ਤਾਜਾ ਖ਼ਬਰਾਂ


ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਮੁੱਖ ਮੰਤਰੀ ਖਿਲਾਫ ਲੜਨਗੇ ਚੋਣ
. . .  42 minutes ago
ਰਾਂਚੀ, 17 ਨਵੰਬਰ - ਝਾਰਖੰਡ ਵਿਧਾਨ ਸਭਾ ਵਿਚ ਮੁੱਖ ਮੰਤਰੀ ਰਘੁਵਰ ਦਾਸ ਨੂੰ ਜਮਸ਼ੇਦਪੁਰ ਪੁਰਬੀ ਸੀਟ ਤੋਂ ਕਾਂਗਰਸ ਦੇ ਤੇਜ਼ ਤਰਾਰ ਬੁਲਾਰੇ ਗੌਰਵ ਵੱਲਭ ਉਨ੍ਹਾਂ ਨੂੰ ਟੱਕਰ ਦੇਣਗੇ। ਕਾਂਗਰਸ ਨੇ ਸਨਿੱਚਰਵਾਰ ਰਾਤ ਇਸ ਦਾ ਐਲਾਨ ਕੀਤਾ ਹੈ। ਗੌਰਵ ਵੱਲਭ ਜਮਸ਼ੇਦਪੁਰ ਦੇ ਐਕਸ.ਐਲ.ਆਰ.ਆਈ. ਵਿਚ ਪ੍ਰੋਫੈਸਰ...
ਅੱਜ ਦਾ ਵਿਚਾਰ
. . .  55 minutes ago
ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
1 ਕਿਲੋ, 55 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 16 ਨਵੰਬਰ (ਹਰਿੰਦਰ ਸਿੰਘ)- ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਕਾਰ ਚਾਲਕ ਪਾਸੋਂ 1 ਕਿਲੋ, 55 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ...
ਸੇਵਾਮੁਕਤ ਸਿਵਲ ਅਧਿਕਾਰੀ ਡਾ. ਜਸਪਾਲ ਨੇ ਕਰਤਾਰਪੁਰ ਲੈਂਡਸਕੇਪ ਯੋਜਨਾ ਇਮਰਾਨ ਖ਼ਾਨ ਨਾਲ ਵਿਚਾਰੀ
. . .  1 day ago
ਅੰਮ੍ਰਿਤਸਰ, 16 ਨਵੰਬਰ (ਸੁਰਿੰਦਰ ਕੋਛੜ)- ਚੜ੍ਹਦੇ ਪੰਜਾਬ ਦੇ ਸੇਵਾਮੁਕਤ ਸਿਵਲ ਅਧਿਕਾਰੀ ਅਤੇ ਲੇਖਕ ਖੋਜ-ਕਰਤਾ ਡਾ. ਡੀ. ਐੱਸ. ਜਸਪਾਲ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ...
ਮੋਬਾਇਲ ਵਿੰਗ ਦੀ ਟੀਮ ਵਲੋਂ ਇੱਕ ਕਿਲੋ ਤੋਂ ਵੱਧ ਸੋਨਾ ਅਤੇ 40 ਕਿਲੋ ਚਾਂਦੀ ਬਰਾਮਦ
. . .  1 day ago
ਜਲੰਧਰ, 16 ਨਵੰਬਰ- ਮੋਬਾਇਲ ਵਿੰਗ ਦੀ ਟੀਮ ਨੇ ਟਰੇਨ 'ਚ ਜਾ ਰਹੇ ਦੋ ਵਿਅਕਤੀਆਂ ਕੋਲੋਂ ਅੱਜ ਬਿਨਾਂ ਬਿੱਲ ਤੋਂ 1 ਕਿਲੋ 325 ਗ੍ਰਾਮ ਸੋਨਾ ਅਤੇ 40 ਕਿਲੋ ਚਾਂਦੀ...
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੰਜ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸੰਸਦ ਦੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸਰਬ ਪਾਰਟੀ ਬੈਠਕ ਸ਼ੁਰੂ
. . .  1 day ago
ਡਾ. ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨਾਂ ਦੇ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਦਾ ਚੁੱਕਿਆ ਬੀੜਾ
. . .  1 day ago
ਦਿੱਲੀ ਦਾ ਪਾਣੀ ਵੀ ਸਭ ਤੋਂ ਵੱਧ ਖ਼ਰਾਬ, ਸਰਕਾਰ ਨੇ ਜਾਰੀ ਕੀਤੀ 21 ਸ਼ਹਿਰਾਂ ਦੀ ਰੈਂਕਿੰਗ
. . .  1 day ago
ਨਿਤਿਸ਼ ਕੁਮਾਰ ਨੇ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550

ਸੰਪਾਦਕੀ

ਜੋੜ ਮੇਲੇ 'ਤੇ ਵਿਸ਼ੇਸ਼

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਜਦੋਂ ਪਿੰਡ ਭੂਰਾ ਕੋਹਨਾ, ਨੇੜੇ ਖੇਮਕਰਨ, ਜ਼ਿਲ੍ਹਾ ਤਰਨ ਤਾਰਨ 1932 ਵਿਚ ਹੋਇਆ ਤਾਂ ਉਸ ਸਮੇਂ ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਨਾ ਮਾਤਰ ਸੀ। ਲੋਕ ਪਤਿਤ ਅਤੇ ਨਸ਼ਿਆਂ 'ਚ ਗਲਤਾਨ ਸਨ। ਪਰ ਮਹਾਂਪੁਰਖ ਦੇ ਪਿਤਾ ...

ਪੂਰੀ ਖ਼ਬਰ »

ਬਸਪਾ ਨਾਲੋਂ ਤੋੜ-ਵਿਛੋੜੇ ਤੋਂ ਖੁਸ਼ ਹਨ ਕਾਂਗਰਸ ਨੇਤਾ

ਜ਼ਿਆਦਾਤਰ ਸੀਨੀਅਰ ਕਾਂਗਰਸ ਨੇਤਾ ਮਹਿਸੂਸ ਕਰਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਨਾਲ ਗੱਠਜੋੜ ਅਸਫ਼ਲ ਰਹਿਣ ਦਾ ਫਾਇਦਾ ਕਾਂਗਰਸ ਨੂੰ ਹੀ ਹੋਵੇਗਾ। ਉਹ ਮਹਿਸੂਸ ਕਰਦੇ ਹਨ ਕਿ ਉੱਚ ਜਾਤੀਆਂ ਦੀਆਂ ਵੋਟਾਂ, ਖ਼ਾਸ ਕਰ ਬ੍ਰਾਹਮਣ ਜਿਹੜੇ ਕਿ ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖਣ

ਪਿਛਲੇ ਦਿਨੀ ਰਾਅ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁੱਲਤ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪੋ ਵਿਚਲੀ ਖਹਿਬਾਜ਼ੀ ਬੰਦ ਕਰਨ ਤੇ ਗੱਲਬਾਤ ਦਾ ਸਿਲਸਿਲਾ ਬੰਦ ਕਰਨ ਦੀ ਬੱਜਰ ਗ਼ਲਤੀ ਨਾ ਕਰਨ। ਦੋਵੇਂ ਧਿਰਾਂ ਨੂੰ ਚੇਤੇ ਰੱਖਣ ਦੀ ਲੋੜ ਹੈ ਕਿ ਫ਼ੌਜੀ ਕਾਰਵਾਈ ਅਜਿਹੇ ਮਸਲਿਆਂ ਦਾ ਹੱਲ ਨਹੀਂ ਹੁੰਦੀ। ਅੱਤਵਾਦ ਦਾ ਤਾਂ ਉੱਕਾ ਹੀ ਨਹੀਂ। ਸਿਆਸੀ ਤੇ ਮਨੋਵਿਗਿਆਨਕ ਸੋਚ ਅਪਣਾਉਣ ਦੀ ਲੋੜ ਹੈ। ਇਥੋਂ ਤੱਕ ਕਿ ਤਾਲਿਬਾਨ ਵਰਗੀਆਂ ਜਥੇਬੰਦੀਆਂ ਨਾਲ ਵੀ ਗੱਲ ਕਰਨੀ ਲਾਭਦਾਇਕ ਹੋ ਸਕਦੀ ਹੈ। ਇਸ ਵਿਚ ਸਾਰਕ ਦੇਸ਼ਾਂ ਦੀ ਸ਼ਮੂਲੀਅਤ ਹੋਰ ਵੀ ਲਾਭਕਾਰੀ ਹੈ। ਉਨ੍ਹਾਂ ਸਿੱਕਮ ਤੇ ਨਿਪਾਲ ਦਾ ਨਾਂਅ ਉਚੇਚੇ ਤੌਰ 'ਤੇ ਲਿਆ, ਭਾਵੇਂ ਬੰਗਲਾਦੇਸ਼, ਮਾਲਦੀਵ ਤੇ ਸ੍ਰੀਲੰਕਾ ਵੀ ਹੱਥ ਵਟਾ ਸਕਦੇ ਹਨ। ਉਸ ਦੀ ਸੋਚ ਅਨੁਸਾਰ ਤਾਂ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਪ੍ਰਤੀਨਿਧ ਰਹੀ ਨਿੱਕੀ ਹੇਲੀ ਵੀ ਕਮਾਲ ਦਾ ਯੋਗਦਾਨ ਪਾ ਸਕਦੀ ਹੈ। ਉਹ ਪੰਜਾਬੀ ਮਾਪਿਆਂ ਦੀ ਧੀ ਹੈ ਤੇ ਰੂਸ, ਚੀਨ ਤੇ ਅਮਰੀਕਾ ਦੀ ਧਾਰਨਾ ਤੋਂ ਜਾਣੂ ਹੈ। ਆਉਣ ਵਾਲੇ ਦਿਨਾਂ ਵਿਚ ਉਹ ਵਿਹਲੀ ਹੋ ਕੇ ਨਿਰਪੱਖ ਰੋਲ ਅਦਾ ਕਰ ਸਕਦੀ ਹੈ। ਵਾਰਤਾਲਾਪ ਤੋਂ ਕੰਨੀ ਕਤਰਾਉਣਾ ਅੰਤਾਂ ਦੀ ਮੂਰਖਤਾ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਪਾਕਿਸਤਾਨ ਦੀ ਵਾਗਡੋਰ ਇਮਰਾਨ ਖਾਨ ਵਰਗੀ ਹਸਤੀ ਦੇ ਹੱਥ ਹੈ, ਜਿਸ ਦੀ ਉਥੋਂ ਦੀ ਫ਼ੌਜ ਨਾਲ ਬਣਦੀ ਹੈ। ਜਨਾਬ ਦੁੱਲਤ ਨੇ ਇਨ੍ਹਾਂ ਮਾਮਲਿਆਂ ਵਿਚ ਮਰਹੂਮ ਨੇਤਾ ਵਾਜਪਾਈ ਦੀ ਧਾਰਨਾ ਨੂੰ ਅੱਗੇ ਤੋਰਨ ਦੀ ਗੱਲ ਕੀਤੀ ਹੈ। ਉਹ ਪੀਪਲਜ਼ ਕਨਵੈਨਸ਼ਨ ਸੈਂਟਰ, ਚੰਡੀਗੜ੍ਹ ਵਿਖੇ ਦੱਖਣੀ ਏਸ਼ੀਆ ਤੇ ਭਾਰਤ ਲਈ ਵੰਗਾਰ ਬਣੇ ਮਸਲਿਆਂ 'ਤੇ ਬੋਲ ਰਹੇ ਸਨ। ਦੁੱਲਤ ਦਾ ਮੱਤ ਹੈ ਕਿ ਆਪਸੀ ਸੋਚ ਵਿਚਾਰ ਨੂੰ ਤਾਂ ਜਾਨਵਰ ਵੀ ਤਿਲਾਂਜਲੀ ਨਹੀਂ ਦਿੰਦੇ ਉਸ ਦੀ ਮਾਨਸ ਦੀ ਜਾਤਿ ਕਿਉਂ ਦੇਵੇ। ਉਨ੍ਹਾਂ ਉਹ ਗੱਲ ਅੱਗੇ ਤੋਰੀ ਹੈ, ਜਿਸ ਨਾਲ ਕੱਲ੍ਹ ਦੇ ਭਾਰਤ ਤੇ ਪਾਕਿਸਤਾਨ ਨੂੰ ਅੰਤਾਂ ਦਾ ਲਾਭ ਹੋ ਸਕਦਾ ਹੈ। ਪਰ ਕੇਂਦਰ ਦੀ ਸਰਕਾਰ ਨੂੰ ਕੌਣ ਸਮਝਾਵੇ।
ਗੁਰਮੁਖੀ ਲਿਪੀ ਵਿਚ ਸਾਹਿਰ ਦੀ 'ਤਲਖੀਆਂ'
ਮੇਰੇ ਸਾਹਮਣੇ ਟੀ. ਐਨ. ਰਾਜ਼ ਵਲੋਂ ਗੁਰਮੁਖੀ ਲਿਪੀਆਂਤਰ ਵਾਲੀ ਸਾਹਿਰ ਲੁਧਿਆਣਵੀ ਦੀ 'ਤਲਖੀਆਂ' ਪਈ ਹੈ। ਗੀਤ, ਗ਼ਜ਼ਲਾਂ ਤੇ ਨਜ਼ਮਾਂ ਸਮੇਤ ਸਾਹਿਰ 25 ਅਕਤੂਬਰ, 1980 ਨੂੰ 60 ਵਰ੍ਹੇ ਦੀ ਉਮਰ ਭੋਗ ਕੇ ਅਚਾਨਕ ਹੀ ਤੁਰ ਗਿਆ ਸੀ। ਉਹ ਪੰਜਾਬੀ ਸੀ। ਲੁਧਿਆਣਾ ਦਾ ਜੰਮਪਲ। ਅੰਮ੍ਰਿਤਾ ਪ੍ਰੀਤਮ ਉਹਦੇ ਪ੍ਰਤੀ ਵਿਸ਼ੇਸ਼ ਆਕਰਸ਼ਨ ਰੱਖਦੀ ਸੀ। 1947 ਵਿਚ ਸਾਹਿਰ ਪਾਕਿਸਤਾਨ ਚਲਾ ਗਿਆ ਤਾਂ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕਾਲਮ ਵਿਚ ਸਾਹਿਰ ਨੂੰ ਖੁੱਲ੍ਹੀ ਚਿੱਠੀ ਲਿਖ ਕੇ ਸਾਰੇ ਤਰੱਕੀ ਪਸੰਦ ਅਦੀਬਾਂ ਨੂੰ ਝਾੜ ਪਾਈ, ਜਿਹੜੇ ਅਪਣੀ ਜਨਮ ਭੌਂ ਛੱਡ ਕੇ ਧਰਮ ਦੇ ਆਧਾਰ ਉੱਤੇ ਬਣੇ ਪਾਕਿਸਤਾਨ ਦੇ ਵਸਨੀਕ ਬਣ ਗਏ ਸਨ। ਉਸ ਚਿੱਠੀ ਨੇ ਸਾਹਿਰ ਦੇ ਮਨ ਉੱਤੇ ਏਨਾ ਪ੍ਰਭਾਵ ਪਾਇਆ ਕਿ ਉਹ ਭਾਰਤ ਪਰਤ ਆਇਆ। 1949 ਵਿਚ ਕੁਝ ਮਹੀਨੇ ਦਿੱਲੀ ਰਹਿ ਕੇ ਆਪਣੀ ਸ਼ਾਇਰੀ ਦੀ ਖੁਸ਼ਬੂ ਵੰਡਣ ਲਈ ਪੱਕੇ ਤੌਰ 'ਤੇ ਮੁੰਬਈ ਤੁਰ ਗਿਆ। ਉਨ੍ਹਾਂ ਦਿਨਾਂ ਵਿਚ ਮੈਂ ਕਾਲਜ ਦਾ ਵਿਦਿਆਰਥੀ ਸਾਂ। ਸਾਹਿਰ ਲੁਧਿਆਣਵੀ ਦੀ ਤਾਜ ਮਹਲ ਨਾਂਅ ਦੀ ਕਵਿਤਾ ਸਾਨੂੰ ਸਭਨਾਂ ਨੂੰ ਚੰਗੀ ਲਗਦੀ ਸੀ, ਜਿਸ ਵਿਚ ਉਹ ਆਪਣੀ ਮਹਿਬੂਬ ਨੂੰ ਤਾਜ ਮਹਲ ਦੀ ਥਾਂ ਕਿਧਰੇ ਹੋਰ ਮਿਲਣ ਲਈ ਕਹਿੰਦਾ ਹੈ। ਪੇਸ਼ ਹਨ ਉਸ ਦੇ ਕੁਝ ਸ਼ਿਅਰ :
ਅਨਗਿਨਤ ਲੋਗੋਂ ਨੇ ਦੁਨੀਆ ਮੇ ਮੁਹੱਬਤ ਕੀ ਹੈ
ਕੌਨ ਕਹਿਤਾ ਹੈ ਕਿ ਸਾਦਿਕ ਨਾ ਥੇ ਜਜ਼ਬੇ ਉਨ ਕੇ
ਯੇ ਚਮਨਜ਼ਾਰ, ਯੇ ਜਮਨਾ ਕਾ ਕਿਨਾਰਾ, ਯੇ ਮਹਲ
ਯੇ ਮੁਨਕਸ਼ ਦਰ-ਓ-ਦੀਵਾਰ, ਯੇ ਮਹਰਾਬ, ਯੇ ਤਾਕ
ਇਕ ਸਹਨਸ਼ਾਹ ਨੇ ਦੌਲਤ ਦਾ ਲੇਕਰ ਸਹਾਰਾ
ਹਮ ਗਰੀਬੋਂ ਕੀ ਮੁਹੱਬਤ ਕਾ ਉੜਾਇਆ ਹੈ ਮਜ਼ਾਕ
ਮੇਰੀ ਮਹਿਬੂਬ! ਕਹੀਂ ਔਰ ਮਿਲਾਕਰ ਮੁਝ ਕੋ
ਖਿਮਾ ਕਰਨਾ ਇਸ ਨਜ਼ਮ ਦੇ ਕਈ ਟੋਟਕੇ ਕੱਟ ਦਿੱਤੇ ਹਨ, ਜਿਨ੍ਹਾਂ ਵਿਚ ਏਨੇ ਮੁਸ਼ਕਿਲ ਸ਼ਬਦ ਹਨ ਕਿ ਪਾਠਕ ਨੂੰ ਉਰਦੂ ਹੀ ਨਹੀਂ ਅਰਬੀ ਫਾਰਸੀ ਦੀਆਂ ਡਿਕਸ਼ਨਰੀਆਂ ਦੀ ਲੋੜ ਪੈ ਸਕਦੀ ਹੈ। ਉਦੋਂ ਸਾਨੂੰ ਉਨ੍ਹਾਂ ਸ਼ਬਦਾਂ ਦੇ ਅਰਥ ਉਰਦੂ ਫਾਰਸੀ ਦੇ ਪ੍ਰੋਫੈਸਰ ਅਵਤਾਰ ਸਿੰਘ ਢੋਡੀ ਨੇ ਸਮਝਾਏ ਸਨ। ਟੀ. ਐਨ. ਰਾਜ਼ ਦੀ ਖੂਬੀ ਇਸ ਵਿਚ ਹੈ ਕਿ ਉਸ ਨੇ ਮੁਸ਼ਕਿਲ ਸ਼ਬਦਾਂ ਦੇ ਅਰਥ ਹਰ ਪੰਨੇ ਵਿਚ ਫੁਟ ਨੋਟ ਵਜੋਂ ਦਿੱਤੇ ਹਨ। ਕੁਝ ਪੰਨਿਆਂ ਉੱਤੇ ਰਾਜ਼ ਨੂੰ 16 ਲਾਈਨਾਂ ਵਿਚੋਂ 24 ਸ਼ਬਦਾਂ ਦੇ ਅਰਥ ਲਿਖਣੇ ਪਏ; 16 ਵਿਚੋਂ 16 ਤਾਂ ਆਮ ਹੀ ਹਨ। ਰਾਜ਼ ਦੀ ਮਿਹਨਤ ਦੇਖ ਕੇ ਸਮਝ ਆਈ ਕਿ ਸਾਹਿਰ ਦੀ ਕਵਿਤਾ ਹਰਮਨ ਪਿਆਰੀ ਕਿਉਂ ਨਹੀਂ ਹੋ ਪਾਈ। ਕਵਿਤਾ ਵਿਚ ਏਨੇ ਮੁਸ਼ਕਿਲ ਸ਼ਬਦਾਂ ਦੀ ਵਰਤੋਂ ਦੱਸਦੀ ਹੈ ਕਿ ਸਾਹਿਰ ਸੁਹਜ-ਏ-ਕਮਤਰੀ ਦਾ ਸ਼ਿਕਾਰ ਸੀ ਜਾਂ ਮਾਨਸਿਕ ਬੇਚੈਨੀ ਦਾ। ਉਸ ਦਾ ਲਗਾਤਾਰ ਸਿਗਰਟ ਪੀਣਾ ਵੀ ਇਸ ਦੀ ਪੁਸ਼ਟੀ ਕਰਦਾ ਹੈ। ਇਕ ਬੁੱਧੀਜੀਵੀ ਮਰਜ਼।
ਇਹ ਦੱਸਣਾ ਜ਼ਰੂਰੀ ਹੈ ਕਿ ਫ਼ਿਲਮ ਤਾਜ ਮਹਿਲ ਲਈ ਵਧੀਆ ਗੀਤ ਲਿਖਣ ਸਦਕਾ ਉਸ ਨੂੰ ਉੱਤਮ ਗੀਤਕਾਰ ਦਾ ਫ਼ਿਲਮਫੇਅਰ ਐਵਾਰਡ ਮਿਲਿਆ। ਉਹ 1971 ਵਿਚ ਪਦਮਸ੍ਰੀ ਸਨਮਾਨ ਦਾ ਭਾਗੀ ਵੀ ਹੋਇਆ। ਭਾਰਤ ਸਰਕਾਰ ਨੇ 8 ਮਾਰਚ, 2013 ਨੂੰ ਉਸ ਦੇ ਜਨਮ ਦਿਨ ਉੱਤੇ ਉਸ ਦੇ ਨਾਂਅ ਦਾ ਯਾਦਗਾਰੀ ਟਿਕਟ ਵੀ ਜਾਰੀ ਕੀਤਾ। ਇਹ ਵਾਲੇ ਮਾਣ-ਸਨਮਾਨ ਉਸ ਦੀ ਗੀਤਕਾਰੀ ਸਦਕਾ ਮਿਲੇ। ਗੀਤਾਂ ਨੂੰ ਸੌਖੇ ਲਿਖਣਾ ਉਸ ਦੀ ਮਜਬੂਰੀ ਸੀ। ਮੇਰੀਆਂ ਗੱਲਾਂ ਪੜ੍ਹ ਕੇ ਨਿਰਾਸ਼ ਹੋਣ ਵਾਲੇ ਪਾਠਕਾਂ ਲਈ ਮੈਂ ਸਾਹਿਰ ਦੀਆਂ ਕੁਝ ਸਹਿਜ, ਸੁਹਲ ਤੇ ਸਰਲ ਟੂਕਾਂ ਪੇਸ਼ ਕਰਨਾ ਚਾਹਾਂਗਾ :
1. ਚੰਦ ਕਲੀਆਂ ਨਿਸ਼ਾਤ ਕੀ ਚੁਨ ਕਰ
ਮੁੱਦਤੋਂ ਮਹਿਵ-ਏ-ਯਾਸ ਰਹਿਤਾ ਹੂੰ
ਤੇਰਾ ਮਿਲਨਾ ਖ਼ੁਸ਼ੀ ਕੀ ਬਾਤ ਸਹੀ
ਤੁਝ ਕੋ ਮਿਲ ਕਰ ਉਦਾਸ ਰਹਿਤਾ ਹੂੰ
2. ਔਰਤ ਨੇ ਜਨਮ ਦੀਆ ਮਰਦੋਂ ਕੋ
ਮਰਦੋਂ ਨੇ ਉਸੇ ਬਾਜ਼ਾਰ ਦਿਯਾ
ਜਬ ਜੀ ਚਾਹਾ ਕੁਚਲਾ ਮਸਲਾ
ਜਬ ਜੀ ਚਾਹਾ ਦੁਤਕਾਰ ਦਿਯਾ
3. ਕੱਲ੍ਹ ਔਰ ਆਏਂਗੇ ਨਗਮੋ ਕੀ
ਖਿਲਤੀ ਕਲੀਆਂ ਚੁਨਨੇ ਵਾਲੇ
ਮੁਝ ਸੇ ਬਿਹਤਰ ਕਹਿਨੇ ਵਾਲੇ,
ਤੁਮਸੇ ਬਿਹਤਰ ਸੁਨਨੇ ਵਾਲੇ
ਮੈਂ ਪਲ ਦੋ ਪਲ ਕਾ ਸ਼ਾਇਰ ਹੂੰ,
ਪਲ ਦੋ ਪਲ ਮੇਰੀ ਕਹਾਨੀ ਹੈ।
ਕਿੱਸੇ-ਕਹਾਣੀਆਂ ਵੀ ਖੂਬ ਚੱਲੇ, ਜਿਨ੍ਹਾਂ ਵਿਚੋਂ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਗੱਲ ਹੋ ਚੁੱਕੀ ਹੈ। ਉਸ ਦਾ ਨਾਂਅ ਮਸ਼ਹੂਰ ਗਾਇਕਾਵਾਂ ਲਤਾ ਮੰਗੇਸ਼ਕਰ ਨਾਲ ਵੀ ਜੁੜਿਆ ਤੇ ਸੁਧਾ ਮਲਹੋਤਰਾ ਨਾਲ ਵੀ। ਜਦੋਂ ਸੁਧਾ ਸ਼ਿਕਾਗੋ ਰੇਡੀਓ ਵਾਈਸ ਕੰਪਨੀ ਦੇ ਮਾਲਕ ਗਿਰਧਰ ਮੋਟਵਾਨੀ ਨਾਲ ਸ਼ਾਦੀ ਕਰਕੇ ਸੁਧਾ ਮੋਟਵਾਨੀ ਹੋ ਗਈ ਤਾਂ ਸਾਹਿਰ ਨੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਹੇਠ ਲਿਖੇ ਬੰਦ ਨਾਲ ਕੀਤਾ :
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋਂ
ਨਾ ਮੈਂ ਤੁਝ ਸੇ ਕੋਈ ਉਮੀਦ ਰਖੂੰ ਦਿਲਨਵਾਜ਼ੀ ਕੀ
ਨਾ ਤੁਮ ਮੇਰੀ ਤਰਫ ਦੇਖੋ ਗ਼ਲਤ ਅੰਦਾਜ਼ ਨਜ਼ਰੋਂ ਸੇ
ਕੁਝ ਵੀ ਹੋਵੇ ਮੈਂ ਟੀ. ਐਨ. ਰਾਜ਼ ਦਾ ਮਸ਼ਕੂਰ ਹੋਏ ਬਿਨਾਂ ਨਹੀਂ ਰਹਿ ਸਕਦਾ, ਜਿਸ ਨੇ ਮੈਨੂੰ ਅਪਣਾ ਵਿਦਿਆਰਥੀ ਜੀਵਨ ਚੇਤੇ ਕਰਵਾ ਦਿੱਤਾ ਹੈ। ਮੇਰੀ ਉਮਰ ਦੇ ਮੇਰੇ ਵਰਗੇ ਹੋਰ ਵੀ ਹੋਣਗੇ। ਮੁਬਾਰਕਾਂ!

ਅੰਤਿਕਾ
[ਈਸ਼ਵਰ ਚਿੱਤਰਕਾਰ]
ਖੁਸ਼ੀਆਂ ਅਤੇ ਗਮਾਂ ਦਾ ਸੰਜੋਗ ਹੈ ਸਦੀਵੀ
ਆਬਾਦ ਹੈ ਇਨ੍ਹਾਂ ਤੋਂ ਸੰਸਾਰ ਜ਼ਿੰਦਗੀ ਦਾ।
sandhugulzar@yahoo.com


ਖ਼ਬਰ ਸ਼ੇਅਰ ਕਰੋ

ਵਿਕਾਸ ਦੇ ਦੌਰ ਵਿਚ ਕਿਉਂ ਜੜ੍ਹੋਂ ਉੱਖੜ ਰਹੇ ਹਨ ਲੋਕ ?

ਹਨੇਰੀ ਕਿਵੇਂ ਆਉਂਦੀ ਹੈ? ਮਾਰੂਥਲੀ ਅਤੇ ਸਮੁੰਦਰੀ ਇਲਾਕਿਆਂ ਵਿਚ ਹੁੰਦੀਆਂ ਭੁਗੋਲਿਕ ਤਬਦੀਲੀਆਂ ਸਬੰਧੀ ਜਾਣ ਕੇ ਇਸ ਦਾ ਜਵਾਬ ਲੱਭਿਆ ਜਾ ਸਕਦਾ ਹੈ। ਪੁਰਾਣੇ ਵੇਲਿਆਂ ਦੇ ਕੁਝ ਅੰਧਵਿਸ਼ਵਾਸੀ ਲੋਕ ਇਹ ਸਮਝਦੇ ਸਨ ਹਨੇਰੀਆਂ ਝੱਖੜਾਂ ਵਿਚ ਕਈ ਊਂਧ-ਬਲਾਈਂ ਹੁੰਦੀਆਂ ...

ਪੂਰੀ ਖ਼ਬਰ »

ਵੱਡਾ ਦੁਖਾਂਤ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਬੇਹੱਦ ਦੁਖਦ ਘਟਨਾ ਵਾਪਰਨ ਨੇ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਗ਼ਮਗ਼ੀਨ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਹਾਦਸਾ ਇਕਦਮ ਅਚਾਨਕ ਵਾਪਰਿਆ ਅਤੇ ਇਸ ਵਿਚ ਮੌਤਾਂ ਦੀ ਗਿਣਤੀ 60 ਦੇ ਕਰੀਬ ਹੋ ਗਈ ਅਤੇ ਇਸ ਤੋਂ ਵਧੇਰੇ ਲੋਕ ਜ਼ਖ਼ਮੀ ਵੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX