ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਬਾਲ ਸੰਸਾਰ

ਗਗਨਚੁੰਬੀ ਪਰਬਤਾਂ ਵਿਚ ਛੁਪੀ ਪ੍ਰਸਿੱਧ ਸੈਰਗਾਹ

ਤਪੋਵਨ

ਪਿਆਰੇ ਬੱਚਿਓ, ਹਿਮਾਲਾ ਪਰਬਤ ਦੀ ਗੋਦ ਵਿਚ ਵਸੀਆਂ ਅਜਿਹੀਆਂ ਬਹੁਤ ਸਾਰੀਆਂ ਸੈਰਗਾਹਾਂ ਹਨ, ਜੋ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਬਰਫ਼ਾਨੀ ਚੋਟੀਆਂ, ਡੂੰਘੀਆਂ ਘਾਟੀਆਂ ਹਨ, ਦੇਵਦਾਰ ਦੇ ਰੁੱਖਾਂ ਨਾਲ ਭਰੀਆਂ ਢਲਾਨਾਂ, ਕਲ-ਕਲ ਕਰਦੇ ਨਦੀ-ਨਾਲੇ ਅਤੇ ...

ਪੂਰੀ ਖ਼ਬਰ »

ਬਾਲ ਕਹਾਣੀ

ਚਲਾਕੋ ਬਿੱਲੀ ਦਾ ਸਬਕ

ਬੱਚਿਓ, ਇਕ ਜੰਗਲ ਵਿਚ ਬਹੁਤ ਸਾਰੇ ਜਾਨਵਰ ਮਿਲਜੁਲ ਕੇ ਰਹਿੰਦੇ ਸਨ। ਇਕ ਵਾਰ ਰਾਮੂ ਕੁੱਤੇ ਨੂੰ ਕੰਮ ਵਿਚ ਕਾਫੀ ਮੁਨਾਫਾ ਹੋਇਆ। ਉਹ ਆਪਣੇ ਘਰ ਵਿਚ ਬੈਠਾ ਪੈਸੇ ਗਿਣ ਕੇ ਬਹੁਤ ਖੁਸ਼ ਹੋ ਰਿਹਾ ਸੀ। ਇਕ ਚਲਾਕੋ ਬਿੱਲੀ ਇਹ ਸਭ ਦੇਖ ਰਹੀ ਸੀ। ਉਸ ਦੇ ਦਿਲ ਵਿਚ ਬੇਈਮਾਨੀ ਆ ...

ਪੂਰੀ ਖ਼ਬਰ »

ਐਂਬੂਲੈਂਸ ਉੱਤੇ ਲਿਖੇ ਅੱਖਰ ਪੁੱਠੇ ਕਿਉਂ?

ਪਿਆਰੇ ਬੱਚਿਓ, ਤੁਸੀਂ ਸੜਕਾਂ ਉੱਤੇ ਐਂਬੂਲੈਂਸ ਨੂੰ ਤੇਜ਼ ਗਤੀ ਵਿਚ ਚਲਦੇ ਅਤੇ ਸਾਇਰਨ ਵਜਾਉਂਦੇ ਜ਼ਰੂਰ ਦੇਖਿਆ ਹੋਵੇਗਾ। ਐਂਬੂਲੈਂਸ ਦੀ ਇਨਸਾਨੀ ਜੀਵਨ ਵਿਚ ਬਹੁਤ ਜ਼ਰੂਰਤ ਅਤੇ ਮਹੱਤਤਾ ਹੈ। ਐਂਬੂਲੈਂਸ ਦੀ ਵਰਤੋਂ ਜ਼ਖਮੀ, ਬਿਮਾਰ ਜਾਂ ਗੰਭੀਰ ਰੋਗੀਆਂ ਨੂੰ ਇਕ ਖਾਸ ...

ਪੂਰੀ ਖ਼ਬਰ »

ਚੁਟਕਲੇ

* ਕੁੱਕੀ (ਰਵੀ ਨੂੰ)-ਅੱਜ ਟੀ. ਵੀ. 'ਤੇ 30 ਫੁੱਟ ਲੰਬਾ ਸੱਪ ਦਿਖਾਇਆ ਜਾਵੇਗਾ। ਵੇਖੀਂ ਜ਼ਰੂਰ। ਰਵੀ-ਮੈਂ ਨਹੀਂ ਦੇਖ ਸਕਾਂਗਾ। ਕੁੱਕੀ-ਕਿਉਂ ਕਿਤੇ ਜਾਣਾ? ਰਵੀ-ਨਹੀਂ ਯਾਰ, ਮੇਰੇ ਟੀ. ਵੀ. ਦੀ ਸਕਰੀਨ ਸਿਰਫ 21 ਇੰਚ ਦੀ ਹੈ। * ਭੋਲੇ ਦਾ ਸਿਰ ਦੁਖਦਾ ਸੀ। ਉਸ ਨੇ ਗੋਲੀ ਖਾਧੀ ਤੇ ...

ਪੂਰੀ ਖ਼ਬਰ »

ਬਾਲ ਨਾਵਲ-85

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਕੱਪੜੇ ਤਾਂ ਨਵੇਂ ਲੈਣੇ ਹੀ ਪੈਣੇ ਨੇ ਨਾ', ਮੇਘਾ ਨੇ ਫਿਰ ਕਿਹਾ।
'ਕੱਪੜੇ ਤਾਂ ਮੇਰੇ ਕੋਲ ਬਥੇਰੇ ਪਏ ਨੇ', ਹਰੀਸ਼ ਨੇ ਆਪਣੀ ਅਲਮਾਰੀ ਵੱਲ ਹੱਥ ਕਰਦਿਆਂ ਕਿਹਾ।
'ਹਰੀਸ਼, ਮੇਰੀ ਗੱਲ ਧਿਆਨ ਨਾਲ ਸੁਣ। ਅੱਗੇ ਤੂੰ ਮੈਡੀਕਲ ਕਾਲਜ ਦਾ ਵਿਦਿਆਰਥੀ ਸੀ, ਹੁਣ ਤੂੰ ਇਕ ਵੱਡੇ ਹਸਪਤਾਲ ਦਾ ਡਾਕਟਰ ਬਣ ਕੇ ਜਾਣੈ। ਹੁਣ ਉਹ ਕੱਪੜੇ ਨਹੀਂ ਚੱਲਣੇ, ਜਿਹੜੇ ਤੇਰੇ ਕਾਲਜ ਵਿਚ ਚਲਦੇ ਸਨ', ਮੇਘਾ ਨੇ ਪੂਰੀ ਦਲੀਲ ਨਾਲ ਗੱਲ ਕੀਤੀ।
'ਤੁਹਾਡੀ ਗੱਲ ਬਿਲਕੁਲ ਠੀਕ ਐ ਪਰ ਮੇਰੇ ਕੋਲ ਤੁਹਾਡੀਆਂ ਲੈ ਕੇ ਦਿੱਤੀਆਂ ਦੋ-ਤਿੰਨ ਕਮੀਜ਼ਾਂ ਅਜੇ ਨਵੀਆਂ ਹੀ ਪਈਆਂ ਨੇ, ਹੁਣ ਉਹ ਮੇਰੇ ਕੰਮ ਆ ਜਾਣਗੀਆਂ। ਮੇਰੇ ਹਿਸਾਬ ਨਾਲ ਮੈਨੂੰ ਅਜੇ ਕਿਸੇ ਨਵੇਂ ਕੱਪੜੇ ਦੀ ਲੋੜ ਨਹੀਂ। ਹਾਂ, ਇਕ ਗੱਲ ਹੋਰ ਕਿ ਮੈਂ ਕਿਹੜਾ ਕਿਸੇ ਪਛੜੇ ਹੋਏ ਪਿੰਡ ਵਿਚ ਜਾ ਰਿਹਾਂ। ਮੈਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮੈਂ ਦਿੱਲੀ ਤੋਂ ਲੈ ਲਵਾਂਗਾ।'
ਹਰੀਸ਼ ਨੇ ਪਤਾ ਨਹੀਂ ਝੂਠ ਬੋਲਿਆ ਸੀ ਜਾਂ ਸੱਚ ਪਰ ਮੇਘਾ ਅਤੇ ਬਾਕੀ ਸਾਰਿਆਂ ਨੂੰ ਉਸ ਦੀ ਗੱਲ ਠੀਕ ਲੱਗੀ। ਪਰ ਉਸ ਦੇ ਬਾਵਜੂਦ ਵੀ ਅਗਲੇ ਦਿਨ ਮੇਘਾ, ਹਰੀਸ਼ ਵਾਸਤੇ ਦੋ ਰੈਡੀਮੇਡ ਕਮੀਜ਼ਾਂ ਅਤੇ ਕਮੀਜ਼ਾਂ ਨਾਲ ਮੈਚ ਕਰਦੀਆਂ ਦੋ ਪੈਂਟਾਂ ਖਰੀਦ ਲਿਆਈ। ਮੇਘਾ ਨੇ ਅਛੋਪਲੇ ਹੀ ਕਮੀਜ਼ਾਂ-ਪੈਟਾਂ ਵਾਲਾ ਪੈਕੇਟ ਹਰੀਸ਼ ਦੇ ਕਮਰੇ ਵਿਚ ਜਾ ਕੇ ਉਸ ਦੇ ਸੂਟਕੇਸ ਵਿਚ ਰੱਖ ਦਿੱਤਾ।
ਦੋ ਦਿਨਾਂ ਬਾਅਦ ਹੀ ਦਿੱਲੀ ਤੋਂ ਵੱਡੇ ਡਾਕਟਰ ਸਾਹਿਬ ਦਾ ਫੋਨ ਆ ਗਿਆ ਕਿ 'ਇਕ-ਦੋ ਦਿਨਾਂ ਵਿਚ ਹੀ ਆ ਕੇ ਹਸਪਤਾਲ ਜੁਆਇਨ ਕਰ ਲਵੋ।' ਹਰੀਸ਼ ਨੇ ਤਿਆਰੀ ਤਾਂ ਕੋਈ ਖਾਸ ਕਰਨੀ ਨਹੀਂ ਸੀ। ਜਿਹੜੀਆਂ ਜ਼ਰੂਰੀ ਕਿਤਾਬਾਂ ਉਸ ਨੇ ਨਾਲ ਖੜਨੀਆਂ ਸਨ, ਉਹ ਪਹਿਲਾਂ ਹੀ ਉਸ ਨੇ ਵੱਖਰੀਆਂ ਕਰ ਲਈਆਂ ਸਨ। ਅਲਮਾਰੀ 'ਚੋਂ ਕੁਝ ਕੱਪੜੇ ਕੱਢ ਕੇ ਬਸ ਅਟੈਚੀਕੇਸ ਵਿਚ ਰੱਖਣੇ ਹੀ ਸਨ। ਇਸ ਕਰਕੇ ਉਸ ਨੇ ਅਗਲੇ ਦਿਨ ਹੀ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਉਸ ਨੇ ਮਾਤਾ ਜੀ ਨੂੰ ਉਸੇ ਵਕਤ ਨੌਕਰੀ ਮਿਲਣ ਬਾਰੇ ਦੱਸ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਕੱਲ੍ਹ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਗਿਐ। ਮਾਤਾ ਜੀ, ਇਕ ਪਾਸੇ ਤਾਂ ਹਰੀਸ਼ ਨੂੰ ਨੌਕਰੀ ਮਿਲਣ 'ਤੇ ਬੜੇ ਖੁਸ਼ ਸਨ ਪਰ ਨਾਲ ਹੀ ਉਸ ਦੇ ਦਿੱਲੀ ਜਾਣ ਕਰਕੇ ਉਦਾਸ ਵੀ ਹੋ ਰਹੇ ਸੀ। ਇਹੋ ਹਾਲ ਸਿਧਾਰਥ ਅਤੇ ਮੇਘਾ ਦਾ ਸੀ।
ਅਗਲੇ ਦਿਨ ਸ਼ਾਮ ਨੂੰ ਸਿਧਾਰਥ ਅਤੇ ਮੇਘਾ, ਹਰੀਸ਼ ਨੂੰ ਮਾਤਾ ਜੀ ਵਲੋਂ ਲੈ ਕੇ ਸਟੇਸ਼ਨ 'ਤੇ ਛੱਡਣ ਜਾ ਰਹੇ ਸਨ।
ਅਗਲੀ ਸਵੇਰ ਹਰੀਸ਼ ਠੀਕ-ਠਾਕ ਦਿੱਲੀ ਪਹੁੰਚ ਗਿਆ। ਆਪਣਾ ਸਾਮਾਨ ਡਾਕਟਰਾਂ ਦੇ ਹੋਸਟਲ ਵਿਚ ਰੱਖ ਕੇ ਅਤੇ ਫਰੈਸ਼ ਹੋ ਕੇ ਉਹ ਹਸਪਤਾਲ ਡਾਕਟਰ ਸਾਹਿਬ ਨੂੰ ਮਿਲਣ ਚਲਾ ਗਿਆ। ਡਾਕਟਰ ਸਾਹਿਬ ਨੇ ਉਸ ਨੂੰ ਉਸੇ ਦਿਨ ਹੀ ਜੁਆਇਨ ਕਰਵਾ ਦਿੱਤਾ।
ਉਸੇ ਦਿਨ ਦੁਪਹਿਰ ਬਾਅਦ ਵੱਡੇ ਡਾਕਟਰ ਸਾਹਿਬ ਨੇ ਮੈਡੀਸਨ ਵਾਰਡ ਦੇ ਸਾਰੇ ਡਾਕਟਰਾਂ ਦੀ ਮੀਟਿੰਗ ਬੁਲਾ ਕੇ ਉਸ ਦੀ ਜਾਣ-ਪਛਾਣ ਕਰਵਾ ਦਿੱਤੀ। ਉਨ੍ਹਾਂ ਨੇ ਦੋ ਸੀਨੀਅਰ ਡਾਕਟਰਾਂ ਦੀ ਡਿਊਟੀ ਲਗਾ ਦਿੱਤੀ ਕਿ ਕੁਝ ਦਿਨ ਹਰੀਸ਼ ਨੂੰ ਨਾਲ ਹੀ ਰੱਖਣ ਅਤੇ ਪੂਰੀ ਵਾਰਡ ਦੀ ਵਰਕਿੰਗ ਸਮਝਾ ਦੇਣ। ਉਨ੍ਹਾਂ ਦੋਵਾਂ ਡਾਕਟਰਾਂ ਵਿਚੋਂ ਇਕ ਡਾਕਟਰ ਬੰਬਈ ਤੋਂ ਉਸੇ ਕਾਲਜ ਵਿਚੋਂ ਹੀ ਪੜ੍ਹ ਕੇ ਆਇਆ ਸੀ, ਜਿਥੋਂ ਹਰੀਸ਼ ਆਇਆ ਹੈ।
ਕੁਝ ਦਿਨਾਂ ਵਿਚ ਹੀ ਹਰੀਸ਼ ਨੂੰ ਹਸਪਤਾਲ ਬਾਰੇ, ਆਪਣੀ ਵਾਰਡ ਬਾਰੇ ਅਤੇ ਮਰੀਜ਼ਾਂ ਬਾਰੇ ਕਾਫੀ ਕੁਝ ਪਤਾ ਲੱਗ ਗਿਆ। ਜਿਸ ਵੇਲੇ ਵੱਡੇ ਡਾਕਟਰ ਸਾਹਿਬ ਵਾਰਡ ਵਿਚ ਰਾਊਂਡ ਲਗਾਉਂਦੇ ਅਤੇ ਹਰ ਮਰੀਜ਼ ਦੀ ਬਿਮਾਰੀ ਬਾਰੇ ਦੱਸਦੇ, ਉਸ ਨਾਲ ਹਰੀਸ਼ ਕਾਫੀ ਕੁਝ ਨਵਾਂ ਸਿੱਖ ਰਿਹਾ ਸੀ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664


ਖ਼ਬਰ ਸ਼ੇਅਰ ਕਰੋ

ਬੁਝਾਰਤ-22

ਬੱਚਿਓ ਮੈਂ ਇਕ ਦੇਖਿਆ ਬੋਕ, ਚੁੱਕੇ ਪੂਛ ਤੇ ਮਾਰੇ ਮੋਕ। ਪਰ ਇਸ ਦੀ ਹੈ ਇਕੋ ਲੱਤ, ਨਾ ਹੀ ਪਿੰਡੇ ਉੱਤੇ ਜੱਤ। ਏਧਰ-ਉਧਰ ਹਿੱਲ ਨ੍ਹੀਂ ਸਕਦਾ, ਭੈਣ, ਭਾਈ ਨੂੰ ਮਿਲ ਨ੍ਹੀਂ ਸਕਦਾ। ਬੁੱਝੋ ਬੱਚਿਓ ਹੁਣ ਮੇਰੀ ਬਾਤ, ਜਿਹੜੀ ਚਾਹੋ ਉਹ ਮਿਲੂ ਸੌਗਾਤ। ਅੰਕਲ ਜੀ ਕੋਈ ਦਿਉ ...

ਪੂਰੀ ਖ਼ਬਰ »

ਬਾਲ ਸਾਹਿਤ

ਸਿਰਜਕ ਵਿਦਿਆਰਥਣਾਂ ਦੀਆਂ ਦੋ ਪੁਸਤਕਾਂ ਸੰਪਰਕ : 99151-03490 ਵਿਦਿਆਰਥੀ-ਲੇਖਕਾਂ ਵਿਚ ਸਾਹਿਤਕ ਰੁਚੀਆਂ ਨੂੰ ਮਿਲ ਰਹੇ ਹੁਲਾਰੇ ਸਦਕਾ ਬਾਲ ਸਾਹਿਤ ਦਾ ਖੇਤਰ ਸੰਭਾਵਨਾਵਾਂ ਭਰਪੂਰ ਬਣਦਾ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਲੇਖਕਾਂ ਦੀਆਂ ਸਚਿਤਰਤ ਪੁਸਤਕਾਂ ...

ਪੂਰੀ ਖ਼ਬਰ »

ਬਾਲ ਗੀਤ

ਪੜ੍ਹਦੇ ਜਾਈਏ

ਪੜ੍ਹਦੇ ਜਾਈਏ, ਪੜ੍ਹਦੇ ਜਾਈਏ, ਆਪਾਂ ਵੱਡੀਆਂ ਮੰਜ਼ਿਲਾਂ ਪਾਈਏ। ਵਿੱਦਿਆ ਮਨੁੱਖ ਦਾ ਤੀਜਾ ਨੇਤਰ, ਇਹ ਗੱਲ ਦਿਲ ਦੇ ਵਿਚ ਵਸਾਈਏ। ਮਾੜੀ ਸੰਗਤ ਦਾ ਲੜ ਛੱਡ ਕੇ, ਦੋਸਤ ਚੰਗੇ ਆਪਾਂ ਬਣਾਈਏ। ਝੂਠ ਬੋਲਣ ਦੀ ਛੱਡ ਕੇ ਆਦਤ, ਸੱਚ ਦੀ ਸਦਾ ਜੋਤ ਜਗਾਈਏ। ਫੁੱਲਾਂ ਵਾਂਗੂ ...

ਪੂਰੀ ਖ਼ਬਰ »

ਅਨਮੋਲ ਬਚਨ

* ਫੌਜ ਵਿਚ ਹੁਕਮ ਮੰਨਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। * ਗਿਆਨ ਬੜਾ ਕਠਿਨ ਹੈ, ਗਿਆਨ ਦਾ ਹੰਕਾਰ ਆਸਾਨ ਹੈ। * ਫਲ, ਕੁਦਰਤ ਦੀਆਂ ਮਠਿਆਈਆਂ ਹਨ। * ਬਹੁਤ ਘੱਟ ਲੋਕ ਮੀਂਹ ਦਾ ਅਨੰਦ ਮਾਣਦੇ ਹਨ, ਬਹੁਤੇ ਤਾਂ ਭਿੱਜਦੇ ਹਨ। * ਪ੍ਰਸੰਸਾ ਦੇ ਮੁਕਾਬਲੇ ਨਿੰਦਾ ਵਧੇਰੇ ਜੋਸ਼ ...

ਪੂਰੀ ਖ਼ਬਰ »

ਬਾਲ ਕਵਿਤਾ

ਕਾਨ੍ਹਿਆਂ ਦੀ ਕਲਮ

ਕਾਨ੍ਹਿਆਂ ਦੀ ਕਲਮ ਤੇ ਸਿਆਹੀ ਦੀ ਦਵਾਤ ਬਈ, ਬੀਤ ਚੁੱਕੇ ਸਮੇਂ ਦੀ ਹੈ ਹੋ ਗਈ ਬਾਤ ਬਈ। ਲੱਭਦੀ ਸਲੇਟ ਤੇ ਨਾ ਗਾਚਣੀ ਤੇ ਫੱਟੀ ਬਈ, ਭੁੱਲਦਾ ਨਾ ਝੂੰਗਾ ਮਿਲਦਾ ਸੀ ਜੋ ਹੱਟੀ ਬਈ। ਪਿੱਠੂ ਗਰਮ ਖੇਡਦੇ ਸੀ ਤੇ ਕੋਟਲਾ ਸ਼ਪਾਕੀ ਬਈ, ਸਕੂਲ ਵਿਚ ਲੱਗੀ ਉਦੋਂ ਨਿੱਕਰ ਜਿਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX