ਤਾਜਾ ਖ਼ਬਰਾਂ


ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  6 minutes ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਨਕਸਲੀਆਂ ਨਾਲ ਮੁੱਠਭੇੜ 'ਚ ਐੱਸ.ਟੀ.ਐੱਫ ਦੇ 2 ਜਵਾਨ ਜ਼ਖਮੀ
. . .  17 minutes ago
ਰਾਏਪੁਰ, 21 ਫਰਵਰੀ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਨਕਸਲੀਆਂ ਨਾਲ ਮੁੱਠਭੇੜ 'ਚ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ) ਦੇ 2 ਜਵਾਨ ਜ਼ਖਮੀ ਹੋ...
ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਕੱਲ੍ਹ 220 ਥਾਵਾਂ 'ਤੇ ਸਿੱਖਿਆ ਸਕੱਤਰ ਦੇ ਪੁਤਲੇ ਜਲਾਏ ਜਾਣ ਦਾ ਫ਼ੈਸਲਾ
. . .  48 minutes ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਅਧਿਆਪਕ ਸੰਘਰਸ਼ ਕਮੇਟੀ ਨੇ ਪੂਰੀਆਂ ਤਨਖ਼ਾਹਾਂ 'ਤੇ ਰੈਗੂਲਰ ਹੋਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕੋਝੇ ਹੱਥ ਕੰਡੇ ਵਰਤ ਕੇ ਅਧਿਆਪਕ ਵਰਗ....
ਪੁਲਿਸ ਕਾਨੂੰਨ ਦੇ ਹਿਸਾਬ ਨਾਲ ਕਰੇਗੀ ਵਿਧਾਇਕ ਜੇ.ਐਨ ਗਣੇਸ਼ 'ਤੇ ਕਾਰਵਾਈ - ਕੁਮਾਰਸਵਾਮੀ
. . .  56 minutes ago
ਬੈਂਗਲੁਰੂ, 21 ਫਰਵਰੀ - ਕਰਨਾਟਕ ਦੇ ਮੁੱਖ ਮੰਤਰੀ ਐੱਚ.ਡੀ ਕੁਮਾਰਸਵਾਮੀ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਦੇ ਮਾਮਲੇ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ...
ਈ.ਪੀ.ਐੱਫ.ਓ ਵੱਲੋਂ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 'ਚ ਵਾਧਾ
. . .  35 minutes ago
ਨਵੀਂ ਦਿੱਲੀ, 21 ਫਰਵਰੀ - ਕਰਮਚਾਰੀ ਪ੍ਰੋਵੀਡੈਂਟ ਫ਼ੰਡ ਆਰਗਨਾਈਜ਼ੇਸ਼ਨ (ਈ.ਪੀ.ਐੱਫ.ਓ) ਨੇ ਸਾਲ 2018-19 ਦੇ ਕਰਮਚਾਰੀਆਂ ਦੇ ਪ੍ਰੋਵੀਡੈਂਟ ਫ਼ੰਡ ਦੀ ਵਿਆਜ ਦਰ 8.55 ਫ਼ੀਸਦੀ...
ਬਾਰ ਕੌਂਸਲ ਦੇ ਉਪ ਚੇਅਰਮੈਨ ਬਣੇ ਐਡਵੋਕੇਟ ਗੁਰਤੇਜ ਗਰੇਵਾਲ
. . .  about 1 hour ago
ਸੰਗਰੂਰ, 21 ਫਰਵਰੀ (ਧੀਰਜ ਪਸ਼ੋਰੀਆ)- ਜ਼ਿਲ੍ਹਾ ਬਾਰ ਸੰਗਰੂਰ ਦੇ ਸੱਤ ਵਾਰ ਪ੍ਰਧਾਨ ਰਹਿ ਚੁੱਕੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਨੂੰ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦਾ ਉਪ ਚੇਅਰਮੈਨ...
ਅਧਿਆਪਕਾਂ ਵੱਲੋਂ ਪੜ੍ਹੋ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕਰਨ ਦਾ ਫ਼ੈਸਲਾ
. . .  about 1 hour ago
ਮਾਹਿਲਪੁਰ, 21 ਫਰਵਰੀ (ਦੀਪਕ ਅਗਨੀਹੋਤਰੀ)- ਸਲਾਨਾ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਅਧਿਆਪਕ ਜਥੇਬੰਦੀਆਂ ਵੱਲੋਂ ਸਿੱਖਿਆ ਵਿਭਾਗ ਦੇ ਪ੍ਰੋਜੈਕਟ 'ਪੜ੍ਹੋ ਪੰਜਾਬ' ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਅਧਿਆਪਕ ਜਥੇਬੰਦੀਆਂ ਦਾ ਦੋਸ਼...
ਆਰ.ਐੱਮ.ਪੀ.ਆਈ. ਵੱਲੋਂ ਥਾਣਾ ਲੋਪੋਕੇ ਦਾ ਘਿਰਾਓ
. . .  about 1 hour ago
ਲੋਪੋਕੇ 21 ਫਰਵਰੀ (ਗੁਰਵਿੰਦਰ ਸਿੰਘ ਕਲਸੀ )-ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੁਗਾਵਾਂ ਦੇ ਪਿੰਡ ਟਪਿਆਲਾ ਵਿਖੇ 18 ਮਹੀਨਾ ਪਹਿਲਾਂ ਵਾਪਰੇ ਗੋਲੀ ਕਾਂਡ ਜਿਸ 'ਚ ਇੱਕ ਸੁਖਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਹੋ ਗਏ ਸਨ ਇਸ ਸਬੰਧੀ ਪੁਲਿਸ ਥਾਣਾ ...
ਸਰਕਾਰ ਬਾਦਲ ਪਰਿਵਾਰ ਨੂੰ ਗ੍ਰਿਫ਼ਤਾਰ ਕਰਨ ਲਈ ਮਾਹੌਲ ਕਰ ਰਹੀ ਹੈ ਤਿਆਰ- ਪ੍ਰਕਾਸ਼ ਬਾਦਲ
. . .  about 1 hour ago
ਚੰਡੀਗੜ੍ਹ, 21 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪਾਰਟੀ ਦੇ ਦਫ਼ਤਰ 'ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਨੂੰ ਇਹ ਜਾਣਕਾਰੀ ਦੇ ਦਿੱਤੀ ਹੈ ਕਿ ਉਹ ਅੱਜ ਚੰਡੀਗੜ੍ਹ 'ਚ ਹੀ ਹਨ ਗ੍ਰਿਫ਼ਤਾਰ ਕਰਨਾ ਹੈ ਤਾਂ ਕਰ ਲੈਣ.....
ਆਸਟ੍ਰੇਲੀਆ ਖ਼ਿਲਾਫ਼ ਇਕ ਰੋਜ਼ਾ ਲੜੀ ਅਤੇ ਟੀ 20 ਮੈਚ ਤੋਂ ਬਾਹਰ ਹੋਏ ਹਾਰਦਿਕ ਪਾਂਡੇ
. . .  about 2 hours ago
ਨਵੀਂ ਦਿੱਲੀ, 21 ਫਰਵਰੀ- ਐਤਵਾਰ ਤੋਂ ਆਸਟ੍ਰੇਲੀਆ ਦੇ ਖ਼ਿਲਾਫ਼ ਸ਼ੁਰੂ ਹੋ ਰਹੇ ਟੀ 20 ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਹਾਰਦਿਕ ਪਾਂਡੇ ਕਮਰ 'ਚ ਦਰਦ ਦੀ ਸ਼ਿਕਾਇਤ ਕਾਰਣ ਇਕ ਦਿਨਾਂ ...
ਯੁਵਰਾਜ ਹੰਸ ਦੀ ਹੋਈ ਮਾਨਸੀ, ਜਲੰਧਰ 'ਚ ਲਈਆਂ ਲਾਵਾਂ
. . .  about 2 hours ago
ਜਲੰਧਰ, 21 ਫਰਵਰੀ (ਅ. ਬ.)- ਪਾਲੀਵੁੱਡ ਅਦਾਕਾਰ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੇ ਛੋਟੇ ਪੁੱਤਰ ਯੁਵਰਾਜ ਹੰਸ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ। ਉਨ੍ਹਾਂ ਨੇ ਟੀ. ਵੀ. ਮਸ਼ਹੂਰ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ...
ਸਾਜ਼ਿਸ਼ ਦੇ ਤਹਿਤ ਕਸ਼ਮੀਰੀ ਕੌਮ ਨੂੰ ਬਦਨਾਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼- ਅਬਦੁੱਲਾ
. . .  about 2 hours ago
ਸ੍ਰੀਨਗਰ, 21 ਫਰਵਰੀ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਕਹਿਣਾ ਹੈ ਇੱਕ ਸੋਚੀ-ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਪੂਰੀ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸ਼ਮੀਰੀਆਂ ਨੂੰ...
ਹਰਸਿਮਰਤ ਬਾਦਲ ਨੇ ਬਠਿੰਡਾ 'ਚ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ
. . .  about 2 hours ago
ਬਠਿੰਡਾ, 21 ਫਰਵਰੀ (ਕੰਵਲਜੀਤ ਸਿੰਘ ਸਿੱਧੂ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਏਮਜ਼ ਦੀ ਉਸਾਰੀ ਅਧੀਨ ਇਮਾਰਤ ਦਾ ਲਿਆ ਜਾਇਜ਼ਾ। ਇਸ ਮੌਕੇ ਉਨ੍ਹਾਂ ਨੇ ਇੰਜੀਨੀਅਰਾਂ ਨਾਲ ਗੱਲਬਾਤ ਕਰਕੇ ਪ੍ਰਾਜੈਕਟ ਨੂੰ ਛੇਤੀ...
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਕੱਲ੍ਹ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 21 ਫਰਵਰੀ- ਸੁਪਰੀਮ ਕੋਰਟ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਦੇ ਹੋਰ ਹਿੱਸਿਆ 'ਚ ਕਸ਼ਮੀਰੀਆਂ 'ਤੇ ਹੋਣ ਵਾਲੇ ਕਥਿਤ ਹਮਲਿਆਂ 'ਤੇ ਰੋਕ ਲਗਾਉਣ ਸੰਬੰਧੀ ਪਟੀਸ਼ਨ 'ਤੇ ਸੁਣਵਾਈ ....
ਛੱਤੀਸਗੜ੍ਹ 'ਚ ਨਕਸਲੀਆਂ ਨਾਲ ਮੁਠਭੇੜ ਦੌਰਾਨ ਇੱਕ ਜਵਾਨ ਜ਼ਖ਼ਮੀ
. . .  about 3 hours ago
ਰਾਏਪੁਰ, 21 ਫਰਵਰੀ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਨਕਸਲੀਆਂ ਨਾਲ ਮੁਠਭੇੜ ਦੌਰਾਨ ਸੀ. ਆਰ. ਪੀ. ਐੱਫ. ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਸੀ. ਆਰ. ਪੀ. ਐੱਫ., ਕੋਬਰਾ ਅਤੇ ਸੂਬਾ ਪੁਲਿਸ...
ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਕੈਪਟਨ ਸਰਕਾਰ- ਚੀਮਾ
. . .  about 3 hours ago
ਐੱਸ.ਪੀ.ਸਲਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਨੇ ਸੁਣਾਈ 10 ਸਾਲ ਦੀ ਸਜ਼ਾ
. . .  about 3 hours ago
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 7 ਮਾਰਚ ਤੱਕ ਮੁਲਤਵੀ
. . .  about 3 hours ago
ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣਗੇ ਜਵਾਨ
. . .  about 3 hours ago
ਮਮਦੋਟ ਵਿਖੇ ਕਰਿਆਨੇ ਦੀ ਦੁਕਾਨ 'ਚੋਂ ਲੱਖਾਂ ਦੇ ਸਮਾਨ ਦੀ ਚੋਰੀ ਕਰ ਕੇ ਫ਼ਰਾਰ ਹੋਏ ਲੁਟੇਰੇ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਰੂਪਨਗਰ

ਸ੍ਰੀ ਚਮਕੌਰ ਸਾਹਿਬ ਨੂੰ ਦੁਸਹਿਰੇ ਦੇ ਜੋੜ ਮੇਲੇ ਮੌਕੇ ਸੈਕਟਰਾਂ 'ਚ ਵੰਡ ਕੇ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਏ ਜਾਂਦੇ ਦਰਬਾਰ ਖ਼ਾਲਸਾ ਦੇ ਤਿੰਨ ਦਿਨਾਂ ਗੁਰਮਤਿ ਸਮਾਗਮ (ਦਸਹਿਰੇ ਦਾ ਜੋੜ ਮੇਲਾ) ਦੇ ਅੱਜ ਦੂਜੇ ਦਿਨ ਗੁ. ਸ੍ਰੀ ਕਤਲਗੜ੍ਹ ਸਾਹਿਬ ਦੇ ਬਾਬਾ ਸੰਗਤ ਸਿੰਘ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਨਗਰ ਕੌਾਸਲ ਦਫ਼ਤਰ ਦੀ ਅਚਨਚੇਤ ਚੈਕਿੰਗ

ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ਼ਹਿਰ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਨਗਰ ਕੌਾਸਲ ਨੂੰ ਸ਼ਹਿਰ ਦੀ ਮੁਕੰਮਲ ਸਫ਼ਾਈ ਕਰਵਾਉਣ ਅਤੇ ਦਵਾਈ ਦਾ ਛਿੜਕਾਅ ਕਰਾਉਣ ਦੇ ਨਿਰਦੇਸ਼ ਦੇ ...

ਪੂਰੀ ਖ਼ਬਰ »

ਦੜੇ-ਸੱਟੇ ਦੀ ਪਰਚੀ ਇਕੱਠੀ ਕਰਦਾ ਇਕ ਕਾਬੂ

ਕੀਰਤਪੁਰ ਸਾਹਿਬ, 18 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਸਥਾਨਕ ਪੁਲਿਸ ਨੇ ਅੱਜ ਸਥਾਨਕ ਪੁਰਾਣਾ ਬੱਸ ਅੱਡਾ ਨਜ਼ਦੀਕ ਦੜੇ ਸੱਟੇ ਦੀ ਪਰਚੀ ਇਕੱਠੀ ਕਰਦੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਿਖ਼ਲਾਫ਼ ਜੂਆ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਫ਼ਸਲਾਂ ਦੀ ਲਿਫ਼ਟਿੰਗ ਨਾ ਹੋਣ 'ਤੇ ਕਿਸਾਨਾਂ ਵਲੋਂ ਧਰਨਾ

ਕਾਹਨਪੁਰ ਖੂਹੀ, 18 ਅਕਤੂਬਰ (ਗੁਰਬੀਰ ਸਿੰਘ ਵਾਲੀਆ)-ਕਿਸਾਨਾਂ ਦੀ ਫ਼ਸਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਅੱਜ ਖੇਤਰ ਕਿਸਾਨਾਂ ਵੱਲੋਂ ਝੱਜ ਚੌਾਕ (ਨੂਰਪੁਰ ਬੇਦੀ) ਵਿਖੇ ਸੜਕ ਜਾਮ ਕਰਕੇ ਧਰਨਾ ਮਾਰਿਆ ਗਿਆ ਤੇ ਉਨ੍ਹਾਂ ਦੇ ਇਸ ਧਰਨੇ ਨੂੰ ਉਦੋਂ ਹੋਰ ਮਜ਼ਬੂਤੀ ਮਿਲ ਗਈ ...

ਪੂਰੀ ਖ਼ਬਰ »

ਨੰਗਲ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਕਾਬੂ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਵਲੋਂ 2 ਮੋਟਰਸਾਈਕਲ ਚੋਰ ਫੜਨ ਦਾ ਦਾਅਵਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਨੰਗਲ ਦੇ ਐਸ. ਐਚ. ਓ. ਪਵਨ ਕੁਮਾਰ ਚੌਧਰੀ ਨੇ ਜ਼ਿਲ੍ਹਾ ਪੁਲਿਸ ਕਪਤਾਨ ਰੂਪਨਗਰ ਸਵਪਨ ਸ਼ਰਮਾ ਵਲੋਂ ਮਾੜੇ ...

ਪੂਰੀ ਖ਼ਬਰ »

ਕਾਲਜ ਆਫ਼ ਆਰਕੀਟੈਕਚਰ ਭੱਦਲ ਵਿਖੇ ਚਾਰ ਰੋਜ਼ਾ ਜ਼ੋਨਲ ਆਰਕੀਟੈਕਚਰ ਸੰਮੇਲਨ ਨਾਸਾ ਆਰੰਭ

ਰੂਪਨਗਰ/ਪੁਰਖਾਲੀ, 18 ਅਕਤੂਬਰ (ਸਤਨਾਮ ਸਿੰਘ ਸੱਤੀ, ਅੰਮਿ੍ਤਪਾਲ ਬੰਟੀ)-ਕਾਲਜ ਆਫ਼ ਆਰਕੀਟੈਕਚਰ ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਰੋਪੜ ਵਿਚ ਚਾਰ ਰੋਜ਼ਾ ਜ਼ੋਨਲ ਆਰਕੀਟੈਕਚਰ ਸੰਮੇਲਨ 'ਐਡੀਟੋਪੀਆ' ਦੀ ਸ਼ਾਨਦਾਰ ਸ਼ੁਰੂਆਤ ਹੋਈ | ਜਿਸ ਵਿਚ ਉੱਤਰੀ ਜ਼ੋਨ ਦੇ ਅੱਠ ਰਾਜਾਂ ਦੇ ਲਗਪਗ 60 ਤੋਂ ਵੀ ਵੱਧ ਕਾਲਜ ਹਿੱਸਾ ਲੈ ਰਹੇ ਹਨ | ਇਹ ਆਰਕੀਟੈਕਚਰ ਸੰਮੇਲਨ ਪੰਜਾਬ ਵਿਚ ਅਠਾਰਾਂ ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਰੂਪਨਗਰ ਦੇ ਭੱਦਲ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਖ-ਵੱਖ ਆਰਕੀਟੈਕਟ ਸ਼ਮੂਲੀਅਤ ਕਰ ਰਹੇ ਹਨ ਜੋ ਕਾਲਜ ਲਈ ਮਾਣ ਵਾਲੀ ਗੱਲ ਹੈ | ਸੰਮੇਲਨ ਵਿਚ ਦੇੇਸ਼ ਦੇ ਵੱਖ- ਵੱਖ ਕਾਲਜਾਂ ਦੇ ਆਰਕੀਟੈਕਚਰ ਦੇ ਦੋ ਹਜ਼ਾਰ ਤੋਂ ਵੀ ਵੱਧ ਵਿਦਿਆਰਥੀ ਹਿੱਸਾ ਲੈ ਰਹੇ ਹਨ | 18 ਤੋਂ 21 ਅਕਤੂਬਰ, 2018 ਤੱਕ ਚੱਲਣ ਵਾਲੇ ਇਸ ਸੰਮੇਲਨ ਵਿਚ ਪੁੱਜ ਰਹੇ ਨਾਮੀਂ ਆਰਕੀਟੈਕਟ ਵੱਖ-ਵੱਖ ਵਰਕਸ਼ਾਪਾਂ ਦਾ ਆਯੋਜਨ ਕਰਨਗੇ | ਜ਼ੋਨਲ ਪੱਧਰੀ ਸੰਮੇਲਨ ਦਾ ਰਸਮੀ ਆਗਾਜ਼ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਆਈ. ਪੀ. ਐਸ. ਨੇ ਕੀਤਾ | ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਅਤੇ ਇਸ ਵੱਡੇ ਸੰਮੇਲਨ ਦੇ ਆਯੋਜਨ ਲਈ ਕਾਲਜ ਪ੍ਰਬੰਧਕਾਂ ਦੀ ਭਰਵੀਂ ਪ੍ਰਸੰਸਾ ਕੀਤੀ | ਸੰਮੇਲਨ ਦੇ ਪਹਿਲੇ ਦਿਨ ਵਿਸ਼ਵ ਪ੍ਰਸਿੱਧ ਆਰਕੀਟੈਕਟ ਲੀ-ਕਾਰਬੂਜੀਅਰ ਜਿਨ੍ਹਾਂ ਚੰਡੀਗੜ੍ਹ ਦੀ ਰਚਨਾ ਕੀਤੀ ਸੀ, ਨਾਲ ਕੰਮ ਕਰ ਚੁੱਕੇ ਆਰਕੀਟੈਕਟ ਸ਼ਿਵ ਦੱਤ ਸ਼ਰਮਾ ਨੇ ਮੁੱਖ ਭਾਸ਼ਣ ਦੇ ਕੇ ਸਮਾਗਮ ਦੀ ਸ਼ੁਰੂਆਤ ਕੀਤੀ | ਉਪਰੰਤ ਆਰਕੀਟੈਕਟ ਬੀਪਿਨ ਮਲਿਕ ਡਾਇਰੈਕਟਰ ਕਾਲਜ ਆਫ਼ ਆਰਕੀਟੈਕਚਰ ਆਈ. ਈ. ਟੀ. ਭੱਦਲ ਨੇ ਕਿਹਾ ਕਿ ਅਜਿਹੇ ਸੰਮੇਲਨ ਵਿਦਿਆਰਥੀਆਂ ਨੂੰ ਆਰਕੀਟੈਕਚਰ ਪ੍ਰਤੀ ਜਾਗਰੂਕਤਾ ਲਿਆਉਣ ਲਈ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਮਾਗਮ ਵਿਚ ਤਿੰਨ ਮੁੱਖ ਟਰਾਫ਼ੀਆਂ, 24 ਤੋਂ ਵੱਧ ਵਰਕਸ਼ਾਪਾਂ ਅਤੇ 35 ਤੋਂ ਵੱਧ ਮੌਕੇ ਦੇ ਈਵੈਂਟ ਹਨ | ਵਧੀਆ ਕਾਰਗੁਜ਼ਾਰੀ ਵਾਲੇ ਕਾਲਜ ਨੂੰ ਮੁੱਖ ਟਰਾਫ਼ੀ 'ਰਿਓਬਨ ਟਰਾਫ਼ੀ' ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਸੰਮੇਲਨ ਵਿਚ ਆਰਕੀਟੈਕਟ ਰੋਹਨ ਸ਼ੀਵਮ ਕੁਮਾਰ, ਅਦੀਤੀ ਪਾਏ, ਸਵਨੀਤ ਕੌਰ, ਸ਼ੌਨਿਕ ਦੇਸਾਈ, ਪਰਵੀਨ ਬਾਵਾਦੇਕਰ, ਕਵੀਤਾ ਮੁਰੂਗਕਰ, ਅਨੂ ਮ੍ਰੀਦੂਲ, ਵੀਨੂ ਡੇਨੀਅਲ, ਅਮਰਿੰਦਰਪੌਲ ਸਿੰਘ ਅਤੇ ਗੁਰਪ੍ਰੀਤ ਸਿੰਘ ਵਰਕਸ਼ਾਪਾਂ ਰਾਹੀਂ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਨਗੇ | ਬੰਗਲਾਦੇਸ਼ ਦੇ ਪ੍ਰਮੁੱਖ ਆਰਕੀਟੈਕਟ 'ਰਫੀਕ ਆਜ਼ੀਮ' ਵੀ ਸ਼ਾਮਿਲ ਹੋ ਕੇ ਇਸ ਸਮਾਗਮ ਦੀ ਸ਼ੋਭਾ ਨੂੰ ਵਧਾਉਣਗੇ | ਸੰਮੇਲਨ ਦੇ ਆਖ਼ਰੀ ਦਿਨ ਇਨਾਮ ਵੰਡ ਸਮਾਰੋਹ ਉਪਰੰਤ ਇੰਟਰਨੈਸ਼ਨਲ ਡੀ. ਜੇ. 'ਸਨਬਰਨ' ਵਲੋਂ ਦਿਲਖਿੱਚਵੀਂ ਪੇਸ਼ਕਾਰੀ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਨੋਰੰਜਨ ਲਈ ਹੋਰ ਵੀ ਕਲਚਰਲ ਪ੍ਰੋਗਰਾਮ ਕਰਵਾਏ ਜਾਣਗੇ | ਆਰੰਭਕ ਸਮਾਗਮ ਵਿਚ ਸਵਪਨ ਸ਼ਰਮਾ ਐਸ. ਐਸ. ਪੀ. ਰੂਪਨਗਰ, ਪ੍ਰਭਜੋਤ ਸਿੰਘ ਪੀ. ਟੀ. ਸੀ. ਨਿਊਜ਼, ਜੇ. ਪੀ. ਕੇ. ਵੀਨੋਦ ਰਾਸ਼ਟਰਪਤੀ ਨਾਸਾ ਇੰਡੀਆ, ਮੁਹੰਮਦ ਸਾਲਿਮ ਪੀ. ਆਰ. ਨਾਸਾ ਇੰਡੀਆ, ਦਕਸ਼ ਗਾਂਧੀ ਜ਼ੋਨਲ ਰਾਸ਼ਟਰਪਤੀ-ਜ਼ੋਨ-1, ਤੇਜਿੰਦਰ ਸਿੰਘ ਜਨਰਲ ਸਕੱਤਰ ਆਈ. ਈ. ਟੀ. ਭੱਦਲ, ਡਾ. ਜੇ. ਐਸ. ਕੰਨਵਰ ਡਾਇਰੈਕਟਰ ਕੈਂਪਸ ਆਈ. ਈ. ਟੀ. ਭੱਦਲ, ਆਰਕੀਟੈਕਟ ਬੀਪਿਨ ਮਲਿਕ ਡਾਇਰੈਕਟਰ ਕਾਲਜ ਆਫ਼ ਆਰਕੀਟੈਕਚਰ ਆਈ. ਈ. ਟੀ. ਭੱਦਲ ਅਤੇ ਹੋਰ ਵੀ ਸ਼ਖ਼ਸੀਅਤਾਂ ਵੀ ਸ਼ਾਮਿਲ ਸਨ | ਕਾਲਜ ਵਲੋਂ ਆਏ ਹੋਏ ਵਿਦਿਆਰਥੀਆਂ ਲਈ ਰਹਿਣ-ਸਹਿਣ, ਖਾਣ-ਪੀਣ ਅਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ |


ਖ਼ਬਰ ਸ਼ੇਅਰ ਕਰੋ

ਸ੍ਰੀ ਚਮਕੌਰ ਸਾਹਿਬ ਖੇਤਰ ਦੇ ਸਕੂਲਾਂ 'ਚ ਮਨਾਇਆ ਦੁਸਹਿਰਾ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਖੇਤਰ ਦੇ ਵੱਖ-ਵੱਖ ਸਕੂਲਾਂ ਵਿਚ ਅੱਜ ਦਸ਼ਹਿਰੇ ਦੇ ਤਿਉਹਾਰ ਸਬੰਧੀ ਪ੍ਰੋਗਰਾਮ ਕਰਵਾਏ ਗਏ ਅਤੇ ਸਕੂਲ ਮੁਖੀਆਂ ਵੱਲੋਂ ਬੱਚਿਆਂ ਨੂੰ ਦਸ਼ਹਿਰੇ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜ਼ਿਲ੍ਹਾ ਰੂਪਨਗਰ ਦੀ ਇਕ ਜ਼ਰੂਰੀ ਮੀਟਿੰਗ ਅੱਜ ਇਥੇ ਭੁਪਿੰਦਰ ਸਿੰਘ ਲਾਡੀ ਅਤੇ ਮੱਖਣ ਕਾਲਸ ਦੀ ਪ੍ਰਧਾਨਗੀ ਹੇਠ ਹੋਈ | ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਵਿਚ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੰ.ਰਾ.ਬਿ.ਬੋ. ਵਲੋਂ 22 ਅਕਤੂਬਰ ਨੂੰ ਕੀਤੀ ਜਾਵੇਗੀ ਰਾਜ ਪੱਧਰੀ ਕੰਨਵੈਨਸ਼ਨ

ਘਨੌਲੀ, 18 ਅਕਤੂਬਰ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ. ਰਾ. ਬਿ. ਬੋ. ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀ ਸੈਂਟਰ ਡਵੀਜ਼ਨ ਅਤੇ ਸਰਕਲ/ਡਵੀਜ਼ਨ ਕਮੇਟੀਆਂ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਦੇ ਦੋਵੇਂ ਪਾਸੇ ਖੜ੍ਹਦੇ ਬੇਤਰਤੀਬੇ ਟਰੱਕਾਂ ਿਖ਼ਲਾਫ਼ ਕਾਰਵਾਈ ਦੀ ਆਸ ਬੱਝੀ

ਕੀਰਤਪੁਰ ਸਾਹਿਬ, 18 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਸਥਾਨਕ ਏ. ਸੀ. ਸੀ. ਸੀਮੈਂਟ ਡੰਪ ਤੋਂ ਲੈ ਕੇ ਨਵੇਂ ਬੱਸ ਅੱਡੇ ਤੱਕ ਸੜਕ ਕਿਨਾਰੇ ਖੜ੍ਹੇ ਰਹਿੰਦੇ ਟਰੱਕ ਅਕਸਰ ਹਾਦਸਿਆਂ ਦਾ ਕਾਰਨ ਬਣਦੇ ਹਨ | ਹੁਣ ...

ਪੂਰੀ ਖ਼ਬਰ »

ਬਰਿੰਦਰ ਸਿੰਘ ਢਿੱਲੋਂ ਵਲੋਂ ਅਨਾਜ ਮੰਡੀ ਤਖ਼ਤਗੜ੍ਹ ਦਾ ਦੌਰਾ

ਨੂਰਪੁਰ ਬੇਦੀ, 18 ਅਕਤੂਬਰ (ਰਾਜੇਸ਼ ਚੌਧਰੀ, ਹਰਦੀਪ ਢੀਂਡਸਾ)-ਕਾਂਗਰਸ ਦੇ ਬੁਲਾਰੇ ਤੇ ਸੀਨੀਅਰ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਅੱਜ ਅਨਾਜ ਮੰਡੀ ਤਖਤਗੜ੍ਹ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਆੜ੍ਹਤੀਆਂ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ...

ਪੂਰੀ ਖ਼ਬਰ »

ਨਿਤਿਕਾ ਨੇ ਕਰਾਟੇ 'ਚ ਜਿੱਤਿਆ ਸੋਨ ਤਗਮਾ

ਨੰਗਲ, 18 ਅਕਤੂਬਰ (ਪ੍ਰੋ: ਅਵਤਾਰ ਸਿੰਘ)-ਆਲ ਇੰਡੀਆ ਕਰਾਟੇ ਐਸੋਸੀਏਸ਼ਨ ਵਲੋਂ ਜਲੰਧਰ ਵਿਚ ਕਰਵਾਈ ਗਈ ਸੀ. ਕੇ. ਸੀ. ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਬੀ. ਬੀ. ਐਮ. ਬੀ. ਡੀ. ਏ. ਵੀ. ਪਬਲਿਕ ਸਕੂਲ ਵਿਖੇ ਪੜ੍ਹ ਰਹੀ ਨਿਤਿਕਾ ਸੈਣੀ ਨੇ ਪ੍ਰੀ-ਸਬ ਜੂਨੀਅਰ ਵਰਗ (6-7 ਸਾਲ) ...

ਪੂਰੀ ਖ਼ਬਰ »

ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਮੋਰਿੰਡਾ, 18 ਅਕਤੂਬਰ (ਪਿ੍ਤਪਾਲ ਸਿੰਘ)-ਭਾਈ ਨੰਦ ਲਾਲ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਯੋਗਿਤਾ ਰਾਵਲ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

'ਪਰਾਲੀ ਨੂੰ ਨਾ ਸਾੜਨ' ਸਬੰਧੀ ਜਾਗਰੂਕਤਾ ਕੈਂਪ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਵਿਖੇ ਐਨ.ਐਸ.ਐਸ. ਯੂਨਿਟ ਵੱਲੋਂ ਪਿ੍ੰਸੀਪਲ ਜਗਤਾਰ ਸਿੰਘ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਵਿਜੀਲੈਂਸ ਦੀ ਟੀਮ ਵਲੋਂ ਅਨਾਜ ਮੰਡੀ ਦੀ ਅਚਨਚੇਤ ਚੈਕਿੰਗ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਅਚਾਨਕ ਖ਼ਰੀਦ ਪ੍ਰਬੰਧਾਂ ਦੀ ਚੈਕਿੰਗ ਕੀਤੀ | ਸ੍ਰੀ ਚੰਦ ਰਾਮ ਡੀ.ਐਸ.ਪੀ. ਵਿਜੀਲੈਂਸ ਰੂਪਨਗਰ ਦੀ ਅਗਵਾਈ ਹੇਠ ਆਈ ਟੀਮ ਨੇ ਮੰਡੀ ਵਿਚ ਜਿੱਥੇ ...

ਪੂਰੀ ਖ਼ਬਰ »

ਲੁਠੇੜੀ ਸਕੂਲ ਵਿਖੇ ਕਰਵਾਈ ਮਾਪੇ ਅਧਿਆਪਕ ਮਿਲਣੀ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿਖੇ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਇਸ ਮੌਕੇ ਸੰਮਤੀ ਮੈਂਬਰ ਜਗਜੀਤ ਸਿੰਘ ਲੁਠੇੜੀ ਮੁੱਖ ਮਹਿਮਾਨ ਦੇ ਤੌਰ 'ਤੇ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ 'ਚ ਨੌਵੀਂ ਦੇ ਦਾਖ਼ਲੇ ਲਈ ਆਨਲਾਈਨ ਪ੍ਰੀਕਿਰਿਆ ਸ਼ੁਰੂ

ਸ੍ਰੀ ਚਮਕੌਰ ਸਾਹਿਬ, 18 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਚ ਸੈਸ਼ਨ 2019-20 ਲਈ ਨੌਵੀਂ ਜਮਾਤ ਦੀਆਂ ਖਾਲੀ ਪਈਆਂ ਸੀਟਾਂ ਦੇ ਦਾਖਲੇ ਲਈ ਬਿਨੇਪੱਤਰ ਦਿੱਤੇ ਜਾ ਸਕਦੇ ਹਨ | ਇਹ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਐਸ.ਡੀ. ਸ਼ਰਮਾ ਨੇ ...

ਪੂਰੀ ਖ਼ਬਰ »

ਪਿੰਡ ਰਤਨਗੜ੍ਹ ਵਿਖੇ ਨਗਰ ਕੌਾਸਲ ਦੇ ਗੰਦਗੀ ਦੇ ਡੰਪ ਨੂੰ ਹਟਾਉਣ ਦੀ ਮੰਗ

ਮੋਰਿੰਡਾ, 18 ਅਕਤੂਬਰ (ਪਿ੍ਤਪਾਲ ਸਿੰਘ)-ਨਗਰ ਕੌਾਸਲ ਮੋਰਿੰਡਾ ਵਲੋਂ ਨਜ਼ਦੀਕੀ ਪਿੰਡ ਰਤਨਗੜ੍ਹ 'ਚ ਕੂੜਾ ਕਰਕਟ ਸੁੱਟਣ ਲਈ ਬਣਾਏ ਡੰਪ ਨੂੰ ਲੈ ਕੇ ਰਤਨਗੜ੍ਹ ਨਿਵਾਸੀਆਂ 'ਚ ਰੋਸ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਡੰਪ ਨੂੰ ਇੱਥੋਂ ਚੁਕਵਾਉਣ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਭਾਜਪਾ ਨੇ ਸੂਬਾ ਸਰਕਾਰ ਵਲੋਂ ਸਟੈਂਪ ਡਿਊਟੀ ਵਧਾਉਣ ਨੂੰ ਸੂਬੇ ਦੀ ਜਨਤਾ ਨਾਲ ਧੋਖਾ ਕਰਾਰ ਦਿੱਤਾ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣਾਂ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਆਰਥਿਕ ਬੋਝ ਹੇਠ ਦਬਾਉਣ 'ਤੇ ਤੁਲੀ ਹੋਈ ਹੈ ਜਿਸ ਦੀ ਤਾਜ਼ਾ ਮਿਸਾਲ 17 ਚੀਜ਼ਾਂ 'ਤੇ ਵਧਾਈ ਗਈ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਨੰਗਲ ਦੀ ਮੀਟਿੰਗ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਨੰਗਲ ਦੀ ਮੀਟਿੰਗ ਅੱਜ ਮੁਖਤਿਆਰ ਚੰਦ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਕਾਮਰੇਡ ਕੁਲਦੀਪ ਸਿੰਘ ਸੂਬਾ ਸਕੱਤਰ, ਸੂਬਾ ਕੈਸ਼ੀਅਰ ਕਾਮਰੇਡ ਮੁਕੰਦ ਲਾਲ ਨਵਾਂ ਸ਼ਹਿਰ, ਕਾਮਰੇਡ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਮੀਟਿੰਗ

ਕੀਰਤਪੁਰ ਸਾਹਿਬ, 18 ਅਕਤੂਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਭਗਵਾਨ ਵਾਲਮੀਕਿ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਵਾਲਮੀਕਿ ਸਭਾ ਪਿੰਡ ਕਲਿਆਣਪੁਰ ਰਜਿ: ਦੀ ਇਕ ਜ਼ਰੂਰੀ ਮੀਟਿੰਗ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਦਲਜੀਤ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਵਲੋਂ ਸੂਬਾ ਸਰਕਾਰ ਦਾ ਪੁਤਲਾ ਫੂਕਿਆ

ਰੂਪਨਗਰ, 18 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਸਾਂਝਾ ਅਧਿਆਪਕ ਮੋਰਚਾ ਦੀ ਸੂਬਾ ਕਮੇਟੀ ਦੇ ਫ਼ੈਸਲੇ ਡੀ. ਸੀ. ਦਫ਼ਤਰ ਸਾਹਮਣੇ ਆਦਰਸ਼ ਮਾਡਲ ਅਧਿਆਪਕ, ਐਸ. ਐਸ. ਏ., ਰਮਸਾ ਅਧਿਆਪਕਾਂ ਨੇ ਰਾਵਣ ਰੂਪੀ ਸਰਕਾਰ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ | ਆਗੂਆਂ ਨੇ ਕੈਪਟਨ ...

ਪੂਰੀ ਖ਼ਬਰ »

ਪੁਰਖਾਲੀ ਵਿਖੇ ਬਿਜਲੀ ਵਿਭਾਗ ਦਾ ਸ਼ਿਕਾਇਤ ਕੇਂਦਰ ਨਾ ਹੋਣ ਕਾਰਨ ਲੋਕ ਹੋ ਰਹੇ ਹਨ ਖੱਜਲ-ਖੁਆਰ

ਪੁਰਖਾਲੀ, 18 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਇਲਾਕੇ 'ਚ ਪਾਵਰ ਕਾਰਪੋਰੇਸ਼ਨ ਦਾ ਕੋਈ ਸ਼ਿਕਾਇਤ ਕੇਂਦਰ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਖੂਬ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਇਸ ਸਬੰਧੀ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਲੋਕਾਂ ...

ਪੂਰੀ ਖ਼ਬਰ »

ਪੁਰਖਾਲੀ ਵਿਖੇ ਬਿਜਲੀ ਵਿਭਾਗ ਦਾ ਸ਼ਿਕਾਇਤ ਕੇਂਦਰ ਨਾ ਹੋਣ ਕਾਰਨ ਲੋਕ ਹੋ ਰਹੇ ਹਨ ਖੱਜਲ-ਖੁਆਰ

ਪੁਰਖਾਲੀ, 18 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਇਲਾਕੇ 'ਚ ਪਾਵਰ ਕਾਰਪੋਰੇਸ਼ਨ ਦਾ ਕੋਈ ਸ਼ਿਕਾਇਤ ਕੇਂਦਰ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਖੂਬ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਇਸ ਸਬੰਧੀ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਲੋਕਾਂ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਗੇਟ ਰੈਲੀ

ਰੂਪਨਗਰ, 18 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦੀ)-ਪੰਜਾਬ ਰੋਡਵੇਜ਼ ਰੂਪਨਗਰ ਦੀਆਂ ਸਮੂਹ ਜਥੇਬੰਦੀਆਂ ਵਲੋਂ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਭਰਵੀਂ ਗੇਟ ਰੈਲੀ ਕੀਤੀ | ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮਾਂ ਵਿਰੋਧੀ ਨੀਤੀਆਂ ਦੀ ਨਿਖੇਧੀ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਕੁੰਮਾ ਮਾਸ਼ਕੀ ਨੂੰ ਜਾਂਦੇ ਸਫ਼ਰ-ਏ-ਸ਼ਹਾਦਤ ਮਾਰਗ ਨੂੰ ਨਵਿਆਉਣ ਦੀ ਮੰਗ

ਰੂਪਨਗਰ, 18 ਅਕਤੂਬਰ (ਗੁਰਪ੍ਰੀਤ ਸਿੰਘ ਹੁੰਦਲ)-ਇਲਾਕਾ ਸੰਘਰਸ਼ ਕਮੇਟੀ ਸਰਕਲ ਲੋਧੀ ਮਾਜਰਾ ਵਲੋਂ ਗੁਰਦੁਆਰਾ ਕੁੰਮਾ ਮਾਸ਼ਕੀ ਨੂੰ ਜਾਂਦੀ ਸੜਕ ਦੀ ਤਰਸਯੋਗ ਹਾਲਤ ਸੁਧਾਰਨ ਲਈ ਡੀ. ਸੀ. ਰੂਪਨਗਰ ਰਾਹੀਂ ਮੰਗ ਪੱਤਰ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮਹਿਕਮਾ ਟੂਰਿਜ਼ਮ ...

ਪੂਰੀ ਖ਼ਬਰ »

ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਾਲਜ ਸੱਭਿਆਚਾਰਕ ਉਤਸਵ 'ਜ਼ੀੲਟਜੀਸਟ' ਅੱਜ ਤੋਂ ਸ਼ੁਰੂ

ਪ੍ਰਸਿੱਧ ਗਾਇਕ ਰਣਜੀਤ ਬਾਵਾ ਬਿਖੇਰੇਗਾ ਸੱਭਿਆਚਾਰਕ ਤੰਦਾਂ ਰੂਪਨਗਰ, 18 ਅਕਤੂਬਰ (ਸਤਨਾਮ ਸਿੰਘ ਸੱਤੀ)-ਆਈ.ਆਈ.ਟੀ. ਰੋਪੜ ਦਾ ਸਾਲਾਨਾ ਸਭਿਆਚਾਰਕ ਉਤਸਵ 'ਜ਼ੀੲਟਜੀਸਟ' ਸਰਦੀਆਂ ਦੀ ਸ਼ੁਰੂਆਤ ਦੇ ਨਾਲ ਅਕਤੂਬਰ 19 ਤੋਂ ਲੈ ਕੇ 21 ਤੱਕ ਹੋ ਰਿਹਾ ਹੈ | ਇਸ ਵਾਰ ਮੇਲੇ ਦਾ ...

ਪੂਰੀ ਖ਼ਬਰ »

ਨੂਰਪੁਰ ਬੇਦੀ ਵਿਖੇ ਸਾਂਝੇ ਅਧਿਆਪਕ ਮੋਰਚੇ ਵਲੋਂ ਤਨਖ਼ਾਹਾਂ ਦੀ ਕਟੌਤੀ ਦੇ ਵਿਰੋਧ 'ਚ ਪੁਤਲੇ ਫੂਕੇ

ਨੂਰਪੁਰ ਬੇਦੀ, 18 ਅਕਤੂਬਰ (ਵਿੰਦਰਪਾਲ ਝਾਂਡੀਆਂ)-ਅੱਜ ਨੂਰਪੁਰ ਬੇਦੀ ਵਿਖੇ ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ ਅਤੇ 8886 ਐਸ. ਐਸ. ਏ. ਰਮਸਾ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂਅ ਹੇਠ 65 ਫ਼ੀਸਦੀ ਤਨਖ਼ਾਹਾਂ ਦੀ ...

ਪੂਰੀ ਖ਼ਬਰ »

ਪੁਲਿਸ ਸ਼ਹੀਦਾਂ ਨਮਿਤ ਸਕੂਲਾਂ 'ਚ ਸ਼ਰਧਾਂਜਲੀ ਸਮਾਗਮ

ਰੂਪਨਗਰ, 18 ਅਕਤੂਬਰ (ਸ. ਰ.)-ਵੱਖ-ਵੱਖ ਮੁਕਾਬਲਿਆਂ ਦੌਰਾਨ ਸ਼ਹਾਦਤ ਪ੍ਰਾਪਤ ਕਰਨ ਵਾਲੇ ਪੁਲਿਸ ਅਧਿਕਾਰੀਆਂ/ਮੁਲਾਜ਼ਮਾਂ ਨਮਿਤ ਸਕੂਲਾਂ ਅੰਦਰ ਜਿੱਥੇ ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ ਉੱਥੇ ਜਾ ਕੇ ਸਕੂਲੀ ਬੱਚਿਆਂ ਨੂੰ ਸ਼ਹੀਦਾਂ ਦੀਆਂ ...

ਪੂਰੀ ਖ਼ਬਰ »

ਪੰਜ ਪਿਆਰਾ ਪਾਰਕ 'ਚ ਹੋਈ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੀ ਸਾਂਝੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਅਕਤੂਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਇਥੋਂ ਦੇ ਪੰਜ ਪਿਆਰਾ ਪਾਰਕ ਵਿਖੇ ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਦੀ ਅਗਵਾਈ 'ਚ ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ: ਨੰ: 49), ਬੀ. ਬੀ. ਐਮ. ਬੀ. ਵਰਕਰ ਯੂਨੀਅਨ, ਜਲ ਸਪਲਾਈ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX