'ਬਿੱਗ ਬੌਸ' ਐਲੀ ਇਵਰਾਮ ਦੇ ਨਾਂਅ ਤੋਂ ਲੋਕਾਂ ਨਾਲ ਵਾਕਫੀਅਤ ਕਰਵਾ ਗਿਆ ਹੈ ਤੇ ਫਿਰ ਐਲੀ ਜਿਸ ਨੂੰ ਐਲੀ ਅਬਰਾਮ (ਐਲੇ ਇਵਰਾਮ) ਵੀ ਕਿਹਾ ਜਾਂਦਾ ਹੈ, ਨੇ 'ਡਰੀਮ ਗਰਲ' ਬਣਨ ਦੇ ਵੱਡੇ ਸੁਪਨੇ ਤੱਕ ਲਏ ਸਨ। ਸਲਮਾਨ ਖ਼ਾਨ ਦਾ ਉਸ ਨੂੰ ਅਸ਼ੀਰਵਾਦ ਤਾਂ ਰਿਹਾ ਪਰ ਐਲੀ ਦੇ ਸਿਤਾਰੇ ...
ਚਿਹਰਾ ਤੱਕਣਯੋਗ, ਆਕਰਸ਼ਣ ਲੱਗੇ ਕਸ਼ਿਸ਼ ਹਰੇਕ ਔਰਤ ਦੀ/ਮਰਦ ਦੀ ਤੇ ਰਾਧਿਕਾ ਆਪਟੇ ਇਸ ਯਤਨ ਲਈ ਪੂਰੀ ਨੀਂਦ ਤੇ ਰੱਜਵਾਂ ਪਾਣੀ ਬਿਹਤਰ ਖੁਰਾਕ ਮੰਨ ਕੇ ਚੱਲ ਰਹੀ ਹੈ। ਲੋੜ ਹੈ ਅਜਿਹੇ ਸੱਭਿਆਚਾਰ ਦੀ, ਜਿਥੇ ਔਰਤ ਸ਼ੋਸ਼ਿਤ ਨਾ ਹੋਵੇ। ਹੁਣ ਨੈਟਫਿਲਕਸ ਦੀ ਵੈੱਬ ਲੜੀ 'ਘੋਲ' ਨਾਲ ...
'ਧੜਕ' ਫ਼ਿਲਮ ਨੇ ਈਸ਼ਾਨ ਖੱਟਰ ਦੀ ਸੋਚ ਤੋਂ ਨਾਂਹ-ਪੱਖੀ ਗੱਲਾਂ ਕੱਢ ਉਸ ਨੂੰ ਹਾਂ-ਪੱਖੀ ਵਧੇਰੇ ਬਣਾ ਦਿੱਤਾ ਹੈ। ਸਹੀ ਮੌਕੇ ਨੂੰ ਅਪਣਾ ਕੇ ਆਪਣੇ ਆਪ ਨੂੰ ਚੈਲਿੰਜ ਕਰ ਕੇ ਮਿਹਨਤ, ਸਖ਼ਤ ਮਿਹਨਤ ਈਸ਼ਾਨ ਖੱਟਰ ਦਾ ਮੰਤਵ ਹੈ। ਈਸ਼ਾਨ ਰਿਸ਼ਤੇ 'ਚ ਸ਼ਾਹਿਦ ਦਾ ਭਰਾ ਹੀ ਹੈ ਅਰਥਾਤ ...
ਤੈਰਾਕੀ ਸੂਟ ਪਹਿਨ ਕੇ ਪਰਣੀਤੀ ਚੋਪੜਾ ਕਿਆਮਤ ਢਾਹ ਰਹੀ ਹੈ। ਅਕਸਰ ਇਹ ਸੂਟ ਪਾ ਉਹ ਖੁਸ਼ ਹੁੰਦੀ ਹੈ, ਤਸਵੀਰਾਂ ਖਿਚਵਾਉਂਦੀ ਹੈ ਤੇ ਇਸ ਨੂੰ ਆਪਣੇ ਲਈ ਖੁਸ਼ਕਿਸਮਤ ਪਹਿਰਾਵਾ ਮੰਨ ਕੇ ਚਲ ਰਹੀ ਹੈ। 'ਪਰਾਪਰ ਪਟੋਲਾ' ਗਾਣੇ ਨੇ ਉਸ ਨੂੰ ਕਮਲੀ ਕੀਤਾ ਹੋਇਆ ਹੈ। ਉਹ 'ਨਮਸਤੇ ...
ਆਯੂਸ਼ਮਾਨ ਖੁਰਾਨਾ ਨੇ 'ਵਿਕੀ ਡਾਨਰ' ਵਿਚ ਕੰਮ ਕਰ ਕੇ ਦਿਖਾ ਦਿੱਤਾ ਸੀ ਕਿ ਕਹਾਣੀ ਦੇ ਮਾਮਲੇ ਵਿਚ ਉਨ੍ਹਾਂ ਦੀ ਪਸੰਦ ਵੱਖਰੀ ਹੈ। ਆਪਣਾ ਇਹੀ ਸਿਲਸਿਲਾ ਬਰਕਰਾਰ ਰੱਖਦੇ ਹੋਏ ਉਨ੍ਹਾਂ ਨੇ 'ਦਮ ਲਗਾ ਕੇ ਹਈਸ਼ਾ' ਤੇ 'ਸ਼ੁਭ ਮੰਗਲ ਸਾਵਧਾਨ' ਫ਼ਿਲਮਾਂ ਕੀਤੀਆਂ ਅਤੇ ਹੁਣ ਇਸੇ ...
ਬਾਲੀਵੁੱਡ ਐਕਟ੍ਰੈੱਸ ਕੈਟਰੀਨਾ ਕੈਫ਼ ਅਕਸਰ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਚਰਚਾ ਵਿਚ ਬਣੀ ਰਹਿੰਦੀ ਹੈ। ਪਰ ਇਸ ਵਾਰ ਕੈਟਰੀਨਾ ਦੇ ਚਰਚਿਆਂ ਵਿਚ ਰਹਿਣ ਦਾ ਕਾਰਨ ਕੁਝ ਹੋਰ ਹੈ। ਉਹ ਹਾਲ ਹੀ ਵਿਚ ਨੇਹਾ ਧੂਪੀਆ ਦੇ ਚੈਟ ਸ਼ੋਅ ਵਿਚ ਹਿੱਸਾ ਲੈਣ ਗਈ ਸੀ। ਜਿਵੇਂ ਕਿ ...
ਪੰਜਾਬੀ ਫ਼ਿਲਮ 'ਆਟੇ ਦੀ ਚਿੜੀ' ਪੰਜਾਬ ਛੱਡ ਕੇ ਵਿਦੇਸ਼ਾਂ ਵਿਚ ਕਮਾਈਆਂ ਕਰਨ ਗਏ ਪੰਜਾਬੀਆਂ ਦੀ ਆਪਣੀ ਮਿੱਟੀ ਤੇ ਸੱਭਿਆਚਾਰ ਪ੍ਰਤੀ ਮੋਹ ਦੀ ਕਹਾਣੀ ਬਿਆਨਦੀ ਹੈ। 'ਆਟੇ ਦੀ ਚਿੜੀ' ਨਾਲ ਹਰੇਕ ਪੰਜਾਬੀ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ਤੇਗ਼ ਪ੍ਰੋਡਕਸ਼ਨ ਦੀ ਇਹ ਫ਼ਿਲਮ ...
' ਮਧੂਮਤੀ, ਗੁਮਨਾਮ, ਉਪਕਾਰ, ਸ਼ਹੀਦ, ਰਾਮ ਔਰ ਸ਼ਾਮ, ਹੀਰ ਰਾਂਝਾ, ਜਾਨੀ ਮੇਰਾ ਨਾਮ, ਜ਼ੰਜੀਰ, ਪੂਰਬ ਔਰ ਪੱਛਮ, ਬੌਬੀ, ਕਸ਼ਮੀਰ ਕੀ ਕਲੀ, ਪੱਥਰ ਕੇ ਸਨਮ ਅਤੇ ਸਨਮ ਬੇਵਫ਼ਾ ਆਦਿ ਜਿਹੀਆਂ ਸੁਪਰਹਿਟ ਫ਼ਿਲਮਾਂ ਸਣੇ ਪੰਜ ਸੌ ਦੇ ਕਰੀਬ ਫ਼ਿਲਮਾਂ 'ਚ ਖਲਨਾਇਕ ਅਤੇ ਚਰਿੱਤਰ ...
ਹਿਟ ਫ਼ਿਲਮ ਮੇਕਰ ਰੋਹਿਤ ਸ਼ੈਟੀ ਇਨ੍ਹੀਂ ਦਿਨੀਂ ਰਣਵੀਰ ਸਿੰਘ ਨੂੰ ਲੈ ਕੇ 'ਸਿੰਬਾ' ਬਣਾ ਰਹੇ ਹਨ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਦੋਵੇਂ ਕਾਫੀ ਸਮਾਰੋਹਾਂ ਵਿਚ ਇਕੱਠੇ ਨਜ਼ਰ ਆ ਰਹੇ ਹਨ। ਬਾਲੀਵੁੱਡ ਦੇ ਨਾਮੀ ਟ੍ਰੇਡ ਪੇਪਰ 'ਬਾਕਸ ਆਫਿਸ ਇੰਡੀਆ' ਵਲੋਂ ਆਪਣੇ ਨੌਂ ਸਾਲ ...
ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੀ ਫ਼ਿਲਮ 'ਚਾਈਨਾ ਗੇਟ' ਵਿਚ ਉਰਮਿਲਾ ਮਾਤੋਂਡਕਰ 'ਤੇ ਆਈਟਮ ਗੀਤ 'ਛੰਮਾ ਛੰਮਾ...' ਫ਼ਿਲਮਾਇਆ ਗਿਆ ਸੀ। ਹੁਣ ਇਹੀ ਗੀਤ ਨਿਰਮਾਤਾ ਪ੍ਰਕਾਸ਼ ਝਾਅ ਦੀ ਫ਼ਿਲਮ 'ਫਰਾਡ ਸਈਆਂ' ਵਿਚ ਨਵੇਂ ਅੰਦਾਜ਼ ਵਿਚ ਨਜ਼ਰ ਆਵੇਗਾ। ਅਰਸ਼ਦ ਵਾਰਸੀ, ਸਾਰਾ ਲਾਰੇਨ, ...
ਸਾਲ 2007 ਵਿਚ 'ਰੋਡੀਜ਼' ਅਤੇ 2008 ਵਿਚ 'ਬਿੱਗ ਬੌਸ-2' ਦੇ ਜੇਤੂ ਰਹੇ ਆਸ਼ੂਤੋਸ਼ ਕੌਸ਼ਿਕ ਹੁਣ ਬਤੌਰ ਹੀਰੋ 'ਚਲ ਜਾ ਬਾਪੂ' ਵਿਚ ਆ ਰਹੇ ਹਨ। ਉਂਝ ਉਹ 'ਲਾਲ ਰੰਗ', 'ਕਿਸਮਤ ਲਵ ਪੈਸਾ ਦਿੱਲੀ', 'ਜ਼ਿਲ੍ਹਾ ਗਾਜ਼ੀਆਬਾਦ' ਸਮੇਤ ਕੁਝ ਫ਼ਿਲਮਾਂ ਕਰ ਚੁੱਕੇ ਹਨ ਪਰ ਉਨ੍ਹਾਂ ਫ਼ਿਲਮਾਂ ਵਿਚ ਉਨ੍ਹਾਂ ਦੇ ਹਿੱਸੇ ਕੁਝ ਖ਼ਾਸ ਕਰਨ ਲਾਇਕ ਨਹੀਂ ਸੀ। ਨਾਇਕ ਦੇ ਤੌਰ 'ਤੇ 'ਚਲ ਜਾ ਬਾਪੂ' ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਉਹ ਖ਼ੁਦ ਮੰਨਦੇ ਹਨ ਕਿ ਇਸ ਫ਼ਿਲਮ ਤੋਂ ਉਨ੍ਹਾਂ ਦੀ ਨਵੀਂ ਸ਼ੁਰੂਆਤ ਹੋ ਰਹੀ ਹੈ।
* 'ਬਿੱਗ ਬੌਸ' ਤੋਂ ਬਾਅਦ ਤੁਸੀਂ ਬਹੁਤ ਹਰਮਨ-ਪਿਆਰੇ ਹੋ ਗਏ ਸੀ। ਫ਼ਿਲਮਾਂ ਦੀਆਂ ਵੀ ਪੇਸ਼ਕਸ਼ਾਂ ਹੋ ਰਹੀਆਂ ਸਨ। ਇਸ ਤਰ੍ਹਾਂ ਤੁਸੀਂ ਗਿਣੀਆਂ-ਚੁਣੀਆਂ ਫ਼ਿਲਮਾਂ ਹੀ ਕਿਉਂ ਕੀਤੀਆਂ?
-ਹਾਂ, ਉਦੋਂ ਫ਼ਿਲਮਾਂ ਤਾਂ ਪੇਸ਼ਕਸ਼ਾਂ ਹੋ ਰਹੀਆਂ ਸਨ ਪਰ ਮੈਂ ਖ਼ੁਦ ਉਨ੍ਹੀਂ ਦਿਨੀਂ ਮੁੰਬਈ ਵਿਚ ਸਥਾਈ ਤੌਰ 'ਤੇ ਨਹੀਂ ਰਹਿ ਰਿਹਾ ਸੀ। ਮੈਂ ਮੁੰਬਈ, ਦਿੱਲੀ ਤੇ ਸਹਾਰਨਪੁਰ ਵਿਚਾਲੇ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਤਰ੍ਹਾਂ ਨਿਰਮਾਤਾ ਮੇਰੇ ਨਾਲ ਸੰਪਰਕ ਨਹੀਂ ਕਰ ਪਾਉਂਦੇ ਸਨ। ਦੂਜੀ ਗੱਲ ਇਹ ਕਿ ਉਦੋਂ ਮੈਨੂੰ ਜਿਨ੍ਹਾਂ ਫ਼ਿਲਮਾਂ ਦੀ ਪੇਸ਼ਕਸ਼ ਹੋ ਰਹੀ ਸੀ, ਉਹ ਜ਼ਿਆਦਾਤਰ ਛੋਟੇ ਬਜਟ ਤੇ ਛੋਟੇ ਬੈਨਰ ਦੀਆਂ ਫ਼ਿਲਮਾਂ ਸਨ। ਨਾ ਤਾਂ ਯਸ਼ ਰਾਜ ਬੈਨਰ ਨੇ ਫ਼ਿਲਮ ਦੀ ਪੇਸ਼ਕਸ਼ ਕੀਤੀ ਸੀ, ਨਾ ਹੀ ਕਰਨ ਜੌਹਰ ਨੇ। ਜੇਕਰ ਵੱਡੀ ਫ਼ਿਲਮ ਦੀ ਪੇਸ਼ਕਸ਼ ਹੁੰਦੀ ਤਾਂ ਮੈਂ ਫ਼ਿਲਮੀ ਕਰੀਅਰ ਨੂੰ ਗੰਭੀਰਤਾ ਨਾਲ ਲੈਂਦਾ। ਬੇਮਨ ਨਾਲ ਫ਼ਿਲਮਾਂ ਵਿਚ ਕੰਮ ਕਰਨ ਦੀ ਬਜਾਏ ਮੈਨੂੰ ਸਹਾਰਨਪੁਰ ਵਿਚ ਆਪਣਾ ਢਾਬਾ ਚਲਾਉਣਾ ਤੇ ਕੱਪੜੇ ਦਾ ਸ਼ੋਅਰੂਮ ਚਲਾਉਣਾ ਜ਼ਿਆਦਾ ਸਹੀ ਲੱਗਿਆ।
* ਏਨੇ ਵੱਡੇ ਸ਼ੋਅ ਦੇ ਜੇਤੂ ਬਣਨ ਤੋਂ ਬਾਅਦ ਵੀ ਕੀ ਤੁਸੀਂ ਢਾਬੇ 'ਤੇ ਬੈਠਦੇ ਸੀ?
-ਨਾ ਸਿਰਫ ਬੈਠਦਾ ਹਾਂ, ਬਲਕਿ ਮੂਡ ਹੋਵੇ ਤਾਂ ਰਸੋਈ ਵਿਚ ਜਾ ਕੇ ਖਾਣਾ ਵੀ ਬਣਾਉਂਦਾ ਹਾਂ। ਇਸ ਵਿਚ ਸ਼ਰਮ ਕਾਹਦੀ। ਜਦੋਂ ਮੈਂ 'ਰੋਡੀਜ਼' ਵਿਚ ਸੀ ਤਾਂ ਦੇਖਦਾ ਸੀ ਕਿ ਕਈ ਪ੍ਰਤੀਯੋਗੀ ਰਿਕਸ਼ਾ ਵਿਚ ਬੈਠਣ ਤੋਂ ਵੀ ਘਬਰਾਉਂਦੇ ਸਨ, ਜਦੋਂ ਕਿ ਮੈਂ ਬੱਸ ਵਿਚ ਸਫ਼ਰ ਕਰ ਲਿਆ ਕਰਦਾ ਸੀ। ਬਾਈਕ ਲੈ ਕੇ ਮੁੰਬਈ ਦੀਆਂ ਸੜਕਾਂ 'ਤੇ ਘੁੰਮਦਾ ਸੀ। ਮੈਂ ਜੋ ਹਾਂ, ਸੋ ਹਾਂ। ਮੈਨੂੰ ਦਿਖਾਵੇ ਦੀ ਜ਼ਿੰਦਗੀ ਪਸੰਦ ਨਹੀਂ।
* ਬਾਈਕ ਤੋਂ ਯਾਦ ਆਇਆ ਕਿ ਮੁੰਬਈ ਪੁਲਿਸ ਨੇ ਤੁਹਾਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਜੁਰਮ ਵਿਚ ਗ੍ਰਿਫ਼ਤਾਰ ਵੀ ਕੀਤਾ ਸੀ। ਪਾਰਟੀਆਂ ਵਿਚ ਵੀ ਤੁਸੀਂ ਨਸ਼ੇ ਦੀ ਹਾਲਤ ਵਿਚ ਦੇਖੇ ਜਾਂਦੇ ਰਹੇ ਸੀ। ਇਸ ਬਾਰੇ ਤੁਸੀਂ ਕੀ ਸਫ਼ਾਈ ਦੇਣਾ ਚਾਹੋਗੇ?
-ਹਾਂ, ਉਹ ਮੇਰੀ ਗ਼ਲਤੀ ਸੀ। ਸ਼ਰਾਬ ਪੀ ਕੇ ਮੈਂ ਖ਼ੁਦ ਤਮਾਸ਼ਾ ਬਣਾਇਆ ਕਰਦਾ ਸੀ। ਮੈਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਿਆ ਹੈ। ਮੈਂ ਸ਼ਰਾਬ ਛੱਡ ਦਿੱਤੀ ਹੈ। ਇਹੀ ਨਹੀਂ, ਮੁੰਬਈ ਪੁਲਿਸ ਦੇ ਕਹਿਣ 'ਤੇ ਮੈਂ ਸਕੂਲਾਂ-ਕਾਲਜਾਂ ਵਿਚ ਜਾ ਕੇ ਸ਼ਰਾਬ ਨਾ ਪੀਣ ਤੇ ਨਸ਼ੇ ਦੀ ਹਾਲਤ ਵਿਚ ਗੱਡੀ ਨਾ ਚਲਾਉਣ ਬਾਰੇ ਜਾਗ੍ਰਿਤ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਜੋ ਗ਼ਲਤੀ ਮੈਂ ਕੀਤੀ ਸੀ, ਉਹ ਦੂਜੇ ਵੀ ਕਰਨ। ਨੌਜਵਾਨ ਮੇਰੇ ਸੰਦੇਸ਼ ਨੂੰ ਗੰਭੀਰਤਾ ਨਾਲ ਲੈਂਦੇ ਵੀ ਹਨ।
-ਮੁੰਬਈ ਪ੍ਰਤੀਨਿਧ
'ਦੰਗਲ' ਫੇਮ ਨਿਰੇਦਸ਼ਕ ਨਿਤੇਸ਼ ਤਿਵਾੜੀ ਹੁਣ 'ਛਿਛੋਰੇ' ਨਿਰਦੇਸ਼ਿਤ ਕਰ ਰਹੇ ਹਨ। ਇਸ ਦਾ ਨਿਰਮਾਣ ਸਾਜਿਦ ਨਡਿਆਡਵਾਲਾ ਵਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਵਿਚ ਛੇ ਇਸ ਤਰ੍ਹਾਂ ਦੇ ਮੁੰਡਿਆਂ ਦੀ ਕਹਾਣੀ ਪੇਸ਼ ਕੀਤੀ ਜਾਵੇਗੀ, ਜਿਨ੍ਹਾਂ ਦੀ ਉਮਰ ਤਾਂ ਵੱਡੀ ਹੈ ਪਰ ਹਰਕਤਾਂ ...
ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਫ਼ਿਲਮ 'ਪਾਨੀਪਤ' ਦੇ ਕਲਾਕਾਰਾਂ ਦੀ ਸੂਚੀ ਵਿਚ ਹੁਣ ਪਦਮਿਨੀ ਕੋਹਲਾਪੁਰੀ ਦਾ ਵੀ ਨਾਂਅ ਦਰਜ ਹੋ ਗਿਆ ਹੈ। ਉਹ ਇਸ ਫ਼ਿਲਮ ਵਿਚ ਗੋਪੀਕਾ ਬਾਈ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵਿਚ ਸੰਜੈ ਦੱਤ, ਅਰਜਨ ਕਪੂਰ ਅਤੇ ਕ੍ਰਿਤੀ ਸੈਨਨ ਦੀ ...
ਸੈਫ ਅਲੀ ਖਾਨ ਨੇ ਬਤੌਰ ਨਿਰਮਾਤਾ 'ਹੈਪੀ ਐਂਡਿੰਗ' ਬਣਾਈ ਸੀ। ਹੁਣ ਫਿਰ ਇਕ ਵਾਰ ਫ਼ਿਲਮ ਨਿਰਮਾਣ ਦੇ ਖੇਤਰ ਵਿਚ ਉਤਰਦੇ ਹੋਏ ਸੈਫ ਨੇ 'ਜਵਾਨੀ ਜਾਨੇਮਨ' ਬਣਾਉਣ ਦਾ ਐਲਾਨ ਕੀਤਾ ਹੈ। ਇਹ ਨਿਤਿਨ ਕੱਕੜ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ, ਜਿਨ੍ਹਾਂ ਨੇ ਕਾਮੇਡੀ ਫ਼ਿਲਮ ...
ਇਨ੍ਹੀਂ ਦਿਨੀਂ ਪ੍ਰਦਰਸ਼ਿਤ ਹੋਈ 'ਬੱਤੀ ਗੁਲ ਮੀਟਰ ਚਾਲੂ' ਤੇ 'ਇਸਤਰੀ' ਫ਼ਿਲਮ ਵਿਚ ਆਪਣੇ ਅਭਿਨੈ ਦੀ ਬਦੌਲਤ ਅਦਾਕਾਰ ਅਤੁਲ ਸ੍ਰੀਵਾਸਤਵ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਵਿਚ ਸਫ਼ਲ ਰਹੇ ਹਨ। ਪਹਿਲਾਂ 'ਮੁੰਨਾਭਾਈ ਐਮ. ਬੀ. ਬੀ. ਐਸ.', 'ਬੰਟੀ ਔਰ ਬਬਲੀ', 'ਟਾਈਲਟ ਏਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX