ਤਾਜਾ ਖ਼ਬਰਾਂ


ਕੰਡਿਆਲੀ ਤਾਰ ਤੋਂ ਮਿਲੀ 15 ਕਰੋੜ ਦੀ ਹੈਰੋਇਨ
. . .  1 day ago
ਖੇਮਕਰਨ ,13 ਦਸੰਬਰ (ਰਾਕੇਸ਼ ਬਿੱਲਾ)-ਬੀ ਐੱਸ ਐੱਫ ਦੀ 116 ਬਟਾਲੀਅਨ ਤੇ ਨਾਰਕੋਟਿਕ ਸੈੱਲ ਤਰਨਤਾਰਨ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਸੀਮਾ ਚੌਕੀ ਝੁੱਗੀਆਂ ਨੂਰ ਮੁਹੰਮਦ ਅਧੀਨ ਕੰਡਿਆਲੀ ਤਾਰ ਤੋਂ ਪਾਰ ਸਰਚ ਦੌਰਾਨ ਪਾਕਿਸਤਾਨੀ ...
ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਸਮ੍ਰਿਤੀ ਈਰਾਨੀ ਨੇ ਚੋਣ ਕਮਿਸ਼ਨ 'ਚ ਦਰਜ ਕਰਾਈ ਸ਼ਿਕਾਇਤ
. . .  1 day ago
ਨਵੀਂ ਦਿੱਲੀ, 13 ਦਸੰਬਰ - ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਰੇਪ ਇਨ ਇੰਡੀਆ ਵਾਲੀ ਟਿੱਪਣੀ 'ਤੇ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ 'ਚ ਸ਼ਿਕਾਇਤ ਦਰਜ ਕਰਾਈ ਹੈ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਟਿੱਪਣੀ ਖਿਲਾਫ...
ਸੂਬੇ ਨਾਗਰਿਕਤਾ ਕਾਨੂੰਨ ਲਾਗੂ ਕਰਨ ਤੋਂ ਇਨਕਾਰ ਨਹੀਂ ਕਰ ਸਕਦੇ - ਮੀਡੀਆ ਰਿਪੋਰਟ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਆਪਣੇ ਰਾਜਾਂ ਵਿਚ ਲਾਗੂ ਕਰਨ ਨੂੰ ਲੈ ਕੇ ਹੁਣ ਤੱਕ ਛੱਤੀਸਗੜ੍ਹ, ਕੇਰਲ, ਪੰਜਾਬ , ਪੱਛਮੀ ਬੰਗਾਲ ਤੇ ਮੱਧ ਪ੍ਰਦੇਸ਼ ਨੇ ਸਪਸ਼ਟ ਕੀਤਾ ਹੈ ਕਿ ਉਹ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਲਾਗੂ ਨਹੀਂ ਕਰਨਗੇ ਪਰੰਤੂ ਰਿਪੋਰਟਾਂ...
ਮੀਂਹ ਦੇ ਪਾਣੀ ਨਾਲ ਕਰਤਾਰਪੁਰ ਲਾਂਘਾ ਮਾਰਗ ਨੁਕਸਾਨਿਆ
. . .  1 day ago
ਕਰਤਾਰਪੁਰ ਲਾਂਘਾ, 13 ਦਸੰਬਰ (ਡਾ.ਕਾਹਲੋਂ, ਪੁਰੇਵਾਲ) - ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਜੀ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਡੇਰਾ ਬਾਬਾ ਨਾਨਕ ਤੋਂ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੱਕ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ...
ਕਲਾਨੌਰ ਦੇ ਐਸ.ਐਮ.ਓ. ਡਾ ਲਖਵਿੰਦਰ ਸਿੰਘ ਅਠਵਾਲ ਦਾ ਨੈਸ਼ਨਲ ਐਵਾਰਡ ਨਾਲ ਸਨਮਾਨ
. . .  1 day ago
ਕਲਾਨੌਰ, 13 ਦਸੰਬਰ (ਪੁਰੇਵਾਲ) - ਆਯੂਸ਼ਮਾਨ ਭਾਰਤ ਅਧੀਨ ਸ਼ੁਰੂ ਕੀਤੇ ਗਏ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਪ੍ਰਤੀ ਆਪਣੀਆਂ ਚੰਗੀਆਂ ਸੇਵਾਵਾਂ ਦੇਣ ਅਤੇ ਇਸ 'ਚ ਦੇਸ਼ ਭਰ 'ਚ ਚੰਗੀ ਕਾਰਗੁਜ਼ਾਰੀ ਵਿਖਾਉਣ 'ਤੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਸ਼ਹੀਦ ਸੁਖਵਿੰਦਰ...
ਪੰਜਾਬ 'ਚ ਡਿਜੀਟਲ ਕ੍ਰਾਂਤੀ ਨੂੰ ਹੋਰ ਨਿਖਾਰਨ ਲਈ ਕੈਪਟਨ ਵੱਲੋਂ ਅਹਿਮ ਐਲਾਨ
. . .  1 day ago
ਚੰਡੀਗੜ੍ਹ, 13 ਦਸੰਬਰ - ਸੂਬੇ ਵਿਚ ਡਿਜੀਟਲ ਇਨਕਲਾਬ 'ਚ ਹੋਰ ਪ੍ਰਗਤੀ ਲਿਆਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਅਗਲੇ ਮਹੀਨੇ ਜਨਵਰੀ ਤੋਂ ਨਵੀਆਂ ਫਾਈਲਾਂ...
ਅਮਿਤ ਸ਼ਾਹ ਦਾ ਵੀ ਸ਼ਿਲਾਂਗ ਦੌਰਾ ਰੱਦ, ਫਰਾਂਸ ਵੱਲੋਂ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਕਾਨੂੰਨ ਤੋਂ ਬਾਅਦ ਪੂਰਬ ਉਤਰ ਦੇ ਹਾਲਾਤ ਗੰਭੀਰ ਬਣੇ ਹੋਏ ਹਨ। ਵੱਡੇ ਪੱਧਰ 'ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਦਾ ਭਾਰਤ ਦੌਰਾ ਜੋ ਗੁਹਾਟੀ 'ਚ ਹੋਣਾ ਸੀ ਰੱਦ ਹੋ ਗਿਆ ਹੈ। ਹੁਣ...
ਨਾਗਰਿਕਤਾ ਕਾਨੂੰਨ : ਵਿਰੋਧ 'ਚ ਸੜਕ 'ਤੇ ਜਾਮੀਆ ਦੇ ਵਿਦਿਆਰਥੀ, ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
. . .  1 day ago
ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਵੀ ਇਸ ਨੂੰ ਲੈ ਕੇ ਲੋਕ ਸੜਕਾਂ 'ਤੇ ਉਤਰੇ ਹੋਏ ਹਨ। ਹੁਣ ਜਾਮੀਆ ਮਿਲੀਆ ਇਸਲਾਮਿਕ ਵਿਚ ਵਿਦਿਆਰਥੀ ਇਸ ਐਕਟ ਨੂੰ ਲੈ ਕੇ...
ਅਰਥਵਿਵਸਥਾ 'ਚ ਸੁਧਾਰ ਲਈ ਚੁੱਕੇ ਕਦਮਾਂ ਨੇ ਦਿਖਾਏ ਰੰਗ -ਨਿਰਮਲਾ ਸੀਤਰਮਣ
. . .  1 day ago
ਨਵੀਂ ਦਿੱਲੀ, 13 ਦਸੰਬਰ - ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਰਥਵਿਵਸਥਾ ਸਰਕਾਰ ਵੱਲੋਂ ਕੀਤੇ ਗਏ ਕੁੱਝ ਸੁਧਾਰਾਂ ਦੇ ਨਤੀਜੇ ਦਿਸਣੇ ਸ਼ੁਰੂ ਹੋ ਗਏ ਹਨ। ਦੇਸ਼ ਵਿਚ ਨਿਵੇਸ਼ ਵੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰਥਵਿਵਸਥਾ ਨੂੰ ਰਫ਼ਤਾਰ ਦੇਣ...
ਕੈਬ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਜਾਪਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੌਰਾ ਟਾਲਿਆ
. . .  1 day ago
ਨਵੀਂ ਦਿੱਲੀ, 13 ਦਸੰਬਰ - ਨਾਗਰਿਕਤਾ ਸੋਧ ਬਿਲ (ਕੈਬ) ਖਿਲਾਫ ਜਾਰੀ ਵਿਰੋਧ ਪ੍ਰਦਰਸ਼ਨ ਵਿਚਕਾਰ ਭਾਰਤ ਜਾਪਾਨ ਵਿਚਕਾਰ ਹੋਣ ਵਾਲੀ ਸਿਖਰ ਬੈਠਕ ਟਾਲ ਦਿੱਤੀ ਗਈ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲਾ ਨੇ ਦਿੱਤੀ। ਇਹ ਬੈਠਕ ਗੁਹਾਟੀ ਵਿਚ ਹੋਣੀ ਸੀ। ਜਾਪਾਨ ਦੇ ਪ੍ਰਧਾਨ...
ਕੈਦੀ ਨੂੰ ਉਸ ਦੇ ਸਾਥੀ ਲੈ ਕੇ ਹੋਏ ਫ਼ਰਾਰ, ਗੋਲੀਬਾਰੀ 'ਚ ਇਕ ਮੁਲਾਜ਼ਮ ਜ਼ਖਮੀ
. . .  1 day ago
ਮੂਨਕ, 13 ਦਸੰਬਰ (ਅ.ਬ) - ਜ਼ਿਲ੍ਹਾ ਸੰਗਰੂਰ ਦੇ ਮੂਨਕ 'ਚ ਇਕ ਕੈਦੀ ਨੂੰ ਉਸ ਦੇ ਸਾਥੀ ਲੈ ਕੇ ਫ਼ਰਾਰ ਹੋ ਗਏ ਹਨ। ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ 'ਚ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ...
ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਕਾਬੂ
. . .  1 day ago
ਪਾਤੜਾਂ, 13 ਦਸੰਬਰ (ਜਗਦੀਸ਼ ਸਿੰਘ ਕੰਬੋਜ)- ਚੌਕਸੀ ਵਿਭਾਗ ਨੇ ਪਾਤੜਾਂ ਵਿਖੇ ਛਾਪੇਮਾਰੀ ਕਰ ਕੇ..
ਦਿੱਲੀ : ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 13 ਦਸੰਬਰ- ਦਿੱਲੀ ਦੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਪ੍ਰਦਰਸ਼ਨ...
ਅਦਾਲਤ ਨੇ ਰਤੁਲ ਪੁਰੀ ਦੀ ਜ਼ਮਾਨਤ ਪਟੀਸ਼ਨ ਨੂੰ ਦਿੱਤੀ ਮਨਜ਼ੂਰੀ
. . .  1 day ago
ਨਵੀਂ ਦਿੱਲੀ, 13 ਦਸੰਬਰ- ਦਿੱਲੀ ਦੀ ਇਕ ਵਿਸ਼ੇਸ਼ ਅਦਾਲਤ ਨੇ ਬੈਂਕ ਮਾਮਲੇ 'ਚ ਰਤੁਲ ਪੁਰੀ ਦੀ ਜ਼ਮਾਨਤ...
ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚੇ ਕਾਂਗਰਸੀ ਨੇਤਾ ਜੈ ਰਾਮ ਰਮੇਸ਼
. . .  1 day ago
ਨਵੀਂ ਦਿੱਲੀ, 13 ਦਸੰਬਰ- ਨਾਗਰਿਕਤਾ ਸੋਧ ਬਿਲ ਦੇ ਖ਼ਿਲਾਫ਼ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜੈਰਾਮ ਰਮੇਸ਼ ਨੇ ਆਪਣੀ ਪਟੀਸ਼ਨ...
ਜੰਮੂ-ਕਸ਼ਮੀਰ ਹਾਈਕੋਰਟ ਦੇ ਚਾਰ ਜੱਜਾਂ ਨੇ ਆਪਣੀ ਰਿਪੋਰਟਰ ਸੁਪਰੀਮ ਕੋਰਟ 'ਚ ਕੀਤੀ ਦਾਇਰ
. . .  1 day ago
ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ ਅਕਾਲੀ ਦਲ ਬਾਦਲ ਦੀ ਵਰਕਿੰਗ ਕਮੇਟੀ ਦੀ ਬੈਠਕ
. . .  1 day ago
ਹਾਈਕਮਾਂਡ ਤੇ ਕੈਪਟਨ ਨੂੰ ਹੈ ਮੰਤਰੀ ਮੰਡਲ 'ਚ ਫੇਰ ਬਦਲ ਕਰਨ ਦਾ ਅਧਿਕਾਰ : ਤ੍ਰਿਪਤ ਬਾਜਵਾ
. . .  1 day ago
ਦਿੱਲੀ ਹਾਈਕੋਰਟ ਨੇ ਜੇ.ਐਨ.ਯੂ ਦੇ ਵਿਦਿਆਰਥੀਆਂ ਦਾ ਮੰਗਿਆ ਵੇਰਵਾ
. . .  1 day ago
ਮਾਜਰੀ ਪੁਲਿਸ ਨੇ ਫੜੀ ਖੇਰ ਲੱਕੜ ਦੀ ਭਰੀ ਦਸ ਚੱਕੀ ਗੱਡੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550

ਖੇਡ ਸੰਸਾਰ

ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ

ਏਸ਼ੀਅਨ ਚੈਂਪੀਅਨਜ਼ ਟਰਾਫੀ
ਮਸਕਟ, 20 ਅਕਤੂਬਰ (ਏਜੰਸੀ)-ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਆਪਣੇ ਦੂਸਰੇ ਮੁਕਾਬਲੇ 'ਚ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਟੂਰਨਾਮੈਂਟ 'ਚ ਲਗਾਤਾਰ ਦੂਸਰੀ ਜਿੱਤ ਪ੍ਰਾਪਤ ਕੀਤੀ | ਮੈਚ ਦੀ ਸ਼ੁਰੂਆਤ ਭਾਵੇ ਭਾਰਤ ਲਈ ਖਰਾਬ ਰਹੀ | ਮੈਚ ਦੇ ਪਹਿਲੇ ਹੀ ਮਿੰਟ 'ਚ ਪਾਕਿਸਤਾਨ ਨੇ ਪੈਨਲਟੀ ਕਾਰਨਰ ਪ੍ਰਾਪਤ ਕਰ ਲਿਆ ਤੇ ਇਰਫਾਨ ਜੂਨੀਅਰ ਨੇ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ | ਇਸ ਦੇ ਬਾਅਦ ਭਾਰਤੀ ਟੀਮ ਜਲਦ ਹੀ ਸੰਭਲ ਗਈ ਅਤੇ ਉਸਨੇ ਪਾਕਿ ਟੀਮ 'ਤੇ ਦਬਾਅ ਬਣਾ ਲਿਆ ਅਤੇ ਮੈਚ ਦੇ 24ਵੇਂ ਮਿੰਟ 'ਚ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਮੈਚ ਨੂੰ ਬਰਾਬਰੀ 'ਤੇ ਲੈ ਆਂਦਾ | ਮੈਚ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ ਸਨ | ਦੂਜੇ ਅੱਧ ਦੇ ਸ਼ੁਰੂ ਹੋਣ ਦੇ 2 ਮਿੰਟ ਬਾਅਦ ਹੀ ਜੂਨੀਅਰ ਵਿਸ਼ਵ ਕੱਪ ਜੇਤੂ ਮਨਦੀਪ ਸਿੰਘ ਨੇ ਗੋਲ ਕਰਕੇ ਭਾਰਤੀ ਟੀਮ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ | ਮੈਚ ਦੇ 42ਵੇਂ ਮਿੰਟ 'ਚ ਦਿਲਪ੍ਰੀਤ ਸਿੰਘ ਨੇ ਟੂਰਨਾਮੈਂਟ 'ਚ ਆਪਣਾ ਚੌਥਾ ਅਤੇ ਮੈਚ ਦਾ ਤੀਸਰਾ ਗੋਲ ਕਰਕੇ ਟੀਮ ਦਾ ਸਕੋਰ 3-1 ਕਰ ਦਿੱਤਾ ਅਤੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ | ਇਸ ਤੋਂ ਪਹਿਲਾਂ ਭਾਰਤ ਨੇ ਸ਼ੁੱਕਰਵਾਰ ਨੂੰ ਓਮਾਨ ਨੂੰ 11-0 ਨਾਲ ਹਰਾਇਆ ਸੀ | ਟੂਰਨਾਮੈਂਟ 'ਚ ਭਾਰਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਜਾਪਾਨ ਨਾਲ ਹੋਵੇਗਾ | ਭਾਰਤੀ ਸਮੇਂ ਮੁਤਾਬਿਕ ਇਹ ਮੈਚ ਰਾਤ 10:30 ਵਜੇ ਖੇਡਿਆ ਜਾਵੇਗਾ |


ਖ਼ਬਰ ਸ਼ੇਅਰ ਕਰੋ

ਡੈਨਮਾਰਕ ਓਪਨ : ਸਾਇਨਾ ਫਾਈਨਲ 'ਚ

ਕਿਦਾਂਬੀ ਸੈਮੀਫਾਈਨਲ 'ਚ ਹਾਰੇ ਓਡੇਂਸੇ (ਡੈਨਮਾਰਕ), 20 ਅਕਤੂਬਰ (ਏਜੰਸੀ)- ਦੇਸ਼ ਦੀ ਸਟਾਰ ਮਹਿਲਾ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਜੇਤੂ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਡੈਨਮਾਰਕ ਓਪਨ ਦੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ | ਵਿਸ਼ਵ ਨੰਬਰ-10 ਸਾਇਨਾ ਨੇ ਮਹਿਲਾ ...

ਪੂਰੀ ਖ਼ਬਰ »

ਮੁੰਬਈ ਵਲੋਂ 12 ਸਾਲ ਬਾਅਦ ਵਿਜੇ ਹਜ਼ਾਰੇ ਟਰਾਫ਼ੀ 'ਤੇ ਕਬਜ਼ਾ

ਬੈਂਗਲੁਰੂ, 20 ਅਕਤੂਬਰ (ਏਜੰਸੀ)- ਭਾਰਤ 'ਚ ਘਰੇਲੂ ਕ੍ਰਿਕਟ 'ਚ ਆਪਣਾ ਦਬਦਬਾ ਕਾਇਮ ਰੱਖਣ ਵਾਲੀ ਮੁੰਬਈ ਨੇ ਵਧੀਆ ਗੇਂਦਬਾਜ਼ੀ ਅਤੇ ਅਦਿੱਤਿਆ ਤਾਰੇ ਤੇ ਸਿਵਦੇਸ਼ ਲਾਡ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸਨਿਚਰਵਾਰ ਨੂੰ ਆਪਣੇ ਵਿਰੋਧੀ ਦਿੱਲੀ ਨੂੰ 4 ਵਿਕਟਾਂ ਨਾਲ ...

ਪੂਰੀ ਖ਼ਬਰ »

ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਲਿਆ ਸੰਨਿਆਸ

ਨਵੀਂ ਦਿੱਲੀ, 20 ਅਕਤੂਬਰ (ਏਜੰਸੀ)- ਆਪਣੇ 13 ਸਾਲ ਦੇ ਕ੍ਰਿਕਟ ਜੀਵਨ ਨੂੰ ਵਿਰਾਮ ਦਿੰਦੇ ਹੋਏ ਮੇਰਠ ਦੇ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਕ੍ਰਿਕਟ ਦੇ ਸਾਰੇ ਪੱਖਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ | ਪ੍ਰਵੀਨ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ 'ਚੋਂ ਬਾਹਰ ...

ਪੂਰੀ ਖ਼ਬਰ »

ਭਾਰਤ ਲਈ ਇਕ ਦਿਨਾ ਮੈਚ ਖੇਡਣ ਵਾਲੇ 224ਵੇਂ ਖਿਡਾਰੀ ਬਣਨਗੇ ਰਿਸ਼ਭ ਪੰਤ

ਗੁਹਾਟੀ, 20 ਅਕਤੂਬਰ (ਏਜੰਸੀ)- ਰਿਸ਼ਭ ਪੰਤ ਟੈਸਟ ਕਿ੍ਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਅਦ ਇਕ ਦਿਨਾ ਮੈਚਾਂ 'ਚ ਵੀ ਡੇਬਿਯੂ ਕਰਨ ਲਈ ਤਿਆਰ ਹਨ | ਇਸ ਵਿਕਟਕੀਪਰ ਬੱਲੇਬਾਜ਼ ਨੂੰ ਐਤਵਾਰ ਨੂੰ ਵੈਸਟ ਇੰਡੀਜ਼ ਦੇ ਿਖ਼ਲਾਫ਼ ਪਹਿਲੇ ਇਕ ਦਿਨਾ ਮੈਚ 'ਚ ਖੇਡਣ ਦਾ ਮੌਕਾ ...

ਪੂਰੀ ਖ਼ਬਰ »

ਨੇਤਰਹੀਣਾਂ ਦੇ ਕੌਮਾਂਤਰੀ ਟੀ-20 ਕਿ੍ਕਟ ਮੈਚ ਦੌਰਾਨ ਭਾਰਤ ਦੀ ਸ੍ਰੀਲੰਕਾ 'ਤੇ ਚੌਥੀ ਵਾਰ ਜਿੱਤ

ਲੁਧਿਆਣਾ, 20 ਅਕਤੂਬਰ (ਸਲੇਮਪੁਰੀ)-ਭਾਰਤ ਦੇ ਨੇਤਰਹੀਣ ਕਿ੍ਕਟ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸ੍ਰੀਲੰਕਾ ਨੰੂ 7 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਹਾਰ ਦਿੱਤੀ ਹੈ | ਇਸ ਮੌਕੇ ਜੇਤੂ ਟੀਮ ਦੇ ਕਪਤਾਨ ਅਜੇ ਕੁਮਾਰ ਨੰੂ 'ਮੈਨ ਆਫ਼ ਦਾ ਮੈਚ' ...

ਪੂਰੀ ਖ਼ਬਰ »

ਏਸ਼ੀਅਨ ਚੈਂਪੀਅਨ ਟਰਾਫ਼ੀ 'ਚ ਭਾਰਤ-ਪਾਕਿ ਦਰਮਿਆਨ ਮੁਕਾਬਲਾ ਅੱਜ

ਮਸਕਟ, 20 ਅਕਤੂਬਰ (ਏਜੰਸੀ)- ਏਸ਼ੀਅਨ ਖੇਡਾਂ 'ਚ ਨਿਰਾਸ਼ਜਨਕ ਪ੍ਰਦਰਸ਼ਨ 'ਚੋਂ ਉਭਰਦੇ ਹੋਏ ਭਾਰਤੀ ਪੁਰਸ਼ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨ ਟਰਾਫ਼ੀ ਹਾਕੀ 'ਚ ਆਪਣੀ ਸ਼ੁਰੂਆਤ ਧਮਾਕੇਦਾਰ ਅੰਦਾਜ਼ 'ਚ ਕੀਤੀ ਹੈ | ਆਪਣੇ ਪਹਿਲੇ ਮੈਚ 'ਚ ਹੀ ਸ਼ੁੱਕਰਵਾਰ ਨੂੰ ਉਸ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX