ਤਾਜਾ ਖ਼ਬਰਾਂ


ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਗੁਰੂ ਹਰ ਸਹਾਏ ,22 ਜਨਵਰੀ {ਕਪਿਲ ਕੰਧਾਰੀ } -ਅੱਜ ਪਿੰਡ ਮਾਦੀ ਕੇ ਵਿਖੇ ਸਤਸੰਗ ਘਰ ਦੇ ਲਾਗੇ ਚੌਕ ਵਿਚ ਦੋ ਮੋਟਰਸਾਈਕਲ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਦੀ ਖ਼ਬਰ ਮਿਲੀ ਹੈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦਰਸ਼ਨ ...
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਬਟਾਲਾ , 22 ਜਨਵਰੀ { ਡਾ. ਕਮਲ ਕਾਹਲੋਂ}- ਬਟਾਲਾ ਜਲੰਧਰ ਰੋਡ 'ਤੇ ਪੈਂਦੇ ਅੱਡਾ ਅੰਮੋਨੰਗਲ ਵਿਖੇ ਅੱਜ ਖੜ੍ਹੇ ਟਰਾਲੇ ਵਿਚ ਬੱਸ ਵੱਜਣ ਕਾਰਨ ਕਰੀਬ ਦਸ ਤੋਂ ਪੰਦਰਾਂ ਦੇ ਸਵਾਰੀਆਂ ਗੰਭੀਰ ਜ਼ਖ਼ਮੀ ਹੋਈਆਂ ਹਨ । ਪਨ ਬੱਸ ਜਲੰਧਰ ਤੋਂ ਬਟਾਲੇ ...
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)ਂਸੀ.ਆਈ.ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਇਕ ਅੰਤਰਰਾਜੀ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਵੱਖ-ਵੱਖ ਰਾਜਾਂ ਤੋਂ ਚੋਰੀ ਕੀਤੀਆਂ 15 ਲਗਜ਼ਰੀ ...
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਰਾਬਸੀ, 22 ਜਨਵਰੀ ( ਸ਼ਾਮ ਸਿੰਘ ਸੰਧੂ )-ਅੰਬਾਲਾ- ਕਾਲਕਾ ਰੇਲਵੇ ਲਾਈਨ 'ਤੇ ਡੇਰਾਬਸੀ ਨੇੜਲੇ ਪਿੰਡ ਜਵਾਹਰ ਪੁਰ ਨੇੜੇ ਇੱਕ ਬਜ਼ੁਰਗ ਨੇ ਰੇਲ ਗੱਡੀ ਅੱਗੇ ਲੇਟ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ...
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਚੰਡੀਗੜ੍ਹ, 22 ਜਨਵਰੀ - ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਮੱਦੇਨਜ਼ਰ ਤੰਦਰੁਸਤ ਪੰਜਾਬ ਮੁਹਿੰਮ ਦੇ ਤਹਿਤ ਵਾਤਾਵਰਨ ਤੇ ਜਲਵਾਯੂ ਵਿਭਾਗ ਨੇ 15 ਸਾਲ ਪੁਰਾਣੇ 3 ਪਹੀਆ ਵਾਹਨਾਂ ਨੂੰ...
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਮੁੱਦਕੀ, 22 ਜਨਵਰੀ (ਭੁਪਿੰਦਰ ਸਿੰਘ) - ਇੱਥੋਂ ਨਜ਼ਦੀਕੀ ਪਿੰਡ ਕੱਬਰ ਵੱਛਾ ਤੋਂ ਕੈਲਾਸ਼ 'ਤੇ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ (ਨਹਿਰ) ਦੇ ਪੁਲ ਕੋਲ ਰਾਜਸਥਾਨ ਫੀਡਰ (ਨਹਿਰ ) ਵਿਚ ਤਿੰਨ ਜਣਿਆਂ...
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮੋਰਿੰਡਾ, 22 ਜਨਵਰੀ - (ਤਰਲੋਚਨ ਸਿੰਘ ਕੰਗ,ਪ੍ਰਿਤਪਾਲ ਸਿੰਘ) - ਵਿਜੀਲੈਂਸ ਬਿਉਰੋ ਰੂਪਨਗਰ ਨੇ ਅੱਜ ਬੀ.ਡੀ.ਪੀ.ਓ ਦਫ਼ਤਰ ਮੋਰਿੰਡਾ ਵਿਖੇ ਛਾਪਾ ਮਾਰ ਕੇ ਬੀ.ਡੀ.ਪੀ.ਓ ਅਮਰਦੀਪ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ...
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਮਲੌਦ, 22 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ) - ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਤੇ ਉਪ-ਚੇਅਰਮੈਨ ਗੁਰਦੀਪ ਸਿੰਘ ਜ਼ੁਲਮਗੜ...
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਨਵੀਂ ਦਿੱਲੀ, 22 ਜਨਵਰੀ - ਉੱਤਰ ਰੇਲਵੇ ਦੇ ਜਨ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ 23 ਜਨਵਰੀ ਅਤੇ 26 ਜਨਵਰੀ ਨੂੰ ਇੱਕ ਟਰੇਨ ਰੱਦ...
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਚੇਨਈ, 22 ਜਨਵਰੀ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਵਿਖੇ ਆਬੂ ਧਾਬੀ ਤੋਂ ਆਏ ਇੱਕ ਯਾਤਰੀ ਤੋਂ 2.6 ਕਿੱਲੋ ਸੋਨਾ ਬਰਾਮਦ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 1.1 ਕਰੋੜ...
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਮੋਗਾ, 22 ਜਨਵਰੀ (ਗੁਰਤੇਜ ਬੱਬੀ)- ਅੱਜ ਮੋਗਾ 'ਚ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਮੈਡਮ ਅੰਜਨਾ ਦੀ ਅਦਾਲਤ ਨੇ ਔਰਤ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਮਸਤ ਬਾਬਾ ਜੀਵਨ ਸਿੰਘ ਨੂੰ ਦੋਸ਼ ਸਾਬਤ...
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਪਟਿਆਲਾ, 22 ਜਨਵਰੀ (ਅਮਨਦੀਪ ਸਿੰਘ)- ਲੰਡਨ 'ਚ ਕਤਲ ਹੋਏ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਪਹੁੰਚੇ। ਇਸ...
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਫ਼ਾਜ਼ਿਲਕਾ, 22 ਜਨਵਰੀ (ਪ੍ਰਦੀਪ ਕੁਮਾਰ)- ਗਣਤੰਤਰ ਦਿਵਸ ਮੌਕੇ ਪੰਜਾਬ ਪੁਲਿਸ ਵਲੋਂ ਸਰਹੱਦੀ ਇਲਾਕੇ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਰਹੱਦ ਦੇ ਨਾਲ ਲੱਗਦੀ ਸੈਕਿੰਡ ਡਿਫੈਂਸ ਲਾਈਨ...
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਨਵੀਂ ਦਿੱਲੀ, 22 ਜਨਵਰੀ- ਇੰਟਰਪੋਲ ਨੇ ਗੁਜਰਾਤ ਪੁਲਿਸ ਦੇ ਕਹਿਣ 'ਤੇ ਨਿਤਿਆਨੰਦ ਵਿਰੁੱਧ 'ਬਲੂ ਨੋਟਿਸ' ਜਾਰੀ ਕੀਤਾ ਹੈ। ਇਹ ਨੋਟਿਸ ਗੁੰਮਸ਼ੁਦਾ ਜਾਂ...
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  1 day ago
ਜ਼ੀਰਾ, 22 ਜਨਵਰੀ (ਪ੍ਰਤਾਪ ਸਿੰਘ ਹੀਰਾ)- ਜ਼ੀਰਾ-ਅੰਮ੍ਰਿਤਸਰ ਰੋਡ 'ਤੇ ਬਸਤੀ ਹਾਜੀਵਾਲੀ ਦੇ ਨਜ਼ਦੀਕ ਅੱਜ ਆਲਟੋ ਕਾਰ ਨੇ ਖੜ੍ਹੇ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਕਾਰ ਸਵਾਰ...
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  1 day ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  1 day ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  1 day ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  1 day ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550

ਮਾਨਸਾ

ਕਿਸਾਨਾਂ ਨੇ ਬਰਨਾਲਾ-ਮਾਨਸਾ ਸੜਕ 'ਤੇ ਲਗਾਇਆ ਪੱਕਾ ਮੋਰਚਾ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਪਿੰਡ ਰੱਲਾ ਵਿਖੇ ਮੁੱਖ ਸੜਕ ਬਰਨਾਲਾ-ਮਾਨਸਾ 'ਤੇ ਮਾਖਾ ਚਹਿਲਾਂ ਤੇ ਅਨੂਪਗੜ੍ਹ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚੋਂ ਝੋਨਾ ਚੁੱਕਣ ਲਈ ਇਕ ਤੋਂ ਵੱਧ ਸ਼ੈਲਰ ਅਲਾਟ ਜਾਂ ਨਵਾਂ ਸ਼ੈਲਰ ਅਲਾਟ ਕਰਾਉਣ ਦਾ ਮਸਲਾ ਹੱਲ ਕਰਵਾਉਣ ਲਈ ...

ਪੂਰੀ ਖ਼ਬਰ »

ਕਿਸਾਨਾਂ ਨੇ ਝੋਨੇ ਦੀ ਲੁਹਾਈ ਦਾ ਮਿਹਨਤਾਨਾ ਮੰਗਿਆ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)- ਕਿਸਾਨਾਂ ਨੇ ਪੰਜਾਬ ਦੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਲੁਹਾਈ ਦਾ ਮਿਹਨਤਾਨਾ ਮੰਗਿਆ ਹੈ | ਕਿਸਾਨ ਜਗਬੀਰ ਸਿੰਘ ਹਾਕਮਵਾਲਾ, ਹਰਬੰਸ ਸਿੰਘ ਨੰਦਗੜ੍ਹ, ਬਲਵਿੰਦਰ ਸਿੰਘ ਸ਼ੇਰਖ਼ਾਂ ਵਾਲਾ, ਬਿੰਦਰ ਸਿੰਘ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ

ਭੀਖੀ, 18 ਅਕਤੂਬਰ (ਪ. ਪ.)-ਵਾਤਾਵਰਨ ਅਤੇ ਚੌਗਿਰਦਾ ਸੰਭਾਲ ਕਮੇਟੀ ਵਲੋਂ ਕਿਸਾਨਾਂ ਨੂੰ ਜੀਰੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ | ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਦੀਪੂ ਨੇ ਕਿਹਾ ਕਿ ਜਿੱਥੇ ਜੀਰੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ...

ਪੂਰੀ ਖ਼ਬਰ »

ਡੇਰੇ ਨੂੰ ਜਾਂਦੇ ਕੱਚੇ ਰਸਤੇ 'ਤੇ ਸੜਕ ਬਣਾਉਣ ਦੀ ਮੰਗ

ਭੀਖੀ, 18 ਅਕਤੂਬਰ (ਪ. ਪ.)-ਭੀਖੀ ਬੁਢਲਾਡਾ ਟੀ ਪੁਆਇੰਟ ਤੋਂ ਥੋੜ੍ਹਾ ਅੱਗੇ ਤੋਂ ਲੋਪੇਆਣੇ ਡੇਰੇ ਨੂੰ ਜਾਂਦੇ ਕੱਚੇ ਰਸਤੇ 'ਤੇ ਸੜਕ ਬਣਾਉਣ ਦੀ ਮੰਗ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ | ਕਸਬਾ ਵਾਸੀ ਕਰਨੈਲ ਦਾਸ ਬਾਵਾ, ਹਰਦੇਵ ਸਿੰਘ ਭੋਲੀ, ਬਲਵੀਰ ...

ਪੂਰੀ ਖ਼ਬਰ »

ਬੁਢਲਾਡਾ ਵਿਖੇ ਦੁਸਹਿਰਾ ਲਾਈਵ ਦਿਖਾਇਆ ਜਾਵੇਗਾ

ਬੁਢਲਾਡਾ, 18 ਅਕਤੂਬਰ (ਨਿ.ਪ.ਪ.)- ਸਥਾਨਕ ਸ਼ਹਿਰ ਦੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਬੁਢਲਾਡਾ ਵਲੋਂ ਖੇਡੀ ਜਾ ਰਹੀ ਰਾਮ ਲੀਲ੍ਹਾ ਦਾ ਅੱਜ ਦਾ ਉਦਘਾਟਨ ਨਿਖਿਲ ਖਾਈ ਵਾਲਿਆਂ ਵਲੋਂ ਕੀਤਾ ਗਿਆ | ਇਸ ਦੌਰਾਨ ਬਾਲੀ ਸੂਕਰੀਵ ਸਵਾਦ ਹੋਇਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ...

ਪੂਰੀ ਖ਼ਬਰ »

ਬੰਟੀ ਖ਼ੁਦਕੁਸ਼ੀ ਮਾਮਲੇ 'ਚ 2 ਵਕੀਲਾਂ ਸਮੇਤ ਸਾਰੇ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨਗਰ ਕੌਾਸਲ ਬੁਢਲਾਡਾ ਦੇ ਪ੍ਰਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਵਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਨਾਮਜ਼ਦ 2 ਵਕੀਲਾਂ ਸਮੇਤ ਸਾਰੇ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਵਧੀਕ ਸੈਸ਼ਨ ਜੱਜ ਮਾਨਸਾ ...

ਪੂਰੀ ਖ਼ਬਰ »

ਸਮੀਖਿਆ ਮੀਟਿੰਗ ਦੌਰਾਨ ਮਾਨਸਾ ਜ਼ਿਲ੍ਹੇ 'ਚ 150 ਖੇਡ ਮੈਦਾਨ ਬਣਾਉਣ ਦਾ ਫ਼ੈਸਲਾ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 18 ਅਕਤੂਬਰ-ਜ਼ਿਲ੍ਹੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਅਭਿਆਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 150 ਖੇਡ ਮੈਦਾਨ ਬਣਾਏ ਜਾਣਗੇ | 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਉਲੀਕੇ ਉਕਤ ਪ੍ਰਾਜੈਕਟ ਲਈ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਕਸਬਾ ਝੁਨੀਰ ਵਿਖੇ ਨਾਜਾਇਜ਼ ਕਬਜ਼ਿਆਂ ਤੋਂ ਆਮ ਲੋਕ ਦੁਖੀ

ਰਮਨਦੀਪ ਸਿੰਘ ਸੰਧੂ ਝੁਨੀਰ, 18 ਅਕਤੂਬਰ-ਸਥਾਨਕ ਕਸਬੇ ਵਿਖੇ ਸਿਰਸਾ-ਮਾਨਸਾ ਮੁੱਖ ਸੜਕ, ਬੋਹਾ ਰੋਡ ਮੇਨ ਬਾਜ਼ਾਰ ਅਤੇ ਝੁਨੀਰ ਦੀਆਂ ਮੇਨ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਤੋਂ ਆਮ ਲੋਕ ਬਹੁਤ ਦੁਖੀ ਹਨ | ਰਾਹਗੀਰਾਂ ਦਾ ਇਨ੍ਹਾਂ ਸੜਕਾਂ ਤੇ ਬਾਜ਼ਾਰਾਂ ਵਿਚੋਂ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ

ਬਰੇਟਾ, 18 ਅਕਤੂਬਰ (Ðਜੀਵਨ ਸ਼ਰਮਾ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡ ਬਹਾਦਰਪੁਰ, ਖੁਡਾਲ ਕਲਾਂ ਵਿਖੇ ਬਿਜਲੀ ਬਿੱਲਾਂ ਵਿਚ ਕੀਤੇ ਵਾਧੇ ਿਖ਼ਲਾਫ਼ ਅਤੇ ਦਲਿਤ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲ ਰਹੀ ਬਿਜਲੀ ਦੀ 400 ਯੂਨਿਟ ਮੁਆਫ਼ੀ 'ਤੇ ਕੱਟ ਲਾਉਣ ਿਖ਼ਲਾਫ਼ ਪੰਜਾਬ ...

ਪੂਰੀ ਖ਼ਬਰ »

ਦਲਿਤਾਂ ਦੇ ਬਿਜਲੀ ਦੇ ਬਿੱਲਾਂ ਦੇ ਵਾਧੇ ਦੇ ਵਿਰੋਧ 'ਚ ਕੈਪਟਨ ਦਾ ਪੁਤਲਾ ਸਾੜਿਆ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਕੈਪਟਨ ਸਰਕਾਰ ਦੀ ਦਲਿਤ ਵਿਰੋਧੀ ਨੀਤੀ ਦੇ ਖਿਲਾਫ਼ ਪਿੰਡ ਸੱਦਾ ਸਿੰਘ ਵਾਲਾ ਅਤੇ ਮਾਨਬੀਬੜੀਆਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜ ਕੇ ਬਿਜਲੀ ਦੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਅੱਜ ਬੁਢਲਾਡਾ 'ਚ

ਮਾਨਸਾ, 18 ਅਕਤੂਬਰ (ਸਟਾਫ਼ ਰਿਪੋਰਟਰ)-ਸ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ 19 ਅਕਤੂਬਰ ਨੂੰ ਪ੍ਰੀਤ ਪੈਲੇਸ ਬੁਢਲਾਡਾ ਵਿਖੇ ਹਲਕਾ ਬੁਢਲਾਡਾ ਦੀ ਅਕਾਲੀ ਦਲ ਦੀ ਜਥੇਬੰਦੀ ਨੂੰ ਸੰਬੋਧਨ ਕਰਨਗੇ | ਇਸੇ ਦੌਰਾਨ ...

ਪੂਰੀ ਖ਼ਬਰ »

ਜੂਡੋ 'ਚ ਜੇਤੂ ਖਿਡਾਰੀਆਂ ਦਾ ਸਵੇਰ ਦੀ ਸਭਾ 'ਚ ਕੀਤਾ ਸਨਮਾਨ

ਭੀਖੀ, 18 ਅਕਤੂਬਰ (ਨਿ. ਪ. ਪ.)-ਪਿਛਲੇ ਦਿਨੀਂ ਮਾਨਸਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਵਿਭਾਗੀ ਖੇਡਾਂ 'ਚੋਂ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਦੇ ਵਿਦਿਆਰਥੀਆਂ ਵਲੋਂ ਜੂਡੋ ਖੇਡ ਵਿਚ ਸ਼ਾਨਦਾਰ ਪ੍ਰਾਪਤੀ ਕੀਤੀ | ਇਸ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਗਰੁੱਪ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਛੁੱਟੀਆਂ ਲਈ ਵਿਭਾਗ ਨੇ ਦੋਹਰੀ ਸਿਰਦਰਦੀ ਕੀਤੀ ਖੜ੍ਹੀ

ਬਰੇਟਾ, 18 ਅਕਤੂਬਰ (ਰਵਿੰਦਰ ਕੌਰ ਮੰਡੇਰ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਨੂੰ ਛੁੱਟੀਆਂ ਲੈਣ ਸਬੰਧੀ ਨਵਾੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਸਮੂਹ ਕਰਮਚਾਰੀਆਂ ਵਲੋਂ ਲਈਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਨੂੰ ਹੁਣ ਈ-ਪੰਜਾਬ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਦੇ ਬੱਚਿਆਂ ਵਲੋਂ ਖੇਡਾਂ 'ਚ ਚੰਗਾ ਪ੍ਰਦਰਸ਼ਨ

ਝੁਨੀਰ, 18 ਅਕਤੂਬਰ (ਰਮਨਦੀਪ ਸਿੰਘ ਸੰਧੂ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਝੁਨੀਰ ਦੇ ਬੱਚਿਆਂ ਨੇ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰ ਦੀਆਂ ਐਥਲੈਟਿਕਸ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਸਮਾਉਂ ਦਾ ਕਿਸਾਨ 9 ਵਰਿ੍ਹਆਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਇਆਂ ਕਰ ਰਿਹਾ ਹੈ ਬਿਜਾਈ

ਭੀਖੀ, 18 ਅਕਤੂਬਰ (ਬਲਦੇਵ ਸਿੰਘ ਸਿੱਧੂ)-ਪਿੰਡ ਸਮਾਉਂ ਦੇ ਕਿਸਾਨ ਜਗਜੀਤ ਸਿੰਘ ਇਸ ਵਾਰ ਫਿਰ ਆਪਣੇ ਖੇਤ ਵਿਚੋਂ ਝੋਨੇ ਦੀ ਫ਼ਸਲ ਕੱਟਣ ਉਪਰੰਤ ਪਰਾਲੀ ਤੇ ਨਾੜ ਨੂੰ ਬਿਨਾਂ ਅੱਗ ਲਾਇਆਂ ਜ਼ਮੀਨ ਦੀ ਵਹਾਈ ਰੋਟਾਵੇਟਰ ਨਾਲ ਕਰ ਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਹੇ ...

ਪੂਰੀ ਖ਼ਬਰ »

ਨਹਿਰੀ ਪਾਣੀ ਵਾਰ-ਵਾਰ ਬੰਦ ਹੋਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)-ਇਸ ਖੇਤਰ ਨਾਲ ਸਬੰਧਿਤ 50 ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਹਾ ਰਜਵਾਹੇ ਵਿਚ ਵਾਰ ਵਾਰ ਪਾਣੀ ਘੱਟ ਹੋਣ ਅਤੇ ਬੰਦੀਆਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਜ਼ਿਕਰਯੋਗ ਹੇ ਕਿ ਇਸ ਖੇਤਰ ...

ਪੂਰੀ ਖ਼ਬਰ »

ਬਾਬਾ ਫਰੀਦ ਪਬਲਿਕ ਸਕੂਲ ਦੇ ਬੱਚਿਆਂ ਨੇ ਖੇਡਾਂ 'ਚ 24 ਪੁਜ਼ੀਸ਼ਨਾਂ ਜਿੱਤੀਆਂ

ਝੁਨੀਰ, 18 ਅਕਤੂਬਰ (ਵਸ਼ਿਸ਼ਟ)-ਬਾਬਾ ਫਰੀਦ ਪਬਲਿਕ ਹਾਈ ਸਕੂਲ ਸਾਹਨੇਵਾਲੀ ਦੇ ਬੱਚਿਆਂ ਨੇ ਜੋਨ ਤੇ ਜ਼ਿਲ੍ਹਾ ਪੱਧਰ ਦੀਆਂ ਅਥਲੈਟਿਕਸ ਖੇਡਾਂ ਵਿਚ 24 ਪੁਜ਼ੀਸ਼ਨਾਂ ਹਾਸਲ ਕੀਤੀਆਂ | ਜੋਨ ਪੱਧਰ ਦੀਆਂ ਖੇਡ ਵਿਚ ਅੰਡਰ- 14 ਵਿਚ ਜਗਦੀਪ ਸਿੰਘ ਕਲਾਸ ਸੱਤਵੀਂ, ਹਰਮਨਦੀਪ ...

ਪੂਰੀ ਖ਼ਬਰ »

ਸੰਜੀਵਨੀ ਵੈੱਲਫੇਅਰ ਸਭਾ ਵਲੋਂ ਕੁੜੀਆਂ ਦੇ ਸਕੂਲ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਬੋਹਾ, 18 ਅਕਤੂਬਰ (ਤਾਂਗੜੀ)-ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਮੱਲੀ ਵੈੱਲਫੇਅਰ ਸਭਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਵਿਖੇ ਨਸ਼ਿਆਂ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ | ਸਕੂਲ ਦੀ ਪ੍ਰਾਥਨਾ ਸਭਾ ਵਿਚ ਹੋਏ ਇਸ ਸਮਾਗਮ ਦੀ ...

ਪੂਰੀ ਖ਼ਬਰ »

ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਦੇ ਦੋ ਅਥਲੀਟ ਸੂਬਾ ਪੱਧਰੀ ਖੇਡਾਂ ਲਈ ਚੁਣੇ

ਭੀਖੀ, 18 ਅਕਤੂਬਰ (ਪ. ਪ.)-ਲੁਧਿਆਣਾ ਵਿਖੇ 22 ਅਕਤੂਬਰ ਤੋਂ ਸ਼ੁਰੂ ਹੋ ਰਹੇ 64ਵੇਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਅਥਲੈਟਿਕ ਮੀਟ ਵਿਚ ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਦੇ ਦੋ ਅਥਲੀਟ ਹਿੱਸਾ ਲੈਣ ਲਈ ਚੁਣੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...

ਪੂਰੀ ਖ਼ਬਰ »

ਅਲਪਾਈਨ ਵੈਲੀ ਪਬਲਿਕ ਸਕੂਲ 'ਚ ਦੋ ਰੋਜ਼ਾ ਐਥਲੈਟਿਕ ਮੀਟ ਕਰਵਾਈ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ | ਪੀ.ਟੀ.ਆਈ. ਸੀਮਾ ਨੇ ਦੱਸਿਆ ਕਿ ਪਹਿਲੇ ਦਿਨ ਨਰਸਰੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਸ ਵਿਚ ਰੌਚਕ ...

ਪੂਰੀ ਖ਼ਬਰ »

ਨਗਰ ਪੰਚਾਇਤ ਜੋਗਾ ਵਲੋਂ ਸਾਈਕਲ ਰੈਲੀ ਕੱਢ ਕੇ 'ਸਿਹਤ ਬਚਾਓ, ਰੋਗ ਭਜਾਓ' ਦਾ ਹੋਕਾ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਨਗਰ ਪੰਚਾਇਤ ਜੋਗਾ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢ ਕੇ ਜਿੱਥੇ 'ਸਿਹਤ ਬਚਾਓ, ਰੋਗ ਭਜਾਓ' ਦਾ ਹੋਕਾ ਦਿੱਤਾ ਉੱਥੇ ਹੀ ਤੇਲ ਖਰਚਾ ਘਟਾਉਣ ਲਈ ਵੀ ਪ੍ਰੇਰਿਆ | ਰੈਲੀ ਵਿਚ ਬਜ਼ੁਰਗ, ਨੌਜਵਾਨਾਂ ਅਤੇ ਬੱਚਿਆ ...

ਪੂਰੀ ਖ਼ਬਰ »

ਕਾਰ ਚਾਲਕਾਂ ਵਲੋਂ ਨਿਕਾਸੀ ਨਾਲੇ ਦੀ ਸਫ਼ਾਈ ਕਰਵਾਉਣ ਦੀ ਮੰਗ

ਸਰਦੂਲਗੜ੍ਹ, 18 ਅਕਤੂਬਰ (ਪ. ਪ.)-ਸਥਾਨਕ ਸ਼ਹਿਰ ਵਿਖੇ ਬੱਸ ਅੱਡੇ ਦੇ ਸਾਹਮਣੇ ਦਸਮੇਸ਼ ਕਾਰ ਯੂਨੀਅਨ ਕੋਲੋਂ ਲੰਘਦੇ ਨਿਕਾਸੀ ਨਾਲੇ ਦੀ ਹਾਲਤ ਬਹੁਤ ਖਸਤਾ ਹੈ | ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ, ਸੱਤਪਾਲ ਸੱਤੀ, ਗਿਆਨ ਚੰਦ, ਨੱਥੂ ਸਿੰਘ, ਸੁਚੇਤ ਕੁਮਾਰ ਤੇ ਕੁਝ ਹੋਰ ...

ਪੂਰੀ ਖ਼ਬਰ »

ਸਰਦ ਰੁੱਤ ਸਕੂਲ ਖੇਡਾਂ 'ਚ ਅੱਵਲ ਵਿਦਿਆਰਥੀਆਂ ਦਾ ਸਨਮਾਨ ਕੀਤਾ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)-ਪਿੰਡ ਰਿਉਂਦ ਕਲਾਂ ਸਥਿਤ ਸਰਦ ਰੁੱਤ ਸਕੂਲੀ ਖੇਡਾਂ 'ਚ ਅੱਵਲ ਰਹਿਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ | ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲ ਸਟਾਫ਼, ਪਿ੍ੰਸੀਪਲ ਅਤੇ ਮਾਪਿਆਂ ਵਲੋਂ ...

ਪੂਰੀ ਖ਼ਬਰ »

ਕਲਪਨਾ ਚਾਵਲਾ ਸਕੂਲ ਧਰਮਪੁਰਾ ਦੇ ਵਿਦਿਆਰਥੀ ਮੋਹਰੀ ਰਹੇ

ਬਰੇਟਾ, 18 ਅਕਤੂਬਰ (ਪ. ਪ.)-ਮਾਨਸਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵੱਖ-ਵੱਖ ਗਰੁੱਪ ਵਿਚ ਖੇਡਦਿਆਂ ਅੰਮਿ੍ਤਪਾਲ ਕੌਰ ਕਲਾਸ ...

ਪੂਰੀ ਖ਼ਬਰ »

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਪ੍ਰਦਰਸ਼ਨ ਵਧੀਆ ਰਿਹਾ

ਭੀਖੀ, 18 ਅਕਤੂਬਰ (ਪ. ਪ.)- ਾਰਖੰਡ ਵਿਖੇ ਹੋਈਆਂ ਨੈਸ਼ਨਲ ਪੱਧਰ ਦੀਆਂ ਕੈਰਮ ਬੋਰਡ ਦੀਆਂ ਖੇਡਾਂ ਵਿਚ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀਆਂ ਪੰਜ ਖਿਡਾਰਨਾਂ ਏਕਤਾ, ਸਿਮਰਨ, ਦਿਕਸ਼ਾ, ਖੁਸ਼ਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਅੰਡਰ 19 ਵਿਚ ਭਾਗ ਲਿਆ ਅਤੇ ਦੂਸਰਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਬੱਚਿਆਂ ਦੀ ਇਸ ਵਧੀਆ ਪੁਜ਼ੀਸ਼ਨ ਲਈ ਪਿ੍ੰਸੀਪਲ ਸੰਜੀਵ ਕੁਮਾਰ, ਪ੍ਰਧਾਨ ਡਾ: ਯਸ਼ਪਾਲ ਸਿੰਗਲਾ, ਪ੍ਰਬੰਧਕ ਬਿ੍ਜ ਲਾਲ, ਤੇਜਿੰਦਰ ਪਾਲ, ਪਰਮਜੀਤ ਸਿੰਘ ਭੀਖੀ, ਡਾ: ਮੱਖਣ ਲਾਲ, ਐਡਵੋਕੇਟ ਮਨੋਜ ਕੁਮਾਰ, ਪਰਸੋਤਮ ਮੱਤੀ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ |


ਖ਼ਬਰ ਸ਼ੇਅਰ ਕਰੋ

336 ਬੋਤਲਾਂ ਹਰਿਆਣਾ ਮਾਰਕਾ ਤੇ 9 ਬੋਤਲਾਂ ਘਰ ਦੀ ਕੱਢੀ ਸ਼ਰਾਬ ਫੜੀ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਵੱਖ ਵੱਖ ਵਿਅਕਤੀਆਂ ਕੋਲੋਂ ਹਰਿਆਣਾ ਮਾਰਕਾ ਤੇ ਘਰ ਦੀ ਕੱਢੀ ਸ਼ਰਾਬ ਬਰਾਮਦ ਕੀਤੀ ਗਈ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਅਨਿਲ ਕੁਮਾਰ ਅਤੇ ...

ਪੂਰੀ ਖ਼ਬਰ »

ਗੋਇਲ ਮੋਟਰਜ਼ ਝੁਨੀਰ ਵਲੋਂ ਸਮਾਗਮ ਕਰਵਾਇਆ

ਝੁਨੀਰ, 18 ਅਕਤੂਬਰ (ਸੰਧੂ)-ਕਸਬਾ ਝੁਨੀਰ ਦੇ ਗੋਇਲ ਮੋਟਰਜ਼ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜਤਿੰਦਰ ਪਾਲ ਮਹਿਤਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਹੀਰੋ ਕੰਪਨੀ ਵਲੋਂ ਗ੍ਰਾਹਕ ਮਿਲਨੀ ਕਰਵਾਈ ਗਈ | ਤਾਰਾ ਚੰਦ ਗੋਇਲ ਨੇ ਜਾਣਕਾਰੀ ...

ਪੂਰੀ ਖ਼ਬਰ »

ਮਿਲਾਵਟੀ ਵਸਤਾਂ ਦੀ ਵਿਕਰੀ ਜ਼ੋਰਾਂ 'ਤੇ

ਸਰਦੂਲਗੜ੍ਹ, 18 ਅਕਤੂਬਰ (ਨਿ. ਪ. ਪ.)-ਸਥਾਨਕ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿਚ ਸਿਹਤ ਵਿਭਾਗ ਦੀ ਮਿਹਰਬਾਨੀ ਸਦਕਾ ਮਿਲਾਵਟੀ ਵਸਤਾਂ ਦੀ ਵਿਕਰੀ ਜ਼ੋਰਾਂ 'ਤੇ ਹੈ | ਭਾਵੇਂ ਸਿਹਤ ਵਿਭਾਗ ਖ਼ਬਰ ਲੱਗਣ 'ਤੇ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਲਈ ਆਉਂਦਾ ਹੈ ਤੇ ਦੁਕਾਨਦਾਰਾਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ 216 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਦੋ ਕਾਰ ਸਵਾਰ ਕਾਬੂ

ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)-ਪੰਜਾਬ ਪੁਲਿਸ ਵਲੋਂ ਨਸ਼ੇ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਤਲਵੰਡੀ ਸਾਬੋ ਇਲਾਕੇ ਵਿਚੋਂ ਸੀ.ਆਈ.ਏ ਸਟਾਫ਼ ਬਠਿੰਡਾ 02 ਨੇ ਦੋ ਲੋਕਾਂ ਨੂੰ ਠੇਕਾ ਸ਼ਰਾਬ ਹਰਿਆਣਾ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ 'ਤੇ ਮਾਮਲਾ ਦਰਜ ...

ਪੂਰੀ ਖ਼ਬਰ »

Lਅਧਿਆਪਕ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿੰਦਾ
ਮਾਨਸਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਰਾਵਣ ਬਣਾ ਕੇ ਸਾੜਿਆ

ਮਾਨਸਾ, 18 ਅਕਤੂਬਰ (ਸਟਾਫ਼ ਰਿਪੋਰਟਰ)-ਸਾਂਝਾ ਅਧਿਆਪਕ ਮੋਰਚਾ ਵਲੋਂ ਸਥਾਨਕ ਗੁਰਦੁਆਰਾ ਚੌਕ ਵਿਚ ਦੁਸਹਿਰੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਰਾਵਣ ਬਣਾ ਕੇ ਸਾੜਿਆ ਗਿਆ ¢ ਅਧਿਆਪਕਾਂ ਵਲੋਂ ਬਕਾਇਦਾ 9 ਫੁੱਟ ਉੱਚਾ ਪੁਤਲਾ ਤਿਆਰ ਕਰਵਾਇਆ ਗਿਆ, ਜਿਸ ਉੱਪਰ ...

ਪੂਰੀ ਖ਼ਬਰ »

ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ 'ਚ ਕਰਵਾਈ ਰਾਮ ਲੀਲਾ

ਭੀਖੀ, 18 ਅਕਤੂਬਰ (ਨਿ. ਪ. ਪ.)-ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਸ੍ਰੀ ਰਾਮ ਜੀ ਦੀ ਜੀਵਨੀ ਅਤੇ ਦੁਸਹਿਰੇ ਨਾਲ ਸਬੰਧਿਤ ਜਾਣਕਾਰੀ ਭਰਭੂਰ ਪ੍ਰਸ਼ਨੋਤਰੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ...

ਪੂਰੀ ਖ਼ਬਰ »

ਕਾਂਗਰਸ ਸੋਸ਼ਲ ਵੈੱਲਫੇਅਰ ਦੇ ਸੁਰਿੰਦਰ ਵਰਮਾ ਬਣੇ ਬਲਾਕ ਪ੍ਰਧਾਨ

ਸਰਦੂਲਗੜ੍ਹ, 18 ਅਕਤੂਬਰ (ਨਿ. ਪ. ਪ.)-ਕਾਂਗਰਸ ਸੋਸ਼ਲ ਵੈੱਲਫੇਅਰ ਪੰਜਾਬ ਦੇ ਪ੍ਰਧਾਨ ਪਿ੍ੰਸ ਬਹਿਲ ਨੇ ਸੂਬਾ ਸਕੱਤਰ ਸਰਬਜੀਤ ਸਿੰਘ ਦੀ ਸਿਫ਼ਾਰਸ਼ 'ਤੇ ਪਿੰਡ ਝੰਡਾ ਖ਼ੁਰਦ ਦੇ ਸੁਰਿੰਦਰ ਕੁਮਾਰ ਵਰਮਾ ਨੂੰ ਕਾਂਗਰਸ ਸੋਸ਼ਲ ਵੈੱਲਫੇਅਰ ਦਾ ਬਲਾਕ ਸਰਦੂਲਗੜ੍ਹ ਦਾ ...

ਪੂਰੀ ਖ਼ਬਰ »

ਆਵਾਜਾਈ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ

ਸਰਦੂਲਗੜ੍ਹ, 18 ਅਕਤੂਬਰ (ਪ. ਪ.)-ਸਥਾਨਕ ਸ਼ਹਿਰ ਵਿਖੇ ਟ੍ਰੈਫਿਕ ਪੁਲਿਸ ਵਲੋਂ ਆਵਾਜਾਈ ਨਿਯਮ ਤੋੜਨ ਵਾਲੇ ਅੱਧਾ ਦਰਜਨ ਵਾਹਨਾਂ ਦੇ ਚਲਾਨ ਕੱਟੇ ਗਏ | ਟੀਮ ਇੰਚਾਰਜ ਸਹਾਇਕ ਥਾਣੇਦਾਰ ਅਵਤਾਰ ਸਿੰਘ ਫੱਤਾ ਨੇ ਕਿਹਾ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ 'ਚ ਭੀੜ ਭੜੱਕੇ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸ਼ੈਲਰ ਮਾਲਕ ਕਰ ਰਹੇ ਨੇ ਜਾਣਬੁੱਝ ਕੇ ਪੇ੍ਰਸ਼ਾਨ-ਕਿਸਾਨ ਆਗੂ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ ਪਰ ਵੱਧ ਨਮੀ ਦੇ ਨਾਂਅ ਹੇਠ ਸ਼ੈਲਰ ਮਾਲਕ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX