ਤਾਜਾ ਖ਼ਬਰਾਂ


ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  0 minutes ago
ਕਾਠਮੰਡੂ- ਨੇਪਾਲ 'ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 78 ਹੋ ਗਈ ਹੈ। ਦੇਸ਼ ਦੇ ਗ੍ਰਹਿ ਮੰਤਰਾਲੇ ਮੁਤਾਬਕ ਹੜ੍ਹ ਕਾਰਨ 40 ਲੋਕ ਜ਼ਖ਼ਮੀ ਹੋਏ ਹਨ, ਜਦਕਿ 32 ਅਜੇ ਵੀ ਲਾਪਤਾ ਹਨ। ਉੱਥੇ ਹੀ ਹੁਣ ਤੱਕ 3366 ਲੋਕਾਂ...
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  28 minutes ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਕਈ ਲੋਕ ਮਲਬੇ ਹੇਠਾਂ ਫਸੇ ਹੋਏ ਹਨ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਅਜੇ ਤੱਕ ਮਲਬੇ 'ਚੋਂ 5 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚ...
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  34 minutes ago
ਦਿਸਪੁਰ, 16 ਜੁਲਾਈ- ਅਸਮ ਦੇ ਚਿਰਾਂਗ ਦੇ ਡਾਬਬਿਲ ਪਿੰਡ ਦੇ ਸਥਾਨਕ ਲੋਕ ਹੜ੍ਹ ਦੇ ਕਹਿਰ ਕਾਰਨ ਘਰ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦੇ ਪਾਣੀ ਕਾਰਨ ਉਨ੍ਹਾਂ ਦੇ ਘਰ ਰੁੜ੍ਹ ਰਹੇ ਹਨ ਅਤੇ ਉਨ੍ਹਾਂ ਕੋਲ ਖਾਣ ਦੇ ਲਈ ਖਾਣਾ...
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  47 minutes ago
ਨਵੀਂ ਦਿੱਲੀ, 16 ਜੁਲਾਈ- ਕੇਂਦਰੀ ਮੰਤਰੀ ਮੰਡਲ ਦੀ ਬੈਠਕ ਕੱਲ੍ਹ 1 ਵਜੇ ਸੰਸਦ ਦੇ ਅਨੀਕਸ ਭਵਨ 'ਚ ਆਯੋਜਿਤ ਕੀਤੀ....
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  55 minutes ago
ਪਠਾਨਕੋਟ, 16 ਜੁਲਾਈ (ਚੌਹਾਨ)- ਪਠਾਨਕੋਟ-ਡਲਹੌਜ਼ੀ ਰੋਡ 'ਤੇ ਪਿੰਡ ਛੱਤਵਾਲ ਨੇੜੇ ਬੀਤੀ ਰਾਤ ਹਿਮਾਚਲ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਸ ਪਠਾਨਕੋਟ ਤੋਂ ਚੰਬਾ ਜਾ ਰਹੀ ਸੀ ਅਤੇ...
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  58 minutes ago
ਨਵੀਂ ਦਿੱਲੀ, 16 ਜੁਲਾਈ- ਦਿੱਲੀ ਪੁਲਿਸ ਕ੍ਰਾਈਮ ਬਰਾਂਚ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਰਨ ਖੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ 'ਚ ਭੰਗ, ਕੈਲੇਫੋਰਨੀਆ ਵੀਡ ਅਤੇ ਕੈਨਾਬਿਸ ਆਇਲ ਅਤੇ ਕਈ ਹੋਰ ਨਸ਼ੀਲੇ ਪਦਾਰਥ ਬਰਾਮਦ ਹੋਏ ....
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  about 1 hour ago
ਤਪਾ ਮੰਡੀ,16 ਜੁਲਾਈ (ਪ੍ਰਵੀਨ ਗਰਗ) - ਸਥਾਨਕ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਡੇਰਾ ਬਾਬਾ ਇੰਦਰ ਦਾਸ ਨਜ਼ਦੀਕ ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਲੋਕਾਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਸਿਵਲ ਹਸਪਤਾਲ ਵਿਖੇ ਜੇਰੇ ....
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  about 1 hour ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਮੁੰਬਈ ਨਗਰ ਨਿਗਮ ਨੇ ਦਿੱਤੀ ਹੈ। ਨਿਗਮ ਮੁਤਾਬਕ ਹਾਦਸੇ ਤੋਂ ਬਾਅਦ ਮਲਬੇ 'ਚੋਂ...
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  about 1 hour ago
ਤਲਵੰਡੀ ਸਾਬੋ/ ਸੀਂਗੋ ਮੰਡੀ 16 ਜੁਲਾਈ (ਲਕਵਿੰਦਰ ਸ਼ਰਮਾ) - ਪਿੰਡ ਰਾਜਗੜ੍ਹ ਕੁੱਬੇ 'ਚ ਕਰਜ਼ੇ ਤੋਂ ਤੰਗ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ, ਪੰਚ ਵੀਰਇੰਦਰ ਸਿੰਘ ਨੇ ਦੱਸਿਆ ਕਿ ....
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  about 1 hour ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਮਲਬੇ 'ਚ 40-50 ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ...
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 16 ਜੁਲਾਈ (ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸ੍ਰੀ...
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  about 1 hour ago
ਪਟਨਾ, 16 ਜੁਲਾਈ- ਬਿਹਾਰ 'ਚ ਹੜ੍ਹ ਕਾਰਨ ਭਾਰੀ ਤਬਾਹੀ ਮਚੀ ਹੋਈ ਹੈ। 6 ਤੋਂ ਵੱਧ ਜ਼ਿਲ੍ਹੇ ਹੜ੍ਹ ਦੀ ਚਪੇਟ 'ਚ ਹਨ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਬਾਰੇ ਵਿਧਾਨ ਸਭਾ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ....
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  about 1 hour ago
ਬਠਿੰਡਾ, 16 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਬਠਿੰਡਾ 'ਚ ਅੱਜ ਪਏ 130 ਮਿ. ਮੀ. ਮੀਟਰ ਕਾਰਨ ਪੂਰਾ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੀਂਹ ਕਾਰਨ ਸ਼ਹਿਰ 'ਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ ਹੈ...
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  about 2 hours ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਬੀ. ਐੱਮ. ਸੀ. ਆਫ਼ਤ ਪ੍ਰਬੰਧਨ ਸੈੱਲ ਦਾ ਕਹਿਣਾ ਹੈ ਕਿ ਇਮਾਰਤ ਦੇ ਮਲਬੇ 'ਚ 40-50 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਘਟਨਾ ਦੀ...
ਬਾਗ਼ੀ ਵਿਧਾਇਕਾ ਦਾ ਅਸਤੀਫ਼ਾ ਸਵੀਕਾਰ ਕਰਨ ਸਪੀਕਰ- ਮੁਕੁਲ ਰੋਹਤਗੀ
. . .  about 2 hours ago
ਨਵੀਂ ਦਿੱਲੀ, 16 ਜੁਲਾਈ- ਸੁਪਰੀਮ ਕੋਰਟ 'ਚ ਬਾਗ਼ੀ ਵਿਧਾਇਕਾ ਦਾ ਪੱਖ ਰੱਖਦੇ ਹੋਏ ਮੁਕੁਲ ਰੋਹਤਗੀ ਨੇ ਗੋਆ, ਕੇਰਲ, ਤਾਮਿਲਨਾਡੂ ਹਾਈ ਕੋਰਟ ਦੇ ਕੁੱਝ ਫ਼ੈਸਲਿਆਂ ਦੇ ਬਾਰੇ 'ਚ ਜ਼ਿਕਰ ਕੀਤਾ। ਰੋਹਤਗੀ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ 'ਚ ਸਪੀਕਰ ਨੂੰ ਪਹਿਲਾਂ ....
ਬਠਿੰਡਾ ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ
. . .  about 2 hours ago
ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ 'ਤੇ ਜਾਨਲੇਵਾ ਹਮਲਾ
. . .  about 2 hours ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨੇ ਗਏ ਪ੍ਰਾਚੀਨ ਹਿੰਦੂ ਮੰਦਰ
. . .  about 2 hours ago
ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
. . .  about 3 hours ago
ਕਰਨਾਟਕ ਸਿਆਸੀ ਸੰਕਟ : ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550

ਕਪੂਰਥਲਾ / ਫਗਵਾੜਾ

ਫਗਵਾੜਾ ਵਿਖੇ ਮਠਿਆਈ ਦੀਆਂ ਨਾਮੀਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਫਗਵਾੜਾ , 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 'ਕਮਿਸ਼ਨਰ ਫੂਡ ਐਾਡ ਡਰੱਗਜ਼ ਐਡਮਨਿਸਟੇ੍ਰਸ਼ਨ ਪੰਜਾਬ' ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਵਿਚ ਦੁੱਧ ਤੇ ...

ਪੂਰੀ ਖ਼ਬਰ »

ਸਕੂਲ ਅੰਦਰੋਂ ਨਕਦੀ ਤੇ ਚੈੱਕ ਬੁੱਕ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ

ਕਪੂਰਥਲਾ, 18 ਅਕਤੂਬਰ (ਸਡਾਨਾ)- ਇਕ ਨਿੱਜੀ ਸਕੂਲ ਦੇ ਕਰਮਚਾਰੀਆਂ ਨੂੰ ਕਮਰੇ ਵਿਚ ਬੰਦ ਕਰਕੇ ਅੰਦਰੋਂ 70 ਹਜ਼ਾਰ ਰੁਪਏ ਦੀ ਨਕਦੀ ਤੇ ਚੈੱਕ ਬੁੱਕ ਆਦਿ ਚੋਰੀ ਕਰਨ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ...

ਪੂਰੀ ਖ਼ਬਰ »

ਨਿੱਝਰਾਂ ਵਿਖੇ ਗੁਰੂ ਮਾਨਿਓ ਗੰ੍ਰਥ ਚੇਤਨਾ ਸਮਾਗਮ 21 ਨੂੰ

ਕਾਲਾ ਸੰਘਿਆਂ, 18 ਅਕਤੂਬਰ (ਸੰਘਾ)- ਨਜ਼ਦੀਕੀ ਪਿੰਡ ਨਿੱਝਰਾਂ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ਸੇਵਾ ਸੁਸਾਇਟੀ ਵਲੋਂ ਸਰਬੱਤ ਦੇ ਭੱਲੇ ਲਈ ਸੱਤਵਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ 21 ਅਕਤੂਬਰ ਨੂੰ ਬੱਸ ਸਟੈਂਡ ਨਿੱਝਰਾਂ ਵਿਖੇ ...

ਪੂਰੀ ਖ਼ਬਰ »

ਬਹਿਬਲ ਕਲਾਂ ਜਾਂਚ ਦੇ ਮਾਮਲੇ ਸਬੰਧੀ ਐੱਸ. ਆਈ. ਟੀ. ਨੇ ਫਗਵਾੜਾ ਬੁਲਾ ਕੇ ਪੁਲਿਸ ਅਧਿਕਾਰੀਆਂ ਪਾਸੋਂ ਕੀਤੀ ਪੁੱਛਗਿੱਛ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਕੋਟਕਪੂਰਾ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਅਤੇ ਬਹਿਬਲ ਕਲਾ ਗੋਲੀ ਕਾਂਡ ਦੇ ਮਾਮਲੇ ਦੀ ਜਾਂਚ ਪੰਜਾਬ ਸਰਕਾਰ ਦੁਆਰਾ ਬਣਾਈ ਐੱਸ. ਆਈ. ਟੀ. ਨੂੰ ਸੌਾਪੀ ਗਈ ਹੈ | ਐਸ.ਆਈ.ਟੀ. ਦੀ ਟੀਮ ...

ਪੂਰੀ ਖ਼ਬਰ »

ਅਚਾਨਕ ਗੋਲੀ ਚੱਲਣ ਕਾਰਨ ਪੁਲਿਸ ਕਰਮਚਾਰੀ ਜ਼ਖ਼ਮੀ

ਕਪੂਰਥਲਾ, 18 ਅਕਤੂਬਰ (ਸਡਾਨਾ)- ਆਪਣੀ ਰਿਵਾਲਵਰ ਵਿਚੋਂ ਅਚਾਨਕ ਗੋਲੀ ਚੱਲਣ ਕਾਰਨ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ | ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਇਸ ਸਬੰਧੀ ਥਾਣਾ ਢਿਲਵਾਂ ਦੇ ਏ.ਐੱਸ.ਆਈ. ਹਰਵੰਤ ਸਿੰਘ ਨੇ ਦੱਸਿਆ ਕਿ ਪੀੜਤ ਸਵਰਨ ...

ਪੂਰੀ ਖ਼ਬਰ »

ਦੜਾ-ਸੱਟਾ ਲਗਵਾਉਂਦਾ ਇਕ ਕਾਬੂ

ਕਪੂਰਥਲਾ, 18 ਅਕਤੂਬਰ (ਸਡਾਨਾ)- ਥਾਣਾ ਸਿਟੀ ਮੁਖੀ ਇੰਸਪੈਕਟਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਹਵਾਲਦਾਰ ਰਜਿੰਦਰ ਕੁਮਾਰ ਨੇ ਦੜਾ ਸੱਟਾ ਲਗਵਾਉਂਦੇ ਹੋਏ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਪਦਾਰਥ ਵੇਚਣ ਵਾਲੇ 15 ਦੁਕਾਨਦਾਰਾਂ ਦੇ ਚਲਾਨ ਕੱਟੇ

ਕਪੂਰਥਲਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਸਿਹਤ ਵਿਭਾਗ ਦੀ ਟੀਮ ਨੇ ਗ਼ੈਰਕਾਨੰੂਨੀ ਤੰਬਾਕੂ ਪਦਾਰਥ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਅੱਜ ਕਪੂਰਥਲਾ ਸ਼ਹਿਰ ਤੇ ਇਸ ਦੇ ਆਸ ਪਾਸ ਦੇ ਖੇਤਰਾਂ ਦੇ 15 ਦੁਕਾਨਦਾਰਾਂ ਦੇ ਚਲਾਨ ਕੱਟ ਕੇ ਉਨ੍ਹਾਂ ਨੂੰ 2350 ਰੁਪਏ ਜ਼ੁਰਮਾਨਾ ਕੀਤਾ | ਸਿਵਲ ਸਰਜਨ ਕਪੂਰਥਲਾ ਡਾ: ਬਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਅਫ਼ਸਰ ਕਮ ਨੋਡਲ ਅਫ਼ਸਰ ਡਾ: ਕੁਲਜੀਤ ਸਿੰਘ ਦੀ ਅਗਵਾਈ ਵਿਚ ਇਸ ਟੀਮ ਨੇ ਸਬੰਧਿਤ ਦੁਕਾਨਦਾਰਾਂ ਵਿਰੁੱਧ ਕੋਟਪਾ ਐਕਟ ਤਹਿਤ ਕਾਰਵਾਈ ਕੀਤੀ | ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ, ਸਿਗਰਟਨੋਸ਼ੀ ਦੋਨੇ ਹੀ ਸਿਹਤ ਲਈ ਹਾਨੀਕਾਰਕ ਹਨ, ਇਹ ਮੂੰਹ, ਪੇਟ, ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣਦੀ ਹੈ | ਸਿਵਲ ਸਰਜਨ ਨੇ ਸਿਵਲ ਹਸਪਤਾਲ ਵਿਖੇ ਚੱਲ ਰਹੇ ਤੰਬਾਕੂ ਛਡਾਓ ਕੇਂਦਰ ਬਾਰੇ ਵੀ ਜਾਣਕਾਰੀ ਦਿੱਤੀ | ਇਸ ਮੌਕੇ ਡਾ: ਕੁਲਜੀਤ ਸਿੰਘ ਨੇ ਦੱਸਿਆ ਕਿ ਕੋਟਪਾ ਐਕਟ ਤਹਿਤ ਜਨਤਕ ਥਾਵਾਂ 'ਤੇ ਸਿਗਰਟ ਨੋਸ਼ੀ ਕਰਨਾ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਵੇਚਣਾ, ਵਿੱਦਿਅਕ ਸੰਸਥਾਵਾਂ ਦੇ 100 ਮੀਟਰ ਦੇ ਦਾਇਰੇ ਅੰਦਰ ਤੰਬਾਕੂ ਤੇ ਉਸ ਤੋਂ ਬਣੇ ਪਦਾਰਥ ਵੇਚਣ ਦੀ ਮਨਾਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਵਿਅਕਤੀ ਨਸ਼ੀਲੇ ਟੀਕਿਆਂ ਤੇ ਨਕਦੀ ਸਮੇਤ ਗਿ੍ਫ਼ਤਾਰ

ਕਪੂਰਥਲਾ, 18 ਅਕਤੂਬਰ (ਸਡਾਨਾ)- ਸਿਟੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਇਕ ਕਥਿਤ ਦੋਸ਼ੀ ਨੂੰ ਨਸ਼ੀਲੇ ਟੀਕਿਆਂ ਤੇ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਸਤਨਾਮ ਸਿੰਘ, ਡੀ.ਐੱਸ.ਪੀ. ਡੀ. ਮਨਪ੍ਰੀਤ ਸਿੰਘ ਢਿੱਲੋਂ ...

ਪੂਰੀ ਖ਼ਬਰ »

ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਚਾਰ ਰੋਜ਼ਾ ਜ਼ੋਨਲ ਯੁਵਕ ਮੇਲਾ ਸਮਾਪਤ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਗੁੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਜ਼ੋਨਲ ਯੁਵਕ ਮੇਲਾ ਆਪਣੇ ਚੌਥੇ ਤੇ ਅੰਤਿਮ ਦਿਨ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਜ਼ੋਨਲ ਯੁਵਕ ...

ਪੂਰੀ ਖ਼ਬਰ »

ਹੈਲਥ ਵਿਭਾਗ ਦੀ ਟੀਮ ਨੇ ਡੇਂਗੂ ਦੇ ਖ਼ਾਤਮੇ ਲਈ ਘਰਾਂ 'ਚ ਸਪਰੇਅ ਕਰਵਾਈ

ਸੁਭਾਨਪੁਰ, 18 ਅਕਤੂਬਰ (ਸਤਨਾਮ ਸਿੰਘ)- ਸਿਵਲ ਸਰਜਨ ਕਪੂਰਥਲਾ ਡਾ: ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਡਾ: ਜਸਵਿੰਦਰ ਕੁਮਾਰੀ ਐੱਸ. ਐੱਮ. ਓ. ਢਿਲਵਾਂ ਤੇ ਜ਼ਿਲ੍ਹਾ ਐਪੀਡਮੋਲੋਜਿਸਟ ਡਾ: ਰਾਜੀਵ ਭਗਤ ਦੀ ਅਗਵਾਈ ਹੇਠ ਪੀ. ਐੱਚ. ਸੀ. ਢਿਲਵਾਂ ਅਧੀਨ ਆਉਂਦੇ ਪਿੰਡਾਂ ...

ਪੂਰੀ ਖ਼ਬਰ »

ਨਿਗਰਾਨ ਕਮੇਟੀ ਦੀ ਮੀਟਿੰਗ 'ਚ ਸੰਤ ਸੀਚੇਵਾਲ ਨੇ ਸਤਲੁਜ ਤੇ ਬਿਆਸ 'ਚ ਪੈ ਰਹੀ ਗੰਦਗੀ ਨੂੰ ਰੋਕਣ ਦੇ ਦੱਸੇ ਹੱਲ

ਸੁਲਤਾਨਪੁਰ ਲੋਧੀ 18 ਅਕਤੂਬਰ (ਨਰੇਸ਼ ਹੈਪੀ)- ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਨਵੀਂ ਦਿੱਲੀ 'ਚ ਨਿਗਰਾਨ ਕਮੇਟੀ ਦੀ ਹੋਈ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨੇ ਸਤਲੁਜ ਤੇ ਬਿਆਸ ਦਰਿਆ ਵਿਚ ਪੈ ਰਹੇ ਜ਼ਹਿਰੀਲੇ ਪਾਣੀ ਤੇ ਹੋਰ ...

ਪੂਰੀ ਖ਼ਬਰ »

ਜੀ. ਡੀ. ਆਰ. ਕਾਨਵੈਂਟ ਸਕੂਲ 'ਚ 'ਦੁਸਹਿਰੇ' ਦਾ ਤਿਉਹਾਰ ਮਨਾਇਆ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਜੀ. ਡੀ. ਆਰ. ਕਾਨਵੈਂਟ ਸੀ. ਸੈ ਸਕੂਲ ਰਾਵਲਪਿੰਡੀ ਵਿੱਚ 'ਦੁਸਹਿਰੇ' ਦਾ ਤਿਉਹਾਰ ਮਨਾਇਆ ਗਿਆ, ਜਿਸ ਵਿਚ ਕਰਲੀਨ ਕੌਰ ਦਸਵੀਂ 'ਏ' ਤੇ ਤਨਵੀਰ ਕੌਰ ਦਸਵੀਂ 'ਬੀ' ਜਮਾਤ ਦੀਆ ਵਿਦਿਆਰਥਣਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ...

ਪੂਰੀ ਖ਼ਬਰ »

ਭਾਈ ਪੰਜਾਬ ਸਿੰਘ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ

ਸਿੱਧਵਾਂ ਦੋਨਾਂ, 18 ਅਕਤੂਬਰ (ਅਵਿਨਾਸ਼ ਸ਼ਰਮਾ)- ਗੁਰਦੁਆਰਾ ਸੰਤ ਬਾਬਾ ਭਾਈ ਪੰਜਾਬ ਸਿੰਘ ਪ੍ਰਬੰਧਕ ਕਮੇਟੀ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕੱਤਰਤਾ ਬੀਤੇ ਦਿਨੀਂ ਸੰਤ ਬਾਬਾ ਭਾਈ ਪੰਜਾਬ ਜੀ ਦੇ ਗੁਰਦੁਆਰਾ ...

ਪੂਰੀ ਖ਼ਬਰ »

ਅੱਖਾਂ ਦੇ ਆਪ੍ਰੇਸ਼ਨ ਸਬ ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਸ਼ੁਰੂ-ਅੱੈਸ.ਐੱਮ.ਓ.

ਭੁਲੱਥ, 18 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)- ਸਬ ਡਵੀਜ਼ਨਲ ਹਸਪਤਾਲ ਭੁਲੱਥ ਵਿਖੇ ਐੱਸ. ਐੱਮ. ਓ. ਡਾ: ਤਰਸੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਅੱਖਾਂ ਦੇ ਮਾਹਿਰ ਡਾਕਟਰ ਹਸਪਤਾਲ ਵਿਖੇ ਮਰੀਜ਼ਾ ਦੇ ਅਪ੍ਰੇਸ਼ਨ ਕਰਿਆ ਕਰਨਗੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਡਿਵਾਈਨ ਪਬਲਿਕ ਸਕੂਲ 'ਚ ਦੁਸਹਿਰਾ ਦਾ ਤਿਉਹਾਰ ਮਨਾਇਆ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਦੁਸਹਿਰੇ ਦਾ ਤਿਉਹਾਰ ਡਿਵਾਈਨ ਪਬਲਿਕ ਸਕੂਲ ਫਗਵਾੜਾ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਪਿ੍ੰ. ਸ੍ਰੀਮਤੀ ਰੇਨੂੰ ਠਾਕੁਰ ਦੀ ਅਗਵਾਈ ਹੇਠ ਦੁਸਹਿਰੇ ਸਬੰਧੀ ਕਰਵਾਏ ਸਮਾਗਮ ਦੌਰਾਨ ਸਕੂਲ ਦੇ ਚੇਅ. ਪੰਕਜ ਕਪੂਰ ਵਿਸ਼ੇਸ਼ ...

ਪੂਰੀ ਖ਼ਬਰ »

ਸੰਤ ਕਰਤਾਰ ਸਿੰਘ ਤੇ ਸੰਤ ਭਾਗ ਸਿੰਘ ਦੀ ਬਰਸੀ ਸਬੰਧੀ ਧਾਰਮਿਕ ਦੀਵਾਨ

ਲੋਹੀਆਂ ਖਾਸ, 18 ਅਕਤੂਬਰ (ਦਿਲਬਾਗ ਸਿੰਘ)- ਗੁਰਦੁਆਰਾ ਧਰਮਸ਼ਾਲਾ ਟਾਹਲੀ ਸਾਹਿਬ ਗਿੱਦੜਪਿੰਡੀ (ਜਲੰਧਰ) ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਭਾਗ ਸਿੰਘ ਕਾਰ ਸੇਵਾ ਵਾਲਿਆਂ ਦੀ ਬਰਸੀ ਸ਼ਰਧਾ ਨਾਲ ਮਨਾਈ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ...

ਪੂਰੀ ਖ਼ਬਰ »

4000 ਪੁਲਿਸ ਮੁਲਾਜ਼ਮਾਂ ਨੂੰ ਜਲਦ ਕੀਤਾ ਜਾਵੇਗਾ ਪਦ-ਉੱਨਤ-ਡੀ.ਜੀ.ਪੀ.

ਚੰਡੀਗੜ੍ਹ, 18 ਅਕਤੂਬਰ (ਅਜੀਤ ਬਿਊਰੋ)-ਪੁਲਿਸ ਮੁਲਾਜ਼ਮਾਂ ਅੰਦਰ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਤੇ ਸੁਹਿਰਦਤਾ ਵਧਾਉਣ ਦੀ ਕੋਸ਼ਿਸ਼ ਤਹਿਤ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਪੁਲਿਸ ਹੈੱਡਕੁਆਟਰ ਵਿਖੇ ਅਸਿਸਟੈਂਟ ਸਬ-ਇੰਸਪੈਕਟਰ ਕਰਮਜੀਤ ਸਿੰਘ ਤੇ ...

ਪੂਰੀ ਖ਼ਬਰ »

ਨਵਰਾਤਰੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼ਿਵ ਸ਼ਕਤੀ ਮਾਤਾ ਮੰਦਰ ਪਿੰਡ ਗੁਲਾਬਗੜ੍ਹ ਤਹਿਸੀਲ ਫਗਵਾੜਾ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ 21 ਕਲਸ਼ ਸਥਾਪਤ ਕਰਕੇ ਕਰਵਾਏ ਗਏ ਦੁਰਗਾ ਸਤੁਤੀ ਦੇ ਪਾਠਾਂ ਦੀ ਸਮਾਪਤੀ ਦੁਰਗਾ ਨੌਮੀ ਮੌਕੇ ਵਿਧੀ ਪੂਰਵਕ ਕੀਤੀ ਗਈ | ...

ਪੂਰੀ ਖ਼ਬਰ »

ਡਾ. ਸੁਰਜੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੈਂਬਰ ਨਿਯੁਕਤ

ਕਾਲਾ ਸੰਘਿਆਂ, 18 ਅਕਤੂਬਰ (ਸੰਘਾ)- ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਲਈ ਵਰਦਾਨ ਸਾਬਤ ਹੋ ਰਹੀ ਉੱਘੀ ਵਿੱਦਿਅਕ ਸੰਸਥਾ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਦੀ ਪਿ੍ੰਸੀਪਲ ਡਾ. ਸੁਰਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੀ ...

ਪੂਰੀ ਖ਼ਬਰ »

ਕੀਰਤਨ ਦਰਬਾਰ 20 ਨੂੰ

ਕਪੂਰਥਲਾ, 18 ਅਕਤੂਬਰ (ਸਡਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 20 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਕਲੋਨੀ ਵਿਖੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ...

ਪੂਰੀ ਖ਼ਬਰ »

ਸੰਤ ਬਾਬਾ ਕ੍ਰਿਸ਼ਨ ਨਾਥ ਦਾ ਜਨਮ ਦਿਨ ਮਨਾਇਆ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਦਾ 56ਵਾਂ ਜਨਮ ਦਿਨ ਤੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਦੇਸ਼ਾਂ ਵਿਦੇਸ਼ਾਂ ...

ਪੂਰੀ ਖ਼ਬਰ »

ਭਾਜਪਾ ਘੱਟ ਗਿਣਤੀ ਮੋਰਚੇ ਦੇ ਜ਼ਿਲ੍ਹਾ ਤੇ ਸ਼ਹਿਰੀ ਪ੍ਰਧਾਨ ਕੀਤੇ ਨਿਯੁਕਤ

ਕਪੂਰਥਲਾ, 18 ਅਕਤੂਬਰ (ਸਡਾਨਾ)- ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਸੂਬਾ ਪ੍ਰਧਾਨ ਸੈਮਸਨ ਬਬਲੂ ਨੇ ਕਪੂਰਥਲਾ ਦਾ ਦੌਰਾ ਕੀਤਾ | ਇਸ ਮੌਕੇ ਹਾਈ ਕਮਾਂਡ ਦੇ ਨਾਲ-ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਪਾਸੀ ਤੇ ਮੰਡਲ ਪ੍ਰਧਾਨ ਧਰਮਪਾਲ ਮਹਾਜਨ ਦੀ ਸਹਿਮਤੀ ਨਾਲ ...

ਪੂਰੀ ਖ਼ਬਰ »

ਪ੍ਰਸਿੱਧ ਸਮਾਜ ਸੇਵਕ ਸੁਭਾਸ਼ ਗੋਇਲ ਦਿੱਲੀ ਵਿਚ ਸਨਮਾਨਿਤ

ਜਲੰਧਰ, 18 ਅਕਤੂਬਰ (ਅ.ਬ.)-ਨਵੰਬਰ 2005 ਤੋਂ ਹੁਣ ਤੱਕ ਲਗਪਗ 12 ਸਾਲਾਂ 'ਚ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ ਨਸ਼ਾਮੁਕਤੀ ਜਾਗਰੂਕਤਾ ਕੈਂਪ ਲਗਾ ਕੇ ਦੇਸ਼ ਦੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਨਸ਼ਾਮੁਕਤ ਕਰਵਾਏ ਜਾਣ ਮੌਕੇ 'ਤੇ ਜੀਵਨ ਸੰਚਾਰ ਵੈੱਲਫੇਅਰ ਐਾਡ ਚੈਰੀਟੇਬਲ ...

ਪੂਰੀ ਖ਼ਬਰ »

ਆਪਣਾ ਹੁਨਰ ਨਿਖਾਰ ਕੇ ਸਮਾਜ 'ਚ ਔਰਤਾਂ ਪਹਿਚਾਣ ਬਣਾਉਣ- ਨੀਲਮ ਮਹੇ

ਕਪੂਰਥਲਾ, 18 ਅਕਤੂਬਰ (ਅ. ਬ.)- ਪੇਂਡੂ ਖੇਤਰ ਦੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਦੇਣ ਲਈ ਪੇਂਡੂ ਵਿਕਾਸ ਵਿਭਾਗ, ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਵਲੋਂ ਜ਼ਿਲ੍ਹਾ ਕਪੂਰਥਲਾ ਵਿਖੇ ਚੱਲ ਰਹੇ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਨਈ ਤਾਲੀਮ' ਸਕੀਮ ਦਾ ਆਗਾਜ਼

ਕਪੂਰਥਲਾ, 18 ਅਕਤੂਬਰ (ਸਡਾਨਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 149ਵੀਂ ਜਨਮ ਵਰ੍ਹੇਗੰਢ ਸਬੰਧੀ ਮਹਾਤਮਾ ਗਾਂਧੀ ਨੈਸ਼ਨਲ ਕੌਾਸਲ ਆਫ਼ ਰੂਰਲ ਐਜੂਕੇਸ਼ਨ ਵਲੋਂ ਚਲਾਈ ਗਈ ਸਕੀਮ 'ਨਈ ਤਾਲੀਮ' ਦਾ ਆਗਾਜ਼ ...

ਪੂਰੀ ਖ਼ਬਰ »

ਡੀ. ਸੀ. ਨੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਕਪੂਰਥਲਾ, 18 ਅਕਤੂਬਰ (ਸਡਾਨਾ)- ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਅੱਜ ਸਥਾਨਕ ਯੋਜਨਾ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ | ...

ਪੂਰੀ ਖ਼ਬਰ »

ਕੀਰਤਨ ਦਰਬਾਰ ਦਾ ਪੋਸਟਰ ਕੀਤਾ ਜਾਰੀ

ਖਲਵਾੜਾ, 18 ਅਕਤੂਬਰ (ਮਨਦੀਪ ਸਿੰਘ ਸੰਧੂ)- ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ 512ਵੇਂ ਜਨਮ ਦਿਵਸ ਨੂੰ ਸਮਰਪਿਤ ਪਿੰਡ ਭੁੱਲਾਰਾਈ ਦੇ ਗੁਰਦੁਆਰਾ ਬਾਬਾ ਸੋਭਾ ਸਿੰਘ ਵਿਖੇ ਕਰਵਾਏ ਜਾ ਰਹੇ ਕੀਰਤਨ ਦਰਬਾਰ ਦਾ ਪੋਸਟਰ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਵਲੋਂ ਬੇਗੋਵਾਲ ਮੰਡੀ 'ਚ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

ਬੇਗੋਵਾਲ, 18 ਅਕਤੂਬਰ (ਸੁਖਜਿੰਦਰ ਸਿੰਘ)- ਐੱਸ. ਡੀ. ਐੱਮ. ਭੁਲੱਥ ਗੁਰਸਿਮਰਨ ਸਿੰਘ ਢਿੱਲੋਂ ਨੇ ਬੇਗੋਵਾਲ ਨਵੀਂ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲਿਆ | ਇਸ ਮੌਕੇ ਅੱੈਸ. ਡੀ. ਐੱਮ. ਭੁਲੱਥ ਗੁਰਸਿਮਰਨ ਸਿੰਘ ਢਿੱਲੋਂ ਮੰਡੀ ਮੰਡੀ 'ਚ ਆਈਆਂ ਹੋਈਆਂ ਝੋਨੇ ਦੀਆਂ ...

ਪੂਰੀ ਖ਼ਬਰ »

ਮੰਡ ਖੇਤਰ 'ਚ ਅੱਧੀ ਦਰਜਨ ਸਰਕਾਰੀ ਸਕੂਲ ਅਧਿਆਪਕਾਂ ਤੋਂ ਖ਼ਾਲੀ

ਫੱਤੂਢੀਂਗਾ, 18 ਅਕਤੂਬਰ (ਬਲਜੀਤ ਸਿੰਘ)- ਲੋਕਤੰਤਰ 'ਚ ਲੋਕ ਆਪਣੇ ਨੁਮਾਇੰਦੇ ਚੁਣ ਕੇ ਸਰਕਾਰ ਬਣਾਉਂਦੇ ਹਨ ਤੇ ਚੁਣੇ ਨੁਮਾਇੰਦਿਆਂ ਦੁਆਰਾ ਸਰਕਾਰ ਬਣਦੀ ਹੈ | ਜਿਨ੍ਹਾਂ ਦਾ ਮੁੱਢਲਾ ਕੰਮ-ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ, ਸਿੱਖਿਆ ਤੇ ਗ਼ਰੀਬੀ ਰੇਖਾ ਤੋਂ ਹੇਠਾਂ ...

ਪੂਰੀ ਖ਼ਬਰ »

ਡਾ: ਗੁਰਮੀਤ ਕੌਰ ਨੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਅਹੁਦਾ ਸੰਭਾਲਿਆ

ਕਪੂਰਥਲਾ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)- ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਵਜੋਂ ਡਾ: ਗੁਰਮੀਤ ਕੌਰ ਦੁੱਗਲ ਨੇ ਸਿਵਲ ਸਰਜਨ ਦਫ਼ਤਰ ਵਿਚ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਉਹ ਆਪਣਾ ਕੰਮ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਮਾਨ ਮਨਸਾ ਦੇਵੀ ਮੰਦਰ ਵਿਖੇ ਨਤਮਸਤਕ ਹੋਏ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਨਵਰਾਤਰੇ ਪੂਜਨ ਮੌਕੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਸਥਾਨਕ ਮਨਸਾ ਦੇਵੀ ਨਗਰ ਸਥਿਤ ਮਾਤਾ ਮਨਸਾ ਦੇਵੀ ਮੰਦਰ ਵਿਖੇ ਨਤਮਸਤਕ ਹੋਣ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਸਕੂਲ ਦੀ ਟੀਮ ਹੈਾਡਬਾਲ 'ਚ ਦੂਜੇ ਸਥਾਨ 'ਤੇ ਰਹੀ

ਕਪੂਰਥਲਾ, 18 ਅਕਤੂਬਰ (ਵਿ. ਪ੍ਰ.)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਹੈਾਡਬਾਲ ਲੜਕੇ ਅੰਡਰ-17 ਵਰਗ ਦੇ ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਲੱਖਣ ਕਲਾਂ ਵਿਚ ਕਰਵਾਏ ਗਏ ਮੁਕਾਬਲੇ ਵਿਚ ਸ੍ਰੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਸੇਵਕ ਸਭਾ ਨਡਾਲਾ ਦੀ ਮੀਟਿੰਗ ਹੋਈ

ਨਡਾਲਾ, 18 ਅਕਤੂਬਰ (ਮਾਨ)- ਗੁਰੂ ਨਾਨਕ ਮਿਸ਼ਨ ਸੇਵਕ ਸਭਾ ਨਡਾਲਾ ਦੀ ਮੀਟਿੰਗ ਪ੍ਰਧਾਨ ਅਜੀਤ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਪ੍ਰਧਾਨ ਖੱਖ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿਚ ਗੁਰੂ ਨਾਨਕ ਮਿਸ਼ਨ ਸੇਵਕ ...

ਪੂਰੀ ਖ਼ਬਰ »

ਫਗਵਾੜਾ ਵਿਖੇ ਮੈਰਾਥਨ 'ਇਕ ਦੌੜ ਮਨੁੱਖਤਾ ਦੇ ਨਾਮ' ਕਰਵਾਈ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ, ਤਰਨਜੀਤ ਸਿੰਘ ਕਿੰਨੜਾ)- ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਵਲੋਂ ਭਾਈ ਘਨੱਈਆ ਜੀ ਦੇ 300 ਸਾਲਾ ਜੋਤੀ ਜੋਤ ਸਮਾਉਣ ਦੇ ਸ਼ਤਾਬਦੀ ਪੁਰਬ ਨੂੰ ਸਮਰਪਿਤ ਸਰਬੱਤ ਦੇ ਭਲੇ ਤੇ ਮਨੁੱਖੀ ਬਰਾਬਰਤਾ ਦਾ ਸੁਨੇਹਾ ਦੇਣ ਲਈ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਦੇਵੀ ਤਲਾਬ ਦੀ ਪ੍ਰਬੰਧਕ ਕਮੇਟੀ ਦੀ 21 ਨੂੰ ਹੋਣ ਵਾਲੀ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ

ਕਪੂਰਥਲਾ, 18 ਅਕਤੂਬਰ (ਵਿ.ਪ੍ਰ.)- ਸ੍ਰੀ ਕਲਗੀਧਰ ਸੇਵਕ ਸਭਾ ਰਜਿ: ਗੁਰਦੁਆਰਾ ਸਾਹਿਬ ਦੇਵੀ ਤਲਾਬ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਚ ਹੋਈ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ...

ਪੂਰੀ ਖ਼ਬਰ »

ਵਿਰਸੇ ਦੀ ਸੰਭਾਲ ਤੇ ਪੰਜਾਬੀਅਤ ਦੀ ਗੱਲ ਕਰਦੀ ਹੈ ਫ਼ਿਲਮ 'ਆਟੇ ਦੀ ਚਿੜੀ'

ਹਰਵਿੰਦਰ ਸਿੰਘ ਫੁੱਲ ਜਲੰਧਰ-ਪੰਜਾਬੀ ਸਿਨੇਮਾ ਕਾਮੇਡੀ ਦੇ ਦੌਰ 'ਚੋਂ ਨਿਕਲ ਕੇ ਲੱਗਦਾ ਹੈ ਕਿ ਸੰਜੀਦਾ ਵਿਸ਼ਿਆਂ ਵੱਲ ਨੂੰ ਮੋੜ ਕੱਟ ਰਿਹਾ ਹੈ | ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਦੁਨੀਆ ਭਰ ਦੇ ਸਿਨਮਿਆਂ ਵਿਚ ਅੱਜ ਰਿਲੀਜ਼ ਹੋਈ ਨਿਰਮਾਤਾ ਚਰਨਜੀਤ ਸਿੰਘ ਵਾਲੀਆ ...

ਪੂਰੀ ਖ਼ਬਰ »

ਫਗਵਾੜਾ ਵਿਖੇ ਵੱਖ-ਵੱਖ ਥਾਵਾਂ 'ਤੇ ਅੱਜ ਮਨਾਇਆ ਜਾਵੇਗਾ ਦੁਸਹਿਰਾ

ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ 19 ਅਕਤੂਬਰ ਨੂੰ ਫਗਵਾੜਾ ਦੇ ਵੱਖ-ਵੱਖ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ | ਤਿਉਹਾਰ ਦੁਸਹਿਰਾ ਜਿਨ੍ਹਾਂ ਵਿਚ ਕੌਮੀ ਸੇਵਕ ਰਾਮ ਲੀਲ੍ਹਾ ਤੇ ਤਿਉਹਾਰ ਕਮੇਟੀ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਸੂਬਾ ਸਰਕਾਰ ਦੇ ਪੁਤਲੇ ਸਾੜ ਕੇ ਕੀਤੀ ਨਾਅਰੇਬਾਜ਼ੀ

ਕਪੂਰਥਲਾ, 18 ਅਕਤੂਬਰ (ਸਡਾਨਾ)- ਪਟਿਆਲਾ ਵਿਖੇ ਬੀਤੇ 11 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਐੱਸ.ਐੱਸ.ਏ. ਰਮਸਾ ਅਧਿਆਪਕਾਂ ਦੇ ਸੰਘਰਸ਼ ਨੂੰ ਪੂਰਨ ਸਮਰਥਨ ਦਿੰਦਿਆਂ ਸਾਂਝਾ ਅਧਿਆਪਕ ਮੋਰਚਾ ਦੀ ਜ਼ਿਲ੍ਹਾ ਇਕਾਈ ਵਲੋਂ ਅੱਜ ਸੂਬਾ ਸਰਕਾਰ ...

ਪੂਰੀ ਖ਼ਬਰ »

ਦੁਸਹਿਰੇ ਦੀਆਂ ਤਿਆਰੀਆਂ ਮੁਕੰਮਲ

ਢਿਲਵਾਂ, 18 ਅਕਤੂਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ) –ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ (ਰਜਿ) .ਢਿਲਵਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ 19 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਦੀ ...

ਪੂਰੀ ਖ਼ਬਰ »

ਚੰਗੀਆਂ ਸੇਵਾਵਾਂ ਬਦਲੇ ਹਵਾਲਦਾਰ ਜਗਦੀਸ਼ ਕੁਮਾਰ ਦਾ ਡੀ. ਜੀ. ਪੀ. ਸੁਰੇਸ਼ ਅਰੋੜਾ ਵਲੋਂ ਸਨਮਾਨ

ਕਪੂਰਥਲਾ, 18 ਅਕਤੂਬਰ (ਸਡਾਨਾ)- ਟਰੈਫ਼ਿਕ ਪੁਲਿਸ ਵਿਚ ਲੰਮਾ ਸਮੇਂ ਦੌਰਾਨ ਪੀ.ਸੀ.ਆਰ. ਵਿਚ ਡਿਊਟੀ 'ਤੇ ਤਾਇਨਾਤ ਹਵਾਲਦਾਰ ਜਗਦੀਸ਼ ਕੁਮਾਰ ਨੂੰ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵਲੋਂ ਉਸਦੀਆਂ ਸ਼ਾਨਦਾਰ ਸੇਵਾਵਾਂ ਦੇ ਬਦਲੇ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ...

ਪੂਰੀ ਖ਼ਬਰ »

ਸ੍ਰੀ ਨੀਲਕੰਠ ਮੰਦਰ ਦੇ ਪੁਜਾਰੀ 'ਤੇ ਤਿੰਨ ਨੌਜਵਾਨਾਂ ਵਲੋਂ ਹਮਲਾ

ਕਪੂਰਥਲਾ, 18 ਅਕਤੂਬਰ (ਸਡਾਨਾ)- ਅਰਬਨ ਅਸਟੇਟ ਵਿਖੇ ਸਥਿਤ ਸ੍ਰੀ ਨੀਲਕੰਠ ਮੰਦਰ ਦੇ ਪੰਡਿਤ ਰਾਜ ਕੁਮਾਰ 'ਤੇ ਤਿੰਨ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਮੰਦਰ ਵਿਚ ਮੌਜੂਦ ਕੁੱਝ ਲੋਕਾਂ ਨੇ ਛਡਾਇਆ ਤੇ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਲੋਕ ਗੀਤ 'ਚ ਐੱਸ. ਡੀ. ਕਾਲਜ ਦੂਜੇ ਸਥਾਨ 'ਤੇ ਰਿਹਾ

ਸੁਲਤਾਨਪੁਰ ਲੋਧੀ, 18 ਅਕਤੂਬਰ (ਹੈਪੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਡੀ-ਜ਼ੋਨ ਯੂਥ ਫ਼ੈਸਟੀਵਲ ਵਿਚ ਸਥਾਨਕ ਐੱਸ. ਡੀ. ਕਾਲਜ ਫ਼ਾਰ ਵੁਮੈਨ ਦੀ ਬੀ. ਏ. ਭਾਗ ਪਹਿਲਾ ਦੀ ਵਿਦਿਆਰਥਣ ਜਸਪਿੰਦਰ ਕੌਰ ਲੋਕ ਗੀਤ ਮੁਕਾਬਲੇ ਵਿਚ ਦੂਸਰੇ ਸਥਾਨ 'ਤੇ ਕਬਜ਼ਾ ਕਰਨ ...

ਪੂਰੀ ਖ਼ਬਰ »

ਕੋਟਰਾਣੀ ਸਪੋਰਟਸ ਕਲੱਬ ਨੇ ਸਾਲਾਨਾ ਛਿੰਝ ਮੇਲਾ ਕਰਵਾਇਆ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਹਜ਼ਰਤ ਸਰਕਾਰ ਸ਼ਾਹ ਇਨਾਇਤ ਬਲੀ ਦੇ ਦਰਬਾਰ ਪਿੰਡ ਕੋਟਰਾਣੀ ਵਿਖੇ ਕੋਟਰਾਣੀ ਸਪੋਰਟਸ ਕਲੱਬ ਵਲੋਂ ਕਬੱਡੀ ਦਾ ਸ਼ੋਅ ਮੈਚ ਅਤੇ 21ਵਾਂ ਸਾਲਾਨਾ ਛਿੰਝ ਮੇਲਾ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

'ਪਰਾਲੀ ਬਚਾਓ, ਫ਼ਸਲ ਵਧਾਓ' ਸਬੰਧੀ ਸੈਮੀਨਾਰ ਕਰਵਾਇਆ

ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਨਬਾਰਡ ਵਲੋਂ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 'ਪਰਾਲੀ ਬਚਾਓ, ਫ਼ਸਲ ਵਧਾਓ' ਸਬੰਧੀ ਇਕ ਸੈਮੀਨਾਰ ਪਿੰਡ ਗੁਲਾਬਗੜ੍ਹ ਤਹਿਸੀਲ ਫਗਵਾੜਾ ਵਿਖੇ ਕਰਵਾਇਆ ਗਿਆ | ਇਸ ਮੌਕੇ ਸੁਸਾਇਟੀ ...

ਪੂਰੀ ਖ਼ਬਰ »

ਅਧਿਆਪਕ ਦਲ ਦੀ ਮੀਟਿੰਗ ਹੋਈ

ਕਪੂਰਥਲਾ, 18 ਅਕਤੂਬਰ (ਵਿ. ਪ੍ਰ.)- ਅਧਿਆਪਕ ਦਲ ਪੰਜਾਬ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ ਤੇ ਸਕੱਤਰ ਜਨਰਲ ਮਨਜਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਡੀ.ਏ. ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX