ਤਾਜਾ ਖ਼ਬਰਾਂ


ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  2 minutes ago
ਕਲਾਨੌਰ,23 ਫਰਵਰੀ (ਪੁਰੇਵਾਲ/ਕਾਹਲੋਂ) - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਨੜਾਂਵਾਲੀ ਵਿਖੇ ਪ੍ਰਵਾਸੀ ਭਾਰਤੀ ਵੱਲੋਂ ਤਿਆਰ ਕਰਵਾਏ ਗਏ ਸਰਕਾਰੀ ਸਕੂਲ ਦੀ ਇਮਾਰਤ ਦੇ ਉਦਘਾਟਨੀ ਸਮਾਗਮ 'ਚ ....
ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ 2019 : ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਜਿੱਤਿਆ ਸੋਨ ਤਮਗਾ
. . .  8 minutes ago
ਨਵੀਂ ਦਿੱਲੀ, 23 ਫਰਵਰੀ- ਆਈ. ਐੱਸ. ਐੱਸ. ਐੱਫ. (ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਸਪੋਰਟ ਫੈਡਰੇਸ਼ਨ) ਵਿਸ਼ਵ ਕੱਪ 2019 'ਚ ਭਾਰਤੀ ਨਿਸ਼ਾਨੇਬਾਜ਼ ਅਪੂਰਵੀ ਚੰਦੇਲਾ ਨੇ ਔਰਤਾਂ ਦੀ 10 ਮੀਟਰ ਏਅਰ ਰਾਈਫ਼ਲ ਮੁਕਾਬਲੇ...
ਪ੍ਰਧਾਨ ਮੰਤਰੀ ਮੋਦੀ ਨੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਕੀਤੀ ਗੱਲਬਾਤ
. . .  31 minutes ago
ਨਵੀਂ ਦਿੱਲੀ, 23 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀ ਕੇਂਦਰ ਵਿਖੇ 185 ਦੇਸ਼ਾਂ ਤੋਂ ਆਏ ਵਫ਼ਦ ਨਾਲ ਗੱਲਬਾਤ....
ਅਸਮ : ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਹੋਇਆ ਵਾਧਾ
. . .  42 minutes ago
ਗੁਹਾਟੀ, 23 ਫਰਵਰੀ- ਅਸਮ ਦੇ ਗੋਲ ਘਾਟ ਜ਼ਿਲ੍ਹੇ 'ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 80 ਹੋ ਗਈ ਹੈ। ਇਹ ਜਾਣਕਾਰੀ ਅਸਮ ਸਿਹਤ ਵਿਭਾਗ.....
ਦਿੱਲੀ 'ਚ ਫੌਜ ਦੇ ਕੈਪਟਨ ਨੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  51 minutes ago
ਨਵੀਂ ਦਿੱਲੀ, 23 ਫਰਵਰੀ- ਫੌਜ ਦੇ ਇੱਕ ਕੈਪਟਨ ਨੇ ਬੀਤੇ ਦਿਨ ਦਿੱਲੀ ਦੇ ਬਸੰਤ ਵਿਹਾਰ 'ਚ ਆਪਣੀ ਅਧਿਕਾਰਕ ਰਿਹਾਇਸ਼ 'ਤੇ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਕੈਪਟਨ ਦੀ ਪਹਿਚਾਣ ਜਯੰਤ ਕੁਮਾਰ ਐੱਮ...
ਦਿੱਲੀ ਦੇ ਹੋਟਲ ਮਾਲਕ ਵਲੋਂ ਸ਼ਹੀਦ ਜੈਮਲ ਦੇ ਮਾਤਾ-ਪਿਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ
. . .  48 minutes ago
ਮੋਗਾ, 23 ਫਰਵਰੀ- ਮੋਗਾ ਦੇ ਕੋਟ ਈਸੇ ਖਾਂ ਦੇ ਪਿੰਡ ਗਲੋਟੀ ਖ਼ੁਰਦ ਦੇ ਗੁਰਦੁਆਰਾ ਸਾਹਿਬ 'ਚ ਅੱਜ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨ ਜੈਮਲ ਸਿੰਘ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਮੌਕੇ ਦਿੱਲੀ ਦੇ ਹੋਟਲ ਮਾਲਕ ਨੇ ਸ਼ਹੀਦ...
ਕਾਂਗਰਸ ਦੇ ਸੱਤਾ 'ਚ ਆਉਣ 'ਤੇ ਆਂਧਰਾ ਪ੍ਰਦੇਸ਼ ਨੂੰ ਮਿਲੇਗਾ ਵਿਸ਼ੇਸ਼ ਸੂਬੇ ਦਾ ਦਰਜਾ- ਰਾਹੁਲ
. . .  54 minutes ago
ਹੈਦਰਾਬਾਦ, 23 ਫਰਵਰੀ- ਆਂਧਰਾ ਪ੍ਰਦੇਸ਼ ਦੇ ਤਿਰੂਪਤੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ 'ਚ ਸਤਾ ਹਾਸਿਲ ਕਰਨ ਦੇ ਨਾਲ ਹੀ ਦੁਨੀਆ ਦੀ ਕੋਈ ਵੀ ਤਾਕਤ ਆਂਧਰਾ ਪ੍ਰਦੇਸ਼ ਨੂੰ ਕਾਂਗਰਸ ਪਾਰਟੀ ਵੱਲੋਂ ਵਿਸ਼ੇਸ਼ ....
ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨੂੰ ਵੱਡਾ ਝਟਕਾ: ਜ਼ਿਲ੍ਹਾ ਸੰਗਰੂਰ ਵਿਚ ਤਿੰਨ ਬਲਾਕ ਟੀਮਾਂ ਨੇ ਦਿੱਤਾ ਟੈਸਟਿੰਗ ਤੋਂ ਜਵਾਬ
. . .  about 1 hour ago
ਸੰਗਰੂਰ (ਧੀਰਜ ਪਸੌਰੀਆਂ ) ਸਿੱਖਿਆ ਵਿਭਾਗ ਦੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਜ਼ਿਲ੍ਹਾ ਸੰਗਰੂਰ ਵਿਚ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਜ਼ਿਲ੍ਹੇ ਦੇ ਤਿੰਨ ਬਲਾਕਾਂ ਦੀਆਂ ਟੀਮਾਂ ਨੇ ਪੋਸਟ ਟੈੱਸਟ ਕਰਨ ਤੋਂ ਜਵਾਬ ਦੇ ਦਿੱਤਾ ਹੈ। ਅਧਿਆਪਕ ਸੰਘਰਸ਼ ਕਮੇਟੀ ਦੇ ...
ਜੰਮੂ-ਕਸ਼ਮੀਰ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ
. . .  about 1 hour ago
ਸ੍ਰੀਨਗਰ, 23 ਫਰਵਰੀ- ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਤਿੰਨ ਲੋਕ ਲਾਪਤਾ ਹੋ ਗਏ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਬਾਂਦੀਪੋਰਾ ਦੇ ਅਜਸ ਇਲਾਕੇ 'ਚ ਇਹ ਹਾਦਸਾ ਵਾਪਰਿਆ ਹੈ। ਲਾਪਤਾ ਲੋਕਾਂ ਦੀ ਤਲਾਸ਼ 'ਚ ਵਿਆਪਕ...
ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ 'ਚ ਖੜ੍ਹੀਆਂ 100 ਕਾਰਾਂ ਨੂੰ ਲੱਗੀ ਅੱਗ
. . .  about 1 hour ago
ਬੈਂਗਲੁਰੂ, 23 ਫਰਵਰੀ- ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਚਲ ਰਹੇ ਏਅਰ ਇੰਡੀਆ ਸ਼ੋਅ 'ਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੌਰਾਨ ਪਾਰਕਿੰਗ 'ਚ ਅੱਗ ਲੱਗ ਗਈ ਜਿਸ 'ਚ ਲਗਭਗ 100 ਕਾਰਾਂ ਨੂੰ ਅੱਗ ਲੱਗ ਗਈ। ਅੱਗ ਦੀਆਂ ....
ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਲੋਕਾਂ ਦੇ ਸਹਿਯੋਗ ਨਾਲ ਜਿੱਤ ਕਰੇਗੀ ਪ੍ਰਾਪਤ - ਮੁਹੰਮਦ ਸਦੀਕ
. . .  about 1 hour ago
ਜੈਤੋ, 23 ਫਰਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ ਪਾਰਲੀਮੈਂਟ ਚੋਣਾਂ 'ਚ ਪੰਜਾਬ ਦੀਆਂ 13 ਦੀਆਂ 13 ਸੀਟਾਂ 'ਤੇ ਲੋਕਾਂ ਦੇ ਵੱਡੇ ਸਹਿਯੋਗ ਨਾਲ ਸ਼ਾਨਦਾਰ ਜਿੱਤ ਪ੍ਰਾਪਤ ...
ਸ਼ਹੀਦ ਸੁਖਜਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਕਈ ਸਿਆਸੀ ਆਗੂ
. . .  about 1 hour ago
ਹਰੀਕੇ ਪੱਤਣ, 23 ਫਰਵਰੀ (ਸੰਜੀਵ ਕੁੰਦਰਾ)- ਪੁਲਵਾਮਾ 'ਚ ਹੋਏ ਫਿਦਾਈਨ ਹਮਲੇ 'ਚ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਗੰਡੀ ਵਿੰਡ ਪੱਤਲ ਦੇ ਸ਼ਹੀਦ ਹੋਏ ਜਵਾਨ ਸੁਖਜਿੰਦਰ ਸਿੰਘ ਦੀ ਅੰਤਿਮ ਅਰਦਾਸ 'ਚ ਅੱਜ ....
ਵਿਸ਼ਵ ਕੱਪ 'ਚ ਭਾਰਤ- ਪਾਕਿ ਮੈਚ 'ਤੇ ਬੋਲੇ ਕੋਹਲੀ- ਬੀ.ਸੀ.ਸੀ.ਆਈ ਤੇ ਸਰਕਾਰ ਵੱਲੋਂ ਲਿਆ ਫ਼ੈਸਲਾ ਟੀਮ ਨੂੰ ਹੋਵੇਗਾ ਮਨਜ਼ੂਰ
. . .  about 2 hours ago
ਨਵੀਂ ਦਿੱਲੀ, 23 ਫਰਵਰੀ- ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਾਲ ਕ੍ਰਿਕਟ ਮੈਚ ਖੇਡਣ ਦੇ ਸਵਾਲ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਭਾਰਤੀ ਟੀਮ ਦਾ ਰੁਝਾਨ ਸਪਸ਼ਟ ਕੀਤਾ ਹੈ। ਐਤਵਾਰ ਨੂੰ ਆਸਟ੍ਰੇਲੀਆ ਦੇ ਨਾਲ ਹੋਣ ਵਾਲੇ ਪਹਿਲੇ ਟੀ ...
ਬਹਿਬਲ ਕਲਾਂ ਗੋਲੀਕਾਂਡ : ਐੱਸ.ਆਈ.ਟੀ. ਨੇ ਬਰਾਮਦ ਕੀਤੀ 12 ਬੋਰ ਦੀ ਰਾਈਫ਼ਲ
. . .  about 1 hour ago
ਫਗਵਾੜਾ, 23 ਫਰਵਰੀ (ਤਰਨਜੀਤ ਸਿੰਘ ਕਿੰਨੜਾ)- ਬਹਿਬਲ ਕਲਾਂ ਗੋਲੀਕਾਂਡ 'ਚ ਐੱਸ.ਆਈ.ਟੀ. ਨੇ 12 ਬੋਰ ਦੀ ਰਾਈਫ਼ਲ ਬਰਾਮਦ ....
ਏਰੋ ਇੰਡੀਆ 2019 : ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਤੇਜਸ 'ਚ ਭਰੀ ਉਡਾਣ
. . .  about 2 hours ago
ਬੈਂਗਲੁਰੂ, 23 ਫਰਵਰੀ- ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਏਰੋ ਇੰਡੀਆ ਏਅਰ ਸ਼ੋਅ 2019 ਦੇ ਚੌਥੇ ਦਿਨ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਤੇਜਸ 'ਚ ਉਡਾਣ ਭਰੀ ਹੈ। ਇਸ ਦੇ ਨਾਲ ਹੀ ਤੇਜਸ 'ਚ ਉਡਾਣ ਭਰਨ...
ਸਵਾਈਨ ਫਲੂ ਕਾਰਨ ਛੱਤੀਸਗੜ੍ਹ 'ਚ ਹੋਈਆਂ 7 ਮੌਤਾਂ
. . .  about 3 hours ago
ਹੁਰੀਅਤ ਆਗੂ ਦੀ ਗ੍ਰਿਫ਼ਤਾਰੀ 'ਤੇ ਬੋਲੀ ਮਹਿਬੂਬਾ- ਇਕ ਵਿਅਕਤੀ ਨੂੰ ਕੈਦ ਕਰ ਸਕਦੇ ਹੋ ਉਸ ਦੇ ਵਿਚਾਰਾਂ ਨੂੰ ਨਹੀਂ
. . .  about 3 hours ago
ਸ਼ਬਬੀਰ ਸ਼ਾਹ ਦੀ ਜ਼ਮਾਨਤ ਅਰਜ਼ੀ ਦੇ ਸੁਣਵਾਈ 2 ਅਪ੍ਰੈਲ ਤੱਕ ਮੁਲਤਵੀ
. . .  about 4 hours ago
ਜੰਮੂ-ਕਸ਼ਮੀਰ ਤੋਂ ਤੇਲੰਗਾਨਾ ਜਾ ਰਿਹਾ ਸੀ.ਆਰ.ਪੀ.ਐਫ ਦਾ ਜਵਾਨ ਲਾਪਤਾ, ਜਾਂਚ ਜਾਰੀ
. . .  about 4 hours ago
ਜੰਮੂ ਕਸ਼ਮੀਰ 'ਚ ਬਣ ਰਹੇ ਬੰਕਰਾਂ ਦਾ ਅਧਿਕਾਰੀਆਂ ਨੇ ਲਿਆ ਜਾਇਜ਼ਾ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 1 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਲੁਧਿਆਣਾ

ਮੰਗਾਂ ਨੂੰ ਲੈ ਕੇ ਪੰਜਾਬ ਪੈਨਸ਼ਨਰਜ਼ ਯੂਨਾਈਟਡ ਫਰੰਟ ਵਲੋਂ ਰੋੋਸ ਧਰਨਾ

ਲੁਧਿਆਣਾ 16 ਅਕਤੂਬਰ (ਸਲੇਮਪੁਰੀ)-ਪੰਜਾਬ ਪੈਨਸ਼ਨਰ ਯੂਨਾਈਟਡ ਫਰੰਟ ਜ਼ਿਲ੍ਹਾ ਲੁਧਿਆਣਾ ਵਲੋਂ ਜਥੇਬੰਦੀ ਦੇ ਚੇਅਰਮੈਨ ਡੀ. ਪੀ. ਮੌੜ ਕਨਵੀਨਰ ਗੁਰਮੇਲ ਸਿੰਘ ਮੈਲਡੇ ਤੇ ਸਲਾਹਕਾਰ ਚਰਨ ਸਿੰਘ ਸਰਾਭਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਵਿਸ਼ਾਲ ...

ਪੂਰੀ ਖ਼ਬਰ »

ਹਥਿਆਰਬੰਦ ਲੁਟੇਰੇ ਮਨੀਐਕਸਚੇੇਂਜਰ ਤੋਂ 2 ਲੱਖ 50 ਹਜ਼ਾਰ ਦੀ ਨਕਦੀ ਲੁੱਟ ਕੇ ਹੋਏ ਫਰਾਰ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਰਦਾਰ ਨਗਰ 'ਚ ਅੱਜ ਰਾਤ ਦੋ ਹਥਿਆਰਬੰਦ ਲੁਟੇਰੇ ਇਕ ਮਨੀਐਕਸਚੇਂਜਰ ਪਾਸੋਂ 2 ਲੱਖ 50 ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ | ਘਟਨਾ ਅੱਜ ਰਾਤ 8.30 ਵਜੇ ਦੇ ਕਰੀਬ ਉਸ ਵਕਤ ...

ਪੂਰੀ ਖ਼ਬਰ »

ਨਗਰ ਨਿਗਮ ਸਿਹਤ ਤੇ ਸੈਨੀਟੇਸ਼ਨ ਸ਼ਾਖਾ 'ਚ ਕਰੋੜਾਂ ਦਾ ਡੀਜ਼ਲ ਘੋਟਾਲਾ ਸਾਹਮਣੇ ਆਉਣ ਦੀ ਸੰਭਾਵਨਾ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਸ਼ਹਿਰ 'ਚੋਂ ਨਿਕਲਦੇ ਰੋਜ਼ਾਨਾ ਕਰੀਬ 1150 ਮੀਟਰਕ ਕੂੜੇ ਦੀ ਸਾਂਭ ਸੰਭਾਲ ਲਈ ਨਿੱਜੀ ਕੰਪਨੀ ਏ ਟੂ ਜੈੱਡ ਨਾਲ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਇਕਰਾਰਨਾਮੇ ਦੇ ਬਾਵਜੂਦ ਸਿਹਤ ਤੇ ਸੈਨੀਟੇਸ਼ਨ ਸ਼ਾਖਾ ਦੇ ਚੰਦ ...

ਪੂਰੀ ਖ਼ਬਰ »

ਵਿਆਹੁਤਾ ਦੀ ਹੱਤਿਆ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ 4 ਮੈਂਬਰਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 16 ਅਕਤੂਬਰ (ਆਹੂਜਾ)-ਦਾਜ ਖਾਤਰ ਵਿਆਹੁਤਾ ਦੀ ਹੱਤਿਆ ਕਰਨ ਦੇ ਮਾਮਲੇ 'ਚ ਪੁਲਿਸ ਨੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਿਖ਼ਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਅੰਮਿ੍ਤਸਰ ਦੇ ਰਹਿਣ ਵਾਲੇ ਮਿ੍ਤਕ ਲੜਕੀ ਸੰਦੀਪ ਕੌਰ ਦੇ ...

ਪੂਰੀ ਖ਼ਬਰ »

ਨੌਜਵਾਨ ਨੂੰ ਹਮਲਾ ਕਰਕੇ ਜ਼ਖਮੀ ਕਰਨ ਵਾਲਾ ਨਾਮਜ਼ਦ ਦੋਸ਼ੀ ਗਿ੍ਫ਼ਤਾਰ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਅੰਬੇਡਕਰ ਨਗਰ 'ਚ ਰਾਮ ਲੀਲਾ ਦੇਖਣ ਜਾ ਰਹੇ ਨੌਜਵਾਨ 'ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਗਲਾਡਾ ਪ੍ਰਸ਼ਾਸਨ ਨੇ 7 ਅਣ-ਅਧਿਕਾਰਤ ਕਾਲੋਨੀਆਂ ਿਖ਼ਲਾਫ਼ ਕੀਤੀ ਕਾਰਵਾਈ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਵਲੋਂ ਅਣਅਧਿਕਾਰਤ ਕਾਲੋਨੀਆਂ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਵੱਖ-ਵੱਖ ਸਥਾਨਾਂ 'ਤੇ ਬਿਨ੍ਹਾਂ ਮਨਜ਼ੂਰੀ ਬਣੀਆਂ 7 ਕਾਲੋਨੀਆਂ ਦੀਆਂ ਸੜਕਾਂ, ਸੀਵਰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਸਤੀ ਜੋਧੇਵਾਲ ਚੌਕ ਨੇੜੇ ਅੱਜ ਦੁਪਹਿਰ ਹੋਏ ਇਕ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਮਦਨ ਲਾਲ (35) ਪੁੱਤਰ ਚਰਨ ਸਿੰਘ ਵਜੋਂ ਕੀਤੀ ਗਈ ਹੈ | ਮਦਨ ਲਾਲ ਮੇਹਰਬਾਨ ਦੇ ਇਲਾਕੇ ਪਿ੍ਯਾ ਕਲੋਨੀ 'ਚ ਰਹਿਣ ਵਾਲਾ ਸੀ | ਅੱਜ ਦੁਪਹਿਰ ਉਹ ਜਲੰਧਰ-ਬਾਈਪਾਸ ਤੋਂ ਆਪਣੇ ਘਰ ਜਾ ਰਿਹਾ ਸੀ | ਜਦੋਂ ਉਹ ਬਸਤੀ ਜੋਧੇਵਾਲ ਚੌਕ ਨੇੜੇ ਪਹੰੁਚਿਆ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਦੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ | ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਸੀ ਕਿ ਕਾਰ ਦੀ ਰਫ਼ਤਾਰ ਏਨੀ ਜ਼ਿਆਦਾ ਤੇਜ਼ ਸੀ ਕਿ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਸ ਨੇ ਮਦਨ ਨੂੰ ਲਪੇਟ 'ਚ ਲੈ ਲਿਆ | ਗੰਭੀਰ ਹਾਲਤ 'ਚ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੰੁਚੇ | ਪੁਲਿਸ ਵਲੋਂ ਫੌਰੀ ਕਾਰਵਾਈ ਕਰਦਿਆਂ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ | ਉਸ ਦੀ ਸ਼ਨਾਖ਼ਤ ਗਗਨਦੀਪ ਸਿੰਘ ਵਜੋਂ ਕੀਤੀ ਗਈ ਹੈ | ਉਸ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਨੇ ਮਿ੍ਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ | ਮਿ੍ਤਕ ਹੌਜਰੀ ਵਰਕਰ ਸੀ ਤੇ ਉਸ ਦੇ ਦੋ ਬੱਚੇ ਹਨ |


ਖ਼ਬਰ ਸ਼ੇਅਰ ਕਰੋ

ਤਪੋਬਨ ਕੁਟੀਆ ਰਣੀਆਂ ਵਿਖੇ 3 ਦਿਨਾ ਸੰਤ ਸਮਾਗਮ ਸ਼ੁਰੂ

ਆਲਮਗੀਰ, 16 ਅਕਤੂਬਰ (ਜਰਨੈਲ ਸਿੰਘ ਪੱਟੀ)-ਤਪੋਬਨ ਕੁਟੀਆ (ਕਾਉਡੇ ਵਾਲਾ ਟੋਬਾ) ਪਿੰਡ ਰਣੀਆਂ ਵਿਖੇ ਪਰਮ ਸੰਤ ਸੁਆਮੀ ਲਛਮਣ ਦਾਸ ਤੇ ਪਰਮ ਸੰਤ ਸੁਆਮੀ ਦੀਪਤਾ ਨੰਦ ਦੀ ਯਾਦ 'ਚ ਕਰਵਾਏ ਜਾ ਰਹੇ 36ਵੇਂ ਸੰਤ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਸਹਿਬ ਜੀ ਦੀ ਆਰੰਭਤਾ ਕੀਤੀ ਗਈ | ...

ਪੂਰੀ ਖ਼ਬਰ »

ਸੰਸਾਰ ਐਨਸਥੀਸੀਆ ਦਿਵਸ ਮੌਕੇ ਐਸ. ਪੀ. ਐਸ. ਹਸਪਤਾਲ ਨੇ ਜਾਰੀ ਕੀਤਾ ਕੌਮਾਂਤਰੀ ਰਸਾਲਾ

ਲੁਧਿਆਣਾ, 16 ਅਕਤੂਬਰ (ਸਲੇਮਪੁਰੀ)-ਡਾਕਟਰਾਂ ਨੂੰ ਐਨਾਸਥਿਸੀਆ ਦੀ ਨਵੀਂ ਤਕਨੀਕ ਦੀ ਜਾਣਕਾਰੀ ਦੇਣ ਤੇ ਉਨ੍ਹਾਂ ਨੂੰ ਲਗਾਤਾਰ ਸਮੇਂ ਦੇ ਹਾਣੀ ਬਣਾ ਕੇ ਰੱਖਣ ਲਈ ਐਸ. ਪੀ. ਐਸ. ਹਸਪਤਾਲ ਦੇ ਐਨਾਸਥਿਸੀਆ ਵਿਭਾਗ ਨੇ ਕੌਮਾਂਤਰੀ ਰਸਾਲਾ ਪ੍ਰਕਾਸ਼ਿਤ ਕਰਨ ਲਈ ਐਲਾਨ ਕੀਤਾ ...

ਪੂਰੀ ਖ਼ਬਰ »

ਲੜਕੀਆਂ ਖੇਡਾਂ, ਸਿੱਖਿਆ ਤੇ ਹੋਰ ਖੇਤਰਾਂ 'ਚ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ-ਜਥੇ: ਆਸਾ ਸਿੰਘ

ਲੁਧਿਆਣਾ, 16 ਅਕਤੂਬਰ (ਜੁਗਿੰਦਰ ਅਰੋੜਾ)-ਲੜਕੀਆਂ ਅੱਜ ਕਿਸੇ ਵੀ ਖੇਤਰ 'ਚ ਲੜਕਿਆਂ ਤੋਂ ਪਿੱਛੇ ਨਹੀਂ ਹਨ ਬਲ ਕਿ ਖੇਡਾਂ, ਸਿੱਖਿਆ ਤੇ ਹੋਰ ਵੱਖ-ਵੱਖ ਖੇਤਰ 'ਚ ਲੜਕਿਆਂ ਤੋਂ ਅੱਗੇ ਨਿਕਲਦੀਆਂ ਹੋਈਆਂ ਨਿੱਤ ਨਵੀਆਂ ਪੁਲਾਂਘਾ ਪੁੱਟ ਰਹੀਆਂ ਹਨ | ਮਾਡਲ ਟਾਊਨ ਮਾਰਕੀਟ ...

ਪੂਰੀ ਖ਼ਬਰ »

ਸ਼ਿਵਾਲਿਕ ਨੇ ਲਾਡੋਵਾਲ ਵਿਖੇ ਵਰਕਰਾਂ ਨੂੰ ਅਹੁਦੇਦਾਰੀਆਂ ਵੰਡੀਆਂ

ਲਾਡੋਵਾਲ, 16 ਅਕਤੂਬਰ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬਾ ਲਾਡੋਵਾਲ ਵਿਖੇ ਅਕਾਲੀ ਦਲ ਦੇ ਵਰਕਰਾਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ...

ਪੂਰੀ ਖ਼ਬਰ »

ਲਖਬੀਰ ਸੰਧੂ ਨੇ ਕੀਤਾ ਰਾਮਲੀਲ੍ਹਾ ਨਾਈਟ ਦਾ ਉਦਘਾਟਨ

ਡਾਬਾ/ਲੁਹਾਰਾ, 16 ਅਕਤੂਬਰ (ਕੁਲਵੰਤ ਸਿੰਘ ਸੱਪਲ)-ਪ੍ਰ੍ਰੀਤ ਨਟਰਾਜ ਡਰਾਮਾਟਿਕ ਕਲੱਬ ਸ਼ਿਮਲਾਪੁਰੀ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਨਾਈਟ ਦਾ ਉਦਘਾਟਨ ਲਖਬੀਰ ਸਿੰਘ ਸੰਧੂ ਮੁੱਖ ਸਲਾਹਕਾਰ ਲੋਕ ਇਨਸਾਫ਼ ਪਾਰਟੀ, ਬੀਬੀ ਮਨਜੀਤ ਕੌਰ ਸਰੋਏ ਇੰਚਾਰਜ ਵਾਰਡ ਨੰਬਰ 35 ...

ਪੂਰੀ ਖ਼ਬਰ »

ਰਾਖਵੀਂ ਕੀਮਤ 27.15 ਕਰੋੜ ਨਾਲ ਮੰਗੇ ਜਾਣਗੇ ਇਸ਼ਤਿਹਾਰਬਾਜ਼ੀ ਅਧਿਕਾਰ ਦੇਣ ਲਈ ਟੈਂਡਰ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਦੀ ਹਦੂਦ ਅੰਦਰ ਇਸ਼ਤਿਹਾਰਬਾਜ਼ੀ ਅਧਿਕਾਰ ਦੇਣ ਲਈ ਜਲਦੀ ਟੈਂਡਰ ਮੰਗੇ ਜਾਣ ਦੀ ਸੰਭਾਵਨਾ ਹੈ ਜਿਸ ਲਈ ਰਾਖਵੀਂ ਕੀਮਤ 30 ਕਰੋੜ 66 ਲੱਖ ਤੋਂ ਘਟਾ ਕੇ 27 ਕਰੋੜ 15 ਲੱਖ ਰੱਖੀ ਜਾਵੇਗੀ | ਇਸ਼ਤਿਹਾਰਬਾਜ਼ੀ ਸ਼ਾਖਾ ਦੇ ਇਕ ...

ਪੂਰੀ ਖ਼ਬਰ »

ਪੰਜਾਬ ਦੇ ਮੁਕਾਬਲੇ ਬੰਗਾਲ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਤੇ ਕੇਰਲਾ 'ਚ ਸਜਾਵਟੀ ਮੱਛੀ ਦਾ ਕੰਮ ਵੱਧ-ਮਾਹਿਰ

ਲੁਧਿਆਣਾ, 16 ਅਕਤੂਬਰ (ਬੀ. ਐਸ. ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫ਼ਿਸ਼ਰੀਜ਼ ਕਾਲਜ ਵਲੋਂ 'ਸਜਾਵਟੀ ਮੱਛੀਆਂ ਦਾ ਪਾਲਣ-ਪੋਸ਼ਣ ਤੇ ਐਕਵੇਰੀਅਮ ਬਨਾਉਣਾ' ਵਿਸ਼ੇ 'ਤੇ 3 ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ | ਸਿਖਲਾਈ 'ਚ ...

ਪੂਰੀ ਖ਼ਬਰ »

'ਫ਼ੈਸਟ-ਏ-ਵੀਕ' ਸੱਭਿਆਚਾਰਕ ਮੁਕਾਬਲਿਆਂ 'ਚ ਡੀ. ਏ. ਵੀ. ਪੱਖੋਵਾਲ ਰੋਡ ਦੀ ਚੜ੍ਹਤ

ਲੁਧਿਆਣਾ, 16 ਅਕਤੂਬਰ (ਪਰਮੇਸ਼ਰ ਸਿੰਘ)-ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿੱਦਿਅਕ ਅਦਾਰਿਆਂ 'ਚ 'ਫ਼ੈਸਟ-ਏ-ਵੀਕ' ਦੇ ਨਾਂਅ ਹੇਠ ਕਰਵਾਏ ਸਾਹਿਤਕ ਤੇ ਸੱਭਿਆਚਾਰਕ ਮੁਕਾਬਲਿਆਂ ਆਪਣੀ ਸਿਰਜਣਾਤਮਿਕਤਾ ਤੇ ਕਲਾ ਹੁਨਰ ਦਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲੁਹਾਰਾ ਵਿਖੇ ਡੀ. ਸੀ. ਨੇ ਕੀਤਾ ਭੂਮੀ ਪੂਜਣ

ਡਾਬਾ/ਲੁਹਾਰਾ, 16 ਅਕਤੂਬਰ (ਕੁਲਵੰਤ ਸਿੰਘ ਸੱਪਲ)-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਮਹਾਂਨਗਰ ਦੇ ਉਧਯੋਗਪਤੀਆਂ ਨੂੰ ਗਰੀਬ ਵਰਗਾਂ ਦੀ ਭਲਾਈ ਹਿੱਤ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸੂਬਾ ਪੰਜਾਬ ਤੇ ਭਾਰਤ ਦੇਸ਼ ਤਰੱਕੀ ਦੀਆਂ ਲੀਹਾਂ ...

ਪੂਰੀ ਖ਼ਬਰ »

ਲੁਧਿਆਣਾ ਸਹੋਦਿਆ ਸਕੂਲ (ਪੱਛਮੀ) ਤਹਿਤ ਕਰਵਾਏ ਮੁਕਾਬਲਿਆਂ 'ਚ ਅਕਾਦਮੀ ਦੀ ਬੱਲੇ-ਬੱਲੇ

ਹੰਬੜਾਂ, 16 ਅਕਤੂਬਰ (ਸਲੇਮਪੁਰੀ)-ਸੀ. ਬੀ. ਐਸ. ਈ. ਨਵੀਂ ਦਿੱਲੀ ਅਧੀਨ ਚੱਲ ਰਹੇ ਸਕੂਲਾਂ ਦੇ ਬੋਰਡ ਵਲੋਂ ਪਿਛਲੇ ਦਿਨੀਂ ਪੀਸ ਪਬਲਿਕ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ (ਪੱਛਮੀ) ਜ਼ੋਨ ਤਹਿਤ ਆਉਂਦੇ ਸਕੂਲਾਂ ਦੇ ਮਾਡਲ ਆਫ਼ ਯੂਨਾਈਟਿਡ ਨੇਸ਼ਨ ਤੇ ਆਰਟ ਐਾਡ ਕਰਾਫਟ ...

ਪੂਰੀ ਖ਼ਬਰ »

ਦੁਸਹਿਰਾ ਤੇ ਰਾਮ ਲੀਲ੍ਹਾ ਕਮੇਟੀ ਵਲੋਂ ਸ਼ਿਵ ਵਾਟਿਕਾ ਫਲਾਵਰ ਇਨਕਲੇਵ ਦੇ ਪ੍ਰਬੰਧਕਾਂ ਦਾ ਸਨਮਾਨ

ਫੁਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬਸੰਤ ਐਵੀਨਿਊ ਦੁਸਹਿਰਾ ਤੇ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਵਿਭੋਰ ਗਰਗ ਤੇ ਪ੍ਰਧਾਨ ਸੁਭਾਸ਼ ਮੇਂਧ ਵਲੋਂ ਸ਼ਿਵ ਵਾਟਿਕਾ ਫਲਾਵਰ ਇਨਕਲੇਵ ਤੇ ਬਸੰਤ ਐਵੀਨਿਊ ਦੀ ਪ੍ਰਬੰਧਕ ਕਮੇਟੀ ਦਾ ਰਾਮ ਲੀਲ੍ਹਾ ਤੇ ਸਹਿਯੋਗ ...

ਪੂਰੀ ਖ਼ਬਰ »

ਬਿਨ੍ਹਾਂ ਸਿਆਸੀ ਦਬਾਅ ਰਿਕਵਰੀ ਕੀਤੀ ਜਾਵੇ-ਮੇਅਰ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮੇਅਰ ਬਲਕਾਰ ਸਿੰਘ ਸੰਧੂ ਨੇ ਨਗਰ ਨਿਗਮ ਸਟਾਫ਼ ਨੂੰ ਹਦਾਇਤ ਦਿੱਤੀ ਹੈ ਕਿ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਰਿਕਵਰੀ ਕਰਨ ਜੇਕਰ ਕੋਈ ਕੌਾਸਲਰ ਜਾਂ ਸਿਆਸੀ ਆਗੂ ਪਾਣੀ, ਸੀਵਰੇਜ, ਪ੍ਰਾਪਰਟੀ ਟੈਕਸ, ਡਿਸਪੋਜ਼ਲ ਚਾਰਜਿਜ, ...

ਪੂਰੀ ਖ਼ਬਰ »

ਗੋਡਿਆਂ ਦਾ ਇਲਾਜ ਬਿਨਾਂ ਆਪ੍ਰੇਸ਼ਨ ਆਯੁਰਵੈਦਿਕ ਦਵਾਈ ਨਾਲ-ਸਿੱਧੂ

ਜਲੰਧਰ, 16 ਅਕਤੂਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਵਲੋਂ ਲਗਾਈਆਂ ਪਾਬੰਦੀਆਂ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਧੱਜੀਆਂ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਕਮਿਸ਼ਨਰ ਵਲੋਂ ਲਗਾਈਆਂ ਪਾਬੰਦੀਆਂ ਦੇ ਹੁਕਮਾਂ ਦੀਆਂ ਨਾਈਟ ਕਲੱਬ, ਰੈਸਟੋਰੈਂਟ, ਢਾਬਾ ਮਾਲਕ ਸਮੇਤ ਹੋਰ ਲੋਕਾਂ ਵਲੋਂ ਸ਼ਰ੍ਹੇਆਮ ਧੱਜੀਆਂ ...

ਪੂਰੀ ਖ਼ਬਰ »

-ਲੁਧਿਆਣਾ ਅਪਰਾਧਨਾਮਾ- ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਲੇਮਟਾਬਰੀ ਦੀ ਪੁਲਿਸ ਨੇ ਮਹਿੰਦਰ ਸਿੰਘ, ਵਿਕਰਮ ਸਿੰਘ, ਮਨਦੀਪ ਕੁਮਾਰ ਵਾਸੀ ਸਲੇਮਟਾਬਰੀ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 34 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਪੁਲਿਸ ਨੇ ਇਸ ਸਬੰਧੀ ...

ਪੂਰੀ ਖ਼ਬਰ »

ਗੁਰਦੀਪ ਕੌਰ 2211 ਹੈੱਡ ਏ. ਐਨ. ਐਮਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਣੀ

ਲੁਧਿਆਣਾ, 16 ਅਕਤੂਬਰ (ਸਲਮੇਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਤਾਇਨਾਤ ਏ. ਐਨ. ਐਮਜ਼ ਦੇ ਅਹੁਦੇਦਾਰਾਂ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਲੁਧਿਆਣਾ 'ਚ ਹੋਈ, ਜਿਸ ਦੌਰਾਨ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਅਲਾਟ ਕੀਤੇ 2211 ਹੈੱਡ ਤਨਖਾਹ 'ਤੇ ਸੇਵਾਵਾਂ ਨਿਭਾ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਅੰਡਰ-18 ਖੇਡਾਂ ਸ਼ੁਰੂ, 17 ਖੇਡਾਂ 'ਚ 2500 ਤੋਂ ਵੱਧ ਿਖ਼ਡਾਰੀ ਅਜਮਾਉਣਗੇ ਜ਼ੋਰ

ਲੁਧਿਆਣਾ, 16 ਅਕਤੂਬਰ (ਪਰਮੇਸ਼ਰ ਸਿੰਘ)-ਖੇਡ ਵਿਭਾਗ ਵਲੋਂ ਪੰਜਾਬ ਸਰਕਾਰ ਦੇ 'ਮਿਸ਼ਨ ਤੰਦਰੁਸਤ ਪੰਜਾਬ' ਨੰੂ ਸਮਰਪਿਤ ਜ਼ਿਲ੍ਹਾ ਪੱਧਰ ਦੇ ਖੇਡ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋਏ | ਮੁਕਾਬਲਿਆਂ 'ਚ ਅੰਡਰ-18 ਉਮਰ ਸ਼ੇ੍ਰਣੀ ਦੇ ਲੜਕੇ/ਲੜਕੀਆਂ ਵੱਖ-ਵੱਖ ...

ਪੂਰੀ ਖ਼ਬਰ »

ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਨੇ ਕੱਸਿਆ ਸ਼ਿਕੰਜਾ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਤਹਿਤ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 80 ਵਾਹਨ ਚਾਲਕਾਂ ਿਖ਼ਲਾਫ਼ ...

ਪੂਰੀ ਖ਼ਬਰ »

ਵਿਧਾਇਕ ਬੈਂਸ ਦੀ ਫੋਟੋ ਲਗਾ ਕੇ ਫੇਸਬੁੱਕ 'ਤੇ ਅਸ਼ਲੀਲ ਵੀਡੀਓ ਪਾਉਣ ਵਾਲੇ ਨੌਜਵਾਨ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਤੇ ਹਲਕਾ ਦੱਖਣੀ ਤੋਂ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਫੋਟੋ ਲਗਾ ਕੇ ਫੇਸਬੁੱਕ 'ਤੇ ਅਸ਼ਲੀਲ ਵੀਡੀਓ ਪਾਉਣ ਵਾਲੇ ਨੌਜਵਾਨ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ...

ਪੂਰੀ ਖ਼ਬਰ »

ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਸਨਮਾਨ

ਲੁਧਿਆਣਾ, 16 ਅਕਤੂਬਰ (ਕਵਿਤਾ ਖੁੱਲਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਤੇ ਹਮਲੇ ਸਬੰਧੀ ਸਾਜਿਸ਼ ਦਾ ਯੂ. ਪੀ. ਪੁਲਿਸ ਵਲੋਂ ਖੁਲਾਸਾ ਹੋਣ 'ਤੇ ਇਸ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਉਹ ਕਿਸੇ ਵੀ ...

ਪੂਰੀ ਖ਼ਬਰ »

ਸੜਕ 'ਤੇ ਨਾਜਾਇਜ਼ ਕਬਜ਼ੇ ਕਰ ਕੇ ਬਣਾਇਆ ਸ਼ੈੱਡ ਢਾਹਿਆ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਜ਼ੋਨ-ਏ ਅਧੀਨ ਪੈਂਦੇ ਛਾਉਣੀ ਮੁਹੱਲਾ ਮੁੱਖ ਸੜਕ ਤੇ ਕਸ਼ਯਪ ਬਰਾਦਰੀ ਵਲੋਂ ਸਥਾਪਤ ਕੀਤੇ ਧਾਰਮਿਕ ਸਥਾਨ ਦੇ ਬਾਹਰ ਪੁਜਾਰੀ ਵਲੋਂ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਸ਼ੈੱਡ ਇਮਾਰਤੀ ਸ਼ਾਖਾ ਜ਼ੋਨ ਏ ਵਲੋਂ ਢਾਹ ...

ਪੂਰੀ ਖ਼ਬਰ »

ਸ਼ਹਿਰ 'ਚ ਕੂੜੇ ਕਰਕਟ ਨੂੰ ਲੱਗੀ ਅੱਗ ਤੋਂ ਪੈਂਦਾ ਹੋ ਰਹੇ ਪ੍ਰਦੂਸ਼ਣ ਨੂੰ ਦੇਖ ਕੇ ਪ੍ਰਸ਼ਾਸਨ ਨੇ ਅੱਖ ਮੀਚੀ

ਲੁਧਿਆਣਾ, 16 ਅਕਤੂਬਰ (ਬੀ. ਐਸ. ਬਰਾੜ)-ਪੰਜਾਬ 'ਚ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਨਾੜ ਨੂੰ ਅੱਗ ਲਾਉਣਾ ਉਨ੍ਹਾਂ ਦੀ ਮਜਬੂਰੀ ਹੈ | ਇਸ ਸਬੰਧੀ ਦਿੱਲੀ ਗਰੀਨ ਟਿ੍ਬਿਊੂਨ ਨੇ ਸੂਬਾ ਸਰਕਾਰ ਨੂੰ ਇਸ ਵਾਰ ਫਿਰ ਸਖ਼ਤੀ ਵਰਤਦਿਆਂ ਝੋਨੇ ਦੇ ਨਾੜ ਨੂੰ ਅੱਗ ਲਾਉਣ ...

ਪੂਰੀ ਖ਼ਬਰ »

ਵਿਆਹੁਤਾ ਨਾਲ ਜਬਰ ਜਨਾਹ ਕਰਨ ਵਾਲੇ ਨੌਜਵਾਨ ਿਖ਼ਲਾਫ਼ ਕੇਸ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨੂਰਵਾਲਾ ਰੋਡ 'ਤੇ ਇਕ ਘਰ 'ਚ ਜਬਰੀ ਦਾਖ਼ਲ ਹੋ ਕੇ ਵਿਆਹੁਤਾ ਨਾਲ ਜਬਰ ਜਨਾਹ ਕਰਨ ਵਾਲੇ ਇਕ ਨੌਜਵਾਨ ਿਖ਼ਲਾਫ਼ ਪੁਲਿਸ ਨੇ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੀੜ੍ਹਤ ਔਰਤ ਦੇ ...

ਪੂਰੀ ਖ਼ਬਰ »

ਚੀਮਾ ਦੀ ਅਗਵਾਈ 'ਚ ਨਿਗਮ ਦੇ ਨਵ-ਨਿਯੁਕਤ ਜੁਆਇੰਟ ਕਮਿਸ਼ਨਰ ਜਸਦੇਵ ਸੇਖੋਂ ਦਾ ਸਨਮਾਨ

ਲੁਧਿਆਣਾ, 16 ਅਕਤੂਬਰ (ਕਵਿਤਾ ਖੁਲੱਰ)-ਕਾਂਗਰਸੀ ਕੌਾਸਲਰਾਂ ਤੇ ਆਗੂਆਂ ਦਾ ਇਕ ਵਫ਼ਦ ਕਾਂਗਰਸ ਪਾਰਟੀ ਦੇ ਇਕਨੋਮਿਕ ਐਾਡ ਪੋਲੀਟਿਕਲ ਪਲੈਨਿੰਗ ਸੈੱਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਦੀ ਅਗਵਾਈ ਵਿਚ ਨਵ-ਨਿਯੁਕਤ ਨਗਰ ਨਿਗਮ ਲੁਧਿਆਣਾ ਜ਼ੋਨ ਸੀ ਦੇ ਜੁਆਇੰਟ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੀਆਂ ਦਵਾਈਆਂ ਸਮੇਤ ਡਾਕਟਰ ਗਿ੍ਫ਼ਤਾਰ

ਲੁਧਿਆਣਾ, 16 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਰੇਲਵੇ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਡਾਕਟਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋਂ 825 ਨਸ਼ੀਲੀਆਂ ਗੋਲੀਆਂ ਤੇ ਇਕ ਹਜ਼ਾਰ ਕੈਪਸੂਲ ਬਰਾਮਦ ਕੀਤੇ ਹਨ | ਇਸ ਸਬੰਧੀ ਰੇਲਵੇ ਪੁਲਿਸ ਦੇ ਸੀ. ...

ਪੂਰੀ ਖ਼ਬਰ »

-ਮਾਮਲਾ 5 ਮਹੀਨੇ ਪਹਿਲਾਂ ਪੁੱਟੀ ਸੜਕ ਨਾ ਬਣਾਉਣ ਦਾ- ਭਾਜਪਾ ਆਗੂ ਤੇ ਕਾਂਗਰਸੀ ਕੌਾਸਲਰ ਦਰਮਿਆਨ ਹੋਈ ਬਹਿਸਬਾਜ਼ੀ

ਲੁਧਿਆਣਾ, 16 ਅਕਤੂਬਰ (ਅਮਰੀਕ ਸਿੰਘ ਬੱਤਰਾ)-ਮੰਗਲਵਾਰ ਸਵੇਰੇ ਜ਼ੋਨ-ਡੀ ਸਥਿਤ ਮੇਅਰ ਦਫਤਰ 'ਚ ਸਥਿਤੀ ਉਦੋਂ ਤਨਾਅਪੂਰਨ ਹੋ ਗਈ ਜਦ ਭਾਜਪਾ ਕੌਾਸਲਰ ਸ੍ਰੀਮਤੀ ਸੁਨੀਤਾ ਰਾਣੀ ਸ਼ਰਮਾ ਦੇ ਪਤੀ ਉਮਾਦੱਤ ਸ਼ਰਮਾ ਵਲੋਂ ਗਾਂਧੀ ਨਗਰ ਦੀ 5 ਮਹੀਨੇ ਪਹਿਲਾਂ ਪੁੱਟੀ ਸੜਕ ਦਾ ...

ਪੂਰੀ ਖ਼ਬਰ »

ਢਾਬਾ ਬੰਦ ਕਰਵਾਉਣ ਦੇ ਮਾਮਲੇ ਨੂੰ ਲੈ ਕੇ ਮਾਲਕਾਂ ਵਲੋਂ ਪੁਲਿਸ ਮੁਲਾਜ਼ਮਾਂ ਨਾਲ ਕੀਤੀ ਧੱਕਾਮੁੱਕੀ

ਲੁਧਿਆਣਾ, 16 ਅਕਤੂਬਰ (ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੈਕਟਰ-32 'ਚ ਬੀਤੀ ਦੇਰ ਰਾਤ ਢਾਬਾ ਬੰਦ ਕਰਵਾਉਣ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਮਾਲਕਾਂ ਤੇ ਮੁਲਾਜ਼ਮ ਵਲੋਂ ਧੱਕਾਮੁੱਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਚੱਲਣ ਫਿਰਨ ਤੋਂ ਅਸਮੱਰਥ ਦੀਪਤੀ ਵਕਾਲਤ ਦੇ ਨਾਲ-ਨਾਲ ਅੰਗਹੀਣਾਂ ਨੂੰ ਰੁਜ਼ਗਾਰ ਲਈ ਬਣਾਉਂਦੀ ਹੈ 'ਸਮਰੱਥ'

ਲੁਧਿਆਣਾ, 16 ਅਕਤੂਬਰ (ਸਲਮੇਪੁਰੀ)-ਇਸ ਵੇਲੇ ਦੇਸ਼ 'ਚ ਕਰੋੜਾਂ ਅਜਿਹੇ ਬੱਚੇ ਤੇ ਵਿਅਕਤੀ ਹਨ ਜਿਹੜੇ ਕਿਸੇ ਨਾ ਕਿਸੇ ਕਾਰਨ ਸਰੀਰਕ ਤੌਰ 'ਤੇ ਅੰਗਹੀਣ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ | ਇਸੇ ਤਰ੍ਹਾਂ ਹੀ ਕੁਝ ਅਜਿਹੇ ਇਨਸਾਨ ਵੀ ਹਨ, ਜਿਹੜੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX