ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  6 minutes ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  52 minutes ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  59 minutes ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  about 1 hour ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  about 1 hour ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  about 1 hour ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  about 1 hour ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  about 1 hour ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  about 2 hours ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  about 2 hours ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  about 2 hours ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  about 2 hours ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  about 3 hours ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  about 3 hours ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  about 3 hours ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  about 4 hours ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  about 4 hours ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  about 4 hours ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550

ਸੰਪਾਦਕੀ

ਕਾਲੇ ਦੌਰ ਵਿਚੋਂ ਲੰਘ ਰਿਹਾ ਹੈ ਪੰਜਾਬ ਦਾ ਅਧਿਆਪਕ ਵਰਗ

ਅਧਿਆਪਕ ਦੇਸ਼ ਦਾ ਨਿਰਮਾਤਾ ਹੈ। ਅਧਿਆਪਕ ਇਕ ਮੋਮਬੱਤੀ ਵਾਂਗ ਹੁੰਦਾ ਹੈ, ਜਿਹੜਾ ਆਪ ਬਲ ਕੇ ਦੂਸਰਿਆਂ ਨੂੰ ਰੌਸ਼ਨੀ ਵੰਡਦਾ ਹੈ। ਅਧਿਆਪਕ ਉਹ ਪੌੜੀ ਹੁੰਦਾ ਹੈ ਜਿਸ ਰਾਹੀਂ ਵਿਦਿਆਰਥੀ ਉੱਚੀਆਂ ਮੰਜ਼ਿਲਾਂ 'ਤੇ ਪੁੱਜਦੇ ਹਨ। ਅਧਿਆਪਕ ਇਕ ਪੁਲ ਵਾਂਗ ਹੁੰਦਾ ਹੈ ਜਿਸ ...

ਪੂਰੀ ਖ਼ਬਰ »

ਸਿੱਖਾਂ ਵਿਚ ਲੀਡਰਸ਼ਿਪ ਦੀ ਘਾਟ ਕਿਉਂ?

ਬੜਾ ਅਜੀਬ ਲਗਦਾ ਹੈ ਇਹ ਸੋਚ ਕੇ ਕਿ ਜਦ ਵਿਸ਼ਵ ਭਰ ਵਿਚ ਸਿੱਖ ਆਪਣੀ ਹਿੰਮਤ ਨਾਲ ਏਨੀ ਤਰੱਕੀ ਕਰ ਰਹੇ ਹਨ ਤਾਂ ਫਿਰ ਵੀ ਇਹ ਕਿਉਂ ਸਵਾਲ ਉੱਠਦਾ ਹੈ ਕਿ ਕੌਮ ਨੂੰ ਸੁਚੱਜੀ ਲੀਡਰਸ਼ਿਪ ਦੀ ਘਾਟ ਹੈ। ਸਿੱਖਾਂ ਦੀ ਆਬਾਦੀ ਕਰੀਬ ਦੋ ਕਰੋੜ ਹੈ। ਇਸ ਵਿਚੋਂ 30 ਲੱਖ ਭਾਰਤ ਤੋਂ ਬਾਹਰ ਵਸਦੇ ਹਨ। ਪੰਜਾਬ ਸਾਡੀ ਜਨਮ ਭੂਮੀ ਹੈ, ਪੰਜਾਬ ਵਿਚ ਜੋ ਵਾਪਰਦਾ ਹੈ ਉਸ ਦਾ ਅਸਰ ਸਾਰੀ ਕੌਮ 'ਤੇ ਪੈਂਦਾ ਹੈ। ਜੋ ਪਿੱਛੇ ਵਾਪਰਿਆ, ਉਹ ਸਾਡੇ ਸਾਹਮਣੇ ਹੈ। ਮੈਂ ਦੱਸਣਾ ਨਹੀਂ ਚਾਹੁੰਦਾ ਕਿ 1984 ਦੇ ਦਹਾਕੇ ਵਿਚ ਕੌਮ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਅਕਾਲ ਤਖ਼ਤ 'ਤੇ ਹਮਲਾ, ਦਿੱਲੀ ਤੇ ਹੋਰ ਸ਼ਹਿਰਾਂ ਵਿਚ ਕਤਲੇਆਮ। ਇਕ ਅੰਦਾਜ਼ੇ ਅਨੁਸਾਰ ਉਸ ਦਹਾਕੇ ਵਿਚ 40,000 ਸਿੱਖ ਮਾਰੇ ਗਏ ਸਨ। ਮੈਂ ਸੰਸਦ ਵਿਚ ਜਦ ਇਹ ਅੰਕੜੇ ਰੱਖੇ, ਸਾਰਾ ਸਦਨ ਹੈਰਾਨ ਰਹਿ ਗਿਆ ਸੀ। ਭਾਰਤ ਸਰਕਾਰ ਦੀ ਅਸੀਂ ਜਿੰਨੀ ਮਰਜ਼ੀ ਨਿੰਦਾ ਕਰੀਏ ਥੋੜ੍ਹੀ ਹੈ। ਪਰ ਅੱਜ ਤੱਕ ਅਸੀਂ ਕਦੇ ਬੈਠ ਕੇ ਨਹੀਂ ਸੋਚਿਆ ਕਿ ਸਿਆਸੀ ਲੀਡਰਸ਼ਿਪ ਕੀ ਕਰ ਰਹੀ ਸੀ? ਕੋਈ ਜਰਨੈਲ ਆਪਣੀ ਫ਼ੌਜ ਮਰਵਾਉਣ ਲਈ ਤਿਆਰ ਨਹੀਂ ਹੁੰਦਾ। ਪਰ ਇਸ ਵਿਸ਼ੇ 'ਤੇ ਸਾਡੇ ਜਜ਼ਬਾਤ ਇਹੋ ਜਿਹੇ ਬਣ ਚੁੱਕੇ ਹਨ ਕਿ ਅਸੀਂ ਇਸ ਨੂੰ ਘੋਖਣ ਨੂੰ ਤਿਆਰ ਨਹੀਂ ਹਾਂ।
ਪਰ ਅੱਜ ਜਿਸ ਸਥਿਤੀ ਵਿਚੋਂ ਪੰਜਾਬ ਲੰਘ ਰਿਹਾ ਹੈ, ਉਹ ਵਿਚਾਰਨ ਵਾਲੀ ਹੈ। ਸਿੱਖਾਂ ਦੀਆਂ ਦੋ ਜਥੇਬੰਦੀਆਂ ਹੀ ਮੰਨੀਆਂ ਜਾਂਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ। ਇਨ੍ਹਾਂ ਦੋਵਾਂ ਦੀ ਹੋਂਦ 1920 ਪਿੱਛੋਂ ਗੁਰਦੁਆਰਾ ਮੋਰਚਿਆਂ ਕਾਰਨ ਹੋਈ ਸੀ। ਇਹ ਆਮ ਵੇਖਣ ਵਿਚ ਆਇਆ ਹੈ ਕਿ ਅਕਾਲੀ ਪਾਰਟੀ ਦਾ ਹੀ ਗੁਰਦੁਆਰਾ ਕਮੇਟੀ 'ਤੇ ਕਬਜ਼ਾ ਰਿਹਾ ਹੈ। ਧਾਰਮਿਕ ਜਥੇਬੰਦੀ ਸਿਆਸੀ ਨੇਤਾਵਾਂ ਦੀ ਕਮਾਂਡ ਹੇਠਾਂ ਚਲਦੀ ਰਹੀ ਹੈ। ਕੋਈ ਸਮਾਂ ਸੀ ਜਦ ਕਥਨੀ ਤੇ ਕਰਨੀ ਵਾਲੇ ਦੀਦਾਰੀ ਸਿੱਖ ਸ਼੍ਰੋਮਣੀ ਕਮੇਟੀ ਵਿਚ ਚੁਣੇ ਜਾਂਦੇ ਸਨ। ਜਦ ਤੱਕ ਮਾਸਟਰ ਤਾਰਾ ਸਿੰਘ ਦਾ ਪ੍ਰਭਾਵ ਰਿਹਾ, ਗੁਰਦੁਆਰਾ ਕਮੇਟੀ ਵਿਚ ਸਿਆਸਤ ਘੱਟ ਹੁੰਦੀ ਸੀ। ਪਰ 1956 ਤੋਂ ਜਦ ਸੰਤ ਫ਼ਤਹਿ ਸਿੰਘ ਦਾ ਦੌਰ ਆਇਆ, ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਹੀ ਦੂਜਾ ਰੂਪ ਬਣ ਗਈ ਸੀ। ਇਤਿਹਾਸ ਗਵਾਹ ਹੈ ਕਿ ਸਿੱਖੀ ਦਾ ਪਤਨ ਇਸੇ ਕਾਰਨ ਹੋਇਆ ਸੀ। ਅਕਾਲੀ ਨੇਤਾਵਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਲਾਭ ਲਈ ਵਰਤ ਕੇ ਇਸ ਦੇ ਧਾਰਮਿਕ ਪੱਖ ਨੂੰ ਕਮਜ਼ੋਰ ਹੀ ਨਹੀਂ ਹੌਲੀ-ਹੌਲੀ ਖ਼ਤਮ ਹੀ ਕਰ ਦਿੱਤਾ ਹੈ। ਅੱਜ ਜਿਸ ਦੁਬਿਧਾ ਵਿਚੋਂ ਕੌਮ ਲੰਘ ਰਹੀ ਹੈ, ਉਸ ਦਾ ਮੁੱਖ ਕਾਰਨ ਸ਼੍ਰੋਮਣੀ ਕਮੇਟੀ ਦੀ ਸਾਖ਼ ਦਾ ਖ਼ਤਮ ਹੋਣਾ ਹੈ। ਇਸ ਦੇ ਪ੍ਰਧਾਨ ਚੁਣਨ ਸਮੇਂ ਇਹੋ ਸੋਚਿਆ ਜਾਂਦਾ ਹੈ ਕਿ ਉਹ ਕਿੰਨਾ ਹੁਕਮ ਹੇਠਾਂ ਚਲੇਗਾ? ਇਸ ਦਾ ਸਿੱਧਾ ਪ੍ਰਭਾਵ ਅਕਾਲ ਤਖ਼ਤ ਤੇ ਦੂਜੇ ਜਥੇਦਾਰਾਂ ਦੀ ਚੋਣ 'ਤੇ ਪਿਆ ਹੈ। ਕਿਥੇ ਉਹ ਜਥੇਦਾਰ ਸਨ, ਜਿਨ੍ਹਾਂ ਦੀ ਸਾਖ਼ ਵਿਸ਼ਵ ਭਰ ਵਿਚ ਸਨਮਾਨ ਵਾਲੀ ਹੁੰਦੀ ਸੀ। ਅੱਜ ਜੋ ਹਾਲ ਹੈ, ਉਹ ਹਰ ਕੋਈ ਜਾਣਦਾ ਹੈ। ਜਥੇਦਾਰ ਜਦ ਘਰੋਂ ਬਾਹਰ ਨਿਕਲਦੇ ਹਨ, ਆਸੇ-ਪਾਸੇ ਪੁਲਿਸ ਦਾ ਘੇਰਾ ਇਨ੍ਹਾਂ ਦੀ ਰੱਖਿਆ ਲਈ ਹੁੰਦਾ ਹੈ।
ਇਹ ਸਾਡੇ ਸਾਹਮਣੇ ਹੈ ਕਿ ਮੌਜੂਦਾ ਅਕਾਲੀ ਲੀਡਰਸ਼ਿਪ ਪੰਜਾਬ ਸੂਬਾ, ਜੋ 1966 ਵਿਚ ਬਣਿਆ ਸੀ, ਦੀ ਸਥਾਪਤੀ ਤੋਂ ਬਾਅਦ ਆਈ ਹੈ। ਇਹ ਲੀਡਰਸ਼ਿਪ 50 ਸਾਲਾਂ ਤੋਂ ਸਥਿਰ ਹੈ। ਇਸ ਵਿਚ ਅਦਲ-ਬਦਲ ਦੀ ਕਦੇ ਕੋਈ ਘਟਨਾ ਨਹੀਂ ਵਾਪਰੀ, ਉਂਜ ਤਾਂ ਇਸ ਲੀਡਰਸ਼ਿਪ ਨੂੰ ਮਾਣ ਹੈ ਕਿ ਏਨਾ ਲੰਬਾ ਸਮਾਂ ਜੋ ਇਨ੍ਹਾਂ ਨੂੰ ਮਿਲਿਆ ਹੈ, ਭਾਰਤ ਦੀ ਕਿਸੇ ਹੋਰ ਰਾਜਸੀ ਪਾਰਟੀ ਵਿਚ ਲੀਡਰਸ਼ਿਪ ਨੂੰ ਨਹੀਂ ਮਿਲਿਆ। ਪੰਜਾਬੀ ਸੂਬਾ ਬਣਨ ਕਰਕੇ ਹੀ ਅਕਾਲੀ ਰਾਜ ਸੰਭਵ ਹੋਇਆ ਹੈ। ਸਮੁੱਚੇ ਪੰਜਾਬ ਵਿਚ ਤਾਂ ਅਕਾਲੀ ਪਾਰਟੀ ਦੇ ਵਿਧਾਇਕ ਗਿਣਤੀ ਦੇ ਹੁੰਦੇ ਸਨ। ਮਾਸਟਰ ਤਾਰਾ ਸਿੰਘ ਨੂੰ ਅੱਜ ਦੇ ਨੇਤਾ ਭੁੱਲ ਗਏ, ਯਾਦ ਨਹੀਂ ਕਰਦੇ। ਉਸ ਨੇ ਪੰਜਾਬੀ ਸੂਬਾ ਇਸ ਲਈ ਮੰਗਿਆ ਸੀ ਕਿ ਸਿੱਖ ਬਹੁਗਿਣਤੀ ਦਾ ਸੂਬਾ ਬਣੇ ਤੇ ਅਕਾਲੀ ਰਾਜ ਕਰਨ। ਇੱਦਾਂ ਹੀ ਅਨੂਦਰਾਏ ਨੇ ਤਾਮਿਲਨਾਡੂ ਬਣਾ ਕੇ ਡੀ. ਐਮ. ਕੇ. ਨੂੰ ਸਦੀਵੀ ਰਾਜ ਦੁਆਇਆ ਸੀ।
ਪਿਛਲੇ 50 ਸਾਲਾਂ ਵਿਚ ਅਕਾਲੀ ਲੀਡਰਸ਼ਿਪ ਨੇ ਕਿੰਨੇ ਨਵੇਂ ਚਿਹਰੇ ਪਾਰਟੀ ਵਿਚ ਲਿਆਂਦੇ, ਇਸ ਬਾਰੇ ਇਹ ਲੇਖ ਹੈ। ਵਿਸ਼ਵ ਭਰ ਦਾ ਸਿਆਸੀ ਇਤਿਹਾਸ ਪੜ੍ਹੋ, ਕਿਵੇਂ ਨਵੇਂ ਨੇਤਾ ਹਰ ਪਾਰਟੀ ਵਿਚ ਪੈਦਾ ਹੁੰਦੇ ਹਨ, ਕਦੇ ਕਿਸੇ ਸੁਣਿਆ ਸੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਨਾਂਅ ਕਿਵੇਂ ਸਾਹਮਣੇ ਆਉਂਦਾ ਹੈ। ਪਾਰਟੀਆਂ ਨਵੇਂ ਚਿਹਰੇ ਲੱਭਦੀਆਂ ਹਨ। ਪੰਡਤ ਨਹਿਰੂ ਨੇ ਬਾਹਰੋਂ ਲਿਆ ਕੇ ਵਜ਼ੀਰ ਬਣਾਏ, ਜਦ ਕਿ ਜੇਲ੍ਹਾਂ ਕੱਟਣ ਵਾਲੀ ਕਾਂਗਰਸੀ ਨੇਤਾਵਾਂ ਦੀ ਕਤਾਰ ਲੱਗੀ ਹੋਈ ਸੀ। ਨਰਸਿਮ੍ਹਾ ਰਾਉ ਨੇ ਤਾਂ ਡਾ: ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਸੀ। ਹਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਬਾਹਰੋਂ ਵਿਦਵਾਨ ਲੱਭ ਕੇ ਲਿਆਂਦੇ ਹਨ। ਮਮਤਾ ਬੈਨਰਜੀ ਨੇ ਫਿਕੀ ਦਿੱਲੀ ਦੇ ਡਾਇਰੈਕਟਰ ਨੂੰ ਵਿੱਤ ਮੰਤਰੀ ਬਣਾ ਕੇ ਧੁੰਮ ਪਾ ਰੱਖੀ ਹੈ। ਮੈਂ ਯਾਦ ਕਰਵਾਉਂਦਾ ਹਾਂ ਅਕਾਲੀ ਇਤਿਹਾਸ, ਕਿਵੇਂ ਨੇਤਾ ਲੱਭ ਕੇ ਲਿਆਂਦੇ ਗਏ ਸਨ। ਜਦ ਭਾਰਤ ਆਜ਼ਾਦ ਹੋਇਆ ਮਾਸਟਰ ਤਾਰਾ ਸਿੰਘ ਨੇ ਸ: ਹੁਕਮ ਸਿੰਘ ਤੇ ਸ: ਭੁਪਿੰਦਰ ਸਿੰਘ ਮਾਨ ਨੂੰ ਸੰਸਦ ਵਿਚ ਭੇਜ ਆਪਣੀ ਧਾਂਕ ਜਮਾਈ। ਸ: ਹੁਕਮ ਸਿੰਘ ਸਪੀਕਰ ਲੋਕ ਸਭਾ ਬਣੇ। ਮਾਸਟਰ ਤਾਰਾ ਸਿੰਘ ਨੇ ਅਨੇਕ ਨੇਤਾ ਲੱਭ-ਲੱਭ ਕੇ ਸਿੱਖ ਸਿਆਸਤ ਵਿਚ ਪਾਏ।
ਸ: ਬਲਦੇਵ ਸਿੰਘ ਭਾਰਤ ਦੇ ਪਹਿਲੇ ਰੱਖਿਆ ਮੰਤਰੀ, ਸ: ਸਵਰਨ ਸਿੰਘ ਪੰਜਾਬ ਲਾਹੌਰ ਵਿਚ ਵਜ਼ੀਰ, ਸ: ਉਜਲ ਸਿੰਘ (ਸ: ਖੁਸ਼ਵੰਤ ਸਿੰਘ ਦੇ ਚਾਚਾ) ਵਿਧਾਇਕ, ਸ: ਸੰਪੂਰਨ ਸਿੰਘ ਵਿਧਾਇਕ ਭਾਰਤ ਦੇ ਪਹਿਲੇ ਅਬੈਂਸਡਰ ਪਾਕਿਸਤਾਨ, ਸ: ਅਜੀਤ ਸਿੰਘ ਸਰਹੱਦੀ, ਸੰਸਦ ਮੈਂਬਰ ਸ: ਬੂਟਾ ਸਿੰਘ, ਸੰਸਦ ਮੈਂਬਰ ਸ: ਹਰਨਾਮ ਸਿੰਘ ਐਡਵੋਕੇਟ, ਸ: ਸਰੂਪ ਸਿੰਘ ਵਿਧਾਇਕ, ਸ: ਉਮਰਾਓ ਸਿੰਘ, ਡਾ: ਜਸਵੰਤ ਸਿੰਘ ਨੇਕੀ, ਸ: ਭਾਨ ਸਿੰਘ। ਜਦ 1952 ਦੀ ਚੋਣ ਹੋਈ ਸ: ਗਿਆਨ ਸਿੰਘ ਰਾੜੇਵਾਲਾ ਨੂੰ ਲਿਆਂਦਾ ਜੋ ਪਹਿਲੇ ਅਕਾਲੀ ਮੁੱਖ ਮੰਤਰੀ ਬਣੇ। ਸ: ਦਾਰਾ ਸਿੰਘ ਐਡਵੋਕੇਟ (ਕੰਵਲਜੀਤ ਸਿੰਘ ਦੇ ਪਿਤਾ) ਵਜ਼ੀਰ ਬਣਾਏ, ਗੋਪਾਲ ਸਿੰਘ ਖ਼ਾਲਸਾ ਵਿਧਾਇਕ, ਸ: ਕਪੂਰ ਸਿੰਘ ਸੰਸਦ ਮੈਂਬਰ ਬਣਾਏ, ਜਸਟਿਸ ਗੁਰਨਾਮ ਸਿੰਘ ਜਦ ਸੇਵਾ-ਮੁਕਤ ਹੋਏ, ਮਾਸਟਰ ਜੀ ਉਸ ਦੇ ਘਰ ਗਏ ਤੇ ਪਾਰਟੀ ਵਿਚ ਸ਼ਾਮਿਲ ਕੀਤਾ। ਉਹ ਹਰ ਵਕਤ ਵੱਡੇ-ਵੱਡੇ ਸਿੱਖਾਂ ਨੂੰ ਨਾਲ ਜੋੜਨ ਤੇ ਸਿੱਖ ਪੰਥ ਲਈ ਸੇਵਾ ਕਰਨ ਦੀ ਉਨ੍ਹਾਂ ਨੂੰ ਪ੍ਰੇਰਨਾ ਕਰਦੇ ਸਨ। ਪਰ ਅਫਸੋਸ ਹੈ ਕਿ ਇਹ ਨੀਤੀ ਮੁੜ ਨਹੀਂ ਅਪਣਾਈ ਗਈ। ਇਕ ਵਾਰ ਜਸਟਿਸ ਕੁਲਦੀਪ ਸਿੰਘ ਨੇ ਸਰਬਉੱਚ ਅਦਾਲਤ ਤੋਂ ਸੇਵਾ-ਮੁਕਤ ਹੋ ਕੇ ਵਿਸ਼ਵ ਸਿੱਖ ਕੌਂਸਲ ਦੀ ਪ੍ਰਧਾਨਗੀ ਦੀ ਸੇਵਾ ਕਬੂਲ ਕੀਤੀ ਸੀ, ਪਰ ਅਕਾਲੀ ਲੀਡਰਸ਼ਿਪ ਨੂੰ ਚੰਗਾ ਨਹੀਂ ਲੱਗਿਆ, ਉਹ ਛੱਡ ਗਏ। ਕਿੰਨੇ ਜੱਜ, ਫ਼ੌਜੀ ਜਰਨੈਲ, ਅਫ਼ਸਰ, ਪ੍ਰੋਫੈਸਰ ਸੇਵਾ-ਮੁਕਤ ਹੋ ਕੇ ਸੇਵਾ ਕਰ ਸਕਦੇ ਹਨ, ਪਰ ਕੌਣ ਉਨ੍ਹਾਂ ਨੂੰ ਜਾ ਕੇ ਪਰੇਰੇ। ਨਵੀਂ ਲੀਡਰਸ਼ਿਪ ਆਈ ਨਹੀਂ। ਅੱਜ ਉਸ ਦੀ ਘਾਟ ਸਾਰਾ ਪੰਜਾਬ ਮਹਿਸੂਸ ਕਰ ਰਿਹਾ ਹੈ। ਲੋੜ ਪੈਣ 'ਤੇ ਮਾਸਟਰ ਜੀ ਨੇ ਜਥੇਦਾਰ ਅਕਾਲ ਤਖ਼ਤ ਗਿਆਨੀ ਅਛਰ ਸਿੰਘ, ਮੁੱਖ ਗ੍ਰੰਥੀ ਹਰਿਮੰਦਰ ਸਾਹਿਬ, ਗਿਆਨੀ ਭੁਪਿੰਦਰ ਸਿੰਘ ਅਤੇ ਸੰਤ ਫ਼ਤਹਿ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਸੀ।
ਗੁਰੂ ਸਾਨੂੰ ਸੁਮਤ ਬਖਸ਼ੇ ਕਿ ਚੰਗੇ ਸਿੱਖ ਅੱਗੇ ਨਿਤਰਣ ਤੇ ਕੌਮ ਦੀ ਸੇਵਾ ਕਰਨ। ਪੰਜਾਬ ਨੂੰ ਅਕਾਲੀ ਪਾਰਟੀ ਤੇ ਸ਼੍ਰੋਮਣੀ ਕਮੇਟੀ ਦੀ ਲੋੜ ਹੈ, ਜਿੰਨੀ ਇਹ ਤਾਕਤ ਪਕੜੇਗੀ, ਪੰਜਾਬ ਦਾ ਭਲਾ ਹੈ। ਪਰ ਇਸ ਲਈ ਇਨ੍ਹਾਂ ਸੰਸਥਾਵਾਂ ਵਿਚ ਯੋਗ ਲੀਡਰਸ਼ਿਪ ਅੱਗੇ ਲਿਆਉਣੀ ਪਵੇਗੀ ਅਤੇ ਪੰਜਾਬ ਵਿਚ ਧਾਰਮਿਕ ਤੇ ਰਾਜਨੀਤਕ ਖੇਤਰਾਂ 'ਚ ਵਿਚਰਦਿਆਂ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣਾ ਪਵੇਗਾ। ਇਸ ਵਿਚੋਂ ਹੀ ਪੰਥ ਤੇ ਪੰਜਾਬ ਨੂੰ ਦਿਸ਼ਾ ਮਿਲੇਗੀ।

-ਸਾਬਕਾ ਸੰਸਦ ਮੈਂਬਰ।

 


ਖ਼ਬਰ ਸ਼ੇਅਰ ਕਰੋ

ਕੀ ਲੋਕ ਸਭਾ ਚੋਣਾਂ 'ਚ ਮੰਦਰ ਦੇ ਮੁੱਦੇ ਦਾ ਭਾਜਪਾ ਨੂੰ ਕੋਈ ਲਾਭ ਹੋਵੇਗਾ?

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਨੇ ਪਿਛਲੇ ਦਿਨੀਂ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ ਉਹ ਪਹਿਲੇ ਅਜਿਹੇ ਸੰਘ ਦੇ ਪ੍ਰਧਾਨ ਹਨ, ਜਿਹੜੇ ਜਨਤਕ ਜੀਵਨ ਵਿਚ ਇਸ ਤਰ੍ਹਾਂ ਨਾਲ ਲਗਾਤਾਰ ...

ਪੂਰੀ ਖ਼ਬਰ »

ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦਾ ਸਮਾਂ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਭਿਆਨਕ ਰੇਲ ਹਾਦਸੇ ਦੀਆਂ ਤਿੱਖੀਆਂ ਚੀਸਾਂ ਅਤੇ ਕੌੜੀਆਂ ਯਾਦਾਂ ਪੂਰੀ ਤਰ੍ਹਾਂ ਕਾਇਮ ਹਨ। ਏਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਰੇਲ ਗੱਡੀ ਦੇ ਪਹੀਆਂ ਹੇਠ ਬੁਰੀ ਤਰ੍ਹਾਂ ਕੁਚਲਿਆ ਜਾਣਾ ਅਜਿਹਾ ਦਰਦ ਹੈ, ਜੋ ਛੇਤੀ ਕੀਤੇ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX