ਤਾਜਾ ਖ਼ਬਰਾਂ


ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਨਗਰ ਕੀਰਤਨ ਪਹੁੰਚਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ
. . .  1 day ago
ਸੁਲਤਾਨਪੁਰ ਲੋਧੀ, (ਜਗਮੋਹਨ ਸਿੰਘ ਥਿੰਦ, ਨਰੇਸ਼ ਹੈਪੀ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਸਮਰਪਿਤ ਗੁਰਦੁਆਰ ਨਾਨਕ ਝੀਰਾ ਸਾਹਿਬ ਬਿਦਰ...
ਪੁੱਟੇ ਟੋਏ ਵਿਚ ਡਿੱਗੇ 3 ਬੱਚਿਆਂ ਦੀ ਡੁੱਬਣ ਕਾਰਨ ਮੌਤ
. . .  1 day ago
ਫ਼ਤਿਹਗੜ੍ਹ ਸਾਹਿਬ, 21 ਜੁਲਾਈ (ਅਰੁਣ ਅਹੂਜਾ)- ਜ਼ਿਲ੍ਹੇ ਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਟੋਏ ਵਿਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਹਾਦਸੇ ਉਪਰੰਤ ਸਮੁੱਚੇ ਪਿੰਡ ਵਿਚ ਸੋਗ ਦੀ...
ਪੈਰਾਸ਼ੂਟ ਰੈਜ਼ੀਮੈਂਟ ਬਟਾਲੀਅਨ ਨਾਲ ਟਰੇਨਿੰਗ ਕਰਨਗੇ ਧੋਨੀ
. . .  1 day ago
ਨਵੀਂ ਦਿੱਲੀ, 21 ਜੁਲਾਈ - ਫ਼ੌਜ ਦੇ ਸੂਤਰਾਂ ਅਨੁਸਾਰ ਫ਼ੌਜ ਮੁਖੀ ਬਿਪਿਨ ਰਾਵਤ ਨੇ ਭਾਰਤੀ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਫ਼ੌਜ ਨਾਲ ਸਿਖਲਾਈ ਲੈਣ ਦੀ ਅਪੀਲ ਸਵੀਕਾਰ ਕਰ ਲਈ ਹੈ। ਧੋਨੀ ਪੈਰਾਸ਼ੂਟ ਰੈਜ਼ੀਮੈਂਟ...
ਅਣਪਛਾਤੇ ਵਿਅਕਤੀ ਸੋਨੇ ਦੀ ਚੈਨੀ ਅਤੇ ਨਕਦੀ ਝਪਟ ਕੇ ਹੋਏ ਫ਼ਰਾਰ
. . .  1 day ago
ਕੋਟਕਪੂਰਾ, 21 ਜੁਲਾਈ (ਮੋਹਰ ਸਿੰਘ ਗਿੱਲ)- ਸਥਾਨਕ ਫ਼ਰੀਦਕੋਟ ਸੜਕ 'ਤੇ ਸਥਿੱਤ ਟੀਟੂ ਕਰੀਏਸ਼ਨ ਦੁਕਾਨ ਦੇ ਮਾਲਕ ਵਿਜੈ ਕੁਮਾਰ ਟੀਟੂ ਦੇ ਬੇਟੇ ਰੋਹਿਤ ਛਾਬੜਾ ਉਰਫ਼ ਟੋਨੀ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਹਮਲਾ ਕਰਦਿਆਂ ਉਸਦੇ ਗਲ 'ਚ ...
ਨਾਲੀਆਂ ਅਤੇ ਟਾਇਲਟ ਸਾਫ ਕਰਵਾਉਣ ਦੇ ਲਈ ਨਹੀਂ ਬਣੀ ਹਾਂ ਸੰਸਦ ਮੈਂਬਰ- ਪ੍ਰਗਿਆ ਠਾਕੁਰ
. . .  1 day ago
ਨਵੀਂ ਦਿੱਲੀ, 21 ਜੁਲਾਈ- ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਪ੍ਰਗਿਆ ਠਾਕੁਰ ਨੇ ਸਿਹੋਰ ਜ਼ਿਲ੍ਹੇ 'ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਨਾਲੀਆਂ ਅਤੇ ਟਾਇਟਲ ਸਾਫ ਕਰਵਾਉਣ ਦੇ ਲਈ ਸੰਸਦ ਮੈਂਬਰ ਨਹੀਂ ਬਣੇ। ਪ੍ਰਗਿਆ ਠਾਕੁਰ ਨੇ ਕਿਹਾ ਕਿ ਜਿਸ ..
ਮੱਧ ਪ੍ਰਦੇਸ਼ ਵਿੱਚ ਜ਼ਮੀਨੀ ਝਗੜੇ ਵਿੱਚ 13 ਲੋਕ ਹੋਏ ਜ਼ਖਮੀ
. . .  1 day ago
ਭੋਪਾਲ, 21 ਜੁਲਾਈ- ਮੱਧ ਪ੍ਰਦੇਸ਼ ਦੇ ਰਾਜਗੜ੍ਹ ਵਿੱਚ ਦੋ ਧੜਿਆਂ ਵਿਚਾਲੇ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਵਿੱਚ 13 ਲੋਕ ਜ਼ਖਮੀ ਹੋਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰ ਲਿਆ ...
ਕਿਸਾਨਾਂ ਦੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਦਿੱਤਾ ਜਾਵੇਗਾ ਪੂਰਾ ਮੁਆਵਜ਼ਾ- ਸਰਕਾਰੀਆ
. . .  1 day ago
ਲਹਿਰਾਗਾਗਾ, 21 ਜੁਲਾਈ (ਸੂਰਜ ਭਾਨ ਗੋਇਲ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘੱਗਰ ਦਰਿਆ ਦੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਧਿਕਾਰੀ ਸਮੇਂ ਸਮੇਂ 'ਤੇ ਸੰਵੇਦਨਸ਼ੀਲ ਥਾਵਾਂ ਦਾ ਜਾਇਜ਼ਾ ਲੈ ਰਹੇ ...
ਭਿਆਨਕ ਸੜਕ ਹਾਦਸੇ ਵਿੱਚ ਪਤੀ-ਪਤਨੀ ਸਮੇਤ ਬੇਟੀ ਦੀ ਮੌਤ
. . .  1 day ago
ਚੰਡੀਗੜ੍ਹ, 21 ਜੁਲਾਈ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਟਰੱਕ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ । ਇਸ ਟੱਕਰ ਇੰਨੀ ਭਿਆਨਕ ਸੀ ਕਿ ਪਤੀ-ਪਤਨੀ ਸਮੇਤ ਬੇਟੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕ ਜ਼ਖਮੀ ਵੀ ਹੋਏ ...
ਸੁਖ ਸਰਕਾਰੀਆ ਨੇ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ
. . .  1 day ago
ਸੰਗਰੂਰ, 21 ਜੁਲਾਈ (ਧੀਰਜ ਪਸ਼ੋਰੀਆ)- ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਵੱਲੋਂ ਪਿੰਡ ਫੂਲਦ ਨੇੜੇ ਘੱਗਰ ਦਰਿਆ ਦਾ ਜਾਇਜ਼ਾ ਲਿਆ...
ਲੋਕ ਸੰਘਰਸ਼ ਮੋਰਚੇ ਵੱਲੋਂ ਲਗਾਇਆ ਧਰਨਾ ਪ੍ਰਸ਼ਾਸਨ ਦੇ ਭਰੋਸੇ ਨਾਲ ਸਮਾਪਤ
. . .  1 day ago
ਗੜ੍ਹਸ਼ੰਕਰ, 21 ਜੁਲਾਈ (ਧਾਲੀਵਾਲ)- ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਜ਼ਿਲ੍ਹੇ ਰੋਪੜ ਵਿੱਚ ਪੈਂਦੇ ਖਸਤਾ ਹਾਲਤ ਹਿੱਸੇ ਦੇ ਸੁਧਾਰ ਲਈ ਪਿਛਲੇ ਸਮੇਂ ਦੌਰਾਨ ਲੰਮਾ ਸਮਾਂ ਧਰਨਾ ਲਗਾ ਕੇ ਸੰਘਰਸ਼ ਕਰਨ ਵਾਲੇ 'ਲੋਕ ਸੰਘਰਸ਼ ਮੋਰਚੇ' ਵੱਲੋਂ ਸੰਘਰਸ਼ ਦੇ ਆਪਣੇ ਦੂਜੇ ਪੜਾਅ ...
ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸਜਾਇਆ ਗਿਆ 27ਵਾਂ ਵਿਸ਼ਾਲ ਮਹਾਨ ਨਗਰ ਕੀਰਤਨ
. . .  1 day ago
ਛੇਹਰਟਾ, 21 ਜੁਲਾਈ (ਵਡਾਲੀ)- ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਦੇ ਮੈਨੇਜਰ ਭਾਈ ਲਾਲ ਸਿੰਘ ਤੇ ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਦੀ ਦੇਖ-ਰੇਖ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮੀਰੀ ਪੀਰੀ ਦਿਵਸ ਨੂੰ ...
ਪਾਕਿਸਤਾਨ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ
. . .  1 day ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਦੇ ਮੁੱਖ ਪ੍ਰਵੇਸ਼ ਦੁਆਰ 'ਤੇ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋਏ ਹਨ। ਸਥਾਨਕ
ਸਰਕਾਰੀ ਸਨਮਾਨਾਂ ਨਾਲ ਹੋਇਆ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 21 ਜੁਲਾਈ-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਨਿਗਮ ਬੋਧ ਘਾਟ 'ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਦੱਸ ਦੇਈਏ ਕਿ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ...
ਸੋਨਭੱਦਰ ਹੱਤਿਆ ਕਾਂਡ ਮਾਮਲਾ : ਯੋਗੀ ਸਰਕਾਰ ਵੱਲੋਂ 18.5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਲਖਨਊ, 21 ਜੁਲਾਈ- ਸੋਨਭੱਦਰ ਹੱਤਿਆ ਕਾਂਡ 'ਚ ਮਾਰੇ ਗਏ ਦੇ ਪਰਿਵਾਰਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ 18.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਨੇ ਐਤਵਾਰ ਨੂੰ ਕਿਹਾ ਕਿ ਐਸ.ਸੀ/ਐਸ.ਟੀ ਪ੍ਰਬੰਧਾਂ ਤਹਿਤ ਮੁੱਖ ...
ਇੰਡੋਨੇਸ਼ੀਆ ਓਪਨ : ਫਾਈਨਲ 'ਚ ਜਾਪਾਨ ਦੀ ਯਾਮਾਗੁਚੀ ਤੋਂ ਹਾਰੀ ਪੀ. ਵੀ. ਸਿੰਧੂ
. . .  1 day ago
ਜਕਾਰਤਾ, 21 ਜੁਲਾਈ- ਭਾਰਤ ਦੀ ਚੋਟੀ ਦੀ ਮਹਿਲਾ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੂੰ ਇੰਡੋਨੇਸ਼ੀਆ ਬੈਡਮਿੰਟਨ ਟੂਰਨਾਮੈਂਟ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਿਓ ਓਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਸਿੰਧੂ ਨੂੰ ਅੱਜ ਖੇਡੇ ਗਏ ਮਹਿਲਾ...
ਭਾਜਪਾ ਨੇ ਧੋਖੇ ਨਾਲ ਜਿੱਤੀਆਂ ਲੋਕ ਸਭਾ ਚੋਣਾਂ- ਮਮਤਾ
. . .  1 day ago
ਨਿਗਮ ਬੋਧ ਘਾਟ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  1 day ago
2700 ਕਰੋੜ ਰੁਪਏ ਦੀ ਹੈਰੋਇਨ ਬਰਾਮਦਗੀ ਦਾ ਮਾਮਲਾ : ਲੂਣ ਵਪਾਰੀ ਗੁਰਪਿੰਦਰ ਸਿੰਘ ਦੀ ਮੌਤ
. . .  1 day ago
ਕਾਂਗਰਸ ਹੈੱਡਕੁਆਟਰ ਤੋਂ ਸ਼ੀਲਾ ਦੀਕਸ਼ਿਤ ਦੀ ਅੰਤਿਮ ਯਾਤਰਾ ਸ਼ੁਰੂ
. . .  1 day ago
ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਦੀ ਥਾਂ ਰਿਸ਼ਭ ਪੰਤ ਨੂੰ ਮਿਲਿਆ ਮੌਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550

ਸੰਪਾਦਕੀ

ਕਾਲੇ ਦੌਰ ਵਿਚੋਂ ਲੰਘ ਰਿਹਾ ਹੈ ਪੰਜਾਬ ਦਾ ਅਧਿਆਪਕ ਵਰਗ

ਅਧਿਆਪਕ ਦੇਸ਼ ਦਾ ਨਿਰਮਾਤਾ ਹੈ। ਅਧਿਆਪਕ ਇਕ ਮੋਮਬੱਤੀ ਵਾਂਗ ਹੁੰਦਾ ਹੈ, ਜਿਹੜਾ ਆਪ ਬਲ ਕੇ ਦੂਸਰਿਆਂ ਨੂੰ ਰੌਸ਼ਨੀ ਵੰਡਦਾ ਹੈ। ਅਧਿਆਪਕ ਉਹ ਪੌੜੀ ਹੁੰਦਾ ਹੈ ਜਿਸ ਰਾਹੀਂ ਵਿਦਿਆਰਥੀ ਉੱਚੀਆਂ ਮੰਜ਼ਿਲਾਂ 'ਤੇ ਪੁੱਜਦੇ ਹਨ। ਅਧਿਆਪਕ ਇਕ ਪੁਲ ਵਾਂਗ ਹੁੰਦਾ ਹੈ ਜਿਸ ...

ਪੂਰੀ ਖ਼ਬਰ »

ਸਿੱਖਾਂ ਵਿਚ ਲੀਡਰਸ਼ਿਪ ਦੀ ਘਾਟ ਕਿਉਂ?

ਬੜਾ ਅਜੀਬ ਲਗਦਾ ਹੈ ਇਹ ਸੋਚ ਕੇ ਕਿ ਜਦ ਵਿਸ਼ਵ ਭਰ ਵਿਚ ਸਿੱਖ ਆਪਣੀ ਹਿੰਮਤ ਨਾਲ ਏਨੀ ਤਰੱਕੀ ਕਰ ਰਹੇ ਹਨ ਤਾਂ ਫਿਰ ਵੀ ਇਹ ਕਿਉਂ ਸਵਾਲ ਉੱਠਦਾ ਹੈ ਕਿ ਕੌਮ ਨੂੰ ਸੁਚੱਜੀ ਲੀਡਰਸ਼ਿਪ ਦੀ ਘਾਟ ਹੈ। ਸਿੱਖਾਂ ਦੀ ਆਬਾਦੀ ਕਰੀਬ ਦੋ ਕਰੋੜ ਹੈ। ਇਸ ਵਿਚੋਂ 30 ਲੱਖ ਭਾਰਤ ਤੋਂ ਬਾਹਰ ...

ਪੂਰੀ ਖ਼ਬਰ »

ਕੀ ਲੋਕ ਸਭਾ ਚੋਣਾਂ 'ਚ ਮੰਦਰ ਦੇ ਮੁੱਦੇ ਦਾ ਭਾਜਪਾ ਨੂੰ ਕੋਈ ਲਾਭ ਹੋਵੇਗਾ?

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਨੇ ਪਿਛਲੇ ਦਿਨੀਂ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ ਉਹ ਪਹਿਲੇ ਅਜਿਹੇ ਸੰਘ ਦੇ ਪ੍ਰਧਾਨ ਹਨ, ਜਿਹੜੇ ਜਨਤਕ ਜੀਵਨ ਵਿਚ ਇਸ ਤਰ੍ਹਾਂ ਨਾਲ ਲਗਾਤਾਰ ਦਖ਼ਲਅੰਦਾਜ਼ੀ ਕਰ ਰਹੇ ਹਨ। ਇਸ ਤੋਂ ਪਹਿਲਾਂ ਦੇ ਸੰਘ ਦੇ ਪ੍ਰਧਾਨ ਆਪਣੇ ਪੂਰੇ ਕਾਰਜਕਾਲ ਵਿਚ ਇਕ ਜਾਂ ਦੋ ਮੁਲਾਕਾਤਾਂ ਜਾਂ ਬਿਆਨਾਂ ਲਈ ਜਾਣੇ ਜਾਂਦੇ ਸਨ। ਅੱਜ ਸੰਘ ਕੌਮੀ ਮੰਚ 'ਤੇ ਆਪਣਾ ਏਜੰਡਾ ਇਸ ਲਈ ਰੱਖ ਰਿਹਾ ਹੈ, ਕਿਉਂਕਿ ਉਸ ਦਾ ਬਹੁਗਿਣਤੀਵਾਦੀ ਵਿਚਾਰ ਸਾਡੇ ਲੋਕਤੰਤਰ ਦੀ ਰਾਜਨੀਤੀ ਦਾ ਮੁੱਖ ਸੁਭਾਅ ਬਣਦਾ ਜਾ ਰਿਹਾ ਹੈ। ਕਿਸੇ ਤੋਂ ਵੀ ਪੁੱਛਿਆ ਜਾਵੇ ਕਿ ਲੋਕਤੰਤਰ ਦਾ ਮਤਲਬ ਕੀ ਹੈ, ਜਵਾਬ ਮਿਲੇਗਾ ਕਿ ਬਹੁਮਤ ਦੀ ਇੱਛਾ ਹੀ ਲੋਕਤੰਤਰ ਹੈ।
ਅਸੀਂ ਜਾਣਦੇ ਹਾਂ ਕਿ ਲੋਕਤੰਤਰ ਦਾ ਭਾਵ 'ਵਿਲ ਆਫ ਮਜੌਰਟੀ' ਨਹੀਂ ਹੈ। ਬਹੁਗਿਣਤੀ ਅਤੇ ਘੱਟ-ਗਿਣਤੀ ਦਾ ਸਮੀਕਰਨ ਤਾਂ ਲੋਕਤੰਤਰਿਕ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਅਪਣਾਇਆ ਗਿਆ ਅਤੇ ਲੋਕਤੰਤਰ ਵਿਚ ਬਹੁਗਿਣਤੀ ਬਣਦੀ ਅਤੇ ਵਿਗੜਦੀ ਰਹਿੰਦੀ ਹੈ। ਸਥਾਈ ਬਹੁਮਤ ਦੀ ਭਾਵਨਾ ਲੋਕਤੰਤਰ ਦੀ ਵਿਰੋਧੀ ਹੁੰਦੀ ਹੈ। ਲੋਕਤੰਤਰ ਵਿਚ ਸਰਕਾਰ ਚਲਾਉਣ ਵਾਲੇ ਬਹੁਮਤ ਨੂੰ ਵੀ ਇਹ ਪੱਕਾ ਕਰਨਾ ਪੈਂਦਾ ਹੈ ਕਿ ਘੱਟ-ਗਿਣਤੀ ਦੀ ਇੱਛਾ ਦਾ ਵੀ ਪਾਲਣ ਹੋਵੇ। ਇਸੇ ਤਰ੍ਹਾਂ ਹੀ ਇਹ ਸੱਚਾ ਲੋਕਤੰਤਰ ਬਣਦਾ ਹੈ। ਪਰ ਅੱਜਕਲ੍ਹ ਕਿਉਂਕਿ ਲੋਕਤੰਤਰ ਦਾ ਮਤਲਬ ਹਿੰਦੂਆਂ ਦਾ ਸਥਾਈ ਬਹੁਮਤ ਹੋ ਗਿਆ ਹੈ, ਇਸ ਲਈ ਮੀਡੀਆ ਦਾ ਇਕ ਵੱਡਾ ਹਿੱਸਾ ਵਿਰੋਧੀ ਧਿਰ ਦੇ ਪਿੱਛੇ ਕੁਝ ਇਕ ਤਰ੍ਹਾਂ ਨਾਲ ਪਿਆ ਰਹਿੰਦਾ ਹੈ, ਜਿਵੇਂ ਉਸ ਨੇ ਉਸ ਦੇ ਸਫ਼ਾਏ ਲਈ ਕਿਸੇ ਤੋਂ ਸੁਪਾਰੀ ਲੈ ਰੱਖੀ ਹੋਵੇ। ਖੈਰ, ਭਾਗਵਤ ਅੱਜਕਲ੍ਹ ਵਾਰ-ਵਾਰ ਜੋ ਵੀ ਬੋਲਦੇ ਹਨ, ਉਹ ਕੌਮੀ ਪੱਧਰ ਦੀਆਂ ਸੁਰਖੀਆਂ ਵਿਚ ਪ੍ਰਮੁੱਖ ਸਥਾਨ ਪਾਉਂਦਾ ਹੈ। ਨਾ ਸਿਰਫ ਇਹ ਸਗੋਂ ਉਸ ਦੀ ਹੈਸੀਅਤ ਚੋਣ ਨਾ ਲੜਨ ਵਾਲੇ (ਪਰ ਲੜਵਾਉਣ ਵਾਲੇ) ਇਕਮਾਤਰ ਅਜਿਹੇ ਨੇਤਾ ਦੀ ਹੋ ਗਈ ਹੈ ਜਿਹੜਾ ਆਪਣੇ ਬਿਆਨਾਂ ਵਿਚ ਪੂਰੇ ਰਾਸ਼ਟਰ ਨੂੰ ਸੰਬੋਧਤ ਹੁੰਦਾ ਨਜ਼ਰ ਆਉਂਦਾ ਹੈ। ਸੰਘ ਦੀ ਵਾਗਡੋਰ ਤਾਂ ਉਸ ਦੇ ਹੱਥ ਵਿਚ 2009 ਤੋਂ ਹੈ ਪਰ ਉਸ ਦਾ ਇਹ ਵਿਹਾਰ ਬਿਲਕੁਲ ਨਵਾਂ ਹੈ। ਇਸ ਤੋਂ ਨਿਕਲਣ ਵਾਲਾ ਆਤਮ-ਵਿਸ਼ਵਾਸ ਵੀ ਨਵਾਂ ਹੈ, ਇਸ ਦੇ ਰਾਜਨੀਤਕ ਪਹਿਲੂ ਵੀ ਇਕਦਮ ਨਵੇਂ ਹਨ ਅਤੇ ਇਸ ਦਾ ਪ੍ਰਭਾਵ ਵੀ ਅਜਿਹਾ ਹੈ ਜਿਹੜਾ ਪਹਿਲਾਂ ਕਦੇ ਨਹੀਂ ਸੀ।
ਪਰ ਇਹ ਸਮਝ ਵਿਚ ਨਹੀਂ ਆਉਂਦਾ ਕਿ ਆਪਣੇ ਇਸ ਯੋਜਨਾਬੱਧ ਅਤੇ ਸਫ਼ਲ ਨਵੀਨੀਕਰਨ ਦੇ ਬਾਵਜੂਦ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਰਾਮ ਮੰਦਰ ਬਣਾਉਣ ਲਈ ਕਾਨੂੰਨ ਬਣਾਉਣ ਦਾ ਰਸਤਾ ਅਪਣਾਉਣ ਦੀ ਸਲਾਹ ਕਿਉਂ ਦਿੱਤੀ? ਰਾਜਨੀਤੀ ਦੀ ਥੋੜ੍ਹੀ ਜਿਹੀ ਵੀ ਜਾਣਕਾਰੀ ਰੱਖਣ ਵਾਲਾ ਸਮਝ ਸਕਦਾ ਹੈ ਕਿ ਭਾਜਪਾ ਦੀ ਸਰਕਾਰ ਇਹ ਸਲਾਹ ਮੰਨਣ ਦੀ ਸਥਿਤੀ ਵਿਚ ਨਹੀਂ ਹੈ। ਹੋਇਆ ਵੀ ਇਹੀ, ਭਾਜਪਾ ਨੇ ਸਾਫ਼ ਕਹਿ ਦਿੱਤਾ ਕਿ ਰਾਮ ਮੰਦਰ ਬਣਵਾਉਣ ਦੇ ਕਾਨੂੰਨੀ ਬਦਲ 'ਤੇ ਸਰਬਉੱਚ ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਉਹ ਗ਼ੌਰ ਨਹੀਂ ਕਰ ਸਕਦੀ। ਸਥਿਤੀ ਇਹ ਹੈ ਕਿ ਮੋਦੀ ਦੀ ਸਰਕਾਰ ਕਿਸੇ ਵੀ ਸਥਿਤੀ ਵਿਚ ਇਸ ਬਦਲ ਨੂੰ ਨਹੀਂ ਅਪਣਾ ਸਕਦੀ। ਇਸ ਦੇ ਲਈ ਉਸ ਕੋਲ ਸਮਾਂ ਹੀ ਨਹੀਂ ਬਚਿਆ। ਲੋਕ ਸਭਾ ਚੋਣਾਂ ਲਈ ਕਰੀਬ 6 ਮਹੀਨੇ ਹੀ ਬਚੇ ਹਨ ਅਤੇ ਚੋਣ ਜ਼ਾਬਤੇ ਦੇ ਸਮੇਂ ਨੂੰ ਘਟਾ ਦਿੱਤਾ ਜਾਵੇ ਤਾਂ ਸਮਾਂ ਹੋਰ ਵੀ ਘੱਟ ਰਹਿ ਜਾਂਦਾ ਹੈ। ਜੇਕਰ ਭਾਗਵਤ ਕਾਨੂੰਨ ਬਣਵਾ ਕੇ ਰਾਮ ਮੰਦਰ ਬਣਵਾਉਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਇਹ ਸਲਾਹ ਕਰੀਬ ਡੇਢ ਸਾਲ ਪਹਿਲਾਂ ਦੇਣੀ ਚਾਹੀਦੀ ਸੀ। ਉਦੋਂ ਸ਼ਾਇਦ ਮੋਦੀ ਸਰਕਾਰ ਉਸ 'ਤੇ ਗੰਭੀਰਤਾ ਨਾਲ ਵਿਚਾਰ ਕਰ ਸਕਦੀ ਸੀ। ਅੱਜ ਤਾਂ ਸਥਿਤੀ ਇਹ ਹੈ ਕਿ ਜੇਕਰ ਸਰਕਾਰ ਨੇ ਕਾਨੂੰਨ ਬਣਾਉਣ ਸਬੰਧੀ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸੰਸਦ ਵਿਚ ਹੀ ਅਟਕ ਜਾਵੇਗਾ। ਰਾਜ ਸਭਾ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਪਰ ਉਸ ਦੇ ਕੋਲ ਉਥੇ ਸੰਪੂਰਨ ਬਹੁਮਤ ਨਹੀਂ ਹੈ ਅਤੇ ਜੇਕਰ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਅਦਾਲਤ ਵਿਚ ਲਾਜ਼ਮੀ ਤੌਰ 'ਤੇ ਚੁਣੌਤੀ ਮਿਲਣ ਦੀ ਸੰਭਾਵਨਾ ਹੈ। ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਸੱਤਾਧਾਰੀ ਰਾਜਨੀਤਕ ਗੱਠਜੋੜ ਦੇ ਸਹਿਯੋਗੀ ਦਲ ਇਸ ਸਵਾਲ 'ਤੇ ਭਾਜਪਾ ਦਾ ਸਮਰਥਨ ਕਰਨਗੇ। ਉਨ੍ਹਾਂ ਦਾ ਤਰਕ ਹੋਵੇਗਾ ਕਿ ਮੰਦਰ ਜ਼ਰੂਰ ਬਣਵਾਓ ਪਰ ਉਸ ਦੇ ਲਈ ਇਹ ਤਰੀਕਾ ਠੀਕ ਨਹੀਂ ਹੈ। ਇਹ ਸਵਾਲ ਵੀ ਪੁੱਛਿਆ ਜਾਵੇਗਾ ਕਿ ਜਦੋਂ ਜ਼ਮੀਨ ਦੀ ਮਲਕੀਅਤ ਦਾ ਮਸਲਾ ਸਰਬਉੱਚ ਅਦਾਲਤ ਵਿਚ ਤੈਅ ਹੋਣਾ ਹੈ ਅਤੇ ਅਦਾਲਤ ਰੋਜ਼ਾਨਾ ਸੁਣਵਾਈ ਕਰਕੇ ਦੋ ਮਹੀਨੇ ਵਿਚ ਇਸ ਦਾ ਫ਼ੈਸਲਾ ਦੇਣਾ ਚਾਹੁੰਦੀ ਹੈ ਤਾਂ ਫਿਰ ਸਰਕਾਰ ਏਨੀ ਬੇਚੈਨੀ ਕਿਉਂ ਦਿਖਾ ਰਹੀ ਹੈ?
ਕੀ ਭਾਗਵਤ ਇਹ ਨਹੀਂ ਜਾਣਦੇ ਹੋਣਗੇ ਕਿ ਇਹ ਸਲਾਹ ਉਹ ਦੇਰੀ ਨਾਲ ਦੇ ਰਹੇ ਹਨ? ਉਨ੍ਹਾਂ ਵਰਗਾ ਰਾਜਨੀਤਕ ਤੌਰ 'ਤੇ ਕੁਸ਼ਲ ਵਿਅਕਤੀ ਅਜਿਹਾ ਸਮਝਣ ਵਿਚ ਗ਼ਲਤੀ ਨਹੀਂ ਕਰ ਸਕਦਾ। ਤਾਂ ਫਿਰ ਕੀ ਉਹ ਭਾਜਪਾ ਵਲੋਂ ਰਾਮ ਮੰਦਰ ਦੇ ਮੁੱਦੇ ਨੂੰ ਚੋਣਾਵੀ ਰੰਗ ਦੇਣ ਲਈ ਪਿੱਠ ਭੂਮੀ ਤਿਆਰ ਕਰ ਰਹੇ ਹਨ? ਜੇਕਰ ਇਹ ਅੰਦਾਜ਼ਾ ਸਹੀ ਹੈ ਤਾਂ ਸਾਨੂੰ ਇਹ ਸੋਚਣਾ ਹੋਵੇਗਾ ਕਿ, ਕੀ ਰਾਮ ਮੰਦਰ ਦਾ ਮੁੱਦਾ ਮੋਦੀ ਸਰਕਾਰ ਨੂੰ ਕੌਮੀ ਪੱਧਰ 'ਤੇ ਉਹ ਉਛਾਲ ਦੇ ਸਕਦਾ ਹੈ ਜਿਸ ਦੀ ਭਾਜਪਾ ਅਤੇ ਸੰਘ ਦੇ ਰਣਨੀਤੀਕਾਰ ਪਿਛਲੇ 8-10 ਮਹੀਨਿਆਂ ਤੋਂ ਤਲਾਸ਼ ਕਰ ਰਹੇ ਹਨ। ਕਦੇ ਸਰਜੀਕਲ ਸਟ੍ਰਾਈਕ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ ਅਤੇ ਕਦੇ ਆਸਾਮ ਕੌਮੀ ਨਾਗਰਿਕਤਾ ਰਜਿਸਟਰ (ਐਨ.ਆਰ.ਸੀ.) ਨੂੰ ਚੋਣਾਂ ਵਿਚ ਉਠਾਉਣ ਦਾ ਮਨਸੂਬਾ ਬਣਾਇਆ ਜਾਂਦਾ ਹੈ। ਫਿਰ ਕੁਝ ਦਿਨ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਭਾਜਪਾ ਨੇਤਾਵਾਂ ਅਤੇ ਬੁਲਾਰਿਆਂ ਵਲੋਂ ਕਰਨੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਭਾਗਵਤ ਨੇ ਪਿਛਲੇ ਦੋ ਮਹੀਨਿਆਂ ਵਿਚ ਘੱਟੋ-ਘੱਟ 6 ਵਾਰ ਰਾਮ ਮੰਦਰ ਦਾ ਮੁੱਦਾ ਉਠਾਇਆ ਹੈ ਭਾਵ ਉਹ ਇਹ ਮੰਨਦੇ ਹਨ ਕਿ ਜੇਕਰ ਵੋਟਰਾਂ ਨੂੰ ਸੱਜੇ ਪੱਖੀ ਰਾਸ਼ਟਰਵਾਦ ਦੇ ਨਾਂਅ 'ਤੇ ਵੋਟ ਪਾਉਣ ਦੀ ਅਪੀਲ ਕਰਨੀ ਹੈ ਤਾਂ ਉਹ ਰਾਮ ਮੰਦਰ 'ਤੇ ਹੀ ਕਰਨੀ ਉਚਿਤ ਹੋਵੇਗੀ। ਇਸ ਲਈ ਉਹ ਭਾਜਪਾ ਨੂੰ ਆਪਣੇ ਬਿਆਨਾਂ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦੇ ਹਨ।
ਜੇਕਰ ਅਜਿਹਾ ਵੀ ਹੋਵੇ ਤਾਂ ਵੀ ਸੰਘ ਪ੍ਰਧਾਨ ਦੀ ਰਾਜਨੀਤਕ ਸਮਝ ਕੁਝ ਸਵਾਲੀਆ ਨਿਸ਼ਾਨਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਉਂਦੀ ਹੈ। 90ਵੇਂ ਦੇ ਦਹਾਕੇ ਵਿਚ ਭਾਜਪਾ ਦਾ ਉਭਾਰ ਮੁੱਖ ਤੌਰ 'ਤੇ ਰਾਮ ਜਨਮ ਭੂਮੀ ਅੰਦੋਲਨ ਦੇ ਕਾਰਨ ਹੀ ਹੋਇਆ ਸੀ। ਭਾਵ ਰਾਮ ਮੰਦਰ ਇਕ ਅਜਿਹੀ ਕੜਾਹੀ ਹੈ ਜਿਹੜੀ ਇਕ ਵਾਰ ਚੋਣਾਵੀ ਚੁੱਲ੍ਹੇ 'ਤੇ ਚੜ੍ਹ ਚੁੱਕੀ ਹੈ। ਕੀ ਇਹ ਲੱਕੜ ਦੀ ਕੜਾਹੀ ਨਹੀਂ ਹੈ ਜਿਸ ਨੂੰ ਭਾਗਵਤ ਵਲੋਂ ਦੁਬਾਰਾ ਚੜ੍ਹਾਉਣ ਦਾ ਸੁਝਾਅ ਦਿੱਤਾ ਜਾ ਰਿਹਾ ਹੈ? ਜਿਸ ਸਮੇਂ ਇਸ ਮੁੱਦੇ ਦਾ ਚੋਣਾਵੀ ਫਾਇਦਾ ਹੋਇਆ ਸੀ, ਉਸ ਸਮੇਂ ਇਸ ਦੇ ਆਲੇ-ਦੁਆਲੇ ਜ਼ਬਰਦਸਤ ਢੰਗ ਨਾਲ ਟਕਰਾਅ ਦੀ ਰਾਜਨੀਤੀ ਹੋ ਰਹੀ ਸੀ। ਭਾਜਪਾ ਉਸ ਸਮੇਂ ਹਿੰਦੂਆਂ ਦੀ ਇਕੋ-ਇਕ ਬੁਲਾਰਾ ਬਣ ਕੇ ਉੱਭਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਬਾਕੀ ਪਾਰਟੀਆਂ ਨੂੰ ਇਸ ਖੇਤਰ ਵਿਚ ਉਸ ਨਾਲ ਮੁਕਾਬਲੇਬਾਜ਼ੀ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ। ਉਸ ਸਮੇਂ ਉਹ ਇਕ ਤਰ੍ਹਾਂ ਨਾਲ 'ਘੱਟ-ਗਿਣਤੀਵਾਦੀ ਧਰਮ-ਨਿਰਪੱਖਵਾਦ' ਦੀ ਨੁਮਾਇੰਦਗੀ ਕਰਨਾ ਚਾਹੁੰਦੀ ਸੀ।
ਮੌਜੂਦਾ ਸਥਿਤੀ ਇਸ ਦੇ ਉਲਟ ਹੈ। ਅੱਜ ਧਰਮ-ਨਿਰਪੱਖਵਾਦ ਵਿਚ ਕਿਸੇ ਦੀ ਕੋਈ ਦਿਲਚਸਪੀ ਨਹੀਂ ਹੈ। ਸਾਰੀਆਂ ਪਾਰਟੀਆਂ ਹਿੰਦੂ ਬਹੁਗਿਣਤੀ ਦੀ ਨੁਮਾਇੰਦਗੀ ਕਰਨਾ ਚਾਹੁੰਦੀਆਂ ਹਨ। ਸਾਰੇ ਨੇਤਾ (ਰਾਹੁਲ ਗਾਂਧੀ ਸਮੇਤ) ਮੰਦਰ ਅਤੇ ਪੂਜਾ ਰਾਹੀਂ ਰਾਜਨੀਤੀ ਕਰਨਾ ਚਾਹੁੰਦੇ ਹਨ। ਅੱਜ ਭਾਜਪਾ ਹਿੰਦੂਆਂ ਦੀ 'ਸੋਲ ਸਪੋਕਸਮੈਨ' ਰਹਿਣ ਦੀ ਹੈਸੀਅਤ ਤੋਂ ਵਾਂਝੀ ਹੁੰਦੀ ਜਾ ਰਹੀ ਹੈ। ਰਾਮ ਮੰਦਰ ਬਣਵਾਉਣ ਦੇ ਸਵਾਲ 'ਤੇ ਕੋਈ ਟਕਰਾਅ ਨਹੀਂ ਹੈ। ਉਲਟਾ ਭਾਜਪਾ ਤੋਂ ਹੀ ਪੁੱਛਿਆ ਜਾ ਰਿਹਾ ਹੈ ਕਿ 4 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਮੰਦਰ ਕਦੋਂ ਬਣਵਾਉਗੇ? ਵੋਟ ਉਦੋਂ ਹੀ ਮਿਲਦੇ ਹਨ ਜਦੋਂ ਟਕਰਾਅ ਹੁੰਦਾ ਹੈ। ਮੰਦਰ ਮੁੱਦੇ 'ਤੇ ਚੋਣ ਉਦੋਂ ਹੀ ਜਿੱਤੀ ਜਾ ਸਕਦੀ ਹੈ, ਜਦੋਂ ਮੰਦਰ ਬਣਵਾਉਣ ਦਾ ਵੱਡੇ ਪੈਮਾਨੇ 'ਤੇ ਵਿਰੋਧ ਹੋਵੇ ਅਤੇ ਉਸ ਦੇ ਪ੍ਰਤੀਕਰਮ ਵਿਚ ਹਿੰਦੂ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇ। ਇਸ ਲਈ ਭਾਗਵਤ ਅਤੇ ਭਾਜਪਾ ਨੂੰ ਸਮਝਣਾ ਚਾਹੀਦਾ ਹੈ ਕਿ ਰਾਮ ਮੰਦਰ ਦਾ ਮੁੱਦਾ ਲੱਕੜ ਦੀ ਕੜਾਹੀ ਹੀ ਸਾਬਤ ਹੋਣ ਵਾਲਾ ਹੈ।

E. mail : abhaydubey@csds.in

 

 


ਖ਼ਬਰ ਸ਼ੇਅਰ ਕਰੋ

ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦਾ ਸਮਾਂ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਭਿਆਨਕ ਰੇਲ ਹਾਦਸੇ ਦੀਆਂ ਤਿੱਖੀਆਂ ਚੀਸਾਂ ਅਤੇ ਕੌੜੀਆਂ ਯਾਦਾਂ ਪੂਰੀ ਤਰ੍ਹਾਂ ਕਾਇਮ ਹਨ। ਏਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਰੇਲ ਗੱਡੀ ਦੇ ਪਹੀਆਂ ਹੇਠ ਬੁਰੀ ਤਰ੍ਹਾਂ ਕੁਚਲਿਆ ਜਾਣਾ ਅਜਿਹਾ ਦਰਦ ਹੈ, ਜੋ ਛੇਤੀ ਕੀਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX