ਤਾਜਾ ਖ਼ਬਰਾਂ


ਕਾਂਗਰਸ ਪ੍ਰਧਾਨ ਬਣੇ ਰਹਿਣਗੇ ਰਾਹੁਲ ਗਾਂਧੀ, ਵਰਕਿੰਗ ਕਮੇਟੀ ਨੇ ਖ਼ਾਰਜ ਕੀਤੀ ਅਸਤੀਫ਼ੇ ਦੀ ਪੇਸ਼ਕਸ਼
. . .  2 minutes ago
ਨਵੀਂ ਦਿੱਲੀ, 25 ਮਈ- ਕਾਂਗਰਸ ਦੇ ਪ੍ਰਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਆਪਣੇ...
ਐੱਨ. ਡੀ. ਏ. ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ
. . .  6 minutes ago
ਨਵੀਂ ਦਿੱਲੀ, 25 ਮਈ- ਸੰਸਦ ਭਵਨ ਦੇ ਸੈਂਟਰਲ ਹਾਲ 'ਚ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐੱਨ. ਡੀ. ਏ.) ਦੇ ਸੰਸਦੀ ਬੋਰਡ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ 'ਚ ਨਰਿੰਦਰ ਮੋਦੀ ਸਮੇਤ ਐੱਨ. ਡੀ. ਏ. ਦੇ ਵੱਡੇ ਨੇਤਾ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰ ਮੌਜੂਦ ਹਨ...
ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ ਮੋਦੀ
. . .  40 minutes ago
ਨਵੀਂ ਦਿੱਲੀ, 25 ਮਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰਿਕ ਗਠਜੋੜ (ਐੱਨ. ਡੀ. ਏ.) ਦੇ ਨੇਤਾ ਚੁਣੇ ਜਾਣ ਤੋਂ ਬਾਅਦ ਰਾਤੀਂ ਕਰੀਬ 8 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ...
ਮਨੋਜ ਤਿਵਾੜੀ ਨੇ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕਰਕੇ ਲਿਆ ਆਸ਼ੀਰਵਾਦ
. . .  about 1 hour ago
ਨਵੀਂ ਦਿੱਲੀ, 25 ਮਈ- ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਅੱਜ ਦਿੱਲੀ ਕਾਂਗਰਸ ਦੀ ਮੁਖੀ ਸ਼ੀਲਾ ਦੀਕਸ਼ਿਤ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਤਿਵਾੜੀ ਨੇ ਉਨ੍ਹਾਂ ਕੋਲੋਂ...
ਜਰਮਨ ਦੀ ਚਾਂਸਲਰ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀਆਂ ਵਧਾਈਆਂ
. . .  about 1 hour ago
ਨਵੀਂ ਦਿੱਲੀ, 25 ਦਿੱਲੀ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕਲ ਅਤੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਦੋਹਾਂ ਨੇ ਪ੍ਰਧਾਨ ਮੰਤਰੀ ਨੂੰ ਫੋਨ...
ਜੀ. ਕੇ. ਦਾ ਬਾਦਲ ਦਲ 'ਤੇ ਹਮਲਾ, ਕਿਹਾ- ਜਿਨ੍ਹਾਂ ਨੂੰ ਪੰਥ ਨੇ ਬਾਹਰ ਕੱਢਿਆ, ਉਹ ਮੈਨੂੰ ਪਾਰਟੀ 'ਚੋਂ ਕੀ ਕੱਢਣਗੇ
. . .  about 1 hour ago
ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਚੋਂ ਬਾਹਰ ਕੱਢਣ ਦੀਆਂ ਕਨਸੋਆਂ ਦਰਮਿਆਨ ਜੀ. ਕੇ. ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ...
ਕ੍ਰਿਕਟ ਵਿਸ਼ਵ ਕੱਪ : ਨਿਊਜ਼ੀਲੈਂਡ ਵਿਰੁੱਧ ਅਭਿਆਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਬਿਹਾਰ ਦੀ ਲੜਕੀ ਨੇ ਅਗਵਾ ਹੋਣ ਅਤੇ ਸਮੂਹਿਕ ਜਬਰ ਜਨਾਹ ਦੇ ਚਾਰ ਨੌਜਵਾਨਾਂ 'ਤੇ ਲਾਏ ਦੋਸ਼
. . .  about 1 hour ago
ਰਾਜਾਸਾਂਸੀ, 25 ਮਈ (ਹੇਰ, ਖੀਵਾ)- ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਅਦਰੀਵਾਲਾ ਵਿਖੇ ਬਿਹਾਰ ਦੀ ਇੱਕ ਲੜਕੀ ਨੇ ਚਾਰ ਨੌਜਵਾਨਾਂ 'ਤੇ ਅਗਵਾ ਕਰਕੇ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਹੈ। ਉਕਤ ਲੜਕੀ ਨੇ ਪਿੰਡ ਦੇ ਨੌਜਵਾਨ ਸਰਪੰਚ...
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਖ਼ਤਮ
. . .  about 2 hours ago
ਨਵੀਂ ਦਿੱਲੀ, 24 ਮਈ- ਅੱਜ ਪਾਰਟੀ ਦਫ਼ਤਰ 'ਚ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੁਣ ਖ਼ਤਮ ਹੋ ਗਈ ਹੈ। ਇਸ ਬੈਠਕ 'ਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਪੂਰਬੀ ਉੱਤਰ...
ਢਿਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਹਾਈਵੇਅ ਬੰਦ
. . .  about 2 hours ago
ਸ੍ਰੀਨਗਰ, 25 ਮਈ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਸ਼ਨੀਵਾਰ ਨੂੰ ਜੰਮੂ-ਸ੍ਰੀਨਗਰ ਕੌਮੀ ਹਾਈਵੇਅ 'ਤੇ ਆਵਾਜਾਈ ਬੰਦ ਹੋ ਗਈ ਹੈ। ਆਵਾਜਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ...
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਦਾ ਮੁੱਦਾ ਲੋਕ ਸਭਾ 'ਚ ਚੁੱਕਾਂਗਾ- ਮਾਨ
. . .  about 2 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ)- ਜਿਨ੍ਹਾਂ ਗੋਰਿਆ ਨੂੰ ਭਜਾਉਣ ਲਈ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਨ੍ਹਾਂ ਗੋਰਿਆਂ ਦੇ ਮੁਲਕਾਂ 'ਚ ਦਿਹਾੜੀਆਂ ਕਰਨ ਲਈ ਸਾਡੇ ਨੌਜਵਾਨ ਆਈਲੈੱਟਸ ਦਾ ਸਹਾਰਾ ਲੈ ਕੇ ਲੱਖਾਂ ਰੁਪਏ ਖ਼ਰਚ...
12ਵੀਂ ਜਮਾਤ ਦੇ ਨਤੀਜਿਆਂ 'ਚ ਪਟਿਆਲਾ 'ਚੋਂ ਦੂਜੇ ਸਥਾਨ 'ਤੇ ਆਈ ਵਿਦਿਆਰਥਣ ਦੀ ਸੜਕ ਹਾਦਸੇ 'ਚ ਮੌਤ
. . .  about 3 hours ago
ਨਾਭਾ, 25 ਮਈ (ਕਰਮਜੀਤ ਸਿੰਘ)- ਇੱਥੇ ਅੱਜ ਇੱਟਾਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਨੇ ਐਕਟਿਵਾ ਸਵਾਰ ਇੱਕ ਵਿਦਿਆਰਥਣ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਉਕਤ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਮਨਵੀਰ ਕੌਰ ਦੇ ਰੂਪ...
ਦਿੱਲੀ ਪ੍ਰਦੇਸ਼ ਕੋਰ ਕਮੇਟੀ ਨੇ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼ ਹਾਈਕਮਾਨ ਕੋਲ ਭੇਜੀ
. . .  about 3 hours ago
ਨਵੀਂ ਦਿੱਲੀ, 25 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਕੋਰ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਕਥਿਤ ਮਾਮਲਿਆਂ 'ਚ ਘਿਰੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਤਜਵੀਜ਼...
ਉੱਤਰ ਪ੍ਰਦੇਸ਼ 'ਚ ਚੋਣ ਡਿਊਟੀ 'ਤੇ ਗਏ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ
. . .  about 3 hours ago
ਲਖਨਊ, 25 ਮਈ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਡਿਊਟੀ 'ਤੇ ਆਏ ਪੰਜਾਬ ਪੁਲਿਸ ਦੇ ਇੱਕ ਜਵਾਨ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਤੋਂ ਡਿਊਟੀ...
16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਰਾਸ਼ਟਰਪਤੀ ਨੇ ਕੀਤੇ ਹਸਤਾਖ਼ਰ
. . .  about 4 hours ago
ਨਵੀਂ ਦਿੱਲੀ, 25 ਮਈ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਹੁਕਮ 'ਤੇ ਹਸਤਾਖ਼ਰ ਕਰ ਦਿੱਤੇ ਹਨ। ਰਾਸ਼ਟਰਪਤੀ ਨੇ ਕੇਂਦਰੀ ਕੈਬਨਿਟ ਦੀ ਸਲਾਹ 'ਤੇ ਅੱਜ ਇਸ ਹੁਕਮ 'ਤੇ ਹਸਤਾਖ਼ਰ ਕੀਤੇ ਹਨ। ਦੱਸਣਯੋਗ ਹੈ ਕਿ 16ਵੀਂ ਲੋਕ...
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪੀ ਜੇਤੂ ਉਮੀਦਵਾਰਾਂ ਦੀ ਸੂਚੀ
. . .  about 4 hours ago
ਗ਼ਲਤ ਹਨ ਰਾਹੁਲ ਗਾਂਧੀ ਦੇ ਅਸਤੀਫ਼ੇ ਦੀਆਂ ਖ਼ਬਰਾਂ- ਸੁਰਜੇਵਾਲਾ
. . .  about 4 hours ago
ਨਸ਼ੇ ਦੇ ਦੈਂਤ ਨੇ ਨਿਗਲ਼ਿਆ ਇੱਕ ਹੋਰ ਮਾਂ ਦਾ ਪੁੱਤ
. . .  about 4 hours ago
ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਰਾਹੁਲ ਵਲੋਂ ਅਸਤੀਫ਼ੇ ਦੀ ਪੇਸ਼ਕਸ਼
. . .  about 5 hours ago
ਡੇਰਾਬੱਸੀ 'ਚ ਸਰਕਾਰੀ ਹਸਪਤਾਲ ਦੇ ਪਖਾਨੇ ਦੇ ਫਲੱਸ਼ ਟੈਂਕ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 2 ਕੱਤਕ ਸੰਮਤ 550

ਹਰਿਆਣਾ ਹਿਮਾਚਲ

ਰੋਡਵਜ਼ ਦੀਆਂ ਬੱਸਾਂ ਦਾ ਦੂਜੇ ਦਿਨ ਵੀ ਰਿਹਾ ਚੱਕਾ ਜਾਮ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਨਿੱਜੀਕਰਨ ਦੇ ਵਿਰੁੱਧ ਹਰਿਆਣਾ ਰੋਡਵੇਜ ਕਰਮਚਾਰੀ ਜਥੇਬੰਦੀਆਂ ਵਲੋਂ ਦਿੱਤੇ ਗਏ ਚੱਕੇ ਜਾਮ ਨੂੰ ਅੱਜ ਦੂਜੇ ਦਿਨ ਵੀ ਭਰਵਾਂ ਹੁੰਗਾਰਾ ਮਿਲਿਆ ਸਿਰਸਾ ਜ਼ਿਲ੍ਹਾ ਦੀਆਂ 179 ਬੱਸਾਂ ਚੋਂ ਸਿਰਫ 20 ਬੱਸਾਂ ਹੀ ਛੋਟੇ ਰੂਟਾਂ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ 'ਤੇ ਸਕੂਲ ਵਿਚ 141 ਬੱਚੀਆਂ ਦੀ ਕੀਤੀ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸੈਕਟਰ-3 ਦੇ ਕਿਡਜ਼ ਅਤੇ ਕਿਡਸ ਪਲੇ ਸਕੂੀ ਵਿਚ ਦੁਰਗਾ ਅਸ਼ਟਮੀ 'ਤੇ 141 ਬੱਚੀਆਂ ਨੂੰ 9 ਦੇਵੀਆਂ ਦਾ ਰੂਪ ਮੰਨ ਕੇ ਪੂਜਾ ਕੀਤੀ ਗਈ | ਸਕੂਲ ਦੇ ਨਿਰਦੇਸ਼ਕ ਪਰਮਿੰਦਰ ਸਿੰਘ, ਸਕੱਤਰ ਵਿਰੇਂਦਰ ਕੁਮਾਰ, ਕਿਡਜੀ ਕੋਆਰਡੀਨੇਟਰ ...

ਪੂਰੀ ਖ਼ਬਰ »

ਅਗਵਾ ਕਰਕੇ ਕੁੱਟਮਾਰ ਕੀਤੇ ਗਏ ਨੌਜਵਾਨਾਂ ਦੀ ਇਲਾਜ ਦੌਰਾਨ ਮੌਤ

ਟੋਹਾਣਾ, 17 ਅਕਤੂਬਰ (ਗੁਰਦੀਪ ਸਿੰਘ ਭੱਟੀ)-ਸ਼ਰਾਬ ਠੇਕੇਦਾਰ ਵਲੋਂ ਬੀਤੇ ਦਿਨੀਂ 2 ਨੌਜਵਾਨਾਂ ਨੂੰ ਅਗਵਾ ਕਰਕੇ ਕੁਟਾਪਾ ਚਾੜ੍ਹਨ ਦੇ 5 ਦਿਨਾਂ ਬਾਅਦ ਦੂਜੇ ਜ਼ਖ਼ਮੀ ਪਵਨ ਕੁਮਾਰ ਦੀ ਇਲਾਜ਼ ਦੌਰਾਨ ਮੌਤ ਹੋ ਗਈ | ਸਦਰ ਪੁਲਿਸ ਪਵਨ ਦੇ ਬਿਆਨ 'ਤੇ ਸ਼ਰਾਬ ਠੇਕੇਦਾਰ ਦੇ ...

ਪੂਰੀ ਖ਼ਬਰ »

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਅੱਜ ਵੀ ਨਹੀਂ ਚੱਲੀਆਂ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਹਰਿਆਣਾ ਰੋਡਵੇਜ਼ ਯੂਨੀਅਨਾਂ ਦੀ ਸਾਂਝੀ ਅਪੀਲ 'ਤੇ ਵੀ ਰੋਡਵੇਜ਼ ਬੱਸਾਂ ਦਾ ਚੱਕਾ ਜਾਮ ਰਿਹਾ | ਕਰਮਚਾਰੀਆਂ ਨੇ ਬੱਸ ਸਟੈਂਡ 'ਤੇ ਸਰਕਾਰ ਿਖ਼ਲਾਫ਼ ਜਮ ਕੇ ਨਾਅਰੇਬਾਜੀ ਕੀਤੀ | ਪੁਲਿਸ ਪੂਰੀ ਤਰ੍ਹਾਂ ਅੱਜ ਵੀ ਸੁਚੇਤ ਰਹੀ | ...

ਪੂਰੀ ਖ਼ਬਰ »

ਦੀਪੂ ਬਣੇ ਚੌਧਰੀ ਮਨੀਰਾਮ ਝੋਰੜ ਕਾਲਜ ਏਲਨਾਬਾਦ ਦੇ ਵਿਦਿਆਰਥੀ ਸੰਘ ਦੇ ਪ੍ਰਧਾਨ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਸਥਾਨਕ ਕਾਲਜਾਂ 'ਚ ਅੱਜ ਵਿਦਿਆਰਥੀ ਚੋਣਾਂ ਸ਼ਾਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ | ਚੌਧਰੀ ਮਨੀ ਰਾਮ ਝੋਰੜ ਸਰਕਾਰੀ ਕਾਲਜ 'ਚ 6 ਸੀ.ਆਰ. ਚੁਣੇ ਜਾਣ ਤੋਂ ਬਾਅਦ ਆਪਸੀ ਸਹਿਮਤੀ ਨਾਲ ਦੀਪੂ ਨੂੰ ਪ੍ਰਧਾਨ ਚੁਣਿਆ ਗਿਆ | ਜਨਤਾ ਗਰਲਜ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਥੀਮ ਪਾਰਕ ਵਿਚ 19 ਅਕਤੂਬਰ ਨੂੰ ਮਨਾਇਆ ਜਾਵੇਗਾ | ਇਸ 'ਚ ਮੁੱਖ ਮਹਿਮਾਨ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਹੋਣਗੇ ਅਤੇ ਪ੍ਰਧਾਨਗੀ ਸਾਬਕਾ ...

ਪੂਰੀ ਖ਼ਬਰ »

ਵਣ ਮਜ਼ਦੂਰ ਯੂਨੀਅਨ ਵਲੋਂ ਰੋਡਵੇਜ਼ ਕਰਮਚਾਰੀਆਂ ਦਾ ਸਮਰਥਨ

ਕੈਥਲ, 17 ਅਕਤੂਬਰ (ਅਜੀਤ ਬਿਊਰੋ)-ਵਣ ਵਿਭਾਗ ਮਜ਼ਦੂਰ ਯੂਨੀਅਨ ਕੈਥਲ ਦਾ ਬੇਮਿਆਦੀ ਧਰਨਾ ਡੀ.ਐਫ.ਓ. ਦਫ਼ਤਰ 'ਤੇ 44ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਅਤੇ ਸੂਬਾਈ ਪ੍ਰਧਾਨ ਵਿਜੈ ਸ਼ਰਮਾ ਨੇ ਕੀਤੀ ਅਤੇ ਮੰਚ ਸੰਚਾਲਨ ਜ਼ਿਲ੍ਹਾ ਜਨਰਲ ਸਕੱਤਰ ਨਰੇਸ਼ ਕੁਮਾਰ ਨੇ ਕੀਤਾ | ਧਰਨੇ ਵਿਚ ਜ਼ਿਲ੍ਹੇ ਦੇ ਸਾਰੇ ਮਜ਼ਦੂਰਾਂ ਅਤੇ ਔਰਤਾਂ ਨੇ ਹਿੱਸਾ ਲਿਆ | ਭੁੱਖ ਹੜਤਾਲ 'ਤੇ ਬਲਕਾਰ ਟਟਿਆਨਾ, ਬੀਰਭਾਨ ਚੀਕਾ, ਰਾਮਸਵਰੂਪ ਅਤੇ ਪੰਜਾਬ ਸਿੰਘ ਚੌਸ਼ਾਲ ਚਾਰ ਮਜ਼ਦੂਰ ਬੈਠੇ ਹਨ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਨੇ ਕਿਹਾ ਕਿ ਵਣ ਮੰਡਲ ਅਧਿਕਾਰੀ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਵਿਖਾਉਂਦੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਰਹੇ ਅਤੇ ਝੂਠੇ ਭਰੋਸੇ ਦੇ ਕੇ ਲਗਾਤਾਰ ਮਜ਼ਦੂਰਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ 'ਚ ਭਾਰੀ ਰੋਸ ਹੈ | ਉਨ੍ਹਾਂ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ 19 ਅਕਤੂਬਰ ਨੂੰ ਕਾਲਾ ਦਸ਼ਹਿਰਾ ਮਨਾਉਣਗੇ ਅਤੇ ਉਸੇ ਦਿਨ ਵਣ ਮੁੱਖ ਦਫ਼ਤਰ ਪੰਚਕੂਲਾ ਅਤੇ ਵਣ ਮੰਡਲ ਅਧਿਕਾਰੀ ਕੈਥਲ ਦੇ ਪੁਤਲੇ ਸਾੜ ਕੇ ਸਾਰੇ ਸ਼ਹਿਰ ਵਿਚ ਰੋਸ ਪ੍ਰਦਸ਼ਨ ਕਰਨਗੇ | ਜ਼ਿਲ੍ਹਾ ਜਨਰਲ ਸਕੱਤਰ ਨਰੇਸ਼ ਕੁਮਾਰ ਚੀਕਾ ਨੇ ਕਿਹਾ ਕਿ ਹਰਿਆਣਾ ਰੋਡਵੇਜ਼ 'ਚ ਪ੍ਰਾਈਵੇਟ ਬੱਸਾਂ ਨੂੰ ਮਰਜ਼ ਕਰਨ ਦੀ ਨੀਤੀ ਗਲਤ ਹੈ | ਵਣ ਮਜ਼ਦੂਰ ਯੂਨੀਅਨ ਰੋਡਵੇਜ਼ ਦੀ 2 ਰੋਜ਼ਾ ਹੜਤਾਲ ਦਾ ਸਮਰਥਨ ਕਰਦੀ ਹੈ | ਵਣ ਮਜ਼ਦੂਰਾਂ ਨੇ ਰੋਡਵੇਜ਼ ਕਰਮਚਾਰੀਆਂ ਨੂੰ 2 ਦਿਨ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਭਾਜਪਾ ਸਰਕਾਰ ਿਖ਼ਲਾਫ਼ ਸੜਕਾਂ 'ਤੇ ਨਾਅਰੇਬਾਜੀ ਕਰ ਕੇ ਰੋਸ ਪ੍ਰਗਟ ਕਰਦੇ ਹੋਏ ਬੱਸ ਸਟੈਂਡ 'ਤੇ ਪੁੱਜੇ ਅਤੇ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕੀਤਾ |


ਖ਼ਬਰ ਸ਼ੇਅਰ ਕਰੋ

100 ਗ੍ਰਾਮ ਅਫੀਮ ਸਮੇਤ ਇਕ ਔਰਤ ਸਮੇਤ 3 ਕਾਬੂ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਸੀ.ਆਈ.ਏ. ਨਰਵਾਨਾ ਦੀ ਟੀਮ ਨੇ ਗੁਪਤ ਸੂਚਨਾ ਮਿਲਣ 'ਤੇ ਪਿੰਡ ਗੜ੍ਹੀ ਵਾਸੀ ਤਾਰਾ ਦੇ ਘਰ ਤੋਂ 100 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਪੁਲਿਸ ਨੇ ਮੌਕੇ ਤੋਂ ਤਾਰਾ ਸਿੰਘ ਦੇ ਬੇਟੇ ਦਰਸ਼ਨ ਸਿੰਘ ਪੁੱਤਰ ਤਾਰਾ ਸਿੰਘ, ਤਾਰਾ ਦੀ ਪਤਨੀ ਧਨਕੌਰ, ...

ਪੂਰੀ ਖ਼ਬਰ »

ਵਾਹਨਾਂ 'ਚੋਂ ਬੈਟਰੀਆਂ ਚੁਰਾਉਣ ਦਾ ਦੋਸ਼ੀ ਕਾਬੂ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ-2 ਨੇ ਹਾਈਵੇ 'ਤੇ ਖੜੇ ਵਾਹਨਾਂ 'ਚੋਂ ਬੈਟਰੀਆਂ ਚੋਰੀ ਕਰਨ ਵਾਲੇ ਦੋਸ਼ੀਆਂ 'ਚੋਂ ਇਕ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਕ ਪੁਲਿਸ ਟੀਮ ਨੇ ਗਸ਼ਤ ਦੌਰਾਨ ਉਮਰੀ ਚੌਕ 'ਤੇ ਇਕ ...

ਪੂਰੀ ਖ਼ਬਰ »

ਆਈ.ਬੀ.ਐਮ. 'ਚ 38 ਵਿਦਿਆਰਥੀ ਹੋਏ ਪਾਸ-ਪ੍ਰੋ: ਤਿ੍ਪਾਠੀ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂ.ਆਈ.ਈ.ਟੀ. ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਸੀ.ਸੀ. ਤਿ੍ਪਾਠੀ ਨੇ ਦੱਸਿਆ ਕਿ ਸੰਸਥਾਨ ਦਾ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਲਗਾਤਾਰ ਤਰੱਕੀ ਕਰ ਰਿਹਾ ਹੈ | ਯੂ.ਆਈ.ਈ.ਟੀ. ਸੰਸਥਾਨ ਦੇ ਟੈਕਨੀਕਲ ...

ਪੂਰੀ ਖ਼ਬਰ »

ਰੋਡਵੇਜ਼ ਚੱਕਾ ਜਾਮ ਕਾਰਨ ਨਿੱਜੀ ਵਾਹਨ ਚਾਲਕਾਂ ਦੀ ਬਣੀ ਚਾਂਦੀ

ਫਤਿਹਾਬਾਦ, 17 ਅਕਤੂਬਰ (ਹਰਬੰਸ ਮੰਡੇਰ)-ਰੋਡਵੇਜ਼ ਕਰਮਚਾਰੀਆਂ ਦੇ 2 ਦਿਨ ਦਾ ਚੱਕਾ ਜਾਮ ਦੇ ਪਹਿਲੇ ਦਿਨ ਜਾਮ ਪੂਰੀ ਤਰਾਂ ਸਫ਼ਲ ਰਿਹਾ | ਰੋਡਵੇਜ਼ ਦੇ ਚਾਲਕਾਂ ਅਤੇ ਕੰਡਟਰਾਂ ਦੇ ਬੱਸ ਸਟੈਂਡ 'ਤੇ ਨਾ ਆਉਣ ਕਾਰਨ ਬੱਸਾ ਪੂਰੀ ਤੱਰਾਂ ਬੰਦ ਰਹੀਆਂ | ਕਈ ਕਰਮਚਾਰੀਆਂ ਨੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 2 ਕਾਬੂ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਨੇ 2 ਲੋਕਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ 'ਚੋਂ 100 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਜਾਣਕਾਰੀ ਮੁਤਾਬਿਕ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਥ੍ਰੀ-ਵਹੀਲਰ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ, ਤਾਂ ਉਹ ਪਿੱਛੇ ...

ਪੂਰੀ ਖ਼ਬਰ »

ਕਰਨਾਲ ਵਿਚ 100 ਏਕੜ ਵਿਚ ਫਰਮਾ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ-ਉਦਯੋਗ ਤੇ ਵਪਾਰ ਮੰਤਰੀ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਕਰਨਾਲ ਵਿਚ ਕਰੀਬ 100 ਏਕੜ ਵਿਚ ਫਰਮਾ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ | ਫਾਰਮਾਸਿਊਟੀਕਲ ਕੰਪਨੀਆਂ ਦੀ ਸਹੂਲਤ ਲਈ ਸੂਬੇ ਵਿਚ ਹਰਿਆਣਾ ਫਾਰਮਾਸੂਟਿਕਲ ਨੀਤੀ, 2018 ਬਣਾਈ ਜਾ ਰਹੀ ਹੈ | ਇਹ ਫੈਸਲਾ ਹਰਿਆਣਾ ਦੇ ...

ਪੂਰੀ ਖ਼ਬਰ »

ਹਰਿਓਮ ਆਸ਼ਰਮ 'ਚ ਸੂਫ਼ੀ ਭਜਨ ਸ਼ਾਮ ਅੱਜ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਹਰਿਓਮ ਆਸ਼ਰਮ ਕਲਿਆਣ ਨਗਰ ਵਿਚ ਸਵਾਮੀ ਸੱਤਿਆਪ੍ਰੇਮ ਗਿਰੀ ਜਿਗਿਆਸੂ ਮਹਾਰਾਜ ਦੀ ਅਗਵਾਈ ਵਿਚ 18 ਅਕਤੂਬਰ ਨੂੰ ਵਿਜੈ ਦਸਮੀ 'ਤੇ ਸ਼ਾਮ 6 ਤੋਂ 9 ਵਜੇ ਤੱਕ ਸੂਫੀ ਭਜਨ ਸ਼ਾਮ ਕਰਵਾਈ ਜਾਵੇਗੀ | ਪੰਜਾਬ ਨੈਸ਼ਨਲ ਬੈਂਕ ਤੋਂ ਸੇਵਾਮੁਕਤ ...

ਪੂਰੀ ਖ਼ਬਰ »

ਕੇ.ਯੂ. ਨੇ 11 ਪ੍ਰੀਖਿਆਵਾਂ ਦੇ ਨਤੀਜੇ ਕੀਤੇ ਐਲਾਨ

ਥਾਨੇਸਰ, 17 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 11 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ | ਪ੍ਰੀਖਿਆ ਸ਼ਾਖਾ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਮਈ 2018 'ਚ ਹੋਈ ਐਮ.ਬੀ.ਏ. ਪਹਿਲੇ ਸਾਲ, ਐਮ.ਐਸ.ਸੀ. ਮੈਥੇਮੈਟਿਕਸ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਦਾ ਧਰਨਾ ਸਮਾਪਤ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਰਾਣੀਆ ਦੀ ਤਹਿਸੀਲ ਕੰਪਲੈਕਸ ਸਾਹਮਣੇ ਮਜਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਬਾਬਾ ਵਿਸ਼ਵਕਰਮਾ ਕਾਮਗਾਰ ਯੂਨੀਅਨ ਦਾ ਚਲ ਰਿਹਾ ਧਰਨਾ ਅੱਜ ਸਮਾਪਤ ਹੋ ਗਿਆ | ਇਸ ਦੌਰਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਬਲਕਾਰ ਸਿੰਘ ਨੇ ਆਖਿਆ ਕਿ ...

ਪੂਰੀ ਖ਼ਬਰ »

ਪੋਸਟਰ ਮੇਕਿੰਗ ਤੇ ਸਲੋਗਨ ਲੇਖ ਮੁਕਾਬਲੇ ਕਰਵਾਏ

ਯਮੁਨਾਨਗਰ, 17 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵਿਖੇ ਖੂਨਦਾਨ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲੇਖ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ. ਮਨਦੀਪ ਸਿੰਘ ਨੇ ਬਾਹਰ ਤੋਂ ਆਏ ਮਹਿਮਾਨਾਂ ਤੇ ਹਿੱਸਾ ਲੈਣ ...

ਪੂਰੀ ਖ਼ਬਰ »

ਕੰਨਿਆ ਪੂਜਾ ਕਰਕੇ ਮਾਂ ਦਾ ਆਸ਼ੀਰਵਾਦ ਲੈਣਾ ਚਾਹੀਦੈ-ਸਵਾਮੀ ਸ਼ਕਤੀਦੇਵ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਸ਼ਾਂਤੀ ਨਗਰ ਕੁਰੜੀ ਵਿਚ ਚੱਲ ਰਹੇ ਨਰਾਤੇ ਮਹੋਤਸਵ ਦੀ ਸੰਪੂਰਨਤਾ ਕੰਨਿਆ ਪੂਜਾ ਕਰਕੇ ਭੰਡਾਰ ਨਾਲ ਕੀਤੀ ਗਈ | ਭਗਵਤੀ ਮਹਾਮਾਇਆ ਮਾਂ ਬਾਲਾ ਸੁੰਦਰੀ ਮੰਦਰ 'ਚ ਸਾਰੇ ਮੰਦਰ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ...

ਪੂਰੀ ਖ਼ਬਰ »

ਪਰਾਲੀ ਦੇ ਮਾਮਲੇ ਨੂੰ ਲੈ ਕੇ ਮਹਾਂ-ਪੰਚਾਇਤ ਅੱਜ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਝੋਨੇ ਦੀ ਪਰਾਲੀ ਨੂੰ ਖੇਤਾਂ 'ਚ ਨਾ ਸਾੜੇ ਜਾਣ ਦੇ ਸਰਕਾਰੀ ਆਦੇਸ਼ ਤੋਂ ਤੰਗ ਆਏ ਘੱਗਰ ਬੈਲਟ ਦੇ ਕਿਸਾਨ ਵੀਰਵਾਰ ਨੂੰ ਜੀਵਨ ਨਗਰ ਦੀ ਅਨਾਜ ਮੰਡੀ 'ਚ ਇੱਕਠੇ ਹੋ ਕੇ ਆਪਣੀ ਨਵੀਂ ਰਣਨੀਤੀ ਤੈਅ ਕਰਨਗੇ | ਇਸ ਮਹਾਂ-ਪੰਚਾਇਤ 'ਚ ਘੱਗਰ ...

ਪੂਰੀ ਖ਼ਬਰ »

ਭੱਦਰਕਾਲੀ ਮੰਦਰ 'ਚ ਨਰਾਤਿਆਂ ਦੇ 7ਵੇਂ ਦਿਨ ਮਾਂ ਕਾਲਰਾਤਰੀ ਦੀ ਹੋਈ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋਇਕ ਸ਼ਕਤੀਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ ਵਿਚ ਮੰਗਲਵਾਰ ਨੂੰ ਨਰਾਤਿਆਂ ਦੇ 7ਵੇਂ ਦਿਨ ਮਾਂ ਕਾਲਰਾਤਰੀ ਦੀ ਪੂਜਾ ਕੀਤੀ ਗਈ | ਵੱਡੀ ਗਿਣਤੀ ਵਿਚ ਪੁੱਜੇ ਸ਼ਰਧਾਲੂਆਂ ਨੇ ਲੰਮੀਆਂ ਲਾਈਨਾਂ ਵਿਚ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਦੋਹਰੀ ਪ੍ਰਾਪਤੀ ਹਾਸਲ ਕਰਕੇ ਕਾਲਜ ਦਾ ਨਾਂਅ ਕੀਤਾ ਰੌਸ਼ਨ

ਨੀਲੋਖੇੜੀ, 17 ਅਕਤੂਬਰ (ਆਹੂਜਾ)-ਗੌਰਮਿੰਟ ਕੰਨਿਆ ਕਾਲਜ, ਜਿਸ ਦੀ ਬਿਲਡਿੰਗ ਤਰਾਵੜੀ 'ਚ ਉਸਾਰੀ ਅਧੀਨ ਹੈ ਅਤੇ ਇਸ ਕਾਲਜ ਦੀਆਂ ਜਮਾਤਾਂ ਅਸਥਾਈ ਤੌਰ 'ਤੇ ਸ਼ਹਿਰ ਦੇ ਲਲਿਤਾ ਸ਼ਾਸਤਰੀ ਸਕੂਲ 'ਚ ਚਲ ਰਹੀਆਂ ਹਨ, ਦੀਆਂ 2 ਵਿਦਿਆਰਥਣਾਂ ਨੇ ਦੋਹਰੀ ਪ੍ਰਾਪਤੀ ਹਾਸਲ ਕੀਤੀ ...

ਪੂਰੀ ਖ਼ਬਰ »

ਦੇਵਗਨ ਲਿਟਲ ਚੈਂਪਸ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਬਾਬੈਨ, 17 ਅਕਤੂਬਰ (ਅਜੀਤ ਬਿਊਰੋ)-ਡਾ. ਦੇਵਗਨ ਲਿਟਲ ਚੈਂਪਸ ਸਕੂਲ ਵਿਚ ਬੱਚਿਆਂ ਨੇ ਦਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ | ਸਕੂਲ ਨਿਰਦੇਸ਼ਕ ਡਾ. ਜੈਸ੍ਰੀ ਦੇਵਗਨ ਨੇ ਬੱਚਿਆਂ ਨੂੰ ਦਸਹਿਰੇ ਦੇ ਮਹੱਤਵ ਤੋਂ ਜਾਣੂ ਕਰਵਾਇਆ | ਉਨ੍ਹਾਂ ਨੇ ਕਿਹਾ ਕਿ ਦਸਹਿਰਾ ਸਾਡੇ ...

ਪੂਰੀ ਖ਼ਬਰ »

ਇਲਾਜ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਮੁੱਖ ਮੰਤਰੀ ਰਾਹਤ ਕੋਸ਼ ਚੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਗੰਭੀਰ ਬੀਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਇਲਾਜ਼ ਲਈ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਹਨ | ਡਿਪਟੀ ਕਮਿਸ਼ਨਰ ਨੇ ਕੈਂਸਰ ਪੀੜਤ ਪਿੰਡ ਮਾਨਕ ...

ਪੂਰੀ ਖ਼ਬਰ »

ਗਰਾਮ ਸਭਾ ਦੀ ਬੈਠਕ 'ਚ ਅਧਿਕਾਰੀਆਂ ਦੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ 'ਚ ਰੋਸ

ਏਲਨਾਬਾਦ, 17 ਅਕਤੂਬਰ (ਜਗਤਾਰ ਸਮਾਲਸਰ)-ਸਰਕਾਰ ਦੇ ਆਦੇਸ਼ ਅਨੁਸਾਰ ਪਿੰਡ-ਪਿੰਡ ਹੋਣ ਵਾਲੀਆਂ ਗਰਾਮ ਸਭਾਵਾਂ ਅਤੇ ਇਨ੍ਹਾਂ ਸਭਾਵਾਂ 'ਚ ਹਰ ਵਿਭਾਗ ਦੇ ਅਧਿਕਾਰੀਆਂ ਵਲੋਂ ਆਮ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਦਿੱਤੀਆਂ ਜਾਣਕਾਰੀਆਂ ਦੇ ਆਦੇਸ਼ ਉਸ ਸਮੇਂ ਹਵਾ ...

ਪੂਰੀ ਖ਼ਬਰ »

ਕਬੱਡੀ ਮੁਕਾਬਲੇ ਵਿਚ ਭਗਵਾਨਪੁਰ ਨੇ ਖਰੀਂਡਵਾ ਨੂੰ ਹਰਾਇਆ

ਬਾਬੈਨ, 17 ਅਕਤੂਬਰ (ਡਾ. ਦੀਪਕ ਦੇਵਗਨ)-ਨੌਜਵਾਨਾਂ ਨੂੰ ਖੇਡਾਂ 'ਚ ਵੱਧ-ਚੜ੍ਹ ਕੇ ਆਪਣੇ ਹੁੰਨਰ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਿਾੲਸ ਨਾਲ ਜਿੱਥੇ ਉਨ੍ਹਾਂ ਦੇ ਖੇਡ ਹੁੰਨਰ 'ਚ ਨਿਖਾਰ ਆਵੇਗਾ, ਉੱਥੇ ਉਨ੍ਹਾਂ ਦਾ ਮਾਨਸਿਕ, ਸਰੀਰਕ ਅਤੇ ਦਿਮਾਗੀ ਵਿਕਾਸ ਵੀ ਹੋਵੇਗਾ | ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦਾ ਦੂਜੇ ਦਿਨ ਵੀ ਰਿਹਾ ਚੱਕਾ ਜਾਮ

ਨਰਾਇਣਗੜ੍ਹ, 17 ਅਕਤੂਬਰ (ਪੀ.ਸਿੰਘ)-ਕਰਮਚਾਰੀ ਬੱਸ ਅੱਡੇ ਦੇ ਗੇਟ ਮੁਹਰੇ ਬੈਠ ਕੇ ਨਾਅਰੇਬਾਜੀ ਕਰਦੇ ਰਹੇ ਅਤੇ ਰੋਡਵੇਜ਼ ਦਾ ਅੱਜ ਦੂਜੇ ਦਿਨ ਵੀ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਰਿਹਾ | ਨੌਕਰੀਪੇਸ਼ਾ ਲੋਕਾਂ ਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਦੂਜੇ ਦਿਨ ਵੀ ...

ਪੂਰੀ ਖ਼ਬਰ »

ਅਸ਼ਟਮੀ ਮੌਕੇ ਹੋਈ ਕੰਨਿਆ ਪੂਜਾ

ਨਰਾਇਣਗੜ੍ਹ, 17 ਅਕਤੂਬਰ (ਪੀ.ਸਿੰਘ)-ਖੇਤਰ ਵਿਚ ਅਸ਼ਟਮੀ ਮੌਕੇ ਮੁਹੱਲੇ ਦੇ ਲੋਕਾਂ ਨੇ ਛੋਟੀ ਛੋਟੀ ਕੰਨਿਆਵਾਂ ਲਈ ਕੰਜਕ ਪੂਜਾ ਦਾ ਪ੍ਰੋਗਰਾਮ ਰੱਖਿਆ | ਵੱਡੀ ਗਿਣਤੀ 'ਚ ਲੋਕਾਂ ਨੇ ਲੜਕੀਆਂ ਨੂੰ ਆਪਣੇ ਘਰਾਂ 'ਚ ਸੱਦ ਕੇ ਉਨ੍ਹਾਂ ਦੀ ਪੂਜਾ ਕੀਤੀ, ਉਨ੍ਹਾਂ ਦੇ ਪੈਰ ਧੋਏ ...

ਪੂਰੀ ਖ਼ਬਰ »

ਰੰਗਮੰਚ ਚੈਰੀਟੇਬਲ ਟਰੱਸਟ ਨੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਰੰਗਮੰਚ ਚੈਰੀਟੇਬਲ ਟਰੱਸਟ ਵਲੋਂ 'ਦਰਖ਼ਤ ਏਕ ਲਾਭ ਅਨੇਕ' ਮੁਹਿੰਮ ਤਹਿਤ ਜਨਤਾ ਸੀਨੀਅਰ ਸੈਕੰਡਰੀ ਸਕੂਲ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ 125 ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ...

ਪੂਰੀ ਖ਼ਬਰ »

ਅਸਿੱਧੀ ਵਿਦਿਆਰਥੀ ਸੰੰਘ ਚੋਣਾਂ ਦਾ ਵਿਦਿਆਰਥੀ ਸੰਗਠਨਾਂ ਨੇ ਕੀਤਾ ਬਾਈਕਾਟ

ਨਰਵਾਨਾ, 17 ਅਕਤੂਬਰ (ਅਜੀਤ ਬਿਊਰੋ)-ਕੇ.ਐਮ. ਕਾਲਜ 'ਚ ਅਸਿੱਧੀ ਵਿਦਿਆਰਥੀ ਸੰਘ ਚੋਣਾਂ ਦੇ ਵਿਰੋਧ 'ਚ ਪ੍ਰਤੱਖ ਚੋਣ ਵਿਦਿਆਰਥੀ ਸੰਘਰਸ਼ ਸਮਿਤੀ ਨੇ ਬਾਈਕਾਟ ਕੀਤਾ ਅਤੇ ਜਿਸ 'ਚ ਇਨਸੋ, ਐਸ.ਐਫ.ਆਈ., ਐਨ.ਐਸ.ਯੂ.ਆਈ. ਆਦਿ ਸਮੇਤ ਹੋਰ ਵਿਦਿਆਰਥੀ ਸੰਗਠਨਾਂ ਨੇ ਮਿਲ ਕੇ ਵਿਰੋਧ ...

ਪੂਰੀ ਖ਼ਬਰ »

ਵਾਈ.ਐਮ.ਸੀ.ਏ. ਯੂਨੀਵਰਸਿਟੀ 'ਚ ਸ਼ਾਂਤੀ ਮਾਹੌਲ 'ਚ ਹੋਈ ਵੋਟਿੰਗ

ਫਰੀਦਾਬਾਦ, 17 ਅਕਤੂਬਰ (ਅਜੀਤ ਬਿਊਰੋ)-22 ਸਾਲ ਬਾਅਦ ਹਰਿਆਣਾ ਵਿਚ ਹੋ ਰਹੀਆਂ ਵਿਦਿਆਰਥੀ ਸੰਘ ਚੋਣਾਂ ਨੂੰ ਲੈ ਕੇ ਫਰੀਦਾਬਾਦ ਵਿਚ ਸਰਗਰਮੀ ਵੇਖੀ ਗਈ | ਬਾਈਕਾਟ ਕਰਨ ਵਾਲੇ ਵਿਦਿਆਰਥੀ ਸੰਗਠਨਾਂ ਦੀ ਚਿਤਾਵਨੀ ਨੂੰ ਵੇਖਦੇ ਹੋਏ ਵਾਈ.ਐਮ.ਸੀ.ਏ. ਯੂਨੀਵਰਸਿਟੀ ਵਿਚ ...

ਪੂਰੀ ਖ਼ਬਰ »

ਮਹਿੰਦੀ ਮੁਕਾਬਲੇ ਵਿਚ ਲੱਕੀ ਰਿਹਾ ਅੱਵਲ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਖਾਨੇਵਾਲ ਖ਼ਾਲਸਾ ਸੀ.ਸੈ. ਸਕੂਲ ਵਿਚ ਮਹਿੰਦੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਵਿਦਿਆਰਥਣਾਂ ਨੇ ਆਪਣੇ ਹੁੰਨਰ ਦਾ ਬਖੂਬੀ ਵਿਖਾਵਾ ਕੀਤਾ | ਮੁਕਾਬਲੇ ਦੇ ਸੀਨੀਅਰ ਗਰੁੱਪ ਵਿਚ ਲੱਕੀ ਨੇ ਪਹਿਲਾ, ਪਰਾਚੀ ਨੇ ...

ਪੂਰੀ ਖ਼ਬਰ »

ਸ਼ਾਹ ਸਤਨਾਮ ਕਾਲਜ 'ਚ ਬਿਨਾਂ ਮੁਕਾਬਲਾ ਚੁਣੇ ਗਏ ਆਹੁਦੇਦਾਰ

ਸਿਰਸਾ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਸ਼ਾਹ ਸਤਨਾਮ ਬੁਆਇਜ ਤੇ ਗਰਲਜ਼ ਕਾਲਜ 'ਚ ਵਿਦਿਆਰਥੀ ਯੂਨੀਅਨ ਦੀਆਂ ਹੋਈਆਂ ਚੋਣਾਂ 'ਚ ਸਾਰੇ ਆਹੁਦਿਆਂ ਲਈ ਨਿਰਵਿਰੋਧ ਉਮੀਦਵਾਰ ਚੁਣੇ ਗਏ ਹਨ | ਬੁਆਇਜ ਕਾਲਜ 'ਚ ਕਪਿਲ ਢਾਕਾ ਅਤੇ ਗਰਲਜ ਕਾਲਜ 'ਚ ਜੋਤੀ ਨੂੰ ...

ਪੂਰੀ ਖ਼ਬਰ »

ਐਮ.ਕਾਮ. ਅੰਤਿਮ ਸਾਲ ਦੀ ਵਿਦਿਆਰਥਣ ਮਧੂ ਸਰਬਸੰਮਤੀ ਨਾਲ ਬਣਾਈ ਪ੍ਰਧਾਨ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਭਗਵਾਨ ਪਰਸ਼ੁਰਾਮ ਕਾਲਜ 'ਚ ਵਿਦਿਆਰਥੀ ਸੰਘ ਦੀ ਚੋਣ ਸ਼ਾਤੀਪੂਰਨ ਢੰਗ ਨਾਲ ਸੰਪਨ ਹੋਈ | ਚੋਣ ਅਧਿਕਾਰੀ ਅਤੇ ਕਾਲਜ ਦੇ ਪਿ੍ੰਸੀਪਲ ਡਾ. ਯੋਗੇਸ਼ਵਰ ਜੋਸ਼ੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਦਿਆਰਥੀ ...

ਪੂਰੀ ਖ਼ਬਰ »

ਭੱਦਰਕਾਲੀ ਮੰਦਰ 'ਚ ਨਰਾਤਿਆਂ ਦੇ 8ਵੇਂ ਦਿਨ ਹੋਈ ਮਾਂ ਮਹਾਗੌਰੀ ਅਤੇ ਸਿੱਧੀਦਾਤਰੀ ਦੀ ਪੂਜਾ

ਕੁਰੂਕਸ਼ੇਤਰ, 17 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਇਕੋੋਇਕ ਸ਼ਕਤੀ ਪੀਠ ਸ੍ਰੀ ਦੇਵੀਕੂਪ ਭੱਦਰਕਾਲੀ ਮੰਦਰ 'ਚ ਬੁੱਧਵਾਰ ਨੂੰ ਦੁਰਗਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸ਼ਰਧਾਲੂਆਂ ਨੇ ਹਵਨ 'ਚ ਅਹੂਤੀਆਂ ਦੇ ਕੇ ਮਹਾਗੌਰੀ ਅਤੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਚੀਕਾ ਦੀ ਚੋਣ ਸ਼ਾਂਤੀ ਨਾਲ ਸਮਾਪਤ-ਅਨੂ ਰਾਣਾ ਬਣੀ ਸਰਬਸੰਮਤੀ ਨਾਲ ਪ੍ਰਧਾਨ

ਗੂਹਲਾ ਚੀਕਾ, 17 ਅਕਤੂਬਰ (ਓ.ਪੀ. ਸੈਣੀ)-ਅੱਜ ਇਥੇ ਡੀ.ਏ.ਵੀ. ਕਾਲਜ ਚੀਕਾ ਦੀ ਵਿਦਿਆਰਥੀ ਯੂਨੀਅਨ ਦੀ ਚੋਣ ਸ਼ਾਂਤੀ ਨਾਲ ਸੰਪਨ ਹੋ ਗਈ ਹੈ | ਅਨੂ ਰਾਣਾ ਸਹਿਮਤੀ ਨਾਲ ਵਿਦਿਆਰਥੀ ਯੂਨੀਅਨ ਦੀ ਪ੍ਰੇਜੀਡੇਂਟ ਚੁਣੀ ਗਈ | ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਪ੍ਰੋ. ਸੁਭਾਸ਼ ...

ਪੂਰੀ ਖ਼ਬਰ »

ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ 'ਚ ਸ਼ਾਂਤੀਪੂਰਨ ਢੰਗ ਨਾਲ ਹੋਈ ਵਿਦਿਆਰਥੀ ਸੰਘ ਚੋਣ

ਜਗਾਧਰੀ, 17 ਅਕਤੂਬਰ (ਜਗਜੀਤ ਸਿੰਘ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ 'ਚ ਵਿਦਿਆਰਥੀ ਸੰਘ ਚੋਣ ਭਾਰੀ ਸੁਰੱਖਿਆ ਅਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਹੋਈ | ਜਿਸ 'ਚ ਸਾਕਸ਼ੀ ਪ੍ਰਧਾਨ, ਨਵਨੀਤ ਕੌਰ ਮੀਤ ਪ੍ਰਧਾਨ, ਵੈਸ਼ਾਲੀ ਸਕੱਤਰ ਅਤੇ ਸਪਨਾ ਸ਼ਰਮਾ ਮੀਤ ਸਕੱਤਰ ਚੁਣੀ ...

ਪੂਰੀ ਖ਼ਬਰ »

ਪਰਾਲੀ ਨਾ ਸਾੜਣ ਦੇ ਮਾਮਲੇ 'ਚ ਸਰਪੰਚਾਂ ਦੀ ਲਈ ਜਾਵੇਗੀ ਮਦਦ

ਕਾਲਾਂਵਾਲੀ, 17 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਥਾਣਾ ਰੋੜੀ 'ਚ ਥਾਣਾ ਮੁਖੀ ਵਜ਼ੀਰ ਸਿੰਘ ਨੇ ਅੱਜ ਸਰਪੰਚਾਂ ਅਤੇ ਪੰਚਾਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ 'ਚ ਖੇਤਰ ਦੇ ਪਿੰਡ ਸੂਰਤੀਆ, ਮੱਤੜ, ਲਹਿੰਗੇਵਾਲਾ, ਰੋਹਣ, ਭੀਵਾਂ, ਫੱਗੂ, ਦੇਸੂ ਖੁਰਦ ਤੇ ਕੁਰਗਾਂਵਾਲੀ ਸਮੇਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX