ਸਮਰਾਲਾ, 18 ਅਕਤੂਬਰ (ਬਲਜੀਤ ਸਿੰਘ ਬਘੌਰ) - ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਅਹੁਦੇਦਾਰਾਂ ਦੀ ਮੀਟਿੰਗ ਯੂਥ ਆਗੂ ਪਰਮਜੀਤ ਸਿੰਘ ਬੌਾਦਲੀ ਤੇ ਸੀਨੀਅਰ ਆਗੂ ਚਰਨ ਸਿੰਘ ਬਰਮਾ ਦੀ ਦੇਖ ਰੇਖ ਹੋਈ, ਜਿਸ ਵਿਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਐਸ. ਐਸ. ਪੀ. ਧਰੁਵ ਦਹਿਆ ਨੇ ਦੱਸਿਆ ਕਿ ਐਸ. ਪੀ. ਜਸਵੀਰ ਸਿੰਘ, ਡੀ. ਐਸ. ਪੀ. ਜਗਵਿੰਦਰ ਸਿੰਘ ਚੀਮਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਖੰਨਾ, ਸਹਾਇਕ ਥਾਣੇਦਾਰ ਮਸ਼ਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਭਾਡੇਵਾਲ ਪੁਲ ...
ਖੰਨਾ, 18 ਅਕਤੂਬਰ (ਅਮਰਜੀਤ ਸਿੰਘ)-ਸਕਿਊਰਿਟੀ ਗਾਰਡ ਨੂੰ ਵਰਕਰਾਂ ਵਲੋਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਗੁਰਮੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਦਾਊਦਪੁਰ ਨੇ ਸਤਨਾਮ ਸਿੰਘ ਇਕੋਲਾਹਾ, ਗੁਰਪ੍ਰੀਤ ਸਿੰਘ ਇਕੋਲਾਹੀ ...
ਖੰਨਾ, 18 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਖੰਨਾ ਦੀ ਪੁਲਿਸ ਨੇ ਇਕ ਟਰੱਕ ਡਰਾਈਵਰ ਨੂੰ ਕਾਬੂ ਕਰਨੇ ਉਸ ਕੋਲੋਂ 4 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦੀ ਖ਼ਬਰ ਹੈ | ਕਥਿਤ ਦੋਸ਼ੀ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਖੰਨਾ ਵਜੋਂ ਹੋਈ | ਮਾਮਲੇ ਸਬੰਧੀ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅਨਾਜ ਮੰਡੀ ਖੰਨਾ ਵਿਖੇ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਮੰਡੀ ਤੋਂ ਬਾਹਰ ਰੋਕ ਕੇ ਹੀ ਝੋਨੇ 'ਚ ਨਮੀ ਦੀ ਮਾਤਰਾ ਦੀ ਜਾਂਚ ਕਰਕੇ ਮੰਡੀ ਅੰਦਰ ਜਾਣ ਦਿੱਤੀਆਂ ਗਈਆਂ | ਜ਼ਿਆਦਾ ਨਮੀ ਵਾਲੀਆਂ ਟਰਾਲੀਆਂ ਗੇਟ ਤੋਂ ...
ਖੰਨਾ, 18 ਅਕਤੂਬਰ (ਮਨਜੀਤ ਸਿੰਘ ਧੀਮਾਨ)-ਟਰੱਕ ਪਲਟ ਜਾਣ ਕਾਰਨ ਡਰਾਈਵਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਟਰੱਕ ਡਰਾਈਵਰ ਪੰਮਾ ਪੁੱਤਰ ਰਾਜਿੰਦਰ ਸਿੰਘ ਵਾਸੀ ਕੋਟਲਾ ਬਡਲਾ ਨੇ ਦੱਸਿਆ ਕਿ ਮੈਂ ਆਪਣੇ ਟਰੱਕ 'ਚ ਬਜਰੀ ਭਰ ਕੇ ਨਵਾਂ ਸ਼ਹਿਰ ...
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਹਸਪਤਾਲ ਮਲੌਦ ਦੇ ਐਸ.ਐਮ.ਓ. ਡਾ. ਗੋਬਿੰਦ ਰਾਮ ਅਤੇ ਨਗਰ ਪੰਚਾਇਤ ...
ਖੰਨਾ, 18 ਅਕਤੂਬਰ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ 56 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਵਿਅਕਤੀ ਨੰੂ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਏ. ਐਸ. ਆਈ. ਸਿਰਾਜਦੀਨ ਨੇ ਦੱਸਿਆ ਕਿ ਮੁਖ਼ਬਰ ਦੀ ਇਤਲਾਹ 'ਤੇ ਪਿੰਡ ਅਲੋੜ ਨਜ਼ਦੀਕ ਨਾਕੇ ਦੌਰਾਨ ਕਾਰ ਨੰਬਰ ਪੀ. ...
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸਿਆੜ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਹਾਜ਼ਰੀ ਰਜਿਸਟਰ ਚੈਕ ਕਰਨ ਉਪਰੰਤ ...
ਖੰਨਾ, 18 ਅਕਤੂਬਰ (ਅਮਰਜੀਤ ਸਿੰਘ)-ਮੁਹੱਲਾ ਨਿਵਾਸੀਆਂ ਵਲੋਂ ਇਕ ਵਿਅਕਤੀ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ 'ਚ ਇਲਾਜ ਅਧੀਨ ਸੁਰਜੀਤ ਸਿੰਘ ਵਾਸੀ ਰਵਿਦਾਸ ਮੁਹੱਲਾ ਖੰਨਾ ਨੇ ਮੁਹੱਲਾ ਨਿਵਾਸੀ ਕਾਲੂ, ਪਰਮਾਨੰਦ, ਭੋਲਾ, ਅਭੀ, ਸੋਨੀ, ...
ਜੌੜੇਪੁਲ ਜਰਗ, 18 ਅਕਤੂਬਰ (ਪਾਲਾ ਰਾਜੇਵਾਲੀਆ)-ਗੁ: ਸੰਤ ਆਸ਼ਰਮ ਧਬਲਾਨ ਵਿਖੇ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਰੌਸ਼ਨ ਸਿੰਘ ਧਬਲਾਨ ਵਾਲਿਆਂ ਵਲੋਂ ਦਸਤਾਰ ਮੁਕਾਬਲਿਆਂ ਉਪਰੰਤ ਵੱਖ-ਵੱਖ ਖੇਤਰਾਂ ਦੀਆਂ ਪੁੱਜੀਆਂ ਸ਼ਖ਼ਸੀਅਤਾਂ 'ਚੋਂ ਡੀ. ਐਸ. ਪੀ. ਤੇਜਿੰਦਰ ਸਿੰਘ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ/ਜੋਗਿੰਦਰ ਸਿੰਘ ਓਬਰਾਏ)-ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ 'ਤੇ ਥੋਪੇ ਗਏ ਫ਼ੈਸਲੇ ਕਾਰਨ ਪੰਜਾਬ ਦੇ ਕਿਸਾਨਾਂ ਦੀ ਹਾਲਤ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇਕਰ ਜ਼ਿਲ੍ਹਾ ਲੁਧਿਆਣਾ ਦੇ ਕਿਸੇ ਵੀ ਹਿੱਸੇ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਖ਼ਬਰ ਪਤਾ ਲੱਗਦੀ ਹੈ ...
ਖੰਨਾ, 18 ਅਕਤੂਬਰ (ਮਨਜੀਤ ਸਿੰਘ ਧੀਮਾਨ)-ਬਲੈਰੋ ਗੱਡੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਕੁਲਵੰਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਨਵੀਂ ਆਬਾਦੀ ਖੰਨਾ ਨੇ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ .ਐਸ. ਪੀ. ਧਰੁਵ ਦਾਹੀਆ ਨੇ ਦੱਸਿਆ ਕਿ ਫਿਲੌਰ ਤੋਂ ਟਰੇਂਡ 2 ਲੈਬਰਡਾਗ ਨਸਲ ਦੇ ਕੁੱਤੇ ਖੰਨਾ ਵਿਚ ਤਿਉਹਾਰਾਂ ਦੇ ਮੌਸਮ ਵਿਚ ਸ਼ਹਿਰ ਦੀ ਸੁਰੱਖਿਆ ਚਾਕ ਚੌਬੰਦ ਕਰਨ ਲਈ ਤਾਇਨਾਤ ਕੀਤੇ ਗਏ ਹਨ¢ ਇੰਨਾ ਵਿਚੋਂ ਇਕ ...
ਰਾੜਾ ਸਾਹਿਬ, 18 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਦੁਸਹਿਰਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸ੍ਰੀਮਤੀ ਮਨਦੀਪ ਕੌਰ ਪੰਨੂ ਦੁਆਰਾ ਸਟੇਜ ਦਾ ਸੰਚਾਲਨ ਕੀਤਾ ਗਿਆ | ਬੱਚਿਆਂ ਦੁਆਰਾ ...
ਦੋਰਾਹਾ, 18 ਅਕਤੂਬਰ (ਜਸਵੀਰ ਝੱਜ)-ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮਿ੍ਤਸਰ ਸਾਹਿਬ ਦੇ ਮੈਂਬਰ ਜਥੇ. ਦਵਿੰਦਰ ਸਿੰਘ ਖੱਟੜਾ ਨੇ ਦੋਰਾਹਾ ਵਿਖੇ ਪਿੰਡ ਬੇਗੋਵਾਲ ਦੇ ਕੈਂਸਰ ਪੀੜਤ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਸ਼ੀ ਦਾ ਚੈੱਕ ਭੇਟ ਕੀਤਾ | ਜਥੇ. ਖੱਟੜਾ ਨੇ ਕਿਹਾ ਕਿ ...
ਮਲੌਦ, 18 ਅਕਤੂਬਰ (ਸਹਾਰਨ ਮਾਜਰਾ) - ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ਦੌਰਾਨ ਕੈਂਬਰਿਜ ਮਾਡਰਨ ਹਾਈ ਸਕੂਲ ਚੋਮੋਂ ਰੋਡ ਮਲੌਦ ਦੀ ਵਿਦਿਆਰਥਣ ਸੁਮਨਜੀਤ ਕੌਰ ਨੇ ਕੁਸ਼ਤੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪਿੰ੍ਰ: ਸੰਜੀਵ ਮੋਦਗਿਲ ...
ਮਾਛੀਵਾੜਾ ਸਾਹਿਬ, 18 ਅਕਤੂਬਰ (ਮਨੋਜ ਕੁਮਾਰ) ਬੱਚਿਆ ਨੂੰ ਪੜ੍ਹਾਈ ਤੋ ਇਲਾਵਾ ਉਹਨਾ ਦੇ ਮਾਨਸਿਕ ਵਿਕਾਸ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਇਰਾਦੇ ਨਾਲ ਨਨਕਾਣਾ ਸਾਹਿਬ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਫ਼ਤਿਹਗੜ੍ਹ ਜੱਟਾਂ ਦੇ ਖੁੱਲੇ੍ਹ ਮੈਦਾਨ 'ਚ ਕਈ ਮਨੋਰੰਜਨ ...
ਬੀਜਾ, 18 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ) - ਸਰਕਾਰੀ ਹਾਈ ਸਕੂਲ ਬਗ਼ਲੀ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਬਗ਼ਲੀ ਕਲਾਂ ਵਿਚ ਐਲ.ਆਈ.ਸੀ ਆਫ਼ ਇੰਡੀਆ ਦੋਰਾਹਾ ਬਰਾਂਚ ਨੇ , ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਵੰਡੇ. ਇਹ ਇਨਾਮ ਪਹਿਲੀ ਤੋਂ ਲੈ ਕੇ ਦਸਵੀਂ ...
ਬੀਜਾ, 18 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ) ਐਨ ਆਰ.ਆਈ. ਰਾਜਵੰਤ ਸਿੰਘ ਮਾਂਗਟ ਕੈਨੇਡਾ ਦਾ ਅਚਾਨਕ ਦਿਹਾਂਤ ਹੋ ਗਿਆ¢ ਰਾਜਵੰਤ ਸਿੰਘ ਮਾਂਗਟ ਅਮਰੀਕ ਸਿੰਘ ਰੁਪਾਲੋਂ ਕੈਨੇਡਾ ਦੇ ਕੁੜਮ ਸਨ¢ ਅੱਜ ਪਿੰਡ ਮੰਡਿਆਲਾ ਖ਼ੁਰਦ ਦੀ ਸ਼ਮਸ਼ਾਨਘਾਟ ਵਿਖੇ ਬਾਪੂ ਰਾਜਵੰਤ ਸਿੰਘ ...
ਜੌੜੇਪੁਲ ਜਰਗ, 18 ਅਕਤੂਬਰ (ਪਾਲਾ ਰਾਜੇਵਾਲੀਆ)-ਸਥਾਨਕ ਪਿੰਡ ਜਰਗ ਵਿਖੇ ਸਨਾਤਨ ਧਰਮ ਸਭਾ ਕਮੇਟੀ ਜਰਗ, ਨਗਰ ਨਿਵਾਸੀਆਂ ਅਤੇ ਨਗਰ ਪੰਚਾਇਤ ਦੇ ਸਾਂਝੇ ਸਹਿਯੋਗ ਸਦਕਾ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ 19 ਅਕਤੂਬਰ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਭਾਵਨਾ ...
ਸਮਰਾਲਾ, 18 ਅਕਤੂਬਰ (ਸੁਰਜੀਤ)-ਸਮਰਾਲਾ ਦੇ ਮੇਨ ਚੌਾਕ 'ਤੇ ਦਿਨ ਦਿਹਾੜੇ ਵਿਕਰਮ ਕੁਮਾਰ ਨਾਂ ਦੇ ਲੜਕੇ ਤੋਂ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਉਸ ਦੇ ਹੱਥ ਚ ਫੜਿਆ ਮਹਿੰਗਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ¢ ਵਿਕਰਮ ਦੇ ਪਿਤਾ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ...
ਬੀਜਾ, 18 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ) - ਬੀਜਾ ਜੋਨ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਹਰਬੰਸ ਕੌਰ ਚਹਿਲ ਦੇ ਪਤੀ ਟਕਸਾਲੀ ਕਾਂਗਰਸੀ ਆਗੂ ਸਾਬਕਾ ਸਰਪੰਚ ਹਰਪਾਲ ਸਿੰਘ ਚਹਿਲ ਨੇ ਬੀਜਾ ਵਿਖੇ ਗੱਲਬਾਤ ਕਰਦਿਆਂ ਆਖਿਆ ਕਿ ਕੈਪਟਨ ...
ਅਹਿਮਦਗੜ੍ਹ, 18 ਅਕਤੂਬਰ (ਪੁਰੀ) ਕਿਸਾਨਾਂ ਨੂੰ ਦਾਣਾ ਮੰਡੀਆਂ ਵਿਚ ਝੋਨੇ ਦੀ ਫ਼ਸਲ ਵੇਚਣ ਵਿਚ ਕੋਈ ਦਿੱਕਤ ਨਹੀ ਆਵੇਗੀ | ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਪਹਿਲਾ ਹੀ ਝੋਨੇ ਦੀ ਖ਼ਰੀਦ ਸਬੰਧੀ ਵਧੀਆਂ ਪ੍ਰਬੰਧ ਕੀਤੇ ਹੋਏ ਹਨ | ...
ਅਹਿਮਦਗੜ੍ਹ, 18 ਅਕਤੂਬਰ (ਪੁਰੀ) ਪੋ੍ਰ. ਮੋਹਨ ਸਿੰਘ ਸਭਿਆਚਾਰਕ ਮੇਲਾ ਪੰਜਾਬ 'ਚ ਪਿਛਲੇ 4 ਦਹਾਕਿਆਂ ਤੋਂ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ | ਇਸ ਵਾਰ ਦਾ 40ਵਾਂ ਪੋ੍ਰ. ਮੋਹਨ ਸਿੰਘ ਮੇਲਾ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ (ਜ਼ਿਲ੍ਹਾ ਲੁਧਿਆਣਾ) ਵਿਖੇ ਅਕਤੂਬਰ 20-21 ਨੂੰ ਮਨਾਇਆ ਜਾ ਰਿਹਾ ਹੈ | ਇਸ ਵਾਰ ਮਰਹੂਮ ਪਿੰ੍ਰਸੀਪਲ ਡਾ. ਹਰਦਿਲਜੀਤ ਸਿੰਘ ਨੂੰ ਸਮਰਪਿਤ ਹੋਵੇਗਾ | ਮੇਲੇ ਦੀਆਂ ਤਿਆਰੀਆਂ ਸਬੰਧੀ ਕਾਲਜ ਦੇ ਪ੍ਰਧਾਨ ਸ੍ਰ. ਜਗਪਾਲ ਸਿੰਘ ਖੰਗੂੜਾ ਦੀ ਪ੍ਰਧਾਨਗੀ ਹੇਠ ਅੱਜ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਪੋ੍ਰਫੈਸਰ ਮੋਹਨ ਸਿੰਘ ਮੈਮੋਰੀਅਲ ਫਾਂਉਡੇਸ਼ਨ(ਰਜਿ.) ਲੁਧਿਆਣਾ ਦੇ ਪ੍ਰਧਾਨ ਸ੍ਰ. ਪਰਗਟ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਗੁਰਨਾਮ ਸਿੰਘ ਧਾਲੀਵਾਲ, ਕਾਲਜ ਪ੍ਰਬੰਧਕ ਕਮੇਟੀ ਦੇ ਵਧੀਕ ਸੈਕਟਰੀ ਸ੍ਰ. ਮਨਮੋਹਨ ਸਿੰਘ ਨਾਰੰਗਵਾਲ, ਮਾਸਟਰ ਕਰਮਜੀਤ ਸਿੰਘ ਲਲਤੋਂ 'ਨੈਸ਼ਨਲ ਐਵਾਰਡੀ ਆਦਿ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਕਾਲਜ ਦੇ ਪਿ੍ੰਸੀਪਲ ਪੋ੍ਰ ਅਵਿਨਾਸ਼ ਕੌਰ ਨੇ ਕਿਹਾ ਕਿ ਮੇਲੇ ਵਿਚ ਕਾਲਜ ਵਲ਼ੋਂ ਇਕ ਵਿਸ਼ੇਸ਼ ਸਭਿਆਚਾਰਕ ਵੰਨਗੀਆਂ 'ਤੇ ਆਧਾਰਿਤ ਪੇਸ਼ਕਾਰੀ ਹੋਵੇਗੀ ਅਤੇ ਖੇਤੀਬਾੜੀ ਸੰਕਟ ਅਤੇ ਪੇਂਡੂ ਵਿਕਾਸ ਅਤੇ ਰੋਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਖੇਤੀ ਮਾਹਿਰਾਂ ਵਲ਼ੋਂ ਪਰਚੇ ਪੜ੍ਹੇ ਜਾਣਗੇ | ਸ. ਗਰੇਵਾਲ ਨੇ ਕਿਹਾ ਕਿ ਇਸ ਮੇਲੇ ਵਿਚ ਪੰਜਾਬ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਜਿਨ੍ਹਾਂ ਵਿਚ ਸੰਤ ਸੇਵਾ ਸਿੰਘ ਖੰਡੂਰ ਸਾਹਿਬ ਨੂੰ ਮਹਾਨ ਵਾਤਾਵਰਣ-ਪ੍ਰੇਮੀ ਪੁਰਸਕਾਰ, ਜਸਵੀਰ ਸਿੰਘ(ਜੱਸੀ ਖੰਗੂੜਾ) ਨੂੰ ਸਫਲ ਕਾਰੋਬਾਰੀ ਪੁਰਸਕਾਰ,ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐੱਸ) ਨੂੰ ਤੰਦਰੁਸਤ ਪੰਜਾਬ ਦਾ ਚੈਂਪੀਅਨ ਪੁਰਸਕਾਰ,ਤਜਿੰਦਰਪਾਲ ਸਿੰਘ ਤੂਰ ਨੂੰ ਪੰਜਾਬ ਦਾ ਮਾਣ ਪੁਰਸਕਾਰ, ਕਾਹਨ ਸਿੰਘ ਪੰਨੂੰ (ਆਈ.ਏ.ਐੱਸ) ਨੂੰ ਸਫਲ ਪ੍ਰਸ਼ਾਸਕ ਪੁਰਸਕਾਰ,ਹਰਿੰਦਰ ਸਿੰਘ ਚਾਹਲ (ਰਿਟਾ.ਆਈ.ਪੀ.ਐੱਸ.) ਨੂੰ ਮਹਾਨ ਸਮਾਜ ਸੇਵੀ ਪੁਰਸਕਾਰ, ਚਰਨਜੀਤ ਸਿੰਘ ਚੰਨੀ (ਚਾਂਸਲਰ, ਸੀ.ਟੀ. ਯੂਨੀਵਰਸਿਟੀ) ਨੂੰ ਮਹਾਨ ਵਿਦਿਆਦਾਨੀ ਪੁਰਸਕਾਰ, ਆਤਮਾ ਬੁੱਢੇਵਾਲੀਆ (ਲੋਕ ਗਾਇਕ) ਨੂੰ ਸੁਰ ਸ਼ਹਿਜ਼ਾਦਾ ਪੁਰਸਕਾਰ, ਅਮਨ ਰੋਜ਼ੀ (ਲੋਕ ਗਾਇਕਾ) ਨੂੰ ਸੁਰ ਸ਼ਹਿਜ਼ਾਦੀ ਪੁਰਸਕਾਰ, ਪਰਮਾ ਡੁੰਮੇਵਾਲ (ਲੋਕ ਗਾਇਕ) ਨੂੰ ਵਿਰਸੇ ਦਾ ਵਾਰਿਸ ਪੁਰਸਕਾਰ, ਅਜਮੇਰ ਸਿੰਘ (ਐੱਸ.ਪੀ.ਰਿਟਾ.) ਨੂੰ ਪੰਜਾਬ ਦਾ ਮਾਣ ਪੁਰਸਕਾਰ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਗੁਰਨੇਕ ਸਿੰਘ ਗਰੇਵਾਲ (ਰਾਏਕੋਟ), ਪੋ੍ਰ. ਕਮਲਜੀਤ ਸਿੰਘ ਸੋਹੀ, ਪੋ੍ਰ ਕੁਲਦੀਪ ਕੁਮਾਰ ਬੱਤਾ, ਪੋ੍ਰ. ਸੁਰਿੰਦਰ ਮੋਹਨ ਦੀਪ, ਪੋ੍ਰ. ਬਲਬੀਰ ਕੌਰ, ਮਨਿੰਦਰ ਸਿੰਘ ਥਿੰਦ, ਵੀਰਇੰਦਰ ਸਿੰਘ ਸੇਖੋਂ, ਮੁਹੰਮਦ ਅਕਬਰ, ਬਲਬੀਰ ਸਿੰਘ ਭਾਟੀਆ, ਸਰਬਜੀਤ ਵਿਰਦੀ, ਲਛਮਣ ਸਿੰਘ, ਕਰਮਜੀਤ ਸਿੰਘ ਨਾਰੰਗਵਾਲ ਆਦਿ ਹਾਜ਼ਰ ਸਨ |
ਮਲੌਦ, 18 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਪਿੰਡ ਸੀਹਾਂ ਦੌਦ ਵਿਖੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਿਰਫ਼ ਤੇ ਸਿਰਫ਼ ਰੁੱਖ ਹੀ ਅਹਿਮ ਭੂਮਿਕਾ ਨਿਭਾ ...
ਕੁਹਾੜਾ, 18 ਅਕਤੂਬਰ (ਤੇਲੁ ਰਾਮ ਕੁਹਾੜਾ)-ਭੈਣੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਪਟਿਆਲਾ ਵਿਖੇ ਧਰਨੇ ਤੇ ਬੈਠੇ ਅਧਿਆਪਕਾਂ ਵਿਰੱੁਧ ਅਪਣਾਈ ਗਈ ਸਰਕਾਰੀ ਨੀਤੀ ਦਾ ...
ਕੁਹਾੜਾ, 18 ਅਕਤੂਬਰ (ਤੇਲੂ ਰਾਮ ਕੁਹਾੜਾ) ਸਮੂਹ ਕੁਹਾੜਾ ਨਗਰ ਨਿਵਾਸੀਆਂ ਵਲ਼ੋਂ ਕੁਹਾੜਾ ਵਿਚ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ¢ ਪਰਗਟ ਸਿੰਘ ਲਾਲਾ ਮਾਤਾ ਨੈਣਾਂ ਦੇਵੀ ਪ੍ਰਬੰਧਕ ਸੇਵਾਦਾਰ ਵਲ਼ੋਂ ਸ੍ਰੀ ਨੈਣਾਂ ਦੇਵੀ ਮੰਦਿਰ 'ਚੋਂ ਜੋਤ ਲਿਆਂਦੀ ਗਈ¢ ਜਗਰਾਤੇ ...
ਮਲੌਦ, 18 ਅਕਤੂਬਰ (ਸਹਾਰਨ ਮਾਜਰਾ)-ਡੇਅਰੀ ਵਿਕਾਸ ਬੋਰਡ ਵਲ਼ੋਂ ਪਿੰਡ ਪੰਧੇਰ ਖੇੜੀ ਵਿਚ ਡਿਪਟੀ ਡਾਇਰੈਕਟਰ ਲੁਧਿਆਣਾ ਦਿਲਬਾਗ ਸਿੰਘ ਦੀ ਰਹਿਨੁਮਾਈ ਹੇਠ ਪਿੰਡ ਪੱਧਰੀ ਇੱਕ ਦਿਨਾ ਕਿਸਾਨ ਜਾਗਰੂਕਤਾ ਅਤੇ ਵਿਸਥਾਰ ਸੇਵਾ ਕੈਂਪ ਲਗਾਇਆ ਗਿਆ | ਕੈਂਪ ਵਿਚ ਕਰੀਬ 150 ਦੁੱਧ ...
ਰਾੜਾ ਸਾਹਿਬ, 18 ਅਕਤੂਬਰ (ਸਰਬਜੀਤ ਸਿੰਘ ਬੋਪਾਰਾਏ)-ਉਪ ਮੰਡਲ ਪਾਇਲ ਵਿਖੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਸੇਵਾ ਨਿਭਾ ਰਹੀ ਐਸ. ਡੀ. ਐਮ. ਪਾਇਲ ਸ੍ਰੀਮਤੀ ਸਵਾਤੀ ਟਿਵਾਣਾ ਨੂੰ ਵਧੀਆਂ ਕਾਰਗੁਜ਼ਾਰੀ ਕਰ ਕੇ ਜਿੱਥੇ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ...
ਮਲੌਦ, 18 ਅਕਤੂਬਰ (ਸਹਾਰਨ ਮਾਜਰਾ)-ਸ਼ਹੀਦ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੇ ਪਿਤਾ ਸ: ਗੁਰਚਰਨ ਸਿੰਘ, ਮਾਤਾ ਸ੍ਰੀਮਤੀ ਬਲਜਿੰਦਰ ਸਿੰਘ, ਭਰਾ ਰਣਜੀਤ ਸਿੰਘ ਨੇ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੀ ਸ਼ਹੀਦੀ ਨੂੰ ਤਿੰਨ ...
ਸਮਰਾਲਾ, 18 ਅਕਤੂਬਰ (ਬਲਜੀਤ ਸਿੰਘ ਬਘੌਰ):-ਰਾਮ ਲੀਲਾ ਕਮੇਟੀ ਬਾਬਾ ਗੜ੍ਹੀ ਵਾਲਾ ਮੰਦਿਰ ਦੇ ਅਹੁਦੇਦਾਰਾਂ ਵਲੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਅਤੇ ਝਾਕੀਆਂ ਕੱਢੀਆਂ | ਸ਼ੋਭਾ ਯਾਤਰਾ ਮੌਕੇ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਢਿੱਲੋਂ, ...
ਖੰਨਾ, 18 ਅਕਤੂਬਰ (ਅਮਰਜੀਤ ਸਿੰਘ)-ਪੁਲਿਸ ਜ਼ਿਲ੍ਹਾ ਖੰਨਾ ਦੇ ਐਸ .ਐਸ. ਪੀ. ਧਰੁਵ ਦਾਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਰੈਫ਼ਿਕ ਇੰਚਾਰਜ ਹਰਵਿੰਦਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਣੇ ਸ਼ਹਿਰ ਦੇ ਜੀ. ਟੀ. ਰੋਡ 'ਤੇ ਖੜ੍ਹੇ ਟਰੈਫ਼ਿਕ ਵਿਚ ਵਿਘਨ ਪਾ ਰਹੇ ਵਾਹਨਾਂ ਦੇ ...
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸਹੀਦ ਊਧਮ ਸਿੰਘ ਪਬਲਿਕ ਸਕੂਲ ਸੋਹੀਆਂ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ 'ਚ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਅਤੇ ਮਾਪਿਆਂ ...
ਸਮਰਾਲਾ, 18 ਅਕਤੂਬਰ (ਸੁਰਜੀਤ) ਖੇਤੀ ਵਿਭਾਗ ਸਮਰਾਲਾ ਅਤੇ ਕੇਂਦਰ ਦੀ 'ਆਤਮਾ' ਸਕੀਮ ਦੇ ਸਹਿਯੋਗ ਨਾਲ ਡਾ. ਪਰਮਜੀਤ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ. ਰੰਗੀਲ ਸਿੰਘ ਖੇਤੀ ਅਫ਼ਸਰ ਸਮਰਾਲਾ ਦੀ ਦੇਖ ਰੇਖ ਅਧੀਨ ਕਿਸਾਨਾਂ ...
ਬੀਜਾ, 18 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ 'ਤੇ ਮੈਡੀਕਲ ਸਿੱਖਿਆ ਖੇਤਰ ਵਿਚ ਚੰਗਾ ਰੁਤਬਾ ਹਾਸਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਬੀ. ਐੱਸ. ਸੀ. ਦੇ ਨਤੀਜੇ ਸ਼ਾਨਦਾਰ ਰਹੇ ¢ ਜਿਸ ਵਿਚੋਂ ਕਾਲਜ ਦੀ ਮਿਸ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦੁਸਹਿਰਾ ਕਮੇਟੀ ਖੰਨਾ ਵਲੋਂ ਕੱਲ੍ਹ ਹੋ ਰਹੇ ਦੁਸਹਿਰਾ ਉਤਸਵ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ | ਦੁਸਹਿਰਾ ਕਮੇਟੀ ਦੇ ਪ੍ਰਧਾਨ ਵਿਸ਼ਾਲ ਬਾਬੀ ਨੇ ਦੱਸਿਆ ਸੂਰਜ ਛਿਪਣ ਦਾ ਸਮਾਂ 5.50 ਦਾ ਹੈ, ਜਿਸ ਨਾਲ ਮੇਘਨਾਥ, ਕੁੰਭਕਰਨ ...
ਕੁਹਾੜਾ, 18 ਅਕਤੂਬਰ (ਤੇਲੂ ਰਾਮ ਕੁਹਾੜਾ) ਪਿੰਡ ਜੰਡਿਆਲੀ ਦੇ ਪੁਰਾਤਨ ਕਾਲੀ ਮਾਤਾ ਮੰਦਿਰ 'ਚ ਨਵਰਾਤਰਿਆਂ ਦੇ ਸਮਾਗਮ ਸਮੇਂ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਨਤਮਸਤਕ ਹੋਏ¢ ਮੰਦਿਰ ਦੇ ਪੁਜਾਰੀ ਪੰਡਿਤ ਬਾਲ ਕਿ੍ਸ਼ਨ ਮਿਸ਼ਰਾ ਨੇ ਪੂਜਾ ਅਰਚਨਾ ਕੀਤੀ ਅਤੇ ਮਾਤਾ ਜੀ ...
ਮਲੌਦ, 18 ਅਕਤੂਬਰ (ਸਹਾਰਨ ਮਾਜਰਾ) - ਸ਼ੋ੍ਰਮਣੀ ਅਕਾਲੀ ਦਲ ਐਸ.ਸੀ ਵਿੰਗ ਮਾਲਵਾ ਜ਼ੋਨ-3 ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ: ਭਾਗ ਸਿੰਘ ਮਾਨਗੜ ਅਤੇ ਐਸ.ਸੀ ਵਿੰਗ ਦੇ ਸੂਬਾ ਪੈ੍ਰਸ ਸਕੱਤਰ ਗੁਰਦੀਪ ਸਿੰਘ ਅੜੈਚਾ ਨੇ ਜਾਰੀ ਪੈ੍ਰਸ ਬਿਆਨ ...
ਮਲੌਦ, 18 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਵਿਖੇ 11 ਸਾਲ ਠੇਕਾ ਅਧਾਰ ਅਤੇ 7 ਸਾਲ ਤੋਂ ਰੈਗੂਲਰ ਸੇਵਾ ਨਿਭਾਉਣ ਵਾਲੇ ਸੇਵਾਦਾਰ ਰਾਕੇਸ਼ ਕੁਮਾਰ ਨੂੰ ਵਿਭਾਗ ਵਲੋਂ ਸ਼ਾਨਦਾਰ ਸੇਵਾਵਾਂ ਬਦਲੇ ਪਦਉੱਨਤ ਕਰਦਿਆਂ ਕਲਰਕ ...
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸਵਾਮੀ ਛਗਨ ਲਾਲ ਲਾਲਾ ਹੰਸ ਰਾਜ ਜੈਨ ਪਬਲਿਕ ਸੀਨੀ: ਸੈਕ: ਸਕੂਲ ਦੇ ਵਿਦਿਆਰਥੀਆਂ ਨੇ 15 ਤੋਂ 18 ਅਕਤੂਬਰ ਨੂੰ ਦੂਜੀ ਪਤਾਕੋ ਓਪਨ ਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ | ਸੰਨ੍ਹੀ ਸਿੰਘ ਨੇ ...
ਪਾਇਲ, 18 ਅਕਤੂਬਰ (ਰਜਿੰਦਰ ਸਿੰਘ, ਨਿਜ਼ਾਮਪੁਰ)-ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਤਹਿਸੀਲ ਕੰਪਲੈਕਸ ਦੇ ਨੇੜੇ ਸਮਾਜ ਭਲਾਈ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ | ਜਿੱਥੇ ਮੌਕੇ ਜਿੰਦਰਾ ਲੱਗਿਆ ਹੋਇਆ ਸੀ ਅਤੇ ਹਲਕਾ ਵਿਧਾਇਕ ਦੀ ਚੈਕਿੰਗ ਸਮੇਂ ਇਕ ਕਰਮਚਾਰੀ ...
ਸਮਰਾਲਾ, 18 ਅਕਤੂਬਰ (ਸੁਰਜੀਤ)-ਸਰਕਾਰ ਦੀ ਸਖ਼ਤੀ ਜਾਂ ਵਾਤਾਵਰਣ ਦੇ ਪ੍ਰਤੀ ਲੋਕਾਂ ਦੀ ਜਾਗਰੂਕਤਾ, ਇਸ ਵਾਰ ਬੀਤੇ ਸਾਲਾਂ ਦੇ ਮੁਕਾਬਲੇ ਝੋਨੇ ਦੇ ਖੇਤਾਂ ਚੋਂ ਰਹਿੰਦ-ਖੰੂਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਚ ਭਾਰੀ ਕਮੀ ਆਈ ਹੈ¢ ਇਸ ਇਲਾਕੇ ਦੇ ਪਿੰਡਾਂ ਵਿਚ ਅਜੇ ਤਕ ...
ਦੋਰਾਹਾ, 18 ਅਕਤੂਬਰ (ਜਸਵੀਰ ਝੱਜ) - ਇਤਿਹਾਸਕ ਗੁਰਦੁਆਰਾ ਛੇਵੀਂ ਅਤੇ ਦਸਵੀਂ ਪਾਤਸ਼ਾਹੀ ਸ਼੍ਰੀ ਦੇਗਸਰ ਕਟਾਣਾ ਸਾਹਿਬ ਵਿਖੇ ਕੱਤਕ ਦੀ ਸੰਗਰਾਂਦ ਦੇ ਦਿਹਾੜੇ 'ਤੇ ਅੰਮਿ੍ਤ ਸੰਚਾਰ ਕੀਤਾ ਗਿਆ | ਜਿਸ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਦਿਲਬਾਗ ...
ਖੰਨਾ, 18 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਡਾ: ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਪਿ੍ੰ: ਜਸਵੰਤ ਸਿੰਘ ਮਿੱਤਰ ਦੀ ਅਗਵਾਈ ਵਿਚ ਦਿੱਤੇ ਗਏ ਇਕ ਮੰਗ ਪੱਤਰ ਵਿਚ ਐਸ. ਐਸ. ਪੀ. ਖੰਨਾ ਧਰੁਵ ਦਹੀਆ ਨੂੰ ਬੇਨਤੀ ਕੀਤੀ ਗਈ ਕਿ 19 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਮਹਾਤਮਾ ...
ਸਾਹਨੇਵਾਲ 18 ਅਕਤੂਬਰ (ਅਮਰਜੀਤ ਸਿੰਘ ਮੰਗਲੀ) - ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੱਕ ਸਰਵਣ ਨਾਥ ਤੋਂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨ ਵਾਲੇ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਪ੍ਰਧਾਨ ਐਡਵੋਕੇਟ ਰਮਨੀਤ ਸਿੰਘ ਗਿੱਲ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX