ਤਾਜਾ ਖ਼ਬਰਾਂ


ਡੋਡਿਆਂ ਦੀ ਖੇਤੀ ਕਰਨ ਵਾਲਾ ਆਇਆ ਪੁਲਿਸ ਦੇ ਅੜਿੱਕੇ
. . .  5 minutes ago
ਮਲੋਟ, 23 ਮਾਰਚ (ਗੁਰਮੀਤ ਸਿੰਘ ਮੱਕੜ)- ਸਥਾਨਕ ਥਾਣਾ ਸਦਰ ਪੁਲਿਸ ਨੇ ਖੇਤ 'ਚ ਬੀਜੀ ਹੋਈ ਡੋਡਿਆਂ ਦੀ ਫ਼ਸਲ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਕਤ ਵਿਅਕਤੀ ਕੋਲੋਂ ਬੀਜੀ ਹੋਈ ਡੋਡਿਆਂ ਦੀ ਫ਼ਸਲ ਦੇ 2 ਕੁਇੰਟਲ, 30 ਕਿਲੋਗ੍ਰਾਮ ਪੌਦੇ...
ਭਗਵੰਤ ਮਾਨ ਨੇ ਹਰਸਿਮਰਤ ਬਾਦਲ ਨੂੰ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀ ਦਿੱਤੀ ਚੁਣੌਤੀ
. . .  13 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਲੋਕ ਅਕਾਲੀ,ਭਾਜਪਾ ਅਤੇ ਕਾਂਗਰਸ ਪਾਰਟੀਆਂ ਕੋਲੋਂ ਬਦਲਾ ਲੈਣ ਲਈ ਉਤਾਵਲੇ ਹਨ। ਸ਼ਹੀਦ ਭਗਤ ਸਿੰਘ ਦੇ ਸ਼ਹੀਦੀ...
ਖਟਕੜ ਕਲਾਂ 'ਚ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸਿਜਦਾ
. . .  6 minutes ago
ਬੰਗਾ, 23 ਮਾਰਚ (ਜਸਬੀਰ ਸਿੰਘ ਨੂਰਪੁਰ)- ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਵੱਖ-ਵੱਖ ਆਗੂਆਂ ਨੇ ਖਟਕੜ ਕਲਾਂ ਪਹੁੰਚ ਕੇ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਇਨ੍ਹਾਂ 'ਚ ਆਗੂਆਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਅਕਾਲੀ ਆਗੂ ਅਤੇ ਸੰਸਦ...
ਝਾਰਖੰਡ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਤਿੰਨ ਦੀ ਮੌਤ, 18 ਜ਼ਖ਼ਮੀ
. . .  about 1 hour ago
ਰਾਂਚੀ, 23 ਮਾਰਚ- ਝਾਰਖੰਡ ਦੇ ਸਰਾਏਕੇਲਾ-ਖਰਸਬਾਨ ਜ਼ਿਲ੍ਹੇ 'ਚ ਅੱਜ ਇੱਕ ਵੈਨ ਦੇ ਖੱਡ 'ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ 18 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ 'ਚ ਇੱਕ ਔਰਤ ਵੀ ਸ਼ਾਮਲ ਹੈ। ਹਾਦਸੇ ਸੰਬੰਧੀ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ...
ਅੰਮ੍ਰਿਤਸਰ 'ਚ ਨੌਜਵਾਨਾਂ ਨੇ ਨਿਵੇਕਲੇ ਢੰਗ ਨਾਲ ਮਨਾਇਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 1 hour ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਅੰਮ੍ਰਿਤਸਰ 'ਚ ਅੱਜ ਸ਼ਹੀਦ ਭਗਤ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਵੱਖ-ਵੱਖ ਜਥੇਬੰਦੀਆਂ ਵਲੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹੇ ਦੀ 'ਸ਼ਹੀਦ ਭਗਤ ਸਿੰਘ ਨੌਜਵਾਨ ਸਭਾ' ਨੇ ਨਿਵੇਕਲੇ ਢੰਗ ਨਾਲ...
ਭੋਪਾਲ ਤੋਂ ਦਿਗਵਿਜੇ ਸਿੰਘ ਹੋਣਗੇ ਕਾਂਗਰਸ ਦੇ ਉਮੀਦਵਾਰ
. . .  about 2 hours ago
ਨਵੀਂ ਦਿੱਲੀ, 23 ਮਾਰਚ - ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ...
3 ਪਿਸਤੌਲਾਂ, ਡਰੱਗ ਮਨੀ ਤੇ ਨਸ਼ੀਲੇ ਪਾਊਡਰ ਸਮੇਤ 2 ਨੌਜਵਾਨ ਗ੍ਰਿਫ਼ਤਾਰ
. . .  about 2 hours ago
ਜਲੰਧਰ, 23 ਮਾਰਚ - ਜਲੰਧਰ ਪੁਲਿਸ ਨੇ ਦੋ ਵੱਖ ਵੱਖ ਥਾਵਾਂ ਤੋਂ 3 ਪਿਸਤੌਲਾਂ, 13 ਜਿੰਦਾ ਕਾਰਤੂਸਾਂ, ਇੱਕ ਕਾਰ, 1 ਲੱਖ 5 ਹਜ਼ਾਰ ਦੀ ਡਰੱਗ ਮਨੀ ਅਤੇ 270 ਗ੍ਰਾਮ ਨਸ਼ੀਲੇ ਪਾਊਡਰ ਸਮੇਤ...
ਕਰਮਬੀਰ ਸਿੰਘ ਹੋਣਗੇ ਦੇਸ਼ ਦੇ ਅਗਲੇ ਜਲ ਸੈਨਾ ਮੁਖੀ
. . .  about 2 hours ago
ਨਵੀਂ ਦਿੱਲੀ, 23 ਮਾਰਚ- ਭਾਰਤੀ ਜਲ ਸੈਨਾ ਲਈ ਸਰਕਾਰ ਨੇ ਅਗਲੇ ਮੁਖੀ ਦੇ ਨਾਂ ਐਲਾਨ ਕਰ ਦਿੱਤਾ ਹੈ। ਵਾਇਸ ਐਡਮਿਰਲ ਕਰਮਬੀਰ ਸਿੰਘ ਦੇਸ਼ ਦੇ ਅਗਲੇ ਜਲ ਸੈਨਾ ਮੁਖੀ ਹੋਣਗੇ। ਮੌਜੂਦਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ 31 ਮਈ, 2019 ਨੂੰ ਸੇਵਾ...
ਸ੍ਰੀ ਦਰਬਾਰ ਵਿਖੇ ਸ਼ੁਰੂ ਹੋਈ ਸੋਨੇ ਦੀ ਧੁਆਈ ਦੀ ਕਾਰ ਸੇਵਾ
. . .  about 2 hours ago
ਅੰਮ੍ਰਿਤਸਰ, 23 ਮਾਰਚ (ਜਸਵੰਤ ਸਿੰਘ ਜੱਸ)- ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਦੇ ਮੁਖੀ ਭਾਈ ਮਹਿੰਦਰ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਦਰਬਾਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਸੇਵਾ ਦੀ ਆਰੰਭਤਾ ਮੌਕੇ...
ਅਫ਼ਗ਼ਾਨਿਸਤਾਨ 'ਚ ਕਿਸਾਨ ਦਿਵਸ ਦੇ ਜਸ਼ਨ ਦੌਰਾਨ ਹੋਏ ਦੋ ਜ਼ਬਰਦਸਤ ਧਮਾਕੇ, 4 ਲੋਕਾਂ ਦੀ ਮੌਤ
. . .  about 3 hours ago
ਕਾਬੁਲ, 23 ਮਾਰਚ- ਅਫ਼ਗ਼ਾਨਿਸਤਾਨ ਦੇ ਦੱਖਣੀ ਸੂਬੇ ਹੇਲਮੰਡ 'ਚ ਅੱਜ ਹੋਏ ਦੋ ਜ਼ਬਰਦਸਤ ਧਮਾਕਿਆਂ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸੂਬੇ ਦੇ ਲਸ਼ਕਰ ਗਾਹ ਸ਼ਹਿਰ ਦੇ ਇੱਕ ਸਟੇਡੀਅਮ 'ਚ...
ਬਿਹਾਰ 'ਚ ਐੱਨ. ਡੀ. ਏ. ਵਲੋਂ ਉਮੀਦਵਾਰਾਂ ਦਾ ਐਲਾਨ, ਪਟਨਾ ਸਾਹਿਬ ਤੋਂ ਕੱਟਿਆ ਗਿਆ ਸ਼ਤਰੂਘਨ ਸਿਨਹਾ ਦਾ ਪੱਤਾ
. . .  about 3 hours ago
ਪਟਨਾ, 23 ਮਾਰਚ- ਬਿਹਾਰ 'ਚ ਐੱਨ. ਡੀ. ਏ. ਨੇ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬੇ 'ਚ ਭਾਜਪਾ ਇੰਚਾਰਜ ਭੁਪਿੰਦਰ ਯਾਦਵ ਨੇ ਭਾਜਪਾ, ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ 39...
ਪੰਜਾਬ 'ਚ ਥਾਂ-ਥਾਂ ਮਨਾਇਆ ਜਾ ਰਿਹਾ ਹੈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ
. . .  about 4 hours ago
ਸੰਗਰੂਰ, 23 ਮਾਰਚ (ਧੀਰਜ ਪਸ਼ੋਰੀਆ)- ਪੰਜਾਬ 'ਚ ਅੱਜ ਥਾਂ-ਥਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਲੋਕਾਂ ਵਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ...
ਪਠਾਨਕੋਟ 'ਚ ਪੁਲਿਸ ਨੇ ਹਿਰਾਸਤ 'ਚ ਲਏ ਪੰਜ ਕਸ਼ਮੀਰੀ
. . .  about 4 hours ago
ਪਠਾਨਕੋਟ, 23 ਮਾਰਚ (ਚੌਹਾਨ)- ਪਠਾਨਕੋਟ ਦੇ ਮਮੂੰਨ 'ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ...
ਦੁਬਈ ਤੋਂ ਪਰਤੇ ਨੌਜਵਾਨ ਦਾ ਕਤਲ, ਘਰ ਦੇ ਕੋਲੋਂ ਮਿਲੀ ਲਾਸ਼
. . .  about 4 hours ago
ਮੋਗਾ, 23 ਮਾਰਚ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)- ਸਥਾਨਕ ਸ਼ਹਿਰ ਦੇ ਮੁਹੱਲਾ ਸੰਧੂਆਂ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਲੋਕਾਂ ਨੇ ਸਵੇਰੇ ਘਰਾਂ ਕੋਲ ਲੱਗੀਆਂ ਰੂੜ੍ਹੀਆਂ ਕੋਲ ਇੱਕ ਵਿਅਕਤੀ ਦੀ ਲਾਸ਼ ਪਈ ਦੇਖੀ। ਮ੍ਰਿਤਕ ਦੀ ਪਹਿਚਾਣ 33 ਸਾਲਾ...
ਜੰਮੂ-ਕਸ਼ਮੀਰ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ
. . .  about 4 hours ago
ਸ੍ਰੀਨਗਰ, 23 ਮਾਰਚ- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਢਿਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਸੰਬੰਧੀ ਪੁਲਿਸ ਨੇ ਦੱਸਿਆ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਜਾ ਰਿਹਾ ਇੱਕ ਟਰੱਕ ਪਹਾੜੀ ਤੋਂ ਚਟਾਨਾਂ ਡਿੱਗਣ...
ਚੀਨ ਕੈਮੀਕਲ ਪਲਾਂਟ 'ਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 64
. . .  about 4 hours ago
ਭਾਰਤ ਦੇ ਪਹਿਲੇ ਲੋਕਪਾਲ ਬਣੇ ਜਸਟਿਸ ਪਿਨਾਕੀ ਘੋਸ਼, ਰਾਸ਼ਟਰਪਤੀ ਨੇ ਚੁਕਾਈ ਸਹੁੰ
. . .  about 5 hours ago
ਹਾਈਵੇਅ 'ਤੇ ਸੈਲਾਨੀਆਂ ਨਾਲ ਭਰੀ ਬੱਸ 'ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ
. . .  about 5 hours ago
ਦੋ ਟਰੱਕਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਤਿੰਨ ਲੋਕਾਂ ਦੀ ਮੌਤ
. . .  about 6 hours ago
ਇੰਦੌਰ 'ਚ ਸਵਾਈਨ ਫਲੂ ਕਾਰਨ 41 ਮੌਤਾਂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਖੰਨਾ / ਸਮਰਾਲਾ

ਬਿਰਧ ਆਸ਼ਰਮ ਦੇ ਨਾਂਅ 'ਤੇ ਉਗਰਾਹੀ ਕਰਦੇ ਠੱਗ ਪਿੰਡ ਵਾਲਿਆਂ ਨੇ ਕੀਤੇ ਕਾਬੂ

ਮਾਛੀਵਾੜਾ ਸਾਹਿਬ, 19 ਅਕਤੂਬਰ (ਸੁਖਵੰਤ ਸਿੰਘ ਗਿੱਲ)-ਪਿੰਡਾਂ 'ਚ ਲੋਕਾਂ ਤੋਂ ਬਿਰਧ ਆਸ਼ਰਮ ਦੇ ਨਾਂਅ 'ਤੇ ਓਗਰਾਹੀ ਕਰਦੇ 2 ਠੱਗ ਅੱਜ ਪਿੰਡ ਪਵਾਤ ਵਿਖੇ ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਗੁੱਲੂ ਦੇ ਘਰ ਜਾ ਕੇ ਓਗਰਾਹੀ ਕਰਨ ਸਮੇਂ ਅੜਿੱਕੇ ਆ ਗਏ | ਪੈੱ੍ਰਸ ਨੂੰ ...

ਪੂਰੀ ਖ਼ਬਰ »

ਦੋ ਭਰਾਵਾਂ ਨੂੰ ਕੁੱਟਮਾਰ ਕੇ ਕੀਤਾ ਜ਼ਖ਼ਮੀ

ਖੰਨਾ, 19 ਅਕਤੂਬਰ (ਅਮਰਜੀਤ ਸਿੰਘ)-ਦੋ ਭਰਾਵਾਂ ਨੂੰ ਕੁੱਟਮਾਰ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸਤਨਾਮ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲਵੱਡੀ ਨੇ ਵੀਰੀ, ਅਮਰੀਕ, ਤਰਲੋਚਨ,ਕਾਲਾ ਅਤੇ ਮੰਗਾ ਆਦਿ ਿਖ਼ਲਾਫ਼ ...

ਪੂਰੀ ਖ਼ਬਰ »

ਕਾਰ ਦੀ ਫੇਟ ਵੱਜਣ ਨਾਲ ਇਕ ਜ਼ਖ਼ਮੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਕਾਰ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਸੋਨੂੰ 22 ਸਾਲ ਵਾਸੀ ਖੰਨਾ ਨੇ ਦੱਸਿਆ ਕਿ ਮੈਂ ਰਾਤ ਸਮੇਂ ਅਮਲੋਹ ਰੋਡ 'ਤੇ ਇਕ ਹੋਟਲ ਤੋਂ ਖਾਣਾ ਲੈਣ ਲਈ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ

ਮਾਛੀਵਾੜਾ ਸਾਹਿਬ, 19 ਅਕਤੂਬਰ (ਸੁਖਵੰਤ ਸਿੰਘ ਗਿੱਲ)-ਨੇੜ੍ਹਲੇ ਪਿੰਡ ਰਤੀਪੁਰ ਵਿਖੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਕਿ ਕੋਈ ਪਹਿਚਾਣ ਨਹੀਂ ਹੋ ਸਕੀ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਕਿਸੇ ...

ਪੂਰੀ ਖ਼ਬਰ »

ਕੁਹਾੜਾ ਚੌਕ 'ਚ ਦੁੁਸਹਿਰੇ ਵਾਲੇ ਦਿਨ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਕੁਹਾੜਾ, 19 ਅਕਤੂਬਰ (ਤੇਲੂ ਰਾਮ ਕੁਹਾੜਾ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ 'ਤੇ ਠੇਕਾ ਮੁਲਾਜ਼ਮਾਂ ਨੇ ਕੁਹਾੜਾ ਚੌਕ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ¢ ਮੁਲਾਜ਼ਮ ਪਾਣੀ ਵਾਲੀ ਟੈਂਕੀ ਕੋਲ ਧਰਨਾ ਦੇਣ ਉਪਰੰਤ ਪੁਤਲੇ ਨੂੰ ਮੋਢਿਆਂ 'ਤੇ ਚੁੱਕ ਕੇ ...

ਪੂਰੀ ਖ਼ਬਰ »

ਘਰ-ਘਰ ਰੁਜ਼ਗਾਰ ਸਕੀਮ ਅਧੀਨ ਵਿਧਾਇਕ ਗੁਰਕੀਰਤ ਵਲੋਂ ਵੇਰਕਾ ਬੂਥ ਦਾ ਉਦਘਾਟਨ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਸਰਕਾਰ ਵਲੋਂ ਘਰ 2 ਰੋਜ਼ਗਾਰ ਸਕੀਮ ਤਹਿਤ ਨੌਜਵਾਨ ਧਰਮਿੰਦਰ ਚਾਂਦਲਾ ਨੂੰ ਵੇਰਕਾ ਮਿਲਕ ਬਾਰ ਦਾ ਬੂਥ ਸਰਕਾਰ ਵਲੋਂ ਅਲਾਟ ਕੀਤਾ ਗਿਆ | ਇਸ ਬੂਥ ਦਾ ਉਦਘਾਟਨ ਵਿਧਾਇਕ ਗੁਰਕੀਰਤ ਸਿੰਘ ਵਲੋਂ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਕੁਹਾੜਾ ਕੂੰਮ ਕਲਾਂ 'ਚ ਨਵੇਂ ਐੱਸ. ਐਮ. ਓ. ਨੇ ਅਹੁਦਾ ਸੰਭਾਲਿਆ

ਕੁਹਾੜਾ, 19 ਅਕਤੂਬਰ (ਤੇਲੂ ਰਾਮ ਕੁਹਾੜਾ)-ਡਾ. ਰਾਜ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨੇ ਕਮਿਊਨਿਟੀ ਹੈਲਥ ਸੈਂਟਰ ਕੂੰਮ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਅਹੁਦਾ ਸੰਭਾਲ ਲਿਆ ਹੈ ¢ ਕੂੰਮ ਕਲਾਂ ਸੈਂਟਰ ਦੇ ਸਮੂਹ ਸਟਾਫ ਨੇ ਅਹੁਦਾ ਸੰਭਾਲਣ 'ਤੇ ਗੁਲਦਸਤੇ ਭੇਟ ਕਰਕੇ ...

ਪੂਰੀ ਖ਼ਬਰ »

ਜੱਸੀ, ਅਸਗਰੀਪੁਰ ਅਤੇ ਮਾਂਗਟ ਵਲੋਂ ਬੀਜਾ ਜ਼ੋਨ ਦੇ ਪਿੰਡਾਂ ਦਾ ਇਤਿਹਾਸਕ ਵਿਕਾਸ ਕਰਨ ਦਾ ਦਾਅਵਾ

ਬੀਜਾ, 19 ਅਕਤੂਬਰ (ਰਣਧੀਰ ਸਿੰਘ ਧੀਰਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਤੇ ਜ਼ੋਨ ਇੰਚਾਰਜ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਜੱਟ ਮਹਾਂ ਸਭਾ ਦੇ ਪਰਧਾਨ ਸੰਦੀਪ ਸਿੰਘ ਅਸਗਰੀਪੁਰ ਅਤੇ ਜ਼ਿਲ੍ਹਾ ਸਕੱਤਰ ਸਰਪੰਚ ਭਗਵੰਤ ਸਿੰਘ ਮਾਂਗਟ ਨੇ ਦਾਅਵਾ ਕੀਤਾ ਤੇ ...

ਪੂਰੀ ਖ਼ਬਰ »

ਗੁਰੂਆਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਵਾਲਿਆਂ ਨੂੰ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ-ਸਵਾਮੀ ਰਾਮ ਮੁੰਨੀ

ਖੰਨਾ, 19 ਅਕਤੂਬਰ (ਅਮਰਜੀਤ ਸਿੰਘ)-ਪਿੰਡ ਕਲਾਲ ਮਾਜਰਾ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਸਰੂਪਾ ਨੰਦ ਦੀ ਚਲਾਈ ਹੋਈ ਲੜੀ ਨੰੂ ਜਾਰੀ ਰੱਖਦਿਆਂ ਬਾਬਾ ਸਰੂਪਾ ਨੰਦ ਕੁਟੀਆ ਵਿਖੇ ਕੁਟੀਆ ਸੰਚਾਲਕ ਸਵਾਮੀ ਰਾਮ ਮੁੰਨੀ ਵਲੋਂ ਨਗਰ ਨਿਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ...

ਪੂਰੀ ਖ਼ਬਰ »

ਪਟਾਕਾ ਦੁਕਾਨਦਾਰਾਂ ਨਾਲ ਐਸ. ਪੀ. ਭੀਖੀ ਦੀ ਮੀਟਿੰਗ, ਕਈ ਹਦਾਇਤਾਂ ਦਿੱਤੀਆਂ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)- ਅੱਜ ਐਸ. ਐਸ. ਪੀ. ਧਰੁਵ ਦਹੀਆ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਹਦਾਇਤਾਂ ਦਿੱਤੀਆਂ ਤੇ ਖੰਨਾ ਦੇ ਐਸ. ਪੀ. ਬਲਵਿੰਦਰ ਸਿੰਘ ਭੀਖੀ ਵਲੋਂ ਪੁਲਿਸ ਜ਼ਿਲ੍ਹਾ ਖੰਨਾ ਦੇ ਸਮੂਹ ਪਟਾਕਾ ਵਿਕਰੇਤਾ ਦੀ ਮੀਟਿੰਗ ਕੀਤੀ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਪ੍ਰਧਾਨ ਹੀਰਾ ਨੇ ਸੌ ਾਪਿਆ ਦਿਨੇਸ਼ ਵਿੱਜ ਨੂੰ ਖੰਨਾ ਮੰਡਲ ਦੇ ਪ੍ਰਧਾਨ ਦਾ ਪਦ ਭਾਰ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਇਕ ਵਿਸ਼ੇਸ਼ ਬੈਠਕ ਦਿਨੇਸ਼ ਵਿਜ ਦੇ ਨਿਵਾਸ ਸਥਾਨ 'ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਬਰਮਾਲੀਪੁਰ ਵਿਖੇ ਬਾਬਾ ਰਾਮ ਸਿੰਘ ਦੇਹੜ ਦੀ ਯਾਦ 'ਚ ਤਿੰਨ ਰੋਜ਼ਾ ਸਾਲਾਨਾ ਸਮਾਗਮ ਸਮਾਪਤ- ਅਨੇਕਾਂ ਰਾਗੀ, ਢਾਡੀ ਤੇ ਪ੍ਰਚਾਰਕ ਪੁੱਜੇ

ਬੀਜਾ, 19 ਅਕਤੂਬਰ (ਰਣਧੀਰ ਸਿੰਘ ਧੀਰਾ)-ਨੇੜਲੇ ਪਿੰਡ ਬਰਮਾਲੀਪੁਰ ਵਿਖੇ ਬਾਬਾ ਰਾਮ ਸਿੰਘ ਦੇਹੜ ਦੀ ਯਾਦ ਵਿਚ 9ਵਾਂ ਸਾਲਾਨਾ ਸਮਾਗਮ ਮੁੱਖ ਸੇਵਾਦਾਰ ਬਾਬਾ ਰਣਧੀਰ ਸਿੰਘ ਬਿੱਟੂ ਦੀ ਦੇਖ ਰੇਖ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ ਕਰਵਾਇਆ ਗਿਆ | ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਦਾ ਸਨਮਾਨ
ਗੁਰੂ ਨਾਨਕ ਸਕੂਲ ਦੇ ਛੇ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਦੋਰਾਹਾ, 19 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਧਾਈ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਦੁਸਹਿਰੇ ...

ਪੂਰੀ ਖ਼ਬਰ »

ਗੁਰੂ ਨਾਨਕ ਸਕੂਲ ਦੇ ਛੇ ਵਿਦਿਆਰਥੀਆਂ ਦੀ ਸਟੇਟ ਪੱਧਰ ਲਈ ਚੋਣ

ਦੋਰਾਹਾ, 19 ਅਕਤੂਬਰ (ਜਸਵੀਰ ਝੱਜ)-ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਰਾਹਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿਚ ਜਿੱਤ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਧਾਈ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦੇ ਦੁਸਹਿਰੇ ...

ਪੂਰੀ ਖ਼ਬਰ »

ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ 'ਚ ਫੇਅਰਵੈੱਲ ਡੇ ਮਨਾਇਆ

ਜੋਧਾਂ, 19 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਕਲਾਂ ਵਿਖੇ ਜੀ. ਐਨ. ਐਮ. ਦਾ ਕੋਰਸ ਪੂਰਾ ਕਰ ਚੁੱਕੀਆਂ ਵਿਦਿਆਰਥਣਾਂ ਨੂੰ ਜੂਨੀਅਰ ਵਿਦਿਆਰਥਣਾਂ ਵਲੋਂ ਵਿਦਾਇਗੀ ਦੇਣ ਲਈ ਫੇਅਰਵੈੱਲ ਡੇ ਮਨਾਇਆ ਗਿਆ | ਇਸ ਮੌਕੇ ਹੋਏ ...

ਪੂਰੀ ਖ਼ਬਰ »

ਹਜ਼ਾਰਾਂ ਲੋਕਾਂ ਨੇ ਮਨਾਇਆ ਦੁਸਹਿਰਾ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਵਿਚ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਵੱਖ ਵੱਖ ਕਸਬਿਆਂ ਜਿਨ੍ਹਾਂ ਵਿਚ ਸਮਰਾਲਾ, ਮਾਛੀਵਾੜਾ, ਮੰਡੀ ਅਹਿਮਦਗੜ੍ਹ, ਪਾਇਲ, ਰਾੜਾ ਸਾਹਿਬ, ਮਲੌਦ, ...

ਪੂਰੀ ਖ਼ਬਰ »

ਪ੍ਰਧਾਨ ਤਰਸ਼ਪ੍ਰੀਤ ਗਗਲੀ ਤੇ ਹੋਰ ਪ੍ਰਬੰਧਕਾਂ ਨੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪੂਰੀ ਕੀਤੀ
ਬੱਦੋਵਾਲ (ਲੁਧਿ:) ਸਈਯਦ ਬਾਬਾ ਜਾਹਿਰ ਵਲੀ ਦਰਗਾਹ 'ਤੇ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਦਰਗਾਹ 'ਤੇ ਦੋ ਰੋਜ਼ਾ ਸਲਾਨਾ ਮੇਲੇ ਦੇ ਪਹਿਲੇ ਦਿਨ ਉੱਪਰ ਚਾਦਰ ਚੜਾਉਣ ਦੀ ਰਸਮ ਸਮੇਂ ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ ਨਾਲ ਖ਼ਜ਼ਾਨਚੀ ਅੰਮਿ੍ਤਪਾਲ ਸਿੰਘ, ਮੁੱਖ ਸੇਵਾਦਾਰ ਮੇਜਰ ਸਿੰਘ ਮੌਜੂਦ ਰਹੇ | ਸਈਯਦ ਬਾਬਾ ਜਾਹਿਰ ਬਲੀ ਸਾਹ ਚਿਸ਼ਤੀ ਬੱਦੋਵਾਲ ਦਰਗਾਹ 'ਤੇ ਚੌਕੀਆਂ ਦੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ | ਪ੍ਰਬੰਧਕਾਂ ਵਲੋਂ ਦੂਰੋ-ਨੇੜਿਉਂ ਚੌਕੀਆਂ ਭਰਨ ਪਹੁੰਚੀ ਸੰਗਤ ਲਈ ਲੰਗਰ ਦਾ ਅਤੁੱਟ ਪ੍ਰਬੰਧ ਸੀ | ਮੇਲੇ ਦੀ ਭੀੜ ਅਤੇ ਟ੍ਰੈਫਿਕ ਨੂੰ ਕੰਟਰੋਲ ਲਈ ਸੇਵਾਦਾਰਾਂ ਵਲੋਂ ਡਿਊਟੀ ਸੰਭਾਲੀ ਹੋਈ ਸੀ | ਚੌਕੀਆਂ ਦੇ ਨਾਲ ਪੰਜਾਬੀ ਵਿਰਸੇ ਦੀ ਜਿੰਦ-ਜਾਨ ਕਵਾਲ ਟੋਲੀਆਂ ਵਲੋਂ ਮੇਲਾ ਵੇਖਣ ਪਹੁੰਚੇ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਪ੍ਰਧਾਨ ਤਰਸ਼ਪ੍ਰੀਤ ਸਿੰਘ ਗਗਲੀ ਮੇਲੇ ਦੇ ਪ੍ਰਬੰਧਾਂ ਬਾਰੇ ਵਿਸਥਾਰ 'ਚ ਦੱਸਦਿਆਂ ਕਿਹਾ ਕਿ ਧਾਰਮਿਕ ਆਸਥਾ ਵਾਲੇ ਪੰਜਾਬ ਦੇ ਕੋਨੇ-ਕੋਨੇ 'ਚ ਪਹੁੰਚ ਰਹੇ ਸ਼ਰਧਾਲੂਆਂ ਤੇ ਬਾਬਾ ਜਾਹਿਰ ਬਲੀ ਦਰਗਾਹ 'ਤੇ ਲੱਗਦਾ ਮੇਲਾ ਵੇਖਣ ਵਾਲਿਆਂ ਲਈ ਸ਼ਨਿੱਚਰਵਾਰ 20 ਅਕਤੂਬਰ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ | ਵਰਣਨਯੋਗ ਹੈ ਕਿ ਜਿੱਥੇ ਦਰਗਾਹ ਉੱਪਰ ਮੇਲਾ ਸਮੇਂ ਕਵਾਲਾਂ ਦੀਆਂ ਵੱਖ-ਵੱਖ ਟੋਲੀਆਂ ਮੇਲੀਆਂ ਦਾ ਮਨੋਰੰਜਨ ਕਰ ਰਹੀਆਂ ਹਨ, ਉੱਥੇ ਸਜੀਆਂ-ਫਬੀਆਂ ਦੁਕਾਨਾਂ 'ਤੇ ਚੂੜੀਆਂ (ਵੰਗਾ) ਚੜਵਾਉਣ ਵਾਲੀਆਂ ਮੁਟਿਆਰਾਂ ਤੇ ਝੂਲਿਆਂ ਦੁਆਲੇ ਬੱਚੇ-ਨੌਜਵਾਨਾਂ ਦੀ ਭੀੜ ਜੁੜੀ ਰਹੇਗੀ | ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਦਰਗਾਹ ਬੱਦੋਵਾਲ ਮੇਲੇ 'ਤੇ ਦੁਕਾਨਦਾਰਾਂ ਵਲੋਂ ਕਈ ਤਰ੍ਹਾਂ ਦੇ ਸਟਾਲ ਲਗਾਏ ਹੋਏ ਹਨ | ਥਾਣਾ ਦਾਖਾ ਐੱਸ.ਐੱਚ.ਓ. ਇੰਦਰਜੀਤ ਸਿੰਘ ਵਲੋਂ ਮੇਲੇ ਉੱਪਰ ਇਕੱਠ ਦੇ ਮੱਦੇਨਜ਼ਰ ਮੇਲਾ ਸਥਾਨ 'ਤੇ ਚੌਕਸੀ ਰੱਖੀ ਹੋਈ ਹੈ | ਬੱਦੋਵਾਲ ਦਰਗਾਹ 'ਤੇ ਦੋ ਰੋਜ਼ਾ ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰਧਾਨ ਤਰਸ਼ਪ੍ਰੀਤ ਸਿੰਘ ਗਗਲੀ ਨੂੰ ਆਲਮ ਗਹੌਰ, ਜਸ਼ਨਦੀਪ ਸਿੰਘ, ਪਿ੍ਥੀਪਾਲ ਸਿੰਘ, ਜਤਿੰਦਰ ਸਿੰਘ, ਲਵਲੀ ਖੁਰਮਾ, ਜਗਦੇਵ ਸਿੰਘ, ਹਰਸ਼ ਗਰੇਵਾਲ, ਰਵੀ ਪੰਨੂੰ, ਪਲਵਿੰਦਰ ਸਿੰਘ, ਜਸਕਮਲ, ਜਗਰੂਪ ਸਿੰਘ, ਜਗਦੀਪ ਸਿੰਘ, ਗੁਰਿੰਦਰ ਪਨੂੰ, ਜਸ਼ਨਪ੍ਰੀਤ ਸਿੰਘ, ਸੰਦੀਪ ਸਿੰਘ, ਲਵਦੀਪ ਸਿੰਘ, ਭੁਪਿੰਦਰ ਬਿੱਟੂ, ਸੁਖਦੇਵ ਗਹੌਰ, ਗੁਰਸੇਵਕ ਸਿੰਘ ਗੋਰਾ, ਯਾਦਵਿੰਦਰ ਸਿੰਘ ਗਿੱਲ, ਸੁਰਿੰਦਰਪਾਲ ਭੰਡਾਰੀ ਵਲੋਂ ਸਹਿਯੋਗ ਦਿੱਤਾ ਜਾ ਰਿਹਾ |


ਖ਼ਬਰ ਸ਼ੇਅਰ ਕਰੋ

ਬੱਦੋਵਾਲ (ਲੁਧਿ:) ਸਈਯਦ ਬਾਬਾ ਜਾਹਿਰ ਵਲੀ ਦਰਗਾਹ 'ਤੇ ਦੋ ਰੋਜ਼ਾ ਸਾਲਾਨਾ ਮੇਲਾ ਸ਼ੁਰੂ

ਮੁੱਲਾਂਪੁਰ-ਦਾਖਾ, 19 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਸਈਯਦ ਬਾਬਾ ਜਾਹਿਰ ਬਲੀ ਸ਼ਾਹ ਚਿਸ਼ਤੀ ਬੱਦੋਵਾਲ (ਲੁਧਿ:) ਦਰਗਾਹ 'ਤੇ ਦੋ ਰੋਜ਼ਾ ਸਲਾਨਾ ਮੇਲੇ ਦੇ ਪਹਿਲੇ ਦਿਨ ਉੱਪਰ ਚਾਦਰ ਚੜਾਉਣ ਦੀ ਰਸਮ ਸਮੇਂ ਪ੍ਰਧਾਨ ਤਰਸਪ੍ਰੀਤ ਸਿੰਘ ਗਗਲੀ ਨਾਲ ਖ਼ਜ਼ਾਨਚੀ ...

ਪੂਰੀ ਖ਼ਬਰ »

ਦੁਸਹਿਰਾ ਕਮੇਟੀ ਵਲੋਂ ਮੰਦਰ ਦੇਵੀ ਦਵਾਲਾ ਦੀ ਝਾਕੀ ਨੂੰ ਪਹਿਲਾ ਇਨਾਮ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਸਹਿਰਾ ਕਮੇਟੀ ਖੰਨਾ ਵਲੋਂ ਇਸ ਸਾਲ ਵੱਖ ਵੱਖ ਮੰਦਰਾਂ ਵਲੋਂ ਕੱਢੀਆਂ ਗਈਆਂ ਝਾਕੀਆਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ | ਦੁਸਹਿਰਾ ਕਮੇਟੀ ਵਲੋਂ ਬਣਾਈ ਗਈ ਜੱਜਾਂ ਦੀ ਕਮੇਟੀ ਜਿਸ ਵਿਚ ਮੁੱਖ ਜੰਜ ਸੁੰਦਰ ਲਾਲ ਬਿ੍ਜ, ...

ਪੂਰੀ ਖ਼ਬਰ »

ਬਾਬਾ ਹਸਤ ਲਾਲ ਮਾਡਲ ਸਕੂਲ 'ਚ ਬੱਚਿਆਂ ਦੇ ਮੁਕਾਬਲੇ ਕਰਵਾਏ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ ਵਿਚ ਸਮੂਹ ਸਟਾਫ਼ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਤਿੰਦਰ ਸਿੰਘ ਜੋਗਾ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ...

ਪੂਰੀ ਖ਼ਬਰ »

ਈਸੜੂ ਚੌ ਾਕੀ ਇੰਚਾਰਜ ਦੀ ਲੋਕਾਂ ਨਾਲ ਝੜਪ, ਹੋਈ ਕੁੱਟਮਾਰ

ਈਸੜੂ/ਖੰਨਾ, 19 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਖੰਨਾ ਦੇ ਪਿੰਡ ਰੋਹਣੋਂ ਕਲਾਂ ਵਿਚ ਵੀਰਵਾਰ ਦੀ ਰਾਤ ਨੂੰ ਚੱਲ ਰਹੇ ਧਾਰਮਿਕ ਨਾਟਕ ਮੇਲੇ ਦੌਰਾਨ ਪਿੰਡ ਵਾਲਿਆਂ ਦੀ ਪੁਲਿਸ ਦੇ ਨਾਲ ਖਹਿਬਾਜ਼ੀ ਹੋ ਗਈ | ਇਲਜ਼ਾਮ ਲਾਇਆ ਗਿਆ ਕਿ ਚੌਾਕੀ ਇੰਚਾਰਜ ਨੇ ਧਾਰਮਿਕ ਸਟੇਜ ...

ਪੂਰੀ ਖ਼ਬਰ »

ਬੀ. ਕੇ. ਯੂ. ਪੰਜਾਬ ਦੇ ਨੇਤਾਵਾਂ ਨਾਗਰਾ ਤੇ ਕੋਟ ਪਨੈਚ ਵਲੋਂ ਪਰਾਲੀ ਸਾੜਨੋਂ ਰੋਕਣ ਦਾ ਵਿਰੋਧ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਖੰਨਾ ਵਿਖੇ ਕਿਸਾਨਾਂ ਨੂੰ ਬਚਾਉਣ ਵਾਸਤੇ ਵਿਚਾਰਾਂ ਕਰਨ ਲਈ ਹੋਈ | ਇਸ ਮੀਟਿੰਗ ਵਿਚ ਨੇਤਰ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ ਬੀ. ਕੇ. ਯੂ. ਪੰਜਾਬ ਤੇ ਰਜਿੰਦਰ ਸਿੰਘ ਕੋਟ ...

ਪੂਰੀ ਖ਼ਬਰ »

ਦਾਣਾ ਮੰਡੀ ਮਲੌਦ ਵਿਖੇ 1882 ਟਨ ਝੋਨੇ ਦੀ ਆਮਦ, ਲਿਫ਼ਟਿੰਗ ਨਾ ਮਾਤਰ

ਮਲੌਦ, 19 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਮਾਰਕੀਟ ਕਮੇਟੀ ਮਲੌਦ ਅਧੀਨ ਪੈਂਦੀ ਦਾਣਾ ਮੰਡੀ ਮਲੌਦ, ਸਿਆੜ, ਸਿਹੌੜਾ, ਰਾਮਗੜ੍ਹ ਸਰਦਾਰਾਂ ਅਤੇ ਸੀਹਾਂ ਦੌਦ ਵਿਖੇ ਝੋਨੇ ਦੀ ਆਮਦ ਰਫ਼ਤਾਰ ਫੜ੍ਹ ਰਹੀ ਹੈ ਅਤੇ ਅੱਜ ਦੀ 700 ਟਨ ਆਮਦ ਨਾਲ ਕੁੱਲ ...

ਪੂਰੀ ਖ਼ਬਰ »

ਨਬਾਰਡ ਦੇ ਸਮਾਰੋਹ 'ਚ ਪਰਾਲੀ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਦਿੱਤੀ ਅਹਿਮ ਜਾਣਕਾਰੀ

ਮਾਛੀਵਾੜਾ ਸਾਹਿਬ, 19 ਅਕਤੂਬਰ (ਮਨੋਜ ਕੁਮਾਰ)-ਕੇਂਦਰ ਸਰਕਾਰ ਅਤੇ ਨੈਸ਼ਨਲ ਬੈਂਕ ਆਫ਼ ਐਗਰੀਕਲਚਰ ਰੂਰਲ ਡਿਵੈਲਪਮੈਂਟ (ਨਬਾਰਡ) ਵਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਲਈ ਮਾਛੀਵਾੜਾ ਵਿਖੇ ਇਕ ਸਮਾਰੋਹ ਕੀਤਾ ਗਿਆ¢ ਇਸ ਮੌਕੇ ਸੀ. ...

ਪੂਰੀ ਖ਼ਬਰ »

ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਕੁਇਜ਼ ਮੁਕਾਬਲੇ

ਸਮਰਾਲਾ, 19 ਅਕਤੂਬਰ (ਸੁਰਜੀਤ)- ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਹਿਰ ਦੀ ਨਾਮੀਂ ਵਿੱਦਿਅਕ ਸੰਸਥਾ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਜਰਨਲ ...

ਪੂਰੀ ਖ਼ਬਰ »

ਬਾਬਾ ਖਾਖੀ ਸ਼ਾਹ ਦੇ ਅਸਥਾਨ 'ਤੇ ਸਮਾਗਮ ਕਰਵਾਇਆ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਭਰਥਲਾ ਵਿਖੇ ਬਾਬਾ ਖਾਖੀ ਸ਼ਾਹ ਦੇ ਅਸਥਾਨ 'ਤੇ ਸਮਾਗਮ ਕਰਵਾਇਆ ਗਿਆ | ਸਮਾਜਸੇਵੀ ਜਗਜੀਤ ਸਿੰਘ ਭਰਥਲਾ ਨੇ ਦਸਿਆ ਇਸ ਅਸਥਾਨ ਦੀ ਇਲਾਕੇ ਵਿਚ ਕਾਫੀ ਮਾਨਤਾ ਹੈ, ਇੱਥੇ ਸ਼ਰਧਾਲੂਆਂ ਵਲੋਂ ਸੁੱਖੀਆਂ ਸੁੱਖਾਂ ਵਰ ...

ਪੂਰੀ ਖ਼ਬਰ »

ਪੰਜਾਬ ਭਰ ਤੋਂ ਆਏ ਬੈਲ ਦੌੜਾਕਾਂ ਦੀ ਹੋਈ ਮੀਟਿੰਗ

ਸਾਹਨੇਵਾਲ, 19 ਅਕਤੂਬਰ (ਅਮਰਜੀਤ ਸਿੰਘ ਮੰਗਲੀ) -ਪੰਜਾਬ ਭਰ ਤੋਂ ਆਏ ਬੈਲ ਦੌੜਾਕਾਂ ਦੀ ਇਕ ਅਹਿਮ ਮੀਟਿੰਗ ਪਿੰਡ ਟਿੱਬਾ ਸਾਹਿਬ ਗੁਰਦੁਆਰਾ ਵਿਖੇ ਹਰਮਿੰਦਰ ਸਿੰਘ ਛਿੰਦਾ ਘੁਡਾਣੀ ਚੇਅਰਮੈਨ ਤੇ ਜਸਵੀਰ ਸਿੰਘ ਬਿੱਟੂ ਕੂੰਮਕਲਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਪਤੀ ਪਤਨੀ ਸਮੇਤ ਡੇਢ ਸਾਲਾ ਬੱਚਾ ਜ਼ਖ਼ਮੀ

ਖੰਨਾ, 19 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸਾਈਕਲ 'ਤੇ ਮੱਥਾ ਟੇਕਣ ਜਾ ਰਹੀ ਪਤੀ ਪਤਨੀ ਤੇ ਪੋਤੇ ਦੀ ਮੋਟਰਸਾਈਕਲ ਦੀ ਟੱਕਰ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਹਰਚੰਦ ਸਿੰਘ, ਉਸ ਦੀ ਪਤਨੀ ਰਣਜੀਤ ਕੌਰ ਅਤੇ ਉਨ੍ਹਾਂ ਦਾ ਡੇਢ ਸਾਲ ਦਾ ਪੋਤਾ ...

ਪੂਰੀ ਖ਼ਬਰ »

ਗੁ: ਯਾਦਗਾਰ ਸਾਹਿਬ ਜਰਗ ਵਿਖੇ 13 ਮੈਂਬਰੀ ਕਮੇਟੀ ਗਠਿਤ

ਜੌੜੇਪੁਲ ਜਰਗ, 19 ਅਕਤੂਬਰ (ਪਾਲਾ ਰਾਜੇਵਾਲੀਆ)-ਗੁਰਦੁਆਰਾ ਯਾਦਗਾਰ ਸਾਹਿਬ ਜਰਗ ਵਿਖੇ ਗੁ: ਮੁਖੀ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲਿਆਂ ਵਲੋਂ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ | ਸੰਤਾਂ ਨੇ ਦੱਸਿਆ ਕਿ ਇਹ ਕਮੇਟੀ ਸੇਵਾਵਾਂ ਨੂੰ ਹੋਰ ਚੰਗੇ ਢੰਗ ...

ਪੂਰੀ ਖ਼ਬਰ »

ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਇਕ ਭੱਜਿਆ ਅਦਾਲਤ ਨੇ ਇਕ ਵਿਅਕਤੀ ਨੂੰ ਜੇਲ੍ਹ ਭੇਜਿਆ

ਸਮਰਾਲਾ, 19 ਅਕਤੂਬਰ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਵਿਅਕਤੀਆਂ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਪੁਲਿਸ ਨੇ ਇਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦ ਕਿ ਇਕ ਵਿਅਕਤੀ ਚਕਮਾ ਦੇ ਕੇ ਭੱਜਣ ਵਿਚ ...

ਪੂਰੀ ਖ਼ਬਰ »

ਏਡਿਡ ਕਾਲਜਾਂ ਦੇ ਠੇਕੇ 'ਤੇ ਰੱਖੇ ਸਹਾਇਕ ਪ੍ਰੋਫੈਸਰ 21 ਨੂੰ ਕਰਨਗੇ ਪਟਿਆਲਾ ਵਿਚ ਰੈਲੀ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਏਡਿਡ ਕਾਲਜਾਂ ਵਿਚ ਠੇਕੇ 'ਤੇ ਰੱਖੇ 1925 ਸਹਾਇਕ ਪ੍ਰੋਫੈਸਰਾਂ ਨੇ ਆਪਣੀਆਂ ਸੇਵਾਵਾਂ ਪੱਕੀਆਂ ਕਰਵਾਉਣ ਲਈ ਸਰਕਾਰ ਦੀ ਬਦਨੀਤੀਆਂ ਿਖ਼ਲਾਫ਼ 21 ਅਕਤੂਬਰ ਨੂੰ ਪਟਿਆਲਾ ਵਿਚ ਰੈਲੀ ਕਰਕੇ ਭੁੱਖ ਹੜਤਾਲ ਕਰਨ ਦਾ ...

ਪੂਰੀ ਖ਼ਬਰ »

ਰੂਪਰਾਏ ਵਫ਼ਦ ਲੈ ਕੇ ਕੇਜਰੀਵਾਲ ਨੂੰ ਮਿਲੇ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਮਾਲਵਾ ਜ਼ੋਨ 2 ਦੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ ਇਕ ਵਫ਼ਦ ਪਾਰਟੀ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ | ਜਿਸ ਵਿਚ ਪਾਰਟੀ ਦੇ ਮਾਲਵਾ ਜ਼ੋਨ 2 ਅਧੀਨ ...

ਪੂਰੀ ਖ਼ਬਰ »

ਪੈਰਾਗੌਨ ਸਕੂਲ ਡੇਹਲੋਂ ਵਿਖੇ ਦੁਸਹਿਰਾ ਨੂੰ ਸਮਰਪਿਤ ਸਮਾਗਮ

ਡੇਹਲੋਂ, 19 ਅਕਤੂਬਰ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਡੇਹਲੋਂ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਦੁਸਹਿਰੇ ਦੇ ਤਿਉਹਾਰ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਸਮੇਂ ਬੱਚਿਆਂ ਵਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਬੜੇ ਹੀ ਨਿਵੇਕਲੇ ...

ਪੂਰੀ ਖ਼ਬਰ »

ਗੌ ਾਸਪੁਰ 'ਚ ਕੈਂਸਰ ਨਾਲ ਇਕ ਹੋਰ ਕਿਸਾਨ ਦੀ ਮੌਤ

ਹੰਬੜਾਂ, 19 ਅਕਤੂਬਰ (ਕੁਲਦੀਪ ਸਿੰਘ ਸਲੇਮਪੁਰੀ)-ਸਥਾਨਕ ਕਸਬਾ ਅਤੇ ਆਸ-ਪਾਸ ਦੇ ਪਿੰਡਾਂ 'ਚ ਜਾਨ ਲੇਵਾ ਬਿਮਾਰੀਆਂ ਜਿਨ੍ਹਾਂ 'ਚ ਕੈਂਸਰ, ਕਾਲਾ-ਪੀਲੀਆ ਅਤੇ ਹੋਰ ਕਈ ਬਿਮਾਰੀਆਂ ਨਾਲ ਮੌਤਾਂ ਵਿਚ ਦਿਨ-ਬ-ਦਿਨ ਵਾਧਾ ਹੋਣ ਨਾਲ ਇਲਾਕਾ ਭਰ ਦੇ ਲੋਕ ਕਾਫ਼ੀ ਚਿੰਤਤ ਹਨ | ਪਿੰਡ ...

ਪੂਰੀ ਖ਼ਬਰ »

ਵਿਧਾਇਕ ਗੁਰਕੀਰਤ ਤੇ ਲੱਖਾ ਨੇ ਲਿਆ ਝੋਨੇ ਦੀ ਖ਼ਰੀਦ ਦਾ ਜਾਇਜ਼ਾ

ਖੰਨਾ, 19 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਵਿਧਾਇਕ ਅਤੇ ਆਲ ਇੰਡੀਆ ਕਾਂਗਰਸ ਦੇ ਸਕੱਤਰ ਗੁਰਕੀਰਤ ਸਿੰਘ, ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ, ਬਲਾਕ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਰਸੂਲੜਾ ਨੇ ਆੜ੍ਹਤੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX