ਤਾਜਾ ਖ਼ਬਰਾਂ


ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  1 day ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  1 day ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  1 day ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  1 day ago
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  1 day ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  1 day ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਕਪੂਰਥਲਾ / ਫਗਵਾੜਾ

ਜਲੰਧਰ ਰੈਲੀ ਨੂੰ ਕਾਮਯਾਬ ਬਣਾਉਣ ਲਈ ਜਥੇਦਾਰ ਸਰੂਪ ਸਿੰਘ ਖਲਵਾੜਾ ਵਲੋਂ ਅਪੀਲ

ਖਲਵਾੜਾ, 19 ਅਕਤੂਬਰ (ਮਨਦੀਪ ਸਿੰਘ ਸੰਧੂ)-ਵਿਦਿਆਰਥੀਆਂ ਦੀ ਸਕਾਲਰਸ਼ਿਪ ਮੁੱਦੇ 'ਤੇ ਅਕਾਲੀ ਦਲ ਵਲੋਂ 22 ਅਕਤੂਬਰ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਜਥੇਦਾਰ ਸਰੂਪ ਸਿੰਘ ਖਲਵਾੜਾ ਜਥੇਬੰਦਕ ਸਕੱਤਰ ਵਲੋਂ ਸਮੂਹ ਅਕਾਲੀ ਵਰਕਰਾਂ ਨੂੰ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਕਪੂਰਥਲਾ, 19 ਅਕਤੂਬਰ (ਸਡਾਨਾ)-ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਹੇਠ ਏ.ਐਸ.ਆਈ ਸੁਰਿੰਦਰ ਸਿੰਘ ਨੇ ਇਕ ਵਿਅਕਤੀ ਨੂੰ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਿੰਡ ਥੇਹ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ

ਕਪੂਰਥਲਾ, 19 ਅਕਤੂਬਰ (ਅਮਰਜੀਤ ਕੋਮਲ)-ਦੁਸਹਿਰੇ ਦਾ ਤਿਉਹਾਰ ਜ਼ਿਲ੍ਹੇ ਭਰ ਵਿਚ ਵੱਖ-ਵੱਖ ਸੰਸਥਾਵਾਂ ਵਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ | ਬਦੀ 'ਤੇ ਨੇਕੀ ਦੀ ਜਿੱਤ ਵਜੋਂ ਜਾਣੇ ਜਾਂਦੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ਵਿਚ ਸ੍ਰੀ ਪ੍ਰਤਾਪ ਧਰਮ ਪ੍ਰਚਾਰਨੀ ਸਭਾ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੇਵੀ ਤਲਾਬ ਕਪੂਰਥਲਾ ਵਿਖੇ ਦੁਸਹਿਰੇ ਦੇ ਸਬੰਧ ਵਿਚ ਸਮਾਗਮ ਕਰਵਾਇਆ ਗਿਆ | ਜਿਸ ਦਾ ਉਦਘਾਟਨ ਉੱਘੇ ਰਾਈਸ ਮਿੱਲਰ ਨਾਮ ਦੇਵ ਅਰੋੜਾ ਨੇ ਕੀਤਾ, ਜਦਕਿ ਸਮਾਗਮ ਦੀ ਪ੍ਰਧਾਨਗੀ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਉਮੇਸ਼ ਸ਼ਾਰਦਾ ਨੇ ਕੀਤੀ ਤੇ ਸਮਾਗਮ ਵਿਚ ਨਗਰ ਕੌਾਸਲ ਦੀ ਪ੍ਰਧਾਨ ਬੀਬੀ ਅੰਮਿ੍ਤਪਾਲ ਕੌਰ ਤੇ ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਦੇਸ਼ ਬੇਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਆਗੂਆਂ ਨੇ ਦੁਸਹਿਰਾ ਕਮੇਟੀ ਨੂੰ ਮੁਬਾਰਕਬਾਦ ਦਿੱਤੀ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਾਬਕਾ ਮੰਤਰੀ ਤੇ ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਰਾਮ ਜੀ ਦੇ ਜੀਵਨ ਤੇ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ | ਇਸ ਮੌਕੇ ਸ੍ਰੀ ਰਾਮ ਤੇ ਰਾਵਣ ਸੈਨਾ ਦਰਮਿਆਨ ਯੁੱਧ ਹੋਇਆ, ਉਪਰੰਤ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਜਲਾਏ ਗਏ | ਇਸ ਮੌਕੇ ਸਭਾ ਦੇ ਪ੍ਰਧਾਨ ਕੁਲਵੰਤ ਭੰਡਾਰੀ, ਕਾਰਜਕਾਰਨੀ ਪ੍ਰਧਾਨ ਰਜੇਸ਼ ਸੂਰੀ, ਚੇਅਰਮੈਨ ਕ੍ਰਿਸ਼ਨ ਲਾਲ ਸਰਾਫ਼, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਹਾਇਕ ਮਨਜੀਤ ਸਿੰਘ ਨਿੱਝਰ, ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਸ਼ਾਮ ਸੁੰਦਰ ਅਗਰਵਾਲ, ਉਪ ਪ੍ਰਧਾਨ ਤਰਲੋਚਨ ਸਿੰਘ ਧਿੰਜਣ, ਕ੍ਰਿਸ਼ਨ ਦੱਤ ਸ਼ਰਮਾ, ਬਿਸ਼ੰਬਰ ਦਾਸ, ਗੁਲਸ਼ਨ ਲੰੂਬਾ, ਦਵਿੰਦਰ ਕਾਲੀਆ, ਅਸ਼ਵਨੀ ਸੂਦ, ਮੰਗਲ ਸਿੰਘ, ਸਤੀਸ਼ ਸ਼ਰਮਾ, ਭੁਪਿੰਦਰ ਸਿੰਘ, ਧੀਰਜ ਬਜਾਜ, ਬਲਜਿੰਦਰ ਸਿੰਘ, ਮੋਤੀ ਲਾਲ ਪੁਰੀ, ਗਣੇਸ਼ ਵਰਮਾ, ਹਰਦੀਪ ਬਾਵਾ, ਜਸਪਿੰਦਰ ਸਿੰਘ, ਹਰਵੰਤ ਭੰਡਾਰੀ, ਲਖਵਿੰਦਰ ਸਿੰਘ, ਪਵਨ ਕਾਲੀਆ, ਲਵਿਸ਼ ਕਾਲੀਆ, ਜੋਗਿੰਦਰ ਜੇ.ਕੇ., ਅਸ਼ੋਕ ਕੁਮਾਰ ਭਾਰਤੀ, ਤਜਿੰਦਰ ਭੰਡਾਰੀ, ਬਲਬੀਰ ਸਿੰਘ ਬੀਰਾ ਕੌਾਸਲਰ, ਸਤਨਾਮ ਸਿੰਘ ਵਾਲੀਆ ਕੌਾਸਲਰ, ਰਾਜਵੀਰ ਬਾਵਾ, ਵਿਜੇ ਛਾਬੜਾ, ਕੁਲਦੀਪ ਸਿੰਘ, ਅਸ਼ੋਕ ਕੁਮਾਰ ਮਾਹਲਾ, ਸਰਵਜੀਤ ਸਿੰਘ, ਹਰਨੇਕ ਸਿੰਘ ਹਰੀ ਕੌਾਸਲਰ, ਰਕੇਸ਼ ਅਗਰਵਾਲ, ਸੁਰਿੰਦਰ ਨਾਥ ਮੜ੍ਹੀਆ, ਚੰਦਰ ਸ਼ੇਖਰ ਐਡਵੋਕੇਟ, ਮਨੂੰ ਧੀਰ, ਸੁਖਵਿੰਦਰ ਸਿੰਘ ਜਿੰਮੀ, ਅਸ਼ਵਨੀ ਭੋਲਾ, ਨਰੇਸ਼ ਸੇਠੀ, ਜਗਦੀਸ਼ ਸ਼ਰਮਾ, ਰਣਜੀਤ ਸਿੰਘ ਮਠਾੜੂ, ਰਜਿੰਦਰ ਸਿੰਘ ਧੰਜਲ ਕੌਾਸਲਰ, ਆਦਿ ਹਾਜ਼ਰ ਸਨ |
ਸ੍ਰੀ ਰਾਮਲੀਲ੍ਹਾ ਧਰਮ ਕਮੇਟੀ ਮਸਜਿਦ ਚੌਾਕ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਕਪੂਰਥਲਾ (ਅਮਰਜੀਤ ਸਿੰਘ ਸਡਾਨਾ)-ਸ੍ਰੀ ਰਾਮਲੀਲ੍ਹਾ ਧਰਮ ਕਮੇਟੀ ਮਸਜਿਦ ਚੌਾਕ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ ਸਮੇਤ ਨਗਰ ਕੌਾਸਲ ਪ੍ਰਧਾਨ ਬੀਬੀ ਅੰਮਿ੍ਤਪਾਲ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਪੂਜਾ ਕਰਨ ਉਪਰੰਤ ਦੁਸਹਿਰੇ ਦੇ ਤਿਉਹਾਰ ਦੀ ਰਸਮੀ ਆਰੰਭਤਾ ਕਰਵਾਈ | ਰਾਣਾ ਗੁਰਜੀਤ ਸਿੰਘ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਸ਼ਹਿਰ ਨਿਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਕੌੜਾ, ਸ਼ਾਮ ਸੁੰਦਰ ਮੱਲ੍ਹਣ, ਅਸ਼ੋਕ ਗੁਪਤਾ, ਸੰਜੀਵ ਕੁਮਾਰ, ਨਰੇਸ਼ ਕੁਮਾਰ, ਸ਼ਸ਼ੀ ਕਾਂਤ ਮਿਸ਼ਰਾ, ਅਰਵਿੰਦਰਪਾਲ, ਮਹਿੰਦਰਪਾਲ ਬਿੱਟੂ, ਉੱਘੇ ਰਾਈਸ ਮਿੱਲਰ ਜੈਪਾਲ ਗੋਇਲ, ਸਾਬਕਾ ਕੌਾਸਲਰ ਮੋਨਿਕਾ ਗੋਇਲ, ਡੀ.ਐਸ.ਪੀ. ਸੰਦੀਪ ਸਿੰਘ ਮੰਡ, ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਤੇ ਹੋਰ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਸ਼ੇਖੂਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਰਾਮਲੀਲ੍ਹਾ ਕਮੇਟੀ ਸ਼ੇਖੂਪੁਰ ਵਲੋਂ ਮਾਤਾ ਭੱਦਰਕਾਲੀ ਮੰਦਰ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਖੇ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪਹੁੰਚੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ ਤੇ ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਨਗਰ ਕੌਾਸਲ ਪ੍ਰਧਾਨ ਬੀਬੀ ਅੰਮਿ੍ਤਪਾਲ ਕੌਰ, ਰਾਣਾ ਗੁਰਜੀਤ ਸਿੰਘ ਦੇ ਨਿੱਜੀ ਸਕੱਤਰ ਮਨਜੀਤ ਸਿੰਘ ਨਿੱਝਰ, ਅਨੂਪ ਕਲਹਣ, ਨਰਿੰਦਰ ਮਨਸੂ ਕੌਾਸਲਰ, ਹੈਪੀ ਵਰਮਾ, ਅਮਿੱਤ ਬੇਰੀ, ਹਰਜੀਤ ਸਿੰਘ ਬਾਜਵਾ, ਯੂਥ ਕਾਂਗਰਸ ਦੇ ਪ੍ਰਧਾਨ ਕਰਨ ਮਹਾਜਨ, ਕਿੱਕੀ ਵਾਲੀਆ, ਸਤਪਾਲ ਮਹਿਰਾ, ਅਸ਼ਵਨੀ ਰਾਜਪੂਤ, ਜਸਬੀਰ ਸਿੰਘ ਰੰਧਾਵਾ, ਜਸਵੰਤ ਲਾਡੀ, ਗੁਰਦੀਪ ਸਿੰਘ ਬਿਸ਼ਨਪੁਰ, ਰੌਸ਼ਨ ਸਭਰਵਾਲ, ਪੱਪੂ ਧਿੰਜਣ, ਮਾਸਟਰ ਸੂਦ, ਤਰਸੇਮ ਲਾਲ, ਸਤਨਾਮ ਸਿੰਘ ਵਾਲੀਆ ਕੌਾਸਲਰ, ਸਰਬਜੀਤ ਸਿੰਘ ਤੇ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਹਨੂੰਮਾਨਗੜ੍ਹੀ ਵਿਖੇ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ
ਫਗਵਾੜਾ (ਅਸ਼ੋਕ ਕੁਮਾਰ ਵਾਲੀਆ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਅੱਜ ਫਗਵਾੜਾ ਦੇ ਵੱਖ-ਵੱਖ ਥਾਵਾਂ ਜਿਨ੍ਹਾਂ ਵਿੱਚ ਹਨੂੰਮਾਨਗੜੀ, ਆਰੀਆ ਸਕੂਲ ਹੁਸ਼ਿਆਰਪੁਰ ਰੋਡ, ਦਾਣਾ ਮੰਡੀ, ਬਾਬਾ ਗਧੀਆ, ਅਰੋੜਿਆ ਤਲਾਅ, ਹਦੀਆਬਾਦ ਅਤੇ ਜੇ. ਸੀ. ਟੀ. ਮਿੱਲ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਹਨੂੰਮਾਨਗੜੀ ਮੰਦਰ ਵਿਖੇ ਕੌਮੀ ਸੇਵਕ ਰਾਮ-ਲੀਲ੍ਹਾ ਤਿਉਹਾਰ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ 'ਤੇ ਰਾਵਣ ਨੂੰ ਅਗਨੀ ਭੇਟ ਫਗਵਾੜਾ ਹਲਕੇ ਦੇ ਵਿਧਾਇਕ ਸ਼੍ਰੀ ਸੋਮ ਪ੍ਰਕਾਸ਼ ਨੇ ਕੀਤੀ | ਇਸ ਮੌਕੇ 'ਤੇ ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਡਮ ਅਨੀਤਾ ਸੋਮ ਪ੍ਰਕਾਸ਼, ਅਰੁਣ ਖੋਸਲਾ ਮੇਅਰ, ਰਜਿੰਦਰ ਸਿੰਘ ਚੰਦੀ ਦਿਹਾਤੀ ਪ੍ਰਧਾਨ, ਸਤਨਾਮ ਸਿੰਘ ਅਰਸੀ ਸ਼ਹਿਰੀ ਪ੍ਰਧਾਨ, ਪਰਮਜੀਤ ਸਿੰਘ ਖੁਰਾਣਾ ਕੌਾਸਲਰ , ਸਾਮ ਲਾਲ ਗੁਪਤਾ ਸਰਪ੍ਰਸਤ, ਚੇਅਰਮੈਨ ਬਲਦੇਵ ਰਾਜ ਸ਼ਰਮਾ, ਰਵਿੰਦਰ ਸ਼ਰਮਾ, ਪਰਮਜੀਤ ਸਿੰਘ ਪੰਮਾ, ਬਲਜਿੰਦਰ ਸਿੰਘ ਠੇਕੇਦਾਰ ਕੌਾਸਲਰ, ਪਿ੍ਤਪਾਲ ਸਿੰਘ ਮੰਗਾ, ਵਰਿੰਦਰ ਸਿੰਘ ਕੰਬੋਜ, ਰਾਕੇਸ਼ ਬਾਂਸਲ, ਵਿਨੋਦ ਸੂਦ, ਰੋਹਿਤ ਪਾਠਕ ਕੌਾਸਲਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ | (ਬਾਕੀ ਸਫ਼ਾ 9 'ਤੇ)
ਅਰੋੜਿਆਂ ਦੇ ਤਲਾਅ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਮਨਾਇਆ ਦੁਸਹਿਰੇ ਦਾ ਤਿਉਹਾਰ
ਸਥਾਨਕ ਅਰੋੜਿਆ ਦੇ ਤਲਾਅ ਵਿਖੇ ਦੁਸਹਿਰਾ ਉਤਸਵ ਕਮੇਟੀ ਵਲੋਂ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਮ ਮਨਾਇਆ ਗਿਆ | ਇਸ ਮੌਕੇ ਵਿਧਾਇਕ ਸੋਮ ਪ੍ਰਕਾਸ਼ ਕੈਂਥ, ਸ: ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮਾਜ ਸੇਵਕ ਜਸਪਾਲ ਸਿੰਘ ਢੇਸੀ, ਅਵਤਾਰ ਸਿੰਘ ਮੰਡ, ਦਵਿੰਦਰ ਸਪਰਾ ਕੌਾਸਲਰ, ਸਤਵੀਰ ਸਿੰਘ ਵਾਲੀਆ, ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਅਵਤਾਰ ਸਿੰਘ ਭੁੰਗਰਨੀ, ਬਲਜਿੰਦਰ ਸਿੰਘ ਠੇਕੇਦਾਰ ਕੌਾਸਲਰ, ਸੰਜੀਵ ਅਰੋੜਾ, ਗੁਰਜੀਤ ਵਿਰਦੀ, ਬੱਲੂ ਵਾਲੀਆ, ਸੰਜੂ ਚੈਲ, ਰਾਜੂ ਚੈਲ, ਪ੍ਰਦੀਪ ਅਹੂਜਾ, ਬੌਬੀ ਅਰੋੜਾ,ਭਾਰਤੀ ਸ਼ਰਮਾ, ਸਰਿਤਾ ਅਹੂਜਾ, ਗੋਲਡੀ ਅਰੋੜਾ, ਸੰਜੇ ਬੇਦੀ, ਗੋਪਲਾ ਚੋਪੜਾ, ਵਿਪਨ ਗੁਲਾਨੀ, ਕੀਮਤੀ ਸ਼ਰਮਾ, ਹਿਮਾਂਸ਼ੂ ਸਪਰਾ, ਤੋ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ |
ਏਕਤਾ ਕਲਾਮੰਚ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਸਥਾਨਕ ਆਰੀਆ ਸਕੂਲ ਵਿਖੇ ਏਕਤਾ ਕਲਾ ਮੰਚ ਵਲੋਂ ਦੁਸਹਿਰਾ ਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਰਾਵਣ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ 'ਤੇ ਵਿਧਾਇਕ ਸੋਮ ਪ੍ਰਕਾਸ਼ ਕੈਂਥ, ਜੋਗਿੰਦਰ ਸਿੰਘ ਮਾਨ ਸਾਬਕਾ ਕੈਬਨਿਟ ਮੰਤਰੀ ਪੰਜਾਬ, ਜਤਿੰਦਰ ਵਰਮਾਨੀ ਕੌਾਸਲਰ, ਅਮਿਤ ਕੱਕੜ, ਸੁਨੀਲ ਖੁਰਾਣਾ, ਅਵਤਾਰ ਸਿੰਘ ਵਾਲੀਆ,ਪਰਮਜੀਤ ਸਿੰਘ, ਪੰਕਜ ਗੁਲਾਟੀ, ਗੁਰਮੀਤ ਸਿੰਘ, ਰਾਕੇਸ਼ ਮੈਦਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ |
ਬਾਬਾ ਗਧੀਆ ਵਿਖੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ
ਇਸੇ ਤਰ੍ਹਾਂ ਬਾਬਾ ਗਧੀਆ ਵੈੱਲਫੇਅਰ ਸੁਸਾਇਟੀ ਬਾਬਾ ਗਧੀਆ ਵਿਖੇ ਰਾਵਣ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ ਇਸ ਮੌਕੇ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰੋਹਿਤ ਪਾਠਕ ਕੌਾਸਲਰ, ਸੰਜੀਵ ਬੁੱਗਾ ਕੌਾਸਲਰ, ਮੋਹਣ ਸਿੰਘ ਸਾਈਾ, ਗੁਰਜੀਤਪਾਲ ਵਾਲੀਆ, ਗੋਪੀ ਬੇਦੀ, ਬੰਟੂ ਵਾਲੀਆ, ਪ੍ਰਦੀਪ ਅਹੂਜਾ, ਸਤਵੀਰ ਸਿੰਘ ਵਾਲੀਆ, ਦਲਜੀਤ ਰਾਜੂ ਦਰਵੇਸ਼ ਪਿੰਡ, ਕੁਲਵਿੰਦਰ ਸਿੰਘ ਕਿੰਦਾ ਕੌਾਸਲਰ, ਰਜਿੰਦਰ ਪ੍ਰਭਾਕਰ, ਪ੍ਰਵੀਨ ਛਾਬੜਾ, ਵਿਨੋਦ ਵਾਲੀਆ, ਰਾਕੇਸ਼ ਕਰਵਲ, ਵਿਕਰਮਜੀਤ ਸਿੰਘ, ਬੱਬਲੂ, ਰਾਕੇਸ਼ ਗੋਸਾਈਾ, ਭੀਸਮ ਬੇਦੀ, ਕੁੱਕੂ ਵਾਲੀਆ, ਰਜਿੰਦਰ ਕਰਵਲ, ਰਾਹੁਲ ਕਰਵਲ, ਜਿੰਮੀ ਕਰਵਲ, ਸੋਨਾ ਮਲਨ ਆਦਿ ਹਾਜ਼ਰ ਸਨ |
ਹਦੀਆਬਾਦ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਇਸੇ ਤਰ੍ਹਾਂ ਸਥਾਨਕ ਹਦੀਆਬਾਦ ਤਲਾਅ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਸਾੜੇ ਗਏ | ਇਸ ਮੌਕੇ ਗੁਰਦੀਪ ਸਿੰਘ ਸੀਹਰਾ, ਅਸ਼ੋਕ ਉੱਪਲ ਡਾਇਰੈਕਟਰ, ਸੁਨੀਲ ਉੱਪਲ, ਸੰਨੀ ਜੈਨ, ਬਰਿਜ ਕੁਮਾਰ, ਜਾਵੇਦ ਦੁੱਗਲ, ਪੀ ਐਲ ਬੇਦੀ, ਬਲਵੀਰ ਸਿੰਘ, ਰਾਮ ਸਿੰਘ, ਗੁਰਦਿਆਲ ਸੈਣੀ, ਧੀਰਜ ਸ਼ਰਮਾ ਆਦਿ ਹਾਜ਼ਰ ਸਨ |
ਮਹਾਰਾਣਾ ਪ੍ਰਤਾਪ ਕਲਾ ਮੰਚ ਵਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ
ਇਸੇ ਤਰ੍ਹਾਂ ਮਹਾਰਾਣਾ ਪ੍ਰਤਾਪ ਕਲਾ ਮੰਚ ਦੁਸਹਿਰਾ ਕਮੇਟੀ ਵਲੋਂ ਸਥਾਨਕ ਹੁਸ਼ਿਆਰਪੁਰ ਰੋਡ ਵਿਖੇ ਨਵੀਂ ਦਾਣਾ ਮੰਡੀ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ 100 ਫੁੱਟ ਉੱਚਾ ਰਾਵਲ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਤੇ ਲਖਵੀਰ ਲੱਖਾ ਨੇ ਵੀ ਖ਼ੂਬ ਰੰਗ ਬੰਨਿ੍ਹਆ | ਇਸ ਮੌਕੇ 'ਤੇ ਕੁਲਵੰਤ ਰਾਮਾ, ਮੰਨਣਸੀਲ ਸਦਵਾਨੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਨ ਲਾਲ ਧਰਮਸੋਤ ਕੌਾਸਲਰ, ਵੀਰਾਰਾਮ ਵਲਜੋਤ ਸਾਬਕਾ ਕੌਾਸਲਰ, ਦਲਜੀਤ ਸਿੰਘ ਰਾਜੂ ਦਰਵੇਸ਼ ਪਿੰਡ, ਸਤਵੀਰ ਸਿੰਘ ਵਾਲੀਆ, ਗੁਰਜੀਤਪਾਲ ਵਾਲੀਆ, ਸਤਨਾਮ ਸਿੰਘ ਅਰਸੀ ਸ਼ਹਿਰੀ ਪ੍ਰਧਾਨ, ਰਜਿੰਦਰ ਸਿੰਘ ਚੰਦੀ ਦਿਹਾਤੀ ਪ੍ਰਧਾਨ , ਅਸ਼ੋਕ ਕਮਲ ਆਦਿ ਹਾਜ਼ਰ ਸਨ |
ਸੁਲਤਾਨਪੁਰ ਲੋਧੀ ਵਿਚ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ, ਥਿੰਦ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਾਵਨ ਸ੍ਰੀ ਰਾਮ ਲੀਲਾ ਕਮੇਟੀ ਚੌਾਕ ਚੇਲਿਆਂ ਸੁਲਤਾਨਪੁਰ ਲੋਧੀ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਬਲਾਕ ਸੰਮਤੀ ਮੈਂਬਰ ਰਕੇਸ਼ ਕੁਮਾਰ ਰੌਕੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਸਮੂਹ ਸੰਗਤਾਂ ਨੂੰ ਇਸ ਪਾਵਨ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਤੇ ਸ੍ਰੀ ਰਾਮ ਲੀਲਾ ਕਮੇਟੀ ਨੂੰ ਆਰਥਿਕ ਸਹਾਇਤਾ ਵੀ ਦਿੱਤੀ | ਸਮਾਗਮ ਵਿਚ ਉਚੇਚੇ ਤੌਰ 'ਤੇ ਪੁੱਜੇ ਸਾਬਕਾ ਵਿੱਤ ਮੰਤਰੀ ਡਾ: ਉਪਿੰਦਰਜੀਤ ਕੌਰ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਮੂਹ ਸੰਗਤਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ | ਪ੍ਰਬੰਧਕ ਕਮੇਟੀ ਵਲੋਂ ਡਾ: ਉਪਿੰਦਰਜੀਤ ਕੌਰ, ਵਿਧਾਇਕ ਨਵਤੇਜ ਸਿੰਘ ਚੀਮਾ, ਐਸ.ਡੀ.ਐਮ. ਡਾ: ਚਾਰੂਮਿਤਾ, ਡੀ.ਐਸ.ਪੀ. ਤੇਜਵੀਰ ਸਿੰਘ ਹੁੰਦਲ, ਪ੍ਰਧਾਨ ਵਿਨੋਦ ਕੁਮਾਰ ਗੁਪਤਾ ਤੇ ਹੋਰ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸ੍ਰੀ ਰਾਮ ਲੀਲਾ ਕਮੇਟੀ ਪਵਨ ਸੇਠੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਦੀਪਕ ਧੀਰ ਰਾਜੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਜੀਵ ਮਰਵਾਹਾ, ਇੰਜ: ਸਵਰਨ ਸਿੰਘ, ਮਾਸਟਰ ਗੁਰਦੇਵ ਸਿੰਘ ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਜਗਜੀਤ ਸਿੰਘ ਚੰਦੀ, ਬਲਾਕ ਸੰਮਤੀ ਮੈਂਬਰ ਮੰਗਲ ਸਿੰਘ ਭੱਟੀ, ਸ਼ਿੰਦਰਪਾਲ, ਬੱਬੂ ਖੈੜਾ ਤੇ ਭਜਨ ਸਿੰਘ, ਕੁਲਦੀਪ ਸਿੰਘ ਢਿੱਲੋਂ, ਕੌਾਸਲਰ ਚਰਨ ਕਮਲ ਪਿੰਟਾ, ਕੌਾਸਲਰ ਜਤਿੰਦਰਪਾਲ ਰਾਜੂ, ਭਾਜਪਾ ਮੰਡਲ ਪ੍ਰਧਾਨ ਓਮ ਪ੍ਰਕਾਸ਼ ਡੋਗਰਾ, ਤਰਸੇਮ ਆਦਿ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ਼ ਮਨਾਇਆ
ਪਾਂਸ਼ਟਾ, (ਸਤਵੰਤ ਸਿੰਘ)-ਪਾਂਸ਼ਟਾ ਵਿਚ ਮਨਾਏ ਜਾਂਦੇ ਦੁਸਹਿਰੇ ਦੇ ਤਿਉਹਾਰ ਦੇ ਸਬੰਧ ਵਿਚ, ਸਦੀਆਂ ਤੋਂ ਹਿੰਦੁਸਤਾਨੀ ਸਾਹਿਤ ਵਿਚ ਇਕ ਸ਼ਾਹਕਾਰ ਵਜੋਂ ਸਥਾਪਿਤ 'ਰਾਮਾਇਣ' ਦਾ ਨਾਟਕੀ-ਰੁਪਾਂਤਰਣ 'ਰਾਮ ਲੀਲਾ' ਰਾਮ-ਬਨਵਾਸ, ਸੀਤਾ-ਹਰਣ, ਹਨੂੰਮਾਨ ਵਲੋਂ ਲੰਕਾ ਜਲ਼ਾਉਣ, ਰਾਵਣ ਵਲੋਂ ਵਿਭੀਸ਼ਣ ਨੂੰ ਦਰਬਾਰ ਵਿਚੋਂ ਕੱਢਣ, ਲਛਮਣ-ਮੇਘਨਾਥ ਯੁੱਧ ਤੋਂ ਅੱਗੇ ਵਧਦੇ ਹੋਏ, ਦੁਸਹਿਰਾ ਗਰਾਊਾਡ ਪਾਂਸ਼ਟਾ ਵਿੱਚ, ਭਰਵੇਂ ਮੇਲੇ ਦੌਰਾਨ, 'ਰਾਵਣ-ਬਧ' ਉਪਰੰਤ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਨਾਲ਼, ਆਪਣੇ ਸਿਖਰ 'ਤੇ ਪਹੁੰਚ ਕੇ ਖ਼ਤਮ ਹੋ ਗਿਆ | ਸ. ਅਮਰਜੀਤ ਸਿੰਘ ਪ੍ਰਧਾਨ ਦੁਸਹਿਰਾ ਵੈੱਲਫੇਅਰ ਕਮੇਟੀ ਦੀ ਅਗਵਾਈ ਹੇਠ ਇਸ ਤਿਉਹਾਰ ਨੂੰ ਵਧੇਰੇ ਅਰਥ-ਭਰਪੂਰ ਅਤੇ ਸੁਚੱਜੇ ਢੰਗ ਨਾਲ਼ ਮਨਾਉਣ ਸਬੰਧੀ ਬਹੁਤ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਡਾਇਰੈਕਟਰ ਸੰਜੀਵ ਕੁਮਾਰ ਦੇ ਨਿਰਦੇਸ਼ਨ ਹੇਠ ਰਾਮ-ਲੀਲਾ ਦੇ ਦਿ੍ਸ਼ਾਂ ਨੂੰ ਹੋਰ ਵਧੇਰੇ ਪ੍ਰਭਾਵਸ਼ਾਲੀ ਅਤੇ ਯਥਾਰਥਿਕ ਢੰਗ ਨਾਲ਼ ਪੇਸ਼ ਕਰਨ ਲਈ ਪ੍ਰਬੰਧਕਾਂ ਵਲੋਂ ਲੋੜੀਂਦੇ ਬੁੱਤ, ਫਲੈਕਸ ਅਤੇ ਕਟ-ਆਊਟ ਬਣਵਾਏ ਗਏ ਸਨ | ਮੇਲੇ ਵਿੱਚ ਸ਼ਰਧਾਲੂਆਂ ਲਈ ਪਾਣੀ, ਸਾਈਕਲ ਸਟੈਂਡ ਅਤੇ ਬੈਠਣ ਦੇ ਪ੍ਰਬੰਧਾਂ ਤੋਂ ਇਲਾਵਾ ਖ਼ਰੀਦਦਾਰੀ ਲਈ ਲੱਗਣ ਵਾਲ਼ੀਆਂ ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲਾਂ ਨੂੰ ਇਸ ਢੰਗ ਨਾਲ਼ ਲਗਵਾਇਆ ਗਿਆ ਸੀ ਤਾਂ ਜੋ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਹੋਵੇ | ਇਸ ਮੌਕੇ ਕਾਂਗਰਸੀ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਸ. ਜੋਗਿੰਦਰ ਸਿੰਘ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਗੁਬਾਰੇ ਉਡਾਅ ਕੇ ਪੰਜਾਬ ਲਈ ਅਮਨ-ਸ਼ਾਂਤੀ ਦੀ ਕਾਮਨਾ ਕਰਦੇ ਹੋਏ ਹਰ ਇੱਕ ਨੂੰ ਆਪਣੇ ਅੰਦਰਲੇ ਰਾਵਣ ਨੂੰ ਮਾਰਨ ਅਤੇ 'ਮਰਯਾਦਾ-ਪੁਰਸ਼ੋਤਮ ਸ਼੍ਰੀ ਰਾਮ' ਦੇ ਪੂਰਨਿਆਂ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਮੇਲੇ ਨੂੰ ਸ਼ਾਂਤਮਈ ਢੰਗ ਨਾਲ਼ ਨੇਪਰੇ ਚਾੜ੍ਹਨ ਵਿੱਚ ਐੱਸ. ਆਈ. ਗੁਰਦੇਵ ਸਿੰਘ ਐੱਸ. ਐੱਚ. ਓ. ਥਾਣਾ ਰਾਵਲਪਿੰਡੀ ਅਤੇ ਏ. ਐੱਸ. ਆਈ. ਅਸ਼ੋਕ ਕੁਮਾਰ ਇੰਚਾਰਜ ਪੁਲਿਸ ਚੌਾਕੀ ਪਾਂਸ਼ਟਾ ਵਲੋਂ ਅਹਿਮ ਭੂਮਿਕਾ ਨਿਭਾਈ ਗਈ | ਪ੍ਰਬੰਧਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਰਾਤ ਸੁੱਖਾ ਰਾਮ ਸਰੋਆ ਵਲੋਂ ਨਾਟਕ 'ਹੀਰ-ਰਾਂਝਾ' ਖੇਡਿਆ ਜਾਵੇਗਾ | ਇਸ ਮੌਕੇ ਦੁਸਹਿਰਾ ਵੈੱਲਫੇਅਰ ਕਮੇਟੀ ਦੇ ਮੀਤ ਪ੍ਰਧਾਨ ਤਰਸੇਮ ਸਿੰਘ, ਹਰਭਜਨ ਸਿੰਘ ਸਕੱਤਰ, ਸਰਪੰਚ ਸੁਰਿੰਦਰ ਕੌਰ, ਲਖਵੀਰ ਲਾਲ 'ਬੱਬੂ', ਪਵਨ ਕੁਮਾਰ, ਸ਼ਾਮ ਲਾਲ, ਸ਼ਾਮ ਸੁੰਦਰ, ਨਵ ਕਮਲ, ਸੁਮਨ ਕੁਮਾਰ, ਇੰਦਰਪਾਲ ਸਿੰਘ, ਇਕਬਾਲ ਸਿੰਘ ਰਾਜੂ, ਸ਼ਿਵਨੰਦਨ ਕੁਮਾਰ ਭੋਲਾ, ਮਲਕੀਅਤ ਸਿੰਘ ਸਾਬਕਾ ਸਰਪੰਚ, ਮਾਸਟਰ ਜੋਗਾ ਸਿੰਘ, ਨੰਬਰਦਾਰ ਮਹਿੰਦਰ ਸਿੰਘ ਪਰਮਾਰ, ਚੰਦਰ ਕੁਮਾਰ, ਅਭਿਸ਼ੇਕ, ਮਾਨਵ, ਦਿਨੇਸ਼ ਕੁਮਾਰ, ਅਵਤਾਰ ਸਿੰਘ ਅਤੇ ਪੁਨੀਤ ਕੁਮਾਰ ਆਦਿ ਸਮੇਤ ਹੋਰ ਬਹੁਤ ਸਾਰੇ ਸੱਜਣ ਹਾਜ਼ਰ ਸਨ |
ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਢਿਲਵਾਂ ਵਲੋਂ ਦੁਸਹਿਰਾ ਮਨਾਇਆ
ਢਿਲਵਾਂ, (ਪਲਵਿੰਦਰ ਸਿੰਘ, ਗੋਬਿੰਦ ਸੁਖੀਜਾ)-ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਅਤੇ ਦੁਸਹਿਰਾ ਕਮੇਟੀ ਢਿਲਵਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਦੁਸਹਿਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਦੀ ਗਰਾਊਾਡ ਵਿੱਚ ਰਮੇਸ਼ ਕੁਮਾਰ ਬੱਗਾ ਪ੍ਰਧਾਨ, ਕੁਲਦੀਪ ਪਾਠਕ ਜਨਰਲ ਸੈਕਟਰੀ ਦੀ ਅਗਵਾਈ ਹੇਠ ਧੂਮ ਧੂਮ ਨਾਲ ਮਨਾਇਆ ਗਿਆ | ਇਸ ਦੇ ਮੁੱਖ ਮਹਿਮਾਨ ਸਮਾਜ ਸੇਵਕ ਭੁਪਿੰਦਰ ਸਿੰਘ ਸੰਧੂ ਨੰਬਰਦਾਰ ਮਨਸੂਰਵਾਲ ਬੇਟ ਸਨ | ਇਸ ਮੌਕੇ ਰਮੇਸ਼ ਕੁਮਾਰ ਬੱਗਾ ਪ੍ਰਧਾਨ, ਕੁਲਦੀਪ ਪਾਠਕ ਜਨਰਲ ਸੈਕਟਰੀ ,ਭੁਪਿੰਦਰ ਸਿੰਘ ਸੰਧੂ ਨੰਬਰਦਾਰ ਮਨਸੂਰਵਾਲ ਬੇਟ ਨੇ ਇਲਾਕੇ ਦੀਆਂ ਮਾਨਯੋਗ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸ਼ਾਮ ਨੂੰ ਸ਼੍ਰੀ ਰਾਮ ਚੰਦਰ ਅਤੇ ਰਾਵਣ ਵਿਚਕਾਰ ਯੁੱਧ ਹੋਇਆ , ਅੰਤ ਵਿੱਚ ਰਾਵਣ ਦੀ ਮੌਤ ਹੋਣ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਈ ਗਈ | ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਨਪਾਲ ਸਿੰਘ ਢਿੱਲੋਂ ਸਹਾਇਕ ਜ਼ਿਲ੍ਹਾ ਅਟਾਰਨੀ, ਐਡਵੋਕੇਟ ਗੁਰਜਿੰਦਰ ਸਿੰਘ ਢਿੱਲੋਂ, ਕੁਲਵੰਤ ਧਾਲੀਵਾਲ ਮੈਨੇਜਰ, ਦਰਬਾਰਾ ਸਿੰਘ ਸੋਨੀ, ਬਲਜਿੰਦਰ ਸਿੰਘ ਮੰਗਾ, ਬਾਵਾ ਬਲਦੇਵ ਸਿੰਘ ਬਿੱਲਾ, ਹਰਪ੍ਰੀਤ ਸਿੰਘ ਨੰਬਰਦਾਰ, ਹਰਨੇਕ ਸਿੰਘ ਚੱਕੀ ਵਾਲੇ, ਕੁਲਦੀਪ ਪਾਠਕ, ਜ਼ੋਰਾਵਰ ਸਿੰਘ ਪ੍ਰਧਾਨ, ਗੁਰਨਛੱਤਰ ਸਿੰਘ ਜੱਗਾ, ਬਲਵੀਰ ਸਿੰਘ ਘੁੱਗ ਯੂ.ਕੇ., ਗੁਰਦਿਆਲ ਸਿੰਘ ਢਿੱਲੋਂ, ਐਡਵੋਕੇਟ ਕਰਨ, ਸੁਮੇਰ ਬੱਗਾ, ਮਹੰਤ ਤਰਸੇਮ ਪੁਰੀ, ਵੇਦ ਰਾਜ ਕੁਮਾਰ, ਸੋਨੂੰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |
ਭੁਲੱਥ ਵਿਖੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ
ਭੁਲੱਥ, (ਮਨਜੀਤ ਸਿੰਘ ਰਤਨ)-ਕਸਬਾ ਭੁਲੱਥ ਵਿਖੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦਾ ਉਦਘਾਟਨ ਡਾ. ਸ਼ੁਭ ਕੁਮਾਰ ਸ਼ਰਮਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ ਅਤੇ ਇਸ ਮੌਕੇ ਸ਼ਮਾ ਰੋਸ਼ਨ ਕਰਨ ਦੀ ਰਸਮ ਵਿਲੀਅਮ ਸਭਰਵਾਲ ਚੇਅਰਮੈਨ ਐਾਟੀਨਾਰਕੋਟਿਕ ਸੈੱਲ ਵਲੋਂ ਨਿਭਾਈ ਗਈ | ਇਸ ਮੌਕੇ ਤੇ ਸ਼੍ਰੀ ਰਾਮ ਚੰਦਰ ਅਤੇ ਰਾਵਣ ਦੀ ਸੈਨਾ ਵਲੋਂ ਬਹੁਤ ਹੀ ਸੁੰਦਰ ਤਰੀਕੇ ਨਾਲ ਝਾਕੀਆਂ ਕੱਢੀਆਂ ਗਈਆਂ | ਇਸ ਮੌਕੇ ਕਲੱਬ ਵਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਮੋਹਤਬਰ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਮੇਸ਼ ਕੁਮਾਰ ਸ਼ਰਮਾ, ਦਕਸ਼ਨ ਢੱਲ ਪ੍ਰਧਾਨ ਰਾਮਾ ਕਿ੍ਸ਼ਨਾ ਡ੍ਰਾਮਾਟਿ੍ਕ ਕਲੱਬ, ਕੈਸ਼ੀਅਰ ਧਰਮਪਾਲ ਬਹਿਲ, ਸੈਕਟਰੀ ਵਿਕਾਸ ਢੱਲ, ਰਾਮ ਰਤਨ, ਵਿਨੋਦ ਕੁਮਾਰ, ਸ਼ਿਵ ਕੁਮਾਰ ਡੰਗ, ਤਾਰਾ ਚੰਦ ਬੱਗਾ, ਬਾਬਾ ਦੀਪੂ, ਐਸ.ਐਚ.ਓ. ਇੰਸਪੈਕਟਰ ਅਮਰ ਨਾਥ, ਸੰਜੀਵ ਪਾਸੀ, ਪਵਨ ਕੁਮਾਰ, ਪੰਡਤ ਕਮਲ ਕਿਸ਼ੋਰ, ਡਾਇੰਮਡ ਖੁਰਾਣਾ, ਰੁਪੇਸ਼ ਖੁਰਾਣਾ, ਵਰੁਣ ਪਾਸੀ, ਜਨਕ ਰਾਜ ਸਭਰਵਾਲ, ਅਸ਼ੋਕ ਕੁਮਾਰ ਘਈ, ਸੁਖਵਿੰਦਰ ਵਧਾਵਨ, ਮਾ. ਕੰਵਲਜੀਤ ਮੰਨਣ, ਸੁਰਿੰਦਰ ਪਾਸੀ, ਅਸ਼ਵਨੀ ਅੱਲੜ, ਏ.ਐਸ.ਆਈ. ਬਲਜਿੰਦਰ ਸਿੰਘ, ਬਲਰਾਮ ਰੰਧਾਵਾ ਅਤੇ ਹੋਰ ਮੋਹਤਬਰ ਵਿਅਕਤੀ ਅਤੇ ਕਲੱਬ ਮੈਂਬਰ ਹਾਜ਼ਰ ਸਨ |
ਨਿਊ ਮਹਾਂਵੀਰ ਕਲੱਬ ਅਤੇ ਜਾਗਰਣ ਕਮੇਟੀ ਢਿਲਵਾਂ ਵਲੋਂ ਦੁਸਹਿਰਾ ਧੂਮਧਾਮ ਨਾਲ ਮਨਾਇਆ
ਢਿਲਵਾਂ, (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)-ਨਿਊ ਮਹਾਂਵੀਰ ਕਲੱਬ ਅਤੇ ਜਾਗਰਣ ਕਮੇਟੀ ਢਿਲਵਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਬਾਬਾ ਬ੍ਰਹਮ ਦਾਸ ਦੇ ਪਵਿੱਤਰ ਅਸਥਾਨ ਦੀ ਗਰਾਊਾਡ ਵਿੱਚ ਧੂਮਧਾਮ ਮਨਾਇਆ ਗਿਆ | ਇਸ ਦੇ ਮੁੱਖ ਮਹਿਮਾਨ ਮਨੀ ਔਜਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਅਤੇ ਸਿਕੰਦਰ ਸਿੰਘ ਵਰਾਣਾ ਸਿਆਸੀ ਸਕੱਤਰ ਸਨ | ਇਸ ਮੌਕੇ ਨਿਊ ਮਹਾਂਵੀਰ ਕਲੱਬ ਅਤੇ ਜਾਗਰਣ ਕਮੇਟੀ ਢਿਲਵਾਂ ਵੱਲੋਂ ਇਲਾਕੇ ਦੀਆਂ ਮਾਨਯੋਗ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸ਼ਾਮ ਨੂੰ ਸ਼੍ਰੀ ਰਾਮ ਚੰਦਰ ਅਤੇ ਰਾਵਣ ਵਿਚਕਾਰ ਯੁੱਧ ਹੋਇਆ, ਅੰਤ ਵਿੱਚ ਰਾਵਣ ਦੀ ਮੌਤ ਹੋਣ ਉਪਰੰਤ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਈ ਗਈ | ਇਸ ਮੌਕੇ ਬਿਕਰਮਜੀਤ ਸੋਂਧੀ, ਮਲਕੀਤ ਸਿੰਘ ਅਟਵਾਲ ਕੌਾਸਲਰ, ਵਿਸ਼ਾਲ ਅਰੋੜਾ ਗਾਰਮੈਂਟਸ, ਅਸ਼ੋਕ ਕੁਮਾਰ,ਰਾਕੇਸ਼ ਬਜਾਜ, ਮਨੋਹਰ ਲਾਲ, ਅਸ਼ਵਨੀ ਕੁਮਾਰ ਬੁੱਲਾ, ਗੁਰਦੀਪ ਸੰਧੂ, ਬਲਵੰਤ ਸਿੰਘ ਬਾਂਕਾਂ ਅੰਤਰਰਾਸ਼ਟਰੀ ਖਿਡਾਰੀ , ਮਲਕੀਤ ਸਿੰਘ ਲਾਡੀ ਸੀਨੀਅਰ ਕਾਂਗਰਸੀ ਆਗੂ, ਰਾਜਕੁਮਾਰ ਅਰੋੜਾ, ਥਾਣਾ ਮੁਖੀ ਭੂਸ਼ਣ ਸੇਖੜੀ, ਏ.ਐਸ.ਆਈ. ਗੁਰਜਸਵੰਤ ਸਿੰਘ, ਨਿਰਵੈਰ ਸਿੰਘ ਢੱਲਾ ਭਾਰਤੀ, ਮਲਕੀਤ ਸਿੰਘ, ਲਵਲੀ, ਬਾਬਾ ਵਰਿੰਦਰ ਸਿੰਘ, ਰਿੰਕੂ ਪੱਡਾ, ਵਿਸ਼ਵਾਨਾਥ ਸ਼ਰਮਾ, ਸੰਨੀ ਸ਼ਰਮਾ, ਰਵੀ ਕੁਮਾਰ, ਮਾਸਟਰ ਬਲਵੰਤ ਰਾਏ ਬਾਮੋਤਰਾ, ਬਾਂਕਾ ਦਾਊਦਪੁਰ, ਅਮਰੀਕ ਸਿੰਘ ਟਾਇਰਾਂ ਵਾਲੇ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ | ਵਰਨਣਯੋਗ ਹੈ ਕਿ ਇਸ ਵਾਰ ਰਾਵਣ ਦਾ ਪੁਤਲਾ ਆਗਰੇ ਦੇ ਪ੍ਰਮੁੱਖ ਕਾਰੀਗਰਾਂ ਵੱਲੋਂ ਸੰੁਦਰ ਤਰੀਕੇ ਨਾਲ ਤਿਆਰ ਕੀਤਾ ਗਿਆ ਸੀ |
ਸਿਧਵਾਂ ਦੋਨਾਂ ਵਿਖੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਸਿਧਵਾਂ ਦੋਨਾਂ, (ਅਵਿਨਾਸ਼ ਸ਼ਰਮਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਕਮੇਟੀ ਸਿਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵਲੋਂ ਸਮੂਹ ਪਿੰਡ ਵਾਸੀ ਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਪਵਿੱਤਰ ਤਿਉਹਾਰ ਅੱਜ ਸਥਾਨਕ ਦੁਸਹਿਰਾ ਗਰਾਉਂਡ ਵਿਖੇ ਸਮਾਪਤ ਹੋਇਆ | ਇਸ ਮੌਕੇ ਬਤੌਰ ਮੁੱਖ ਮਹਿਮਾਨ ਸੁਆਮੀ ਪ੍ਰਕਾਸ਼ਾ ਨੰਦ ਸਨਿਆਸ ਆਸ਼ਰਮ ਦੇ ਮੁੱਖ ਸੰਚਾਲਕ ਸੁਆਮੀ ਪੂਰਨਾ ਨੰਦ ਸਰਸਵਤੀ ਜੀ ਸ਼ਾਮਿਲ ਹੋਏ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਦਲਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਸਕੱਤਰ ਜਨਰਲ ਸ਼ੋ੍ਰਮਣੀ ਅਕਾਲੀ ਦਲ ਬਾਦਲ, ਅਮਰੀਕ ਸਿੰਘ ਹੇਅਰ ਸਮਾਜ ਸੇਵੀ, ਡੀ.ਐਸ.ਪੀ. ਰਜਿੰਦਰ ਕੁਮਾਰ ਤੇ ਐਸ.ਐਚ.ਓ. ਸਦਰ ਗੁਰਦਿਆਲ ਸਿੰਘ ਸ਼ਾਮਲ ਹੋਏ | ਇਸ ਮੌਕੇ ਸੁਆਮੀ ਪੂਰਨਾ ਨੰਦ ਨੇ ਦੁਸਹਿਰਾ ਕਮੇਟੀ ਦੇ ਅਹੁਦੇਦਾਰ, ਸਹਿਯੋਗੀਆਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਤੇ ਆਸ਼ੀਰਵਾਦ ਦਿੱਤਾ | ਅੰਤ ਵਿਚ ਰਾਵਣ ਦੇ ਪੁਤਲੇ ਨੂੰ ਸ੍ਰੀ ਰਾਮ ਚੰਦਰ ਜੀ ਵਲੋਂ ਅਗਨੀ ਭੇਟ ਕਰਨ ਉਪਰੰਤ ਦੁਸਹਿਰਾ ਸਮਾਪਤ ਹੋਇਆ | ਇਸ ਮੌਕੇ ਦੁਸਹਿਰਾ ਕਮੇਟੀ ਪ੍ਰਬੰਧਕ ਰਾਮ ਰਛਪਾਲ, ਮਾਸਟਰ ਨਰਿੰਦਰਪਾਲ, ਰਵਿੰਦਰ ਸਿੰਘ ਸਿੱਧੂ, ਬੁੱਧ ਸਿੰਘ ਸਿੱਧੂ, ਜਸਵੰਤ ਸਿੰਘ ਮਠਾੜੂ, ਮਾਸਟਰ ਸਰਬਣ ਸਿੰਘ, ਪਵਨ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਤੇ ਪਿੰਡ ਵਾਸੀ ਹਾਜ਼ਰ ਸਨ |
ਬੇਗੋਵਾਲ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ
ਬੇਗੋਵਾਲ, ਅਕਤੂਬਰ (ਸੁਖਜਿੰਦਰ ਸਿੰਘ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਰਾਮਲੀਲ੍ਹਾ ਕਮੇਟੀ ਬੇਗੋਵਾਲ ਵਲੋਂ ਬਿੱਲੂ ਸ਼ਾਹ ਦੀ ਮੰਡੀ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ | ਦੁਸਹਿਰੇ ਦਾ ਉਦਘਾਟਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਰਸ਼ਪਾਲ ਸਿੰਘ ਬੱਚਾਜੀਵੀ, ਸਤਪਾਲ ਸਿੰਘ ਮੁਲਤਾਨੀ, ਸ੍ਰੀ ਨਿਵਾਸ ਕੁੱਕੂ, ਪ੍ਰਧਾਨ ਵਿੱਦਿਆ ਸਾਗਰ ਨੇ ਇਸ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਹੀ ਸਮੁੱਚੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ | ਇਸ ਮੌਕੇ ਸੁਖਦੇਵ ਰਾਜ ਜੰਗੀ, ਜਾਰਜ ਸ਼ੁੱਭ ਕਮਲ, ਜੋਗਿੰਦਰ ਸਿੰਘ, ਕਰਨੈਲ ਸਿੰਘ ਬੱਗਾ, ਸੁਖਵਿੰਦਰ ਸਿੰਘ ਬਿੱਲਾ, ਪ੍ਰੀਤਮ ਸਿੰਘ ਸੀਕਰੀ, ਰਜੇਸ਼ ਕੁਮਾਰ ਖਿੰਦੜੀਆ, ਜਸਵੀਰ ਸਿੰਘ ਸੈਕਟਰੀ, ਕਮਲਜੀਤ ਸਿੰਘ, ਸੰਗਤ ਸਿੰਘ, ਪਰਵਿੰਦਰ ਸਿੰਘ, ਵਿਪਨ ਕੁਮਾਰ, ਸਿਕੰਦਰ ਸਿੰਘ, ਇੰਸ: ਸੁਖਪਾਲ ਸਿੰਘ ਥਾਣਾ ਮੁਖੀ ਬੇਗੋਵਾਲ ਆਦਿ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
ਨਡਾਲਾ, (ਮਾਨ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਰਾਮ ਲੀਲਾ ਕਲੱਬ ਨਡਾਲਾ ਵਲੋਂ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਡਤਾਂ ਦੇ ਮੰਦਿਰ ਤੋਂ ਝਾਕੀਆਂ ਸ਼ੁਰੂ ਹੋਈਆਂ, ਜੋ ਵੱਖ-ਵੱਖ ਥਾਵਾਂ ਤੋਂ ਹੁੰਦੀਆਂ ਹੋਈਆਂ ਨਡਾਲਾ ਕਾਲਜ ਦੀ ਗਰਾਉਂਡ ਵਿਚ ਜਾ ਕੇ ਸਮਾਪਤ ਹੋਈਆਂ | ਨਡਾਲਾ ਕਾਲਜ ਵਿਖੇ ਕਰਵਾਏ ਰਾਮਲੀਲ੍ਹਾ ਸਮਾਗਮ ਦੀ ਪ੍ਰਧਾਨਗੀ ਦਲਜੀਤ ਸਿੰਘ ਨਡਾਲਾ ਨੇ ਕੀਤੀ ਤੇ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਮਲਵਿੰਦਰ ਸਿੰਘ ਸਾਹੀ ਨੇ ਕੀਤੀ | ਇਸ ਮੌਕੇ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕਰਨ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਸੰਬੋਧਨ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣ ਲਈ ਕਿਹਾ | ਇਸ ਮੌਕੇ ਪੰਡਿਤ ਸਤਪਾਲ ਲਾਹੋਰੀਆ, ਐਸ.ਪੀ. ਜਗਜੀਤ ਸਿੰਘ ਭੁਗਤਾਣਾ, ਗੁਰਦੀਪ ਸਿੰਘ ਸਾਹੀ, ਮਾਸਟਰ ਬਲਦੇਵ ਰਾਜ, ਸੰਦੀਪ ਸੈਣੀ, ਗੁਰਪਿੰਦਰ ਸਿੰਘ ਸੋਨੂੰ, ਬਲਜੀਤ ਸਿੰਘ ਬੱਬੂ ਨਵਾਬ, ਚੇਅਰਮੈਨ ਬਲਵਿੰਦਰ ਸਿੰਘ ਬਿੱਟੂ ਖੱਖ, ਕੌਾਸਲਰ ਸੰਜੀਵ ਜੋਸ਼ੀ, ਗੁਰਪ੍ਰੀਤ ਸਿੰਘ ਗੋਪੀ, ਤੇਜਾ ਸਿੰਘ ਵਜਰਾਵਤ, ਪੰਡਿਤ ਕੇਸਰ ਦਾਸ, ਵਜੀਰ ਸਿੰਘ ਨਡਾਲਾ, ਇੰਦਰਜੀਤ ਸਿੰਘ ਖੱਖ, ਸਤਪਾਲ ਸਿੱਧੂ, ਹਰਪਾਲ ਸਿੰਘ ਘੁੰਮਣ, ਗੁਰਦੇਵ ਸਿੰਘ ਢਿੱਲੋਂ, ਲਖਵਿੰਦਰ ਸਿੰਘ ਹਮੀਰਾ, ਮੰਗੀ ਢੀਂਗਰਾ, ਵਿਜੇ ਜੋਸ਼ੀ ਤੇ ਹੋਰ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਡੇਂਗੂ ਦੀ ਰੋਕਥਾਮ ਲਈ ਲਗਾਏ ਕੈਂਪ 'ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ

ਫਗਵਾੜਾ, 19 ਅਕਤੂਬਰ (ਟੀ.ਡੀ. ਚਾਵਲਾ)-ਸਾਬਕਾ ਬੈਂਕ ਅਧਿਕਾਰੀ ਸੀਨੀਅਰ ਸਿਟੀਜ਼ਨ ਆਗੂ ਡਾ: ਐਸ.ਡੀ. ਕੈਲੇ ਪ੍ਰਧਾਨ ਨਵਜੋਤ ਹੈਲਥ ਸੁਸਾਇਟੀ ਦੀ ਅਗਵਾਈ ਵਿਚ ਨਿਊ ਹਰਕ੍ਰਿਸ਼ਨ ਨਗਰ, ਬੰਗਾ ਰੋਡ, ਖੈੜਾ ਰੋਡ, ਪ੍ਰੇਮ ਨਗਰ, ਚਾਚੋਕੀ ਵਿਚ ਡੇਂਗੂ ਦੀ ਰੋਕਥਾਮ ਲਈ ਕੈਂਪ ਲਗਾਏ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਤੋਂ ਚੂਰਾ ਪੋਸਤ ਲਿਆ ਕੇ ਪੰਜਾਬ ਵਿਚ ਸਪਲਾਈ ਕਰਨ ਵਾਲੇ ਤਿੰਨ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 19 ਅਕਤੂਬਰ (ਸਡਾਨਾ)-ਜੰਮੂ ਕਸ਼ਮੀਰ ਤੋਂ ਚੂਰਾ ਪੋਸਤ ਲਿਆ ਕੇ ਸਪਲਾਈ ਕਰਨ ਵਾਲੇ ਇਕ ਅੰਤਰਰਾਜੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਟੀ ਭਾਰੀ ਮਾਤਰਾ ਵਿਚ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ...

ਪੂਰੀ ਖ਼ਬਰ »

ਫਗਵਾੜਾ ਵਿਖੇ ਭਾਜਪਾ ਹਾਈਕਮਾਨ ਵਿਜੇ ਸਾਂਪਲਾ ਅਤੇ ਸੋਮ ਪ੍ਰਕਾਸ਼ ਦੀ ਸੁਲਾਹ ਕਰਵਾਉਣ ਲਈ ਪੁੱਜੀ

ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਜਿਉਂ ਜਿਉਂ ਨੇੜੇ ਆ ਰਹੀਆਂ ਲੋਕ ਸਭਾ ਚੋਣਾ ਲਈ ਭਾਜਪਾ ਹੁਣ ਆਪਣੀ ਹੀ ਪਾਰਟੀ ਵਿਚ ਧੜੇਬੰਦੀ ਨੂੰ ਖ਼ਤਮ ਕਰਨ ਵਿਚ ਜੁੱਟ ਗਈ ਹੈ ਕਿਉਂਕਿ ਧੜੇਬੰਦੀ ਕਾਰਨ ਪਾਰਟੀ ਨੂੰ ਲੋਕ ਸਭਾ ਚੋਣਾ ਵਿਚ ਨੁਕਸਾਨ ਝੱਲਣਾ ਪੈ ਸਕਦਾ ਹੈ | ...

ਪੂਰੀ ਖ਼ਬਰ »

ਫਗਵਾੜਾ ਵਿਖੇ ਸ਼ਤਾਬਦੀ ਸਮਾਗਮ ਦੇ ਦੂਜੇ ਦਿਨ 31 ਪ੍ਰਾਣੀ ਗੁਰੂ ਵਾਲੇ ਬਣੇ

ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਸੰਤ ਅਨੂਪ ਸਿੰਘ ਊਨਾ ਸਾਹਿਬ ਵਾਲਿਆਂ ਵੱਲੋਂ ਭਾਈ ਘਨੱਈਆ ਜੀ ਦੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਉਪਰਾਲਿਆਂ ਤਹਿਤ ਸ੍ਰੀ ਆਖੰਡ ਪਾਠ ਸਾਹਿਬ ਅਰੰਭ ਕੀਤੇ ਗਏ ਅਤੇ ਦਿਨ ਵੇਲੇ ਕਰਵਾਏ ਗਏ ਅੰਮਿ੍ਤ ਸੰਚਾਰ ਦੌਰਾਨ 31 ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਵਿਖੇ ਜਨਮ ਸ਼ਤਾਬਦੀ ਸਬੰਧੀ ਸਹਿਜ ਪਾਠ ਆਰੰਭ

ਕਪੂਰਥਲਾ, 19 ਅਕਤੂਬਰ (ਵਿ.ਪ੍ਰ.)-ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਦੇ ਸਬੰਧ ਵਿਚ ਸਹਿਜ ਪਾਠ ਸੇਵਾ ਸੁਸਾਇਟੀ ਵਲੋਂ ਸਹਿਜ ਪਾਠ ਦਾ ਆਰੰਭ ਕਰਵਾਇਆ ਗਿਆ | ਇਸ ਮੌਕੇ ਅਰਬਨ ਅਸਟੇਟ ...

ਪੂਰੀ ਖ਼ਬਰ »

ਯੂਥ ਕਾਂਗਰਸ ਨੇ ਸ਼ਹੀਦ ਭਗਤ ਸਿੰਘ ਚੌਾਕ 'ਚ ਮੋਦੀ ਦਾ ਪੁਤਲਾ ਜਲਾ ਕੇ ਕੀਤੀ ਨਾਅਰੇਬਾਜ਼ੀ

ਕਪੂਰਥਲਾ, 19 ਅਕਤੂਬਰ (ਵਿ.ਪ੍ਰ.)-ਯੂਥ ਕਾਂਗਰਸ ਵਲੋਂ ਯੂਥ ਆਗੂ ਅਵੀ ਰਾਜਪੂਤ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਚੌਾਕ ਕਪੂਰਥਲਾ ਵਿਖੇ ਦੁਸਹਿਰੇ ਮੌਕੇ ਰਾਵਣ ਦਾ ਪੁਤਲਾ ਸਾੜਨ ਦੀ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ | ਇਸ ਮੌਕੇ ਰੋਹ ...

ਪੂਰੀ ਖ਼ਬਰ »

ਦੁਸਹਿਰੇ ਮੌਕੇ ਯੂਥ ਕਾਂਗਰਸ ਦਿਹਾਤੀ ਨੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਯੂਥ ਕਾਂਗਰਸ ਫਗਵਾੜਾ ਦਿਹਾਤੀ ਵਲੋਂ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ | ਦਿਹਾਤੀ ਯੂਥ ਪ੍ਰਧਾਨ ਜਗਬੀਰ ਸਿੰਘ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਕਟਾਈ ਸੁਪਰ ਐੱਸ.ਐਮ.ਐੱਸ. ਵਾਲੀ ਕੰਬਾਈਨ ਨਾਲ ਕਰਵਾਉਣ-ਖੇਤੀਬਾੜੀ ਵਿਭਾਗ

ਢਿਲਵਾਂ, 19 ਅਕਤੂਬਰ (ਪ੍ਰਵੀਨ ਕੁਮਾਰ)- ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ: ਵਿਨੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਢਿਲਵਾਂ ਵਲੋਂ ਸੀਟੂ ਮੈਨੇਜਮੈਂਟ ਤਹਿਤ ਢਿਲਵਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਨੂੰ ਸੰਬੋਧਨ ...

ਪੂਰੀ ਖ਼ਬਰ »

ਦੁਰਗਾ ਅਸ਼ਟਮੀ ਦਾ ਤਿਉਹਾਰ ਮਨਾਇਆ

ਸੁਲਤਾਨਪੁਰ ਲੋਧੀ, 19 ਅਕਤੂਬਰ (ਹੈਪੀ, ਥਿੰਦ)- ਕਨੌਜੀਆ ਸੇਵਾ ਦਲ ਸੁਲਤਾਨਪੁਰ ਲੋਧੀ ਵਲੋਂ ਸਥਾਨਕ ਮਾਤਾ ਭੱਦਰਕਾਲੀ ਮੰਦਰ ਨੇੜੇ ਰੈਸਟ ਹਾਊਸ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਭਜਨ ਮੰਡਲੀਆਂ ਵਲੋਂ ...

ਪੂਰੀ ਖ਼ਬਰ »

ਡੈਂਟਲ ਪੰਦ੍ਹਰਵਾੜੇ ਦੌਰਾਨ ਲੋੜਵੰਦ ਬਜ਼ੁਰਗਾਂ ਦੇ 42 ਡੈਂਚਰ ਲਗਾਏ-ਡਾ: ਬੰਗੜ

ਤਲਵੰਡੀ ਚੌਧਰੀਆਂ, 19 ਅਕਤੂਬਰ (ਪਰਸਨ ਲਾਲ ਭੋਲਾ)- ਪੰਜਾਬ ਸਰਕਾਰ ਦੇ ਅਹਿਮ ਉਪਰਾਲੇ ਅਧੀਨ ਦੰਦਾਂ ਤੇ ਮੂੰਹ ਦੀਆਂ ਬਿਮਾਰੀਆਂ ਸਬੰਧੀ ਚਲ ਰਹੇ ਪੰਦਰਵਾੜੇ ਜਾਣਕਾਰੀ ਦਿੰਦੇ ਡਾ. ਕਿੰਦਰ ਪਾਲ ਬੰਗੜ ਐੱਸ. ਐੱਮ. ਓ. ਟਿੱਬਾ ਨੇ ਦੱਸਿਆ ਕਿ ਦੰਦ ਸਰੀਰ ਦਾ ਅਹਿਮ ਹਿੱਸਾ ਹਨ | ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ

ਕਪੂਰਥਲਾ, 19 ਅਕਤੂਬਰ (ਵਿ. ਪ੍ਰ.)- ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਵਿਖੇ ਟੇਬਲ ਸੈਟਿੰਗ, ਫੂਡ ਫੀਸਟਾ ਤੇ ਸਪੈੱਲ ਬੀ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਚਾਰ ਹਾਊਸ ਦਰਮਿਆਨ ਹੋਏ ਤੇ ਹਰ ਹਾਊਸ ਦੇ ਚਾਰ-ਚਾਰ ਵਿਦਿਆਰਥੀਆਂ ਨੇ ਭਾਗ ਲਿਆ | ਫੂਡ ਫੀਸਟਾ ...

ਪੂਰੀ ਖ਼ਬਰ »

ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਬਰਸੀ ਸਮਾਗਮ ਕਰਵਾਇਆ

ਫਗਵਾੜਾ, 19 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਇਤਿਹਾਸਕ ਦੇਹਰਾ ਸ੍ਰੀ ਗੁਰੂ ਰਵਿਦਾਸ ਮੰਦਰ (ਸਚਖੰਡ) ਚੱਕ ਹਕੀਮ ਵਿਖੇ ਬ੍ਰਹਮਲੀਨ ਸੰਤ ਬਾਬਾ ਹੀਰਾ ਦਾਸ, ਮਹੰਤ ਸ਼ਰਧਾ ਰਾਮ ਤੇ ਮਹੰਤ ਪਰਮਾਨੰਦ ਦਾ ਸਾਂਝਾ ਬਰਸੀ ਸਮਾਗਮ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਲਾਲ ਦੀ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਫਗਵਾੜਾ ਗੋਲਡ ਨੇ ਫੌਗਿੰਗ ਕਰਵਾਈ

ਖਲਵਾੜਾ, 19 ਅਕਤੂਬਰ (ਮਨਦੀਪ ਸਿੰਘ ਸੰਧੂ)- ਲਾਇਨਜ਼ ਕਲੱਬ ਫਗਵਾੜਾ ਗੋਲਡ ਵਲੋਂ ਪ੍ਰਧਾਨ ਹਰਵਿੰਦਰ ਸਿੰਘ ਮੰਡ ਦੀ ਅਗਵਾਈ ਹੇਠ ਪਿੰਡ ਭੁੱਲਾਰਾਈ ਵਿਖੇ ਫੌਗਿੰਗ ਕਰਵਾਈ ਗਈ | ਇਸ ਮੌਕੇ ਪ੍ਰਧਾਨ ਹਰਵਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਲਾਕੇ 'ਚ ਮੱਛਰਾਂ ਦੀ ਭਰਮਾਰ ਹੋਣ ...

ਪੂਰੀ ਖ਼ਬਰ »

ਡੇਂਗੂ ਦੇ ਕਹਿਰ ਦੀ ਰੋਕਥਾਮ ਵਾਸਤੇ ਪ੍ਰਸ਼ਾਸਨ ਚੌਕਸ ਨਾ ਹੋਇਆ ਤਾਂ ਪ੍ਰਦਰਸ਼ਨ ਕੀਤਾ ਜਾਵੇਗਾ-ਮੰਡ

ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਫਗਵਾੜੇ ਦੇ ਅੰਦਰ ਡੇਂਗੂ ਦੇ ਪ੍ਰਕੋਪ ਨੇ ਸ਼ਹਿਰ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਦਕਿ ਸਾਰਾ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ...

ਪੂਰੀ ਖ਼ਬਰ »

ਸਿੱਧ ਸ਼ਕਤੀ ਪੀਠਾਂ ਤੋਂ ਲਿਆਂਦੀਆਂ ਜੋਤਾਂ ਨੂੰ ਨਤਮਸਤਕ ਹੋਣ ਲਈ ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂ

ਭੁਲੱਥ, 19 ਅਕਤੂਬਰ (ਮਨਜੀਤ ਸਿੰਘ ਰਤਨ)- ਮਾਤਾ ਚਿੰਤਪੁਰਨੀ ਲੰਗਰ ਕਮੇਟੀ ਖੱਸਣ/ਭੁਲੱਥ ਵਲੋਂ 11 ਸਿੱਧ ਸ਼ਕਤੀ ਪੀਠਾਂ ਤੋਂ ਲਿਆਂਦੀਆਂ ਗਈਆਂ ਜੋਤਾਂ ਨੂੰ ਨਤਮਸਤਕ ਹੋਣ ਲਈ ਭਾਰੀ ਗਿਣਤੀ ਵਿਚ ਮਾਤਾ ਦੇ ਸ਼ਰਧਾਲੂ ਪਹੁੰਚੇ | ਜ਼ਿਕਰਯੋਗ ਹੈ ਕਿ ਕਸਬੇ ਅੰਦਰ ਇਤਿਹਾਸ ਵਿਚ ...

ਪੂਰੀ ਖ਼ਬਰ »

ਨਵੀਆਂ ਤਕਨੀਕਾਂ ਅਪਣਾ ਕੇ ਕਿਸਾਨ ਖੇਤੀ ਖਰਚੇ ਘੱਟ ਕਰਨ– ਡਾ: ਮਨਜੀਤ ਸਿੰਘ

ਸੁਭਾਨਪੁਰ, 19 ਅਕਤੂਬਰ (ਸਤਨਾਮ ਸਿੰਘ)- ਨਜ਼ਦੀਕੀ ਪਿੰਡ ਮੁਰਾਰ ਵਿਖੇ ਬਲਾਕ ਢਿੱਲਵਾਂ ਦੇ ਖੇਤੀਬਾੜੀ ਅਫ਼ਸਰ ਡਾ: ਮਨਜੀਤ ਸਿੰਘ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਣ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਕੀਰਤਨ ਸੁਸਾਇਟੀ ਡਡਵਿੰਡੀ ਵਲੋਂ 9ਵਾਂ ਮਹਾਨ ਕੀਰਤਨ ਸਮਾਗਮ 2 ਨੂੰ

ਡਡਵਿੰਡੀ, 19 ਅਕਤੂਬਰ (ਬਲਬੀਰ ਸੰਧਾ)-ਸ੍ਰੀ ਗੁਰੂ ਨਾਨਕ ਦੇਵ ਕੀਰਤਨ ਐਾਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਵਲੋਂ ਸਮੂਹ ਨਗਰ, ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX