ਤਾਜਾ ਖ਼ਬਰਾਂ


ਪੁਲਿਸ ਚੈਕਿੰਗ ਦੌਰਾਨ ਕਾਰ ਛੱਡ ਫ਼ਰਾਰ ਹੋਏ ਗੈਂਗਸਟਰ
. . .  32 minutes ago
ਜਲੰਧਰ, 23 ਫਰਵਰੀ - ਜਲੰਧਰ-ਫਗਵਾੜਾ ਮੁੱਖ ਜੀ.ਟੀ ਰੋਡ 'ਤੇ ਪਰਾਗਪੁਰ ਵਿਖੇ ਪੁਲਿਸ ਚੈਕਿੰਗ ਦੌਰਾਨ ਤਿੰਨ ਦੇ ਕਰੀਬ ਗੈਂਗਸਟਰ ਇਨੋਵਾ ਕਾਰ ਛੱਡ ਕੇ ਜਮਸ਼ੇਰ ਵੱਲ ਨੂੰ ਫ਼ਰਾਰ...
ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜਪੁਰ 23 ਫਰਵਰੀ ( ਜਸਵਿੰਦਰ ਸਿੰਘ ਸੰਧੂ ) - ਹਿੰਦ ਪਾਕਿ ਕੌਮੀ ਸਰਹੱਦ ਫ਼ਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਕੀ ਸ਼ਾਮੇ ਕੇ ਦੇ ਖੇਤਰ ਵਿਚੋਂ 136 ਬਟਾਲੀਅਨ ਬੀਐਸਐਫ...
ਰਾਮ ਵਿਲਾਸ ਪਾਸਵਾਨ ਵੱਲੋਂ ਪੰਜਾਬ ਹਰਿਆਣਾ ਦੇ ਐਫ.ਸੀ.ਆਈ ਅਧਿਕਾਰੀਆਂ ਨਾਲ ਮੀਟਿੰਗ
. . .  about 1 hour ago
ਜ਼ੀਰਕਪੁਰ, 23 ਫਰਵਰੀ, (ਹਰਦੀਪ ਹੈਪੀ ਪੰਡਵਾਲਾ) - ਕੇਂਦਰੀ ਖਪਤਕਾਰ ਮਾਮਲੇ , ਖਾਦ ਅਤੇ ਸਰਵਜਨਕ ਵਿਤਰਨ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅੱਜ ਪਟਿਆਲਾ - ਜ਼ੀਰਕਪੁਰ ਸੜਕ...
ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  about 2 hours ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 3 hours ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 4 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 4 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 5 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  about 5 hours ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 6 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 6 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 6 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਦੋ ਮੰਜ਼ਿਲਾਂ ਇਮਾਰਤ 'ਚ ਹੋਇਆ ਧਮਾਕਾ, 10 ਮੌਤਾਂ
. . .  about 7 hours ago
ਲਖਨਊ, 23 ਫਰਵਰੀ- ਉੱਤਰ ਪ੍ਰਦੇਸ਼ ਦੇ ਭਦੌਹੀ ਜ਼ਿਲ੍ਹੇ ਦੇ ਚੌਰੀ ਥਾਣਾ ਇਲਾਕੇ 'ਚ ਪਟਾਕਾ ਕਾਰੋਬਾਰੀ ਦੀ ਦੋ ਮੰਜ਼ਿਲਾਂ ਇਮਾਰਤ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ 'ਚ 10 ਲੋਕਾਂ ਦੀ ਮੌਤ ਹੋ ਗਈ ....
ਉਮਰਾਨੰਗਲ ਦੇ ਰਿਮਾਂਡ 'ਚ ਫ਼ਰੀਦਕੋਟ ਅਦਾਲਤ ਵੱਲੋਂ ਤਿੰਨ ਦਿਨ ਦਾ ਵਾਧਾ
. . .  about 7 hours ago
ਫ਼ਰੀਦਕੋਟ, 23 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਆਈ. ਜੀ. ਉਮਰਾਨੰਗਲ ਦਾ ....
ਸਾਡੀ ਲੜਾਈ ਕਸ਼ਮੀਰ ਲਈ ਹੈ, ਕਸ਼ਮੀਰੀਆਂ ਵਿਰੁੱਧ ਨਹੀਂ- ਮੋਦੀ
. . .  about 7 hours ago
ਈ. ਡੀ. ਦੇ ਕੋਲ ਮੌਜੂਦ ਦਸਤਾਵੇਜ਼ਾਂ ਦੀ ਕਾਪੀ ਪਾਉਣ ਲਈ ਪਟਿਆਲਾ ਹਾਊਸ ਕੋਰਟ ਪਹੁੰਚੇ ਵਾਡਰਾ
. . .  about 7 hours ago
ਕਾਰ ਸਮੇਤ ਭਾਖੜਾ ਨਹਿਰ 'ਚ ਡਿੱਗਿਆ ਨੌਜਵਾਨ, ਮੌਤ
. . .  about 8 hours ago
ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ 'ਚ ਪਿੰਡ ਗੱਡੀਵਿੰਡ ਧੱਤਲ ਵਿਖੇ ਬਣਾਇਆ ਜਾਵੇਗਾ ਖੇਡ ਸਟੇਡੀਅਮ
. . .  about 8 hours ago
ਸਿੱਖਿਆ ਸਕੱਤਰ ਦਾ ਮਾਝੇ 'ਚ ਵੀ ਹੋਇਆ ਵਿਰੋਧ, ਫੂਕਿਆ ਗਿਆ ਪੁਤਲਾ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਸਮਾਜ ਅਤੇ ਰਾਸ਼ਟਰ ਦਾ ਵਿਕਾਸ, ਮਿਹਨਤ ਤੇ ਲਗਨ ਦੀ ਭਾਵਨਾ ਨਾਲ ਹੀ ਸੰਭਵ ਹੈ। -ਅਚਾਰੀਆ ਸ੍ਰੀ ਮਹਾਪ੍ਰਯਗਿਆ

ਸੰਪਾਦਕੀ

ਕਿਸਾਨਾਂ ਦੀਆਂ ਮੁਸ਼ਕਿਲਾਂ ਪ੍ਰਤੀ ਕਿੰਨੀ ਕੁ ਗੰਭੀਰ ਹੈ ਸਰਕਾਰ?

ਰਾਜਨੀਤਕ ਪਾਰਟੀਆਂ ਦਾ ਕੀ ਹੈ, ਇਕ ਪ੍ਰੈੱਸ ਕਾਨਫ਼ਰੰਸ ਕਰਨੀ ਹੈ, ਇਕ ਬਿਆਨ ਦੇਣਾ ਹੈ ਅਤੇ ਫਿਰ ਵੱਡਾ ਮੁੱਦਾ ਬਣ ਜਾਂਦਾ ਹੈ। ਮਾਇਆਵਤੀ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਕਾਂਗਰਸ ਦੇ ਨਾਲ ਗੱਠਜੋੜ ਨਹੀਂ ਕਰੇਗੀ, ਇਹ ਸਧਾਰਨ ਖ਼ਬਰ ਤਾਂ ਨਹੀਂ ਹੈ। ਪਰ ਮੀਡੀਆ, ਸਮਾਜ ਅਤੇ ਸਰਕਾਰ ਦੇ ਸਾਹਮਣੇ ਆਪਣੀ ਜਗ੍ਹਾ ਬਣਾਉਣ ਲਈ ਕਿਸਾਨਾਂ ਦਾ ਇਕ ਜਥਾ 22 ਸਤੰਬਰ ਤੋਂ ਪੈਦਲ ਚੱਲ ਕੇ ਦਿੱਲੀ ਆ ਰਿਹਾ ਸੀ, ਉਹ 2 ਅਕਤੂਬਰ ਨੂੰ ਕਿਸਾਨ ਘਾਟ ਜਾ ਕੇ ਸਭਾ ਕਰਨਾ ਚਾਹੁੰਦੇ ਸਨ, ਉਥੇ ਬੈਠਣਾ ਚਾਹੁੰਦੇ ਸਨ, ਤਾਂ ਕਿ ਆਪਣੀਆਂ ਮੰਗਾਂ ਦੇ ਲਈ ਸਰਕਾਰ 'ਤੇ ਦਬਾਅ ਪਾ ਸਕਣ ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਮਿਲੀ। ਇਕ ਪਾਸੇ ਕਿਸਾਨਾਂ ਦੀ 10 ਦਿਨਾਂ ਦੀ ਪੈਦਲ ਯਾਤਰਾ ਹੈ ਅਤੇ ਦੂਸਰੇ ਪਾਸੇ ਸਿਰਫ਼ 10 ਮਿੰਟ ਲਗਾ ਕੇ ਕੀਤੀ ਗਈ ਮਾਇਆਵਤੀ ਦੀ ਪ੍ਰੈੱਸ ਕਾਨਫਰੰਸ ਹੈ। ਖ਼ਬਰਾਂ ਦੀ ਸਾਡੀ ਅਤੇ ਤੁਹਾਡੀ ਜਿਹੜੀ ਸਮਝ ਘੜੀ ਗਈ ਹੈ, ਉਸ 'ਤੇ ਨੇਤਾ ਹੀ ਰਾਜ ਕਰਦੇ ਹਨ ਪਰ ਕੋਈ ਗੱਲ ਨਹੀਂ, ਅਸੀਂ ਆਪਣੇ ਪ੍ਰੋਗਰਾਮ ਵਿਚ ਹੁਣ ਵੀ ਕਿਸਾਨਾਂ ਦੀ ਗੱਲ ਕਰਦੇ ਹਾਂ ਪਰ ਇਕ ਗੱਲ ਕਿਸਾਨਾਂ ਨਾਲ ਵੀ ਕਰਾਂਗੇ। ਉਨ੍ਹਾਂ ਨੇ ਦਿੱਲੀ ਵਿਚ ਕਾਂਗਰਸ-ਭਾਜਪਾ ਦੀਆਂ ਸਰਕਾਰਾਂ ਦੇਖ ਲਈਆਂ ਹਨ ਅਤੇ ਸੂਬਿਆਂ ਵਿਚ ਵੀ ਕਾਂਗਰਸ-ਭਾਜਪਾ ਤੋਂ ਇਲਾਵਾ ਸਪਾ, ਬਸਪਾ, ਜੇ.ਡੀ.ਯੂ. ਤ੍ਰਿਣਮੂਲ ਕਾਂਗਰਸ ਆਦਿ ਪਾਰਟੀਆਂ ਦੀਆਂ ਸਰਕਾਰਾਂ ਦੇਖ ਲਈਆਂ ਹਨ। ਜੇਕਰ ਉਹ ਹੁਣ ਵੀ ਸਰਕਾਰਾਂ ਅਤੇ ਨੀਤੀਆਂ ਦੇ ਅਸਰ-ਬੇਅਸਰ ਦਾ ਸਹੀ ਢੰਗ ਨਾਲ ਮੁਲਾਂਕਣ ਨਹੀਂ ਕਰ ਸਕਦੇ ਤਾਂ ਉਨ੍ਹਾਂ ਦਾ ਕੁਝ ਨਹੀਂ ਹੋ ਸਕਦਾ। ਪਰ ਇਸ ਦੇ ਲਈ ਕਿਸਾਨ ਨੂੰ ਕਿਸਾਨ ਹੋਣਾ ਹੋਵੇਗਾ।
ਕਾਇਦੇ ਨਾਲ 2 ਅਕਤੂਬਰ ਨੂੰ ਕਿਸਾਨਾਂ ਨੂੰ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣ ਦੇ ਮੁੱਦੇ 'ਤੇ ਪੁਲਿਸ ਨਾਲ ਟਕਰਾਅ ਨਹੀਂ ਸੀ ਹੋਣਾ ਚਾਹੀਦਾ। ਪਰ ਦਿੱਲੀ-ਉੱਤਰ ਪ੍ਰਦੇਸ਼ ਹੱਦ 'ਤੇ ਕਿਸਾਨਾਂ ਨੂੰ ਰੋਕਣ ਗਈ ਪੁਲਿਸ ਦੇ ਕਾਰਨ ਸਾਨੂੰ ਸਾਰਿਆਂ ਨੂੰ ਇਹ ਦੇਖਣ ਨੂੰ ਮਿਲਿਆ ਕਿ ਕਿਸਾਨ ਕਿਸੇ ਵੀ ਹਾਲ 'ਤੇ ਰਾਜਘਾਟ ਜਾਣਾ ਚਾਹੁੰਦੇ ਸਨ। 2 ਅਕਤੂਬਰ ਦੇ ਦਿਨ ਦਿੱਲੀ ਦੀ ਇਸ ਹੱਦ 'ਤੇ ਟਕਰਾਅ ਅਤੇ ਤਣਾਅ ਹੋਇਆ, ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੋਕ ਵੀ ਜ਼ਖ਼ਮੀ ਹੋਏ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ 'ਤੇ ਲਾਠੀਆਂ ਚਲਾਈਆਂ ਗਈਆਂ, ਅੱਥਰੂ ਗੈਸ ਦੇ ਗੋਲੇ ਸੁੱਟੇ ਗਏ, ਕਈ ਕਿਸਾਨਾਂ ਨੂੰ ਕਾਫੀ ਸੱਟਾਂ ਵੀ ਲੱਗੀਆਂ ਹਨ। ਇਹ ਸਭ ਉਸ ਦਿੱਲੀ ਦੀ ਹੱਦ 'ਤੇ ਹੋ ਰਿਹਾ ਸੀ, ਜਿਸ ਦੇ ਕੇਂਦਰ ਵਿਚ 2 ਅਕਤੂਬਰ ਦੇ ਦਿਨ ਵੱਡੇ-ਵੱਡੇ ਮੰਤਰੀ ਅਤੇ ਨੇਤਾ ਮਹਾਤਮਾ ਗਾਂਧੀ ਦੇ ਆਦਰਸ਼ਾਂ 'ਤੇ ਚੱਲਣ ਦੀਆਂ ਸਹੁੰਆਂ ਖਾ ਰਹੇ ਸਨ। ਜਦੋਂ ਸਭ ਪਾਸਿਆਂ ਤੋਂ ਆਲੋਚਨਾ ਹੋਈ ਅਤੇ ਮਹਿਸੂਸ ਹੋਇਆ ਕਿ ਕਿਸਾਨ 3 ਅਕਤੂਬਰ ਨੂੰ ਜਾਮ ਕਰ ਦੇਣਗੇ, ਉਦੋਂ ਜਾ ਕੇ ਪੁਲਿਸ ਨੇ ਉਨ੍ਹਾਂ ਨੂੰ ਰਾਜਘਾਟ ਵੱਲ ਜਾਣ ਦੀ ਮਨਜ਼ੂਰੀ ਦਿੱਤੀ। ਜਿਹੜਾ ਕੰਮ ਸ਼ਾਂਤੀ ਨਾਲ ਦਿਨ ਵਿਚ ਹੋ ਸਕਦਾ ਸੀ, ਉਹ ਰਾਤ-ਬਰਾਤੇ ਕੀਤਾ ਗਿਆ। ਕਿਸਾਨਾਂ ਦੇ ਟਰੈਕਟਰਾਂ ਨੂੰ ਦਿੱਲੀ ਅੰਦਰ ਜਾਣ ਦੀ ਮਨਜ਼ੂਰੀ ਦਿੱਤੀ ਗਈ, ਉਂਜ ਪੁਲਿਸ ਨੇ ਆਵਾਜਾਈ ਸੂਚਨਾ ਵੀ ਜਾਰੀ ਕਰ ਦਿੱਤੀ ਸੀ ਕਿ ਗਾਜ਼ੀਪੁਰ ਤੋਂ ਦਿੱਲੀ ਆਉਣ ਦੇ ਸਾਰੇ ਰਸਤੇ ਬੰਦ ਹੋਣਗੇ। ਗਾਜ਼ੀਆਬਾਦ ਵਿਚ ਸਕੂਲ ਵੀ ਬੰਦ ਕਰਨ ਦਾ ਐਲਾਨ ਹੋ ਚੁੱਕਿਆ ਸੀ। ਲਗਦਾ ਹੈ ਕਿ ਸ਼ਾਮ ਤੋਂ ਬਾਅਦ ਕਿਸੇ ਨੂੰ ਇਹ ਗੱਲ ਸਮਝ ਆਈ ਹੋਵੇਗੀ ਕਿ ਲਾਠੀਚਾਰਜ ਤੋਂ ਖਫ਼ਾ ਕਿਸਾਨ ਕਿਤੇ ਨਾਰਾਜ਼ ਹੋ ਗਏ ਤਾਂ ਮੁਸ਼ਕਿਲ ਹੋ ਜਾਵੇਗੀ, ਫਿਰ ਖੇਤੀਬਾੜੀ ਰਾਜ ਮੰਤਰੀ ਗਾਜੇਂਦਰ ਸ਼ੇਖਾਵਤ ਵੀ ਕਿਸਾਨਾਂ ਨੂੰ ਮਿਲਣ ਗਏ। ਬਿਹਤਰ ਹੁੰਦਾ ਜਿਥੇ ਕਿਸਾਨ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਜਾਣ ਦਿੱਤਾ ਜਾਂਦਾ। ਕਿਸਾਨ ਘਾਟ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਯਾਦਗਾਰ ਵਿਚ ਬਣਿਆ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ ਨੇ ਇਸ ਮਾਰਚ ਦਾ ਆਯੋਜਨ ਕੀਤਾ ਸੀ। 2 ਅਕਤੂਬਰ ਨੂੰ ਸਵੇਰੇ ਇਨ੍ਹਾਂ ਦੇ ਨੇਤਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਸਨ। ਰਾਜਨਾਥ ਸਿੰਘ ਨੇ ਜ਼ਿਆਦਾਤਰ ਮੰਗਾਂ ਵੀ ਮੰਨਣ ਦਾ ਭਰੋਸਾ ਦਿੱਤਾ ਸੀ। ਇਸ ਰੈਲੀ ਵਿਚ ਮੱਧ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸੂਬਿਆਂ ਤੋਂ ਕਿਸਾਨ ਆਏ ਸਨ। ਉਨ੍ਹਾਂ ਦੀਆਂ ਸਮੱਸਿਆਵਾਂ ਸਿਰਫ਼ ਉਹੀ ਨਹੀਂ ਹਨ, ਜਿਨ੍ਹਾਂ ਨੂੰ ਅਸੀਂ ਮੀਡੀਆ ਦੀ ਭਾਸ਼ਾ ਵਿਚ ਮੰਗਾਂ ਕਹਿੰਦੇ ਹਾਂ। ਇਹ ਜਾਣਨਾ ਜ਼ਰੂਰੀ ਹੈ, ਕਿਉਂਕਿ ਕਿਸਾਨ ਅੰਦੋਲਨ ਦੀ ਸਾਰੀ ਮੀਡੀਆ ਕਵਰੇਜ ਗਾਜ਼ੀਪੁਰ ਹੱਦ 'ਤੇ ਹੋਈ ਹਿੰਸਾ ਵਿਚ ਹੀ ਖ਼ਤਮ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਦਾ ਮਾਰਚ ਸੀ, ਜਿਸ ਦੇ ਦਰਵਾਜ਼ੇ ਹਰ ਪਾਰਟੀ ਦੇ ਨੇਤਾ ਜਾਂਦੇ ਹਨ। ਕਿਸਾਨ ਰਾਜਨੀਤੀ ਦੀ ਰਾਜਨੀਤਕ ਵਰਤੋਂ ਹੁੰਦੀ ਰਹੀ ਹੈ ਪਰ ਇਸ ਅਧਾਰ 'ਤੇ ਇਨ੍ਹਾਂ ਦੀਆਂ ਮੰਗਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਫ਼ਸਲ ਬੀਮਾ ਦਾ ਪ੍ਰੀਮੀਅਮ ਦੇਣ ਵਿਚ ਨਿੱਜੀ ਕੰਪਨੀਆਂ ਦਾ ਰਿਕਾਰਡ ਕੀ ਹੈ? ਕਿਉਂ ਕਿਸਾਨ ਏਨੀ ਛੇਤੀ ਬੀਮਾ ਕੰਪਨੀਆਂ ਤੋਂ ਪ੍ਰੇਸ਼ਾਨ ਹੋਣ ਲੱਗੇ ਹਨ? ਇਸ ਲਈ ਉਨ੍ਹਾਂ ਦੀ ਇਕ ਮੁੱਖ ਮੰਗ ਇਹ ਵੀ ਸੀ ਕਿ ਫ਼ਸਲ ਦਾ ਬੀਮਾ ਸਰਕਾਰ ਦੇਵੇ, ਪੁਰਾਣੇ ਟਰੈਕਟਰ ਦੀ ਵਰਤੋਂ ਕਰਨ ਦਿੱਤੀ ਜਾਵੇ, ਗੰਨਾ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਜਾਵੇ, ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਅਤੇ ਡੀਜ਼ਲ ਦੇ ਭਾਅ ਘੱਟ ਕੀਤੇ ਜਾਣ।
ਹਰ ਸਰਕਾਰ ਨੇ ਹੱਲ ਦੇ ਨਾਂਅ 'ਤੇ ਕੋਈ ਨਾ ਕੋਈ ਫਾਰਮੂਲਾ ਤਾਂ ਜ਼ਰੂਰ ਪੇਸ਼ ਕੀਤਾ ਪਰ ਕੀਤਾ ਕੀ ਹੈ ਇਹ ਉਹੀ ਜਾਨਣ। ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਿਚ 40 ਸਾਲਾ ਕਿਸਾਨ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਸ 'ਤੇ ਸਿਰਫ਼ 2 ਲੱਖ ਰੁਪਏ ਦਾ ਕਰਜ਼ ਸੀ। ਖੇਤੀ ਮਾਹਿਰ ਦਵਿੰਦਰ ਸ਼ਰਮਾ ਨੇ ਟਵੀਟ ਕੀਤਾ ਕਿ, ਆਈ.ਐਲ.ਐਫ.ਐਸ. ਦਾ 90 ਹਜ਼ਾਰ ਕਰੋੜ ਦਾ ਕਰਜ਼ ਕੋਈ ਚੁਕਾ ਨਹੀਂ ਰਿਹਾ ਪਰ ਉਸ ਦਾ ਕੋਈ ਵੀ ਅਧਿਕਾਰੀ ਅਜੇ ਤੱਕ ਜੇਲ੍ਹ ਨਹੀਂ ਗਿਆ। ਇਸ ਦੇ ਉਲਟ ਪੰਜਾਬ ਵਿਚ 12 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ ਕਿ ਕਰਜ਼ ਨਾ ਦੇਣ 'ਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇਗਾ, ਜਦਕਿ ਉਨ੍ਹਾਂ 'ਤੇ ਸਿਰਫ਼ 280 ਕਰੋੜ ਦਾ ਕਰਜ਼ ਹੈ।
ਹਰਿਆਣਾ ਦੇ ਭਵਾਨੀ ਦੇ ਇਕ ਕਿਸਾਨ ਸਨ ਰਣਵੀਰ ਸਿੰਘ। 65 ਸਾਲ ਦੇ ਰਣਵੀਰ ਸਿੰਘ ਦੀ ਬੀਤੇ ਦਿਨੀਂ ਭਵਾਨੀ ਜ਼ਿਲ੍ਹਾ ਜੇਲ੍ਹ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਦਾਲਤ ਨੇ 10 ਦਿਨ ਪਹਿਲਾਂ ਹੀ ਕਰਜ਼ ਨਾ ਮੋੜ ਸਕਣ ਅਤੇ ਚੈੱਕ ਬਾਊਂਸ ਹੋਣ ਦੀ ਵਜ੍ਹਾ ਨਾਲ ਉਸ ਨੂੰ ਜੇਲ੍ਹ ਭੇਜਿਆ ਸੀ। ਭਵਾਨੀ ਦੇ ਚਹਿਰ ਕਲਾਂ ਦੇ ਰਹਿਣ ਵਾਲੇ ਰਣਵੀਰ ਸਿੰਘ ਨੇ 1995 ਵਿਚ ਟਰੈਕਟਰ ਖਰੀਦਣ ਲਈ ਹਰਿਆਣਾ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਤੋਂ 1 ਲੱਖ 50 ਹਜ਼ਾਰ ਰੁਪਏ ਦਾ ਕਰਜ਼ ਲਿਆ ਸੀ। 2006 ਵਿਚ ਉਸ ਨੇ ਮੁੜ ਉਸੇ ਬੈਂਕ ਤੋਂ 1 ਲੱਖ 50 ਹਜ਼ਾਰ ਰੁਪਏ ਦਾ ਕਰਜ਼ ਹੋਰ ਲਿਆ ਪਰ ਸਮੇਂ ਸਿਰ ਕਿਸ਼ਤ ਨਾ ਚੁਕਾ ਸਕਿਆ ਅਤੇ 2016 ਤੱਕ ਉਸ ਦਾ ਇਹ ਕਰਜ਼ ਵਿਆਜ ਸਮੇਤ ਵਧ ਕੇ 9 ਲੱਖ 65 ਹਜ਼ਾਰ ਰੁਪਏ ਹੋ ਗਿਆ। ਦੂਸਰੀ ਵਾਰ ਕਰਜ਼ ਦੇਣ ਸਮੇਂ ਬੈਂਕ ਨੇ ਰਣਵੀਰ ਸਿੰਘ ਤੋਂ ਖਾਲੀ ਚੈੱਕ ਲਿਆ ਸੀ ਅਤੇ ਕਰਜ਼ ਨਾ ਚੁਕਾਏ ਜਾਣ 'ਤੇ ਬੈਂਕ ਨੇ ਆਪਣੇ ਰੁਪਏ ਦੀ ਵਸੂਲੀ ਲਈ ਖਾਲੀ ਚੈੱਕ ਦੀ ਵਰਤੋਂ ਕੀਤੀ ਪਰ ਚੈੱਕ ਬਾਊਂਸ ਹੋ ਗਿਆ। ਇਸ 'ਤੇ ਬੈਂਕ ਨੇ ਕਿਸਾਨ 'ਤੇ ਕੇਸ ਦਰਜ ਕਰਵਾ ਦਿੱਤਾ, ਅਦਾਲਤ ਨੇ ਕਰਜ਼ ਨਾ ਚੁਕਾ ਸਕਣ ਅਤੇ ਚੈੱਕ ਬਾਊਂਸ ਦੇ ਕੇਸ ਵਿਚ 21 ਸਤੰਬਰ ਨੂੰ ਰਣਵੀਰ ਸਿੰਘ ਨੂੰ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਸਜ਼ਾ ਸੁਣਾ ਦਿੱਤੀ।
ਮੀਡੀਆ ਦੀ ਰਿਪੋਰਟ ਮੁਤਾਬਿਕ ਕਿਸਾਨਾਂ ਦੀ ਅਸਲ ਆਮਦਨ ਘਟਦੀ ਜਾ ਰਹੀ ਹੈ, ਜੇਕਰ ਅਸਲੀਅਤ ਵਿਚ ਉਨ੍ਹਾਂ ਦੀ ਆਮਦਨ ਦੁੱਗਣੀ ਹੋਣੀ ਹੈ ਤਾਂ ਉਸ ਵਿਚ 44 ਸਾਲ ਲੱਗ ਜਾਣਗੇ। ਹੁਣ ਗੱਲ ਕਰਦੇ ਹਾਂ ਘੱਟੋ-ਘੱਟ ਸਮਰਥਨ ਮੁੱਲ ਦੀ। ਸਰਕਾਰ ਸਮਰਥਨ ਮੁੱਲ ਦਾ ਐਲਾਨ ਕਰਦੀ ਹੈ ਪਰ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਕਿੰਨੇ ਕਿਸਾਨਾਂ ਨੂੰ ਨਵੇਂ ਸਮਰਥਨ ਮੁੱਲ ਦੇ ਹਿਸਾਬ ਨਾਲ ਪੈਸਾ ਦਿੱਤਾ ਗਿਆ ਹੈ। 'ਦ ਵਾਇਰ' ਦੀ ਇਕ ਰਿਪੋਰਟ ਅਨੁਸਾਰ ਮਾਂਹ ਦੀ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ 5600 ਰੁਪਏ ਪ੍ਰਤੀ ਕੁਇੰਟਲ ਹੈ ਪਰ ਸਰਕਾਰੀ ਕੇਂਦਰਾਂ 'ਤੇ ਖਰੀਦ ਸ਼ੁਰੂ ਨਾ ਹੋਣ ਕਾਰਨ ਕਿਸਾਨ ਸਿਰਫ਼ 500 ਰੁਪਏ ਤੋਂ 2000 ਰੁਪਏ ਦੇ ਭਾਅ 'ਤੇ ਆਪਣੀ ਫ਼ਸਲ ਵੇਚ ਰਹੇ ਹਨ। ਲਾਗਤ ਤੋਂ ਦੁੱਗਣਾ ਮਿਲਣ ਦਾ ਵਾਅਦਾ ਹੁੰਦਾ ਹੈ ਪਰ ਇਸ ਸਥਿਤੀ ਵਿਚ ਤਾਂ ਲਾਗਤ ਵੀ ਨਹੀਂ ਨਿਕਲ ਪਾਉਂਦੀ। ਜੇਕਰ ਤੈਅ ਕੀਤੀਆਂ ਕੀਮਤਾਂ ਤੋਂ ਅੱਧੀਆਂ ਕੀਮਤਾਂ 'ਤੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣੀ ਪੈ ਰਹੀ ਹੈ ਤਾਂ ਸਰਕਾਰ ਨੂੰ ਆਪਣੀ ਵਿਵਸਥਾ ਦੀ ਘੋਖ ਕਰਨੀ ਚਾਹੀਦੀ ਹੈ।
ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਫਿਕਰ ਕਰਦੀ ਹੈ। ਉਨ੍ਹਾਂ ਦੀਆਂ ਮੰਗਾਂ ਮੰਨ ਰਹੀ ਹੈ ਪਰ ਇਸ ਸਾਲ ਦਿੱਲੀ ਅਤੇ ਮੁੰਬਈ ਵਿਚ ਤਿੰਨ ਵੱਡੇ ਮਾਰਚ ਕਿਸਾਨਾਂ ਦੇ ਅਸੀਂ ਦੇਖ ਚੁੱਕੇ ਹਾਂ ਅਤੇ ਵੱਖ-ਵੱਖ ਸੂਬਿਆਂ ਵਿਚ ਪਤਾ ਨਹੀਂ ਕਿੰਨੇ ਕੁ ਰੋਸ ਮਾਰਚ ਹੁੰਦੇ ਹੋਣਗੇ।
(ਲੇਖਕ ਐਨ.ਡੀ.ਟੀ.ਵੀ. ਦੇ ਸੀਨੀਅਰ ਐਂਕਰ ਹਨ)


ਖ਼ਬਰ ਸ਼ੇਅਰ ਕਰੋ

ਗੱਲ ਇਨਸਾਨਾਂ ਦੇ ਅੰਦਰ ਦੀ ਹੈਵਾਨੀਅਤ ਦੀ

ਹਾਲ ਵਿਚ ਹੀ ਫ਼ਿਲਮ ਦੇਖੀ 'ਮੰਟੋ'। ਪੁਰਾਤਨ ਸਮਿਆਂ ਦੇ ਸਭ ਤੋਂ ਮਕਬੂਲ ਅਫਸਾਨਾ-ਨਿਗਾਰ ਦੀ ਜ਼ਿੰਦਗੀ 'ਤੇ ਆਧਾਰਿਤ। ਸਾਅਦਤ ਹਸਨ ਮੰਟੋ ਆਪਣੇ-ਆਪ ਵਿਚ ਹੀ ਇਕ ਮਜਮੂਨ ਸੀ। ਸਾਰੀ ਫਿਲਮ ਵਿਚ ਇਕ ਹੀ ਗੱਲ ਦੀ ਦਲੀਲ ਰਹੀ। ਅਦਬ ਕਦੇ ਅਸ਼ਲੀਲ ਨਹੀਂ ਹੁੰਦਾ। ਖੈਰ, ਮੇਰਾ ਸਬੰਧ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੀਆਂ ਨਿਗਮੀ ਚੋਣਾਂ

ਜੰਮੂ-ਕਸ਼ਮੀਰ ਦੀਆਂ ਮਿਊਂਸਪਲ ਚੋਣਾਂ ਕਰਵਾਉਣਾ ਬੇਹੱਦ ਮੁਸ਼ਕਿਲ ਕੰਮ ਸੀ ਪਰ ਅਸੀਂ ਇਸ ਨੂੰ ਕੇਂਦਰ ਸਰਕਾਰ ਦੀ ਦ੍ਰਿੜ੍ਹਤਾ ਸਮਝਦੇ ਹਾਂ ਕਿ ਪ੍ਰਸ਼ਾਸਨ ਨੇ ਅਨੇਕਾਂ ਕਾਰਨਾਂ ਕਰਕੇ ਮਿਲੇ ਮੱਠੇ ਹੁੰਗਾਰੇ ਦੇ ਬਾਵਜੂਦ ਇਨ੍ਹਾਂ ਨੂੰ ਸਿਰੇ ਚੜ੍ਹਾਇਆ। ਕਿਉਂਕਿ ਸੂਬੇ ...

ਪੂਰੀ ਖ਼ਬਰ »

ਲੜਾਈ ਨਾਲ ਕਸ਼ਮੀਰ ਹਾਸਲ ਕਰਨਾ ਚਾਹੁੰਦੀ ਸੀ ਪਾਕਿਸਤਾਨੀ ਫ਼ੌਜ

ਹਿੰਦੁਸਤਾਨ-ਪਾਕਿਸਤਾਨ ਦਾ ਨਵਾਂ ਹੁਕਮਰਾਨ ਤਬਕਾ ਗੱਲਬਾਤ ਨਾਲੋਂ ਜੰਗ ਰਾਹੀਂ ਮਸਲਿਆਂ ਦੇ ਹੱਲ ਦੇ ਸਫਰ 'ਤੇ ਤੁਰ ਪਿਆ ਹੈ। ਅੱਜ ਤੋਂ 5 ਦਹਾਕੇ ਪਹਿਲਾਂ ਮਸਲਾ ਕਸ਼ਮੀਰ ਆਸਾਨੀ ਨਾਲ ਆਪਸੀ ਗੱਲਬਾਤ ਕਰ ਕੇ ਹੱਲ ਕੀਤਾ ਜਾ ਸਕਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX