ਤਾਜਾ ਖ਼ਬਰਾਂ


ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  16 minutes ago
ਜਲੰਧਰ, 20 ਨਵੰਬਰ- ਬੀਤੇ ਦਿਨੀਂ ਜਲੰਧਰ ਦੇ ਟਿੱਕੀਆਂ ਵਾਲੇ ਚੌਕ 'ਚ ਜਿਨ੍ਹਾਂ ਦੁਕਾਨਾਂ ਨੂੰ ਤੋੜ ਦਿੱਤਾ ਗਿਆ ਸੀ, ਅੱਜ ਉਨ੍ਹਾਂ ਦੁਕਾਨਦਾਰਾਂ ਵਲੋਂ ਜੋਤੀ ਚੌਕ 'ਚ ਧਰਨਾ...
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  33 minutes ago
ਨਵੀਂ ਦਿੱਲੀ, 20 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਹੋ ਰਹੀ ਦੇਰੀ ਵਿਚਾਲੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  about 1 hour ago
ਨਵੀਂ ਦਿੱਲੀ, 20 ਨਵੰਬਰ - ਰਾਜਧਾਨੀ ਦਿੱਲੀ ਵਿਚ ਅੱਜ ਬੁੱਧਵਾਰ ਹਵਾ ਪ੍ਰਦੂਸ਼ਣ ਦਾ ਪੱਧਰ 269 ਰਿਹਾ ਜੋ ਕਿ ਬਹੁਤ ਖ਼ਰਾਬ ਦਰਜੇ ਵਿਚ ਆਉਂਦਾ ਹੈ। ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਬੀਤੇ ਕੱਲ੍ਹ ਮੰਗਲਵਾਰ ਨੂੰ ਇਕ ਪਾਸੇ ਸੰਸਦ ਵਿਚ ਚਰਚਾ ਹੋਈ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ 'ਤੇ ਚਿੰਤਾ...
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿਚ ਮਹਾਰਾਸ਼ਟਰ ਵਿਚ ਲਗਾਏ ਗਏ ਰਾਸ਼ਟਰਪਤੀ ਰਾਜ ਦੀ ਰਿਪੋਰਟ ਪੇਸ਼ ਕਰਨਗੇ। ਵਿਰੋਧੀ ਧਿਰ ਵਲੋਂ ਲਗਾਤਾਰ ਇਸ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਤੀਸਰਾ ਦਿਨ ਹੈ। ਇਸ ਤੋਂ ਇਲਾਵਾ ਅੱਜ ਸੰਸਦੀ ਕਮੇਟੀ ਪ੍ਰਦੂਸ਼ਣ 'ਤੇ ਚਰਚਾ ਕਰੇਗੀ ਤੇ...
ਅੱਜ ਦਾ ਵਿਚਾਰ
. . .  about 2 hours ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
ਗੁਰੂ ਹਰਸਹਾਏ, 19 ਨਵੰਬਰ (ਕਪਿਲ ਕੰਧਾਰੀ) - ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫ਼ਿਰੋਜ਼ਪੁਰ...
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  1 day ago
ਮੱਤੇਵਾਲ, 19 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਅੱਜ ਅੰਮ੍ਰਿਤਸਰ ਮਹਿਤਾ ਰੋਡ ਤੇ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂਂ ਆ ਰਹੇ ਟਰੈਕਟਰ ਟਰਾਲੀ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  1 day ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  1 day ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  1 day ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  1 day ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  1 day ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  1 day ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  1 day ago
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  1 day ago
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 day ago
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550

ਬਰਨਾਲਾ

ਪਰਾਲੀ ਨੂੰ ਅੱਗ ਲਾਉਣ ਵਾਲੇ 9 ਕਿਸਾਨਾਂ ਦੇ ਕੱਟੇ ਚਲਾਨ-ਡਿਪਟੀ ਕਮਿਸ਼ਨਰ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਖੇਤਾਂ ਦੇ ਵੱਢਾਂ ਨੂੰ ਅੱਗ ਲਗਾਉਣ ਦੀਆਂ ...

ਪੂਰੀ ਖ਼ਬਰ »

ਐਸ. ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਝੰਡੇ ਗੱਡੇ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸੀ.ਬੀ.ਐਸ.ਸੀ. ਬੋਰਡ ਵਲੋਂ ਕਲਸਟਰ 17 ਦਾ ਕਬੱਡੀ ਟੂਰਨਾਮੈਂਟ ਸੰਤ ਈਸ਼ਰ ਸਿੰਘ ਅਕੈਡਮੀ ਛਾਹੜ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਦੌਰਾਨ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਵੋਟਰਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਨੇ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

264 ਬੋਤਲਾਂ ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਇਕ ਪੁਲਿਸ ਅੜਿੱਕੇ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ 264 ਬੋਤਲਾਂ (22 ਡੱਬੇ) ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਨੈਬ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਹਰਜੀਤ ...

ਪੂਰੀ ਖ਼ਬਰ »

ਮਹਿਲ ਕਲਾਂ 'ਚ ਹੋਈ ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਪੱਧਰੀ ਇਕੱਤਰਤਾ

ਮਹਿਲ ਕਲਾਂ, 22 ਅਕਤੂਬਰ (ਅਵਤਾਰ ਸਿੰਘ ਅਣਖੀ)-ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਦੇਸ਼ ਨੂੰ ਫ਼ਿਰਕਾਪ੍ਰਸਤੀ ਦੀ ਅੱਗ ਵਿਚ ਝੋਕ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ...

ਪੂਰੀ ਖ਼ਬਰ »

ਹੰਡਿਆਇਆ ਦੇ ਦੋ ਨੌਜਵਾਨਾਂ ਦੀ ਸੰਗਰੂਰ ਵਿਖੇ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਇਲਾਕੇ 'ਚ ਸੋਗ

ਹੰਡਿਆਇਆ, 22 ਅਕਤੂਬਰ (ਗੁਰਜੀਤ ਸਿੰਘ ਖੱੁਡੀ)-ਅੱਜ ਸਵੇਰੇ ਸੰਗਰੂਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੰਡਿਆਇਆ ਦੇ ਨੇੜਲੇ ਪਿੰਡ ਬੀਕਾ ਸੂਚ ...

ਪੂਰੀ ਖ਼ਬਰ »

ਖਾਣ ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਜਾਚਣ ਲਈ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਸਬੰਧੀ ਜਾਗਰੂਕ ਕਰਨ ਲਈ ਇਕ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਨੇ ਕੈਨੇਡਾ ਦਾ ਓਪਨ ਵਰਕ ਵੀਜ਼ਾ ਲਗਵਾਇਆ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਰਨਾਲਾ ਵਲੋਂ ਵੱਡੀ ਗਿਣਤੀ ਵਿਚ ਸਟੂਡੈਂਟ ਵੀਜ਼ੇ, ਵਿਜ਼ਟਰ ਵੀਜ਼ੇ ਅਤੇ ਵਰਕ ਓਪਨ ਵੀਜ਼ੇ ਲਗਵਾਏ ਜਾ ਰਹੇ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚ ਇਕ ਕੈਦੀ ਦੀ ਦੋ ਹਵਾਲਾਤੀਆਂ ਅਤੇ ਦੋ ਕੈਦੀਆਂ ਵਲੋਂ ਮਾਰਕੱੁਟ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਇਕ ਕੈਦੀ ਦੀ ਦੋ ਹਵਾਲਾਤੀਆ ਅਤੇ ਦੋ ਕੈਦੀਆਂ ਨੇ ਮਾਰਕੱੁਟ ਕੀਤੀ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੈਦੀ ਰਾਜੀਵ ਕੁਮਾਰ ਪੱੁਤਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜੇਲ੍ਹ ਵਿਚ ਮੈਨੰੂ ਫੂਮਨ ਸਿੰਘ ਪੱੁਤਰ ਸੱਜਣ ਸਿੰਘ, ਪਰਮਿੰਦਰ ਸਿੰਘ ਪੱੁਤਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਪੱੁਤਰ ਗੁਰਦੇਵ ਸਿੰਘ ਅਤੇ ਬੂਟਾ ਖ਼ਾਨ ਪੱੁਤਰ ਨੀਲਾ ਖ਼ਾਨ ਨੇ ਮੇਰਾ ਸਿਰ ਲੋਹੇ ਦੀ ਗਰਿੱਲ ਵਿਚ ਮਾਰਿਆ ਅਤੇ ਮੈਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਜੇਲ੍ਹ ਪੁਲਿਸ ਮੁਲਾਜ਼ਮ ਮੈਨੂੰ ਸਿਵਲ ਹਸਪਤਾਲ ਐਮਰਜੈਂਸੀ ਵਿਚ ਲੈ ਆਏ | ਜਿੱਥੇ ਡਾਕਟਰਾਂ ਨੇ ਮੇਰੇ ਸਿਰ 'ਤੇ ਲੱਗੀ ਸੱਟ ਦਾ ਇਲਾਜ ਕੀਤਾ | ਜਦੋਂ ਇਸ ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ ਬੱਸ ਸਟੈਂਡ ਚੌਕੀ ਇੰਚਾਰਜ ਚਰਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਦੌਰਾਨ ਦੋਸ਼ੀ ਵਿਰੱੁਧ ਬਣਦੀ ਕਾਰਵਾਈ ਕੀਤੀ ਜਾਵੇਗੀ |


ਖ਼ਬਰ ਸ਼ੇਅਰ ਕਰੋ

ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਵਲੋਂ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਸਿੰਗਲਾ ...

ਪੂਰੀ ਖ਼ਬਰ »

40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ, ਮੁਲਜ਼ਮ ਫ਼ਰਾਰ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਦਰ ਵਲੋਂ ਦੋ ਵਿਅਕਤੀਆਂ ਕੋਲੋਂ 40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਫਰਵਾਹੀ ਵਿਖੇ ਪੂਰੀ ਟੀਮ ...

ਪੂਰੀ ਖ਼ਬਰ »

ਕੰਨਿਆ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਨ ਚੇਤਨਾ ਰੈਲੀ ਕੱਢੀ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੰਨਿਆ ਬਰਨਾਲਾ ਦੇ ਪਿ੍ੰਸੀਪਲ ਸ੍ਰੀਮਤੀ ਅਰੂਣਾ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ | ਇਸ ਰੈਲੀ ਦਾ ...

ਪੂਰੀ ਖ਼ਬਰ »

ਧਨੌਲਾ ਵਿਖੇ ਸ਼ੋਭਾ ਯਾਤਰਾ ਕੱਢੀ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਭਗਵਾਨ ਵਾਲਮੀਕਿ ਜੀ ਮਹਾਨ ਤਪੱਸਵੀਆਂ 'ਚੋਂ ਇਕ ਸਨ ਜਿਨ੍ਹਾਂ ਮਨੱੁਖਤਾ ਨੂੰ ਸੇਧ ਦੇਣ ਲਈ ਵਡਮੱੁਲਾ ਯੋਗਦਾਨ ਪਾਇਆ | ਇਹ ਪ੍ਰਗਟਾਵਾ ਅਨਾਜ ਮੰਡੀ ਨਜ਼ਦੀਕ ਸ੍ਰੀ ਵਾਲਮੀਕਿ ਮੰਦਰ ਤੋਂ ਯੂਥ ਆਗੂ ਵਿੱਕੀ ਪਿਵਾਲ ਦੀ ਅਗਵਾਈ ...

ਪੂਰੀ ਖ਼ਬਰ »

ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਕਾਨਫ਼ਰੰਸ ਸਮਾਪਤ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਆਈ.ਆਈ.ਐਮ. ਯੂ.ਐਨ. ਕਾਨਫ਼ਰੰਸ ਕੋਆਰਡੀਨੇਟਰ ਮੈਡਮ ਮੋਨਿਕਾ ਗੁਪਤਾ ਤੇ ਐਮ.ਯੂ.ਐਨ. ਇੰਚਾਰਜ ਮੈਡਮ ਕਮਲੇਸ਼ ਸ਼ਰਮਾ ਦੀ ਅਗਵਾਈ ਸਮਾਪਤ ਹੋਈ | ਜਿਸ ਵਿਚ ਮਹਿਲ ਕਲਾਂ, ਭਵਾਨੀਗੜ੍ਹ, ਸੰਗਰੂਰ ...

ਪੂਰੀ ਖ਼ਬਰ »

ਨਾਪਤੋਲ ਵਿਭਾਗ ਦੇ ਇੰਸਪੈਕਟਰ ਵਲੋਂ ਕੀਤੀ ਕਾਰਵਾਈ ਦੀ ਚਰਚਾ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਸਥਿਤ ਬੀਕਾਨੇਰ ਵਾਲਿਆਂ ਦੀ ਮਠਿਆਈਆਂ ਦੀ ਦੁਕਾਨ 'ਤੇ ਪਹੁੰਚ ਕੇ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਵਲੋਂ ਕੀਤੀ ਗਈ ਕਾਰਵਾਈ ਦੀ ਸਥਾਨਕ ਇਲਾਕੇ ਵਿਚ ਖੂਬ ਚਰਚਾ ਚੱਲ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਬਰਨਾਲਾ ਦੀ ਮੀਟਿੰਗ ਸਾਥੀ ਨਿਰੰਜਨ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਗੁਰਦੇਵ ਸਿੰਘ ਦਰਦੀ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ...

ਪੂਰੀ ਖ਼ਬਰ »

ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਸੌ ਫ਼ੀਸਦੀ ਰਿਹਾ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਐਲਾਨੇ ਗਏ ਪੀ. ਜੀ. ਡੀ. ਸੀ. ਏ. ਸਮੈਸਟਰ ਦੂਜਾ ਦੇ ਨਤੀਜੇ ਵਿਚ ਮੀਰੀ ਪੀਰੀ ਖ਼ਾਲਸਾ ਕਾਲਜ ਭਦÏੜ ਦੇ ਵਿਦਿਆਰਥੀਆਂ ਨੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ | ਕੰਪਿਊਟਰ ਵਿਭਾਗ ਦੇ ...

ਪੂਰੀ ਖ਼ਬਰ »

ਓਵਰ ਸੈਵਨ ਸੀਜ਼ ਭਦੌੜ ਦੀ ਵਿਦਿਆਰਥਣ ਨੇ 6.5 ਬੈਂਡ ਹਾਸਲ ਕੀਤੇ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬੇ ਦੀ ਤਿੰਨ ਕੋਣੀ ਰੋਡ ਭਦੌੜ ਉੱਪਰ ਚੱਲ ਰਹੀ ਓਵਰ ਸੈਵਨ ਸੀਜ਼ ਸੰਸਥਾ ਦੇ ਵਿਦਿਆਰਥੀ ਆਏ ਦਿਨ ਆਈਲਟਸ ਵਿਚੋਂ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਡਾਇਰੈਕਟਰ ਮੋਹਿਤਪਾਲ ਸਿੰਘ ...

ਪੂਰੀ ਖ਼ਬਰ »

ਐਸ. ਐਸ. ਐਨ. ਸਕੂਲ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ

ਤਪਾ ਮੰਡੀ, 22 ਅਕਤੂਬਰ (ਵਿਜੇ ਸ਼ਰਮਾ)-ਜ਼ਿਲ੍ਹਾ ਪੱਧਰ ਦੇ ਹੋਏ ਰਹੇ ਮੁਕਾਬਲਿਆਂ ਵਿਚੋਂ ਐਸ. ਐਸ. ਐਨ. ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ 'ਚ ਭਾਗ ਲਿਆ ਅਤੇ ਜਿਨ੍ਹਾਂ ਨੇ ਹੋਰ ਸਕੂਲਾਂ ਨੂੰ ਪਛਾੜਦਿਆਂ ਸਕੂਲ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੱੁਟਬਾਲ ਚੈਂਪੀਅਨ ਲੀਗ ਦਾ ਿਖ਼ਤਾਬ ਬਰਨਾਲਾ ਦੀ ਟੀਮ ਨੇ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਜ਼ਿਲ੍ਹਾ ਫੱੁਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੁੱਟਬਾਲ ਚੈਂਪੀਅਨ ਲੀਗ ਦੇ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਵਿਖੇ ਕਰਵਾਏ ਗਏ | ਜਿਸ ਵਿਚ ਸਮੁੱਚੇ ਮਾਲਵੇ ਦੀਆਂ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ ਮਿ੍ਤਕਾਂ ਨੂੰ ਦਿੱਤੀ ਸ਼ਰਧਾਂਜਲੀ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਸਥਾਨਕ ਸਰਵਹਿੱਤਕਾਰੀ ਸਕੂਲ ਵਿਖੇ ਪਿਛਲੇ ਦਿਨੀਂ ਅੰਮਿ੍ਤਸਰ ਦੇ ਜੌੜਾ ਫਾਟਕ ਨਜ਼ਦੀਕ ਹੋਏ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਸਕੂਲ ਪਿੰ੍ਰਸੀਪਲ ਰਾਜਿੰਦਰ ਰਾਵਤ ਦੀ ਅਗਵਾਈ ਹੇਠ ਦੋ ਮਿੰਟ ...

ਪੂਰੀ ਖ਼ਬਰ »

ਐਕਸੀਅਨ ਹਰਵੇਲ ਸਿੰਘ ਧਾਲੀਵਾਲ ਨੂੰ ਕੀਤਾ ਸਨਮਾਨਿਤ

ਭਦੌੜ, 23 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਉੱਘੇ ਸੋਸ਼ਲ ਵਰਕਰ ਐਕਸੀਅਨ ਹਰਵੇਲ ਸਿੰਘ ਧਾਲੀਵਾਲ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਦਸਮੇਸ਼ ਪਬਲਿਕ ਸਕੂਲ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਜੱਚਾ ਬੱਚਾ ਸਿਵਲ ਹਸਪਤਾਲ ਬਰਨਾਲਾ ਦੇ ਬਾਹਰ ਬਣੇ ਪੰਘੂੜੇ ਵਿਚ ਕੋਈ ਅਣਪਛਾਤਾ ਵਿਅਕਤੀ ਨਵਜੰਮੀ ਬੱਚੀ ਛੱਡ ਕੇ ਚਲਾ ਗਿਆ | ਜਿਸ ਤੋਂ ਬਾਅਦ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਅਤੇ ਐਸ.ਐਮ.ਓ. ਡਾ: ਜਸਵੀਰ ਸਿੰਘ ਔਲਖ ਵਲੋਂ ਨਵਜੰਮੀ ...

ਪੂਰੀ ਖ਼ਬਰ »

12 ਸਾਲ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਾਅਦਿਆਂ ਨੂੰ ਨਹੀਂ ਪਿਆ ਅਜੇ ਵੀ ਬੂਰ

ਧਨੌਲਾ, 22 ਅਕਤੂਬਰ (ਰਘਵੀਰ ਸਿੰਘ ਚੰਗਾਲ)-ਪੰਜਾਬ ਦੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਪਾਰਟੀਆਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ ਦੇ ਮਿਆਰ ਨੂੰ ਖ਼ਾਸ ਕਰ ਕੇ ਲੜਕੀਆਂ ਨੂੰ ਦਿੱਤੀ ਜਾਣ ਵਾਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਸਲ 'ਚ ਕਿੰਨੀਆਂ ਕੁ ਸੁਹਿਰਦ ਹਨ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਇਕ ਭਰਵੀਂ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਮੁੱਖ ਕੋਆਰਡੀਨੇਟਰ ਇੰਜ: ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਲੌ ਾਗਪੁਰੀ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਾਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਧਾਨ ਸੰਤ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਬੱਚਿਆਂ ਨੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ

ਭਦੌੜ, 22 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਕੂਲੀ ਬੱਚਿਆਂ ਨੂੰ ਧਰਮ ਅਤੇ ਇਤਿਹਾਸ ਸਬੰਧੀ ਜਾਣਕਾਰੀ ਹਿਤ ਦਸਮੇਸ਼ ਪਬਲਿਕ ਸਕੂਲ ਦੇ ਛੋਟੇ ਬੱਚਿਆਂ ਨੰੂ ਰੋਜ਼ਾ ਧਾਰਮਿਕ ਦੌਰਾ ਕਰਵਾਇਆ ਗਿਆ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸਰਪ੍ਰਸਤੀ ਹੇਠ ਅਤੇ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ 'ਚ ਦਮਨੀਤ ਸਿੰਘ ਨੇ ਸੋਨ ਤਗਮਾ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ ਵਿਚ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਹੋਣਹਾਰ ਕੌਮਾਂਤਰੀ ਖਿਡਾਰੀ ਦਮਨੀਤ ਸਿੰਘ ਨੇ ਹੈਮਰ ਥ੍ਰੋਅ ਦੇ ਮੁਕਾਬਲੇ ਵਿਚ 57.90 ਮੀਟਰ ਦੂਰੀ 'ਤੇ ਗੋਲਾ ਸੱੁਟ ਕੇ ...

ਪੂਰੀ ਖ਼ਬਰ »

ਨਿਊ ਜੈ ਮਾਤਾ ਦਾਤੀ ਕਲੱਬ ਵਲੋਂ 13ਵਾਂ ਵਿਸ਼ਾਲ ਭਗਵਤੀ ਜਾਗਰਣ ਭਲਕੇ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਵਾਂ ਵਿਸ਼ਾਲ ਭਗਵਤੀ ਜਾਗਰਣ 24 ਅਕਤੂਬਰ ਦਿਨ ਬੁੱਧਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦੇ ਕਾਰਡ ਕਲੱਬ ...

ਪੂਰੀ ਖ਼ਬਰ »

28 ਦੇ ਪਟਿਆਲੇ ਧਰਨੇ ਸੰਬੰਧੀ ਅਧਿਆਪਕਾਂ ਨੂੰ ਕੀਤਾ ਗਿਆ ਲਾਮਬੰਦ

ਸੰਗਰੂਰ, 22 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਅਧਿਆਪਕ ਦਲ ਪੰਜਾਬ ਦੇ ਵਰਕਰਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸੇ ਰੋਸ ਕਾਰਨ 28 ਅਕਤੂਬਰ ਨੂੰ ...

ਪੂਰੀ ਖ਼ਬਰ »

ਛਪਾਰ ਕਾਨਫ਼ਰੰਸ ਅੱਜ

ਅਹਿਮਦਗੜ੍ਹ, 22 ਅਕਤੂਬਰ (ਪੁਰੀ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਭਾਰੀ ਬਰਸਾਤ ਕਾਰਨ ਕਮਿਊਨਿਸਟ ਪਾਰਟੀਆਂ ਆਪਣੀ ਕਾਨਫਰੰਸ ਨਹੀਂ ਕਰ ਸਕੀਆ | ਇਸੇ ਕਾਰਨ ਅੱਜ 23 ਅਕਤੂਬਰ ਨੂੰ ਛੋਟੇ ਮੇਲੇ ਮੌਕੇ ਛਪਾਰ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ | ਕੁਲ ਹਿੰਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX