ਤਾਜਾ ਖ਼ਬਰਾਂ


ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਰੌਕਸੀ ਚਾਵਲਾ ਦੀ ਲਾਸ਼ 24 ਨੂੰ ਭਾਰਤ ਪੁੱਜਣ ਦੀ ਆਸ
. . .  1 day ago
ਕੋਟਕਪੂਰਾ,22 ਅਗਸਤ (ਮੋਹਰ ਸਿੰਘ ਗਿੱਲ)- ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਕੋਟਕਪੂਰਾ ਸ਼ਹਿਰ ਦੇ ਵਸਨੀਕ ਨੌਜਵਾਨ ਰੌਕਸੀ ਚਾਵਲਾ (23) ਦੀ ਬੀਤੇ ਦਿਨੀਂ ਕੈਨੇਡਾ ਵਿਖੇ ਸ਼ੱਕੀ ਹਾਲਤਾਂ ਵਿਚ ਮੌਤ ਹੋ ...
ਅਣਪਛਾਤੇ ਨੌਜਵਾਨ ਵੱਲੋਂ ਹਮਲਾ ਕੀਤੇ ਵਪਾਰੀ ਦੀ ਹੋਈ ਮੌਤ
. . .  1 day ago
ਨਾਭਾ -22 ਅਗਸਤ( ਕਰਮਜੀਤ ਸਿੰਘ )-ਬੀਤੀ ਕੱਲ੍ਹ ਸ਼ਹਿਰ ਨਾਭਾ ਦੇ ਮੈਹਸ ਗੇਟ ਨੇੜੇ ਸਥਿਤ ਇਕ ਦੁਕਾਨ ਦੇ ਮਾਲਕ ਨੂੰ ਭਰੇ ਬਾਜ਼ਾਰ ਨੌਜਵਾਨ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ 1ਜ਼ਖਮੀ ਦੁਕਾਨਦਾਰ ਦੀ ...
ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਹੋਣ ਵਾਲੀ ਪ੍ਰੀਖਿਆ ਹੁਣ 27 ਅਗਸਤ ਨੂੰ
. . .  1 day ago
ਐੱਸ. ਏ. ਐੱਸ. ਨਗਰ, 22 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 23 ਅਗਸਤ ਨੂੰ ਲਏ ਜਾਣ ਵਾਲੀ 10 ਵੀਂ ਤੇ 12 ਵੀਂ ਸ਼੍ਰੇਣੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਹੁਣ ਇਹ ਪ੍ਰੀਖਿਆਵਾਂ 27 ਅਗਸਤ ਨੂੰ...
ਨਸ਼ੀਲੇ ਕੈਪਸੂਲਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 22 ਅਗਸਤ (ਰਾਕੇਸ਼ ਕੁਮਾਰ)- ਐੱਸ.ਪੀ. ਕਾਂਗੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗੜ ਵਿਖੇ ਨਸ਼ੇ ਦੇ ਖ਼ਿਲਾਫ਼....
550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹਿਆ ਜਾਵੇਗਾ ਕਰਤਾਰਪੁਰ ਲਾਂਘਾ - ਪਾਕਿ
. . .  1 day ago
ਇਸਲਾਮਾਬਾਦ, 22 ਅਗਸਤ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਵੱਲੋਂ ਇਹ ਜਾਣਕਾਰੀ ਦਿੱਤੀ ...
ਦਲਿਤ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦਾ ਆਗਾਜ਼
. . .  1 day ago
ਜ਼ੀਰਕਪੁਰ, 22 ਅਗਸਤ (ਹਰਦੀਪ ਹੈਪੀ ਪੰਡਵਾਲਾ) - ਦਲਿਤ ਸਮਾਜ ਰਾਖਵੇਂਕਰਨ ਦੇ ਮਾਧਿਅਮ ਨਾਲ ਨੌਕਰੀ ਹਾਸਲ ਕਰਨ ਦੀ ਥਾਂ ਨੌਕਰੀ ਪ੍ਰਦਾਨ ਕਰਨ ਵਾਲੀ ਭੂਮਿਕਾ ਨਿਭਾਉਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ...
ਭਾਰਤ-ਵੈਸਟ ਇੰਡੀਜ਼ ਪਹਿਲਾਂ ਟੈੱਸਟ ਮੈਚ : 5 ਓਵਰਾਂ ਤੋਂ ਬਾਅਦ ਭਾਰਤ 7/2
. . .  1 day ago
ਚੰਦਰਯਾਨ 2 ਨੇ ਭੇਜੀ ਚੰਦਰਮਾ ਦੀ ਪਹਿਲੀ ਖ਼ੂਬਸੂਰਤ ਤਸਵੀਰ
. . .  1 day ago
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਲਈ ਤੂੜੀ ਵੀ ਭੇਜਣ ਲੱਗੇ ਲੋਕ
. . .  1 day ago
ਹਰ ਦਿਨ 30 ਮਿੰਟ ਵਕੀਲ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਸਕਣਗੇ ਪੀ. ਚਿਦੰਬਰਮ
. . .  1 day ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550

ਅੰਮ੍ਰਿਤਸਰ

ਪੂਰੀ ਦੁਨੀਆ ਨੂੰ ਝੰਜੋੜ ਗਿਆ ਗੁਰੂ ਨਗਰੀ ਵਿਚ ਦੁਸਹਿਰੇ ਮੌਕੇ ਵਾਪਰਿਆ ਭਿਆਨਕ ਰੇਲ ਹਾਦਸਾ

ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਬੀਤੀ ਸ਼ਾਮ ਜੌੜਾ ਫ਼ਾਟਕ ਨੇੜੇ ਦਸਹਿਰਾ ਸਮਾਗਮ 'ਚ ਸ਼ਾਮਿਲ ਹੋਣ ਆਏ 60 ਦੇ ਕਰੀਬ ਲੋਕਾਂ ਨੂੰ ਇਕ ਤੇਜ਼ ਰਫ਼ਤਾਰ ਰੇਲ ਗੱਡੀ ਵਲੋਂ ਆਪਣੇ ਪਹੀਆ ਹੇਠ ਦਰੜ ਦਿੱਤੇ ਜਾਣ ਨਾਲ ਵਾਪਰੇ ਭਿਆਨਕ ਰੇਲ ਹਾਦਸੇ ਕਾਰਨ ਜਿਥੇ ਇਸ ਇਤਿਹਾਸਕ, ਧਾਰਮਿਕ ਤੇ ਵਿਰਾਸਤੀ ਸ਼ਹਿਰ ਦੇ ਲੋਕ ਡੂੁੰਘੇ ਗ਼ਮ 'ਚ ਹਨ, ਉਥੇ ਪੂਰੀ ਦੁਨੀਆਂ ਨੂੰ ਇਸ ਹਾਦਸੇ ਨੇ ਝੰਜੋੜ ਕੇ ਰੱਖ ਦਿੱਤਾ ਹੈ। ਸ਼ਹਿਰ ਵਾਸੀਆਂ ਦੇ ਨਾਲ ਦੂਰੋਂ-ਦੂਰੋਂ ਸੈਂਕੜੇ ਲੋਕ ਹਾਦਸੇ ਵਾਲੀ ਥਾਂ ਨੂੰ ਦੇਖਣ ਤੇ ਅਣਜਾਣੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪੁੱਜ ਰਹੇ ਹਨ। ਇਸ ਮੌਕੇ ਜਿੱਥੇ ਕੇਂਦਰੀ ਮੰਤਰੀ, ਮੁੱਖ ਮੰਤਰੀ, ਰਾਜਪਾਲ ਪੰਜਾਬ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂੁ ਤੇ ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧ ਪੁੱਜ ਰਹੇ ਹਨ, ਉਥੇ ਮ੍ਰਿਤਕਾਂ ਦੀਆਂ ਲਾਸ਼ਾਂ 'ਤੇ ਸਿਆਸੀ ਰੋਟੀਆਂ ਸੇਕਣ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਅਜੇ ਮ੍ਰਿਤਕਾਂ ਦੇ ਬਲਦੇ ਸਿਵੇ ਠੰਡੇ ਵੀ ਨਹੀਂ ਹੋਏ ਕਿ ਸਿਆਸੀ ਪਾਰਟੀਆਂ ਵਲੋਂ ਇਸ ਹਾਦਸੇ ਨੂੰ ਇਕ ਦੂਜੇ ਸਿਰ ਮੜਨ ਦੀ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਮ੍ਰਿਤਕਾਂ ਦੇ ਭੋਗ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਘਟਨਾ ਦੀ ਕਵਰੇਜ ਲਈ ਸਥਾਨਕ ਤੇ ਪੰਜਾਬ ਦੇ ਮੀਡੀਆ ਤੋਂ ਇਲਾਵਾ ਰਾਜਧਾਨੀ ਦਿੱਲੀ ਤੇ ਵਿਦੇਸ਼ੀ ਚੈਨਲਾਂ, ਅਖਬਾਰਾਂ ਤੇ ਖ਼ਬਰ ਏਜੰਸੀਆਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿਚ ਪੁੱਜੇ ਹੋਏ ਹਨ।
ਪੰਜਾਬ ਪੁਲਿਸ ਦੇ ਰਾਹਤ ਕਾਰਜਾਂ ਦੀ ਸ਼ਲਾਘਾ
ਜਦੋਂ ਬੀਤੀ ਰਾਤ ਪੌਣੇ ਸੱਤ ਵਜੇ ਦੇ ਕਰੀਬ ਇਹ ਰੇਲ ਹਾਦਸਾ ਵਾਪਰਿਆ ਤਾਂ ਉਸ ਵੇਲੇ ਸੈਂਕੜੇ ਲੋਕ ਦਸਹਿਰਾ ਸਮਾਗਮ ਦੀ ਚਾਰਦੀਵਾਰੀ ਤੋਂ ਬਾਹਰ ਕੁਝ ਮੀਟਰਾਂ ਦੀ ਵਿੱਥ 'ਤੇ ਰੇਲਵੇ ਲਾਈਨਾਂ 'ਤੇ ਖੜ੍ਹੇ ਹੋ ਕੇ ਹਨ੍ਹੇਰੇ 'ਚ ਹੀ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਸੜਦੇ ਦੇਖਣ ਆਏ ਹੋਏ ਸਨ। ਜਦੋਂ ਜਲੰਧਰ ਤੋਂ ਅੰਮ੍ਰਿਤਸਰ ਪੁੱਜ ਰਹੀ ਡੀ.ਐਮ.ਯੂ. ਰੇਲ ਗੱਡੀ ਤੇਜ਼ ਰਫ਼ਤਾਰ ਨਾਲ ਸਕਿੰਟਾਂ 'ਚ ਹੀ ਵੱਡੀ ਗਿਣਤੀ 'ਚ ਲੋਕਾਂ, ਜਿਨ੍ਹਾਂ 'ਚ ਬੱਚੇ ਤੇ ਔਰਤਾਂ ਕਾਫ਼ੀ ਤਾਦਾਦ 'ਚ ਸਨ, ਨੂੰ ਆਪਣੇ ਜ਼ਾਲਮ ਪਹੀਆਂ ਹੇਠ ਲਿਤਾੜਦੀ ਹੋਈ ਲੰਘ ਗਈ। ਹਾਦਸਾ ਏਨੀ ਤੇਜ਼ੀ ਨਾਲ ਵਾਪਰਿਆ ਕਿ ਕਾਫ਼ੀ ਦੇਰ ਕਿਸੇ ਨੂੰ ਕੁਝ ਸਮਝ ਹੀ ਨਹੀਂ ਲੱਗਾ। ਇਸ ਮੌਕੇ ਪੰਜਾਬ ਪੁਲਿਸ ਵਲੋਂ ਸੰਘਣੇ ਹਨ੍ਹੇਰੇ ਤੇ ਪੀੜਤ ਲੋਕਾਂ ਦੀ ਨਾਅਰੇਬਾਜ਼ੀ ਕਾਰਨ ਤਣਾਅਪੂਰਨ ਮਾਹੌਲ ਦੇ ਬਾਵਜੂਦ ਰਾਹਤ ਕਾਰਜ ਜਾਰੀ ਰੱਖੇ ਤੇ ਰੇਲ ਲਾਈਨਾਂ 'ਤੇ ਕਰੀਬ 100 ਮੀਟਰ ਦੇ ਏਰੀਏ 'ਚ ਖਿਲਰੀਆਂ ਲਾਸ਼ਾਂ ਤੇ ਮ੍ਰਿਤਕਾਂ ਦੇ ਕੱਟੇ ਅੰਗਾਂ ਨੂੰ ਚਾਦਰਾਂ 'ਚ ਬੰਨ ਕੇ ਐਂਬੂਲੈਂਸਾਂ ਰਾਹੀਂ ਹਸਪਤਾਲਾਂ ਤੱਕ ਪਹੁੰਚਾਇਆ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ 3 ਸਾਲਾ ਬੱਚੇ ਸਮੇਤ 3 ਜ਼ਖ਼ਮੀਆਂ ਨੂੰ ਪਰਿਵਾਰਾਂ ਨਾਲ ਮਿਲਾਇਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਤੇ ਸੀ.ਜੇ.ਐਮ. ਸ੍ਰੀ ਸੁਮੀਤ ਮੱਕੜ ਦੀ ਅਗਵਾਈ 'ਚ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਲਗਾਏ ਵਿਸ਼ੇਸ਼ ਹੈਲਪ ਡੈਸਕ ਦੌਰਾਨ ਹਾਦਸੇ ਦੌਰਾਨ 2 ਬੱਚਿਆਂ ਸਮੇਤ 3 ਲਾਪਤਾ ਹੋਏ ਜ਼ਖ਼ਮੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ ਗਿਆ। ਦਵਿੰਦਰ ਕੌਰ ਬੇਦੀ ਨੇ ਦੱਸਿਆ ਕਿ ਇਨ੍ਹਾਂ 'ਚ ਇਕ 3 ਸਾਲ ਦੀ ਬੱਚਾ ਵੀ ਹੈ ਜੋ ਕਿ ਹਾਦਸੇ ਮੌਕੇ ਜ਼ਖ਼ਮੀ ਹੋ ਕੇ ਮਾਪਿਆਂ ਤੋਂ ਵਿਛੜ ਗਿਆ। ਆਯੂਸ਼ ਨਾਂਅ ਦੇ ਇਸ ਬੱਚੇ ਨੂੰ ਦੁੱਧ ਦੀ ਬੋਤਲ ਤੇ ਦਵਾਈਆਂ ਦੇਣ ਉਪਰੰਤ ਉਸਦੇ ਮਾਪਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਸੌਂਪਿਆ ਗਿਆ ਹੈ। ਇਸੇ ਤਰ੍ਹਾਂ 7 ਸਾਲ ਦਾ ਇੱਕ ਹੋਰ ਬੱਚਾ ਵੰਸ਼ ਵੀ ਭੀੜ 'ਚ ਵਿਛੜ ਕੇ ਜ਼ਖ਼ਮੀ ਹੋ ਗਿਆ ਸੀ ਤੇ ਇਕ 30 ਸਾਲਾ ਨੌਜਵਾਨਾਂ ਦੀਪਕ ਕੁਮਾਰ ਨੂੰ ਵੀ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਇਨ੍ਹਾਂ ਨੂੰ ਵੀ ਇਨ੍ਹਾਂ ਦੇ ਵਾਰਿਸਾਂ ਨਾਲ ਮਿਲਾਉਣ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਮਦਦ ਕੀਤੀ ਹੈ।


ਖ਼ਬਰ ਸ਼ੇਅਰ ਕਰੋ

ਪੰਜਾਬ ਸਰਕਾਰ ਤੇ ਰੇਲਵੇ ਿਖ਼ਲਾਫ਼ ਲੋਕਾਂ ਵਲੋਂ ਰੋਸ ਪ੍ਰਦਰਸ਼ਨ

ਵੇਰਕਾ, 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਜੌੜੇ ਫਾਟਕ ਨਜ਼ਦੀਕ ਦੁਸਹਿਰੇ ਵਾਲੀ ਸ਼ਾਮ ਵਾਪਰੇ ਦਰਦਨਾਕ ਰੇਲ ਹਾਦਸੇ ਲਈ ਕਾਂਗਰਸ ਪਾਰਟੀ, ਡਾ. ਨਵਜੋਤ ਕੌਰ ਸਿੱਧੂ ਤੇ ਰੇਲਵੇ ਵਿਭਾਗ ਨੂੰ ਜ਼ਿੰਮੇਵਾਰ ...

ਪੂਰੀ ਖ਼ਬਰ »

ਹਾਦਸੇ ਉਪਰੰਤ ਦੁਸਹਿਰਾ ਕਮੇਟੀ ਦਾ ਮੁੱਖ ਪ੍ਰਬੰਧਕ ਹੋਇਆ ਰੂਪੋਸ਼

ਅੰਮਿ੍ਤਸਰ, 20 ਅਕਤੂੁਬਰ (ਰੇਸ਼ਮ ਸਿੰਘ) -ਜੌੜਾ ਫਾਟਕ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਉਪਰੰਤ ਦੁਸਹਿਰਾ ਕਮੇਟੀ ਦਾ ਮੁੱਖ ਪ੍ਰਬੰਧਕ ਤੇ ਕਾਂਗਰਸੀ ਨੇਤਾ ਸੌਰਵ ਮੈਦਾਨ ਮਿੱਠੂ ਹਾਦਸੇ ਉਪਰੰਤ ਰੂਪੋਸ਼ ਹੋ ਗਿਆ ਹੈ | ਜਿਸ ਦੇ ਘਰ ਮੂਹਰੇ ਪੁਲਿਸ ਨੇ ਪਹਿਰਾ ਬੈਠਾਇਆ ...

ਪੂਰੀ ਖ਼ਬਰ »

ਜੌੜਾ ਫ਼ਾਟਕ ਰੇਲ ਹਾਦਸੇ ਲਈ ਕਾਂਗਰਸ ਜ਼ਿੰਮੇਵਾਰ-ਛੀਨਾ

ਅੰਮਿ੍ਤਸਰ, 20 ਅਕਤੂਬਰ (ਜੱਸ)-ਸਥਾਨਕ ਜੌੜਾ ਫਾਟਕ ਨੇੜੇ ਦੁਸਹਿਰਾ ਵੇਖਣ ਆਏ ਲੋਕਾਂ ਨੂੰ ਕੁਚਲਦੇ ਹੋਏ ਲੰਘੀ ਰੇਲ ਗੱਡੀ ਹਾਦਸੇ 'ਚ ਮਾਰੇ ਗਏ ਮਾਸੂਮ ਬੱਚਿਆਂ, ਔਰਤਾਂ ਅਤੇ ਹੋਰਨਾਂ ਲੋਕਾਂ ਲਈ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਂਗਰਸ ਨੂੰ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਵਲੋਂ ਮਰਨ ਵਾਲਿਆਂ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਮਾਰਚ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਦੇਰ ਸ਼ਾਮ ਅੰਮਿ੍ਤਸਰ ਦੇ ਜੌੜਾ ਫਾਟਕ ਨਜ਼ਦੀਕ ਦਸਹਿਰੇ ਦਾ ਤਿਉਹਾਰ ਦੇਖ ਰਹੇ ਲੋਕਾਂ ਨਾਲ ਵਾਪਰੇ ਰੇਲ ਹਾਦਸੇ ਦੌਰਾਨ ਨੌਜਵਾਨ, ਬਜ਼ੁਰਗ, ਬੱਚੇ ਅਤੇ ਔਰਤਾਂ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ ਇੰਨ੍ਹਾਂ ...

ਪੂਰੀ ਖ਼ਬਰ »

ਹਾਵੜਾ ਮੇਲ ਨੂੰ ਪਾਸ ਕਰਵਾਉਣ ਤੇ ਹਨੇ੍ਹਰੇ ਕਾਰਨ ਗੇਟਮੈਨ ਨੂੰ ਡੀ.ਐਮ.ਯੂ. ਆਉਣ ਦਾ ਨਹੀਂ ਲੱਗ ਸਕਿਆ ਸੀ ਪਤਾ

ਅੰਮਿ੍ਤਸਰ, 20 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਜੌੜਾ ਫਾਟਕ 'ਤੇ ਹੋਏ ਦਰਦਨਾਕ ਅਤੇ ਭਿਆਨਕ ਰੇਲ ਹਾਦਸੇ ਤੋਂ ਬਾਅਦ ਇਕ ਹੋਰ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ | ਨਵਾਂ ਮਾਮਲਾ ਹਾਦਸੇ ਦੌਰਾਨ ਜੌੜਾ ਫ਼ਾਟਕ 'ਤੇ ਡਿਊਟੀ ਦੇਣ ਵਾਲੇ ਗੇਟਮੈਨ ਨਾਲ ਜੁੜਿਆ ਹੋਇਆ ਹੈ | ...

ਪੂਰੀ ਖ਼ਬਰ »

ਦੋ ਪਰਿਵਾਰਾਂ ਦੇ 9 ਮੈਂਬਰਾਂ 'ਚੋਂ 3 ਦੀ ਮੌਤ, 3 ਲਾਪਤਾ ਤੇ 3 ਗੰਭੀਰ ਜ਼ਖ਼ਮੀ

ਵੇਰਕਾ (ਅੰਮਿ੍ਤਸਰ), 20 ਅਕਤੂਬਰ (ਪਰਮਜੀਤ ਸਿੰਘ ਬੱਗਾ)¸ਹਲਕਾ ਪੂਰਬੀ ਦੇ ਜੌੜੇ ਫ਼ਾਟਕ ਨੇੜੇ ਬੀਤੀ ਸ਼ਾਮ ਦੁਸਹਿਰੇ ਦੇ ਸਮਾਗਮ ਦੌਰਾਨ ਰੇਲ ਦੀ ਲਪੇਟ ਆ ਕੇ ਮਾਰੇ ਗਏ ਲੋਕਾਂ 'ਚੋਂ ਅਬਾਦੀ ਪ੍ਰੀਤ ਨਗਰ ਮੋਹਕਮਪੁਰਾ 'ਚ ਰਹਿੰਦੇ ਇਕੋਂ ਪਰਿਵਾਰ ਦੇ ਦੁਸਹਿਰਾ ਵੇਖਣ ਗਏ 9 ...

ਪੂਰੀ ਖ਼ਬਰ »

ਇਨਸਾਫ਼ ਦੀ ਮੰਗ ਲਈ ਸੈਂਕੜੇ ਲੋਕ ਰੇਲ ਲਾਈਨ 'ਤੇ ਮੁੱਖ ਮੰਤਰੀ ਦਾ ਕਰੇ ਰਹੇ ਸਨ ਇੰਤਜ਼ਾਰ

ਅੰਮਿ੍ਤਸਰ, 20 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਘਟਨਾ ਸਥਾਨ 'ਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ, ਆਪਣਾ ਪੰਜਾਬ ਪਾਰਟੀ ਦੇ ਆਗੂ ਸ: ਸੁੱਚਾ ਸਿੰਘ ਛੋਟੇਪੁਰ ਪਹੁੰਚੇ ਅਤੇ ਮੌਕੇ ਦਾ ...

ਪੂਰੀ ਖ਼ਬਰ »

ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਬਹੋੜੂ, 20 ਅਕਤੂਬਰ (ਬਲਕਾਰ ਸਿੰਘ ਬਹੌੜੂ)-ਬਹੋੜੂ ਪੁੱਲ ਨਹਿਰ ਤੇ ਇੱਕ ਨੌਜਵਾਨ ਦੀ ਲੋਹੇ ਦੇ ਗਾਡਰ ਨਾਲ ਲਟਕਦੀ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖ਼ਤ ਹਰਪਾਲ ਸਿੰਘ ਸਪੁੱਤਰ ਤਰਸੇਮ ਸਿੰਘ ਵਾਸੀ ਭਿੰਖੀਵਿੰਡ (ਤਰਨ-ਤਾਰਨ) ਵਜੋਂ ਹੋਈ | ਮਿ੍ਤਕ ਦੇ ਵਾਰਸਾਂ ਅਨੁਸਾਰ ਉਹ ...

ਪੂਰੀ ਖ਼ਬਰ »

ਦੋ ਪਰਿਵਾਰਾਂ ਦੇ 9 ਮੈਂਬਰਾਂ 'ਚੋਂ 3 ਦੀ ਮੌਤ, 3 ਲਾਪਤਾ ਤੇ 3 ਗੰਭੀਰ ਜ਼ਖ਼ਮੀ

ਵੇਰਕਾ (ਅੰਮਿ੍ਤਸਰ), 20 ਅਕਤੂਬਰ (ਪਰਮਜੀਤ ਸਿੰਘ ਬੱਗਾ)¸ਹਲਕਾ ਪੂਰਬੀ ਦੇ ਜੌੜੇ ਫ਼ਾਟਕ ਨੇੜੇ ਬੀਤੀ ਸ਼ਾਮ ਦੁਸਹਿਰੇ ਦੇ ਸਮਾਗਮ ਦੌਰਾਨ ਰੇਲ ਦੀ ਲਪੇਟ ਆ ਕੇ ਮਾਰੇ ਗਏ ਲੋਕਾਂ 'ਚੋਂ ਅਬਾਦੀ ਪ੍ਰੀਤ ਨਗਰ ਮੋਹਕਮਪੁਰਾ 'ਚ ਰਹਿੰਦੇ ਇਕੋਂ ਪਰਿਵਾਰ ਦੇ ਦੁਸਹਿਰਾ ਵੇਖਣ ਗਏ 9 ...

ਪੂਰੀ ਖ਼ਬਰ »

ਭਿਆਨਕ ਰੇਲ ਹਾਦਸੇ 'ਚ ਮੋਹਕਮਪੁਰਾ ਦੀ ਆਰਤੀ ਦੇਵੀ ਨੇ ਗਵਾਇਆ ਪਤੀ-ਪੁੱਤਰ ਨੂੰ

ਅੰਮਿ੍ਤਸਰ, 20 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਦਸਹਿਰੇ ਮੌਕੇ ਜੌੜਾ ਫ਼ਾਟਕ 'ਤੇ ਹੋਏ ਪੰਜਾਬ ਦੇ ਸਭ ਤੋਂ ਵੱਡੇ ਅਤੇ ਭਿਆਨਕ ਰੇਲ ਹਾਦਸੇ 'ਚ ਅੰਮਿ੍ਤਸਰ ਦੇ ਮੋਹਕਮਪੁਰਾ ਖੇਤਰ 'ਚ ਰਹਿਣ ਵਾਲੀ ਆਰਤੀ ਦੇਵੀ ਸ਼ਾਇਦ ਇਸ ਦੁਨੀਆ 'ਚ ਆਪਣੇ ਆਪਣ ਨੂੰ ਸਭ ਤੋਂ ਜ਼ਿਆਦਾ ...

ਪੂਰੀ ਖ਼ਬਰ »

ਰੇਲ ਹਾਦਸੇ 'ਤੇ ਦਮਦਮੀ ਟਕਸਾਲ ਮੁਖੀ ਵਲੋਂ ਗਹਿਰੇ ਦੁਖ ਦਾ ਇਜ਼ਹਾਰ

ਅੰਮਿ੍ਤਸਰ, 20 ਅਕਤੂਬਰ (ਸਟਾਫ ਰਿਪੋਰਟਰ)-ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਦਸਹਿਰੇ ਮੌਕੇ ਅੰਮਿ੍ਤਸਰ 'ਚ ਵਾਪਰੇ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬਹੁਤ ਦੁਖਦਾਈ ਅਤੇ ਮਾਨਸਿਕ ...

ਪੂਰੀ ਖ਼ਬਰ »

ਗਿਆਨੀ ਗੁਰਬਚਨ ਸਿੰਘ ਵਲੋਂ ਜ਼ਖ਼ਮੀਆਂ ਦੀ ਸਿਹਤਯਾਬੀ ਤੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਗੁਰੂ ਘਰਾਂ 'ਚ ਅਰਦਾਸ ਕੀਤੇ ਜਾਣ ਦੀ ਹਦਾਇਤ

ਅੰਮਿ੍ਤਸਰ, 20 ਅਕਤੂਬਰ (ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬੀਤੀ ਸ਼ਾਮ ਜੌੜਾ ਫਾਟਕ ਅੰਮਿ੍ਤਸਰ ਨੇੜੇ ਦਸਹਿਰਾ ਸਮਾਗਮ ਮੌਕੇ ਹੋਏ ਭਿਆਨਕ ਰੇਲ ਹਾਦਸੇ ਦੀ ਸਰਕਾਰ ਨੂੰ ਜਾਂਚ ਪੜਤਾਲ ਕਰਵਾਉਣ ਅਤੇ ਮਿ੍ਤਕਾਂ ਦੇ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਮੋਟਰਸਾਈਕਲਾਂ 'ਤੇ ਚੜ੍ਹੀ

ਓਠੀਆਂ, 20 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਸਥਾਨਕ ਕਸਬਾ ਓਠੀਆ ਵਿਖੇ ਤੇਜ਼ ਰਫਤਾਰ ਆਈ-20 ਕਾਰ ਦਾ ਹਾਦਸਾਗ੍ਰਸਤ ਹੋ ਗਈ | ਮੌਕੇ 'ਤੇ ਦੇਖਣ ਵਾਲਿਆ ਦੱਸਿਆ ਕੇ ਸ਼ਾਮ 5:00 ਵਜੇ ਦੇ ਕਰੀਬ ਕੁੱਕੜਾ ਵਾਲੀ ਸੜਕ ਤੋਂ ਤੇਜ਼ ਰਫਤਾਰ ਆਈ-20 ਕਾਰ ਆ ਰਹੀ ਸੀ ਤਾਂ ਓਠੀਆ ਚੌਾਕ ਤੋਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਭਾਰੀ ਮਾਤਰਾ 'ਚ ਬਰਾਮਦ

ਰਮਦਾਸ, 20 ਅਕਤੂਬਰ (ਜਸਵੰਤ ਸਿੰਘ ਵਾਹਲਾ)-ਐਸ.ਐਸ.ਪੀ. ਦਿਹਾਤੀ ਪਰਮਪਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਥਾਣਾ ਰਮਦਾਸ ਦੇ ਐਸ.ਐਚ.ਓ ਮਨਤੇਜ ਸਿੰਘ ਨੇ ਨਸ਼ਿਆ ਵਿਰੁੱਧ ਵਿਸ਼ੇਸ਼ ਮੁਹਿੰਮ ਜੰਗੀ ਪੱਧਰ 'ਤੇ ਚਲਾਈ ਹੈ ਜਿਸ ਤਹਿਤ ਏ.ਐਸ.ਆਈ. ਸਤਨਾਮ ਸਿੰਘ, ਏ.ਐਸ.ਆਈ. ਤਕਵਿੰਦਰ ...

ਪੂਰੀ ਖ਼ਬਰ »

ਮਿਥੇ ਸਮੇਂ 'ਚ ਸੜਕ ਨਾ ਬਣਨ 'ਤੇ ਲੋਕਾਂ ਨੇ ਪੰਜਾਬ ਸਰਕਾਰ ਿਖ਼ਲਾਫ਼ ਕੀਤਾ ਰੋਸ ਮੁਜ਼ਾਹਰਾ

ਚੇਤਨਪੁਰਾ, 20 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਅੱਜ ਅਕਾਲੀ ਦਲ ਮਾਨ ਹਲਕਾ ਮਜੀਠਾ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਕੋਟਲਾ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਵੱਖ-ਵੱਖ ਜਥੇਬੰਦੀਆਂ ਵੱਲੋਂ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ

ਅੰਮਿ੍ਤਸਰ, 20 ਅਕਤੂਬਰ (ਹਰਜਿੰਦਰ ਸਿੰਘ ਸ਼ੈਲੀ)-ਦਸਹਿਰੇ ਮੌਕੇ ਜੌੜਾ ਫ਼ਾਟਕ 'ਤੇ ਵਾਪਰੇ ਬੇਹੱਦ ਦੁਖਦਾਈ ਅਤੇ ਭਿਆਨਕ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਨੂੰ ਅੰਮਿ੍ਤਸਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ | ਇਸਦੇ ਇਲਾਵਾ ...

ਪੂਰੀ ਖ਼ਬਰ »

ਮਿ੍ਤਕਾਂ ਦਾ ਮੋਹਕਮਪੁਰਾ, ਰਸੂਲਪੁਰ ਕਲਰ ਤੇ ਪਿੰਡ ਨੰਗਲੀ 'ਚ ਅੰਤਿਮ ਸੰਸਕਾਰ

ਵੇਰਕਾ (ਅੰਮਿ੍ਤਸਰ), 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਦੁਸਹਿਰੇ ਵਾਲੀ ਬੀਤੀ ਸ਼ਾਮ ਵਾਪਰੇ ਰੇਲ ਹਾਦਸੇ 'ਚ ਮਾਰੇ ਗਏ ਕੁਝ ਲੋਕਾਂ ਜਿੰਨ੍ਹਾਂ ਦੀ ਸ਼ਨਾਖ਼ਤ ਹੋ ਚੁੱਕੀ ਸੀ, ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ, ਜਿੰਨ੍ਹਾਂ ...

ਪੂਰੀ ਖ਼ਬਰ »

ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦੇ ਨੇ ਅਜਨਾਲਾ ਦੇ ਨਿੱਜੀ ਸਕੂਲ ਮਾਲਕ ਤੇ ਪ੍ਰਬੰਧਕ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਸ਼ਾਮ ਅੰਮਿ੍ਤਸਰ ਦੇ ਜੌੜਾ ਫਾਟਕ ਨਜ਼ਦੀਕ ਦਸਹਿਰਾ ਦੇਖ ਰਹੇ ਲੋਕਾਂ ਨੂੰ ਜਲੰਧਰ ਤੋਂ ਅੰਮਿ੍ਤਸਰ ਆ ਰਹੀ ਇੱਕ ਰੇਲ ਵਲੋਂ ਦਰੜ੍ਹ ਦੇਣ ਉਪਰੰਤ ਹੋਈਆਂ ਮੌਤਾਂ ਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਵਾਪਰਨ ...

ਪੂਰੀ ਖ਼ਬਰ »

ਹਾਦਸੇ ਦੇ 6 ਮਰੀਜ਼ ਗੁਰੂ ਰਾਮਦਾਸ ਹਸਪਤਾਲ 'ਚ ਦਾਖ਼ਲ • ਹਾਲਤ ਖਤਰੇ ਤੋਂ ਬਾਹਰ • ਹੋ ਰਿਹਾ ਮੁਫ਼ਤ ਇਲਾਜ

ਵੱਲਾ, 20 ਅਕਤੂਬਰ (ਕਰਮਜੀਤ ਸਿੰਘ ਓਠੀਆਂ)-ਅੰਮਿ੍ਤਸਰ ਜੋੜੇ ਫਾਟਕ ਦੇ ਦਰਦਨਾਕ ਹਾਦਸੇ ਦੇ ਸ਼ਿਕਾਰ ਹੋਏ 6 ਮਰੀਜ਼ਾਂ ਨੂੰ ਦੇਰ ਰਾਤ ਨੂੰ ਗੁਰੂ ਰਾਮਦਾਸ ਹਸਪਤਾਲ ਓਠੀਆਂ ਵਿਖੇ ਦਾਖ਼ਲ ਕਰਵਾਇਆ ਗਿਆ ਜਿਨ੍ਹਾਂ 'ਚ 1 ਆਦਮੀ, 2 ਔਰਤਾਂ ਤੇ 3 ਬੱਚੇ ਸ਼ਾਮਲ ਹਨ | ਜ਼ਖ਼ਮੀ ਔਰਤ ...

ਪੂਰੀ ਖ਼ਬਰ »

ਨੰਬਰਦਾਰਾਂ ਯੂਨੀਅਨ ਤਹਿਸੀਲ ਮਜੀਠਾ ਵਲੋਂ ਦੁੱਖ ਪ੍ਰਗਟ

ਮਜੀਠਾ, 20 ਅਕਤੂਬਰ (ਮਨਿੰਦਰ ਸਿੰਘ ਸੋਖੀ)-ਤਹਿਸੀਲ ਕੰਪਲੈਕਸ ਮਜੀਠਾ ਵਿਖੇ ਨੰਬਰਦਾਰਾਂ ਯੂਨੀਅਨ ਪੰਜਾਬ ਬਲੌਾਗੀ ਗਰੁੱਪ ਦੀ ਤਹਿਸੀਲ ਪੱਧਰੀ ਹੰਗਾਮੀ ਇਕੱਤਰਤਾ ਯੂਨੀਅਨ ਦੇ ਸਰਪ੍ਰਸਤ ਬਾਪੂ ਚੈਂਚਲ ਸਿੰਘ ਨੰਗਲੀ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਗਿੱਲ ਮਜੀਠਾ ...

ਪੂਰੀ ਖ਼ਬਰ »

ਰੇਲ ਹਾਦਸੇ ਕਾਰਨ ਆਰ.ਐਮ.ਪੀ.ਆਈ. ਤੇ ਜਨਤਕ ਜਥੇਬੰਦੀਆਂ ਵਲੋਂ ਕੈਂਡਲ ਮਾਰਚ

ਅਜਨਾਲਾ, 20 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ ਦੇ ਬਜ਼ਾਰਾਂ 'ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ 'ਚ ਪਾਰਟੀ ...

ਪੂਰੀ ਖ਼ਬਰ »

ਅਕਾਲੀ ਦਲ ਦੀ ਮੀਟਿੰਗ ਮੌਕੇ ਲੋਕਾਂ ਨੂੰ ਸ਼ਰਧਾਂਜਲੀ ਭੇਟ

ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਚੇਅਰਮੈਨ ਗੁਰਵਿੰਦਰਪਾਲ ਸਿੰਘ ਰਈਆ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹਰਜਿੰਦਰ ਸਿੰਘ ਗੋਲ੍ਹਣ ਸਿਆਸੀ ਸਕੱਤਰ ਵਿਧਾਇਕ ਮੰਨਾ, ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਨੇ ਰੇਲ ਹਾਦਸੇ ਦੇ ਰੋਸ 'ਚ ਸਰਕਾਰਾਂ ਵਿਰੁੱਧ ਕੀਤੀ ਨਾਅਰੇਬਾਜ਼ੀ

ਅਜਨਾਲਾ, 20 ਅਕਤੂਬਰ (ਐਸ. ਪ੍ਰਸ਼ੋਤਮ)¸ਅੱਜ ਇਥੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਤਿੰਦਰ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਅੰਮਿ੍ਤਸਰ ਵਿਖੇ ਵਾਪਰੇ ਰੇਲ ਹਾਦਸੇ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ...

ਪੂਰੀ ਖ਼ਬਰ »

ਧਾਰਮਿਕ ਜਥੇਬੰਦੀਆਂ ਵਲੋਂ ਕੈਂਡਲ ਮਾਰਚ ਕਰਕੇ ਰੇਲ ਹਾਦਸੇ 'ਚ ਮਰਨ ਵਾਲੇ ਲੋਕਾਂ ਨੂੰ ਦਿੱਤੀ ਸ਼ਰਧਾਂਜਲੀ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ ਕੱਲ ਸ਼ਾਮ ਅੰਮਿ੍ਤਸਰ ਦੇ ਜੋੜਾ ਫਾਟਕ ਨਜ਼ਦੀਕ ਧੋਬੀਘਾਟ ਵਿਖੇ ਦਸਹਿਰੇ ਦਾ ਆਨੰਦ ਮਾਣ ਰਹੇ ਲੋਕਾਂ ਨੂੰ ਅਚਾਨਕ ਰੇਲ ਵਲੋਂ ਦਰੜ ਦੇਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਅੱਜ ਅਜਨਾਲਾ ਦੇ ...

ਪੂਰੀ ਖ਼ਬਰ »

ਬਾਬਾ ਬਕਾਲਾ ਸਾਹਿਬ ਵਿਖੇ ਪੈਨਸ਼ਨਰਾਂ ਨੇ ਕੀਤਾ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਵਿਖਾਵਾ

ਬਾਬਾ ਬਕਾਲਾ ਸਾਹਿਬ, 20 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਬਾਬਾ ਬਕਾਲਾ ਸਾਹਿਬ ਵਿਖੇ ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਤਹਿਸੀਲ ਪ੍ਰਧਾਨ ਸ: ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਸਾਬਕਾ ਕੈਬਨਿਟ ਮੰਤਰੀ ਰਣੀਕੇ ਤੇ ਹੋਰ ਆਗੂਆਂ ਵਲੋਂ ਕੋਹਰੀ ਤੇ ਔਜਲਾ ਪਰਿਵਾਰ ਨਾਲ ਦੁੱਖ ਪ੍ਰਗਟ

ਰਾਜਾਸਾਂਸੀ, 20 ਅਕਤੂਬਰ (ਹਰਦੀਪ ਸਿੰਘ ਖੀਵਾ)-ਹਲਕਾ ਅੰਮਿ੍ਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਜੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਹਰਪ੍ਰੀਤ ਸਿੰਘ ਸੋਨੂੰ ਕੋਹਰੀ ਦੀ ਹੋਈ ਬੇਵਕਤੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ | ਸ: ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ, ਮਾਮਲਾ ਦਰਜ

ਅਜਨਾਲਾ, 20 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐਸ.ਐਚ.ਓ. ਇੰਸਪੈਕਟਰ ਪਰਮਜੀਤ ਸਿੰਘ ਨੇ ...

ਪੂਰੀ ਖ਼ਬਰ »

ਅੱਪਰਬਾਰੀ ਦੁਆਬ ਨਹਿਰ ਵਿਚ ਧਾਰਮਿਕ ਸਾਹਿਤ ਤੇ ਗੁਰੂਆਂ-ਪੀਰਾਂ ਦੀਆਂ ਫੋਟੋਆਂ ਸੁੱਟਣ ਵਾਲਿਆਂ ਿਖ਼ਲਾਫ਼ ਹੋਵੇ ਕਾਰਵਾਈ-ਲੋਕ ਸਮਾਜ ਭਲਾਈ ਸੰਘ

ਸੁਲਤਾਨਵਿੰਡ, 20 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰਬਾਰੀ ਦੁਆਬ ਨਹਿਰ ਵਿਚ ਧਾਰਮਿਕ ਸਾਹਿਤ ਤੇ ਗੁਰੂਆਂ-ਪੀਰਾਂ ਦੀਆਂ ਫੋਟੋਆਂ ਸੁੱਟਣ ਨਾਲ ਇਲਾਕੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਲੋਕ ਸਮਾਜ ਭਲਾਈ ਸੰਘ ਦੇ ...

ਪੂਰੀ ਖ਼ਬਰ »

ਦੰਦਾਂ ਦਾ ਪੰਦਰਵਾੜਾ ਮੁਫ਼ਤ ਜਾਂਚ ਕੈਂਪ ਸਮਾਪਤ

ਤਰਸਿੱਕਾ, 20 ਅਕਤੂਬਰ (ਅਤਰ ਸਿੰਘ ਤਰਸਿੱਕਾ)-ਸਿਵਲ ਸਰਜਨ ਅੰਮਿ੍ਤਸਰ ਡਾ: ਘਈ, ਡਿਪਟੀ ਡਾਇਰੈਕਟਰ ਡੈਂਟਲ ਡਾ: ਸਰਨਜੀਤ ਕੌਰ ਸਿੱਧੂ ਤੇ ਡਾ: ਵਿਨੋਦ ਕੁਮਾਰ ਐਸ.ਐਮ.ਓ. ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਤਰਸਿੱਕਾ 'ਚ 1 ਅਕਤੂਬਰ ਤੋਂ 17 ਕਤੂਬਰ ਤੱਕ ਲਾਇਆ ਦੰਦਾਂ ਦਾ ...

ਪੂਰੀ ਖ਼ਬਰ »

ਹਲਕਾ ਜੰਡਿਆਲਾ ਦੀ ਜਲਦ ਬਦਲੇਗੀ ਨੁਹਾਰ, ਵਿਧਾਇਕ ਬੰਡਾਲਾ ਫ਼ਤਿਹਪੁਰ 'ਚ ਕੀਤਾ ਪਾਰਕਾ ਦਾ ਉਦਘਾਟਨ

ਨਵਾਂ ਪਿੰਡ, 20 ਅਕਤੂਬਰ (ਜਸਪਾਲ ਸਿੰਘ)-ਹਲਕਾ ਜੰਡਿਆਲਾ ਗੁਰੂ ਤੋਂ ਨੌਜਵਾਨ ਵਿਧਾਇਕ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਫ਼ਤਿਹਪੁਰ ਰਾਜਪੂਤਾਂ ਵਿਖੇ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਇਥੋਂ ਬਣੇ ਅਕਾਲੀ ਵਿਧਾਇਕਾਂ ...

ਪੂਰੀ ਖ਼ਬਰ »

ਧੰਨ ਬਾਬਾ ਭਾਈ ਸਾਲੋ ਦੇ ਸਾਲਾਨਾ ਜੋੜ ਮੇਲੇ ਮੌਕੇ ਕਰਵਾਏ ਜਾਣ ਵਾਲੇ ਕਬੱਡੀ ਕੱਪ ਨਾਲ ਗੁ: ਕਮੇਟੀ ਦਾ ਕੋਈ ਸਬੰਧ ਨਹੀਂ-ਬਾਬਾ ਮੋਹਨ ਸਿੰਘ

ਵੇਰਕਾ, 20 ਅਕਤੂਬਰ (ਪਰਮਜੀਤ ਸਿੰਘ ਬੱਗਾ)-ਧੰਨ ਧੰਨ ਬਾਬਾ ਸਾਲੋ ਜੀ ਪ੍ਰਬੰਧਕ ਕਮੇਟੀ ਪਿੰਡ ਪੰਡੋਰੀ ਵੜੈਚ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣ ਵਾਲਾ ਸਾਲਾਨਾ ਜੋੜ ਮੇਲੇ ਦੇ ਸਬੰਧ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਮੇਲੇ ਨੂੰ ਸਮਰਪਿਤ ਕਬੱਡੀ ਕੱਪ ...

ਪੂਰੀ ਖ਼ਬਰ »

ਸੁਲਤਾਨਵਿੰਡ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਮਿਤ 29ਵਾਂ ਸ਼ਹੀਦੀ ਸਮਾਗਮ

ਸੁਲਤਾਨਵਿੰਡ, 20 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਵਿਖੇ ਹਰ ਸਾਲ ਦੀ ਤਰ੍ਹਾਂ ਪੁਰਾਤਨ ਤੇ ਮੌਜੂਦਾ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ 29ਵਾਂ ਸਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਵਿਖੇ ਆਯੋਜਿਤ ...

ਪੂਰੀ ਖ਼ਬਰ »

ਮਾਤਾ ਸੰਤੋਖ ਕੌਰ ਔਲਖ ਨਮਿੱਤ ਸ਼ਰਧਾਂਜਲੀ ਸਮਾਰੋਹ

ਜਲੰਧਰ, 20 ਅਕਤੂਬਰ (ਅ.ਬ.)-ਪੁਲਿਸ ਇੰਸਪੈਕਟਰ ਲਖਵਿੰਦਰ ਸਿੰਘ ਔਲਖ ਦੇ ਮਾਤਾ, ਨੰਬਰਦਾਰ ਮੋਹਨ ਸਿੰਘ ਔਲਖ ਦੇ ਧਰਮ ਪਤਨੀ ਅਤੇ ਹਾਈ ਕੋਰਟ ਚੰਡੀਗੜ੍ਹ ਦੇ ਐਕਵੋਕੇਟ ਲਵਪ੍ਰੀਤ ਸਿੰਘ ਪਿੰ੍ਰਸ ਔਲਖ ਦੇ ਦਾਦੀ ਜੀ ਮਾਤਾ ਸੰਤੋਖ ਕੌਰ ਔਲਖ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ...

ਪੂਰੀ ਖ਼ਬਰ »

ਗੁ: ਬਾਬਾ ਸਿਲਵਰਾ ਤੇ ਬਾਬਾ ਡੋਗਰ ਜੀ (ਝੰਡੇਰ) ਵਿਖੇ ਸਾਲਾਨਾ ਜੋੜ ਮੇਲਾ 23, 24 ਨੂੰ -ਬਾਬਾ ਬਲਵਿੰਦਰ ਸਿੰਘ

ਜਗਦੇਵ ਕਲਾਂ, 20 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਸ਼ਹੀਦ ਬਾਬਾ ਸਿਲਵਰਾ ਤੇ ਸ਼ਹੀਦ ਬਾਬਾ ਡੋਗਰ ਦੇ ਗੁਰਦੁਆਰਾ ਤਪ ਅਸਥਾਨ ਝੰਡੇਰ (ਰੋਡ ਖਤਰਾਏ ਕਲਾਂ) ਸ੍ਰੀ ਅੰਮਿ੍ਤਸਰ ਵਿਖੇ ਸਾਲਾਨਾ ਜੋੜ ਮੇਲਾ 23-24 ਅਕਤੂਬਰ ਨੂੰ ਸਮੂਹ ਇਲਾਕਾ ਵਾਸੀ ਸੰਗਤਾਂ ਵਲੋਂ ਬੜੀ ਹੀ ਸ਼ਰਧਾ ...

ਪੂਰੀ ਖ਼ਬਰ »

ਤਨਿਸ਼ਕ ਦਾ ਉਤਸਵ-ਇਕ ਅਜਿਹਾ ਕੁਲੈਕਸ਼ਨ ਜਿਸ 'ਚ ਵਿਰਾਸਤੀ ਝਲਕ ਨੂੰ ਪੇਸ਼ ਕੀਤਾ ਗਿਆ ਹੈ

ਜਲੰਧਰ, 20 ਅਕਤੂਬਰ (ਅ.ਬ.)-ਤਿਉਹਾਰਾਂ ਦਾ ਸਮਾਂ ਸ਼ੁਰੂ ਹੋ ਗਿਆ ਹੈ ਤੇ ਤਨਿਸ਼ਕ ਪੂਰੇ ਸਟਾਈਲ 'ਚ ਦਿਵਾਲੀ ਦਾ ਜਸ਼ਨ ਮਨਾਉਣ ਲਈ ਤਿਆਰ ਹੈ, ਜਿਸ ਸਬੰਧੀ ਤਨਿਸ਼ਕ ਨੇ ਉਤਸਵ ਦੀ ਪੇਸ਼ਕਸ਼ ਕੀਤੀ ਹੈ | ਇਹ ਬਹੁਤ ਹੀ ਵਧੀਆ ਕੁਲੈਕਸ਼ਨ ਹੈ ਜੋਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਤੇ ...

ਪੂਰੀ ਖ਼ਬਰ »

ਝੰਡੇਰ ਪੁਲਿਸ ਨੇ 10 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਕਾਬੂ

ਚੇਤਨਪੁਰਾ, 20 ਅਕਤੂਬਰ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਵੱਲੋ ਨਸ਼ਿਆਂ ਿਖ਼ਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਅੱਜ ਤਿੰਨ ਲੋਕਾਂ ਨੂੰ 10 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ | ...

ਪੂਰੀ ਖ਼ਬਰ »

ਦੁਸਹਿਰਾ ਰੇਲ ਹਾਦਸੇ ਦੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਸਮਾਗਮ 22 ਨੂੰ

ਅੰਮਿ੍ਤਸਰ, 20 ਅਕਤੂਬਰ (ਰੇਸ਼ਮ ਸਿੰਘ)-ਦਸਹਿਰਾ ਰੇਲ ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ 'ਤੇ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ ਦੇ ਪੀੜਤ ਪਰਿਵਾਰਾਂ ਦੇ ਨਾਲ ਡੂੰਘੇ ਦੁੱਖ ਦਾ ਇਜਹਾਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ.ਸੀ. ਐਸ.ਟੀ. ਸੈੱਲ ਦੇ ਸੂਬਾਈ ਜਨ: ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX