ਤਾਜਾ ਖ਼ਬਰਾਂ


ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  3 minutes ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ)- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ...
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  17 minutes ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  19 minutes ago
ਨਵੀਂ ਦਿੱਲੀ, 12 ਦਸੰਬਰ- ਆਸਾਮ 'ਚ ਮੌਜੂਦਾ ਹਾਲਾਤ ਨੂੰ ਦੇਖਦਿਆਂ ਇੰਡੀਗੋ ਨੇ ਦਿਬਰੂਗੜ੍ਹ ਤੋਂ ਆਉਣ ਅਤੇ ਜਾਣ ਵਾਲੀ ਸਾਰੀਆਂ ਉਡਾਣਾਂ ਨੂੰ ਅੱਜ (12 ਦਸੰਬਰ) ਲਈ ਰੱਦ ਕਰ ਦਿੱਤਾ ਹੈ। ਇੰਡੀਗੋ ਮੁਤਾਬਕ...
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  36 minutes ago
ਨਵੀਂ ਦਿੱਲੀ, 12 ਦਸੰਬਰ- ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਮਗਰੋਂ ਆਸਾਮ 'ਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ...
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 1 hour ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ...
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ) ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 2 hours ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ...
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ,ਦੇਖੋ ਖ਼ੂਬਸੂਰਤ ਨਜ਼ਾਰਾ
. . .  about 2 hours ago
ਸ਼ਿਮਲਾ, 12 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ 'ਚ ਬਰਫ਼ਬਾਰੀ ਹੋਈ...
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  1 minute ago
ਰਾਂਚੀ, 12 ਦਸੰਬਰ- ਝਾਰਖੰਡ 'ਚ ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਇਹ ਵੋਟਿੰਗ 17 ਸੀਟਾਂ 'ਤੇ ਹੋ ਰਹੀ ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550

ਸੰਪਾਦਕੀ

ਜੋੜ ਮੇਲੇ 'ਤੇ ਵਿਸ਼ੇਸ਼

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂਵਾਲੇ

ਸੰਤ ਕਰਤਾਰ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਜਦੋਂ ਪਿੰਡ ਭੂਰਾ ਕੋਹਨਾ, ਨੇੜੇ ਖੇਮਕਰਨ, ਜ਼ਿਲ੍ਹਾ ਤਰਨ ਤਾਰਨ 1932 ਵਿਚ ਹੋਇਆ ਤਾਂ ਉਸ ਸਮੇਂ ਇਸ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਨਾ ਮਾਤਰ ਸੀ। ਲੋਕ ਪਤਿਤ ਅਤੇ ਨਸ਼ਿਆਂ 'ਚ ਗਲਤਾਨ ਸਨ। ਪਰ ਮਹਾਂਪੁਰਖ ਦੇ ਪਿਤਾ ਜਥੇਦਾਰ ਝੰਡਾ ਸਿੰਘ ਪੂਰਨ ਗੁਰਸਿੱਖ ਅਤੇ ਰਹਿਣੀ-ਬਹਿਣੀ ਦੇ ਧਾਰਨੀ ਸਨ। ਬਚਪਨ ਵਿਚ ਹੀ ਆਪਣੇ ਪਿਤਾ ਦੇ ਪ੍ਰਭਾਵ ਅਧੀਨ ਮਹਾਂਪੁਰਖਾਂ ਨੇ ਗੁਰਸਿੱਖੀ ਪ੍ਰਤੀ ਅਜਿਹੀ ਕਸ਼ਿਸ਼ ਦਿਖਾਈ ਜੋ ਕੇਸਾਂ ਸਵਾਸਾਂ ਨਾਲ ਨਿਭ ਗਈ। ਮਹਿਜ਼ ਪੰਜ ਸਾਲ ਦੀ ਉਮਰ ਵਿਚ ਆਪ ਨੇ 'ਜਪੁ ਜੀ' ਸਾਹਿਬ ਜ਼ਬਾਨੀ ਪਿੰਡ ਦੇ ਗ੍ਰੰਥੀ ਬਾਬਾ ਬੱਗਾ ਸਿੰਘ ਤੋਂ ਕੰਠ ਕਰ ਲਿਆ, ਚੜ੍ਹਦੀ ਜਵਾਨੀ 'ਚ ਆਪ ਗੁਰਸਿੱਖੀ ਦੇ ਥੰਮ੍ਹ ਸੰਤ ਬਾਬਾ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦੇ ਸੰਪਰਕ ਵਿਚ ਆਏ ਤਾਂ ਗ੍ਰਹਿਸਥੀ ਜੀਵਨ ਦਾ ਮੋਹ ਤਿਆਗ ਕੇ ਆਪ ਨੇ ਆਪਣਾ ਆਪ ਪੂਰਨ ਤੌਰ 'ਤੇ ਗੁਰੂ ਨੂੰ ਸਮਰਪਿਤ ਕਰ ਦਿੱਤਾ। ਸੇਵਾ ਸਿਮਰਨ ਅਤੇ ਗੁਰਮਤਿ ਦਾ ਪ੍ਰਚਾਰ ਹੀ ਆਪ ਦੀ ਜ਼ਿੰਦਗੀ ਦਾ ਮੁੱਖ ਟੀਚਾ ਹੋ ਕੇ ਨਿਬੜਿਆ। ਆਪ ਦੇ ਮਨ 'ਚ ਹਮੇਸ਼ਾ ਇਹੀ ਖਾਹਿਸ਼ ਰਹਿੰਦੀ ਸੀ ਕਿ ਕਿਵੇਂ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਗੁਰਸਿੱਖੀ ਧਾਰਾ ਨਾਲ ਜੋੜਿਆ ਜਾਵੇ। ਸੋ, ਆਪ ਨੇ ਇਸ ਮਿਸ਼ਨ ਅਧੀਨ ਦਿਨ-ਰਾਤ ਸਿੱਖੀ ਦਾ ਪ੍ਰਚਾਰ ਕੀਤਾ। ਆਪ ਦੀ ਸ਼ਖ਼ਸੀਅਤ 'ਚ ਅਜਿਹੀ ਚੁੰਬਕੀ ਖਿੱਚ ਸੀ ਕਿ ਜੋ ਵੀ ਸੰਪਰਕ ਵਿਚ ਆਉਂਦਾ, ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਦਾ।
ਬਤੌਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਆਪ ਨੂੰ ਸੱਤ ਸਾਲ ਪ੍ਰਚਾਰ ਦਾ ਸਮਾਂ ਮਿਲ ਸਕਿਆ। ਅਗਸਤ 1977 'ਚ ਜਦੋਂ ਆਪ ਸੋਲਨ ਸਿੱਖੀ ਦੇ ਪ੍ਰਚਾਰ ਲਈ ਜਾ ਰਹੇ ਸਨ ਤਾਂ ਰਸਤੇ 'ਚ ਲੁਧਿਆਣੇ ਕੋਲ ਆਪ ਦੀ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਅਤੇ 'ਜਲ ਕਾ ਜਲੁ ਹੂਆ ਰਾਮ' ਅਨੁਸਾਰ ਪਰਮਾਤਮਾ ਨਾਲ ਅਭੇਦ ਹੋ ਗਏ। ਮਹਿਜ਼ ਆਪਣੀ 45 ਸਾਲ ਦੀ ਉਮਰ ਤੱਕ ਆਪ ਨੇ ਕੌਮ ਨੂੰ ਜੋ ਹਲੂਣਾ ਦਿੱਤਾ, ਐਮਰਜੈਂਸੀ ਦੌਰਾਨ ਮਨੁੱਖਤਾ ਦੇ ਹੱਕਾਂ ਦੀ ਰਾਖੀ ਲਈ 37 ਵੱਡੇ ਨਗਰ ਕੀਰਤਨਾਂ ਦਾ ਆਯੋਜਨ ਕਰ ਕੇ ਦਿੱਲੀ ਦਰਬਾਰ ਤੱਕ ਆਵਾਜ਼ ਬੁਲੰਦ ਕਰਨਾ, ਇਹ ਸਿਰਫ ਸੰਤ ਕਰਤਾਰ ਸਿੰਘ ਖ਼ਾਲਸਾ ਦੇ ਹਿੱਸੇ ਹੀ ਆਇਆ। ਉਹ ਕੰਮ ਜਿਨ੍ਹਾਂ ਨੂੰ ਸਦੀਆਂ ਚਾਹੀਦੀਆਂ ਸਨ, ਆਪ ਨੂੰ ਛੋਟੀ ਉਮਰੇ ਹੀ ਕਰ ਦਿਖਾਏ। ਆਪਣੇ ਪਰਿਵਾਰ ਨਾਲੋਂ ਕੌਮ ਦੀ ਚੜ੍ਹਦੀ ਕਲਾ ਹੀ ਉਨ੍ਹਾਂ ਦਾ ਮੁੱਖ ਟੀਚਾ ਸੀ। ਉਹ ਚਾਹੁੰਦੇ ਸਨ ਕਿ ਚੰਗੇ ਰਾਗੀ, ਢਾਡੀ ਅਤੇ ਪ੍ਰਚਾਰਕ ਵੱਧ ਤੋਂ ਵੱਧ ਹੋਣ ਤਾਂ ਜੋ ਕੌਮ ਨੂੰ ਗੁਰਸਿੱਖੀ ਰਹਿਣੀ-ਬਹਿਣੀ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਅੱਜ ਆਪ ਦੇ ਜਨਮ ਅਸਥਾਨ ਪਿੰਡ ਭੂਰਾ ਕੋਹਨਾ ਵਿਖੇ ਜਿਥੇ ਸ਼ਾਨਦਾਰ ਗੁਰਦੁਆਰਾ ਸਾਹਿਬ 'ਖ਼ਾਲਸਾ ਦਰਬਾਰ' ਸੁਸ਼ੋਭਿਤ ਹੈ, ਉਥੇ ਨਾਲ ਹੀ ਗੁਰਦੁਆਰਾ ਸਾਹਿਬ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਅਤੇ ਭਾਈ ਮਨਜੀਤ ਸਿੰਘ ਦੇ ਉਦਮ ਨਾਲ ਸਿੱਖ ਮਿਸ਼ਨਰੀ ਕਾਲਜ ਵੀ ਚੱਲ ਰਿਹਾ ਹੈ। ਜਿਥੇ ਮਹਾਂਪੁਰਖਾਂ ਦੀ ਸੋਚ ਅਨੁਸਾਰ ਰਾਗੀ ਢਾਡੀ ਅਤੇ ਪ੍ਰਚਾਰਕ ਕੌਮ ਦੀ ਸੇਵਾ ਲਈ ਤਿਆਰ ਕੀਤੇ ਜਾ ਰਹੇ ਹਨ।
ਸੰਤ ਮਹਾਂਪੁਰਖਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋੜ ਮੇਲਾ ਹਰ ਸਾਲ 5 ਕੱਤਕ (21 ਅਕਤੂਬਰ) ਨੂੰ ਮਨਾਇਆ ਜਾਂਦਾ ਹੈ, ਜਿਸ ਵਿਚ ਕੌਮ ਦੇ ਧਾਰਮਿਕ ਅਤੇ ਰਾਜਨੀਤਕ ਆਗੂ ਹਾਜ਼ਰੀਆਂ ਭਰਦੇ ਹਨ ਅਤੇ ਰਾਗੀ, ਢਾਡੀ ਜਥੇ ਸੰਤ ਮਹਾਂਪੁਰਖਾਂ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਂਦੇ ਹਨ।
ਸਿਰ ਜਾਵੇ ਤਾਂ ਜਾਵੇ,
ਮੇਰਾ ਸਿੱਖੀ ਸਿਦਕ ਨਾ ਜਾਵੇ।

-ਮੋ: 98553-69898


ਖ਼ਬਰ ਸ਼ੇਅਰ ਕਰੋ

ਬਸਪਾ ਨਾਲੋਂ ਤੋੜ-ਵਿਛੋੜੇ ਤੋਂ ਖੁਸ਼ ਹਨ ਕਾਂਗਰਸ ਨੇਤਾ

ਜ਼ਿਆਦਾਤਰ ਸੀਨੀਅਰ ਕਾਂਗਰਸ ਨੇਤਾ ਮਹਿਸੂਸ ਕਰਦੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਸਪਾ ਨਾਲ ਗੱਠਜੋੜ ਅਸਫ਼ਲ ਰਹਿਣ ਦਾ ਫਾਇਦਾ ਕਾਂਗਰਸ ਨੂੰ ਹੀ ਹੋਵੇਗਾ। ਉਹ ਮਹਿਸੂਸ ਕਰਦੇ ਹਨ ਕਿ ਉੱਚ ਜਾਤੀਆਂ ਦੀਆਂ ਵੋਟਾਂ, ਖ਼ਾਸ ਕਰ ਬ੍ਰਾਹਮਣ ਜਿਹੜੇ ਕਿ ...

ਪੂਰੀ ਖ਼ਬਰ »

ਭਾਰਤ ਤੇ ਪਾਕਿਸਤਾਨ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਰੱਖਣ

ਪਿਛਲੇ ਦਿਨੀ ਰਾਅ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਦੁੱਲਤ ਨੇ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪੋ ਵਿਚਲੀ ਖਹਿਬਾਜ਼ੀ ਬੰਦ ਕਰਨ ਤੇ ਗੱਲਬਾਤ ਦਾ ਸਿਲਸਿਲਾ ਬੰਦ ਕਰਨ ਦੀ ਬੱਜਰ ਗ਼ਲਤੀ ਨਾ ਕਰਨ। ਦੋਵੇਂ ਧਿਰਾਂ ਨੂੰ ਚੇਤੇ ਰੱਖਣ ਦੀ ...

ਪੂਰੀ ਖ਼ਬਰ »

ਵਿਕਾਸ ਦੇ ਦੌਰ ਵਿਚ ਕਿਉਂ ਜੜ੍ਹੋਂ ਉੱਖੜ ਰਹੇ ਹਨ ਲੋਕ ?

ਹਨੇਰੀ ਕਿਵੇਂ ਆਉਂਦੀ ਹੈ? ਮਾਰੂਥਲੀ ਅਤੇ ਸਮੁੰਦਰੀ ਇਲਾਕਿਆਂ ਵਿਚ ਹੁੰਦੀਆਂ ਭੁਗੋਲਿਕ ਤਬਦੀਲੀਆਂ ਸਬੰਧੀ ਜਾਣ ਕੇ ਇਸ ਦਾ ਜਵਾਬ ਲੱਭਿਆ ਜਾ ਸਕਦਾ ਹੈ। ਪੁਰਾਣੇ ਵੇਲਿਆਂ ਦੇ ਕੁਝ ਅੰਧਵਿਸ਼ਵਾਸੀ ਲੋਕ ਇਹ ਸਮਝਦੇ ਸਨ ਹਨੇਰੀਆਂ ਝੱਖੜਾਂ ਵਿਚ ਕਈ ਊਂਧ-ਬਲਾਈਂ ਹੁੰਦੀਆਂ ...

ਪੂਰੀ ਖ਼ਬਰ »

ਵੱਡਾ ਦੁਖਾਂਤ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਬੇਹੱਦ ਦੁਖਦ ਘਟਨਾ ਵਾਪਰਨ ਨੇ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਵਿਚ ਗ਼ਮਗ਼ੀਨ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਹਾਦਸਾ ਇਕਦਮ ਅਚਾਨਕ ਵਾਪਰਿਆ ਅਤੇ ਇਸ ਵਿਚ ਮੌਤਾਂ ਦੀ ਗਿਣਤੀ 60 ਦੇ ਕਰੀਬ ਹੋ ਗਈ ਅਤੇ ਇਸ ਤੋਂ ਵਧੇਰੇ ਲੋਕ ਜ਼ਖ਼ਮੀ ਵੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX