ਤਾਜਾ ਖ਼ਬਰਾਂ


ਲੋਕ ਆਗੂ ਮਨਜੀਤ ਧਨੇਰ ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚੋਂ ਹੋਏ ਰਿਹਾਅ
. . .  about 2 hours ago
ਬਰਨਾਲਾ, 14 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਖੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਦੇਰ ਸ਼ਾਮ ...
ਅਣਪਛਾਤੇ ਵਿਅਕਤੀਆਂ ਨੇ ਕੀਤਾ ਨੌਜਵਾਨ ਦਾ ਕਤਲ
. . .  about 2 hours ago
ਖੰਨਾ, 14 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੇਰ ਸ਼ਾਮ ਸਥਾਨਕ ਮਲੇਰਕੋਟਲਾ ਰੋਡ ਤੋਂ ਮੁੜਦੀ ਇਕ ਸੜਕ 'ਤੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਦਾਹ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ...
ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੇਸਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਪੱਧਰੀ ਧਰਨਾ ਜੈਤੋ 'ਚ ਦਿੱਤਾ
. . .  about 3 hours ago
ਜੈਤੋ, 14 ਨਵੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਪੰਜਾਬ ਪੱਧਰ 'ਤੇ ਵੱਡੀ ਗਿਣਤੀ 'ਚ ਕਿਸਾਨਾਂ ...
ਖਾੜਕੂ ਸਿੰਘ ਲਾਲ ਸਿੰਘ ਦੀ ਰਿਹਾਈ ਅੱਜ ਨਾ ਹੋ ਸਕੀ ਸੰਭਵ
. . .  about 3 hours ago
ਨਾਭਾ ,14 ਨਵੰਬਰ (ਕਰਮਜੀਤ ਸਿੰਘ ) -ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆ ਦੀ ਰਿਹਾਈ ਦੇ ਜਾਰੀ ਕੀਤੇ ਹੁਕਮਾਂ ਤੇ ਪੰਜਾਬ ਦੇ 8 ਸਿੱਖ ਕੈਦੀਆ ਦੇ ਨਾਮ ਸਾਹਮਣੇ ਆਏ ਜਿਨ੍ਹਾਂ ਵਿਚੋਂ ਦੋ ਸਿੱਖ ਕੈਦੀ ਮੈਕਸੀਮਮ ਸਿਕਉਰਟੀ ...
ਜ਼ਿਲ੍ਹਾ ਮੋਹਾਲੀ ਦੇ ਪਿੰਡ ਦਿਆਲਪੁਰਾ 'ਚ ਰੱਖਿਆ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ
. . .  about 4 hours ago
ਚੰਡੀਗੜ੍ਹ, 14 ਨਵੰਬਰ, {ਹੈਪੀ ਪੰਡਵਾਲਾ}-ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਵੱਲੋਂ ਮੋਹਾਲੀ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿਖੇ ਸੂਬੇ ਦੇ ਪਹਿਲੇ ਆਯੂਸ਼ ਹਸਪਤਾਲ ਦਾ ...
ਪਿੰਡ ਕਾਲੇ ਕੇ ਦੇ ਨੌਜਵਾਨ ਦੀ ਵਧੇਰੇ ਨਸ਼ੇ ਦੀ ਡੋਜ਼ ਲੈਣ ਕਾਰਣ ਮੌਤ
. . .  about 4 hours ago
ਟਾਂਗਰਾ, 14 ਨਵੰਬਰ ( ਹਰਜਿੰਦਰ ਸਿੰਘ ਕਲੇਰ )-ਪਿੰਡ ਕਾਲੇ ਕੇ ਦੇ ਇਕ ਨੌਜਵਾਨ ਵੱਲੋਂ ਵਧੇਰੇ ਨਸ਼ੇ ਦੀ ਓਵਰ ਡੋਜ਼ ਕਾਰਣ ਮੌਤ ਹੋ ਗਈ ਹੈ। ਪਿੰਡ ਵਾਸੀਆ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਿਆਹਿਆ ਹੋਇਆ ਸੀ...
14 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਜਥੇਦਾਰ ਫੱਗੂਵਾਲਾ ਦੀ ਭੁੱਖ ਹੜਤਾਲ ਖ਼ਤਮ
. . .  about 5 hours ago
ਸੰਗਰੂਰ, 14 ਨਵੰਬਰ (ਧੀਰਜ ਪਿਸ਼ੋਰੀਆ) - ਤਕਰੀਬਨ 10 ਸਾਲ ਪਹਿਲਾ ਸ੍ਰੀ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਮਸਤੂਆਣਾ...
ਕਾਰ ਮੋਟਰਸਾਈਕਲ ਦੀ ਟੱਕਰ ਚ ਪਤੀ-ਪਤਨੀ ਦੀ ਮੌਤ
. . .  about 5 hours ago
ਰਾਏਕੋਟ, 14 ਨਵੰਬਰ (ਸੁਸ਼ੀਲ) ਸਥਾਨਕ ਸ਼ਹਿਰ ਚੋਂ ਲੰਘਦੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਇੱਕ ਮੋਟਰਸਾਈਕਲ ਅਤੇ ਇੱਕ ਸਵਿਫ਼ਟ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ...
ਪੱਤਰਕਾਰਾਂ ਨਾਲ ਉਲਝੇ ਸਿੱਧੂ ਮੂਸੇਵਾਲਾ ਦੇ ਬਾਊਂਸਰ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਰਾਜੇਸ਼ ਕੁਮਾਰ) - ਵਿਵਾਦਾਂ 'ਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੀ ਅੰਮ੍ਰਿਤਸਰ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ 'ਤੇ ਸਿੱਧੂ ਮੂਸੇਵਾਲਾ ਦੇ...
ਐੱਸ.ਪੀ ਸਿੰਘ ਓਬਰਾਏ 1100 ਸ਼ਰਧਾਲੂਆਂ ਨੂੰ ਹਰ ਸਾਲ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
. . .  about 5 hours ago
ਅੰਮ੍ਰਿਤਸਰ, 14 ਨਵੰਬਰ (ਜਸਵੰਤ ਸਿੰਘ ਜੱਸ) - ਉੱਘੇ ਸਮਾਜ ਸੇਵੀ ਤੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਐੱਸ ਪੀ ਸਿੰਘ ਓਬਰਾਏ 1100 ਲੋੜਵੰਦ ਸ਼ਰਧਾਲੂਆਂ ਨੂੰ ਇੱਕ ਸਾਲ ਦੌਰਾਨ ਆਪਣੇ ਖਰਚੇ 'ਤੇ ਪਾਕਿਸਤਾਨ ਸਥਿਤ ਗੁ: ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ...
ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈਸਟ ਦੇ ਪਹਿਲੇ ਦਿਨ ਭਾਰਤ ਦੀ ਸਥਿਤੀ ਮਜ਼ਬੂਤ
. . .  about 5 hours ago
ਇੰਦੌਰ, 14 ਨਵੰਬਰ - ਭਾਰਤ ਬੰਗਲਾਦੇਸ਼ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਟਾਸ ਜਿੱਤ ਕੇ ਬੰਗਲਾਦੇਸ਼ ਨੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਬੰਗਲਾਦੇਸ਼ ਦੀ ਪੂਰੀ ਟੀਮ...
ਰਣਬੀਰ ਸਿੰਘ ਤੇ ਦੀਪਿਕਾ ਪਾਦੂਕੋਣ ਪਹੁੰਚੇ ਰਾਜਾਸਾਂਸੀ
. . .  about 6 hours ago
ਰਾਜਾਸਾਂਸੀ, 14 ਨਵੰਬਰ (ਹਰਦੀਪ ਸਿੰਘ ਖੀਵਾ) - ਮਸ਼ਹੂਰ ਫ਼ਿਲਮੀ ਅਦਾਕਾਰ ਰਣਬੀਰ ਸਿੰਘ ਆਪਣੀ ਪਤਨੀ ਅਤੇ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ...
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ : ਪਹਿਲੇ ਦਿਨ ਦੀ ਖੇਡ ਖ਼ਤਮ ਹੋਣ 'ਤੇ ਭਾਰਤ 86/1
. . .  about 6 hours ago
ਜੇ.ਐਨ.ਯੂ 'ਚ ਸਵਾਮੀ ਵਿਵੇਕਾਨੰਦ ਦੀ ਮੂਰਤੀ ਤੋੜੀ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸ਼ਰਾਰਤੀ ਅਨਸਰਾਂ ਵੱਲੋਂ ਸਵਾਮੀ ਵਿਵੇਕਾਨੰਦ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ...
ਸੁਪਰੀਮ ਕੋਰਟ ਦੇ ਫ਼ੈਸਲੇ ਉੱਪਰ ਬੋਲੇ ਅਮਿਤ ਸ਼ਾਹ
. . .  about 6 hours ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਪਰੀਮ ਕੋਰਟ ਵੱਲੋਂ ਰਾਫੇਲ ਸਮਝੌਤੇ ਦੀ ਸਮੀਖਿਆ ਪਟੀਸ਼ਨ ਰੱਦ ਕਰਨ ਦੇ ਦਿੱਤੇ ਗਏ ਫ਼ੈਸਲੇ ਉੱਪਰ ਬੋਲਦਿਆਂ ਕਿਹਾ...
ਰੇਲਵੇਂ ਨੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ 'ਚ ਸਥਾਪਿਤ ਕੀਤਾ ਵਾਈ ਫਾਈ
. . .  about 6 hours ago
ਪਾਕਿਸਤਾਨ ਤੋਂ ਮੁੜੇ ਸ਼ਰਧਾਲੂਆਂ ਪਾਸੋਂ ਸ਼ੱਕੀ ਪਦਾਰਥ ਬਰਾਮਦ, ਜਾਂਚ ਜਾਰੀ
. . .  about 7 hours ago
ਕਾਂਗਰਸ ਤੇ ਰਾਹੁਲ ਗਾਂਧੀ ਦੇਸ਼ ਤੋਂ ਮੰਗਣ ਮੁਆਫ਼ੀ -ਭਾਜਪਾ
. . .  about 7 hours ago
ਕੇਂਦਰੀ ਰਾਜ ਮੰਤਰੀ ਕਟਾਰੀਆ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  about 7 hours ago
ਇੰਦੌਰ ਟੈੱਸਟ : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੇ ਦਿਨ ਹੀ 150 ਦੌੜਾਂ 'ਤੇ ਸਮੇਟਿਆ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਸੰਪਾਦਕੀ

ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਮਿਲਾਵਟਖੋਰ

ਕਿਸੇ ਵੀ ਵਿਅਕਤੀ ਦੀ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਸਾਫ਼-ਸੁਥਰੀ ਅਤੇ ਸ਼ੁੱਧ ਹਵਾ ਤੇ ਪਾਣੀ ਦੇ ਨਾਲ-ਨਾਲ ਸੰਤੁਲਿਤ ਅਤੇ ਪੌਸ਼ਟਿਕ ਖਾਣਾ ਵੀ ਬਹੁਤ ਜ਼ਰੂਰੀ ਹੈ। ਜਿਥੋਂ ਤੱਕ ਹਵਾ ਅਤੇ ਪਾਣੀ ਦੀ ਗੱਲ ਹੈ ਤਾਂ ਇਹ ਵੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਮਾਹਿਰਾਂ ...

ਪੂਰੀ ਖ਼ਬਰ »

ਲੋਕਤੰਤਰ ਦੀ ਹੋਂਦ ਲਈ ਜ਼ਰੂਰੀ ਹੈ ਆਜ਼ਾਦ ਮੀਡੀਆ

ਪਰਜਾਤੰਤਰ ਦਾ ਇਕ ਇਹੀ ਦੋਸ਼ ਹੈ ਕਿ ਇਹ ਝੂਠ ਨੂੰ ਫੈਲਣ ਤੋਂ ਰੋਕਣ ਵਿਚ ਅਸਮਰੱਥ ਹੈ। ਅਸਲ ਵਿਚ ਇਸ ਵਿਵਸਥਾ ਵਿਚ ਜਨਤਾ ਅਤੇ ਸਰਕਾਰ ਨਦੀ ਦੇ ਦੋ ਕੰਢਿਆਂ ਦੀ ਤਰ੍ਹਾਂ ਅਤੇ ਵਿਚਕਾਰ ਵਿਚੋਲਿਆਂ ਦੇ ਰੂਪ ਵਿਚ ਮਗਰਮੱਛ, ਘੜਿਆਲ ਆਦਿ ਰਹਿੰਦੇ ਹਨ, ਜਿਹੜੇ ਕਦੇ ਵੀ ਦੋਵੇਂ ਕੰਢਿਆਂ ਵਿਚਕਾਰ ਪੁਲ ਬਣਨ ਨਹੀਂ ਦਿੰਦੇ। ਕਿਉਂਕਿ ਜੇਕਰ ਦੋਵਾਂ ਦੀ ਪਹੁੰਚ ਇਕ-ਦੂਜੇ ਤੱਕ ਹੋ ਗਈ ਤਾਂ ਉਨ੍ਹਾਂ ਦੀ ਹੋਂਦ ਹੀ ਖ਼ਤਮ ਹੋ ਜਾਵੇਗੀ। ਇਹ ਗਿਆਨ ਦੀ ਬੇੜੀ ਨੂੰ ਅਗਿਆਨਤਾ, ਅਨਪੜ੍ਹਤਾ ਦੇ ਜਾਲ ਵਿਚ ਇਸ ਕਦਰ ਫਸਾ ਦਿੰਦੇ ਹਨ ਕਿ ਸੱਚੀ ਜਾਣਕਾਰੀ ਲੋਕਾਂ ਤੱਕ ਪਹੁੰਚੀ ਹੀ ਨਹੀਂ। ਪਰਜਾਤੰਤਰ ਵਿਚ ਇਸ ਦਾ ਸਿੱਧਾ ਅਸਰ ਲੋਕਾਂ ਦੀ ਵੋਟ 'ਤੇ ਪੈਂਦਾ ਹੈ ਅਤੇ ਅਕਸਰ ਗ਼ਲਤ ਵਿਅਕਤੀਆਂ ਨੂੰ ਵੋਟ ਦੇ ਕੇ ਲੋਕ ਘੱਟੋ-ਘੱਟ 5 ਸਾਲ ਤੱਕ ਪਛਤਾਉਂਦੇ ਰਹਿੰਦੇ ਹਨ। ਲੋਕਤੰਤਰ ਦੀ ਇਕ ਹੋਰ ਸਮੱਸਿਆ ਹੈ ਕਿ ਇਥੇ ਲੋਕਾਂ 'ਤੇ ਹਮੇਸ਼ਾ ਕਰ, ਫੀਸ ਆਦਿ ਦੇ ਰੂਪ ਵਿਚ ਦੇਣਦਾਰੀਆਂ ਬਣੀਆਂ ਰਹਿੰਦੀਆਂ ਹਨ ਅਤੇ ਸਰਕਾਰ ਹੈ ਕਿ ਹਮੇਸ਼ਾ ਆਮਦਨ ਕਰ, ਵਸਤੂ ਅਤੇ ਸੇਵਾ ਕਰ ਅਤੇ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਲੈਣਦਾਰੀਆਂ ਨਾਲ ਲੋਕਾਂ ਤੋਂ ਕੁਝ ਨਾ ਕੁਝ ਖੋਹਣ ਦੀ ਤਿਆਰੀ ਵਿਚ ਰਹਿੰਦੀ ਹੈ। ਜੇਕਰ ਕਿਸੇ ਨੇ ਆਵਾਜ਼ ਬੁਲੰਦ ਕੀਤੀ ਤਾਂ ਉਸ ਲਈ ਕਾਨੂੰਨ ਦਾ ਡੰਡਾ ਹੈ, ਜੇਲ੍ਹ ਦੀਆਂ ਕੰਧਾਂ ਹਨ ਜਾਂ ਫਿਰ ਮੂੰਹ ਬੰਦ ਕਰਨ ਲਈ ਮਾਮੂਲੀ ਰਿਆਇਤ ਦੇਣ ਦਾ ਢੋਂਗ ਰਚਿਆ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਆਜ਼ਾਦੀ ਦੇ ਬਾਅਦ ਤੋਂ ਹੀ ਸਰਕਾਰ ਦੀ ਇਹ ਚਾਲ ਬੇਰੋਕ-ਟੋਕ ਚੱਲ ਰਹੀ ਹੈ। ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ।
ਅਗਿਆਨਤਾ ਅਤੇ ਆਜ਼ਾਦੀ ਦਾ ਕਦੇ ਤਾਲਮੇਲ ਨਹੀਂ ਹੋ ਸਕਦਾ। ਸਹੀ ਜਾਣਕਾਰੀ ਦੀ ਘਾਟ ਵਿਚ ਆਜ਼ਾਦੀ ਹਾਸਲ ਕਰਨ ਦੇ ਬਾਵਜੂਦ ਦੇਸ਼ ਗੁਲਾਮ ਹੀ ਬਣਿਆ ਰਹਿੰਦਾ ਹੈ। ਇਸ ਲਈ ਜਿਨ੍ਹਾਂ ਨੂੰ ਸੱਚ ਪਤਾ ਹੁੰਦਾ ਹੈ, ਅਸਲੀਅਤ ਦਾ ਗਿਆਨ ਹੁੰਦਾ ਹੈ ਅਤੇ ਉਨ੍ਹਾਂ ਵਿਚ ਦਲਾਲਾਂ ਨੂੰ ਬੇਨਕਾਬ ਕਰਨ ਦੀ ਹਿੰਮਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਸ਼ਹੀਦ ਵੀ ਹੋਣਾ ਪੈ ਸਕਦਾ ਹੈ। ਇਹ ਇਕ ਸੱਚ ਹੈ ਕਿ ਆਲੋਚਨਾ ਦੇ ਬਿਨਾਂ ਕੋਈ ਪ੍ਰਸ਼ਾਸਨ ਜਾਂ ਦੇਸ਼ ਨਹੀਂ ਚਲਾ ਸਕਦਾ। ਇਸ ਲਈ ਸਰਕਾਰ ਜੇਕਰ ਕੌਮੀ ਸੁਰੱਖਿਆ ਦੀ ਬਾਰੀਕ ਪਰਤ ਨੂੰ ਛੱਡ ਕੇ ਸਭ ਕੁਝ ਸੱਚ ਬਣਾ ਦੇਵੇ ਤਾਂ ਉਸ ਦਾ ਮਾਣ-ਸਨਮਾਨ ਬਣਿਆ ਰਹਿੰਦਾ ਹੈ। ਮੌਜੂਦਾ ਸਮੇਂ ਵਿਚ ਰਾਫੇਲ ਸਮਝੌਤੇ ਨੂੰ ਲੈ ਕੇ ਉੱਠ ਰਹੀ ਸ਼ੰਕਾ ਨੂੰ ਹੱਲ ਕਰਨ ਲਈ ਇਹੀ ਇਕ ਉਪਾਅ ਹੈ। ਇਸੇ ਤਰ੍ਹਾਂ ਤੇਲ ਦੀਆਂ ਕੀਮਤਾਂ ਦੇ ਨਾਲ-ਨਾਲ ਮਹਿੰਗਾਈ, ਬੇਰੁਜ਼ਗਾਰੀ ਅਤੇ ਅਨਪੜ੍ਹਤਾ ਜਿਹੀਆਂ ਚੀਜ਼ਾਂ ਦੀ ਅਸਲੀਅਤ ਜ਼ਾਹਰ ਕਰਨੀ ਹੋਵੇਗੀ।
ਸੂਚਨਾ ਸਾਧਨਾਂ ਦਾ ਭਟਕਾਅ
ਪੂਰੀ ਦੁਨੀਆ ਵਿਚ ਸੂਚਨਾ ਤੰਤਰ ਸਰਕਾਰੀ ਅਤੇ ਨਿੱਜੀ ਖੇਤਰ ਦੇ ਹੱਥਾਂ ਵਿਚ ਸਿਮਟ ਗਿਆ ਹੈ। ਸਰਕਾਰੀ ਮਸ਼ੀਨਰੀ ਤਾਂ ਆਪਣੀਆਂ ਯੋਜਨਾਵਾਂ ਅਤੇ ਉਨ੍ਹਾਂ ਦੀ ਸਫਲਤਾ ਦਾ ਢੋਲ ਆਪਣੇ ਸਾਧਨਾਂ ਰਾਹੀਂ ਵਜਾਉਂਦੀ ਰਹਿੰਦੀ ਹੈ ਅਤੇ ਨਿੱਜੀ ਖੇਤਰ ਦੇ ਮੀਡੀਆ ਸਾਧਨ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਹੀ ਸੂਚਨਾਵਾਂ ਦਾ ਵਪਾਰ ਕਰਦੇ ਹਨ। ਹਾਲਾਂ ਕਿ ਇਨ੍ਹਾਂ ਕੋਲ ਸੱਚ ਦਾ ਭੰਡਾਰ ਵੀ ਹੁੰਦਾ ਹੈ, ਜਾਣਕਾਰੀ ਦਾ ਖਜ਼ਾਨਾ ਹੁੰਦਾ ਹੈ ਅਤੇ ਇਹ ਸਾਰੀ ਜਾਣਕਾਰੀ ਕੁਝ ਲੋਕਾਂ ਦੀ ਜਗੀਰ ਬਣ ਕੇ ਰਹਿ ਜਾਂਦੀ ਹੈ, ਜਿਸ ਦੇ ਜ਼ੋਰ 'ਤੇ ਇਹ ਮੀਡੀਆ ਨੂੰ ਇਕ ਉਦਯੋਗ ਦੀ ਤਰ੍ਹਾਂ ਚਲਾਉਂਦੇ ਹਨ। ਜਿਥੇ ਆਪਣੇ ਹਿਤਾਂ ਦੀ ਰਾਖੀ ਪਹਿਲਾਂ ਕੀਤੀ ਜਾਂਦੀ ਹੈ ਅਤੇ ਜਨਤਕ ਭਲਾਈ ਦੀ ਜਾਣਕਾਰੀ ਸਿਰਫ ਓਨੀ ਹੀ ਦਿੱਤੀ ਜਾਂਦੀ ਹੈ, ਜਿਸ ਤੋਂ ਉਨ੍ਹਾਂ ਦੇ ਅਕਸ ਨੂੰ ਕੋਈ ਠੇਸ ਨਾ ਪਹੁੰਚੇ। ਅੱਜ ਦੇ ਦੌਰ ਵਿਚ ਸੀਮਤ ਸਾਧਨਾਂ ਨਾਲ ਪੂਰੀ ਇਮਾਨਦਾਰੀ ਨਾਲ ਨਾ ਕੋਈ ਅਖ਼ਬਾਰ ਚੱਲ ਸਕਦਾ ਹੈ, ਨਾ ਕੋਈ ਟੀ.ਵੀ. ਚੈਨਲ। ਸਰਕਾਰ ਇਨ੍ਹਾਂ ਦਾ ਆਪਣੇ ਫਾਇਦੇ ਲਈ ਇਸਤੇਮਾਲ ਕਰਨ ਲਈ ਇਸ਼ਤਿਹਾਰ ਅਤੇ ਹੋਰ ਦੂਸਰੀਆਂ ਸਹੂਲਤਾਂ ਦਿੰਦੀ ਹੈ, ਜਿਨ੍ਹਾਂ ਨਾਲ ਵੀ ਸ਼ਾਇਦ ਮੀਡੀਆ ਠੀਕ ਢੰਗ ਨਾਲ ਕਾਇਮ ਨਹੀਂ ਰਹਿ ਸਕਦਾ ਪਰ ਜੇਕਰ ਉਨ੍ਹਾਂ ਵਿਚੋਂ ਕੁਝ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਹੋਂਦ ਦੇ ਹੀ ਖ਼ਤਮ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਮੀਡੀਆ ਵਿਚ ਪੂੰਜੀਵਾਦ ਦੀ ਘੁਸਪੈਠ ਨਾਲ 'ਫਰੀਡਮ ਐਂਡ ਐਕਸਪ੍ਰੈਸ਼ਨ' ਦਾ ਜ਼ਿਆਦਾਤਰ ਭਾਵ ਇਹ ਹੋ ਗਿਆ ਹੈ ਕਿ ਪੂੰਜੀਪਤੀ ਅਖ਼ਬਾਰਾਂ ਅਤੇ ਚੈਨਲਾਂ ਨੂੰ ਪੱਤਰਕਾਰਾਂ ਅਤੇ ਲੇਖਕਾਂ ਸਮੇਤ ਖਰੀਦੋ, ਸਰਕਾਰ ਨੂੰ ਵੱਖ-ਵੱਖ ਰੂਪਾਂ ਵਿਚ ਰਿਸ਼ਵਤ ਦੇਵੋ ਅਤੇ ਇਕ ਬਨਾਉਟੀ ਜਨਤਾ ਦੀ ਰਾਇ ਦਾ ਨਿਰਮਾਣ ਕਰੋ, ਜਿਹੜੀ ਉਨ੍ਹਾਂ ਦੇ ਅਤੇ ਸਰਕਾਰੀ ਸੁਰੱਖਿਆ ਲਈ ਸਹੂਲੀਅਤ ਰੂਪੀ ਢਾਲ ਦਾ ਕੰਮ ਕਰੇ। ਜ਼ਾਹਰ ਹੈ ਕਿ ਜਦੋਂ ਮੀਡੀਆ ਦੀ ਆਜ਼ਾਦੀ ਦਾ ਇਹ ਰੂਪ ਦੇਸ਼ ਅਤੇ ਸਮਾਜ 'ਤੇ ਹਾਵੀ ਹੋ ਜਾਂਦਾ ਹੈ ਤਾਂ ਨੌਕਰਸ਼ਾਹੀ ਦਾ ਬੋਲਬਾਲਾ ਹੋ ਜਾਂਦਾ ਹੈ। ਇਨ੍ਹਾਂ ਦੇ ਮਾਧਿਅਮ ਰਾਹੀਂ ਪੱਤਰਕਾਰਤਾ ਨੇਤਾਵਾਂ ਦੀ ਚਾਪਲੂਸੀ ਕਰਨ ਲਗਦੀ ਹੈ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ 'ਤੇ ਅਨੇਕ ਮੁੱਦਿਆਂ 'ਤੇ ਹੋਣ ਵਾਲੀ ਬਹਿਸ ਦੇਖ ਕੇ ਅਤੇ ਸੁਣ ਕੇ ਕੋਈ ਵੀ ਇਨ੍ਹਾਂ ਗੱਲਾਂ ਦੀ ਸਚਾਈ ਸਮਝ ਸਕਦਾ ਹੈ।
ਜਾਣਕਾਰੀ ਦੇ ਪ੍ਰਤੀ ਦਿਲਚਸਪੀ ਅਤੇ ਜਗਿਆਸਾ ਨਾ ਹੋਣ ਕਾਰਨ ਹੀ ਇਕ ਬੈਂਕ ਦੇ ਅਧਿਕਾਰੀਆਂ ਦੇ ਘੁਟਾਲੇਬਾਜ਼ਾਂ ਨਾਲ ਮਿਲੇ ਹੋਣ ਦੇ ਬਾਵਜੂਦ ਉਸ ਬੈਂਕ ਨੂੰ ਬੈਂਕਿੰਗ ਵਿਜੀਲੈਂਸ ਪੁਰਸਕਾਰ ਮਿਲ ਜਾਂਦਾ ਹੈ। ਮਾਲਿਆ ਬੈਂਕ ਨੂੰ ਚੂਨਾ ਲਗਾ ਕੇ ਭੱਜ ਜਾਂਦਾ ਹੈ ਅਤੇ ਇਹੀ ਨਹੀਂ ਦੇਸ਼ ਦੇ ਹੀ ਲੋਕ ਲੁੱਟ ਦਾ ਮਾਲ ਸਵਿੱਸ ਬੈਂਕ ਵਿਚ ਜਮ੍ਹਾਂ ਕਰਵਾ ਆਉਂਦੇ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਿਸੇ 'ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ। ਅਜਿਹਾ ਹੋਣ 'ਤੇ ਹੀ ਤਾਨਾਸ਼ਾਹੀ ਦਾ ਬੀਜ ਪੈਦਾ ਹੋਣ ਲਗਦਾ ਹੈ। ਪ੍ਰਸ਼ਾਸਨ ਅਤੇ ਸਰਕਾਰ ਨਿਰੰਕੁਸ਼ ਹੋ ਜਾਂਦੀ ਹੈ, ਐਮਰਜੈਂਸੀ ਇਸ ਦੀ ਉਦਾਹਰਨ ਹੈ। ਸੱਤਾ ਇਕ ਵਿਅਕਤੀ, ਸੰਸਥਾ ਜਾਂ ਪਾਰਟੀ ਦੇ ਹੱਥਾਂ ਵਿਚ ਹੀ ਕੇਂਦਰਿਤ ਹੋ ਜਾਂਦੀ ਹੈ। ਜਦੋਂ ਇਕ ਅਰਬਪਤੀ ਕੋਲ 10 ਮੀਡੀਆ ਸੰਸਥਾਵਾਂ ਹੁੰਦੀਆਂ ਹਨ ਅਤੇ ਇਕ ਅਰਬ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਇਕ ਵੀ ਮੀਡੀਆ ਸਾਧਨ ਨਹੀਂ ਹੁੰਦਾ ਤਾਂ ਫਿਰ ਅੱਤਵਾਦ ਦਾ ਜਨਮ ਹੁੰਦਾ ਹੈ। ਚਾਹੇ ਇਹ ਆਰਥਿਕ ਅੱਤਵਾਦ ਹੋਵੇ, ਪਿਸਤੌਲਧਾਰੀ ਅੱਤਵਾਦ ਹੋਵੇ ਜਾਂ ਫਿਰ ਸਮਾਜ ਵਿਚ ਗੁੰਡਾ ਤੱਤਾਂ ਦੀ ਦਹਿਸ਼ਤ ਹੋਵੇ। ਇਹੀ ਕਾਰਨ ਹੈ ਕਿ ਸੱਤਾ ਦੀ ਇੱਛਾ ਵਿਚ ਉਹ ਵਿਰੋਧੀ ਦਲ ਜਿਨ੍ਹਾਂ 'ਤੇ ਸੈਂਕੜੇ ਦੋਸ਼ ਲੱਗੇ ਹਨ, ਕਦੇ ਆਪਣੀ ਏਕਤਾ ਦੇ ਨਾਂਅ 'ਤੇ, ਕਦੇ ਸਿਰਫ ਵਿਰੋਧ ਕਰਨ ਲਈ ਜਨਤਾ ਨੂੰ ਗੁੰਮਰਾਹ ਕਰਨ ਲਗਦੇ ਹਨ। ਸੱਤਾਧਾਰੀ ਆਪਣੇ-ਆਪ ਨੂੰ ਸਾਫ਼-ਸੁਥਰਾ ਦਿਖਾਉਣ ਲਈ ਬੇਤੁਕੀਆਂ ਗੱਲਾਂ ਕਰਦੇ ਰਹਿੰਦੇ ਹਨ। ਆਮ ਲੋਕ ਇਨ੍ਹਾਂ 'ਤੇ ਇਸ ਲਈ ਯਕੀਨ ਕਰਨ ਲਗਦੇ ਹਨ, ਕਿਉਂਕਿ ਸੱਚ ਨੂੰ ਜਾਣਨ ਦੀ ਰਾਹ ਦੋਵੇਂ ਹੀ ਪੱਖਾਂ ਵਲੋਂ ਬੰਦ ਕਰ ਦਿੱਤੀ ਜਾਂਦੀ ਹੈ। ਹਕੀਕਤ ਇਹ ਹੈ ਕਿ ਲੋਕ ਚਾਹੁਣ ਤਾਂ ਲੋੜੀਂਦੀ ਜਾਣਕਾਰੀ ਨਾਲ ਇਨ੍ਹਾਂ ਰਸਤਿਆਂ ਨੂੰ ਖੋਲ੍ਹ ਸਕਦੇ ਹਨ ਅਤੇ ਦੋਵਾਂ ਦੇ ਦਾਅਵਿਆਂ ਦੇ ਖੋਖਲੇਪਨ ਦੀ ਜਾਂਚ ਖ਼ੁਦ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿਚ ਹੀ ਨਹੀਂ, ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਜ਼ਿਆਦਾਤਰ ਵਿਕਸਤ ਦੇਸ਼ਾਂ ਵਿਚ ਮੀਡੀਆ ਦੇ ਸੌਦਾਗਰ ਅਜਿਹੇ ਹਾਲਾਤ ਬਣਾਉਣ ਵਿਚ ਕਾਮਯਾਬ ਹੋ ਗਏ ਹਨ, ਸਿਰਫ ਉਨ੍ਹਾਂ ਦੇਸ਼ਾਂ ਨੂੰ ਛੱਡ ਕੇ ਜਿਨ੍ਹਾਂ ਵਿਚ ਆਮ ਲੋਕਾਂ ਵਿਚ ਜਾਗ੍ਰਿਤੀ ਹੈ, ਉਨ੍ਹਾਂ ਕੋਲ ਜਾਣਕਾਰੀ ਦੀ ਕਮੀ ਨਹੀਂ ਹੈ ਅਤੇ ਉਹ ਸੱਚ ਨੂੰ ਸਾਹਮਣੇ ਲਿਆਉਣ ਦੀ ਹਿੰਮਤ ਰੱਖਦੇ ਹਨ। ਨਤੀਜਾ ਇਹ ਹੈ ਕਿ ਗਿਆਨ ਹੀ ਅਗਿਆਨਤਾ 'ਤੇ ਜਿੱਤ ਹਾਸਲ ਕਰ ਸਕਦਾ ਹੈ ਅਤੇ ਸਰਕਾਰ ਦੀ ਹਰਮਨ-ਪਿਆਰਤਾ ਦੀ ਕਸੌਟੀ ਵੀ ਜਾਣਕਾਰੀ ਦੇ ਸੱਚ 'ਤੇ ਹੀ ਆਧਾਰਿਤ ਹੁੰਦੀ ਹੈ। ਜੇਕਰ ਲੋਕਾਂ ਨੇ ਆਪਣੀ ਭਲਾਈ ਦਾ ਰਸਤਾ ਜਾਨਣਾ ਹੈ ਤਾਂ ਉਨ੍ਹਾਂ ਨੂੰ ਸੱਚ ਦੀ ਖੋਜ ਕਰਨੀ ਹੋਵੇਗੀ ਅਤੇ ਉਸ ਨੂੰ ਸਾਹਮਣੇ ਲਿਆਉਣ ਦੀ ਹਿੰਮਤ ਵੀ ਜੁਟਾਉਣੀ ਹੋਵੇਗੀ।

pooranchandsarin@gmail.com

 


ਖ਼ਬਰ ਸ਼ੇਅਰ ਕਰੋ

ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਗੰਭੀਰ ਹੁੰਦੀ ਸਮੱਸਿਆ

ਦੇਸ਼ ਵਿਚ ਅਵਾਰਾ ਪਸ਼ੂਆਂ ਅਤੇ ਖ਼ਾਸ ਤੌਰ 'ਤੇ ਅਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਅਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਅਤੇ ਇਨ੍ਹਾਂ ਨਾਲ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਦੇਸ਼ ਵਿਚ ਬਿਨਾਂ ਸ਼ੱਕ ਸੜਕਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX