ਤਾਜਾ ਖ਼ਬਰਾਂ


ਤਰਨਜੀਤ ਸੰਧੂ ਅਮਰੀਕਾ 'ਚ ਭਾਰਤ ਦੇ ਰਾਜਦੂਤ ਨਿਯੁਕਤ
. . .  1 day ago
ਨਵੀਂ ਦਿੱਲੀ, ੨੮ ਜਨਵਰੀ - ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸ੍ਰੀਲੰਕਾ 'ਚ ਭਾਰਤ ਦੇ ਰਾਜਦੂਤ ...
ਸੁਖਦੇਵ ਸਿੰਘ ਢੀਂਡਸਾ ਦੇ ਨਾਲ ਹਨ 80 ਫ਼ੀਸਦੀ ਅਕਾਲੀ ਵਰਕਰ - ਪਰਮਿੰਦਰ ਢੀਂਡਸਾ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ) - ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਤਾਜੋਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 80 ਫ਼ੀਸਦੀ ਅਕਾਲੀ ਦਲ ਦੇ ਵਰਕਰ ਸੁਖਦੇਵ ਸਿੰਘ ਢੀਂਡਸਾ ਨਾਲ ਹਨ ਇਸ ਕਰ ਕੇ ਜੋ ਵੀ ਫ਼ੈਸਲਾ...
ਕੈਪਟਨ ਵੱਲੋਂ ਸੱਭਿਆਚਾਰਕ ਬੁੱਤ ਕਿਸੇ ਹੋਰ ਜਗ੍ਹਾ ਲਾਉਣ ਦੇ ਹੁਕਮ
. . .  1 day ago
ਚੰਡੀਗੜ੍ਹ, 28 ਜਨਵਰੀ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਭਿਆਚਾਰਕ ਵਿਭਾਗ ਨੂੰ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ 'ਤੇ ਸਥਾਪਿਤ ਸਭਿਆਚਾਰਕ ਬੁੱਤ ਕਿਸੇ ਹੋਰ...
ਸਭਿਆਚਾਰਕ ਬੁੱਤਾਂ ਦੇ ਵਿਵਾਦ ਸਬੰਧੀ ਮੀਂਹ ਦੇ ਬਾਵਜੂਦ ਧਰਨਾ ਜਾਰੀ
. . .  1 day ago
ਅੰਮ੍ਰਿਤਸਰ, 28 ਜਨਵਰੀ (ਜਸਵੰਤ ਸਿੰਘ ਜੱਸ) - ਵਿਰਾਸਤੀ ਮਾਰਗ ਦੇ ਸਭਿਆਚਾਰਕ ਬੁੱਤਾਂ ਨੂੰ ਹਟਾਉਣ ਅਤੇ ਬੁੱਤ ਢਾਹੁਣ ਦੀ ਕੋਸ਼ਿਸ਼ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਦਰਜ ਕੀਤੇ ਪਰਚੇ ਰੱਦ...
ਪਤੀ ਤੋਂ ਦੁਖੀ ਔਰਤ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  1 day ago
ਊਧਨਵਾਲ, 28 ਜਨਵਰੀ (ਪ੍ਰਗਟ ਸਿੰਘ) - ਪਤੀ ਦੀ ਮਾਰ ਕੁਟਾਈ ਹੱਥੋਂ ਦੁਖੀ ਹੋ ਕੇ ਪਤਨੀ ਨੇ ਸ਼ੱਕੀ ਹਾਲਾਤਾਂ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ...
1.735 ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਡਮਟਾਲ, 28 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਇੰਦੌਰਾ ਦੇ ਥਾਣਾ ਡਮਟਾਲ ਦੀ ਪੁਲਿਸ ਨੇ ਪਿੰਡ ਮਾਜਰਾ ਵਿਖੇ ਇੱਕ ਵਿਅਕਤੀ ਨੂੰ 1.735 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ...
ਗੜੇਮਾਰੀ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਸੁਲਤਾਨਪੁਰ ਲੋਧੀ, 28 ਜਨਵਰੀ (ਥਿੰਦ, ਹੈਪੀ, ਲਾਡੀ) - ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡਾਂ ਚੰਨਣਵਿੰਡੀ ਸ਼ੇਖਮਾਗਾ, ਭਰੋਆਣਾ, ਕਿੱਲੀਵਾੜਾ, ਰਾਮੇ, ਜੈਬੋਵਾਲ ਆਦਿ ਪਿੰਡਾਂ ਵਿਚ ਭਾਰੀ ਗੜੇਮਾਰੀ ਹੋਈ ਹੈ, ਜਿਸ ਕਾਰਨ...
ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਚੜ੍ਹੇ ਫ਼ਾਜ਼ਿਲਕਾ ਪੁਲਿਸ ਦੇ ਹੱਥੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ...
ਭਾਰੀ ਬਰਫ਼ਬਾਰੀ ਕਾਰਨ ਸ਼ਿਮਲਾ 'ਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
. . .  1 day ago
ਸ਼ਿਮਲਾ, 28 ਜਨਵਰੀ (ਪੰਕਜ ਸ਼ਰਮਾ)- ਭਾਰੀ ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਆਮ ਜਨ-ਜੀਵਨ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ...
ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  1 day ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  1 day ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  1 day ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  1 day ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  1 day ago
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  1 day ago
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  1 day ago
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  1 day ago
ਨਿਰਭੈਆ ਮਾਮਲਾ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550

ਸੰਪਾਦਕੀ

ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਕਿੰਨੀ ਕੁ ਗੰਭੀਰ ਹੈ ਸਰਕਾਰ?

ਰਾਜਨੀਤਕ ਪਾਰਟੀਆਂ ਦਾ ਕੀ ਹੈ, ਇਕ ਪ੍ਰੈੱਸ ਕਾਨਫ਼ਰੰਸ ਕਰਨੀ ਹੈ, ਇਕ ਬਿਆਨ ਦੇਣਾ ਹੈ ਅਤੇ ਫਿਰ ਵੱਡਾ ਮੁੱਦਾ ਬਣ ਜਾਂਦਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਕਰੇਗੀ, ਇਹ ਸਧਾਰਨ ਖ਼ਬਰ ਤਾਂ ਨਹੀਂ ਹੈ। ਪਰ ਮੀਡੀਆ, ਸਮਾਜ ...

ਪੂਰੀ ਖ਼ਬਰ »

ਗੱਲ ਇਨਸਾਨਾਂ ਦੇ ਅੰਦਰ ਦੀ ਹੈਵਾਨੀਅਤ ਦੀ

ਹਾਲ ਵਿਚ ਹੀ ਫ਼ਿਲਮ ਦੇਖੀ 'ਮੰਟੋ'। ਪੁਰਾਤਨ ਸਮਿਆਂ ਦੇ ਸਭ ਤੋਂ ਮਕਬੂਲ ਅਫਸਾਨਾ-ਨਿਗਾਰ ਦੀ ਜ਼ਿੰਦਗੀ 'ਤੇ ਆਧਾਰਿਤ। ਸਾਅਦਤ ਹਸਨ ਮੰਟੋ ਆਪਣੇ-ਆਪ ਵਿਚ ਹੀ ਇਕ ਮਜਮੂਨ ਸੀ। ਸਾਰੀ ਫਿਲਮ ਵਿਚ ਇਕ ਹੀ ਗੱਲ ਦੀ ਦਲੀਲ ਰਹੀ। ਅਦਬ ਕਦੇ ਅਸ਼ਲੀਲ ਨਹੀਂ ਹੁੰਦਾ। ਖੈਰ, ਮੇਰਾ ਸਬੰਧ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੀਆਂ ਨਿਗਮੀ ਚੋਣਾਂ

ਜੰਮੂ-ਕਸ਼ਮੀਰ ਦੀਆਂ ਮਿਊਂਸਪਲ ਚੋਣਾਂ ਕਰਵਾਉਣਾ ਬੇਹੱਦ ਮੁਸ਼ਕਿਲ ਕੰਮ ਸੀ ਪਰ ਅਸੀਂ ਇਸ ਨੂੰ ਕੇਂਦਰ ਸਰਕਾਰ ਦੀ ਦ੍ਰਿੜ੍ਹਤਾ ਸਮਝਦੇ ਹਾਂ ਕਿ ਪ੍ਰਸ਼ਾਸਨ ਨੇ ਅਨੇਕਾਂ ਕਾਰਨਾਂ ਕਰਕੇ ਮਿਲੇ ਮੱਠੇ ਹੁੰਗਾਰੇ ਦੇ ਬਾਵਜੂਦ ਇਨ੍ਹਾਂ ਨੂੰ ਸਿਰੇ ਚੜ੍ਹਾਇਆ। ਕਿਉਂਕਿ ਸੂਬੇ ...

ਪੂਰੀ ਖ਼ਬਰ »

ਲੜਾਈ ਨਾਲ ਕਸ਼ਮੀਰ ਹਾਸਲ ਕਰਨਾ ਚਾਹੁੰਦੀ ਸੀ ਪਾਕਿਸਤਾਨੀ ਫ਼ੌਜ

ਹਿੰਦੁਸਤਾਨ-ਪਾਕਿਸਤਾਨ ਦਾ ਨਵਾਂ ਹੁਕਮਰਾਨ ਤਬਕਾ ਗੱਲਬਾਤ ਨਾਲੋਂ ਜੰਗ ਰਾਹੀਂ ਮਸਲਿਆਂ ਦੇ ਹੱਲ ਦੇ ਸਫਰ 'ਤੇ ਤੁਰ ਪਿਆ ਹੈ। ਅੱਜ ਤੋਂ 5 ਦਹਾਕੇ ਪਹਿਲਾਂ ਮਸਲਾ ਕਸ਼ਮੀਰ ਆਸਾਨੀ ਨਾਲ ਆਪਸੀ ਗੱਲਬਾਤ ਕਰ ਕੇ ਹੱਲ ਕੀਤਾ ਜਾ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਦੀ ਹਿੰਦੁਸਤਾਨੀ ਲੀਡਰਸ਼ਿਪ ਪਾਕਿਸਤਾਨੀ ਨੇਤਾਵਾਂ ਨਾਲ ਇਕ ਮੇਜ਼ 'ਤੇ ਬਹਿ ਕੇ ਮਸਲਾ ਕਸ਼ਮੀਰ ਦੇ ਹੱਲ ਲਈ ਤਿਆਰ ਸੀ। ਪਰ ਪਾਕਿਸਤਾਨ ਦੇ ਹੁਕਮਰਾਨ ਤਬਕੇ ਨੇ ਬੜੀ ਜਲਦਬਾਜ਼ੀ 'ਚ ਮਸਲਾ ਕਸ਼ਮੀਰ ਦੇ ਤਨਾਜ਼ਾ ਦੀ ਅੱਗ ਭੜਕਾ ਕੇ ਆਪਸੀ ਨਫ਼ਰਤ ਭਰੇ ਖਿਚਾਅ ਨੂੰ ਵਧਾ ਦਿੱਤਾ। ਦੋਵਾਂ ਮੁਲਕਾਂ ਦੇ ਵਿਚਕਾਰ ਝਗੜਿਆਂ ਦਾ ਸਬੱਬ ਬਣੇ ਮਸਲਿਆਂ ਦੇ ਹੱਲ ਲਈ ਕੋਈ ਮੁਨਾਸਿਬ ਨੀਤੀ ਨਾ ਅਪਣਾਈ ਜਾ ਸਕੀ।
ਇਸਲਾਮਾਬਾਦ ਤੋਂ ਪਹਿਲਾਂ ਪਾਕਿਸਤਾਨੀ ਸਰਕਾਰ ਦਾ ਕੇਂਦਰ ਕਰਾਚੀ ਸੀ। ਦਿੱਲੀ ਤੇ ਕਰਾਚੀ ਦੀਆਂ ਸਰਕਾਰਾਂ ਮਸਲਾ ਕਸ਼ਮੀਰ ਮਿਲ ਬਹਿ ਕੇ ਹੱਲ ਕਰਨ ਦੇ ਹੱਕ 'ਚ ਸਨ। ਮੁਸਲਿਮ ਲੀਗ ਦੇ ਨੇਤਾ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਤੇ ਲਿਆਕਤ ਅਲੀ ਖਾਂ ਦੋਵੇਂ ਹੀ ਮਸਲਾ ਕਸ਼ਮੀਰ ਹਿੰਦੁਸਤਾਨੀ ਨੇਤਾਵਾਂ ਨਾਲ ਗੱਲਬਾਤ ਕਰ ਕੇ ਹੀ ਤੈਅ ਕਰਨਾ ਚਾਹੁੰਦੇ ਸਨ। ਅਜਿਹੀ ਹੀ ਸੋਚ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਵੀ ਸੀ। ਪਰ ਦੋਵਾਂ ਮੁਲਕਾਂ ਦੇ ਇੰਤਹਾਪਸੰਦ ਨੇਤਾ ਸਰਹੱਦਾਂ ਦੇ ਆਰ-ਪਾਰ ਫ਼ੌਜੀ ਤਾਕਤ ਨਾਲ ਇਕ ਜੰਗੀ ਮਾਹੌਲ ਬਣਾਈ ਰੱਖਣਾ ਚਾਹੁੰਦੇ ਸਨ।
ਪਾਕਿਸਤਾਨ ਦੇ ਹੁਕਮਰਾਨ ਤਬਕੇ ਨੇ ਪਹਿਲ ਕੀਤੀ। ਪਾਕਿਸਤਾਨੀ ਫ਼ੌਜ ਦੇ ਕਮਾਂਡਰਾਂ ਨੂੰ ਸੁਹਾਨਾ ਖਵਾਬ ਦਿਖਾਇਆ ਗਿਆ ਕਿ ਉਹ ਕਸ਼ਮੀਰ 'ਤੇ ਕਬਜ਼ੇ ਦੀ ਯੋਜਨਾਬੰਦੀ ਕਰਨ। ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਨੂੰ ਵੀ ਮਸ਼ਵਰਾ ਦਿੱਤਾ ਗਿਆ ਕਿ ਕਸ਼ਮੀਰ 'ਤੇ ਫ਼ੌਜੀ ਤਾਕਤ ਨਾਲ ਕਬਜ਼ਾ ਕਰ ਕੇ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਜਾਏ। ਉਸ ਸਮੇਂ ਦੀ ਸਿਆਸੀ ਲੀਡਰਸ਼ਿਪ ਨੂੰ ਉਮੀਦ ਸੀ ਕਿ ਦੋਵਾਂ ਮੁਲਕਾਂ ਦੇ ਨੇਤਾ ਗੱਲਬਾਤ ਕਰ ਕੇ ਕਸ਼ਮੀਰ ਅੰਦਰ ਕਸ਼ਮੀਰੀਆਂ ਦੀ ਮਰਜ਼ੀ ਜਾਨਣ ਬਾਰੇ ਕੋਈ ਮੁਨਾਸਿਬ ਢੰਗ-ਤਰੀਕਾ ਬਣਾ ਲੈਣਗੇ। ਪਰ ਪਾਕਿਸਤਾਨੀ ਫ਼ੌਜੀ ਕਮਾਂਡਰ ਹਰ ਕੀਮਤ 'ਤੇ ਹਿੰਦੁਸਤਾਨ ਨਾਲ ਕਸ਼ਮੀਰ ਅੰਦਰ ਲੜਾਈ ਦੀ ਨੀਤੀ 'ਤੇ ਚੱਲ ਰਹੇ ਸਨ। ਪਾਕਿਸਤਾਨੀ ਫ਼ੌਜ ਦੇ ਕੁਝ ਕਮਾਂਡਰਾਂ ਨੇ ਸਿਆਸੀ ਨੇਤਾਵਾਂ ਦੀ ਰਜ਼ਾਮੰਦੀ ਤੇ ਮਨਸ਼ਾ ਤੋਂ ਬਿਨਾਂ ਹੀ ਕਬਾਇਲੀ ਪਠਾਣਾਂ ਦੇ ਮਜ਼ਹਬੀ ਜਜ਼ਬਾਤ ਭੜਕਾ ਕੇ ਜੇਹਾਦ ਦੇ ਨਾਂਅ ਹੇਠ ਕਸ਼ਮੀਰ 'ਤੇ ਹਮਲਾ ਕਰਵਾ ਦਿੱਤਾ।
ਕਬਾਇਲੀਆਂ ਨੇ ਨਾ ਸਿਰਫ ਕਸ਼ਮੀਰ 'ਤੇ ਹਮਲਾ ਕਰ ਦਿੱਤਾ, ਬਲਕਿ ਇਸ ਹਮਲੇ ਨੂੰ ਜੇਹਾਦ-ਏ-ਕਸ਼ਮੀਰ ਦਾ ਨਾਂਅ ਦਿੱਤਾ ਗਿਆ। ਕਬਾਇਲੀਆਂ ਬਾਰੇ ਕਸ਼ਮੀਰ ਖਿੱਤੇ 'ਚ ਇਹ ਮਸ਼ਹੂਰ ਕੀਤਾ ਗਿਆ ਕਿ ਇਹ ਇਸਲਾਮ ਦੇ ਮੁਜਾਹਿਦ (ਜੇਹਾਦੀ) ਹਨ ਤੇ ਆਪਣੇ ਮੁਸਲਮਾਨ ਕਸ਼ਮੀਰੀ ਭਾਈਆਂ ਦੀ ਸਹਾਇਤਾ ਲਈ ਕਸ਼ਮੀਰ ਅੰਦਰ ਆਏ ਹਨ। ਕਬਾਇਲੀਆਂ ਨੇ ਮਹਾਰਾਜਾ ਕਸ਼ਮੀਰ ਦੀ ਸਰਕਾਰ ਹੇਠਲੇ ਕਸ਼ਮੀਰੀ ਇਲਾਕੇ 'ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਪਠਾਣਾਂ ਨੇ ਕਸ਼ਮੀਰ ਦੇ ਜਿਨ੍ਹਾਂ ਪਿੰਡਾਂ, ਕਸਬਿਆਂ 'ਤੇ ਕਬਜ਼ਾ ਕੀਤਾ, ਉਨ੍ਹਾਂ ਪਿੰਡਾਂ 'ਤੇ ਕਸਬਿਆਂ 'ਚ ਲੁੱਟ-ਮਾਰ ਦੀ ਇੰਤਹਾ ਕਰ ਦਿੱਤੀ। ਇਹ ਦੇਖੇ ਬਿਨਾਂ ਕਿ ਲੁੱਟੇ ਜਾਣ ਵਾਲੇ ਹਿੰਦੂ ਹਨ ਜਾਂ ਮੁਸਲਮਾਨ।
ਆਮ ਸਾਦਾ ਤੇ ਨਿਹੱਥੇ ਕਸ਼ਮੀਰੀਆਂ ਦੀ ਨਾ ਸਿਰਫ ਲੁੱਟਮਾਰ ਕੀਤੀ ਗਈ, ਸਗੋਂ ਕਸ਼ਮੀਰੀਆਂ ਦੀਆਂ ਜਵਾਨ ਧੀਆਂ-ਭੈਣਾਂ ਵੀ ਅਗਵਾ ਕਰ ਕੇ ਪਾਕਿਸਤਾਨ ਪਹੁੰਚਾ ਦਿੱਤੀਆਂ ਗਈਆਂ। ਕਬਜ਼ੇ ਹੇਠ ਆਏ ਕਸ਼ਮੀਰੀਆਂ ਦੇ ਘਰਾਂ ਦਾ ਸਭ ਭਾਂਡਾ-ਠੀਕਰ ਤੇ ਕੀਮਤੀ ਵਸਤਾਂ ਲੁੱਟ ਲਈਆਂ ਗਈਆਂ। ਕਸ਼ਮੀਰੀ ਕੁੜੀਆਂ ਦੀ ਵੀ ਲਗਾਤਾਰ ਪਕੜ-ਧਕੜ ਕਰ ਕੇ ਪਾਕਿਸਤਾਨ ਪਹੁੰਚਾਈਆਂ ਜਾਂਦੀਆਂ ਰਹੀਆਂ। ਉਨ੍ਹਾਂ ਦਿਨਾਂ 'ਚ ਜਿਨ੍ਹਾਂ ਲੋਕਾਂ ਨੇ ਜੇਹਾਦ-ਏ-ਕਸ਼ਮੀਰ ਕਰੀਬ ਤੋਂ ਦੇਖਿਆ, ਉਹ ਦੱਸਦੇ ਹਨ ਕਿ ਰਾਵਲਪਿੰਡੀ ਦੇ ਰਾਜਾ ਬਾਜ਼ਾਰ 'ਚ ਕਸ਼ਮੀਰੀਆਂ ਦੇ ਘਰਾਂ ਵਿਚੋਂ ਲੁੱਟੇ-ਪੁੱਟੇ ਕੀਮਤੀ ਸਾਮਾਨ ਤੇ ਜਵਾਨ ਕਸ਼ਮੀਰੀ ਕੁੜੀਆਂ ਵੀ ਸ਼ਰੇਆਮ ਨਿਲਾਮੀਆਂ ਹੋਇਆ ਕਰਦੀਆਂ ਸਨ। ਜੋ ਵੀ ਬੰਦਾ ਕਸ਼ਮੀਰੀਆਂ ਦੇ ਘਰਾਂ ਵਿਚੋਂ ਲੁੱਟੇ ਸਾਮਾਨ ਤੇ ਅਗਵਾ ਕਰਕੇ ਲਿਆਂਦੀਆਂ ਗਈਆਂ ਕਸ਼ਮੀਰੀ ਕੁੜੀਆਂ ਦੀ ਵੱਧ ਤੋਂ ਵੱਧ ਬੋਲੀ ਦਿੰਦਾ ਸੀ, ਲੁੱਟਿਆ ਸਾਮਾਨ ਤੇ ਕੁੜੀਆਂ ਉਸ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਸਨ।
ਪਾਕਿਸਤਾਨ ਦੇ ਉਸ ਸਮੇਂ ਦੇ ਉੱਚ ਅਹੁਦਿਆਂ 'ਤੇ ਬੈਠੇ ਫ਼ੌਜੀ ਅਫਸਰ ਅਮਰੀਕੀ ਸਰਕਾਰ ਨਾਲ ਮੁਕੰਮਲ ਰਾਬਤੇ ਵਿਚ ਸਨ। ਅਮਰੀਕਾ ਜੋ ਅੱਜਕਲ੍ਹ ਹਿੰਦੁਸਤਾਨ ਨਾਲ ਦੋਸਤੀ ਦਾ ਬੜਾ ਦਾਅਵੇਦਾਰ ਹੈ, ਉਸ ਨੇ ਬੜੀ ਯੋਜਨਾਬੰਦੀ ਨਾਲ ਕਸ਼ਮੀਰ ਅੰਦਰ ਜੰਗ ਦੇ ਕਈ ਮੁਹਾਜ਼ ਖੁੱਲ੍ਹਵਾ ਦਿੱਤੇ ਤੇ ਇੰਜ ਮਹਾਰਾਜਾ ਕਸ਼ਮੀਰ ਦੀ ਸਰਕਾਰ ਹੇਠ ਕਸ਼ਮੀਰ ਇਲਾਕੇ 'ਤੇ ਕਬਾਇਲੀ ਲੜਾਕਿਆਂ ਦਾ ਕਬਜ਼ਾ ਹੁੰਦਾ ਗਿਆ। ਮਹਾਰਾਜਾ ਕਸ਼ਮੀਰ ਦਿੱਲੀ ਗਿਆ ਤੇ ਦਿੱਲੀ ਸਰਕਾਰ ਨੂੰ ਕਸ਼ਮੀਰ ਦੀ ਗੰਭੀਰ ਸਥਿਤੀ ਬਾਰੇ ਦੱਸਿਆ। ਮਹਾਰਾਜਾ ਕਸ਼ਮੀਰ ਨੇ ਦਿੱਲੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਕਸ਼ਮੀਰ 'ਤੇ ਮਹਾਰਾਜਾ ਦੀ ਹਕੂਮਤ ਮੁਕੰਮਲ ਬਹਾਲ ਕਰਾਏ ਤੇ ਰਿਆਸਤ ਕਸ਼ਮੀਰ 'ਤੇ ਆਪਣਾ ਕੰਟਰੋਲ ਕਾਇਮ ਕਰੇ। ਮਹਾਰਾਜਾ ਕਸ਼ਮੀਰ ਨੇ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹਿੰਦੁਸਤਾਨੀ ਸਰਕਾਰ ਕਸ਼ਮੀਰ 'ਤੇ ਜਿਸ ਇਲਾਕੇ 'ਤੇ ਕਬਾਇਲੀ ਲੜਾਕਿਆਂ ਨੇ ਕਬਜ਼ਾ ਕਰ ਲਿਆ ਹੈ, ਉਸ ਇਲਾਕੇ ਤੋਂ ਕਬਜ਼ਾ ਖ਼ਤਮ ਕਰਵਾਏ ਤੇ ਮਸਲਾ ਕਸ਼ਮੀਰ ਦਾ ਕੋਈ ਮੁਨਾਸਿਬ ਢੰਗ ਨਾਲ ਹੱਲ ਕੱਢਿਆ ਜਾਏ। ਮਹਾਰਾਜਾ ਕਸ਼ਮੀਰ ਜੋ ਕਸ਼ਮੀਰ ਨੂੰ ਇਕ ਆਜ਼ਾਦ ਰਿਆਸਤ ਦੇ ਰੂਪ 'ਚ ਰੱਖਣਾ ਚਾਹੁੰਦਾ ਸੀ, ਉਹ ਹਿੰਦੁਸਤਾਨ ਸਰਕਾਰ ਵਲੋਂ ਰਿਆਸਤ ਕਸ਼ਮੀਰ 'ਤੇ ਫ਼ੌਜੀ ਕਾਰਵਾਈ ਦੀ ਤਜਵੀਜ਼ 'ਤੇ ਰਾਜ਼ੀ ਹੋ ਗਿਆ।
ਦੂਜੇ ਪਾਸੇ ਕਬਾਇਲੀ ਜੇਹਾਦੀਆਂ ਦੀ ਇਕ ਬਹੁਤ ਵੱਡੀ ਤਾਦਾਦ ਸ੍ਰੀਨਗਰ ਦੇ ਹਵਾਈ ਅੱਡੇ ਤੱਕ ਪਹੁੰਚ ਗਈ। ਮਹਾਰਾਜਾ ਕਸ਼ਮੀਰ ਨੇ ਕਸ਼ਮੀਰ ਦੇ ਹਾਲਾਤ ਆਪਣੇ ਕਾਬੂ ਤੋਂ ਬਾਹਰ ਹੁੰਦਿਆਂ ਵੇਖ ਕੇ ਹਿੰਦੁਸਤਾਨੀ ਸਰਕਾਰ ਨੂੰ ਫੌਰੀ ਤੌਰ 'ਤੇ ਫ਼ੌਜ ਰਿਆਸਤ ਕਸ਼ਮੀਰ ਅੰਦਰ ਭੇਜਣ ਲਈ ਲਿਖਤੀ ਰੂਪ ਵਿਚ ਬੇਨਤੀ ਕੀਤੀ। ਹਿੰਦੁਸਤਾਨ ਦੀ ਹਕੂਮਤ ਨੇ ਆਪਣੇ ਹਵਾਈ ਸੈਨਾ ਦੇ ਕੁਝ ਦਸਤੇ ਸ੍ਰੀਨਗਰ ਦੇ ਹਵਾਈ ਅੱਡੇ 'ਤੇ ਉਤਾਰ ਦਿੱਤੇ। ਇੰਜ ਹਿੰਦੁਸਤਾਨੀ ਫ਼ੌਜ ਕਸ਼ਮੀਰ ਰਿਆਸਤ ਅੰਦਰ ਪਹੁੰਚਣੀ ਸ਼ੁਰੂ ਹੋ ਗਈ। ਇੰਜ ਮਹਾਰਾਜਾ ਕਸ਼ਮੀਰ ਰਿਆਸਤ ਕਸ਼ਮੀਰ ਨੂੰ ਹਿੰਦੁਸਤਾਨ ਦਾ ਹਿੱਸਾ ਬਣਾਉਣ 'ਤੇ ਮਜਬੂਰ ਹੋ ਗਿਆ। ਮਹਾਰਾਜਾ ਕਸ਼ਮੀਰ ਵਲੋਂ ਰਿਆਸਤ ਕਸ਼ਮੀਰ ਨੂੰ ਹਿੰਦੁਸਤਾਨ ਦਾ ਹਿੱਸਾ ਬਣਾਉਣ ਦਾ ਐਲਾਨ ਹੁੰਦਿਆਂ ਹੀ ਕਸ਼ਮੀਰ ਦੀ ਸਥਿਤੀ ਤੇਜ਼ੀ ਨਾਲ ਬਦਲਣੀ ਸ਼ੁਰੂ ਹੋ ਗਈ।
ਪਾਕਿਸਤਾਨ ਦੀ ਫ਼ੌਜ ਦੇ ਕਰਤਾ-ਧਰਤਾ ਜਰਨੈਲ ਉਸ ਸਮੇਂ ਅਮਰੀਕੀ ਹੁਕਮਰਾਨਾਂ ਨਾਲ ਰਾਬਤੇ 'ਚ ਸਨ। ਉਸ ਸਮੇਂ ਦੇ ਪਾਕਿਸਤਾਨੀ ਜਰਨੈਲ ਪਾਕਿਸਤਾਨੀ ਸਿਆਸੀ ਨੇਤਾਵਾਂ 'ਤੇ ਦਬਾਅ ਵਧਾ ਰਹੇ ਸਨ ਕਿ ਰਿਆਸਤ ਕਸ਼ਮੀਰ 'ਚ ਫ਼ੌਜੀ ਕਾਰਵਾਈ ਕੀਤੀ ਜਾਏ। ਇਕ ਪਾਸੇ ਤਾਂ ਅਸਰ-ਓ-ਰਸੂਖ਼ ਵਾਲੇ ਲੋਕ ਪਾਕਿਸਤਾਨੀ ਆਗੂਆਂ 'ਤੇ ਦਬਾਅ ਵਧਾ ਰਹੇ ਸਨ, ਦੂਜੇ ਪਾਸੇ ਹਿੰਦੁਸਤਾਨ ਦੇ ਕਈ ਕੱਟੜ ਆਗੂ ਕਾਂਗਰਸੀ ਨੇਤਾਵਾਂ ਨੂੰ ਮਜਬੂਰ ਕਰ ਰਹੇ ਸਨ ਕਿ ਉਹ ਸਾਰੀ ਰਿਆਸਤ ਕਸ਼ਮੀਰ 'ਤੇ ਕਬਜ਼ਾ ਕਰ ਲੈਣ।
ਦਰਅਸਲ ਪਾਕਿਸਤਾਨੀ ਫ਼ੌਜ ਕਸ਼ਮੀਰ ਰਿਆਸਤ 'ਤੇ ਕਬਜ਼ਾ ਕਰਨ ਦੀ ਸਥਿਤੀ ਵਿਚ ਨਹੀਂ ਸੀ। ਵੰਡ ਸਮੇਂ ਹਿੰਦੁਸਤਾਨ ਨੂੰ ਇਕ ਬਣੀ-ਬਣਾਈ ਫ਼ੌਜ ਮਿਲ ਗਈ ਸੀ। ਇਸ ਦੇ ਨਾਲ ਮਹਾਰਾਜਾ ਰਿਆਸਤ ਕਸ਼ਮੀਰ ਹਿੰਦੁਸਤਾਨੀ ਫ਼ੌਜ ਦਾ ਪੂਰਾ ਹਮਾਇਤੀ ਬਣ ਗਿਆ ਸੀ। ਇੰਜ ਹਿੰਦੁਸਤਾਨੀ ਫ਼ੌਜ ਕਸ਼ਮੀਰ 'ਤੇ ਕਬਜ਼ਾ ਕਰਦੀ ਗਈ।
ਅਮਰੀਕੀ ਹੁਕਮਰਾਨਾਂ ਨੂੰ ਰਾਵਲਪਿੰਡੀ ਦੀ ਫ਼ੌਜੀ ਲੀਡਰਸ਼ਿਪ ਵਲੋਂ ਰਜ਼ਾਮੰਦੀ ਦੇ ਇਸ਼ਾਰੇ ਮਿਲਣ ਲੱਗ ਪਏ ਸਨ। ਇਸ ਦਾ ਅਹਿਸਾਸ ਮਾਸਕੋ (ਰੂਸ) ਦੇ ਹਕੂਮਤੀ ਨੇਤਾਵਾਂ ਨੂੰ ਵੀ ਸੀ। ਦੋਵਾਂ ਸਾਮਰਾਜੀ ਤਾਕਤਾਂ ਦੀ ਆਪਸੀ ਖਿੱਚਾਤਾਣੀ ਤੇ ਮੁਕਾਬਲੇ ਦੀ ਸਿਆਸਤ 'ਤੇ ਇਕ-ਦੂਜੇ ਨੂੰ ਥੱਲੇ ਲਾਉਣ ਦੇ ਕੁਝ ਅਮਲ ਦੇ ਪ੍ਰਛਾਵੇਂ ਕਸ਼ਮੀਰ ਰਿਆਸਤ ਦੀਆਂ ਹਵਾਵਾਂ-ਫਿਜ਼ਾਵਾਂ 'ਤੇ ਛਾ ਗਏ। ਇੰਜ ਕਸ਼ਮੀਰ ਤੇ ਕਸ਼ਮੀਰੀਆਂ ਦੀ ਇਕ ਦਰਦਨਾਕ ਕਹਾਣੀ ਦੀ ਸ਼ੁਰੂਆਤ ਹੋਈ। (ਬਾਕੀ ਕੱਲ੍ਹ)


-ਖਾਲਸਾ ਹਾਊਸ, ਚੱਕ ਨੰ: 97/ਆਰ ਬੀ ਜੌਹਲ, ਤਹਿ: ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ (ਪਾਕਿਸਤਾਨ)


ਖ਼ਬਰ ਸ਼ੇਅਰ ਕਰੋ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX