ਤਾਜਾ ਖ਼ਬਰਾਂ


ਜਲੰਧਰ - ਫ਼ਿਰੋਜ਼ਪੁਰ ਰੇਲ ਸੇਵਾ ਠੱਪ
. . .  6 minutes ago
ਫ਼ਿਰੋਜ਼ਪੁਰ 19 ਅਗਸਤ (ਜਸਵਿੰਦਰ ਸਿੰਘ ਸੰਧੂ) - ਸਤਲੁਜ ਦਰਿਆ ਅੰਦਰ ਪਾਣੀ ਦਾ ਪੱਧਰ ਗੁੱਦੜ ਵਿੰਡੀ ਵਾਲੇ ਦਰਿਆਈ ਪੁਲ ਤੇ ਖ਼ਤਰੇ ਦੇ ਨਿਸ਼ਾਨ ਤੇ ਜਾ ਪੁੱਜਾ ਹੈ। ਹੜ ਦਾ ਪਾਣੀ ਦਰਿਆ ਦੇ ਪੁਲ ਨੂੰ ਛੂਹਣ ਵਾਲੇ ਹਾਲਾਤ ਨੂੰ ਭਾਂਪਦਿਆਂ ਰੇਲਵੇ ਵਿਭਾਗ ਵੱਲੋਂ ਫ਼ਿਰੋਜ਼ਪੁਰ ਤੋਂ ਜਲੰਧਰ ਨੂੰ ਜਾਂਦੇ ਰੇਲ...
ਸਖ਼ਤ ਸੁਰੱਖਿਆ ਹੇਠ ਅੱਜ ਸ੍ਰੀਨਗਰ ਵਿਚ ਖੁੱਲ੍ਹੇ 190 ਸਕੂਲ
. . .  about 1 hour ago
ਸ੍ਰੀਨਗਰ, 19 ਅਗਸਤ - ਜੰਮੂ ਕਸ਼ਮੀਰ ਵਿਚ ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਰਾਜ ਵਿਚ ਲਗਾਈਆਂ ਗਈਆਂ ਪਾਬੰਦੀਆਂ ਹੁਣ ਹੋਲੀ ਹੋਲੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਮੋਬਾਈਲ ਇੰਟਰਨੈੱਟ, ਸਕੂਲ ਤੇ ਹੋਰ ਪਾਬੰਦੀਆਂ 'ਤੇ ਛੁੱਟ ਦਿੱਤੀ ਜਾ ਰਹੀ ਹੈ। ਕਰੀਬ 14 ਦਿਨਾਂ ਬਾਅਦ ਅੱਜ...
ਹੜ੍ਹਾਂ ਦੀ ਸਥਿਤੀ ਦੇ ਚੱਲਦਿਆਂ ਸ਼ਾਹਕੋਟ ਦੇ ਸਕੂਲਾਂ ਵਿਚ ਛੁੱਟੀ
. . .  about 1 hour ago
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ) - ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਐਮਰਜੈਂਸੀ ਹਲਾਤਾਂ ਨੂੰ ਦੇਖਦਿਆ ਐਸ.ਡੀ.ਐਮ. ਸ਼ਾਹਕੋਟ ਵੱਲੋਂ ਤਹਿਸੀਲ ਸ਼ਾਹਕੋਟ ਦੇ ਸਾਰੇ ਹੀ ਸਰਕਾਰੀ/ਗੈਰ ਸਰਕਾਰੀ ਸਕੂਲਾਂ ਵਿਚ ਛੁੱਟੀ ਘੋਸ਼ਿਤ ਕੀਤੀ ਗਈ...
ਅੱਜ ਦਾ ਵਿਚਾਰ
. . .  about 2 hours ago
2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 9 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਪਿੰਡਾਂ 'ਚ ਹੜ੍ਹਾਂ ਵਰਗੇ ਬਣੇ ਹਾਲਾਤ
. . .  1 day ago
ਭੜ੍ਹੀ, 18 ਅਗਸਤ (ਭਰਪੂਰ ਸਿੰਘ ਹਵਾਰਾ) - ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਭਾਰੀ ਬਾਰਸ਼ ਕਾਰਨ ਭੜ੍ਹੀ ਇਲਾਕੇ 'ਚ ਬਹੁਤ ਜ਼ਿਆਦਾ ਪਾਣੀ ਖੇਤਾਂ 'ਚ ਖੜ੍ਹਾ ...
ਸ਼ੇਰ ਸ਼ਾਹ ਸੂਰੀ ਮਾਰਗ 'ਤੇ ਬਣੇ ਪੁਲ ਦੀ ਮਿੱਟੀ ਖੁਰ ਕੇ ਜੀ.ਟੀ. ਰੋਡ ਤੇ ਡਿਗਣੀ ਹੋਈ ਸ਼ੁਰੂ
. . .  1 day ago
ਸਤਲੁਜ ਦਰਿਆ ਅੰਦਰ ਲੋਕਾਂ ਦੀ 800 ਏਕੜ ਫ਼ਸਲ ਡੁੱਬੀ
. . .  1 day ago
ਡਿਪਟੀ ਕਮਿਸ਼ਨਰ, ਐੱਸ.ਐੱਸ.ਪੀ, ਵਿਧਾਇਕ ਮੰਗੂਪੁਰ ਵੱਲੋਂ ਬਲਾਚੌਰ ਦੀ ਹਦੂਦ ਅੰਦਰ ਪੈਂਦੇ ਦਰਿਆ ਦਾ ਕੀਤਾ ਦੌਰਾ
. . .  1 day ago
ਮੀਂਹ ਦੇ ਪਾਣੀ ਕਾਰਨ ਕਈ ਏਕੜ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  1 day ago
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550

ਬਰਨਾਲਾ

ਪਰਾਲੀ ਨੂੰ ਅੱਗ ਲਾਉਣ ਵਾਲੇ 9 ਕਿਸਾਨਾਂ ਦੇ ਕੱਟੇ ਚਲਾਨ-ਡਿਪਟੀ ਕਮਿਸ਼ਨਰ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਖੇਤਾਂ ਦੇ ਵੱਢਾਂ ਨੂੰ ਅੱਗ ਲਗਾਉਣ ਦੀਆਂ ...

ਪੂਰੀ ਖ਼ਬਰ »

ਐਸ. ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਝੰਡੇ ਗੱਡੇ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸੀ.ਬੀ.ਐਸ.ਸੀ. ਬੋਰਡ ਵਲੋਂ ਕਲਸਟਰ 17 ਦਾ ਕਬੱਡੀ ਟੂਰਨਾਮੈਂਟ ਸੰਤ ਈਸ਼ਰ ਸਿੰਘ ਅਕੈਡਮੀ ਛਾਹੜ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਦੌਰਾਨ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਵੋਟਰਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਨੇ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

264 ਬੋਤਲਾਂ ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਇਕ ਪੁਲਿਸ ਅੜਿੱਕੇ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ 264 ਬੋਤਲਾਂ (22 ਡੱਬੇ) ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਨੈਬ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਹਰਜੀਤ ...

ਪੂਰੀ ਖ਼ਬਰ »

ਮਹਿਲ ਕਲਾਂ 'ਚ ਹੋਈ ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਪੱਧਰੀ ਇਕੱਤਰਤਾ

ਮਹਿਲ ਕਲਾਂ, 22 ਅਕਤੂਬਰ (ਅਵਤਾਰ ਸਿੰਘ ਅਣਖੀ)-ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਦੇਸ਼ ਨੂੰ ਫ਼ਿਰਕਾਪ੍ਰਸਤੀ ਦੀ ਅੱਗ ਵਿਚ ਝੋਕ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ...

ਪੂਰੀ ਖ਼ਬਰ »

ਹੰਡਿਆਇਆ ਦੇ ਦੋ ਨੌਜਵਾਨਾਂ ਦੀ ਸੰਗਰੂਰ ਵਿਖੇ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਇਲਾਕੇ 'ਚ ਸੋਗ

ਹੰਡਿਆਇਆ, 22 ਅਕਤੂਬਰ (ਗੁਰਜੀਤ ਸਿੰਘ ਖੱੁਡੀ)-ਅੱਜ ਸਵੇਰੇ ਸੰਗਰੂਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੰਡਿਆਇਆ ਦੇ ਨੇੜਲੇ ਪਿੰਡ ਬੀਕਾ ਸੂਚ ...

ਪੂਰੀ ਖ਼ਬਰ »

ਖਾਣ ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਜਾਚਣ ਲਈ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਸਬੰਧੀ ਜਾਗਰੂਕ ਕਰਨ ਲਈ ਇਕ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਨੇ ਕੈਨੇਡਾ ਦਾ ਓਪਨ ਵਰਕ ਵੀਜ਼ਾ ਲਗਵਾਇਆ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਰਨਾਲਾ ਵਲੋਂ ਵੱਡੀ ਗਿਣਤੀ ਵਿਚ ਸਟੂਡੈਂਟ ਵੀਜ਼ੇ, ਵਿਜ਼ਟਰ ਵੀਜ਼ੇ ਅਤੇ ਵਰਕ ਓਪਨ ਵੀਜ਼ੇ ਲਗਵਾਏ ਜਾ ਰਹੇ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚ ਇਕ ਕੈਦੀ ਦੀ ਦੋ ਹਵਾਲਾਤੀਆਂ ਅਤੇ ਦੋ ਕੈਦੀਆਂ ਵਲੋਂ ਮਾਰਕੱੁਟ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਇਕ ਕੈਦੀ ਦੀ ਦੋ ਹਵਾਲਾਤੀਆ ਅਤੇ ਦੋ ਕੈਦੀਆਂ ਨੇ ਮਾਰਕੱੁਟ ਕੀਤੀ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੈਦੀ ਰਾਜੀਵ ਕੁਮਾਰ ...

ਪੂਰੀ ਖ਼ਬਰ »

ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਵਲੋਂ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਸਿੰਗਲਾ ...

ਪੂਰੀ ਖ਼ਬਰ »

40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ, ਮੁਲਜ਼ਮ ਫ਼ਰਾਰ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਦਰ ਵਲੋਂ ਦੋ ਵਿਅਕਤੀਆਂ ਕੋਲੋਂ 40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਫਰਵਾਹੀ ਵਿਖੇ ਪੂਰੀ ਟੀਮ ...

ਪੂਰੀ ਖ਼ਬਰ »

ਕੰਨਿਆ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਨ ਚੇਤਨਾ ਰੈਲੀ ਕੱਢੀ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੰਨਿਆ ਬਰਨਾਲਾ ਦੇ ਪਿ੍ੰਸੀਪਲ ਸ੍ਰੀਮਤੀ ਅਰੂਣਾ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ | ਇਸ ਰੈਲੀ ਦਾ ...

ਪੂਰੀ ਖ਼ਬਰ »

ਧਨੌਲਾ ਵਿਖੇ ਸ਼ੋਭਾ ਯਾਤਰਾ ਕੱਢੀ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਭਗਵਾਨ ਵਾਲਮੀਕਿ ਜੀ ਮਹਾਨ ਤਪੱਸਵੀਆਂ 'ਚੋਂ ਇਕ ਸਨ ਜਿਨ੍ਹਾਂ ਮਨੱੁਖਤਾ ਨੂੰ ਸੇਧ ਦੇਣ ਲਈ ਵਡਮੱੁਲਾ ਯੋਗਦਾਨ ਪਾਇਆ | ਇਹ ਪ੍ਰਗਟਾਵਾ ਅਨਾਜ ਮੰਡੀ ਨਜ਼ਦੀਕ ਸ੍ਰੀ ਵਾਲਮੀਕਿ ਮੰਦਰ ਤੋਂ ਯੂਥ ਆਗੂ ਵਿੱਕੀ ਪਿਵਾਲ ਦੀ ਅਗਵਾਈ ...

ਪੂਰੀ ਖ਼ਬਰ »

ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਕਾਨਫ਼ਰੰਸ ਸਮਾਪਤ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਆਈ.ਆਈ.ਐਮ. ਯੂ.ਐਨ. ਕਾਨਫ਼ਰੰਸ ਕੋਆਰਡੀਨੇਟਰ ਮੈਡਮ ਮੋਨਿਕਾ ਗੁਪਤਾ ਤੇ ਐਮ.ਯੂ.ਐਨ. ਇੰਚਾਰਜ ਮੈਡਮ ਕਮਲੇਸ਼ ਸ਼ਰਮਾ ਦੀ ਅਗਵਾਈ ਸਮਾਪਤ ਹੋਈ | ਜਿਸ ਵਿਚ ਮਹਿਲ ਕਲਾਂ, ਭਵਾਨੀਗੜ੍ਹ, ਸੰਗਰੂਰ ...

ਪੂਰੀ ਖ਼ਬਰ »

ਨਾਪਤੋਲ ਵਿਭਾਗ ਦੇ ਇੰਸਪੈਕਟਰ ਵਲੋਂ ਕੀਤੀ ਕਾਰਵਾਈ ਦੀ ਚਰਚਾ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਸਥਿਤ ਬੀਕਾਨੇਰ ਵਾਲਿਆਂ ਦੀ ਮਠਿਆਈਆਂ ਦੀ ਦੁਕਾਨ 'ਤੇ ਪਹੁੰਚ ਕੇ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਵਲੋਂ ਕੀਤੀ ਗਈ ਕਾਰਵਾਈ ਦੀ ਸਥਾਨਕ ਇਲਾਕੇ ਵਿਚ ਖੂਬ ਚਰਚਾ ਚੱਲ ਰਹੀ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਅੱਜ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਨੇ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਬੀਕਾਨੇਰ ਮਠਿਆਈਆਂ ਦੀ ਦੁਕਾਨ 'ਤੇ ਵਿਸ਼ੇਸ਼ ਤੌਰ ਪਰ ਪਹੁੰਚ ਕੇ ਚੈਕਿੰਗ ਕੀਤੀ ਅਤੇ ਮਠਿਆਈ ਸਮੇਤ ਡੱਬਾ ਤੋਲਣ ਦੇ ਦੋਸ਼ਾਂ ਤਹਿਤ ਦੁਕਾਨ ਵਾਲਿਆਂ ਦਾ ਚਲਾਨ ਕਰ ਦਿੱਤਾ | ਇਲਾਕੇ ਵਿਚ ਚਰਚਾ ਚੱਲ ਰਹੀ ਹੈ ਕਿ ਬੀਕਾਨੇਰ ਮਠਿਆਈਆਂ ਦੀ ਦੁਕਾਨ ਖੁੱਲਣ ਕਰ ਕੇ ਸਥਾਨਕ ਇਲਾਕੇ ਦੇ ਪਹਿਲਾਂ ਚੱਲਦੀਆਂ ਮਠਿਆਈਆਂ ਦੀਆਂ ਦੁਕਾਨਾਂ ਵਾਲਿਆਂ ਨੂੰ ਘਾਟਾ ਪੈ ਰਿਹਾ ਹੈ ਜਿਸ ਕਰ ਕੇ ਕਿਸੇ ਦੂਜੇ ਦੁਕਾਨ ਵਾਲੇ ਨੇ ਸਪੈਸ਼ਲ ਬੀਕਾਨੇਰ ਮਠਿਆਈਆਂ ਦੀ ਦੁਕਾਨ ਦੀ ਚੈਕਿੰਗ ਕਰਵਾਈ ਹੈ | ਸੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਦੀ ਨਜ਼ਰ ਕਸਬਾ ਧੌਲਾ, ਪੱਖੋ ਕਲਾਂ, ਰੂੜੇਕੇ ਕਲਾਂ ਤੇ ਇਲਾਕੇ ਦੇ ਪਿੰਡਾਂ ਵਿਚ ਦਰਜਨਾਂ ਦੀ ਗਿਣਤੀ ਵਿਚ ਚੱਲ ਰਹੀਆਂ ਮਠਿਆਈਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਕੇਵਲ ਰੂੜੇਕੇ ਕਲਾਂ ਵਿਖੇ ਸਥਿਤ ਇਕ ਦੁਕਾਨ 'ਤੇ ਹੀ ਕਿਉ ਪਈ ਹੈ | ਜਦੋਂ ਇਸ ਸਬੰਧੀ ਬੀਕਾਨੇਰ ਮਠਿਆਈਆਂ ਦੀ ਦੁਕਾਨ ਰੂੜੇਕੇ ਕਲਾਂ ਦੇ ਮਾਲਕ ਰਤਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਨਾਪਤੋਲ ਵਿਭਾਗ ਬਰਨਾਲਾ ਦਾ ਕੋਈ ਅਧਿਕਾਰੀ ਆਇਆ ਸੀ ਜਿਸ ਨੇ ਕਿ ਸਾਨੂੰ ਕਿਹਾ ਕਿ ਤੁਹਾਡਾ ਚਲਾਨ ਕੀਤਾ ਗਿਆ ਹੈ | ਜਦੋਂ ਤੁਹਾਨੂੰ ਬੁਲਾਇਆ ਬਰਨਾਲਾ ਦਫ਼ਤਰ ਆ ਜਾਇਓ ਦੁਕਾਨ ਵਾਲਿਆਂ ਨੂੰ ਇੰਸਪੈਕਟਰ ਨੇ ਚਲਾਨ ਸਬੰਧੀ ਲਿਖਤੀ ਕੋਈ ਸਬੂਤ ਨਹੀਂ ਦਿੱਤਾ ਹੈ | ਜਦੋਂ ਇਸ ਸਬੰਧੀ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਬਲਕਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਦੋ ਮਠਿਆਈਆਂ ਦੀਆਂ ਦੁਕਾਨਾਂ ਬੀਕਾਨੇਰ ਵਾਲਿਆਂ ਅਤੇ ਸੰਤੋਸ਼ ਮਠਿਆਈਆਂ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ ਸੀ | ਬੀਕਾਨੇਰ ਵਾਲਿਆਂ ਦਾ ਮਠਿਆਈ ਘੱਟ ਤੋਲਣ ਸਬੰਧੀ ਚਲਾਨ ਕੀਤਾ ਗਿਆ ਹੈ | ਜਿਨ੍ਹਾਂ ਨੂੰ ਕਿ ਜੁਰਮਾਨਾ ਕੀਤਾ ਜਾਵੇਗਾ | ਇਸ ਤੋਂ ਇਲਾਵਾ ਹੋਰ ਕਿਸੇ ਦੀ ਚੈਕਿੰਗ ਟਾਈਮ ਦੀ ਘਾਟ ਕਰ ਕੇ ਨਹੀਂ ਕੀਤੀ ਗਈ ਹੈ | ਇਲਾਕਾ ਨਿਵਾਸੀਆਂ ਨੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਿਰਪੱਖਤਾ ਦੇ ਅਧਾਰ ਪਰ ਸਾਰੀਆਂ ਦੁਕਾਨਾਂ ਦੀ ਚੈਕਿੰਗ ਕਰ ਕੇ ਘੱਟ ਤੋਲਣ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਣ ਕਿਸੇ ਇਕ ਦੁਕਾਨਦਾਰ ਨੂੰ ਸਪੈਸ਼ਲ ਤੌਰ ਪਰ ਨਿਸ਼ਾਨਾਂ ਬਣਾ ਕੇ ਕਾਰਵਾਈ ਨਾ ਕੀਤੀ ਜਾਵੇ |


ਖ਼ਬਰ ਸ਼ੇਅਰ ਕਰੋ

ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਬਰਨਾਲਾ ਦੀ ਮੀਟਿੰਗ ਸਾਥੀ ਨਿਰੰਜਨ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਗੁਰਦੇਵ ਸਿੰਘ ਦਰਦੀ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ...

ਪੂਰੀ ਖ਼ਬਰ »

ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਸੌ ਫ਼ੀਸਦੀ ਰਿਹਾ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਐਲਾਨੇ ਗਏ ਪੀ. ਜੀ. ਡੀ. ਸੀ. ਏ. ਸਮੈਸਟਰ ਦੂਜਾ ਦੇ ਨਤੀਜੇ ਵਿਚ ਮੀਰੀ ਪੀਰੀ ਖ਼ਾਲਸਾ ਕਾਲਜ ਭਦÏੜ ਦੇ ਵਿਦਿਆਰਥੀਆਂ ਨੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ | ਕੰਪਿਊਟਰ ਵਿਭਾਗ ਦੇ ...

ਪੂਰੀ ਖ਼ਬਰ »

ਓਵਰ ਸੈਵਨ ਸੀਜ਼ ਭਦੌੜ ਦੀ ਵਿਦਿਆਰਥਣ ਨੇ 6.5 ਬੈਂਡ ਹਾਸਲ ਕੀਤੇ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬੇ ਦੀ ਤਿੰਨ ਕੋਣੀ ਰੋਡ ਭਦੌੜ ਉੱਪਰ ਚੱਲ ਰਹੀ ਓਵਰ ਸੈਵਨ ਸੀਜ਼ ਸੰਸਥਾ ਦੇ ਵਿਦਿਆਰਥੀ ਆਏ ਦਿਨ ਆਈਲਟਸ ਵਿਚੋਂ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਡਾਇਰੈਕਟਰ ਮੋਹਿਤਪਾਲ ਸਿੰਘ ...

ਪੂਰੀ ਖ਼ਬਰ »

ਐਸ. ਐਸ. ਐਨ. ਸਕੂਲ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ

ਤਪਾ ਮੰਡੀ, 22 ਅਕਤੂਬਰ (ਵਿਜੇ ਸ਼ਰਮਾ)-ਜ਼ਿਲ੍ਹਾ ਪੱਧਰ ਦੇ ਹੋਏ ਰਹੇ ਮੁਕਾਬਲਿਆਂ ਵਿਚੋਂ ਐਸ. ਐਸ. ਐਨ. ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ 'ਚ ਭਾਗ ਲਿਆ ਅਤੇ ਜਿਨ੍ਹਾਂ ਨੇ ਹੋਰ ਸਕੂਲਾਂ ਨੂੰ ਪਛਾੜਦਿਆਂ ਸਕੂਲ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੱੁਟਬਾਲ ਚੈਂਪੀਅਨ ਲੀਗ ਦਾ ਿਖ਼ਤਾਬ ਬਰਨਾਲਾ ਦੀ ਟੀਮ ਨੇ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਜ਼ਿਲ੍ਹਾ ਫੱੁਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੁੱਟਬਾਲ ਚੈਂਪੀਅਨ ਲੀਗ ਦੇ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਵਿਖੇ ਕਰਵਾਏ ਗਏ | ਜਿਸ ਵਿਚ ਸਮੁੱਚੇ ਮਾਲਵੇ ਦੀਆਂ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ ਮਿ੍ਤਕਾਂ ਨੂੰ ਦਿੱਤੀ ਸ਼ਰਧਾਂਜਲੀ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਸਥਾਨਕ ਸਰਵਹਿੱਤਕਾਰੀ ਸਕੂਲ ਵਿਖੇ ਪਿਛਲੇ ਦਿਨੀਂ ਅੰਮਿ੍ਤਸਰ ਦੇ ਜੌੜਾ ਫਾਟਕ ਨਜ਼ਦੀਕ ਹੋਏ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਸਕੂਲ ਪਿੰ੍ਰਸੀਪਲ ਰਾਜਿੰਦਰ ਰਾਵਤ ਦੀ ਅਗਵਾਈ ਹੇਠ ਦੋ ਮਿੰਟ ...

ਪੂਰੀ ਖ਼ਬਰ »

ਐਕਸੀਅਨ ਹਰਵੇਲ ਸਿੰਘ ਧਾਲੀਵਾਲ ਨੂੰ ਕੀਤਾ ਸਨਮਾਨਿਤ

ਭਦੌੜ, 23 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਉੱਘੇ ਸੋਸ਼ਲ ਵਰਕਰ ਐਕਸੀਅਨ ਹਰਵੇਲ ਸਿੰਘ ਧਾਲੀਵਾਲ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਦਸਮੇਸ਼ ਪਬਲਿਕ ਸਕੂਲ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਜੱਚਾ ਬੱਚਾ ਸਿਵਲ ਹਸਪਤਾਲ ਬਰਨਾਲਾ ਦੇ ਬਾਹਰ ਬਣੇ ਪੰਘੂੜੇ ਵਿਚ ਕੋਈ ਅਣਪਛਾਤਾ ਵਿਅਕਤੀ ਨਵਜੰਮੀ ਬੱਚੀ ਛੱਡ ਕੇ ਚਲਾ ਗਿਆ | ਜਿਸ ਤੋਂ ਬਾਅਦ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਅਤੇ ਐਸ.ਐਮ.ਓ. ਡਾ: ਜਸਵੀਰ ਸਿੰਘ ਔਲਖ ਵਲੋਂ ਨਵਜੰਮੀ ...

ਪੂਰੀ ਖ਼ਬਰ »

12 ਸਾਲ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਾਅਦਿਆਂ ਨੂੰ ਨਹੀਂ ਪਿਆ ਅਜੇ ਵੀ ਬੂਰ

ਧਨੌਲਾ, 22 ਅਕਤੂਬਰ (ਰਘਵੀਰ ਸਿੰਘ ਚੰਗਾਲ)-ਪੰਜਾਬ ਦੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਪਾਰਟੀਆਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ ਦੇ ਮਿਆਰ ਨੂੰ ਖ਼ਾਸ ਕਰ ਕੇ ਲੜਕੀਆਂ ਨੂੰ ਦਿੱਤੀ ਜਾਣ ਵਾਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਸਲ 'ਚ ਕਿੰਨੀਆਂ ਕੁ ਸੁਹਿਰਦ ਹਨ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਇਕ ਭਰਵੀਂ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਮੁੱਖ ਕੋਆਰਡੀਨੇਟਰ ਇੰਜ: ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਲੌ ਾਗਪੁਰੀ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਾਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਧਾਨ ਸੰਤ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਬੱਚਿਆਂ ਨੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ

ਭਦੌੜ, 22 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਕੂਲੀ ਬੱਚਿਆਂ ਨੂੰ ਧਰਮ ਅਤੇ ਇਤਿਹਾਸ ਸਬੰਧੀ ਜਾਣਕਾਰੀ ਹਿਤ ਦਸਮੇਸ਼ ਪਬਲਿਕ ਸਕੂਲ ਦੇ ਛੋਟੇ ਬੱਚਿਆਂ ਨੰੂ ਰੋਜ਼ਾ ਧਾਰਮਿਕ ਦੌਰਾ ਕਰਵਾਇਆ ਗਿਆ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸਰਪ੍ਰਸਤੀ ਹੇਠ ਅਤੇ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ 'ਚ ਦਮਨੀਤ ਸਿੰਘ ਨੇ ਸੋਨ ਤਗਮਾ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ ਵਿਚ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਹੋਣਹਾਰ ਕੌਮਾਂਤਰੀ ਖਿਡਾਰੀ ਦਮਨੀਤ ਸਿੰਘ ਨੇ ਹੈਮਰ ਥ੍ਰੋਅ ਦੇ ਮੁਕਾਬਲੇ ਵਿਚ 57.90 ਮੀਟਰ ਦੂਰੀ 'ਤੇ ਗੋਲਾ ਸੱੁਟ ਕੇ ...

ਪੂਰੀ ਖ਼ਬਰ »

ਨਿਊ ਜੈ ਮਾਤਾ ਦਾਤੀ ਕਲੱਬ ਵਲੋਂ 13ਵਾਂ ਵਿਸ਼ਾਲ ਭਗਵਤੀ ਜਾਗਰਣ ਭਲਕੇ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਵਾਂ ਵਿਸ਼ਾਲ ਭਗਵਤੀ ਜਾਗਰਣ 24 ਅਕਤੂਬਰ ਦਿਨ ਬੁੱਧਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦੇ ਕਾਰਡ ਕਲੱਬ ...

ਪੂਰੀ ਖ਼ਬਰ »

28 ਦੇ ਪਟਿਆਲੇ ਧਰਨੇ ਸੰਬੰਧੀ ਅਧਿਆਪਕਾਂ ਨੂੰ ਕੀਤਾ ਗਿਆ ਲਾਮਬੰਦ

ਸੰਗਰੂਰ, 22 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਅਧਿਆਪਕ ਦਲ ਪੰਜਾਬ ਦੇ ਵਰਕਰਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸੇ ਰੋਸ ਕਾਰਨ 28 ਅਕਤੂਬਰ ਨੂੰ ...

ਪੂਰੀ ਖ਼ਬਰ »

ਛਪਾਰ ਕਾਨਫ਼ਰੰਸ ਅੱਜ

ਅਹਿਮਦਗੜ੍ਹ, 22 ਅਕਤੂਬਰ (ਪੁਰੀ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਭਾਰੀ ਬਰਸਾਤ ਕਾਰਨ ਕਮਿਊਨਿਸਟ ਪਾਰਟੀਆਂ ਆਪਣੀ ਕਾਨਫਰੰਸ ਨਹੀਂ ਕਰ ਸਕੀਆ | ਇਸੇ ਕਾਰਨ ਅੱਜ 23 ਅਕਤੂਬਰ ਨੂੰ ਛੋਟੇ ਮੇਲੇ ਮੌਕੇ ਛਪਾਰ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ | ਕੁਲ ਹਿੰਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX