲਖਨਊ, 19 ਜੁਲਾਈ- ਅਯੁੱਧਿਆ 'ਚ ਬਾਬਰੀ ਮਸਜਿਦ ਨੂੰ ਢਾਹੁਣ ਦੀ ਸਾਜ਼ਿਸ਼ ਦੇ ਅਪਰਾਧਿਕ ਮਾਮਲੇ 'ਚ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਨੂੰ 9 ਮਹੀਨਿਆਂ ਦੇ ਅੰਦਰ ਫ਼ੈਸਲਾ ਸੁਣਾਉਣ ਦਾ ਹੁਕਮ ਦਿੱਤਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਮਾਮਲੇ ਦੀ ਸੁਣਵਾਈ ...
''ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ'' ਲਿਖ ਕੇ ਭਾਵੁਕ ਹੁੰਦਿਆਂ ਸ਼ੈਰੀ ਮਾਨ ਨੇ ਦਿੱਤੀ ਮਾਂ ਦੇ ਦੇਹਾਂਤ ਦੀ ਜਾਣਕਾਰੀ
. . .  20 minutes ago
ਚੰਡੀਗੜ੍ਹ, 19 ਜੁਲਾਈ- ਪੰਜਾਬੀ ਗਾਇਕ ਸ਼ੈਰੀ ਮਾਨ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਸ਼ੈਰੀ ਨੇ ਇਸ ਸੰਬੰਧੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਸ਼ੈਰੀ ਨੇ ਭਾਵੁਕ ਹੁੰਦਿਆਂ ਲਿਖਿਆ ਹੈ, ''ਅਲਵਿਦਾ ਮਾਂ...ਹੋਰ ਕੁਝ ਨਹੀਂ...
ਪਟੜੀ ਤੋਂ ਲੱਥਾ ਰੇਲ ਗੱਡੀ ਦਾ ਇੰਜਣ, ਪਠਾਨਕੋਟ-ਡਲਹੌਜ਼ੀ ਕੌਮੀ ਹਾਈਵੇਅ 'ਤੇ ਲੱਗਾ ਵੱਡਾ ਜਾਮ
. . .  18 minutes ago
ਪਠਾਨਕੋਟ, 19 ਜੁਲਾਈ (ਚੌਹਾਨ)- ਪਠਾਨਕੋਟ ਤੋਂ ਚੱਕੀ ਦਰਿਆ ਵੱਲ ਬਜਰੀ ਲੱਦਣ ਜਾ ਰਹੀ ਇੱਕ ਟਰੇਨ ਦਾ ਇੰਜਣ ਪਟੜੀ ਤੋਂ ਲੱਥ ਗਿਆ। ਇਹ ਟਰੇਨ ਚੱਕੀ ਦਰਿਆ ਦੇ ਨਾਲ ਸਵੇਰੇ 10.15 ਵਜੇ ਪੁੱਜੀ ਹੀ ਸੀ ਕਿ ਇਸ ਦਾ ਇੰਜਣ ਪਟੜੀ ਤੋਂ ਹੇਠਾਂ ਉੱਤਰ ...
ਰਾਮਪੁਰਾ 'ਚ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਆਜ਼ਮ ਖ਼ਾਨ ਦੇ ਖ਼ਿਲਾਫ਼ 23 ਕੇਸ ਦਰਜ -ਐਸ.ਪੀ.
. . .  54 minutes ago
ਲਖਨਊ, 19 ਜੁਲਾਈ- ਉੱਤਰ ਪ੍ਰਦੇਸ਼ ਦੇ ਐਸ.ਪੀ. ਅਜੈ ਪਾਲ ਸ਼ਰਮਾ ਨੇ ਕਿਹਾ ਕਿ ਜ਼ਮੀਨ ਦੇ ਕਬਜ਼ੇ ਦੇ ਮਾਮਲੇ 'ਚ ਹੁਣ ਤੱਕ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਦੇ ਖ਼ਿਲਾਫ਼ 24 ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਕਿਸਾਨਾਂ ਵੱਲੋਂ ਦਰਜ ....
ਹਲਕਾ ਸ਼ੁਤਰਾਣਾ ਵਿਖੇ ਘੱਗਰ ਦਰਿਆ 'ਚ ਕਈ ਥਾਈਂ ਪਿਆ ਪਾੜ, ਪੈਦਾ ਹੋਈ ਹੜ੍ਹ ਵਰਗੀ ਸਥਿਤੀ
. . .  about 1 hour ago
ਸ਼ੁਤਰਾਣਾ, 19 ਜੁਲਾਈ (ਬਲਦੇਵ ਸਿੰਘ ਮਹਿਰੋਕ)- ਪੰਜਾਬ ਦੇ ਕਈ ਇਲਾਕਿਆਂ 'ਚ ਬੀਤੇ ਦਿਨੀਂ ਪਏ ਭਾਰੀ ਮੀਂਹ ਨਾਲ ਬਹੁਤ ਸਾਰੇ ਇਲਾਕਿਆਂ 'ਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਅਜਿਹਾ ਹੀ ਹਾਲ ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਹੈ, ਜਿੱਥੇ ਘੱਗਰ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੋਕੇਸ਼ਨ ਹੋਈ ਸ਼ੁਰੂ
. . .  about 1 hour ago
ਅੰਮ੍ਰਿਤਸਰ, 19 ਜੁਲਾਈ (ਜਸਵੰਤ ਸਿੰਘ ਜੱਸ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੋਕੇਸ਼ਨ ਸ਼ੁਰੂ ਹੋ ਗਈ ਹੈ। ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਾ ਸੀ ਪਰ ਉਹ ਨਹੀਂ ਪੁੱਜੇ। ਉਨ੍ਹਾਂ ਦੀ ਥਾਂ...
ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  about 1 hour ago
ਮਾਹਿਲਪੁਰ, 19 ਜੁਲਾਈ (ਦੀਪਕ ਅਗਨੀਹੋਤਰੀ)- ਮਾਹਿਲਪੁਰ ਫਗਵਾੜਾ ਰੋਡ ਤੇ ਪਿੰਡ ਪਾਲਦੀ ਦੇ ਅੱਡੇ 'ਚ ਦੋ ਮੋਟਰ ਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਦੋਨੋਂ ਵਾਹਨ ਬੁਰੀ ...
ਲੋਕ ਸਭਾ 'ਚ ਪੇਸ਼ ਹੋਵੇਗਾ ਆਰ. ਟੀ. ਆਈ. ਸੋਧ ਬਿੱਲ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਲੋਕ ਸਭਾ 'ਚ ਅੱਜ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਸੋਧ ਬਿੱਲ 2019 ਪੇਸ਼...
ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ 'ਚ 4 ਲੋਕਾਂ ਦੀ ਮੌਤ, 16 ਜ਼ਖਮੀ
. . .  about 1 hour ago
ਕਾਬੁਲ, 19 ਜੁਲਾਈ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ੁੱਕਰਵਾਰ ਨੂੰ ਕਾਬੁਲ ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ 'ਚ ਘੱਟੋ-ਘੱਟ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ 16 ਹੋਰ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ...
ਬਠਿੰਡਾ ਪੁਲਿਸ ਨੇ ਗੈਂਗਸਟਰ ਲਾਲੀ ਸਿਧਾਣਾ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਬਠਿੰਡਾ, 19 ਜੁਲਾਈ (ਨਾਇਬ ਸਿੱਧੂ)- ਬਠਿੰਡਾ ਦੀ ਸੀ. ਆਈ. ਏ. 2 ਪੁਲਿਸ ਨੇ ਡੀ-ਕੈਟਾਗਰੀ ਦੇ ਗੈਂਗਸਟਰ ਲਾਲੀ ਸਿਧਾਣਾ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ। ਲਾਲੀ ਦੀ ਗ੍ਰਿਫ਼ਤਾਰੀ ਪਿੰਡ ਲਹਿਰਾ ਧੂਰਕੋਟ ਤੋਂ ਹੋਈ ਹੈ। ਉਹ ਕਤਲ ਅਤੇ ਇਰਾਦਾ ਕਤਲ ਦੇ ਮਾਮਲਿਆਂ...
ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 1 hour ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  about 1 hour ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  about 2 hours ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  about 2 hours ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  about 2 hours ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 2 hours ago
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 3 hours ago
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 3 hours ago
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 3 hours ago
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 29 ਅੱਸੂ ਸੰਮਤ 550

ਸੰਪਾਦਕੀ

ਐਸ-400 ਮਿਜ਼ਾਈਲ ਸਮਝੌਤਾ

ਭਾਰਤ-ਰੂਸ ਰਵਾਇਤੀ ਮਿੱਤਰਤਾ ਬਹਾਲ ਕਰਨ ਵੱਲ ਵੱਡਾ ਕਦਮ

ਹੁਣੇ-ਹੁਣੇ ਭਾਰਤ ਅਤੇ ਰੂਸ ਨੇ ਐਸ-400 ਟਰਾਲਿੰਫ ਮਿਜ਼ਾਈਲ ਸਮਝੌਤਾ, ਜੋ ਕਿ 5.43 ਅਰਬ ਡਾਲਰ (39,000 ਕਰੋੜ ਰੁਪਏ) ਦਾ ਹੈ, 'ਤੇ ਦਸਤਖ਼ਤ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਪੁਤਿਨ ਇਸ ਸਮਝੌਤੇ 'ਤੇ ਦਸਤਖ਼ਤ ਕਰਨ ਲਈ ਭਾਰਤ ਆਏ। ਇਹ ਮਿਜ਼ਾਈਲ ਤਕਨੀਕ ਸੰਸਾਰ ਵਿਚੋਂ ਸਭ ਤੋਂ ਵਧੀਆ ਸਮਝੀ ਜਾਂਦੀ ਹੈ। ਚੀਨ ਅਤੇ ਤੁਰਕੀ ਇਹ ਮਿਜ਼ਾਈਲ ਲੈਣ ਵਾਸਤੇ ਪਹਿਲਾਂ ਹੀ ਰੂਸ ਨਾਲ ਸਮਝੌਤਾ ਕਰ ਚੁੱਕੇ ਹਨ। ਹੋਰ ਕਈ ਦੇਸ਼ ਜਿਨ੍ਹਾਂ ਵਿਚ ਸਾਊਦੀ ਅਰਬ ਵੀ ਸ਼ਾਮਿਲ ਹੈ, ਇਸ ਨੂੰ ਲੈਣਾ ਚਾਹੁੰਦੇ ਹਨ। ਅਮਰੀਕਾ ਨੇ ਭਾਰਤ 'ਤੇ ਬਹੁਤ ਦਬਾਅ ਪਾਇਆ ਕਿ ਉਹ ਰੂਸ ਤੋਂ ਇਹ ਮਿਜ਼ਾਈਲ ਨਾ ਲਵੇ। ਭਾਰਤ ਤੇ ਕਾਟਸਾ ਕਾਨੂੰਨ, ਜਿਸ ਦਾ ਅਰਥ ਹੈ ਕਾਊਂਟਰਿੰਗ ਅਮੈਰਿਕਾਸ ਐਡਵਰਸਰੀਜ਼ ਥਰੂ ਸੈਂਕਸ਼ਨਜ਼ ਐਕਟ ਭਾਵ ਅਮਰੀਕਾ ਦੇ ਵਿਰੋਧੀਆਂ ਦਾ ਪਾਬੰਦੀਆਂ ਲਾ ਕੇ ਟਾਕਰਾ, ਭਾਵ ਜੇ ਭਾਰਤ ਨੇ ਇਹ ਸਮਝੌਤਾ ਕੀਤਾ ਤਾਂ ਇਸ ਕਾਨੂੰਨ ਅਧੀਨ ਭਾਰਤ 'ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ ਪਰ ਭਾਰਤ ਨੇ ਅਮਰੀਕੀ ਧਮਕੀਆਂ ਦਰਕਿਨਾਰ ਕਰਦੇ ਹੋਏ ਰੂਸ ਤੋਂ ਇਹ ਮਿਜ਼ਾਈਲਾਂ ਖਰੀਦਣ ਦਾ ਫ਼ੈਸਲਾ ਕੀਤਾ। ਇਸ ਸਮਝੌਤੇ ਦੇ ਨਾਲ 8 ਹੋਰ ਸਮਝੌਤਿਆਂ 'ਤੇ ਵੀ ਦਸਤਖ਼ਤ ਕੀਤੇ ਗਏ। ਰਵਾਇਤੀ ਭਾਰਤ-ਰੂਸ ਮਿੱਤਰਤਾ ਬਹਾਲ ਕਰਨ ਵੱਲ ਇਹ ਇਕ ਮੀਲ ਪੱਥਰ ਸਾਬਤ ਹੋਏਗਾ। ਇਹ ਭਾਰਤ ਦੀ ਨੀਤੀ ਵਿਚ ਬੁਨਿਆਦੀ ਤਬਦੀਲੀ ਦਾ ਵੀ ਸੰਕੇਤ ਦਿੰਦਾ ਹੈ ਅਤੇ ਇਹ ਕਦਮ ਬਹੁਧਰੁਵੀ ਸੰਸਾਰ ਦੇ ਸੰਕਲਪ ਦੇ ਸਾਕਾਰ ਹੋਣ ਵੱਲ ਵੀ ਇਕ ਲੰਬੀ ਪੁਲਾਂਘ ਹੈ।
ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਰ ਵੀ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਗੱਲਬਾਤ ਕੀਤੀ ਜਿਵੇਂ ਭਾਰਤ-ਰੂਸ ਦੀ ਵਿਸ਼ੇਸ਼ ਰਣਨੀਤਕ ਭਾਈਵਾਲਤਾ ਅਤੇ ਕੌਮਾਂਤਰੀ ਤੇ ਖੇਤਰੀ ਮਸਲੇ ਆਦਿ। ਊਰਜਾ ਦੇ ਖੇਤਰ ਵਿਚ ਸਹਿਯੋਗ, ਸੀਰੀਆ ਦੀ ਸਥਿਤੀ, ਅਫ਼ਗਾਨਿਸਤਾਨ ਦੀ ਸਥਿਤੀ, ਈਰਾਨ ਦੇ ਪ੍ਰਮਾਣੂ ਸਮਝੌਤੇ ਤੇ ਰੂਸ ਦੇ ਪਾਕਿਸਤਾਨ ਨਾਲ ਬਣ ਰਹੇ ਫ਼ੌਜੀ ਸਬੰਧਾਂ ਬਾਰੇ ਵੀ ਗੱਲਬਾਤ ਹੋਈ। ਰੂਸ ਅਤੇ ਭਾਰਤ ਵਿਚ ਵਪਾਰ ਵਧਾਉਣ, ਪੁਲਾੜ ਵਿਚ ਸਹਿਯੋਗ, ਖੇਤੀ ਅਤੇ ਪ੍ਰਮਾਣੂ ਖੇਤਰਾਂ ਵਿਚ ਸਹਿਯੋਗ, ਰੇਲਵੇ ਦੇ ਖੇਤਰ ਵਿਚ ਸਹਿਯੋਗ ਬਾਰੇ ਸਮਝੌਤਿਆਂ 'ਤੇ ਵੀ ਵਿਚਾਰ ਹੋਈ ਅਤੇ ਦਸਤਖ਼ਤ ਵੀ ਹੋਏ। ਰੂਸ ਨੇ ਭਾਰਤ ਨੂੰ ਸਾਇਬੇਰੀਆ, ਰੂਸ ਜਲ ਸੀਮਾ ਅਤੇ ਯਮਾਲ ਖਿੱਤੇ ਦੇ ਕੁਦਰਤੀ ਵਸੀਲਿਆਂ ਨੂੰ ਵਰਤੋਂ ਵਿਚ ਲਿਆਉਣ ਦੇ ਯਤਨਾਂ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਦੋਵਾਂ ਦੇਸ਼ਾਂ ਨੇ ਕੌਮਾਂਤਰੀ ਸੰਸਥਾਵਾਂ ਜਿਵੇਂ ਕਿ ਸੰਯੁਕਤ ਰਾਸ਼ਟਰ, ਸ਼ੰਘਾਈ ਕੋਪਰੇਸ਼ਨ ਆਰਗੇਨਾਈਜ਼ੇਸ਼ਨ ਅਤੇ ਜੀ-20 ਆਦਿ ਵਿਚ ਸਹਿਯੋਗ ਅਤੇ ਸਾਂਝੇ ਯਤਨਾਂ ਬਾਰੇ ਵੀ ਗੱਲਬਾਤ ਕੀਤੀ। ਦਹਿਸ਼ਤਵਾਦ ਵਿਰੁੱਧ ਸਾਂਝੇ ਯਤਨਾਂ ਬਾਰੇ ਵੀ ਗੱਲਬਾਤ ਹੋਈ।
ਇਹ ਮਹਿਸੂਸ ਕੀਤਾ ਗਿਆ ਕਿ ਦੋਵਾਂ ਦੇਸ਼ਾਂ ਵਿਚ ਵਪਾਰ ਹੁਣ ਨਾਲੋਂ ਤਿੰਨ ਗੁਣਾ ਵਧਾ ਕੇ 2025 ਤੱਕ 30 ਅਰਬ ਡਾਲਰ ਤੱਕ ਪਹੁੰਚਾਉਣਾ ਚਾਹੀਦਾ ਹੈ। ਅੱਜਕਲ੍ਹ ਇਹ ਵਪਾਰ ਲਗਪਗ 9 ਅਰਬ ਡਾਲਰ ਸਾਲਾਨਾ ਦੇ ਨੇੜੇ ਹੈ। ਭਾਰਤ ਦਾ ਚੀਨ ਨਾਲ ਵਪਾਰ ਲਗਪਗ 85 ਅਰਬ ਡਾਲਰ ਸਾਲਾਨਾ ਹੈ ਅਤੇ ਅਮਰੀਕਾ ਨਾਲ 75 ਅਰਬ ਡਾਲਰ ਸਾਲਾਨਾ ਹੈ। ਜ਼ਾਹਰ ਹੈ ਕਿ ਇਨ੍ਹਾਂ ਦੀ ਤੁਲਨਾ ਵਿਚ ਰੂਸ ਨਾਲ ਵਪਾਰ ਬਹੁਤ ਘੱਟ ਹੈ। ਕੁਝ ਸਮਾਂ ਪਹਿਲਾਂ ਰੂਸ ਦਾ ਚੀਨ ਨਾਲ ਵਪਾਰ ਰੂਸ ਦੇ ਭਾਰਤ ਨਾਲ ਵਪਾਰ ਤੋਂ ਘੱਟ ਸੀ ਪਰ ਹੁਣ ਇਹ ਲਗਪਗ 85 ਅਰਬ ਡਾਲਰ ਸਾਲਾਨਾ ਹੋ ਗਿਆ ਹੈ ਅਤੇ ਦੋਵੇਂ ਦੇਸ਼ ਜਲਦੀ ਹੀ ਇਸ ਨੂੰ 200 ਅਰਬ ਡਾਲਰ ਸਾਲਾਨਾ 'ਤੇ ਪਹੁੰਚਾਉਣਾ ਚਾਹੁੰਦੇ ਹਨ। ਜ਼ਾਹਰ ਹੈ ਕਿ ਰੂਸ ਭਾਰਤ ਨੂੰ ਯੂਰੇਸ਼ੀਅਨ ਇਕਨਾਮਿਕ ਯੂਨੀਅਨ ਵਿਚ ਸ਼ਾਮਿਲ ਹੋਣ ਵਿਚ ਸਹਾਇਤਾ ਕਰ ਸਕਦਾ ਹੈ। ਇਸ ਸੰਸਥਾ ਵਿਚ ਆਰਮੀਨੀਆ, ਬੇਲੂਰਾਸ, ਕਜ਼ਾਖਸਤਾਨ, ਕਿਰਗਿਜ਼ਸਤਾਨ ਅਤੇ ਰੂਸ ਸ਼ਾਮਿਲ ਹਨ। ਇਸ ਖਿੱਤੇ ਵਿਚ ਭਾਰਤ ਦੇ ਵਪਾਰ ਦੇ ਵਧਣ ਨਾਲ ਭਾਰਤ ਦੇ ਕੁੱਲ ਵਪਾਰ ਵਿਚ ਬਹੁਤ ਵੱਡਾ ਵਾਧਾ ਹੋ ਸਕਦਾ ਹੈ, ਕਿਉਂਕਿ ਅਮਰੀਕਾ ਜਾਂ ਯੂਰਪ ਨਾਲ ਵਪਾਰ ਵਿਚ ਏਨਾ ਵਾਧਾ ਸੰਭਵ ਨਹੀਂ ਹੋ ਸਕਦਾ। ਅਮਰੀਕਾ ਤਾਂ ਸਮੁੱਚੇ ਤੌਰ 'ਤੇ ਏਸ਼ੀਆ ਤੇ ਪ੍ਰਸ਼ਾਂਤ ਖਿੱਤੇ ਤੋਂ ਪਿੱਛੇ ਹਟ ਰਿਹਾ ਹੈ। ਇਸੇ ਲਈ ਰਾਸ਼ਟਰਪਤੀ ਟਰੰਪ ਨੇ ਟਰਾਂਸ ਪੈਸੇਫਿਕ ਪਾਰਟਨਰਸ਼ਿਪ ਤੋਂ ਅਮਰੀਕਾ ਨੂੰ ਬਾਹਰ ਕੱਢ ਲਿਆ ਹੈ। ਅਮਰੀਕਾ ਕੈਨੇਡਾ ਅਤੇ ਮੈਕਸੀਕੋ ਨਾਲ ਨਾਫਟਾ (ਉੱਤਰੀ ਅਮਰੀਕਾ ਮੁਕਤ ਵਪਾਰ ਸਮਝੌਤਾ) ਸਮਝੌਤੇ ਨੂੰ ਬਹਾਲ ਕਰਨ ਦੇ ਯਤਨ ਕਰ ਰਿਹਾ ਹੈ ਭਾਵ ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਖੁੱਲ੍ਹਾ ਵਪਾਰ ਹੋ ਸਕੇ। ਜ਼ਾਹਰ ਹੈ ਕਿ ਅਮਰੀਕਾ ਅਤੇ ਭਾਰਤ ਦੀਆਂ ਆਪਣਾ-ਆਪਣਾ ਵਪਾਰ ਵਧਾਉਣ ਦੀਆਂ ਵੱਖ-ਵੱਖ ਤਰਜੀਹਾਂ ਹਨ। ਸਮੁੱਚੇ ਤੌਰ 'ਤੇ ਭਾਰਤ ਲਈ ਆਪਣੇ ਵਪਾਰ ਵਿਚ ਵੱਡਾ ਵਾਧਾ ਕਰਨ ਦੀਆਂ ਸੰਭਾਵਨਾਵਾਂ ਅਮਰੀਕਾ ਤੇ ਯੂਰਪ ਦੇ ਮੁਕਾਬਲੇ ਏਸ਼ੀਆ ਵਿਚ ਹਨ। ਭਾਰਤ ਚੀਨ ਅਤੇ ਈਰਾਨ ਵਰਗੇ ਦੇਸ਼ਾਂ ਨਾਲ ਆਪਣਾ ਵਪਾਰ ਬਹੁਤ ਤੇਜ਼ੀ ਨਾਲ ਵਧਾ ਸਕਦਾ ਹੈ। ਭਾਰਤ ਵਾਂਗ ਚੀਨ ਦੀ ਆਰਥਿਕਤਾ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਅਤੇ ਜਲਦੀ ਹੀ ਚੀਨ ਸੰਸਾਰ ਦੀ ਸਭ ਤੋਂ ਵੱਡੀ ਆਰਥਿਕਤਾ ਬਣਨ ਜਾ ਰਿਹਾ ਹੈ। ਕੁਝ ਅਮਰੀਕੀ ਆਰਥਿਕ ਮਾਹਿਰਾਂ ਦਾ ਵੀ ਵਿਚਾਰ ਹੈ ਕਿ ਮੌਜੂਦਾ ਚੀਨ-ਅਮਰੀਕਾ ਵਪਾਰਕ ਟਕਰਾਅ ਵਿਚ ਚੀਨ ਦੇ ਜਿੱਤਣ ਦੀਆਂ ਜ਼ਿਆਦਾ ਸੰਭਾਵਨਾਵਾਂ ਹਨ। ਈਰਾਨ ਭਾਰਤ ਦੀਆਂ ਵਧ ਰਹੀਆਂ ਊਰਜਾ ਲੋੜਾਂ ਪੂਰੀਆਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦਾ ਹੈ। ਜਿਸ ਤਰ੍ਹਾਂ ਰੂਸ ਭਾਰਤ ਨੂੰ ਹਥਿਆਰ ਵੇਚਣ ਅਤੇ ਭਾਰਤ ਦੀ ਸੁਰੱਖਿਆ ਲਈ ਵਿਸ਼ੇਸ਼ ਸਥਾਨ ਰੱਖਦਾ ਹੈ, ਇਸੇ ਤਰ੍ਹਾਂ ਈਰਾਨ ਦੀ ਊਰਜਾ ਖੇਤਰ ਵਿਚ ਬਹੁਤ ਮਹੱਤਤਾ ਹੈ। ਭਾਰਤੀ ਫ਼ੌਜ ਦੇ ਲਗਪਗ 62 ਫ਼ੀਸਦੀ ਹਥਿਆਰ ਰੂਸੀ ਮੂਲ ਦੇ ਹਨ। ਇਸੇ ਤਰ੍ਹਾਂ ਈਰਾਨ ਭਾਰਤ ਨੂੰ ਤੇਲ ਤੇ ਗੈਸ ਸਪਲਾਈ ਕਰਨ ਵਾਲੇ ਦੇਸ਼ਾਂ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਭਾਰਤ ਨੂੰ ਈਰਾਨ ਤੋਂ ਇਹ ਖਰੀਦਣਾ ਦੂਜੇ ਦੇਸ਼ਾਂ ਦੀ ਤੁਲਨਾ ਵਿਚ ਬਹੁਤ ਸਸਤਾ ਪੈਂਦਾ ਹੈ। ਇਸੇ ਲਈ ਭਾਰਤ ਨੇ ਈਰਾਨ ਵਿਚ ਚਾਬਹਾਰ ਬੰਦਰਗਾਹ ਨੂੰ ਵਿਕਸਿਤ ਕਰਨ ਵਿਚ ਈਰਾਨ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ। ਭਾਰਤ ਈਰਾਨ ਤੋਂ ਤੇਲ ਤੇ ਗੈਸ ਪਾਈਪਾਂ ਰਾਹੀਂ ਪਹੁੰਚਾਉਣ ਬਾਰੇ ਵੀ ਸੋਚ ਰਿਹਾ ਹੈ ਅਤੇ ਇਹ ਪਾਈਪਾਂ ਪਾਕਿਸਤਾਨ ਵਿਚੋਂ ਨਹੀਂ ਲੰਘਣਗੀਆਂ। ਅਮਰੀਕਾ ਭਾਰਤ 'ਤੇ ਬਹੁਤ ਦਬਾਅ ਪਾ ਰਿਹਾ ਹੈ ਕਿ ਉਹ ਈਰਾਨ ਤੋਂ ਕੋਈ ਤੇਲ ਨਾ ਖਰੀਦੇ, ਜਿਸ ਤਰ੍ਹਾਂ ਭਾਰਤ ਨੇ ਰੂਸ ਨਾਲ ਐਸ-400 ਮਿਜ਼ਾਈਲ ਤੇ ਹੋਰ ਸਮਝੌਤੇ ਆਪਣੀ ਸੁਰੱਖਿਆ ਤੇ ਆਪਣੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਮਰੀਕਾ ਦੀਆਂ ਘੂਰੀਆਂ ਨੂੰ ਨਜ਼ਰਅੰਦਾਜ਼ ਕਰ ਕੇ ਕੀਤੇ, ਇਸੇ ਤਰ੍ਹਾਂ ਹੀ ਉਸ ਨੂੰ ਈਰਾਨ ਦੇ ਮਾਮਲੇ ਵਿਚ ਕਰਨਾ ਚਾਹੀਦਾ ਹੈ।
ਭਾਰਤ ਨੂੰ ਰੂਸ ਅਤੇ ਚੀਨ ਨਾਲ ਮਿਲ ਕੇ ਅਜੋਕੀਆਂ ਪੱਛਮੀ ਸਰਦਾਰੀ ਵਾਲੀਆਂ ਆਰਥਿਕ ਅਤੇ ਵਪਾਰਕ ਸੰਸਥਾਵਾਂ ਜੋ ਕਿ ਨਾਬਰਾਬਰਤਾ 'ਤੇ ਆਧਾਰਿਤ ਹਨ, ਨੂੰ ਬਦਲ ਕੇ ਸਾਰਿਆਂ ਲਈ ਬਰਾਬਰਤਾ ਵਾਲੀਆਂ ਸੰਸਥਾਵਾਂ ਵਿਚ ਬਦਲ ਦੇਣਾ ਚਾਹੀਦਾ ਹੈ। ਜੇ ਭਾਰਤ ਇਨ੍ਹਾਂ ਦੇਸ਼ਾਂ ਨਾਲ ਮਿਲ ਕੇ ਚਲਦਾ ਹੈ ਤਾਂ ਉਹ ਅਮਰੀਕੀ ਪਾਬੰਦੀਆਂ ਨੂੰ ਅਸਰਹੀਣ ਬਣਾ ਸਕਦਾ ਹੈ। ਭਾਰਤ ਨੂੰ ਇਨ੍ਹਾਂ ਦੇਸ਼ਾਂ ਨਾਲ ਮਿਲ ਕੇ ਸੰਸਾਰ ਤੇ ਡਾਲਰ ਦੀ ਅਜਾਰੇਦਾਰੀ ਤੋੜਨੀ ਚਾਹੀਦੀ ਹੈ। ਭਾਰਤ ਰੂਸ ਨਾਲ ਵਪਾਰ ਰੁਪਏ ਅਤੇ ਰੂਬਲ ਵਿਚ ਕਰ ਸਕਦਾ ਹੈ ਅਤੇ ਚੀਨ ਨਾਲ ਰੁਪਏ ਅਤੇ ਯੂਆਨ ਨਾਲ ਕਰ ਸਕਦਾ ਹੈ। ਇਹ ਡਾਲਰ ਦੀ ਅਜਾਰੇਦਾਰੀ ਖ਼ਤਮ ਕਰਨ ਵੱਲ ਮਹੱਤਵਪੂਰਨ ਕਦਮ ਹੋਣਗੇ। ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਨੂੰ ਹੋਰਨਾਂ ਦੇਸ਼ਾਂ ਨਾਲ ਟਕਰਾਅ ਦੀ ਨੀਤੀ ਜੋ ਕਿ ਪਾਬੰਦੀਆਂ ਦਾ ਰੂਪ ਧਾਰਨ ਕਰ ਚੁੱਕੀ ਹੈ, ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਟਕਰਾਅ ਦੀ ਥਾਂ 'ਤੇ ਸਹਿਯੋਗ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉੱਭਰ ਰਿਹਾ ਬਹੁਧਰੁਵੀ ਸੰਸਾਰ ਪੁਰਾਣੇ ਪੱਛਮ ਦੀ ਸਰਦਾਰੀ ਵਾਲੇ ਸੰਸਾਰ ਨਾਲੋਂ ਬਹੁਤ ਵੱਖਰਾ ਹੈ। ਬਹਾਲ ਹੋਈ ਰੂਸ-ਭਾਰਤ ਮਿੱਤਰਤਾ ਤੇ ਸੁਧਰੇ ਹੋਏ ਭਾਰਤ-ਚੀਨ ਸਬੰਧ ਸੰਸਾਰ ਨੂੰ ਹੋਰ ਬਰਾਬਰਤਾ ਵਾਲਾ, ਇਨਸਾਫ਼ ਵਾਲਾ, ਸੁਰੱਖਿਅਤ ਅਤੇ ਖੁਸ਼ਹਾਲ ਬਣਾ ਸਕਦੇ ਹਨ। ਪੁਤਿਨ ਅਤੇ ਮੋਦੀ ਦਾ ਇਹ ਸਿਖ਼ਰ ਸੰਮੇਲਨ ਨਵੀਂ ਸੰਸਾਰਕ ਵਿਵਸਥਾ ਦੇ ਵਿਕਾਸ ਵਿਚ ਇਕ ਬਹੁਤ ਹੀ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਏਗਾ। ਰੂਸ, ਭਾਰਤ ਅਤੇ ਚੀਨ ਨੂੰ ਮਿਲ ਕੇ ਬਹੁਧਰੁਵੀ ਸੰਸਾਰ ਵੱਲ ਅੱਗੇ ਵਧਣਾ ਚਾਹੀਦਾ ਹੈ। *


ਖ਼ਬਰ ਸ਼ੇਅਰ ਕਰੋ

ਆਜ਼ਾਦ ਮੀਡੀਆ ਬਿਨਾਂ ਲੋਕਤੰਤਰ ਦਾ ਜੀਵਤ ਰਹਿਣਾ ਮੁਸ਼ਕਿਲ

ਭਾਰਤ ਵਿਚ ਇਸ ਵੇਲੇ ਜਿਵੇਂ ਦਾ ਸਿਆਸੀ ਦ੍ਰਿਸ਼ ਬਣਿਆ ਹੋਇਆ ਹੈ, ਉਸ ਦੌਰਾਨ ਮੀਡੀਆ ਨੂੰ ਰੈਫ਼ਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਜਿਹੜਾ ਜਿਥੇ ਜਿੰਨਾ ਗ਼ਲਤ ਹੈ, ਉਸ ਅਨੁਸਾਰ ਉਸ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਅਤੇ ਦਰਸ਼ਕਾਂ/ਵੋਟਰਾਂ ਦੀ ਅਗਵਾਈ ਕੀਤੀ ਜਾਵੇ। ...

ਪੂਰੀ ਖ਼ਬਰ »

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ

ਚੋਣ ਕਮਿਸ਼ਨ ਵਲੋਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਪੰਜ ਰਾਜਾਂ ਵਿਚੋਂ ਤਿੰਨ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ...

ਪੂਰੀ ਖ਼ਬਰ »

ਵਧ ਰਿਹਾ ਭ੍ਰਿਸ਼ਟਾਚਾਰ

ਦੇਸ਼ ਵਿਚ ਇਕ ਜਾਂ ਦੋ ਸਾਲ ਦੇ ਵਕਫ਼ੇ ਬਾਅਦ ਭ੍ਰਿਸ਼ਟਾਚਾਰ ਵਿਚ ਬੇਹਤਾਸ਼ਾ ਵਾਧਾ ਹੋ ਜਾਂਦਾ ਹੈ। ਮੌਜੂਦਾ ਨਰਿੰਦਰ ਮੋਦੀ ਸਰਕਾਰ ਦੇ ਗਠਨ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਪਿੱਛੇ ਮੁੱਖ ਤੌਰ 'ਤੇ ਕੁਝ ਅਜਿਹੇ ਜੁਮਲੇ ਹੀ ਸਨ, ਜਿਹੜੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX