ਤਾਜਾ ਖ਼ਬਰਾਂ


ਰਾਜੌਰੀ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  17 minutes ago
ਸ੍ਰੀਨਗਰ, 13 ਨਵੰਬਰ- ਪਾਕਿਸਤਾਨ ਨੇ ਅੱਜ ਸਵੇਰੇ 7 ਵਜੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਕੇਰੀ ਪਿੰਡ 'ਚ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  33 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਨੇ ਕਰਨਾਟਕ ਦੇ ਅਯੋਗ ਕਰਾਰੇ ਗਏ 17 ਬਾਗ਼ੀ ਵਿਧਾਇਕਾਂ 'ਤੇ ਅੱਜ ਫ਼ੈਸਲਾ ਦੇ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੀਕਰ ਵਲੋਂ ਵਿਧਾਇਕਾਂ ਨੂੰ...
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  42 minutes ago
ਕਾਬੁਲ, 13 ਨਵੰਬਰ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇੱਕ ਕਾਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋਏ ਹਨ। ਅਫ਼ਗ਼ਾਨਿਸਤਾਨ ਦੇ ਗ੍ਰਹਿ...
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  about 1 hour ago
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ)- ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਪਿੰਡ ਵਾਸੀਆਂ ਵਲੋਂ ਮਨਾਇਆ ਜਾ...
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  about 2 hours ago
ਅਜਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ ਨੇ ਦੇਸ਼ ਵਿਦੇਸ਼ ਤੋਂ ਪੁੱਜੀ ਸੰਗਤ ਦਾ ਮਨ ਮੋਹ...
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  about 2 hours ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  about 3 hours ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਦੀਪਮਾਲਾ ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਸ੍ਰੀਨਗਰ, 12 ਨਵੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸ਼ਾਹਪੁਰ ਅਤੇ ਕਿਰਨੀ ਸੈਕਟਰ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ...
ਤਲਾਸ਼ੀ ਦੌਰਾਨ ਜੇਲ੍ਹ 'ਚੋਂ ਇੱਕ ਹਵਾਲਾਤੀ ਤੋਂ ਬਰਾਮਦ ਹੋਇਆ ਮੋਬਾਈਲ ਫ਼ੋਨ
. . .  1 day ago
ਬਠਿੰਡਾ, 12 ਨਵੰਬਰ (ਨਾਇਬ ਸਿੱਧੂ)- ਬਠਿੰਡਾ ਦੇ ਹਾਈ ਸਕਿਉਰਿਟੀ ਸੈਂਟਰ ਜੇਲ੍ਹ 'ਚ ਇੱਕ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਹੋਇਆ...
ਅੰਮ੍ਰਿਤਸਰ 'ਚ ਪੁੱਤਰ ਵੱਲੋਂ ਬਜ਼ੁਰਗ ਪਿਤਾ ਦਾ ਕਤਲ
. . .  1 day ago
ਵੇਰਕਾ, 12 ਨਵੰਬਰ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਖੇਤਰ 'ਚ ਕਲਜੁਗੀ ਨੌਜਵਾਨ ਪੁੱਤਰ ਵੱਲੋਂ ਰਾਤ ਸਮੇਂ ਗਲਾ ਘੁੱਟਣ ਤੋਂ ਬਾਅਦ ਤੇਜ਼ ਧਾਰ ਹਥਿਆਰ...
ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ
. . .  1 day ago
ਨਵੀਂ ਦਿੱਲੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਅੱਜ ਮਹਾਰਾਸ਼ਟਰ 'ਚ...
ਜੰਮੂ-ਕਸ਼ਮੀਰ ਸੜਕ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 16
. . .  1 day ago
ਕੈਪਟਨ ਨੇ ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦਾ ਕੀਤਾ ਧੰਨਵਾਦ
. . .  1 day ago
ਜੰਮੂ-ਕਸ਼ਮੀਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 12 ਲੋਕਾਂ ਦੀ ਮੌਤ
. . .  1 day ago
ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾ ਰਿਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵੇ ਪ੍ਰਕਾਸ਼ ਪੁਰਬ
. . .  1 day ago
ਕਰਤਾਰਪੁਰ ਸਾਹਿਬ ਜਾਣ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਦਿੱਲੀ ਸਰਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਖੰਨਾ / ਸਮਰਾਲਾ

ਬਿਰਧ ਆਸ਼ਰਮ ਦੇ ਨਾਂਅ 'ਤੇ ਉਗਰਾਹੀ ਕਰਦੇ ਠੱਗ ਪਿੰਡ ਵਾਲਿਆਂ ਨੇ ਕੀਤੇ ਕਾਬੂ

ਮਾਛੀਵਾੜਾ ਸਾਹਿਬ, 19 ਅਕਤੂਬਰ (ਸੁਖਵੰਤ ਸਿੰਘ ਗਿੱਲ)-ਪਿੰਡਾਂ 'ਚ ਲੋਕਾਂ ਤੋਂ ਬਿਰਧ ਆਸ਼ਰਮ ਦੇ ਨਾਂਅ 'ਤੇ ਓਗਰਾਹੀ ਕਰਦੇ 2 ਠੱਗ ਅੱਜ ਪਿੰਡ ਪਵਾਤ ਵਿਖੇ ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਗੁੱਲੂ ਦੇ ਘਰ ਜਾ ਕੇ ਓਗਰਾਹੀ ਕਰਨ ਸਮੇਂ ਅੜਿੱਕੇ ਆ ਗਏ | ਪੈੱ੍ਰਸ ਨੂੰ ...

ਪੂਰੀ ਖ਼ਬਰ »

ਦੋ ਭਰਾਵਾਂ ਨੂੰ ਕੁੱਟਮਾਰ ਕੇ ਕੀਤਾ ਜ਼ਖ਼ਮੀ

ਖੰਨਾ, 19 ਅਕਤੂਬਰ (ਅਮਰਜੀਤ ਸਿੰਘ)-ਦੋ ਭਰਾਵਾਂ ਨੂੰ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲਵੱਡੀ ਨੇ ਵੀਰੀ, ਅਮਰੀਕ, ਤਰਲੋਚਨ,ਕਾਲਾ ਅਤੇ ਮੰਗਾ ਆਦਿ ਿਖ਼ਲਾਫ਼ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਨਾਲ ਇਕ ਜ਼ਖ਼ਮੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਕਾਰ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸੋਨੂੰ 22 ਸਾਲ ਵਾਸੀ ਖੰਨਾ ਨੇ ਦੱਸਿਆ ਕਿ ਮੈਂ ਰਾਤ ਸਮੇਂ ਅਮਲੋਹ ਰੋਡ 'ਤੇ ਇਕ ਹੋਟਲ ਤੋਂ ਖਾਣਾ ਲੈਣ ਲਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ

ਮਾਛੀਵਾੜਾ ਸਾਹਿਬ, 19 ਅਕਤੂਬਰ (ਸੁਖਵੰਤ ਸਿੰਘ ਗਿੱਲ)-ਨੇੜ੍ਹਲੇ ਪਿੰਡ ਰਤੀਪੁਰ ਵਿਖੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਕਿ ਕੋਈ ਪਹਿਚਾਣ ਨਹੀਂ ਹੋ ਸਕੀ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਕਿਸੇ ...

ਪੂਰੀ ਖ਼ਬਰ »

ਕੁਹਾੜਾ ਚੌਕ 'ਚ ਦੁੁਸਹਿਰੇ ਵਾਲੇ ਦਿਨ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਕੁਹਾੜਾ, 19 ਅਕਤੂਬਰ (ਤੇਲੂ ਰਾਮ ਕੁਹਾੜਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਠੇਕਾ ਮੁਲਾਜ਼ਮਾਂ ਨੇ ਕੁਹਾੜਾ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ¢ ਮੁਲਾਜ਼ਮ ਪਾਣੀ ਵਾਲੀ ਟੈਂਕੀ ਕੋਲ ਧਰਨਾ ਦੇਣ ਉਪਰੰਤ ਪੁਤਲੇ ਨੂੰ ਮੋਢਿਆਂ 'ਤੇ ਚੁੱਕ ਕੇ ...

ਪੂਰੀ ਖ਼ਬਰ »

ਘਰ-ਘਰ ਰੁਜ਼ਗਾਰ ਸਕੀਮ ਅਧੀਨ ਵਿਧਾਇਕ ਗੁਰਕੀਰਤ ਵਲੋਂ ਵੇਰਕਾ ਬੂਥ ਦਾ ਉਦਘਾਟਨ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਸਰਕਾਰ ਵਲੋਂ ਘਰ 2 ਰੋਜ਼ਗਾਰ ਸਕੀਮ ਤਹਿਤ ਨੌਜਵਾਨ ਧਰਮਿੰਦਰ ਚਾਂਦਲਾ ਨੂੰ ਵੇਰਕਾ ਮਿਲਕ ਬਾਰ ਦਾ ਬੂਥ ਸਰਕਾਰ ਵਲੋਂ ਅਲਾਟ ਕੀਤਾ ਗਿਆ | ਇਸ ਬੂਥ ਦਾ ਉਦਘਾਟਨ ਵਿਧਾਇਕ ਗੁਰਕੀਰਤ ਸਿੰਘ ਵਲੋਂ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਕੁਹਾੜਾ ਕੂੰਮ ਕਲਾਂ 'ਚ ਨਵੇਂ ਐੱਸ. ਐਮ. ਓ. ਨੇ ਅਹੁਦਾ ਸੰਭਾਲਿਆ

ਕੁਹਾੜਾ, 19 ਅਕਤੂਬਰ (ਤੇਲੂ ਰਾਮ ਕੁਹਾੜਾ)-ਡਾ. ਰਾਜ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨੇ ਕਮਿਊਨਿਟੀ ਹੈਲਥ ਸੈਂਟਰ ਕੂੰਮ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਅਹੁਦਾ ਸੰਭਾਲ ਲਿਆ ਹੈ ¢ ਕੂੰਮ ਕਲਾਂ ਸੈਂਟਰ ਦੇ ਸਮੂਹ ਸਟਾਫ ਨੇ ਅਹੁਦਾ ਸੰਭਾਲਣ 'ਤੇ ਗੁਲਦਸਤੇ ਭੇਟ ਕਰਕੇ ...

ਪੂਰੀ ਖ਼ਬਰ »

ਜੱਸੀ, ਅਸਗਰੀਪੁਰ ਅਤੇ ਮਾਂਗਟ ਵਲੋਂ ਬੀਜਾ ਜ਼ੋਨ ਦੇ ਪਿੰਡਾਂ ਦਾ ਇਤਿਹਾਸਕ ਵਿਕਾਸ ਕਰਨ ਦਾ ਦਾਅਵਾ

ਬੀਜਾ, 19 ਅਕਤੂਬਰ (ਰਣਧੀਰ ਸਿੰਘ ਧੀਰਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਜ਼ੋਨ ਇੰਚਾਰਜ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜੱਟ ਮਹਾਂ ਸਭਾ ਦੇ ਪਰਧਾਨ ਸੰਦੀਪ ਸਿੰਘ ਅਸਗਰੀਪੁਰ ਅਤੇ ਜ਼ਿਲ੍ਹਾ ਸਕੱਤਰ ਸਰਪੰਚ ਭਗਵੰਤ ਸਿੰਘ ਮਾਂਗਟ ਨੇ ਦਾਅਵਾ ਕੀਤਾ ਤੇ ...

ਪੂਰੀ ਖ਼ਬਰ »

ਗੁਰੂਆਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਵਾਲਿਆਂ ਨੂੰ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ-ਸਵਾਮੀ ਰਾਮ ਮੁੰਨੀ

ਖੰਨਾ, 19 ਅਕਤੂਬਰ (ਅਮਰਜੀਤ ਸਿੰਘ)-ਪਿੰਡ ਕਲਾਲ ਮਾਜਰਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਸਰੂਪਾ ਨੰਦ ਦੀ ਚਲਾਈ ਹੋਈ ਲੜੀ ਨੰੂ ਜਾਰੀ ਰੱਖਦਿਆਂ ਬਾਬਾ ਸਰੂਪਾ ਨੰਦ ਕੁਟੀਆ ਵਿਖੇ ਕੁਟੀਆ ਸੰਚਾਲਕ ਸਵਾਮੀ ਰਾਮ ਮੁੰਨੀ ਵਲੋਂ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਪਟਾਕਾ ਦੁਕਾਨਦਾਰਾਂ ਨਾਲ ਐਸ. ਪੀ. ਭੀਖੀ ਦੀ ਮੀਟਿੰਗ, ਕਈ ਹਦਾਇਤਾਂ ਦਿੱਤੀਆਂ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਐਸ. ਐਸ. ਪੀ. ਧਰੁਵ ਦਹੀਆ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹਦਾਇਤਾਂ ਦਿੱਤੀਆਂ ਤੇ ਖੰਨਾ ਦੇ ਐਸ. ਪੀ. ਬਲਵਿੰਦਰ ਸਿੰਘ ਭੀਖੀ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਸਮੂਹ ਪਟਾਕਾ ਵਿਕਰੇਤਾ ਦੀ ਮੀਟਿੰਗ ਕੀਤੀ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਪ੍ਰਧਾਨ ਹੀਰਾ ਨੇ ਸੌ ਾਪਿਆ ਦਿਨੇਸ਼ ਵਿੱਜ ਨੂੰ ਖੰਨਾ ਮੰਡਲ ਦੇ ਪ੍ਰਧਾਨ ਦਾ ਪਦ ਭਾਰ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਇਕ ਵਿਸ਼ੇਸ਼ ਬੈਠਕ ਦਿਨੇਸ਼ ਵਿਜ ਦੇ ਨਿਵਾਸ ਸਥਾਨ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਬਰਮਾਲੀਪੁਰ ਵਿਖੇ ਬਾਬਾ ਰਾਮ ਸਿੰਘ ਦੇਹੜ ਦੀ ਯਾਦ 'ਚ ਤਿੰਨ ਰੋਜ਼ਾ ਸਾਲਾਨਾ ਸਮਾਗਮ ਸਮਾਪਤ- ਅਨੇਕਾਂ ਰਾਗੀ, ਢਾਡੀ ਤੇ ਪ੍ਰਚਾਰਕ ਪੁੱਜੇ

ਬੀਜਾ, 19 ਅਕਤੂਬਰ (ਰਣਧੀਰ ਸਿੰਘ ਧੀਰਾ)-ਨੇੜਲੇ ਪਿੰਡ ਬਰਮਾਲੀਪੁਰ ਵਿਖੇ ਬਾਬਾ ਰਾਮ ਸਿੰਘ ਦੇਹੜ ਦੀ ਯਾਦ ਵਿਚ 9ਵਾਂ ਸਾਲਾਨਾ ਸਮਾਗਮ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਬਿੱਟੂ ਦੀ ਦੇਖ ਰੇਖ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ
ਗੁਰੂ ਨਾਨਕ ਸਕੂਲ ਦੇ ਛੇ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਦੋਰਾਹਾ, 19 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਧਾਈ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਦੁਸਹਿਰੇ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਦੇ ਛੇ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਦੋਰਾਹਾ, 19 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਧਾਈ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਦੁਸਹਿਰੇ ...

ਪੂਰੀ ਖ਼ਬਰ »

ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ 'ਚ ਫੇਅਰਵੈੱਲ ਡੇ ਮਨਾਇਆ

ਜੋਧਾਂ, 19 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਵਿਖੇ ਜੀ. ਐਨ. ਐਮ. ਦਾ ਕੋਰਸ ਪੂਰਾ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਜੂਨੀਅਰ ਵਿਦਿਆਰਥਣਾਂ ਵਲੋਂ ਵਿਦਾਇਗੀ ਦੇਣ ਲਈ ਫੇਅਰਵੈੱਲ ਡੇ ਮਨਾਇਆ ਗਿਆ | ਇਸ ਮੌਕੇ ਹੋਏ ...

ਪੂਰੀ ਖ਼ਬਰ »

ਹਜ਼ਾਰਾਂ ਲੋਕਾਂ ਨੇ ਮਨਾਇਆ ਦੁਸਹਿਰਾ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿਚ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਵੱਖ ਵੱਖ ਕਸਬਿਆਂ ਜਿਨ੍ਹਾਂ ਵਿਚ ਸਮਰਾਲਾ, ਮਾਛੀਵਾੜਾ, ਮੰਡੀ ਅਹਿਮਦਗੜ੍ਹ, ਪਾਇਲ, ਰਾੜਾ ਸਾਹਿਬ, ਮਲੌਦ, ਡੇਹਲੋਂ, ਜਰਗ, ਰੋਹਣੋਂ ਅਤੇ ਹੋਰ ਕਈ ਥਾਵਾਂ ਤੋਂ ਦਸਹਿਰਾ ਮਨਾਏ ਜਾਣ ਦੀਆਂ ਖ਼ਬਰਾਂ ਹਨ | ਬਾਕੀ ਸਭ ਥਾਵਾਂ ਤੇ ਰਾਵਣ ਮੇਘਨਾਥ ਦੇ ਪੁਤਲੇ ਲਾਏ ਜਾਣ ਦੀਆਂ ਖ਼ਬਰਾਂ ਹਨ | ਜਦੋਂ ਕਿ ਪਾਇਲ ਵਿਚ ਦਸਹਿਰੇ ਮੌਕੇ ਰਾਵਣ ਦੇ ਪੱਕੇ ਬਣੇ ਬੁੱਤ ਦੀ ਪੂਜਾ ਕੀਤੀ ਗਈ |
ਦਸਹਿਰੇ ਮੌਕੇ ਗੁਰਕੀਰਤ ਮੁੱਖ ਮਹਿਮਾਨ, ਲੱਖਾ ਅਤੇ ਮਹਿਤਾ ਵਿਸ਼ੇਸ਼ ਮਹਿਮਾਨ, ਦਹੀਆ ਨੇ ਕੀਤੀ ਪ੍ਰਧਾਨਗੀ
ਖੰਨਾ, (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਮਿਲਟਰੀ ਗਰਾਊਾਡ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਸ਼ਰਧਾਲੂ ਅਤੇ ਇਲਾਕਾ ਨਿਵਾਸੀਆਂ ਨੇ ਦਸਹਿਰਾ ਦੇਖਿਆ | ਇਸ ਮੌਕੇ ਵਿਧਾਇਕ ਅਤੇ ਏ. ਆਈ. ਸੀ. ਸੀ. ਦੇ ਹਿਮਾਚਲ ਪ੍ਰਦੇਸ਼ ਲਈ ਸਕੱਤਰ ਗੁਰਕੀਰਤ ਸਿੰਘ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ | ਜਦੋਂ ਕਿ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ ਵਿਸ਼ੇਸ਼ ਮਹਿਮਾਨ ਸਨ | ਦੁਸਹਿਰਾ ਸਮਾਗਮ ਦੀ ਪ੍ਰਧਾਨਗੀ ਐਸ. ਐਸ. ਪੀ. ਖੰਨਾ ਧਰੁਵ ਦਹੀਆ ਅਤੇ ਐਸ. ਡੀ. ਐਮ. ਖੰਨਾ ਸੰਦੀਪ ਸਿੰਘ ਨੇ ਕੀਤੀ | ਦਸਹਿਰਾ ਉਤਸਵ ਵਿਚ ਸਭਿਆਚਾਰਕ ਪੋ੍ਰਗਰਾਮ ਵੀ ਪੇਸ਼ ਕੀਤੇ ਗਏ | ਲੋਕ ਸਵੇਰ ਤੋਂ ਹੀ ਦਸਹਿਰਾ ਗਰਾਊਾਡ ਵਿਚ ਪਹੁੰਚਣਾ ਸ਼ੁਰੂ ਹੋ ਗਏ | ਦਸਹਿਰਾ ਕਮੇਟੀ ਖੰਨਾ ਦੁਆਰਾ ਸਵੇਰੇ ਹਵਨ ਯੱਗ ਪ੍ਰਸਿੱਧ ਉਦਯੋਗਪਤੀ ਪਿਆਰੇ ਲਾਲ ਦੇਵਗਨ ਦੁਆਰਾ ਸੰਪੰਨ ਕਰਵਾਇਆ ਗਿਆ | ਸਮਾਰੋਹ ਵਿਚ ਜਿੱਥੇ ਸੁੰਦਰ ਝਾਕੀਆਂ ਪੇਸ਼ ਕਰਨ ਵਾਲੇ ਮੰਦਿਰ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ | ਸ਼ਾਮ ਹੋਣ ਤੋਂ ਪਹਿਲਾਂ ਜੈ ਸ੍ਰੀ ਰਾਮ ਦੇ ਜੈਕਾਰਿਆਂ ਦੀ ਗੰੂਜ ਵਿਚ ਵਿਧਾਇਕ ਗੁਰਕੀਰਤ ਸਿੰਘ, ਐਸ. ਐਸ. ਪੀ. ਧਰੁਵ ਦਹੀਆ, ਨਗਰ ਕੌਾਸਲ ਵਿਕਾਸ ਮਹਿਤਾ ਅਤੇ ਦੁਸਹਿਰਾ ਕਮੇਟੀ ਪ੍ਰਧਾਨ ਵਿਸ਼ਾਲ ਬੌਬੀ ਆਦਿ ਵਲੋਂ ਭਗਵਾਨ ਸ਼੍ਰੀ ਰਾਮ ਦੇ ਸਵਰੂਪ ਵਿਚ ਤੀਰ ਚਲਾ ਕੇ ਰਾਵਣ ਅਤੇ ਬਾਕੀ ਪੁਤਲਿਆਂ ਨੂੰ ਜਲਾਇਆ ਗਿਆ |
ਇਸ ਮੌਕੇ ਦਸਹਿਰਾ ਕਮੇਟੀ ਖੰਨਾ ਵਲੋਂ ਇਲਾਕੇ ਵਿਚ ਲਾਅ ਐਾਡ ਆਰਡਰ ਦੀ ਸਥਿਤੀ ਨੂੰ ਬਿਹਤਰ ਢੰਗ ਨਾਲ ਬਣਾਈ ਰੱਖਣ ਲਈ ਖੰਨਾ ਪੁਲਿਸ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮਹਿਮਾਨਾਂ ਦੇ ਨਾਲ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਵਾਮੀ ਸਚਿਦਾਨੰਦ ਜੀ ਮਹਾਰਾਜ, ਸਵਾਮੀ ਮਤੰਗ ਮੁਨੀ, ਦਰਸ਼ਨ ਪੁਰੀ ਜੀ ਬਾਈ ਜੀ, ਨਿਰਦੋਸ਼ ਪੁਰੀ ਜੀ ਬਾਈ ਜੀ ਦੀ ਅਗਵਾਈ ਵਿਚ ਦੁਸਹਿਰਾ ਉਤਸਵ ਵਿਚ ਡਾ: ਕੇ. ਸੀ. ਗਰਗ, ਸੀਨੀਅਰ ਕਾਂਗਰਸੀ ਆਗੂ ਹਰਦੇਵ ਸਿੰਘ ਰੋਸ਼ਾ, ਸਕੱਤਰ ਪੰਜਾਬ ਕਾਂਗਰਸ ਰੁਪਿੰਦਰ ਸਿੰਘ ਰਾਜਾ ਗਿੱਲ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ, ਸਾਬਕਾ ਚੇਅਰਮੈਨ ਰਾਜੇਸ਼ ਡਾਲੀ, ਕੌਾਸਲਰ ਜਤਿੰਦਰ ਦੇਵਗਨ, ਜੈਦੇਵ ਗੋਇਲ, ਵਿਜੈ ਸ਼ਰਮਾ ਆਦਿ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਕੇਸ਼ ਗੋਇਲ, ਰਜਨੀਸ਼ ਬੇਦੀ, ਵਿਪਨ ਗਰਗ, ਰਾਜੀਵ ਆਨੰਦ, ਨਰਿੰਦਰ ਸੂਦ, ਵਿਨੋਦ ਵਸ਼ਿਸ਼ਟ, ਪੁਸ਼ਕਰਰਾਜ ਸਿੰਘ, ਸ਼ਮਿੰਦਰ ਸਿੰਘ ਮਿੰਟੂ, ਬਾਸੂ ਬੱਤਰਾ, ਅਨੁਜ ਛਾਹੜੀਆ ਵੀ ਮਹਿਮਾਨਾਂ ਦੇ ਰੂਪ ਵਿਚ ਪਹੁੰਚੇ ਸਨ | ਦਸਹਿਰਾ ਕਮੇਟੀ ਸਰਪ੍ਰਸਤ ਵਿਜੈ ਗਰਗ, ਸੋਹਨ ਲਾਲ ਸਰਾਫ਼, ਚੇਅਰਮੈਨ ਰਾਜਿੰਦਰ ਪੁਰੀ ਤੋਂ ਇਲਾਵਾ ਦਰਜਨਾਂ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ |
ਘੁਡਾਣੀ ਕਲਾਂ 'ਚ ਦੁਸਹਿਰਾ ਮਨਾਇਆ
ਰਾੜਾ ਸਾਹਿਬ, (ਸਰਬਜੀਤ ਸਿੰਘ ਬੋਪਾਰਾਏ)- ਨੇੜਲੇ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਰਾਮ ਲੀਲਾ ਕਮੇਟੀ ਵਲੋਂ ਨੌਾ ਦਿਨ ਰਾਮ ਲੀਲਾ ਦਾ ਆਯੋਜਨ ਕਰਨ ਉਪਰੰਤ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਇਸ ਦਾ ਉਦਘਾਟਨ ਪ੍ਰਵਾਸੀ ਭਾਰਤੀ ਹਰਜਿੰਦਰ ਸਿੰਘ ਬਿੱਲੂ ਕੈਨੇਡਾ ਵਲੋਂ ਕੀਤਾ ਗਿਆ | ਇਸ ਮੌਕੇ ਖੇਡ ਮੈਦਾਨ ਵਿਚ 32 ਫੱੁਟ ਦੇ ਉੱਚੇ ਬਣਾਏ ਰਾਵਣ ਦੇ ਬੁੱਤ ਨੂੰ ਸ਼ਾਮ ਢਲਦੇ ਹੀ ਅਗਨੀ ਭੇਟ ਕੀਤਾ ਗਿਆ | ਇਸ ਸਮਾਗਮ ਵਿਚ ਨਾਮਵਰ ਗਾਇਕ ਜੋੜੀ ਰਮਨ ਪੰਨੂ ਮੁਕੰਦਪੁਰ-ਸੁੱਖ ਜੈਸਪਾਲ, ਤੇ ਨਿਸ਼ੀ ਘਲੋਟੀ, ਰੇਨੂੰ ਘੁਡਾਣੀ ਅਤੇ ਗੋਲਡੀ ਘਲੋਟੀ, ਗੁਰਕੀਰਤ ਘਲੋਟੀ ਨੇ ਆਪਣੇ ਗੀਤਾ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੰਜਾਬ ਕਾਂਗਰਸ ਸਕੱਤਰ ਹਰਮਿੰਦਰ ਸਿੰਘ ਸ਼ਿੰਦਾ, ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ, ਜਸਵੀਰ ਸਿੰਘ ਕੁੱਕੂ, ਗੁਰਮੁਖ ਸਿੰਘ ਸੰਮਤੀ ਮੈਂਬਰ, ਗੁਰਿੰਦਰ ਸਿੰਘ, ਕੇਸਰ ਸਿੰਘ ਸਾਬਕਾ ਪ੍ਰਧਾਨ, ਰਾਜਵੀਰ ਸਿੰਘ, ਸੰਦੀਪ ਸਿੰਘ ਗੱਗੀ ਨੇ ਸ਼ਿਰਕਤ ਕੀਤੀ | ਕਮੇਟੀ ਦੇ ਸਰਪ੍ਰਸਤ ਮਦਨ ਗੋਪਾਲ ਮਰਵਾਹਾ, ਸੁਰਜੀਤ ਸਿੰਘ, ਪ੍ਰਧਾਨ ਰਮਨਦੀਪ ਮਰਵਾਹਾ, ਜਨਰਲ ਸਕੱਤਰ ਰਾਜਸ਼ ਕੁਮਾਰ ਰਾਜੂ, ਰਵਿੰਦਰਪਾਲ ਬਿੱਟਾ, ਮਨਮੋਹਣ ਸਿੰਘ, ਤਰਸੇਮ ਵਰਮਾ, ਗੁਰਚਰਨ ਸਿੰਘ ਬੱਬੂ, ਸਤਵੰਤ ਸਿੰਘ ਰਾਜ, ਸਲੀਮ ਮੁਹੰਮਦ, ਸੰਜੀਵ ਕੁਮਾਰ, ਰਾਜੀਵ ਕੁਮਾਰ, ਅਮਨਦੀਪ ਬੱਬੂ, ਰਿਤਿਕ ਸ਼ਰਮਾ ਆਦਿ ਨੇ ਆਏ ਮਹਿਮਾਨਾਂ ਤੇ ਹੋਰ ਸ਼ਖ਼ਸੀਅਤਾਂ ਅਤੇ ਸਹਿਯੋਗ ਦੇਣ ਵਾਲਿਆਂ ਦਾ ਸਨਮਾਨ ਕਰਦਿਆ ਧੰਨਵਾਦ ਕੀਤਾ |
ਕਿਲ੍ਹਾ ਰਾਏਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਪਿੰਡ ਕਿਲ੍ਹਾ ਰਾਏਪੁਰ ਵਿਖੇ ਸ਼੍ਰੀ ਕਿ੍ਸ਼ਨ ਮੰਦਿਰ ਕਮੇਟੀ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ¢ ਇਸ ਸਮੇਂ ਪ੍ਰਦੇਸ਼ ਕਾਂਗਰਸ ਸਕੱਤਰ ਰਣਜੀਤ ਸਿੰਘ ਮਾਂਗਟ, ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਬਲਵਿੰਦਰ ਸਿੰਘ ਜੱਗਾ, ਸੰਮਤੀ ਮੈਂਬਰ ਪਰਮਜੀਤ ਕੌਰ, ਡਿੰਪਲ ਕੁਮਾਰ, ਦੁਸਿਹਰਾ ਕਮੇਟੀ ਪ੍ਰਧਾਨ ਰਾਜਿੰਦਰ ਕੁਮਾਰ, ਰਾਮੇਸ਼ ਕੁਮਾਰ, ਨਰੇਸ਼ ਕੁਮਾਰ, ਸੁਰਿੰਦਰ ਕੁਮਾਰ ਸਿੰਦਾ, ਡਾ. ਵਰਿੰਦਰ ਕੁਮਾਰ, ਡਾ. ਸ਼ੇਰਜੰਗ ਸਿੰਘ ਸੋਨੀ, ਸਰਪੰਚ ਕੇਸਰ ਸਿੰਘ ਕਿਲ੍ਹਾ ਰਾਏਪੁਰ, ਸ਼ੰਜੀਵ ਕੁਮਾਰ, ਪੰਚ ਪਰਮਜੀਤ ਸਿੰਘ, ਜਗਦੀਪ ਸਿੰਘ ਗਰੇਵਾਲ, ਗੁਰਪ੍ਰੀਤ ਸਿੰਘ ਨੀਟੂ ਸਮੇਤ ਹਾਜ਼ਰ ਸਨ ¢ ਦੇਰ ਸ਼ਾਮ ਰਾਵਣ ਦੇ ਪੁਤਲੇ ਨੰੂ ਅਗਨੀ ਕਮੇਟੀ ਅਹੁਦੇਦਾਰਾਂ ਵਲੋਂ ਲਗਾਈ ਗਈ¢
ਪਾਇਲ 'ਚ ਦੁਸਹਿਰਾ 'ਤੇ ਹੋਈ ਰਾਵਣ ਬੁੱਤ ਦੀ ਪੂਜਾ
ਪਾਇਲ, (ਰਜਿੰਦਰ ਸਿੰਘ/ਗੁਰਦੀਪ ਸਿੰਘ ਨਿਜ਼ਾਮਪੁਰ)-ਪਾਇਲ ਸ਼ਹਿਰ 'ਚ ਦੁਸਹਿਰੇ ਦਾ ਤਿਓਹਾਰ ਬੜੀ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਾਇਲ ਦੁਨੀਆਂ ਦਾ ਇੱਕ ਅਜਿਹਾ ਕਸਬਾ ਹੈ ਜਿੱਥੇ ਹਰ ਸਾਲ ਦੁਸਹਿਰੇ ਵਾਲੇ ਦਿਨ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ ਪ੍ਰਬੰਧਕਾਂ ਵਲੋਂ 9 ਦਿਨ ਰਾਤ ਸਮੇਂ ਪਰਦੇ ਰਾਹੀਂ ਰਮਾਇਣ ਦਿਖਾਈ ਜਾਂਦੀ ਹੈ ਅਤੇ ਦੁਸਹਿਰੇ ਵਾਲੇ ਦਿਨ ਕਲਾਕਾਰਾਂ ਵੱਲੋਂ ਵਿਸ਼ੇਸ਼ ਸ੍ਰੀ ਰਾਮਲੀਲਾ ਦੇ ਸੀਨ ਦਿਖਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ | ਅੱਜ ਸਵੇਰੇ ਸ੍ਰੀ ਰਾਮ ਮੰਦਿਰ ਕਮੇਟੀ ਵਲੋਂ ਕਰਵਾਏ ਗਏ ਹਵਨਯੱਗ 'ਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਨਗਰ ਕੌਾਸਲ ਪਾਇਲ ਦੇ ਪ੍ਰਧਾਨ ਭੁਪਿੰਦਰ ਸਿੰਘ ਚੀਮਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ , ਪਾਇਲ ਸ਼ਹਿਰ ਤੇ ਇਲਾਕਾ ਨਿਵਾਸੀਆਂ ਲੋਕਾਂ ਨੇ ਵੱਡੀ ਨੇ ਸ੍ਰੀ ਰਾਮ ਮੰਦਰ ਮੱਥਾ ਟੇਕ ਕੇ ਪ੍ਰਭੂ ਸ੍ਰੀ ਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ਕਿ ਮਾਲਵਾ ਡ੍ਰਮਟਿ੍ਕ ਕਲੱਬ ਵੱਲੋਂ ਵੀ ਸ੍ਰੀ ਭੋਲਾ ਮੰਦਿਰ ਪਾਇਲ 10 ਦਿਨ ਸ੍ਰੀ ਰਾਮ ਲੀਲਾ ਦਾ ਆਯੋਜਨ ਕੀਤਾ ਜਾਦਾ ਹੈ | ਇਸ ਸਮੇਂ ਪ੍ਰਧਾਨ ਸ਼ਿਵ ਕੁਮਾਰ ਸੋਨੀ, ਵਿਨੋਦ ਦੁਬੇ, ਅਖਿਲ ਪ੍ਰਸ਼ਾਦ ਦੁਬੇ, ਅਨਿਲ ਪ੍ਰਕਾਸ਼ ਦੁਬੇ, ਪ੍ਰਸ਼ੋਤਮ ਦੁਬੇ, ਰਾਜ ਕੁਮਾਰ ਦੁਬੇ, ਦਲਬਾਰਾ ਸਿੰਘ ਗੁੱਡੂ, ਮਨਜੀਤ ਕੁਮਾਰ ਜੋਸ਼ੀ ਪ੍ਰਧਾਨ ਮਾਲਵਾ ਕਲੱਬ, ਤਰੁਨ ਕੁਮਾਰ ਸੋਨੀ, ਅਨੁਰਾਗ ਦੁਬੇ, ਭਾਰਤ ਦੁਬੇ, ਕਾਰਤਿਕ ਸ਼ਰਮਾ, ਸੰਜੇ ਦੁਬੇ, ਰੁਪਿੰਦਰ ਸਿੰਘ ਬਿੰਦੂ, ਸਚੇਤਾ ਦੁਬੇ, ਆਸ਼ਾ ਰਾਣੀ, ਕਿ੍ਸ਼ਨਾ ਦੇਵੀ, ਪੁਸਪਾ ਦੇਵੀ ਆਦਿ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਸੰਜੇ ਜੋਸ਼ੀ ਨੇ ਬਾਖ਼ੂਬੀ ਨਿਭਾਈ |
ਮਲੌਦ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ
ਮਲੌਦ, (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਕਸਬਾ ਮਲੌਦ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਕਾਕਾ ਰੋੜੀਆ ਦੀ ਸਰਪ੍ਰਸਤੀ ਹੇਠ ਨਗਰ ਪੰਚਾਇਤ ਮਲੌਦ ਅਤੇ ਆੜ੍ਹਤੀ ਐਸੋਸੀਏਸ਼ਨ ਮਲੌਦ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਜਿੱਥੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ, ਉੱਥੇ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ ਅਤੇ ਸਮੂਹ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਸ਼ਹਿਰ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਇਹ ਤਿਉਹਾਰ ਮਨਾਇਆ | ਇਸ ਮੌਕੇ ਪ੍ਰਸਿੱਧ ਲੋਕ ਗਾਇਕ ਮਿੰਟੂ ਧੂਰੀ ਅਤੇ ਬੀਬਾ ਦਲਜੀਤ ਕੌਰ ਦੀ ਜੌੜੀ ਆਪਣੇ ਗੀਤਾ ਰਾਹੀ ਅਤੇ ਅੰਤਰਰਾਸ਼ਟਰੀ ਹਾਸ ਰਸ ਕਲਾਕਾਰ ਭਜਨਾ ਅਮਲੀ ਅਤੇ ਸੰਤੀ ਨੇ ਆਪਣੇ ਫਨ ਰਾਹੀ ਭਾਰੀ ਇਕੱਠ ਦਾ ਮਨੋਰੰਜਨ ਕੀਤਾ, ਜਿਸ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤੀ ਗਈ | ਇਸ ਮੌਕੇ ਡੀ. ਐੱਸ. ਪੀ. ਰਛਪਾਲ ਸਿੰਘ ਢੀਂਡਸਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ, ਜ਼ਿਲ੍ਹਾ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ, ਪ੍ਰਧਾਨ ਜਗਤਾਰ ਸਿੰਘ ਕੂਹਲੀ, ਸਾਬਕਾ ਪ੍ਰਧਾਨ ਸੰਜੀਵ ਪੁਰੀ ਮਲੌਦ, ਸਾਬਕਾ ਪ੍ਰਧਾਨ ਅਮਰਦੀਪ ਮੜਕਣ, ਪ੍ਰਧਾਨ ਜਗਤਾਰ ਸਿੰਘ ਦੌਦ, ਜਥੇ. ਗੁਰਜੀਤ ਸਿੰਘ ਪੰਧੇਰ ਖੇੜੀ, ਕੌਾਸਲਰ ਅਵਿੰਦਰਦੀਪ ਸਿੰਘ ਜੱਸਾ ਰੋੜੀਆ, ਚੇਅਰਮੈਨ ਪਿ੍ਤਪਾਲ ਸਿੰਘ ਝੱਮਟ, ਸਰਪੰਚ ਕਮਲਜੀਤ ਸਿੰਘ ਸਿਆੜ੍ਹ, ਪ੍ਰੋ. ਗੁਰਮੁੱਖ ਸਿੰਘ ਗੋਮੀ, ਜਸਵੰਤ ਸਿੰਘ ਬੇਰਕਲਾਂ, ਪ੍ਰਧਾਨ ਸ਼ਰਨਦੀਪ ਸਿੰਘ ਸੰਨੀ ਬੇਰਕਲਾਂ, ਜਗਜੀਤ ਸਿੰਘ ਦੌਲਤਪੁਰ, ਪ੍ਰਧਾਨ ਗੁਰਦੀਪ ਸਿੰਘ ਜੁਲਮਗੜ੍ਹ, ਪ੍ਰਧਾਨ ਜਗਦੀਪ ਸਿੰਘ ਲਹਿਲ, ਗੁਰਜੀਤ ਸਿੰਘ ਨੋਨੂੰ ਕੂਹਲੀ, ਗੁਰਪ੍ਰੀਤ ਸਿੰਘ ਗੋਪੀ ਖੇੜੀ, ਅਵਤਾਰ ਸਿੰਘ ਭੋਲਾ, ਵਿਪਨ ਕੁਮਾਰ, ਟੈਰੀ ਪੁਰੀ, ਰਛਪਾਲ ਸਿੰਘ ਪੋਲਾ, ਗੁਰਜੰਟ ਸਿੰਘ ਬਿੱਲੂ, ਗੁਰਦੀਪ ਸਿੰਘ ਕਾਲਾ, ਰਛਪਾਲ ਸਿੰਘ ਪਾਲਾ (ਸਾਰੇ ਕੌਾਸਲਰ), ਗੁਰਜੀਤ ਸਿੰਘ ਰੋੜੀਆ, ਨਿਰਮਲ ਸਿੰਘ ਨਿੰਮਾ ਖੇੜੀ, ਨਰੇਸ਼ ਸਿੰਘ ਸੇਖਾ, ਕ੍ਰਿਸ਼ਨਦੇਵ ਜੋਗੀਮਾਜਰਾ,
ਬਲਵੰਤ ਰਾਮ ਪੱਪੂ, ਸੰਮਤੀ ਮੈਂਬਰ ਜਗਦੇਵ ਸਿੰਘ ਲਹਿਲ, ਕੈਪਟਨ ਲਾਲ ਸਿੰਘ ਭੀਖੀ, ਮਨਪ੍ਰੀਤ ਸਿੰਘ ਦੁਧਾਲ, ਜੈਪਾਲ ਬਾਵਾ, ਬਲਜੀਤ ਸਿੰਘ ਕਿਲਾ ਹਾਂਸ, ਹਰਜੀਤ ਸਿੰਘ ਗਰੇਵਾਲ, ਦੁੱਮਣ ਸਿੰਘ ਗਰੇਵਾਲ, ਚਤਰ ਸਿੰਘ ਲਹਿਲ, ਵਿਜੈ ਕੁਮਾਰ ਬੇਰਕਲਾਂ, ਜੈਨੀ ਗੋਸਲਾ, ਜਤਿੰਦਰਪਾਲ ਸ਼ਰਮਾ ਆਦਿ ਹਾਜ਼ਰ ਸਨ | ਇਸ ਮੌਕੇ ਚੇਅਰਮੈਨ ਰਾਜਿੰਦਰ ਸਿੰਘ ਕਾਕਾ ਰੋੜੀਆ, ਪ੍ਰਧਾਨ ਜਗਤਾਰ ਸਿੰਘ ਕੂਹਲੀ, ਪ੍ਰਧਾਨ ਸੰਜੀਵ ਪੁਰੀ, ਪ੍ਰਧਾਨ ਅਮਰਦੀਪ ਮੜਕਣ, ਜੱਸਾ ਰੋੜੀਆਂ ਅਤੇ ਪ੍ਰਬੰਧਕਾਂ ਵਲੋਂ ਪਹੁੰਚੀਆਂ ਸ਼ਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਹਜ਼ਾਰਾ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ |
ਰਾਮ ਕਿ੍ਸ਼ਨ ਨਾਟਕ ਕਲੱਬ ਤੇ ਸਿਟੀਜ਼ਨ ਵੈੱਲਫੇਅਰ ਕਲੱਬ ਵਲੋਂ
ਦੋਰਾਹਾ ,(ਜਸਵੀਰ ਝੱਜ)-ਸ਼੍ਰੀ ਰਾਮ ਕਿ੍ਸ਼ਨ ਨਾਟਕ ਕਲੱਬ ਤੇ ਸਿਟੀਜ਼ਨ ਵੈੱਲਫੇਅਰ ਕਲੱਬ ਵਲੋਂ ਸ਼ਹਿਰ ਦੀ ਨਵੀਂ ਦਾਣਾ ਮੰਡੀ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮਲੀਲ੍ਹਾ ਦੇ ਆਖ਼ਰੀ ਦਿਨ ਬਦੀ ਦੇ ਪ੍ਰਤੀਕ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ | ਕਲੱਬ ਮੈਂਬਰਾਂ ਨਾਲ, ਸਰਪ੍ਰਸਤ ਤੇ ਨਗਰ ਕੌਾਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਨਰਿੰਦਰ ਨੰਦਾ, ਨਵੀਨ ਕਪਿਲਾ, ਬੌਬੀ ਤਿਵਾੜੀ (ਸ਼ਹਿਰੀ ਕਾਂਗਰਸ ਪ੍ਰਧਾਨ), ਕਲੱਬ ਦੇ ਪ੍ਰਧਾਨ, ਰਮੇਸ਼ ਕੁਮਾਰ ਮੇਸ਼ੀ, ਨਿਰਦੋਸ਼ ਕੁਮਾਰ ਨੋਛਾ, ਕੌਾਸਲਰ ਰਾਜਿੰਦਰ ਗਾਹੀਰ, ਕੌਾਸਲਰ ਰਾਜਵੀਰ ਰੂਬਲ, ਕੌਾਸਲਰ ਮਨਦੀਪ ਮਾਂਗਟ, ਅਵਤਾਰ ਮਠਾੜੂ ਦੀ ਦੇਖ ਰੇਖ ਹੇਠ, ਵਰਿੰਦਾਵਨ (ਮਥੂਰਾ) ਤੋਂ ਆਏ ਹੋਏ ਕਲਾਕਾਰਾਂ ਵੱਲੋਂ ਪਿਛਲੇ ਦਿਨੀਂ ਕੀਤੀ ਜਾ ਰਹੀ ਰਾਮਲੀਲ੍ਹਾ ਨੇ ਸ਼ਰਧਾਵਾਨ ਲੋਕਾਂ ਨੂੰ ਰਮਾਇਣ ਦੇ ਸੰਪੂਰਨ ਅਧਿਆਇ ਦੇ ਨਾਟਕੀ ਦਿ੍ਸ਼ ਪੇਸ਼ ਕਰਕੇ ਰਮਾਇਣ ਦੀ ਭਰਪੂਰ ਜਾਣਕਾਰੀ ਦਿੱਤੀ |
ਤਿ੍ਮੂਰਤੀ ਕਲਾ ਮੰਚ ਅਹਿਮਦਗੜ੍ਹ ਵਲੋਂ
ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ/ਸੋਢੀ)-ਤਿ੍ਮੂਰਤੀ ਕਲਾਂ ਮੰਚ ਅਹਿਮਦਗੜ੍ਹ ਵਲੋਂ ਸਰਪ੍ਰਸਤ ਕੌਾਸਲਰ ਦੀਪਕ ਸ਼ਰਮਾ ਅਤੇ ਪ੍ਰਧਾਨ ਵਿੱਕੀ ਟੰਡਨ ਦੀ ਅਗਵਾਈ ਵਿਚ ਗਾਂਧੀ ਸਕੂਲ ਦੀ ਗਰਾਊਾਡ ਵਿਚ ਦੁਸਹਿਰਾ ਮਨਾਇਆ ਗਿਆ | ਦੁਸਹਿਰਾ ਸਮਾਗਮ ਵਿਚ ਹਲਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਨਗਰ ਕੌਾਸਲ ਪ੍ਰਧਾਨ ਸੁਰਾਜ ਮੁਹੰਮਦ ਅਤੇ ਸੋਸ਼ਲ ਵੈੱਲਫੇਅਰ ਪ੍ਰਧਾਨ ਡਾ ਸੁਨੀਤ ਹਿੰਦ, ਹੈਪੀ ਬਾਬਾ ਛਪਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਮਾਗਮ ਵਿਚ ਪੁੱਜੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਕੌਾਸਲਰ ਦੀਪਕ ਸ਼ਰਮਾ, ਇੰਦਰਪਾਲ ਵਾਲੀਆ ਅਤੇ ਵਿੱਕੀ ਟੰਡਨ ਦੀ ਅਗਵਾਈ ਵਿਚ ਪ੍ਰਬੰਧਕਾਂ ਵਲੋਂ ਪੁੱਜੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ | ਦੁਸਹਿਰੇ ਨੂੰ ਅਗਨ ਭਾੇਟ ਕਰਨ ਦੀ ਰਸਮ ਡਾ. ਸੁਨੀਤ ਹਿੰਦ ਵਲੋਂ ਕੀਤੀ ਗਈ | ਇਸ ਮੌਕੇ ਨਗਰ ਕੌਾਸਲ ਦੀ ਮੀਤ ਪ੍ਰਧਾਨ ਰਾਗਿਨੀ ਟੰਡਨ, ਹੈਪੀ ਜਿੰਦਲ, ਤਰਸੇਮ ਗਰਗ, ਕੌਾਸਲਰ ਰਵਿੰਦਰ ਪੁਰੀ, ਕੌਾਸਲਰ ਭੋਜ ਰਾਜ ਸ਼ਰਮਾ, ਕੌਾਸਲਰ ਈਸਾ ਮੁਹੰਮਦ, ਬਲਜਿੰਦਰ ਬੌਡੜਹਾਈ, ਨਰਿੰਦਰ ਸਿੰਘ ਚੀਮਾ, ਅਮਰ ਸਿੰਘ ਸਰਾਂਓ, ਕੌਾਸਲਰ ਕਿੱਟੂ ਥਾਪਰ, ਸ਼ਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ, ਕੌਾਸਲਰ ਨਿਰਮਲ ਸਿੰਘ ਫੱਲੇਵਾਲ, ਸੰਜੇ ਸੂਦ, ਰਾਕੇਸ਼ ਗਰਗ, ਤੇਜੀ ਕਮਾਲਪੁਰ, ਅਰੁਣ ਵਰਮਾ, ਰੁਪਿੰਦਰ ਮਾਰਵਲ, ਜਸਵਿੰਦਰ ਸਿੰਘ ਜੱਸੀ, ਇੰਦਰ ਘਟੌੜਾ, ਨਿਹਾਲ ਸਿੰਘ ਉੱਭੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ |
ਮਾਛੀਵਾੜਾ 'ਚ ਵੱਖ-ਵੱਖ ਥਾਵਾਂ 'ਤੇ
ਮਾਛੀਵਾੜਾ ਸਾਹਿਬ, (ਸੁਖਵੰਤ ਸਿੰਘ ਗਿੱਲ)-ਦੁਸਹਿਰੇ ਦਾ ਤਿਉਹਾਰ ਮਾਛੀਵਾੜਾ ਦੇ ਜੀ-2 ਅਸਟੇਟ, ਇੰਦਰਾ ਕਲੌਨੀ ਅਤੇ ਦੁਸਹਿਰਾ ਮੈਦਾਨ ਵਿਚ ਲੋਕਾਂ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਜੀ-2 ਅਸਟੇਟ ਵਿਖੇ ਵੀ ਸ੍ਰੀ ਰਾਮਲੀਲਾ ਕਮੇਟੀ ਵਲੋਂ ਦੁਸ਼ਹਿਰਾ ਮੇਲਾ ਧੂਮਧਾਮ ਨਾਲ ਮਨਾਉਂਦਿਆਂ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਭਗਵਾਨ ਸ੍ਰੀ ਰਾਮ, ਮਾਤਾ ਸੀਤਾ ਅਤੇ ਲਛਮਣ ਦੇ ਸਰੂਪਾਂ ਤੋਂ ਆਸ਼ੀਰਵਾਦ ਲਿਆ ਉੱਥੇ ਰਾਵਣ ਦੇ ਪੁਤਲਿਆਂ ਨੂੰ ਵੀ ਚਰਨ ਸਪਰਸ਼ ਕਰਦੇ ਦੇਖੇ ਗਏ | ਇਸ ਮੌਕੇ ਮੁਖ ਮਹਿਮਾਨ ਵਜੋਂ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ, ਨਗਰ ਕੌਾਸਲ ਪ੍ਰਧਾਨ ਸੁਰਿੰਦਰ ਕੁੰਦਰਾ ਪੁੱਜੇ ਅਤੇ ਉਨ੍ਹਾਂ ਮੇਲੇ 'ਚ ਪੁੱਜੀ ਸੰਗਤ ਨੂੰ ਦੁਸ਼ਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਮੁੱਖ ਸਰਪ੍ਰਸਤ ਦਲਜੀਤ ਸਿੰਘ ਗਿੱਲ, ਪ੍ਰਧਾਨ ਦਵਿੰਦਰ ਸਿੰਘ ਬਵੇਜਾ, ਚੇਅਰਮੈਨ ਰਘੁਵੀਰ ਸੂਦ, ਸਰਪ੍ਰਸਤ ਰਾਜੇਸ਼ ਲੀਹਲ, ਸਤੀਸ਼ ਸਿੰਗਲਾ, ਨਰੇਸ਼ ਬਾਂਸਲ, ਕ੍ਰਿਸ਼ਨ ਲਾਲ ਕਪੂਰ, ਮੋਹਣ ਲਾਲ, ਉਪ ਪ੍ਰਧਾਨ ਸ਼ਿਵ ਚਰਨ ਸ਼ਰਮਾ, ਮਨੋਜ ਬਾਂਸਲ, ਸੰਜੀਵ ਲੀਹਲ, ਸੈਕੇਟਰੀ ਦੀਪਕ ਕੁਮਾਰ, ਜੁਆਇੰਟ ਸੈਕੇਟਰੀ ਨਰੇਸ਼ ਖੇੜਾ ਭੋਲੂ, ਡਾਇਰੈਕਟਰ ਪਵਨ ਮੱਕੜ, ਕੈਸ਼ੀਅਰ ਰਾਜੂ ਵਰਮਾ, ਸੋਨੂੰ ਭੂਗੜਾ, ਮੇਲਾ ਇੰਚਾਰਜ ਬੱਬੂ ਜੁਨੇਜਾ, ਬਿੰਨੀ ਕੌਸ਼ਲ, ਸਟੇਜ ਸਕੱਤਰ ਵਿੱਕੀ ਕਪੂਰ, ਰਿੰਟੂ ਜੁਨੇਜਾ, ਗੁਰਚਰਨ ਸਚਦੇਵਾ, ਸ਼ਿਵ ਕੁਮਾਰ ਸ਼ਿਵਲੀ, ਉਮੇਸ਼ ਸੂਈ, ਹਰੀਸ਼ ਕੁਮਾਰ, ਅਨਿਲ ਸ਼ਰਮਾ, ਗੌਰਵ ਖੁਰਾਣਾ, ਭਾਰਤ ਜੈਨ, ਭੂਸ਼ਣ ਜੈਨ ਆਦਿ ਵੀ ਮੌਜ਼ੂਦ ਸਨ | ਇਸ ਤੋਂ ਇਲਾਵਾ ਸਰਵਹਿੱਤਕਾਰੀ ਸਭਾ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਸਥਾਨਕ ਦੁਸ਼ਹਿਰਾ ਮੈਦਾਨ ਵਿਚ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ, ਜਥੇ. ਸੰਤਾ ਸਿੰਘ ਉਮੈਦਪੁਰੀ ਪੁੱਜੇ, ਸਭਾ ਦੇ ਪ੍ਰਧਾਨ ਵਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ | ਸ਼ਾਮ ਸੂਰਜ ਛਿਪਦਿਆਂ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਬਜਰੰਗ ਬਲੀ ਹਨੂੰਮਾਨ ਅਤੇ ਅਤੇ ਦੇਖਦੇ ਹੀ ਦੇਖਦੇ ਇਹ ਸਾਰੇ ਪੁਤਲੇ ਧੂ ਧੂ ਕਰਕੇ ਜਲ ਉਠੇ ਅਤੇ ਬਦੀ ਇਸ ਅੱਗ ਵਿਚ ਜਲ ਕੇ ਰਾਖ ਹੋ ਗਈ | ਇਸ ਮੌਕੇ ਪ੍ਰਧਾਨ ਅਸ਼ੋਕ ਸੂਦ, ਪਵਨ ਚੌਰਾਇਆ, ਜੁਆਇੰਟ ਸਕੱਤਰ ਚੇਤਨ ਚੌਰਾਇਆ, ਖ਼ਜ਼ਾਨਚੀ ਮਨੋਜ ਗਰਗ, ਆਦਿ ਵੀ ਮੌਜ਼ੂਦ ਸਨ |
ਡੇਹਲੋਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ
ਡੇਹਲੋਂ, (ਅੰਮਿ੍ਤਪਾਲ ਸਿੰਘ ਕੈਲੇ)-ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਕਸਬਾ ਡੇਹਲੋਂ 'ਚ ਬਾਬਾ ਗਲਿਆਣੀ ਕਮੇਟੀ ਵਲੋਂ ਦੁਸਹਿਰਾ ਗਰਾਊਾਡ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਆਸ ਪਾਸ ਦੇ ਪਿੰਡਾ ਤੋਂ ਵੱਡੀ ਗਿਣਤੀ 'ਚ ਲੋਕਾਂ ਨੇ ਦੁਸਹਿਰੇ ਦਾ ਆਨੰਦ ਮਾਣਿਆ | ਇਸ ਵਾਰ ਏ. ਸੀ. ਪੀ. ਰਮਨਦੀਪ ਸਿੰਘ ਭੁੱਲਰ ਅਤੇ ਥਾਣਾ ਮੁਖੀ ਕੁਲਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ¢ ਦੁਸਹਿਰੇ ਸਮੇਂ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਜਗਦੀਪ ਸਿੰਘ ਬਿੱਟੂ ਡੇਹਲੋਂ ਦੀ ਅਗਵਾਈ ਹੇਠ ਵੇਰਕਾ ਮਿਲਕ ਸੁਸਾਇਟੀ ਡੇਹਲੋਂ ਤੇ ਨਗਰ ਪੰਚਾਇਤ ਵਲੋਂ ਦੁਸਹਿਰੇ ਵਿਚ ਆ ਰਹੀਆਂ ਵੱਡੀ ਗਿਣਤੀ ਵਿਚ ਸੰਗਤਾਂ ਨੂੰ ਵੇਰਕਾ ਦਾ ਮਿੱਠਾ ਦੁੱਧ ਵਰਤਾਇਆ ਗਿਆ ¢ ਸਿਵ ਮੰਦਿਰ ਡੇਹਲੋਂ ਤੋਂ ਆ ਰਹੀਆ ਦੁਸਹਿਰੇ ਨੰੂ ਦਰਸਾਉਂਦੀਆਂ ਮਨਮੋਹਕ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ ¢ ਇਸ ਸਮੇਂ ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ ਨਿੰਮਾ ਡੇਹਲੋਂ, ਸਾਬਕਾ ਪ੍ਰੀਸ਼ਦ ਮੈਂਬਰ ਜਗਦੀਪ ਸਿੰਘ ਬਿੱਟੂ ਡੇਹਲੋਂ, ਦੁਸਹਿਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ, ਓਮ ਪ੍ਰਕਾਸ਼ ਕੌਸ਼ਲ, ਵਿਜੇ ਕੁਮਾਰ ਸ਼ਾਹੀ, ਕੁਲਦੀਪ ਸ਼ਰਮਾ ਡੇਹਲੋਂ, ਹਰਚੰਦ ਸਿੰਘ, ਅਜਮੇਰ ਸਿੰਘ ਦਹਰੇਲੇ, ਮੋਹਨ ਸਿੰਘ ਗਿੱਲ, ਸੰਤੋਖ ਸਿੰਘ ਗਿੱਲ, ਨੰਬਰਦਾਰ ਅਮਰੀਕ ਸਿੰਘ, ਪਰਮਦੀਪ ਸਿੰਘ ਦੀਪਾ, ਸੰਦੀਪ ਕੁਮਾਰ ਸ਼ਾਹੀ, ਬਲਜਿੰਦਰ ਸਿੰਘ ਫਰਵਾਹਾ, ਡਾ. ਸੁਰਿੰਦਰ ਸਿੰਘ ਰੰਗੀ, ਸੰਜੀਵ ਕੁਮਾਰ, ਨਵਦੀਪ ਸਿੰਘ ਦੀਪੀ, ਤਰਸੇਮ ਲਾਲ, ਧਰਮਪਾਲ, ਦੀਪਕ ਕੁਮਾਰ, ਡਾ. ਵਰਿੰਦਰ ਸਿੰਘ, ਡਾ. ਗਗਨਦੀਪ ਸ਼ਰਮਾ, ਗੁਰਪ੍ਰੀਤ ਸਿੰਘ ਮਟਰੀ ਸਮੇਤ ਹਾਜ਼ਰ ਸਨ¢ ਸ਼ਾਮ ਕਰੀਬ 6 ਵਜੇ ਪ੍ਰਮਾਤਮਾ ਸਿੰਘ ਨਿਊਜ਼ੀਲੈਂਡ, ਕਾਂਗਰਸੀ ਆਗੂ ਨਿਰਮਲ ਸਿੰਘ ਨਿੰਮਾ ਡੇਹਲੋਂ, ਕੁਲਦੀਪ ਸ਼ਰਮਾਂ, ਸਰਪੰਚ ਪ੍ਰਮਿੰਦਰ ਸਿੰਘ ਰੰਗੀਆਂ, ਵਿਜੇ ਸ਼ਾਹੀ ਨੇ ਰਾਵਣ ਦੇ ਪੁਤਲੇ ਨੰੂ ਅੱਗ ਦਿਖਾਈ ¢
ਦੁਸਹਿਰੇ ਦੇ ਅਵਸਰ 'ਤੇ ਬਾਜ਼ਾਰ 'ਚੋਂ ਰੌਣਕਾਂ ਗ਼ਾਇਬ
ਸਮਰਾਲਾ, ਸੁਰਜੀਤ)-ਦੁਸਹਿਰੇ ਦੇ ਸ਼ੁੱਭ ਅਵਸਰ 'ਤੇ ਸ਼ਹਿਰ ਦੇ ਬਾਜ਼ਾਰ ਵਿਚ ਦੁਕਾਨਾਂ ਤੇ ਰੌਣਕਾਂ ਗ਼ਾਇਬ ਸਨ, ਜਦਕਿ ਦੁਰਗਾ ਮੰਦਿਰ ਤੇ ਬਾਬਾ ਗੜੀ ਮੰਦਿਰ ਵਿਚ ਸ਼ਰਧਾਲੂਆਂ ਵਲੋਂ ਮੱਥਾ ਟੇਕਣ ਲਈ ਲਾਈਨਾਂ ਲੱਗੀਆਂ ਹੋਈਆਂ ਸਨ | ਸ਼ਹਿਰ ਵਿਚ ਸਵੇਰ ਤੋਂ ਹੀ ਦੁਕਾਨਦਾਰ ਗਾਹਕਾਂ ਦੇ ਆਉਣ ਦੇ ਇੰਤਜ਼ਾਰ ਵਿਚ ਬੈਠੇ ਸਨ, ਕਿਉਂਕਿ ਪਿਛਲੇ ਸਾਲਾਂ ਵਿਚ ਇਸ ਤਿਉਹਾਰ ਮੌਕੇ ਗਾਹਕੀ ਕਾਫੀ ਵੱਧ ਹੋਣ ਕਾਰਨ ਜੰਮ ਕੇ ਖ਼ਰੀਦਦਾਰੀ ਹੁੰਦੀ ਹੈ |ਸ਼ਹਿਰ ਦੇ ਦੁਕਾਨਦਾਰ ਦਾ ਕਹਿਣਾ ਸੀ ਕਿ ਉਹ ਸਵੇਰ ਤੋਂ ਹੀ ਗਾਹਕ ਦੀ ਉਡੀਕ ਵਿਚ ਹੈ, ਝੋਨੇ ਦੀ ਬਿਜਾਈ ਲੇਟ ਹੋਣ ਕਾਰਨ ਜ਼ਿਆਦਾਤਰ ਕਿਸਾਨ ਝੋਨੇ ਦੀ ਕਟਾਈ ਅਤੇ ਆਲੂ ਦੀ ਲਵਾਈ ਦੇ ਕੰਮ ਵਿਚ ਲੱਗੇ ਹੋਏ ਹਨ, ਜਿਸ ਕਾਰਨ ਸ਼ਹਿਰ ਦੀਆਂ ਦੁਕਾਨਾਂ ਤੋਂ ਰੌਣਕਾਂ ਗ਼ਾਇਬ ਹਨ | ਉਨ੍ਹਾਂ ਆਸ ਪ੍ਰਗਟਾਈ ਕਿ ਦੀਵਾਲੀ ਦੇ ਤਿਉਹਾਰ ਮੌਕੇ ਦੋਵੇਂ ਕੰਮ ਖ਼ਤਮ ਹੋਣ ਤੋਂ ਬਾਅਦ ਫ਼ਸਲ ਵਿਕਣ ਤੋਂ ਬਾਅਦ ਜੇਬ ਵਿਚ ਪੈਸਾ ਆਉਣ ਕਾਰਨ ਦੀਵਾਲੀ ਦਾ ਤਿਓਹਾਰ ਵਧੀਆ ਲੰਘੇਗਾ | ਦੂਸਰੇ ਪਾਸੇ ਇਕ ਕਿਸਾਨ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਸਾਰਾ ਪਰਿਵਾਰ ਝੋਨੇ ਦੀ ਫ਼ਸਲ ਸਾਂਭਣ ਅਤੇ ਆਲੂਆਂ ਦੀ ਬਿਜਾਈ ਵਿਚ ਲਗਿਆ ਹੋਇਆ ਹੈ, ਜਿਸ ਕਾਰਨ ਉਹ ਸ਼ਹਿਰ ਵਿਚ ਤਿਉਹਾਰ ਦੇਖਣ ਲਈ ਨਹੀਂ ਨਿਕਲੇ | ਦੂਸਰੇ ਪਾਸੇ ਦੋਵੇਂ ਮੰਦਿਰਾਂ ਦੀਆਂ ਕਮੇਟੀਆਂ ਵਲੋਂ ਕਈ ਦਿਨ ਤੋਂ ਰਾਮ ਲੀਲਾ ਕਰਵਾਈ ਜਾ ਰਹੀ ਸੀ ਅਤੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਏ ਹੋਏ ਸਨ ਅਤੇ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਪ੍ਰਸਿੱਧ ਗਾਇਕਾਂ ਦਾ ਪ੍ਰਬੰਧ ਕੀਤਾ ਹੋਇਆ ਹੈ |
ਜਰਗ ਤੇ ਰੋਹਣੋਂ ਕਲਾਂ ਵਿਖੇ ਦੁਸਹਿਰਾ ਮਨਾਇਆ
ਜੌੜੇਪੁਲ ਜਰਗ, (ਪਾਲਾ ਰਾਜੇਵਾਲੀਆ)-ਪਿੰਡ ਜਰਗ ਅਤੇ ਰੋਹਣੋਂ ਕਲਾਂ ਵਿਖੇ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਰੋਹਣੋਂ ਕਲਾਂ ਵਿਖੇ ਸਾਰਾ ਦਿਨ ਝਾਕੀਂਆਂ ਕੱਢੀਆਂ ਗਈਆਂ ਅਤੇ ਸ਼ਾਮ 6 ਵਜੇ ਰਾਵਣ ਦਾ ਪੁਤਲਾ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਦਸਹਿਰਾ ਕਮੇਟੀ ਦੇ ਸਮੂਹ ਕਾਰਕੁਨਾਂ ਤੋਂ ਇਲਾਵਾ ਪੁਲਿਸ ਚੌਾਕੀ ਈਸੜੂ ਦੇ ਇੰਚਾਰਜ ਕਰਮਜੀਤ ਸਿੰਘ, ਸਬ ਇੰਸਪੈਕਟਰ ਦਵਿੰਦਰ ਸਿੰਘ ਅਤੇ ਏ. ਐਸ. ਆਈ. ਅਮਰ ਸਿੰਘ ਸਮੇਤ ਹੋਰ ਹਾਜ਼ਰ ਸਨ |ਇਸੇ ਤਰ੍ਹਾਂ ਜਰਗ ਵਿਖੇ ਵੀ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ ਗਿਆ | ਅਗਨੀ ਭੇਟ ਕਰਨ ਦੀ ਰਸਮ ਬਾਬਾ ਜਗਜੀਵਨ ਦਾਸ ਨੇ ਕੀਤੀ | ਇਸ ਮੌਕੇ ਪੁਲਿਸ ਚੌਾਕੀ ਰੌਣੀ ਦੇ ਇੰਚਾਰਜ ਪਵਿੱਤਰ ਸਿੰਘ, ਪਿੰਡ ਜਰਗ ਦੇ ਸਮੂਹ ਪਤਵੰਤੇ ਅਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਖੰਨਾ ਦੇ ਵਾਰਡ ਨੰਬਰ 24 'ਚ ਦਸਹਿਰੇ ਮੌਕੇ ਗੁਰਕੀਰਤ ਤੇ ਮਹਿਤਾ ਪੁੱਜੇ
ਖੰਨਾ, (ਹਰਜਿੰਦਰ ਸਿੰਘ ਲਾਲ)-ਵਾਰਡ ਨੰਬਰ 24 ਵਿਚ ਬੱਚਿਆਂ ਨੇ ਮਿਹਨਤ ਕਰਕੇ ਰਾਵਣ ਦਾ ਪੁਤਲਾ ਬਣਾਇਆ ਗਿਆ | ਇਸ ਸਾਰੇ ਵਿਚ ਵਾਰਡ 24 ਦੇ ਕਾਂਗਰਸੀ ਨੇਤਾ ਅਮਨ ਕਟਾਰੀਆ ਨੇ ਬੱਚਿਆਂ ਦਾ ਸਾਥ ਦਿੱਤਾ | ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਾਸਲ ਪ੍ਰਧਾਨ ਵਿਕਾਸ ਮਹਿਤਾ, ਖੰਨਾ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਹਰਿੰਦਰ ਸਿੰਘ ਕਨੇਚ, ਅਮਿਤ ਤਿਵਾੜੀ, ਸੁਲੇਖ ਕੁਮਾਰ, ਮਾਇਆ ਰਾਣੀ, ਸੁਨੀਤਾ ਕਟਾਰੀਆ, ਨੀਤੂ ਬਾਸਿਲ, ਅੰਜੂ ਕਟਾਰੀਆ, ਨੇਹਾ ਕਟਾਰੀਆ, ਨਮਨ ਬਾਸਿਲ, ਦਿਵਾਂਸ਼ ਮਲਹੋਤਰਾ, ਜਾਨ੍ਹਵੀ ਬਾਸਿਲ, ਰੀਤ ਸ਼ੇਰਗਿੱਲ, ਗੁਰਧਿਆਨ, ਅਰਸ਼ਪ੍ਰੀਤ, ਸ਼ਰੇਆ, ਕਾਜਲ, ਅਹਿਮ, ਲਕਸ਼ੇ, ਨੈਤਿਕ, ਖ਼ੁਸ਼ੀ, ਸ਼ਗਨ, ਰੂਹਾਲੀ, ਗਾਇਤਰੀ, ਗੀਤਾ, ਮਾਹੀ, ਚੀਕੂ, ਰਾਧਿਕਾ ਆਦਿ ਹਾਜ਼ਰ ਸਨ |
<br/>


ਖ਼ਬਰ ਸ਼ੇਅਰ ਕਰੋ

ਪ੍ਰਧਾਨ ਤਰਸ਼ਪ੍ਰੀਤ ਗਗਲੀ ਤੇ ਹੋਰ ਪ੍ਰਬੰਧਕਾਂ ਨੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪੂਰੀ ਕੀਤੀ
ਬੱਦੋਵਾਲ (ਲੁਧਿ:) ਸਈਯਦ ਬਾਬਾ ਜਾਹਿਰ ਵਲੀ ਦਰਗਾਹ 'ਤੇ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਦਰਗਾਹ 'ਤੇ ਦੋ ਰੋਜ਼ਾ ਸਲਾਨਾ ਮੇਲੇ ਦੇ ਪਹਿਲੇ ਦਿਨ ਉੱਪਰ ਚਾਦਰ ਚੜਾਉਣ ਦੀ ਰਸਮ ਸਮੇਂ ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ ਨਾਲ ਖ਼ਜ਼ਾਨਚੀ ...

ਪੂਰੀ ਖ਼ਬਰ »

ਬੱਦੋਵਾਲ (ਲੁਧਿ:) ਸਈਯਦ ਬਾਬਾ ਜਾਹਿਰ ਵਲੀ ਦਰਗਾਹ 'ਤੇ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਦਰਗਾਹ 'ਤੇ ਦੋ ਰੋਜ਼ਾ ਸਲਾਨਾ ਮੇਲੇ ਦੇ ਪਹਿਲੇ ਦਿਨ ਉੱਪਰ ਚਾਦਰ ਚੜਾਉਣ ਦੀ ਰਸਮ ਸਮੇਂ ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ ਨਾਲ ਖ਼ਜ਼ਾਨਚੀ ...

ਪੂਰੀ ਖ਼ਬਰ »

ਦੁਸਹਿਰਾ ਕਮੇਟੀ ਵਲੋਂ ਮੰਦਰ ਦੇਵੀ ਦਵਾਲਾ ਦੀ ਝਾਕੀ ਨੂੰ ਪਹਿਲਾ ਇਨਾਮ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਸਹਿਰਾ ਕਮੇਟੀ ਖੰਨਾ ਵਲੋਂ ਇਸ ਸਾਲ ਵੱਖ ਵੱਖ ਮੰਦਰਾਂ ਵਲੋਂ ਕੱਢੀਆਂ ਗਈਆਂ ਝਾਕੀਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ | ਦੁਸਹਿਰਾ ਕਮੇਟੀ ਵਲੋਂ ਬਣਾਈ ਗਈ ਜੱਜਾਂ ਦੀ ਕਮੇਟੀ ਜਿਸ ਵਿਚ ਮੁੱਖ ਜੰਜ ਸੁੰਦਰ ਲਾਲ ਬਿ੍ਜ, ...

ਪੂਰੀ ਖ਼ਬਰ »

ਬਾਬਾ ਹਸਤ ਲਾਲ ਮਾਡਲ ਸਕੂਲ 'ਚ ਬੱਚਿਆਂ ਦੇ ਮੁਕਾਬਲੇ ਕਰਵਾਏ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਵਿਚ ਸਮੂਹ ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਤਿੰਦਰ ਸਿੰਘ ਜੋਗਾ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ...

ਪੂਰੀ ਖ਼ਬਰ »

ਈਸੜੂ ਚੌ ਾਕੀ ਇੰਚਾਰਜ ਦੀ ਲੋਕਾਂ ਨਾਲ ਝੜਪ, ਹੋਈ ਕੁੱਟਮਾਰ

ਈਸੜੂ/ਖੰਨਾ, 19 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਖੰਨਾ ਦੇ ਪਿੰਡ ਰੋਹਣੋਂ ਕਲਾਂ ਵਿਚ ਵੀਰਵਾਰ ਦੀ ਰਾਤ ਨੂੰ ਚੱਲ ਰਹੇ ਧਾਰਮਿਕ ਨਾਟਕ ਮੇਲੇ ਦੌਰਾਨ ਪਿੰਡ ਵਾਲਿਆਂ ਦੀ ਪੁਲਿਸ ਦੇ ਨਾਲ ਖਹਿਬਾਜ਼ੀ ਹੋ ਗਈ | ਇਲਜ਼ਾਮ ਲਾਇਆ ਗਿਆ ਕਿ ਚੌਾਕੀ ਇੰਚਾਰਜ ਨੇ ਧਾਰਮਿਕ ਸਟੇਜ ...

ਪੂਰੀ ਖ਼ਬਰ »

ਬੀ. ਕੇ. ਯੂ. ਪੰਜਾਬ ਦੇ ਨੇਤਾਵਾਂ ਨਾਗਰਾ ਤੇ ਕੋਟ ਪਨੈਚ ਵਲੋਂ ਪਰਾਲੀ ਸਾੜਨੋਂ ਰੋਕਣ ਦਾ ਵਿਰੋਧ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਖੰਨਾ ਵਿਖੇ ਕਿਸਾਨਾਂ ਨੂੰ ਬਚਾਉਣ ਵਾਸਤੇ ਵਿਚਾਰਾਂ ਕਰਨ ਲਈ ਹੋਈ | ਇਸ ਮੀਟਿੰਗ ਵਿਚ ਨੇਤਰ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ ਬੀ. ਕੇ. ਯੂ. ਪੰਜਾਬ ਤੇ ਰਜਿੰਦਰ ਸਿੰਘ ਕੋਟ ...

ਪੂਰੀ ਖ਼ਬਰ »

ਦਾਣਾ ਮੰਡੀ ਮਲੌਦ ਵਿਖੇ 1882 ਟਨ ਝੋਨੇ ਦੀ ਆਮਦ, ਲਿਫ਼ਟਿੰਗ ਨਾ ਮਾਤਰ

ਮਲੌਦ, 19 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਮਲੌਦ, ਸਿਆੜ, ਸਿਹੌੜਾ, ਰਾਮਗੜ੍ਹ ਸਰਦਾਰਾਂ ਅਤੇ ਸੀਹਾਂ ਦੌਦ ਵਿਖੇ ਝੋਨੇ ਦੀ ਆਮਦ ਰਫ਼ਤਾਰ ਫੜ੍ਹ ਰਹੀ ਹੈ ਅਤੇ ਅੱਜ ਦੀ 700 ਟਨ ਆਮਦ ਨਾਲ ਕੁੱਲ ...

ਪੂਰੀ ਖ਼ਬਰ »

ਨਬਾਰਡ ਦੇ ਸਮਾਰੋਹ 'ਚ ਪਰਾਲੀ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਦਿੱਤੀ ਅਹਿਮ ਜਾਣਕਾਰੀ

ਮਾਛੀਵਾੜਾ ਸਾਹਿਬ, 19 ਅਕਤੂਬਰ (ਮਨੋਜ ਕੁਮਾਰ)-ਕੇਂਦਰ ਸਰਕਾਰ ਅਤੇ ਨੈਸ਼ਨਲ ਬੈਂਕ ਆਫ਼ ਐਗਰੀਕਲਚਰ ਰੂਰਲ ਡਿਵੈਲਪਮੈਂਟ (ਨਬਾਰਡ) ਵਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਲਈ ਮਾਛੀਵਾੜਾ ਵਿਖੇ ਇਕ ਸਮਾਰੋਹ ਕੀਤਾ ਗਿਆ¢ ਇਸ ਮੌਕੇ ਸੀ. ...

ਪੂਰੀ ਖ਼ਬਰ »

ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਕੁਇਜ਼ ਮੁਕਾਬਲੇ

ਸਮਰਾਲਾ, 19 ਅਕਤੂਬਰ (ਸੁਰਜੀਤ)- ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਹਿਰ ਦੀ ਨਾਮੀਂ ਵਿੱਦਿਅਕ ਸੰਸਥਾ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਜਰਨਲ ...

ਪੂਰੀ ਖ਼ਬਰ »

ਬਾਬਾ ਖਾਖੀ ਸ਼ਾਹ ਦੇ ਅਸਥਾਨ 'ਤੇ ਸਮਾਗਮ ਕਰਵਾਇਆ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਭਰਥਲਾ ਵਿਖੇ ਬਾਬਾ ਖਾਖੀ ਸ਼ਾਹ ਦੇ ਅਸਥਾਨ 'ਤੇ ਸਮਾਗਮ ਕਰਵਾਇਆ ਗਿਆ | ਸਮਾਜਸੇਵੀ ਜਗਜੀਤ ਸਿੰਘ ਭਰਥਲਾ ਨੇ ਦਸਿਆ ਇਸ ਅਸਥਾਨ ਦੀ ਇਲਾਕੇ ਵਿਚ ਕਾਫੀ ਮਾਨਤਾ ਹੈ, ਇੱਥੇ ਸ਼ਰਧਾਲੂਆਂ ਵਲੋਂ ਸੁੱਖੀਆਂ ਸੁੱਖਾਂ ਵਰ ...

ਪੂਰੀ ਖ਼ਬਰ »

ਪੰਜਾਬ ਭਰ ਤੋਂ ਆਏ ਬੈਲ ਦੌੜਾਕਾਂ ਦੀ ਹੋਈ ਮੀਟਿੰਗ

ਸਾਹਨੇਵਾਲ, 19 ਅਕਤੂਬਰ (ਅਮਰਜੀਤ ਸਿੰਘ ਮੰਗਲੀ) -ਪੰਜਾਬ ਭਰ ਤੋਂ ਆਏ ਬੈਲ ਦੌੜਾਕਾਂ ਦੀ ਇਕ ਅਹਿਮ ਮੀਟਿੰਗ ਪਿੰਡ ਟਿੱਬਾ ਸਾਹਿਬ ਗੁਰਦੁਆਰਾ ਵਿਖੇ ਹਰਮਿੰਦਰ ਸਿੰਘ ਛਿੰਦਾ ਘੁਡਾਣੀ ਚੇਅਰਮੈਨ ਤੇ ਜਸਵੀਰ ਸਿੰਘ ਬਿੱਟੂ ਕੂੰਮਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ ਪਤਨੀ ਸਮੇਤ ਡੇਢ ਸਾਲਾ ਬੱਚਾ ਜ਼ਖ਼ਮੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸਾਈਕਲ 'ਤੇ ਮੱਥਾ ਟੇਕਣ ਜਾ ਰਹੀ ਪਤੀ ਪਤਨੀ ਤੇ ਪੋਤੇ ਦੀ ਮੋਟਰਸਾਈਕਲ ਦੀ ਟੱਕਰ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹਰਚੰਦ ਸਿੰਘ, ਉਸ ਦੀ ਪਤਨੀ ਰਣਜੀਤ ਕੌਰ ਅਤੇ ਉਨ੍ਹਾਂ ਦਾ ਡੇਢ ਸਾਲ ਦਾ ਪੋਤਾ ...

ਪੂਰੀ ਖ਼ਬਰ »

ਗੁ: ਯਾਦਗਾਰ ਸਾਹਿਬ ਜਰਗ ਵਿਖੇ 13 ਮੈਂਬਰੀ ਕਮੇਟੀ ਗਠਿਤ

ਜੌੜੇਪੁਲ ਜਰਗ, 19 ਅਕਤੂਬਰ (ਪਾਲਾ ਰਾਜੇਵਾਲੀਆ)-ਗੁਰਦੁਆਰਾ ਯਾਦਗਾਰ ਸਾਹਿਬ ਜਰਗ ਵਿਖੇ ਗੁ: ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਵਲੋਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਸੰਤਾਂ ਨੇ ਦੱਸਿਆ ਕਿ ਇਹ ਕਮੇਟੀ ਸੇਵਾਵਾਂ ਨੂੰ ਹੋਰ ਚੰਗੇ ਢੰਗ ...

ਪੂਰੀ ਖ਼ਬਰ »

ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਇਕ ਭੱਜਿਆ ਅਦਾਲਤ ਨੇ ਇਕ ਵਿਅਕਤੀ ਨੂੰ ਜੇਲ੍ਹ ਭੇਜਿਆ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਪੁਲਿਸ ਨੇ ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦ ਕਿ ਇਕ ਵਿਅਕਤੀ ਚਕਮਾ ਦੇ ਕੇ ਭੱਜਣ ਵਿਚ ...

ਪੂਰੀ ਖ਼ਬਰ »

ਏਡਿਡ ਕਾਲਜਾਂ ਦੇ ਠੇਕੇ 'ਤੇ ਰੱਖੇ ਸਹਾਇਕ ਪ੍ਰੋਫੈਸਰ 21 ਨੂੰ ਕਰਨਗੇ ਪਟਿਆਲਾ ਵਿਚ ਰੈਲੀ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਏਡਿਡ ਕਾਲਜਾਂ ਵਿਚ ਠੇਕੇ 'ਤੇ ਰੱਖੇ 1925 ਸਹਾਇਕ ਪ੍ਰੋਫੈਸਰਾਂ ਨੇ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਸਰਕਾਰ ਦੀ ਬਦਨੀਤੀਆਂ ਿਖ਼ਲਾਫ਼ 21 ਅਕਤੂਬਰ ਨੂੰ ਪਟਿਆਲਾ ਵਿਚ ਰੈਲੀ ਕਰਕੇ ਭੁੱਖ ਹੜਤਾਲ ਕਰਨ ਦਾ ...

ਪੂਰੀ ਖ਼ਬਰ »

ਰੂਪਰਾਏ ਵਫ਼ਦ ਲੈ ਕੇ ਕੇਜਰੀਵਾਲ ਨੂੰ ਮਿਲੇ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਮਾਲਵਾ ਜ਼ੋਨ 2 ਦੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ ਇਕ ਵਫ਼ਦ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ | ਜਿਸ ਵਿਚ ਪਾਰਟੀ ਦੇ ਮਾਲਵਾ ਜ਼ੋਨ 2 ਅਧੀਨ ...

ਪੂਰੀ ਖ਼ਬਰ »

ਪੈਰਾਗੌਨ ਸਕੂਲ ਡੇਹਲੋਂ ਵਿਖੇ ਦੁਸਹਿਰਾ ਨੂੰ ਸਮਰਪਿਤ ਸਮਾਗਮ

ਡੇਹਲੋਂ, 19 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਦੁਸਹਿਰੇ ਦੇ ਤਿਉਹਾਰ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਬੱਚਿਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਬੜੇ ਹੀ ਨਿਵੇਕਲੇ ...

ਪੂਰੀ ਖ਼ਬਰ »

ਗੌ ਾਸਪੁਰ 'ਚ ਕੈਂਸਰ ਨਾਲ ਇਕ ਹੋਰ ਕਿਸਾਨ ਦੀ ਮੌਤ

ਹੰਬੜਾਂ, 19 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਸਥਾਨਕ ਕਸਬਾ ਅਤੇ ਆਸ-ਪਾਸ ਦੇ ਪਿੰਡਾਂ 'ਚ ਜਾਨ ਲੇਵਾ ਬਿਮਾਰੀਆਂ ਜਿਨ੍ਹਾਂ 'ਚ ਕੈਂਸਰ, ਕਾਲਾ-ਪੀਲੀਆ ਅਤੇ ਹੋਰ ਕਈ ਬਿਮਾਰੀਆਂ ਨਾਲ ਮੌਤਾਂ ਵਿਚ ਦਿਨ-ਬ-ਦਿਨ ਵਾਧਾ ਹੋਣ ਨਾਲ ਇਲਾਕਾ ਭਰ ਦੇ ਲੋਕ ਕਾਫ਼ੀ ਚਿੰਤਤ ਹਨ | ਪਿੰਡ ...

ਪੂਰੀ ਖ਼ਬਰ »

ਵਿਧਾਇਕ ਗੁਰਕੀਰਤ ਤੇ ਲੱਖਾ ਨੇ ਲਿਆ ਝੋਨੇ ਦੀ ਖ਼ਰੀਦ ਦਾ ਜਾਇਜ਼ਾ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਸਕੱਤਰ ਗੁਰਕੀਰਤ ਸਿੰਘ, ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਨੇ ਆੜ੍ਹਤੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX