ਤਾਜਾ ਖ਼ਬਰਾਂ


ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  24 minutes ago
ਕਪੂਰਥਲਾ, 25 ਅਗਸਤ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਆਏ ਹੜ੍ਹਾਂ ਨੂੰ ਲੈ ਕੇ ਰਾਸ਼ਨ ਵੰਡਣ ਦੌਰਾਨ ਅੱਜ ਸ਼ਾਮ ਪਿੰਡ ਸ਼ੇਖਮਾਂਗਾ ਵਿਖੇ ਰਾਸ਼ਨ ਦੀ...
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  32 minutes ago
ਲੰਡਨ, 25 ਅਗਸਤ - ਇੰਗਲੈਂਡ ਨੇ ਐਸ਼ੇਜ਼ ਲੜੀ ਦੇ ਤੀਸਰੇ ਟੈਸਟ ਮੈਚ ਵਿਚ ਆਸਟ੍ਰੇਲੀਆ ਨੂੰ ਇੱਕ ਵਿਕਟ ਨਾਲ ਹਰਾ ਦਿੱਤਾ। ਇੰਗਲੈਂਡ ਵੱਲੋਂ ਬੈਨ ਸਟੋਕਸ ਨੇ ਸ਼ਾਨਦਾਰ 135 ਦੌੜਾਂ ਦੀ ਪਾਰੀ ਖੇਡੀ, ਜੋ ਕਿ ਅੰਤ ਤੱਕ ਆਊਟ ਨਹੀ...
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  15 minutes ago
ਨਵੀਂ ਦਿੱਲੀ, 25 ਅਗਸਤ - ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ ਸਿੰਧੂ ਵੱਲੋਂ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ 'ਤੇ ਬੋਲਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ...
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  about 1 hour ago
ਪੈਰਿਸ, 25 ਅਗਸਤ - ਜੀ-7 ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਪਹੁੰਚ ਗਏ ਹਨ। ਫਰਾਂਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ...
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  about 2 hours ago
ਮਾਨਾਂਵਾਲਾ, 25 ਅਗਸਤ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ 'ਤੇ ਮਾਨਾਂਵਾਲਾ ਵਿਖੇ ਇਕ ਤੇਜ ਰਫ਼ਤਾਰ ਟਰੱਕ ਵੱਲੋਂ ਮੋਟਰਸਾਈਕਲ...
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  about 2 hours ago
ਸਮਾਧ ਭਾਈ, 25 ਅਗਸਤ (ਗੁਰਮੀਤ ਸਿੰਘ ਮਾਣੂੰਕੇ)- ਪੰਜਾਬ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਬੇਸਹਾਰਾ ਆਵਾਰਾ ਪਸ਼ੂਆਂ ਕਾਰਨ ਰੋਜ਼ਾਨਾ ਸੜਕਾਂ 'ਤੇ ਭਿਆਨਕ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  about 2 hours ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ ਰਚ...
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  about 3 hours ago
ਸੰਗਰੂਰ, 25 ਅਗਸਤ (ਦਮਨ, ਬਿੱਟਾ)- ਨਗਰ ਸੁਧਾਰ ਟਰੱਸਟ ਸੰਗਰੂਰ ਦੇ ਨਵਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਕੈਬਨਿਟ...
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  about 3 hours ago
ਚੰਡੀਗੜ੍ਹ, 25 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ-ਪਾਕਿ ਸਰਹੱਦ 'ਤੇ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪਿੰਡ ਟੇਂਡੀਵਾਲ ਵਿਖੇ ਬੰਨ੍ਹ ਮਜ਼ਬੂਤ ਕਰਨ ਲਈ ਜਲ ਸਰੋਤ ਵਿਭਾਗ ...
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  about 3 hours ago
ਫਿਲੌਰ, 25 ਅਗਸਤ (ਇੰਦਰਜੀਤ ਚੰਦੜ੍ਹ) – ਨਜ਼ਦੀਕੀ ਪਿੰਡ ਪੁਆਰੀ ਵਿਖੇ ਬੀਤੇ 5 ਦਿਨਾਂ ਤੋਂ ਲਗਾਤਾਰ ਬੰਨ੍ਹ ਨੂੰ ਲੱਗ ਰਹੀ ਢਾਹ ਅੱਜ ਵੀ ਜਾਰੀ ਰਹੀ। ਸਥਾਨਕ ਲੋਕਾਂ ਤੇ ਪਿੰਡ ਵਾਸੀਆਂ ...
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  about 3 hours ago
ਨਵੀਂ ਦਿੱਲੀ, 25 ਅਗਸਤ- ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤ ਕੇ ਇਤਿਹਾਸ...
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  about 4 hours ago
ਤਲਵੰਡੀ ਸਾਬੋ, 25 ਅਗਸਤ (ਰਣਜੀਤ ਸਿੰਘ ਰਾਜੂ) - ਤਲਵੰਡੀ ਸਾਬੋ ਥਾਣੇ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਜ਼ਿਲ੍ਹਾ ਪੁਲਿਸ ...
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  about 4 hours ago
ਸ਼ੁਤਰਾਣਾ, 25 ਅਗਸਤ (ਬਲਦੇਵ ਸਿੰਘ ਮਹਿਰੋਕ) ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਨਾਲ ਜਿੱਥੇ ਹੜ੍ਹ...
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  about 4 hours ago
ਚੰਡੀਗੜ੍ਹ, 25 ਅਗਸਤ- ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ 'ਚ 26 ਅਗਸਤ ਨੂੰ ਆਫ਼ਤ ਪ੍ਰਬੰਧਨ ਦੇ ਸਕੱਤਰਾਂ ਦੇ ਗਰੁੱਪ ਦੀ ਇੱਕ ਬੈਠਕ ਹੋਵੇਗੀ। ਇਨ੍ਹਾਂ ਵਿਚਾਰਾਂ...
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  about 4 hours ago
ਸੁਲਤਾਨ ਪੁਰ ਲੋਧੀ, 25 ਅਗਸਤ (ਲਾਡੀ/ਹੈਪੀ/ਥਿੰਦ) - ਅੱਜ ਵਿਧਾਇਕ ਨਵਤੇਜ ਸਿੰਘ ਚੀਮਾ, ਐੱਸ.ਡੀ.ਐਮ. ਨਵਨੀਤ...
ਸੀ. ਸੀ. ਡੀ. ਦੇ ਮਾਲਕ ਵੀ. ਜੀ. ਸਿਧਾਰਥ ਦੇ ਪਿਤਾ ਦਾ ਦੇਹਾਂਤ
. . .  about 4 hours ago
ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ 'ਚ ਅਲਰਟ ਜਾਰੀ
. . .  about 5 hours ago
ਬਾਬਾ ਬੂਟਾ ਸਿੰਘ ਤਾਜੋਕੇ ਦੀ ਅਗਵਾਈ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਭੇਜੀ ਗਈ ਰਾਸ਼ਨ ਸਮਗਰੀ
. . .  about 5 hours ago
ਜੰਮੂ-ਕਸ਼ਮੀਰ ਦਾ ਝੰਡਾ ਹਟਾ ਕੇ ਸਿਵਲ ਸਕੱਤਰੇਤ 'ਤੇ ਲਹਿਰਾਇਆ ਗਿਆ ਤਿਰੰਗਾ
. . .  about 5 hours ago
ਅਰੁਣ ਜੇਤਲੀ ਦੇ ਦੇਹਾਂਤ 'ਤੇ ਪੰਜਾਬ 'ਚ ਇਕ ਦਿਨਾ ਸੋਗ ਦਾ ਐਲਾਨ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550

ਸੰਪਾਦਕੀ

ਕਾਲੇ ਦੌਰ ਵਿਚੋਂ ਲੰਘ ਰਿਹਾ ਹੈ ਪੰਜਾਬ ਦਾ ਅਧਿਆਪਕ ਵਰਗ

ਅਧਿਆਪਕ ਦੇਸ਼ ਦਾ ਨਿਰਮਾਤਾ ਹੈ। ਅਧਿਆਪਕ ਇਕ ਮੋਮਬੱਤੀ ਵਾਂਗ ਹੁੰਦਾ ਹੈ, ਜਿਹੜਾ ਆਪ ਬਲ ਕੇ ਦੂਸਰਿਆਂ ਨੂੰ ਰੌਸ਼ਨੀ ਵੰਡਦਾ ਹੈ। ਅਧਿਆਪਕ ਉਹ ਪੌੜੀ ਹੁੰਦਾ ਹੈ ਜਿਸ ਰਾਹੀਂ ਵਿਦਿਆਰਥੀ ਉੱਚੀਆਂ ਮੰਜ਼ਿਲਾਂ 'ਤੇ ਪੁੱਜਦੇ ਹਨ। ਅਧਿਆਪਕ ਇਕ ਪੁਲ ਵਾਂਗ ਹੁੰਦਾ ਹੈ ਜਿਸ ਹੇਠੋਂ ਨਵੀਂਆਂ ਪਨੀਰੀਆਂ ਦਾ ਪਾਣੀ ਵਗ ਕੇ ਬਹੁਤ ਦੂਰ ਤੱਕ ਪੁੱਜ ਜਾਂਦਾ ਹੈ, ਪਰ ਅਧਿਆਪਕ ਉੱਥੇ ਦਾ ਉੱਥੇ ਹੀ ਖੜ੍ਹਾ ਰਹਿੰਦਾ ਹੈ। ਅਧਿਆਪਕ ਉਹ ਚਾਨਣ ਮੁਨਾਰਾ ਹੁੰਦਾ ਹੈ ਜੋ ਸਮਾਜ ਲਈ ਰਾਹ ਦਸੇਰੇ ਦਾ ਕੰਮ ਕਰਦਾ ਹੈ। ਆਦਿ ਆਦਿ ਹੋਰ ਪਤਾ ਨਹੀਂ ਕੀ-ਕੀ ਅਧਿਆਪਕ ਦੀ ਸਿਫਤ ਵਿਚ ਕਿਹਾ ਜਾਂਦਾ ਹੈ।
ਅਜੋਕੇ ਸਮੇਂ ਵਿਚ ਅਧਿਆਪਕਾਂ ਬਾਰੇ ਕਹੀਆਂ ਇਹ ਸਾਰੀਆਂ ਗੱਲਾਂ ਬਹੁਤ ਹੀ ਹਾਸੋਹੀਣੀਆਂ ਅਤੇ ਨਿਰਾਰਥਕ ਜਾਪ ਰਹੀਆਂ ਹਨ। ਉਹੀ ਅਧਿਆਪਕ ਅੱਜ ਆਪਣੀਆਂ ਜਮਾਤਾਂ ਅਤੇ ਘਰ-ਬਾਰ ਛੱਡ ਕੇ ਸੜਕਾਂ 'ਤੇ ਰੁਲਣ ਲਈ ਮਜਬੂਰ ਹੈ। ਆਰ. ਐਮ. ਐਸ. ਏ. ਅਤੇ ਐਸ. ਐਸ. ਏ. ਅਧਿਆਪਕਾਂ ਨੂੰ ਪੱਕੇ ਕਰਨ ਦਾ ਲੋਲੀਪੋਪ ਫੜਾ ਕੇ ਉਨ੍ਹਾਂ ਨੂੰ 42 ਹਜ਼ਾਰ ਤਨਖਾਹ ਤੋਂ ਸਿੱਧੇ 15 ਹਜ਼ਾਰ ਭਾਵ ਅਰਸ਼ ਤੋਂ ਫਰਸ਼ 'ਤੇ ਸੁੱਟਣ ਦਾ ਕਾਰਾ ਕਰ ਕੇ ਸਰਕਾਰ ਉਨ੍ਹਾਂ 'ਤੇ ਹਾਲੇ ਵੀ ਅਹਿਸਾਨ ਜਤਾ ਰਹੀ ਹੈ। ਇਹ ਅਧਿਆਪਕ ਮਾਰੂ ਫ਼ੈਸਲਾ ਕਰਕੇ ਸਾਡੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ ਇਕ ਕੋਝਾ ਮਜ਼ਾਕ ਕੀਤਾ ਹੈ। ਇਕ ਦਿਹਾੜੀ ਲਾਉਣ ਵਾਲਾ ਅਨਪੜ੍ਹ ਵੀ ਮਹੀਨੇ ਦਾ 15 ਹਜ਼ਾਰ ਕਮਾ ਲੈਂਦਾ ਹੈ ਪਰ ਇਕ ਉੱਚ ਯੋਗਤਾ ਪ੍ਰਾਪਤ ਅਧਿਆਪਕ ਨੂੰ ਵੀ 15000 ਤਨਖਾਹ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕ ਆਪਣੀਆਂ ਜਾਇਜ਼ ਮੰਗਾਂ ਲਈ ਸੜਕਾਂ 'ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਧਰਨੇ ਲਾਈ ਬੈਠੇ ਹਨ। ਲਾਮਿਸਾਲ ਰੈਲੀਆਂ ਹੋ ਰਹੀਆਂ ਹਨ। ਮਰਨ ਵਰਤ ਜਾਰੀ ਹੈ। ਕਈ ਅਧਿਆਪਕਾਂ ਦੀ ਸਿਹਤ ਵਿਗੜਨ ਨਾਲ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ ਹੈ। ਪੱਤਰਕਾਰ ਉਨ੍ਹਾਂ ਹੜਤਾਲੀ ਅਧਿਆਪਕਾਂ ਦਾ ਹਾਲ-ਚਾਲ ਪੁੱਛ ਕੇ ਅਖ਼ਬਾਰਾਂ ਵਿਚ ਸੁਰਖੀਆਂ ਛਾਪ ਰਹੇ ਹਨ। ਟੀ. ਵੀ. ਚੈਨਲਾਂ ਵਾਲੇ ਵੀ ਇਨ੍ਹਾਂ ਅਧਿਆਪਕਾਂ ਅਤੇ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਦੀ ਰਾਏ ਲੈ ਕੇ ਦਿਖਾ ਰਹੇ ਹਨ ਪਰ ਇਸ ਸਿੱਖਿਆ ਮੰਤਰੀ ਜਾਂ ਸਿੱਖਿਆ ਸਕੱਤਰ ਪਾਸ ਇਨ੍ਹਾਂ ਘਰੋਂ-ਬੇਘਰ ਹੋਏ ਕਈ ਕਈ ਦਿਨਾਂ ਤੋਂ ਭੁੱਖੇ ਭਾਣੇ ਅਧਿਆਪਕਾਂ ਦੀ ਸੁੱਧ ਲੈਣ ਦਾ ਸਮਾਂ ਨਹੀਂ ਹੈ। ਇਹ ਸਰਕਾਰੀ ਤੰਤਰ ਅਜੇ ਵੀ ਆਪਣੇ ਇਸ ਅਧਿਆਪਕ ਮਾਰੂ ਕਦਮ ਨੂੰ ਜਾਇਜ਼ ਠਹਿਰਾ ਰਿਹਾ ਹੈ। ਅਫ਼ਸੋਸ ਤਾਂ ੳਦੋਂ ਹੁੰਦਾ ਹੈ ਜਦੋਂ ਸਿੱਖਿਆ ਮੰਤਰੀ ਵਾਰ-ਵਾਰ ਇਹ ਬਿਆਨ ਦਿੰਦੇ ਹਨ ਕਿ 94 ਫ਼ੀਸਦੀ ਅਧਿਆਪਕਾਂ ਨੇ ਇਸ ਤਨਖਾਹ ਲਈ ਆਪਣੀ ਰਜ਼ਾਮੰਦੀ ਪ੍ਰਗਟ ਕੀਤੀ ਹੈ। ਜਦੋਂ ਇਸ ਸੰਬੰਧੀ ਵਿਧਾਇਕ ਬੈਂਸ ਨੇ ਰਿਕਾਰਡ ਮੰਗਿਆ ਤਾਂ ਸਿੱਖਿਆ ਸਕੱਤਰ ਨੇ ਸਾਫ਼ ਕਿਹਾ ਕਿ ਉਹ ਮੰਤਰੀ ਹੁਰਾਂ ਤੋਂ ਪੁੱਛੇ ਬਗੈਰ ਰਿਕਾਰਡ ਨਹੀਂ ਦੇ ਸਕਦੇ। ਇਸ ਤੋਂ ਉਨ੍ਹਾਂ ਦਾ ਝੂਠ ਸਾਫ਼ ਸਾਬਤ ਹੁੰਦਾ ਹੈ। ਦੂਸਰੇ ਪਾਸੇ ਇਹ ਕਹਿੰਦੇ ਹਨ ਕਿ ਕੁਝ ਅਧਿਆਪਕ ਨੇਤਾ ਇਨ੍ਹਾਂ ਮਾਸਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕਿ ਸੰਘਰਸ਼ਸ਼ੀਲ ਅਧਿਆਪਕਾਂ ਅਨੁਸਾਰ ਸਿੱਖਿਆ ਸਕੱਤਰ ਸਰਕਾਰ ਨੂੰ ਗੁੰਮਰਾਹ ਕਰ ਰਹੇ ਹਨ। ਦੋਵੇਂ ਧਿਰਾਂ ਆਪੋ ਆਪਣੇ ਮੋਰਚੇ ਤੇ ਡਟੀਆਂ ਹੋਈਆਂ ਹਨ। ਜਿਹੜੇ ਅਧਿਆਪਕ ਪਹਿਲੋਂ ਹੀ 10-10 ਸਾਲ ਨੌਕਰੀ ਕਰ ਚੁੱਕੇ ਹਨ, ਉਨ੍ਹਾਂ 'ਤੇ ਫਿਰ ਤਿੰਨ ਸਾਲ ਮਗਰੋਂ ਪੱਕਾ ਕਰਨ ਦੀ ਸ਼ਰਤ ਕਿਉਂ? ਭਾਰਤ ਦਾ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਕਿਸੇ ਕਰਮਚਾਰੀ ਨੂੰ ਪੱਕਾ ਕਰਨ ਦੇ ਨਾਂਅ ਹੇਠ ਉਸ ਦੀ 75 ਫ਼ੀਸਦੀ ਤਨਖਾਹ ਹੀ ਘਟਾ ਦਿੱਤੀ ਜਾਵੇ। ਇਹ ਲੋਕਤੰਤਰ ਦਾ ਕਿੱਡਾ ਵੱਡਾ ਮਜ਼ਾਕ ਹੈ ਕਿ ਇਹੋ ਵਿਧਾਇਕ ਤਾਂ ਵਿਧਾਨ ਸਭਾ ਵਿਚ ਦੋਵੇਂ ਹੱਥ ਚੁੱਕ ਕੇ ਸਾਰੇ ਮੱਤਭੇਦ ਭੁਲਾ ਕੇ ਆਪਣੀ ਮਨਮਰਜ਼ੀ ਦੀ ਤਨਖਾਹ/ਭੱਤੇ ਵਧਾ ਲੈਂਦੇ ਹਨ। ਹਰ ਵਾਰ ਵਿਧਾਇਕ ਬਣਨ 'ਤੇ ਓਨੀ ਵਾਰ ਦੀ ਪੈਨਸ਼ਨ ਲੈਂਦੇ ਹਨ ਤੇ ਬਾਕੀ ਸਹੂਲਤਾਂ ਵੱਖ। ਉਦੋਂ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਨਹੀਂ ਪੈਂਦਾ ਪਰ ਅਧਿਆਪਕਾਂ ਦੀ ਤਨਖਾਹ ਸਮੇਂ ਖਜ਼ਾਨਾ ਖਾਲੀ ਹੋ ਜਾਂਦਾ ਹੈ। ਇਹ ਕਿੰਨੀ ਸ਼ਰਮਨਾਕ ਗੱਲ ਹੈ।
ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਲੋਕਾਂ ਵਲੋਂ ਚੁਣੇ ਗਏ ਇਹ ਮੰਤਰੀ ਲੋਕਾਂ ਦੇ ਲੋਕਤੰਤਰਿਕ ਹੱਕਾਂ 'ਤੇ ਕਿੰਝ ਡਾਕੇ ਮਾਰ ਰਹੇ ਹਨ ਅਤੇ ਲੋਕਤੰਤਰ ਦੇ ਨਾਂਅ ਹੇਠ ਤਾਨਾਸ਼ਾਹੀ ਵਾਲਾ ਵਤੀਰਾ ਅਪਣਾ ਰਹੇ ਹਨ, ਇਨ੍ਹਾਂ ਨੇ ਲੋਕਾਂ ਦੀ ਆਵਾਜ਼ ਦਬਾਉਣ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਅਧਿਆਪਕਾਂ ਅਤੇ ਆਗੂਆਂ ਨੂੰ ਮੁਅੱਤਲ ਜਾਂ ਦੂਰ ਦੁਰੇਡੇ ਸਟੇਸ਼ਨਾਂ 'ਤੇ ਭੇਜ ਦਿੱਤਾ ਹੈ। ਸਿੱਖਿਆ ਸਕੱਤਰ ਕਿਸੇ ਅਧਿਆਪਕ ਵਲੋਂ ਵਟਸਐਪ ਗਰੁੱਪ ਛੱਡਣ 'ਤੇ ਉਸ ਨੂੰ ਕਾਰਨ ਦੱਸੋ ਨੋਟਿਸ ਕੱਢ ਰਹੇ ਹਨ। ਮੁਅੱਤਲ ਕਰ ਰਹੇ ਹਨ। ਦੂਜੇ ਪਾਸੇ ਇਸੇ ਸਿੱਖਿਆ ਸਕੱਤਰ ਦਾ ਫਰਮਾਨ ਹੈ ਕਿ ਸਕੂਲ ਮੁਖੀ ਯਕੀਨੀ ਬਣਾਉਣਗੇ ਕਿ ਸਕੂਲਾਂ ਵਿਚ ਮੋਬਾਈਲ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਇਸ ਬਾਰੇ ਵਿਧਾਇਕ ਬੈਂਸ ਵਲੋਂ ਪੁੱਛਣ 'ਤੇ ਇਹ ਅਧਿਕਾਰੀ ਆਖਦੇ ਹਨ ਕਿ ਮੁਅੱਤਲੀ ਕੋਈ ਸਜ਼ਾ ਨਹੀਂ ਹੁੰਦੀ। ਇਹ ਵੀ ਤਾਂ ਅਧਿਆਪਕਾਂ ਨਾਲ ਬੇਹੂਦਾ ਮਜ਼ਾਕ ਹੈ ਕਿ ਪਹਿਲਾਂ ਅਧਿਆਪਕਾਂ ਜਾਂ ਮੁਖੀ ਨੂੰ ਮੁਅੱਤਲ ਕਰਕੇ ਅਖ਼ਬਾਰਾਂ ਤੇ ਮੀਡੀਆ ਵਿਚ ਉਸ ਦੀ ਮਿੱਟੀ ਪਲੀਤ ਕਰ ਕੇ ਸਰੀਰਕ ਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰ ਦੇਵੋ, ਫਿਰ ਕਹਿ ਦੇਵੋ ਕਿ ਮੁਅੱਤਲੀ ਕੋਈ ਸਜ਼ਾ ਨਹੀਂ ਹੁੰਦੀ। ਮਤਲਬ ਇਹ ਤਾਂ ਅਧਿਕਾਰੀਆਂ ਲਈ ਸ਼ੁਗਲ ਮਾਤਰ ਹੈ।
ਸਰਕਾਰਾਂ ਦੇ ਅਜਿਹੇ ਗ਼ਲਤ ਫ਼ੈਸਲਿਆਂ ਕਰਕੇ ਅਤੇ ਇੱਥੇ ਹੁੰਦੀ ਯੋਗਤਾ ਦੀ ਬੇਕਦਰੀ ਕਰਕੇ ਸਾਡੇ ਮੁਲਕ ਦੀ ਸਾਰੀ ਪ੍ਰਤਿਭਾ ਬਾਹਰਲੇ ਦੇਸ਼ਾਂ ਵੱਲ ਭੱਜ ਰਹੀ ਹੈ। ਇਸ ਬ੍ਰੇਨ ਡਰੇਨ ਦੀ ਸਮੱਸਿਆ ਦੇ ਅਸਲ ਕਾਰਨ ਸਾਡੇ ਅਜਿਹੇ ਸਿਆਸਤਦਾਨ ਅਤੇ ਉਨ੍ਹਾਂ ਦੇ ਝੋਲੀਚੁੱਕ ਅਧਿਕਾਰੀ ਹੀ ਹਨ। ਖੂਬ ਪੜ੍ਹ-ਲਿਖ ਕੇ ਆਪਣੀ ਨਿੱਤ ਦੀ ਖੱਜਲ ਖੁਆਰੀ ਤੋਂ ਤੰਗ ਆ ਕੇ ਸਾਡੀ ਪ੍ਰਤਿਭਾ ਦੂਸਰੇ ਮੁਲਕਾਂ ਵੱਲ ਕਿਉਂ ਨਹੀਂ ਭੱਜੇਗੀ? ਜਿੱਥੇ ਉਨ੍ਹਾਂ ਦੀ ਯੋਗਤਾ ਅਤੇ ਮਿਹਨਤ ਦਾ ਵਾਜਿਬ ਮੁੱਲ ਪੈਂਦਾ ਹੋਵੇ? ਇਸ ਸਮੇਂ ਪੰਜਾਬ ਦੀ ਸਕੂਲੀ ਸਿੱਖਿਆ ਆਪਣੇ ਕਾਲੇ ਦੌਰ ਵਿਚੋਂ ਲੰਘ ਰਹੀ ਹੈ। ਸੰਘਰਸ਼ ਕਰਨ ਦੇ ਬਗੈਰ ਹੋਰ ਕੋਈ ਚਾਰਾ ਨਹੀਂ ਹੈ। ਅਧਿਆਪਕਾਂ ਦੇ ਇਕੱਠ ਅਤੇ ਸੰਘਰਸ਼ ਅੱਗੇ ਆਖਰ ਇਸ ਸਰਕਾਰ ਨੂੰ ਝੁਕਣਾ ਹੀ ਪਵੇਗਾ। ਉਸ ਨੂੰ ਅਜਿਹੇ ਅਧਿਆਪਕ ਮਾਰੂ ਫ਼ੈਸਲੇ ਵਾਪਸ ਲੈਣੇ ਹੀ ਪੈਣਗੇ। ਇੱਥੇ ਹੱਕ ਮਿਲਦੇ ਨਹੀਂ ਖੋਹਣੇ ਪੈਂਦੇ ਹਨ। ਬਕੌਲ ਅੰਮ੍ਰਿਤਾ ਪ੍ਰੀਤਮਂਕਿੱਕਰਾ ਵੇ ਕੰਡਿਆਲਿਆ, ਉੱਤੋਂ ਚੜ੍ਹਿਆ ਪੋਹ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ।

-ਸੇਵਾ-ਮੁਕਤ ਪ੍ਰਿੰਸੀਪਲ
ਮੋ: 9876156964

 


ਖ਼ਬਰ ਸ਼ੇਅਰ ਕਰੋ

ਸਿੱਖਾਂ ਵਿਚ ਲੀਡਰਸ਼ਿਪ ਦੀ ਘਾਟ ਕਿਉਂ?

ਬੜਾ ਅਜੀਬ ਲਗਦਾ ਹੈ ਇਹ ਸੋਚ ਕੇ ਕਿ ਜਦ ਵਿਸ਼ਵ ਭਰ ਵਿਚ ਸਿੱਖ ਆਪਣੀ ਹਿੰਮਤ ਨਾਲ ਏਨੀ ਤਰੱਕੀ ਕਰ ਰਹੇ ਹਨ ਤਾਂ ਫਿਰ ਵੀ ਇਹ ਕਿਉਂ ਸਵਾਲ ਉੱਠਦਾ ਹੈ ਕਿ ਕੌਮ ਨੂੰ ਸੁਚੱਜੀ ਲੀਡਰਸ਼ਿਪ ਦੀ ਘਾਟ ਹੈ। ਸਿੱਖਾਂ ਦੀ ਆਬਾਦੀ ਕਰੀਬ ਦੋ ਕਰੋੜ ਹੈ। ਇਸ ਵਿਚੋਂ 30 ਲੱਖ ਭਾਰਤ ਤੋਂ ਬਾਹਰ ...

ਪੂਰੀ ਖ਼ਬਰ »

ਕੀ ਲੋਕ ਸਭਾ ਚੋਣਾਂ 'ਚ ਮੰਦਰ ਦੇ ਮੁੱਦੇ ਦਾ ਭਾਜਪਾ ਨੂੰ ਕੋਈ ਲਾਭ ਹੋਵੇਗਾ?

ਰਾਸ਼ਟਰੀ ਸੋਇਮ ਸੇਵਕ ਸੰਘ ਦੇ ਪ੍ਰਧਾਨ ਮੋਹਨ ਭਾਗਵਤ ਨੇ ਪਿਛਲੇ ਦਿਨੀਂ ਆਪਣੇ ਵਲੋਂ ਦਿੱਤੇ ਗਏ ਬਿਆਨਾਂ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦਰਅਸਲ ਉਹ ਪਹਿਲੇ ਅਜਿਹੇ ਸੰਘ ਦੇ ਪ੍ਰਧਾਨ ਹਨ, ਜਿਹੜੇ ਜਨਤਕ ਜੀਵਨ ਵਿਚ ਇਸ ਤਰ੍ਹਾਂ ਨਾਲ ਲਗਾਤਾਰ ...

ਪੂਰੀ ਖ਼ਬਰ »

ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦਾ ਸਮਾਂ

ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਭਿਆਨਕ ਰੇਲ ਹਾਦਸੇ ਦੀਆਂ ਤਿੱਖੀਆਂ ਚੀਸਾਂ ਅਤੇ ਕੌੜੀਆਂ ਯਾਦਾਂ ਪੂਰੀ ਤਰ੍ਹਾਂ ਕਾਇਮ ਹਨ। ਏਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਰੇਲ ਗੱਡੀ ਦੇ ਪਹੀਆਂ ਹੇਠ ਬੁਰੀ ਤਰ੍ਹਾਂ ਕੁਚਲਿਆ ਜਾਣਾ ਅਜਿਹਾ ਦਰਦ ਹੈ, ਜੋ ਛੇਤੀ ਕੀਤੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX