ਤਾਜਾ ਖ਼ਬਰਾਂ


ਪੁਲਵਾਮਾ ਹਮਲੇ ਦੇ ਦੁਖ 'ਚ ਵਿਰਾਟ ਕੋਹਲੀ ਨੇ ਖੇਡ ਸਨਮਾਨ ਸਮਾਰੋਹ ਕੀਤਾ ਰੱਦ
. . .  1 day ago
ਨਵੀਂ ਦਿੱਲੀ, 16 ਫਰਵਰੀ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਪੁਲਵਾਮਾ 'ਚ ਅੱਤਵਾਦੀ ਹਮਲੇ ਦੇ ਚੱਲਦਿਆਂ ਅੱਜ ਸਨਿੱਚਰਵਾਰ ਨੂੰ ਹੋਣ ਵਾਲੇ ਆਰਪੀ-ਐਸਜੀ ਭਾਰਤੀ ਖੇਲ ਸਨਮਾਨ ...
ਕੈਪਟਨ ਅਮਰਿੰਦਰ ਸਿੰਘ ਭਲਕੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਰੌਲੀ ਪੁੱਜਣਗੇ
. . .  1 day ago
ਨੂਰਪੁਰ ਬੇਦੀ ,16 ਫਰਵਰੀ (ਹਰਦੀਪ ਸਿੰਘ ਢੀਂਡਸਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ 17 ਫਰਵਰੀ ਨੂੰ ਬਾਅਦ ਦੁਪਹਿਰ ਤਿੰਨ ਵਜੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਰੌਲੀ ਵਿਖੇ ਪੁੱਜ ...
ਸ਼ਹੀਦ ਦੇ ਅੰਤਿਮ ਸਸਕਾਰ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਜਵਾਨ ਕਾਂਸਟੇਬਲ ਤਿਲਕ ਰਾਜ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਧੇਵਾ (ਕਾਂਗੜਾ) ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਤੇ ਹਿਮਾਚਲ ਪ੍ਰਦੇਸ਼ ਦੇ...
ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਪਸ਼ੂ ਹਸਪਤਾਲ ਨੂੰ ਦਿੱਤਾ 26 ਲੱਖ
. . .  1 day ago
ਤਪਾ ਮੰਡੀ, 16 ਫਰਵਰੀ (ਵਿਜੇ ਸ਼ਰਮਾ) - ਤਪਾ ਮੰਡੀ ਦੇ ਜੰਮਪਲ ਤੇ ਪੰਜਾਬ ਦੇ ਪਸ਼ੂ ਪਾਲਕ ਤੇ ਡੇਅਰੀ ਵਿਕਾਸ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਆਪਣੇ ਕੋਟੇ ਵਿਚੋਂ ਤਪਾ ਦੇ ਪਸ਼ੂ ਹਸਪਤਾਲ ਨੂੰ 26 ਲੱਖ ਰੁਪਏ ਦਿੰਦੇ ਹੋਏ ਕਿਹਾ ਕਿ ਤਪਾ ਦਾ ਪਸ਼ੂ ਹਸਪਤਾਲ ਇਕ...
ਪੋਖਰਨ 'ਚ ਭਾਰਤੀ ਹਵਾਈ ਫੌਜ ਵਲੋਂ ਜੋਰਦਾਰ ਅਭਿਆਸ
. . .  1 day ago
ਪੋਖਰਨ, 16 ਫਰਵਰੀ - ਭਾਰਤੀ ਹਵਾਈ ਫੌਜ ਵਲੋਂ ਅੱਜ ਰਾਜਸਥਾਨ 'ਚ ਪੋਖਰਨ ਰੇਂਜ ਵਿਖੇ ਜੋਰਦਾਰ ਅਭਿਆਸ ਕੀਤਾ ਗਿਆ। ਇਸ ਅਭਿਆਸ ਵਾਯੂ ਸ਼ਕਤੀ 2019 ਤਹਿਤ ਕੀਤਾ...
ਆਈ.ਈ.ਡੀ. ਧਮਾਕੇ ਕਾਰਨ ਮੇਜਰ ਸ਼ਹੀਦ
. . .  1 day ago
ਜੰਮੂ, 16 ਫਰਵਰੀ - ਰਾਜੌਰੀ ਜ਼ਿਲ੍ਹੇ 'ਚ ਪੈਂਦੀ ਲਾਈਨ ਆਫ਼ ਕੰਟਰੋਲ 'ਤੇ ਆਈ.ਈ.ਡੀ. ਧਮਾਕਾ ਹੋਣ ਕਾਰਨ ਇਕ ਮੇਜਰ ਦੇ ਸ਼ਹੀਦ ਹੋ ਗਿਆ ਹੈ ਤੇ ਇਕ ਜਵਾਨ ਜ਼ਖਮੀ ਹੋਇਆ ਹੈ। ਇਹ ਧਮਾਕਾ ਪੁਲਵਾਮਾ ਹਮਲੇ ਦੇ ਦੋ ਦਿਨ ਬਾਅਦ ਹੋਇਆ...
ਬੈਂਕ ਅਧਿਕਾਰੀਆਂ ਨੇ ਬੱਚੇ ਕੀਤੇ ਘਰ 'ਚ ਕੈਦ
. . .  1 day ago
ਬੰਗਾ, 16 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਇਕ ਕਰਜ਼ੇ ਨੂੰ ਸਮੇਂ ਸਿਰ ਨਾ ਮੋੜਨ ਦੇ ਮਾਮਲੇ 'ਚ ਤਿੰਨ ਘੰਟੇ ਬੱਚੇ ਘਰ ਵਿਚ ਕੈਦ ਕੀਤੇ। ਬੈਂਕ ਦੇ ਅਧਿਕਾਰੀਆਂ ਵਲੋਂ ਤਾਲਾ ਲਗਾ ਕੇ ਘਰ ਨੂੰ ਸੀਲ ਕੀਤਾ ਗਿਆ। ਡੀ.ਐਸ.ਪੀ. ਬੰਗਾ ਵਲੋਂ ਤਾਲਾ...
ਐਮੀ ਵਿਰਕ ਤੇ ਰਣਜੀਤ ਬਾਵਾ ਵਲੋਂ ਸ਼ਹੀਦ ਜਵਾਨਾਂ ਨੂੰ ਮਦਦ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 16 ਫਰਵਰੀ - ਪੰਜਾਬੀ ਕਲਾਕਾਰ ਐਮੀ ਵਿਰਕ ਤੇ ਰਣਜੀਤ ਬਾਵਾ ਨੇ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਲਈ ਢਾਈ-ਢਾਈ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ...
ਅਮਿਤਾਭ ਬੱਚਨ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 16 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਦੇ ਪਰਿਵਾਰਾਂ ਨੂੰ ਫ਼ਿਲਮ ਅਦਾਕਾਰ ਅਮਿਤਾਭ ਬੱਚਨ ਨੇ 5-5 ਲੱਖ ਰੁਪਏ ਦੇਣ ਦਾ ਐਲਾਨ
ਕਸ਼ਮੀਰ ਆਧਾਰਿਤ ਡਰਾਈਵਰਾਂ ਅਤੇ ਵਾਹਨਾਂ 'ਤੇ ਹਮਲੇ ਬਾਰੇ ਅਫ਼ਵਾਹਾਂ ਹਨ ਝੂਠੀਆਂ 'ਤੇ ਬੇਬੁਨਿਆਦ- ਐੱਸ.ਐੱਸ.ਪੀ
. . .  1 day ago
ਊਧਮਪੁਰ, 16 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਊਧਮਪੁਰ ਵਿਖੇ ਕਸ਼ਮੀਰ ਆਧਾਰਿਤ ਡਰਾਈਵਰਾਂ ਅਤੇ ਵਾਹਨਾਂ 'ਤੇ ਹਮਲੇ ਬਾਰੇ ਅਫ਼ਵਾਹਾਂ ਫੈਲ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਊਧਮ ਪੁਰ ਦੇ ਐੱਸ.ਐੱਸ.ਪੀ ਨੇ ਦੱਸਿਆ ਕਿ ਇਹ .....
ਰਿਲਾਇੰਸ ਫਾਊਂਡੇਸ਼ਨ ਪੁਲਵਾਮਾ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਚੁੱਕੇਗੀ ਜ਼ਿੰਮੇਵਾਰੀ
. . .  1 day ago
ਚੰਡੀਗੜ੍ਹ, 16 ਫਰਵਰੀ- ਰਿਲਾਇੰਸ ਫਾਊਂਡੇਸ਼ਨ ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਬੱਚਿਆ ਦੇ ਪਾਲਣ-ਪੋਸ਼ਣ, ਉਨ੍ਹਾਂ ਦੀ ਪੜਾਈ ਤੋਂ ਲੈ ਕੇ ਨੌਕਰੀ ਅਤੇ ਨਾਲ-ਨਾਲ ਪਰਿਵਾਰ ਦੀ ਰੋਜ਼ੀ ਰੋਟੀ ਚੁੱਕਣ ਦਾ ਐਲਾਨ...
550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਦਲੇਰ ਮਹਿੰਦੀ ਵੱਲੋਂ ਗਾਏ ਸ਼ਬਦ ਨੂੰ ਭਾਈ ਲੌਂਗੋਵਾਲ ਨੇ ਕੀਤਾ ਰਿਲੀਜ਼
. . .  1 day ago
ਅੰਮ੍ਰਿਤਸਰ, 16 ਫਰਵਰੀ (ਜਸਵੰਤ ਸਿੰਘ ਜੱਸ)--ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਆਵਾਜ਼ 'ਚ ਗੁਰਬਾਣੀ ਸ਼ਬਦ ਰਿਕਾਰਡ ਕਰਵਾਇਆ ....
ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਅਧੀਨ ਆਉਂਦੇ 6 ਥਾਣਿਆਂ ਦੇ ਮੁਖੀਆਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ 20 ਫਰਵਰੀ ਤੱਕ ਤਬਾਦਲੇ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਦੇ ਕੀਤੇ ਹੁਕਮਾਂ ਤੋਂ ਬਾਅਦ ਅੱਜ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦੇਹਾਤੀ ਦੇ ਐੱਸ.ਐੱਸ.ਪੀ ਵੱਲੋਂ ਵੱਖ-ਵੱਖ .....
'ਦ ਕਪਿਲ ਸ਼ਰਮਾ ਸ਼ੋਅ' ਤੋਂ ਹਟਾਏ ਗਏ ਨਵਜੋਤ ਸਿੱਧੂ
. . .  1 day ago
ਨਵੀਂ ਦਿੱਲੀ, 16 ਫਰਵਰੀ- ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਲੈ ਕੇ ਦਿੱਤੇ ਗਏ ਬਿਆਨ ਕਾਰਨ ਨਵਜੋਤ ਸਿੰਘ ਸਿੱਧੂ ਨੂੰ 'ਦ ਕਪਿਲ ਸ਼ਰਮਾ ਸ਼ੋਅ' ਤੋਂ ਬਾਹਰ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸਿੱਧੂ ਵੱਲੋਂ ਦਿੱਤੇ ਗਏ...
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸ਼ਹੀਦ ਤਿਲਕ ਰਾਜ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਸ਼ਿਮਲਾ, 16 ਫਰਵਰੀ (ਡਿੰਪਲ)- ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਜਵਾਨ ਤਿਲਕ ਰਾਜ ਨੂੰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਰਧਾਂਜਲੀ ਦਿੱਤੀ। ਜਾਣਕਾਰੀ ਲਈ ਦੱਸ ਦੇਈਏ ਕਿ ਮੁੱਖ ਮੰਤਰੀ ਨੇ ਅੱਜ ਕਾਂਗੜਾ ....
ਫ਼ੌਜ ਦੇ ਜਵਾਨਾਂ 'ਤੇ ਹਮਲਾ ਕਰਵਾਉਣ ਵਾਲੇ ਪਾਕਿ ਦੇ ਖ਼ਿਲਾਫ਼ ਕੇਂਦਰ ਸਰਕਾਰ ਕਰੇ ਸਖ਼ਤ ਕਾਰਵਾਈ- ਬੇਦੀ
. . .  1 day ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਤਾਮਿਲਨਾਡੂ ਦੇ ਜਵਾਨ ਨੂੰ ਰੱਖਿਆ ਮੰਤਰੀ ਨੇ ਦਿੱਤੀ ਸ਼ਰਧਾਂਜਲੀ
. . .  1 day ago
ਰਾਬਰਟ ਵਾਡਰਾ ਨੂੰ ਰਾਹਤ, 2 ਮਾਰਚ ਤੱਕ ਅੰਤਰਿਮ ਜ਼ਮਾਨਤ ਬਰਕਰਾਰ
. . .  1 day ago
ਪਿੰਡ ਗੰਡੀ ਵਿੰਡ ਧੱਤਲ ਵਿਖੇ ਸ਼ਹੀਦ ਸੁਖਜਿੰਦਰ ਸਿੰਘ ਦਾ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਦਿੱਲੀ ਹਾਈਕੋਰਟ 'ਚ ਲੱਗੀ ਭਿਆਨਕ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਕੱਤਕ ਸੰਮਤ 550
ਵਿਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਦੇਸ਼ ਖ਼ਾਤਰ ਜਾਨਾਂ ਵਾਰਨ ਵਾਲੇ ਬਹਾਦਰ ਪੁਲਿਸ ਜਵਾਨਾਂ ਨੂੰ ਬਟਾਲਾ ਪੁਲਿਸ ਨੇ ਸ਼ਹੀਦੀ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ

ਬਟਾਲਾ, 21 ਅਕਤੂਬਰ (ਕਾਹਲੋਂ)-ਪੰਜਾਬ ਪੁਲਸ ਦੇ ਬਹਾਦਰ ਜਵਾਨਾਂ ਨੇ ਸੂਬੇ ਤੇ ਦੇਸ਼ 'ਚ ਅਮਨ-ਸ਼ਾਂਤੀ ਅਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਫੁੱਟਪਾਊ ਤਾਕਤਾਂ ਦੇ ਮਨਸੂਬੇ ਨਾਕਾਮ ਕਰਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ | ਪੰਜਾਬ ਪੁਲਸ ...

ਪੂਰੀ ਖ਼ਬਰ »

'ਪੁਲਿਸ ਸ਼ਹੀਦੀ ਦਿਵਸ' ਸਬੰਧੀ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਗੁਰਦਾਸਪੁਰ, 21 ਅਕਤੂਬਰ (ਆਰਿਫ਼/ਸੁਖਵੀਰ ਸਿੰਘ ਸੈਣੀ)-ਦੇਸ਼ ਦੀ ਖ਼ਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖ਼ਾਤਰ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਦੀ ਬਦੌਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਬਰਕਰਾਰ ਹੈ | ਇਹ ...

ਪੂਰੀ ਖ਼ਬਰ »

ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਿਖ਼ਲਾਫ਼ ਕੀਤਾ ਰੋਸ ਪ੍ਰਦਰਸ਼ਨ

ਬਟਾਲਾ, 21 ਅਕਤੂਬਰ (ਕਾਹਲੋਂ)-ਸਮੂਹ ਇਲਾਕਾ ਨਿਵਾਸੀ ਸ਼ਾਤੀ ਨਗਰ ਟੈਂਕੀ ਵਾਲੀ ਗਲੀ ਕਾਹਨੂੰਵਾਨ ਰੋਡ ਬਟਾਲਾ, ਸਿਟੀਜਨ ਵੈੱਲਫ਼ੇਅਰ ਫੋਰਮ, ਸ਼ਾਂਤੀ ਨਗਰ ਸੁਧਾਰ ਸਭਾ ਅਤੇ ਗੁਰੂ ਕਲਗੀਧਰ ਸੇਵਕ ਜਥੇ ਦੁਆਰਾ ਇਲਾਕੇ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ...

ਪੂਰੀ ਖ਼ਬਰ »

ਜੌੜਾ ਛੱਤਰਾਂ, ਫੋਕਲ ਪੁਆਇੰਟ, ਗਜਨੀਪੁਰ ਸਮੇਤ ਆਸ-ਪਾਸ ਮੰਡੀਆਂ 'ਚ ਝੋਨੇ ਦੀ ਖ਼ਰੀਦ ਸਬੰਧੀ ਘਟੀਆ ਪ੍ਰਬੰਧ

ਜੌੜਾ ਛੱਤਰਾਂ, 21 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਇੱਥੋ ਨਜ਼ਦੀਕ ਫੋਕਲ ਪਿੰਡ ਗਜਨੀਪੁਰ ਵਿਖੇ ਪਿਛਲੇ ਕੁਝ ਦਿਨਾਂ ਤੋਂ ਝੋਨੇ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਖ਼ਰੀਦੇ ਹੋਏ ਝੋਨੇ ਦੀ ਲਿਫ਼ਟਿੰਗ ਨਾ ...

ਪੂਰੀ ਖ਼ਬਰ »

'ਪੁਲਿਸ ਸ਼ਹੀਦੀ ਦਿਵਸ' ਸਬੰਧੀ ਪੁਲਿਸ ਲਾਈਨ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ

ਗੁਰਦਾਸਪੁਰ, 21 ਅਕਤੂਬਰ (ਆਰਿਫ਼/ਸੁਖਵੀਰ ਸਿੰਘ ਸੈਣੀ)-ਦੇਸ਼ ਦੀ ਖ਼ਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖ਼ਾਤਰ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਦੀ ਬਦੌਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਬਰਕਰਾਰ ਹੈ | ਇਹ ...

ਪੂਰੀ ਖ਼ਬਰ »

ਗੈਸ ਸਿਲੰਡਰ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣੋਂ ਟਲਿਆ

ਦੀਨਾਨਗਰ, 21 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਦੀਨਾਨਗਰ ਮਾਸਟਰ ਕਾਲੋਨੀ ਦੇ ਇਕ ਘਰ ਵਿਚ ਅੱਜ ਇਕ ਗੈਸ ਸਿਲੰਡਰ ਨੰੂ ਅਚਾਨਕ ਅੱਗ ਲੱਗ ਗਈ | ਜਿਸ ਨਾਲ ਰਸੋਈ ਵਿਚ ਪਿਆ ਸਾਰਾ ਸਾਮਾਨ ਸੜ ਗਿਆ | ਪਰ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ | ਇਸ ਸਬੰਧੀ ਘਰ ਦੇ ਮਾਲਕ ਗਣੇਸ਼ ਦਾਸ ...

ਪੂਰੀ ਖ਼ਬਰ »

ਡੀ.ਜੀ.ਐੱਮ. ਪਨਸਪ ਵਲੋਂ ਜੌੜਾ ਛੱਤਰਾਂ ਦੀਆਾ ਵੱਖ-ਵੱਖ ਮੰਡੀਆਂ ਦਾ ਦੌਰਾ

ਜੌੜਾ ਛੱਤਰਾਂ, 21 ਅਕਤੂਬਰ (ਪਰਮਜੀਤ ਸਿੰਘ ਘੁੰਮਣ)-ਅੱਜ ਸਥਾਨਕ ਜੌੜਾ ਛੱਤਰਾਂ ਦੀਆਂ ਵੱਖ-ਵੱਖ ਮੰਡੀਆਂ ਵਿਚ ਪਨਸਪ ਦੇ ਡੀ.ਜੀ.ਐੱਮ ਗੁਰਪ੍ਰੀਤ ਸਿੰਘ ਵਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਖ਼ਰੀਦ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਵਾ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ 'ਚ ਮਾਮਲਾ ਦਰਜ

ਸੇਖਵਾਂ, 21 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਸਥਾਨਕ ਪੁਲਿਸ ਥਾਣਾ ਸੇਖਵਾਂ ਵਲੋਂ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਪਤੀ-ਪਤਨੀ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਥਾਣਾ ਸੇਖਵਾਂ ਦੇ ਏ.ਐਸ.ਆਈ. ਬਿਕਰਮਜੀਤ ...

ਪੂਰੀ ਖ਼ਬਰ »

ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਬਟਾਲਾ, 21 ਅਕਤੂਬਰ (ਕਾਹਲੋਂ)-ਅੱਜ ਆਬਕਾਰੀ ਵਿਭਾਗ ਦੀ ਟੀਮ ਅਤੇ ਇੰਚਾਰਜ ਸਿੰਬਲ ਚੌਕੀ ਦੀ ਅਗਵਾਈ 'ਚ ਨਾਕਾਬੰਦੀ ਦੌਰਾਨ 2 ਵਿਅਕਤੀਆਂ ਨੂੰ ਚੰਡੀਗੜ੍ਹ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਟੀਮ ਵਲੋਂ ਨਾਕਾਬੰਦੀ ਦੌਰਾਨ ਜਦੋਂ ...

ਪੂਰੀ ਖ਼ਬਰ »

ਸਾਵਧਾਨ-ਮਿਠਿਆਈਆਂ ਦੀ ਰੰਗ-ਬਿਰੰਗੀ ਚਮਕ ਲਈ ਹਾਨੀਕਾਰਕ ਰੰਗਾਂ ਦੀ ਵਰਤੋਂ ਮਨੱੁਖੀ ਜੀਵਨ ਨਾਲ ਖਿਲਵਾੜ ਇਕ ਨਜ਼ਰ ਏਧਰ ਵੀ...!

ਸੇਖਵਾਂ, 21 ਅਕਤੂਬਰ (ਕੁਲਬੀਰ ਸਿੰਘ ਬੂਲੇਵਾਲ)-ਅਜੋਕੇ ਦਿਨਾਂ 'ਚ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਰ ਕੋਈ ਆਪਣੀਆਂ ਖੁਸ਼ੀਆਂ ਆਪਣਿਆਂ ਨਾਲ ਸਾਂਝੀਆਂ ਕਰਨ ਲਈ ਮਠਿਆਈਆਂ ਦਾ ਅਦਾਨ-ਪ੍ਰਦਾਨ ਕਰਦਾ ਹੈ | ਹਲਵਾਈਆਂ ਦੀਆਂ ਦੁਕਾਨਾਂ 'ਤੇ ਸ਼ੀਸ਼ਿਆਂ ਅੰਦਰ ...

ਪੂਰੀ ਖ਼ਬਰ »

ਸੰਤ ਫਿਦੀਲਸ ਚਰਚ 'ਚ ਮੋਮਬੱਤੀਆਂ ਜਗ੍ਹਾ ਕੇ ਰੇਲ ਹਾਦਸੇ ਦੇ ਮਿ੍ਤਕਾਂ ਨੂੰ ਕੀਤਾ ਯਾਦ

ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਸੰਤ ਫਿਦੀਲਸ ਚਰਚ ਮਸਤਕੋਟ ਵਿਖੇ ਅੰਮਿ੍ਤਸਰ ਵਿਖੇ ਵਾਪਰੀ ਅਣਹੋਣੀ ਘਟਨਾ ਦੇ ਸਬੰਧ ਵਿਚ ਫਾਦਰ ਮੈਨਜ਼ਰ ਸੀਰੀਅਕ ਜਾਰਜ ਵਲੋਂ ਮਸੀਹ ਭਾਈਚਾਰੇ ਸਮੇਤ ਪ੍ਰਾਰਥਨਾ ਕਰਨ ਉਪਰੰਤ ਮੋਤਬੱਤੀਆਂ ਜਗ੍ਹਾ ਕਿ ਮਿ੍ਤਕਾਂ ਨੂੰ ...

ਪੂਰੀ ਖ਼ਬਰ »

ਵਿਧਾਇਕ ਲਾਡੀ ਹਲਕੇ ਨੂੰ ਨੰਬਰ ਇਕ 'ਤੇ ਲਿਆਉਣ ਲਈ ਪੂਰੇ ਯਤਨ ਕਰ ਰਹੇ ਹਨ - ਸਾਬਾ ਜੈਤੋਸਰਜਾ

ਅੱਚਲ ਸਾਹਿਬ, 21 ਅਕਤੂਬਰ (ਗੁਰਚਰਨ ਸਿੰਘ)-ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਜਨਤਾ ਨੇ ਸੁੱਖ ਦਾ ਸਾਹ ਲਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸ: ਸਰਬਜੀਤ ਸਿੰਘ ਸਾਬਾ ਜੈਤੋਸਰਜਾ ਬਲਾਕ ਸੰਮਤੀ ਮੈਂਬਰ ਅਤੇ ਸ: ਹਰਨੇਕ ਸਿੰਘ ਸਾਬਕਾ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ 'ਚ ਮੋਮਬੱਤੀ ਮਾਰਚ ਕੱਢਿਆ

ਡੇਰਾ ਬਾਬਾ ਨਾਨਕ, 21 ਅਕਤੂਬਰ (ਵਤਨ)-ਅੱਜ ਕਸਬੇ ਦੇ ਲੋਕਾਂ ਵਲੋਂ ਬੀਤੇ ਦਿਨ੍ਹੀਂ ਅੰਮਿ੍ਤਸਰ ਵਿਖੇ ਦੁਸ਼ਹਿਰੇ ਵਾਲੇ ਦਿਨ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਮੋਮਬੱਤੀ ਮਾਰਚ ਕੱਢ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਹ ਮੋਮਬੱਤੀ ਮਾਰਚ ...

ਪੂਰੀ ਖ਼ਬਰ »

ਗ਼ੈਰ ਪ੍ਰਮਾਣਿਤ ਬੀਜ ਦੇਣ 'ਤੇ ਕਿਸਾਨਾਂ ਦਾ ਹੋਇਆ ਲੱਖਾਂ ਦਾ ਨੁਕਸਾਨ

ਦੀਨਾਨਗਰ, 21 ਅਕਤੂਬਰ (ਯਸ਼ਪਾਲ ਸ਼ਰਮਾ)-ਆਪਣੇ ਲਾਭ ਦੀ ਖ਼ਾਤਰ ਬੀਜ ਵੇਚਣ ਵਾਲੀਆਂ ਕੰਪਨੀਆਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਗੈਰ ਪ੍ਰਮਾਣਿਤ ਬੀਜ ਵੇਚ ਦਿੰਦੇ ਹਨ | ਜਿਸ ਕਾਰਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨਾਂ ਦਾ ਫ਼ਸਲ ਬਰਬਾਦ ਹੋ ...

ਪੂਰੀ ਖ਼ਬਰ »

ਏਸ਼ੀਅਨ ਪਬਲਿਕ ਸਕੂਲ ਦੀਆਂ ਲੜਕੀਆਂ ਦੀ ਰਾਜ ਪੱਧਰੀ ਖੇਡਾਂ ਲਈ ਚੋਣ

ਬਟਾਲਾ, 21 ਅਕਤੂਬਰ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਡਰ ਦੀਆਂ 71ਵੀਆਂ ਸਾਲਾਨਾ ਖੇਡਾਂ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਹੋਈਆਂ, ਜਿਨ੍ਹਾਂ 'ਚ ਏਸ਼ੀਅਨ ਪਬਲਿਕ ਸਕੂਲ ਤਲਵੰਡੀ ਬਖਤਾ ਦੀਆਂ ਲੜਕੀਆਂ ਨੇ ਮੱਲ੍ਹਾਂ ਮਾਰੀਆਂ ਹਨ | ਇਸ ਸਬੰਧੀ ...

ਪੂਰੀ ਖ਼ਬਰ »

550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਸੰਸਥਾ ਵਲੋਂ ਧਾਰਮਿਕ ਸਮਾਗਮ

ਬਟਾਲਾ, 21 ਅਕਤੂਬਰ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ ਸੰਸਥਾ ਬਟਾਲਾ ਵਲੋਂ ਭਾਈ ਹਰਬਖ਼ਸ਼ ਸਿੰਘ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੌਧਰੀਵਾਲ 'ਚ ਵਿਸ਼ਵ ਹੱਥਾਂ ਦੀ ਸਫ਼ਾਈ ਦਿਵਸ ਮਨਾਇਆ

ਬਟਾਲਾ, 21 ਅਕਤੂਬਰ (ਸੁਖਦੇਵ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੌਧਰੀਵਾਲ 'ਚ ਸਕੂਲ ਦੇ ਚੇਅਰਮੈਨ ਰਮਿੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਬਿ੍ਜ਼ ਹੋਪ ਸੰਸਥਾ ਦੇ ਸਹਿਯੋਗ ਨਾਲ ਵਿਸ਼ਵ ਹੱਥਾਂ ਦੀ ਸਫ਼ਾਈ ਦਿਵਸ ਮਨਾਇਆ ਗਿਆ | ਬਿ੍ਜ਼ ਹੋਪ ਸੰਸਥਾ ਦੇ ...

ਪੂਰੀ ਖ਼ਬਰ »

ਰਿਆਲ ਕਲਾਂ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ 485ਵਾਂ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 21 ਅਕਤੂਬਰ (ਹਰਦੇਵ ਸਿੰਘ ਸੰਧੂ)-ਨਜ਼ਦੀਕੀ ਪਿੰਡ ਰਿਆਲ ਕਲਾਂ ਵਿਖੇ ਗੁਰੂ ਰਾਮਦਾਸ ਅਕੈਡਮੀ 'ਚ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ 485ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅਕੈਡਮੀ 'ਚ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਜਗਦੀਸ਼ ਮਸੀਹ ਨੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਵਿਦੇਸ਼ ਮੰਤਰੀ ਨੰੂ ਲਿਖਿਆ ਪੱਤਰ

ਗੁਰਦਾਸਪੁਰ, 21 ਅਕਤੂਬਰ (ਆਲਮਬੀਰ ਸਿੰਘ)-ਇਸਾਈ ਭਾਈਚਾਰੇ ਦੇ ਆਗੂ ਤੇ ਨੈਸ਼ਨਲ ਕ੍ਰਿਸਚਨ ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਵਾਉਣ ਲਈ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੰੂ ਇਕ ਪੱਤਰ ਲਿਖਿਆ ਗਿਆ | ਜਿਸ ਵਿਚ ਉਨ੍ਹਾਂ ...

ਪੂਰੀ ਖ਼ਬਰ »

ਜਨਤਕ ਥਾਵਾਂ 'ਤੇ ਤੰਬਾਕੂ ਵੇਚਣ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਬਟਾਲਾ, 21 ਅਕਤੂਬਰ (ਸੁਖਦੇਵ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਤਰ੍ਹਾਂ ਤੰਬਾਕੂ ਪਦਾਰਥ ਵੇਚਣ ਅਤੇ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਤੇ ਲਗਾਈ ਪਾਬੰਦੀ ਦੇ ਮੱਦੇਨਜ਼ਰ ਹੈਲਥ ਇੰਸਪੈਕਟਰ ਤਰਸੇਮ ਸਿੰਘ ਗਿੱਲ ਦੀ ਅਗਵਾਈ 'ਚ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ...

ਪੂਰੀ ਖ਼ਬਰ »

ਸਵੱਛਤਾ ਤਹਿਤ ਸਕੂਲਾਂ ਅਤੇ ਕਾਲਜਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ-ਕੰਗ

ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਾਸਲ ਧਾਰੀਵਾਲ ਵਲੋਂ 'ਸਵੱਛ ਭਾਰਤ ਮੁਹਿੰਮ' ਤਹਿਤ ਸਕੂਲਾਂ ਅਤੇ ਕਾਲਜਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਨਗਰ ਕੌਾਸਲ ਪ੍ਰਧਾਨ ਸੁਖਵੰਤ ...

ਪੂਰੀ ਖ਼ਬਰ »

ਜਥੇ. ਖਲੀਲਪੁਰ ਨੇ ਰੇਲ ਹਾਦਸੇ 'ਤੇ ਦੁੱਖ ਪ੍ਰਗਟਾਇਆ

ਡੇਰਾ ਬਾਬਾ ਨਾਨਕ, 21 ਅਕਤੂਬਰ (ਵਿਜੇ ਕੁਮਾਰ ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਖਲੀਲਪੁਰ ਨੇ ਬੀਤੇ ਦਿਨ ਅੰਮਿ੍ਤਸਰ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਹਾਦਸੇ ਲਈ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲ ਹਾਦਸੇ ਦੇ ਜ਼ਖ਼ਮੀਆਂ ਲਈ ਕੀਤਾ ਖ਼ੁੂਨ ਦਾਨ

ਕਲਾਨੌਰ, 21 ਅਕਤੂਬਰ (ਕਾਹਲੋਂ, ਪੁਰੇਵਾਲ)-ਦੁਸਹਿਰੇ ਮੌਕੇ ਵਾਪਰਿਆ ਭਿਆਨਕ ਰੇਲ ਹਾਦਸਾ, ਜਿਸ ਵਿਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਕਈ ਵਿਅਕਤੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ, ਉਨ੍ਹਾਂ ਲਈ ਕਲਾਨੌਰ ਇਲਾਕੇ ਦੇ ਕਈ ਅਕਾਲੀ ਆਗੂ ਜਥੇ: ਅਮਰੀਕ ਸਿੰਘ ...

ਪੂਰੀ ਖ਼ਬਰ »

ਸੰਪਰਕ ਸੜਕ ਦੀ ਹਾਲਤ ਬੇਹੱਦ ਖਸਤਾ

ਪੁਰਾਣਾ ਸ਼ਾਲਾ, 21 ਅਕਤੂਬਰ (ਅਸ਼ੋਕ ਸ਼ਰਮਾ)-ਪੰਡੋਰੀ ਤੋਂ ਕਲੀਚਪੁਰ ਨੰੂ ਜਾਣ ਵਾਲੀ ਸੜਕ ਠੇਕੇਦਾਰ ਨੇ ਅੱਧ ਵਿਚਾਲੇ ਬਣਾਈ ਹੋਈ ਹੈ ਅਤੇ ਅੱਧੀ ਸੜਕ ਛੱਡੀ ਹੋਈ ਹੈ | ਜਿਸ ਨਾਲ ਇਕ ਦਰਜਨ ਪਿੰਡਾਂ ਦੇ ਲੋਕਾਂ ਨੰੂ ਕਾਫ਼ੀ ਔਾਕੜਾਂ ਪੇਸ਼ ਆ ਰਹੀਆਂ ਹਨ | ਇਸ ਪਾਸੇ ਸਬੰਧਿਤ ...

ਪੂਰੀ ਖ਼ਬਰ »

ਭੱਟੀਆਂ 'ਚ ਫ਼ੈਲੇ ਡਾਇਰੀਆ ਦੇ 2 ਹੋਰ ਮਰੀਜ਼ ਹੋਏ ਦਾਖ਼ਲ-ਇਕ ਨੂੰ ਕੀਤਾ ਗੁੁਰਦਾਸਪੁਰ ਤਬਦੀਲ

ਕਾਹਨੂੰਵਾਨ, 21 ਅਕਤੂਬਰ (ਹਰਜਿੰਦਰ ਸਿੰਘ ਜੱਜ)-ਬਲਾਕ ਕਾਹਨੂੰੂਵਾਨ ਦੇ ਪਿੰਡ ਭੱਟੀਆਂ ਵਿਖੇ ਫੈਲੇ ਡਾਇਰੀਆ ਨਾਲ ਡਿਸਪੈਂਸਰੀ ਭੱਟੀਆਂ ਵਿਖੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਗਿਣਤੀ 45 ਹੋ ਗਈ ਤੇ ਇਕ ਮਰੀਜ਼ ਦੇ ਜ਼ਿਆਦਾ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ...

ਪੂਰੀ ਖ਼ਬਰ »

ਅੱਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਗੁਰਦਾਸਪੁਰ 'ਚ ਪੀੜਤ ਮਾਪਿਆਂ ਦੀਆਂ ਸੁਣਨਗੇ ਮੁਸ਼ਕਿਲਾਂ

ਗੁਰਦਾਸਪੁਰ, 21 ਅਕਤੂਬਰ (ਆਲਮਬੀਰ ਸਿੰਘ)-ਠੱਗ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਵਿਦੇਸ਼ਾਂ ਦੀਆਾ ਜੇਲ੍ਹਾਂ ਵਿਚ ਨਜ਼ਰਬੰਦ ਨੌਜਵਾਨਾਂ ਨੰੂ ਜੇਲ੍ਹਾਂ ਵਿਚੋਂ ਰਿਹਾਅ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ਨਾਲ ਪੰਚਾਇਤ ਭਵਨ ਵਿਖੇ ਘੱਟ ਗਿਣਤੀ ਕਮਿਸ਼ਨ ...

ਪੂਰੀ ਖ਼ਬਰ »

ਆਰ.ਐਸ. ਐਸ. ਵਰਕਰਾਂ ਨੇ ਕੱਢਿਆ ਰੂਟ ਮਾਰਚ

ਦੀਨਾਨਗਰ, 21 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਆਰ.ਐਸ.ਐਸ ਵਲੋਂ ਖੰਡ ਸੰਘ ਚਾਲਕ ਬਾਬਾ ਲੇਖਰਾਜ ਦੀ ਪ੍ਰਧਾਨਗੀ ਵਿਚ ਰੂਟ ਮਾਰਚ ਕੱਢਿਆ ਗਿਆ | ਇਹ ਰੂਟ ਮਾਰਚ ਪਿੰਡ ਝਰੋਲੀ ਤੋਂ ਸ਼ੁਰੂ ਹੋ ਕੇ ਪਿੰਡ ਪਚੋਵਾਲ ਤੱਕ ਕੱਢਿਆ ਗਿਆ | ਇਸ ਰੂਟ ਮਾਰਚ ਵਿਚ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਭਾਈ ਅਗਵਾਨ ਨੇ ਰੇਲ ਹਾਦਸੇ ਦੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਡੇਰਾ ਬਾਬਾ ਨਾਨਕ, 21 ਅਕਤੂਬਰ (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ)-ਫਖ਼ਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਭਰਾਤਾ ਭਾਈ ਸਰਵਨ ਸਿੰਘ ਅਗਵਾਨ ਨੇ ਸ੍ਰੀ ਅੰਮਿ੍ਤਸਰ 'ਚ ਦੁਸ਼ਹਿਰੇ ਮੌਕੇ ਵਾਪਰੇ ਰੇਲ ਹਾਦਸੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ...

ਪੂਰੀ ਖ਼ਬਰ »

ਅਲੀਵਾਲ ਅਰਾਈਆਂ ਗੁਰਦੁਆਰਾ ਸਿੰਘ ਸਭਾ ਵਿਖੇ 300 ਸਿੱਖ ਬੀਬੀਆਂ ਨੂੰ ਕੀਤਾ ਸਨਮਾਨਿਤ - ਜਥੇ: ਬੱਜੂਮਾਨ

ਬਟਾਲਾ, 21 ਅਕਤੂਬਰ (ਕਾਹਲੋਂ)-'ਸਿੱਖੀ ਸਰੂਪ ਮੇਰਾ ਅਸਲੀ ਰੂਪ' ਲਹਿਰ ਦੇ 7ਵੇਂ ਗੇੜ ਅਨੁਸਾਰ ਤਹਿਤ ਭਾਈ ਗੋਬਿੰਦ ਸਿੰਘ ਲੌਾਗੋਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਦੇ ਆਦੇਸ਼ ਅਨੁਸਾਰ ਜਥੇ: ਸੱਜਣ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਬਟਾਲਾ, 21 ਅਕਤੂਬਰ (ਕਾਹਲੋਂ)-ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ 'ਚ ਅੱਤ ਦੀ ਮਹਿੰਗਾਈ ਨੇ ਗ਼ਰੀਬਾਂ ਸਮੇਤ ਹਰ ਵਰਗ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ ਅਤੇ ਡੀਜ਼ਲ-ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਲੋਕਾਂ ...

ਪੂਰੀ ਖ਼ਬਰ »

ਰਾਸ਼ਟਰੀ ਸਵਯਮ ਸੇਵਕ ਸੰਘ ਵਲੋਂ ਸਥਾਪਨਾ ਦਿਵਸ ਦੇ ਸਬੰਧ 'ਚ ਰੂਟ ਮਾਰਚ

ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਰਾਸ਼ਟਰੀ ਸਵਯਮ ਸੇਵਕ ਸੰਘ ਵਲੋਂ ਨਗਰ ਪ੍ਰਧਾਨ ਰਾਜੀਵ ਮਹਾਜਨ ਦੀ ਦੇਖ-ਰੇਖ ਹੇਠ ਆਪਣੇ ਸਥਾਪਨਾ ਦਿਵਸ ਮੌਕੇ ਸ਼ਹਿਰ ਧਾਰੀਵਾਲ ਵਿਚ ਰੂਟ ਮਾਰਚ ਕੱਢਿਆ ਗਿਆ, ਜਿਸ ਦੇ ਚਲਦਿਆਂ ਅੱਜ ਸ਼ਹਿਰ ਧਾਰੀਵਾਲ ਵਿਚ ਸਥਾਨਕ ਡੀ.ਏ.ਵੀ. ਸੀਨੀਅਰ ...

ਪੂਰੀ ਖ਼ਬਰ »

ਰਾਸ਼ਟਰੀ ਸੇਵਿਕਾ ਸਮਿਤੀ ਵਲੋਂ ਪਥ ਸੰਚਾਲਨ ਕੀਤਾ

ਦੀਨਾਨਗਰ, 21 ਅਕਤੂਬਰ (ਸੰਧੂ/ਸੋਢੀ/ਸ਼ਰਮਾ)-ਰਾਸ਼ਟਰੀ ਸੇਵਿਕਾ ਸਮਿਤੀ ਸਥਾਪਨਾ ਦਿਵਸ ਦੇ ਸਬੰਧ ਵਿਚ ਦੀਨਾਨਗਰ ਵਿਖੇ ਮਧੁਰ ਭਾਸਣੀ ਅਤੇ ਡਾ: ਤਿ੍ਖਾ ਦੀ ਸਾਾਝੀ ਪ੍ਰਧਾਨਗੀ ਵਿਚ ਪਠਾਨਕੋਟ ਵਿਭਾਗ ਦਾ ਪੰਥ ਸੰਚਾਲਨ ਕੀਤਾ ਗਿਆ | ਜਿਸ 'ਚ ਸਮਿਤੀ ਦੀਆਂ ਸੇਵਕਾਵਾਂ ਨੇ ...

ਪੂਰੀ ਖ਼ਬਰ »

ਦੁਸਹਿਰਾ ਕਮੇਟੀ ਵਲੋਂ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਨੰੂ ਸ਼ਰਧਾਂਜਲੀਆਂ ਭੇਟ

ਗੁਰਦਾਸਪੁਰ, 21 ਅਕਤੂਬਰ (ਸੁਖਵੀਰ ਸਿੰਘ ਸੈਣੀ)-ਦੁਸਹਿਰਾ ਮੇਲਾ ਕਮੇਟੀ ਗੁਰਦਾਸਪੁਰ ਵਲੋਂ ਅੰਮਿ੍ਤਸਰ ਵਿਖੇ ਵਾਪਰੇ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੋਨ ਵਰਤ ਰੱਖ਼ ਕੇ ਸ਼ਰਧਾਾਜਲੀ ਭੇਟ ਕੀਤੀ ਗਈ | ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ...

ਪੂਰੀ ਖ਼ਬਰ »

ਦਿੱਲੀ ਵਿਖੇ ਵਿਸ਼ਵ ਖਾਦ ਦਿਵਸ ਮੌਕੇ ਗੁਰਦਾਸਪੁਰ ਵਲੋਂ ਲਗਾਇਆ ਜ਼ਾਈਕਾ ਫ਼ਰੂਟ ਚਾਕਲੇਟ ਸਟਾਲ ਕੇਂਦਰੀ ਖੇਤੀਬਾੜੀ ਤੇ ਕਲਿਆਣ ਮੰਤਰੀ ਨੇ ਕੀਤੀ ਪ੍ਰਸੰਸਾ

ਗੁਰਦਾਸਪੁਰ, 21 ਅਕਤੂਬਰ (ਸੁਖਵੀਰ ਸਿੰਘ ਸੈਣੀ)-ਬੀਤੇ ਦਿਨੀਂ ਦਿੱਲੀ ਦੇ ਐਨ.ਐਸ.ਸੀ.ਵਿਖੇ ਵਿਸ਼ਵ ਖ਼ਾਦ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਕੇਂਦਰੀ ਖੇਤੀਬਾੜੀ ਅਤੇ ਕਲਿਆਣ ਮੰਤਰੀ ਰਾਧੇ ਮੋਹਨ ਸਿੰਘ, ਕੇਂਦਰੀ ਖੇਤੀਬਾੜੀ ਤੇ ਪੰਚਾਇਤੀ ਰਾਜ ਮੰਤਰੀ ...

ਪੂਰੀ ਖ਼ਬਰ »

ਰਾਜ ਪੱਧਰੀ ਖੇਡਾਂ 'ਚ ਭਾਗ ਲੈਣ ਵਾਲੇ ਖਿਡਾਰੀਆਂ ਨੰੂ ਡੀ.ਈ.ਓ ਰਾਕੇਸ਼ ਬਾਲਾ ਨੇ ਕੀਤਾ ਰਵਾਨਾ

ਗੁਰਦਾਸਪੁਰ, 21 ਅਕਤੂਬਰ (ਆਰਿਫ਼)-ਲੁਧਿਆਣਾ ਵਿਖੇ ਹੋਣ ਜਾ ਰਹੀਆਂ 64ਵੀਆਂ ਰਾਜ ਪੱਧਰੀ ਖੇਡਾਂ ਵਿਚ ਭਾਗ ਲੈਣ ਵਾਲੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੰੂ ਅੱਜ ਡੀ.ਈ.ਓ. (ਸੈ.) ਰਾਕੇਸ਼ ਬਾਲਾ ਵਲੋਂ ਏ.ਈ.ਓ. ਸਰਿਤਾ ਸ਼ਰਮਾ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਅਕਾਸ਼ਦੀਪ ਕੌਰ ਦੀ ਪੰਜਾਬ ਪੱਧਰੀ ਮੁਕਾਬਲਿਆਂ ਲਈ ਚੋਣ

ਕਿਲ੍ਹਾ ਲਾਲ ਸਿੰਘ, 21 ਅਕਤੂਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਦੀ ਅੰਡਰ 19 ਵਰਗ ਦੀ ਖੋ-ਖੋ ਟੀਮ ਨੇ ਜ਼ੋਨ ਘਣੀਏ-ਕੇ-ਬਾਂਗਰ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਿਆ | ਇਹ ਮੁਕਾਬਲੇ ਖ਼ਾਲਸਾ ਸੀਨੀ: ਸੈਕੰ: ਗੁਰਦਾਸਪੁਰ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਨੂੰ ਮੰਤਰੀ ਮੰਡਲ ਵਿਚ ਲਿਆ ਜਾਵੇ : ਰਿਆੜ, ਖਾਦਰ, ਪੰਮਾ

ਕਾਹਨੂੰਵਾਨ, 21 ਅਕਤੂਬਰ (ਹਰਜਿੰਦਰ ਸਿੰਘ ਜੱਜ)-ਸੰਮਤੀ ਮੈਂਬਰ ਕੁਲਵੰਤ ਸਿੰਘ ਭੈਣੀ ਖਾਦਰ, ਜ਼ੋਨ ਪ੍ਰਧਾਨ ਸੁਖਪ੍ਰੀਤ ਸਿੰਘ ਰਿਆੜ ­ਤੇ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਚੱਕ ਸਰੀਫ਼ ਸੀਨੀਅਰ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਿਹਤ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ, 21 ਅਕਤੂਬਰ (ਆਰਿਫ਼)-ਸਿਵਲ ਸਰਜਨ ਡਾ: ਕਿਸ਼ਨ ਚੰਦ ਦੀ ਅਗਵਾਈ ਹੇਠ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰਾਂ ਦੀ ਮੀਟਿੰਗ ਹੋਈ | ਜਿਸ ਵਿਚ ਸਰਕਾਰ ਵਲੋਂ ਚਲਾਏ ਜਾ ਰਹੇ ਵੱਖ-ਵੱਖ ਨੈਸ਼ਨਲ ਪ੍ਰੋਗਰਾਮਾਂ ਦੀ ਮੁਹਿੰਮ ਦਾ ਟੀਚਾ ਪੂਰਾ ਕਰਨ ...

ਪੂਰੀ ਖ਼ਬਰ »

ਚਾਵਾ ਸਕੂਲ ਦੇ ਵਿਦਿਆਰਥੀਆਂ ਨੇ ਜੰਗ-ਏ-ਆਜ਼ਾਦੀ ਦਾ ਟੂਰ ਲਗਾਇਆ

ਪੁਰਾਣਾ ਸ਼ਾਲਾ, 21 ਅਕਤੂਬਰ (ਅਸ਼ੋਕ ਸ਼ਰਮਾ)-ਸਰਕਾਰੀ ਐਲੀਮੈਂਟਰੀ ਸਕੂਲ ਚਾਵਾ ਦੇ ਵਿਦਿਆਰਥੀਆਂ ਦਾ ਜੰਗ-ਏ-ਆਜ਼ਾਦੀ ਕਰਤਾਰਪੁਰ ਸਾਹਿਬ ਦਾ ਟੂਰ ਲਗਾਇਆ ਗਿਆ | ਜਿਸ ਨੰੂ ਸਕੂਲ ਮੁੱਖ ਅਧਿਆਪਕਾ ਅਨੂਪਮ ਸ਼ਰਮਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਟੂਰ ਨਾਲ ਵਿਦਿਆਰਥੀਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਅੰਦਰ ਖ਼ੁਸ਼ੀ ਪਾਈ ਜਾ ਰਹੀ ਕਿ ਉਨ੍ਹਾਂ ਦੇ ਬੱਚੇ ਜੰਗ-ਏ-ਆਜ਼ਾਦੀ ਦਾ ਟੂਰ ਲਗਾ ਕੇ ਗਿਆਨ ਭਰਪੂਰ ਜਾਣਕਾਰੀ ਹਾਸਲ ਕਰਨਗੇ | ਵਿਦਿਆਰਥੀਆਂ ਨੇ ਵੀ ਇਸ ਟੂਰ ਦੌਰਾਨ ਕਈ ਕੁਝ ਸਿੱਖਿਆ ਤੇ ਆਪਣੇ ਗਿਆਨ ਵਿਚ ਵਾਧਾ ਕੀਤਾ | ਮੁੱਖ ਅਧਿਆਪਕਾ ਅਨੂਪਮ ਸ਼ਰਮਾ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਅਜਿਹੇ ਟੂਰ ਵੀ ਲਗਾਉਣੇ ਬੇਹੱਦ ਜ਼ਰੂਰੀ ਹਨ ਤਾਂ ਜੋ ਵਿਦਿਆਰਥੀ ਉੱਥੇ ਜਾ ਕੇ ਹੋਰ ਜਾਣਕਾਰੀ ਹਾਸਲ ਕਰ ਸਕਣ | ਇਸ ਮੌਕੇ ਸਟਾਫ਼ ਮੈਂਬਰ ਅਭਿਲਾਸ਼ਾ, ਅਨੀਤਾ ਕੁਮਾਰ ਤੇ ਹੋਰ ਸਟਾਫ਼ ਹਾਜ਼ਰ ਸੀ |


ਖ਼ਬਰ ਸ਼ੇਅਰ ਕਰੋ

ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਵਿਖੇ ਅਧਿਆਪਕ-ਮਾਪਿਆਂ ਦੀ ਮਿਲਣੀ

ਗੁਰਦਾਸਪੁਰ, 21 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫਾਰ ਵੁਮੈਨ ਵਿਚ ਅਧਿਆਪਕ ਅਤੇ ਮਾਪਿਆ ਦੀ ਮੀਟਿੰਗ ਦਾ ਆਯੋਜਨ ਕਾਲਜ ਪਿ੍ੰਸੀਪਲ ਡਾ: ਨੀਰੂ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਜਿਸ ਮੀਟਿੰਗ ਵਿਚ ਸਕੂਲ ਤੇ ਕਾਲਜ ਦੇ ਹਰੇਕ ...

ਪੂਰੀ ਖ਼ਬਰ »

ਵੁੱਡ ਸਟਾਕ ਸਕੂਲ ਨੇ ਖੇਡਾਂ ਦੇ ਖੇਤਰ 'ਚ ਸਰਬੋਤਮ ਸਕੂਲ ਹੋਣ ਦਾ ਮਾਣ ਪ੍ਰਾਪਤ ਕੀਤਾ

ਬਟਾਲਾ, 21 ਅਕਤੂਬਰ (ਕਾਹਲੋਂ)-ਬੀਤੇ ਦਿਨੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੰਮਿ੍ਤਸਰ ਹੋਏ ਸਮਾਗਮ ਦੌਰਾਨ ਵੁੱਡ ਸਟਾਕ ਪਬਲਿਕ ਸੀਨੀਅਰ ਸੈਕੰ: ਸਕੂਲ ਬਟਾਲਾ ਨੂੰ ਖੇਡਾਂ ਦੇ ਖੇਤਰ ਵਿਚ ਸਰਬੋਤਮ ਸਕੂਲ ਦਾ ਪੁਰਸਕਾਰ ਮਿਲਿਆ ਹੈ | ਇਸ ਮੌਕੇ ਪਠਾਨਕੋਟ, ...

ਪੂਰੀ ਖ਼ਬਰ »

ਨਵਤੇਜ ਗੁੱਗੂ ਵਲੋਂ ਗਰੀਬ ਲੋਕਾਂ ਦੀ ਸਹਾਇਤਾ ਕਰਨੀ ਪਰਉਪਕਾਰੀ ਉਪਰਾਲਾ-ਵਿਧਾਇਕ ਲਾਡੀ

ਬਟਾਲਾ, 21 ਅਕਤੂਬਰ (ਹਰਦੇਵ ਸਿੰਘ ਸੰਧੂ)-ਹਿਊਮੈਨਿਟੀ ਕਲੱਬ ਦੇ ਨੌਜਵਾਨ ਮੁੱਖ ਸੰਚਾਲਕ ਅਤੇ ਸਮਾਜ ਸੇਵੀ ਆਗੂ ਨਵਤੇਜ ਸਿੰਘ ਗੁੱਗੂ ਵਲੋਂ ਗਰੀਬ ਦੱਬੇ-ਕੁਚਲੇ ਲੋੜਵੰਦ ਲੋਕਾਂ ਦੀ ਬਾਂਹ ਫੜ੍ਹ ਕੇ ਕੀਤੀ ਜਾ ਰਹੀ ਸਹਾਇਤਾ ਅਤੇ ਮਿਆਰੀ ਪੱਧਰ ਤੋਂ ਦਿੱਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਅਨੰਦ ਮਾਡਰਨ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ

ਗੁਰਦਾਸਪੁਰ, 21 ਅਕਤੂਬਰ (ਆਰਿਫ਼)-ਸਥਾਨਕ ਅਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ | ਜਿਸ ਦੀ ਪ੍ਰਧਾਨਗੀ ਪਿ੍ੰਸੀਪਲ ਨਰਗਿਸ ਅਨੰਦ ਵਲੋਂ ਕੀਤੀ ਗਈ | ਜਦੋਂ ਕਿ ਡੀ.ਐਸ.ਪੀ.ਹੈੱਡ ਕੁਆਰਟਰ ਬਲਦੇਵ ਸਿੰਘ, ਏ.ਐਸ.ਆਈ ਤਿਲਕ ਰਾਜ ...

ਪੂਰੀ ਖ਼ਬਰ »

ਗਾਹਲੜੀ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਦੋਰਾਂਗਲਾ, 21 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)-ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਗੁਰਦੇਵ ਸਿੰਘ ਵਿਰਕ ਦੇ ਨਿਰਦੇਸ਼ਾਂ 'ਤੇ ਅੱਜ ਅੱਡਾ ਗਾਹਲੜੀ ਵਿਖੇ ਬਲਾਕ ਖੇਤੀਬਾੜੀ ਅਫ਼ਸਰ ਦੀਨਾਨਗਰ ਗੁਰਵਿੰਦਰਪਾਲ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਮੋਹਣ ...

ਪੂਰੀ ਖ਼ਬਰ »

ਸਾਂਈ ਸੇਵਾ ਸੰਮਤੀ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਮੁਫ਼ਤ ਰਾਸ਼ਨ

ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਸਥਾਨਕ ਆਰੀਆ ਸਮਾਜ ਮੰਦਰ ਵਿਖੇ ਸ੍ਰੀ ਸਾਂਈ ਸੇਵਾ ਸਮੰਤੀ ਧਾਰੀਵਾਲ ਵਲੋਂ ਲਗਪਗ 40 ਗਰੀਬ ਪਰਿਵਾਰਾਂ ਨੂੰ ਨਕਦੀ ਮਾਲੀ ਮਦਦ ਅਤੇ ਮੁਫ਼ਤ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸੰਸਥਾਂ ਵਲੋਂ ਬੇਸਹਾਰਾ ਬੱਚਿਆਂ ਨੂੰ ਆਪਣੀ ਪੜ੍ਹਾਈ ਆਦਿ ...

ਪੂਰੀ ਖ਼ਬਰ »

ਸਮੂਹ ਆੜ੍ਹਤੀਆਂ ਅਤੇ ਕਿਸਾਨਾਂ ਵਲੋਂ ਝੋਨੇ ਦੀ ਖ਼ਰੀਦ ਦੇ ਵਧੀਆ ਪ੍ਰਬੰਧਾਂ ਨੂੰ ਲੈ ਕੇ ਪਾਹੜਾ ਪਰਿਵਾਰ ਦਾ ਧੰਨਵਾਦ

ਗੁਰਦਾਸਪੁਰ, 21 ਅਕਤੂਬਰ (ਗੁਰਪ੍ਰਤਾਪ ਸਿੰਘ)-ਝੋਨੇ ਦੀ ਖ਼ਰੀਦ ਸਬੰਧੀ ਵਧੀਆ ਪ੍ਰਬੰਧਾਂ ਨੂੰ ਲੈ ਕੇ ਸਮੂਹ ਆੜ੍ਹਤੀਆਂ ਤੇ ਕਿਸਾਨਾਂ ਵਲੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਪੰਜਾਬ ਲੇਬਰ ਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਦਾ ਧੰਨਵਾਦ ਕੀਤਾ ...

ਪੂਰੀ ਖ਼ਬਰ »

ਜ਼ਿਲ੍ਹਾ ਸਾਹਿਤ ਕੇਂਦਰ ਦੀ ਮੀਟਿੰਗ

ਗੁਰਦਾਸਪੁਰ, 21 ਅਕਤੂਬਰ (ਆਰਿਫ਼)-ਜ਼ਿਲ੍ਹਾ ਸਾਹਿੱਤ ਕੇਂਦਰ ਦੀ ਮੀਟਿੰਗ ਸਾਹਿੱਤ ਕੇਂਦਰ ਦੇ ਕਨਵੀਨਰ ਮੱਖਣ ਸਿੰਘ ਕੁਹਾੜ ਦੀ ਪ੍ਰਧਾਨਗੀ ਹੇਠ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿਚ ਹੋਈ | ਜਿਸ ਦੀ ਸ਼ੁਰੂਆਤ ਪਿਛਲੇ ਦਿਨੀਂ ਕੈਨੇਡਾ ਤੋਂ ਵਾਪਸ ਪਰਤੇ ਮੱਖਣ ਸਿੰਘ ...

ਪੂਰੀ ਖ਼ਬਰ »

ਡਾ: ਮੁਲੱਕਲ ਦੇ ਪੰਜਾਬ ਪਹੁੰਚਣ 'ਤੇ ਇਸਾਈ ਭਾਈਚਾਰੇ ਦੇ ਆਗੂਆਂ ਵਲੋਂ ਭਰਵਾਂ ਸਵਾਗਤ

ਧਾਰੀਵਾਲ, 21 ਅਕਤੂਬਰ (ਸਵਰਨ ਸਿੰਘ)-ਕੇਰਲ ਦੀ ਨੰਨ ਵਲੋਂ ਲਗਾਏ ਗਏ ਦੁਸ਼ਕਰਮ ਦੇ ਕਥਿਤ ਦੋਸ਼ਾਂ ਤੋਂ ਬਾਅਦ ਜੇਲ੍ਹ ਵਿਚੋਂ ਜ਼ਮਾਨਤ 'ਤੇ ਬਾਹਰ ਆਏ ਡਾ: ਫਰੈਂਕੋ ਮੁਲੱਕਲ ਪੰਜਾਬ ਵਿਚ ਵਾਪਸ ਪਹੁੰਚ ਗਏ ਹਨ | ਉਨ੍ਹਾਂ ਦੇ ਸਮਰਥਕਾਂ ਨੇ ਇਸ ਮੌਕੇ ਫੁੱਲਾਂ ਦੀ ਵਰਖਾ ਕਰ ਕੇ ...

ਪੂਰੀ ਖ਼ਬਰ »

ਸੇਂਟ ਫਰਾਂਸਿਸ ਸਕੂਲ ਬਟਾਲਾ ਨੇ ਚੈੱਸ ਪ੍ਰਤੀਯੋਗਤਾ ਵਿਚ ਜ਼ਿਲ੍ਹੇ 'ਚੋਂ ਦੂਸਰਾ ਸਥਾਨ ਹਾਸਲ ਕੀਤਾ

ਬਟਾਲਾ, 21 ਅਕਤੂਬਰ (ਕਾਹਲੋਂ)-ਬੀਤੇ ਦਿਨੀਂ ਦੀਨਾਨਗਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਹੋਈ ਜ਼ਿਲ੍ਹਾ ਪੱਧਰੀ ਚੈੱਸ ਪ੍ਰਤੀਯੋਗਤਾ ਵਿਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਬੱਚਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਸਕੂਲ ਦੀ ਟੀਮ ਆਰ.ਡੀ. ਖੋਸਲਾ ਸਕੂਲ ਦੀ ਟੀਮ ਨੂੰ ...

ਪੂਰੀ ਖ਼ਬਰ »

ਕਿਲਾ ਲਾਲ ਸਿੰਘ ਚੌਕ 'ਚ ਸਪੀਡ ਬਰੇਕਰਾਂ ਨਾਲ ਵਾਪਰ ਰਹੇ ਹਾਦਸਿਆਂ ਨਾਲ ਲੋਕ ਪ੍ਰੇਸ਼ਾਨ

ਕਿਲਾ ਲਾਲ ਸਿੰਘ, 21 ਅਕਤੂਬਰ (ਬਲਬੀਰ ਸਿੰਘ)-ਇੱਥੋਂ ਨਜ਼ਦੀਕ ਡੇਰਾ ਬਾਬਾ ਨਾਨਕ ਰੋਡ ਤੋਂ ਕਲਾਨੌਰ ਨੂੰ ਮੁੜਨ ਵਾਲੀ ਸੜਕ ਜਿੱਥੇ ਟੀ-ਪੁਆਇੰਟ ਹੈ, ਉਸ ਉੱਪਰ ਬਣੇ ਸਪੀਡ ਬਰੇਕਰਾਂ ਉੱਪਰ ਅਨੇਕਾਂ ਹਾਦਸੇ ਵਾਪਰ ਚੁੱਕੇ ਹਨ, ਜਿਨ੍ਹਾਂ ਵਿਚ ਲੋਕਾਂ ਦੇ ਕਈ ਅੰਗ ਬਾਹਾਂ, ...

ਪੂਰੀ ਖ਼ਬਰ »

5ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ

ਧਿਆਨਪੁਰ, 21 ਅਕਤੂਬਰ (ਸਰਬਜੀਤ ਸਿੰਘ ਰਿਆੜ)-ਨਜ਼ਦੀਕ ਪਿੰਡ ਉਦੋਵਾਲੀ ਕਲਾਂ 'ਚ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ 512 ਸਾਲਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਸ਼ਾਮ ਨੂੰ ਰਹਿਰਾਸ ਦੇ ਪਾਠ ਉਪਰੰਤ ਖੁੱਲ੍ਹੇ ਪੰਡਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...

ਪੂਰੀ ਖ਼ਬਰ »

ਨੰਗਲ ਸ਼ਮਸ਼ਾਨਘਾਟ ਦੀ ਹਾਲਤ ਬੇਹੱਦ ਖ਼ਸਤਾ-ਗੁੱਜਰਾਂ ਕੀਤਾ ਨਾਜਾਇਜ਼ ਕਬਜ਼ਾ

ਪੁਰਾਣਾ ਸ਼ਾਲਾ, 21 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਨੰਗਲ ਬੈਂਸਾਂ ਦੇ ਸ਼ਮਸ਼ਾਨਘਾਟ ਦੀ ਹਾਲਤ ਬੇਹੱਦ ਖ਼ਸਤਾ ਹੋਈ ਪਈ ਹੈ ਅਤੇ ਗੁੱਜਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ | ਜਦੋਂ ਲੋਕਾਂ ਨੇ ਸਸਕਾਰ ਕਰਨਾ ਹੋਵੇ ਤਾਂ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 107 ਮਰੀਜ਼ਾਂ ਨੂੰ ਵੰਡੀਆਂ ਐਨਕਾਂ

ਕਲਾਨੌਰ, 21 ਅਕਤੂਬਰ (ਪੁਰੇਵਾਲ)-ਨੇੜਲੇ ਪਿੰਡ ਰੋਸੇ 'ਚ ਸਥਿਤ ਗੁਰਦੁਆਰਾ ਪਰਮਹੰਸ ਬਾਬਾ ਠਾਕੁਰ ਜੀ ਵਿਖੇ ਸਿੱਖੀ ਸੇਵਾ ਮਿਸ਼ਨ ਯੂ.ਕੇ. ਦੇ ਸਹਿਯੋਗ ਨਾਲ ਧੰਨ ਗੁਰੂ ਨਾਨਕ ਮੁਫ਼ਤ ਆਈ ਕੇਅਰ ਸੈਂਟਰ 10 ਡੋਗਰਾ ਮਾਰਗ ਡੇਰਾ ਬਾਬਾ ਨਾਨਕ ਦੇ ਮੁਖੀ ਬਾਬਾ ਬਲਬੀਰ ਸਿੰਘ ਬੇਦੀ ...

ਪੂਰੀ ਖ਼ਬਰ »

ਪ੍ਰਧਾਨ ਅਠਵਾਲ ਦੀ ਅਗਵਾਈ 'ਚ 40 ਗਰੀਬ ਲੋਕਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਵੰਡੇ

ਘੁਮਾਣ, 21 ਅਕਤੂਬਰ (ਬੰਮਰਾਹ)-ਸੀਨੀਅਰ ਕਾਂਗਰਸੀ ਆਗੂ ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਦੀ ਅਗਵਾਈ 'ਚ ਪਿੰਡ ਅਠਵਾਲ ਦੇ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਮੇਂ-ਸਮੇਂ 'ਤੇ ਪਹੁੰਚਾਈਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਇੰਟਕ ਯੂਨੀਅਨ ਦੀ ਮੀਟਿੰਗ

ਸ਼ਾਹਪੁਰ ਕੰਢੀ, 21 ਅਕਤੂਬਰ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਇੰਟਕ ਯੂਨੀਅਨ ਦੀ ਮੀਟਿੰਗ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਸਟਾਫ਼ ਕਲੱਬ ਵਿਖੇ ਹੋਈ | ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਚੋਰੀ ਦੀ ਸਕੂਟਰੀ ਛੱਡ ਕੇ ਨੌਜਵਾਨ ਫ਼ਰਾਰ

ਨਰੋਟ ਮਹਿਰਾ, 21 ਅਕਤੂਬਰ (ਰਾਜ ਕੁਮਾਰੀ)-ਪਠਾਨਕੋਟ-ਅੰਮਿ੍ਤਸਰ ਕੌਮੀ ਗਾਰ 15 ਕੋਟਲੀ ਨੇੜੇ ਚੋਰੀ ਦੀ ਸਕੂਟਰੀ ਛੱਡ ਕੇ ਇਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਸਦਰ ਪਠਾਨਕੋਟ ਦੇ ਏ.ਐਸ.ਆਈ ਹੇਮਰਾਜ ਨੇ ਦੱਸਿਆ ਕਿ ਪਿੰਡ ਘਿਆਲਾ ਦੇ ਨਿਵਾਸੀ ਜਿੰਮੀ ਨੇ ਪੁਲਿਸ ਨੰੂ ...

ਪੂਰੀ ਖ਼ਬਰ »

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ

ਪਠਾਨਕੋਟ, 21 ਅਕਤੂਬਰ (ਸੰਧੂ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਸੁਸਾਇਟੀ ਦੇ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਸਮਾਗਮ ਦੌਰਾਨ ਸੁਸਾਇਟੀ ਵਲੋਂ ਲੋੜਵੰਦ ਲੜਕੀ ਦੇ ਵਿਆਹ ਲਈ ਰਾਸ਼ਨ ਭੇਟ ਕੀਤਾ ਗਿਆ | ਪ੍ਰਧਾਨ ਵਿਜੇ ਪਾਸੀ ਨੇ ਕਿਹਾ ਕਿ ...

ਪੂਰੀ ਖ਼ਬਰ »

ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਧਾਰਮਿਕ ਸਮਾਗਮ

ਪਠਾਨਕੋਟ,21 ਅਕਤੂਬਰ (ਸੰਧੂ)-ਜੈ ਮਾਂ ਜਗਦੰਬੇ ਸੇਵਾ ਸਮਿਤੀ ਵਲੋਂ ਸਮਿਤੀ ਦੇ ਪ੍ਰਧਾਨ ਕੁਲਦੀਪ ਮਿਨਹਾਸ ਦੀ ਪ੍ਰਧਾਨਗੀ ਹੇਠ ਧਾਰਮਿਕ ਸਮਾਗਮ ਹੋਇਆ | ਸਮਾਗਮ ਵਿਚ ਸਮਿਤੀ ਦੇ ਸਰਪ੍ਰਸਤ ਸੁਦੀਪ ਗਰਗ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ | ਸਮਾਗਮ ਦੌਰਾਨ ਸੁਦੀਪ ਗਰਗ ਵਲੋਂ 21 ...

ਪੂਰੀ ਖ਼ਬਰ »

ਰਾਸ਼ਟਰੀ ਸਵੈ ਸੇਵਕ ਸੰਘ ਦੇ ਸਥਾਪਨਾ ਦਿਵਸ 'ਤੇ ਪਥ ਸੰਚਾਲਨ ਤੇ ਸ਼ਸਤਰ ਪੂਜਾ ਕੀਤੀ

ਪਠਾਨਕੋਟ, 21 ਅਕਤੂਬਰ (ਚੌਹਾਨ)-ਦੁਸਹਿਰੇ 'ਤੇ ਰਾਸ਼ਟਰੀਏ ਸਵੈ ਸੇਵਕ ਸੰਘ ਦੇ ਸਥਾਪਨਾ ਦਿਵਸ 'ਤੇ ਪਥ ਸੰਚਾਲਨ ਤੇ ਸ਼ਸਤਰ ਪੂਜਾ ਦਾ ਸਮਾਗਮ ਕਰਵਾਇਆ ਗਿਆ | ਸਵੈ ਸੇਵਕ ਸਾਰੇ ਬਾਜ਼ਾਰਾਂ ਵਿਚੋਂ ਨਿਕਲੇ | ਇਸ ਦੀ ਅਗਵਾਈ ਜ਼ਿਲ੍ਹਾ ਸੰਚਾਲਕ ਪ੍ਰੇਮ ਡੋਗਰਾ ਨੇ ਕੀਤੀ | ...

ਪੂਰੀ ਖ਼ਬਰ »

ਇੰਟਰਨੈਸ਼ਨਲ ਪੰਥਕ ਦਲ ਦੇ ਕਰਨ ਮਹਿਤਾਬ ਸਿੰਘ ਬਣੇ ਪ੍ਰਧਾਨ

ਪਠਾਨਕੋਟ, 21 ਅਕਤੂਬਰ (ਸੰਧੂ)-ਇੰਟਰਨੈਸ਼ਨਲ ਪੰਥਕ ਦਲ ਵਲੋਂ ਦਲ ਦੇ ਸਰਪ੍ਰਸਤ ਦੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਮੀਟਿੰਗ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ, ...

ਪੂਰੀ ਖ਼ਬਰ »

ਮੰਗਾਂ ਨੂੰ ਹੱਲ ਕਰਵਾਉਣ ਲਈ ਸਲਾਹਕਾਰ ਕਾਹਲੋਂ ਵਲੋਂ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਮੀਟਿੰਗ

ਵਡਾਲਾ ਬਾਂਗਰ, 21 ਅਕਤੂਬਰ (ਭੁੰਬਲੀ)-ਸਹਿਕਾਰਤਾ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋਂ ਭਾਗੋਵਾਲੀਆ ਨੇ ਅੱਜ ਇਸ ਇਲਾਕੇ ਦੇ ਪਿੰਡ ਮਸਾਣਾ ਵਿਖੇ ਇਲਾਕੇ ਦੇ ਕਰੀਬ 6-7 ਪਿੰਡਾਂ ਦੇ ਪੰਚਾਂ-ਸਰਪੰਚਾਂ ਤੇ ਕਾਂਗਰਸੀ ਵਰਕਰਾਂ ਦੀ ਇਕ ਜ਼ਰੂਰੀ ...

ਪੂਰੀ ਖ਼ਬਰ »

ਇਕ ਨਜ਼ਰ ਏਧਰ ਵੀ...!
ਸੁਜਾਨਪੁਰ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਸੁਜਾਨਪੁਰ, 21 ਅਕਤੂਬਰ (ਜਗਦੀਪ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਸੁਜਾਨਪੁਰ ਦੇ ਆਸ-ਪਾਸ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖ਼ਸਤਾ ਹਾਲਤ ਬਣੀ ਹੋਈ ਹੈ | ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਸੁਜਾਨਪੁਰ ਤੋਂ ਪਠਾਨਕੋਟ ਨੰੂ ਜਾਂਦੀ ਸੜਕ ...

ਪੂਰੀ ਖ਼ਬਰ »

23ਵਾਂ ਸਾਲਾਨਾ ਭੰਡਾਰਾ ਤੇ ਕੱਵਾਲੀ ਸਮਾਗਮ ਕਰਵਾਇਆ

ਪਠਾਨਕੋਟ, 21 ਅਕਤੂਬਰ (ਸੰਧੂ)-ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸ਼ਾਹਪੁਰ ਰੋਡ 'ਤੇ ਸਥਿਤ ਦਰਬਾਰ ਬਾਬਾ ਫਕਰੂਦੀਨ ਸ਼ਾਹ ਚਿਸ਼ਤੀ ਜੈ ਮਾਈ ਮਲੂਕਾ ਦੇ ਸਥਾਨ 'ਤੇ ਸੇਵਾਦਾਰ ਬਾਬਾ ਮਸਤ ਸ਼ਾਹ ਅਮਿਤ ਕੁਮਾਰ ਦੀ ਦੇਖਰੇਖ ਹੇਠ 23ਵਾਂ ਭੰਡਾਰਾ ਤੇ ਕੱਵਾਲੀਆਂ ਦਾ ਪ੍ਰੋਗਰਾਮ ...

ਪੂਰੀ ਖ਼ਬਰ »

ਸਰਹੱਦੀ ਇਲਾਕੇ 'ਚ ਹੜ੍ਹ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਨਹੀਂ ਪੈ ਰਿਹਾ ਪੱਕਾ ਮੁੱਲ

ਬਮਿਆਲ, 21 ਅਕਤੂਬਰ (ਰਾਕੇਸ਼ ਸ਼ਰਮਾ)-ਪਿਛਲੇ ਦਿਨੀਂ ਪਈ ਭਾਰੀ ਬਰਸਾਤ ਦੇ ਚੱਲਦੇ ਸਰਹੱਦੀ ਇਲਾਕਾ ਬਮਿਆਲ 'ਚ ਪੈਂਦੇ ਰਾਵੀ ਅਤੇ ਉਸ ਦਰਿਆ 'ਚ ਆਏ ਹੜ੍ਹ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਜਿੱਥੇ ਪ੍ਰਸ਼ਾਸਨ ਵਲੋਂ ਸੰਤੁਸ਼ਟੀਜਨਕ ਨਾ ਕੀਤੇ ਜਾਣ ...

ਪੂਰੀ ਖ਼ਬਰ »

ਆਰ.ਐਸ.ਐਸ. ਵਲੋਂ ਤਾਰਾਗੜ੍ਹ ਵਿਖੇ ਸ਼ਸਤਰ ਪੂਜਾ ਅਤੇ ਰੋਡ ਸ਼ੋਅ ਕੱਢਿਆ

ਤਾਰਾਗੜ੍ਹ, 21 ਅਕਤੂਬਰ (ਸੋਨੂੰ ਮਹਾਜਨ)-ਆਰ.ਐਸ.ਐਸ ਵਲੋਂ ਤਾਰਾਗੜ੍ਹ ਵਿਖੇ ਖੰਡ ਸੰਘ ਚਾਲਕ ਡਾ: ਰਾਕੇਸ਼ ਸੈਣੀ ਦੀ ਅਗਵਾਈ ਹੇਠ ਸ਼ਸ਼ਤਰ ਪੂਜਣ ਅਤੇ ਪਥ ਸੰਚਾਲਨ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਕੈਪਟਨ ਰਛਪਾਲ ਸਿੰਘ ਅਤੇ ...

ਪੂਰੀ ਖ਼ਬਰ »

ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 21 ਅਕਤੂਬਰ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਦਸਮੇਸ਼ ਗਾਰਡਨ ਕਾਲੋਨੀ ਪਠਾਨਕੋਟ ਵਿਖੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਰਾਸ਼ਟਰੀ ਸਮੂਹ ਗਾਣ ਖੇਤਰੀ ਮੁਕਾਬਲੇ

ਪਠਾਨਕੋਟ, 21 ਅਕਤੂਬਰ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਥਾਨਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ ਵਿਖੇ ਸਥਿਤ ਆਡੀਟੋਰੀਅਮ ਵਿਖੇ ਰਾਸ਼ਟਰੀ ਸਮੂਹ ਗਾਣ ਖੇਤਰੀ ਮੁਕਾਬਲੇ ਪਰਿਸ਼ਦ ਦੇ ਕੌਮੀ ਸਕੱਤਰ ਅਜੇ ਦੱਤਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ | ...

ਪੂਰੀ ਖ਼ਬਰ »

ਅੰਮਿ੍ਤਸਰ ਰੇਲ ਹਾਦਸੇ 'ਚ ਜ਼ਖ਼ਮੀ ਲੋਕਾਂ ਦਾ ਆਚਾਰੀਆ ਸੰਜੇ ਮੁਨੀ ਨੇ ਪੁੱਛਿਆ ਹਾਲ

ਪਠਾਨਕੋਟ, 21 ਅਕਤੂਬਰ (ਆਰ. ਸਿੰਘ)-ਪਿਛਲੇ ਦਿਨ ਅੰਮਿ੍ਤਸਰ ਦੇ ਜੌੜਾ ਫਾਟਕ 'ਤੇ ਹੋਏ ਰੇਲ ਹਾਦਸੇ ਤੋਂ ਬਾਅਦ ਪੰਜਾਬ ਹੀ ਨਹੀਂ ਪੂਰੇ ਭਾਰਤ ਵਿਚ ਸੋਗ ਪਾਇਆ ਜਾ ਰਿਹਾ ਹੈ | ਸ਼ਨੀਵਾਰ ਰਾਤ ਨੂੰ ਗੁਜਰਾਤ ਦੌਰੇ ਤੋਂ ਪਠਾਨਕੋਟ ਵਾਪਸ ਪਹੁੰਚੇ ਜੈਨ ਧਰਮ ਗੁਰੂ ਕ੍ਰਾਂਤੀਵਾਦੀ ...

ਪੂਰੀ ਖ਼ਬਰ »

ਕੌਮੀ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਪਠਾਨਕੋਟ ਪੁਲਿਸ ਵਲੋਂ ਸ਼ਹੀਦਾਂ ਨੰੂ ਸ਼ਰਧਾਂਜਲੀ ਭੇਟ

ਪਠਾਨਕੋਟ, 21 ਅਕਤੂਬਰ (ਆਸ਼ੀਸ਼ ਸ਼ਰਮਾ)-ਜ਼ਿਲ੍ਹਾ ਪਠਾਨਕੋਟ ਪੁਲਿਸ ਵਲੋਂ ਰਾਸ਼ਟਰੀ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮੌਕੇ ਇਕ ਸ਼ਰਧਾਂਜਲੀ ਸਮਾਗਮ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੀ ਪ੍ਰਧਾਨਗੀ ਹੇਠ ਪੁਲਿਸ ਲਾਈਨ ਵਿਖੇ ਕਰਵਾਇਆ ਗਿਆ | ਪ੍ਰੋਗਰਾਮ ਦੀ ...

ਪੂਰੀ ਖ਼ਬਰ »

ਆਰ.ਐਸ.ਐਸ.ਵਲੋਂ ਪੰਥ ਸੰਚਾਲਨ ਕਰਵਾਇਆ

ਬਮਿਆਲ, 21 ਅਕਤੂਬਰ (ਰਾਕੇਸ਼ ਸ਼ਰਮਾ)-ਰਾਸ਼ਟਰੀ ਸਵੈ ਸੇਵਕ ਸੰਘ ਬਮਿਆਲ ਵਲੋਂ ਪੰਥ ਸੰਚਾਲਨ ਦਾ ਆਯੋਜਨ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਵਿਨੋਦ ਨੇ ਕੀਤੀ | ਇਸ ਮੌਕੇ ਸੇਵਾ ਮੁਕਤ ਪਿੰ੍ਰਸੀਪਲ ਬਿਹਾਰੀ ਲਾਲ ਮੁੱਖ ਮਹਿਮਾਨ ਵਜੋਂ ਪਹੁੰਚੇ | ਜਦੋਂ ਕਿ ਬਲਵਿੰਦਰ ਸਿੰਘ ...

ਪੂਰੀ ਖ਼ਬਰ »

ਸਰਹੱਦੀ ਇਲਾਕੇ 'ਚ ਹੜ੍ਹ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦਾ ਨਹੀਂ ਪੈ ਰਿਹਾ ਪੱਕਾ ਮੁੱਲ

ਬਮਿਆਲ, 21 ਅਕਤੂਬਰ (ਰਾਕੇਸ਼ ਸ਼ਰਮਾ)-ਪਿਛਲੇ ਦਿਨੀਂ ਪਈ ਭਾਰੀ ਬਰਸਾਤ ਦੇ ਚੱਲਦੇ ਸਰਹੱਦੀ ਇਲਾਕਾ ਬਮਿਆਲ 'ਚ ਪੈਂਦੇ ਰਾਵੀ ਅਤੇ ਉਸ ਦਰਿਆ 'ਚ ਆਏ ਹੜ੍ਹ ਕਾਰਨ ਪ੍ਰਭਾਵਿਤ ਹੋਈ ਝੋਨੇ ਦੀ ਫ਼ਸਲ ਦੀ ਗਿਰਦਾਵਰੀ ਜਿੱਥੇ ਪ੍ਰਸ਼ਾਸਨ ਵਲੋਂ ਸੰਤੁਸ਼ਟੀਜਨਕ ਨਾ ਕੀਤੇ ਜਾਣ ...

ਪੂਰੀ ਖ਼ਬਰ »

ਸੁਜਾਨਪੁਰ ਦੇ ਆਲੇ-ਦੁਆਲੇ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ

ਸੁਜਾਨਪੁਰ, 21 ਅਕਤੂਬਰ (ਜਗਦੀਪ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਸੁਜਾਨਪੁਰ ਦੇ ਆਸ-ਪਾਸ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖ਼ਸਤਾ ਹਾਲਤ ਬਣੀ ਹੋਈ ਹੈ | ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਸੁਜਾਨਪੁਰ ਤੋਂ ਪਠਾਨਕੋਟ ਨੰੂ ਜਾਂਦੀ ਸੜਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX