ਤਾਜਾ ਖ਼ਬਰਾਂ


ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  25 minutes ago
ਲੁਧਿਆਣਾ, 23 ਜੁਲਾਈ (ਅਮਰੀਕ ਸਿੰਘ ਬੱਤਰਾ)- ਅੱਜ ਤੜਕੇ ਕਰੀਬ 4 ਵਜੇ ਨੂਰਵਾਲਾ ਰੋਡ ਨੇੜੇ ਸਥਿਤ ਇੱਕ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਊ ਦਸਤੇ ਦੇ ਇੱਕ ਅਧਿਕਾਰੀ ਨੇ ਇਸ ਬਾਰੇ...
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  34 minutes ago
ਜੰਡਿਆਲਾ ਗੁਰੂ, 23 ਜੁਲਾਈ (ਰਣਜੀਤ ਸਿੰਘ ਜੋਸਨ)- ਨੈਸ਼ਨਲ ਹਾਈਵੇਅ 'ਤੇ ਜੰਡਿਆਲਾ ਗੁਰੂ ਨਜ਼ਦੀਕ ਬਣੇ ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅੱਜ ਅਚਾਨਕ ਇਕ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਲੋਕਾਂ ਵਲੋਂ ਕਾਰ ਸਵਾਰ ਵਿਅਕਤੀਆਂ ਨੂੰ...
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  33 minutes ago
ਕਾਹਨੂੰਵਾਨ, 23 ਜੁਲਾਈ (ਹਰਜਿੰਦਰ ਸਿੰਘ ਜੱਜ)- ਸਥਾਨਕ ਚੱਕ ਸ਼ਰੀਫ਼ ਰੋਡ ਥਾਣੇ ਵਾਲੀ ਗਲੀ ਨਜ਼ਦੀਕ ਇੱਕ ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਦਰਸ਼ਨਾ ਦੇਵੀ (55) ਪਤਨੀ ਅਰੁਣ...
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  about 1 hour ago
ਨਵੀਂ ਦਿੱਲੀ, 23 ਜੁਲਾਈ- ਸੁਪਰੀਮ ਕੋਰਟ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਇੱਕ ਮਾਮਲੇ 'ਚ ਉਨ੍ਹਾਂ 33 ਲੋਕਾਂ ਨੂੰ ਜ਼ਮਾਨਤ ਦੇ ਦਿੱਤੀ ਹੈ, ਜਿਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਇਸ ਮਾਮਲੇ 'ਚ 5-5 ਸਾਲ ਦੀ ਸਜ਼ਾ ਸੁਣਾਈ ਸੀ। ਦਿੱਲੀ ਹਾਈਕੋਰਟ ਦੇ...
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  about 1 hour ago
ਜਲੰਧਰ, 23 ਜੁਲਾਈ- ਜਲੰਧਰ 'ਚ ਇੱਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਆਰਵ ਮਹਿਤਾ ਵਾਸੀ ਭੈਰੋ ਬਾਜ਼ਾਰ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਤੋਂ ਬਾਅਦ ਬੱਚੇ ਦੇ ਪਰਿਵਾਰਕ...
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  about 1 hour ago
ਵਾਸ਼ਿੰਗਟਨ, 23 ਜੁਲਾਈ- ਪਾਕਿਸਤਾਨ ਦੀ ਸ਼ਕਤੀਸ਼ਾਲੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਨੇ ਸੀ. ਏ. ਆਈ. ਨੂੰ ਉਹ ਸੂਚਨਾ ਮੁਹੱਈਆ ਕਰਾਈ ਸੀ, ਜਿਸ ਨੇ ਅਮਰੀਕਾ ਨੂੰ ਅਲਕਾਇਦਾ ਦੇ ਆਕਾ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਅਤੇ ਮਾਰਨ 'ਚ ਮਦਦ...
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  about 2 hours ago
ਮਹਿਲ ਕਲਾਂ, 23 ਜੁਲਾਈ (ਤਰਸੇਮ ਸਿੰਘ ਚੰਨਣਵਾਲਾ)- ਪੁਲਿਸ ਥਾਣਾ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਮੂੰਮ ਨਾਲ ਸੰਬੰਧ ਮਾਲਵਾ ਜ਼ੋਨ-2 ਦੇ ਸਾਬਕਾ ਅਕਾਲੀ ਆਗੂ ਅਤੇ ਪ੍ਰਾਪਰਟੀ ਦੇ ਉੱਘੇ ਕਾਰੋਬਾਰੀ ਪਰਮਪ੍ਰੀਤ ਸਿੰਘ ਪੰਮਾ ਸਿੱਧੂ 'ਤੇ ਬੀਤੀ ਰਾਤ ਦੋ ਹਮਲਾਵਰਾਂ...
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 2 hours ago
ਬੰਗਾ, 23 ਜੁਲਾਈ (ਜਸਵੀਰ ਸਿੰਘ ਨੂਰਪੁਰ)- ਬੰਗਾ ਪੁਲਿਸ ਨੇ ਇਲਾਕੇ 'ਚ 40 ਦੇ ਕਰੀਬ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀ. ਐੱਸ. ਪੀ. ਨਵਨੀਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ...
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ...
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  about 2 hours ago
ਨਵੀਂ ਦਿੱਲੀ, 23 ਜੁਲਾਈ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ 'ਤੇ ਵਿਚੋਲਗੀ ਨੂੰ ਲੈ ਕੇ ਆਏ ਬਿਆਨ 'ਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਜਵਾਬ ਮੰਗ ਰਿਹਾ ਹੈ। ਇਸੇ ਸਿਲਸਿਲੇ 'ਚ ਸੰਸਦ ਦੇ ਦੋਹਾਂ ਸਦਨਾਂ 'ਚ ਪ੍ਰਧਾਨ ਮੰਤਰੀ ਨਰਿੰਦਰ...
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  about 3 hours ago
ਸੰਗਰੂਰ, 23 ਜੁਲਾਈ (ਧੀਰਜ ਪਸ਼ੋਰੀਆ)- ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਅਤੇ ਕਿਸਾਨ ਮੋਰਚਾ ਦੇ ਝੰਡੇ ਹੇਠਾਂ ਡੀ. ਸੀ. ਦਫ਼ਤਰ ਮੂਹਰੇ ਅੱਜ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਹੈ। ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਾਉਣ ਅਤੇ ਛੋਟੀ ਕਿਸਾਨੀ ਨੂੰ...
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  about 3 hours ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ। ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ...
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  about 3 hours ago
ਚੰਡੀਗੜ੍ਹ, 23 ਜੁਲਾਈ (ਹਰਕੰਵਲਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਅਤੇ ਫਸਲਾਂ ਤੇ ਹੋਰ ਜਾਇਦਾਦਾਂ ਦੇ ਨੁਕਸਾਨ ਦਾ ਅੰਦਾਜ਼ਾ...
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  about 4 hours ago
ਅੰਮ੍ਰਿਤਸਰ, 23 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਵਲੋਂ ਗਾਏ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ...
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  about 4 hours ago
ਜਲੰਧਰ, 23 ਜੁਲਾਈ (ਮਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ। ਭਾਰੀ ਮੀਂਹ ਕਾਰਨ ਘੱਗਰ ਨਦੀ 'ਚ ਕਈ ਥਾਈਂ ਪਾੜ ਪੈਣ ਕਾਰਨ ਦੋਹਾਂ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ...
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  about 4 hours ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  about 4 hours ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 5 hours ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  about 5 hours ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550

ਸੰਪਾਦਕੀ

ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਕਿੰਨੀ ਕੁ ਗੰਭੀਰ ਹੈ ਸਰਕਾਰ?

ਰਾਜਨੀਤਕ ਪਾਰਟੀਆਂ ਦਾ ਕੀ ਹੈ, ਇਕ ਪ੍ਰੈੱਸ ਕਾਨਫ਼ਰੰਸ ਕਰਨੀ ਹੈ, ਇਕ ਬਿਆਨ ਦੇਣਾ ਹੈ ਅਤੇ ਫਿਰ ਵੱਡਾ ਮੁੱਦਾ ਬਣ ਜਾਂਦਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਕਰੇਗੀ, ਇਹ ਸਧਾਰਨ ਖ਼ਬਰ ਤਾਂ ਨਹੀਂ ਹੈ। ਪਰ ਮੀਡੀਆ, ਸਮਾਜ ...

ਪੂਰੀ ਖ਼ਬਰ »

ਗੱਲ ਇਨਸਾਨਾਂ ਦੇ ਅੰਦਰ ਦੀ ਹੈਵਾਨੀਅਤ ਦੀ

ਹਾਲ ਵਿਚ ਹੀ ਫ਼ਿਲਮ ਦੇਖੀ 'ਮੰਟੋ'। ਪੁਰਾਤਨ ਸਮਿਆਂ ਦੇ ਸਭ ਤੋਂ ਮਕਬੂਲ ਅਫਸਾਨਾ-ਨਿਗਾਰ ਦੀ ਜ਼ਿੰਦਗੀ 'ਤੇ ਆਧਾਰਿਤ। ਸਾਅਦਤ ਹਸਨ ਮੰਟੋ ਆਪਣੇ-ਆਪ ਵਿਚ ਹੀ ਇਕ ਮਜਮੂਨ ਸੀ। ਸਾਰੀ ਫਿਲਮ ਵਿਚ ਇਕ ਹੀ ਗੱਲ ਦੀ ਦਲੀਲ ਰਹੀ। ਅਦਬ ਕਦੇ ਅਸ਼ਲੀਲ ਨਹੀਂ ਹੁੰਦਾ। ਖੈਰ, ਮੇਰਾ ਸਬੰਧ ਜਾਂ ਕਹਿ ਲਵੋ ਦਿਲਚਸਪੀ ਦੀ ਵਜ੍ਹਾ ਇਹ ਸੀ ਕਿ ਅਰਸਾ ਪਹਿਲਾਂ ਮੈਂ ਸ੍ਰੀ ਹੀਰਾ ਲਾਲ ਸਿੱਬਲ 'ਤੇ ਇਕ ਫੀਚਰ ਲਿਖਿਆ ਸੀ। ਉਹ ਮੰਟੋ ਦੇ ਵਕੀਲ ਸਨ। ਮੰਟੋ ਅਤੇ ਇਸਮਤ ਚੁਗਤਾਈ ਦੀਆਂ ਕਹਾਣੀਆਂ 'ਮਾਰਚ ਦੀ ਇਕ ਰਾਤ', 'ਕਾਲੀ ਸਲਵਾਰ' ਤੇ 'ਲਿਹਾਫ' ਅਦਬੇ-ਲਤੀਫ਼ ਰਸਾਲੇ ਵਿਚ ਛਪੀਆਂ ਸਨ। ਉਨ੍ਹਾਂ ਖ਼ਿਲਾਫ਼ ਲਾਹੌਰ ਹਾਈ ਕੋਰਟ ਵਿਚ ਗਏ ਸਾਹਬ ਸੰਤ ਰਾਮ ਨੇ ਮੁਕੱਦਮਾ ਲੜਿਆ ਸੀ, ਅਸ਼ਲੀਲਤਾ ਨੂੰ ਲੈ ਕੇ। ਤੇ ਉਨ੍ਹਾਂ ਸਮਿਆਂ ਦੇ 'ਮਿਲਾਪ' ਦੇ ਸੰਪਾਦਕ ਨਾਨਕ ਚੰਦ ਨਾਜ਼ ਨੇ ਗਵਾਹੀ ਭਰੀ ਸੀ। ਆਪਣੇ ਕਿੱਤੇ ਦੇ ਸ਼ੁਰੂਆਤੀ ਦਿਨਾਂ ਵਿਚ ਹੀਰਾ ਲਾਲ ਸਿੱਬਲ ਜੋ ਸ੍ਰੀ ਕਪਿਲ ਸਿੱਬਲ ਦੇ ਪਿਤਾ ਹਨ, ਨੇ ਇਸ ਮੁਕੱਦਮੇ ਨੂੰ ਜਿੱਤ ਕੇ ਵਾਹਵਾ ਨਾਂਅ ਖੱਟਿਆ ਸੀ। ਇੰਟਰਵਿਊ ਦੇ ਦੌਰਾਨ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਹਾਲਾਂਕਿ ਅੰਗਰੇਜ਼ੀ ਹਕੂਮਤ ਸੀ, ਫਿਰ ਵੀ ਸਮਾਜਿਕ ਤੱਤ ਤਾਂ ਆਪਣੇ ਹੀ ਸਨ। ਅਦਬ ਆਮ ਤੌਰ 'ਤੇ ਸਮਾਜ ਦਾ ਹੀ ਸੱਚ ਦਰਸਾਉਂਦਾ ਹੈ। ਇਹੋ ਜਿਹੀਆਂ ਕਹਾਣੀਆਂ ਕਿੱਥੋਂ ਪੁੰਗਰੀਆਂ?
ਉਨ੍ਹਾਂ ਨੇ ਮੈਨੂੰ ਇਕ ਦਿਲਚਸਪ ਜਵਾਬ ਦਿੱਤਾ, 'ਸਮਿਆਂ ਦੀ ਚੱਕ-ਥੱਲ ਵਿਚ ਇਨਸਾਨਾਂ ਦੇ ਅੰਦਰ ਦੀ ਹੈਵਾਨੀਅਤ ਉਤੇਜਿਤ ਹੋ ਜਾਂਦੀ ਹੈ। ਜਦੋਂ ਸਮਾਜ ਦੇ ਮਜਬੂਰ ਵਰਗ ਨੂੰ ਹੋਰ ਦਬਾਇਆ ਜਾਵੇ ਤਾਂ ਉਹ ਆਪਣੀ ਹੈਵਾਨੀਅਤ ਦਾ ਸ਼ਿਕਾਰ ਹੋਰ ਮਜ਼ਲੂਮਾਂ ਨੂੰ ਬਣਾਉਦਾ ਹੈ।' ਇਹ ਕਹਾਣੀਆਂ ਜਨਮਦੀਆਂ ਹਨ ਪਰ ਲਿਖਣ ਦੀ ਜੁਰਅਤ ਸ਼ਾਇਦ ਕੋਈ ਮੰਟੋ ਜਿਹਾ ਹੀ ਕਰ ਸਕਦਾ ਸੀ। ਉਹ ਜ਼ਿਹਨ ਤੋਂ ਅਮੀਰ ਸੀ ਤੇ ਹਾਲਾਤ ਤੋਂ ਗਰੀਬ। ਇਹੋ ਜਿਹਾ ਸ਼ਖ਼ਸ ਜੇ ਹੁਨਰ ਦਾ ਧਨੀ ਹੋਵੇ ਤਾਂ ਕਿੰਨੇ ਹੀ ਨਕਾਬ ਹੱਥੀਂ ਉਧੇੜ ਸਕਦਾ ਹੈ। ਇਹ ਉਸ ਨੇ ਕੀਤਾ। ਅੱਜ ਅਖ਼ਬਾਰਾਂ ਤੋਂ ਲੈ ਕੇ ਫ਼ਿਲਮ ਦੇ ਪਰਦੇ ਤੱਕ ਦਰਿੰਦਗੀ ਖਿਲਰੀ ਪਈ ਹੈ। ਜੋ ਕਦੇ ਨਹੀਂ ਸੁਣੀਆਂ ਗਈਆਂ, ਉਹ ਕਹਾਣੀਆਂ ਵੀ ਸੁਣੀਆਂ ਜਾ ਰਹੀਆਂ ਹਨ। ਸਭ ਤੋਂ ਦੁਖਦਾਈ ਤੇ ਮੰਦਭਾਗੀ ਗੱਲ ਛੋਟੀਆਂ ਬੱਚੀਆਂ ਨਾਲ ਜਬਰ-ਜਨਾਹ ਹੈ। ਦਰਿੰਦਗੀ ਦਾ ਇਸ ਤੋਂ ਭੱਦਾ ਰੂਪ ਨਹੀਂ ਹੋ ਸਕਦਾ। ਨਿੱਕੀਆਂ ਮਾਸੂਮ ਜਾਨਾਂ ਕਿਸ 'ਤੇ ਭਰੋਸਾ ਕਰਨ? ਸਾਰੇ ਰਿਸ਼ਤੇ ਹੀ ਆਪਣੀ ਪਵਿੱਤਰਤਾ ਤੇ ਵਫ਼ਾਦਾਰੀ ਗੁਆ ਚੁੱਕੇ ਜਾਪਦੇ ਹਨ। ਹੁਣ ਸਮਿਆਂ ਦੀ ਕਿਹੜੀ ਅਜਿਹੀ ਚੱਕ-ਥੱਲ ਹੈ ਜੋ ਥੰਮ੍ਹ ਨਹੀਂ ਰਹੀ। ਹਰ ਵਕਤ ਸੌਖ ਨਹੀਂ ਬਣੀ ਰਹਿ ਸਕਦੀ। ਕਿਤੇ ਭੁੱਖ, ਕਿਤੇ ਰੱਜ। ਕਿਤੇ ਧੁੱਪ, ਕਿਤੇ ਛਾਂ।
ਨਜ਼ਰੀਆ ਬਦਲਣ ਦੀ ਲੋੜ ਹੈ। ਜੇਕਰ ਬੇਰੁਜ਼ਗਾਰੀ ਦੀ ਮਾਰ ਹੈ, ਸਰਕਾਰੀ ਨਜ਼ਰਅੰਦਾਜ਼ੀ ਹੈ, ਜ਼ਿੰਦਗੀ ਕੌੜੀ ਘੁੱਟ ਜਿਹੀ ਹੈ ਤਾਂ ਵੀ ਇਕ ਮਾਸੂਮ ਨੂੰ ਕੁਚਲ ਕੇ ਕਿਹੜੀ ਠੰਢ ਪੈ ਜਾਣੀ ਹੈ ਕਾਲਜੇ? ਮਾਨਸਿਕ ਪੱਧਰ ਏਨਾ ਡਿੱਗ ਗਿਆ ਕਿ ਸਮਾਜ ਵਿਚ ਵਿਚਰਨ ਦੇ ਕਾਬਲ ਨਹੀਂ ਰਹੇ ਕਿੰਨੇ ਲੋਕ। ਕੁਦਰਤ ਦੀ ਅੰਤਾਂ ਦੀ ਮਿਹਰ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ। ਆਪਣੇ ਬੇਕਾਰ ਦੇ ਰੋਣੇ ਹੀ ਮੁੱਖ ਰੱਖਦੇ ਹਨ। ਕੁਝ ਦਿਨ ਪਹਿਲਾਂ ਮੈਂ ਇਕ ਦਿਲਚਸਪ ਵਾਕਿਆ ਦੇਖਿਆ। ਸਫ਼ਰ ਦੇ ਦੌਰਾਨ, ਦਿੱਲੀ ਦੇ ਰਾਹ ਵਿਚ ਇਕ ਢਾਬੇ 'ਤੇ ਰੋਟੀ ਖਾਣੀ ਸੀ। ਨਾਲ ਦੇ ਮੇਜ਼ 'ਤੇ ਇਕ ਮਰਸਡੀਜ਼ ਤੋਂ ਉੱਤਰੇ ਸਾਹਬ ਅਤੇ ਉਨ੍ਹਾਂ ਦਾ ਡਰਾਈਵਰ ਆ ਬੈਠੇ। 'ਸਾਹਬ' ਨੇ ਆਰਡਰ ਕੀਤਾ ਆਪਣੇ ਲਈ ਇਕ ਖੁਸ਼ਕ ਰੋਟੀ ਤੇ ਬਿਨਾਂ ਤੜਕੇ ਦੀ ਦਾਲ। ਡਰਾਈਵਰ ਲਈ ਚੌਲ, ਦਹੀਂ, ਦੋ ਸਬਜ਼ੀਆਂ ਤੇ ਪਰਾਊਂਠੇ। ਉਨ੍ਹਾਂ ਦੀ ਵਾਰਤਾਲਾਪ ਮੇਰੇ ਕੰਨੀਂ ਪੈ ਰਹੀ ਸੀ। ਡਰਾਈਵਰ ਕਹਿੰਦਾ, 'ਸਾਹਬ, ਮੈਂ ਉਧਰ ਬੈਠ ਜਾਤਾ ਹੂੰ, ਮੇਰਾ ਖਾਣਾ ਦੇਖ ਆਪ ਕਾ ਮਨ ਖਰਾਬ ਹੋਏਗਾ।' ਸਾਹਬ ਕਹਿਣ ਲੱਗੇ, 'ਓਏ ਮੂਰਖਾ, ਮਨ ਖੁਸ਼ ਹੋਗਾ। ਸ਼ਕਲ ਤਾਂ ਵੇਖ ਲੈਣ ਦੇ ਚੱਜ ਦੇ ਭੋਜਨ ਦੀ, ਸਿਹਤ ਖਾਣ ਤਾਂ ਦਿੰਦੀ ਨਹੀਂ।'
ਮੈਂ ਉਸੇ ਵੇਲੇ ਸੋਚਿਆ ਅਮੀਰੀ ਤਾਂ ਕੁਦਰਤ ਦੀ ਦੇਣ ਹੈ। ਖਾ ਬੰਦਾ ਸਕੇ ਨਾ, ਗੋਲੀਆਂ-ਟੀਕਿਆਂ ਆਸਰੇ ਸਰੀਰ ਰੋਹੜੇ। ਗੱਡੀ ਮਹਿੰਗੀ ਖਰੀਦੀ ਪਰ ਚਲਾਉਣ ਦਾ ਨਜ਼ਾਰਾ ਦੂਜੇ ਦਾ। ਫਾਈਲਾਂ ਦਾ ਢੇਰ ਦੱਸ ਰਿਹਾ ਸੀ ਕਿ ਕੋਈ ਪੇਚੀਦਾ ਮਸਲਾ ਸਫਰ ਕਰਵਾ ਰਿਹਾ ਹੈ। ਫਿਰ ਕੁਦਰਤ ਤੇ ਜ਼ਿੰਦਗੀ ਨੂੰ ਕਿਉਂ ਕੋਸੀਏ, ਜਦੋਂ ਉਸ ਨੇ ਜ਼ਿੰਦਗੀਆਂ ਵਿਚ ਸਮਾਨਤਾ ਭਰੀ ਹੈ, ਆਪਣੇ ਹੱਥੀਂ। ਪਦਾਰਥਵਾਦੀ ਯੁੱਗ ਨੇ ਅਰਥ ਬਦਲ ਦਿੱਤੇ ਤਾਂ ਵੀ ਅਸਲੀਅਤ ਇਹੋ ਹੈ ਕਿ ਹਰਫਨ ਮੌਲਾ ਤਬੀਅਤ ਵਿਚ ਹੀ ਬਾਦਸ਼ਾਹੀ ਹੈ।
ਦਰਅਸਲ ਸਰੀਰਕ ਤੰਦਰੁਸਤੀ ਦੇ ਮਾਪਦੰਡ ਬਹੁਤ ਹਨ, ਪਰ ਕੋਈ ਵੀ ਮਾਨਸਿਕ ਤੰਦਰੁਸਤੀ ਨਹੀਂ ਨਾਪਦਾ। ਸਾਡੇ ਸਮਾਜ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਅਸੀਂ ਅਸੂਲਾਂ ਤੋਂ ਬੁਰੀ ਤਰ੍ਹਾਂ ਨਿਖੜ ਗਏ ਹਾਂ। ਸਾਡੀ ਸੋਚ ਹੋਰ ਸੁੰਗੜ ਗਈ ਤੇ ਤਬੀਅਤ ਮੁਰਝਾ ਗਈ ਹੈ। ਖੁਸ਼ੀ-ਖੇੜੇ ਖਾਤਰ ਸਾਰੇ ਰਾਹ ਅਸੀਂ ਆਪ ਬੰਦ ਕਰ ਦਿੱਤੇ। ਮਿਰਜ਼ਾ-ਸਾਹਿਬਾ, ਹੀਰ-ਰਾਂਝੇ ਜਿਹੇ ਕਿੱਸੇ ਜਿਸ ਸੱਭਿਅਤਾ ਦੀ ਅਮੀਰੀ ਹੋਣ, ਉਥੇ ਅਜਿਹੀਆਂ ਤੋਹਮਤਾਂ ਨੇ ਕਿੰਨੀ ਗਰੀਬੀ ਲੱਦ ਦਿੱਤੀ। ਰਿਸ਼ਤੇ-ਨਾਤੇ ਇਕ ਕਰਾਰ ਹੁੰਦੇ ਹਨ, ਵਚਨਬੱਧਤਾ ਦਾ ਪ੍ਰਤੀਕ। ਉਨ੍ਹਾਂ ਨੂੰ ਲਾਹਣਤ ਪਾਉਂਦੀਆਂ ਘਟਨਾਵਾਂ ਕਿੰਨੀਆਂ ਵਧ ਗਈਆਂ ਹਨ। ਆਪਣੀ ਭੁੱਖ ਤੋਂ ਅਗਾਂਹ ਤਾਂ ਜਾਨਵਰ ਵੀ ਦੇਖ ਲੈਂਦੇ ਹਨ। ਇਨਸਾਨ ਤਾਂ ਉਸ ਤੋਂ ਵੀ ਗਿਰ ਗਏ। ਅੱਜ ਲੋੜ ਹੈ ਸਮਾਜ ਵਿਚੋਂ ਕੂੜਾ-ਕਰਕਟ ਛਾਨਣ ਦੀ। ਉਸ ਦੀ ਗੰਦਗੀ ਬਾਹਰ ਕੱਢਣ ਦੀ। ਕੋਈ ਅਜਿਹੀ ਸਜ਼ਾ ਤਾਇਨਾਤ ਕਰਨ ਦੀ ਕਿ ਬੇਅਸੂਲੇ ਅਨਸਰ ਸਹਿਮ ਜਾਣ। ਅੱਜ ਅਸੀਂ ਸਾਰੇ ਹੀ ਤਿੜਕੇ ਸ਼ੀਸ਼ੇ ਵਿਚ ਆਪਣਾ ਚਿਹਰਾ ਲੱਭ ਰਹੇ ਹਾਂ। ਜੇ ਵਕਤ ਨਾਲ ਹਾਲਾਤ ਸਾਂਭੇ ਨਾ ਗਏ ਤਾਂ ਫਿਰ ਹੱਲ ਨੂੰ ਕਦੇ ਹੱਥ ਨਹੀਂ ਪੈਣਾ।


-bubbutir@yahoo.com

 


ਖ਼ਬਰ ਸ਼ੇਅਰ ਕਰੋ

ਜੰਮੂ-ਕਸ਼ਮੀਰ ਦੀਆਂ ਨਿਗਮੀ ਚੋਣਾਂ

ਜੰਮੂ-ਕਸ਼ਮੀਰ ਦੀਆਂ ਮਿਊਂਸਪਲ ਚੋਣਾਂ ਕਰਵਾਉਣਾ ਬੇਹੱਦ ਮੁਸ਼ਕਿਲ ਕੰਮ ਸੀ ਪਰ ਅਸੀਂ ਇਸ ਨੂੰ ਕੇਂਦਰ ਸਰਕਾਰ ਦੀ ਦ੍ਰਿੜ੍ਹਤਾ ਸਮਝਦੇ ਹਾਂ ਕਿ ਪ੍ਰਸ਼ਾਸਨ ਨੇ ਅਨੇਕਾਂ ਕਾਰਨਾਂ ਕਰਕੇ ਮਿਲੇ ਮੱਠੇ ਹੁੰਗਾਰੇ ਦੇ ਬਾਵਜੂਦ ਇਨ੍ਹਾਂ ਨੂੰ ਸਿਰੇ ਚੜ੍ਹਾਇਆ। ਕਿਉਂਕਿ ਸੂਬੇ ...

ਪੂਰੀ ਖ਼ਬਰ »

ਲੜਾਈ ਨਾਲ ਕਸ਼ਮੀਰ ਹਾਸਲ ਕਰਨਾ ਚਾਹੁੰਦੀ ਸੀ ਪਾਕਿਸਤਾਨੀ ਫ਼ੌਜ

ਹਿੰਦੁਸਤਾਨ-ਪਾਕਿਸਤਾਨ ਦਾ ਨਵਾਂ ਹੁਕਮਰਾਨ ਤਬਕਾ ਗੱਲਬਾਤ ਨਾਲੋਂ ਜੰਗ ਰਾਹੀਂ ਮਸਲਿਆਂ ਦੇ ਹੱਲ ਦੇ ਸਫਰ 'ਤੇ ਤੁਰ ਪਿਆ ਹੈ। ਅੱਜ ਤੋਂ 5 ਦਹਾਕੇ ਪਹਿਲਾਂ ਮਸਲਾ ਕਸ਼ਮੀਰ ਆਸਾਨੀ ਨਾਲ ਆਪਸੀ ਗੱਲਬਾਤ ਕਰ ਕੇ ਹੱਲ ਕੀਤਾ ਜਾ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX